ਇਟਲੀ ਦੇ ਰਾਜਦੂਤ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ !    ਨਾਈਟ ਕਲੱਬ ਹਮਲੇ ਦੇ ਮਸ਼ਕੂਕ ਨੇ ਜੁਰਮ ਕਬੂਲਿਆ !    ਆਜ਼ਾਦ ਉਮੀਦਵਾਰ ਨੇ 85 ਸੌ ਦੇ ਸਿੱਕਿਆਂ ਨਾਲ ਭਰੀ ਜ਼ਾਮਨੀ !    ਸੈਲਫੀ ਮਾਮਲੇ ’ਚ ਸ਼ਹਾਬੂਦੀਨ ਖ਼ਿਲਾਫ਼ ਕੇਸ ਦਰਜ !    ਪ੍ਰਾਈਵੇਟ ਬਿਲਡਰ ਨੂੰ ਦਸ ਲੱਖ ਦਾ ਜੁਰਮਾਨਾ !    ਮਲੇਰਕੋਟਲਾ ਦਾ ਖ਼ੂਨੀ ਸਾਕਾ !    ਮਹਾਨ ਗ਼ਦਰੀ ਯੋਧਾ ਸੀ ਤੇਜਾ ਸਿੰਘ ਸਫ਼ਰੀ ਸਰਾਭਾ !    ਪਰਜਾ ਮੰਡਲ ਲਹਿਰ ਦੇ ਸੰਸਥਾਪਕ ਸੇਵਾ ਸਿੰਘ ਠੀਕਰੀਵਾਲਾ !    ਸ੍ਰੀਨਗਰ ਦਾ ਸ਼ੰਕਰਾਚਾਰੀਆ ਮੰਦਰ !    ਦੇਸ਼ ਭਗਤੀ ਤੇ ਰੂਹਾਨੀਅਤ ਦਾ ਸੁਮੇਲ !    

ਪਟਿਆਲਾ-ਸੰਗਰੂਰ › ›

Featured Posts
ਕਾਂਗਰਸ 80 ਤੋਂ ਵੱਧ ਸੀਟਾਂ ਜਿੱਤੇਗੀ: ਪ੍ਰਨੀਤ ਕੌਰ

ਕਾਂਗਰਸ 80 ਤੋਂ ਵੱਧ ਸੀਟਾਂ ਜਿੱਤੇਗੀ: ਪ੍ਰਨੀਤ ਕੌਰ

ਪੱਤਰ ਪ੍ਰੇਰਕ ਘਨੌਰ, 17 ਜਨਵਰੀ ਹਲਕਾ ਘਨੌਰ ਤੋਂ ਕਾਂਗਰਸ ਉਮੀਦਵਾਰ ਮਦਨ ਲਾਲ ਜਲਾਲਪੁਰ ਦੇ ਹੱਕ ਵਿੱਚ ਕਸਬਾ ਘਨੌਰ ਦੀ ਅਨਾਜ ਮੰਡੀ ਵਿੱਚ ਪਾਰਟੀ ਆਗੂਆਂ ਗਗਨਦੀਪ ਜੋਲੀ ਜਲਾਲਪੁਰ, ਨਰਭਿੰਦਰ ਸਿੰਘ ਭਿੰਦਾ, ਗੁਰਦੀਪ ਸਿੰਘ ਊਂਟਸਰ, ਪਰਮਿੰਦਰ ਸਿੰਘ ਲਾਲੀ ਰਾਮਪੁਰ, ਹਰਦੀਪ ਸਿੰਘ ਲਾਡਾ ਅਤੇ ਸੁਰਿੰਦਰ ਸਿੰਘ ਸਰਵਾਰਾ ਦੀ ਸਾਂਝੀ ਅਗਵਾਈ ਵਿੱਚ  ਚੋਣ ਲਾਮਬੰਦੀ ਰੈਲੀ ਕੀਤੀ ...

Read More

ਬੀਬੀ ਮੁਖਮੈਲਪੁਰ ਵੱਲੋਂ ਪਿੰਡਾਂ ਵਿੱਚ ਰੋਡ ਸ਼ੋਅ

ਬੀਬੀ ਮੁਖਮੈਲਪੁਰ ਵੱਲੋਂ ਪਿੰਡਾਂ ਵਿੱਚ ਰੋਡ ਸ਼ੋਅ

ਪੱਤਰ ਪ੍ਰੇਰਕ ਘਨੌਰ, 17 ਜਨਵਰੀ ਹਲਕਾ ਘਨੌਰ ਤੋਂ ਅਕਾਲੀ ਭਾਜਪਾ ਗੱਠਜੋੜ  ਦੇ ਸਾਂਝੇ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਦੇ ਹੱਕ ਵਿੱਚ ਕਸਬਾ ਘਨੌਰ ਦੀ ਅਨਾਜ ਮੰਡੀ ਵਿੱਚ ਪਾਰਟੀ ਆਗੂਆਂ ਵਰਿੰਦਰ ਸਿੰਘ ਬਿੱਟੂ ਘਨੌਰ, ਵਾਈਸ ਚੇਅਰਮੈਨ ਸੁੱਚਾ ਸਿੰਘ ਮਰਦਾਂਪੁਰ, ਸ਼੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਜਸਮੇਰ ਸਿੰਘ ਲਾਛੜੂ, ਜਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ਸੇਖੂਪੁਰ ਆਦਿ ...

Read More

‘ਆਪ’ ਉਮੀਦਵਾਰ ਵੱਲੋਂ ਪਿੰਡਾਂ ਵਿੱਚ ਲਾਮਬੰਦੀ ਮੀਟਿੰਗਾਂ

‘ਆਪ’ ਉਮੀਦਵਾਰ ਵੱਲੋਂ ਪਿੰਡਾਂ ਵਿੱਚ ਲਾਮਬੰਦੀ ਮੀਟਿੰਗਾਂ

ਪੱਤਰ ਪ੍ਰੇਰਕ ਘਨੌਰ, 17 ਜਨਵਰੀ ਹਲਕਾ ਘਨੌਰ ਤੋਂ  ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਅਨੂ ਰੰਧਾਵਾ ਦੇ ਹੱਕ ਵਿੱਚ ਕਸਬਾ ਘਨੌਰ ਦੀ ਅਨਾਜ ਮੰਡੀ ਵਿੱਚ ਪਾਰਟੀ ਆਗੂਆਂ ਨਸੀਰੂਦੀਨ ਘਨੌਰ, ਅਮਨ ਹਾਸ਼ਮਪੁਰ, ਸੁਖਜੀਤ ਸਿੰਘ ਮਝੈਲ, ਜਥੇਦਾਰ ਸਰਦਾਰਾ ਸਿੰਘ ਘੁੰਗਰਾ ਅਤੇ ਬਲਵਿੰਦਰ  ਸਿੰਘ ਪੱਪੂ ਝਾੜਵਾਂ ਦੀ ਸਾਂਝੀ ਅਗਵਾਈ ਵਿੱਚ ਹਲਕਾ ਪੱਧਰੀ ਚੋਣ ਲਾਮਬੰਦੀ ਰੈਲੀ ...

Read More

ਪ੍ਰਕਾਸ਼ ਚੰਦ ਗਰਗ ਅਤੇ ਲਾਲ ਸਿੰਘ ਦੇ ਪੁੱਤਰ ਰਜਿੰਦਰ ਸਿੰਘ ਵੱਲੋਂ ਨਾਮਜ਼ਦਗੀ ਕਾਗਜ਼ ਦਾਖ਼ਲ

ਪ੍ਰਕਾਸ਼ ਚੰਦ ਗਰਗ ਅਤੇ ਲਾਲ ਸਿੰਘ ਦੇ ਪੁੱਤਰ ਰਜਿੰਦਰ ਸਿੰਘ ਵੱਲੋਂ ਨਾਮਜ਼ਦਗੀ ਕਾਗਜ਼ ਦਾਖ਼ਲ

ਨਿੱਜੀ ਪੱਤਰ ਪ੍ਰੇਰਕ ਸਮਾਣਾ, 17 ਜਨਵਰੀ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਲਾਲ ਸਿੰਘ ਅੱਜ ਹਲਕਾ ਸਮਾਣਾ ਤੋਂ ਆਪਣੇ ਪੁੱਤਰ ਕਾਕਾ ਰਜਿੰਦਰ ਸਿੰਘ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਲਈ ਪੁੱਜੇ। ਉਨ੍ਹਾਂ ਆਮ ਜਨਤਾ ਨੂੰ ਅਕਾਲੀ ਦਲ ਦੀਆਂ ਵਧੀਕੀਆਂ ਤੋਂ ਨਿਜਾਤ ਦਿਵਾਉਣ ਲਈ ਕਾਂਗਰਸ ਦਾ ਸਾਥ ਦੇਣ ਦਾ ਸੱਦਾ ਦਿੱਤਾ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ...

Read More

ਮਰਦਖੇੜਾ ਨੇੜੇ ਸੜਕ ਹਾਦਸੇ ਵਿੱਚ ਚਾਰ ਜ਼ਖ਼ਮੀ

ਮਰਦਖੇੜਾ ਨੇੜੇ ਸੜਕ ਹਾਦਸੇ ਵਿੱਚ ਚਾਰ ਜ਼ਖ਼ਮੀ

ਪੱਤਰ ਪ੍ਰੇਰਕ ਸੁਨਾਮ, 17 ਜਨਵਰੀ ਸੁਨਾਮ-ਪਟਿਆਲਾ ਮਾਰਗ ’ਤੇ ਪਿੰਡ ਮਰਦਖੇੜਾ ਨੇੜੇ ਵਾਪਰੇ  ਹਾਦਸੇ ਵਿੱਚ ਇੱਕ ਬੱਚੇ ਸਮੇਤ ਚਾਰ ਜਣੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ ਪਿੰਡ ਫਤਿਹਪੁਰ (ਪਟਿਆਲਾ) ਦੇ ਵਸਨੀਕ ਗੁਰਤੇਜ ਸਿੰਘ, ਹਰਵਿੰਦਰ ਸਿੰਘ, ਅਰਸ਼ ਅਤੇ ਚੌਦਾਂ ਸਾਲ ਦਾ ਪ੍ਰੀਤ ਕਮਲ ਮਾਨਸਾ ...

Read More

ਵਿਕਾਸ ਦਾਅਵਿਆਂ ਦਾ ਮੂੰਹ ਚਿੜਾ ਰਹੀ ਹੈ ਸੰਗਰੂੁਰ ਦੀ ਹਰੇੜੀ ਰੋਡ

ਵਿਕਾਸ ਦਾਅਵਿਆਂ ਦਾ ਮੂੰਹ ਚਿੜਾ ਰਹੀ ਹੈ ਸੰਗਰੂੁਰ ਦੀ ਹਰੇੜੀ ਰੋਡ

ਨਿੱਜੀ ਪੱਤਰ ਪ੍ਰੇਰਕ ਸੰਗਰੂਰ, 17 ਜਨਵਰੀ ਸ਼ਹਿਰ ਦੀ ਹਰੇੜੀ ਰੋਡ ਪੰਜਾਬ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦਾ ਮੂੰਹ ਚਿੜਾ ਰਹੀ ਹੈ। ਇੱਥੇ ਦਿੱਲੀ-ਲੁਧਿਆਣਾ ਕੌਮੀ ਸ਼ਾਹਰਾਹ ਉਪਰ ਪੈਂਦੇ ਭਗਵਾਨ ਮਹਾਂਵੀਰ ਚੌਕ ਤੋਂ ਜਾਂਦੀ ਹਰੇੜੀ ਰੋਡ ਪਿਛਲੇ ਲੰਮੇ ਸਮੇਂ ਤੋਂ ਖਸਤਾ ਹਾਲ ਵਿੱਚ ਹੈ। ਵੱਡੇ-ਵੱਡੇ ਟੋਇਆਂ ਵਿੱਚ ਖੜ੍ਹਾ ਪਾਣੀ ਸੜਕ ਦੀ ਹਾਲਤ ਖੁਦ ਬਿਆਨ ...

Read More

ਭੱਠਲ ਖ਼ਿਲਾਫ਼ ਚੋਣ ਲੜ ਰਹੇ ਮਕੋਰੜ ਨੂੰ ਕਾਂਗਰਸ ’ਚੋਂ ਕੱਢਿਆ

ਭੱਠਲ ਖ਼ਿਲਾਫ਼ ਚੋਣ ਲੜ ਰਹੇ ਮਕੋਰੜ ਨੂੰ ਕਾਂਗਰਸ ’ਚੋਂ ਕੱਢਿਆ

ਨਿੱਜੀ ਪੱਤਰ ਪ੍ਰੇਰਕ ਸੰਗਰੂਰ, 17 ਜਨਵਰੀ ਕਾਂਗਰਸ ਤੋਂ ਬਾਗੀ ਹੋ ਕੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਪਾਰਟੀ ਉਮੀਦਵਾਰ ਬੀਬੀ ਰਾਜਿੰਦਰ ਕੌਰ ਭੱਠਲ ਖ਼ਿਲਾਫ਼ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰੇ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਸਾਬਕਾ ਚੇਅਰਮੈਨ ਸ਼ਾਮ ਸਿੰਘ ਮਕੋਰੜ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਦੇ ਪ੍ਰਧਾਨ ਰਾਜਿੰਦਰ ...

Read More


ਮੀਰਾਂਪੁਰ ਕਾਲਜ ਦੇ ਐਨਐਸਐਸ ਯੂਨਿਟ ਵੱਲੋਂ ਕੈਂਪ

Posted On January - 12 - 2017 Comments Off on ਮੀਰਾਂਪੁਰ ਕਾਲਜ ਦੇ ਐਨਐਸਐਸ ਯੂਨਿਟ ਵੱਲੋਂ ਕੈਂਪ
ਪੱਤਰ ਪ੍ਰੇਰਕ ਦੇਵੀਗੜ੍ਹ, 12 ਜਨਵਰੀ ਯੂਨੀਵਰਸਿਟੀ ਕਾਲਜ ਮੀਰਾਂਪੁਰ ਦੀ ਪ੍ਰਿੰਸੀਪਲ ਡਾ. ਨਰਿੰਦਰ ਕੌਰ ਦੀ ਅਗਵਾਈ ਹੇਠ ਅੱਜ ਕਾਲਜ ਦੇ ਐਨ.ਐਸ.ਐਸ. ਯੂਨਿਟ ਵੱਲੋਂ ਸੱਤ ਰੋਜ਼ਾ ਕੈਂਪ ਦਾ ਆਗਾਜ਼ ਕੀਤਾ ਗਿਆ। ਇਹ ਕੈਂਪ ਅੱਜ ਪਿੰਡ ਮੀਰਾਂਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਤੋਂ ਆਰੰਭ ਹੋਇਆ। ਕੈਂਪ ਦੇ ਉਦਘਾਟਨ ਮੌਕੇ ਵਾਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਨਰਿੰਦਰ ਕੌਰ ਨੇ ਆਖਿਆ ਕਿ ਐਨ.ਐਸ.ਐਸ. ਦਾ ਉਦੇਸ਼ ਨਵੀਂ ਪੀੜ੍ਹੀ ਨੂੰ ਸਮਾਜ ਸੇਵਾ ਅਤੇ ਦੇਸ਼ ਸੇਵਾ ਨਾਲ ਜੋੜਨਾ ਹੈ। ਕੈਂਪ 

ਨਿਵੇਕਲਾ ਇਤਿਹਾਸ ਛੁਪਾਈਂ ਬੈਠਾ ਹੈ ਹਲਕਾ ਸਨੌਰ

Posted On January - 12 - 2017 Comments Off on ਨਿਵੇਕਲਾ ਇਤਿਹਾਸ ਛੁਪਾਈਂ ਬੈਠਾ ਹੈ ਹਲਕਾ ਸਨੌਰ
ਸਰਬਜੀਤ ਸਿੰਘ ਭੰਗੂ ਪਟਿਆਲਾ, 12 ਜਨਵਰੀ ਸਾਲ 1967 ਵਿੱਚ ਹੋਂਦ ਵਿੱਚ ਆਇਆ ਹਲਕਾ ਸਨੌਰ (ਪਹਿਲਾ ਨਾਂ ਹਲਕਾ ਡਕਾਲ਼ਾ) ਨਿਵੇਕਲਾ ਇਤਿਹਾਸ ਛੁਪਾਈਂ ਬੈਠਾ ਹੈ।  ਪਟਿਆਲਾ ਦੇ ਅੰਤਲੇ ਮਹਾਰਾਜਾ ਯਾਦਵਿੰਦਰ ਸਿੰਘ ਇੱਥੋਂ ਦੇ ਪਹਿਲੇ  ਤੇ ਆਜ਼ਾਦ ਵਿਧਾਇਕ ਸਨ। 1967 ’ਚ ਪਹਿਲੀ ਹੀ ਚੋਣ ਮਹਾਰਾਜਾ ਯਾਦਵਿੰਦਰ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਸੀ.ਪੀ.ਆਈ ਉਮੀਦਵਾਰ ਤੋਂ 25530 ਵੋਟਾਂ ਦੇ ਫਰਕ ਨਾਲ਼ ਜਿੱਤੀ।  1969 ਵਿਚ ਕਾਂਗਰਸ ਦੀ ਵੀਰਪਾਲ ਕੌਰ ਤੋਂ ਜਿੱਤ ਕੇ ਵਿਧਾਇਕ ਬਣੇ  ਸਵਤੰਤਰ ਪਾਰਟੀ ਦੇ ਬਸੰਤ ਸਿੰਘ ਦੀ 

ਕੈਪਟਨ ਨੂੰ ਫ਼ੁਰਸਤ ਮਿਲਣ ਤੱਕ ਸਾਰੇ ਕਿਲੇ ਸਰ ਕਰ ਲਵਾਂਗੇ: ਜਨਰਲ ਜੇ.ਜੇ. ਸਿੰਘ

Posted On January - 12 - 2017 Comments Off on ਕੈਪਟਨ ਨੂੰ ਫ਼ੁਰਸਤ ਮਿਲਣ ਤੱਕ ਸਾਰੇ ਕਿਲੇ ਸਰ ਕਰ ਲਵਾਂਗੇ: ਜਨਰਲ ਜੇ.ਜੇ. ਸਿੰਘ
ਰਵੇਲ ਸਿੰਘ ਭਿੰਡਰ ਪਟਿਆਲਾ, 12 ਜਨਵਰੀ ਸ਼ੋ੍ਮਣੀ ਅਕਾਲੀ ਦਲ ਦੇ ਉਮੀਦਵਾਰ ਜਨਰਲ ਜੇ.ਜੇ.ਸਿੰਘ ਨੇ ਆਖਿਆ ਹੈ ਕਿ ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਖ਼ਿਲਾਫ਼ ਸਿਆਸੀ ਲੜਾਈ ਦੀ ਕਮਾਨ ਸੰਭਾਲਣਗੇ ਉਦੋਂ ਤੱਕ ਪਟਿਆਲਾ ਦੇ ਸਾਰੇ ਕਿਲੇ ਸਰ ਕਰ ਲਏ ਜਾਣਗੇ| ਸ਼ਹਿਰ ਦੇ ਵੱਖ ਵੱਖ ਥਾਵਾਂ ’ਤੇ ਉਨ੍ਹਾਂ ਜਿਥੇ ਨੁੱਕੜ ਮੀਟਿੰਗਾਂ ਕੀਤੀਆਂ ਉਥੇ ਕੁਝ ਸਮਾਂ ਘਰਾਂ ਤੇ ਦੁਕਾਨਾਂ ‘ਚ ਦਸਤਕ ਦੇ ਕੇ ਵੋਟਾਂ ਦੀ ਮੰਗ ਵੀ ਕੀਤੀ| ਉਨ੍ਹਾਂ ਆਖਿਆ ਕਿ ਉਹ ਵੋਟਰਾਂ ਦੇ ਘਰਾਂ ਵਿੱਚ ਐਨੀ ਦਸਤਕ 

ਸਮਾਜ ਸੇਵੀਆਂ ਵੱਲੋਂ ਸ਼ਰਾਬਬੰਦੀ ਲਈ ਸ਼ਹਿਰ ਵਿੱਚ ਮਾਰਚ

Posted On January - 12 - 2017 Comments Off on ਸਮਾਜ ਸੇਵੀਆਂ ਵੱਲੋਂ ਸ਼ਰਾਬਬੰਦੀ ਲਈ ਸ਼ਹਿਰ ਵਿੱਚ ਮਾਰਚ
ਗੁਰਦੀਪ ਸਿੰਘ ਲਾਲੀ ਸੰਗਰੂਰ, 12 ਜਨਵਰੀ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਪੰਜਾਬ ਵਿੱਚ ਪੂਰਨ ਸ਼ਰਾਬਬੰਦੀ ਦੀ ਮੰਗ ਨੂੰ ਲੈ ਕੇ ਸ਼ਹਿਰ ਵਿੱਚ ਮਾਰਚ ਕੱਢਿਆ ਗਿਆ। ਸਮਾਜ ਸੇਵੀ ਕਾਰਕੁਨਾਂ ਦੇ ਹੱਥਾਂ ਵਿੱਚ ਬੈਨਰ ਅਤੇ ਮਾਟੋ ਚੁੱਕੇ ਹੋਏ ਸਨ ਜੋ ਕਿ ਸ਼ਰਾਬ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਸਮਾਜ ਸੇਵੀ ਜਥੇਬੰਦੀਆਂ ਵਿੱਚ ਸਾਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਬਿਰਧ ਆਸ਼ਰਮ ਸੰਗਰੂਰ 

ਸਕੂਲ ਵਿੱਚ ‘ਬਜ਼ੁਰਗ ਦਿਵਸ’ ਵਜੋਂ ਮਨਾਈ ਲੋਹੜੀ

Posted On January - 12 - 2017 Comments Off on ਸਕੂਲ ਵਿੱਚ ‘ਬਜ਼ੁਰਗ ਦਿਵਸ’ ਵਜੋਂ ਮਨਾਈ ਲੋਹੜੀ
ਪੱਤਰ ਪ੍ਰੇਰਕ ਲਹਿਰਾਗਾਗਾ, 12 ਜਨਵਰੀ ਇਥੇ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਲੋਹੜੀ ਦੇ ਤਿਉਹਾਰ ਨੂੰ ਬਜ਼ੁਰਗ ਦਿਵਸ ਵਜੋਂ ਮਨਾਇਆ ਗਿਆ। ਇਸ ਦੌਰਾਨ  ਵਿਦਿਆਰਥੀਆਂ ਦੇ ਦਾਦਾ-ਦਾਦੀ, ਨਾਨਾ-ਨਾਨੀ ਦੀਆਂ ਖੇਡਾਂ ਕਰਵਾਈਆਂ ਗਈਆਂ। ਸਮਾਰੋਹ ਦੀ ਸ਼ਰੂਆਤ ਧਾਰਮਿਕ  ਸ਼ਬਦ ਨਾਲ ਹੋਈ। ਇਸ ਮਗਰੋਂ ਲੋਹੜੀ ਦਾ ਗੀਤ ‘ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ’ ਲੋਕ ਗੀਤ ਨਾਲ ਰੰਗ ਬੰਨ੍ਹਿਆ ਗਿਆ। ਔਰਤਾਂ ਨੇ ਲੋਹੜੀ ਦੇ ਗੀਤ, ਬੋਲੀਆਂ ਅਤੇ ਟੱਪੇ ਵੀ ਸੁਣਾਏ। ਬਜ਼ੁਰਗਾਂ ਦੇ ਗੇਂਦ ਨਾਲ 

ਗਰਗ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ

Posted On January - 12 - 2017 Comments Off on ਗਰਗ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ
ਪੱਤਰ ਪ੍ਰੇਰਕ ਸੰਗਰੂਰ, 12 ਜਨਵਰੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਪ੍ਰਕਾਸ਼ ਚੰਦ ਗਰਗ ਨੇ ਅੱਜ ਆਪਣੇ ਮੁੱਖ ਚੋਣ ਦਫਤਰ ਦਾ ਉਦਘਾਟਨ ਕੀਤਾ। ਸਮਾਰੋਹ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਸਮੂਹ ਆਗੂਆਂ ਨੇ ਭਾਗ ਲੈ ਕੇ ਸ੍ਰੀ ਗਰਗ ਦੀ ਨੂੰ ਪੂਰਨ ਸਮਰੱਥਨ ਦੇਣ ਦਾ ਭਰੋਸਾ ਦਿੱਤਾ। ਸ੍ਰੀ ਗਰਗ ਨੇ ਕਿਹਾ ਕਿ ਸਰਕਾਰ ਵੱਲੋਂ ਬਿਜਲੀ ਲਈ ਤਰਸਦੇ ਸੂਬੇ ਦੇ ਲੋਕਾਂ ਲਈ 24 ਘੰਟੇ ਬਿਜਲੀ ਦਾ ਪ੍ਰਬੰਧ ਕੀਤਾ ਗਿਆ ਹੈ। ਮੁੱਖ ਮਾਰਗਾਂ, ਸ਼ਹਿਰਾਂ 

ਨੋਟਬੰਦੀ ਦੀ ਮਾਰ ਨੇ ‘ਠੰਢੀ’ ਪਾਈ ਦੁਕਾਨਦਾਰਾਂ ਦੀ ਲੋਹੜੀ

Posted On January - 12 - 2017 Comments Off on ਨੋਟਬੰਦੀ ਦੀ ਮਾਰ ਨੇ ‘ਠੰਢੀ’ ਪਾਈ ਦੁਕਾਨਦਾਰਾਂ ਦੀ ਲੋਹੜੀ
ਪੱਤਰ ਪ੍ਰੇਰਕ ਲਹਿਰਾਗਾਗਾ, 12 ਜਨਵਰੀ ਸਰਦ ਰੁੱਤ ਦਾ ਤਿਉਹਾਰ  ਲੋਹੜੀ ਇਸ ਵਾਰ ਨੋਟਬੰਦੀ ਦੀ ਮਾਰ ਕਾਰਨ ਠੰਢਾ ਰਹਿਣ ਕਰਕੇ ਦੁਕਾਨਦਾਰ ਨਿਰਾਸ਼ ਹਨ। ਨੋਟਬੰਦੀ ਤੋਂ ਦੋ ਮਹੀਨੇ ਬਾਅਦ ਵੀ ਇਥੇ ਬੈਂਕਾਂ ਵਿੱਚ ਪੈਸੇ ਕਢਵਾਉਣ ਲਈ ਲੋਕਾਂ ਨੂੰ ਲਾਈਨਾਂ ’ਚ ਲੱਗਣਾ ਪੈਂਦਾ ਹੈ ਅਤੇ ਏਟੀਐਮ ’ਚ ਪੈਸੇ ਨਾ ਹੋਣ ਕਰਕੇ ਬਾਜ਼ਾਰ ’ਚ ਮੰਦਾ ਹੈ, ਜਿਸ ਦਾ ਅਸਰ ਲੋਹੜੀ ਦੇ ਤਿਉਹਾਰ ’ਤੇ ਵੀ ਪੈ ਰਿਹਾ ਹੈ।  ਮਹਿੰਗਾਈ ਅਤੇ ਆਧੁਨਿਕਤਾ ਦੀ ਦੌੜ ਨੇ ਇਸ ਤਿਉਹਾਰ ਨੂੰ ਆਪਣੇ ਪੱਧਰ ’ਤੇ ਸਿਰਫ ਰਵਾਇਤ 

ਚੋਣ ਖ਼ਰਚਾ ਨਿਗਰਾਨਾਂ ਵੱਲੋਂ ਹਲਕਿਆਂ ਦਾ ਦੌਰਾ

Posted On January - 12 - 2017 Comments Off on ਚੋਣ ਖ਼ਰਚਾ ਨਿਗਰਾਨਾਂ ਵੱਲੋਂ ਹਲਕਿਆਂ ਦਾ ਦੌਰਾ
ਪੱਤਰ ਪ੍ਰੇਰਕ ਸੰਗਰੂਰ, 12 ਜਨਵਰੀ ਜ਼ਿਲ੍ਹਾ ਸੰਗਰੂਰ ਵਿੱਚ ਵੱਖ-ਵੱਖ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਚੋਣ ਖਰਚਿਆਂ ਸਬੰਧੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਤਿੰਨ ਚੋਣ ਖਰਚਾ ਨਿਗਰਾਨ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਖਰਚਾ ਨਿਗਰਾਨਾਂ ਵੱਲੋਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਫਲਾਇੰਗ ਸਕੂਐਡ ਤੇ ਹੋਰ ਚੌਕਸੀ ਟੀਮਾਂ ਨਾਲ ਵਿਸਥਾਰਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਵਿਧਾਨ ਸਭਾ ਹਲਕਾ 108-ਸੰਗਰੂਰ 

ਭੇਤਭਰੀ ਹਾਲਤ ਵਿੱਚ ਲਾਪਤਾ ਦੋਵੇਂ ਵਿਦਿਆਰਥੀ ਮਿਲੇ

Posted On January - 12 - 2017 Comments Off on ਭੇਤਭਰੀ ਹਾਲਤ ਵਿੱਚ ਲਾਪਤਾ ਦੋਵੇਂ ਵਿਦਿਆਰਥੀ ਮਿਲੇ
ਮੁਕੰਦ ਸਿੰਘ ਚੀਮਾ ਸੰਦੌੜ, 12 ਜਨਵਰੀ ਸਰਕਾਰੀ ਹਾਈ ਸਕੂਲ ਝਨੇਰ ਵਿੱਚ ਦਸਵੀਂ ਕਲਾਸ ਵਿੱਚ ਪੜ੍ਹਦੇ ਬੱਚੇ ਹਰਵਿੰਦਰ ਸਿੰਘ ਅਤੇ ਪ੍ਰਭਜੋਤ ਸਿੰਘ ਜੋ 6 ਜਨਵਰੀ ਤੋਂ ਭੇਤਭਰੀ ਹਾਲਤ ਵਿੱਚ ਲਾਪਤਾ ਹੋ ਗਏ ਸਨ, ਨੂੰ ਪੁਲੀਸ ਨੇ ਸ੍ਰੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਲੱਭ ਲਿਆ ਹੈ। ਲੱਭੇ ਦੋਵੇਂ ਬੱਚਿਆਂ ਨੂੰ ਅੱਜ ਥਾਣਾ ਸੰਦੌੜ ਦੀ ਮੁਖੀ ਕੁਲਵੰਤ ਕੌਰ ਨੇ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਦੋਵੇਂ ਬੱਚੇ ਆਪਣੇ ਘਰਦਿਆਂ ਤੋਂ ਨਾਰਾਜ਼ ਹੋ ਕੇ 6 ਜਨਵਰੀ ਤੋਂ ਹੀ ਘਰੋਂ 

ਹਾਈ ਕੋਰਟ ਦੇ ਹੁਕਮਾਂ ਨਾਲ ਰੁਕੀ ਐਸਡੀਓ ਦੀ ਬਦਲੀ

Posted On January - 12 - 2017 Comments Off on ਹਾਈ ਕੋਰਟ ਦੇ ਹੁਕਮਾਂ ਨਾਲ ਰੁਕੀ ਐਸਡੀਓ ਦੀ ਬਦਲੀ
ਪੱਤਰ ਪ੍ਰੇਰਕ ਖਨੌਰੀ, 12 ਜਨਵਰੀ ਇੱਥੇ ਬਾਈਪਾਸ ਰੋੜ ਵਿਖੇ ਇਕ ਪ੍ਰੈੱਸ ਮਿਲਣੀ ਦੌਰਾਨ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਲਲਿਤ ਸਿੰਗਲਾ ਨੇ ਦੱਸਿਆ ਕਿ 4 ਜਨਵਰੀ 2017 ਨੂੰ ਆਦਰਸ਼ ਚੋਣ ਜ਼ਾਬਤਾ ਲੱਗਣ ਦੇ ਬਾਅਦ ਸਤੀਸ਼ ਕੁਮਾਰ ਗੁਪਤਾ ਐੱਸ.ਡੀ.ਓ. ਪੰਜਾਬ ਰਾਜ ਪਾਵਰਕੌਮ ਦੀ ਬਦਲੀ ਖਨੌਰੀ ਤੋਂ ਬਦਲ ਕੇ ਅੰਮ੍ਰਿਤਸਰ ਵਿਖੇ ਕਰ ਦਿੱਤੀ ਗਈ ਸੀ ਜੋ ਕਿ ਸਰਾਸਰ ਨਿਯਮਾਂ ਦੇ ਉਲਟ ਸੀ ਕਿਉਂਕਿ ਆਦਰਸ਼ ਚੋਣ ਜ਼ਾਬਤਾ ਲੱਗ ਜਾਣ ਦੇ ਬਾਅਦ ਕਿਸੇ ਵੀ ਸਰਕਾਰੀ ਅਧਿਕਾਰੀ ਦੀ ਬਦਲੀ ਚੋਣ ਕਮਿਸ਼ਨ ਦੇ ਹੁਕਮਾਂ 

ਟਰੱਕ ਦੀ ਲਪੇਟ ਵਿੱਚ ਆ ਕੇ ਦੋ ਭੈਣਾਂ ਹਲਾਕ

Posted On January - 12 - 2017 Comments Off on ਟਰੱਕ ਦੀ ਲਪੇਟ ਵਿੱਚ ਆ ਕੇ ਦੋ ਭੈਣਾਂ ਹਲਾਕ
ਸਰਬਜੀਤ ਸਿੰਘ ਭੰਗੂ ਪਟਿਆਲਾ, 12 ਜਨਵਰੀ ਇੱਥੇ ਦੇ ਗੁਰ ਦੁਆਰਾ ਦੁਖਨਿਵਾਰਨ ਸਾਹਿਬ ਕੋਲ ਸਥਿਤ ਖੰਡਾ ਸਾਹਿਬ ਚੌਕ ਵਿੱਚ ਕੱਲ੍ਹ ਰਾਤੀ ਵਾਪਰੇ ਸੜਕ ਹਾਦਸੇ ਦੌਰਾਨ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਸਕੂਟਰੀ ਸਵਾਰ ਦੋ ਸਕੀਆਂ ਭੈਣਾਂ ਦੀ ਮੌਤ ਹੋ ਗਈ ਸੀ| ਗੁਰਬਖਸ਼ ਕਲੋਨੀ ਦੀਆਂ ਰਹਿਣ ਵਾਲੀਆਂ ਇਹ ਦੋਵੇਂ ਭੈਣਾਂ ਨਵਰੂਪ ਅਤੇ ਕਰੁਣਾ ਤਰਤੀਬਵਾਰ 33 ਅਤੇ 28 ਸਾਲਾਂ ਦੀਆਂ ਸਨ| ਇਨ੍ਹਾਂ  ਵਿੱਚੋਂ ਇੱਕ ਨੇ ਤਾਂ  ਮੌਕੇ ਉੱਤੇ ਹੀ ਦਮ ਤੋੜ ਦਿੱਤਾ  ਸੀ ਜਦਕਿ ਦੂਜੀ ਦੀ ਮੌਤ ਹਸਪਤਾਲ਼ ਜਾ 

ਪਰਮਿੰਦਰ ਢੀਂਡਸਾ ਸੁਨਾਮ ਹਲਕੇ ਤੋਂ ਭਗੌੜੇ: ਬੀਬੀ ਭੱਠਲ

Posted On January - 12 - 2017 Comments Off on ਪਰਮਿੰਦਰ ਢੀਂਡਸਾ ਸੁਨਾਮ ਹਲਕੇ ਤੋਂ ਭਗੌੜੇ: ਬੀਬੀ ਭੱਠਲ
ਪੱਤਰ ਪ੍ਰੇਰਕ ਖਨੌਰੀ, 12 ਜਨਵਰੀ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਰਾਜਿੰਦਰ ਕੌਰ ਭੱਠਲ ਦੇ ਖਨੌਰੀ ਵਿੱਚ ਚੋਣ ਦਫ਼ਤਰ ਦਾ ਉਦਘਾਟਨ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਰਾਜਾ ਵੜਿੰਗ ਨੇ ਕੀਤਾ। ਸ੍ਰੀ ਵੜਿੰਗ ਨੇ ਅਕਾਲੀ ਸਰਕਾਰ ’ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਸੱਤਾਧਾਰੀਆਂ ਨੇ ਸੂਬੇ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਹੈ। ਸੂਬੇ ਵਿੱਚ ਸਾਰੇ ਕਾਰੋਬਾਰਾਂ ’ਤੇ ਸੱਤਾਧਾਰੀਆਂ ਦਾ ਕਥਿਤ ਕਬਜ਼ਾ ਹੈ ਪਰ ਨੌਕਰੀਆਂ ਮੰਗਣ ਵਾਲਿਆਂ ’ਤੇ 

ਅਕਾਲੀ ਉਮੀਦਵਾਰ ਖੱਟੜਾ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ

Posted On January - 12 - 2017 Comments Off on ਅਕਾਲੀ ਉਮੀਦਵਾਰ ਖੱਟੜਾ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 12 ਜਨਵਰੀ ਸ਼ੋ੍ਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਪਟਿਆਲਾ ਦਿਹਾਤੀ ਹਲਕੇ ਤੋਂ ਉਮੀਦਵਾਰ ਐਡਵੋਕੇਟ ਸਤਬੀਰ ਸਿੰਘ ਖੱਟੜਾ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ| ਉਨ੍ਹਾਂ ਨਾਲ ਜ਼ਿਲ੍ਹਾ ਦਿਹਾਤੀ ਪ੍ਰਧਾਨ  ਰਣਧੀਰ ਸਿੰਘ ਰੱਖੜਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਸ਼ਨੂੰ ਸ਼ਰਮਾ, ਚੇਅਰਮੈਨ ਲਖਵੀਰ ਸਿੰਘ ਲੌਟ ਅਤੇ ਸਾਬਕਾ ਮੰਤਰੀ ਸੁਰਜੀਤ ਕੋਹਲੀ ਹਾਜ਼ਰ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਪਟਿਆਲਾ 

ਜੁੱਤੇ ਮਾਰਨ ਦੀ ਬਜਾਏ ਈਵੀਐਮ ਦਾ ਬਟਨ ਦੱਬ ਕੇ ਗੁੱਸਾ ਕੱਢਿਆ ਜਾਵੇ: ਭਗਵੰਤ ਮਾਨ

Posted On January - 12 - 2017 Comments Off on ਜੁੱਤੇ ਮਾਰਨ ਦੀ ਬਜਾਏ ਈਵੀਐਮ ਦਾ ਬਟਨ ਦੱਬ ਕੇ ਗੁੱਸਾ ਕੱਢਿਆ ਜਾਵੇ: ਭਗਵੰਤ ਮਾਨ
ਪੱਤਰ ਪ੍ਰੇਰਕ ਲਹਿਰਾਗਾਗਾ, 12 ਜਨਵਰੀ ਸੰਸਦ ਮੈਂਬਰ ਤੇ ‘ਆਪ’ ਦੇ ਜਲਾਲਾਬਾਦ ਤੋਂ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਆਗੂਆਂ ਵੱਲ ਪਥਰਾਅ ਕਰਨ ਅਤੇ ਜੁੱਤੇ ਮਾਰਨ ਦੀ ਬਜਾਏ 4 ਫਰਵਰੀ ਨੂੰ ਏਵੀਐਮ ਦਾ ਬਟਨ ਦੱਬ ਕੇ ਆਪਣਾ ਰੋਹ ਕੱਢਿਆ ਜਾਵੇ। ਇੱਥੇ ਅਨਾਜ ਮੰਡੀ ਵਿੱਚ ‘ਆਪ’ ਉਮੀਦਵਾਰ ਜਸਵੀਰ ਸਿੰਘ ਕੁੰਦਨੀ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ 4 ਫਰਵਰੀ ਨੂੰ ਪੰਜਾਬ ਵਿੱਚ ਕ੍ਰਾਂਤੀ ਆਵੇਗੀ ਅਤੇ ਦਿੱਲੀ ਦੇ ਰਿਕਾਰਡ ਵੀ ਟੁੱਟ ਜਾਣਗੇ। ਕੇਂਦਰੀ 

ਖ਼ਰਾਬ ਛਪਾਈ ਵਾਲਾ 500 ਰੁਪਏ ਦਾ ਨੋਟ ਮਿਲਿਆ

Posted On January - 12 - 2017 Comments Off on ਖ਼ਰਾਬ ਛਪਾਈ ਵਾਲਾ 500 ਰੁਪਏ ਦਾ ਨੋਟ ਮਿਲਿਆ
ਪੱਤਰ ਪ੍ਰੇਰਕ ਖਨੌਰੀ, 12 ਜਨਵਰੀ ਸਥਾਨਕ ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਵਿੱਚੋਂ ਪ੍ਰਵੀਨ ਨਾਮ ਦੇ ਇੱਕ ਵਪਾਰੀ ਨੂੰ 500 ਰੁਪਏ ਦਾ ਖ਼ਰਾਬ ਛਪਾਈ ਵਾਲਾ ਨੋਟ ਮਿਲਿਆ, ਜੋ ਉਸ ਨੇ ਤੁਰੰਤ ਬੈਂਕ ਵਿੱਚ ਜਾ ਕੇ ਬਰਾਂਚ ਮੈਨੇਜਰ ਨੂੰ ਵਾਪਸ ਕਰ ਦਿੱਤਾ। ਬੈਂਕ ਮੈਨੇਜਰ ਅਸ਼ਵਨੀ ਖੰਡੂਜਾ ਨੇ ਦੱਸਿਆ ਕਿ ਉਨ੍ਹਾਂ ਨੂੰ 500 ਰੁਪਏ ਦਾ ਖ਼ਰਾਬ ਛਪਾਈ ਵਾਲਾ ਨੋਟ ਦਿੱਤਾ ਗਿਆ ਹੈ। ਇਸ ਸਬੰਧੀ ਚੈੱਕ ਕਰਨ ’ਤੇ ਪਤਾ ਲੱਗਾ ਕਿ ਇਸ ਸੀਰੀਜ਼ ਦੀ ਕਰੰਸੀ ਉਨ੍ਹਾਂ ਦੀ ਬਰਾਂਚ ਵੱਲੋਂ ਹੀ ਵੰਡੀ ਗਈ ਸੀ, ਜਿਸ 

ਭਗੌੜੇ ਪਤੀ-ਪਤਨੀ ਗ੍ਰਿਫ਼ਤਾਰ

Posted On January - 12 - 2017 Comments Off on ਭਗੌੜੇ ਪਤੀ-ਪਤਨੀ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 12 ਜਨਵਰੀ ਸੀਆਈਏ ਸਟਾਫ਼ ਬਹਾਦਰ ਸਿੰਘ ਵਾਲਾ ਦੀ ਪੁਲੀਸ ਪਾਰਟੀ ਵੱਲੋਂ ਅਦਾਲਤੀ ਭਗੌੜੇ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦਾ ਦਾਅਵਾ ਹੈ ਕਿ ਇਹ ਦੋਵੇਂ ਜਣੇ ਵੱਖ-ਵੱਖ ਥਾਵਾਂ ਤੇ ਰਿਹਾਇਸ਼ੀ ਸਥਾਨ ਬਦਲ ਕੇ ਰਹਿੰੰਦੇ ਆ ਰਹੇ ਹਨ। ਸੀਆਈਏ ਸਟਾਫ਼ ਬਹਾਦਰ ਸਿੰਘ ਵਾਲਾ ਦੇ ਇੰਚਾਰਜ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਕੇਵਲ ਕ੍ਰਿਸ਼ਨ, ਹੌਲਦਾਰ ਬਲਦੇਵ ਸਿੰਘ, ਮਹਿਲਾ ਕਾਂਸਟੇਬਲ ਜਸਵਿੰਦਰ ਕੌਰ ਆਦਿ ’ਤੇ ਆਧਾਰਿਤ 
Page 9 of 643« First...567891011121314...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.