ਮੱਧ ਸਾਗਰੀ ਮੁਲਕ ਦੀ ਹਿੰਦ ਮਹਾਂਸਾਗਰ ’ਤੇ ਸਰਦਾਰੀ !    ਸੰਧਿਆ ਦਾ ਚਮਕੀਲਾ ਤਾਰਾ !    ਗੁੱਜਰ ਚਰਵਾਹਿਆਂ ਦੀ ਜੰਨਤ ਜੋਤ !    ਜੱਗੂ ਡਾਕਟਰ !    ਪਛਤਾਵਾ !    ਦਸਮੇਸ਼ ਗੁਰੂ ਬਾਰੇ ਖੋਜ ਭਰਪੂਰ ਪੁਸਤਕ !    ਸੁਚੱਜੀ ਜੀਵਨ ਜਾਚ ਲਈ ਪ੍ਰੇਰਦੇ ਨਿਬੰਧ !    ਮਿਨੀ ਕਹਾਣੀਆਂ !    ਸਰਲ ਤੇ ਭਾਵਪੂਰਤ ਕਵਿਤਾਵਾਂ !    ਗਿਆਨ ਤੇ ਸਾਹਿਤਕ ਰਸ ਦਾ ਸੁਮੇਲ !    

ਦੇਸ਼-ਵਿਦੇਸ਼ › ›

Featured Posts
ਸੀਰੀਆ ਦੇ ਸ਼ਹਿਰ ਹੋਮਜ਼ ਵਿੱਚ ਆਤਮਘਾਤੀ ਹਮਲਾ; 42 ਮੌਤਾਂ

ਸੀਰੀਆ ਦੇ ਸ਼ਹਿਰ ਹੋਮਜ਼ ਵਿੱਚ ਆਤਮਘਾਤੀ ਹਮਲਾ; 42 ਮੌਤਾਂ

ਬੈਰੂਤ, 25 ਫਰਵਰੀ ਸੀਰੀਆ ਦੇ ਸ਼ਹਿਰ ਹੋਮਜ਼ ਵਿੱਚ ਦੋ ਸੁਰੱਖਿਆ ਸੇਵਾਵਾਂ ਦੇ ਟਿਕਾਣੇ ਉਤੇ ਆਤਮਘਾਤੀ ਹਮਲੇ ਵਿੱਚ 42 ਜਣੇ ਮਾਰੇ ਗਏ। ਮਰਨ ਵਾਲਿਆਂ ਵਿੱਚ ਖ਼ੁਫ਼ੀਆ ਸੇਵਾਵਾਂ ਦਾ ਉੱਚ ਅਧਿਕਾਰੀ ਸ਼ਾਮਲ ਹੈ। ਅਲ ਕਾਇਦਾ ਨਾਲ ਸਬੰਧਤ ਰਹੇ ਫਤਹਿ ਅਲ-ਸ਼ਾਮ ਫਰੰਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜਥੇਬੰਦੀ ਨੇ ਕਿਹਾ ਕਿ ਹਮਲੇ ...

Read More

ਚੀਨ ਦੇ ਹੋਟਲ ’ਚ ਅੱਗ ਕਾਰਨ 10 ਮੌਤਾਂ, 14 ਝੁਲਸੇ

ਚੀਨ ਦੇ ਹੋਟਲ ’ਚ ਅੱਗ ਕਾਰਨ 10 ਮੌਤਾਂ, 14 ਝੁਲਸੇ

ਪੇਈਚਿੰਗ, 25 ਫਰਵਰੀ ਚੀਨ ਦੇ ਪੂਰਬੀ ਸੂਬੇ ਜਿਆਂਗਸ਼ੀ ਦੀ ਰਾਜਧਾਨੀ ਨਾਨਚਾਂਗ ਵਿੱਚ ਇਕ ਬਹੁ-ਮੰਜ਼ਿਲੇ ਲਗਜ਼ਰੀ ਹੋਟਲ ਵਿੱਚ ਅੱਗ ਲੱਗਣ ਕਾਰਨ ਘੱਟ ਤੋਂ ਘੱਟ 10 ਵਿਅਕਤੀ ਮਾਰੇ ਗਏ ਅਤੇ 14 ਜਣੇ ਝੁਲਸ ਗਏ ਹਨ। ਸਿਨਹੂਆ ਖ਼ਬਰ ਏਜੰਸੀ ਮੁਤਾਬਕ ਅੱਗ ਬੁਝਾਊ ਅਮਲੇ ਨੂੰ ਮਲਬੇ ਵਿੱਚੋਂ ਸੱਤ ਲਾਸ਼ਾਂ ਮਿਲੀਆਂ ਹਨ। 16 ਜ਼ਖ਼ਮੀਆਂ ਨੂੰ ਹਸਪਤਾਲ ...

Read More

ਪ੍ਰਧਾਨ ਮੰਤਰੀ ਨੇ ਮਨੀਪੁਰ ਵਿੱਚ ਪੜ੍ਹਿਆ ਨਮੋ ਮੰਤਰ

ਪ੍ਰਧਾਨ ਮੰਤਰੀ ਨੇ ਮਨੀਪੁਰ ਵਿੱਚ ਪੜ੍ਹਿਆ ਨਮੋ ਮੰਤਰ

ਇੰਫਾਲ, 25 ਫਰਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਰੋਸਾ ਦਿੱਤਾ ਕਿ ਜੇ ਮਨੀਪੁਰ ਵਿੱਚ ਭਾਜਪਾ ਸੱਤਾ ਵਿੱਚ ਆਈ ਤਾਂ ਸੂਬੇ ਵਿੱਚ ਆਰਥਿਕ ਨਾਕੇਬੰਦੀ ਖ਼ਤਮ ਕੀਤੀ ਜਾਵੇਗੀ ਅਤੇ ਜੋ ਕਾਂਗਰਸ 15 ਸਾਲਾਂ ਵਿੱਚ ਨਹੀਂ ਕਰ ਸਕੀ, ਉਹ ਭਾਜਪਾ 15 ਮਹੀਨਿਆਂ ਵਿੱਚ ਕਰੇਗੀ। ਸ੍ਰੀ ਮੋਦੀ ਨੇ ਮੁੱਖ ਮੰਤਰੀ ਓ. ਇਬੋਬੀ ਸਿੰਘ ਉਤੇ ਤਿੱਖੇ ...

Read More

ਪ੍ਰਧਾਨ ਮੰਤਰੀ ਕਰਦੇ ਨੇ ਹੋਰਾਂ ਦੇ ਕੱਪੜਿਆਂ ਦੀ ਨਕਲ: ਅਖਿਲੇਸ਼

ਪ੍ਰਧਾਨ ਮੰਤਰੀ ਕਰਦੇ ਨੇ ਹੋਰਾਂ ਦੇ ਕੱਪੜਿਆਂ ਦੀ ਨਕਲ: ਅਖਿਲੇਸ਼

ਸਿਧਾਰਥ ਨਗਰ/ਸੰਤਕਬੀਰ ਨਗਰ (ਯੂਪੀ), 25 ਫਰਵਰੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਅੱਜ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਨਾਂ ਵੱਲੋਂ ਪਾਏ ਜਾਂਦੇ ਕੱਪੜਿਆਂ ਦੀ ਨਕਲ ਕਰਦੇ ਹਨ। ਅਖਿਲੇਸ਼ ਦਾ ਇਹ ਬਿਆਨ ਪ੍ਰਧਾਨ ਮੰਤਰੀ ਵੱਲੋਂ ਯੂਪੀ ਵਿੱਚ ਪ੍ਰੀਖਿਆ ਕੇਂਦਰਾਂ ਦੀ ਨਕਲ ਕਰਾਉਣ ਲਈ ਬੋਲੀ ਲਾਏ ਜਾਣ ਸਬੰਧੀ ਦਿੱਤੇ ...

Read More

ਗੁਰੂ-ਚੇਲਾ ਲੈ ਰਹੇ ਨੇ ਯੂਪੀ ਦੀ ਬਰਬਾਦੀ ਦੇ ਸੁਪਨੇ: ਮਾਇਆਵਤੀ

ਗੁਰੂ-ਚੇਲਾ ਲੈ ਰਹੇ ਨੇ ਯੂਪੀ ਦੀ ਬਰਬਾਦੀ ਦੇ ਸੁਪਨੇ: ਮਾਇਆਵਤੀ

ਦੇਵਰੀਆ (ਯੂਪੀ), 25 ਫਰਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਅੱਜ ਗੁਰੂ-ਚੇਲੇ ਦਾ ਨਾਂ ਦਿੰਦਿਆਂ ਮਾਇਆਵਤੀ ਨੇ ਕਿਹਾ ਕਿ ਇਹ ਦੋਵੇਂ ਉੱਤਰ ਪ੍ਰਦੇਸ਼ ਨੂੰ ਬਰਬਾਦ ਕਰਨ ਦੇ ਸੁਪਨੇ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਗੁਰੂ (ਮੋਦੀ) ਤੇ ਚੇਲੇ (ਸ਼ਾਹ) ਨੇ ਮਿਲ ਕੇ ਪਹਿਲਾਂ ਦੇਸ਼ ਨੂੰ ਬਰਬਾਦ ...

Read More

ਸੀਰੀਆ ਵਿੱਚ ਫਿਦਾਈਨ ਹਮਲਾ; 42 ਮੌਤਾਂ

ਸੀਰੀਆ ਵਿੱਚ ਫਿਦਾਈਨ ਹਮਲਾ; 42 ਮੌਤਾਂ

ਬੈਰੂਤ, 24 ਫਰਵਰੀ ਸੀਰੀਆ ਦੇ ਸ਼ਹਿਰ ਅਲ-ਬਾਬ ਦੇ ਬਾਹਰਵਾਰ ਅੱਜ ਤੁਰਕੀ ਤੋਂ ਸਮਰਥਨ ਪ੍ਰਾਪਤ ਬਾਗ਼ੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਫਿਦਾਈਨ ਬੰਬ ਧਮਾਕੇ ਵਿੱਚ 42 ਲੋਕ ਮਾਰੇ ਗਏ। ਇਸ ਸ਼ਹਿਰ ਨੂੰ ਇਸਲਾਮਿਕ ਸਟੇਟ ਤੋਂ ਆਜ਼ਾਦ ਕਰਵਾਉਣ ਬਾਅਦ ਹਾਲੇ ਚੱਜ ਨਾਲ ਜਸ਼ਨ ਵੀ ਨਹੀਂ ਮਨਾਏ ਜਾ ਸਕੇ ਸਨ। ਮਨੁੱਖੀ ਅਧਿਕਾਰਾਂ ਬਾਰੇ ਸੀਰੀਅਨ ...

Read More

ਜ਼ਹਿਰੀਲੇ ਰਸਾਇਣ ਨਾਲ ਹੋਈ ਸੀ ਕਿਮ ਜੌਂਗ ਉਨ ਦੇ ਮਤਰੇਏ ਭਰਾ ਦੀ ਮੌਤ

ਜ਼ਹਿਰੀਲੇ ਰਸਾਇਣ ਨਾਲ ਹੋਈ ਸੀ ਕਿਮ ਜੌਂਗ ਉਨ ਦੇ ਮਤਰੇਏ ਭਰਾ ਦੀ ਮੌਤ

ਕੁਆਲਾਲੰਪੁਰ, 24 ਫਰਵਰੀ ਮਲੇਸ਼ਿਆਈ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਦੇ ਮਤਰੇਏ ਭਰਾ ਦਾ ਕਤਲ ਘਾਤਕ ਨਰਵ ਏਜੰਟ ਵੀਐਕਸ(ਜ਼ਹਿਰੀਲੇ ਰਸਾਇਣ) ਕਰ ਕੇ ਹੋਇਆ ਸੀ, ਜੋ ਕਿ ਆਮ ਕਰ ਕੇ ਰਸਾਇਣਕ ਜੰਗ ਲਈ ਤਿਆਰ ਕੀਤਾ ਜਾਂਦਾ ਹੈ। ਸੰਯੁਕਤ ਰਾਸ਼ਟਰ ਨੇ ਇਸ ਏਜੰਟ ਨੂੰ ਵੱਡੇ ਪੱਧਰ ...

Read More


ਦਹਿਸ਼ਤਗਰਦਾਂ ਦੇ ਹਮਲੇ ’ਚ ਚੈਨਲ ਦਾ ਕੈਮਰਾਮੈਨ ਹਲਾਕ

Posted On February - 13 - 2017 Comments Off on ਦਹਿਸ਼ਤਗਰਦਾਂ ਦੇ ਹਮਲੇ ’ਚ ਚੈਨਲ ਦਾ ਕੈਮਰਾਮੈਨ ਹਲਾਕ
ਸਮਾ ਨਿਊਜ਼ ਚੈਨਲ ਦੀ ਵੈਨ ’ਤੇ ਕੀਤੇ ਗਏ ਹਮਲੇ ’ਚ ਇਕ ਕੈਮਰਾਮੈਨ ਮਾਰਿਆ ਗਿਆ। ਉੱਤਰੀ ਨਜ਼ੀਮਾਬਾਦ ਇਲਾਕੇ ’ਚ ਚੈਨਲ ਦੀ ਵੈਨ ਖ਼ਬਰ ਵਾਸਤੇ ਗਈ ਸੀ ਜਿਥੇ ਮੋਟਰਸਾਈਕਲ ’ਤੇ ਸਵਾਰ ਬੰਦੂਕਧਾਰੀ ਨੇ ਵੈਨ ਉਪਰ ਅੰਨ੍ਹਵਾਹ ਗੋਲੀਬਾਰੀ ਕਰ ਦਿੱਤੀ। ਹਮਲੇ ’ਚ ਕੈਮਰਾਮੈਨ ਤੈਮੂਰ ਦੇ ਸਿਰ ’ਚ ਗੋਲੀ ਲੱਗੀ ਜਿਸ ਨੂੰ ਹਸਪਤਾਲ ਲਿਆਂਦਾ ਗਿਆ ਜਿਥੇ ਉਸ ਨੇ ਦਮ ਤੋੜ ਦਿੱਤਾ। ....

ਭਾਰਤ-ਅਮਰੀਕੀ ਮਾਹਿਰਾਂ ਵੱਲੋਂ ਐਚ1ਬੀ ਬਿੱਲ ’ਤੇ ਚਿੰਤਾ ਜ਼ਾਹਰ

Posted On February - 13 - 2017 Comments Off on ਭਾਰਤ-ਅਮਰੀਕੀ ਮਾਹਿਰਾਂ ਵੱਲੋਂ ਐਚ1ਬੀ ਬਿੱਲ ’ਤੇ ਚਿੰਤਾ ਜ਼ਾਹਰ
ਸਿਲੀਕੌਨ ਵੈਲੀ ਆਧਾਰਿਤ ਭਾਰਤ ਅਮਰੀਕੀ ਆਈਟੀ ਮਾਹਿਰਾਂ ਨੇ ਅਮਰੀਕੀ ਕਾਂਗਰਸ ’ਚ ਪੇਸ਼ ਕੀਤੇ ਜਾਣ ਵਾਲੇ ਨਵੇਂ ਐਚ1ਬੀ ਵੀਜ਼ਾ ਬਿਲ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇਸ ਨਾਲ ਭਾਰਤੀਆਂ ’ਤੇ ਸਭ ਤੋਂ ਜ਼ਿਆਦਾ ਮਾੜਾ ਪ੍ਰਭਾਵ ਪਏਗਾ। ....

ਵਜ਼ੀਰਿਸਤਾਨ ਵਿੱਚ ਬੰਬ ਧਮਾਕਾ, ਤਿੰਨ ਹਲਾਕ

Posted On February - 13 - 2017 Comments Off on ਵਜ਼ੀਰਿਸਤਾਨ ਵਿੱਚ ਬੰਬ ਧਮਾਕਾ, ਤਿੰਨ ਹਲਾਕ
ਪਾਕਿਸਤਾਨ ਦੇ ਗੜਬੜ ਵਾਲੇ ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਜ਼ਾਰਮਿਲਨ ਇਲਾਕੇ ’ਚ ਸੜਕ ਕੰਢੇ ਬੰਬ ਫਟਣ ਕਰ ਕੇ ਨੀਮ ਫ਼ੌਜੀ ਬਲਾਂ ਦੇ ਤਿੰਨ ਜਵਾਨ ਮਾਰੇ ਗਏ। ਸੁਰੱਖਿਆ ਬਲ ਜਦੋਂ ਇਲਾਕੇ ’ਚ ਮੋਟਰਸਾਈਕਲ ’ਤੇ ਗਸ਼ਤ ਕਰ ਰਹੇ ਸਨ ਤਾਂ ਰਿਮੋਟ ਕੰਟਰੋਲ ਨਾਲ ਧਮਾਕਾ ਕੀਤਾ ਗਿਆ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ....

ਕੁਲਗਾਮ ਤੇ ਸ਼ੋਪੀਆਂ ਵਿੱਚ ਕਰਫ਼ਿਊ

Posted On February - 13 - 2017 Comments Off on ਕੁਲਗਾਮ ਤੇ ਸ਼ੋਪੀਆਂ ਵਿੱਚ ਕਰਫ਼ਿਊ
ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਅਤੇ ਸ਼ੋਪੀਆਂ ’ਚ ਹਾਲਾਤ ਵਿਗੜਨ ਮਗਰੋਂ ਕਰਫ਼ਿਊ ਲਾ ਦਿੱਤਾ ਗਿਆ ਹੈ। ਸੁਰੱਖਿਆ ਬਲਾਂ ਅਤੇ ਦਹਿਸ਼ਤਗਰਦਾਂ ਦਰਮਿਆਨ ਕੱਲ੍ਹ ਹੋਏ ਮੁਕਾਬਲੇ ’ਚ ਇਕ ਆਮ ਨਾਗਰਿਕ ਹਲਾਕ ਹੋ ਗਿਆ ਸੀ ਜਦਕਿ ਵਿਰੋਧ ਪ੍ਰਦਰਸ਼ਨਾਂ ’ਚ ਵੀ ਇਕ ਵਿਅਕਤੀ ਮਾਰਿਆ ਗਿਆ ਸੀ। ....

ਪਾਕਿ ਅਦਾਲਤ ਨੇ ਵੈਲੇਨਟਾਈਨ ਦਿਵਸ ਜਸ਼ਨਾਂ ਉਤੇ ਪਾਬੰਦੀ ਲਾਈ

Posted On February - 13 - 2017 Comments Off on ਪਾਕਿ ਅਦਾਲਤ ਨੇ ਵੈਲੇਨਟਾਈਨ ਦਿਵਸ ਜਸ਼ਨਾਂ ਉਤੇ ਪਾਬੰਦੀ ਲਾਈ
ਪਾਕਿਸਤਾਨ ਦੀ ਇਕ ਹਾਈ ਕੋਰਟ ਨੇ ਅੱਜ ਦੇਸ਼ ਭਰ ਵਿੱਚ ਵੈਲੇਨਟਾਈਨ ਦਿਵਸ ਮਨਾਉਣ ਅਤੇ ਸੋਸ਼ਲ ਮੀਡੀਆ ਉਤੇ ਇਸ ਦਾ ਪ੍ਰਚਾਰ ਕਰਨ ਉਤੇ ਪਾਬੰਦੀ ਲਾ ਦਿੱਤੀ ਹੈ। ਇਹ ਹੁਕਮ ਇਸਲਾਮਾਬਾਦ ਹਾਈ ਕੋਰਟ ਨੇ ਅਬਦੁਲ ਵਹੀਦ ਨਾਂ ਦੇ ਇਕ ਪਟੀਸ਼ਨਰ ਦੀ ਪਟੀਸ਼ਨ ਉਤੇ ਦਿੱਤਾ। ਅਬਦੁਲ ਵਹੀਦ ਦੀ ਸਿਆਸੀ ਜਮਾਤ ਬਾਰੇ ਫੌਰੀ ਪਤਾ ਨਹੀਂ ਲੱਗ ਸਕਿਆ। ....

ਪਾਕਿ ਦੇ ਇਕ ਹੋਰ ਸੈਨੇਟਰ ਨੂੰ ਅਮਰੀਕੀ ਵੀਜ਼ੇ ਤੋਂ ਇਨਕਾਰ

Posted On February - 13 - 2017 Comments Off on ਪਾਕਿ ਦੇ ਇਕ ਹੋਰ ਸੈਨੇਟਰ ਨੂੰ ਅਮਰੀਕੀ ਵੀਜ਼ੇ ਤੋਂ ਇਨਕਾਰ
ਪਾਕਿਸਤਾਨ ਦੇ ਸੈਨੇਟਰ ਹਾਫਿਜ਼ ਹਮਦੁੱਲ੍ਹਾ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਨੇ ਉਸ ਦੀ ਵੀਜ਼ਾ ਅਰਜ਼ੀ ਨੂੰ ਬਿਨਾਂ ਕੋਈ ਜਾਇਜ਼ ਕਾਰਨ ਦੱਸਿਆਂ ਰੱਦ ਕਰ ਦਿੱਤਾ। ਇਸ ਤੋਂ ਪਹਿਲਾਂ ਸੈਨੇਟ ਦੇ ਡਿਪਟੀ ਚੇਅਰਮੈਨ ਅਤੇ ਜਮਾਇਤ-ਉਲੇਮਾ-ਏ-ਇਸਲਾਮ ਫਾਜ਼ੀ ਦੇ ਸਕੱਤਰ ਜਨਰਲ ਮੌਲਾਨਾ ਅਬਦੁੱਲ ਗਫ਼ੂਰ ਹੈਦਰੀ ਨੂੰ ਅਮਰੀਕਾ ਦੇ ਵੀਜ਼ੇ ਤੋਂ ਨਾਂਹ ਕਰ ਦਿੱਤੀ ਗਈ ਸੀ। ....

ਚੋਣਾਂ: ਨੇਪਾਲ ਨਾਲ ਲੱਗਦੀ ਭਾਰਤ ਦੀ ਸਰਹੱਦ ਸੀਲ

Posted On February - 13 - 2017 Comments Off on ਚੋਣਾਂ: ਨੇਪਾਲ ਨਾਲ ਲੱਗਦੀ ਭਾਰਤ ਦੀ ਸਰਹੱਦ ਸੀਲ
ਕਾਠਮੰਡੂ, 13 ਫਰਵਰੀ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤ- – ਨੇਪਾਲ ਸੀਮਾ ਉੱਤੇ ਲਾਂਘੇ ਬੰਦ ਰਹਿਣਗੇ। ਪੁਲੀਸ ਸੂਤਰਾਂ ਅਨੁਸਾਰ ਦੋਵਾਂ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨੇਪਾਲ ਦੇ ਕੰਚਨਪੁਰ ਜਿਲ੍ਹੇ ਵਿੱਚ ਭਾਰਤ ਦੀ ਸਰਹੱਦ ਨਾਲ ਲੱਗਦੇ ਲਾਂਘੇ ਚੋਣਾਂ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਦੇ ਮੱਦੇਨਜ਼ਰ ਬੰਦ ਕੀਤੇ ਗਏ ਹਨ। ਉੱਤਰ ਪ੍ਰਦੇਸ਼ ਵਿੱਚ ਦੂਜੇ ਗੇੜ ਦੀਆਂ ਵਿਧਾਨ ਸਭਾ ਚੋਣਾਂ 15 ਫਰਵਰੀ ਨੂੰ ਹੋ ਰਹੀਆਂ 

ਟਰੰਪ ਦੀਆਂ ਯੱਭਲੀਆਂ ਵਿਰੁੱਧ ਮੈਕਸਿਕੋ ਸਿਟੀ ਵਿੱਚ ਮੁਜ਼ਾਹਰਾ

Posted On February - 13 - 2017 Comments Off on ਟਰੰਪ ਦੀਆਂ ਯੱਭਲੀਆਂ ਵਿਰੁੱਧ ਮੈਕਸਿਕੋ ਸਿਟੀ ਵਿੱਚ ਮੁਜ਼ਾਹਰਾ
ਮੈਕਸਿਕੋ ਦੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਅੱਜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ ਪ੍ਰਦਰਸ਼ਨ ਕੀਤਾ। ਉਨ੍ਹਾਂ ਮੈਕਸਿਕੋ ਵਿਰੋਧੀ ਭਾਸ਼ਣ ਅਤੇ ਸਰਹੱਦ ਉਤੇ ਕੰਧ ਕੱਢਣ ਲਈ ਮੈਕਸਿਕੋ ਤੋਂ ਉਗਰਾਹੀ ਕਰਨ ਦੀ ਜ਼ਿੱਦ ਕਾਰਨ ਟਰੰਪ ਦੀ ਨੁਕਤਾਚੀਨੀ ਕੀਤੀ। ....

‘ਅੱਛੇ ਦਿਨ’ ਦੇ ਨਾਅਰੇ ਵਾਲਿਆਂ ਦੇ ਬੁਰੇ ਦਿਨ ਸ਼ੁਰੂ : ਅਖਿਲੇਸ਼

Posted On February - 12 - 2017 Comments Off on ‘ਅੱਛੇ ਦਿਨ’ ਦੇ ਨਾਅਰੇ ਵਾਲਿਆਂ ਦੇ ਬੁਰੇ ਦਿਨ ਸ਼ੁਰੂ : ਅਖਿਲੇਸ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਜਵਾਬੀ ਹਮਲਾ ਕਰਦਿਆਂ ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ‘ਅੱਛੇ ਦਿਨ’ ਦਾ ਵਾਅਦਾ ਕਰ ਕੇ ਲੋਕਾਂ ਨੂੰ ‘ਮੂਰਖ’ ਬਣਾਉਣ ਵਾਲਿਆਂ ਦਾ ਪਤਨ ਸ਼ੁਰੂ ਹੋ ਗਿਆ ਹੈ। ਇੱਥੇ ਇਕ ਚੋਣ ਰੈਲੀ ਵਿੱਚ ਅਖਿਲੇਸ਼ ਨੇ ਕਿਹਾ ਕਿ ‘‘ਉਹ (ਮੋਦੀ) ਕਹਿੰਦੇ ਹਨ ਕਿ ਸਪਾ ਨੇ ਕਈ ਕਾਰਨਾਮੇ (ਮਾੜੇ ਕੰਮ) ਕੀਤੇ ਹਨ ਪਰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਖ਼ੁਦ ....

ਅਮਰੀਕਾ ‘ਸੌ ਫ਼ੀਸਦੀ’ ਜਾਪਾਨ ਦੇ ਨਾਲ: ਟਰੰਪ

Posted On February - 12 - 2017 Comments Off on ਅਮਰੀਕਾ ‘ਸੌ ਫ਼ੀਸਦੀ’ ਜਾਪਾਨ ਦੇ ਨਾਲ: ਟਰੰਪ
ਉੱਤਰੀ ਕੋਰੀਆ ਵੱਲੋਂ ਬੈਲਿਸਟਿਕ ਮਿਜ਼ਾਈਲ ਦੀ ਕੀਤੀ ਗਈ ਅਜ਼ਮਾਇਸ਼ ਮਗਰੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਜਾਪਾਨ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਟਰੰਪ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਨਾਲ ਕੀਤੀ ਸਾਂਝੀ ਪ੍ਰੈਸ ਕਾਨਫਰੰਸ, ਜੋ ਕੇਵਲ ਤਿੰਨ ਮਿੰਟ ਚੱਲੀ, ਮੌਕੇ ਕਿਹਾ, ‘‘ਮੈਂ ਸਾਰਿਆਂ ਨੂੰ ਇਹ ਦੱਸਣਾ ਅਤੇ ਸਮਝਾਉਣਾ ਚਾਹੁੰਦਾ ਹਾਂ ਕਿ ਅਮਰੀਕਾ ਪੂਰੀ ਤਰ੍ਹਾਂ ਨਾਲ ਜਾਪਾਨ ਦੀ ਪਿੱਠ ’ਤੇ ....

ਨਿਊਜ਼ੀਲੈਂਡ ਵਿੱਚ ਹਿਜਾਬ ਵਾਲੀ ਔਰਤ ’ਤੇ ਨਸਲੀ ਹਮਲਾ

Posted On February - 12 - 2017 Comments Off on ਨਿਊਜ਼ੀਲੈਂਡ ਵਿੱਚ ਹਿਜਾਬ ਵਾਲੀ ਔਰਤ ’ਤੇ ਨਸਲੀ ਹਮਲਾ
ਮੈਲਬਰਨ, 12 ਫਰਵਰੀ ਨਿਊਜ਼ੀਲੈਂਡ ਵਿੱਚ ਹਿਜਾਬ ਪਹਿਨੀ ਇਕ ਮੁਸਲਿਮ ਔਰਤ ਅਤੇ ਉਸ ਦੇ ਦੋਸਤਾਂ ’ਤੇ ਇਕ ਹੋਰ ਔਰਤ ਨੇ ਬੀਅਰ ਦੇ ਕੈਨ ਸੁੱਟੇ ਤੇ ਨਸਲੀ ਟਿੱਪਣੀਆਂ ਕੀਤੀਆਂ। ਮੇਹਪ਼ਾਰਾ ਖਾਨ (28), ਜੋ ਕਿ ਸੰਚਾਰ ਸਲਾਹਕਾਰ ਦੇ ਕਿੱਤੇ ਨਾਲ ਸੰਬਧਤ ਹੈ, ਜਦੋਂ ਇਕ ਯਾਤਰਾ ਮੁਕਾ ਕੇ ਆਕਲੈਂਡ ਮੁੜ ਰਹੀ ਸੀ ਤਾਂ ਰਸਤੇ ’ਚ ਪਖ਼ਾਨਾ ਵਰਤਣ ਵੇਲੇ ਉੱਥੇ ਮੌਜੂਦ ਇਕ ਹੋਰ ਔਰਤ ਨੇ ਉਸ ’ਤੇ ਨਸਲੀ ਹਮਲਾ ਕੀਤਾ। ਖਾਨ ਨੇ ਇਸ ਸਬੰਧੀ ਟਵਿੱਟਰ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਇਕ ਔਰਤ ਉਨ੍ਹਾਂ ’ਤੇ ਬੀਅਰ 

ਬੰਗਲਾਦੇਸ਼ ਸੜਕ ਹਾਦਸੇ ਵਿੱਚ 11 ਮੌਤਾਂ

Posted On February - 12 - 2017 Comments Off on ਬੰਗਲਾਦੇਸ਼ ਸੜਕ ਹਾਦਸੇ ਵਿੱਚ 11 ਮੌਤਾਂ
ਢਾਕਾ, 12 ਫਰਵਰੀ ਬੰਗਲਾਦੇਸ਼ ਵਿੱਚ ਅੱਜ ਇੱਕ ਬੱਸ ਅਤੇ ਵੈਨ ਦੀ ਟੱਕਰ ਵਿੱਚ 11 ਜਣਿਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਬੇਲਾਬੋ ਪੁਲੀਸ ਸਟੇਸ਼ਨ ਦੇ ਇੰਚਾਰਜ ਅਨੁਸਾਰ ਜ਼ਿਲ੍ਹਾ ਨਾਰਸਿੰਗੜੀ ਵਿੱਚ ਅੱਜ ਸਵੇਰੇ ਇੱਕ ਬੱਸ ਅਤੇ ਵੈਨ ਦੀ ਟੱਕਰ ਹੋਣ ਨਾਲ ਵੈਨ ਵਿੱਚ ਸਵਾਰ 11 ਯਾਤਰੀ ਮਾਰੇ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।  ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਬੰਗਲਾਦੇਸ਼ ਦੇ ਫਰੀਦਪੁਰ ਜ਼ਿਲ੍ਹੇ ਵਿੱਚ ਗੈਸ ਸਿੰਲਡਰਾਂ ਨਾਲ 

ਕਿਸੇ ਨੂੰ ਵੀ ਦੇਸ਼ਭਗਤੀ ’ਤੇ ਸਵਾਲ ਉਠਾਉਣ ਦਾ ਹੱਕ ਨਹੀਂ: ਭਾਗਵਤ

Posted On February - 12 - 2017 Comments Off on ਕਿਸੇ ਨੂੰ ਵੀ ਦੇਸ਼ਭਗਤੀ ’ਤੇ ਸਵਾਲ ਉਠਾਉਣ ਦਾ ਹੱਕ ਨਹੀਂ: ਭਾਗਵਤ
ਭੁਪਾਲ, 12 ਫਰਵਰੀ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਕਿਸੇ ਦੀ ਦੇਸ਼ਭਗਤੀ ’ਤੇ ਸਵਾਲ ਉਠਾਉਣ ਦਾ ਅਧਿਕਾਰ ਨਹੀਂ ਹੈ। ਇੱਥੇ ਕਿਤਾਬ ਰਿਲੀਜ਼ ਸਮਾਰੋਹ ਮੌਕੇ ਬੋਲਦਿਆਂ ਸ੍ਰੀ ਭਾਗਵਤ ਨੇ ਕਿਹਾ, ‘‘ਦੂਸਰੇ ਦੀ (ਦੇਸ਼) ਭਗਤੀ ਨਾਪਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ, ਮੈਨੂੰ ਵੀ ਨਹੀਂ ਹੈ।’’ ਉਨ੍ਹਾਂ  ਕਿਹਾ, ‘‘ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਮੁਲਕ ਚਲਾ ਰਹੇ ਹੋ, ਤਾਂ ਵੀ ਤੁਸੀਂ ਕਿਸੇ ਦੀ ਦੇਸ਼ਭਗਤੀ ਨਹੀਂ ਮਾਪ ਸਕਦੇ, ਜਾਂ ਮਾਪਣ ਤੋਂ ਬਾਅਦ ਤੁਸੀਂ ਕੋਈ ਫ਼ੈਸਲਾ ਨਹੀਂ 

ਜ਼ਿਆਦਾ ਅਦਾਲਤਾਂ ਮਾੜੇ ਹਾਲਾਤ ਦੀ ਨਿਸ਼ਾਨੀ : ਜਸਟਿਸ ਚੇਲਾਮੇਸ਼ਵਰ

Posted On February - 12 - 2017 Comments Off on ਜ਼ਿਆਦਾ ਅਦਾਲਤਾਂ ਮਾੜੇ ਹਾਲਾਤ ਦੀ ਨਿਸ਼ਾਨੀ : ਜਸਟਿਸ ਚੇਲਾਮੇਸ਼ਵਰ
ਸੁਪਰੀਮ ਕੋਰਟ ਦੇ ਜੱਜ ਜਸਟਿਸ ਜੇ. ਚੇਲਾਮੇਸ਼ਵਰ ਨੇ ਕਿਸੇ ਦੇਸ਼ ਜਾਂ ਸਮਾਜ ਵਿੱਚ ਅਦਾਲਤਾਂ ਜਾਂ ਹਸਪਤਾਲਾਂ ਦੀ ਗਿਣਤੀ ਜ਼ਿਆਦਾ ਹੋਣ ਨੂੰ ਉੱਥੋਂ ਦੇ ਮਾੜੇ ਹਾਲਾਤ ਦੀ ਨਿਸ਼ਾਨੀ ਦੱਸਿਆ ਹੈ। ਇੱਥੇ ਇਕ ਅਦਾਲਤ ਦੀ ਇਮਾਰਤ ਦਾ ਉਦਘਾਟਨ ਕਰਨ ਮੌਕੇ ਜਸਟਿਸ ਚੇਲਾਮੇਸ਼ਵਰ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਇਹ ਖੁਸ਼ੀ ਦਾ ਸਬੱਬ ਹੈ ਜਾਂ ਉਦਾਸੀ ਦਾ, ਪਰ ਸਮਝਣ ਦੀ ਗੱਲ ਇਹ ਹੈ ਕਿ ....

ਮਹਾਰਾਣੀ ਕਰੇਗੀ ਮੇਜ਼ਬਾਨੀ

Posted On February - 12 - 2017 Comments Off on ਮਹਾਰਾਣੀ ਕਰੇਗੀ ਮੇਜ਼ਬਾਨੀ
ਲੰਡਨ, 12 ਫਰਵਰੀ ਭਾਰਤ ਤੇ ਇੰਗਲੈਂਡ ਦਰਮਿਆਨ ਸੱਭਿਆਚਾਰਕ ਤੰਦਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੋਇਮ ਇਸ ਮਹੀਨੇ ਦੇ ਅੰਤ ’ਚ ਬਕਿੰਘਮ ਪੈਲੇਸ ’ਚ ਸਮਾਗਮ ‘ਯੂਕੇ-ਇੰਡੀਆ ਈਅਰ ਆਫ਼ ਕਲ਼ਚਰ ਲਾਂਚ’ ਦੀ ਮੇਜ਼ਬਾਨੀ ਕਰੇਗੀ। ਯੂ.ਕੇ. ਸਰਕਾਰ ’ਚ ਭਾਰਤੀ ਮੂਲ ਦੀ ਕੈਬਨਿਟ ਮੰਤਰੀ ਪ੍ਰੀਤੀ ਪਟੇਲ ਨੇ ਇਨ੍ਹਾਂ ਸਮਾਗਮਾਂ ਨੂੰ ਦੋਹਾਂ ਦੇਸ਼ਾਂ ਵਿਚਕਾਰ ਰਿਸ਼ਤੇ ਮਜ਼ਬੂਤ ਕਰਨ ਵੱਲ ਇਕ ਅਹਿਮ ਕਦਮ ਕਰਾਰ ਦਿੱਤਾ। ਇਹ ਸਮਾਗਮ 27 ਫਰਵਰੀ ਤੋਂ ਅਰੰਭ ਹੋਣਗੇ।      -ਪੀਟੀਆਈ  

ਅਗਨੀਹੋਤਰੀ ਵੱਲੋਂ ਵਿਕਾਸ ਕਾਰਜਾਂ ਦਾ ਉਦਘਾਟਨ

Posted On February - 12 - 2017 Comments Off on ਅਗਨੀਹੋਤਰੀ ਵੱਲੋਂ ਵਿਕਾਸ ਕਾਰਜਾਂ ਦਾ ਉਦਘਾਟਨ
ਗੁਰਮੀਤ ਸਿੰਘ ਸੇਠੀ ਊਨਾ,   11 ਫਰਵਰੀ ਹਿਮਾਚਲ ਪ੍ਰਦੇਸ਼ ਦੇ ਉਦਯੋਗ ਮੰਤਰੀ  ਮੁਕੇਸ਼ ਅਗਨੀਹੋਤਰੀ ਨੇ ਹਰੋਲੀ ਹਲਕੇ ਦੀ ਗਰਾਮ ਪੰਚਾਇਤ ਹਲੇੜਾ ਬਿਲਨਾ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ  ਕੀਤਾ ਜਿਨ੍ਹਾਂ ਵਿੱਚ 15 ਲੱਖ ਰੁਪਏ ਦੀ ਲਾਗਤ ਨਾਲ ਹਲੇੜਾ ਬਿਲਨਾ ਵਿੱਚ ਉਦਯੋਗ ਵਿਭਾਗ ਦੇ ਮਾਧਿਅਮ ਨਾਲ ਬਣੇ ਰੇਨ ਸ਼ੈਲਟਰ ਅਤੇ ਪੰਚਾਇਤ ਦੁਆਰਾ ਪੰਜ ਲੱਖ ਰੁਪਏ ਦੀ ਲਾਗਤ ਨਾਲ ਬਣਿਆ ਕਮਿਊਨਿਟੀ ਭਵਨ ਸ਼ਾਮਲ ਹਨ। ਇਸ ਦੇ ਇਲਾਵਾ ਹਲੇੜਾ ਬਿਲਨਾ ਪੰਚਾਇਤ ਵਿੱਚ ਹੀ ਨੌਜਵਾਨਾਂ ਲਈ ਜਿਮ ਦਾ ਉਦਘਾਟਨ ਕੀਤਾ।   
Page 7 of 1,735« First...3456789101112...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.