ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਦੇਸ਼-ਵਿਦੇਸ਼ › ›

Featured Posts
ਹਿੰਦ-ਪਾਕਿ ਗੱਲਬਾਤ ਟੁੱਟਣ ਨਾਲ ਅਤਿਵਾਦੀਆਂ ਨੂੰ ਮਿਲੇਗੀ ਸ਼ਹਿ

ਹਿੰਦ-ਪਾਕਿ ਗੱਲਬਾਤ ਟੁੱਟਣ ਨਾਲ ਅਤਿਵਾਦੀਆਂ ਨੂੰ ਮਿਲੇਗੀ ਸ਼ਹਿ

ਭਾਰਤ-ਪਾਕਿ ਅਮਨ ਵਾਰਤਾ ਵਿੱਚ ਅੜਿੱਕਾ ਪਾਉਂਦੇ ਹਨ ਦਹਿਸ਼ਤੀ ਇਸਲਾਮਾਬਾਦ, 28 ਮਾਰਚ ਅਮਰੀਕਾ ਵਿੱਚ ਪਾਕਿਸਤਾਨ ਦੇ ਨਵੇਂ ਸਫ਼ੀਰ ਐਜ਼ਾਜ਼ ਅਹਿਮਦ ਚੌਧਰੀ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਦਹਿਸ਼ਤੀ ਹਮਲਿਆਂ ਦੇ ਨਾਂ ’ਤੇ ਭਾਰਤ-ਪਾਕਿ ਸ਼ਾਂਤੀ ਵਾਰਤਾ ਤੋੜੇ ਜਾਣ ਦਾ ਲਾਹਾ ਦਹਿਸ਼ਤੀਆਂ ਨੂੰ ਹੀ ਮਿਲੇਗਾ। ਵਾਸ਼ਿੰਗਟਨ ਵਿੱਚ ਬੀਬੀਸੀ ਉਰਦੂ ਨਾਲ ਗੱਲਬਾਤ ਕਰਦਿਆਂ ਚੌਧਰੀ ਨੇ ਕਿਹਾ ...

Read More

ਮਨੀਪੁਰ ਵਿਚ ਤਿੰਨ ਸੜਕ ਹਾਦਸਿਆਂ ’ਚ 19 ਮੌਤਾਂ; 44 ਜ਼ਖ਼ਮੀ

ਮਨੀਪੁਰ ਵਿਚ ਤਿੰਨ ਸੜਕ ਹਾਦਸਿਆਂ ’ਚ 19 ਮੌਤਾਂ; 44 ਜ਼ਖ਼ਮੀ

ਇੰਫਾਲ, 27 ਮਾਰਚ ਮਨੀਪੁਰ ਵਿਚ ਹੋਏ ਤਿੰਨ ਹਾਦਸਿਆਂ ਵਿਚ 19 ਜਣੇ ਮਾਰੇ ਗਏ ਤੇ 44 ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਤਾਮੇਂਗਲੋਂਗ ਜ਼ਿਲ੍ਹੇ ਦੇ ਖੋਂਗਸਾਂਗ ਵਿਚ ਇਕ ਜੀਪ 300 ਫੁੱਟ ਡੂੰਘੀ ਖੱਡ ਵਿਚ ਡਿੱਗਣ ਨਾਲ 8 ਜਣੇ ਮਾਰੇ ਗਏ ਤੇ 6 ਜ਼ਖ਼ਮੀ ਹੋ ਗਏ। ਜਿਰੀਬਾਮ-ਇੰਫਾਲ ਕੌਮੀ ਰਾਜਮਾਰਗ ’ਤੇ ਬਾਅਦ ਦੁਪਹਿਰ ...

Read More

ਪੈਲੇਟ ਗੰਨ: ਸੁਪਰੀਮ ਕੋਰਟ ਨੇ ਕੇਂਦਰ ਨੂੰ ਬਦਲ ਲੱਭਣ ਲਈ ਕਿਹਾ

ਪੈਲੇਟ ਗੰਨ: ਸੁਪਰੀਮ ਕੋਰਟ ਨੇ ਕੇਂਦਰ ਨੂੰ ਬਦਲ ਲੱਭਣ ਲਈ ਕਿਹਾ

ਨਵੀਂ ਦਿੱਲੀ, 27 ਮਾਰਚ ਸੁਪਰੀਮ ਕੋਰਟ ਨੇ ਅੱਜ ਕੇਂਦਰ ਤੋਂ ਪੁੱਛਿਆ ਹੈ ਕਿ ਕੀ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਦਸਤਿਆਂ ’ਤੇ ਪਥਰਾਓ ਕਰਨ ਵਾਲੇ ਹਜੂਮ ’ਤੇ ਪੈਲੇਟ ਗੰਨ ਦੀ ਬਜਾਏ ਹੋਰ ਕਾਰਗਰ ਤਰੀਕਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਜ਼ਿੰਦਗੀ ਤੇ ਮੌਤ ਨਾਲ ਜੁੜਿਆ ਸਵਾਲ ਹੈ। ਚੀਫ ਜਸਟਿਸ ਜੇ ਐਸ ਖੇਹਰ ...

Read More

ਗੁਜਰਾਤ ਚੋਣਾਂ ਵਿੱਚ ਯੋਗੀ ਨੂੰ ਮਿਲੇਗੀ ਅਹਿਮ ਜ਼ਿੰਮੇਵਾਰੀ

ਗੁਜਰਾਤ ਚੋਣਾਂ ਵਿੱਚ ਯੋਗੀ ਨੂੰ ਮਿਲੇਗੀ ਅਹਿਮ ਜ਼ਿੰਮੇਵਾਰੀ

ਵਿਭਾ ਸ਼ਰਮਾ ਨਵੀਂ ਦਿੱਲੀ, 27 ਮਾਰਚ ਉੱਤਰ ਪ੍ਰਦੇਸ਼ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਭਾਜਪਾ ਦੇ ਨਵੇਂ ਸਟਾਰ ਪ੍ਰਚਾਰਕ ਯੋਗੀ ਆਦਿਤਿਆਨਾਥ ਨੂੰ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਵੋਟਰਾਂ ਨੂੰ ਲੁਭਾਉਣ ਦੀ ਜ਼ਿੰਮੇਵਾਰੀ ਸੌਂਪੇ ਜਾਣ ਦੀ ਸੰਭਾਵਨਾ ਹੈ। ਖ਼ਾਸ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੱਦੀ ਸੂਬੇ ਗੁਜਰਾਤ ’ਚ ਜਿੱਥੇ ਕਿ ਪਾਰਟੀ ...

Read More

ਪੰਜਾਬੀ ਕਲਾ ਤੇ ਸਭਿਆਚਾਰ ’ਤੇ ਵੰਡ ਦੇ ਅਸਰ ਬਾਰੇ ਵਿਚਾਰ ਚਰਚਾ

ਪੰਜਾਬੀ ਕਲਾ ਤੇ ਸਭਿਆਚਾਰ ’ਤੇ ਵੰਡ ਦੇ ਅਸਰ ਬਾਰੇ ਵਿਚਾਰ ਚਰਚਾ

ਟ੍ਰਿਬਿਉੂਨ ਨਿਉੂਜ਼ ਸਰਵਿਸ ਲੰਡਨ, 27 ਮਾਰਚ ਔਕਸਫੋਰਡ ਬਰੁੱਕਜ਼ ਯੂਨੀਵਰਸਿਟੀ, ਯੂਕੇ ਵਿਚ ਲੰਘੇ ਸ਼ਨਿਚਰਵਾਰ ਪੰਜਾਬ ਰਿਸਰਚ ਗਰੁੱਪ ਵੱਲੋਂ ਇਕ ਰੋਜ਼ਾ ਕਾਨਫਰੰਸ ਕਰਵਾਈ ਗਈ। ਪ੍ਰੋ. ਪ੍ਰੀਤਮ ਸਿੰਘ (ਔਕਸਫੋਰਡ ਯੂਨੀਵਰਸਿਟੀ) ਜੋ ਪੰਜਾਬ ਰਿਸਰਚ ਗਰੁੱਪ ਦੇ ਡਾਇਰੈਕਟਰ ਹਨ, ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਵਕਤਾਵਾਂ ਤੇ ਸਰੋਤਿਆਂ ਨੂੰ ਆਗਾਹ ਕੀਤਾ ਕਿ ਪੰਜਾਬ ਰਿਸਰਚ ਗਰੁੱਪ ਵੱਲੋਂ 1984 ਤੋਂ ...

Read More

ਭਾਰਤੀ ਨੂੰ ਬਚਾਉਣ ਵੇਲੇ ਜ਼ਖ਼ਮੀ ਹੋਏ ਅਮਰੀਕੀ ਨਾਗਰਿਕ ਦਾ ਸਨਮਾਨ

ਭਾਰਤੀ ਨੂੰ ਬਚਾਉਣ ਵੇਲੇ ਜ਼ਖ਼ਮੀ ਹੋਏ ਅਮਰੀਕੀ ਨਾਗਰਿਕ ਦਾ ਸਨਮਾਨ

ਹਿਊਸਟਨ, 26 ਮਾਰਚ ਇੱਥੋਂ ਦੇ ਭਾਰਤੀ-ਅਮਰੀਕੀ ਭਾਈਚਾਰੇ ਨੇ ਪਿਛਲੇ ਮਹੀਨੇ ਕੈਨਸਾਸ ਵਿੱਚ ਹੋਈ ਗੋਲੀਬਾਰੀ ਦੌਰਾਨ ਇੱਕ ਭਾਰਤੀ ਮੂਲ ਦੇ ਨਾਗਰਿਕ ਦਾ ਬਚਾਅ ਕਰਨ ਵਾਲੇ 24 ਸਾਲਾ ਅਮਰੀਕੀ ਨਾਗਰਿਕ ਦਾ ‘ਏ ਟਰੂ ਅਮਰੀਕਨ ਹੀਰੋ’ ਵਜੋਂ ਸਨਮਾਨ ਕੀਤਾ ਹੈ ਅਤੇ ਕੈਨਸਾਸ ਵਿੱਚ ਘਰ ਖ਼ਰੀਦਣ ਵਿੱਚ ਉਸ ਦੀ ਮਦਦ ਕਰਨ ਲਈ ਇੱਕ ਲੱਖ ਡਾਲਰ ...

Read More

ਅਲਕਾਇਦਾ ਦਾ ਉਚ ਆਗੂ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ

ਅਲਕਾਇਦਾ ਦਾ ਉਚ ਆਗੂ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ

ਵਾਸ਼ਿੰਗਟਨ, 26 ਮਾਰਚ ਪਾਕਿਸਤਾਨ ਵਿੱਚ ਕਈ ਵੱਡੇ ਹਮਲਿਆਂ ਦੀ ਸਾਜ਼ਿਸ਼ ਘੜਨ ਵਾਲੇ ਅਲਕਾਇਦਾ ਦਾ ਉੱਚ ਆਗੂੁ ਕਾਰੀ ਯਾਸੀਨ ਪੂਰਬੀ ਅਫ਼ਗਾਨਿਸਤਾਨ ਵਿੱਚ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ ਗਿਆ ਹੈ। ਇਹ ਦਾਅਵਾ ਪੈਂਟਾਗਨ ਵੱਲੋਂ ਕੀਤਾ ਗਿਆ ਹੈ। ਕਾਰੀ ਯਾਸੀਨ ਦਾ ਪਾਕਿਸਤਾਨ ਵਿੱਚ ਕਈ ਵੱਡੇ ਹਮਲਿਆਂ ਵਿੱਚ ਹੱਥ ਦੱਸਿਆ ਜਾਂਦਾ ਹੈ। ਉਸ ਨੂੰ ਇਸਲਾਮਾਬਾਦ ਦੇ ...

Read More


‘ਪ੍ਰੇਮ ਵਿਆਹ’ ਕਰਨ ਵਾਲੇ ਨੂੰ 17 ਲੱਖ ਰੁਪਏ ਹਰਜਾਨਾ

Posted On March - 9 - 2017 Comments Off on ‘ਪ੍ਰੇਮ ਵਿਆਹ’ ਕਰਨ ਵਾਲੇ ਨੂੰ 17 ਲੱਖ ਰੁਪਏ ਹਰਜਾਨਾ
ਕਰਾਚੀ, 9 ਮਾਰਚ ਇਕ ਪਾਕਿਸਤਾਨੀ ਜਿਰਗਾ (ਕਬਾਇਲੀ ਅਦਾਲਤ) ਨੇ ‘ਪ੍ਰੇਮ ਵਿਆਹ’ ਲਈ ਇਕ ਵਿਅਕਤੀ ਨੂੰ ਸਜ਼ਾ ਸੁਣਾਈ ਅਤੇ ਉਸ ਨੂੰ  ਆਪਣੀ ਪਤਨੀ ਦੇ ਪਰਿਵਾਰ ਨੂੰ 17 ਲੱਖ ਰੁਪਏ ਦਾ ਹਰਜਾਨਾ ਦੇਣ ਲਈ ਕਿਹਾ। ਦੱਖਣੀ ਸਿੰਧ ਸੂਬੇ ਦੇ ਕੰਧਕੋਟ-ਕਾਸ਼ਮੋਰ ਜ਼ਿਲ੍ਹੇ ਵਿੱਚ ਤੰਗਵਾਨੀ ਨੇੜੇ ਪਿੰਡ ਬਜਰ ਅਬਾਦ ਵਿੱਚ ਇਸ ਹਫ਼ਤੇ ਹੋਈ ਜਿਰਗਾ ਨੇ ਇਸ ਵਿਅਕਤੀ ਨੂੰ ‘ਵਿਭਚਾਰੀ’ ਐਲਾਨਿਆ ਅਤੇ ਇਸ ਜੋੜੇ ਨੂੰ ਤਿੰਨ ਮਹੀਨਿਆਂ ਲਈ ਪਿੰਡ ਵਿੱਚੋਂ ਛੇਕਣ ਦਾ ਹੁਕਮ ਦਿੱਤਾ। ‘ਡਾਅਨ’ ਦੀ ਰਿਪੋਰਟ ਮੁਤਾਬਕ 

ਹਿਮਾਚਲ ’ਚ 11 ਤੱਕ ਹੋਰ ਮੀਂਹ ਪੈਣ ਦੀ ਚਿਤਾਵਨੀ

Posted On March - 9 - 2017 Comments Off on ਹਿਮਾਚਲ ’ਚ 11 ਤੱਕ ਹੋਰ ਮੀਂਹ ਪੈਣ ਦੀ ਚਿਤਾਵਨੀ
ਪੱਤਰ ਪ੍ਰੇਰਕ ਊਨਾ, 8 ਮਾਰਚ ਹਿਮਾਚਲ ਪ੍ਰਦੇਸ਼ ਵਿੱਚ  ਮੰਗਲਵਾਰ  ਰਾਤ ਨੂੰ ਹੱਲਕੀ ਬੂੰਦਾ ਬਾਂਦੀ ਸ਼ੁਰੂ ਹੋਈ ਤੇ ਬੁੱਧਵਾਰ ਸਵੇਰੇ ਅਸਮਾਨ ’ਤੇ ਬੱਦਲ ਛਾਏ ਰਹੇ। ਫਿਰ ਧੁੱਪ ਨਿੱਕਲੀ ਤੇ ਥੋੜ੍ਹੀ ਦੇਰ ਲਈ ਤੇ ਉਸ ਤੋਂ ਬਾਅਦ ਮੀਂਹ ਨੇ ਆਪਣਾ ਰੂਪ ਵਿਖਾਉਣਾ ਸ਼ੁਰੂ ਕਰ ਦਿੱਤਾ। ਮੌਸਮ ਵਿਭਾਗ ਅਨੁਸਾਰ  11 ਮਾਰਚ  ਤੱਕ ਪ੍ਰਦੇਸ਼ ਦੇ ਉਪਰੀ ਇਲਾਕਿਆਂ ਵਿੱਚ ਬਰਫਬਾਰੀ ਅਤੇ ਹੇਠਲੇ ਇਲਾਕਿਆਂ ਵਿੱਚ ਮੀਂਹ ਦੀ ਚੇਤਾਵਨੀ ਦਿੱਤੀ ਹੈ। ਪਹਿਲਾਂ ਹੋਲੀ  ਦੇ ਦਿਨਾਂ ਵਿੱਚ ਗਰਮੀ ਸ਼ੁਰੂ ਹੋ ਜਾਂਦੀ ਸੀ ਪਰ ਇਸ 

ਟਰੰਪ ਨੂੰ ਮੇਰੇ ਨਾਲ ਪਿਆਰ ਹੋ ਗਿਐ: ਆਰਨਲਡ

Posted On March - 8 - 2017 Comments Off on ਟਰੰਪ ਨੂੰ ਮੇਰੇ ਨਾਲ ਪਿਆਰ ਹੋ ਗਿਐ: ਆਰਨਲਡ
ਲਾਸ ਏਂਜਲਸ, 8 ਮਾਰਚ ਹਾਲੀਵੁੱਡ ਅਦਾਕਾਰ ਆਰਨਲਡ ਸ਼ਵਾਜ਼ਨੈਗਰ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਉਸ ਬਾਰੇ ਵਾਰ ਵਾਰ ਟਵੀਟ ਕਰਨ ਉਤੇ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਰਾਸ਼ਟਰਪਤੀ ਨੂੰ ਉਸ ਨਾਲ ‘ਪਿਆਰ ਹੋ’ ਗਿਆ ਹੈ। ਡੇਲੀਮੇਲ.ਕੋ.ਯੂਕੇ ਦੀ ਰਿਪੋਰਟ ਮੁਤਾਬਕ ‘ਦਿ ਮਿਸ਼ੇਲ ਸਮੇਰਕੌਨਿਸ਼ ਪ੍ਰੋਗਰਾਮ’ ਵਿੱਚ ਟਰੰਪ ਬਾਰੇ ਮੁੱਦੇ ਉਤੇ ਮਜ਼ਾਕ ਕਰਦਿਆਂ ਆਰਨਲਡ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਉਸ ਨੂੰ ਮੇਰੇ ਨਾਲ ਪਿਆਰ ਹੋ ਗਿਆ ਹੈ।’ -ਆਈਏਐਨਐਸ  

ਅਮਰੀਕੀ ਅਟਾਰਨੀ ਭਰਾੜਾ ਵੱਲੋਂ ਨਵਾਂ ਟਵਿੱਟਰ ਫੀਡ ਸ਼ੁਰੂ

Posted On March - 8 - 2017 Comments Off on ਅਮਰੀਕੀ ਅਟਾਰਨੀ ਭਰਾੜਾ ਵੱਲੋਂ ਨਵਾਂ ਟਵਿੱਟਰ ਫੀਡ ਸ਼ੁਰੂ
ਨਵੀਂ ਦਿੱਲੀ, 8 ਮਾਰਚ ਮੈਨਹੱਟਨ ਦੇ ਸੀਨੀਅਰ ਸੰਘੀ ਵਕੀਲ ਨੇ ਨਵਾਂ ਨਿੱਜੀ ਟਵਿੱੱਟਰ ਫੀਡ ਸ਼ੁਰੂ ਕੀਤਾ ਹੈ ਅਤੇ ਉਨ੍ਹਾਂ ਦੇ ਪਹਿਲੇ  ਟਵੀਟਾਂ ਵਿੱਚੋਂ ਇਕ ਨਿਆਂ ਵਿਭਾਗ ਵਿੱਚ ਦਹਾਕਾ ਪੁਰਾਣੇ ‘ਸਿਆਸੀ ਦਖ਼ਲ’ ਨਾਲ ਸਬੰਧਤ ਹੈ। ਨਵੇਂ ਨਿਆਂ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਆਪਣੇ ਪੁਰਾਣੇ ਟਵਿੱਟਰ ਹੈਂਡਲ ਵਿਚਲੇ ਨਾਂ ਅੱਗੇ ‘ਯੂਐਸਏਟੀਟੀਵਾਈ’ ਜੋੜ ਕੇ ਪਿਛਲੇ ਹਫ਼ਤੇ ਅਮਰੀਕਾ ਦੇ ਅਟਾਰਨੀ ਪ੍ਰੀਤ ਭਰਾੜਾ ਨੇ ਨਵਾਂ ਸੋਸ਼ਲ ਮੀਡੀਆ ਫੀਡ ਸ਼ੁਰੂ ਕੀਤਾ। ਭਾਰਤ ਵਿੱਚ ਜਨਮੇ ਸ੍ਰੀ ਭਰਾੜਾ 

ਮਹਿਲਾਵਾਂ ਨੂੰ ਸੰਸਦੀ ਨੁਮਾਇੰਦਗੀ ਦੇਣ ’ਚ ਭਾਰਤ ਫਾਡੀ

Posted On March - 8 - 2017 Comments Off on ਮਹਿਲਾਵਾਂ ਨੂੰ ਸੰਸਦੀ ਨੁਮਾਇੰਦਗੀ ਦੇਣ ’ਚ ਭਾਰਤ ਫਾਡੀ
ਕੌਮਾਂਤਰੀ ਮਹਿਲਾ ਦਿਵਸ ਤੋਂ ਇਕ ਦਿਨ ਪਹਿਲਾਂ ਅੱਜ ਆਲਮੀ ਅੰਤਰ-ਸੰਸਦੀ ਸੰਸਥਾ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਸਾਲ 2016 ’ਚ ਮਹਿਲਾਵਾਂ ਨੂੰ ਸੰਸਦ ਵਿੱਚ ਪ੍ਰਤੀਨਿਧਤਾ ਦੇਣ ਦੇ ਮਾਮਲੇ ਵਿੱਚ ਏਸ਼ੀਆ ਵਿੱਚੋਂ ਕੇਵਲ ਭਾਰਤ ‘ਫਾਡੀ’ ਰਿਹਾ ਹੈ। ਅੰਤਰ-ਸੰਸਦੀ ਯੂਨੀਅਨ (ਆਈਪੀਯੂ) ਦੀ ‘ਵਿਮੈੱਨ ਇਨ ਪਾਰਲੀਮੈਂਟ ਇਨ 2016: ਦਿ ਯੀਅਰ ਇਨ ਰੀਵਿਊ’ ਰਿਪੋਰਟ 8 ਮਾਰਚ ਨੂੰ ਮਨਾਏ ਜਾਣ ਵਾਲੇ ਕੌਮਾਂਤਰੀ ਮਹਿਲਾ ਦਿਵਸ ਤੋਂ ਪਹਿਲਾਂ ਜਾਰੀ ਕੀਤੀ ਗਈ ਹੈ, ....

ਬ੍ਰਿਐਗਜ਼ਿਟ ਬਿੱਲ ਦੇ ਮੁੱਦੇ ਉਤੇ ਮੇਅ ਨੂੰ ਦੂਜੀ ਹਾਰ

Posted On March - 8 - 2017 Comments Off on ਬ੍ਰਿਐਗਜ਼ਿਟ ਬਿੱਲ ਦੇ ਮੁੱਦੇ ਉਤੇ ਮੇਅ ਨੂੰ ਦੂਜੀ ਹਾਰ
ਲੰਡਨ, 8 ਮਾਰਚ ਬ੍ਰਿਐਗਜ਼ਿਟ ਦੇ ਮੁੱਦੇ ਉਤੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੂੰ ਇਕ ਹਫ਼ਤੇ ਵਿੱਚ ਦੂਜੀ ਦਫ਼ਾ ਹਾਰ ਦਾ ਸਾਹਮਣਾ ਕਰਨਾ ਪਿਆ। ਸੰਸਦ ਦੇ ਉਪਰਲੇ ਸਦਨ ਨੇ ਕਾਨੂੰਨਸਾਜ਼ਾਂ ਨੂੰ ਯੂਰਪੀ ਯੂਨੀਅਨ ਸਬੰਧੀ ਪ੍ਰਧਾਨ ਮੰਤਰੀ ਦੀ ਗੱਲਬਾਤ ਦੇ ਅੰਤਮ ਨਤੀਜੇ ਉਤੇ ਵੀਟੋ ਦਾ ਅਧਿਕਾਰ ਦੇਣ ਦੇ ਪੱਖ ਵਿੱਚ ਵੋਟ ਪਾਈ। ਇਸ ਕਾਰਨ ਯੂਰਪੀ ਯੂਨੀਅਨ ਵਿੱਚੋਂ ਬਾਹਰ ਨਿਕਲਣ ਦੀ ਪ੍ਰਕਿਰਿਆ ਸ਼ੁਰੂ ਕਰ ਲਈ ਮਾਰਚ ਦੇ ਅੰਤ ਤੱਕ ਦੀ ਸਮਾਂ ਹੱਦ ਉਤੇ ਪੂਰਾ ਉਤਰਨ ਲਈ ਟੈਰੇਜ਼ਾ ਮੇਅ ਉਪਰ ਦਬਾਅ 

ਸਿਡਨੀ ਵਿੱਚ ਪੰਜਾਬੀ ਵੱਲੋਂ ਪਤਨੀ ਦਾ ਕਤਲ

Posted On March - 8 - 2017 Comments Off on ਸਿਡਨੀ ਵਿੱਚ ਪੰਜਾਬੀ ਵੱਲੋਂ ਪਤਨੀ ਦਾ ਕਤਲ
ਗੁਰਚਰਨ ਸਿੰਘ ਕਾਹਲੋਂ ਸਿਡਨੀ, 8 ਮਾਰਚ ਇਥੇ ਇਕ ਪੰਜਾਬੀ ਮੂਲ ਦੇ ਵਿਅਕਤੀ ਨੂੰ ਪਤਨੀ ਦੇ ਕਤਲ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਜਗਦੀਸ਼ ਸਿੰਘ(57) ਜਦਕਿ ਪੀੜਤ ਮਹਿਲਾ ਦੀ ਪਛਾਣ ਹਰਜੀਤ ਕੌਰ (56) ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮ ਦਾ ਰਿਮਾਂਡ ਲੈਣ ਲਈ ਅੱਜ ਉਸ ਨੂੰ ਬਲੈਕ ਟਾਊਨ ਅਦਾਲਤ ਵਿੱਚ ਪੇਸ਼ ਕੀਤਾ। ਕੇਸ ਦੀ ਅਗਲੀ ਸੁਣਵਾਈ 5 ਮਈ ਨੂੰ ਹੋਵੇਗੀ। ਕਤਲ ਦੀ ਇਹ ਘਟਨਾ ਪੱਛਮੀ ਸਿਡਨੀ ਵਿੱਚ ਬਲੈਕ ਟਾਊਨ ਕੌਂਸਲ ਵਿੱਚ ਵਾਪਰੀ ਦੱਸੀ ਜਾਂਦੀ ਹੈ ਤੇ ਇਥੇ ਵੱਡੀ ਗਿੱਣਤੀ 

ਪੰਜਾਬ ਦੀ ਬਿਹਤਰੀ ਲਈ ਲਗਾਤਾਰ ਯਤਨ ਜ਼ਰੂਰੀ: ਭਗਵੰਤ ਮਾਨ

Posted On March - 8 - 2017 Comments Off on ਪੰਜਾਬ ਦੀ ਬਿਹਤਰੀ ਲਈ ਲਗਾਤਾਰ ਯਤਨ ਜ਼ਰੂਰੀ: ਭਗਵੰਤ ਮਾਨ
ਆਸਟਰੇਲੀਆ ਦੇ ਤਿੰਨ-ਰੋਜ਼ਾ ਦੌਰੇ ਉਤੇ ਪਹੁੰਚੇ ਸੰਗਰੂਰ ਤੋਂ ਐਮਪੀ ਭਗਵੰਤ ਮਾਨ ਨੇ ਇਥੇ ਆਮ ਆਦਮੀ ਪਾਰਟੀ ਦੇ ਸਹਿਯੋਗੀਆਂ ਅਤੇ ਸਮਰਥਕਾਂ ਦੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਚੋਣਾਂ ਦੌਰਾਨ ਪਾਰਟੀ ਨੂੰ ਇੱਥੋਂ ਮਿਲੇ ਭਰਵੇਂ ਆਰਥਿਕ ਅਤੇ ਪ੍ਰਚਾਰਕ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੀ ਬਿਹਤਰੀ ਵਾਸਤੇ ਦੁਨੀਆਂ ਭਰ ’ਚ ਵਸਦੇ ਪੰਜਾਬੀਆਂ ਦਾ ਇੱਕਮੁੱਠ ਹੋਣਾ ਲਾਜ਼ਮੀ ਸੀ। ....

ਹਾਫ਼ਿਜ਼ ਦੀ ਪਟੀਸ਼ਨ ਦੀ ਸੁਣਵਾਈ ਕਰਨ ਵਾਲਾ ਬੈਂਚ ਤਬਦੀਲ

Posted On March - 8 - 2017 Comments Off on ਹਾਫ਼ਿਜ਼ ਦੀ ਪਟੀਸ਼ਨ ਦੀ ਸੁਣਵਾਈ ਕਰਨ ਵਾਲਾ ਬੈਂਚ ਤਬਦੀਲ
ਲਾਹੌਰ, 8 ਮਾਰਚ ਜਮਾਤ-ਉਦ-ਦਾਵਾ ਮੁਖੀ ਹਾਫ਼ਿਜ਼ ਸਈਦ ਸਣੇ ਪੰਜ ਦਹਿਸ਼ਤਗਰਦਾਂ ਵੱਲੋਂ ਆਪਣੀ ਨਜ਼ਰਬੰਦੀ ਖ਼ਿਲਾਫ਼ ਦਾਇਰ ਪਟੀਸ਼ਨ ਦੀ ਸੁਣਵਾਈ ਕਰ ਰਹੇ ਡਿਵੀਜ਼ਨ ਬੈਂਚ ਨੂੰ ਲਾਹੌਰ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਬਦਲ ਦਿੱਤਾ ਹੈ। ਪਟੀਸ਼ਨ ਦੀ ਸੁਣਵਾਈ ਹੁਣ ਜਸਟਿਸ ਸਈਦ ਕਾਜ਼ਮੀ ਰਜ਼ਾ ਦੀ ਅਗਵਾਈ ਵਾਲਾ ਡਿਵੀਜ਼ਨ ਬੈਂਚ ਕਰੇਗਾ, ਜਦਕਿ ਪਹਿਲੇ ਬੈਂਚ ਦੇ ਅਗਵਾਈ ਜਸਟਿਸ ਸਰਦਾਰ ਮੁਹੰਮਦ ਸ਼ਮੀਮ ਖ਼ਾਨ ਕਰ ਰਹੇ ਸਨ। ਚੀਫ਼ ਜਸਟਿਸ ਸਈਦ ਮਨਸੂਰ ਅਲੀ ਸ਼ਾਹ ਵੱਲੋਂ ਬੈਂਚ ਬਦਲੇ ਜਾਣ ਸਬੰਧੀ ਜਾਣਕਾਰੀ 

ਪਾਕਿਸਤਾਨ ’ਚ ਸਾਫ਼ ਪਾਣੀ 84 ਫ਼ੀਸਦ ਲੋਕਾਂ ਦੀ ਪਹੁੰਚ ਤੋਂ ਬਾਹਰ

Posted On March - 8 - 2017 Comments Off on ਪਾਕਿਸਤਾਨ ’ਚ ਸਾਫ਼ ਪਾਣੀ 84 ਫ਼ੀਸਦ ਲੋਕਾਂ ਦੀ ਪਹੁੰਚ ਤੋਂ ਬਾਹਰ
ਇਸਲਾਮਾਬਾਦ, 8 ਮਾਰਚ ਪਾਕਿਸਤਾਨ ਦੇ 84 ਫੀਸਦ ਲੋਕਾਂ ਲਈ ਪੀਣ ਯੋਗ ਸੁਰੱਖਿਅਤ ਪਾਣੀ ਅਜੇ ਵੀ ਪਹੁੰਚ ਤੋਂ ਬਾਹਰ ਹੈ। ਰੋਜ਼ਨਾਮਚਾ ‘ਡਾਅਨ’ ਮੁਤਾਬਕ ਅਚੰਭੇ ਤੇ ਡਰਾ ਦੇਣ ਵਾਲਾ ਇਹ ਖ਼ੁਲਾਸਾ ਵਿਗਿਆਨ ਤੇ ਤਕਨਾਲੋਜੀ ਬਾਰੇ ਮੰਤਰੀ ਰਾਣਾ ਤਨਵੀਰ ਹੁਸੈਨ ਨੇ ਸੰਸਦ ਦੇ ਉਪਰਲੇ ਸਦਨ(ਸੈਨੇਟ) ਵਿੱਚ ਕੀਤਾ ਹੈ। ਹੁਸੈਨ ਨੇ ਕਿਹਾ ਕਿ ਜਲ ਸਰੋਤਾਂ ਦੀ ਖੋਜ ਬਾਰੇ ਪਾਕਿਸਤਾਨ ਕੌਂਸਲ ਵੱਲੋਂ ਕੀਤੇ ਅਧਿਐਨ ਮੁਤਾਬਕ ਮੁਲਕ ਵਿੱਚ 72 ਫ਼ੀਸਦ ਪਾਣੀ ਦੀ ਸਪਲਾਈ ਨਾਲ ਸਬੰਧਤ ਸਕੀਮਾਂ ਚਾਲੂ ਹਨ ਤੇ ਇਨ੍ਹਾਂ ਵਿੱਚੋਂ 

ਹਿੰਦਮਹਾਸਾਗਰੀ ਮੁਲਕਾਂ ਵੱਲੋਂ ਅਤਿਵਾਦ ਵਿਰੁੱਧ ਇੱਕਜੁੱਟਤਾ ਦਾ ਹੋਕਾ

Posted On March - 7 - 2017 Comments Off on ਹਿੰਦਮਹਾਸਾਗਰੀ ਮੁਲਕਾਂ ਵੱਲੋਂ ਅਤਿਵਾਦ ਵਿਰੁੱਧ ਇੱਕਜੁੱਟਤਾ ਦਾ ਹੋਕਾ
ਭਾਰਤ ਅਤੇ ਵੀਹ ਹੋਰ ਦੇਸ਼ਾਂ ਨੇ ਕੌਮਾਂਤਰੀ ਅਤਿਵਾਦ ਵਿਰੁੱਧ ਲੜਨ ਦੀ ਦ੍ਰਿੜ ਇੱਛਾ ਦਾ ਪ੍ਰਗਟਾਵਾ ਕਰਦਿਆਂ ਅਤਿਵਾਦ ਸਬੰਧੀ ਹਰ ਜਾਣਕਾਰੀ ਅਤੇ ਇਸ ਦੇ ਨਾਲ ਕਾਰਗਾਰ ਤਰੀਕੇ ਨਾਲ ਲੜਨ ਦੇ ਢੰਗ ਤਰੀਕਿਆਂ ਬਾਰੇ ਤਕਨੀਕਾਂ ਸਾਂਝੀਆਂ ਕਰਨ ਪ੍ਰਤੀ ਪ੍ਰਤੀਬੱਧਤਾ ਪ੍ਰਗਟਾਈ ਹੈ। ....

ਟਰੰਪ ਦੇ ਪਾਬੰਦੀ ਦੇ ਹੁਕਮਾਂ ਦਾ ਭਾਰਤੀ-ਅਮਰੀਕੀ ਕਾਨੂੰਨਸਾਜ਼ਾਂ ਵੱਲੋਂ ਵਿਰੋਧ

Posted On March - 7 - 2017 Comments Off on ਟਰੰਪ ਦੇ ਪਾਬੰਦੀ ਦੇ ਹੁਕਮਾਂ ਦਾ ਭਾਰਤੀ-ਅਮਰੀਕੀ ਕਾਨੂੰਨਸਾਜ਼ਾਂ ਵੱਲੋਂ ਵਿਰੋਧ
ਅਮਰੀਕੀ ਸਦਰ ਡੋਨਲਡ ਟਰੰਪ ਵੱਲੋਂ ਜਾਰੀ ਤਾਜ਼ਾ ਸੋਧੇ ਹੋਏ ਪ੍ਰਸ਼ਾਸਕੀ ਹੁਕਮਾਂ, ਜਿਨ੍ਹਾਂ ਤਹਿਤ ਮੁਸਲਿਮ ਬਹੁਗਿਣਤੀ ਵਾਲੇ ਛੇ ਮੁਲਕਾਂ ਦੇ ਵਸਨੀਕਾਂ ਦੇ ਅਮਰੀਕਾ ਵਿੱਚ ਦਾਖ਼ਲੇ ਉਤੇ ਪਾਬੰਦੀ ਲਾਈ ਗਈ ਹੈ, ਦਾ ਵਿਰੋਧ ਕਰਦਿਆਂ ਭਾਰਤੀ-ਅਮਰੀਕੀ ਕਾਨੂੰਨਸਾਜ਼ਾਂ ਨੇ ਆਖਿਆ ਹੈ ਕਿ ਇਨ੍ਹਾਂ ਨਾਲ ਵੀ ਅਮਰੀਕਾ ਦੇ ਸੁਰੱਖਿਅਤ ਹੋਣ ਦੀ ਗਾਰੰਟੀ ਨਹੀਂ ਹੁੰਦੀ। ....

ਦੋਸਤ ਨੂੰ ਮਾਰਨ ਦੇ ਜੁਰਮ ਵਿੱਚ ਦੋ ਪੰਜਾਬੀਆਂ ਨੇ ਦੋਸ਼ ਕਬੂਲੇ

Posted On March - 7 - 2017 Comments Off on ਦੋਸਤ ਨੂੰ ਮਾਰਨ ਦੇ ਜੁਰਮ ਵਿੱਚ ਦੋ ਪੰਜਾਬੀਆਂ ਨੇ ਦੋਸ਼ ਕਬੂਲੇ
ਦੋ ਪੰਜਾਬੀ ਨੌਜੁਆਨਾਂ ਨੇ ਆਪਣੇ ਦੋਸਤ ਨੂੰ ਕਤਲ ਕਰਨ ਦੇ ਦੋਸ਼ ਅਦਾਲਤ ਵਿੱਚ ਸਵੀਕਾਰ ਕਰ ਲਏ ਹਨ। ਉਨ੍ਹਾਂ ਨੂੰ ਸਜ਼ਾ ਸਬੰਧੀ ਫੈਸਲਾ ਆਉਂਦੀ ਵਿਸਾਖੀ ਵਾਲੇ ਦਿਨ 13 ਅਪਰੈਲ ਨੂੰ ਸੁਣਾਇਆ ਜਾਵੇਗਾ। ....

ਮਾਨ ਵੱਲੋਂ ਮਨਮੀਤ ਅਲੀਸ਼ੇਰ ਨੂੰ ਸ਼ਰਧਾਂਜਲੀ

Posted On March - 7 - 2017 Comments Off on ਮਾਨ ਵੱਲੋਂ ਮਨਮੀਤ ਅਲੀਸ਼ੇਰ ਨੂੰ ਸ਼ਰਧਾਂਜਲੀ
ਭਾਰਤ ਦੇ ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਆਪਣੀ ਆਸਟਰੇਲੀਆ ਧੰਨਵਾਦ ਫੇਰੀ ਦੌਰਾਨ ਉਚੇਚੇ ਤੌਰ ਉੱਤੇ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਨੂੰ ਸ਼ਰਧਾਂਜਲੀ ਦੇਣ ਬਿ੍ਸਬੇਨ ਪਹੁੰਚੇ। ....

ਪਾਕਿ: 5 ਤਾਲਿਬਾਨ ਹਲਾਕ

Posted On March - 7 - 2017 Comments Off on ਪਾਕਿ: 5 ਤਾਲਿਬਾਨ ਹਲਾਕ
ਖੈਬਰ-ਪਖਤੂਨਖਵਾ ਪ੍ਰਾਂਤ ਵਿੱਚ ਅੱਜ ਪਾਕਿਸਤਾਨ ਫੌਜ ਨੇ ਪੰਜ ਤਾਲਿਬਾਨੀ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਇਸ ਕਾਰਵਾਈ ਦੌਰਾਨ ਦੋ ਫੌਜੀ ਜਵਾਨ ਵੀ ਮਾਰੇ ਗਏ। ....

ਯੂਪੀ ਤੇ ਮਨੀਪੁਰ ਵਿੱਚ ਚੋਣ ਪ੍ਰਚਾਰ ਸਮਾਪਤ, ਵੋਟਾਂ ਭਲਕੇ

Posted On March - 7 - 2017 Comments Off on ਯੂਪੀ ਤੇ ਮਨੀਪੁਰ ਵਿੱਚ ਚੋਣ ਪ੍ਰਚਾਰ ਸਮਾਪਤ, ਵੋਟਾਂ ਭਲਕੇ
ਯੂਪੀ ਤੇ ਮਨੀਪੁਰ ’ਚ ਵਿਧਾਨ ਸਭਾ ਚੋਣਾਂ ਦੇ ਆਖ਼ਰੀ ਗੇੜ ਲਈ ਅੱਜ ਸ਼ਾਮ ਚੋਣ ਪ੍ਰਚਾਰ ਸਮਾਪਤ ਹੋ ਗਿਆ ਹੈ। ਯੂਪੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ ਵਾਰਾਨਸੀ, ਜਿਥੇ ਉਨ੍ਹਾਂ ਵੱਲੋਂ ਤਿੰਨ ਦਿਨਾਂ ਤੋਂ ਡੇਰਾ ਲਾਇਆ ਹੈ, ਵਿੱਚ ਭਾਜਪਾ, ਬਸਪਾ ਤੇ ਸਪਾ-ਕਾਂਗਰਸ ਗੱਠਜੋੜ ਵੱਲੋਂ ਪ੍ਰਚਾਰ ਦੇ ਆਖਰੀ ਦਿਨ ਪੂਰਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ....
Page 10 of 1,749« First...6789101112131415...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.