ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਪੰਜਾਬ › ›

Featured Posts
ਗ਼ੈਰਕਾਨੂੰਨੀ ਖਣਨ ਰੋਕਣ ਲਈ ਪ੍ਰਸ਼ਾਸਨ ਹੋਇਆ ਸਰਗਰਮ

ਗ਼ੈਰਕਾਨੂੰਨੀ ਖਣਨ ਰੋਕਣ ਲਈ ਪ੍ਰਸ਼ਾਸਨ ਹੋਇਆ ਸਰਗਰਮ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 26 ਮਾਰਚ ਰੇਤ ਦੀ ਗ਼ੈਰਕਾਨੂੰਨੀ ਖ਼ੁਦਾਈ ਰੋਕਣ ਲਈ ਬੀਤੀ ਦੇਰ ਰਾਤ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਅਤੇ ਐਸ.ਐਸ.ਪੀ. ਜੇ. ਏਲਨਚੇਲੀਅਨ ਨੇ ਛਾਪੇ ਮਾਰੇ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਥਾਵਾਂ ’ਤੇ ਤਾਇਨਾਤ ਟੀਮਾਂ ਦਾ ਕੰਮ ਵੇਖਿਆ ਅਤੇ ਗ਼ੈਰਕਾਨੂੰਨੀ ਖ਼ੁਦਾਈ ਪੱਕੇ ਤੌਰ ’ਤੇ ਰੋਕਣ ਲਈ ਵਿਉਂਤਬੰਦੀ ਕਰਨ ਵਾਸਤੇ ਅਧਿਕਾਰੀਆਂ ਤੇ ...

Read More

ਸਖ਼ਤੀ ਦੇ ਬਾਵਜੂਦ ਕੲੀ ਥਾੲੀਂ ਨਾਜਾਇਜ਼ ਖਣਨ ਜਾਰੀ

ਸਖ਼ਤੀ ਦੇ ਬਾਵਜੂਦ ਕੲੀ ਥਾੲੀਂ ਨਾਜਾਇਜ਼ ਖਣਨ ਜਾਰੀ

ਪੱਤਰ ਪ੍ਰੇਰਕ ਪਠਾਨਕੋਟ, 26 ਮਾਰਚ ਸਰਹੱਦੀ ਇਲਾਕੇ ਵਿੱਚੋਂ ਲੰਘਦੇ ਰਾਵੀ ਦਰਿਆ ਵਿੱਚ ਚੱਲ ਰਹੇ ਕਰੱਸ਼ਰਾਂ ਦੇ ਮਾਲਕਾਂ ਵੱਲੋਂ ਬਹਾਦੁਰਪੁਰ ਕੋਲ ਦਰਿਆ ’ਤੇ ਬਣਾਏ ਨਾਜਾਇਜ਼ ਪੁਲ ਨੂੰ ਪ੍ਰਸ਼ਾਸਨ ਵੱਲੋਂ ਤੋੜੇ ਜਾਣ ਤੋਂ ਬਾਅਦ ਨੇਡ਼ਲੇ ਪਿੰਡ ਗਗਰਾਂ ਕੋਲ ਵੀ ਦਰਿਆ ’ਤੇ ਬਣਾਏ ਇੱਕ ਹੋਰ ਨਾਜਾਇਜ਼ ਪੁਲ ਦਾ ਪਤਾ ਲੱਗਾ ਹੈ, ਜਿਸ ’ਤੇ ਪ੍ਰਸ਼ਾਸਨ ਦੀ ...

Read More

ਕਿਸਾਨ ਆਗੂ ਪਸ਼ੌਰਾ ਸਿੰਘ ਸਿੱਧੂਪੁਰ ਦਾ ਦੇਹਾਂਤ

ਕਿਸਾਨ ਆਗੂ ਪਸ਼ੌਰਾ ਸਿੰਘ ਸਿੱਧੂਪੁਰ ਦਾ ਦੇਹਾਂਤ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 26 ਮਾਰਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੇ ਪ੍ਰਧਾਨ ਪਸ਼ੌਰਾ ਸਿੰਘ ਸਿੱਧੂਪੁਰ ਦਾ ਐਤਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ, ਉਹ 75 ਵਰ੍ਹਿਆਂ ਦੇ ਸਨ। ਉਨ੍ਹਾਂ ਦੇ ਪੁੱਤਰ ਦਲਵੀਰ ਸਿੰਘ ਅਨੁਸਾਰ ਸ੍ਰੀ ਸਿੱਧੂਪੁਰ ਦਾ ਸਸਕਾਰ ਸੋਮਵਾਰ ਸਵੇਰੇ ਉਨ੍ਹਾਂ ਦੇ ਪਿੰਡ ਸਿੱਧੂਪੁਰ (ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ) ਵਿੱਚ ...

Read More

ਵੱਧ ਰਹੇ ਸੜਕ ਹਾਦਸਿਆਂ ਤੋਂ ਕੈਪਟਨ ਚਿੰਤਤ

ਵੱਧ ਰਹੇ ਸੜਕ ਹਾਦਸਿਆਂ ਤੋਂ ਕੈਪਟਨ ਚਿੰਤਤ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 26 ਮਾਰਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਥਾਈਂ ਵਾਪਰੇ ਸੜਕ ਹਾਦਸਿਆਂ ’ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਟਰੈਫ਼ਿਕ ਅਥਾਰਟੀ ਨੂੰ ਤੇਜ਼ ਵਾਹਨ ਚਲਾਉਣ ਵਾਲਿਆਂ ਅਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਨਕੇਲ ਕੱਸਣ ਨੂੰ ਕਿਹਾ ਹੈ। ਮੁੱਖ ਮੰਤਰੀ ਨੇ ਵਾਹਨਾਂ ਵਿੱਚ ਸਪੀਡ ਗਵਰਨਰ ਲਾਉਣਾ ਵੀ ...

Read More

ਕੈਦੀਆਂ ਨੂੰ ਸਹੂਲਤਾਂ ਦੇਣ ਵਾਸਤੇ ਪੱਬਾਂ ਭਾਰ ਹੋਇਆ ਜੇਲ੍ਹ ਪ੍ਰਸ਼ਾਸਨ

ਕੈਦੀਆਂ ਨੂੰ ਸਹੂਲਤਾਂ ਦੇਣ ਵਾਸਤੇ ਪੱਬਾਂ ਭਾਰ ਹੋਇਆ ਜੇਲ੍ਹ ਪ੍ਰਸ਼ਾਸਨ

ਪੱਤਰ ਪ੍ਰੇਰਕ ਗੁਰਦਾਸਪੁਰ, 26 ਮਾਰਚ ਬੀਤੇ ਸ਼ੁੱਕਰਵਾਰ ਕੇਂਦਰੀ ਜੇਲ੍ਹ ਅੰਦਰ ਹੋਏ ਟਕਰਾਅ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਕੈਦੀਆਂ ਨੂੰ ਸਹੂਲਤਾਂ ਦੇਣ ਲਈ ਹਰਕਤ ਵਿੱਚ ਆਇਆ ਹੈ। ਝੜਪ ਦੌਰਾਨ ਸ਼ਰਾਫਤ ਦਿਖਾਉਣ ਵਾਲਿਆਂ ਕੈਦੀਆਂ ਨੂੰ ਇਨਾਮ ਦੇਣ ਤੋਂ ਇਲਾਵਾ ਸਮੱਸਿਆ ਦੀ ਰਗ ਪਛਾਣ ਕੇ ਅਨੇਕਾਂ ਹੋਰ ਸਹੂਲਤਾਂ ਦੇਣ ਦੇ ਐਲਾਨ ਕੀਤੇ ਜਾ ਰਹੇ ਹਨ।  ਜੇਲ੍ਹ ...

Read More

ਬੀਆਰਟੀਐਸ ਸੇਵਾ ਨੂੰ ਨਾ ਮਿਲਿਆ ਭਰਵਾਂ ਹੁੰਗਾਰਾ

ਬੀਆਰਟੀਐਸ ਸੇਵਾ ਨੂੰ ਨਾ ਮਿਲਿਆ ਭਰਵਾਂ ਹੁੰਗਾਰਾ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 26 ਮਾਰਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਯੋਜਨਾਵਾਂ ਵਿੱਚੋਂ ਇੱਕ ਬੱਸ ਰੈਪਿਡ ਟਰਾਂਜ਼ਿਟ ਸਿਸਟਮ (ਬੀਆਰਟੀਐਸ) ਹੁਣ ਤੱਕ ਨਾ ਤਾਂ ਪੂਰੀ ਤਰ੍ਹਾਂ ਸ਼ੁਰੂ ਹੋਈ ਤੇ ਨਾ ਹੀ ਲੋਕਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਲਗਪਗ 500 ਕਰੋੜ ਤੋਂ ਵੱਧ ਦੀ ਇਹ ਯੋਜਨਾ ਦਾ ਸਤੰਬਰ 2013 ਵਿੱਚ ...

Read More

ਢੱਡਰੀਆਂ ਵਾਲੇ ਵੱਲੋਂ ਮੁਤਵਾਜ਼ੀ ਜਥੇਦਾਰ ਨਾਲ ਮੁਲਾਕਾਤ ਤੋਂ ਇਨਕਾਰ

ਢੱਡਰੀਆਂ ਵਾਲੇ ਵੱਲੋਂ ਮੁਤਵਾਜ਼ੀ ਜਥੇਦਾਰ ਨਾਲ ਮੁਲਾਕਾਤ ਤੋਂ ਇਨਕਾਰ

ਰਵੇਲ ਸਿੰਘ ਭਿੰਡਰ ਪਟਿਆਲਾ, 26 ਮਾਰਚ ਤਖ਼ਤ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ ਵੱਲੋਂ ਕੱਲ੍ਹ ਸਤਿਕਾਰ ਕਮੇਟੀ ਦੇ ਮੈਂਬਰਾਂ ਤੇ ਦਮਦਮੀ ਟਕਸਾਲ ਦੇ ਸਿੰਘਾਂ ਨਾਲ ਮਿਲ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਹੈਡਕੁਆਰਟਰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਮਣੇ ਇਕੱਤਰਤਾ ਕਰਨ ਸਮੇਂ ਕੀਤੇ ਸਵਾਲਾਂ ਦਾ ਜਵਾਬ ਭਾਈ ਢੱਡਰੀਆਂ ਵਾਲਿਆਂ ਨੇ ਫੇਸਬੁੱਕ ...

Read More


ਐਸਡੀਐਮ ਵੱਲੋਂ ਨਾਜਾਇਜ਼ ਮਾਈਨਿੰਗ ਵਾਲੀ ਥਾਂ ਦਾ ਨਿਰੀਖਣ

Posted On March - 26 - 2017 Comments Off on ਐਸਡੀਐਮ ਵੱਲੋਂ ਨਾਜਾਇਜ਼ ਮਾਈਨਿੰਗ ਵਾਲੀ ਥਾਂ ਦਾ ਨਿਰੀਖਣ
ਨਿੱਜੀ ਪੱਤਰ ਪ੍ਰੇਰਕ ਨੰਗਲ, 25 ਮਾਰਚ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਗੁਰਨੀਤ ਤੇਜ ਦੇ ਦਿਸ਼ਾ ਨਿਰਦੇਸ਼ਾਂ ’ਤੇ ਸੁਭਾਸ਼ ਚੰਦਰ ਐਸਡੀਐਮ ਨੰਗਲ ਵੱਲੋਂ ਅੱਜ ਹਲਕੇ ਵਿੱਚ ਗੈਰਕਾਨੂੰਨੀ ਮਾਈਨਿੰਗ ਵਾਲੀਆਂ ਥਾਵਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪਿੰਡ ਨਾਨਗਰਾਂ ਕਲਮੋਟ ਵਿੱਚ ਲਗਪਗ ਚਾਰ ਏਕੜ ਜ਼ਮੀਨ ਵਿੱਚ ਗੈਰਕਾਨੂੰਨੀ ਕੀਤੀ ਮਾਈਨਿੰਗ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਨਿਕਾਸੀ 20 ਫੁੱਟ ਤੋਂ 50 ਫੁੱਟ ਗਹਿਰਾਈ ਤੱਕ ਕੀਤੀ ਗਈ ਹੈ ਅਤੇ ਇਹ ਨਿੱਜੀ ਵਿਅਕਤੀਆਂ 

ਸਾਡੇ ਵਿਧਾਇਕ

Posted On March - 26 - 2017 Comments Off on ਸਾਡੇ ਵਿਧਾਇਕ
ਵਿਧਾਨ ਸਭਾ ਹਲਕਾ ਭੁਲੱਥ ਤੋਂ ਦੂਜੀ ਵਾਰ ਵਿਧਾਇਕ ਚੁਣੇ ਸੁਖਪਾਲ ਸਿੰਘ ਖਹਿਰਾ ਗ੍ਰੈਜੂਏਟ ਹਨ। ਉਹ 1992 ਵਿੱਚ ਪਿੰਡ ਰਾਮਗੜ੍ਹ ਦੇ ਪੰਚਾਇਤ ਮੈਂਬਰ ਤੇ 1994 ਵਿੱਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣੇ। 1997 ਵਿੱਚ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਤੇ ਪਹਿਲੀ ਵਾਰ 2002 ਵਿੱਚ ਵਿਧਾਨ ਸਭਾ ਚੋਣ ਲੜੀ ਪਰ ਹਾਰ ਗਏ। 2007 ਵਿੱਚ ਵਿਧਾਨ ਸਭਾ ਲਈ ਚੁਣੇ ਗਏ। 2012 ਵਿੱਚ ਬੀਬੀ ਜਗੀਰ ਕੌਰ ....

ਮਲਿਕ ਨੇ ਸੁਸ਼ਮਾ ਕੋਲ ਪੰਜਾਬੀਆਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ

Posted On March - 25 - 2017 Comments Off on ਮਲਿਕ ਨੇ ਸੁਸ਼ਮਾ ਕੋਲ ਪੰਜਾਬੀਆਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ
ਟਰੰਪ ਸਰਕਾਰ ਨਾਲ ਗੱਲਬਾਤ ਕਰਨ ਕੀਤੀ ਅਪੀਲ ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 25 ਮਾਰਚ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਦੌਰਾਨ ਅਮਰੀਕਾ ਵਿੱਚ ਵਸਦੇ ਪੰਜਾਬੀਆਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਨੇ ਉਥੇ ਵਸਦੇ ਪੰਜਾਬੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਮਰੀਕਾ ਸਰਕਾਰ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਮਲਿਕ ਨੇ ਦੱਸਿਆ ਕਿ ਵਿਦੇਸ਼ ਮੰਤਰੀ ਹੁਣ ਸਿਹਤਯਾਬ 

ਜੰਮੂ ਕਸ਼ਮੀਰ ਵਿੱਚ ਬੇਅਦਬੀ ਮਾਮਲੇ ਸਬੰਧੀ ਜਥੇਦਾਰ ਨੇ ਮੰਗੀ ਰਿਪੋਰਟ

Posted On March - 25 - 2017 Comments Off on ਜੰਮੂ ਕਸ਼ਮੀਰ ਵਿੱਚ ਬੇਅਦਬੀ ਮਾਮਲੇ ਸਬੰਧੀ ਜਥੇਦਾਰ ਨੇ ਮੰਗੀ ਰਿਪੋਰਟ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 25 ਮਾਰਚ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਬਡਗਾਮ ਦੇ ਪਿੰਡ ਖਾਨਪੁਰ ਸਰਾਂ ਵਿਚਲੇ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਧਾਰਮਿਕ ਸਾਹਿਤ ਦੀ ਬੇਅਦਬੀ ਕਰਨ ਸਮੇਤ ਗੋਲਕ ਲੁੱਟਣ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਮਾਮਲੇ ਦੀ ਜਾਂਚ ਕਰਨ ਅਤੇ ਰਿਪੋਰਟ ਦੇਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਗੁਰਦੁਆਰੇ ਦੇ ਵਿਹੜੇ ਵਿੱਚ ਦਾਖ਼ਲ ਹੋ ਕੇ ਉਥੇ ਗੋਲਕ ਨੂੰ ਲੁੱਟਣ ਦਾ 

ਅਕਾਲੀ ਮੇਅਰ ਦਾ ਗੱਠਜੋੜ ਸਰਕਾਰ ਵੇਲੇ ‘ਸੇਵਾ’ ਤੋਂ ਕਿਨਾਰਾ; ਹੁਣ ਵਿਕਾਸ ਕੰਮਾਂ ਨੂੰ ਹੁਲਾਰਾ

Posted On March - 25 - 2017 Comments Off on ਅਕਾਲੀ ਮੇਅਰ ਦਾ ਗੱਠਜੋੜ ਸਰਕਾਰ ਵੇਲੇ ‘ਸੇਵਾ’ ਤੋਂ ਕਿਨਾਰਾ; ਹੁਣ ਵਿਕਾਸ ਕੰਮਾਂ ਨੂੰ ਹੁਲਾਰਾ
ਮਹਿੰਦਰ ਸਿੰਘ ਰੱਤੀਆਂ ਮੋਗਾ, 25 ਮਾਰਚ ਇੱਥੋਂ ਦੇ ਸਾਬਕਾ ਅਕਾਲੀ ਵਿਧਾਇਕ ਜੋਗਿੰਦਰ ਪਾਲ ਜੈਨ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਹੋਣ ਬਾਅਦ ਉਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਚਰਚਾ ਹੈ। ਨਗਰ ਨਿਗਮ ਚੋਣਾਂ ਵਿੱਚ ਤੱਕੜੀ ਚੋਣ ਨਿਸ਼ਾਨ ’ਤੇ ਮੇਅਰ ਬਣੇ ਉਨ੍ਹਾਂ ਦੇ ਪੁੱਤਰ ਅਕਸ਼ਿਤ ਜੈਨ ਨੇ ਹੁਣ ਕਾਂਗਰਸ ਸਰਕਾਰ ਵਿੱਚ ਵਿਕਾਸ ਕੰਮਾਂ ਨੂੰ ਹੁਲਾਰਾ ਦੇਣ ਦੀ ਗੱਲ ਆਖੀ ਹੈ। ਸਾਬਕਾ ਅਕਾਲੀ ਵਿਧਾਇਕ ਜੋਗਿੰਦਰ ਪਾਲ ਜੈਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 

ਜੇਲ੍ਹ ਕਾਂਡ: ਮੁੱਖ ਮੰਤਰੀ ਨੇ ਸੱਦੀ ਉੱਚ ਪੱੱਧਰੀ ਮੀਟਿੰਗ

Posted On March - 25 - 2017 Comments Off on ਜੇਲ੍ਹ ਕਾਂਡ: ਮੁੱਖ ਮੰਤਰੀ ਨੇ ਸੱਦੀ ਉੱਚ ਪੱੱਧਰੀ ਮੀਟਿੰਗ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 25 ਮਾਰਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਕੇਂਦਰੀ ਜੇਲ੍ਹ ਵਿੱਚ ਵਾਪਰੀ ਹਿੰਸਾ ਨੂੰ ਗੰਭੀਰਤਾ ਨਾਲ ਲੈਂਦਿਆਂ ਅਗਲੇ ਹਫ਼ਤੇ ਪੁਲੀਸ ਅਤੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਦੀ ਉਚ ਪੱਧਰੀ ਮੀਟਿੰਗ ਸੱਦੀ ਹੈ, ਜਿਸ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਜੇਲ੍ਹਾਂ ਵਿੱਚ ਲਗਾਤਾਰ ਵਾਪਰੀਆਂ ਹਿੰਸਾ ਅਤੇ ਮੁੱਠਭੇੜ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਜੇਲ੍ਹਾਂ ਦੀ ਸੁਰੱਖਿਆ ਦਾ ਜਾਇਜ਼ਾ ਲਿਆ ਜਾਵੇਗਾ। ਮੁੱਖ ਮੰਤਰੀ ਨੇ ਸੂਬੇ ਵਿੱਚ ਜੇਲ੍ਹਾਂ 

ਮੁਤਵਾਜ਼ੀ ਜਥੇਦਾਰ ਤੇ ਹੋਰਾਂ ਨੇ ਢੱਡਰੀਆਂ ਵਾਲੇ ਖ਼ਿਲਾਫ਼ ਕੀਤਾ ਇਕੱਠ

Posted On March - 25 - 2017 Comments Off on ਮੁਤਵਾਜ਼ੀ ਜਥੇਦਾਰ ਤੇ ਹੋਰਾਂ ਨੇ ਢੱਡਰੀਆਂ ਵਾਲੇ ਖ਼ਿਲਾਫ਼ ਕੀਤਾ ਇਕੱਠ
ਰਵੇਲ ਸਿੰਘ ਭਿੰਡਰ ਪਟਿਆਲਾ, 25 ਮਾਰਚ ਤਖ਼ਤ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਅਤੇ ਹੋਰ ਸਤਿਕਾਰ ਕਮੇਟੀਆਂ ਦੇ ਸਿੰਘਾਂ ਦੇ ਜਥੇ ਸਮੇਤ ਅੱਜ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖ਼ਿਲਾਫ਼ ਉਨ੍ਹਾਂ ਦੇ ਹੈੱਡਕੁਆਰਟਰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਮਣੇ ਇਕੱਤਰਤਾ ਕੀਤੀ ਤੇ ਦੋਸ਼ ਲਾਇਆ ਕਿ ਭਾਈ ਢੱਡਰੀਆਂ ਵਾਲੇ ਆਪਣੇ ਦੀਵਾਨਾਂ ਦੌਰਾਨ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ। ਪੁਲੀਸ ਨੂੰ ਜਿਉਂ ਹੀ 

ਕਿਸਾਨ ਵੱਲੋਂ ਖ਼ੁਦਕੁਸ਼ੀ

Posted On March - 25 - 2017 Comments Off on ਕਿਸਾਨ ਵੱਲੋਂ ਖ਼ੁਦਕੁਸ਼ੀ
ਜੋਗਿੰਦਰ ਸਿੰਘ ਮਾਨ ਮਾਨਸਾ, 25 ਮਾਰਚ ਮਾਨਸਾ ਨੇੜਲੇ ਪਿੰਡ ਨੰਗਲ ਕਲਾਂ ਦੇ ਕਿਸਾਨ ਮਲਕੀਤ ਸਿੰਘ ਨੇ ਕਰਜ਼ੇ ਤੋਂ ਦੁਖੀ ਹੋ ਕੇ ਜ਼ਹਿਰ ਪੀ ਕੇ ਖ਼ੁਦਕੁਸ਼ੀ ਕਰ ਲਈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਬਲਵਿੰਦਰ ਸ਼ਰਮਾ ਖਿਆਲਾ ਨੇ ਦੱਸਿਆ ਕਿ ਮਲਕੀਤ ਸਿੰਘ ਪੁੱਤਰ ਹਰਪਾਲ ਸਿੰਘ ਕੋਲ ਚਾਰ ਏਕੜ ਜ਼ਮੀਨ ਸੀ। ਉਸ ਦੇ ਸਿਰ ਬੈਂਕ ਤੇ ਆੜ੍ਹਤੀ ਦਾ ਸੱਤ ਲੱਖ ਰੁਪਏ ਕਰਜ਼ਾ ਸੀ, ਜਿਸ ਕਰਕੇ ਉਹ ਪ੍ਰੇਸ਼ਾਨ ਰਹਿੰਦਾ ਸੀ। ਇਸੇ ਕਰਕੇ ਉਸ ਨੇ ਸਲਫਾਸ ਪੀ ਕੇ ਖ਼ੁਦਕੁਸ਼ੀ ਕਰ ਲਈ। ਉਸ ਦਾ ਸਸਕਾਰ ਕਰ ਦਿੱਤਾ 

ਸਰਕਾਰ ਵੱਲੋਂ ਸੇਵਾ ਅਧਿਕਾਰ ਕਮਿਸ਼ਨ ਦਾ ਭੋਗ ਪਾਉਣ ਦੀ ਤਿਆਰੀ

Posted On March - 25 - 2017 Comments Off on ਸਰਕਾਰ ਵੱਲੋਂ ਸੇਵਾ ਅਧਿਕਾਰ ਕਮਿਸ਼ਨ ਦਾ ਭੋਗ ਪਾਉਣ ਦੀ ਤਿਆਰੀ
ਪੰਜਾਬ ਸਰਕਾਰ ਨੇ ਸੇਵਾ ਅਧਿਕਾਰ ਕਮਿਸ਼ਨ ਦਾ ਭੋਗ ਪਾਉਣ ਦੀ ਤਿਆਰੀ ਕਰ ਲਈ ਹੈ। ਸੂਤਰਾਂ ਦਾ ਦੱਸਣਾ ਹੈ ਕਿ ਕਮਿਸ਼ਨ ਦੀ ਥਾਂ ਵਿੱਤ ਕਮਿਸ਼ਨਰ ਜਾਂ ਵਧੀਕ ਮੁੱਖ ਸਕੱਤਰ ਰੈਂਕ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਕਮਿਸ਼ਨ ਦੀਆਂ ਸ਼ਕਤੀਆਂ ਦੇਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮਾਮਲਾ ਕੈਪਟਨ ਵਜ਼ਾਰਤ ਦੀ ਪਲੇਠੀ ਕੈਬਨਿਟ ਮੀਟਿੰਗ ਦੌਰਾਨ ਵੀ ਵਿਚਾਰਿਆ ਜਾ ਚੁੱਕਾ ਹੈ। ....

ਬਿਜਲੀ ਵਿਭਾਗ ਦੇ ਵੀਆਈਪੀ ਆਰਾਮ ਘਰ ਬਣੇ ‘ਚਿੱਟੇ ਹਾਥੀ’

Posted On March - 25 - 2017 Comments Off on ਬਿਜਲੀ ਵਿਭਾਗ ਦੇ ਵੀਆਈਪੀ ਆਰਾਮ ਘਰ ਬਣੇ ‘ਚਿੱਟੇ ਹਾਥੀ’
ਬਿਜਲੀ ਵਿਭਾਗ ਦੇ ਆਲੀਸ਼ਾਨ ਇਮਾਰਤ ਵਾਲੇ ਵੀਵੀਆਈਪੀ ਆਰਾਮ ਘਰ ਬਾਦਲ ਅਤੇ ਵੀਆਈਪੀ ਅਰਾਮ ਘਰ ਮਲੋਟ, ਵਿਭਾਗ ਲਈ ਪੈਸੇ ਦਾ ਖੌਅ ਬਣੇ ਹੋਏ ਹਨ। ਪਾਵਰਕੌਮ ਦੇ ਮੁਕਤਸਰ ਸਰਕਲ ਵਿੱਚ ਸਿਰਫ਼ ਲੰਬੀ ਅਤੇ ਮਲੋਟ ਵਿੱਚ ਵੀਆਈਪੀ ਆਰਾਮ ਘਰ ਹਨ, ਜਦੋਂਕਿ ਇਸ ਸਰਕਲ ਅਧੀਨ ਆਉਂਦੇ ਅਬੋਹਰ, ਗਿੱਦੜਬਾਹਾ ਜਾਂ ਫ਼ਾਜ਼ਿਲਕਾ ਵਿੱਚ ਕੋਈ ਅਰਾਮ ਘਰ ਨਹੀਂ ਹੈ। ....

ਕੈਪਟਨ ਸਰਕਾਰ ਦੇ ਖੰਭਾਂ ਨਾਲ ਉੱਡਿਆ ‘ਜੁਗਨੂੰ’

Posted On March - 25 - 2017 Comments Off on ਕੈਪਟਨ ਸਰਕਾਰ ਦੇ ਖੰਭਾਂ ਨਾਲ ਉੱਡਿਆ ‘ਜੁਗਨੂੰ’
ਬਠਿੰਡਾ ਪੁਲੀਸ ਨੇ ਸਿਆਸੀ ਦਬਕੇ ਮਗਰੋਂ ਵੀਆਈਪੀ ਠੇਕੇਦਾਰ ਨੂੰ ਜੇਲ੍ਹ ਵਿੱਚੋਂ ‘ਮੁਕਤੀ’ ਦਿਵਾ ਦਿੱਤੀ ਹੈ। ਕੈਪਟਨ ਸਰਕਾਰ ਨੇ ਅਡਵਾਂਸ ਵਾਈਨ ਦੇ ਠੇਕੇਦਾਰ ਨੂੰ ਸੀਖਾਂ ਤੋਂ ਬਾਹਰ ਕੱਢਣ ਲਈ ਖ਼ੁਦ ਪਹਿਲ ਕੀਤੀ, ਕਿਉਂਕਿ ਅਦਾਲਤ ’ਚੋਂ ਠੇਕੇਦਾਰ ਦੀ ਰੈਗੂਲਰ ਜ਼ਮਾਨਤ ਨਹੀਂ ਹੋਈ। ਜ਼ਿਲ੍ਹਾ ਪੁਲੀਸ ਹੁਣ ਠੇਕੇਦਾਰ ਜਸਵਿੰਦਰ ਸਿੰਘ ਉਰਫ ਜੁਗਨੂੰ ਖ਼ਿਲਾਫ਼ ਦਰਜ ਕੇਸ ਨੂੰ ਖ਼ਾਰਜ ਕਰਨ ਦੇ ਰਾਹ ਪੈ ਗਈ ਹੈ। ....

ਕਾਂਗਰਸੀਆਂ ਤੇ ਅਕਾਲੀਆਂ ਵਿਚਾਲੇ ਚੱਲੀ ਗੋਲੀ; ਦੋ ਜ਼ਖ਼ਮੀ

Posted On March - 25 - 2017 Comments Off on ਕਾਂਗਰਸੀਆਂ ਤੇ ਅਕਾਲੀਆਂ ਵਿਚਾਲੇ ਚੱਲੀ ਗੋਲੀ; ਦੋ ਜ਼ਖ਼ਮੀ
ਪੱਤਰ ਪ੍ਰੇਰਕ ਤਰਨ ਤਾਰਨ, 25 ਮਾਰਚ ਥਾਣਾ ਖੇਮਕਰਨ ਅਧੀਨ ਆਉਂਦੇ ਪਿੰਡ ਮਾਛੀਕੇ ਵਿੱਚ ਅਕਾਲੀ ਵਰਕਰਾਂ ਵੱਲੋਂ ਕਾਂਗਰਸੀਆਂ ’ਤੇ ਕਥਿਤ ਤੌਰ ’ਤੇ ਗੋਲੀ ਚਲਾਉਣ ਨਾਲ ਦੋ ਵਿਅਕਤੀ ਜ਼ਖ਼ਮੀ ਹੋ ਗਏ| ਜ਼ਖ਼ਮੀਆਂ ਦੀ ਸ਼ਨਾਖ਼ਤ ਪ੍ਰਭਜੀਤ ਸਿੰਘ ਪ੍ਰਭਾ ਅਤੇ ਕੁਲਵਿੰਦਰ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਪੰਜ ਅਕਾਲੀ ਵਰਕਰਾਂ ਰਵਿੰਦਰ ਸਿੰਘ ਕਾਲੂ, ਉਸ ਦੇ ਭਰਾ ਗੁਰਵਿੰਦਰ ਸਿੰਘ, ਬੂਟਾ ਸਿੰਘ, ਜਗਤਾਰ ਸਿੰਘ ਤੇ ਕੁਲਦੀਪ ਸਿੰਘ ਖ਼ਿਲਾਫ਼ 

ਸੂਬੇ ਨੂੰ ਨਸ਼ਾ-ਮੁਕਤ ਬਣਾਉਣ ਲਈ ਕਾਂਗਰਸ ਵਚਨਬੱਧ: ਔਜਲਾ

Posted On March - 25 - 2017 Comments Off on ਸੂਬੇ ਨੂੰ ਨਸ਼ਾ-ਮੁਕਤ ਬਣਾਉਣ ਲਈ ਕਾਂਗਰਸ ਵਚਨਬੱਧ: ਔਜਲਾ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 25 ਮਾਰਚ ਨਵੇਂ ਬਣੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਪੁਲੀਸ ਅਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਮਗਰੋਂ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਸੂਬੇ ਸਮੇਤ ਇਸ ਸ਼ਹਿਰ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਬਣਾਉਣ ਲਈ ਵਚਨਬੱਧ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਬੰਧ ਵਿਚ ਸਰਕਾਰ ਵਲੋਂ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਸੰਸਦ ਭਵਨ ਵਿਚ ਚੱਲ ਰਹੇ ਸੈਸ਼ਨ ਵਿਚ ਹਾਜ਼ਰੀ ਲਵਾਉਣ ਮਗਰੋਂ ਵਾਪਸ ਪਰਤੇ ਸ੍ਰੀ ਔਜਲਾ ਨੇ ਅੱਜ ਇਥੇ ਸਰਕਟ ਹਾਊਸ 

ਇੰਡੋ-ਏਸ਼ੀਅਨ ਪ੍ਰਦਰਸ਼ਨੀ ਨੇ ਬਿਖੇਰਿਆ ਫੈਸ਼ਨ ਦਾ ਰੰਗ

Posted On March - 25 - 2017 Comments Off on ਇੰਡੋ-ਏਸ਼ੀਅਨ ਪ੍ਰਦਰਸ਼ਨੀ ਨੇ ਬਿਖੇਰਿਆ ਫੈਸ਼ਨ ਦਾ ਰੰਗ
ਸਤਵਿੰਦਰ ਬਸਰਾ ਲੁਧਿਆਣਾ, 25 ਮਾਰਚ ਲੁਧਿਆਣਾ ਵਿੱਚ ਅੱਜ ਤੋਂ ਸ਼ੁਰੂ ਹੋਈ ਰੋਜ਼ਾ ਇੰਡੋ ਏਸ਼ੀਅਨ ਇੰਟਰਨੈਸ਼ਨਲ ਵੈਡਿੰਗ ਐਂਡ ਲਾਈਫਸਟਾਈਲ ਸ਼ੋਅ ‘ਟਰੈਂਡਸ’ ਦਾ ਉਦਘਾਟਨ ਜ਼ਿਲ੍ਹਾ ਕਾਂਗਰਸ (ਮਹਿਲਾ ਵਿੰਗ) ਚੇਅਰਮੈਨ, ਲੀਨਾ ਟਾਪਰੀਆ ਨੇ ਕੀਤਾ। ਪ੍ਰਦਰਸ਼ਨੀ ਵਿੱਚ ਭਾਰਤ ਦੇ ਵੱਖ ਵੱਖ ਸੂਬਿਆਂ ਸਮੇਤ ਪਾਕਿਸਤਾਨ ਅਤੇ ਦੁਬਈ ਦੇ ਵਪਾਰੀਆਂ ਨੇ ਵੀ ਆਪਣੇ ਸਟਾਲ ਲਾਏ ਹੋਏ ਹਨ। ‘ਟਰੈਂਡਸ’ ਦੇ ਡਾਇਰੈਕਟਰ ਪੰਕਜ ਜੈਨ ਨੇ ਦੱਸਿਆ ਇਹ ਪ੍ਰਦਰਸ਼ਨੀ ਲੁਧਿਆਣਵੀਆਂ  ਦੀਆਂ ਫੈਸ਼ਨ ਨਾਲ ਸਬੰਧਤ ਸਾਰੀਆਂ 

ਗ਼ਰੀਬ ਕਲਿਆਣ ਯੋਜਨਾ ਗੈਸ ਏਜੰਸੀਆਂ ਲਈ ਬਣੀ ਆਫ਼ਤ

Posted On March - 25 - 2017 Comments Off on ਗ਼ਰੀਬ ਕਲਿਆਣ ਯੋਜਨਾ ਗੈਸ ਏਜੰਸੀਆਂ ਲਈ ਬਣੀ ਆਫ਼ਤ
ਪਾਲ ਸਿੰਘ ਨੌਲੀ ਜਲੰਧਰ, 25 ਮਾਰਚ ਪੰਜਾਬ ਦੀਆਂ ਗੈਸ ਏਜੰਸੀਆਂ ’ਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਆਫਤ ਬਣਦੀ ਜਾ ਰਹੀ ਹੈ। ਆਮਦਨ ਕਰ ਵਿਭਾਗ ਵੱਲੋਂ ਇਨ੍ਹਾਂ ਏਜੰਸੀਆਂ ’ਤੇ ਕੱਸੇ ਸ਼ਿਕੰਜੇ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਏਜੰਸੀਆਂ ’ਤੇ ਇਹ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਵੱਧ ਤੋਂ ਵੱਧ ਰਕਮ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਵਿੱਚ ਜਮ੍ਹਾਂ ਕਰਵਾਉਣ। ਪੰਜਾਬ ਦੀਆਂ ਗੈਸ ਏਜੰਸੀਆਂ ਕੋਲੋਂ ਨੋਟਬੰਦੀ ਦੇ 50 ਦਿਨਾਂ ਦਾ ਲੇਖਾ-ਜੋਖਾ ਮੰਗਣ ਦੇ ਨਾਲ ਹੀ ਸਾਲ 2015 ਦੀਆਂ ਬੈਂਕ ਸਟੇਟਮੈਂਟਾਂ 

ਕਰਜ਼ੇ ਤੋਂ ਪ੍ਰੇਸ਼ਾਨ ਪ੍ਰਾਪਰਟੀ ਡੀਲਰ ਵੱਲੋਂ ਖ਼ੁਦਕੁਸ਼ੀ

Posted On March - 25 - 2017 Comments Off on ਕਰਜ਼ੇ ਤੋਂ ਪ੍ਰੇਸ਼ਾਨ ਪ੍ਰਾਪਰਟੀ ਡੀਲਰ ਵੱਲੋਂ ਖ਼ੁਦਕੁਸ਼ੀ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 25 ਮਾਰਚ ਪ੍ਰਾਪਰਟੀ ਡੀਲਰ ਕ੍ਰਿਸ਼ਨ ਕੁਮਾਰ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਕੇਸ ਵਿੱਚ ਪੰਜ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਨਾਮਜ਼ਦ ਕੀਤੇ ਵਿਅਕਤੀਆਂ ਵਿਚ ਪੀ.ਕੇ , ਹੈਪੀ, ਰਾਜ ਕੁਮਾਰ ਉਰਫ ਰਾਜੂ, ਰਿੰਕੂ ਅਤੇ ਜਸਪਾਲ ਸਿੰਘ ਸਾਰੇ ਵਾਸੀ ਸੁਲਤਾਨਵਿੰਡ ਸ਼ਾਮਲ ਹਨ। ਮ੍ਰਿਤਕ ਵਿਅਕਤੀ ਦੀ ਪਤਨੀ ਰਸ਼ਮੀ ਸ਼ਰਮਾ ਨੇ ਕੋਤਵਾਲੀ ਪੁਲੀਸ ਨੂੰ ਦੱਸਿਆ ਕਿ ਉਸ ਦਾ ਪਤੀ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ ਅਤੇ ਪਿਛਲੇ ਦੋ ਮਹੀਨੇ ਤੋਂ ਪ੍ਰੇਸ਼ਾਨ 
Page 2 of 4,86712345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.