ਭਾਜਪਾ ਅਤੇ ਕਾਂਗਰਸ ਹੋਈਆਂ ‘ਆਪ’ ਦੁਆਲੇ !    ਸੁਧਾਰ ਕਾਲਜ ਨੇ ਜਿੱਤੀ ਪੰਜਾਬ ’ਵਰਸਿਟੀ ਹਾਕੀ ਚੈਂਪੀਅਨਸ਼ਿਪ !    ਨੌਜਵਾਨ ਸੋਚ: ਵਿਦੇਸ਼ਾਂ ਵੱਲ ਪਰਵਾਸ - ਕਿੰਨਾ ਕੁ ਜਾਇਜ਼ ? !    ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ ਦਾ ਮਸਲਾ !    ਨੌਕਰੀਆਂ ਲਈ ਭਟਕਣ ਦੀ ਬਜਾਏ ਉੱਦਮੀ ਬਣਨ ਦੀ ਲੋੜ !    ਨੌਜਵਾਨ ਤੇ ਫੈਸ਼ਨਪ੍ਰਸਤੀ !    ਕਿਵੇਂ ਦੂਰ ਕਰੀਏ ਬੋਰਡ ਦੀਆਂ ਪ੍ਰੀਖਿਆਵਾਂ ਦਾ ਡਰ ? !    ਕੇਂਦਰੀ ਬਜਟ: ਮਾਇਆਵਤੀ ਵੱਲੋਂ ਚੋਣ ਕਮਿਸ਼ਨ ਦੇ ਆਦੇਸ਼ਾਂ ਦਾ ਸਵਾਗਤ !    ਰਾਹੁਲ ਨੂੰ ਕੁੜਤੇ ਦੀ ਤਰਪਾਈ ਲਈ ਹਜ਼ਾਰ ਦਾ ਚੈੱਕ ਘੱਲਿਆ !    ਰਾਜਨੀਤਕ ਵਿੰਗ ਸਰਵੇ ਤੋਂ ਬਾਅਦ ਉਮੀਦਵਾਰਾਂ ਦੇ ਸਮਰਥਨ ਦਾ ਲਵੇਗਾ ਫੈਸਲਾ: ਡੇਰਾ ਮੁਖੀ !    

ਦਿੱਲੀ/ਹਰਿਆਣਾ › ›

Featured Posts
ਬਲੈਰੋ ਟਰਾਂਸਫ਼ਾਰਮਰ ਨਾਲ ਟਕਰਾਈ

ਬਲੈਰੋ ਟਰਾਂਸਫ਼ਾਰਮਰ ਨਾਲ ਟਕਰਾਈ

ਪੱਤਰ ਪ੍ਰੇਰਕ ਟੋਹਾਣਾ, 24 ਜਨਵਰੀ ਕਾਲਜ ਰੋਡ ’ਤੇ ਪੈਂਦੀ ਗਿਲਾਂਵਾਲੀ ਢਾਣੀ ਨੇੜੇ ਬੀਤੀ ਰਾਤ ਬਲੈਰੋ ਜੀਪ ਖੰਭੇ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਨਤੀਜੇ ਵਜੋਂ ਗਿਆਰਾਂ ਹਜ਼ਾਰ ਵੋਲਟੇਜ ਦਾ ਇੱਕ ਵੱਡਾ ਟਰਾਂਸਫ਼ਾਰਮਰ ਸੜਕ ’ਤੇ ਡਿੱਗ ਪਿਆ ਤੇ ਦੋਵੇਂ ਖੰਭੇ ਟੁੱਟ ਕੇ ਬਲੈਰੋ ਉੱਤੇ ਡਿੱਗ ਪਏ। ਹਾਦਸੇ ਵਿੱਚ ਬਲੈਰੋ ਬੁਰੀ ਤਰ੍ਹਾਂ ...

Read More

ਡਿਪਟੀ ਕਮਿਸ਼ਨਰ ਵੱਲੋਂ ਸਕੂਲ ਦਾ ਅਚਨਚੇਤ ਨਿਰੀਖਣ

ਡਿਪਟੀ ਕਮਿਸ਼ਨਰ ਵੱਲੋਂ ਸਕੂਲ ਦਾ ਅਚਨਚੇਤ ਨਿਰੀਖਣ

ਪੱਤਰ ਪ੍ਰੇਰਕ ਨਰਾਇਣਗੜ੍ਹ, 24 ਜਨਵਰੀ ਅੰਬਾਲਾ ਦੇ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹਿਜ਼ਾਦਪੁਰ ਦਾ ਅਚਨਚੇਤ ਨਿਰੀਖਣ ਕੀਤਾ। ਨਿਰੀਖਣ ਦੌਰਾਨ ਮਿਡ-ਡੇਅ-ਮੀਲ ਦੇ ਰਿਕਾਰਡ ਅਤੇ ਸਕੂਲ ਵਿੱਚ ਸਫਾਈ ਵਿਵਸਥਾ ਵਿੱਚ ਊਣਤਾਈਆਂ ਮਿਲਣ ’ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ। ਡੀਸੀ ਨੇ ਨਿਰੀਖਣ ਦੌਰਾਨ ਇਹ ਦੇਖਿਆ ਕਿ ...

Read More

ਰਾਜਨੀਤਕ ਵਿੰਗ ਸਰਵੇ ਤੋਂ ਬਾਅਦ ਉਮੀਦਵਾਰਾਂ ਦੇ ਸਮਰਥਨ ਦਾ ਲਵੇਗਾ ਫੈਸਲਾ: ਡੇਰਾ ਮੁਖੀ

ਰਾਜਨੀਤਕ ਵਿੰਗ ਸਰਵੇ ਤੋਂ ਬਾਅਦ ਉਮੀਦਵਾਰਾਂ ਦੇ ਸਮਰਥਨ ਦਾ ਲਵੇਗਾ ਫੈਸਲਾ: ਡੇਰਾ ਮੁਖੀ

ਪ੍ਰਭ ਦਿਆਲ ਸਿਰਸਾ, 24 ਜਨਵਰੀ ਡੇਰੇ ਵੱਲੋਂ ਪੰਜਾਬ ਚੋਣਾਂ ਵਿੱਚ ਭਾਵੇਂ ਕਿਸੇ ਇਕ ਪਾਰਟੀ ਨੂੰ ਸਮਰਥਨ ਦੇਣ ਦਾ ਹਾਲੇ ਐਲਾਨ ਨਹੀਂ ਕੀਤਾ ਪਰ ਇਸ ਦੇ ਬਾਵਜੂਦ ਕਾਂਗਰਸ ਤੇ ਅਕਾਲੀ ਉਮੀਦਵਾਰਾਂ ਨੂੰ ਡੇਰੇ ਤੋਂ ਆਸ ਹੈ। ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਡੇਰੇ ਦੇ ਗੇੜੇ ਲਾਏ ਜਾ ਰਹੇ ਹਨ। ਡੇਰਾ ਮੁਖੀ ਨੇ ਡੇਰੇ ਨੂੰ ...

Read More

ਗਣਤੰਤਰ ਦਿਵਸ ਸਬੰਧੀ ਫੁੱਲ ਡਰੈੱਸ ਰਿਹਰਸਲ

ਗਣਤੰਤਰ ਦਿਵਸ ਸਬੰਧੀ ਫੁੱਲ ਡਰੈੱਸ ਰਿਹਰਸਲ

ਨਿੱਜੀ ਪੱਤਰ ਪ੍ਰੇਰਕ ਸਿਰਸਾ, 24 ਜਨਵਰੀ ਇਥੋਂ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਅੱਜ ਗਣਤੰਤਰ ਦਿਵਸ ਸਬੰਧੀ ਫੁੱਲ ਡਰੈੱਸ ਰਿਹਸਰਲ ਹੋਈ। ਇਸ ਵਿੱਚ ਪੁਲੀਸ, ਹੋਮ ਗਾਰਡ ਤੇ ਐਨਸੀਸੀ ਦੇ ਦਸਤਿਆਂ ਨੇ ਮਾਰਚ ਪਾਸਟ ਕੀਤਾ। ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਨੇ ਮਾਰਚ ਪਾਸਟ ਤੋਂ ਸਲਾਮੀ ਲਈ। ਮੁੱਖ ਸਮਾਗਮ ਦੌਰਾਨ ਚੀਫ ਪਾਰਲੀਮਾਨੀ ਸਕੱਤਰ ਬਖਸ਼ੀਸ਼ ਸਿੰਘ ...

Read More

ਸਿਰਸਾ ਵਿੱਚ ਕਿਸਾਨਾਂ ਵੱਲੋਂ ਫ਼ਸਲ ਬੀਮਾ ਯੋਜਨਾ ਖ਼ਿਲਾਫ਼ ਪ੍ਰਦਰਸ਼ਨ

ਸਿਰਸਾ ਵਿੱਚ ਕਿਸਾਨਾਂ ਵੱਲੋਂ ਫ਼ਸਲ ਬੀਮਾ ਯੋਜਨਾ ਖ਼ਿਲਾਫ਼ ਪ੍ਰਦਰਸ਼ਨ

ਨਿੱਜੀ ਪੱਤਰ ਪ੍ਰੇਰਕ ਸਿਰਸਾ, 24 ਜਨਵਰੀ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਰੱਦ ਕਰਨ, ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਅਤੇ ਕਣਕ ਦੀ ਦਰਾਮਦ ਤੋਂ ਹਟਾਏ ਗਏ ਟੈਕਸ ਦੇ ਫੈ਼ਸਲੇ ਨੂੰ ਰੱਦ ਕਰਨ ਆਦਿ ਮੰਗਾਂ ਨੂੰ ਲੈ ਕੇ ਕਿਸਾਨ ਸਭਾ ਨੇ ਸੂਬਾਈ ਜ਼ਿਲ੍ਹਾ ਪ੍ਰਧਾਨ ਕਾ. ਸੁਰਜੀਤ ਸਿੰਘ ਦੀ ਅਗਵਾਈ ਹੇਠ ਮਿੰਨੀ ਸਕੱਤਰੇਤ ...

Read More

ਦਿੱਲੀ ਪੁਲੀਸ ਵੱਲੋਂ ਕੇਜਰੀਵਾਲ ਤੇ ਦੋ ਹੋਰਾਂ ਖਿਲਾਫ਼ ਜਾਂਚ

ਦਿੱਲੀ ਪੁਲੀਸ ਵੱਲੋਂ ਕੇਜਰੀਵਾਲ ਤੇ ਦੋ ਹੋਰਾਂ ਖਿਲਾਫ਼ ਜਾਂਚ

ਕੁਲਵਿੰਦਰ ਦਿਓਲ ਨਵੀਂ ਦਿੱਲੀ, 24 ਜਨਵਰੀ ਦਿੱਲੀ ਪੁਲੀਸ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਅਤੇ ਪੀਡਬਲਿਊਡੀ ਦੇ ਇਕ ਅਧਿਕਾਰੀ ਖ਼ਿਲਾਫ਼ ਸ਼ੁਰੂਆਤੀ ਜਾਂਚ ਆਰੰਭੀ ਗਈ ਹੈ। ਇਸ ਜਾਂਚ ਦਾ ਵਿਸ਼ਾ ਦਿੱਲੀ ਦੀਆਂ ਸੜਕਾਂ ਤੇ ਸੀਵਰ ਲਾਈਨਾਂ ਲਈ ਦਿੱਤੇ ਠੇਕਿਆਂ ਨਾਲ ਸਬੰਧਿਤ ਹੈ। ਇਕ ਸਵੈ-ਸੇਵੀ ਸੰਸਥਾ ਵੱਲੋਂ ਕੀਤੀ ਗਈ ਸ਼ਿਕਾਇਤ ...

Read More

ਵਿਦਿਆਰਥੀਆਂ ਨੇ ਮਾਡਲਾਂ ਰਾਹੀਂ ਸਾਇੰਸ ਦੇ ਪੇਚੀਦਾ ਵਿਸ਼ਿਆਂ ਬਾਰੇ ਦੱਸਿਆ

ਵਿਦਿਆਰਥੀਆਂ ਨੇ ਮਾਡਲਾਂ ਰਾਹੀਂ ਸਾਇੰਸ ਦੇ ਪੇਚੀਦਾ ਵਿਸ਼ਿਆਂ ਬਾਰੇ ਦੱਸਿਆ

ਨਿੱਜੀ ਪੱਤਰ ਪ੍ਰੇਰਕ ਨਵੀਂ ਦਿੱਲੀ, 24 ਜਨਵਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਕਰੋਲ ਬਾਗ ਵਿਖੇ ਸਾਇੰਸ ਵਿਸ਼ੇ ‘ਤੇ ਪ੍ਰਦਰਸ਼ਨੀ ਲਾਈ ਗਈ ਜਿਸ ਦਾ ਉਦੇਸ਼ ਵਿਦਿਆਰਥੀਆਂ ਵਿੱਚ ਸਾਇੰਸ ਵਿਸ਼ੇ ਪ੍ਰਤੀ ਰੁਚੀ ਪੈਦਾ ਕਰਨਾ ਸੀ। ਇਸ ਪ੍ਰਦਰਸ਼ਨੀ ਵਿਚ ਪ੍ਰੀ ਨਰਸਰੀ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਸੁੰਦਰ ਅਤੇ ਅਰਥ ਭਰਪੂਰ ਮਾਡਲਾਂ ਰਾਹੀਂ ਹਰ ਵਿਸ਼ੇ ...

Read More


ਕੈਨੇਡਾ ਤੋਂ ਆਏ ‘ਆਪ’ ਸਮਰਥਕਾਂ ਦਾ ਸਵਾਗਤ

Posted On January - 19 - 2017 Comments Off on ਕੈਨੇਡਾ ਤੋਂ ਆਏ ‘ਆਪ’ ਸਮਰਥਕਾਂ ਦਾ ਸਵਾਗਤ
ਪੱਤਰ ਪ੍ਰੇਰਕ ਨਵੀਂ ਦਿੱਲੀ, 19 ਜਨਵਰੀ ਆਮ ਆਦਮੀ ਪਾਰਟੀ ਦੇ ਵਿਦੇਸ਼ਾਂ ਵਿੱਚ ਰਹਿੰਦੇ ਸਮਰਥਕ ਅੱਜ ਤੜਕੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਉਪਰ ਉੱਤਰੇ। ਉਨ੍ਹਾਂ ਦਾ ਸਵਾਗਤ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ‘ਆਪ’ ਦੇ ਐਨਆਰਆਈ ਵਿੰਗ ਦੇ ਮੁਖੀ ਡਾ. ਕੁਮਾਰ ਵਿਸ਼ਵਾਸ ਵੱਲੋਂ ਦਿੱਲੀ ਦੇ ਵਿਧਾਇਕਾਂ ਜਰਨੈਲ ਸਿੰਘ (ਤਿਲਕ ਨਗਰ) ਤੇ ਅਵਤਾਰ ਸਿੰਘ ਕਾਲਕਾ ਤੇ ਪੰਥਕ ਸੇਵਾ ਦਲ ਦੇ ਕਾਰਕੁਨਾਂ ਨੇ ਗਰਮਜੋਸ਼ੀ ਨਾਲ ਕੀਤਾ। ਇਨ੍ਹਾਂ ਪ੍ਰਵਾਸੀ ਪੰਜਾਬੀਆਂ ਦਾ ਸਵਾਗਤ ਕਰਨ 

ਹਾਈ ਕੋਰਟ ਵੱਲੋਂ ਪਿਆਊ ਦੇ ਨਕਸ਼ੇ ਨੂੰ ਮਨਜ਼ੂਰੀ

Posted On January - 19 - 2017 Comments Off on ਹਾਈ ਕੋਰਟ ਵੱਲੋਂ ਪਿਆਊ ਦੇ ਨਕਸ਼ੇ ਨੂੰ ਮਨਜ਼ੂਰੀ
ਪੱਤਰ ਪ੍ਰੇਰਕ ਨਵੀਂ ਦਿੱਲੀ, 19 ਜਨਵਰੀ ਦਿੱਲੀ ਹਾਈ ਕੋਰਟ ਦੇ ਜਸਟਿਸ ਬੀ.ਡੀ. ਅਹਿਮਦ ਅਤੇ ਆਸ਼ੂਤੋਸ਼ ਕੁਮਾਰ ਨੇ ਕਮੇਟੀ ਵੱਲੋਂ ਬੀਤੇ ਦਿਨੀਂ ਦਿੱਤੇ ਗਏ ਪਿਆਊ ਦੇ ਨਕਸ਼ੇ ਨੂੰ ਮਨਜ਼ੂਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ਼ 7 ਅਪਰੈਲ 2016 ਨੂੰ  ਅਦਾਲਤ ਦੀ ਹੁਕਮ ਅਦੂਲੀ ਦੇ ਜਾਰੀ ਕੀਤੇ ਗਏ ਆਦੇਸ਼ ਨੂੰ ਰੱਦ ਕਰ ਦਿੱਤਾ ਹੈ। ਜੀ.ਕੇ. ਨੇ ਅਦਾਲਤ ਦੇ ਫੈਸਲੇ ਨੂੰ ਸੰਗਤਾਂ ਦੀ ਭਾਵਨਾਵਾਂ ਦੀ ਜਿੱਤ ਦੱਸਦੇ ਹੋਏ ਤਜ਼ਵੀਜ ਨਕਸ਼ੇ ਅਨੁਸਾਰ 

ਸਕੂਲ ਵਿੱਚ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ

Posted On January - 19 - 2017 Comments Off on ਸਕੂਲ ਵਿੱਚ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ
ਨਿੱਜੀ ਪੱਤਰ ਪ੍ਰੇਰਕ ਨਵੀਂ ਦਿੱਲੀ, 19 ਜਨਵਰੀ ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਸਕੂਲ ਦੇ ਤੀਜੀ ਅਤੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੀ ਅਰੰਭਤਾ ਵਿਦਿਆਰਥੀਆਂ ਨੇ ਗੁਰਬਾਣੀ ਦੇ ਸ਼ਬਦ ਨਾਲ ਕੀਤੀ। ਇਸ ਮਗਰੋਂ ਕਵਿਤਾ ਅਤੇ ਭਾਸ਼ਣ ਦਾ ਦੌਰ ਚੱਲਿਆ, ਜਿਸ ਵਿੱਚ ਤੀਜੀ ਜਮਾਤ ਦੇ ਸੁਸ਼ਾਂਤ ਅਤੇ ਬ੍ਰਹਮਲੀਨ ਕੌਰ ਨੇ ਗੁਰੂ ਸਾਹਿਬ ਦੇ ਜੀਵਨ 

ਸ਼ਰਮੀਲਾ ਟੈਗੋਰ ਵੱਲੋਂ ਫਿਲਮ ਕਲੱਬ ਦਾ ਉਦਘਾਟਨ

Posted On January - 19 - 2017 Comments Off on ਸ਼ਰਮੀਲਾ ਟੈਗੋਰ ਵੱਲੋਂ ਫਿਲਮ ਕਲੱਬ ਦਾ ਉਦਘਾਟਨ
ਨਿੱਜੀ ਪੱਤਰ ਪ੍ਰੇਰਕ ਨਵੀਂ ਦਿੱਲੀ, 19 ਜਨਵਰੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਫ਼ਿਲਮੀ ਅਦਾਕਾਰਾ ਅਤੇ ਸੈਂਸਰ ਬੋਰਡ ਦੀ ਸਾਬਕਾ ਪ੍ਰਧਾਨ ਸ਼ਰਮੀਲਾ ਟੈਗੋਰ ਨੇ ਫ਼ਿਲਮ ਕਲੱਬ ਦਾ ਉਦਘਾਟਨ ਕੀਤਾ। ਵਾਈਸ ਚਾਂਸਲਰ ਪ੍ਰੋ. ਤਲਤ ਅਹਿਮਦ ਅਤੇ ਮਾਸ ਕਮਿਊਨੀਕੇਸ਼ਨ ਰਿਸਰਚ ਸੈਂਟਰ ਦੇ ਡਾਇਰੈਕਟਰ ਡਾ. ਇਫਤਿਖ਼ਾਰ ਅਹਿਮਦ ਦੀ ਪਹਿਲ ‘ਤੇ ਸ਼ੁਰੂ ਕੀਤੇ ਗਏ ਫ਼ਿਲਮ ਕਲੱਬ ਦਾ ਉਘਦਾਟਨ ਕਰਦਿਆਂ ਸ੍ਰੀਮਤੀ ਟੈਗੋਰ ਨੇ ਕਿਹਾ ਕਿ ਜਾਮੀਆ ਦੇ ਵਿਦਿਆਰਥੀਆਂ ਦਾ ਮਾਸ ਕਾਮ ਅਤੇ ਉਸ ਦੇ ਵੱਖ ਵੱਖ ਯੋਗਦਾਨਾਂ 

ਵਾਈ-ਫਾਈ ਦੀ ਸਹੂਲਤ ਹਜ਼ਾਰ ਪਿੰਡਾਂ ਤੱਕ ਵਧਾਈ ਜਾਏਗੀ: ਖੱਟਰ

Posted On January - 19 - 2017 Comments Off on ਵਾਈ-ਫਾਈ ਦੀ ਸਹੂਲਤ ਹਜ਼ਾਰ ਪਿੰਡਾਂ ਤੱਕ ਵਧਾਈ ਜਾਏਗੀ: ਖੱਟਰ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 19 ਜਨਵਰੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੂਬੇ ਦੇ 100 ਪਿੰਡਾਂ ਵਿਚ ਵਾਈ ਫਾਈ ਸਹੂਲਤਾਂ ਮਹੁੱਈਆ ਕਰਵਾਈ ਗਈ ਹੈ।  ਇਸ  ਨੂੰ ਪੜਾਅ ਵਾਰ ਢੰਗ ਨਾਲ 1000 ਪਿੰਡਾਂ ਤਕ ਵਧਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਗੋਲਡਨ ਜੁਬਲੀ ਸਾਲ ਦੌਰਾਨ ਪਹਿਲੀ  ਫਰਵਰੀ ਤੋਂ ਸਾਰੇ ਜ਼ਿਲ੍ਹਾ ਮੁੱਖ ਦਫਤਰਾਂ ’ਤੇ ਲਗਾਏ ਜਾ ਰਹੇ ਬਸੰਤ ਮੇਲਿਆਂ ਦੌਰਾਨ ਵੀ ਕੈਸ਼ਲੈੱਸ ਲੈਣ ਦੇਣ ਦੀ ਸਿਖਲਾਈ ਦੇਣ ਲਈ ਸਟਾਲ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਭਾਜਪਾ  

ਕ੍ਰਿਸ਼ਨਾ ਵਿਦਿਆ ਮੰਦਿਰ ਸਕੂਲ ਵੱਲੋਂ ਸਮਾਗਮ

Posted On January - 19 - 2017 Comments Off on ਕ੍ਰਿਸ਼ਨਾ ਵਿਦਿਆ ਮੰਦਿਰ ਸਕੂਲ ਵੱਲੋਂ ਸਮਾਗਮ
ਪੱਤਰ ਪ੍ਰੇਰਕ ਸ਼ਾਹਬਾਦ ਮਾਰਕੰਡਾ,  19 ਜਨਵਰੀ ਵਿਦਿਆ ਉਹ ਧਨ ਹੈ  ਜਿਸ ਨੂੰ ਜਿੰਨਾ ਵੀ ਵੰਡਿਆ ਜਾਏ ਵੱਧਦਾ ਹੈ।  ਇਹ ਵਿਚਾਰ ਐਸ ਡੀ ਐਮਗਿਰੀਸ਼ ਚਾਵਲਾ ਨੇ ਬਤੌਰ ਮੁੱਖ ਮਹਿਮਾਨ   ਸ਼੍ਰੀ ਕਿਸ਼ਨਾ ਵਿਦਿਆ  ਮੰਦਿਰ ਸਕੂਲ  ਦੇ ਇਨਾਮ ਵੰਡ ਸਮਾਗਮ ਮੌਕੇ ਬੋਲਦੇ ਹੋਏ  ਪ੍ਰਗਟ ਕੀਤੇ। ਪ੍ਰੋਗਰਾਮ ਵਿੱਚ ਆਈ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਮਨ ਆਰੀਆ  ਨੇ ਆਖਿਆ ਕਿ  ਇਸ ਸਕੂਲ ਨੇ ਸਿੱਖਿਆ ਦੇ ਖੇਤਰ ਵਿੱ.ਚ ਕਈ ਪੁਲਾਘਾਂ ਪੁੱਟੀਆਂ ਹਨ।  ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ ਨਗਰ ਪਾਲਿਕਾ ਦੇ ਮੀਤ ਪ੍ਰਧਾਨ 

ਸੰਗੀਤ ਵਰਕਸ਼ਾਪ ਵਿੱਚ ਕਲਾਕਾਰਾਂ ਨੇ ਕੀਤਾ ਅਭਿਆਸ

Posted On January - 19 - 2017 Comments Off on ਸੰਗੀਤ ਵਰਕਸ਼ਾਪ ਵਿੱਚ ਕਲਾਕਾਰਾਂ ਨੇ ਕੀਤਾ ਅਭਿਆਸ
ਪੱਤਰ ਪ੍ਰੇਰਕ ਕੁਰੂਕਸ਼ੇਤਰ, 17 ਜਨਵਰੀ ਕਲਾ ਵਿਭਾਗ ਹਰਿਆਣਾ ਵੱਲੋਂ ਮਲਟੀਆਰਟ ਕਲਚਰਲ ਸੈਂਟਰ ਵਿੱਚ ਚੱਲ ਰਹੀ ਸੰਗੀਤ ਅਤੇ ਨਾਂਚ ਦੀ 7 ਦਿਨਾ ਵਰਕਸ਼ਾਪ ਦੇ ਦੂਜੇ ਦਿਨ 50 ਤੋਂ ਜ਼ਿਆਦਾ ਲੋਕ ਕਲਾਕਾਰਾਂ ਨੇ ਅਭਿਆਸ ਕੀਤਾ। ਵਰਕਸ਼ਾਪ ਵਿੱਚ ਸਭਿਆਚਾਰਕ ਅਧਿਕਾਰੀ (ਸੰਗੀਤ)  ਡਾ. ਦੀਪਿਕਾ ਨੇ ਦੱਸਿਆ ਕਿ ਸੰਗੀਤ ਕਾਰਜਸ਼ਾਲਾ ਵਿੱਚ ਆਲੇ ਦੁਆਲੇ ਦੇ ਸੂਬਿਆਂ ਤੋਂ ਵੀ ਕਲਾਕਾਰਾਂ ਨੂੰ ਬੁਲਾਇਆ ਗਿਆ ਹੈ ਅਤੇ 7 ਦਿਨਾਂ ਵਿੱਚ 10 ਤੋਂ ਜ਼ਿਆਦਾ ਨਵੀਂਆਂ ਧੁੰਨਾਂ ਤਿਆਰ ਕੀਤੀਆਂ ਜਾਣਗੀਆਂ। ਇਸ ਵਰਕਸ਼ਾਪ ਵਿੱਚ 20 ਤੋਂ 

ਤਕਨੀਕੀ ਸੰਸਥਾਵਾਂ ਨਿੱਜੀ ਹਿੱਸੇਦਾਰੀ ਨਾਲ ਚਲਾਉਣ ਦਾ ਲਿਆ ਫੈਸਲਾ

Posted On January - 19 - 2017 Comments Off on ਤਕਨੀਕੀ ਸੰਸਥਾਵਾਂ ਨਿੱਜੀ ਹਿੱਸੇਦਾਰੀ ਨਾਲ ਚਲਾਉਣ ਦਾ ਲਿਆ ਫੈਸਲਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 19 ਜਨਵਰੀ ਹਰਿਆਣਾ ਸਰਕਾਰ ਨੇ ਸੂਬੇ ਵਿੱਚ ਸਥਾਪਤ ਕੀਤੀਆਂ ਜਾ ਰਹੀਆਂ ਸੱਤ ਨਵੇਂ ਬਹੁ-ਤਕਨੀਕੀ ਸੰਸਥਾਵਾਂ ਨੂੰ ਮੋਹਰੀ ਉਦਯੋਗਿਕ ਘਰਾਣਿਆਂ ਦੇ ਸਹਿਯੋਗ ਨਾਲ ਜਨਤਕ ਨਿੱਜੀ ਹਿੱਸੇਦਾਰੀ ਨਾਲ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਵਿਦਿਆਰਥੀਆਂ ਨੂੰ ਉਦਯੋਗਾਂ ਦੀ ਲੋੜ ਅਨੁਸਾਰ ਸਿੱਖਿਅਤ ਕਰਨਾ ਅਤੇ ਉਨ੍ਹਾਂ ਨੂੰ ਸੌ ਫੀਸਦੀ ਰੁਜ਼ਗਾਰ ਮਿਲਣਾ ਯਕੀਨੀ ਹੋਵੇਗਾ। ਇਸ ਦੇ ਤਹਿਤ ਸੂਬਾ ਸਰਕਾਰ ਵੱਲੋਂ 50 ਫੀਸਦੀ ਫੀਸ ਦੀ ਪੂਰਤੀ ਕੀਤੀ ਜਾਵੇਗੀ ਜਦੋਂ ਕਿ ਬਾਕੀ 

ਸਿੱਖਿਆ ਦੇ ‘ਵਪਾਰੀਕਰਨ’ ਖ਼ਿਲਾਫ਼ ਕਾਰਵਾਈ ਮੰਗੀ

Posted On January - 19 - 2017 Comments Off on ਸਿੱਖਿਆ ਦੇ ‘ਵਪਾਰੀਕਰਨ’ ਖ਼ਿਲਾਫ਼ ਕਾਰਵਾਈ ਮੰਗੀ
ਪੱਤਰ ਪ੍ਰੇਰਕ ਨਰਾਇਣਗੜ੍ਹ, 19 ਜਨਵਰੀ ਸਮਾਜ ਸੇਵਕ ਅਤੇ ਐਡਵੋਕੇਟ ਧਰਮਬੀਰ ਢੀਂਡਸਾ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆਂ ਕੋਲੋਂ ਮਨਮਰਜ਼ੀ ਨਾਲ ਵਸੂਲੀ ਜਾ ਰਹੀ ਫੀਸਾਂ ’ਤੇ ਲਗਾਮ ਕੱਸੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸੁਸਤ ਨੀਤੀ ਦਾ ਨਤੀਜਾ ਹੈ ਕਿ ਅੱਜ ਦੇਸ਼ ਅਤੇ ਸੂਬੇ ਦੇ ਸ਼ਹਿਰਾਂ ਤੇ ਦਿਹਾਤੀ ਇਲਾਕਿਆਂ ਵਿੱਚ ਚਲ ਰਹੇ ਪ੍ਰਾਈਵੇਟ ਸਕੂਲਾਂ ਵਿੱਚ ਸਿੱਖਿਆ ਦਾ ਵਪਾਰੀਕਰਨ ਹੋ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਕੇਵਲ ਗਰੀਬ 

ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਸੂਬਾਈ ਪੱਧਰ ’ਤੇ ਮਨਾਇਆ ਜਾਏਗਾ: ਪਵਾਰ

Posted On January - 19 - 2017 Comments Off on ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਸੂਬਾਈ ਪੱਧਰ ’ਤੇ ਮਨਾਇਆ ਜਾਏਗਾ: ਪਵਾਰ
ਪੱਤਰ ਪ੍ਰੇਰਕ ਯਮੁਨਾ ਨਗਰ, 19 ਜਨਵਰੀ ਹਰਿਆਣਾ ਦੇ ਰੋਡਵੇਜ਼, ਜੇਲ੍ਹ ਅਤੇ ਆਵਾਸ ਮੰਤਰੀ ਕ੍ਰਿਸ਼ਨ ਲਾਲ ਪਵਾਰ ਨੇ ਜਗਾਧਰੀ ਵਰਕਸ਼ਾਪ ਸਥਿਤ ਰਵਿਦਾਸ ਮੰਦਿਰ ਵਿੱਚ ਕਰਵਾਏ ਗਏ ਸਮਾਗਮ ਵਿੱਚ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਦਾ ਜਨਮ ਉੱਤਸਵ 5 ਫਰਵਰੀ ਨੂੰ ਪਾਣੀਪਤ ਵਿੱਚ ਰਾਜ ਪੱਧਰ ਤੇ ਮਨਾਇਆ ਜਾਵੇਗਾ ਜਿਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਿਸ਼ੇਸ਼ ਰੂਪ ਵਿੱਚ  ਸ਼ਿਰਕਤ ਕਰਨਗੇ ।   ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਨਿਰਣੈ ਲਿਆ ਹੈ ਕਿ ਭਗਵਾਨ ਵਾਲਮੀਕ, ਸੰਤ 

ਚੂਹਾ ਛੱਡਣ ਬਦਲੇ ਦੁਕਾਨਦਾਰ ਨੂੰ ਜਾਣਾ ਪਿਆ ਥਾਣੇ

Posted On January - 19 - 2017 Comments Off on ਚੂਹਾ ਛੱਡਣ ਬਦਲੇ ਦੁਕਾਨਦਾਰ ਨੂੰ ਜਾਣਾ ਪਿਆ ਥਾਣੇ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,19 ਜਨਵਰੀ ਚੂਹਾ ਛੱਡਣ ਪਿਛੇ ਹਰਿਆਣਾ ਦੇ ਸਫੀਦੋ ਕਸਬੇ ਵਿੱਚ ਹੰਗਾਮਾ ਹੋ ਗਿਆ ਤੇ ਚੂਹਾ ਛੱਡਣ ਵਾਲੇ ਦੁਕਾਨਦਾਰ ਨੂੰ ਤਿੰਨ ਘੰਟੇ ਤਕ ਥਾਣੇ ਵਿੱਚ ਰਹਿਣਾ ਪਿਆ। ਪ੍ਰਾਪਤ ਜਾਣਕਾਰੀ ਅੁਨਸਾਰ ਇਕ ਦੁਕਾਨਦਾਰ ਨੇ ਆਪਣੀ ਦੁਕਾਨ ਵਿੱਚ ਪਿੰਜਰਾ ਲਾਇਆ ਹੋਇਆ ਸੀ ਜਿਸ ਵਿੱਚ ਚੂਹਾ ਫਸ ਗਿਆ। ਉਹ ਜਦੋਂ ਬਾਜ਼ਾਰ ਤੋਂ ਬਾਹਰ ਚੂਹਾ ਛੱਡ ਰਿਹਾ ਸੀ ਤਾਂ ਉਸ ਨੂੰ ਕਸਬੇ ਦੇ ਸੀਨੀਅਰ ਅਧਿਕਾਰੀ ਨੇ ਦੇਖ ਲਿਆ ਤੇ ਉਸ ਨੇ ਥਾਣਾ ਇੰਚਾਰਜ ਨੂੰ ਦੁਕਾਨਦਾਰ ਵਿਰੁੱਧ ਕਾਰਵਾਈ 

ਦੁੱਖ ਨਿਵਾਰਣ ਸਮਿਤੀ ਦੀ ਮੀਟਿੰਗ ਵਿੱਚ ਨੇਤਰਹੀਣਾਂ ਵੱਲੋਂ ਹੰਗਾਮਾ

Posted On January - 19 - 2017 Comments Off on ਦੁੱਖ ਨਿਵਾਰਣ ਸਮਿਤੀ ਦੀ ਮੀਟਿੰਗ ਵਿੱਚ ਨੇਤਰਹੀਣਾਂ ਵੱਲੋਂ ਹੰਗਾਮਾ
ਨਿੱਜੀ ਪੱਤਰ ਪ੍ਰੇਰਕ ਸਿਰਸਾ, 19 ਜਨਵਰੀ ਇੱਥੋਂ ਦੇ ਪੰਚਾਇਤ ਭਵਨ ਵਿੱਚ ਹੋਈ ਅੱਜ ਦੁੱਖ ਨਿਵਾਰਣ ਸਮਿਤੀ ਦੀ ਮੀਟਿੰਗ ਵਿੱਚ ਹੇਲੇਨ ਕੇਲਰ ਬਲਾਈਂਡ ਸਕੂਲ ਦੇ ਅਧਿਆਪਕਾਂ ਨੇ ਪ੍ਰਿੰਸੀਪਲ ’ਤੇ ਘੁਟਾਲੇ ਦਾ ਦੋਸ਼ ਲਾਉਂਦਿਆਂ ਹੰਗਾਮਾ ਕੀਤਾ। ਹੰਗਾਮਾ ਕਰ ਰਹੇ ਨੇਤਰਹੀਣ ਤੇ ਗੂੰਗੇ ਬੋਲੇ ਅਧਿਆਪਕਾਂ ਨੂੰ ਪੁਲੀਸ ਨੇ ਧੂਹ ਕੇ ਮੀਟਿੰਗ ਵਿੱਚੋਂ ਬਾਹਰ ਕੱਢ ਦਿੱਤਾ। ਮੀਟਿੰਗ ਮੁੱਖ ਸੰਸਦੀ ਸਕੱਤਰ ਡਾ. ਕਮਲ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਕੁੱਲ 15 ਸ਼ਿਕਾਇਤਾਂ ਰੱਖੀਆਂ ਗਈਆਂ ਜਿਨ੍ਹਾਂ 

ਲੋਕਾਂ ਦੇ ਮਨ ਵਿੱਚ ਵਸਦਾ ਹੈ ਸੂਫੀ ਸੰਗੀਤ: ਬਰਿੰਦਰ ਢਿੱਲੋਂ

Posted On January - 19 - 2017 Comments Off on ਲੋਕਾਂ ਦੇ ਮਨ ਵਿੱਚ ਵਸਦਾ ਹੈ ਸੂਫੀ ਸੰਗੀਤ: ਬਰਿੰਦਰ ਢਿੱਲੋਂ
ਨਿੱਜੀ ਪੱਤਰ ਪ੍ਰੇਰਕ ਸਿਰਸਾ,19 ਜਨਵਰੀ ਸੂਫੀ ਸੰਗੀਤ ਸਦਾ ਲੋਕ ਮਨਾਂ ਵਿੱਚ ਵੱਸਦਾ ਹੈ ਤੇ ਸੂਫੀ ਗਾਇਕਾਂ ਨੂੰ ਹਮੇਸ਼ਾ ਸਮਾਜ ਵਿੱਚ ਸਨਮਾਨ ਮਿਲਦਾ ਹੈ। ਇਹ ਗੱਲ ਸੂਫੀ ਗਾਇਕ ਬਰਿੰਦਰ ਢਿੱਲੋਂ ਨੇ ਅੱਜ ਇੱਥੇ ਇਕ ਹੋਟਲ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਪਣੇ ਸੂਫੀ ਗੀਤ ‘ਕਬੂਤਰਾਂ ਦੇ ਆਲ੍ਹਣੇ’ ਬਾਰੇ ਜਾਣਕਾਰੀ ਦਿੰਦੇ ਹੋਏ ਕਹੀ। ਇਸ ਮੌਕੇ ਪੰਜਾਬੀ ਗਾਇਕ ਸ਼ਮਸ਼ੇਰ ਲਹਿਰੀ ਵੀ ਮੌਜੂਦ ਸੀ। ਉਨ੍ਹਾਂ ਕਿਹਾ ਕਿ ਵਰਤਮਾਨ ਦੌਰ ’ਚ ਹਰ ਕੋਈ ਸ਼ਾਰਟਕੱਟ ਵੱਲ ਭੱਜਦਾ ਹੈ ਤੇ ਕਾਲੀ ਕਮਾਈ ਦੀ ਦਲਦਲ 

ਸਫ਼ਾਈ ਕਾਮਿਆਂ ਵੱਲੋਂ ਨਿਗਮ ਦਫ਼ਤਰ ਦੇ ਗੇਟ ਬੰਦ

Posted On January - 19 - 2017 Comments Off on ਸਫ਼ਾਈ ਕਾਮਿਆਂ ਵੱਲੋਂ ਨਿਗਮ ਦਫ਼ਤਰ ਦੇ ਗੇਟ ਬੰਦ
ਨਿੱਜੀ ਪੱਤਰ ਪ੍ਰੇਰਕ ਅੰਬਾਲਾ, 18 ਜਨਵਰੀ ਛਾਉਣੀ ਵਿਚ ਡੋਰ ਟੂ ਡੋਰ ਕੂੜਾ ਚੁੱਕਣ ਵਾਲੇ ਕਰਮਚਾਰੀਆਂ ਨੇ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਵਿਰੋਧ ਵਿੱਚ ਅੱਜ ਨਗਰ ਨਿਗਮ ਦਫ਼ਤਰ ਅੰਬਾਲਾ ਛਾਉਣੀ ਦੇ ਮੇਨ ਗੇਟ ਵਿੱਚ ਆਪਣੀਆਂ ਰੇਹੜੀਆਂ ਅੜਾ ਕੇ ਗੇਟ ਬੰਦ ਕਰ ਕੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ  ਨਿਗਮ ਦੇ ਹੋਰ ਗੇਟ ਵੀ ਬੰਦ ਕਰ ਦਿੱਤੇ। ਕਰਮਚਾਰੀ ਸਵੇਰੇ 10 ਵਜੇ ਨਗਰ ਨਿਗਮ ਦੇ ਗੇਟ ਦੇ ਬਾਹਰ ਇਕੱਠੇ ਹੋਏ ਅਤੇ ਅਧਿਕਾਰੀਆਂ ਤੇ ਠੇਕੇਦਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਰਮਚਾਰੀ 

ਗਣਤੰਤਰ ਦਿਵਸ ਦੀ ਤਿਆਰੀ ਸ਼ੁਰੂ

Posted On January - 18 - 2017 Comments Off on ਗਣਤੰਤਰ ਦਿਵਸ ਦੀ ਤਿਆਰੀ ਸ਼ੁਰੂ
ਪੱਤਰ ਪ੍ਰੇਰਕ ਰਤੀਆ, 18 ਜਨਵਰੀ ਤਹਿਸੀਲਦਾਰ ਦਿਨੇਸ਼ ਢਿਲੋਂ ਨੇ ਅੱਜ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਵਿਚ ਸੱਭਿਆਚਾਰਕ ਟੀਮਾਂ ਦੀ ਚੋਣ ਕਰਨ ਸਮੇਂ ਕਿਹਾ ਕਿ ਗਣਤੰਤਰ ਦਿਵਸ ਰਾਸ਼ਟਰੀ ਤਿਉਹਾਰ ਹੈ, ਲਿਹਾਜਾ ਸਮਾਰੋਹ ਪੇਸ਼ ਕੀਤਾ ਜਾਣ ਵਾਲਾ ਸੱਭਿਆਚਾਰਕ ਪ੍ਰੋਗਰਾਮ ਦੇਸ਼ ਭਗਤੀ ਨਾਲ ਭਰਪੂਰ ਅਤੇ ਸਾਰਥਕ ਸੰਦੇਸ਼ ਦੇਣ ਵਾਲਾ ਹੋਣਾ ਚਾਹੀਦਾ ਹੈ ਤਾਂ ਕਿ ਗਣਤੰਤਰ ਦੀ ਗਰੀਮਾ ਕਾਇਮ ਰਹੇ। ਉਨ੍ਹਾਂ ਕਿਹਾ ਕਿ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਉਨ੍ਹਾਂ ਦੀ 

ਬਾਬਾ ਸਾਹੇਬ ਦੀ ਯਾਦ ਵਿੱਚ ਸਮਾਗਮ 21 ਨੂੰ

Posted On January - 18 - 2017 Comments Off on ਬਾਬਾ ਸਾਹੇਬ ਦੀ ਯਾਦ ਵਿੱਚ ਸਮਾਗਮ 21 ਨੂੰ
ਪੱਤਰ ਪ੍ਰੇਰਕ ਟੋਹਾਣਾ, 18 ਜਨਵਰੀ ਹਰਿਆਣਾ ਖੇਤੀਬਾੜੀ ’ਵਰਸਿਟੀ ਹਿਸਾਰ ਵਿੱਚ 21 ਜਨਵਰੀ ਨੂੰ ਭਾਰਤ ਰਤਨ ਡਾਕਟਰ ਬੀਆਰ ਅੰਬੇਡਕਰ ’ਤੇ ਸਮਾਗਮ ਕਰਵਾਇਆ ਜਾਵੇਗਾ। ਇਹ ਸਮਾਗਮ ’ਵਰਸਿਟੀ ਦੇ ਮੌਲਿਕ ਵਿਗਿਆਨ ਅਤੇ ਮਾਨਵਿਕੀ ਕਾਲਜ  ਦੇ ਹਾਲ ਵਿੱਚ ਸਵੇਰੇ ਗਿਆਰਾਂ ਵਜੇ  ਸ਼ੁਰੂ ਹੋਵੇਗਾ। ਇਸ ਮੌਕੇ ਚਾਂਸਲਰ ਡਾਕਟਰ ਕੇਪੀ ਸਿੰਘ ਮੁੱਖ ਮਹਿਮਾਨ ਹੋਣਗੇ ਤੇ ਕੁਰੂਸ਼ੇਤਰ ਯੂਨੀਵਰਸਿਟੀ ਦੇ ਅੰਬੇਡਕਰ ਸਟਡੀ ਸੈਂਟਰ ਦੇ ਸਾਬਕਾ ਡਾਇਰੈਕਟਰ ਤੇ ਰਿਟਾਇਰਡ ਆਈਏਐਸ ਡਾਕਟਰ ਆਰਬੀ ਲਾਂਗਿਆਨ ‘ਸੋਸ਼ਲ ਐਂਡ 
Page 6 of 1,968« First...234567891011...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.