ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਦੇਸ਼-ਵਿਦੇਸ਼ › ›

Featured Posts
ਹਿੰਦ-ਪਾਕਿ ਗੱਲਬਾਤ ਟੁੱਟਣ ਨਾਲ ਅਤਿਵਾਦੀਆਂ ਨੂੰ ਮਿਲੇਗੀ ਸ਼ਹਿ

ਹਿੰਦ-ਪਾਕਿ ਗੱਲਬਾਤ ਟੁੱਟਣ ਨਾਲ ਅਤਿਵਾਦੀਆਂ ਨੂੰ ਮਿਲੇਗੀ ਸ਼ਹਿ

ਭਾਰਤ-ਪਾਕਿ ਅਮਨ ਵਾਰਤਾ ਵਿੱਚ ਅੜਿੱਕਾ ਪਾਉਂਦੇ ਹਨ ਦਹਿਸ਼ਤੀ ਇਸਲਾਮਾਬਾਦ, 28 ਮਾਰਚ ਅਮਰੀਕਾ ਵਿੱਚ ਪਾਕਿਸਤਾਨ ਦੇ ਨਵੇਂ ਸਫ਼ੀਰ ਐਜ਼ਾਜ਼ ਅਹਿਮਦ ਚੌਧਰੀ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਦਹਿਸ਼ਤੀ ਹਮਲਿਆਂ ਦੇ ਨਾਂ ’ਤੇ ਭਾਰਤ-ਪਾਕਿ ਸ਼ਾਂਤੀ ਵਾਰਤਾ ਤੋੜੇ ਜਾਣ ਦਾ ਲਾਹਾ ਦਹਿਸ਼ਤੀਆਂ ਨੂੰ ਹੀ ਮਿਲੇਗਾ। ਵਾਸ਼ਿੰਗਟਨ ਵਿੱਚ ਬੀਬੀਸੀ ਉਰਦੂ ਨਾਲ ਗੱਲਬਾਤ ਕਰਦਿਆਂ ਚੌਧਰੀ ਨੇ ਕਿਹਾ ...

Read More

ਮਨੀਪੁਰ ਵਿਚ ਤਿੰਨ ਸੜਕ ਹਾਦਸਿਆਂ ’ਚ 19 ਮੌਤਾਂ; 44 ਜ਼ਖ਼ਮੀ

ਮਨੀਪੁਰ ਵਿਚ ਤਿੰਨ ਸੜਕ ਹਾਦਸਿਆਂ ’ਚ 19 ਮੌਤਾਂ; 44 ਜ਼ਖ਼ਮੀ

ਇੰਫਾਲ, 27 ਮਾਰਚ ਮਨੀਪੁਰ ਵਿਚ ਹੋਏ ਤਿੰਨ ਹਾਦਸਿਆਂ ਵਿਚ 19 ਜਣੇ ਮਾਰੇ ਗਏ ਤੇ 44 ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਤਾਮੇਂਗਲੋਂਗ ਜ਼ਿਲ੍ਹੇ ਦੇ ਖੋਂਗਸਾਂਗ ਵਿਚ ਇਕ ਜੀਪ 300 ਫੁੱਟ ਡੂੰਘੀ ਖੱਡ ਵਿਚ ਡਿੱਗਣ ਨਾਲ 8 ਜਣੇ ਮਾਰੇ ਗਏ ਤੇ 6 ਜ਼ਖ਼ਮੀ ਹੋ ਗਏ। ਜਿਰੀਬਾਮ-ਇੰਫਾਲ ਕੌਮੀ ਰਾਜਮਾਰਗ ’ਤੇ ਬਾਅਦ ਦੁਪਹਿਰ ...

Read More

ਪੈਲੇਟ ਗੰਨ: ਸੁਪਰੀਮ ਕੋਰਟ ਨੇ ਕੇਂਦਰ ਨੂੰ ਬਦਲ ਲੱਭਣ ਲਈ ਕਿਹਾ

ਪੈਲੇਟ ਗੰਨ: ਸੁਪਰੀਮ ਕੋਰਟ ਨੇ ਕੇਂਦਰ ਨੂੰ ਬਦਲ ਲੱਭਣ ਲਈ ਕਿਹਾ

ਨਵੀਂ ਦਿੱਲੀ, 27 ਮਾਰਚ ਸੁਪਰੀਮ ਕੋਰਟ ਨੇ ਅੱਜ ਕੇਂਦਰ ਤੋਂ ਪੁੱਛਿਆ ਹੈ ਕਿ ਕੀ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਦਸਤਿਆਂ ’ਤੇ ਪਥਰਾਓ ਕਰਨ ਵਾਲੇ ਹਜੂਮ ’ਤੇ ਪੈਲੇਟ ਗੰਨ ਦੀ ਬਜਾਏ ਹੋਰ ਕਾਰਗਰ ਤਰੀਕਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਜ਼ਿੰਦਗੀ ਤੇ ਮੌਤ ਨਾਲ ਜੁੜਿਆ ਸਵਾਲ ਹੈ। ਚੀਫ ਜਸਟਿਸ ਜੇ ਐਸ ਖੇਹਰ ...

Read More

ਗੁਜਰਾਤ ਚੋਣਾਂ ਵਿੱਚ ਯੋਗੀ ਨੂੰ ਮਿਲੇਗੀ ਅਹਿਮ ਜ਼ਿੰਮੇਵਾਰੀ

ਗੁਜਰਾਤ ਚੋਣਾਂ ਵਿੱਚ ਯੋਗੀ ਨੂੰ ਮਿਲੇਗੀ ਅਹਿਮ ਜ਼ਿੰਮੇਵਾਰੀ

ਵਿਭਾ ਸ਼ਰਮਾ ਨਵੀਂ ਦਿੱਲੀ, 27 ਮਾਰਚ ਉੱਤਰ ਪ੍ਰਦੇਸ਼ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਭਾਜਪਾ ਦੇ ਨਵੇਂ ਸਟਾਰ ਪ੍ਰਚਾਰਕ ਯੋਗੀ ਆਦਿਤਿਆਨਾਥ ਨੂੰ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਵੋਟਰਾਂ ਨੂੰ ਲੁਭਾਉਣ ਦੀ ਜ਼ਿੰਮੇਵਾਰੀ ਸੌਂਪੇ ਜਾਣ ਦੀ ਸੰਭਾਵਨਾ ਹੈ। ਖ਼ਾਸ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੱਦੀ ਸੂਬੇ ਗੁਜਰਾਤ ’ਚ ਜਿੱਥੇ ਕਿ ਪਾਰਟੀ ...

Read More

ਪੰਜਾਬੀ ਕਲਾ ਤੇ ਸਭਿਆਚਾਰ ’ਤੇ ਵੰਡ ਦੇ ਅਸਰ ਬਾਰੇ ਵਿਚਾਰ ਚਰਚਾ

ਪੰਜਾਬੀ ਕਲਾ ਤੇ ਸਭਿਆਚਾਰ ’ਤੇ ਵੰਡ ਦੇ ਅਸਰ ਬਾਰੇ ਵਿਚਾਰ ਚਰਚਾ

ਟ੍ਰਿਬਿਉੂਨ ਨਿਉੂਜ਼ ਸਰਵਿਸ ਲੰਡਨ, 27 ਮਾਰਚ ਔਕਸਫੋਰਡ ਬਰੁੱਕਜ਼ ਯੂਨੀਵਰਸਿਟੀ, ਯੂਕੇ ਵਿਚ ਲੰਘੇ ਸ਼ਨਿਚਰਵਾਰ ਪੰਜਾਬ ਰਿਸਰਚ ਗਰੁੱਪ ਵੱਲੋਂ ਇਕ ਰੋਜ਼ਾ ਕਾਨਫਰੰਸ ਕਰਵਾਈ ਗਈ। ਪ੍ਰੋ. ਪ੍ਰੀਤਮ ਸਿੰਘ (ਔਕਸਫੋਰਡ ਯੂਨੀਵਰਸਿਟੀ) ਜੋ ਪੰਜਾਬ ਰਿਸਰਚ ਗਰੁੱਪ ਦੇ ਡਾਇਰੈਕਟਰ ਹਨ, ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਵਕਤਾਵਾਂ ਤੇ ਸਰੋਤਿਆਂ ਨੂੰ ਆਗਾਹ ਕੀਤਾ ਕਿ ਪੰਜਾਬ ਰਿਸਰਚ ਗਰੁੱਪ ਵੱਲੋਂ 1984 ਤੋਂ ...

Read More

ਭਾਰਤੀ ਨੂੰ ਬਚਾਉਣ ਵੇਲੇ ਜ਼ਖ਼ਮੀ ਹੋਏ ਅਮਰੀਕੀ ਨਾਗਰਿਕ ਦਾ ਸਨਮਾਨ

ਭਾਰਤੀ ਨੂੰ ਬਚਾਉਣ ਵੇਲੇ ਜ਼ਖ਼ਮੀ ਹੋਏ ਅਮਰੀਕੀ ਨਾਗਰਿਕ ਦਾ ਸਨਮਾਨ

ਹਿਊਸਟਨ, 26 ਮਾਰਚ ਇੱਥੋਂ ਦੇ ਭਾਰਤੀ-ਅਮਰੀਕੀ ਭਾਈਚਾਰੇ ਨੇ ਪਿਛਲੇ ਮਹੀਨੇ ਕੈਨਸਾਸ ਵਿੱਚ ਹੋਈ ਗੋਲੀਬਾਰੀ ਦੌਰਾਨ ਇੱਕ ਭਾਰਤੀ ਮੂਲ ਦੇ ਨਾਗਰਿਕ ਦਾ ਬਚਾਅ ਕਰਨ ਵਾਲੇ 24 ਸਾਲਾ ਅਮਰੀਕੀ ਨਾਗਰਿਕ ਦਾ ‘ਏ ਟਰੂ ਅਮਰੀਕਨ ਹੀਰੋ’ ਵਜੋਂ ਸਨਮਾਨ ਕੀਤਾ ਹੈ ਅਤੇ ਕੈਨਸਾਸ ਵਿੱਚ ਘਰ ਖ਼ਰੀਦਣ ਵਿੱਚ ਉਸ ਦੀ ਮਦਦ ਕਰਨ ਲਈ ਇੱਕ ਲੱਖ ਡਾਲਰ ...

Read More

ਅਲਕਾਇਦਾ ਦਾ ਉਚ ਆਗੂ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ

ਅਲਕਾਇਦਾ ਦਾ ਉਚ ਆਗੂ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ

ਵਾਸ਼ਿੰਗਟਨ, 26 ਮਾਰਚ ਪਾਕਿਸਤਾਨ ਵਿੱਚ ਕਈ ਵੱਡੇ ਹਮਲਿਆਂ ਦੀ ਸਾਜ਼ਿਸ਼ ਘੜਨ ਵਾਲੇ ਅਲਕਾਇਦਾ ਦਾ ਉੱਚ ਆਗੂੁ ਕਾਰੀ ਯਾਸੀਨ ਪੂਰਬੀ ਅਫ਼ਗਾਨਿਸਤਾਨ ਵਿੱਚ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ ਗਿਆ ਹੈ। ਇਹ ਦਾਅਵਾ ਪੈਂਟਾਗਨ ਵੱਲੋਂ ਕੀਤਾ ਗਿਆ ਹੈ। ਕਾਰੀ ਯਾਸੀਨ ਦਾ ਪਾਕਿਸਤਾਨ ਵਿੱਚ ਕਈ ਵੱਡੇ ਹਮਲਿਆਂ ਵਿੱਚ ਹੱਥ ਦੱਸਿਆ ਜਾਂਦਾ ਹੈ। ਉਸ ਨੂੰ ਇਸਲਾਮਾਬਾਦ ਦੇ ...

Read More


ਚੀਨ ਵੱਲੋਂ ਰਾਖਵੇਂ ਫ਼ੌਜੀ ਬਲਾਂ ਦੀ ਨਫ਼ਰੀ ਘਟਾਉਣ ਦਾ ਫ਼ੈਸਲਾ

Posted On March - 10 - 2017 Comments Off on ਚੀਨ ਵੱਲੋਂ ਰਾਖਵੇਂ ਫ਼ੌਜੀ ਬਲਾਂ ਦੀ ਨਫ਼ਰੀ ਘਟਾਉਣ ਦਾ ਫ਼ੈਸਲਾ
ਵਿਸ਼ਵ ਦੀ ਸਭ ਤੋਂ ਵੱਡੀ ਥਲ ਸੈਨਾ (23 ਲੱਖ ਦੇ ਕਰੀਬ) ਦੇ ਮਾਲਕ ਚੀਨ ਨੇ ਆਪਣੇ ਰਾਖਵੇਂ ਫ਼ੌਜੀ ਬਲਾਂ ਦੀ ਨਫ਼ਰੀ ਘਟਾਉਣ ਦਾ ਫ਼ੈਸਲਾ ਕੀਤਾ ਹੈ। ਨਵੇਂ ਸੁਧਾਰਾਂ ਤਹਿਤ ਰਾਖਵੇ ਬਲਾਂ ਨੂੰ ਹੋਰਨਾਂ ਸੇਵਾਵਾਂ ’ਤੇ ਲਾਇਆ ਜਾਵੇਗਾ। ਰਾਖਵੀਂ ਫ਼ੌਜੀ ਨਫ਼ਰੀ ਨੂੰ ਜੰਗ ਮੌਕੇ ਸੂਚਨਾਵਾਂ ਦੇ ਅਦਾਨ ਪ੍ਰਦਾਨ ’ਤੇ ਲਾਇਆ ਜਾਵੇਗਾ। ਚੀਨ ਦੇ ਕੇਂਦਰੀ ਫ਼ੌਜੀ ਕਮਿਸ਼ਨ ਵਿੱਚ ਨੈਸ਼ਨਲ ਡਿਫ਼ੈਂਸ ਮੋਬਲਾਈਜ਼ੇਸ਼ਨ ਦੇ ਮੁਖੀ ਸ਼ੇਂਗ ਬਿਨ ਨੇ ਕਿਹਾ ....

ਗੁਆਚਿਆ ਪੁਲਾੜ ਵਾਹਨ ਚੰਦਰਯਾਨ-1 ਲੱਭਿਆ

Posted On March - 10 - 2017 Comments Off on ਗੁਆਚਿਆ ਪੁਲਾੜ ਵਾਹਨ ਚੰਦਰਯਾਨ-1 ਲੱਭਿਆ
ਭਾਰਤ ਵੱਲੋਂ ਚੰਦਰਮਾ ਦੀ ਜਾਂਚ ਲਈ ਭੇਜਿਆ ਪੁਲਾੜ ਵਾਹਨ ‘ਚੰਦਰਯਾਨ-1’, ਜਿਸ ਨੂੰ ਗੁਆਚਿਆ ਮੰਨਿਆ ਜਾ ਰਿਹਾ ਸੀ, ਉਹ ਹਾਲੇ ਵੀ ਚੰਦਰਮਾ ਦੇ ਗ੍ਰਹਿ ਪੰਧ ਉਤੇ ਹੈ। ਨਾਸਾ ਦੇ ਵਿਗਿਆਨੀਆਂ ਨੇ ਨਵੀਂ ਰਾਡਾਰ ਤਕਨੀਕ ਦੀ ਵਰਤੋਂ ਕਰਦਿਆਂ ਇਸ ਦਾ ਪਤਾ ਲਾਇਆ। 22 ਅਕਤੂਬਰ 2008 ਨੂੰ ਛੱਡੇ ਚੰਦਰਯਾਨ-1 ਨਾਲੋਂ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦਾ 29 ਅਗਸਤ 2009 ਨੂੰ ਸੰਪਰਕ ਟੁੱਟ ਗਿਆ ਸੀ। ਹੁਣ ਨਾਸਾ ਦੀ ਕੈਲੀਫੋਰਨੀਆ ਵਿੱਚ ....

ਨੋਟਬੰਦੀ ਬਾਰੇ ਆਦੇਸ਼ ਕੇਂਦਰ ਨੂੰ ਜਗਾਉਣ ਲਈ: ਸੁਪਰੀਮ ਕੋਰਟ

Posted On March - 10 - 2017 Comments Off on ਨੋਟਬੰਦੀ ਬਾਰੇ ਆਦੇਸ਼ ਕੇਂਦਰ ਨੂੰ ਜਗਾਉਣ ਲਈ: ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਬੰਦ ਹੋਏ ਕਰੰਸੀ ਨੋਟ ਬਦਲਣ ਬਾਰੇ ਨਿਯਮਾਂ ਵਿੱਚ ਕਥਿਤ ਤੌਰ ’ਤੇ ਵਾਰ-ਵਾਰ ਤਬਦੀਲੀ ਕਰਨ ਵਿਰੁੱਧ ਅਰਜ਼ੀ ਉਤੇ ਕੇਂਦਰ ਸਰਕਾਰ ਤੇ ਆਰਬੀਆਈ ਤੋਂ ਫੌਰੀ ਜਵਾਬ ਮੰਗਣ ਵਾਲੇ ਉਸ ਦੇ ਆਦੇਸ਼ਾਂ ਦਾ ਮੰਤਵ ਇਨ੍ਹਾਂ ਅਦਾਰਿਆਂ ਨੂੰ ‘ਸਥਿਤੀ ਬਾਰੇ ਸੁਚੇਤ’ ਰੱਖਣਾ ਸੀ। ਛੇ ਮਾਰਚ ਨੂੰ ਕੇਂਦਰ ਸਰਕਾਰ ਤੇ ਰਿਜ਼ਰਵ ਬੈਂਕ ਨੂੰ ਨੋਟਿਸ ਜਾਰੀ ਕਰਨ ਵਾਲੀ ਸੁਪਰੀਮ ਕੋਰਟ ਨੇ ਉਸ ਅਰਜ਼ੀ ਉਤੇ ਇਹ ਟਿੱਪਣੀ ....

ਫ਼ੌਜੀ ਅਦਾਲਤਾਂ ਦੀ ਕਾਇਮੀ ਲਈ ਪਾਕਿ ਕਰੇਗਾ ਸੰਵਿਧਾਨ ਵਿੱਚ ਸੋਧ

Posted On March - 10 - 2017 Comments Off on ਫ਼ੌਜੀ ਅਦਾਲਤਾਂ ਦੀ ਕਾਇਮੀ ਲਈ ਪਾਕਿ ਕਰੇਗਾ ਸੰਵਿਧਾਨ ਵਿੱਚ ਸੋਧ
‘ਕੱਟੜ’ ਅਤਿਵਾਦੀਆਂ ਉਤੇ ਮੁਕੱਦਮੇ ਚਲਾਉਣ ਲਈ ਵਿਵਾਦਗ੍ਰਸਤ ਵਿਸ਼ੇਸ਼ ਫੌਜੀ ਅਦਾਲਤਾਂ ਸੁਰਜੀਤ ਕਰਨ ਲਈ ਪਾਕਿਸਤਾਨ ਸਰਕਾਰ ਨੇ ਅੱਜ ਸੰਸਦ ਵਿੱਚ ਸੰਵਿਧਾਨਕ ਸੋਧ ਬਿੱਲ ਪੇਸ਼ ਕੀਤਾ। ਅਜਿਹੀਆਂ ਅਦਾਲਤਾਂ ਦੀ ਕਾਇਮੀ ਲਈ ਸੰਵਿਧਾਨ ਵਿੱਚ ਤਬਦੀਲੀ ਦੀ ਮੰਗ ਤੋਂ ਇਲਾਵਾ ਫੌਜ ਨੂੰ ਇਨ੍ਹਾਂ ਅਦਾਲਤਾਂ ਨੂੰ ਨੇਮਬੱਧ ਕਰਨ ਦਾ ਅਧਿਕਾਰ ਦੇਣ ਲਈ ਫੌਜੀ ਕਾਨੂੰਨ ਵਿੱਚ ਸੋਧ ਲਈ ਵੱਖਰਾ ਬਿੱਲ ਪੇਸ਼ ਕੀਤਾ ਗਿਆ। ....

ਦੱਖਣੀ ਕੋਰੀਆ ਦੀ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਇਆ

Posted On March - 10 - 2017 Comments Off on ਦੱਖਣੀ ਕੋਰੀਆ ਦੀ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਇਆ
ਸਿਓਲ, 10 ਮਾਰਚ ਸਰਬਸੰਮਤੀ ਨਾਲ ਆਏ ਇਤਿਹਾਸਕ ਫੈਸਲੇ ਵਿੱਚ ਦੱਖਣੀ ਕੋਰੀਆ ਦੀ ਸੰਵਿਧਾਨਕ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਰਾਸ਼ਟਰਪਤੀ ਪਾਰਕ ਗਿਊਨ ਹਾਈ ਨੂੰ ਰਸਮੀ ਤੌਰ ਉਤੇ ਅਹੁਦੇ ਤੋਂ ਹਟਾ ਦਿੱਤਾ। ਇਸ ਫੈਸਲੇ ਨਾਲ ਦੇਸ਼ ਸਿਆਸੀ ਗੜਬੜੀ ਵਿੱਚ ਧੱਕਿਆ ਗਿਆ। ਅਦਾਲਤ ਦੇ ਫੈਸਲੇ ਵਿਰੁੱਧ ਹੋਏ ਪ੍ਰਦਰਸ਼ਨਾਂ ਦੌਰਾਨ ਦੋ ਵਿਅਕਤੀ      ਮਾਰੇ ਗਏ। ਦੇਸ਼ ਦੀ ਪਹਿਲੀ ਮਹਿਲਾ ਆਗੂ ਨੇ ਆਪਣੇ ਮਰਹੂਮ ਤਾਨਾਸ਼ਾਹ ਪਿਤਾ ਲਈ ਰਵਾਇਤੀ ਉਦਰੇਵੇਂ ਦੀ ਲਹਿਰ ਸਹਾਰੇ 2012 ਵਿੱਚ ਜਿੱਤ ਹਾਸਲ ਕੀਤੀ 

ਸੀਮਾ ਵਰਮਾ ਸਿਹਤ ਸੰਭਾਲ ਦੇ ਸਿਖਰਲੇ ਅਹੁਦੇ ਨੇੜੇ ਢੁੱਕੀ

Posted On March - 10 - 2017 Comments Off on ਸੀਮਾ ਵਰਮਾ ਸਿਹਤ ਸੰਭਾਲ ਦੇ ਸਿਖਰਲੇ ਅਹੁਦੇ ਨੇੜੇ ਢੁੱਕੀ
ਵਾਸ਼ਿੰਗਟਨ, 10 ਮਾਰਚ ਭਾਰਤੀ ਮੂਲ ਦੀ ਅਮਰੀਕੀ ਸੀਮਾ ਵਰਮਾ, ਮੈਡੀਕੇਅਰ ਤੇ ਮੈਡਿਕਏਡ ਸੇਵਾਵਾਂ ਬਾਰੇ ਕੇਂਦਰਾਂ ਦੀ ਮੁਖੀ ਬਣਨ ਦੇ ਨੇੜੇ ਢੁੱਕ ਗਈ ਹੈ, ਕਿਉਂਕਿ 54-44 ਵੋਟਾਂ ਨਾਲ ਵੰਡੀ ਅਮਰੀਕੀ ਸੈਨੇਟ ਨੇ ਪਾਰਟੀ ਵਿਚਾਰਧਾਰਾ ’ਤੇ ਚੱਲਦਿਆਂ ਵਰਮਾ ਦੀ ਨਾਮਜ਼ਦਗੀ ਨੂੰ ਲੈ ਕੇ ਚੱਲ ਰਹੇ ਵਾਦ-ਵਿਵਾਦ ਦਾ ਭੋਗ ਪਾਉਣ ਦਾ ਫ਼ੈਸਲਾ ਕਰ ਲਿਆ ਹੈ। ਵਰਮਾ ਦੀ ਨਾਮਜ਼ਦਗੀ ਨੂੰ ਲੈ ਕੇ ਅੰਤਿਮ ਤਸਦੀਕ ਹੁਣ 13 ਮਾਰਚ (ਸੋਮਵਾਰ) ਸ਼ਾਮ ਨੂੰ ਕੀਤੀ ਜਾਵੇਗੀ। ਵਾਈਟ ਹਾਊਸ ਦੇ ਬੁਲਾਰੇ ਨੇ ਕਿਹਾ ਕਿ ਵਰਮਾ, 

ਅਮਰੀਕਾ ਵਿੱਚ ਸਿੱਖ ਵੱਲੋਂ ਹਥੌੜੇ ਨਾਲ ਨੂੰਹ ਦਾ ਕਤਲ

Posted On March - 10 - 2017 Comments Off on ਅਮਰੀਕਾ ਵਿੱਚ ਸਿੱਖ ਵੱਲੋਂ ਹਥੌੜੇ ਨਾਲ ਨੂੰਹ ਦਾ ਕਤਲ
ਵਾਸ਼ਿੰਗਟਨ, 10 ਮਾਰਚ ਕੈਲੀਫੋਰਨੀਆ ਦੇ ਸੂਸਾਨ ਸ਼ਹਿਰ ਵਿੱਚ ਘਰੇਲੂ ਕਲੇਸ਼ ਦੌਰਾਨ ਇਕ ਸਿੱਖ ਨੇ ਆਪਣੀ ਨੂੰਹ ਦੇ ਸਿਰ ਉਤੇ ਹਥੌੜੇ ਦੇ ਕਈ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ‘ਲਾਸ ਏਂਜਲਸ ਟਾਈਮਜ਼’ ਨੇ ਸੂਸਾਨ ਸਿਟੀ ਪੁਲੀਸ ਦੇ ਹਵਾਲੇ ਨਾਲ ਲਿਖਿਆ ਕਿ ਅਮਰਜੀਤ ਸਿੰਘ (63) ਨੇ ਇਕਬਾਲ ਕੀਤਾ ਕਿ ਨੂੰਹ ਸ਼ਮੀਨਾ ਬੀਬੀ ਵੱਲੋਂ ਨਿਰਾਦਰ ਕਰਨ ਕਾਰਨ ਉਹ ਪ੍ਰੇਸ਼ਾਨ ਸੀ। ਇਹ ਹਮਲਾ ਇਸ ਹਫ਼ਤੇ ਦੇ ਸ਼ੁਰੂ ਵਿੱਚ ਹੋਇਆ ਅਤੇ ਅਮਰਜੀਤ ਸਿੰਘ ਨੇ ਪੁਲੀਸ 

ਅਮਰੀਕਾ ’ਚ ਅਹੁਦੇ ਦੀ ਦੌੜ ’ਚ ਚੰਡੀਗੜ੍ਹ ਦੀ ਹਰਮੀਤ ਮੋਹਰੀ

Posted On March - 10 - 2017 Comments Off on ਅਮਰੀਕਾ ’ਚ ਅਹੁਦੇ ਦੀ ਦੌੜ ’ਚ ਚੰਡੀਗੜ੍ਹ ਦੀ ਹਰਮੀਤ ਮੋਹਰੀ
ਵਾਸ਼ਿੰਗਟਨ, 10 ਮਾਰਚ ਅਮਰੀਕਾ ਵਿੱਚ ਭਾਰਤੀਆਂ ਖ਼ਿਲਾਫ਼ ਨਫ਼ਰਤੀ ਅਪਰਾਧਾਂ ਦੀਆਂ ਵਧਦੀਆਂ ਘਟਨਾਵਾਂ ਦਰਮਿਆਨ ਉੱਘੀ ਸਿੱਖ-ਅਮਰੀਕਨ ਮਹਿਲਾ ਵਕੀਲ ਮੁਲਕ ਦੇ ਨਿਆਂ ਵਿਭਾਗ ਵਿੱਚ ਨਾਗਰਿਕ ਹੱਕਾਂ ਬਾਰੇ ਮੰਡਲ ਵਿੱਚ ਮੋਹਰੀ ਉਮੀਦਵਾਰ ਵਜੋਂ ਉਭਰ ਕੇ ਸਾਹਮਣੇ ਆਈ ਹੈ। ‘ਦਿ ਵਾਲ ਸਟਰੀਟ ਜਰਨਲ’ ਵੱਲੋਂ ਬੀਤੇ ਦਿਨ ਜਾਰੀ ਰਿਪੋਰਟ ਮੁਤਾਬਕ ਕੈਲੀਫੋਰਨੀਆ ਨਾਲ ਸਬੰਧਤ ਸੀਨੀਅਰ ਰਿਪਬਲਿਕਨ ਆਗੂ ਹਰਮੀਤ ਢਿੱਲੋਂ (48) ਤੇ ਅਟਾਰਨੀ ਜਨਰਲ ਜੈੱਫ਼ ਸੈਸ਼ਨਜ਼ ਨੇ ਪਿਛਲੇ ਹਫ਼ਤੇ ਇਕੱਠਿਆਂ ਨੇ ਇੰਟਰਵਿਊ 

ਮਾਲਿਆ ਬੈਂਕਾਂ ਨੂੰ ਯਕਮੁਸ਼ਤ ਅਦਾਇਗੀ ਲਈ ਤਿਆਰ

Posted On March - 10 - 2017 Comments Off on ਮਾਲਿਆ ਬੈਂਕਾਂ ਨੂੰ ਯਕਮੁਸ਼ਤ ਅਦਾਇਗੀ ਲਈ ਤਿਆਰ
ਨਵੀਂ ਦਿੱਲੀ, 10 ਮਾਰਚ ਬੈਂਕਾਂ ਦੇ ਨੌਂ ਹਜ਼ਾਰ ਕਰੋੜ ਰੁਪਏ ਦੇ ਦੇਣਦਾਰ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਅੱਜ ਟਵਿੱਟਰ ਰਾਹੀਂ ਕਿਹਾ ਕਿ ਉਹ ਬੈਂਕਾਂ ਨਾਲ ਗੱਲਬਾਤ ਕਰ ਕੇ ਮਸਲਾ ਨਿਬੇੜਨ ਦੇ ਇਰਾਦੇ ਨਾਲ ਉਨ੍ਹਾਂ ਨੂੰ ਯਕਮੁਸ਼ਤ ਅਦਾਇਗੀ ਕਰਨ ਲਈ ਤਿਆਰ ਹੈ। ਮਾਲਿਆ ਨੇ ਆਪਣੇ ਟਵੀਟ ਵਿੱਚ ਕਿਹਾ,‘ਸਰਕਾਰੀ ਬੈਂਕਾਂ ਵਿੱਚ ਕਿਸੇ ਮਸਲੇ ਦੇ ਨਿਬੇੜੇ ਲਈ ਯਕਮੁਸ਼ਤ ਅਦਾਇਗੀ ਦੀਆਂ ਯੋਜਨਾਵਾਂ ਹਨ। ਹਜ਼ਾਰਾਂ ਕਰਜ਼ਦਾਰ ਆਪਣੇ ਮਸਲੇ ਨਿਬੇੜ ਚੁੱਕੇ ਹਨ, ਪਰ ਸਾਨੂੰ ਅਜਿਹਾ ਕੋਈ ਮੌਕਾ ਦੇਣ ਤੋਂ ਕਿਉਂ 

ਜਸਟਿਸ ਗੁਪਤਾ ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ

Posted On March - 10 - 2017 Comments Off on ਜਸਟਿਸ ਗੁਪਤਾ ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 10 ਮਾਰਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਹੇਮੰਤ ਗੁਪਤਾ 18 ਮਾਰਚ ਨੂੰ ਭੁਪਾਲ ਵਿੱਚ ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਹਲਫ਼ ਲੈਣਗੇ। ਉਹ ਇਸ ਸਮੇਂ ਪਟਨਾ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਹਨ। ਜਸਟਿਸ ਗੁਪਤਾ ਦੀ ਜੁਲਾਈ 2002 ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ ਤਰੱਕੀ ਹੋਈ ਸੀ।  

ਸ੍ਰੀਨਗਰ-ਜੰਮੂ ਕੌਮੀ ਸ਼ਾਹਰਾਹ ਦੂਜੇ ਦਿਨ ਵੀ ਬੰਦ

Posted On March - 9 - 2017 Comments Off on ਸ੍ਰੀਨਗਰ-ਜੰਮੂ ਕੌਮੀ ਸ਼ਾਹਰਾਹ ਦੂਜੇ ਦਿਨ ਵੀ ਬੰਦ
ਸ੍ਰੀਨਗਰ-ਜੰਮੂ ਕੌਮੀ ਸ਼ਾਹਰਾਹ ਅੱਜ ਲਗਾਤਾਰ ਦੂਜੇ ਦਿਨ ਵੀ ਬੰਦ ਰਿਹਾ, ਹਾਲਾਂਕਿ ਪਿਛਲੇ ਦੋ ਦਿਨਾਂ ਤੋਂ ਉੱਚੀਆਂ ਟੀਸੀਆਂ ’ਤੇ ਹੋਈ ਬਰਫ਼ਬਾਰੀ ਮਗਰੋਂ ਅੱਜ ਮੌਸਮ ਥੋੜ੍ਹਾ ਖੁੱਲ੍ਹਣ ਨਾਲ ਲੋਕਾਂ ਨੇ ਕੁਝ ਰਾਹਤ ਮਹਿਸੂਸ ਕੀਤੀ। ਕਸ਼ਮੀਰ ਨੂੰ ਮੁਲਕ ਦੇ ਹੋਰਨਾਂ ਹਿੱਸਿਆਂ ਨਾਲ ਜੋੜਨ ਵਾਲੇ ਤਿੰਨ ਸੌ ਕਿਲੋਮੀਟਰ ਲੰਮੇ ਸ਼ਾਹਰਾਹ ਨੂੰ ਬੀਤੇ ਦਿਨ ਕਈ ਥਾਈਂ ਬਰਫ਼ਬਾਰੀ ਤੇ ਮੀਂਹ ਪੈਣ ਮਗਰੋਂ ਢਿੱਗਾਂ ਡਿੱਗਣ ਕਰਕੇ ਆਮ ਆਵਾਜਾਈ ਲਈ ਬੰਦ ਕਰ ਦਿੱਤਾ ....

ਬਗਦਾਦ ਵਿੱਚ ਵਿਆਹ ਸਮਾਗਮ ਦੌਰਾਨ ਦੋ ਧਮਾਕੇ, 26 ਮੌਤਾਂ

Posted On March - 9 - 2017 Comments Off on ਬਗਦਾਦ ਵਿੱਚ ਵਿਆਹ ਸਮਾਗਮ ਦੌਰਾਨ ਦੋ ਧਮਾਕੇ, 26 ਮੌਤਾਂ
ਬਗਦਾਦ ਦੇ ਉੱਤਰੀ ਇਲਾਕੇ ਦੇ ਇਕ ਪਿੰਡ ਵਿੱਚ ਵਿਆਹ ਸਮਾਗਮ ਦੌਰਾਨ ਹੋਏ ਦੋ ਆਤਮਘਾਤੀ ਬੰਬ ਧਮਾਕਿਆਂ ਵਿੱਚ ਘੱਟੋ ਘੱਟ 26 ਜਣੇ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਟਿਕਰਿਤ ਸ਼ਹਿਰ ਨੇੜੇ ਹਜਾਜ ਦੇ ਖੁੱਲ੍ਹੇ ਇਲਾਕੇ ਵਿੱਚ ਕੱਲ੍ਹ ਜਦੋਂ ਵਿਆਹ ਸਮਾਗਮ ਚੱਲ ਰਿਹਾ ਸੀ ਤਾਂ ਧਮਾਕਾਖੇਜ ਸਮੱਗਰੀ ਵਾਲੀ ਬੈਲਟ ਪਾਈ ਇਕ ਆਤਮਘਾਤੀ ਹਮਲਾਵਰ ਨੇ ਧਮਾਕਾ ਕਰ ਦਿੱਤਾ। ਪਹਿਲੇ ਧਮਾਕੇ ਤੋਂ ਬਾਅਦ ਜਦੋਂ ਲੋਕ ਪੀੜਤਾਂ ਦੀ ....

ਜੇਤਲੀ ਰਿਜ਼ਰਵ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਦੀ ਕਰਨਗੇ ਪ੍ਰਧਾਨਗੀ

Posted On March - 9 - 2017 Comments Off on ਜੇਤਲੀ ਰਿਜ਼ਰਵ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਦੀ ਕਰਨਗੇ ਪ੍ਰਧਾਨਗੀ
ਨਵੀਂ ਦਿੱਲੀ, 9 ਮਾਰਚ ਵਿੱਤ ਮੰਤਰੀ ਅਰੁਣ ਜੇਤਲੀ ਭਲਕੇ ਰਿਜ਼ਰਵ ਬੈਂਕ ਦੇ ਉੱਚ ਅਧਿਕਾਰੀਆਂ ਨਾਲ ਬੈਂਕਿੰਗ ਖੇਤਰ ਦੇ ਗੈਰਵਰਤੋਂ ਯੋਗ ਅਸਾਸਿਆਂ ਦੇ ਮਾਮਲੇ ’ਤੇ ਹੋਣ ਵਾਲੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਸੂਤਰਾਂ ਅਨੁਸਾਰ ਮੀਟਿੰਗ ਵਿੱਚ ਵਿੱਤੀ ਸੇਵਾਵਾਂ ਦੇ ਸਕੱਤਰ ਅੰਜੁਲੀ ਛਿੱਬ ਦੁੱਗਲ ਵੀ ਹਿੱਸਾ    ਲੈਣਗੇ ਜੋ ਦਬਾਅ ਵਾਲੇ ਅਸਾਸਿਆਂ ਦੇ ਛੇਤੀ ਨਿਬੇੜੇ ’ਤੇ ਚਰਚਾ ਕਰਨਗੇ। -ਪੀਟੀਆਈ  

ਐਲਜੀ ਨੇ ਖੁਦਕੁਸ਼ੀ ਕਰਨ ਵਾਲੇ ਸਾਬਕਾ ਫੌਜੀ ਦੇ ਪਰਿਵਾਰ ਨੂੰ ਦਿੱਤੇ ਮੁਆਵਜ਼ੇ ਦੀ ਫਾਈਲ ਮੋੜੀ

Posted On March - 9 - 2017 Comments Off on ਐਲਜੀ ਨੇ ਖੁਦਕੁਸ਼ੀ ਕਰਨ ਵਾਲੇ ਸਾਬਕਾ ਫੌਜੀ ਦੇ ਪਰਿਵਾਰ ਨੂੰ ਦਿੱਤੇ ਮੁਆਵਜ਼ੇ ਦੀ ਫਾਈਲ ਮੋੜੀ
ਪੱਤਰ ਪ੍ਰੇਰਕ ਨਵੀਂ ਦਿੱਲੀ, 9 ਮਾਰਚ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ‘ਆਪ’ ਸਰਕਾਰ ਵੱਲੋਂ, ਸਾਬਕਾ ਫ਼ੌਜੀ ਰਾਮ ਕ੍ਰਿਸ਼ਨ ਗਰੇਵਾਲ, ਜਿਸ ਨੇ ‘ਇੱਕ ਪੈਨਸ਼ਨ ਇੱਕ ਰੈਂਕ’ ਦੇ ਮੁੱਦੇ ਨੂੰ ਲੈ ਕੇ ਦਿੱਲੀ ਵਿੱਚ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ ਸੀ, ਦੇ ਪਰਿਵਾਰ ਨੂੰ 1 ਕਰੋੜ ਐਕਸਗ੍ਰੇਸ਼ੀਆ ਗ੍ਰਾਂਟ ਦੇਣ ਦੇ ਫ਼ੈਸਲੇ ਵਾਲੀ ਫਾਈਲ ਵਾਪਸ ਕਰ ਦਿੱਤੀ ਹੈ। ਸ੍ਰੀ ਬੈਜਲ ਨੇ ਦਿੱਲੀ ਕੈਬਨਿਟ ਦੇ ਗਰੇਵਾਲ ਨੂੰ ਸ਼ਹੀਦ ਦਾ ਦਰਜਾ ਦੇਣ ‘ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਹੈ ਕਿ ਦਿੱਲੀ ਸਰਕਾਰ 

ਬ੍ਰਿਟਿਸ਼ ਕੋਲੰਬੀਆ ’ਚ ਘੱਟ ਗਿਣਤੀ ਲੋਕਾਂ ਨੇ ਜਾਤੀ ਵਿਤਕਰਾ ਹੰਢਾਇਆ

Posted On March - 9 - 2017 Comments Off on ਬ੍ਰਿਟਿਸ਼ ਕੋਲੰਬੀਆ ’ਚ ਘੱਟ ਗਿਣਤੀ ਲੋਕਾਂ ਨੇ ਜਾਤੀ ਵਿਤਕਰਾ ਹੰਢਾਇਆ
ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 9 ਮਾਰਚ ਬੈਂਕਾਂ ਵਾਂਗ ਕੰਮ ਕਰਦੇ ਇਥੋਂ ਦੇ ਵਿੱਤੀ ਅਦਾਰੇ, ਵੈਨਸਿਟੀ ਕਰੈਡਿਟ ਯੂਨੀਅਨ ਵਲੋਂ ਕਰਵਾਏ ਸਰਵੇਖਣ ’ਚ ਕਿਹਾ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਘੱਟ ਗਿਣਤੀ ਭਾਈਚਾਰੇ ’ਚੋਂ 82 ਫੀਸਦੀ ਲੋਕਾਂ ਨੇ ਕਿਸੇ ਨਾ ਕਿਸੇ ਰੂਪ ’ਚ ਜਾਤੀ ਵਿਤਕਰੇ ਦਾ ਦੁੱਖ ਝੱਲਿਆ ਹੈ। ਪੀੜਤਾਂ ਦੀ ਰਾਇ ਲੈ ਕੇ ਇਸਦਾ ਵਰਗੀਕਰਨ ਵੀ ਕੀਤਾ ਗਿਆ ਹੈ, ਜੋ ਦੇਸ਼ ਦੇ ਬਹੁ ਸਭਿਆਚਾਰੀ ਢਾਂਚੇ ਉਤੇ ਸਵਾਲ ਖੜੇ ਕਰਦਾ ਹੈ। ਸਭ ਜਾਤਾਂ ਨਾਲ ਸਬੰਧਤ ਲੋਕਾਂ 

ਸ਼ਾਤਿਰ ਭਾਰਤੀ ਨੇ ਸਿਹਤ ਸੰਭਾਲ ਸਿਸਟਮ ਨੂੰ ਲਾਇਆ ‘ਬੇਹੋਸ਼ੀ ਦਾ ਟੀਕਾ’

Posted On March - 9 - 2017 Comments Off on ਸ਼ਾਤਿਰ ਭਾਰਤੀ ਨੇ ਸਿਹਤ ਸੰਭਾਲ ਸਿਸਟਮ ਨੂੰ ਲਾਇਆ ‘ਬੇਹੋਸ਼ੀ ਦਾ ਟੀਕਾ’
ਮੈਲਬਰਨ, 9 ਮਾਰਚ ਆਸਟਰੇਲੀਆ ਵਿੱਚ ਇਕ ਭਾਰਤੀ ਵਿਅਕਤੀ ਉਤੇ ਕਿਸੇ ਡਾਕਟਰ ਦੀ ਥਾਂ ਇਕ ਦਹਾਕੇ ਤੋਂ ਵੱਧ ਸਮਾਂ ਵੱਖ ਵੱਖ ਹਸਪਤਾਲਾਂ ਵਿੱਚ ਕੰਮ ਕਰਨ ਦਾ ਦੋਸ਼ ਲੱਗਿਆ ਹੈ। ‘ਸਿਡਨੀ ਮੌਰਨਿੰਗ ਹੈਰਲਡ’ ਦੀ ਰਿਪੋਰਟ ਅਨੁਸਾਰ ਸ਼ਿਆਮ ਅਚਾਰੀਆ ਨੇ ਆਸਟਰੇਲੀਆ ਵਿੱਚ ਨਵਾਂ ਜੀਵਨ ਸ਼ੁਰੂ ਕਰਨ ਤੋਂ ਪਹਿਲਾਂ ਇਕ ਹੋਰ ਭਾਰਤੀ ਸਾਰਾਂਗ ਚਿਤਾਲੇ ਦਾ ਨਾਂ ਅਪਣਾ ਲਿਆ ਅਤੇ ਉਸ ਦੇ ਦਸਤਾਵੇਜ਼ਾਂ ਉਤੇ 2003 ਵਿੱਚ ਨਿਊ ਸਾਊਥ ਵੇਲਜ਼ ਦੇ ਮੈਡੀਕਲ ਬੋਰਡ ਕੋਲ ਖ਼ੁਦ ਨੂੰ ਰਜਿਸਟਰਡ ਕਰਵਾ ਲਿਆ। ਇਸ ਮਗਰੋਂ 
Page 9 of 1,749« First...567891011121314...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.