ਪਾਕਿ 2000 ਦੇ ਨੋਟ ਦੀ ਨਕਲ ’ਚ ਸਫਲ !    ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ !    ਝੂਠ ਦੇ ਪੈਰ !    ਖੁਸ਼ੀਆਂ ਦੀ ਵਿਗਿਆਨਕ ਰਵਾਇਤ ਨਿੰਮ ਬੰਨ੍ਹਣਾ !    ਸਾਡੇ ਖੂਹ ਉੱਤੇ ਵਸਦਾ ਰੱਬ ਨੀਂ... !    ਸੋਹਣੇ ਸਰੂਪ ਵਾਲਾ ਹੁਸਨੈਨੀ ਪਿੱਦਾ !    ਜ਼ਿੰਦਗੀ ਦੀ ਖ਼ੂਬਸੂਰਤੀ ਦਾ ਜਸ਼ਨ ਹੈ ਮੁਸਕਰਾਹਟ !    ਅੱਗ ਬੁਝਾਉਣ ਵਾਲਾ ਲਾਲ ਸਿਲੰਡਰ !    ਕਿਵੇਂ ਕਰੀਏ ਨੁਕਤਾਚੀਨੀ ? !    ਗੋਵਿੰਦਾ ਦੇ ਬਹਾਨੇ ‘ਆ ਗਿਆ ਹੀਰੋ’ !    

ਦੇਸ਼-ਵਿਦੇਸ਼ › ›

Featured Posts
ਸੀਰੀਆ ਵਿੱਚ ਫਿਦਾਈਨ ਹਮਲਾ; 42 ਮੌਤਾਂ

ਸੀਰੀਆ ਵਿੱਚ ਫਿਦਾਈਨ ਹਮਲਾ; 42 ਮੌਤਾਂ

ਬੈਰੂਤ, 24 ਫਰਵਰੀ ਸੀਰੀਆ ਦੇ ਸ਼ਹਿਰ ਅਲ-ਬਾਬ ਦੇ ਬਾਹਰਵਾਰ ਅੱਜ ਤੁਰਕੀ ਤੋਂ ਸਮਰਥਨ ਪ੍ਰਾਪਤ ਬਾਗ਼ੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਫਿਦਾਈਨ ਬੰਬ ਧਮਾਕੇ ਵਿੱਚ 42 ਲੋਕ ਮਾਰੇ ਗਏ। ਇਸ ਸ਼ਹਿਰ ਨੂੰ ਇਸਲਾਮਿਕ ਸਟੇਟ ਤੋਂ ਆਜ਼ਾਦ ਕਰਵਾਉਣ ਬਾਅਦ ਹਾਲੇ ਚੱਜ ਨਾਲ ਜਸ਼ਨ ਵੀ ਨਹੀਂ ਮਨਾਏ ਜਾ ਸਕੇ ਸਨ। ਮਨੁੱਖੀ ਅਧਿਕਾਰਾਂ ਬਾਰੇ ਸੀਰੀਅਨ ...

Read More

ਜ਼ਹਿਰੀਲੇ ਰਸਾਇਣ ਨਾਲ ਹੋਈ ਸੀ ਕਿਮ ਜੌਂਗ ਉਨ ਦੇ ਮਤਰੇਏ ਭਰਾ ਦੀ ਮੌਤ

ਜ਼ਹਿਰੀਲੇ ਰਸਾਇਣ ਨਾਲ ਹੋਈ ਸੀ ਕਿਮ ਜੌਂਗ ਉਨ ਦੇ ਮਤਰੇਏ ਭਰਾ ਦੀ ਮੌਤ

ਕੁਆਲਾਲੰਪੁਰ, 24 ਫਰਵਰੀ ਮਲੇਸ਼ਿਆਈ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਦੇ ਮਤਰੇਏ ਭਰਾ ਦਾ ਕਤਲ ਘਾਤਕ ਨਰਵ ਏਜੰਟ ਵੀਐਕਸ(ਜ਼ਹਿਰੀਲੇ ਰਸਾਇਣ) ਕਰ ਕੇ ਹੋਇਆ ਸੀ, ਜੋ ਕਿ ਆਮ ਕਰ ਕੇ ਰਸਾਇਣਕ ਜੰਗ ਲਈ ਤਿਆਰ ਕੀਤਾ ਜਾਂਦਾ ਹੈ। ਸੰਯੁਕਤ ਰਾਸ਼ਟਰ ਨੇ ਇਸ ਏਜੰਟ ਨੂੰ ਵੱਡੇ ਪੱਧਰ ...

Read More

ਚੀਨ ਨੇ ਭਾਰਤ ਨਾਲ ਹੋਈ ਗੱਲਬਾਤ ਨੂੰ ਹਾਂ-ਪੱਖੀ ਦੱਸਿਆ

ਚੀਨ ਨੇ ਭਾਰਤ ਨਾਲ ਹੋਈ ਗੱਲਬਾਤ ਨੂੰ ਹਾਂ-ਪੱਖੀ ਦੱਸਿਆ

ਪੇਈਚਿੰਗ, 23 ਫਰਵਰੀ ਚੀਨ ਨੇ ਅੱਜ ਕਿਹਾ ਕਿ ਭਾਰਤ ਨਾਲ ਹੋਈ ਦੁਵੱਲੀ ਗੱਲਬਾਤ ਦਾ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਲਈ ਸਕਾਰਾਤਮਕ ਮਹੱਤਵ ਹੈ ਅਤੇ ਦੋਵਾਂ ਵਿਚਾਲੇ ‘ਅਹਿਮ ਸਮਝੌਤਿਆਂ’ ਨੂੰ ਲੈ ਕੇ ਸਹਿਮਤੀ ਬਣੀ ਹੋਈ ਹੈ। ਹਾਲਾਂਕਿ ਚੀਨ ਨੇ ਐਨਐਸਜੀ ਦੀ ਮੈਂਬਰਸ਼ਿਪ ਲਈ ਭਾਰਤ ਦੀਆਂ ਕੋਸ਼ਿਸ਼ਾਂ ਤੇ ਜੈਸ਼-ਏ-ਮੁਹੰਮਦ ਦੇ ਸਰਗਣੇ ਮਸੂਦ ਅਜ਼ਹਰ ’ਤੇ ...

Read More

ਅਖਿਲੇਸ਼ ਵੱਲੋਂ ਮੋਦੀ ਨੂੰ ਵਿਕਾਸ ਦੇ ਮੁੱਦਿਆਂ ’ਤੇ ਬਹਿਸ ਦੀ ਚੁਣੌਤੀ

ਅਖਿਲੇਸ਼ ਵੱਲੋਂ ਮੋਦੀ ਨੂੰ ਵਿਕਾਸ ਦੇ ਮੁੱਦਿਆਂ ’ਤੇ ਬਹਿਸ ਦੀ ਚੁਣੌਤੀ

ਬਲਰਾਮਪੁਰ(ਉੱਤਰ ਪ੍ਰਦੇਸ਼), 23 ਫਰਵਰੀ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੱਲੋਂ ‘ਕਸਾਬ’ ਸ਼ਬਦ ਦੀ ਕੀਤੀ ਪਰਿਭਾਸ਼ਾ ਲਈ ਮੋੜਵਾਂ ਵਾਰ ਕਰਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਜਪਾ ਆਗੂਆਂ ਦੀ ਭਾਸ਼ਾ ਬਦਲ ਗਈ ਹੈ ਕਿਉਂਕਿ ‘ਕਸਾਬ ਦੇ ‘ਕਾ’ ਤੋਂ ਭਾਵ ‘ਕਬੂਤਰ’ ਹੈ ਤੇ ਲੋਕ ਚੋਣਾਂ ਦੌਰਾਨ ਲੋਕ ਤੁਹਾਡੇ ...

Read More

ਅਖਿਲੇਸ਼ ਗੁਜਰਾਤ ਦੇ ਗਧਿਆਂ ਤੋਂ ਡਰਿਆ: ਮੋਦੀ

ਅਖਿਲੇਸ਼ ਗੁਜਰਾਤ ਦੇ ਗਧਿਆਂ ਤੋਂ ਡਰਿਆ: ਮੋਦੀ

ਬਹਿਰਾਇਚ(ਉੱਤਰ ਪ੍ਰਦੇਸ਼), 23 ਫ਼ਰਵਰੀ ਉੱਤਰ ਪ੍ਰਦੇਸ਼ ਚੋਣਾਂ ਦੌਰਾਨ ਭਖੀ ਸ਼ਬਦੀ ਜੰਗ ਨੂੰ ਤੇਜ਼ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਮੁੱਖ ਮੰਤਰੀ ਅਖਿਲੇਸ਼ ਯਾਦਵ ਗੁਜਰਾਤ ਦੇ ਗਧਿਆਂ ਤੋਂ ਡਰਦੇ ਹੋਣਗੇ, ਪਰ ਉਨ੍ਹਾਂ ਨੂੰ ਗਧਿਆਂ ਤੋਂ ‘ਵਫ਼ਾਦਾਰ ਰਹਿਣ’ ਤੇ ‘ਮਿਹਨਤ’ ਕਰਨ ਦੀ ਪ੍ਰੇਰਨਾ ਮਿਲਦੀ ਹੈ। 5 ਯਾਦ ਰਹੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ...

Read More

ਦਿੱਲੀ ਯੂਨੀਵਰਸਿਟੀ ’ਚ ਸਥਿਤੀ ਤਣਾਅਪੂਰਨ

ਦਿੱਲੀ ਯੂਨੀਵਰਸਿਟੀ ’ਚ ਸਥਿਤੀ ਤਣਾਅਪੂਰਨ

ਨਵੀਂ ਦਿੱਲੀ, 23 ਫਰਵਰੀ ਆਰਐਸਐਸ ਦੇ ਵਿਦਿਆਰਥੀ ਵਿੰਗ ਏਬੀਵੀਪੀ ਵੱਲੋਂ ਬੀਤੇ ਦਿਨ ਰਾਮਜਸ ਕਾਲਜ ਵਿੱਚ ਕੀਤੇ ਹੰਗਾਮੇ ਕਾਰਨ ਅੱਜ ਦਿੱਲੀ ਯੂਨੀਵਰਸਿਟੀ ਦੇ ਉਤਰੀ ਕੈਂਪਸ ਵਿੱਚ ਤਣਾਅ ਵਾਲਾ ਮਾਹੌਲ ਰਿਹਾ ਅਤੇ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨੇ ਕਈ ਥਾਈਂ ਰੋਸ ਮੁਜ਼ਾਹਰੇ ਕੀਤੇ। ਅਜਿਹਾ ਇਕ ਮੁਜ਼ਾਹਰਾ ਦਿੱਲੀ ਪੁਲੀਸ ਦੇ ਹੈੱਡਕੁਆਰਟਰ ਅੱਗੇ ਵੀ ਕੀਤਾ ਗਿਆ ਤੇ ...

Read More

ਜੇ ਟਾਈਟਲਰ ਪੌਲੀਗ੍ਰਾਫ਼ ਟੈਸਟ ਲਈ ਤਿਆਰ ਤਾਂ ਮੈਂ ਵੀ ਰਾਜ਼ੀ: ਵਰਮਾ

ਜੇ ਟਾਈਟਲਰ ਪੌਲੀਗ੍ਰਾਫ਼ ਟੈਸਟ ਲਈ ਤਿਆਰ ਤਾਂ ਮੈਂ ਵੀ ਰਾਜ਼ੀ: ਵਰਮਾ

ਨਵੀਂ ਦਿੱਲੀ, 23 ਫਰਵਰੀ ਅਸਲਾ ਵਪਾਰੀ ਅਭਿਸ਼ੇਕ ਵਰਮਾ ਨੇ ਅੱਜ ਕਿਹਾ ਕਿ ਜੇ 1984 ਸਿੱਖ ਕਤਲੇਆਮ ਕੇਸ ਵਿੱਚ ਜਗਦੀਸ਼ ਟਾਈਟਲਰ ‘ਪੌਲੀਗ੍ਰਾਫ ਟੈਸਟ’ (ਲਾਈ ਡਿਟੈਕਟਰ ਟੈਸਟ) ਲਈ ਤਿਆਰ ਹੁੰਦਾ ਹੈ ਤਾਂ ਉਸ ਨੂੰ ਵੀ ਟੈਸਟ ਤੋਂ ਇਤਰਾਜ਼ ਨਹੀਂ ਹੈ। ਆਪਣੀ ਤੇ ਪਰਿਵਾਰ ਦੀ ਜਾਨ ਨੂੰ ਖ਼ਤਰੇ ਦਾ ਹਵਾਲਾ ਦਿੰਦਿਆਂ ਵਰਮਾ ਨੇ ਇੱਥੋਂ ਦੀ ...

Read More


ਕਿਸਾਨਾਂ ਦੀ ਕਰਜ਼ ਮੁਆਫ਼ੀ ਮੋਦੀ ਦਾ ਇਕ ਹੋਰ ਝੂਠਾ ਵਾਅਦਾ: ਰਾਹੁਲ

Posted On February - 16 - 2017 Comments Off on ਕਿਸਾਨਾਂ ਦੀ ਕਰਜ਼ ਮੁਆਫ਼ੀ ਮੋਦੀ ਦਾ ਇਕ ਹੋਰ ਝੂਠਾ ਵਾਅਦਾ: ਰਾਹੁਲ
ਸੀਤਾਪੁਰ, 16 ਫਰਵਰੀ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਹਮਲੇ ਜਾਰੀ ਰੱਖਦਿਆਂ ਅੱਜ ਆਖਿਆ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਸ੍ਰੀ ਮੋਦੀ ਦਾ ਇਕ ਹੋਰ ‘ਝੂਠ’ ਹੈ ਤੇ ਉਹ ਲਗਾਤਾਰ ‘ਝੂਠੇ ਵਾਅਦੇ’ ਕਰ ਰਹੇ ਹਨ। ਉਹ ਲਹਿਰਪੁਰ ਹਲਕੇ ਤੋਂ ਸਪਾ-ਕਾਂਗਰਸ ਗੱਠਜੋੜ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਮੋਦੀਜੀ ਝੂਠੇ ਵਾਅਦੇ ਕਰਦੇ ਹਨ ਤੇ ਕਿਸਾਨਾਂ ਦੇ ਕਰਜ਼ ਮੁਆਫ਼ ਕਰਨਾ ਵੀ ਉਨ੍ਹਾਂ 

ਡੈਮ ਪੀੜਤਾਂ ਦੀ ਮਦਦ ਨੇ ਪੰਜਾਬੀਆਂ ਦੀ ਸ਼ਾਨ ਵਧਾਈ

Posted On February - 16 - 2017 Comments Off on ਡੈਮ ਪੀੜਤਾਂ ਦੀ ਮਦਦ ਨੇ ਪੰਜਾਬੀਆਂ ਦੀ ਸ਼ਾਨ ਵਧਾਈ
ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 16 ਫਰਵਰੀ ਅਮਰੀਕਨ ਸੂਬੇ ਕੈਲੀਫੋਰਨੀਆ ਵਿੱਚ ਯੂਬਾ ਸਿੱਟੀ ਕੋਲ ਵਿਸ਼ਾਲ ਡੈਮ ਵਿੱਚ ਪਏ ਪਾੜ ਕਾਰਨ ਨੇੜਲੇ ਲੱਖਾਂ ਰਿਹਾਇਸ਼ੀ ਲੋਕਾਂ ਨੂੰ ਪੈਦਾ ਹੋਇਆ ਖ਼ਤਰਾ ਤਾਂ ਟਲ ਗਿਆ ਹੈ, ਪਰ ਲੋਕਾਂ ਦੀ ਸੰਭਾਲ ਲਈ ਗੁਰਦੁਆਰਾ ਕਮੇਟੀਆਂ ਵੱਲੋਂ ਕੀਤੇ ਪ੍ਰਬੰਧਾਂ ਨੇ ਗੋਰਿਆਂ ਦੇ ਮਨਾਂ ਵਿੱਚ ਸਿੱਖਾਂ ਦੀ ਵੱਖਰੀ ਪਛਾਣ ਤੇ ਸ਼ਾਨ ਜ਼ਰੂਰ ਵਧਾ ਦਿੱਤੀ ਹੈ। ਕਰੀਬ 900 ਫੁੱਟ ਤਕ ਪਾਣੀ ਭੰਡਾਰਨ ਦੀ ਸਮਰਥਾ ਵਾਲੇ ਇਸ ਡੈਮ ਦੇ ਪਾੜ ਨੂੰ ਪੂਰਿਆ ਜਾ ਰਿਹਾ ਹੈ ਅਤੇ ਵਾਧੂ ਪਾਣੀ 

ਦੇਸ਼ ਦੇ ਹਿੱਤ ਸਭ ਤੋਂ ਉੱਪਰ: ਰਿਜਿਜੂ

Posted On February - 16 - 2017 Comments Off on ਦੇਸ਼ ਦੇ ਹਿੱਤ ਸਭ ਤੋਂ ਉੱਪਰ: ਰਿਜਿਜੂ
ਨਵੀਂ ਦਿੱਲੀ, 16 ਫਰਵਰੀ ਕਸ਼ਮੀਰ ਵਿੱਚ ਅਤਿਵਾਦ ਵਿਰੋਧੀ ਕਾਰਵਾਈਆਂ ਦੌਰਾਨ ਅੜਿੱਕੇ ਖੜ੍ਹੇ ਕਰਨ ਵਾਲਿਆਂ ਵਿਰੁੱਧ ਸਖ਼ਤ ਕਦਮ ਚੁੱਕਣ ਦੇ ਥਲ ਸੈਨਾ ਮੁਖੀ ਬਿਪਿਨ ਰਾਵਤ ਦੇ ਬਿਆਨ ਦੀ ਪ੍ਰੋੜ੍ਹਤਾ ਕਰਦਿਆਂ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਅੱਜ ਕਿਹਾ ਕਿ ਦੇਸ਼ ਦੇ ਹਿੱਤ ਸਭ ਤੋਂ ਉੱਪਰ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਥਰਾਅ ਕਰਨ ਵਾਲਿਆਂ ਅਤੇ ਦੇਸ਼ ਹਿੱਤ ਵਿਰੁੱਧ ਕੰਮ ਕਰਨ ਵਾਲਿਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਕੌਮੀ ਹਿੱਤ ਸਭ ਤੋਂ ਉੱਪਰ 

ਘਰ ਵਿੱਚ ਨਜ਼ਰਬੰਦ ਸਈਦ ਵੱਲੋਂ ਸੂਚੀ ’ਚੋਂ ਨਾ ਹਟਾਉਣ ਦੀ ਮੰਗ

Posted On February - 16 - 2017 Comments Off on ਘਰ ਵਿੱਚ ਨਜ਼ਰਬੰਦ ਸਈਦ ਵੱਲੋਂ ਸੂਚੀ ’ਚੋਂ ਨਾ ਹਟਾਉਣ ਦੀ ਮੰਗ
ਜਮਾਤ-ਉਦ-ਦਾਵਾ ਮੁਖੀ ਹਾਫ਼ਿਜ਼ ਸਈਦ ਨੇ ਪਾਕਿਸਤਾਨ ਸਰਕਾਰ ਨੂੰ ਕਿਹਾ ਹੈ ਕਿ ਉਹ ਫ਼ੌਰੀ ਉਸ ਦਾ ਨਾਂ ਐਗਜ਼ਿਟ ਕੰਟਰੋਲ ਸੂਚੀ (ਈਸੀਐਲ) ਵਿੱਚੋਂ ਬਾਹਰ ਕੱਢੇ। ਸਈਦ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਮੌਜੂਦਗੀ ਨਾਲ ਨਾ ਤਾਂ ਮੁਲਕ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਹੈ ਅਤੇ ਨਾ ਉਸ ਦੀ ਜਥੇਬੰਦੀ ਕਿਸੇ ਤਰ੍ਹਾਂ ਦੀਆਂ ਅਤਿਵਾਦੀ ਸਰਗਰਮੀਆਂ ’ਚ ਸ਼ੁਮਾਰ ਰਹੀ ਹੈ। ਯਾਦ ਰਹੇ ਕਿ ਈਸੀਐਲ ਸੂਚੀ ਵਿੱਚ ਦਰਜ ਨਾਂ ਵਾਲੇ ....

ਮੈਨੂੰ ‘ਸਾਈਕਲ’ ਤੇਜ਼ ਚਲਾਉਣ ਦਾ ਬੜਾ ਤਜਰਬਾ: ਅਖਿਲੇਸ਼

Posted On February - 16 - 2017 Comments Off on ਮੈਨੂੰ ‘ਸਾਈਕਲ’ ਤੇਜ਼ ਚਲਾਉਣ ਦਾ ਬੜਾ ਤਜਰਬਾ: ਅਖਿਲੇਸ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨ ਸਪਾ ਮੁਖੀ ਅਖਿਲੇਸ਼ ਯਾਦਵ ਨੂੰ ‘ਨਾਤਜਰਬੇਕਾਰ’ ਆਖੇ ਜਾਣ ’ਤੇ ਉਨ੍ਹਾਂ ਉਤੇ ਵਾਰ ਕਰਦਿਆਂ ਅਖਿਲੇਸ਼ ਨੇ ਅੱਜ ਕਿਹਾ ਕਿ ਉਸ ਨੇ ‘ਸਾਈਕਲ’ ਤੇਜ਼ ਚਲਾਉਣ ਦਾ ਇੰਨਾ ਤਜਰਬਾ ਹਾਸਲ ਕਰ ਲਿਆ ਹੈ ਕਿ ਬਸਪਾ ਦਾ ‘ਹਾਥੀ’ ਤੇ ਭਾਜਪਾ ਦਾ ‘ਕਮਲ’ ਉਸ ਨਾਲ ਨਹੀਂ ਰਲ ਸਕਣਗੇ। ਸ੍ਰੀ ਮੋਦੀ ਨੇ ਬੁੱਧਵਾਰ ਨੂੰ ਕਨੌਜ ਵਿਖੇ ਇਕ ਰੈਲੀ ਦੌਰਾਨ ਕਾਂਗਰਸ ਨਾਲ ਗੱਠਜੋੜ ਲਈ ਅਖਿਲੇਸ਼ ....

ਮੈਂ ਯੂਪੀ ਦਾ ‘ਗੋਦ ਲਿਆ’ ਪੁੱਤਰ: ਮੋਦੀ

Posted On February - 16 - 2017 Comments Off on ਮੈਂ ਯੂਪੀ ਦਾ ‘ਗੋਦ ਲਿਆ’ ਪੁੱਤਰ: ਮੋਦੀ
ਹਰਦੋਈ, 16 ਫਰਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਆਪਣੇ-ਆਪ ਨੂੰ ‘ਯੂਪੀ ਦਾ ਗੋਦ ਲਿਆ ਪੁੱਤਰ’ ਕਰਾਰ ਦਿੰਦਿਆਂ ਆਖਿਆ ਕਿ ਸਪਾ, ਬਸਪਾ ਤੇ ਕਾਂਗਰਸ ਤੋਂ ਛੁਟਕਾਰਾ ਹਾਸਲ ਕੀਤੇ ਬਿਨਾਂ ਯੂਪੀ ਦਾ ਭਲਾ ਨਹੀਂ ਹੋ ਸਕਦਾ। ਉਨ੍ਹਾਂ ਆਖਿਆ ਕਿ ਉਤਰ ਪ੍ਰਦੇਸ਼ ਉਨ੍ਹਾਂ ਦਾ ‘ਮਾਈ-ਬਾਪ’ ਹੈ ਅਤੇ ਉਹ ਇਸ ਨੂੰ ਕਦੇ ਵੀ ਛੱਡ ਨਹੀਂ ਸਕਦੇ। ਉਨ੍ਹਾਂ ਇਥੇ ਇਕ ਚੋਣ ਰੈਲੀ ਦੌਰਾਨ ਜਜ਼ਬਾਤੀ ਭਾਸ਼ਣ ਦਿੰਦਿਆਂ ਆਖਿਆ, ‘‘ਭਗਵਾਨ ਕ੍ਰਿਸ਼ਨ ਦਾ ਜਨਮ ਯੂਪੀ ਵਿੱਚ ਹੋਇਆ ਤੇ ਉਨ੍ਹਾਂ ਗੁਜਰਾਤ ਨੂੰ ਆਪਣੀ ‘ਕਰਮ 

ਕਾਂਗਰਸ ਵਾਲੇ ਕਿੰਨੇ ‘ਚਤੁਰ’ ਨੇ, ਅਖਿਲੇਸ਼ ਨੂੰ ਨਹੀਂ ਪਤਾ: ਮੋਦੀ

Posted On February - 15 - 2017 Comments Off on ਕਾਂਗਰਸ ਵਾਲੇ ਕਿੰਨੇ ‘ਚਤੁਰ’ ਨੇ, ਅਖਿਲੇਸ਼ ਨੂੰ ਨਹੀਂ ਪਤਾ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਪੀ ਦੀ ਹਾਕਮ ਸਮਾਜਵਾਦੀ ਪਾਰਟੀ ਵੱਲੋਂ ਕਾਂਗਰਸ ਨਾਲ ਕੀਤੇ ਚੋਣ ਗੱਠਜੋੜ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਉਸੇ ਤਰ੍ਹਾਂ ਹੈ ਜਿਵੇਂ ਫਿਲਮ ਵਿੱਚ ਦੋ ਵਿਰੋਧੀ ਧੜੇ ‘ਵਕਫ਼ੇ’ (ਇੰਟਰਵਲ) ਪਿੱਛੋਂ ਦੋਸਤ ਬਣ ਜਾਂਦੇ ਹਨ। ਸ੍ਰੀ ਮੋਦੀ ਇਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਗ਼ੌਰਤਲਬ ਹੈ ਕਿ ਕਨੌਜ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਸਪਾ ਮੁਖੀ ਤੇ ਮੁੱਖ ਮੰਤਰੀ ਅਖਿਲੇਸ਼ ਦੀ ....

ਚੋਣਾਂ ਤੋਂ ਬਾਅਦ ਭਾਜਪਾ ਨਾਲ ਹੱਥ ਮਿਲਾ ਸਕਦੀ ਹੈ ਬਸਪਾ: ਅਖਿਲੇਸ਼

Posted On February - 15 - 2017 Comments Off on ਚੋਣਾਂ ਤੋਂ ਬਾਅਦ ਭਾਜਪਾ ਨਾਲ ਹੱਥ ਮਿਲਾ ਸਕਦੀ ਹੈ ਬਸਪਾ: ਅਖਿਲੇਸ਼
ਯੂਪੀ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਅੱਜ ਇਥੇ ਸੂਬੇ ਦੇ ਵੋਟਰਾਂ ਨੂੰ ਸੱਦਾ ਦਿੱਤਾ ਕਿ ਉਹ ਬਸਪਾ ਉਤੇ ਭਰੋਸਾ ਨਾ ਕਰਨ, ਕਿਉਂਕਿ ਇਹ ਚੋਣਾਂ ਤੋਂ ਬਾਅਦ ਭਾਜਪਾ ਨਾਲ ਹੱਥ ਮਿਲਾ ਸਕਦੀ ਹੈ। ਉਹ ਇਥੇ ਸਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਬਸਪਾ ਮੁਖੀ ਕੁਮਾਰੀ ਮਾਇਆਵਤੀ ਉਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ, ‘‘ਬੂਆਜੀ (ਮਾਇਆਵਤੀ) ਆਖ ਰਹੀ ਹੈ ਕਿ ਉਹ ਜੇ ਸਰਕਾਰ ....

ਬੀਐਸਐਫ਼ ਦੇ ਜਵਾਨ ਦੁਸ਼ਮਣਾਂ ਤੋਂ ਨਹੀਂ ‘ਦਿਲ’ ਤੋਂ ਹਾਰੇ

Posted On February - 15 - 2017 Comments Off on ਬੀਐਸਐਫ਼ ਦੇ ਜਵਾਨ ਦੁਸ਼ਮਣਾਂ ਤੋਂ ਨਹੀਂ ‘ਦਿਲ’ ਤੋਂ ਹਾਰੇ
ਮਾੜੀਆਂ ਖਾਣ ਆਦਤਾਂ, ਗ਼ੈਰਤੰਦਰੁਸਤ ਕੰਮ ਹਾਲਾਤ, ਤਣਾਅ ਤੇ ਅਨੀਂਦਰਾ ਕੁਝ ਅਜਿਹੇ ਕਾਰਨ ਹਨ ਜੋ ਬੀਐਸਐਫ਼ ਜਵਾਨਾਂ ਲਈ ਮਾਰੂ ਸਾਬਤ ਹੋ ਰਹੇ ਹਨ। ਬੀਐਸਐਫ਼ ਅਧਿਕਾਰੀਆਂ ਮੁਤਾਬਕ ਪਿਛਲੇ ਸਾਲ 71 ਜਵਾਨਾਂ ਨੂੰ ਦਿਲ ਦੀ ਹਰਕਤ ਬੰਦ ਹੋਣ ਕਰਕੇ ਜਾਨ ਗੁਆਉਣੀ ਪਈ। ਔਸਤਨ ਵੇਖੀਏ ਤਾਂ ਹਰ ਮਹੀਨੇ ਛੇ ਬੀਐਸਐਫ਼ ਜਵਾਨ ਰੱਬ ਨੂੰ ਪਿਆਰੇ ਹੋ ਗਏ। ਇਨ੍ਹਾਂ ਅੰਕੜਿਆਂ ਦੇ ਉਲਟ ਪਿਛਲੇ ਸਾਲ ਸਰਹੱਦ ’ਤੇ ਅਤਿਵਾਦੀਆਂ ਵੱਲੋਂ ਕੀਤੇ ਹਮਲਿਆਂ ਵਿੱਚ ....

ਦਾਸੌਲਤ ਭਾਰਤੀ ਜਲ ਸੈਨਾ ਨਾਲ ਰਾਫੇਲ ਸਮਝੌਤਾ ਕਰਨ ਦੀ ਚਾਹਵਾਨ

Posted On February - 15 - 2017 Comments Off on ਦਾਸੌਲਤ ਭਾਰਤੀ ਜਲ ਸੈਨਾ ਨਾਲ ਰਾਫੇਲ ਸਮਝੌਤਾ ਕਰਨ ਦੀ ਚਾਹਵਾਨ
ਬੰਗਲੁਰੂ, 15 ਫਰਵਰੀ ਭਾਰਤੀ ਹਵਾਈ ਸੈਨਾ ਦੇ ਬੇੜੇ ਵਿੱਚ 8.78 ਅਰਬ ਯੂਰੋ ਦੇ ਸਮਝੌਤੇ ਤਹਿਤ 36 ਰਾਫੇਲ ਲੜਾਕੂ ਜਹਾਜ਼ ਸ਼ਾਮਲ ਕਰਨ ਮਗਰੋਂ ਫਰਾਂਸੀਸੀ ਹਵਾਈ ਜਹਾਜ਼ ਨਿਰਮਾਤਾ ਕੰਪਨੀ ਦਾਸੌਲਤ ਐਵੀਏਸ਼ਨ ਦੀਆਂ ਨਿਗਾਹਾਂ ਹੁਣ ਭਾਰਤੀ ਜਲ ਸੈਨਾ ਨਾਲ 57 ਜਹਾਜ਼ਾਂ ਦਾ ਸਮਝੌਤਾ ਕਰਨ ਵੱਲ ਹਨ। ਜਲ ਸੈਨਾ ਨੇ ਪਿਛਲੇ ਮਹੀਨੇ ਹਵਾਈ ਜਹਾਜ਼ ਨਿਰਮਾਣ ਕਰਨ ਵਾਲੀਆਂ ਵੱਖ ਵੱਖ ਕੰਪਨੀਆਂ ਤੋਂ ਉਨ੍ਹਾਂ ਦੇ ਲੜਾਕੂ ਜਹਾਜ਼ਾਂ ਬਾਰੇ ਜਾਣਕਾਰੀ ਮੰਗੀ ਸੀ। ਦਾਸੌਲਤ ਐਵੀਏਸ਼ਨ ਦੇ ਸੀਈਓ ਐਰਿਕ ਤਰਾਪੀਅਰ ਨੇ 

ਸਕੂਲੀ ਬੱਚਿਆਂ ਦੇ ਭਾਰੀ ਬਸਤੇ ਹੋਣਗੇ ਬੀਤੇ ਦੀ ਗੱਲ

Posted On February - 15 - 2017 Comments Off on ਸਕੂਲੀ ਬੱਚਿਆਂ ਦੇ ਭਾਰੀ ਬਸਤੇ ਹੋਣਗੇ ਬੀਤੇ ਦੀ ਗੱਲ
ਨਵੀਂ ਦਿੱਲੀ, 15 ਫਰਵਰੀ ਸਕੂਲੀ ਵਿਦਿਆਰਥੀਆਂ ਦਾ ਭਾਰੀ ਬਸਤੇ ਘੜੀਸਣਾ ਹੁਣ ਬੀਤੇ ਦੀ ਗੱਲ ਬਣ ਸਕਦਾ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਕਿਹਾ ਕਿ ਵਿਦਿਆਰਥੀਆਂ ਦੇ ਬਸਤਿਆਂ ਦਾ ਬੋਝ ਘਟਾਉਣ ਲਈ ਸੀਬੀਐਸਈ ਦੇ ਸਕੂਲਾਂ ਵਾਸਤੇ ਤਾਜ਼ਾ ਮਾਪਦੰਡਾਂ ਤੈਅ ਕਰਨ ਉਤੇ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਕੰਮ ਕਰ ਰਿਹਾ ਹੈ। ਸੀਬੀਐਸਈ ਵੱਲੋਂ ਕਰਵਾਏ ਇਕ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ‘‘ਮੈਂ ਸਕੂਲੀ ਬਸਤਿਆਂ ਦਾ ਵਜ਼ਨ ਘਟਾਉਣ ਜਾ ਰਿਹਾ ਹਾਂ। ਹੁਣ ਭਾਰੀ ਬਸਤੇ ਲੈ ਜਾਣ ਦੀ 

ਸ਼ਹਾਬੂਦੀਨ ਨੂੰ ਤਿਹਾੜ ਜੇਲ੍ਹ ’ਚ ਤਬਦੀਲ ਕਰਨ ਦੀ ਹਦਾਇਤ

Posted On February - 15 - 2017 Comments Off on ਸ਼ਹਾਬੂਦੀਨ ਨੂੰ ਤਿਹਾੜ ਜੇਲ੍ਹ ’ਚ ਤਬਦੀਲ ਕਰਨ ਦੀ ਹਦਾਇਤ
ਨਵੀਂ ਦਿੱਲੀ, 15 ਫਰਵਰੀ ਸੁਪਰੀਮ ਕੋਰਟ ਨੇ ਰਾਸ਼ਟਰੀ ਜਨਤਾ ਦਲ ਦੇ ਵਿਵਾਦਿਤ ਆਗੂ ਮੁਹੰਮਦ ਸ਼ਹਾਬੂਦੀਨ ਖ਼ਿਲਾਫ਼ ਦਰਜ ਕੇਸਾਂ ਦੀ ‘ਨਿਰਪੱਖ ਜਾਂਚ’ ਲਈ ਉਸ ਨੂੰ ਬਿਹਾਰ ਤੋਂ ਇਥੋਂ ਦੀ ਤਿਹਾੜ ਜੇਲ੍ਹ ਵਿੱਚ ਤਬਦੀਲ ਕਰਨ ਲਈ ਕਿਹਾ ਹੈ। ਜਸਟਿਸ ਦੀਪਕ ਮਿਸ਼ਰਾ ਤੇ ਅਮਿਤਵਾ ਰੌਇ ਦੇ ਬੈਂਚ ਨੇ ਆਰਜੇਡੀ ਆਗੂ ਨੂੰ ਹਫ਼ਤੇ ਦੇ ਅੰਦਰ ਤਿਹਾੜ ਜੇਲ੍ਹ ’ਚ ਤਬਦੀਲ ਕਰਨ ਦੇ ਹੁਕਮ ਦਿੰਦਿਆਂ ਕਿਹਾ ਕਿ ਅਦਾਲਤ ਕੇਸ ਦੀ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਨਾ ਸਿਰਫ਼ ਪਾਬੰਦ ਹੈ ਬਲਕਿ ਉਸ ਦੀ ਜ਼ਿੰਮੇਵਾਰੀ 

ਸ਼ਰੀਫ ਨੂੰ ਜਾਇਦਾਦ ਸਬੰਧੀ ਸਬੂਤ ਪੇਸ਼ ਕਰਨ ਦੇ ਹੁਕਮ

Posted On February - 15 - 2017 Comments Off on ਸ਼ਰੀਫ ਨੂੰ ਜਾਇਦਾਦ ਸਬੰਧੀ ਸਬੂਤ ਪੇਸ਼ ਕਰਨ ਦੇ ਹੁਕਮ
ਇਸਲਾਮਾਬਾਦ, 15 ਫਰਵਰੀ ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਪਰਿਵਾਰ ਨੂੰ ਹੁਕਮ ਦਿੱਤੇ ਹਨ ਕਿ ਉਹ ਲੰਡਨ ਸਥਿਤ ਫਲੈਟਾਂ ਦੀ ਮਲਕੀਅਤ ਸਬੰਧੀ ਸਬੂਤ ਪੇਸ਼ ਕਰਨ, ਜੋ ਕਿ ਪਨਾਮਾ ਦਸਤਾਵੇਜ਼ ਲੀਕ ਹੋਣ ਮਗਰੋਂ ਸਾਹਮਣੇ ਆਏ ਹਨ। ਇਸ ਮਾਮਲੇ ’ਚ ਦੋ ਹਫ਼ਤਿਆਂ ਬਾਅਦ ਸ਼ੁਰੂ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਇਹ ਹੁਕਮ ਦਿੱਤੇ ਹਨ। ਸੁਣਵਾਈ ਜਸਿਟਸ ਅਜ਼ਮਤ ਸਈਦ ਸ਼ੇਖ ਨੇ ਸ਼ਰੀਫ ਪਰਿਵਾਰ ਦੇ ਵਕੀਲ ਤੋਂ ਸਬੂਤਾਂ ਦੀ ਮੰਗ ਕੀਤੀ ਜਿਸ ਤੋਂ ਇਹ ਸਿੱਧ ਹੋਵੇਗੀ ਕਿ ਹੁਸੈਨ 

ਕੋਟ ਲਖਪੱਤ ਜੇਲ੍ਹ ਦੇ ਡਿਪਟੀ ਸੁਪਰਡੈਂਟ ਖ਼ਿਲਾਫ਼ ਵਾਰੰਟ

Posted On February - 15 - 2017 Comments Off on ਕੋਟ ਲਖਪੱਤ ਜੇਲ੍ਹ ਦੇ ਡਿਪਟੀ ਸੁਪਰਡੈਂਟ ਖ਼ਿਲਾਫ਼ ਵਾਰੰਟ
ਲਾਹੌਰ, 15 ਫਰਵਰੀ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੇ 2013 ਵਿੱਚ ਹੋਏ ਕਤਲ ਕੇਸ ਵਿੱਚ ਇਕ ਜੇਲ੍ਹ ਅਧਿਕਾਰੀ ਵੱਲੋਂ ਪੇਸ਼ ਨਾ ਹੋਣ ਉਤੇ ਅਦਾਲਤ ਨੇ ਉਸ ਵਿਰੁੱਧ ਜ਼ਮਾਨਤ ਯੋਗ ਵਾਰੰਟ ਜਾਰੀ ਕੀਤੇ ਹਨ। ਕੋਟ ਲਖਪੱਤ ਜੇਲ੍ਹ ਦੇ ਡਿਪਟੀ ਸੁਪਰਡੈਂਟ ਵੱਲੋਂ ਵਾਰ ਵਾਰ ਸੰਮਨਾਂ ਦੇ ਬਾਵਜੂਦ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਉਸ ਵਿਰੁੱਧ ਇਹ ਆਦੇਸ਼ ਦਿੱਤੇ। ਇਸ ਜੇਲ੍ਹ ਵਿੱਚ ਸਰਬਜੀਤ ਦਾ ਦੋ ਕੈਦੀਆਂ ਨੇ ਕਤਲ ਕਰ ਦਿੱਤਾ ਸੀ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਕੱਲ੍ਹ ਲਾਹੌਰ ਦੇ ਪੁਲੀਸ ਮੁਖੀ ਨੂੰ ਆਦੇਸ਼ ਦਿੱਤਾ 

ਮੋਦੀ ਵੱਲੋਂ ਬਰਤਾਨਵੀ ਸੰਸਦ ਮੈਂਬਰਾਂ ਨੂੰ ਅਤਿਵਾਦ ਵਿਰੁੱਧ ਆਵਾਜ਼ ਉਠਾਉਣ ਦਾ ਸੱਦਾ

Posted On February - 14 - 2017 Comments Off on ਮੋਦੀ ਵੱਲੋਂ ਬਰਤਾਨਵੀ ਸੰਸਦ ਮੈਂਬਰਾਂ ਨੂੰ ਅਤਿਵਾਦ ਵਿਰੁੱਧ ਆਵਾਜ਼ ਉਠਾਉਣ ਦਾ ਸੱਦਾ
ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਆਏ ਬਰਤਾਨਵੀ ਵਫਦ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੇ ਅਤਿਵਾਦ, ਵੱਖਵਾਦ ਅਤੇ ਕੱਟੜਵਾਦ ਵਿਰੁੱਧ ਇੱਕਜੁੱਟ ਹੋ ਕੇ ਆਵਾਜ਼ ਉਠਾਉਣ ਦਾ ਸੱਦਾ ਦਿੱਤਾ। ਇਹ ਜ਼ਿਕਰਯੋਗ ਹੈ ਕਿ ਇੱਕ ਮਹੀਨਾਂ ਪਹਿਲਾਂ ਹੀ ਬਰਤਾਨਵੀ ਸੰਸਦ ਵਿੱਚ ਕਸ਼ਮੀਰ ਸਬੰਧੀ ਮਤੇ ਉੱਤੇ ਚਰਚਾ ਕੀਤੀ ਗਈ ਸੀ। ....

ਕੈਲੀਫੋਰਨੀਆ ਦੇ ਡੈਮ ਪੀੜਤਾਂ ਲਈ ਗੁਰਦੁਆਰਿਆਂ ਵਿੱਚ ਲੱਗੇ ਲੰਗਰ

Posted On February - 14 - 2017 Comments Off on ਕੈਲੀਫੋਰਨੀਆ ਦੇ ਡੈਮ ਪੀੜਤਾਂ ਲਈ ਗੁਰਦੁਆਰਿਆਂ ਵਿੱਚ ਲੱਗੇ ਲੰਗਰ
ਵਾਸ਼ਿੰਗਟਨ, 14 ਫਰਵਰੀ ਕੈਲੀਫੋਰਨੀਆ ਵਿੱਚ ਭਾਰੀ ਮੀਂਹ ਤੋਂ ਬਾਅਦ ਔਰੋਵਿਲੇ ਡੈਮ ਟੁੱਟਣ ਦੇ ਖ਼ਤਰੇ ਕਰਕੇ ਖਾਲੀ ਕਰਵਾਏ ਗਏ ਯੂਬਾ ਸਿਟੀ ਦੇ ਵਸਨੀਕਾਂ ਨੂੰ ਰਾਜਧਾਨੀ ਸੈਕਰਾਮੈਂਟੋ ਸਥਿਤ ਕਈ ਗੁਰਦੁਆਰਿਆਂ ਵੱਲੋਂ ਲੰਗਰ ਅਤੇ ਸਰ੍ਹਾਂ ’ਚ ਠਹਿਰ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਬਿਪਤਾ ਦੀ ਘੜੀ ਵਿੱਚ ਲੋਕਾਂ ਦੀ ਮਦਦ ਲਈ ਸਿੱਖ ਭਾਈਚਾਰੇ ਵੱਲੋਂ ਗੁਰੂਘਰਾਂ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਔਰੋਵਿਲੇ ਡੈਮ ਉਛਲਣ ਕਰਕੇ ਕੁੱਲ 1,88,0000 ਆਬਾਦੀ, ਜਿਸ ਵਿੱਚ ਕਰੀਬ 20 ਹਜ਼ਾਰ ਭਾਰਤੀ-ਅਮਰੀਕੀ 
Page 5 of 1,73412345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.