ਭਾਰਤੀ ਮੂਲ ਦੀ ਪੱਤਰਕਾਰ ਬਣੀ ਯੂਕੇ ’ਵਰਸਿਟੀ ਦੀ ਚਾਂਸਲਰ !    ਸ਼ਬਦ ਗੁਰੂ ਦੀ ਅਹਿਮੀਅਤ !    ਕਵਿਤਾ ਵਰਗੀਆਂ ਧੀਆਂ !    ਪਰਵਾਸੀ ਜੀਵਨ ਅਤੇ ਦੱਬੇ-ਕੁਚਲੇ ਲੋਕਾਂ ਦੀ ਕਥਾ-ਵਿਅਥਾ !    ਖਾੜਕੂ ਸੰਘਰਸ਼ ਤੇ ਪੱਤਰਕਾਰੀ ਦੀ ਭੂਮਿਕਾ !    ਮੱਧਵਰਗ ਦੀ ਉਧੇੜ-ਬੁਣ ਦਾ ਚਿਤਰਣ !    ਨਾ ਜਾ ਵੇ ਤੂੰ ਪਰਦੇਸ ਨੂੰ !    ਮੇਰੀ ਕਿਲਾ ਲਾਹੌਰ ਦੀ ਫੇਰੀ !    ਵਿਲੱਖਣਤਾਵਾਂ ਨਾਲ ਭਰਪੂਰ ਸ਼ਹਿਰ ਬਰਮਿੰਘਮ !    ਨਹੀਂ ਭੁੱਲਦੇ ਉਹ ਦਿਨ! !    

ਪਟਿਆਲਾ-ਸੰਗਰੂਰ › ›

Featured Posts
ਮੈਨੂੰ ਸਨੌਰ ਦਾ ਪੱਕਾ ਵਸਨੀਕ ਬਣਾਉਣਾ ਹਲਕਾ ਵਾਸੀਆਂ ਦੇ ਹੱਥ: ਹੈਰੀਮਾਨ

ਮੈਨੂੰ ਸਨੌਰ ਦਾ ਪੱਕਾ ਵਸਨੀਕ ਬਣਾਉਣਾ ਹਲਕਾ ਵਾਸੀਆਂ ਦੇ ਹੱਥ: ਹੈਰੀਮਾਨ

ਪੱਤਰ ਪ੍ਰੇਰਕ ਦੇਵੀਗੜ੍ਹ, 21 ਜਨਵਰੀ ‘ਹਲਕਾ ਵਾਸੀ ਸਨੌਰ ਤੋਂ ਜਿਤਾ ਕੇ ਮੈਨੂੰ ਹਲਕੇ ਦੇ ਲੋਕ ਸੇਵਾ ਦਾ ਮੌਕਾ ਹੀ ਨਹੀਂ ਦੇਣਗੇ ਸਗੋਂ ਹਲਕੇ ਦਾ ਪੱਕਾ ਵਸਨੀਕ ਬਣਾਉਣ ਦਾ ਵੀ ਮਾਣ ਦੇਣਗੇ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸਨੌਰ ਤੋਂ ਕਾਂਗਰਸ ਦੇ ਉਮੀਦਵਾਰ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਅੱਜ ਦੇਵੀਗੜ੍ਹ, ਬਲਬੇੜਾ ਤੇ ਭੁਨਰਹੇੜੀ ਵਿੱਚ ਆਪਣੇ ...

Read More

ਕਲੱਬ ਨੇ ਵਿਦਿਆਰਥੀਆਂ ਨੂੰ ਕੋਟੀਆਂ ਵੰਡੀਆਂ

ਕਲੱਬ ਨੇ ਵਿਦਿਆਰਥੀਆਂ ਨੂੰ ਕੋਟੀਆਂ ਵੰਡੀਆਂ

ਪੱਤਰ ਪ੍ਰੇਰਕ ਪਾਤੜਾਂ, 21 ਜਨਵਰੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਪਾਤੜਾਂ ਤੇ ਇਨਰਵੀਲ੍ਹ ਕਲੱਬ ਵੱਲੋਂ ਗਰੀਬ ਤੇ ਲੋੜਵੰਦ ਬੱਚਿਆਂ ਨੂੰ ਠੰਢ ਤੋਂ ਬਚਾਉਣ ਲਈ ਸਰਕਾਰੀ ਹਾਈ ਸਕੂਲ ਹਾਮਝੇੜੀ ਵਿੱਚ ਪੜ੍ਹਦੇ ਬੱਚਿਆਂ ਨੂੰ ਕੋਟੀਆਂ ਵੰਡੀਆਂ ਗਈਆਂ। ਕਲੱਬ ਪ੍ਰਧਾਨ ਡਾ. ਸਿਕੰਦਰ ਸਿੰਘ ਤੇ ਇਨਰਵੀਲ੍ਹ ਕਲੱਬ ਦੀ ਪ੍ਰਧਾਨ ਹਰਮਨਦੀਪ ਕੌਰ ਨੇ ਦੱਸਿਆ ਕਿ ਕਲੱਬ ਵੱਲੋਂ  ...

Read More

ਸਰਕਾਰ ਬਣਨ ’ਤੇ ਛੋਟੀਆਂ ਬਸਤੀਆਂ ਨੂੰ ਮਾਡਲ ਵਜੋਂ ਵਿਕਸਿਤ ਕਰਾਂਗੇ: ਪਰਨੀਤ ਕੌਰ

ਸਰਕਾਰ ਬਣਨ ’ਤੇ ਛੋਟੀਆਂ ਬਸਤੀਆਂ ਨੂੰ ਮਾਡਲ ਵਜੋਂ ਵਿਕਸਿਤ ਕਰਾਂਗੇ: ਪਰਨੀਤ ਕੌਰ

ਖੇਤਰੀ  ਪ੍ਰਤੀਨਿਧ ਪਟਿਆਲਾ, 21 ਜਨਵਰੀ ਪਟਿਆਲਾ ਸ਼ਹਿਰੀ ਤੋਂ ਕਾਂਗਰਸੀ ਵਿਧਾਇਕਾ ਪਰਨੀਤ ਕੌਰ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੇ ਚੋਣ ਪ੍ਰਚਾਰ ਨੂੰ ਹੋਰ ਤੇਜ਼ ਕਰਦਿਆਂ ਅੱਜ ਇੱਥੇ ਵੱਖ ਵੱਖ ਥਾਈਂ ਮੀਟਿੰਗਾਂ ਕੀਤੀਆਂ ਗਈਆਂ| ਧੀਰੂ ਕੀ ਬਸਤੀ ਵਿਚਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ  ਅਕਾਲੀ ਸਰਕਾਰ ਨੇ ਪੰਜਾਬ  ...

Read More

ਜਨਰਲ ਨੇ ਕੈਪਟਨ ਵਿਰੁੱਧ ਲੜਨ ਦੀ ਖ਼ੁਦ ਹੀ ਜਤਾਈ ਸੀ ਇੱਛਾ

ਜਨਰਲ ਨੇ ਕੈਪਟਨ ਵਿਰੁੱਧ ਲੜਨ ਦੀ ਖ਼ੁਦ ਹੀ ਜਤਾਈ ਸੀ ਇੱਛਾ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 21 ਜਨਵਰੀ ‘ਜਨਰਲ ਜੇ.ਜੇ. ਸਿੰਘ ਨੇ ਖ਼ੁਦ ਹੀ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਚੋਣ ਲੜਨ ਦੀ ਇੱਛਾ ਜ਼ਾਹਿਰ ਕੀਤੀ ਸੀ| ਅਕਾਲੀ ਦਲ ਨੇ ਜਨਰਲ ਨੂੰ ਮੁਹਾਲੀ ਤੋਂ ਵੀ ਪੇਸ਼ਕਸ਼ ਕੀਤੀ ਸੀ ਜਿਸਨੂੰ ਉਨ੍ਹਾਂ ਇਹ ਕਹਿਕੇ ਇਨਕਾਰ ਕਰ ਦਿੱਤਾ ਸੀ ਕਿ ਉਹ ਅਮਰਿੰਦਰ ਨਾਲ ਹੀ ਸਿਆਸੀ ਟੱਕਰ ਦੀ ...

Read More

ਕੱਚੇ ਮੁਲਾਜ਼ਮ ਪੱਕੇ ਕਰਾਉਣ ਲਈ ਅਧਿਆਪਕ ਤੇ ਮੁਲਾਜ਼ਮ ਹੋਏ ਲਾਮਬੰਦ

ਕੱਚੇ ਮੁਲਾਜ਼ਮ ਪੱਕੇ ਕਰਾਉਣ ਲਈ ਅਧਿਆਪਕ ਤੇ ਮੁਲਾਜ਼ਮ ਹੋਏ ਲਾਮਬੰਦ

ਪੱਤਰ ਪ੍ਰੇਰਕ ਪਟਿਆਲਾ, 21 ਜਨਵਰੀ ਪੰਜਾਬੀ ਯੂਨੀਵਰਸਿਟੀ ਦੇ ਐਡਹਾਕ ਅਤੇ ਠੇਕੇਦਾਰੀ ਪ੍ਰਣਾਲੀ ਰਾਹੀਂ ਭਰਤੀ ਹੋਏ ਮੁਲਾਜ਼ਮਾਂ ਨੇ ਅੱਜ ਰਜਿਸਟਰਾਰ ਨੂੰ ਮਿਲ ਕੇ ਆਪਣੇ ਪੱਕੇ ਹੋਣ ਦਾ ਹੱਕ ਮੰਗਿਆ। ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਫ਼ੈਸਲੇ ਕਰ ਕੇ ਅੱਜ ਮੁੜ ਇਹ ਮੁਲਾਜ਼ਮ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਦੁਆਲੇ ਹੋ ...

Read More

ਜਨਰਲ ਲਈ ਪ੍ਰਚਾਰ ਕਰਨ ਪੁੱਜੇ ਮਰਾਠਾ ਰੈਜੀਮੈਂਟ ਦੇ ਸਾਬਕਾ ਫ਼ੌਜੀ

ਜਨਰਲ ਲਈ ਪ੍ਰਚਾਰ ਕਰਨ ਪੁੱਜੇ ਮਰਾਠਾ ਰੈਜੀਮੈਂਟ ਦੇ ਸਾਬਕਾ ਫ਼ੌਜੀ

ਰਵੇਲ ਸਿੰਘ ਭਿੰਡਰ ਪਟਿਆਲਾ, 21 ਜਨਵਰੀ ਸ਼ੋ੍ਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਦੇਣ ਲਈ ਮਰਾਠਾ ਰੈਜੀਮੈਂਟ ਦੇ ਸਾਬਕਾ ਫ਼ੌਜੀ ਮਹਾਰਾਸ਼ਟਰ ਦੇ ਕੋਹਲਾਪੁਰ ਤੋਂ ਇੱਥੇ ਪੁੱਜ ਗਏ ਹਨ ਜਦਕਿ ਜਨਰਲ ਜੇ.ਜੇ. ਸਿੰਘ ਦੀ ਪਤਨੀ ਅਨੂਪਮਾ ਕੌਰ ਸਮੇਤ ਜਨਰਲ ਦੇ ਕਰੀਬੀ ਮਿੱਤਰ ਤੇ ਦੇਹਰਾਦੂਨ ਤੋਂ ...

Read More

ਨਵਜੋਤ ਸਿੱਧੂ ਨੇ ਸਿਰਫ਼ ਪਾਰਟੀ ਬਦਲੀ, ਭਾਸ਼ਣ ਨਹੀਂ: ਨਰੇਸ਼ ਯਾਦਵ

ਨਵਜੋਤ ਸਿੱਧੂ ਨੇ ਸਿਰਫ਼ ਪਾਰਟੀ ਬਦਲੀ, ਭਾਸ਼ਣ ਨਹੀਂ: ਨਰੇਸ਼ ਯਾਦਵ

ਗੁਰਦੀਪ ਸਿੰਘ ਲਾਲੀ ਸੰਗਰੂਰ, 21 ਜਨਵਰੀ ਭਾਜਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਨਵਜੋਤ ਸਿੰਘ ਸਿੱਧੂ ਨੇ ਸਿਰਫ਼ ਪਾਰਟੀ ਹੀ ਬਦਲੀ ਹੈ ਪਰੰਤੂ ਆਪਣੇ ਭਾਸ਼ਣ ਨਹੀਂ ਬਦਲੇ। ਜਿਹੜੀ ਸ਼ਬਦਾਵਲੀ ਦੀ ਵਰਤੋਂ ਉਹ ਭਾਜਪਾ ਵਿੱਚ ਹੁੰਦਿਆਂ ਕਾਂਗਰਸ ਪਾਰਟੀ ਦੇ ਖ਼ਿਲਾਫ਼ ਬੋਲਦਾ ਸੀ ਓਹੀ ਸ਼ਬਦਾਵਲੀ ਹੁਣ ਕਾਂਗਰਸ ਵਿੱਚ ਸ਼ਾਮਲ ਹੋ ਕੇ ਭਾਜਪਾ ਦੇ ਖ਼ਿਲਾਫ਼ ...

Read More


ਸੜਕ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਤਿੰਨ ਸਾਲਾਂ ਬਾਅਦ ਵੀ ਨਾ ਮਿਲੀ ਮਾਲੀ ਮੱਦਦ

Posted On January - 18 - 2017 Comments Off on ਸੜਕ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਤਿੰਨ ਸਾਲਾਂ ਬਾਅਦ ਵੀ ਨਾ ਮਿਲੀ ਮਾਲੀ ਮੱਦਦ
ਗੁਰਨਾਮ ਸਿੰਘ ਚੌਹਾਨ ਪਾਤੜਾਂ, 18 ਜਨਵਰੀ ਪਿੰਡ ਸ਼ੁਤਰਾਣਾ ਦੇ ਤਿੰਨ ਪਰਿਵਾਰਾਂ ਦੇ ਮੁਖੀਆਂ ਦੀ ਕਰੀਬ ਤਿੰਨ ਸਾਲ ਪਹਿਲਾਂ ਸੜਕ ਹਾਦਸੇ ਵਿੱਚ ਹੋਈ ਮੌਤ ਉਪਰੰਤ ਪਰਿਵਾਰਾਂ ਨੂੰ ਮਿਲਣ ਵਾਲੀ ਆਰਥਿਕ ਮੱਦਦ ਦੀ ਪੂਰੀ ਰਕਮ ਅਜੇ ਵੀ ਨਸੀਬ ਨਹੀਂ ਹੋਈ। ਸਰਕਾਰੀ ਤੌਰ ‘ਤੇ ਦੋ ਪਰਿਵਾਰਾਂ ਨੂੰ 25-25 ਹਜ਼ਾਰ ਰੁਪਏ ਮਿਲੇ ਹਨ ਜਦੋਂਕਿ ਤੀਸਰੇ ਪਰਿਵਾਰ ਨੂੰ ਕੋਈ ਸਹਾਇਤਾ ਨਹੀਂ ਮਿਲੀ। ਇਨ੍ਹਾਂ  ਪਰਿਵਾਰਾਂ ਨੂੰ ਪ੍ਰੇਸ਼ਾਨੀ ਵਿੱਚੋਂ ਲੰਘਣਾ ਪੈ ਰਿਹਾ ਹੈ। ਮ੍ਰਿਤਕਾਂ ਦੇ ਭਰਾ ਇੰਦਰਜੀਤ 

ਵੱਖ ਵੱਖ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਕਾਗ਼ਜ਼ ਦਾਖ਼ਲ

Posted On January - 18 - 2017 Comments Off on ਵੱਖ ਵੱਖ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਕਾਗ਼ਜ਼ ਦਾਖ਼ਲ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 18 ਜਨਵਰੀ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ ‘ਚ ਨਾਮਜ਼ਦਗੀ ਦੇ ਆਖ਼ਰੀ ਦਿਨ ਅੱਜ ਕੁੱਲ 79 ਨਾਮਜ਼ਦਗੀ ਪੱਤਰ  ਦਾਖਲ ਕੀਤੇ ਗਏ ਜਿਸ ਨਾਲ ਹੁਣ ਤੱਕ ਕੁੱਲ ਦਾਖ਼ਲ ਨਾਮਜ਼ਦਗੀ ਪੱਤਰਾਂ ਦੀ ਗਿਣਤੀ ਵਧ ਕੇ 150 ਹੋ ਗਈ ਹੈ| ਇਹ ਜਾਣਕਾਰੀ ਜ਼ਿਲ੍ਹਾ ਚੋਣ ਅਧਿਕਾਰੀ ਰਾਮਵੀਰ ਸਿੰਘ ਨੇ ਦਿੱਤੀ। ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਹਲਕਾ ਲਹਿਰਾਗਾਗਾ ਤੋਂ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਵੱਲੋਂ ਚੋਣ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿੱਚ ਆਪਣੇ 

ਡਾਕਟਰ ਨੂੰ ਡੈਪੂਟੇਸ਼ਨ ’ਤੇ ਭੇਜਣ ਨਾਲ ਮਰੀਜ਼ ਹੋਏ ਖੱਜਲ-ਖੁਆਰ

Posted On January - 18 - 2017 Comments Off on ਡਾਕਟਰ ਨੂੰ ਡੈਪੂਟੇਸ਼ਨ ’ਤੇ ਭੇਜਣ ਨਾਲ ਮਰੀਜ਼ ਹੋਏ ਖੱਜਲ-ਖੁਆਰ
ਬੀਰਬਲ ਰਿਸ਼ੀ ਸ਼ੇਰਪੁਰ, 18 ਜਨਵਰੀ ਪ੍ਰਾਇਮਰੀ ਹੈਲਥ ਸੈਂਟਰ, ਫਤਿਹਗੜ੍ਹ ਪੰਜਗਰਾਈਆਂ ਵਿੱਚ ਮੈਡੀਕਲ ਅਫ਼ਸਰ ਡਾ. ਜਨਪ੍ਰੀਤ ਸਿੰਘ ਨੂੰ ਡੈਪੂਟੇਸ਼ਨ ’ਤੇ ਭੇਜਣ ਨਾਲ ਜਿੱਥੇ ਰੋਜ਼ਾਨਾ ਦਵਾਈ ਲੈਣ ਲਈ ਆ ਰਹੇ ਮਰੀਜ਼ਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ਉਥੇ ਪਿੰਡ ਦੀ ਪੰਚਾਇਤ, ਨੌਜਵਾਨ ਕਲੱਬਾਂ ਅਤੇ ਪਿੰਡ ਵਾਸੀਆਂ ਨੇ ਇਸ ਬਦਲੀ ਦਾ ਵਿਰੋਧ ਕਰਦਿਆਂ ਇਸਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਾਰ ਦਿੱਤਾ ਹੈ। ਉਨ੍ਹਾਂ ਇਹ ਬਦਲੀ ਤੁਰੰਤ ਰੱਦ ਕਰਨ ਦੀ ਮੰਗ ਉਠਾਈ ਹੈ। ਪਿੰਡ ਦੇ ਪੰਚ ਜਥੇਦਾਰ ਈਸ਼ਰ ਸਿੰਘ 

ਪਟਿਆਲਾ ਜ਼ਿਲ੍ਹੇ ਦੇ ਸਕੂਲ ਸਵੇਰੇ ਦਸ ਵਜੇ ਲੱਗਣਗੇ

Posted On January - 18 - 2017 Comments Off on ਪਟਿਆਲਾ ਜ਼ਿਲ੍ਹੇ ਦੇ ਸਕੂਲ ਸਵੇਰੇ ਦਸ ਵਜੇ ਲੱਗਣਗੇ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 18 ਜਨਵਰੀ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਰਾਮਵੀਰ ਸਿੰਘ ਨੇ ਠੰਢ ਅਤੇ ਸੰਘਣੀ ਧੁੰਦ ਕਾਰਨ ਜ਼ਿਲ੍ਹਾ ਪਟਿਆਲਾ ਅਧੀਨ ਆਉਂਦੇ ਸਾਰੇ ਸਰਕਾਰੀ/ਅਰਧ ਸਰਕਾਰੀ/ਪ੍ਰਾਈਵੇਟ, ਆਈਟੀਆਈ, ਪ੍ਰਾਇਮਰੀ, ਮਿਡਲ, ਹਾਈ, ਸੀਨੀਅਰ ਸੈਕੰਡਰੀ, ਏਡਿਡ, ਐਫੀਲੀਏਟਿਡ ਸਕੂਲਾਂ ਤੇ ਆਂਗਨਵਾੜੀ ਕੇਂਦਰਾਂ ਦੇ ਖੁੱਲ੍ਹਣ ਦਾ ਸਮਾਂ ਅੱਜ ਤੋਂ 28 ਜਨਵਰੀ ਤੱਕ ਸਵੇਰੇ ਦਸ ਵਜੇ ਕਰ ਦਿੱਤਾ ਹੈ ਅਤੇ ਇਹ ਬਾਅਦ ਦੁਪਹਿਰ ਤਿੰਨ ਵਜੇ ਬੰਦ ਹੋਣਗੇ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਹੁਕਮਾਂ 

ਕੌਮੀ ਵੋਟਰ ਦਿਵਸ ਸਬੰਧੀ ਰਾਜ ਪੱਧਰੀ ਸਮਾਗਮ 25 ਨੂੰ

Posted On January - 18 - 2017 Comments Off on ਕੌਮੀ ਵੋਟਰ ਦਿਵਸ ਸਬੰਧੀ ਰਾਜ ਪੱਧਰੀ ਸਮਾਗਮ 25 ਨੂੰ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 18 ਜਨਵਰੀ ਕੌਮੀ ਵੋਟਰ ਦਿਵਸ ਮੌਕੇ 25 ਜਨਵਰੀ ਨੂੰ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦਰ ਹਾਲ ਵਿੱਚ ਰਾਜ ਪੱਧਰੀ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਮੁੱਖ ਚੋਣ ਅਧਿਕਾਰੀ ਪੰਜਾਬ ਸ੍ਰੀ ਵੀ.ਕੇ. ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਣਗੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਰਾਮਵੀਰ ਸਿੰਘ ਨੇ ਦੱਸਿਆ ਕਿ ਵੋਟਰ ਜਗਰੂਕਤਾ ਸਬੰਧੀ ਪੰਜਾਬੀ 

ਸਮਾਣਾ ਦੀ ਸੇਖੋਂ ਕਾਲੋਨੀ ਦੀ ਹਾਲਤ ਬਦਤਰ

Posted On January - 18 - 2017 Comments Off on ਸਮਾਣਾ ਦੀ ਸੇਖੋਂ ਕਾਲੋਨੀ ਦੀ ਹਾਲਤ ਬਦਤਰ
ਪੱਤਰ ਪ੍ਰੇਰਕ ਰਾਮਨਗਰ, 18 ਜਨਵਰੀ ਸਮਾਣਾ ਦੀ ਸੇਖੋਂ ਕਲੋਨੀ ਵਿੱਚ ਸੀਵਰੇਜ ਦਾ ਗੰਦਾ ਤੇ ਬਰਸਾਤੀ ਪਾਣੀ ਗਲੀਆਂ ਵਿੱਚ ਕਈ-ਕਈ ਦਿਨ ਖੜ੍ਹਾ ਰਹਿਣ ਕਾਰਨ ਲੋਕ ਪ੍ਰੇਸ਼ਾਨ ਹਨ ਜਿਸ ਕਰਕੇ ਇੱਥੇ ਰਹਿਣਾ ਤਾਂ ਦੂਰ ਲੋਕਾਂ ਦਾ ਲੰਘਣਾ ਵੀ ਔਖਾ ਹੋਇਆ ਪਿਆ ਹੈ। ਇਸ ਸਾਲ ਜੂਨ ਮਹੀਨੇ ਵਿੱਚ 52 ਲੱਖ ਰੁਪਏ ਨਾਲ ਸੀਵਰੇਜ ਦੀਆਂ ਵੱਡੀਆਂ ਪਾਈਪਾਂ ਪਾਉਣ ਦੇ ਕੰਮ ਦਾ ਨੀਂਹ ਪੱਥਰ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਰੱਖਿਆ ਸੀ। ਕੰਮ ਨੂੰ ਸ਼ੁਰੂ ਹੋਇਆਂ ਵੀ ਕਈ ਮਹੀਨੇ ਹੋ ਗਏ ਹਨ ਪਰ ਮੇਨ ਗਲੀ ਵਿੱਚ ਸੀਵਰੇਜ 

ਕਾਂਗਰਸ 80 ਤੋਂ ਵੱਧ ਸੀਟਾਂ ਜਿੱਤੇਗੀ: ਪ੍ਰਨੀਤ ਕੌਰ

Posted On January - 18 - 2017 Comments Off on ਕਾਂਗਰਸ 80 ਤੋਂ ਵੱਧ ਸੀਟਾਂ ਜਿੱਤੇਗੀ: ਪ੍ਰਨੀਤ ਕੌਰ
ਪੱਤਰ ਪ੍ਰੇਰਕ ਘਨੌਰ, 17 ਜਨਵਰੀ ਹਲਕਾ ਘਨੌਰ ਤੋਂ ਕਾਂਗਰਸ ਉਮੀਦਵਾਰ ਮਦਨ ਲਾਲ ਜਲਾਲਪੁਰ ਦੇ ਹੱਕ ਵਿੱਚ ਕਸਬਾ ਘਨੌਰ ਦੀ ਅਨਾਜ ਮੰਡੀ ਵਿੱਚ ਪਾਰਟੀ ਆਗੂਆਂ ਗਗਨਦੀਪ ਜੋਲੀ ਜਲਾਲਪੁਰ, ਨਰਭਿੰਦਰ ਸਿੰਘ ਭਿੰਦਾ, ਗੁਰਦੀਪ ਸਿੰਘ ਊਂਟਸਰ, ਪਰਮਿੰਦਰ ਸਿੰਘ ਲਾਲੀ ਰਾਮਪੁਰ, ਹਰਦੀਪ ਸਿੰਘ ਲਾਡਾ ਅਤੇ ਸੁਰਿੰਦਰ ਸਿੰਘ ਸਰਵਾਰਾ ਦੀ ਸਾਂਝੀ ਅਗਵਾਈ ਵਿੱਚ  ਚੋਣ ਲਾਮਬੰਦੀ ਰੈਲੀ ਕੀਤੀ ਗਈ। ਇਸ ਮੌਕੇ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਦੇ ਹੱਕ ਵਿੱਚ 

ਬੀਬੀ ਮੁਖਮੈਲਪੁਰ ਵੱਲੋਂ ਪਿੰਡਾਂ ਵਿੱਚ ਰੋਡ ਸ਼ੋਅ

Posted On January - 18 - 2017 Comments Off on ਬੀਬੀ ਮੁਖਮੈਲਪੁਰ ਵੱਲੋਂ ਪਿੰਡਾਂ ਵਿੱਚ ਰੋਡ ਸ਼ੋਅ
ਪੱਤਰ ਪ੍ਰੇਰਕ ਘਨੌਰ, 17 ਜਨਵਰੀ ਹਲਕਾ ਘਨੌਰ ਤੋਂ ਅਕਾਲੀ ਭਾਜਪਾ ਗੱਠਜੋੜ  ਦੇ ਸਾਂਝੇ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਦੇ ਹੱਕ ਵਿੱਚ ਕਸਬਾ ਘਨੌਰ ਦੀ ਅਨਾਜ ਮੰਡੀ ਵਿੱਚ ਪਾਰਟੀ ਆਗੂਆਂ ਵਰਿੰਦਰ ਸਿੰਘ ਬਿੱਟੂ ਘਨੌਰ, ਵਾਈਸ ਚੇਅਰਮੈਨ ਸੁੱਚਾ ਸਿੰਘ ਮਰਦਾਂਪੁਰ, ਸ਼੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਜਸਮੇਰ ਸਿੰਘ ਲਾਛੜੂ, ਜਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ਸੇਖੂਪੁਰ ਆਦਿ ਦੀ ਸਾਂਝੀ ਅਗਵਾਈ ਵਿੱਚ ਚੋਣ ਲਾਮਬੰਦੀ ਰੈਲੀ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਤੇ ਉਮੀਦਵਾਰ 

ਬੀਬੀ ਸੰਧੂ ਵੱਲੋਂ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ

Posted On January - 18 - 2017 Comments Off on ਬੀਬੀ ਸੰਧੂ ਵੱਲੋਂ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ
ਪੱਤਰ ਪ੍ਰੇਰਕ ਘਨੌਰ, 17 ਜਨਵਰੀ ਹਲਕਾ ਘਨੌਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਇਸਤਰੀ ਅਕਾਲੀ ਦਲ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਅਨੁਪਿੰਦਰ ਕੌਰ ਸੰਧੂ ਨੇ ਅੱਜ ਪਿੰਡ ਭੱਟਮਾਜਰਾ, ਚੱਪੜ, ਸ਼ੇਖੂਪੁਰ, ਸਿਆਲੂ, ਅਲਾਮਦੀਪੁਰ, ਨਸੀਰਪੁਰ, ਚਮਾਰੂ, ਕਾਮੀਂ ਖੁਰਦ, ਜੰਡ ਮੰਗੌਲੀ ਆਦਿ ਵਿੱਚ ਪਾਰਟੀ ਵਰਕਰਾਂ ਸੁਰਜਨ ਸਿੰਘ ਸੀਲ, ਬਗੀਚਾ ਸਿੰਘ ਭੱਟਮਾਜਰਾ, ਲਖਵਿੰਦਰ ਸਿੰਘ ਕਾਮੀਂ ਖੁਰਦ, ਰੰਗੀ ਸਿੰਘ ਜੰਡ ਮੰਗੌਲੀ ਅਤੇ ਜਾਗਰ ਸਿੰਘ ਸਿਆਲੂ ਦੀ ਅਗਵਾਈ ਵਿੱਚ ਚੋਣ ਲਾਮਬੰਦੀ ਮੀਟਿੰਗਾਂ ਕੀਤੀਆਂ। 

‘ਆਪ’ ਉਮੀਦਵਾਰ ਵੱਲੋਂ ਪਿੰਡਾਂ ਵਿੱਚ ਲਾਮਬੰਦੀ ਮੀਟਿੰਗਾਂ

Posted On January - 18 - 2017 Comments Off on ‘ਆਪ’ ਉਮੀਦਵਾਰ ਵੱਲੋਂ ਪਿੰਡਾਂ ਵਿੱਚ ਲਾਮਬੰਦੀ ਮੀਟਿੰਗਾਂ
ਪੱਤਰ ਪ੍ਰੇਰਕ ਘਨੌਰ, 17 ਜਨਵਰੀ ਹਲਕਾ ਘਨੌਰ ਤੋਂ  ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਅਨੂ ਰੰਧਾਵਾ ਦੇ ਹੱਕ ਵਿੱਚ ਕਸਬਾ ਘਨੌਰ ਦੀ ਅਨਾਜ ਮੰਡੀ ਵਿੱਚ ਪਾਰਟੀ ਆਗੂਆਂ ਨਸੀਰੂਦੀਨ ਘਨੌਰ, ਅਮਨ ਹਾਸ਼ਮਪੁਰ, ਸੁਖਜੀਤ ਸਿੰਘ ਮਝੈਲ, ਜਥੇਦਾਰ ਸਰਦਾਰਾ ਸਿੰਘ ਘੁੰਗਰਾ ਅਤੇ ਬਲਵਿੰਦਰ  ਸਿੰਘ ਪੱਪੂ ਝਾੜਵਾਂ ਦੀ ਸਾਂਝੀ ਅਗਵਾਈ ਵਿੱਚ ਹਲਕਾ ਪੱਧਰੀ ਚੋਣ ਲਾਮਬੰਦੀ ਰੈਲੀ ਕੀਤੀ ਗਈ। ਇਸ ਮੌਕੇ ਅਨੂ ਰੰਧਾਵਾ, ਜਥੇਦਾਰ ਗੁਰਸੇਵ ਸਿੰਘ ਹਰਪਾਲਪੁਰ, ਗੁਰਮੇਜਰ ਸਿੰਘ ਖੇੜੀ ਗੁਰਨਾਂ, ਜਥੇਦਾਰ ਸੁਖਚੈਨ ਸਿੰਘ 

ਪ੍ਰਕਾਸ਼ ਚੰਦ ਗਰਗ ਅਤੇ ਲਾਲ ਸਿੰਘ ਦੇ ਪੁੱਤਰ ਰਜਿੰਦਰ ਸਿੰਘ ਵੱਲੋਂ ਨਾਮਜ਼ਦਗੀ ਕਾਗਜ਼ ਦਾਖ਼ਲ

Posted On January - 17 - 2017 Comments Off on ਪ੍ਰਕਾਸ਼ ਚੰਦ ਗਰਗ ਅਤੇ ਲਾਲ ਸਿੰਘ ਦੇ ਪੁੱਤਰ ਰਜਿੰਦਰ ਸਿੰਘ ਵੱਲੋਂ ਨਾਮਜ਼ਦਗੀ ਕਾਗਜ਼ ਦਾਖ਼ਲ
ਨਿੱਜੀ ਪੱਤਰ ਪ੍ਰੇਰਕ ਸਮਾਣਾ, 17 ਜਨਵਰੀ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਲਾਲ ਸਿੰਘ ਅੱਜ ਹਲਕਾ ਸਮਾਣਾ ਤੋਂ ਆਪਣੇ ਪੁੱਤਰ ਕਾਕਾ ਰਜਿੰਦਰ ਸਿੰਘ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਲਈ ਪੁੱਜੇ। ਉਨ੍ਹਾਂ ਆਮ ਜਨਤਾ ਨੂੰ ਅਕਾਲੀ ਦਲ ਦੀਆਂ ਵਧੀਕੀਆਂ ਤੋਂ ਨਿਜਾਤ ਦਿਵਾਉਣ ਲਈ ਕਾਂਗਰਸ ਦਾ ਸਾਥ ਦੇਣ ਦਾ ਸੱਦਾ ਦਿੱਤਾ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸ੍ਰੀ ਲਾਲ ਸਿੰਘ ਨੇ ਕਿਹਾ ਕਿ ਸਨੌਰ ਉਨ੍ਹਾਂ ਦਾ ਆਪਣਾ ਹਲਕਾ ਹੈ, ਜਿਸ ਨੂੰ ਉਹ ਕਦੇ ਨਹੀਂ ਛੱਡਣਗੇ ਅਤੇ ਹਮੇਸ਼ਾ ਉੱਥੋਂ 

ਮਰਦਖੇੜਾ ਨੇੜੇ ਸੜਕ ਹਾਦਸੇ ਵਿੱਚ ਚਾਰ ਜ਼ਖ਼ਮੀ

Posted On January - 17 - 2017 Comments Off on ਮਰਦਖੇੜਾ ਨੇੜੇ ਸੜਕ ਹਾਦਸੇ ਵਿੱਚ ਚਾਰ ਜ਼ਖ਼ਮੀ
ਪੱਤਰ ਪ੍ਰੇਰਕ ਸੁਨਾਮ, 17 ਜਨਵਰੀ ਸੁਨਾਮ-ਪਟਿਆਲਾ ਮਾਰਗ ’ਤੇ ਪਿੰਡ ਮਰਦਖੇੜਾ ਨੇੜੇ ਵਾਪਰੇ  ਹਾਦਸੇ ਵਿੱਚ ਇੱਕ ਬੱਚੇ ਸਮੇਤ ਚਾਰ ਜਣੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ ਪਿੰਡ ਫਤਿਹਪੁਰ (ਪਟਿਆਲਾ) ਦੇ ਵਸਨੀਕ ਗੁਰਤੇਜ ਸਿੰਘ, ਹਰਵਿੰਦਰ ਸਿੰਘ, ਅਰਸ਼ ਅਤੇ ਚੌਦਾਂ ਸਾਲ ਦਾ ਪ੍ਰੀਤ ਕਮਲ ਮਾਨਸਾ ਨੇੜਿਉਂ  ਇੱਕ ਬਰਾਤ ਜਾ ਕੇ ਆਪਣੇ ਪਿੰਡ ਫਤਿਹਪੁਰ ਪਰਤ ਰਹੇ ਸਨ। ਜਦੋਂ ਇਹ ਕਾਰ ਸਵਾਰ ਸੁਨਾਮ-ਪਟਿਆਲਾ ਸੜਕ ’ਤੇ ਪੈਂਦੇ ਪਿੰਡ 

ਵਿਕਾਸ ਦਾਅਵਿਆਂ ਦਾ ਮੂੰਹ ਚਿੜਾ ਰਹੀ ਹੈ ਸੰਗਰੂੁਰ ਦੀ ਹਰੇੜੀ ਰੋਡ

Posted On January - 17 - 2017 Comments Off on ਵਿਕਾਸ ਦਾਅਵਿਆਂ ਦਾ ਮੂੰਹ ਚਿੜਾ ਰਹੀ ਹੈ ਸੰਗਰੂੁਰ ਦੀ ਹਰੇੜੀ ਰੋਡ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 17 ਜਨਵਰੀ ਸ਼ਹਿਰ ਦੀ ਹਰੇੜੀ ਰੋਡ ਪੰਜਾਬ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦਾ ਮੂੰਹ ਚਿੜਾ ਰਹੀ ਹੈ। ਇੱਥੇ ਦਿੱਲੀ-ਲੁਧਿਆਣਾ ਕੌਮੀ ਸ਼ਾਹਰਾਹ ਉਪਰ ਪੈਂਦੇ ਭਗਵਾਨ ਮਹਾਂਵੀਰ ਚੌਕ ਤੋਂ ਜਾਂਦੀ ਹਰੇੜੀ ਰੋਡ ਪਿਛਲੇ ਲੰਮੇ ਸਮੇਂ ਤੋਂ ਖਸਤਾ ਹਾਲ ਵਿੱਚ ਹੈ। ਵੱਡੇ-ਵੱਡੇ ਟੋਇਆਂ ਵਿੱਚ ਖੜ੍ਹਾ ਪਾਣੀ ਸੜਕ ਦੀ ਹਾਲਤ ਖੁਦ ਬਿਆਨ ਕਰ ਰਿਹਾ ਹੈ। ਇਸ ਸੜਕ ਉਪਰ ਸ਼ਹਿਰ ਦੀਆਂ ਕਈ ਕਲੋਨੀਆਂ ਪੈਂਦੀਆਂ ਹਨ, ਜਿਨ੍ਹਾਂ ਦੇ ਵਸਨੀਕਾਂ ਦਾ ਇੱਥੋਂ ਰੋਜ਼ਾਨਾ ਆਉਣਾ-ਜਾਣਾ ਬਣਿਆ ਰਹਿੰਦਾ 

ਭੱਠਲ ਖ਼ਿਲਾਫ਼ ਚੋਣ ਲੜ ਰਹੇ ਮਕੋਰੜ ਨੂੰ ਕਾਂਗਰਸ ’ਚੋਂ ਕੱਢਿਆ

Posted On January - 17 - 2017 Comments Off on ਭੱਠਲ ਖ਼ਿਲਾਫ਼ ਚੋਣ ਲੜ ਰਹੇ ਮਕੋਰੜ ਨੂੰ ਕਾਂਗਰਸ ’ਚੋਂ ਕੱਢਿਆ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 17 ਜਨਵਰੀ ਕਾਂਗਰਸ ਤੋਂ ਬਾਗੀ ਹੋ ਕੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਪਾਰਟੀ ਉਮੀਦਵਾਰ ਬੀਬੀ ਰਾਜਿੰਦਰ ਕੌਰ ਭੱਠਲ ਖ਼ਿਲਾਫ਼ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰੇ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਸਾਬਕਾ ਚੇਅਰਮੈਨ ਸ਼ਾਮ ਸਿੰਘ ਮਕੋਰੜ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਸ਼ਾਮ ਸਿੰਘ ਮਕੋਰੜ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ 

ਲਾਵਾਰਸ ਪਸ਼ੂਆਂ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਨਾਅਰੇਬਾਜ਼ੀ

Posted On January - 17 - 2017 Comments Off on ਲਾਵਾਰਸ ਪਸ਼ੂਆਂ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਨਾਅਰੇਬਾਜ਼ੀ
ਪੱਤਰ ਪ੍ਰੇਰਕ ਸੰਗਰੂਰ, 17 ਜਨਵਰੀ ਇਲਾਕੇ ਦੇ ਪਿੰਡਾਂ ਵਿੱਚ ਲਾਵਾਰਸ ਪਸ਼ੂਆਂ ਵੱਲੋਂ ਕਿਸਾਨਾਂ ਦੀਆਂ ਫਸਲਾਂ ਦੇ ਕੀਤੇ ਜਾ ਰਹੇ ਉਜਾੜੇ ਤੋਂ ਭੜਕੇ ਕਿਸਾਨਾਂ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਰੋਸ ਪ੍ਰਗਟਾਵਾ ਕਰਦਿਆਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਇਸ ਮਸਲੇ ਦੇ ਸਥਾਈ ਹੱਲ ਲਈ ਏਡੀਸੀ ਪੂਨਮਦੀਪ ਕੌਰ ਨੂੰ ਮੰਗ ਪੱਤਰ ਵੀ ਸੌਂਪਿਆ। ਕਿਸਾਨਾਂ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਬਾਲਦ ਕਲਾਂ 

ਪਟਿਆਲਾ ਤੋਂ ‘ਆਪ’ ਉਮੀਦਵਾਰ ਨਾਲੋਂ ਉਨ੍ਹਾਂ ਦੀ ਪਤਨੀ ਜ਼ਿਆਦਾ ਅਮੀਰ

Posted On January - 17 - 2017 Comments Off on ਪਟਿਆਲਾ ਤੋਂ ‘ਆਪ’ ਉਮੀਦਵਾਰ ਨਾਲੋਂ ਉਨ੍ਹਾਂ ਦੀ ਪਤਨੀ ਜ਼ਿਆਦਾ ਅਮੀਰ
ਪੱਤਰ ਪ੍ਰੇਰਕ ਪਟਿਆਲਾ, 17 ਜਨਵਰੀ ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰੀ ਤੋਂ ਚੋਣ ਲੜ ਰਹੇ ਉਮੀਦਵਾਰ ਡਾ. ਬਲਬੀਰ ਸਿੰਘ ਨਾਲੋਂ ਉਨ੍ਹਾਂ ਦੀ ਪਤਨੀ ਰੁਪਿੰਦਰਜੀਤ ਕੌਰ ਸੈਣੀ ਵੱਧ ਅਮੀਰ ਹਨ। ਇੱਥੋਂ ਤੱਕ ਕਿ ਜਿਸ ਘਰ ਵਿੱਚ ਡਾ. ਬਲਬੀਰ ਸਿੰਘ ਰਹਿ ਰਹੇ ਹਨ, ਉਹ ਵੀ ਉਨ੍ਹਾਂ ਦੀ ਪਤਨੀ ਦਾ ਹੈ, ਜਿਸ ਦੀ ਕੀਮਤ 5,04,45,000 ਰੁਪਏ ਹੈ। ਡਾ. ਬਲਬੀਰ ਸਿੰਘ ਦੀ ਪਤਨੀ 17,48,730 ਰੁਪਏ ਦਾ ਆਮਦਨ ਕਰ ਭਰਦੀ ਹੈ ਜਦ ਕਿ ਡਾ. ਬਲਬੀਰ ਸਿੰਘ 9,74,710 ਰੁਪਏ ਕਰ ਭਰਦੇ ਹਨ। ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਦਰਸਾਏ ਅੰਕੜਿਆਂ ਅਨੁਸਾਰ 
Page 6 of 648« First...234567891011...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.