ਮੱਧ ਸਾਗਰੀ ਮੁਲਕ ਦੀ ਹਿੰਦ ਮਹਾਂਸਾਗਰ ’ਤੇ ਸਰਦਾਰੀ !    ਸੰਧਿਆ ਦਾ ਚਮਕੀਲਾ ਤਾਰਾ !    ਗੁੱਜਰ ਚਰਵਾਹਿਆਂ ਦੀ ਜੰਨਤ ਜੋਤ !    ਜੱਗੂ ਡਾਕਟਰ !    ਪਛਤਾਵਾ !    ਦਸਮੇਸ਼ ਗੁਰੂ ਬਾਰੇ ਖੋਜ ਭਰਪੂਰ ਪੁਸਤਕ !    ਸੁਚੱਜੀ ਜੀਵਨ ਜਾਚ ਲਈ ਪ੍ਰੇਰਦੇ ਨਿਬੰਧ !    ਮਿਨੀ ਕਹਾਣੀਆਂ !    ਸਰਲ ਤੇ ਭਾਵਪੂਰਤ ਕਵਿਤਾਵਾਂ !    ਗਿਆਨ ਤੇ ਸਾਹਿਤਕ ਰਸ ਦਾ ਸੁਮੇਲ !    

ਦੇਸ਼-ਵਿਦੇਸ਼ › ›

Featured Posts
ਸੀਰੀਆ ਦੇ ਸ਼ਹਿਰ ਹੋਮਜ਼ ਵਿੱਚ ਆਤਮਘਾਤੀ ਹਮਲਾ; 42 ਮੌਤਾਂ

ਸੀਰੀਆ ਦੇ ਸ਼ਹਿਰ ਹੋਮਜ਼ ਵਿੱਚ ਆਤਮਘਾਤੀ ਹਮਲਾ; 42 ਮੌਤਾਂ

ਬੈਰੂਤ, 25 ਫਰਵਰੀ ਸੀਰੀਆ ਦੇ ਸ਼ਹਿਰ ਹੋਮਜ਼ ਵਿੱਚ ਦੋ ਸੁਰੱਖਿਆ ਸੇਵਾਵਾਂ ਦੇ ਟਿਕਾਣੇ ਉਤੇ ਆਤਮਘਾਤੀ ਹਮਲੇ ਵਿੱਚ 42 ਜਣੇ ਮਾਰੇ ਗਏ। ਮਰਨ ਵਾਲਿਆਂ ਵਿੱਚ ਖ਼ੁਫ਼ੀਆ ਸੇਵਾਵਾਂ ਦਾ ਉੱਚ ਅਧਿਕਾਰੀ ਸ਼ਾਮਲ ਹੈ। ਅਲ ਕਾਇਦਾ ਨਾਲ ਸਬੰਧਤ ਰਹੇ ਫਤਹਿ ਅਲ-ਸ਼ਾਮ ਫਰੰਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜਥੇਬੰਦੀ ਨੇ ਕਿਹਾ ਕਿ ਹਮਲੇ ...

Read More

ਚੀਨ ਦੇ ਹੋਟਲ ’ਚ ਅੱਗ ਕਾਰਨ 10 ਮੌਤਾਂ, 14 ਝੁਲਸੇ

ਚੀਨ ਦੇ ਹੋਟਲ ’ਚ ਅੱਗ ਕਾਰਨ 10 ਮੌਤਾਂ, 14 ਝੁਲਸੇ

ਪੇਈਚਿੰਗ, 25 ਫਰਵਰੀ ਚੀਨ ਦੇ ਪੂਰਬੀ ਸੂਬੇ ਜਿਆਂਗਸ਼ੀ ਦੀ ਰਾਜਧਾਨੀ ਨਾਨਚਾਂਗ ਵਿੱਚ ਇਕ ਬਹੁ-ਮੰਜ਼ਿਲੇ ਲਗਜ਼ਰੀ ਹੋਟਲ ਵਿੱਚ ਅੱਗ ਲੱਗਣ ਕਾਰਨ ਘੱਟ ਤੋਂ ਘੱਟ 10 ਵਿਅਕਤੀ ਮਾਰੇ ਗਏ ਅਤੇ 14 ਜਣੇ ਝੁਲਸ ਗਏ ਹਨ। ਸਿਨਹੂਆ ਖ਼ਬਰ ਏਜੰਸੀ ਮੁਤਾਬਕ ਅੱਗ ਬੁਝਾਊ ਅਮਲੇ ਨੂੰ ਮਲਬੇ ਵਿੱਚੋਂ ਸੱਤ ਲਾਸ਼ਾਂ ਮਿਲੀਆਂ ਹਨ। 16 ਜ਼ਖ਼ਮੀਆਂ ਨੂੰ ਹਸਪਤਾਲ ...

Read More

ਪ੍ਰਧਾਨ ਮੰਤਰੀ ਨੇ ਮਨੀਪੁਰ ਵਿੱਚ ਪੜ੍ਹਿਆ ਨਮੋ ਮੰਤਰ

ਪ੍ਰਧਾਨ ਮੰਤਰੀ ਨੇ ਮਨੀਪੁਰ ਵਿੱਚ ਪੜ੍ਹਿਆ ਨਮੋ ਮੰਤਰ

ਇੰਫਾਲ, 25 ਫਰਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਰੋਸਾ ਦਿੱਤਾ ਕਿ ਜੇ ਮਨੀਪੁਰ ਵਿੱਚ ਭਾਜਪਾ ਸੱਤਾ ਵਿੱਚ ਆਈ ਤਾਂ ਸੂਬੇ ਵਿੱਚ ਆਰਥਿਕ ਨਾਕੇਬੰਦੀ ਖ਼ਤਮ ਕੀਤੀ ਜਾਵੇਗੀ ਅਤੇ ਜੋ ਕਾਂਗਰਸ 15 ਸਾਲਾਂ ਵਿੱਚ ਨਹੀਂ ਕਰ ਸਕੀ, ਉਹ ਭਾਜਪਾ 15 ਮਹੀਨਿਆਂ ਵਿੱਚ ਕਰੇਗੀ। ਸ੍ਰੀ ਮੋਦੀ ਨੇ ਮੁੱਖ ਮੰਤਰੀ ਓ. ਇਬੋਬੀ ਸਿੰਘ ਉਤੇ ਤਿੱਖੇ ...

Read More

ਪ੍ਰਧਾਨ ਮੰਤਰੀ ਕਰਦੇ ਨੇ ਹੋਰਾਂ ਦੇ ਕੱਪੜਿਆਂ ਦੀ ਨਕਲ: ਅਖਿਲੇਸ਼

ਪ੍ਰਧਾਨ ਮੰਤਰੀ ਕਰਦੇ ਨੇ ਹੋਰਾਂ ਦੇ ਕੱਪੜਿਆਂ ਦੀ ਨਕਲ: ਅਖਿਲੇਸ਼

ਸਿਧਾਰਥ ਨਗਰ/ਸੰਤਕਬੀਰ ਨਗਰ (ਯੂਪੀ), 25 ਫਰਵਰੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਅੱਜ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਨਾਂ ਵੱਲੋਂ ਪਾਏ ਜਾਂਦੇ ਕੱਪੜਿਆਂ ਦੀ ਨਕਲ ਕਰਦੇ ਹਨ। ਅਖਿਲੇਸ਼ ਦਾ ਇਹ ਬਿਆਨ ਪ੍ਰਧਾਨ ਮੰਤਰੀ ਵੱਲੋਂ ਯੂਪੀ ਵਿੱਚ ਪ੍ਰੀਖਿਆ ਕੇਂਦਰਾਂ ਦੀ ਨਕਲ ਕਰਾਉਣ ਲਈ ਬੋਲੀ ਲਾਏ ਜਾਣ ਸਬੰਧੀ ਦਿੱਤੇ ...

Read More

ਗੁਰੂ-ਚੇਲਾ ਲੈ ਰਹੇ ਨੇ ਯੂਪੀ ਦੀ ਬਰਬਾਦੀ ਦੇ ਸੁਪਨੇ: ਮਾਇਆਵਤੀ

ਗੁਰੂ-ਚੇਲਾ ਲੈ ਰਹੇ ਨੇ ਯੂਪੀ ਦੀ ਬਰਬਾਦੀ ਦੇ ਸੁਪਨੇ: ਮਾਇਆਵਤੀ

ਦੇਵਰੀਆ (ਯੂਪੀ), 25 ਫਰਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਅੱਜ ਗੁਰੂ-ਚੇਲੇ ਦਾ ਨਾਂ ਦਿੰਦਿਆਂ ਮਾਇਆਵਤੀ ਨੇ ਕਿਹਾ ਕਿ ਇਹ ਦੋਵੇਂ ਉੱਤਰ ਪ੍ਰਦੇਸ਼ ਨੂੰ ਬਰਬਾਦ ਕਰਨ ਦੇ ਸੁਪਨੇ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਗੁਰੂ (ਮੋਦੀ) ਤੇ ਚੇਲੇ (ਸ਼ਾਹ) ਨੇ ਮਿਲ ਕੇ ਪਹਿਲਾਂ ਦੇਸ਼ ਨੂੰ ਬਰਬਾਦ ...

Read More

ਸੀਰੀਆ ਵਿੱਚ ਫਿਦਾਈਨ ਹਮਲਾ; 42 ਮੌਤਾਂ

ਸੀਰੀਆ ਵਿੱਚ ਫਿਦਾਈਨ ਹਮਲਾ; 42 ਮੌਤਾਂ

ਬੈਰੂਤ, 24 ਫਰਵਰੀ ਸੀਰੀਆ ਦੇ ਸ਼ਹਿਰ ਅਲ-ਬਾਬ ਦੇ ਬਾਹਰਵਾਰ ਅੱਜ ਤੁਰਕੀ ਤੋਂ ਸਮਰਥਨ ਪ੍ਰਾਪਤ ਬਾਗ਼ੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਫਿਦਾਈਨ ਬੰਬ ਧਮਾਕੇ ਵਿੱਚ 42 ਲੋਕ ਮਾਰੇ ਗਏ। ਇਸ ਸ਼ਹਿਰ ਨੂੰ ਇਸਲਾਮਿਕ ਸਟੇਟ ਤੋਂ ਆਜ਼ਾਦ ਕਰਵਾਉਣ ਬਾਅਦ ਹਾਲੇ ਚੱਜ ਨਾਲ ਜਸ਼ਨ ਵੀ ਨਹੀਂ ਮਨਾਏ ਜਾ ਸਕੇ ਸਨ। ਮਨੁੱਖੀ ਅਧਿਕਾਰਾਂ ਬਾਰੇ ਸੀਰੀਅਨ ...

Read More

ਜ਼ਹਿਰੀਲੇ ਰਸਾਇਣ ਨਾਲ ਹੋਈ ਸੀ ਕਿਮ ਜੌਂਗ ਉਨ ਦੇ ਮਤਰੇਏ ਭਰਾ ਦੀ ਮੌਤ

ਜ਼ਹਿਰੀਲੇ ਰਸਾਇਣ ਨਾਲ ਹੋਈ ਸੀ ਕਿਮ ਜੌਂਗ ਉਨ ਦੇ ਮਤਰੇਏ ਭਰਾ ਦੀ ਮੌਤ

ਕੁਆਲਾਲੰਪੁਰ, 24 ਫਰਵਰੀ ਮਲੇਸ਼ਿਆਈ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਦੇ ਮਤਰੇਏ ਭਰਾ ਦਾ ਕਤਲ ਘਾਤਕ ਨਰਵ ਏਜੰਟ ਵੀਐਕਸ(ਜ਼ਹਿਰੀਲੇ ਰਸਾਇਣ) ਕਰ ਕੇ ਹੋਇਆ ਸੀ, ਜੋ ਕਿ ਆਮ ਕਰ ਕੇ ਰਸਾਇਣਕ ਜੰਗ ਲਈ ਤਿਆਰ ਕੀਤਾ ਜਾਂਦਾ ਹੈ। ਸੰਯੁਕਤ ਰਾਸ਼ਟਰ ਨੇ ਇਸ ਏਜੰਟ ਨੂੰ ਵੱਡੇ ਪੱਧਰ ...

Read More


ਯੂਪੀ ਚੋਣਾਂ: ਚੌਥੇ ਗੇੜ ’ਚ 61 ਫ਼ੀਸਦੀ ਪੋਲਿੰਗ

Posted On February - 23 - 2017 Comments Off on ਯੂਪੀ ਚੋਣਾਂ: ਚੌਥੇ ਗੇੜ ’ਚ 61 ਫ਼ੀਸਦੀ ਪੋਲਿੰਗ
ਯੂਪੀ ਵਿਧਾਨ ਸਭਾ ਚੋਣਾਂ ਦੇ ਚੌਥੇ ਗੇੜ ਵਿੱਚ ਅੱਜ 53 ਹਲਕਿਆਂ ਲਈ 61 ਫ਼ੀਸਦੀ ਤੋਂ ਵੱਧ ਪੋਲਿੰਗ ਹੋਈ। ਇਸ ਦੌਰਾਨ ਕੁਝ ਥਾਈਂ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ। ਮਹੋਬਾ ਸ਼ਹਿਰ ਵਿੱਚ ਸਪਾ ਤੇ ਬਸਪਾ ਦੇ ਹਮਾਇਤੀਆਂ ਦਰਮਿਆਨ ਗੋਲੀ ਚੱਲਣ ਕਾਰਨ ਤਿੰਨ ਜਣੇ ਜ਼ਖ਼ਮੀ ਹੋ ਗਏ। ਪੁਲੀਸ ਮੁਤਾਬਕ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਤੇ ਜ਼ਖ਼ਮੀ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ। ....

ਕੈਦੀਆਂ ’ਤੇ ਹੁੰਦੇ ਖਰਚੇ ਦਾ ਆਡਿਟ ਕਰੇ ਸਰਕਾਰ: ਸੁਪਰੀਮ ਕੋਰਟ

Posted On February - 23 - 2017 Comments Off on ਕੈਦੀਆਂ ’ਤੇ ਹੁੰਦੇ ਖਰਚੇ ਦਾ ਆਡਿਟ ਕਰੇ ਸਰਕਾਰ: ਸੁਪਰੀਮ ਕੋਰਟ
ਨਵੀਂ ਦਿੱਲੀ, 23 ਫ਼ਰਵਰੀ ਸੁਪਰੀਮ ਕੋਰਟ ਨੇ ਰਾਜ ਸਰਕਾਰਾਂ ਵੱਲੋਂ ਜੇਲ੍ਹ ਵਿੱਚ ਬੰਦ ਕੈਦੀਆਂ ’ਤੇ ਕੀਤੇ ਜਾਂਦੇ ਖਰਚਿਆਂ ਦੇ ਹਿਸਾਬ ਕਿਤਾਬ ਵਿੱਚ ਵੱਡੀਆਂ ਊਣਤਾਈਆਂ ਹੋਣ ਦਾ ਦਾਅਵਾ ਕਰਦਿਆਂ ਗ੍ਰਹਿ ਮੰਤਰਾਲੇ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਖਰਚਿਆਂ ਦੇ ਆਡਿਟ ਲਈ ਕੈਗ ਦੀ ਸਹਾਇਤਾ ਨਾਲ ਕੋਈ ਸਕੀਮ ਲੈ ਕੇ ਆਏ। ਉੱਚ ਅਦਾਲਤ ਨੇ ਕਿਹਾ ਕਿ ਇਨ੍ਹਾਂ ਖਾਤਿਆਂ ਦਾ ਆਡਿਟ ਹੋਣਾ ਜ਼ਰੂਰੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੈਸਾ ‘ਇਮਾਨਦਾਰੀ’ ਨਾਲ ਅਤੇ ਕੈਦੀਆਂ ਦੀ ਭਲਾਈ ਲਈ ਖਰਚਿਆ ਜਾ 

ਪਾਕਿ ਵੱਲੋਂ ਫੌ਼ਜੀ ਸਾਜ਼ੋ-ਸਾਮਾਨ ਦੀ ਖਰੀਦ ਤੇਜ਼

Posted On February - 23 - 2017 Comments Off on ਪਾਕਿ ਵੱਲੋਂ ਫੌ਼ਜੀ ਸਾਜ਼ੋ-ਸਾਮਾਨ ਦੀ ਖਰੀਦ ਤੇਜ਼
ਇਸਲਾਮਾਬਾਦ, 23 ਫਰਵਰੀ ਦਹਿਸ਼ਤੀ ਹਮਲੇ ਵਿੱਚ ਹੋਈ ਸੌ ਵਿਅਕਤੀਆਂ ਦੀ ਮੌਤ ਤੋਂ ਬਾਅਦ ਪਾਕਿਸਤਾਨ ਨੇ ਦਹਿਸ਼ਤਗਰਦੀ ਨਾਲ ਨਜਿੱਠਣ ਲਈ ਫੌਜੀ ਸਾਜ਼ੋ-ਸਾਮਾਨ ਤੇ ਹਥਿਆਰ ਖਰੀਦਣ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ। ‘ਡਾਅਨ’ ਦੀ ਰਿਪੋਰਟ ਅਨੁਸਾਰ ਇਸ ਹਫ਼ਤੇ ਅਮਰੀਕਾ ਨਾਲ ਅਜਿਹੇ ਤਕਰੀਬਨ ਤਿੰਨ ਸਮਝੌਤੇ ਕੀਤੇ ਜਾਣਗੇ, ਜਿਨ੍ਹਾਂ ਵਿੱਚ ਹੈਲੀਕਾਪਟਰ ਤੇ ਫੌਜੀ ਵਾਹਨਾਂ ਦੇ ਸੌਦੇ ਸ਼ਾਮਲ ਹਨ ਤਾਂ ਜੋ ਦਹਿਸ਼ਤਗਰਦਾਂ ਦੇ ਮੁਸ਼ਕਿਲ ਟਿਕਾਣਿਆਂ ਤੱਕ ਫੌਜ ਦੀ ਪਹੁੰਚ ਆਸਾਨ ਹੋਵੇ। ਇਸੇ ਹਫ਼ਤੇ ਪਾਕਿਸਤਾਨ 

ਦੋ ਮਹਿਲਾ ਆਈਪੀਐਸ ਅਫ਼ਸਰਾਂ ਦੀ ਪੱਕੀ ਛੁੱਟੀ

Posted On February - 23 - 2017 Comments Off on ਦੋ ਮਹਿਲਾ ਆਈਪੀਐਸ ਅਫ਼ਸਰਾਂ ਦੀ ਪੱਕੀ ਛੁੱਟੀ
ਨਵੀਂ ਦਿੱਲੀ,  22 ਫਰਵਰੀ ਦੋ ਮਹਿਲਾ ਆਈਪੀਐਸ ਅਫ਼ਸਰਾਂ, ਜਿਨ੍ਹਾਂ ’ਚੋਂ ਇਕ ਨੂੰ ਗਾਜ਼ੀਆਬਾਦ ਦੀ ਇਕ ਅਦਾਲਤ ਨੇ ਫ਼ਰਜ਼ੀ ਮੁਕਾਬਲੇ ਦੌਰਾਨ ਹੱਤਿਆ ਕੇਸ ’ਚ ਤਲਬ ਕੀਤਾ ਸੀ, ਨੂੰ ਲੰਬੇ ਸਮੇਂ ਲਈ ‘ਅਣਅਧਿਕਾਰਤ ਛੁੱਟੀ’ ਉਤੇ ਰਹਿਣ ਕਾਰਨ ਸਰਕਾਰੀ ਸੇਵਾਵਾਂ ਤੋਂ ਬਰਤਰਫ ਕਰ ਦਿੱਤਾ ਗਿਆ ਹੈ। ਜਯੋਤੀ ਐਸ ਬੇਲੂਰ (ਉੱਤਰਾਖੰਡ ਕੇਡਰ ਦੀ 1993 ਬੈਚ ਅਧਿਕਾਰੀ) ਅਤੇ ਮਾਰੀਆ ਐਲ ਫਰਨਾਂਡੇਜ਼ (ਮਹਾਰਾਸ਼ਟਰ ਕੇਡਰ ਦੀ 1991 ਬੈਚ ਅਧਿਕਾਰੀ) ਨੂੰ ਸੇਵਾਵਾਂ    ਤੋਂ ਕੱਢ ਦਿੱਤਾ ਗਿਆ ਹੈ। -ਪੀਟੀਆਈ  

ਪਾਕਿ ਫ਼ੌਜ ਵੱਲੋਂ ਦਹਿਸ਼ਤਗਰਦਾਂ ਖ਼ਿਲਾਫ਼ ਅਪਰੇਸ਼ਨ ਲਾਂਚ

Posted On February - 23 - 2017 Comments Off on ਪਾਕਿ ਫ਼ੌਜ ਵੱਲੋਂ ਦਹਿਸ਼ਤਗਰਦਾਂ ਖ਼ਿਲਾਫ਼ ਅਪਰੇਸ਼ਨ ਲਾਂਚ
ਇਸਲਾਮਾਬਾਦ,  22 ਫਰਵਰੀ ਪਾਕਿਸਤਾਨੀ ਫੌਜ ਨੇ ਦੇਸ਼ ਵਿੱਚੋਂ ਦਹਿਸ਼ਤਗਰਦਾਂ ਦੇ ਖ਼ਾਤਮੇ ਲਈ ਅੱਜ ‘ਰੱਦ-ਉਲ-ਫ਼ਸਾਦ’ ਅਪਰੇਸ਼ਨ ਸ਼ੁਰੂ ਕੀਤਾ ਹੈ। ਫ਼ੌਜ ਦੇ ਇਕ ਤਰਜਮਾਨ ਮੁਤਾਬਕ ਇਹ ਅਪਰੇਸ਼ਨ ਦੇਸ਼ ਭਰ ਵਿੱਚ ਸ਼ੁਰੂ ਕੀਤਾ ਗਿਆ ਹੈ। ਗ਼ੌਰਤਲਬ ਹੈ ਕਿ ਮੁਲਕ ਵਿੱਚ ਹਾਲ ਹੀ ਦੌਰਾਨ ਦਹਿਸ਼ਤੀ ਘਟਨਾਵਾਂ ਵਿੱਚ 125 ਲੋਕ ਮਾਰੇ ਗਏ ਸਨ। -ਪੀਟੀਆਈ  

ਪਾਕਿਸਤਾਨ ਨੇ ਦਰਮਿਆਨੇ ਹੈਲੀਕਾਪਟਰ ਮੰਗਵਾਏ

Posted On February - 23 - 2017 Comments Off on ਪਾਕਿਸਤਾਨ ਨੇ ਦਰਮਿਆਨੇ ਹੈਲੀਕਾਪਟਰ ਮੰਗਵਾਏ
ਇਸਲਾਮਾਬਾਦ,  22 ਫਰਵਰੀ ਪਾਕਿਸਤਾਨ ਨੇ ਦੇਸ਼ ਵਿੱਚ ਆਵਾਜਾਈ ਤੇ ਢੋਆ-ਢੁਆਈ ਲਈ ਇਟਲੀ ਤੋਂ ਅਗਸਤਾਵੈਸਟਲੈਂਡ ਦੇ ਦਰਮਿਆਨੇ ਹੈਲੀਕਾਪਟਰ ਮੰਗਵਾਏ ਹਨ। ਇਨ੍ਹਾਂ ਦੀ ਗਿਣਤੀ ਸਬੰਧੀ ਪਤਾ ਨਹੀਂ ਚੱਲ ਸਕਿਆ। ਰੋਮ ਆਧਾਰਤ ਬਹੁ-ਰਾਸ਼ਟਰੀ ਐਰੋਸਪੇਸ, ਰੱਖਿਆ ਤੇ ਸੁਰੱਖਿਆ ਫਰਮ ਲਿਓਨਾਰਡੋ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਅਗਸਤਾਵੈਸਟਲੈਂਡ ਏਡਬਲਿਊ139 ਦਰਮਿਆਨੇ ਦੁਹਰੇ ਇੰਜਣ ਵਾਲੇ ਹੈਲੀਕਾਪਟਰ ਮੰਗਵਾਏ ਹਨ, ਪਰ ਇਨ੍ਹਾਂ ਦੀ ਗਿਣਤੀ ਦਾ ਪਤਾ ਨਹੀਂ ਹੈ। ਇਹ ਹੈਲੀਕਾਪਟਰ ਦੇਸ਼ ਅੰਦਰ ਆਵਾਜਾਈ ਤੇ 

ਮੁਕੱਦਮੇ ਲਮਕਣ ਲਈ ਨਿਆਂ ਪਾਲਿਕਾ ਜ਼ਿੰਮੇਵਾਰ ਨਹੀਂ: ਜਸਟਿਸ ਖੇਹਰ

Posted On February - 23 - 2017 Comments Off on ਮੁਕੱਦਮੇ ਲਮਕਣ ਲਈ ਨਿਆਂ ਪਾਲਿਕਾ ਜ਼ਿੰਮੇਵਾਰ ਨਹੀਂ: ਜਸਟਿਸ ਖੇਹਰ
ਨਵੀਂ ਦਿੱਲੀ,  22 ਫਰਵਰੀ ਭਾਰਤ ਦੇ ਚੀਫ਼ ਜਸਟਿਸ ਜੇ.ਐਸ. ਖੇਹਰ ਨੇ ਅੱਜ ਆਖਿਆ ਕਿ ਅਦਾਲਤਾਂ ਵਿੱਚ ਲਮਕਦੇ ਵੱਡੀ ਗਿਣਤੀ ਕੇਸਾਂ ਲਈ ਨਿਆਂ ਪਾਲਿਕਾ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਇਸ ਦੀ ਥਾਂ ਸਰਕਾਰ ਨੂੰ ਆਖਿਆ ਕਿ ਉਹ ਆਪਣੇ ਵੱਲੋਂ ਦਾਇਰ ਮੁਕੱਦਮਿਆਂ ਦੀ ਗਿਣਤੀ ਘਟਾਵੇ। ਰਾਸ਼ਟਰਪਤੀ ਭਵਨ ਵਿੱਚ ਇਕ ਕਿਤਾਬ ਦੀ ਰਿਲੀਜ਼ ਮੌਕੇ ਜਸਟਿਸ ਖੇਹਰ ਵੱਲੋਂ ਕੀਤੀ ਇਸ ਟਿੱਪਣੀ ਨੂੰ ਦੇਸ਼ ਦੇ ਹਾਕਮ ਨਿਜ਼ਾਮ ਲਈ ਖਿਚਾਈ ਵਜੋਂ ਦੇਖਿਆ ਜਾ ਰਿਹਾ ਹੈ। -ਪੀਟੀਆਈ  

ਅੱਗ ਲੱਗਣ ਨਾਲ ਛੇ ਦੀ ਮੌਤ

Posted On February - 22 - 2017 Comments Off on ਅੱਗ ਲੱਗਣ ਨਾਲ ਛੇ ਦੀ ਮੌਤ
ਹੈਦਰਾਬਾਦ: ਕੂਲਰ ਬਣਾਉਣ ਵਾਲੇ ਇੱਕ ਕਾਰਖਾਨੇ ’ਚ ਅੱਗ ਲੱਗ ਜਾਣ ਨਾਲ ਛੇ ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਕਾਰਖਾਨੇ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਛੇ ਮਜ਼ਦੂਰਾਂ ਦੀਆਂ ਲਾਸ਼ਾਂ ਪੋਸਟ ਮਾਰਟਮ ਲਈ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ। -ਪੀਟੀਆਈ  

ਬਿਜਲੀ ਕੁਨੈਕਸ਼ਨ ਦੇਣ ’ਚ ਯੂਪੀ ਸਰਕਾਰ ਨੇ ਪੱਖਪਾਤ ਕੀਤਾ: ਗੋਇਲ

Posted On February - 22 - 2017 Comments Off on ਬਿਜਲੀ ਕੁਨੈਕਸ਼ਨ ਦੇਣ ’ਚ ਯੂਪੀ ਸਰਕਾਰ ਨੇ ਪੱਖਪਾਤ ਕੀਤਾ: ਗੋਇਲ
ਨਵੀਂ ਦਿੱਲੀ: ਕੇਂਦਰੀ ਊਰਜਾ ਮੰਤਰੀ ਪਿਯੂਸ਼ ਗੋਇਲ ਨੇ ਅੱਜ ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ਦੀ ਸਰਕਾਰ ’ਤੇ ਦੋਸ਼ ਲਾਇਆ ਕਿ ਸੂਬੇ ਵਿੱਚ ਇੱਕ ਵਿਸ਼ੇਸ਼ ਬਿਰਾਦਰੀ ਦੇ ਲੋਕਾਂ ਨੂੰ ਹੀ ਬਿਜਲੀ ਕੁਨੈਕਸ਼ਨ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਦੋਸ਼ ਮੁਰਾਦਾਬਾਦ ਤੋਂ ਭਾਜਪਾ ਦੇ ਸੰਸਦ ਮੈਂਬਰ ਸਰਵੇਸ਼ ਕੁਮਾਰ ਸਿੰਘ ਨੇ ਲਾਏ ਹਨ, ਜਿਸ ਅਨੁਸਾਰ ਸਰਕਾਰ ਵੱਲੋਂ ਬਿਜਲੀ ਕੁਨੈਕਸ਼ਨ ਦੇਣ ’ਚ ਪੱਖਪਾਤ ਕੀਤਾ ਜਾ ਰਿਹਾ ਹੈ। -ਪੀਟੀਆਈ  

ਮਾਓਵਾਦੀਆਂ ਵੱਲੋਂ ਪੰਜ ਕਬਾਇਲੀਆਂ ਦੀ ਕੁੱਟਮਾਰ

Posted On February - 22 - 2017 Comments Off on ਮਾਓਵਾਦੀਆਂ ਵੱਲੋਂ ਪੰਜ ਕਬਾਇਲੀਆਂ ਦੀ ਕੁੱਟਮਾਰ
ਮਲਕਾਨਗਿਰੀ (ਉੜੀਸਾ): ਮਲਕਾਨਗਿਰੀ ਜ਼ਿਲ੍ਹੇ ਦੀਆਂ ਪੰਚਾਇਤੀ ਚੋਣਾਂ ’ਚ ਵੋਟ ਪਾਉਣ ਅਤੇ ਪੁਲੀਸ ਦੇ ਸੂਹੀਏ ਹੋਣ ਦੇ ਸ਼ੱਕ ਦੇ ਆਧਾਰ ’ਤੇ ਮਾਓਵਾਦੀਆਂ ਨੇ ਅੱਜ ਪੰਜ ਕਬਾਇਲੀਆਂ ਦੀ ਕੁੱਟਮਾਰ ਕੀਤੀ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ ਨੂੰ ਵਾਪਰੀ ਜਦੋਂ 15 ਮਾਓਵਾਦੀਆਂ ਦੇ ਹਥਿਆਰਬੰਦ ਧੜੇ ਨੇ ਮੁੰਡਾਗੁੜਾ ਤੇ ਕਮਰਪਾਲੀ ਪਿੰਡਾਂ ਤੋਂ ਪੰਜ ਵਿਅਕਤੀਆਂ ਨੂੰ ਲੋਕ ਅਦਾਲਤ ਸਾਹਮਣੇ ਪੇਸ਼ ਕੀਤਾ। -ਪੀਟੀਆਈ  

17.75 ਲੱਖ ਦੇ ਪੁਰਾਣੇ ਨੋਟਾਂ ਸਮੇਤ ਦੋ ਕਾਬੂ

Posted On February - 22 - 2017 Comments Off on 17.75 ਲੱਖ ਦੇ ਪੁਰਾਣੇ ਨੋਟਾਂ ਸਮੇਤ ਦੋ ਕਾਬੂ
ਰਾਜਕੋਟ: ਪੁਲੀਸ ਨੇ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੋਂ ਦੋ ਵਿਅਕਤੀਆਂ ਨੂੰ ਇੱਕ ਹਜ਼ਾਰ ਤੇ 500 ਰੁਪਏ ਦੇ ਪੁਰਾਣੇ ਨੋਟਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਕੀਮਤ 17.75 ਲੱਖ ਰੁਪਏ ਹੈ। ਪੁਲੀਸ ਨੇ ਦੱਸਿਆ ਕਿ ਬੀਤੀ ਰਾਤ ਪੁਨੀਤ ਨਗਰ ’ਚ ਇੱਕ ਬਿਲਡਰ ਦੇ ਦਫ਼ਤਰ ’ਚੋਂ ਗ੍ਰਿਫ਼ਤਾਰ ਕੀਤੇ ਗਏ ਜੈਪ੍ਰਕਾਸ਼ ਪਟੇਲ ਤੋਂ 223 ਨੋਟ ਇੱਕ ਹਜ਼ਾਰ ਅਤੇ 1684 ਨੋਟ ਪੰਜ ਸੌ ਰੁਪਏ ਦੇ ਬਰਾਮਦ ਹੋਏ ਹਨ। ਇਸੇ ਤਰ੍ਹਾਂ ਨਹਿਰੂਨਗਰ ਤੋਂ ਗ੍ਰਿਫ਼ਤਾਰ ਕੀਤੇ ਗਏ ਅਲੀ ਮੁਹੰਮਦ ਸ਼ੇਖ ਤੋਂ 200 ਨੋਟ ਇੱਕ ਹਜ਼ਾਰ 

ਅਖਿਲੇਸ਼ ਵੱਲੋਂ ‘ਗਧਿਆਂ’ ਬਾਰੇ ਜੰਗ ਨੂੰ ਅੱਗੇ ਲਿਜਾਣ ਤੋਂ ਇਨਕਾਰ

Posted On February - 22 - 2017 Comments Off on ਅਖਿਲੇਸ਼ ਵੱਲੋਂ ‘ਗਧਿਆਂ’ ਬਾਰੇ ਜੰਗ ਨੂੰ ਅੱਗੇ ਲਿਜਾਣ ਤੋਂ ਇਨਕਾਰ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਅੱਜ ‘ਗਧਿਆਂ’ ਬਾਰੇ ਜ਼ੁਬਾਨੀ ਜੰਗ ਨੂੰ ਅੱਗੇ ਲਿਜਾਣ ਤੋਂ ਇਨਕਾਰ ਕਰ ਦਿੱਤਾ। ਅਖਿਲੇਸ਼ ਵੱਲੋਂ ਸਪੱਸ਼ਟ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾ ਕੇ ਕੀਤੀ ਇਸ ਵਿਵਾਦਤ ਟਿੱਪਣੀ ’ਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੇ ਜਾਣ ਬਾਅਦ ਯੂਪੀ ਦੇ ਮੁੱਖ ਮੰਤਰੀ ਦਾ ਇਹ ਬਿਆਨ ਆਇਆ ਹੈ। ਇਥੇ ਇਕ ਚੋਣ ਰੈਲੀ ਦੌਰਾਨ ....

ਭਾਰਤ ਦੀਆਂ ਯੂਨੀਵਰਸਿਟੀਆਂ ਵਿੱਚ ਡਰ ਵਾਲਾ ਮਾਹੌਲ: ਅਮਰਤਿਆ ਸੇਨ

Posted On February - 22 - 2017 Comments Off on ਭਾਰਤ ਦੀਆਂ ਯੂਨੀਵਰਸਿਟੀਆਂ ਵਿੱਚ ਡਰ ਵਾਲਾ ਮਾਹੌਲ: ਅਮਰਤਿਆ ਸੇਨ
ਉੱਘੇ ਅਰਥਸ਼ਾਸਤਰੀ ਅਮਰਤਿਆ ਸੇਨ ਨੇ ਕਿਹਾ ਕਿ ਯੂਨੀਵਰਸਿਟੀਆਂ ਦੀ ਖ਼ੁਦਮੁਖਤਿਆਰੀ ਦਾ ਸੰਕਲਪ ਭਾਰਤ ਵਿੱਚ ‘ਪਰਾਇਆ’ ਹੁੰਦਾ ਜਾ ਰਿਹਾ ਹੈ। ਜੇਐਨਯੂ ਵਰਗੇ ਕੈਂਪਸਾਂ ਵਿੱਚ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੇ ਸੰਦਰਭ ਵਿੱਚ ਉਨ੍ਹਾਂ ਨੇ ਇਹ ਟਿੱਪਣੀ ਕੀਤੀ। ਨੋਬੇਲ ਪੁਰਸਕਾਰ ਜੇਤੂ ਸ੍ਰੀ ਸੇਨ ਨੇ ਕਿਹਾ ਕਿ ਆਜ਼ਾਦੀ ਦੇ ਤੱਤ ਅਤੇ ਭਾਈਚਾਰਾ ਭਾਰਤ ਵਿੱਚ ‘ਔਖੇ ਵੇਲੇ’ ਦਾ ਸਾਹਮਣਾ ਕਰ ਰਿਹਾ ਹੈ ਅਤੇ ਲੋਕ ਸਰਕਾਰ ਖ਼ਿਲਾਫ਼ ਬੋਲਣ ਤੋਂ ....

ਸ੍ਰੀਨਗਰ-ਜੰਮੂ ਮੁੱਖ ਮਾਰਗ ਆਵਾਜਾਈ ਲਈ ਖੋਲ੍ਹਿਆ

Posted On February - 22 - 2017 Comments Off on ਸ੍ਰੀਨਗਰ-ਜੰਮੂ ਮੁੱਖ ਮਾਰਗ ਆਵਾਜਾਈ ਲਈ ਖੋਲ੍ਹਿਆ
ਸ੍ਰੀਨਗਰ,  22 ਫਰਵਰੀ ਢਿੱਗਾਂ ਖਿਸਕਣ ਕਾਰਨ ਬੰਦ ਹੋਇਆ ਸ੍ਰੀਨਗਰ-ਜੰਮੂ ਕੌਮੀ ਮਾਰਗ ਅੱਜ ਦੋ ਦਿਨ ਬਾਅਦ ਮੁੜ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਟਰੈਫਿਕ ਕੰਟਰੋਲ ਰੂਮ ਦੇ ਅਧਿਕਾਰੀ ਨੇ ਦੱਸਿਆ ਕਿ ਢਿੱਗਾਂ ਖਿਸਕਣ ਕਾਰਨ ਕੌਮੀ ਮਾਰਗ ’ਤੇ ਪਿਆ ਮਲਬਾ ਹਟਾ ਕੇ ਜੰਮੂ ਤੋਂ ਸ੍ਰੀਨਗਰ ਜਾਣ ਵਾਲੇ ਵਾਹਨਾਂ ਲਈ ਇੱਕ ਪਾਸੇ ਦਾ ਰਸਤਾ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੌਮੀ ਮਾਰਗ ਦੇ ਉਲਟੇ ਪਾਸਿਓਂ ਕਿਸੇ ਵੀ ਵਾਹਨ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।  -ਪੀਟੀਆਈ  

ਦੇਸ਼ਧ੍ਰੋਹ ਕਾਨੂੰਨ ਨਾਲ ਆਲੋਚਕਾਂ ਦੀ ਸੰਘੀ ਨੱਪ ਰਿਹੈ ਭਾਰਤ: ਅਮਨੈਸਟੀ

Posted On February - 22 - 2017 Comments Off on ਦੇਸ਼ਧ੍ਰੋਹ ਕਾਨੂੰਨ ਨਾਲ ਆਲੋਚਕਾਂ ਦੀ ਸੰਘੀ ਨੱਪ ਰਿਹੈ ਭਾਰਤ: ਅਮਨੈਸਟੀ
ਲੰਡਨ, 22 ਫਰਵਰੀ ‘ਕੱਚੇ ਤੇ ਬਸਤੀਵਾਦੀ ਯੁੱਗ’ ਦੇ ਦੇਸ਼ਧ੍ਰੋਹ ਕਾਨੂੰਨ ਦੀ ਆਲੋਚਕਾਂ ਦਾ ‘ਮੂੰਹ ਬੰਦ’ ਕਰਨ ਲਈ ਵਰਤੋਂ ਕਰਨ ਉਤੇ ਅੱਜ ਅਮਨੈਸਟੀ ਇੰਟਰਨੈਸ਼ਨਲ ਨੇ ਭਾਰਤ ਸਰਕਾਰ ਦੀ ਆਲੋਚਨਾ ਕੀਤੀ ਹੈ। ਮਨੁੱਖੀ ਅਧਿਕਾਰਾਂ ਬਾਰੇ ਆਪਣੀ ਸਾਲਾਨਾ ਰਿਪੋਰਟ ਵਿੱਚ ਯੂਕੇ ਸਥਿਤ ਇਸ ਗ਼ੈਰਸਰਕਾਰੀ ਸੰਸਥਾ ਨੇ ਕਿਹਾ, ‘ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਪੱਤਰਕਾਰਾਂ ਨੂੰ ਭਾਰਤ ਵਿੱਚ ਸਰਕਾਰੀ ਤੇ ਗ਼ੈਰ-ਸਰਕਾਰੀ ਵਿਅਕਤੀਆਂ ਦੀਆਂ ਧਮਕੀਆਂ ਅਤੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’ ਇਸ 

300 ਚੀਨੀ ਨਿਵੇਸ਼ਕਾਂ ਨੂੰ ਠੱਗਣ ਵਾਲੇ ਭਾਰਤੀ-ਅਮਰੀਕੀ ਨੂੰ ਜੇਲ੍ਹ

Posted On February - 22 - 2017 Comments Off on 300 ਚੀਨੀ ਨਿਵੇਸ਼ਕਾਂ ਨੂੰ ਠੱਗਣ ਵਾਲੇ ਭਾਰਤੀ-ਅਮਰੀਕੀ ਨੂੰ ਜੇਲ੍ਹ
ਵਾਸ਼ਿੰਗਟਨ, 22 ਫਰਵਰੀ ਅਮਰੀਕਾ ਦੀ ਇਕ ਅਦਾਲਤ ਨੇ ਚੀਨ ਦੇ ਤਿੰਨ ਸੌ ਨਾਗਰਿਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਭਾਰਤੀ ਮੂਲ ਦੇ ਅਮਰੀਕੀ ਹੋਟਲ ਡਿਵੈੱਲਪਰ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਚੀਨੀ ਨਾਗਰਿਕਾਂ ਨੇ ਉਸ ਦੇ ਡੁੱਬ ਚੁੱਕੇ 90 ਕਰੋੜ ਅਮਰੀਕੀ ਡਾਲਰ ਦੇ ਪ੍ਰਾਜੈਕਟ ਵਿੱਚ ਨਿਵੇਸ਼ ਕੀਤਾ ਸੀ। ਅੰਸ਼ੂ ਸੇਠੀ (32) ਨੂੰ ਸ਼ਿਕਾਗੋ ਦੀ ਇਕ ਅਦਾਲਤ ਨੇ ਕੱਲ੍ਹ ਦੋਸ਼ੀ ਠਹਿਰਾਇਆ ਅਤੇ ਉਸ ਨੂੰ ਤਿੰਨ ਸਾਲ ਦੀ ਸਜ਼ਾ ਸੁਣਾ ਦਿੱਤੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਸ਼ਿਕਾਗੋ ਕਨਵੈਨਸ਼ਨ 
Page 2 of 1,73512345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.