ਵਿਦੇਸ਼ ਸਕੱਤਰ ਦੇ ਅਹੁਦੇ ਦੀ ਮਿਆਦ ਵਧਾਈ !    ਸੁਪਰੀਮ ਕੋਰਟ ਨੇ ਨਸ਼ਿਆਂ ਖ਼ਿਲਾਫ਼ ਚੁੱਕੇ ਕਦਮਾਂ ਬਾਰੇ ਪੁੱਛਿਆ !    ਗੁਪਤ ਕੋਡਾਂ ਰਾਹੀਂ ਵੋਟਰਾਂ ਨੂੰ ਆਟਾ, ਚਾਵਲ ਤੇ ਸ਼ਰਾਬ ਵੰਡਣ ਦੀ ਚਰਚਾ !    ਟੈਸਟ ਰੈਂਕਿੰਗਜ਼: ਪਾਕਿਸਤਾਨ ਨੂੰ ਪਛਾੜ ਕੇ ਨਿਊਜ਼ੀਲੈਂਡ ਪੰਜਵੇਂ ਨੰਬਰ ’ਤੇ !    ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾ ਕੇ ਕੀਤਾ ‘ਕਲੀਨ ਸਵੀਪ’ !    ਪੰਜਾਬ ’ਚ ਤਿੰਨ-ਧਿਰੀ ਮੁਕਾਬਲਾ ਦੱਸਣ ਪਿੱਛੇ ਡੂੰਘੀ ਸਾਜ਼ਿਸ਼: ਅਨੰਦ ਸ਼ਰਮਾ !    ਹੈਰੋਇਨ ਸਮੇਤ ਨੌਜਵਾਨ ਕਾਬੂ !    ਸ਼੍ਰੋਮਣੀ ਅਕਾਲੀ ਦਲ ਦੀ ਸਿਧਾਂਤਕ ਅਸਪੱਸ਼ਟਤਾ !    ਸਦਾ ਹੀ ਲੱਗਿਆ ਰਹੇ ਚੋਣ ਜ਼ਾਬਤਾ !    ਸਿੱਖਿਆ ਦੇ ਪਸਾਰ ਤੋਂ ਅਵੇਸਲੇ ਰਾਜਨੀਤਕ ਦਲ !    

ਦਿੱਲੀ/ਹਰਿਆਣਾ › ›

Featured Posts
ਸਮਿਤੀ ਵੱਲੋਂ ਸੱਤ ਲੜਕੀਆਂ ਦੇ ਵਿਆਹ

ਸਮਿਤੀ ਵੱਲੋਂ ਸੱਤ ਲੜਕੀਆਂ ਦੇ ਵਿਆਹ

ਪੱਤਰ ਪ੍ਰੇਰਕ ਰਤੀਆ, 23 ਜਨਵਰੀ ਸ੍ਰੀ ਕ੍ਰਿਸ਼ਨ ਪ੍ਰਣਾਮੀ ਸੇਵਾ ਸਮਿਤੀ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅੱਜ ਸ੍ਰੀ ਰਾਮ ਪਾਰਕ ਵਿੱਚ ਕੰਨਿਆਵਾਂ ਦਾ ਸਮੂਹਿਕ ਵਿਆਹ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਰਿਆਣਾ ਕਰਮਚਾਰੀ ਚੋਣ ਆਯੋਗ ਦੇ ਮੈਂਬਰ ਹਰਸ਼ ਮੋਹਨ ਭਾਰਦਵਾਜ ਨੇ ਸ਼ਿਰਕਤ ਕੀਤੀ ਜਦਕਿ ਪ੍ਰਧਾਨਗੀ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਮੇਸ਼ ...

Read More

ਗਣਤੰਤਰ ਦਿਵਸ ਪਰੇਡ ਰਿਹਰਸਲ ਮੌਕੇ ਕਈ ਥਾਈਂ ਲੱਗੇ ਜਾਮ

ਗਣਤੰਤਰ ਦਿਵਸ ਪਰੇਡ ਰਿਹਰਸਲ ਮੌਕੇ ਕਈ ਥਾਈਂ ਲੱਗੇ ਜਾਮ

ਚਾਰ ਘੰਟੇ ਜਾਰੀ ਰਹੀ ਫੁੱਲ ਰਿਹਰਸਲ; ਮੈਟਰੋ ਦੇ ਕਈ ਸਟੇਸ਼ਨਾਂ ’ਤੇ ਸਵਾਰੀਆਂ ਦੇ ਉਤਰਨ ਤੇ ਚੜ੍ਹਨ ਉਪਰ ਲਾਉਣੀ ਪਈ ਰੋਕ ਕੁਲਵਿੰਦਰ ਦਿਓਲ ਨਵੀਂ ਦਿੱਲੀ, 23 ਜਨਵਰੀ ਗਣਤੰਤਰ ਦਿਵਸ ਸਮਾਗਮ ਲਈ ਅੱਜ ਪੂਰੀ ਵਰਦੀ ਨਾਲ ‘ਰਿਹਰਸਲ ਪਰੇਡ’ ਰਾਸ਼ਟਰਪਤੀ ਭਵਨ ਦੇ ਵਿਜੈ ਚੌਕ ਤੋਂ ਲੈ ਕੇ ਲਾਲ ਕਿਲ੍ਹੇ ਤੱਕ ਕੀਤੀ ਗਈ ਜਿਸ ਕਰਕੇ ਇੰਡੀਆ ਗੇਟ ...

Read More

ਦਿੱਲੀ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਨਹੀਂ ਮਿਲੀ ਰਾਹਤ

ਦਿੱਲੀ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਨਹੀਂ ਮਿਲੀ ਰਾਹਤ

ਡੀਡੀਏ ਦੀ ਜ਼ਮੀਨ ’ਤੇ ਬਣੇ ਸਕੂਲਾਂ ਨੂੰ ਫੀਸ ਵਧਾਉਣ ਲਈ ਲੈਣੀ ਪਏਗੀ ਪ੍ਰਵਾਨਗੀ: ਸੁਪਰੀਮ ਕੋਰਟ ਪੱਤਰ ਪ੍ਰੇਰਕ ਨਵੀਂ ਦਿੱਲੀ, 23 ਜਨਵਰੀ ਸੁਪਰੀਮ ਕੋਰਟ ਨੇ ਦਿੱਲੀ ਵਿਕਾਸ ਅਥਾਰਟੀ (ਡੀਡੀਏ) ਦੀ ਜ਼ਮੀਨ ਉਪਰ ਬਣੇ ਪ੍ਰਾਈਵੇਟ ਸਕੂਲਾਂ ਦੀ ਐਸੋਸੀਏਸ਼ਨ ਵੱਲੋਂ ਪਾਈ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਪ੍ਰਾਈਵੇਟ ਸਕੂਲਾਂ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ...

Read More

‘ਗਵਾਹ ਦੇ ਫ਼ਨਾਹ ਹੋਣ ਤੋਂ ਪਹਿਲਾਂ’ ਪੁਸਤਕ ’ਤੇ ਹੋਈ ਵਿਚਾਰ ਚਰਚਾ

‘ਗਵਾਹ ਦੇ ਫ਼ਨਾਹ ਹੋਣ ਤੋਂ ਪਹਿਲਾਂ’ ਪੁਸਤਕ ’ਤੇ ਹੋਈ ਵਿਚਾਰ ਚਰਚਾ

ਕੁਲਦੀਪ ਸਿੰਘ ਨਵੀਂ ਦਿੱਲੀ, 23 ਜਨਵਰੀ ਪੰਜਾਬ ਲਿਟਰੇਰੀ ਫੋਰਮ, ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਵਲੋਂ ਅਮਨਦੀਪ ਸੰਧੂ ਲਿਖਤ ਅੰਗ੍ਰੇਜ਼ੀ ਪੁਸਤਕ ‘’ਰੋਲ ਆਫ਼ ਆਨਰ’’ ਦੇ ਪੰਜਾਬੀ ਅਨੁਵਾਦ ‘’ਗਵਾਹ ਦੇ ਫ਼ਨਾਹ ਹੋਣ ਤੋਂ ਪਹਿਲਾਂ’’ ਉਪਰ ਵਿਚਾਰ ਚਰਚਾ ਕਰਵਾਈ ਗਈ। ਦਸਤਾਵੇਜ਼ੀ ਫ਼ਿਲਮ ਨਿਰਮਾਤਾ ਅਤੇ ਪੱਤਰਕਾਰ ਦਲਜੀਤ ਅਮੀ ਦੁਆਰਾ ਅਨੁਵਾਦਿਤ ਇਸ ਪੁਸਤਕ ਬਾਰੇ ਦੱਸਦਿਆਂ ...

Read More

ਬੱਚਿਆਂ ਲਈ ਮੁਫ਼ਤ ਕੰਪਿਊਟਰ ਸਿੱਖਿਆ ਕੈਂਪ ਸ਼ੁਰੂ

ਬੱਚਿਆਂ ਲਈ ਮੁਫ਼ਤ ਕੰਪਿਊਟਰ ਸਿੱਖਿਆ ਕੈਂਪ ਸ਼ੁਰੂ

ਪੱਤਰ ਪ੍ਰੇਰਕ ਨਵੀਂ ਦਿੱਲੀ, 23 ਜਨਵਰੀ ਸੇਵਾ ਸਿਮਰਨ ਟਰਸਟ ਵੱਲੋਂ ਨਿਊ ਮੋਤੀ ਨਗਰ ਵਾਰਡ ਵਿਖੇ ਬੱਚਿਆਂ ਲਈ ਮੁਫ਼ਤ ਕੰਪਿਊਟਰ ਸਿੱਖਿਆ ਲਈ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਲਾਕੇ ਦੀ ਕੌਂਸਲਰ ਸ੍ਰੀਮਤੀ ਸੁਰਿੰਦਰ ਕੌਰ ਸ਼ੰਟੀ ਵੱਲੋਂ  ਆਪਣੇ ਪਤੀ ਗੁਰਮੀਤ ਸਿੰਘ ਸ਼ੰਟੀ (ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨਾਲ ਮਿਲ ਕੇ ਇਹ ਉਪਰਾਲਾ ਕੀਤਾ ਗਿਆ ...

Read More

ਵਪਾਰ ਸੰਮੇਲਨ: ਭਾਜਪਾ ਦੀਆਂ ਨੀਤੀਆਂ ਵਪਾਰੀ ਵਿਰੋਧੀ ਕਰਾਰ

ਵਪਾਰ ਸੰਮੇਲਨ: ਭਾਜਪਾ ਦੀਆਂ ਨੀਤੀਆਂ ਵਪਾਰੀ ਵਿਰੋਧੀ ਕਰਾਰ

ਪੱਤਰ ਪ੍ਰੇਰਕ ਟੋਹਾਣਾ, 22 ਜਨਵਰੀ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦਾ ਸੂਬਾ ਪੱਧਰੀ ਸੰਮੇਲਨ ਇਥੇ ਰਾਮਭਵਨ ਵਿੱਚ ਕਰਵਾਇਆ ਗਿਆ, ਜਿਸ ਵਿੱਚ ਫਰੀਦਾਬਾਦ, ਪਲਵਲ, ਮੇਵਾਤ, ਗੁਰੂਗਰਾਮ, ਰੋਹਤਕ, ਭਿਵਾਨੀ, ਕਰਨਾਲ, ਸੋਨੀਪਤ, ਗੋਹਾਨਾ, ਜੀਂਦ, ਅੰਬਾਲਾ, ਕੈਥਲ, ਡੱਬਵਾਲੀ, ਸਿਰਸਾ ਤੇ ਹੋਰ ਸ਼ਹਿਰਾਂ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਵਪਾਰੀਆਂ ਨੇ ਸ਼ਮੂਲੀਅਤ ਕੀਤੀ। ਸੂਬਾ ਪ੍ਰਧਾਨ ਬਜਰੰਗ ਦਾਸ ਗਰਗ ਨੇ ਵਪਾਰੀ ...

Read More

ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ

ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ

ਪੱਤਰ ਪ੍ਰੇਰਕ ਨਰਾਇਣਗੜ੍ਹ, 22 ਜਨਵਰੀ ਸਮਾਜ ਸੇਵੀ ਅਤੇ ਐਡਵੋਕੇਟ ਧਰਮਬੀਰ ਢੀਂਡਸਾ ਨੇ ਭਾਜਪਾ ਸਰਕਾਰ ਤੋਂ ਮੰਗ ਕੀਤੀ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਤੁਰੰਤ ਲਾਗੂ ਕੀਤਾ ਜਾਵੇ, ਤਾਂਕਿ ਚੋਣਾਂ ਸਮੇਂ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਹੋ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ...

Read More


ਸ਼ਹੀਦ ਰਾਜਗੁਰੂ ਕਾਲਜ ਦੇ ਖੇਡ ਮੁਕਾਬਲੇ ਸਮਾਪਤ

Posted On January - 21 - 2017 Comments Off on ਸ਼ਹੀਦ ਰਾਜਗੁਰੂ ਕਾਲਜ ਦੇ ਖੇਡ ਮੁਕਾਬਲੇ ਸਮਾਪਤ
ਪੱਤਰ ਪ੍ਰੇਰਕ ਨਵੀਂ ਦਿੱਲੀ, 21 ਜਨਵਰੀ ਦਿੱਲੀ ਯੂਨੀਵਰਸਿਟੀ ਦੇ ਸ਼ਹੀਦ ਰਾਜਗੁਰੂ ਕਾਲਜ (ਲੜਕੀਆਂ) ਵਿੱਚ ਖੇਡ ਮੁਕਾਬਲੇ ਕਰਵਾਏ ਗਏ। ਦੋ ਰੋਜ਼ਾ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਤੇ ਆਪਣੀ ਕਲਾ ਦੇ ਜੌਹਰ ਦਿਖਾਏ। ‘ਸਪਰਧਾ-2017’ ਦੇ ਨਾਮ ਹੇਠ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੌਰਾਨ ਕਸਰਤ ਵਿੱਚ ਗਾਰਗੀ ਕਾਲਜ ਨੂੰ ਪਹਿਲਾ, ਸ਼ਹੀਦ ਰਾਜਗੁਰੂ ਨੂੰ ਦੂਜਾ ਤੇ ਕਮਲਾ ਨਹਿਰੂ ਕਾਲਜ ਨੂੰ ਤੀਜਾ ਸਥਾਨ ਮਿਲਿਆ। ਯੋਗ ਵਿੱਚ ਇੰਦਰਾ ਗਾਂਧੀ  ਇੰਸਟੀਚਿਊਟ, 

ਜੇਤੂ ਵਿਦਿਆਰਥੀ ਸਨਮਾਨੇ

Posted On January - 21 - 2017 Comments Off on ਜੇਤੂ ਵਿਦਿਆਰਥੀ ਸਨਮਾਨੇ
ਨਿੱਜੀ ਪੱਤਰ ਪ੍ਰੇਰਕ ਨਵੀਂ ਦਿੱਲੀ, 21 ਜਨਵਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਨਾਨਕ ਪਿਆਉ, ਨਵੀਂ ਦਿੱਲੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ ਦਿਨ ਨੂੰ ਸਮਰਪਿਤ ਚਾਰ ਰੋਜ਼ਾ ਲੜੀਵਾਰ ਪ੍ਰੋਗਰਾਮ ਦੇ ਦੂਜੇ ਦਿਨ ਦੀ ਅਰੰਭਤਾ ਸ਼ਬਦ ਕੀਰਤਨ ਨਾਲ ਹੋਈ। ਬਾਅਦ ਵਿੱਚ ਗੁਰੂ ਜੀ ਦੇ ਜੀਵਨ ‘ਤੇ ਚਾਨਣ ਪਾਉਂਦਿਆਂ ਉਨ੍ਹਾਂ ਦੀਆਂ ਕਿਰਤਾਂ, ਜੰਗ ਵੇਲੇ ਨਿਰਧਾਰਤ ਨੀਤੀਆਂ ਅਤੇ ਉਨ੍ਹਾਂ ਦੇ ਸਮਕਾਲੀ ਕਵੀਆਂ ਬਾਰੇ ਵਿਸਥਾਰ ਭਰਪੂਰ ਚਰਚਾ ਕੀਤੀ ਗਈ। ਬੁਲਾਰੇ ਵਜੋਂ ਵਿਸ਼ੇਸ਼ ਤੌਰ ’ਤੇ ਆਏ ਗਿਆਨੀ 

ਪਾਰਟੀ ਦੀ ਸਹਿਮਤੀ ਨਾਲ ਲੜੀ ਸੀ ਗੁਰਦੁਆਰਾ ਚੋਣ: ਬਾਠ

Posted On January - 21 - 2017 Comments Off on ਪਾਰਟੀ ਦੀ ਸਹਿਮਤੀ ਨਾਲ ਲੜੀ ਸੀ ਗੁਰਦੁਆਰਾ ਚੋਣ: ਬਾਠ
ਪੱਤਰ ਪ੍ਰੇਰਕ ਨਵੀਂ ਦਿੱਲੀ, 21 ਜਨਵਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਾਹਦਰਾ ਤੋਂ ਉਮੀਦਵਾਰ ਕੁਲਵੰਤ ਸਿੰਘ ਬਾਠ ਨੇ ਸਪਸ਼ਟੀਕਰਨ ਦਿੱਤਾ ਕਿ ਉਨ੍ਹਾਂ ਦਿੱਲੀ ਕਮੇਟੀ ਦੀ ਚੋਣ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦੀ ਮਨਜ਼ੂਰੀ ਨਾਲ ਹੀ ਲੜੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਰਮਿਆਨ ਗੱਠਜੋੜ ਹੈ। ਸ੍ਰੀ ਬਾਠ ਨੇ ਕਿਹਾ ਕਿ ਉਹ ਭਾਜਪਾ ਦੇ ਸਰਗਰਮ ਮੈਂਬਰ ਹਨ ਤੇ ਭਾਜਪਾ ਕਿਸਾਨ ਮੋਰਚੇ ਦੇ ਅਹੁਦੇਦਾਰ ਰਹਿਣ ਸਮੇਤ ਹੁਣ ਵੀ ਭਾਜਪਾ ਦੀ ਕਾਰਜਕਾਰਨੀ ਦਾ ਹਿੱਸਾ ਹਨ। ਉਨ੍ਹਾਂ ਕਿਹਾ 

ਖਾਨਪੁਰੀ ਨਮਿੱਤ ਅਰਦਾਸ

Posted On January - 21 - 2017 Comments Off on ਖਾਨਪੁਰੀ ਨਮਿੱਤ ਅਰਦਾਸ
ਨਿੱਜੀ ਪੱਤਰ ਪ੍ਰੇਰਕ ਨਵੀਂ ਦਿੱਲੀ, 21 ਜਨਵਰੀ ਦਿੱਲੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ ਦੇ ਪ੍ਰਿੰਸੀਪਲ ਡਾ. ਜਤਿੰਦਰਬੀਰ ਸਿੰਘ ਦੇ ਪਿਤਾ ਡਾ. ਜਗਜੀਤ ਸਿੰਘ ਖਾਨਪੁਰੀ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 22 ਜਨਵਰੀ ਨੂੰ ਦੁਪਹਿਰ ਵੇਲੇ ਗੁਰਦੁਆਰਾ ਸਾਹਿਬ ਫੇਜ਼-5, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਪੰਜਾਬ) ਮੁਹਾਲੀ ਵਿੱਚ ਹੋਵੇਗੀ। ਕੇਂਦਰੀ ਪੰਜਾਬੀ ਸਾਹਿਤ ਸੰਮੇਲਨ, ਦਿੱਲੀ 

ਗੁਰਦੁਆਰਾ ਚੋਣਾਂ ਲਈ ਦਿੱਲੀ ਵਿੱਚ ‘ਸਿਆਸੀ’ ਪਿੜ ਮਘਿਆ

Posted On January - 21 - 2017 Comments Off on ਗੁਰਦੁਆਰਾ ਚੋਣਾਂ ਲਈ ਦਿੱਲੀ ਵਿੱਚ ‘ਸਿਆਸੀ’ ਪਿੜ ਮਘਿਆ
ਪੱਤਰ ਪ੍ਰੇਰਕ ਨਵੀਂ ਦਿੱਲੀ, 21 ਜਨਵਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇੜੇ ਆਉਣ ਕਾਰਨ ਦਿੱਲੀ ਵਿੱਚ ਸਿਆਸੀ ਸਰਗਰਮੀਆਂ ਜ਼ੋਰਾਂ ’ਤੇ ਹਨ। ਪੰਥਕ ਸੇਵਾ ਦਲ ਵਿੱਚ ਅੱਜ-ਕੱਲ੍ਹ ਤੇਜ਼ੀ ਨਾਲ ਸਿੱਖ ਆਗੂ ਆਪਣੇ ਸਾਥੀਆਂ ਨਾਲ ਸ਼ਾਮਲ ਹੋ ਰਹੇ ਹਨ। ਪੰਥਕ ਸੇਵਾ ਦਲ ਦੀ ਇੱਕ ਵਿਸ਼ੇਸ਼ ਇਕਤੱਰਤਾ ਦਿੱਲੀ ਦੇ ਵਾਰਡ ਨੰਬਰ 11 ਚੰਦਰ ਵਿਹਾਰ ਹਲਕੇ ਵਿੱਚ ਅਮਰੀਕ ਸਿੰਘ ਦੇ ਗ੍ਰਹਿ ਵਿਖੇ ਹੋਈ। ਇਸ ਇਕਤੱਰਤਾ ਵਿੱਚ ਉਦੈ ਵਿਹਾਰ, ਹਿਮਗਿਰੀ ਐਨਕਲੇਵ, ਰਣਜੀਤ ਵਿਹਾਰ, ਦਲੀਪ ਵਿਹਾਰ ਅਤੇ 

ਗੁਰਦੁਆਰਾ ਦਮਦਮਾ ਸਾਹਿਬ ਵਿੱਚ ਨਵੇਂ ਯਾਤਰੀ ਨਿਵਾਸ ਦੀ ਉਸਾਰੀ ਦਾ ਕੰਮ ਸ਼ੁਰੂ

Posted On January - 21 - 2017 Comments Off on ਗੁਰਦੁਆਰਾ ਦਮਦਮਾ ਸਾਹਿਬ ਵਿੱਚ ਨਵੇਂ ਯਾਤਰੀ ਨਿਵਾਸ ਦੀ ਉਸਾਰੀ ਦਾ ਕੰਮ ਸ਼ੁਰੂ
ਪੱਤਰ ਪ੍ਰੇਰਕ ਨਵੀਂ ਦਿੱਲੀ, 21 ਜਨਵਰੀ ਦਿੱਲੀ ਦੇ ਇਤਿਹਾਸਿਕ ਗੁਰਦੁਆਰਿਆਂ ਵਿੱਚ ਸੰਗਤ ਦੀ ਸਹੂਲਤ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਨਵੇਂ ਯਾਤਰੀ ਨਿਵਾਸ ਦੀ ਉਸਾਰੀ ਦਾ ਕਾਰਜ ਹੋਇਆ ਸ਼ੁਰੂ ਕੀਤਾ ਗਿਆ। ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸਰਾਂ ਦੇ ਨਿਰਮਾਣ ਕਾਰਜਾਂ ਦਾ ਨੀਂਹ ਪੱਥਰ ਅਰਦਾਸ ਮਗਰੋਂ ਰੱਖਿਆ ਗਿਆ। ਬਾਬਾ ਬਚਨ ਸਿੰਘ ਨੇ ਕਹੀ ਚਲਾ ਕੇ 10 ਕਮਰਿਆਂ ਦੀ ਬਣਨ ਵਾਲੀ ਸਰਾਂ ਦੇ ਕਾਰਜਾਂ 

‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਤਹਿਤ ਨਵਜੰਮੀ ਧੀ ਦਾ ਸਨਮਾਨ

Posted On January - 20 - 2017 Comments Off on ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਤਹਿਤ ਨਵਜੰਮੀ ਧੀ ਦਾ ਸਨਮਾਨ
ਪੱਤਰ ਪ੍ਰੇਰਕ ਸ਼ਾਹਬਾਦ ਮਾਰਕੰਡਾ, 20 ਜਨਵਰੀ ਸਵਰਨ ਜੈਅੰਤੀ ਸਾਲ ਦੇ ਸੰਦਰਭ ਵਿੱਚ  ਸੂਬੇ ਵਿੱਚ ‘ਬੇਟੀ ਬਚਾਓ ਬੇਟੀ ਪੜ੍ਹਾਓ’  ਦੇ ਨਾਅਰੇ ਨੂੰ ਸਾਕਾਰ ਕਰਨ ਲਈ  ਲਾਡਵਾ ਦੇ ਵਿਧਾਇਕ ਪਵਨ ਸੈਣੀ ਨੇ  ਨਵ ਜੰਮੀਆਂ ਬੱਚੀਆਂ ਨੂੰ  ਸਨਮਾਨਤ ਕਰਨ ਲਈ ਪਿੰਡ ਕਲਾਲ ਮਾਜਰਾ ਤੋਂ ਵਿਸ਼ੇਸ਼  ਅਭਿਆਨ ਦੀ ਸ਼ੁਰੂਆਤ  ਕੀਤੀ।  ਉਨ੍ਹਾਂ ਨੇ ਪਿੰਡ ਕਲਾਲ ਮਾਜਰਾ ਤੋਂ  ਨਵਜੰਮੀ ਬੱਚੀ  ਨੂੰ ਸਨਮਾਨਤ ਕੀਤਾ।  ਇਸ ਮੌਕੇ ਵਿਧਾਇਕ ਪਵਨ ਸੈਣੀ ਨੇ ਕਿਹਾ ਕਿ  ਧੀਆਂ  ਨੂੰ ਉੱਚਾ ਚੁੱਕਣ ਲਈ ਸਰਕਾਰ ਨੇ ਅਨੇਕਾਂ ਯੋਜਨਾਵਾਂ  

ਮਿਡ-ਡੇਅ-ਮੀਲ ਵਰਕਰ ਯੂਨੀਅਨ ਵੱਲੋਂ ਪ੍ਰਦਰਸ਼ਨ

Posted On January - 20 - 2017 Comments Off on ਮਿਡ-ਡੇਅ-ਮੀਲ ਵਰਕਰ ਯੂਨੀਅਨ ਵੱਲੋਂ ਪ੍ਰਦਰਸ਼ਨ
ਪੱਤਰ ਪ੍ਰੇਰਕ ਨਰਾਇਣਗੜ੍ਹ, 20 ਜਨਵਰੀ ਸੀਆਈਟੀਯੂ ਨਾਲ ਸਬੰਧਤ ਮਿਡ-ਡੇਅ-ਮੀਲ ਵਰਕਰ ਯੂਨੀਅਨ ਦੇ ਮੈਂਬਰਾਂ ਨੇ ਨਵੀਂ ਅਨਾਜ ਮੰਡੀ ਵਿੱਚ ਬੈਠਕ ਕੀਤੀ। ਇਸ ਮਗਰੋਂ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚੋਂ ਪ੍ਰਦਰਸ਼ਨ ਕਰਦਿਆਂ ਕੇਂਦਰ ਤੇ ਸੂਬੇ ਦੀਆਂ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਵਰਕਰਾਂ ਨੇ ਪ੍ਰਧਾਨ ਮੰਤਰੀ ਦੇ ਨਾਂ ਦਾ ਇੱਕ ਮੰਗ ਪੱਤਰ ਐਸਡੀਐਮ ਮੋਨਿਕਾ ਗੁਪਤਾ ਨੂੰ ਸੌਂਪਿਆ। ਇਸ ਮੌਕੇ ਯੂਨੀਅਨ ਦੀ ਜ਼ਿਲ੍ਹਾ ਸਕੱਤਰ ਰਾਜੇਸ਼ ਕੁਮਾਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਮਿਡ-ਡੇਅ-ਮੀਲ 

ਪੰਚਾਇਤੀ ਸੰਸਥਾਵਾਂ ਨੂੰ ਦਿੱਤੀਆਂ ਜਾਣਗੀਆਂ ਸ਼ਕਤੀਆਂ: ਖੱਟਰ

Posted On January - 20 - 2017 Comments Off on ਪੰਚਾਇਤੀ ਸੰਸਥਾਵਾਂ ਨੂੰ ਦਿੱਤੀਆਂ ਜਾਣਗੀਆਂ ਸ਼ਕਤੀਆਂ: ਖੱਟਰ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 20 ਜਨਵਰੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਕਮੇਟੀਆਂ ਦੀਆਂ ਕੁਝ ਸੇਵਾਵਾਂ ਨੂੰ ਪੜਾਅਵਾਰ ਢੰਗ ਨਾਲ ਬਜਟ ਤਜਵੀਜ਼ਾਂ ਨਾਲ ਜੋੜਿਆ ਜਾਵੇਗਾ ਅਤੇ ਸ਼ਕਤੀਆਂ ਦਿੱਤੀਆ ਜਾਣਗੀਆਂ। ਅੱਜ ਇੱਥੇ ਪੰਚਾਇਤੀ ਰਾਜ ਸੰਸਥਾਵਾਂ ਦਾ ਸਸ਼ਕਤੀਕਰਨ ਬਾਰੇ ਵਰਕਸ਼ਾਪ ਨੂੰ ਸੰਬੋਧਨ ਕਰਦਿਆ ਉਨ੍ਹਾਂ ਕਿਹਾ ਕਿ ਇਕ ਵਾਰ ਸਰਕਾਰ ਨੂੰ ਭਰੋਸਾ ਹੋ ਗਿਆ ਕਿ ਉਨ੍ਹਾਂ ਦੇ ਹੱਥ ਸਭ ਕੁਝ ਸੁਰੱਖਿਅਤ ਹੈ ਅਤੇ ਉਹ ਸੇਵਾਵਾਂ ਦਾ ਪ੍ਰਬੰਧ 

ਯਮੁਨਾ ਨਹਿਰ ਦੇ ਪੁਲ ਤੋਂ ਲੈ ਕੇ ਸ਼ਾਦੀਪੁਰ ਤੱਕ ਸੜਕ ਨਿਰਮਾਣ ਸ਼ੁਰੂ

Posted On January - 20 - 2017 Comments Off on ਯਮੁਨਾ ਨਹਿਰ ਦੇ ਪੁਲ ਤੋਂ ਲੈ ਕੇ ਸ਼ਾਦੀਪੁਰ ਤੱਕ ਸੜਕ ਨਿਰਮਾਣ ਸ਼ੁਰੂ
ਪੱਤਰ ਪ੍ਰੇਰਕ ਯਮੁਨਾਨਗਰ, 20 ਜਨਵਰੀ ਯਮੁਨਾ ਨਹਿਰ ਦੇ ਪੁਲ ਤੋਂ ਲੈ ਕੇ ਪਿੰਡ ਸ਼ਾਦੀਪੁਰ ਤੱਕ ਦੋ ਕਿਲੋਮੀਟਰ ਲੰਬੀ ਸੜਕ ਦਾ ਕੰਮ ਅੱਜ ਵਿਧਾਇਕ ਘਣਸ਼ਾਮ ਦਾਸ ਅਰੋੜਾ ਅਤੇ ਡਿਪਟੀ ਕਮਿਸ਼ਨਰ ਰੋਹਤਾਸ ਸਿੰਘ ਖਰਬ ਨੇ ਪੂਜਾ ਅਰਚਨਾ ਨਾਲ ਸ਼ੁਰੂ ਕਰਵਾਇਆ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਇਹ ਸੜਕ ਨੀਵੀਂ ਹੋਣ ਕਾਰਨ ਆਮ ਜਨਤਾ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਨਿਰਮਾਣ ’ਤੇ ਲਗਪਗ ਦੋ ਕਰੋੜ 24 ਲੱਖ ਰੁਪਏ ਖਰਚ ਆਉਣਗੇ।  ਡਿਪਟੀ ਕਮਿਸ਼ਨਰ ਨੇ ਜਾਣਕਾਰੀ 

ਨੋਟਬੰਦੀ ਦੌਰਾਨ ਹੋਇਆ ਘੋਟਾਲਾ: ਦਿਗਵਿਜੈ

Posted On January - 20 - 2017 Comments Off on ਨੋਟਬੰਦੀ ਦੌਰਾਨ ਹੋਇਆ ਘੋਟਾਲਾ: ਦਿਗਵਿਜੈ
ਪੱਤਰ ਪ੍ਰੇਰਕ ਸ਼ਾਹਬਾਦ ਮਾਰਕੰਡਾ, 20 ਜਨਵਰੀ ਇਨਸੋ ਦੇ ਰਾਸ਼ਟਰੀ ਪ੍ਰਧਾਨ  ਦਿਗਵਿਜੈ ਸਿੰਘ ਚੌਟਾਲਾ  ਨੇ ਦੇਰ ਰਾਤ ਹੁੱਡਾ ਕਾਲੋਨੀ ਵਿੱਚ ਇਨੈਲੋ ਦੇ ਸੂਬਾ ਸਕੱਤਰ ਜਗਬੀਰ ਮੋਹੜੀ ਦੇ ਨਿਵਾਸ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਤੇ ਹਿਟਲਰ  ਦਾ ਰਾਜ ਇੱਕੋ ਜਿਹਾ ਹੈ। ਇਨੈਲੋ ਤੇ ਇਨਸੋ ਡੇਅਰੀ ਉਦਯੋਗ ਦੇ  ਕੈਲੇਂਡਰ ’ਤੋਂ ਮਹਾਤਮਾ ਗਾਂਧੀ  ਦੀ  ਫੋ਼ਟੋ ਹਟਾਉਣ ਦਾ ਵਿਰੋਧ ਕਰਨਗੇ। ਚੌਟਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ  ਸੱਤਾ ’ਚ ਆਉਣ 

ਗਲੀ ਦਾ ਨਿਰਮਾਣ ਨਾ ਹੋਣ ਕਾਰਨ ਸਰਪੰਚ ’ਤੇ ਭੇਦਭਾਵ ਕਰਨ ਦੇ ਦੋਸ਼

Posted On January - 20 - 2017 Comments Off on ਗਲੀ ਦਾ ਨਿਰਮਾਣ ਨਾ ਹੋਣ ਕਾਰਨ ਸਰਪੰਚ ’ਤੇ ਭੇਦਭਾਵ ਕਰਨ ਦੇ ਦੋਸ਼
ਪੱਤਰ ਪ੍ਰੇਰਕ ਰਤੀਆ, 20 ਜਨਵਰੀ ਪਿੰਡ ਐਮਪੀ ਸੋਤਰ ਵਿੱਚ ਖ਼ਸਤਾ ਹਾਲ ਗਲੀਆਂ ਵਿੱਚ ਪਾਣੀ ਦੀ ਨਿਕਾਸੀ ਅਤੇ ਗਲੀਆਂ ਦਾ ਨਿਰਮਾਣ ਨਾ ਹੋਣ ਕਾਰਨ ਗੁੱਸੇ ਵਿੱਚ ਆਏ ਲੋਕਾਂ ਨੇ ਅੱਜ ਗ੍ਰਾਮ ਪੰਚਾਇਤ ਅਤੇ ਵਿਭਾਗ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਨਾਲ ਹੀ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨੇ ’ਤੇ ਬੈਠ ਜਾਣਗੇ। ਪਿੰਡ ਨਿਵਾਸੀ ਸੰਦੀਪ ਕੁਮਾਰ, ਸੋਨੂੰ ਸਿੰਘ, ਸੁਖਦੇਵ ਸਿੰਘ, ਰਮੇਸ਼ ਕੁਮਾਰ, ਰਾਜ ਸਿੰਘ ਆਦਿ ਨੇ ਦੋਸ਼ ਲਗਾਇਆ 

ਕਰੰਟ ਲੱਗਣ ਨਾਲ ਸਹਾਇਕ ਲਾਈਨਮੈਨ ਝੁਲਸਿਆ

Posted On January - 20 - 2017 Comments Off on ਕਰੰਟ ਲੱਗਣ ਨਾਲ ਸਹਾਇਕ ਲਾਈਨਮੈਨ ਝੁਲਸਿਆ
ਪੱਤਰ ਪ੍ਰੇਰਕ ਕਾਲਾਂਵਾਲੀ, 20 ਜਨਵਰੀ ਖੇਤਰ ਦੇ ਪਿੰਡ ਨੂਹੀਆਂਵਾਲੀ ਵਿੱਚ ਖੇਤਾਂ ਵਿੱਚ ਟਿਊਬਵੈਲ ਲਾਈਨ ’ਤੇ ਕੰਮ ਕਰ ਰਿਹਾ ਇੱਕ ਸਹਾਇਕ ਲਾਈਨਮੈਨ ਕਰੰਟ ਲੱਗਣ ਨਾਲ    ਝੁਲਸ ਗਿਆ। ਝੁਲਸੇ ਕਰਮਚਾਰੀ ਨੂੰ ਇਲਾਜ ਲਈ ਔਢਾਂ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਜਿੱਥੋਂ ਉਸ ਨੂੰ ਸਿਰਸਾ ਰੈਫਰ ਕਰ ਦਿੱਤਾ ਗਿਆ। ਬਿਜਲੀ ਨਿਗਮ ਵਿੱਚ ਅਸਥਾਈ ਤੌਰ ਉੱਤੇ ਤਾਇਨਾਤ ਨੂਹੀਆਂਵਾਲੀ ਵਾਸੀ ਸਹਾਇਕ ਲਾਈਨਮੈਨ ਪ੍ਰੇਮ ਚੰਦ ਪਿੰਡ ਦੇ ਇੱਕ ਕਿਸਾਨ ਦੇ ਖੇਤ ਵਿੱਚ ਟਰਾਂਸਫਾਰਮਰ ਬਦਲਣ ਦਾ ਕੰਮ ਕਰ ਰਿਹਾ 

ਖੰਡ ਦੇ 600 ਗੱਟਿਆਂ ਸਮੇਤ ਟਰੱਕ ਸੜ ਕੇ ਸੁਆਹ

Posted On January - 20 - 2017 Comments Off on ਖੰਡ ਦੇ 600 ਗੱਟਿਆਂ ਸਮੇਤ ਟਰੱਕ ਸੜ ਕੇ ਸੁਆਹ
ਪੱਤਰ ਪ੍ਰੇਰਕ ਕਾਲਾਂਵਾਲੀ, 20 ਜਨਵਰੀ ਖੇਤਰ ਦੇ ਕਸਬਾ ਔਢਾਂ ਵਿੱਚ ਕਾਲਾਂਵਾਲੀ ਰੋਡ ‘ਤੇ ਨਿੱਜੀ ਸਕੂਲ ਦੇ ਨੇੜੇ ਚੀਨੀ ਦੇ ਗੱਟਿਆਂ ਨਾਲ ਭਰਿਆ ਟਰੱਕ ਅਚਾਨਕ ਅੱਗ ਲੱਗਣ ਨਾਲ ਸੜ ਕੇ ਰਾਖ ਹੋ ਗਿਆ। ਅੱਗ ਲੱਗਣ ਦਾ ਕਾਰਨ ਇੰਜਨ ‘ਚੋਂ ਨਿਕਲੀ ਚੰਗਿਆੜੀ ਦੱਸਿਆ ਜਾ ਰਿਹਾ ਹੈ। ਡਰਾਈਵਰ ਅਨੁਸਾਰ ਟਰੱਕ ਵਿੱਚ 600 ਗੱਟੇ ਖੰਡ ਭਰੀ ਹੋਈ ਸੀ ਜੋ ਸੜ ਕੇ ਰਾਖ ਹੋ ਗਈ। ਪੁਲੀਸ ਇਸ ਘਟਨਾ ਨੂੰ ਸ਼ੱਕੀ ਮੰਨ ਕੇ ਜਾਂਚ ਕਰ ਰਹੀ ਹੈ। ਟਰੱਕ ਡਰਾਈਵਰ ਜੋਧਪੁਰੀਆ ਵਾਸੀ ਰਾਕੇਸ਼ ਕੁਮਾਰ ਨੇ ਪੁਲੀਸ ਨੂੰ ਦਿੱਤੇ ਬਿਆਨਾਂ 

ਹਸਪਤਾਲ ਦੇ ਪਖ਼ਾਨਿਆਂ ਨੂੰ ਤਾਲੇ ਲੱਗੇ ਹੋਣ ਕਾਰਨ ਮਰੀਜ਼ ਪ੍ਰੇਸ਼ਾਨ

Posted On January - 20 - 2017 Comments Off on ਹਸਪਤਾਲ ਦੇ ਪਖ਼ਾਨਿਆਂ ਨੂੰ ਤਾਲੇ ਲੱਗੇ ਹੋਣ ਕਾਰਨ ਮਰੀਜ਼ ਪ੍ਰੇਸ਼ਾਨ
ਪੱਤਰ ਪ੍ਰੇਰਕ ਏਲਨਾਬਾਦ, 20 ਜਨਵਰੀ ਸਰਕਾਰੀ ਹਸਪਤਾਲ ਵਿੱਚ ਬਣੇ ਪਖ਼ਾਨਿਆਂ ਵਿੱਚ ਹਰ ਸਮੇਂ ਲੱਗੇ ਰਹਿੰਦੇ ਤਾਲੇ ਵੀ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ। ਮਰੀਜ਼ਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਹਸਪਤਾਲ ਵਿੱਚ ਪਖ਼ਾਨਾ ਘਰ ਤਾਂ ਬਣਾ ਦਿੱਤੇ ਗਏ ਪਰ ਤਾਲੇ ਲੱਗੇ ਹੋਣ ਕਾਰਨ ਇਹ ਚਿੱਟੇ ਹਾਥੀ ਸਾਬਤ ਹੋ ਰਹੇ ਹਨ। ਹਸਪਤਾਲ ਵਿੱਚ ਸਫ਼ਾਈ ਦੀ ਕੋਈ ਵਿਵਸਥਾ ਨਹੀਂ ਹੈ। ਲੋਕਾਂ ਨੇ ਮੰਗ ਕੀਤੀ ਕਿ ਹਸਪਤਾਲ ਵਿੱਚ ਬਣੇ ਪਖ਼ਾਨਾ ਘਰਾਂ ਦੇ ਤਾਲੇ ਖੋਲ੍ਹੇ ਜਾਣ ਅਤੇ ਹਸਪਤਾਲ 

ਨੇਤਰਹੀਣ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਬੇਮਿਆਦੀ ਭੁੱਖ ਹੜਤਾਲ

Posted On January - 20 - 2017 Comments Off on ਨੇਤਰਹੀਣ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਬੇਮਿਆਦੀ ਭੁੱਖ ਹੜਤਾਲ
ਨਿੱਜੀ ਪੱਤਰ ਪ੍ਰੇਰਕ ਸਿਰਸਾ, 20 ਜਨਵਰੀ ਬੀਤੇ ਦਿਨ ਦੁਖ ਨਿਵਾਰਣ ਸਮਿਤੀ ਦੀ ਮੀਟਿੰਗ ਵਿੱਚੋਂ ਬਾਹਰ ਕੱਢੇ ਗਏ ਨੇਤਰਹੀਣ ਅਧਿਆਪਕ ਅੱਜ ਵਿਦਿਆਰਥੀਆਂ ਸਮੇਤ ਮਿੰਨੀ ਸਕੱਤਰੇਤ ’ਚ ਭੁੱਖ ਹੜਤਾਲ ’ਤੇ ਬੈਠ ਗਏ। ਕਈ ਰਾਜਸੀ ਪਾਰਟੀਆਂ ਤੋਂ ਇਲਾਵਾ ਕੁਝ ਕਰਮਚਾਰੀ ਜਥੇਬੰਦੀਆਂ ਉਨ੍ਹਾਂ ਦੀ ਹਮਾਇਤ ’ਤੇ ਆ ਗਈਆਂ ਹਨ। ਹੇਲਨ ਕੇਲਰ ਨੇਤਰਹੀਨ ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਮਿੰਨੀ ਸਕੱਤਰੇਤ ਪੁੱਜੇ ਤੇ ਬੇਮਿਆਦੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਕਾਂਗਰਸ ਪਾਰਟੀ 
Page 3 of 1,96712345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.