ਪਾਕਿ 2000 ਦੇ ਨੋਟ ਦੀ ਨਕਲ ’ਚ ਸਫਲ !    ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ !    ਝੂਠ ਦੇ ਪੈਰ !    ਖੁਸ਼ੀਆਂ ਦੀ ਵਿਗਿਆਨਕ ਰਵਾਇਤ ਨਿੰਮ ਬੰਨ੍ਹਣਾ !    ਸਾਡੇ ਖੂਹ ਉੱਤੇ ਵਸਦਾ ਰੱਬ ਨੀਂ... !    ਸੋਹਣੇ ਸਰੂਪ ਵਾਲਾ ਹੁਸਨੈਨੀ ਪਿੱਦਾ !    ਜ਼ਿੰਦਗੀ ਦੀ ਖ਼ੂਬਸੂਰਤੀ ਦਾ ਜਸ਼ਨ ਹੈ ਮੁਸਕਰਾਹਟ !    ਅੱਗ ਬੁਝਾਉਣ ਵਾਲਾ ਲਾਲ ਸਿਲੰਡਰ !    ਕਿਵੇਂ ਕਰੀਏ ਨੁਕਤਾਚੀਨੀ ? !    ਗੋਵਿੰਦਾ ਦੇ ਬਹਾਨੇ ‘ਆ ਗਿਆ ਹੀਰੋ’ !    

ਦੇਸ਼-ਵਿਦੇਸ਼ › ›

Featured Posts
ਸੀਰੀਆ ਵਿੱਚ ਫਿਦਾਈਨ ਹਮਲਾ; 42 ਮੌਤਾਂ

ਸੀਰੀਆ ਵਿੱਚ ਫਿਦਾਈਨ ਹਮਲਾ; 42 ਮੌਤਾਂ

ਬੈਰੂਤ, 24 ਫਰਵਰੀ ਸੀਰੀਆ ਦੇ ਸ਼ਹਿਰ ਅਲ-ਬਾਬ ਦੇ ਬਾਹਰਵਾਰ ਅੱਜ ਤੁਰਕੀ ਤੋਂ ਸਮਰਥਨ ਪ੍ਰਾਪਤ ਬਾਗ਼ੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਫਿਦਾਈਨ ਬੰਬ ਧਮਾਕੇ ਵਿੱਚ 42 ਲੋਕ ਮਾਰੇ ਗਏ। ਇਸ ਸ਼ਹਿਰ ਨੂੰ ਇਸਲਾਮਿਕ ਸਟੇਟ ਤੋਂ ਆਜ਼ਾਦ ਕਰਵਾਉਣ ਬਾਅਦ ਹਾਲੇ ਚੱਜ ਨਾਲ ਜਸ਼ਨ ਵੀ ਨਹੀਂ ਮਨਾਏ ਜਾ ਸਕੇ ਸਨ। ਮਨੁੱਖੀ ਅਧਿਕਾਰਾਂ ਬਾਰੇ ਸੀਰੀਅਨ ...

Read More

ਜ਼ਹਿਰੀਲੇ ਰਸਾਇਣ ਨਾਲ ਹੋਈ ਸੀ ਕਿਮ ਜੌਂਗ ਉਨ ਦੇ ਮਤਰੇਏ ਭਰਾ ਦੀ ਮੌਤ

ਜ਼ਹਿਰੀਲੇ ਰਸਾਇਣ ਨਾਲ ਹੋਈ ਸੀ ਕਿਮ ਜੌਂਗ ਉਨ ਦੇ ਮਤਰੇਏ ਭਰਾ ਦੀ ਮੌਤ

ਕੁਆਲਾਲੰਪੁਰ, 24 ਫਰਵਰੀ ਮਲੇਸ਼ਿਆਈ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਦੇ ਮਤਰੇਏ ਭਰਾ ਦਾ ਕਤਲ ਘਾਤਕ ਨਰਵ ਏਜੰਟ ਵੀਐਕਸ(ਜ਼ਹਿਰੀਲੇ ਰਸਾਇਣ) ਕਰ ਕੇ ਹੋਇਆ ਸੀ, ਜੋ ਕਿ ਆਮ ਕਰ ਕੇ ਰਸਾਇਣਕ ਜੰਗ ਲਈ ਤਿਆਰ ਕੀਤਾ ਜਾਂਦਾ ਹੈ। ਸੰਯੁਕਤ ਰਾਸ਼ਟਰ ਨੇ ਇਸ ਏਜੰਟ ਨੂੰ ਵੱਡੇ ਪੱਧਰ ...

Read More

ਚੀਨ ਨੇ ਭਾਰਤ ਨਾਲ ਹੋਈ ਗੱਲਬਾਤ ਨੂੰ ਹਾਂ-ਪੱਖੀ ਦੱਸਿਆ

ਚੀਨ ਨੇ ਭਾਰਤ ਨਾਲ ਹੋਈ ਗੱਲਬਾਤ ਨੂੰ ਹਾਂ-ਪੱਖੀ ਦੱਸਿਆ

ਪੇਈਚਿੰਗ, 23 ਫਰਵਰੀ ਚੀਨ ਨੇ ਅੱਜ ਕਿਹਾ ਕਿ ਭਾਰਤ ਨਾਲ ਹੋਈ ਦੁਵੱਲੀ ਗੱਲਬਾਤ ਦਾ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਲਈ ਸਕਾਰਾਤਮਕ ਮਹੱਤਵ ਹੈ ਅਤੇ ਦੋਵਾਂ ਵਿਚਾਲੇ ‘ਅਹਿਮ ਸਮਝੌਤਿਆਂ’ ਨੂੰ ਲੈ ਕੇ ਸਹਿਮਤੀ ਬਣੀ ਹੋਈ ਹੈ। ਹਾਲਾਂਕਿ ਚੀਨ ਨੇ ਐਨਐਸਜੀ ਦੀ ਮੈਂਬਰਸ਼ਿਪ ਲਈ ਭਾਰਤ ਦੀਆਂ ਕੋਸ਼ਿਸ਼ਾਂ ਤੇ ਜੈਸ਼-ਏ-ਮੁਹੰਮਦ ਦੇ ਸਰਗਣੇ ਮਸੂਦ ਅਜ਼ਹਰ ’ਤੇ ...

Read More

ਅਖਿਲੇਸ਼ ਵੱਲੋਂ ਮੋਦੀ ਨੂੰ ਵਿਕਾਸ ਦੇ ਮੁੱਦਿਆਂ ’ਤੇ ਬਹਿਸ ਦੀ ਚੁਣੌਤੀ

ਅਖਿਲੇਸ਼ ਵੱਲੋਂ ਮੋਦੀ ਨੂੰ ਵਿਕਾਸ ਦੇ ਮੁੱਦਿਆਂ ’ਤੇ ਬਹਿਸ ਦੀ ਚੁਣੌਤੀ

ਬਲਰਾਮਪੁਰ(ਉੱਤਰ ਪ੍ਰਦੇਸ਼), 23 ਫਰਵਰੀ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੱਲੋਂ ‘ਕਸਾਬ’ ਸ਼ਬਦ ਦੀ ਕੀਤੀ ਪਰਿਭਾਸ਼ਾ ਲਈ ਮੋੜਵਾਂ ਵਾਰ ਕਰਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਜਪਾ ਆਗੂਆਂ ਦੀ ਭਾਸ਼ਾ ਬਦਲ ਗਈ ਹੈ ਕਿਉਂਕਿ ‘ਕਸਾਬ ਦੇ ‘ਕਾ’ ਤੋਂ ਭਾਵ ‘ਕਬੂਤਰ’ ਹੈ ਤੇ ਲੋਕ ਚੋਣਾਂ ਦੌਰਾਨ ਲੋਕ ਤੁਹਾਡੇ ...

Read More

ਅਖਿਲੇਸ਼ ਗੁਜਰਾਤ ਦੇ ਗਧਿਆਂ ਤੋਂ ਡਰਿਆ: ਮੋਦੀ

ਅਖਿਲੇਸ਼ ਗੁਜਰਾਤ ਦੇ ਗਧਿਆਂ ਤੋਂ ਡਰਿਆ: ਮੋਦੀ

ਬਹਿਰਾਇਚ(ਉੱਤਰ ਪ੍ਰਦੇਸ਼), 23 ਫ਼ਰਵਰੀ ਉੱਤਰ ਪ੍ਰਦੇਸ਼ ਚੋਣਾਂ ਦੌਰਾਨ ਭਖੀ ਸ਼ਬਦੀ ਜੰਗ ਨੂੰ ਤੇਜ਼ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਮੁੱਖ ਮੰਤਰੀ ਅਖਿਲੇਸ਼ ਯਾਦਵ ਗੁਜਰਾਤ ਦੇ ਗਧਿਆਂ ਤੋਂ ਡਰਦੇ ਹੋਣਗੇ, ਪਰ ਉਨ੍ਹਾਂ ਨੂੰ ਗਧਿਆਂ ਤੋਂ ‘ਵਫ਼ਾਦਾਰ ਰਹਿਣ’ ਤੇ ‘ਮਿਹਨਤ’ ਕਰਨ ਦੀ ਪ੍ਰੇਰਨਾ ਮਿਲਦੀ ਹੈ। 5 ਯਾਦ ਰਹੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ...

Read More

ਦਿੱਲੀ ਯੂਨੀਵਰਸਿਟੀ ’ਚ ਸਥਿਤੀ ਤਣਾਅਪੂਰਨ

ਦਿੱਲੀ ਯੂਨੀਵਰਸਿਟੀ ’ਚ ਸਥਿਤੀ ਤਣਾਅਪੂਰਨ

ਨਵੀਂ ਦਿੱਲੀ, 23 ਫਰਵਰੀ ਆਰਐਸਐਸ ਦੇ ਵਿਦਿਆਰਥੀ ਵਿੰਗ ਏਬੀਵੀਪੀ ਵੱਲੋਂ ਬੀਤੇ ਦਿਨ ਰਾਮਜਸ ਕਾਲਜ ਵਿੱਚ ਕੀਤੇ ਹੰਗਾਮੇ ਕਾਰਨ ਅੱਜ ਦਿੱਲੀ ਯੂਨੀਵਰਸਿਟੀ ਦੇ ਉਤਰੀ ਕੈਂਪਸ ਵਿੱਚ ਤਣਾਅ ਵਾਲਾ ਮਾਹੌਲ ਰਿਹਾ ਅਤੇ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨੇ ਕਈ ਥਾਈਂ ਰੋਸ ਮੁਜ਼ਾਹਰੇ ਕੀਤੇ। ਅਜਿਹਾ ਇਕ ਮੁਜ਼ਾਹਰਾ ਦਿੱਲੀ ਪੁਲੀਸ ਦੇ ਹੈੱਡਕੁਆਰਟਰ ਅੱਗੇ ਵੀ ਕੀਤਾ ਗਿਆ ਤੇ ...

Read More

ਜੇ ਟਾਈਟਲਰ ਪੌਲੀਗ੍ਰਾਫ਼ ਟੈਸਟ ਲਈ ਤਿਆਰ ਤਾਂ ਮੈਂ ਵੀ ਰਾਜ਼ੀ: ਵਰਮਾ

ਜੇ ਟਾਈਟਲਰ ਪੌਲੀਗ੍ਰਾਫ਼ ਟੈਸਟ ਲਈ ਤਿਆਰ ਤਾਂ ਮੈਂ ਵੀ ਰਾਜ਼ੀ: ਵਰਮਾ

ਨਵੀਂ ਦਿੱਲੀ, 23 ਫਰਵਰੀ ਅਸਲਾ ਵਪਾਰੀ ਅਭਿਸ਼ੇਕ ਵਰਮਾ ਨੇ ਅੱਜ ਕਿਹਾ ਕਿ ਜੇ 1984 ਸਿੱਖ ਕਤਲੇਆਮ ਕੇਸ ਵਿੱਚ ਜਗਦੀਸ਼ ਟਾਈਟਲਰ ‘ਪੌਲੀਗ੍ਰਾਫ ਟੈਸਟ’ (ਲਾਈ ਡਿਟੈਕਟਰ ਟੈਸਟ) ਲਈ ਤਿਆਰ ਹੁੰਦਾ ਹੈ ਤਾਂ ਉਸ ਨੂੰ ਵੀ ਟੈਸਟ ਤੋਂ ਇਤਰਾਜ਼ ਨਹੀਂ ਹੈ। ਆਪਣੀ ਤੇ ਪਰਿਵਾਰ ਦੀ ਜਾਨ ਨੂੰ ਖ਼ਤਰੇ ਦਾ ਹਵਾਲਾ ਦਿੰਦਿਆਂ ਵਰਮਾ ਨੇ ਇੱਥੋਂ ਦੀ ...

Read More


ਚੋਣਾਂ ਲਈ ਲੋਕਾਂ ਤੋਂ ਪੈਸਾ ਜੁਟਾਏਗੀ ਸ਼ਰਮੀਲਾ ਦੀ ਪਾਰਟੀ

Posted On February - 18 - 2017 Comments Off on ਚੋਣਾਂ ਲਈ ਲੋਕਾਂ ਤੋਂ ਪੈਸਾ ਜੁਟਾਏਗੀ ਸ਼ਰਮੀਲਾ ਦੀ ਪਾਰਟੀ
ਇੰਫਾਲ, 18 ਫਰਵਰੀ ਫੰਡਾਂ ਤੇ ਵਰਕਰਾਂ ਦੀ ਘਾਟ ਦੇ ਬਾਵਜੂਦ ਇਰੋਮ ਸ਼ਰਮੀਲਾ ਦੀ ਪਾਰਟੀ ‘ਪੀਪਲਜ਼ ਰੀਸਰਜੈਂਸ ਐਂਡ ਜਸਟਿਸ ਅਲਾਇੰਸ’ (ਪੀਆਰਜੇਏ) ਨੇ ਫੰਡ ਜੁਟਾਉਣ ਲਈ ਇੰਟਰਨੈੱਟ ਦਾ ਸਹਾਰਾ ਤੱਕਿਆ ਹੈ। ਇਸ ਤੋਂ ਇਲਾਵਾ ਉਹ ਲੋਕਾਂ ਤੱਕ ਪਹੁੰਚਣ ਲਈ ਸਾਈਕਲ ਉਤੇ ਪ੍ਰਚਾਰ ਕਰ ਰਹੀ ਹੈ।ਪੀਆਰਜੇਏ ਮਨੀਪੁਰ ਦੀ ਪਹਿਲੀ ਖੇਤਰੀ ਪਾਰਟੀ ਹੈ, ਜਿਸ ਨੇ ਰਾਜ ਵਿੱਚ ਚੋਣ ਖਰਚਿਆਂ ਵਾਸਤੇ ਲੋਕਾਂ ਤੋਂ ਫੰਡ ਜੁਟਾਉਣ ਦੀ ਕੋਸ਼ਿਸ਼ ਕੀਤੀ ਹੈ। ਪਾਰਟੀ ਸੂਤਰਾਂ ਅਨੁਸਾਰ ‘ਟੈੱਨ ਫਾਰ ਏ ਚੇਂਜ’ ਦੇ ਨਾਅਰੇ ਨਾਲ ਸ਼ੁਰੂ 

ਬ੍ਰਿਟਿਸ਼ ਕੋਲੰਬੀਆ ਨੇ ਬਜ਼ੁਰਗਾਂ ਦੀ ਸਾਂਭ-ਸੰਭਾਲ ਵਾਸਤੇ ਫੰਡ ਵਧਾਇਆ

Posted On February - 18 - 2017 Comments Off on ਬ੍ਰਿਟਿਸ਼ ਕੋਲੰਬੀਆ ਨੇ ਬਜ਼ੁਰਗਾਂ ਦੀ ਸਾਂਭ-ਸੰਭਾਲ ਵਾਸਤੇ ਫੰਡ ਵਧਾਇਆ
ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 18 ਫਰਵਰੀ ਕੈਨੇਡਾ ਦੀ ਫੈਡਰਲ ਸਰਕਾਰ ਅਤੇ ਬੀਸੀ ਸਰਕਾਰ ਨੇ ਦਸ ਸਾਲਾ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ ਜਿਸ ਤਹਿਤ ਕੇਂਦਰ ਵੱਲੋਂ ਸੂਬੇ ਵਿੱਚ ਬਜ਼ੁਰਗਾਂ ਦੀ ਸੰਭਾਲ ਅਤੇ ਨਸ਼ਿਆਂ ਤੋਂ ਪੀੜਤਾਂ ਦੇ ਸੁਧਾਰ ਲਈ ਦਿੱਤੇ ਜਾਂਦੇ ਫੰਡ ਵਿੱਚ 150 ਕਰੋੜ ਡਾਲਰ ਦਾ ਇਜ਼ਾਫ਼ਾ ਕੀਤਾ ਗਿਆ ਹੈ। ਸਰੀ ਤੋਂ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੇ ਦੱਸਿਆ ਕਿ ਸੂਬੇ ਵਿੱਚ ਬਜ਼ੁਰਗਾਂ ਨੂੰ ਵੱਧ ਸਹੂਲਤਾਂ ਦੇਣ ਅਤੇ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਪ੍ਰਤੀ ਲੋਕਾਂ ਨੂੰ ਜਾਗਰੂਕ 

ਕਿਮ ਜੌਂਗ ਨਾਮ ਦੇ ਕਤਲ ਕੇਸ ਵਿੱਚ ਉੱਤਰੀ ਕੋਰਿਆਈ ਨਾਗਰਿਕ ਕਾਬੂ

Posted On February - 18 - 2017 Comments Off on ਕਿਮ ਜੌਂਗ ਨਾਮ ਦੇ ਕਤਲ ਕੇਸ ਵਿੱਚ ਉੱਤਰੀ ਕੋਰਿਆਈ ਨਾਗਰਿਕ ਕਾਬੂ
ਮਲੇਸ਼ਿਆਈ ਪੁਲੀਸ ਨੇ ਅੱਜ ਕਿਹਾ ਕਿ ਉਸ ਨੇ ਕਿਮ ਜੌਂਗ ਉਨ ਦੇ ਭਰਾ ਕਿਮ ਜੋਂਗ ਨਾਮ ਦੇ ਕਤਲ ਦੇ ਦੋਸ਼ ਹੇਠ ਉੱਤਰੀ ਕੋਰੀਆਈ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਮ ਦੀ ਲਾਸ਼ ਲਈ ਉੱਤਰੀ ਕੋਰੀਆ ਤੇ ਮਲੇਸ਼ੀਆ ਵਿਚਾਲੇ ਜਦੋਜਹਿਦ ਚੱਲ ਰਹੀ ਹੈ। ....

ਮੈਂ ਕਰ ਰਿਹਾ ਹਾਂ ਅਸਲ ਸਮਾਜਵਾਦੀ ਪਾਰਟੀ ਦੀ ਅਗਵਾਈ: ਅਖਿਲੇਸ਼

Posted On February - 17 - 2017 Comments Off on ਮੈਂ ਕਰ ਰਿਹਾ ਹਾਂ ਅਸਲ ਸਮਾਜਵਾਦੀ ਪਾਰਟੀ ਦੀ ਅਗਵਾਈ: ਅਖਿਲੇਸ਼
ਸਮਾਜਵਾਦੀ ਪਾਰਟੀ ਦੇ ਗੜ੍ਹ ਇਟਾਵਾ ’ਚ ਆਪਣੇ ਚਾਚੇ ਸ਼ਿਵਪਾਲ ਯਾਦਵ ਨੂੰ ਨਿਸ਼ਾਨਾ ਬਣਾਉਂਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਅੱਜ ਵੋਟਰਾਂ ਨੂੰ ਕਿਹਾ ਕਿ ਉਹ ਹੀ ਅਸਲ ਸਮਾਜਵਾਦੀ ਪਾਰਟੀ ਦੀ ਅਗਵਾਈ ਕਰ ਰਹੇ ਹਨ। ....

ਯੂਪੀ ਨੂੰ ‘ਗੋਦ ਲਏ ਪੁੱਤਰ’ ਦੀ ਲੋੜ ਨਹੀਂ: ਪ੍ਰਿਅੰਕਾ

Posted On February - 17 - 2017 Comments Off on ਯੂਪੀ ਨੂੰ ‘ਗੋਦ ਲਏ ਪੁੱਤਰ’ ਦੀ ਲੋੜ ਨਹੀਂ: ਪ੍ਰਿਅੰਕਾ
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਪਲੇਠੇ ਭਾਸ਼ਨ ਦੌਰਾਨ ਪ੍ਰਿਅੰਕਾ ਗਾਂਧੀ ਵਾਡਰਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਜਦੋਂ ਸੂਬੇ ਦੇ ਆਪਣੇ ਦੋ ਪੁੱਤਰ (ਰਾਹੁਲ ਅਤੇ ਅਖਿਲੇਸ਼) ਸੱਤਾ ਸੰਭਾਲਣ ਲਈ ਹਾਜ਼ਰ ਹਨ ਤਾਂ ਕਿਸੇ ਬਾਹਰੀ ਆਗੂ ਦੀ ਕੋਈ ਲੋੜ ਨਹੀਂ ਹੈ। ....

ਮੋਦੀ ਜਾਣ ਬੁੱਝ ਕੇ ਕਰਦੇ ਨੇ ਛੋਟੇ ਮੈਦਾਨਾਂ ’ਚ ਰੈਲੀਆਂ: ਮਾਇਆਵਤੀ

Posted On February - 17 - 2017 Comments Off on ਮੋਦੀ ਜਾਣ ਬੁੱਝ ਕੇ ਕਰਦੇ ਨੇ ਛੋਟੇ ਮੈਦਾਨਾਂ ’ਚ ਰੈਲੀਆਂ: ਮਾਇਆਵਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ’ਚ ਆਉਣ ਵਾਲੀ ਭੀੜ ਨੂੰ ਧੋਖਾ ਕਰਾਰ ਦਿੰਦਿਆਂ ਬਹੁਜਨ ਸਮਾਜ ਪਾਰਟੀ ਮੁਖੀ ਮਾਇਆਵਤੀ ਨੇ ਦਾਅਵਾ ਕੀਤਾ ਹੈ ਕਿ ਸ੍ਰੀ ਮੋਦੀ ਦੀਆਂ ਰੈਲੀਆਂ ਲਈ ਜਾਣ-ਬੁੱਝ ਕੇ ਛੋਟੇ ਮੈਦਾਨਾਂ ਦੀ ਚੋਣ ਕੀਤੀ ਜਾਂਦੀ ਹੈ ਤਾਂ ਜੋ ਉਹ ਭਰਿਆ-ਭਰਿਆ ਲੱਗੇ। ....

ਭਾਰਤੀ ਮੂਲ ਦੇ ਬਰਤਾਨਵੀ ’ਤੇ ਮਾਂ ਦੀ ਜਾਅਲੀ ਵਸੀਅਤ ਬਣਾਉਣ ਦਾ ਦੋਸ਼

Posted On February - 17 - 2017 Comments Off on ਭਾਰਤੀ ਮੂਲ ਦੇ ਬਰਤਾਨਵੀ ’ਤੇ ਮਾਂ ਦੀ ਜਾਅਲੀ ਵਸੀਅਤ ਬਣਾਉਣ ਦਾ ਦੋਸ਼
ਭਾਰਤੀ ਮੂਲ ਦੇ ਇਕ ਬਰਤਾਨਵੀ ਅਕਾਊਂਟੈਂਟ ਨੂੰ ਮੁਲਕ ਦੀ ਇਕ ਅਦਾਲਤ ਨੇ ਆਪਣੀ ਮਾਂ ਦੀ ਜਾਅਲੀ ਵਸੀਅਤ ਬਣਾਉਣ ਦਾ ਦੋਸ਼ੀ ਪਾਇਆ ਹੈ। ਮੁਲਜ਼ਮ ਗਿਰੀਸ਼ ਦਾਹਿਆਭਾਈ ਨੂੰ ਅਦਾਲਤ ਨੇ ‘ਝੂਠਾ’ ਕਰਾਰ ਦਿੱਤਾ ਹੈ ਤੇ ਉਸ ਨੂੰ ਦਸ ਲੱਖ ਪੌਂਡ ਦਾ ਜੁਰਮਾਨਾ ਹੋ ਸਕਦਾ ਹੈ। ....

ਫ਼ੌਜ ਮੁਖੀ ਦੀਆਂ ਟਿਪਣੀਆਂ ਪਿੱਛੋਂ ਭਖ਼ੀ ਸਿਆਸਤ

Posted On February - 17 - 2017 Comments Off on ਫ਼ੌਜ ਮੁਖੀ ਦੀਆਂ ਟਿਪਣੀਆਂ ਪਿੱਛੋਂ ਭਖ਼ੀ ਸਿਆਸਤ
ਕਾਂਗਰਸ ਨੇ ਅੱਜ ਭਾਜਪਾ ਉਤੇ ਮੋੜਵਾਂ ਹੱਲਾ ਕਰਦਿਆਂ ਕਿਹਾ ਕਿ ਜਦੋਂ ਪਿਛਲੇ 30 ਮਹੀਨਿਆਂ ਵਿੱਚ 188 ਸੈਨਿਕ ਅਤਿਵਾਦੀ ਹਮਲਿਆਂ ਵਿੱਚ ਮਾਰੇ ਜਾਂਦੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵਾਜ਼ ਸ਼ਰੀਫ਼ ਨਾਲ ਦਾਅਵਤ ਦਾ ਆਨੰਦ ਮਾਣਦੇ ਹਨ, ਉਦੋਂ ਜਵਾਨਾਂ ਦਾ ਮਨੋਬਲ ਪ੍ਰਭਾਵਿਤ ਨਹੀਂ ਹੁੰਦਾ। ਇਸ ਤੋਂ ਪਹਿਲਾਂ ਭਾਜਪਾ ਨੇ ਦੋਸ਼ ਲਾਇਆ ਕਿ ਵਿਰੋਧੀ ਪਾਰਟੀ ਵੱਲੋਂ ਵੱਖਵਾਦੀਆਂ ਦੀ ਭਾਸ਼ਾ ਬੋਲਣ ਅਤੇ ਥਲ ਸੈਨਾ ਮੁਖੀ ਬਿਪਿਨ ਰਾਵਤ ਦੀਆਂ ....

ਪਾਕਿ ’ਚ ਪੁਲੀਸ ਵਾਹਨ ’ਤੇ ਹਮਲਾ; 4 ਮੁਲਾਜ਼ਮ ਹਲਾਕ

Posted On February - 17 - 2017 Comments Off on ਪਾਕਿ ’ਚ ਪੁਲੀਸ ਵਾਹਨ ’ਤੇ ਹਮਲਾ; 4 ਮੁਲਾਜ਼ਮ ਹਲਾਕ
ਇਥੇ ਪੁਲੀਸ ਦੇ ਵਾਹਨ ਉਤੇ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਗੋਲੀਬਾਰੀ ਕੀਤੇ ਜਾਣ ਕਾਰਨ ਚਾਰ ਪੁਲੀਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ ਇਕ ਫੱਟੜ ਹੋ ਗਿਆ। ਕੱਲ੍ਹ ਦੇਰ ਰਾਤ ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਜ਼ਿਲ੍ਹਾ ਡੇਰਾ ਇਸਮਾਈਲ ਖਾਂ ਵਿੱਚ ਇਹ ਹਮਲਾ ਹੋਇਆ। ....

ਆਸਟਰੇਲੀਆ ’ਚ ਜਾਰੀ ਹੋਵੇਗਾ 10 ਡਾਲਰ ਦਾ ਨਵਾਂ ਨੋਟ

Posted On February - 17 - 2017 Comments Off on ਆਸਟਰੇਲੀਆ ’ਚ ਜਾਰੀ ਹੋਵੇਗਾ 10 ਡਾਲਰ ਦਾ ਨਵਾਂ ਨੋਟ
ਰਿਜ਼ਰਵ ਬੈਂਕ ਆਫ ਆਸਟਰੇਲੀਆ (ਆਰਬੀਏ) ਵੱਲੋਂ ਇਸ ਸਾਲ ਸਤੰਬਰ ਵਿੱਚ 10 ਡਾਲਰ ਦੇ ਨਵੇਂ ਨੋਟ ਜਾਰੀ ਕੀਤੇ ਜਾਣਗੇ। ਆਰਬੀਏ ਗਵਰਨਰ ਫਿਲਿਪ ਲੋਵ ਮੁਤਾਬਕ 10 ਡਾਲਰ ਦੇ ਨਵੇਂ ਨੋਟ ਦੇ ਦੋਵੇਂ ਪਾਸੇ ਆਸਟਰੇਲੀਆ ਦੇ ਪ੍ਰਸਿੱਧ ਲੇਖਕਾਂ ਏ. ਬੀ. ਬੈਂਜੋ ਪੈਟਰਸਨ ਅਤੇ ਡੇਮ ਮੈਰੀ ਗਿਲੋਮਰ ਦੀਆਂ ਤਸਵੀਰਾਂ ਹੋਣਗੀਆਂ। ....

ਦੱਖਣੀ ਕੈਲੀਫੋਰਨੀਆ ਵਿੱਚ ਜ਼ੋਰਦਾਰ ਤੂਫ਼ਾਨ ਦਾ ਅੰਦੇਸ਼ਾ

Posted On February - 17 - 2017 Comments Off on ਦੱਖਣੀ ਕੈਲੀਫੋਰਨੀਆ ਵਿੱਚ ਜ਼ੋਰਦਾਰ ਤੂਫ਼ਾਨ ਦਾ ਅੰਦੇਸ਼ਾ
ਕੈਲੀਫੋਰਨੀਆ ਸੂਬੇ ਦੇ ਉੱਤਰੀ ਹਿੱਸੇ ’ਚ ਮੋਹਲੇਧਾਰ ਮੀਂਹ ਤੋਂ ਬਾਅਦ ਹੁਣ ਦੱਖਣੀ ਹਿੱਸੇ ’ਚ ਜ਼ੋਰਦਾਰ ਤੂਫ਼ਾਨ ਆਉਣ ਦਾ ਅੰਦੇਸ਼ਾ ਪ੍ਰਗਟਾਇਆ ਗਿਆ ਹੈ। ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਤੂਫ਼ਾਨ ਪਿਛਲੇ ਕੁਝ ਸਾਲਾਂ ਦਾ ਰਿਕਾਰਡ ਤੋੜ ਸਕਦਾ ਹੈ। ....

ਅਮਰੀਕੀ ਸਿਹਤ ਸੰਭਾਲ ਅਮਲ ਨਿਰਾਸ਼ਾਜਨਕ ਕਰਾਰ

Posted On February - 17 - 2017 Comments Off on ਅਮਰੀਕੀ ਸਿਹਤ ਸੰਭਾਲ ਅਮਲ ਨਿਰਾਸ਼ਾਜਨਕ ਕਰਾਰ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸਿਹਤ ਸੇਵਾਵਾਂ ਖੇਤਰ ’ਚ ਅਹਿਮ ਅਹੁਦੇ ਲਈ ਨਾਮਜ਼ਦ ਭਾਰਤੀ ਮੂਲ ਦੀ ਸੀਮਾ ਵਰਮਾ ਦਾ ਮੰਨਣਾ ਹੈ ਕਿ ਅਮਰੀਕਾ ਦੀ ਸਿਹਤ ਸੰਭਾਲ ਸ਼ੈਲੀ ਨਿਰਾਸ਼ ਕਰਨ ਵਾਲੀ ਹੈ। ....

ਡੀਐਨਏ ਦੇ ਨਮੂਨੇ ਬਿਨਾਂ ਲਾਸ਼ ਦੇਣ ਤੋਂ ਇਨਕਾਰ

Posted On February - 17 - 2017 Comments Off on ਡੀਐਨਏ ਦੇ ਨਮੂਨੇ ਬਿਨਾਂ ਲਾਸ਼ ਦੇਣ ਤੋਂ ਇਨਕਾਰ
ਮਲੇਸ਼ੀਆ ਸਰਕਾਰ ਨੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਦੇ ਮਤਰੇਏ ਭਰਾ ਕਿਮ ਜੋਂਗ ਨਾਮ ਦੀ ਮ੍ਰਿਤਕ ਦੇਹ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਨਾਮ ਦਾ ਸੋਮਵਾਰ ਨੂੰ ਸਥਾਨਕ ਕੌਮਾਂਤਰੀ ਹਵਾਈ ਅੱਡੇ ’ਤੇ ਫਲਾਈਟ ਦੀ ਉਡੀਕ ਕਰਦਿਆਂ ਦਾ ਕਤਲ ਕਰ ਦਿੱਤਾ ਗਿਆ ਸੀ। ....

ਸਕੂਲੀ ਬੱਸ ਪਲਟਣ ਕਾਰਨ 25 ਬੱਚੇ ਜ਼ਖ਼ਮੀ

Posted On February - 17 - 2017 Comments Off on ਸਕੂਲੀ ਬੱਸ ਪਲਟਣ ਕਾਰਨ 25 ਬੱਚੇ ਜ਼ਖ਼ਮੀ
ਮੰਡੀ ਜ਼ਿਲ੍ਹੇ ਦੇ ਦੇਹਰ ਵਿੱਚ ਸਕੂਲ ਬੱਸ ਖੱਡ ਵਿੱਚ ਪਲਟਣ ਨਾਲ 28 ਬੱਚੇ ਜ਼ਖ਼ਮੀ ਹੋ ਗਏ। ਹਾਦਸੇ ਮੌਕੇ ਬੱਸ ਵਿੱਚ 30 ਵਿਦਿਆਰਥੀ ਸਵਾਰ ਸਨ ਤੇ ਇਹ ਸਮਲੋਗ ਪਿੰਡ ਤੋਂ ਦੇਹਰ ਦੇ ਵਿਵੇਕਾਨੰਦ ਪਬਲਿਕ ਸਕੂਲ ਜਾ ਰਹੀ ਸੀ। ....

ਇਕ ਨਜ਼ਰ

Posted On February - 16 - 2017 Comments Off on ਇਕ ਨਜ਼ਰ
ਚਾਰਧਾਮ ਹਾਈਵੇਅ ਪ੍ਰਾਜੈਕਟ 2018 ’ਚ ਹੋਵੇਗਾ ਮੁਕੰਮਲ: ਗਡਕਰੀ ਨਵੀਂ ਦਿੱਲੀ: ਉੱਤਰਾਖੰਡ ’ਚ 12 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ‘ਚਾਰਧਾਮ’ ਹਾਈਵੇਅ ਪ੍ਰਾਜੈਕਟ 2018 ਦੇ ਅਖੀਰ ਤੱਕ ਮੁਕੰਮਲ ਹੋ ਜਾਵੇਗਾ। ਇਹ ਜਾਣਕਾਰੀ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਯੂਪੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ।          -ਪੀਟੀਆਈ ਕਸ਼ਮੀਰ ਘਾਟੀ ’ਚ ਘੱਟੋ ਘੱਟ ਤਾਪਮਾਨ ਵਧਿਆ ਸ੍ਰੀਨਗਰ: 

ਉੱਤਰੀ ਕੋਰੀਆ ਦੇ ਆਗੂ ਦੇ ਮਤਰੇਏ ਭਰਾ ਦੇ ਕਤਲ ਮਾਮਲੇ ’ਚ ਮਹਿਲਾ ਕਾਬੂ

Posted On February - 16 - 2017 Comments Off on ਉੱਤਰੀ ਕੋਰੀਆ ਦੇ ਆਗੂ ਦੇ ਮਤਰੇਏ ਭਰਾ ਦੇ ਕਤਲ ਮਾਮਲੇ ’ਚ ਮਹਿਲਾ ਕਾਬੂ
ਕੁਆਲਾਲੰਪੁਰ/ਜਕਾਰਤਾ, 16 ਫ਼ਰਵਰੀ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਦੇ ਮਤਰੇਏ ਭਰਾ ਕਿਮ ਜੋਂਗ ਨਾਮ ਦੇ ਸੋਮਵਾਰ ਨੂੰ ਇਥੇ ਕੁਆਲਾਲੰਪੁਰ ਕੌਮਾਂਤਰੀ ਹਵਾਈ ਅੱਡੇ ’ਤੇ ਕੀਤੇ ਕਤਲ ਮਾਮਲੇ ਵਿੱਚ ਮਲੇਸ਼ੀਅਨ ਪੁਲੀਸ ਨੇ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। 28 ਸਾਲਾ ਇਸ ਮਹਿਲਾ ਕੋਲੋਂ ਵੀਅਤਨਾਮ ਦਾ ਪਾਸਪੋਰਟ ਮਿਲਿਆ ਹੈ ਤੇ ਉਸ ਨੂੰ ਅੱਜ ਤੜਕੇ ਕਾਬੂ ਕੀਤਾ ਗਿਆ। ਮਹਿਲਾ ਦੀ ਪਛਾਣ ਸਿਤੀ ਐਸ਼ਾਹ(25) ਵਜੋਂ ਦੱਸੀ ਗਈ ਹੈ ਤੇ ਉਹ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਨੇੜੇ ਬਾਨਟੈੱਨ ਦੇ ਸਿਰਾਂਗ 
Page 4 of 1,73412345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.