ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਪਟਿਆਲਾ-ਸੰਗਰੂਰ › ›

Featured Posts
ਆਈਡੀਪੀ ਦੇ ਚੇਤਨਾ ਕਾਫ਼ਲੇ ਦਾ ਵੱਖ ਵੱਖ ਜਗ੍ਹਾ ਹੋਇਆ ਭਰਵਾਂ ਸਵਾਗਤ

ਆਈਡੀਪੀ ਦੇ ਚੇਤਨਾ ਕਾਫ਼ਲੇ ਦਾ ਵੱਖ ਵੱਖ ਜਗ੍ਹਾ ਹੋਇਆ ਭਰਵਾਂ ਸਵਾਗਤ

ਪੱਤਰ ਪ੍ਰੇਰਕ ਨਾਭਾ, 25 ਮਾਰਚ 23 ਮਾਰਚ ਦੇ ਸਹੀਦਾਂ ਨੂੰ ਸਮਰਪਿਤ ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਲੇਟਫਾਰਮ, ਆਈਡੀਪੀ ਵੱਲੋਂ ਹੁਸੈਨੀਵਾਲਾ ਤੋਂ ਸ਼ੁਰੂ ਕੀਤਾ ਮੋਟਰਸਾਇਕਲਾਂ ਦਾ ਕਾਫ਼ਲਾ ਵੱਖ-ਵੱਖ ਪਿੰਡਾਂ, ਸ਼ਹਿਰਾਂ ਵਿੱਚੋਂ ਹੁੰਦਾ ਹੋਇਆ ਅੱਜ ਇਥੇ ਨਾਭੇ ਪਹੁੰਚਿਆ। ਇਥੇ ਪਹੁੰਚਣ ਆਈਡੀਪੀ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਥੂਹੀ ਦੀ ਅਗਵਾਈ ਹੇਠ ਜਥੇ ਦਾ ਸਵਾਗਤ ਕੀਤਾ ਗਿਆ। ਨਾਭਾ ਸ਼ਹਿਰ ...

Read More

ਕੁਮਾਰ ਅਮਿਤ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਦਾ ਅਚਨਚੇਤ ਦੌਰਾ

ਕੁਮਾਰ ਅਮਿਤ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਦਾ ਅਚਨਚੇਤ ਦੌਰਾ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 25 ਮਾਰਚ ਸਰਕਾਰੀ ਡੱਰਗ ਡੀ ਅਡਿਕਸ਼ਨ ਸੈਂਟਰਾਂ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਅੱਜ ਸਾਕੇਤ ਹਸਪਤਾਲ ਦੇ ਡੱਰਗ ਡੀ ਅਡਿਕਸ਼ਨ ਅਤੇ ਰੀਹੈਬਲ਼ੀਟੇਸ਼ਨ ਸੈਂਟਰ ਅਤੇ ਰਾਜਿੰਦਰਾ ਹਸਪਤਾਲ ਦੇ ਡੀ ਅਡਿਕਸ਼ਨ ਸੈਂਟਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ...

Read More

ਵਿਧਾਇਕ ਨਿਰਮਲ ਸਿੰਘ ਵੱਲੋਂ ਵੋਟਰਾਂ ਦੇ ਧੰਨਵਾਦ ਲਈ ਹਲਕੇ ਦਾ ਦੌਰਾ

ਵਿਧਾਇਕ ਨਿਰਮਲ ਸਿੰਘ ਵੱਲੋਂ ਵੋਟਰਾਂ ਦੇ ਧੰਨਵਾਦ ਲਈ ਹਲਕੇ ਦਾ ਦੌਰਾ

ਪੱਤਰ ਪ੍ਰੇਰਕ ਪਾਤੜਾਂ, 25 ਮਾਰਚ ਹਲਕਾ ਸ਼ੁਤਰਾਣਾ ਤੋਂ ਜੇਤੂ ਰਹੇ ਕਾਂਗਰਸੀ  ਵਿਧਾਇਕ ਨਿਰਮਲ ਸਿੰਘ ਨੇ ਵੋਟਰਾਂ ਦਾ ਧੰਨਵਾਦੀ ਦੌਰਾ ਸ਼ੁਰੂ ਕੀਤਾ ਹੈ, ਜਿਸ ਤਹਿਤ ਉਹ ਪਿੰਡ ਸ਼ੇਰਗੜ੍ਹ, ਮਤੋਲੀ, ਗਲੋਲੀ, ਠਰੂਆ, ਦੇਧਨਾਂ, ਬੂਟਾ ਸਿੰਘ ਵਾਲਾ, ਘੱਗਾ, ਕਲਵਾਨੂੰ, ਜਲਾਲਪੁਰ ਅਰਨੇਟੂ, ਬਕਰਾਹਾ ਤੇ ਸ਼ੁਤਰਾਣਾ ਦੇ ਨਾਲ ਨਾਲ ਟਰੱਕ ਯੂਨੀਅਨ ਪਾਤੜਾਂ ਵਿਖੇ ਪਹੁੰਚੇ ਤੇ ਵੋਟਰਾਂ ਦਾ ...

Read More

ਬੇਰੁਜ਼ਗਾਰ ਅੰਗਹੀਣ ਹੈਲਥ ਵਰਕਰਾਂ ਦਾ ਵਫ਼ਦ ਸਿਹਤ ਮੰਤਰੀ ਨੂੰ ਮਿਲਿਆ

ਬੇਰੁਜ਼ਗਾਰ ਅੰਗਹੀਣ ਹੈਲਥ ਵਰਕਰਾਂ ਦਾ ਵਫ਼ਦ ਸਿਹਤ ਮੰਤਰੀ ਨੂੰ ਮਿਲਿਆ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 25 ਮਾਰਚ ਅੰਗਹੀਣ ਮਲਟੀਪਰਪਜ਼ ਹੈਲਥ ਵਰਕਰ (ਮੇਲ) ਯੂਨੀਅਨ ਦਾ ਵਫ਼ਦ ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੂੰ ਮਿਲਿਆ। ਯੂਨੀਅਨ ਨੇ ਮੰਗ ਕੀਤੀ ਕਿ ਪਿਛਲੀ ਸਰਕਾਰ ਸਮੇਂ ਮਲਟੀਪਰਪਜ਼ ਹੈਲਥ ਵਰਕਰ ਮੇਲ ਦੀਆਂ ਅਸਾਮੀਆਂ ਦੀ ਜੋ ਭਰਤੀ ਪ੍ਰਕਿਰਿਆ ਆਰੰਭ ਹੋਈ ਸੀ, ਉਸ ਦੌਰਾਨ ਅੰਗਹੀਣ ਕੋਟੇ ਦੀਆਂ ਖਾਲੀ ਰਹਿ ...

Read More

ਖ਼ੂਨਦਾਨ ਕੈਂਪ ਲਾਇਆ

ਖ਼ੂਨਦਾਨ ਕੈਂਪ ਲਾਇਆ

ਪੱਤਰ ਪ੍ਰੇਰਕ ਪਟਿਆਲਾ, 25 ਮਾਰਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਵਿਭਾਗ ਦੇ ਵਿਦਿਆਰਥੀਆ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ, ਇਸ ਕੈਂਪ ਵਿੱਚ ’ਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਗੁਰਨਾਮ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ, ਉਨ੍ਹਾਂ ਕਿਹਾ ਕਿ ਪੰਜਾਬੀਆਂ ਵਿੱਚ ਇਹ ਵੱਡੀ ਖ਼ੂਬੀ ਹੈ ...

Read More

ਗੁਰਦੁਆਰੇ ’ਤੇ ‘ਕਬਜ਼ਾ’ ਕਰਨ ਆਇਆ ‘ਬਾਬਾ’ ਪਿੰਡ ਵਾਸੀਆਂ ਨੇ ਭਜਾਇਆ

ਗੁਰਦੁਆਰੇ ’ਤੇ ‘ਕਬਜ਼ਾ’ ਕਰਨ ਆਇਆ ‘ਬਾਬਾ’ ਪਿੰਡ ਵਾਸੀਆਂ ਨੇ ਭਜਾਇਆ

ਹੁਸ਼ਿਆਰ ਸਿੰਘ ਰਾਣੂ ਮਾਲੇਰਕੋਟਲਾ, 25 ਮਾਰਚ ਨੇੜਲੇ ਪਿੰਡ ਬਾਲੇਵਾਲ ਦੇ ਗੁਰਦੁਆਰਾ ਕੋਠੀ ਸਾਹਿਬ ’ਤੇ ਕਥਿਤ ਤੌਰ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ 8-10 ਗੱਡੀਆਂ ’ਤੇ ਸਵਾਰ ਤੇ ਕਿਰਪਾਨਾਂ, ਡਾਂਗਾਂ-ਸੋਟੀਆਂ ਨਾਲ ਲੈਸ ਆਪਣੇ 30-40 ਸਾਥੀਆਂ ਨਾਲ ਗੁਰਦੁਆਰਾ ਸਾਹਿਬ ’ਚ ਦਾਖ਼ਲ ਹੋਏ ਬਾਬੇ ਨੂੰ ਪਿੰਡ ਵਾਸੀਆਂ ਦੇ ਵਿਰੋਧ ਕਾਰਨ ਭੱਜਣਾ ਪਿਆ। ਪਿੰਡ ਵਾਸੀਆਂ ਦੀ ...

Read More

ਪ੍ਰਾਈਵੇਟ ਸਕੂਲਾਂ ਦੀ ‘ਲੁੱਟ’ ਖ਼ਿਲਾਫ਼ ਭੁੱਖ ਹੜਤਾਲ ਸ਼ੁਰੂ

ਪ੍ਰਾਈਵੇਟ ਸਕੂਲਾਂ ਦੀ ‘ਲੁੱਟ’ ਖ਼ਿਲਾਫ਼ ਭੁੱਖ ਹੜਤਾਲ ਸ਼ੁਰੂ

ਪੱਤਰ ਪ੍ਰੇਰਕ ਭਵਾਨੀਗੜ੍ਹ, 25 ਮਾਰਚ ਪਿਛਲੇ ਕਈ ਦਿਨਾਂ ਤੋਂ ਪ੍ਰਾਈਵੇਟ ਸਕੂਲਾਂ ਦੀਆਂ ਨਜਾਇਜ਼ ਫੀਸਾਂ ਅਤੇ ਹੋਰ ਵਾਧੂ ਖਰਚਿਆਂ ਦੇ ਖ਼ਿਲਾਫ਼ ਚੱਲ ਰਹੇ ਪੱਕੇ ਮੋਰਚੇ ਦੌਰਾਨ ਅੱਜ ਜਥੇਦਾਰ ਪਰਸ਼ੋਤਮ ਸਿੰਘ ਫੱਗੂਵਾਲਾ ਭੁੱਖ ਹੜਤਾਲ ’ਤੇ ਬੈਠ ਗਏ। ਧਰਨੇ ਨੂੰ ਸੰਬੋਧਨ ਕਰਦਿਆਂ ਸ੍ਰੀ ਫੱਗੂਵਾਲਾ, ਗੁਰਵਿੰਦਰ ਸਿੰਘ ਸੱਗੂ ਅਤੇ ਅਵਤਾਰ ਤੂਰ ਕੌਸਲਰ ਨੇ ਕਿਹਾ ਕਿ ਨਿੱਜੀ ...

Read More


ਸੰਗਾਲਾ ਦੇ ਨੌਜਵਾਨ ਦੀ ਲਾਸ਼ ਖੇਤਾਂ ’ਚੋਂ ਮਿਲੀ

Posted On March - 24 - 2017 Comments Off on ਸੰਗਾਲਾ ਦੇ ਨੌਜਵਾਨ ਦੀ ਲਾਸ਼ ਖੇਤਾਂ ’ਚੋਂ ਮਿਲੀ
ਹੁਸ਼ਿਆਰ ਸਿੰਘ ਰਾਣੂ ਮਾਲੇਰਕੋਟਲਾ, 24 ਮਾਰਚ ਪਿੰਡ ਨੌਧਾਰਣੀ-ਆਦਮਪਾਲ ਸੜਕ ’ਤੇ ਰੇਲਵੇ ਲਾਈਨ ਨੇੜੇ ਸਦੀਕ ਉਰਫ਼ ਘੀਲਾ ਵਾਸੀ ਆਦਮਪਾਲ ਦੇ ਖੇਤ ’ਚੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਲਾਸ਼ ਤੋਂ ਕੁਝ ਦੂਰੀ ’ਤੇ ਮ੍ਰਿਤਕ ਨੌਜਵਾਨ ਦਾ ਮੋਟਰਸਾਈਕਲ, ਮੋਬਾਈਲ ਫ਼ੋਨ ਤੇ ਦੋਵੇਂ ਚੱਪਲਾਂ ਲਾਸ਼ ਦੇ ਅੱਗੇ-ਪਿੱਛੇ ਡਿੱਗੀਆਂ ਪਈਆਂ ਸਨ ਅਤੇ ਚਿਹਰੇ ’ਤੇ ਸੱਟਾਂ ਦੇ ਨਿਸ਼ਾਨ ਹਨ। ਸਵੇਰੇ ਖੇਤ ਦੇ ਮਾਲਕ ਨੇ ਸੜਕ ਕਿਨਾਰੇ ਰੇਲਵੇ ਵਿਭਾਗ ਦੀ ਹੱਦ ’ਚ ਡਿੱਗੇ ਪਏ ਮੋਟਰਸਾਈਕਲ ਤੇ ਖੇਤ ’ਚ ਲਾਸ਼ ਦੇਖੀ। ਉਸ ਨੇ ਪਿੰਡ 

ਚਾਕੂ ਨਾਲ ਹਮਲਾ ਕਰਕੇ ਨਗਦੀ ਤੇ ਮੋਬਾਈਲ ਲੁੱਟਿਆ

Posted On March - 24 - 2017 Comments Off on ਚਾਕੂ ਨਾਲ ਹਮਲਾ ਕਰਕੇ ਨਗਦੀ ਤੇ ਮੋਬਾਈਲ ਲੁੱਟਿਆ
ਖੇਤਰੀ ਪ੍ਰਤੀਨਿਧ ਪਟਿਆਲਾ, 24 ਮਾਰਚ ਲੁਟੇਰਿਆਂ ਨੇ ਲੰਘੀ ਰਾਤ ਹੋਟਲ ਵਿੱਚੋਂ ਛੁੱਟੀ  ਕਰਕੇ ਘਰ ਪਰਤ ਰਹੇ ਤਫੱਜਲਪੁਰਾ ਦੇ ਰਹਿਣ ਵਾਲੇ ਵਿਨੋਦ ਕੁਮਾਰ ’ਤੇ ਚਾਕੂ ਨਾਲ ਹਮਲਾ ਕਰਕੇ ਉਸ ਕੋਲ਼ੋਂ ਪਚਵੰਜਾ ਸੌ ਰੁਪਏ ਅਤੇ ਪੰਦਰਾਂ ਹਜ਼ਾਰ ਦਾ ਫੋਨ ਲੁੱਟ ਲਿਆ| ਉਸ ਨੂੰ ਰਾਹਗੀਰਾਂ ਨੇ ਹਸਪਤਾਲ ਪਹੁੰਚਾਇਆ| ਮੂਲ ਰੂਪ ਵਿੱਚ ਉਹ ਉੱਤਰਾਖੰਡ ਦਾ ਰਹਿਣ ਵਾਲ਼ਾ ਹੈ|  23/24 ਮਾਰਚ ਦੀ ਰਾਤ 12 ਕੁ ਵਜੇ ਉਹ ਜਦੋਂ  ਬੱਸ ਸਟੈਂਡ ਤੋਂ ਡੀ.ਸੀ.ਡਬਲਿਯੂ. ਰੋਡ ‘ਤੇ ਜਾ ਰਿਹਾ ਸੀ ਤਾਂ ਦੋ ਮੋਟਰਸਾਈਕਲਾਂ ‘ਤੇ ਆਏ ਲੁਟੇਰਿਆਂ 

ਸਹੁਰਾ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ 10-10 ਸਾਲ ਕੈਦ

Posted On March - 24 - 2017 Comments Off on ਸਹੁਰਾ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ 10-10 ਸਾਲ ਕੈਦ
ਖੇਤਰੀ ਪ੍ਰਤੀਨਿਧ ਪਟਿਆਲਾ, 24 ਮਾਰਚ ਸਹੁਰੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਦਾਜ ਦੀ ਮੰਗ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲ਼ੀ ਪ੍ਰੇਮੋ ਨਾਮ ਦੀ ਮਹਿਲਾ ਦੀ ਮੌਤ ‘ਤੇ ਆਧਾਰਿਤ ਡੇਢ ਸਾਲ ਪੁਰਾਣੇ ਕੇਸ ਦਾ ਫ਼ੈਸਲਾ ਸੁਣਾਉਂਦਿਆਂ ਅਦਾਲਤ ਨੇ ਉਸ ਦੇ ਸਹੁਰੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਦਸ ਦਸ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ| ਪਟਿਆਲਾ ਦੇ ਵਧੀਕ ਸੈਸ਼ਨ ਜੱਜ ਡਾ. ਰਜਨੀਸ਼ ਦੀ ਅਗਵਾਈ ਹੇਠਲੀ ਅਦਾਲਤ ਵੱਲੋਂ ਸੁਣਾਏ ਗਏ ਇਸ ਫੈਸਲੇ ਦੌਰਾਨ ਅਜਿਹੀ ਸਜ਼ਾ ਦਾ ਸਾਹਮਣਾ ਕਰਨ ਵਾਲ਼ਿਆਂ ਵਿੱਚ 

ਪ੍ਰਾਈਵੇਟ ਸਕੂਲਾਂ ਦੀ ਮਹਿੰਗੀ ਪੜ੍ਹਾਈ ਖ਼ਿਲਾਫ਼ ਰੋਸ

Posted On March - 24 - 2017 Comments Off on ਪ੍ਰਾਈਵੇਟ ਸਕੂਲਾਂ ਦੀ ਮਹਿੰਗੀ ਪੜ੍ਹਾਈ ਖ਼ਿਲਾਫ਼ ਰੋਸ
ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 24 ਮਾਰਚ ਪ੍ਰਾਈਵੇਟ ਸਕੂਲਾਂ ਦੀਆਂ ਨਾਜਾਇਜ਼ ਫੀਸਾਂ ਅਤੇ ਹੋਰ ਵਾਧੂ ਖਰਚਿਆਂ ਖ਼ਿਲਾਫ਼ ਅੱਜ ਬੱਚਿਆਂ ਦੇ ਮਾਪਿਆਂ ਨੇ ਪ੍ਰਾਈਵੇਟ ਸਕੂਲ ਮੈਨੇਜਮੈਂਟ ਦਾ ਪੁਤਲਾ ਫੂਕਿਆ। ਧਰਨਾਕਾਰੀਆਂ ਨੇ ਦੋਸ਼ ਲਗਾਇਆ ਕਿ ਹੈਰੀਟੇਜ ਪਬਲਿਕ ਸਕੂਲ ਦੀ ਮੈਨੇਜਮੈਂਟ ਵੱਲੋਂ ਉਨ੍ਹਾਂ ਦੇ ਸੰਘਰਸ਼ ਨੂੰ ਫੇਲ੍ਹ ਕਰਨ ਲਈ ਸਕੂਲੀ ਬੱਸਾਂ ਧਰਨੇ ਵਿੱਚ ਕਥਿਤ ਤੌਰ ’ਤੇ ਵਾੜਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਰੋਸ ਵਜੋਂ ਧਰਨਾਕਾਰੀਆਂ ਨੇ ਸਕੂਲ ਪ੍ਰਬੰਧਕਾਂ ਖਿਲਾਫ ਨਾਅਰੇਬਾਜ਼ੀ ਕੀਤੀ 

‘ਖ਼ੁਦਕੁਸ਼ੀ’ ਕਰਨ ਵਾਲੀ ਮੱਧ ਪ੍ਰਦੇਸ਼ ਵਿੱਚੋਂ ਪ੍ਰੇਮੀ ਸਣੇ ਕਾਬੂ

Posted On March - 24 - 2017 Comments Off on ‘ਖ਼ੁਦਕੁਸ਼ੀ’ ਕਰਨ ਵਾਲੀ ਮੱਧ ਪ੍ਰਦੇਸ਼ ਵਿੱਚੋਂ ਪ੍ਰੇਮੀ ਸਣੇ ਕਾਬੂ
ਹਰਜੀਤ ਸਿੰਘ ਖਨੌਰੀ, 24 ਮਾਰਚ ਭਾਖੜਾ ਨਹਿਰ ਵਿੱਚ ਕਥਿਤ ਤੌਰ ’ਤੇ ਛਾਲ ਮਾਰ ਕੇ ‘ਖ਼ੁਦਕੁਸ਼ੀ’ ਕਰਨ ਵਾਲੀ ਔਰਤ ਨੂੰ ਉਸ ਦੇ ਪ੍ਰੇਮੀ ਸਮੇਤ ਖਨੌਰੀ ਪੁਲੀਸ ਨੇ ਮੱਧ ਪ੍ਰਦੇਸ਼ ਵਿੱਚੋਂ ਗ੍ਰਿਫ਼ਤਾਰ ਕਰ ਲਿਆ। ਐਸਐਚਓ ਇੰਸਪੈਕਟਰ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਬੀਤੇ ਫਰਵਰੀ ਮਹੀਨੇ ਪਿੰਡ ਮੰਡਵੀਂ ਦੀ ਵਿਆਹੁਤਾ ਨਿਸ਼ਾ ਵੱਲੋਂ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ‘ਖ਼ੁਦਕੁਸ਼ੀ’ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧੀ ਮ੍ਰਿਤਕਾ ਦੇ ਪਿਤਾ ਪਾਲੀ ਰਾਮ ਵਾਸੀ ਅੰਬਰਸਰ ਥਾਣਾ ਸਦਰ ਨਰਵਾਣਾ ਜ਼ਿਲ੍ਹਾ 

ਤਨਖਾਹ ਨਾ ਮਿਲਣ ’ਤੇ ਧਰਨਾ ਦੇਣ ਦਾ ਐਲਾਨ

Posted On March - 24 - 2017 Comments Off on ਤਨਖਾਹ ਨਾ ਮਿਲਣ ’ਤੇ ਧਰਨਾ ਦੇਣ ਦਾ ਐਲਾਨ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 24 ਮਾਰਚ ਵਣ ਮੰਡਲ ਅਫਸਰ ਪਟਿਆਲਾ ਦੇ ਦਫ਼ਤਰ ਅੱਗੇ ਅੱਜ ਵਣ ਕਰਮਚਾਰੀਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਮੰਡੋਲੀ ਦੀ ਅਗਵਾਈ ਹੇਠ ਮੀਟਿੰਗ ਰੱਖੀ ਗਈ| ਇਸ ਦੌਰਾਨ ਅਧਿਕਾਰੀਆਂ ਨਾਲ ਦੁਵੱਲੀ ਬੈਠਕ ਦੌਰਾਨ ਅਹਿਮ ਮਸਲੇ ਹੱਲ ਕਰਨ ਦਾ ਭਰੋਸਾ ਮਿਲਣ ਮਗਰੋਂ ਮੁਲਾਜ਼ਮਾਂ ਨੇ ਫੈਸਲਾ ਲਿਆ ਕਿ ਜੇ ਜਲਦੀ ਤਨਖਾਹ ਰਿਲੀਜ਼ ਨਾ ਕੀਤੀ ਗਈ ਤਾਂ 31 ਮਾਰਚ ਨੂੰ ਵਣ ਮੰਡਲ ਦਫ਼ਤਰ ਅੱਗੇ ਮੁੜ ਰੋਸ ਧਰਨਾ ਦਿੱਤਾ ਜਾਵੇਗਾ|  

‘ਆਪ’ ਵਿਧਾਇਕ ਬੱਸ ਵਿੱਚ ਸਵਾਰ ਹੋ ਕੇ ਚੰਡੀਗੜ੍ਹ ਪੁੱਜੇ

Posted On March - 24 - 2017 Comments Off on ‘ਆਪ’ ਵਿਧਾਇਕ ਬੱਸ ਵਿੱਚ ਸਵਾਰ ਹੋ ਕੇ ਚੰਡੀਗੜ੍ਹ ਪੁੱਜੇ
ਗੁਰਦੀਪ ਸਿੰਘ ਲਾਲੀ ਸੰਗਰੂਰ, 24 ਮਾਰਚ ਭਾਵੇਂ ਪੀਆਰਟੀਸੀ ਦੀਆਂ ਬੱਸਾਂ ਵਿੱਚ ਇੱਕ ਸੀਟ ’ਤੇ ਐਮਪੀ/ਐਮਐਲਏ ਰਿਜ਼ਰਵ ਸੀਟ ਲਿਖਿਆ ਹੁੰਦਾ ਹੈ ਪਰ ਅੱਜ-ਕੱਲ੍ਹ ਇਨ੍ਹਾਂ ਦੋਵਾਂ ਵਿੱਚੋਂ ਕੋਈ ਵੀ ਆਪਣੇ ਰੁਤਬੇ ਮੁਤਾਬਕ ਰਿਜ਼ਰਵ ਸੀਟ ਉਪਰ ਬੈਠ ਕੇ ਬੱਸ ਵਿੱਚ ਸਫ਼ਰ ਕਰਨਾ ਮੁਨਾਸਿਬ ਨਹੀਂ ਸਮਝਦਾ। ਅੱਜ ਵਿਧਾਨ ਸਭਾ ਹਲਕਾ ਦਿੜ੍ਹਬਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਬੱਸ ਵਿੱਚ ਰਿਜ਼ਰਵ ਸੀਟ ਦੀ ਅਹਿਮੀਅਤ ਵਧਾ ਦਿੱਤੀ। ਉਹ ਅੱਜ ਸੰਗਰੂਰ ਤੋਂ ਪੀਆਰਟੀਸੀ ਦੀ ਬੱਸ 

ਡੀਸੀ ਵੱਲੋਂ ਕਣਕ ਦੀ ਖਰੀਦ ਦੇ ਪ੍ਰਬੰਧ ਮੁਕੰਮਲ ਕਰਨ ਦੇ ਆਦੇਸ਼

Posted On March - 24 - 2017 Comments Off on ਡੀਸੀ ਵੱਲੋਂ ਕਣਕ ਦੀ ਖਰੀਦ ਦੇ ਪ੍ਰਬੰਧ ਮੁਕੰਮਲ ਕਰਨ ਦੇ ਆਦੇਸ਼
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 24 ਮਾਰਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਜ਼ਿਲ੍ਹੇ ਦੇ ਸਮੂਹ ਸਬ ਡਿਵੀਜ਼ਨਲ ਮੈਜਿਸਟਰੇਟਾਂ, ਖੁਰਾਕ ਤੇ ਸਿਵਲ ਸਪਲਾਈ , ਮੰਡੀ ਬੋਰਡ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਕਣਕ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਪ੍ਰਬੰਧ ਤੁਰੰਤ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ| ਉਨ੍ਹਾਂ ਕਿਹਾ ਕਿ ਖਰੀਦ ਪ੍ਰਬੰਧਾਂ ਵਿੱਚ ਅਣਗਹਿਲੀ ਬਰਦਾਸ਼ਤ ਨਹੀਂ ਹੋਵੇਗੀ| ਉਨ੍ਹਾਂ ਨੇ ਜ਼ਿਲ੍ਹੇ ਵਿੱਚ ਕਣਕ 

ਬਲੌਗ ਲਿਖਣ ਵਾਲਾ ਖ਼ੁਦ ਹੀ ਹੁੰਦਾ ਸੰਪਾਦਕ: ਗੁਮਤਾਸ ਈਰਾਨੀ

Posted On March - 24 - 2017 Comments Off on ਬਲੌਗ ਲਿਖਣ ਵਾਲਾ ਖ਼ੁਦ ਹੀ ਹੁੰਦਾ ਸੰਪਾਦਕ: ਗੁਮਤਾਸ ਈਰਾਨੀ
ਪੱਤਰ ਪ੍ਰੇਰਕ ਪਟਿਆਲਾ, 24 ਮਾਰਚ ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵੱਲੋਂ ਕਰਾਏ ਗਏ ਦੋ ਰੋਜ਼ਾ ਸੈਮੀਨਾਰ ਵਿੱਚ ਅੱਜ ‘ਬਲਾਗਿੰਗ’ ਤੇ ਹੁੰਦੇ ਵੱਖਰੇ ਕਿਸਮ ਤੇ ਅਨੁਭਵ ਸਾਂਝੇ ਕੀਤੇ ਗਏ। ‘ਟਰੈਵਲ ਰਾਈਟਿੰਗ ਐਜ਼ ਲਿਟਰੇਚਰ ਐਂਡ ਹਿਸਟਰੀ’ ਵਿਸ਼ੇ ਤੇ ਹੋਏ ਕੌਮਾਂਤਰੀ ਸੈਮੀਨਾਰ ਵਿੱਚ ਅੱਜ ਟਰੈਵਲ ਰਾਈਟਿੰਗ ਤੇ ਅਨੁਭਵ ਰੱਖਣ ਵਾਲੇ ਗੁਮਤਾਸ ਈਰਾਨੀ ਨੇ ਲੈਕਚਰ ਦਿੱਤਾ। ਵਿਭਾਗ ਦੇ ਮੁਖੀ ਡਾ. ਜਸਪ੍ਰੀਤ ਕੌਰ ਮੰਡੇਰ ਦੀ ਅਗਵਾਈ ਵਿੱਚ ਹੋਣ ਵਾਲੇ ਇਸ ਦੋ ਰੋਜ਼ਾ ਸੈਮੀਨਾਰ ਵਿੱਚ ਡਾ. ਗੁਮਤਾਸ 

ਚਲਦੀ ਰੇਲ ਗੱਡੀ ਦੀ ਤਾਕੀ ’ਚੋਂ ਡਿੱਗਣ ਕਰਕੇ ਜ਼ਖ਼ਮੀ

Posted On March - 24 - 2017 Comments Off on ਚਲਦੀ ਰੇਲ ਗੱਡੀ ਦੀ ਤਾਕੀ ’ਚੋਂ ਡਿੱਗਣ ਕਰਕੇ ਜ਼ਖ਼ਮੀ
ਪੱਤਰ ਪ੍ਰੇਰਕ ਲਹਿਰਾਗਾਗਾ, 24 ਮਾਰਚ ਲੁਧਿਆਣਾ ਤੋਂ ਹਿਸਾਰ ਜਾ ਰਹੀ ਸਵਾਰੀ ਗੱਡੀ 54606 ਦੀ ਤਾਕੀ ਵਿੱਚ ਬੈਠਾ ਮੁਸਾਫਿਰ ਲੰਘੀ ਰਾਤ ਇੱਥੇ ਘੱਗਰ ਬ੍ਰਾਂਚ ਨਹਿਰ ਦੇ ਪਿੱਛੇ ਮੋੜ ’ਤੇ ਅਚਾਨਕ ਚੱਲਦੀ ਗੱਡੀ ’ਚੋਂ ਡਿੱਗ ਕੇ ਜ਼ਖ਼ਮੀ ਹੋ ਗਿਆ। ਉਸ ਦੀ ਪਛਾਣ ਅਨਿਲ ਕੁਮਾਰ (25) ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਵਾਰਡ ਤਿੰਨ ਭੂਨਾ ਜ਼ਿਲ੍ਹਾ  ਫਤਿਆਬਾਦ (ਹਰਿਆਣਾ) ਵਜੋਂ ਹੋਈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੋਂ ਮੈਡੀਕਲ ਅਫ਼ਸਰ ਨੇ ਜ਼ਖ਼ਮੀ ਦੇ ਪਰਿਵਾਰ ਦੀ ਮਰਜ਼ੀ ’ਤੇ ਐਂਬੂਲੈਂਸ 

ਨਾਜਾਇਜ਼ ਉਸਾਰੀਆਂ ਰੁਕਵਾਉਣ ਲਈ ਭੁੱਖ ਹੜਤਾਲ ’ਤੇ ਬੈਠਾ ਦੁਕਾਨਦਾਰ

Posted On March - 24 - 2017 Comments Off on ਨਾਜਾਇਜ਼ ਉਸਾਰੀਆਂ ਰੁਕਵਾਉਣ ਲਈ ਭੁੱਖ ਹੜਤਾਲ ’ਤੇ ਬੈਠਾ ਦੁਕਾਨਦਾਰ
ਅਸ਼ਵਨੀ ਗਰਗ ਸਮਾਣਾ, 24 ਮਾਰਚ ਇੱਥੋਂ ਦੇ ਅੰਬੇਦਕਰ ਚੌਕ ਵਿੱਚ ਕੱਟੀ ਗਈ ਨਵੀਂ ਮਾਰਕੀਟ, ਰਾਇਲ ਕੰਪਲੈਕਸ ਵਿੱਚ ਬਣ ਰਹੀਆਂ ਦੁਕਾਨਾਂ ਨੂੰ ਨਾਜਾਇਜ਼ ਦੱਸਦਿਆਂ ਉਸਾਰੀ ਬੰਦ ਕਰਵਾਉਣ ਦੀ ਮੰਗ ਲਈ ਇਕ ਵਿਅਕਤੀ ਨੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਭੁੱਖ ਹੜਤਾਲ ’ਤੇ ਬੈਠੇ ਬੇਅੰਤ ਸਿੰਘ ਵਾਸੀ ਸਮਾਣਾ ਨੇ ਦੋਸ਼ ਲਾਇਆ ਕਿ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਸਥਾਨਕ ਅੰਬੇਦਕਰ ਚੌਕ ਵਿੱਚ ਕੱਟੀ  ਗਈ ਮਾਰਕੀਟ ਰਾਈਲ ਕੰਪਲੈਕਸ ਦੇ ਬਿਲਡਰ ਵੱਲੋਂ ਪਾਰਕਿੰਗ 

ਪਟਿਆਲਾ ਜ਼ਿਲ੍ਹੇ ਵਿੱਚ ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਟੀਮਾਂ ਦਾ ਗਠਨ

Posted On March - 24 - 2017 Comments Off on ਪਟਿਆਲਾ ਜ਼ਿਲ੍ਹੇ ਵਿੱਚ ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਟੀਮਾਂ ਦਾ ਗਠਨ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 24 ਮਾਰਚ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਗੈਰ ਕਾਨੂੰਨੀ ਖਣਨ (ਮਾਈਨਿੰਗ) ਦੇ ਖਾਤਮੇ ਲਈ ਪੂਰੇ ਜ਼ਿਲ੍ਹੇ ਵਿੱਚ ਵਿਸ਼ੇਸ਼ ਮੁਹਿੰਮ ਤਹਿਤ ਛਾਪਾਮਾਰੀ ਕੀਤੀ ਜਾਵੇਗੀ ਅਤੇ ਜ਼ਿਲ੍ਹੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦਾ ਕੋਈ ਵੀ ਮਾਮਲਾ ਸਾਹਮਣੇ ਆਉਣ ਦੀ ਸੂਰਤ ਵਿੱਚ ਮਾਈਨਿੰਗ ਤੇ ਪੁਲਿਸ ਵਿਭਾਗ ਨੂੰ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਗਏ ਹਨ| ਇਸ ਸਾਰੇ ਕੰਮ ‘ਤੇ ਨਿਗਰਾਨੀ ਰੱਖਣ ਲਈ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁਖੀ ਤੇ ਆਧਾਰਤ ਇੱਕ ਜ਼ਿਲ੍ਹਾ ਪੱਧਰੀ 

ਸੰਗਰੂਰ ਜ਼ਿਲ੍ਹੇ ਵਿੱਚੋਂ ਪੁਲੀਸ ਵੱਲੋਂ 22 ਨਸ਼ਾ ਤਸਕਰ ਕਾਬੂ

Posted On March - 24 - 2017 Comments Off on ਸੰਗਰੂਰ ਜ਼ਿਲ੍ਹੇ ਵਿੱਚੋਂ ਪੁਲੀਸ ਵੱਲੋਂ 22 ਨਸ਼ਾ ਤਸਕਰ ਕਾਬੂ
ਨਿੱਜੀ ਪੱਤਰ ਪੇ੍ਰਕ ਸੰਗਰੂਰ, 24 ਮਾਰਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਦਿੱਤੇ ਆਦੇਸ਼ ਤੋਂ ਬਾਅਦ ਪੁਲੀਸ ਆਪਣੀ ਕਾਰਗੁਜ਼ਾਰੀ ਵਿਖਾਉਣ ਲੱਗੀ ਹੈ। ਭਾਵੇਂ ਵੱਡਾ ਨਸ਼ਾ ਤਸਕਰ ਤਾਂ ਅਜੇ ਪੁਲੀਸ ਦੇ ਹੱਥ ਨਹੀਂ ਲੱਗਿਆ ਪਰ ਨਾਜਾਇਜ਼ ਸ਼ਰਾਬ, ਨਸ਼ੀਲੀਆਂ ਗੋਲੀਆਂ ਤੇ ਭੁੱਕੀ ਚੂਰਾ ਪੋਸਤ ਵੇਚਣ ਵਾਲੇ ਛੋਟੇ ਛੋਟੇ ਨਸ਼ਾ ਤਸਕਰਾਂ ਉੱਪਰ ਪੁਲੀਸ ਨੇ ਨਕੇਲ ਕੱਸਣੀ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲੀਸ ਵੱਲੋਂ ਦੋ ਦਿਨਾਂ ਵਿੱਚ ਵੱਖ-ਵੱਖ 

ਯੂਥ ਕਲੱਬਾਂ ਦਾ ਸਨਮਾਨ ਯਕੀਨੀ ਬਣੇਗਾ: ਪਰਨੀਤ

Posted On March - 24 - 2017 Comments Off on ਯੂਥ ਕਲੱਬਾਂ ਦਾ ਸਨਮਾਨ ਯਕੀਨੀ ਬਣੇਗਾ: ਪਰਨੀਤ
ਖੇਤਰੀ ਪ੍ਰਤੀਨਿਧ ਪਟਿਆਲਾ, 24 ਮਾਰਚ ਯੂਥ ਐਾਡ ਸਪੋਰਟਸ ਕਲੱਬਜ਼ ਸੈੱਲ ਪੰਜਾਬ ਕਾਂਗਰਸ ਦੇ ਸੂਬਾ ਚੇਅਰਮੈਨ ਬਨੀ ਚਹਿਲ ਦੀ ਅਗਵਾਈ ਹੇਠ ਨੌਜਵਾਨਾਂ ਨੇ ਸਾਬਕਾ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨਾਲ ਮੁਲਾਕਾਤ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਦੀਆਂ ਮੁਬਾਰਕਾਂ ਦਿੱਤੀਆਂ| ਇਸ ਮੌਕੇ ‘ਤੇ ਪਰਨੀਤ ਕੌਰ ਨੇ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ, ਜਿਸ ਦੌਰਾਨ ਯੂਥ ਕਲੱਬਾਂ ਨੂੰ ਬਣਦਾ  ਸਨਮਾਨ ਦੇਣਾ ਵੀ ਯਕੀਨੀ  ਬਣਾਇਆ 

ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਵਾਲਿਆਂ ਖਿਲਾਫ਼ ਹੋਵੇਗੀ ਕਾਰਵਾਈ: ਏਡੀਸੀ

Posted On March - 24 - 2017 Comments Off on ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਵਾਲਿਆਂ ਖਿਲਾਫ਼ ਹੋਵੇਗੀ ਕਾਰਵਾਈ: ਏਡੀਸੀ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 24 ਮਾਰਚ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਆਦੇਸ਼ਾਂ ਤੋਂ ਮਗਰੋਂ ਅਤੇ ਪੰਜਾਬ ਸਰਕਾਰ ਵੱਲੋਂ ਪਟਿਆਲਾ ਜ਼ਿਲ੍ਹੇ ਨੂੰ ਮਾਡਲ ਜ਼ਿਲ੍ਹੇ  ਵਜੋਂ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਇਸੇ ਸੀਜ਼ਨ ਤੋਂ ਹੀ ਜ਼ਿਲ੍ਹੇ ਦੀ ਹਦੂਦ ਅੰਦਰ ਫ਼ਸਲਾਂ ਦੀ ਰਹਿੰਦ-ਖੁੰਹਦ ਨੂੰ ਅੱਗ ਲਗਾਉਣ ’ਤੇ ਕਾਸ਼ਤਕਾਰ ਨੂੰ ਜੁਰਮਾਨਾ ਕੀਤਾ ਜਾਵੇਗਾ ਇੰਨਾ ਹੀ ਨਹੀਂ ਜਿਸ ਵਿਅਕਤੀ ਦੇ ਨਾਮ ’ਤੇ ਖੇਤ ਦੀ ਗਿਰਦਾਵਰੀ ਹੈ ਉਸ ਉੱਤੇ ਵੀ  ਕਾਨੂੰਨੀ ਕਾਰਵਾਈ ਕੀਤੀ ਜਾਵੇਗੀ| ਮਿੰਨੀ ਸਕੱਤਰੇਤ ਵਿੱਚ  

ਕੈਂਪ ਦੌਰਾਨ 1125 ਮਰੀਜ਼ਾਂ ਦੀ ਜਾਂਚ

Posted On March - 24 - 2017 Comments Off on ਕੈਂਪ ਦੌਰਾਨ 1125 ਮਰੀਜ਼ਾਂ ਦੀ ਜਾਂਚ
ਪੱਤਰ ਪ੍ਰੇਰਕ ਪਾਤੜਾਂ, 24 ਮਾਰਚ ਆਯੂਸ਼ ਵਿਭਾਗ ਪੰਜਾਬ ਵੱਲੋਂ ਲਾਇਨਜ਼ ਕਲੱਬ ਦੇ ਸਹਿਯੋਗ ਨਾਲ਼ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਕੈਂਪ ਪ੍ਰਾਚੀਨ ਦੁਰਗਾ ਮੰਦਰ ਘੱਗਾ ਵਿੱਚ ਲਾਇਆ ਗਿਆ। ਇਸ ਦਾ ਉਦਘਾਟਨ ਅਮਰਜੀਤ ਸਿੰਘ ਘੱਗਾ ਰਿਟਾਇਡ ਕਮਿਸ਼ਨਰ ਅਤੇ ਮੁੱਖ ਮਹਿਮਾਨ ਦੀ ਭੂਮਿਕਾ ਡਾ. ਹਰਫੂਲ ਭਨੋਟ ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਪਟਿਆਲਾ ਨੇ ਨਿਭਾਈ। ਕੈਂਪ ਦੌਰਾਨ ਆਯੁਰਵੈਦਿਕ ਵਿਭਾਗ ਵੱਲੋਂ 698 ਅਤੇ ਹੋਮਿਓਪੈਥਿਕ ਵਿਭਾਗ ਵੱਲੋਂ 427 ਮਰੀਜ਼ਾਂ ਦਾ ਮੁਆਇਨਾ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।  
Page 2 of 74112345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.