ਵਿਦੇਸ਼ ਸਕੱਤਰ ਦੇ ਅਹੁਦੇ ਦੀ ਮਿਆਦ ਵਧਾਈ !    ਸੁਪਰੀਮ ਕੋਰਟ ਨੇ ਨਸ਼ਿਆਂ ਖ਼ਿਲਾਫ਼ ਚੁੱਕੇ ਕਦਮਾਂ ਬਾਰੇ ਪੁੱਛਿਆ !    ਗੁਪਤ ਕੋਡਾਂ ਰਾਹੀਂ ਵੋਟਰਾਂ ਨੂੰ ਆਟਾ, ਚਾਵਲ ਤੇ ਸ਼ਰਾਬ ਵੰਡਣ ਦੀ ਚਰਚਾ !    ਟੈਸਟ ਰੈਂਕਿੰਗਜ਼: ਪਾਕਿਸਤਾਨ ਨੂੰ ਪਛਾੜ ਕੇ ਨਿਊਜ਼ੀਲੈਂਡ ਪੰਜਵੇਂ ਨੰਬਰ ’ਤੇ !    ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾ ਕੇ ਕੀਤਾ ‘ਕਲੀਨ ਸਵੀਪ’ !    ਪੰਜਾਬ ’ਚ ਤਿੰਨ-ਧਿਰੀ ਮੁਕਾਬਲਾ ਦੱਸਣ ਪਿੱਛੇ ਡੂੰਘੀ ਸਾਜ਼ਿਸ਼: ਅਨੰਦ ਸ਼ਰਮਾ !    ਹੈਰੋਇਨ ਸਮੇਤ ਨੌਜਵਾਨ ਕਾਬੂ !    ਸ਼੍ਰੋਮਣੀ ਅਕਾਲੀ ਦਲ ਦੀ ਸਿਧਾਂਤਕ ਅਸਪੱਸ਼ਟਤਾ !    ਸਦਾ ਹੀ ਲੱਗਿਆ ਰਹੇ ਚੋਣ ਜ਼ਾਬਤਾ !    ਸਿੱਖਿਆ ਦੇ ਪਸਾਰ ਤੋਂ ਅਵੇਸਲੇ ਰਾਜਨੀਤਕ ਦਲ !    

ਦੇਸ਼-ਵਿਦੇਸ਼ › ›

Featured Posts
ਪਾਕਿ ’ਚ ਅਤਿਵਾਦ ਪਿੱਛੇ ਚੀਨ ਤੇ ਰੂਸ ਦਾ ਹੱਥ: ਹਾਫ਼ਿਜ਼ ਸਈਦ

ਪਾਕਿ ’ਚ ਅਤਿਵਾਦ ਪਿੱਛੇ ਚੀਨ ਤੇ ਰੂਸ ਦਾ ਹੱਥ: ਹਾਫ਼ਿਜ਼ ਸਈਦ

ਲਾਹੌਰ, 23 ਜਨਵਰੀ ਜਮਾਤ-ਉਦ-ਦਾਵਾ ਦੇ ਮੁਖੀ ਅਤੇ ਮੁੰਬਈ ਦਹਿਸ਼ਤੀ ਹਮਲੇ ਦੇ ਸਾਜ਼ਿਸ਼ਘਾੜੇ ਹਾਫ਼ਿਜ਼ ਸਈਦ ਨੇ ਪਾਕਿਸਤਾਨ ’ਚ ਦਹਿਸ਼ਤੀ ਕਾਰਵਾਈਆਂ ਪਿੱਛੇ ਚੀਨ ਅਤੇ ਰੂਸ ਦਾ ਹੱਥ ਹੋਣ ਦਾ ਬਿਆਨ ਦਾਗ਼ ਕੇ ਸਾਰਿਆਂ ਨੂੰ ਹੈਰਾਨੀ ’ਚ ਪਾ ਦਿੱਤਾ। ਜਥੇਬੰਦੀ ਦੇ ਹੈੱਡਕੁਆਰਟਰ ’ਤੇ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਈਦ ਨੇ ਕਿਹਾ,‘‘ਪਾਕਿਸਤਾਨ ਨੂੰ ਚੀਨ, ...

Read More

ਸ੍ਰੀਨਗਰ-ਜੰਮੂ ਰਾਜਮਾਰਗ ਆਵਾਜਾਈ ਲਈ ਖੁੱਲ੍ਹਿਆ

ਸ੍ਰੀਨਗਰ-ਜੰਮੂ ਰਾਜਮਾਰਗ ਆਵਾਜਾਈ ਲਈ ਖੁੱਲ੍ਹਿਆ

ਸ੍ਰੀਨਗਰ, 23 ਜਨਵਰੀ ਸ੍ਰੀਨਗਰ-ਜੰਮੂ ਕੌਮੀ ਰਾਜਮਾਰਗ ਬਰਫ਼ਬਾਰੀ ਦੇ ਇਕ ਦਿਨ ਬਾਅਦ ਠੱਪ ਰਹਿਣ ਤੋਂ ਬਾਅਦ ਅੱਜ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ। ਟਰੈਫਿਕ ਵਿਭਾਗ ਮੁਤਾਬਕ ਅਜੇ ਆਵਾਜਾਈ ਇਕ ਪਾਸੇ ਦੀ ਖੋਲ੍ਹੀ ਗਈ ਹੈ ਜਿਥੇ ਹਲਕੇ ਵਾਹਨ ਹੀ ਚਲ ਰਹੇ ਹਨ। ਜੰਮੂ ਤੋਂ ਸ੍ਰੀਨਗਰ ਵਲ ਹੀ ਆਵਾਜਾਈ ਨੂੰ ਖੋਲ੍ਹਿਆ ਗਿਆ ਹੈ। ਕੌਮੀ ਰਾਜਮਾਰਗ ...

Read More

ਟੋਰਾਂਟੋ ਵਾਸੀਆਂ ਵੱਲੋਂ ਓਮ ਪੁਰੀ ਨੂੰ ਸ਼ਰਧਾਂਜਲੀ

ਟੋਰਾਂਟੋ ਵਾਸੀਆਂ ਵੱਲੋਂ ਓਮ ਪੁਰੀ ਨੂੰ ਸ਼ਰਧਾਂਜਲੀ

ਪ੍ਰਤੀਕ ਸਿੰਘ ਟੋਰਾਂਟੋ, 23 ਜਨਵਰੀ ਪਰਵਾਸੀ ਮੀਡੀਆ ਗਰੁੱਪ ਦੇ ਰਾਜਿੰਦਰ ਸੈਣੀ ਵੱਲੋਂ ਸੱਦੀ ਗਈ ਵਿਸ਼ੇਸ਼ ਬੈਠਕ ਵਿੱਚ ਮਰਹੂਮ ਅਦਾਕਾਰ ਓਮ ਪੁਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਬੈਠਕ ਵਿੱਚ ਇਲਾਕੇ ਦੇ ਰੰਗਕਰਮੀ, ਲਿਖਾਰੀ ਅਤੇ ਪਤਵੰਤੇ ਪਹੁੰਚੇ। ਬਰੈਂਪਟਨ ਦੇ ਇੱਕ ਬੈਂਕੁਇਟ ਹਾਲ ਵਿੱਚ ਹੋਈ ਇਸ ਮੀਟਿੰਗ ਮੌਕੇ ਸੰਬੋਧਨ ਕਰਦਿਆਂ ਜੋਗਿੰਦਰ ਗਰੇਵਾਲ ਨੇ ਆਖਿਆ ...

Read More

ਔਰਤਾਂ ਵੱਲੋਂ ਟਰੰਪ ਖ਼ਿਲਾਫ਼ ਜ਼ੋਰਦਾਰ ਰੋਸ ਵਿਖਾਵੇ

ਔਰਤਾਂ ਵੱਲੋਂ ਟਰੰਪ ਖ਼ਿਲਾਫ਼ ਜ਼ੋਰਦਾਰ ਰੋਸ ਵਿਖਾਵੇ

ਵਾਸ਼ਿੰਗਟਨ/ਲਾਸ ਏਂਜਲਸ, 22 ਜਨਵਰੀ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪੀ ਡੋਨਲਡ ਟਰੰਪ ਦੀਆਂ ਮਹਿਲਾਵਾਂ ਖ਼ਿਲਾਫ਼ ਟਿੱਪਣੀਆਂ ਦੇ ਵਿਰੋਧ ’ਚ ਮੁਲਕ ਭਰ ’ਚ ਕਈ ਥਾਵਾਂ ’ਤੇ ਜ਼ੋਰਦਾਰ ਪ੍ਰਦਰਸ਼ਨ ਹੋਏ। ਟਰੰਪ ਵੱਲੋਂ ਰਾਸ਼ਟਰਪਤੀ ਦਾ ਅਹੁਦਾ ਸੰਭਾਲੇ ਜਾਣ ਦੇ ਇਕ ਦਿਨ ਮਗਰੋਂ ਹੀ ਮਹਿਲਾਵਾਂ ਨੇ ਉਸ ਖ਼ਿਲਾਫ਼ ਮੋਰਚਾ ਸੰਭਾਲਦਿਆਂ ਭਾਰੀ ਦਬਾਅ ਬਣਾ ਦਿੱਤਾ ਹੈ। ਟਰੰਪ ...

Read More

ਵੇਮੁਲਾ ਦੀ ਮੌਤ ਬਾਰੇ ਰਿਪੋਰਟ ਸਾਂਝੀ ਕਰਨ ਤੋਂ ਇਨਕਾਰ

ਵੇਮੁਲਾ ਦੀ ਮੌਤ ਬਾਰੇ ਰਿਪੋਰਟ ਸਾਂਝੀ ਕਰਨ ਤੋਂ ਇਨਕਾਰ

ਨਵੀਂ ਦਿੱਲੀ, 22 ਜਨਵਰੀ ਮਨੁੱਖੀ ਵਸੀਲੇ ਵਿਕਾਸ (ਐਚਆਰਡੀ) ਮੰਤਰਾਲੇ ਨੇ ਖੋਜਾਰਥੀ ਰੋਹਿਤ ਵੇਮੁਲਾ ਦੀ ਹੈਦਰਾਬਾਦ ਯੂਨੀਵਰਸਿਟੀ ਵਿੱਚ ਹੋਈ ਮੌਤ ਬਾਰੇ ਪੈਨਲ ਦੀ ਰਿਪੋਰਟ ਨੂੰ ਜਨਤਕ ਕਰਨ ਬਾਰੇ ਆਰਟੀਆਈ ਤਹਿਤ ਆਈ ਅਰਜ਼ੀ ਰੱਦ ਕਰ ਦਿੱਤੀ ਹੈ। ਇਸ ਖ਼ਬਰ ਏਜੰਸੀ ਵੱਲੋਂ ਪਾਈ ਆਰਟੀਆਈ ਅਰਜ਼ੀ ਦੇ ਜਵਾਬ ਵਿੱਚ ਮੰਤਰਾਲੇ ਨੇ ਕਿਹਾ ਕਿ ਸਬੰਧਤ ਫਾਈਲ ...

Read More

ਉੱਤਰ-ਪੱਛਮੀ ਪਾਕਿਸਤਾਨ ਵਿੱਚ ਬੰਬ ਧਮਾਕਾ; 25 ਹਲਾਕ

ਉੱਤਰ-ਪੱਛਮੀ ਪਾਕਿਸਤਾਨ ਵਿੱਚ ਬੰਬ ਧਮਾਕਾ; 25 ਹਲਾਕ

ਪਿਸ਼ਾਵਰ, 21 ਜਨਵਰੀ ਉੱਤਰ-ਪੱਛਮੀ ਪਾਕਿਸਤਾਨ ਦੇ ਗੜਬੜਗ੍ਰਸਤ ਕੁਰੱਮ ਏਜੰਸੀ ਇਲਾਕੇ ਦੀ ਭੀੜ-ਭੜੱਕੇ ਵਾਲੀ ਸਬਜ਼ੀ ਮੰਡੀ ਵਿੱਚ ਹੋਏ ਜ਼ੋਰਦਾਰ ਧਮਾਕੇ ਵਿੱਚ ਘੱਟੋ ਘੱਟ 25 ਵਿਅਕਤੀ ਮਾਰੇ ਗਏ ਹਨ ਅਤੇ 50 ਤੋਂ ਵੱਧ ਜਣੇ ਫੱਟੜ ਹੋਏ ਹਨ। ਅਫ਼ਗਾਨ ਸਰਹੱਦ ਨੇੜੇ ਏਜੰਸੀ ਦੇ ਪ੍ਰਸ਼ਾਸਨਿਕ ਹੈੱਡਕੁਆਰਟਰ ਪਾਰਾਚਿਨਾਰ ਵਿੱਚ ਈਦਗਾਹ ਬਾਜ਼ਾਰ ਅੰਦਰ ਸਬਜ਼ੀ ਮੰਡੀ ਵਿੱਚ ਬੰਬ ...

Read More

ਭਾਜਪਾ ਤੇ ਆਰਐਸਐਸ ‘ਘੁਰਕੀਆਂ’ ਤੋਂ ਬਾਜ਼ ਆਉਣ: ਮਾਇਆਵਤੀ

ਭਾਜਪਾ ਤੇ ਆਰਐਸਐਸ ‘ਘੁਰਕੀਆਂ’ ਤੋਂ ਬਾਜ਼ ਆਉਣ: ਮਾਇਆਵਤੀ

ਲਖਨਊ, 21 ਜਨਵਰੀ ਬਸਪਾ ਪ੍ਰਧਾਨ ਮਾਇਆਵਤੀ ਨੇ ਰਾਖਵਾਂਕਰਨ ਖ਼ਤਮ ਕਰਨ ਦੀਆਂ ਧਮਕੀਆਂ ਦੇਣ ਵਾਲੀ ਭਾਜਪਾ ਤੇ ਆਰਐਸਐਸ ਨੂੰ ਬਾਜ਼ ਆਉਣ ਲਈ ਕਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਟਿੱਪਣੀਆਂ ਨਾਲ ਭਗਵਾ ਜਥੇਬੰਦੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੋਹਰਾ ਚਿਹਰਾ ਜੱਗ ਜ਼ਾਹਰ ਹੋਇਆ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਇਆਵਤੀ ਨੇ ਕਿਹਾ ...

Read More


 • ਟੋਰਾਂਟੋ ਵਾਸੀਆਂ ਵੱਲੋਂ ਓਮ ਪੁਰੀ ਨੂੰ ਸ਼ਰਧਾਂਜਲੀ
   Posted On January - 23 - 2017
  ਪ੍ਰਤੀਕ ਸਿੰਘ ਟੋਰਾਂਟੋ, 23 ਜਨਵਰੀ ਪਰਵਾਸੀ ਮੀਡੀਆ ਗਰੁੱਪ ਦੇ ਰਾਜਿੰਦਰ ਸੈਣੀ ਵੱਲੋਂ ਸੱਦੀ ਗਈ ਵਿਸ਼ੇਸ਼ ਬੈਠਕ ਵਿੱਚ ਮਰਹੂਮ ਅਦਾਕਾਰ ਓਮ ਪੁਰੀ ਨੂੰ 
 •  Posted On January - 23 - 2017
  ਲੰਡਨ, 23 ਜਨਵਰੀ ਲੰਡਨ ਵਿੱਚ ਪੈ ਰਹੀ ਸੰਘਣੀ ਧੁੰਦ ਕਾਰਨ ਅੱਜ ਹੀਥਰੋ ਹਵਾਈ ਅੱਡੇ ਤੋਂ ਕਰੀਬ 100 ਉਡਾਣਾਂ ਰੱਦ ਕਰਨੀਆਂ ਪਈਆਂ। ਹਵਾਈ ਅੱਡੇ ਵੱਲੋਂ 
 •  Posted On January - 23 - 2017
  ਕਾਨੂੰਨੀ ਪ੍ਰਤੀਨਿਧ ਨਵੀਂ ਦਿੱਲੀ, 23 ਜਨਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੀ.ਏ ਡਿਗਰੀ ਸਬੰਧੀ ਵੇਰਵੇ ਜਨਤਕ ਕਰਨ ਲਈ ਕੇਂਦਰੀ ਸੂਚਨਾ ਕਮਿਸ਼ਨ 
 •  Posted On January - 23 - 2017
  ਅਫਗਾਨਿਸਤਾਨ ਦੇ ਰਫਿਊਜੀ ਕੈਂਪ ਵਿੱਚ ਘਰ ਦੀ ਛੱਤ ਡਿੱਗੀ, ਛੇ ਮੌਤਾਂ ਕਾਬੁਲ: ਪੂਰਬੀ ਅਫਗਾਨਿਸਤਾਨ ਦੇ ਰਫਿਊਜੀ ਕੈਂਪ ਵਿੱਚ ਆਰਜ਼ੀ ਤੌਰ 

ਕਾਂਗਰਸ ਤੇ ਸਮਾਜਵਾਦੀ ਪਾਰਟੀ ਵਿਚਾਲੇ ਸੀਟਾਂ ਬਾਰੇ ਗੱਲਬਾਤ ਜਾਰੀ

Posted On January - 20 - 2017 Comments Off on ਕਾਂਗਰਸ ਤੇ ਸਮਾਜਵਾਦੀ ਪਾਰਟੀ ਵਿਚਾਲੇ ਸੀਟਾਂ ਬਾਰੇ ਗੱਲਬਾਤ ਜਾਰੀ
ਕਾਂਗਰਸ ਦੇ ਸੀਨੀਅਰ ਆਗੂ ਤੇ ਉੱਤਰ ਪ੍ਰਦੇਸ਼ ਲਈ ਪਾਰਟੀ ਮਾਮਲਿਆਂ ਦੇ ਇੰਚਾਰਜ ਗੁਲਾਮ ਨਬੀ ਆਜ਼ਾਦ ਨੇ ਪੁਸ਼ਟੀ ਕੀਤੀ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਨਾਲ ਮਿਲ ਕੇ ਲੜੀਆਂ ਜਾਣਗੀਆਂ। ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਦਾ ਰਸਮੀ ਐਲਾਨ ਸੀਟ ਵੰਡ ਸਮਝੌਤਾ ਸਿਰੇ ਨਾ ਚੜ੍ਹਨ ਕਾਰਨ ਲਟਕਿਆ ਹੈ। ....

ਅਟੈਚੀ ਵਿੱਚੋਂ ਭਾਰਤੀ ਔਰਤ ਕਿਰਨ ਦੀ ਲਾਸ਼ ਮਿਲੀ

Posted On January - 20 - 2017 Comments Off on ਅਟੈਚੀ ਵਿੱਚੋਂ ਭਾਰਤੀ ਔਰਤ ਕਿਰਨ ਦੀ ਲਾਸ਼ ਮਿਲੀ
ਲੰਡਨ, 19 ਜਨਵਰੀ ਬਰਤਾਨੀਆ ਵਿੱਚ ਇਕ ਪਗਡੰਡੀ ਉਤੇ ਅਟੈਚੀ ਵਿੱਚੋਂ ਭਾਰਤੀ ਮੂਲ ਦੀ 46 ਸਾਲਾ ਔਰਤ ਦੀ ਲਾਸ਼ ਮਿਲੀ ਹੈ। ਪੁਲੀਸ ਨੇ ਕਤਲ ਦੇ ਦੋਸ਼ ਹੇਠ ਉਸ ਦੇ ਸਾਬਕਾ ਪਤੀ ਸਮਝੇ ਜਾ ਰਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕਿਰਨ ਦੌਦੀਆ ਦੀ ਲਾਸ਼ ਮੰਗਲਵਾਰ ਨੂੰ ਕਰੋਮਰ ਸਟਰੀਟ, ਲੀਸਟਰ ਦੇ ਪੈਦਲ ਰਸਤੇ ਤੋਂ ਮਿਲੀ। ਦੋ ਬੱਚਿਆਂ ਦੀ ਮਾਂ ਕਿਰਨ ਇੰਗਲੈਂਡ ਦੇ ਈਸਟ ਮਿਡਲੈਂਡ ਵਿੱਚ ਮਸ਼ਹੂਰ ਰਿਟੇਲਰ ਨੈਕਸਟ ਦੇ ਕਾਲ ਸੈਂਟਰ ਵਿੱਚ ਕੰਮ ਕਰਦੀ ਸੀ। ਲੀਸਟਰਸ਼ਾਇਰ ਪੁਲੀਸ ਨੇ ਕਿਹਾ ਕਿ ਉਨ੍ਹਾਂ ਅਸ਼ਵਨੀ ਦੌਦੀਆ 

ਪ੍ਰਣਬ ਵੱਲੋਂ ਸਮਾਜ ਵਿੱਚ ਵੱਧ ਰਹੇ ਟਕਰਾਅ ਨੂੰ ਰੋਕਣ ਦਾ ਸੱਦਾ

Posted On January - 20 - 2017 Comments Off on ਪ੍ਰਣਬ ਵੱਲੋਂ ਸਮਾਜ ਵਿੱਚ ਵੱਧ ਰਹੇ ਟਕਰਾਅ ਨੂੰ ਰੋਕਣ ਦਾ ਸੱਦਾ
ਦਾਨਤਨ (ਪੱਛਮੀ ਬੰਗਾਲ), 19 ਜਨਵਰੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸਮਾਜ ’ਚ ਵੱਧਦੇ ਟਕਰਾਅ ਅਤੇ ਮਤਭੇਦਾਂ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਲੋਕਾਂ ਨੂੰ ਇਕ-ਦੂਜੇ ਦਾ ਸਤਿਕਾਰ ਕੀਤੇ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਦੇਸ਼ ’ਚ ਕਈ ਮੁੱਦਿਆਂ ’ਤੇ ਪ੍ਰਦਰਸ਼ਨਾਂ ਤੋਂ ਬਾਅਦ ਇਹ ਪ੍ਰਤੀਕਰਮ ਆਇਆ ਹੈ। ਸ੍ਰੀ ਮੁਖਰਜੀ ਨੇ 28ਵੇਂ ਦਾਨਤਨ ਗ੍ਰਾਮੀਣ ਮੇਲੇ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ,‘‘ਅੱਜਕਲ ਤੁਸੀਂ ਜਦੋਂ ਅਖ਼ਬਾਰ ਅਤੇ ਟੀਵੀ ਦੇਖਦੇ ਹੋ ਤਾਂ ਉਸ ’ਚ ਹਿੰਸਾ ਦੀ ਆਮ ਤੌਰ ’ਤੇ ਖ਼ਬਰ ਹੁੰਦੀ ਹੈ। 

ਮਹਿਬੂਬਾ ਵੱਲੋਂ ਰਾਜਨਾਥ ਨਾਲ ਵਾਦੀ ਦੇ ਹਾਲਾਤ ਬਾਰੇ ਚਰਚਾ

Posted On January - 20 - 2017 Comments Off on ਮਹਿਬੂਬਾ ਵੱਲੋਂ ਰਾਜਨਾਥ ਨਾਲ ਵਾਦੀ ਦੇ ਹਾਲਾਤ ਬਾਰੇ ਚਰਚਾ
ਨਵੀਂ ਦਿੱਲੀ, 19 ਜਨਵਰੀ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਵੀਰਵਾਰ ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਦਿੱਲੀ ’ਚ ਮੁਲਾਕਾਤ ਕਰ ਕੇ ਵਾਦੀ ਦੇ ਹਾਲਾਤ ਬਾਰੇ ਵਿਚਾਰ ਵਟਾਂਦਰਾ ਕੀਤਾ। ਕਰੀਬ 20 ਮਿੰਟਾਂ ਦੀ ਬੈਠਕ ਦੌਰਾਨ ਦੋਵੇਂ ਆਗੂਆਂ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਵੱਲੋਂ ਕਸ਼ਮੀਰੀ ਪੰਡਤਾਂ ਸਮੇਤ ਹੋਰਾਂ ਨੂੰ ਵਾਦੀ ’ਚ ਪਰਤਣ ਦਾ ਸੱਦਾ ਦੇਣ ਵਾਲੇ ਮਤੇ ਨੂੰ ਸਰਬਸੰਮਤੀ ਨਾਲ ਪਾਸ ਕੀਤੇ ਜਾਣ ਬਾਰੇ ਵੀ ਚਰਚਾ ਕੀਤੀ। ਸੂਤਰਾਂ ਮੁਤਾਬਕ ਮੁੱਖ ਮੰਤਰੀ ਨੇ ਸੂਬੇ ਲਈ ਪ੍ਰਧਾਨ 

ਗਿਲਾਨੀ ਦੇ ਪੰਜ ਬੈਂਕ ਖਾਤੇ ਘੋਖਣ ਲੱਗੀ ਐਨਆਈਏ

Posted On January - 20 - 2017 Comments Off on ਗਿਲਾਨੀ ਦੇ ਪੰਜ ਬੈਂਕ ਖਾਤੇ ਘੋਖਣ ਲੱਗੀ ਐਨਆਈਏ
ਨਵੀਂ ਦਿੱਲੀ, 19 ਜਨਵਰੀ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਹੁਰੀਅਤ ਦੇ ਗਰਮ ਖਿਆਲੀ ਆਗੂ ਸਈਦ ਅਲੀ ਸ਼ਾਹ ਗਿਲਾਨੀ ਨਾਲ ਕਥਿਤ ਤੌਰ ’ਤੇ ਸਬੰਧਤ ਪੰਜ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਐਨਆਈਏ ਜੰਮੂ ਕਸ਼ਮੀਰ ਵਿੱਚ ਕੈਲੇਫੋਰਨੀਆ ਬਦਾਮ (ਬਦਾਮ ਗਿਰੀ) ਦੇ ਸਰਹੱਦ ਪਾਰ ਤੋਂ ਹੁੰਦੇ ਵਪਾਰ ਦੀ ਵੀ ਜਾਂਚ ਕਰ ਰਹੀ ਹੈ। ਇਸ ਸਬੰਧੀ ਏਜੰਸੀ ਨੇ ਦਸਤਾਵੇਜ਼ਾਂ ਦਾ ਭਰਿਆ ਇਕ ਜਹਾਜ਼ ਜ਼ਬਤ ਕੀਤਾ ਹੈ। ਸ਼ੱਕ ਹੈ ਕਿ ਪਾਕਿਸਤਾਨ ਨਾਲ ਇਸ ਵੱਟੇ-ਸੱਟੇ ਦੇ ਕਾਰੋਬਾਰ ਰਾਹੀਂ ਅਤਿਵਾਦੀਆਂ ਨੂੰ ਪੈਸਾ ਪਹੁੰਚਾਇਆ 

ਸੈਨੇਟਰ ਪਾਲੀਨ ਹੈਨਸਨ ਵੱਲੋਂ ਬੁਰਕੇ ’ਤੇ ਪਾਬੰਦੀ ਦੀ ਮੰਗ

Posted On January - 20 - 2017 Comments Off on ਸੈਨੇਟਰ ਪਾਲੀਨ ਹੈਨਸਨ ਵੱਲੋਂ ਬੁਰਕੇ ’ਤੇ ਪਾਬੰਦੀ ਦੀ ਮੰਗ
ਹਰਜੀਤ ਲਸਾੜਾ ਬ੍ਰਿਸਬੇਨ, 19 ਜਨਵਰੀ ਵੰਨ ਨੇਸ਼ਨ ਪਾਰਟੀ ਦੀ ਸੰਸਦ ਮੈਂਬਰ ਅਤੇ ਸੈਨੇਟਰ ਪਾਲੀਨ ਹੈਨਸਨ ਨੇ ਕਿਹਾ ਹੈ ਕਿ ਜੇ ਆਗਾਮੀ ਚੋਣਾਂ ਦੌਰਾਨ ਕੁਈਨਜ਼ਲੈਂਡ ਸਟੇਟ ਵਿੱਚ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ ‘ਬੁਰਕੇ ਉਤੇ ਪਾਬੰਦੀ’ ਲਾਉਣ ਦਾ ਸਮਰਥਨ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਇਮਾਰਤਾਂ, ਸਕੂਲਾਂ ਅਤੇ ਬੈਂਕਾਂ ਆਦਿ ਵਿੱਚ ਬੁਰਕੇ ’ਤੇ ਪਾਬੰਦੀ ਹੋਵੇਗੀ। ਹਾਲਾਂਕਿ ਆਸਟਰੇਲਿਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਇਸ ਨੂੰ ਵਿਵਾਦਗ੍ਰਸਤ ਤੇ ਫਿਰਕੂ ਬਿਆਨ ਦੱਸਦਿਆਂ 

ਗਊਸ਼ਾਲਾ ਵਿੱਚ ਅੱਗ ਲੱਗਣ ਨਾਲ ਦੋ ਪਸ਼ੂ ਸੜੇ

Posted On January - 19 - 2017 Comments Off on ਗਊਸ਼ਾਲਾ ਵਿੱਚ ਅੱਗ ਲੱਗਣ ਨਾਲ ਦੋ ਪਸ਼ੂ ਸੜੇ
ਟ੍ਰਿਬਿਊਨ ਨਿਊਜ਼ ਸਰਵਿਸ ਊਨਾ, 18 ਜਨਵਰੀ ਪਿੰਡ ਝੂੜੋਵਾਲ ਗਊਸ਼ਾਲਾ ਵਿੱਚ ਅੱਗ ਲੱਗਣ ਕਾਰਨ ਦੋ ਪਸ਼ੂਆਂ ਦੀ ਸੜ ਜਾਣ ਕਾਰਨ ਮੌਤ ਹੋ ਗਈ ਅਤੇ ਕਰੀਬ ਤਿੰਨ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਮਿਲੀ ਜਾਣਕਾਰੀ  ਅਨੁਸਾਰ ਉਪ ਮੰਡਲ  ਦੇ ਪਿੰਡ ਝੂੜੋਵਾਲ ਦੀ ਰਹਿਣ ਵਾਲੀ ਵਿਲੰਬੀ ਦੇਵੀ   ਦੇ ਘਰ  ਨੇੜੇ ਸਥਿਤ ਗਊਸ਼ਾਲਾ ਵਿੱਚ ਬੀਤੀ ਰਾਤ ਅਚਾਨਕ ਅੱਗ ਲੱਗ ਗਈ।  ਅੱਗ ਲੱਗੀ ਦੇਖ ਕੇ ਵਿਲੰਬੀ ਦੇਵੀ ਦੇ ਪਰਿਵਾਰਕ ਮੈਂਬਰ ਅਤੇ ਆਸਪਾਸ ਦੇ ਹੋਰ ਲੋਕ ਇਕੱਠੇ ਹੋ ਗਏ। ਉਨ੍ਹਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ 

ਜਲੀਕੱਟੂ ’ਤੇ ਪਾਬੰਦੀ ਖ਼ਿਲਾਫ਼ ਤਾਮਿਲਨਾਡੂ ’ਚ ਅੰਦੋਲਨ ਭਖ਼ਿਆ

Posted On January - 18 - 2017 Comments Off on ਜਲੀਕੱਟੂ ’ਤੇ ਪਾਬੰਦੀ ਖ਼ਿਲਾਫ਼ ਤਾਮਿਲਨਾਡੂ ’ਚ ਅੰਦੋਲਨ ਭਖ਼ਿਆ
ਤਾਮਿਲਨਾਡੂ ਵਿੱਚ ਸਾਨ੍ਹਾਂ ਨੂੰ ਕਾਬੂ ਕਰਨ ਦੀ ਖੇਡ ਜਲੀਕੱਟੂ ਉਤੇ ਪਾਬੰਦੀ ਖ਼ਿਲਾਫ਼ ਸੂਬੇ ਭਰ ਵਿੱਚ ਇਸ ਖੇਡ ਦੇ ਹਮਾਇਤੀਆਂ ਨੇ ਰੋਸ ਮੁਜ਼ਾਹਰੇ ਤੇਜ਼ ਕਰ ਦਿੱਤੇ ਹਨ। ....

ਬਿਜਲੀ ਸਪਲਾਈ ਠੱਪ ਰਹਿਣ ਖ਼ਿਲਾਫ਼ ਜੰਮੂ-ਕਸ਼ਮੀਰ ਵਿਧਾਨ ਸਭਾ ’ਚ ਹੰਗਾਮਾ

Posted On January - 18 - 2017 Comments Off on ਬਿਜਲੀ ਸਪਲਾਈ ਠੱਪ ਰਹਿਣ ਖ਼ਿਲਾਫ਼ ਜੰਮੂ-ਕਸ਼ਮੀਰ ਵਿਧਾਨ ਸਭਾ ’ਚ ਹੰਗਾਮਾ
ਜੰਮੂ, 18 ਜਨਵਰੀ ਜੰਮੂ-ਕਸ਼ਮੀਰ ਵਿੱਚ ਭਾਰੀ ਬਰਫ਼ਬਾਰੀ ਤੋਂ ਬਾਅਦ ਵਾਦੀ ਵਿੱਚ ਬਿਜਲੀ ਸਪਲਾਈ ਠੱਪ ਰਹਿਣ ਦੇ ਮੁੱਦੇ ਉਤੇ ਸੂਬਾਈ ਵਿਧਾਨ ਸਭਾ ਵਿੱਚ ਅੱਜ ਲਗਾਤਾਰ ਦੂਜੇ ਦਿਨ ਹੰਗਾਮੇ ਜਾਰੀ ਰਹੇ। ਇਸ ਦੌਰਾਨ ਸਪੀਕਰ ਨੇ ਮਾਰਸ਼ਲਾਂ ਨੂੰ ਕਾਂਗਰਸ ਦੇ ਮੈਂਬਰ ਅਸਗਰ ਅਲੀ ਕਰਬਲਾਈ ਨੂੰ ਬਾਹਰ ਕੱਢਣ ਦਾ ਹੁਕਮ ਦਿੱਤਾ। ਮਾਰਸ਼ਲਾਂ ਵੱਲੋਂ ਅਜਿਹਾ ਕੀਤੇ ਜਾਣ ਦੇ ਨਾਲ ਹੀ ਵਿਰੋਧੀ ਧਿਰ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਦੇ ਮੈਂਬਰ ਵਾਕਆਊਟ ਕਰ ਗਏ।  ਜਿਉਂ ਹੀ ਸਦਨ ਜੁੜਿਆ ਤਾਂ ਨੈਸ਼ਨਲ ਕਾਨਫਰੰਸ ਦੇ ਮੈਂਬਰਾਂ 

ਆਸਟਰੇਲੀਆ ’ਚ ਗਰਮੀ ਕਾਰਨ ਅੱਗ ਦਾ ਕਹਿਰ

Posted On January - 18 - 2017 Comments Off on ਆਸਟਰੇਲੀਆ ’ਚ ਗਰਮੀ ਕਾਰਨ ਅੱਗ ਦਾ ਕਹਿਰ
ਗੁਰਚਰਨ ਸਿੰਘ ਕਾਹਲੋਂ ਸਿਡਨੀ, 18 ਜਨਵਰੀ ਆਸਟਰੇਲੀਆ ਵਿੱਚ ਅਤਿ ਦੀ ਪੈ ਰਹੀ ਗਰਮੀ ਕਰ ਕੇ ਸਰਕਾਰ ਨੇ ਜੰਗਲਾਂ ਅਤੇ ਪਾਰਕਾਂ ’ਚ ਅੱਗ ਬਾਲਣ ’ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਦੇ ਵਾਧੇ ਨੇ ਜਨ ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਮੁਲਕ ਦੇ ਦੱਖਣੀ ਭਾਗ ਅਤੇ ਸੂਬਾ ਨਿਊ ਸਾਊਥ ਵੇਲਜ਼ ਦੇ ਜੰਗਲਾਂ ਵਿੱਚ ਲੱਗੀ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਕੌਮੀ ਰਾਜਧਾਨੀ ਕੈਨਬਰਾ ਨੇੜੇ ਪੈਂਦਾ ਇਲਾਕਾ ਟਾਰਾਗੋਹ ਅੱਗ ਦੀ ਲਪੇਟ ਵਿੱਚ ਆਇਆ ਹੋਇਆ ਹੈ। 

ਸੀਨੀਅਰ ਬੁਸ਼ ਹਸਪਤਾਲ ਦਾਖ਼ਲ

Posted On January - 18 - 2017 Comments Off on ਸੀਨੀਅਰ ਬੁਸ਼ ਹਸਪਤਾਲ ਦਾਖ਼ਲ
ਹਿਊਸਟਨ: ਸਾਬਕਾ ਅਮਰੀਕੀ ਰਾਸ਼ਟਰਪਤੀ ਜਾਰਜ ਐਚ ਡਬਲਿਊ ਬੁਸ਼(92) ਨੂੰ ਬਿਮਾਰ ਹੋਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬੁਸ਼ ਦੇ ਚੀਫ਼ ਆਫ਼ ਸਟਾਫ਼ ਜੀਨ ਬੇਕਰ ਨੇ ਦੱਸਿਆ ਕਿ ਸਾਬਕਾ ਰਾਸ਼ਟਰਪਤੀ ਡਾਕਟਰੀ ਇਲਾਜ਼ ਮਗਰੋਂ ਹੁਣ ਕਾਫ਼ੀ ਠੀਕ ਮਹਿਸੂਸ ਕਰ ਰਹੇ ਹਨ। -ਪੀਟੀਆਈ   

ਮੈਕਸਿਕੋ ਵਿੱਚ ਗੋਲੀਬਾਰੀ, ਚਾਰ ਮੌਤਾਂ

Posted On January - 18 - 2017 Comments Off on ਮੈਕਸਿਕੋ ਵਿੱਚ ਗੋਲੀਬਾਰੀ, ਚਾਰ ਮੌਤਾਂ
ਕਾਨਕੁਨ, 18 ਜਨਵਰੀ ਮੈਕਸਿਕੋ ਦੇ ਸੈਰਗਾਹਾਂ ਲਈ ਮਸ਼ਹੂਰ ਕੈਰੇਬਿਆਈ ਖਿੱਤੇ ਵਿੱਚ ਬੰਦੂਕਧਾਰੀਆਂ ਨੇ ਸਰਕਾਰੀ ਵਕੀਲਾਂ ਦੇ ਦਫ਼ਤਰ ਉਤੇ ਹਮਲਾ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਹਮਲੇ ਵਿੱਚ ਚਾਰ ਜਣੇ ਮਾਰੇ ਗਏ। ਇਸ ਕਾਰਨ ਤਣਾਅ ਵਧ ਗਿਆ ਹੈ ਕਿਉਂਕਿ ਕੱਲ੍ਹ ਇਕ ਨੇੜਲੇ ਸ਼ਹਿਰ ਵਿੱਚ ਸੰਗੀਤ ਮੇਲੇ ਦੌਰਾਨ ਗੋਲੀਬਾਰੀ ਵਿੱਚ ਤਿੰਨ ਵਿਦੇਸ਼ੀ ਅਤੇ ਦੋ ਮੁਕਾਮੀ ਨਾਗਰਿਕ ਮਾਰੇ ਗਏ ਸਨ। ਇਹ ਕਹਿਣਾ ਹਾਲੇ ਜਲਦਬਾਜ਼ੀ ਹੈ ਕਿ ਕੀ ਇਨ੍ਹਾਂ ਦੋਵਾਂ ਹਮਲਿਆਂ ਦਾ ਆਪਸ ਵਿੱਚ ਕੋਈ ਸਬੰਧ ਹੈ ਪਰ ਇਨ੍ਹਾਂ ਹਮਲਿਆਂ 

ਏਕਤਾ ਦੀ ਪਹਿਲੀ ਪੰਜਾਬੀ ਫ਼ਿਲਮ ’ਚ ਵਿਖਾਈ ਦੇਵੇਗਾ ਦਿਲਜੀਤ

Posted On January - 18 - 2017 Comments Off on ਏਕਤਾ ਦੀ ਪਹਿਲੀ ਪੰਜਾਬੀ ਫ਼ਿਲਮ ’ਚ ਵਿਖਾਈ ਦੇਵੇਗਾ ਦਿਲਜੀਤ
ਮੁੰਬਈ, 17 ਜਨਵਰੀ ਫ਼ਿਲਮ ਅਦਾਕਾਰ ਦਿਲਜੀਤ ਦੁਸਾਂਝ ਏਕਤਾ ਕਪੂਰ ਦੀ ਪਹਿਲੀ ਪੰਜਾਬੀ ਫ਼ਿਲਮ ‘ਸੁਪਰ ਸਿੰਘ’ ਵਿੱਚ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ। ਇਹ ਫ਼ਿਲਮ ਕੌਮੀ ਐਵਾਰਡ ਜੇਤੂ ਫ਼ਿਲਮਸਾਜ਼ ਅਨੁਰਾਗ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਹੈ। ਅਨੁਰਾਗ ਅਤੇ ਦਿਲਜੀਤ ਇਸ       ਤੋਂ ਪਹਿਲਾਂ ‘ਜੱਟ ਐਂਡ ਜੂਲੀਅਟ’    ਅਤੇ ‘ਪੰਜਾਬ 1984’ ਜਿਹੀਆਂ   ਫ਼ਿਲਮਾਂ ਵਿੱਚ ਇਕੱਠੇ ਕੰਮ ਕਰ     ਚੁੱਕੇ ਹਨ। ਦਿਲਜੀਤ ਨੇ ਕਿਹਾ,‘‘ਇਹ ਉਨ੍ਹਾਂ ਦਾ ਸੁਪਨਾ ਸੀ ਕਿ ਪੰਜਾਬੀ ਦਰਸ਼ਕਾਂ ਨੂੰ ਉਨ੍ਹਾਂ ਦਾ 

ਪਹਾੜਾਂ ਤੋਂ ਮੈਦਾਨਾਂ ਵਿੱਚ ਉੱਤਰੀ ਠੰਢ

Posted On January - 17 - 2017 Comments Off on ਪਹਾੜਾਂ ਤੋਂ ਮੈਦਾਨਾਂ ਵਿੱਚ ਉੱਤਰੀ ਠੰਢ
ਵਾਦੀ ਵਿੱਚ ਬੀਤੀ ਰਾਤ ਅਤੇ ਹਿਮਾਚਲ ਵਿੱਚ ਜਾਰੀ ਤਾਜ਼ਾ ਬਰਫ਼ਬਾਰੀ ਨਾਲ ਪੂਰਾ ਉੱਤਰੀ ਭਾਰਤ ਠੰਢ ਦੀ ਜਕੜ ਵਿੱਚ ਆ ਗਿਆ ਹੈ। ਬਰਫ਼ਬਾਰੀ ਕਾਰਨ ਸ੍ਰੀਨਗਰ-ਜੰਮੂ ਕੌਮੀ ਸ਼ਾਹਰਾਹ ਦੂਜੇ ਦਿਨ ਵੀ ਵਾਹਨਾਂ ਲਈ ਬੰਦ ਰਿਹਾ। ਉਧਰ ਹਿਮਾਚਲ ਵਿੱਚ ਤਾਪਮਾਨ ਜਮਾਊ ਦਰਜੇ ਤੋਂ ਕਿਤੇ ਹੇਠਾਂ ਚਲਿਆ ਗਿਆ ਤੇ ਲਾਹੌਲ ਤੇ ਸਪਿਤੀ, ਕਿਨੌਰ, ਪਾਂਗੀ ਤੇ ਭਰਮੌਰ ਵਰਗੇ ਕਬਾਇਲੀ ਇਲਾਕੇ ਭਾਰੀ ਬਰਫ਼ਬਾਰੀ ਕਰਕੇ ਰਾਜ ਨਾਲੋਂ ਕੱਟੇ ਰਹੇ। ਮੁਕਾਮੀ ਪ੍ਰਸ਼ਾਸਨ ਨੂੰ ....

ਅਤਿਵਾਦ ਦੇ ਟਾਕਰੇ ਲਈ ਭਾਰਤੀ ਅਗਵਾਈ ਦੀ ਲੋੜ: ਅਮਰੀਕਾ

Posted On January - 17 - 2017 Comments Off on ਅਤਿਵਾਦ ਦੇ ਟਾਕਰੇ ਲਈ ਭਾਰਤੀ ਅਗਵਾਈ ਦੀ ਲੋੜ: ਅਮਰੀਕਾ
ਭਾਰਤ ਵਿੱਚ ਅਮਰੀਕਾ ਦੇ ਸਫ਼ੀਰ ਤੇ ਜਲਦੀ ਹੀ ਅਹੁਦੇ ਤੋਂ ਲਾਂਭੇ ਹੋ ਰਹੇ ਰਿਚਰਡ ਵਰਮਾ ਮੁਤਾਬਕ ਵਿਸ਼ਵ ਨੂੰ ਅਤਿਵਾਦ ਦੇ ਟਾਕਰੇ ਲਈ ਭਾਰਤੀ ਅਗਵਾਈ ਦੀ ਲੋੜ ਹੈ। ਵਰਮਾ ਨੇ ਕਿਹਾ ਕਿ ਓਬਾਮਾ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਸਖ਼ਤ ਤਾੜਨਾ ਕਰਦਿਆਂ ਉਸੇ ਦੀ ਧਰਤੀ ’ਤੇ ਸਰਗਰਮ ਲਸ਼ਕਰ-ਏ-ਤੋਇਬਾ, ਜੈਸ਼-ਏ- ਮੁਹੰਮਦ ਤੇ ਹੱਕਾਨੀ ਨੈੱਟਵਰਕ ਦੇ ਅੱਡਿਆਂ ਨੂੰ ਖ਼ਤਮ ਕਰਨ ਲਈ ਕਿਹਾ ਹੈ। ....

ਪਾਕਿ ਵੱਲੋਂ ਜਹਾਜ਼ ਹਾਦਸੇ ’ਚ ਮਾਰੇ ਗਏ ਮੁਲਾਜ਼ਮਾਂ ਦੀਆਂ ਲਾਸ਼ਾਂ ਕੱਢਣ ਦਾ ਫ਼ੈਸਲਾ

Posted On January - 17 - 2017 Comments Off on ਪਾਕਿ ਵੱਲੋਂ ਜਹਾਜ਼ ਹਾਦਸੇ ’ਚ ਮਾਰੇ ਗਏ ਮੁਲਾਜ਼ਮਾਂ ਦੀਆਂ ਲਾਸ਼ਾਂ ਕੱਢਣ ਦਾ ਫ਼ੈਸਲਾ
ਪਾਕਿਸਤਾਨੀ ਅਧਿਕਾਰੀਆਂ ਨੇ ਪਿਛਲੇ ਮਹੀਨੇ ਹਾਦਸੇ ਦਾ ਸ਼ਿਕਾਰ ਹੋਏ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਜਹਾਜ਼ ਪੀਕੇ-661 ਦੇ ਮਾਰੇ ਗਏ ਮੁਲਾਜ਼ਮਾਂ ਦੀਆਂ ਲਾਸ਼ਾਂ ਡਰੱਗ ਟੈਸਟ ਵਾਸਤੇ ਕਬਰਾਂ ’ਚੋਂ ਕੱਢਣ ਦਾ ਫ਼ੈਸਲਾ ਲਿਆ ਹੈ। ਇਸ ਹਾਦਸੇ ਵਿੱਚ ਮਰਨ ਵਾਲਿਆਂ ’ਚ ਜਹਾਜ਼ ਦੇ ਪੰਜ ਮੁਲਾਜ਼ਮ ਵੀ ਸ਼ਾਮਲ ਸਨ। ਜਹਾਜ਼ ਦੇ ਬਲੈਕ ਬਾਕਸ ਦੀ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਜਹਾਜ਼ ਦੇ ਦੋਵੇਂ ਇੰਜਣ ਉਡਾਨ ਭਰਨ ਵੇਲੇ ਠੀਕ ਸਨ ਤੇ ....
Page 3 of 1,71912345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.