ਪਾਕਿ 2000 ਦੇ ਨੋਟ ਦੀ ਨਕਲ ’ਚ ਸਫਲ !    ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ !    ਝੂਠ ਦੇ ਪੈਰ !    ਖੁਸ਼ੀਆਂ ਦੀ ਵਿਗਿਆਨਕ ਰਵਾਇਤ ਨਿੰਮ ਬੰਨ੍ਹਣਾ !    ਸਾਡੇ ਖੂਹ ਉੱਤੇ ਵਸਦਾ ਰੱਬ ਨੀਂ... !    ਸੋਹਣੇ ਸਰੂਪ ਵਾਲਾ ਹੁਸਨੈਨੀ ਪਿੱਦਾ !    ਜ਼ਿੰਦਗੀ ਦੀ ਖ਼ੂਬਸੂਰਤੀ ਦਾ ਜਸ਼ਨ ਹੈ ਮੁਸਕਰਾਹਟ !    ਅੱਗ ਬੁਝਾਉਣ ਵਾਲਾ ਲਾਲ ਸਿਲੰਡਰ !    ਕਿਵੇਂ ਕਰੀਏ ਨੁਕਤਾਚੀਨੀ ? !    ਗੋਵਿੰਦਾ ਦੇ ਬਹਾਨੇ ‘ਆ ਗਿਆ ਹੀਰੋ’ !    

ਪੰਜਾਬ › ›

Featured Posts
ਟਰੈਕਟਰ-ਟਰਾਲੀਆਂ ਦੀ ਵਪਾਰਕ ਵਰਤੋਂ ਨਾਲ ਸਰਕਾਰੀ ਖਜ਼ਾਨੇ ਨੂੰ ਲੱਖਾਂ ਦਾ ਚੂਨਾ

ਟਰੈਕਟਰ-ਟਰਾਲੀਆਂ ਦੀ ਵਪਾਰਕ ਵਰਤੋਂ ਨਾਲ ਸਰਕਾਰੀ ਖਜ਼ਾਨੇ ਨੂੰ ਲੱਖਾਂ ਦਾ ਚੂਨਾ

ਬਲਵਿੰਦਰ ਰੈਤ ਨੂਰਪੁਰ ਬੇਦੀ, 24 ਫਰਵਰੀ ਨੂਰਪੁਰ ਬੇਦੀ ਦੇ ਆਸ-ਪਾਸ ਦੇ ਖੇਤਰਾਂ ਵਿੱਚ ਟਰੈਕਟਰ-ਟਰਾਲੀਆਂ ਨੂੰ ਇੱਟਾਂ, ਰੇਤਾ, ਬਜਰੀ ਤੇ ਸੀਮੇਂਟ ਆਦਿ ਢੋਣ ਲਈ ਵਪਾਰਕ ਤੌਰ ’ਤੇ ਧੜੱਲੇ ਨਾਲ ਵਰਤਿਆ ਜਾ ਰਿਹਾ ਹੈ। ਇਹ ਵਰਤਾਰਾ ਆਮ ਲੋਕਾਂ ਲਈ ਭਾਰੀ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਸਿਰਫ਼ ਖੇਤੀਬਾੜੀ ਨਾਲ ਸਬੰਧਤ ਕੰਮਾਂ ਲਈ ਵਰਤੋਂ ਤੱਕ ...

Read More

ਪੰਜਾਬ ਪੁਲੀਸ ਨੇ ਰਾਤੋ ਰਾਤ ਵਾਪਸ ਬੁਲਾਏ ਚੌਟਾਲਾ ਪਰਿਵਾਰ ਦੀ ਸੇਵਾ ’ਚ ਲੱਗੇ ਗੰਨਮੈਨ

ਪੰਜਾਬ ਪੁਲੀਸ ਨੇ ਰਾਤੋ ਰਾਤ ਵਾਪਸ ਬੁਲਾਏ ਚੌਟਾਲਾ ਪਰਿਵਾਰ ਦੀ ਸੇਵਾ ’ਚ ਲੱਗੇ ਗੰਨਮੈਨ

ਕਈ ਵਰ੍ਹਿਆਂ ਤੋਂ ਚੌਟਾਲਾ ਫਾਰਮ ਵਿੱਚ ਤਾਇਨਾਤ ਸਨ ਦੋ ਦਰਜਨ ਪੁਲੀਸ ਮੁਲਾਜ਼ਮ ਚਰਨਜੀਤ ਭੁੱਲਰ ਬਠਿੰਡਾ, 24 ਫਰਵਰੀ ਪੰਜਾਬ ਪੁਲੀਸ ਨੇ ਰਾਤੋ ਰਾਤ ਹਰਿਆਣਾ ਦੇ ਚੌਟਾਲਾ ਪਰਿਵਾਰ ਤੋਂ ਕਰੀਬ ਦੋ ਦਰਜਨ ਗੰਨਮੈਨ ਵਾਪਸ ਲੈ ਲਏ ਹਨ। ਗਠਜੋੜ ਹਕੂਮਤ ਵੱਲੋਂ ਲੰਮੇ ਸਮੇਂ ਤੋਂ ਚੌਟਾਲਾ ਪਰਿਵਾਰ ਨੂੰ ਸੁਰੱਖਿਆ ਗਾਰਦ ਦਿੱਤੇ ਹੋਏ ਸਨ। ਪੰਜਾਬ ਦੇ ਪੁਲੀਸ ਅਫ਼ਸਰ ...

Read More

ਸਰਕਾਰੀ ਵਿਭਾਗਾਂ ਵਿੱਚ ਅਹੁਦੇਦਾਰਾਂ ਦੀ ਫ਼ੌਜ ਖ਼ਜ਼ਾਨੇ ’ਤੇ ਬਣੀ ਬੋਝ

ਸਰਕਾਰੀ ਵਿਭਾਗਾਂ ਵਿੱਚ ਅਹੁਦੇਦਾਰਾਂ ਦੀ ਫ਼ੌਜ ਖ਼ਜ਼ਾਨੇ ’ਤੇ ਬਣੀ ਬੋਝ

ਇੱਕੋ ਕਿਸਮ ਦੇ ਕੰਮ ਲਈ ਲਾਏ ਕਈ-ਕਈ ਮੁਖੀ; ਐਸੋਸੀਏਸ਼ਨ ਫਾਰ ਸਿਟੀਜ਼ਨ ਰਾਈਟਸ ਵੱਲੋਂ ਪ੍ਰਸ਼ਾਸਨਿਕ ਸੁਧਾਰਾਂ ਦੀ ਮੰਗ ਜੋਗਿੰਦਰ ਸਿੰਘ ਮਾਨ ਮਾਨਸਾ, 24 ਫਰਵਰੀ ਸਰਕਾਰੀ ਵਿਭਾਗਾਂ ਵਿੱਚ ਇੱਕੋ ਕਿਸਮ ਦੇ ਕੰਮ ਕਰਨ ਲਈ ਲਾਏ ਕਈ-ਕਈ ਅਹੁਦੇਦਾਰਾਂ ਕਾਰਨ ਸਰਕਾਰੀ ਖ਼ਜ਼ਾਨੇ ’ਤੇ ਵਿੱਤੀ ਬੋਝ ਵਧਿਆ ਹੋਇਆ ਹੈ। ਹਾਲਾਂਕਿ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ...

Read More

ਪੰਜਾਬ ’ਚ ਅਸਲੇ ਦੀ ਦੁਰਵਰਤੋਂ ਖ਼ਿਲਾਫ਼ ਖ਼ੁਫੀਆ ਏਜੰਸੀਆਂ ਸਰਗਰਮ

ਪੰਜਾਬ ’ਚ ਅਸਲੇ ਦੀ ਦੁਰਵਰਤੋਂ ਖ਼ਿਲਾਫ਼ ਖ਼ੁਫੀਆ ਏਜੰਸੀਆਂ ਸਰਗਰਮ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 24 ਫਰਵਰੀ ਗੈਂਗਸਟਰਾਂ ਕੋਲੋਂ ਮਿਲ ਰਹੇ ਲਾਇਸੈਂਸੀ ਹਥਿਆਰਾਂ ਨਾਲ ਗੈਂਗਸਟਰਾਂ ਅਤੇ ਅਸਲਾ ਡੀਲਰਾਂ ਵਿਚਾਲੇ ਮਿਲੀਭੁਗਤ ਸਾਹਮਣੇ ਆਈ ਹੈ, ਜਿਸ ਕਾਰਨ ਖ਼ੁਫੀਆ ਏਜੰਸੀਆਂ ਵੀ ਹਰਕਤ ਵਿੱਚ ਆ ਗਈਆਂ ਹਨ ਅਤੇ ਇਸ ਮਾਮਲੇ ਵਿੱਚ ਅਸਲਾ ਲਾਇਸੈਂਸ ਧਾਰਕਾਂ ਦੀ ਜਾਂਚ ਹੋਵੇਗੀ। ਵਿਧਾਨ ਸਭਾ ਚੋਣਾਂ ਕਰਕੇ ਪੁਲੀਸ ਨੇ ਸੂਬੇ ਭਰ ਵਿੱਚ ਲਾਇਸੈਂਸੀ ਅਸਲਾ ...

Read More

ਰਿਕਸ਼ੇ ਦੇ ਨਾਲ ਕਲਮ ਵੀ ਚਲਾ ਰਿਹੈ ਰਾਜਬੀਰ

ਰਿਕਸ਼ੇ ਦੇ ਨਾਲ ਕਲਮ ਵੀ ਚਲਾ ਰਿਹੈ ਰਾਜਬੀਰ

ਮਨਮੋਹਨ ਸਿੰਘ ਢਿੱਲੋਂ ਅੰਮ੍ਰਿਤਸਰ, 24 ਫਰਵਰੀ ਰਿਕਸ਼ਾ ਚਾਲਕ ਰਾਜਬੀਰ ਸਿੰਘ ਆਪਣੀ ਪਲੇਠੀ ਪੰਜਾਬੀ ਵਾਰਤਕ ਪੁਸਤਕ ‘ਰਿਕਸ਼ੇ ’ਤੇ ਚਲਦੀ ਜ਼ਿੰਦਗੀ’ ਨਾਲ ਚਰਚਾ ਵਿੱਚ ਆ ਗਿਆ ਹੈ। ਇਸ ਪੁਸਤਕ ਵਿੱਚ ਰਾਜਬੀਰ ਨੇ ਸਵਾਰੀਆਂ ਦੀ ਢੋਆ-ਢੁਆਈ ਦੌਰਾਨ ਹੋਏ ਆਪਣੇ ਖੱਟੇ-ਮਿੱਠੇ ਤਜਰਬੇ ਸਾਂਝੇ ਕੀਤੇ ਹਨ। ਛੇਹਰਟਾ ਵਾਸੀ 40 ਸਾਲਾ ਰਾਜਬੀਰ ਸਿੰਘ ਪਿਛਲੇ ਵੀਹ ਸਾਲਾਂ ਤੋਂ ਰਿਕਸ਼ਾ ਚਲਾ ...

Read More

ਪੰਜਾਬ ਸਰਕਾਰ ਨੇ ਆਲੂਆਂ ’ਤੇ ਮਾਰਕੀਟ ਫ਼ੀਸ ਘਟਾਈ

ਪੰਜਾਬ ਸਰਕਾਰ ਨੇ ਆਲੂਆਂ ’ਤੇ ਮਾਰਕੀਟ ਫ਼ੀਸ ਘਟਾਈ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 24 ਫਰਵਰੀ ਪੰਜਾਬ ਸਰਕਾਰ ਨੇ ਆਲੂਆਂ ’ਤੇ ਮਾਰਕੀਟ ਫ਼ੀਸ ਅਤੇ ਦਿਹਾਤੀ ਬੁਨਿਆਦੀ ਢਾਂਚਾ ਫੀਸ ਦੋ ਤੋਂ ਘਟਾ ਕੇ 0.25 ਫ਼ੀਸਦ ਕਰ ਦਿੱਤੀ ਹੈ। ਸਰਕਾਰ ਨੇ ਤੁਰੰਤ ਪ੍ਰਭਾਵ ਤੋਂ ਆੜ੍ਹਤ ਦੀ ਦਰ ਵੀ ਪੰਜ ਫ਼ੀਸਦ ਤੋਂ ਘਟਾ ਕੇ ਇੱਕ ਫ਼ੀਸਦ ਕਰਨ ਦੇ ਹੁਕਮ ਦਿੱਤੇ ਹਨ। ਸੂਬੇ ਵਿੱਚ ਆਲੂਆਂ ਦੇ ...

Read More

ਪਿਤਾ ਵੱਲੋਂ ਨਾਬਾਲਗ਼ ਧੀ ਨਾਲ ਜਬਰ-ਜਨਾਹ

ਪਿਤਾ ਵੱਲੋਂ ਨਾਬਾਲਗ਼ ਧੀ ਨਾਲ ਜਬਰ-ਜਨਾਹ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 24 ਫਰਵਰੀ ਪੁਲੀਸ ਨੇ ਨਾਬਾਲਗ਼ ਧੀ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ  ਸ਼ਨਾਖ਼ਤ ਰਾਜੂ ਵਾਸੀ ਜਵਾਹਰ ਨਗਰ ਬਟਾਲਾ ਵਜੋਂ ਹੋਈ ਹੈ। ਸੱਤਵੀਂ  ਜਮਾਤ ਵਿੱਚ ਪੜ੍ਹਦੀ ਪੀੜਤ ਲੜਕੀ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਮਾਂ ਦੀ ਕੁਝ ਸਾਲ  ਪਹਿਲਾਂ  ...

Read More


ਖਾਲੜਾ ਵਿੱਚ ਗੁਟਕੇ ਦੀ ਬੇਅਦਬੀ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਨੇ ਭੇਜੀ ਟੀਮ

Posted On February - 22 - 2017 Comments Off on ਖਾਲੜਾ ਵਿੱਚ ਗੁਟਕੇ ਦੀ ਬੇਅਦਬੀ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਨੇ ਭੇਜੀ ਟੀਮ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 22 ਫਰਵਰੀ ਕਸਬਾ ਖਾਲੜਾ (ਤਰਨ ਤਾਰਨ) ਵਿੱਚ ਗੁਟਕੇ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੀ ਪੜਤਾਲ ਲਈ ਇੱਕ ਜਾਂਚ ਟੀਮ ਭੇਜੀ ਹੈ। ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਇਸ ਘਟਨਾ ਨੇ ਸਿੱਖ ਹਿਰਦਿਆਂ ਨੂੰ ਸੱਟ ਮਾਰੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਮੁਲਜ਼ਮਾਂ ਦੀ ਭਾਲ ਕਰ ਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਆਖਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰਬਾਣੀ ਸਮੁੱਚੀ ਮਨੁੱਖਤਾ 

ਧਾਰਮਿਕ ਸਮਾਗਮ

Posted On February - 22 - 2017 Comments Off on ਧਾਰਮਿਕ ਸਮਾਗਮ
ਪੱਤਰ ਪ੍ਰੇਰਕ ਨਾਭਾ, 22 ਫਰਵਰੀ ‘ਸਾਨੂੰ ਬਾਣੀ ਅਤੇ ਬਾਣੇ ਨਾਲ ਜੁੜਨਾ ਚਾਹੀਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣਾ ਚਾਹੀਦਾ ਹੈ।’ ਇਹ ਗੱਲ ਕਥਾਵਾਚਕ ਗਿਆਨੀ ਮਾਨ ਸਿੰਘ ਨੇ ਜੈਤੋ ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਸਮਾਗਮ ਦੌਰਾਨ ਕਹੀ। ਉਨ੍ਹਾਂ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਤਿਆਗਣ ਅਤੇ ਰੋਮਾਂ ਦੀ ਬੇਅਦਬੀ ਨਾ ਕਰਨ। ਇਸ ਮੌਕੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਤਵਿੰਦਰ ਸਿੰਘ 

ਲਾਇਬ੍ਰੇਰੀ ਤੇ ਲਾਇਬ੍ਰੇਰੀਅਨ ਦੀ ਮਹੱਤਤਾ ਬਾਰੇ ਲੈਕਚਰ

Posted On February - 22 - 2017 Comments Off on ਲਾਇਬ੍ਰੇਰੀ ਤੇ ਲਾਇਬ੍ਰੇਰੀਅਨ ਦੀ ਮਹੱਤਤਾ ਬਾਰੇ ਲੈਕਚਰ
ਨਿੱਜੀ ਪੱਤਰ ਪ੍ਰੇਰਕ ਧੂਰੀ, 22 ਫ਼ਰਵਰੀ ਦੇਸ਼ ਭਗਤ ਕਾਲਜ, ਬਰੜਵਾਲ-ਧੂਰੀ ਵਿੱਚ ਲਾਇਬ੍ਰੇਰੀ ਅਤੇ ਲਾਇਬ੍ਰੇਰੀਅਨ ਦੀ ਮਹੱਤਤਾ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਡਾਕਟਰ ਮਹਿੰਦਰ ਪ੍ਰਤਾਪ ਸਤੀਜਾ ਜੀ (ਰਿਟਾਇਰ ਗੁਰੂ ਨਾਨਕ ਦੇਵ ਯੂਨੀਵਰਸਿਟੀ) ਵੀ ਇਸ ਮੌਕੇ ਸ਼ਾਮਲ ਹੋਏ। ਮੰਚ ਸੰਚਾਲਨ ਕਰਦਿਆਂ ਡਾਕਟਰ ਲਖਵੀਰ ਸਿੰਘ ਭਿੰਡਰ ਨੇ ਆਏ ਹੋਏ ਮਹਿਮਾਨਾ ਨੂੰ ਜੀ ਆਇਆਂ ਕਿਹਾ। ਡਾਕਟਰ ਮਹਿੰਦਰ ਪ੍ਰਤਾਪ ਸਤੀਜਾ ਨੇ ਆਪਣਾ ਲੈਕਚਰ ਸ਼ੁਰੂ ਕਰਦਿਆਂ ਮਨੁੱਖੀ ਜੀਵਨ ਦੇ ਪੈਦਾ ਹੌਣ ਅਤੇ ਪੜਾਅ ਦਰ ਪੜਾਅ ਹੋਣ 

ਨਗਰ ਪੰਚਾਇਤ ਨੇ ਚਰਾਂਦ ਬਣਾਈ ਕੂੜੇ ਦਾ ਡੰਪ, ਕਿਸਾਨਾਂ ’ਚ ਰੋਸ

Posted On February - 22 - 2017 Comments Off on ਨਗਰ ਪੰਚਾਇਤ ਨੇ ਚਰਾਂਦ ਬਣਾਈ ਕੂੜੇ ਦਾ ਡੰਪ, ਕਿਸਾਨਾਂ ’ਚ ਰੋਸ
ਪੱਤਰ ਪ੍ਰੇਰਕ ਤਲਵਾੜਾ, 22 ਫਰਵਰੀ ਨਗਰ ਪੰਚਾਇਤ ਵੱਲੋਂ ਸ਼ਹਿਰ ਦਾ ਕੂੜਾ-ਕਰਕਟ, ਪਾਣੀ ਦੇ ਕੁਦਰਤੀ ਸਰੋਤ ਦੇ ਨਜ਼ਦੀਕ ਪਸ਼ੂ ਚਰਾਂਦ ਵੱਜੋਂ ਰਾਖਵੀਂ ਜ਼ਮੀਨ ’ਤੇ ਡੰਪ ਕੀਤੇ ਜਾਣ ਕਾਰਨ ਆਸ-ਪਾਸ ਰਹਿੰਦੇ ਲੋਕਾਂ ਅਤੇ ਕਿਸਾਨਾਂ ‘ਚ ਰੋਸ ਪਾਇਆ ਜਾ ਰਿਹਾ ਹੈ। ਉੱਥੇ ਹੀ ਵਾਹੀਯੋਗ ਜ਼ਮੀਨ ਕੋਲ਼ ਬਣਾਏ ਕੂੜਾ-ਡੰਪ ’ਤੇ ਘੁੰਮਦੇ ਅਵਾਰਾ ਪਸ਼ੂ ਅਤੇ    ਸੂਰ ਕਿਸਾਨਾਂ ਦੀਆਂ ਫਸਲਾਂ ਉਜਾੜ  ਰਹੇ ਹਨ। ਨਗਰ ਪੰਚਾਇਤ ਤਲਵਾੜਾ ਵੱਲੋਂ ਸਾਰੇ ਨਿਯਮ ਛਿੱਕੇ ਟੰਗ ਪਬਲਿਕ ਹਾਈ ਸਕੂਲ ਦੇ ਹੇਠਲੇ ਪਾਸੇ ਮੁਕੇਰੀਆਂ ਹਾਈਡਲ 

ਟਰੱਕ ਤੇ ਟਿੱਪਰ ਖੋਹਣ ਵਾਲੇ ਗਰੋਹ ਦੇ ਚਾਰ ਮੈਂਬਰ ਕਾਬੂ

Posted On February - 22 - 2017 Comments Off on ਟਰੱਕ ਤੇ ਟਿੱਪਰ ਖੋਹਣ ਵਾਲੇ ਗਰੋਹ ਦੇ ਚਾਰ ਮੈਂਬਰ ਕਾਬੂ
ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ, 21 ਫਰਵਰੀ ਸੀਆਈਏ ਸਟਾਫ਼ ਸਰਹਿੰਦ ਨੇ ਰਾਤ ਸਮੇਂ ਟਰੱਕ ਖੋਹਣ ਤੇ ਚੋਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਇੱਕ ਟਿੱਪਰ ਅਤੇ ਇੱਕ ਟਰੱਕ ਵੀ ਬਰਾਮਦ ਹੋਇਆ ਹੈ। ਜ਼ਿਲ੍ਹਾ ਪੁਲੀਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਕੁਝ ਮੁਲਜ਼ਮ ਵਾਹਨ ਖੋਹਣ ਤੇ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਸੂਚਨਾ ਦੇ ਆਧਾਰ ’ਤੇ ਮੁਲਜ਼ਮ ਮਨਜੀਤ ਸਿੰਘ ਉਰਫ਼ 

ਲੰਬੀਆਂ ਲਾਈਨਾਂ ਲੱਗਣ ਕਾਰਨ ਖ਼ਪਤਕਾਰ ਪ੍ਰੇਸ਼ਾਨ

Posted On February - 22 - 2017 Comments Off on ਲੰਬੀਆਂ ਲਾਈਨਾਂ ਲੱਗਣ ਕਾਰਨ ਖ਼ਪਤਕਾਰ ਪ੍ਰੇਸ਼ਾਨ
ਪੱਤਰ ਪ੍ਰੇਰਕ ਨੂਰਪੁਰ ਬੇਦੀ, 21 ਫਰਵਰੀ ਬਲਾਕ ਨੂਰਪੁਰ ਬੇਦੀ ਦੇ ਸਮੁੱਚੇ ਵਾਸੀਆਂ ਨੂੰ ਜਲ ਸਟੇਸ਼ਨਰੀ ਦਫਤਰ ਵਿਚ ਲੰਮੀਆਂ-ਲੰਮੀਆਂ ਲਾਈਨਾਂ ’ਚ ਖੜ ਕੇ ਪਾਣੀ ਦੇ ਬਿੱਲ ਜਮ੍ਹਾਂ ਕਰਵਾਉਣੇ ਪੈ ਰਹੇ ਹਨ ਜਿਸ ਕਾਰਨ ਖਪਤਕਾਰਾਂ ਦਾ ਕੀਮਤੀ ਸਮਾਂ ਬਰਬਾਦ ਹੋ ਰਿਹਾ ਹੈ। ਪਾਣੀ ਦੇ ਬਿੱਲ ਦਾ ਭੁਗਤਾਨ ਕਰਨ ਗਏ ਖਪਤਕਾਰ ਕੁਲਵਿੰਦਰ ਤਖਤਗੜ੍ਹੀਆ ਨੇ ਦੱਸਿਆ ਕਿ ਸਬੰਧਤ ਵਿਭਾਗ ਵਲੋਂ ਪਾਣੀ ਦੇ ਬਿੱਲ ਲੈਣ ਲਈ ਸਿਰਫ ਇਕ ਹੀ ਕਾਊਂਟਰ ਲਗਾਇਆ ਗਿਆ ਹੈ ਤੇ ਸਮੁੱਚੇ ਖੇਤਰ ਦੇ ਖਪਤਕਾਰ ਜਦੋਂ ਬਿੱਲ ਜਮ੍ਹਾਂ 

ਜਾਦੂ ਦੇ ਸ਼ੋਅ ਰਾਹੀਂ ਸਮਾਜਿਕ ਬੁਰਾਈਆਂ ਵਿਰੁੱਧ ਕੀਤਾ ਜਾਗਰੂਕ

Posted On February - 22 - 2017 Comments Off on ਜਾਦੂ ਦੇ ਸ਼ੋਅ ਰਾਹੀਂ ਸਮਾਜਿਕ ਬੁਰਾਈਆਂ ਵਿਰੁੱਧ ਕੀਤਾ ਜਾਗਰੂਕ
ਨਿੱਜੀ ਪੱਤਰ ਪ੍ਰੇਰਕ ਨੰਗਲ, 21 ਫਰਵਰੀ ਵਿਦਿਆਰਥੀਆਂ ਨੂੰ ਸਮਾਜਿਕ ਕੁਰੀਤੀਆਂ ਵਿਰੁਧ ਜਾਗਰੂਕ ਕਰਨ ਦੇ ਮੰਤਵ ਨਾਲ ਆਈਟੀਆਈ ਨੰਗਲ ਵਿਚ ਜਾਦੂ ਸ਼ੋਅ ਕਰਵਾਇਆ ਗਿਆ। ਇਸ ਮੌਕੇ ਜਾਦੂਗਰ ਮਨੀ ਰਾਮ ਨੇ ਜਾਦੂ ਦੇ ਹੈਰਤ ਅੰਗੇਜ਼ ਕਰਤੱਬ ਵਿਖਾ ਕੇ ਸਭ ਨੂੰ ਹੈਰਾਨ । ਉਨ੍ਹਾਂ ਆਪਣੇ ਟਰਿੱਕਾਂ ਰਾਹੀਂ ਵਿਦਿਆਰਥੀਆਂ ਨੂੰ ਭਰੂਣ ਹੱਤਿਆ, ਦਾਜ ਤੇ ਹੋਰ ਸਮਾਜਿਕ ਕੁਰੀਤੀਆਂ ਵਿਰੁੱਧ ਜਾਗਰੂਕ ਕੀਤਾ। ਉਨ੍ਹਾਂ  ਰੈਡ ਕਰਾਸ ਸੰਸਥਾ ਵੱਲੋਂ  ਕੀਤੇ ਜਾ ਰਹੇ ਵੱਖ ਵੱਖ ਲੋਕ ਭਲਾਈ ਦੇ ਕੰਮਾਂ ਵਾਰੇ ਵੀ ਜਾਣਕਾਰੀ 

ਨਗਰ ਕੌਂਸਲ ਸਰਹਿੰਦ ਨੇ ਘੇਰਾ ਵਧਾਇਆ

Posted On February - 22 - 2017 Comments Off on ਨਗਰ ਕੌਂਸਲ ਸਰਹਿੰਦ ਨੇ ਘੇਰਾ ਵਧਾਇਆ
ਪੱਤਰ ਪ੍ਰੇਰਕ ਫਤਹਿਗੜ੍ਹ ਸਾਹਿਬ, 21 ਫਰਵਰੀ ਪੰਜਾਬ ਸਰਕਾਰ ਦੇ ਲੋਕਲ ਬਾਡੀ ਮਹਿਕਮੇ ਵੱਲੋਂ ਨਗਰ ਕੌਂਸਲ ਸਰਹਿੰਦ ਦਾ ਖੇਤਰ ਵਧਾਉਂਦੇ ਹੋਏ ਇਸ ਵਿਚ ਦੋ ਪਿੰਡਾਂ ਸਮੇਤ ਕਈ ਹੋਰ ਕਲੋਨੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਨਗਰ ਕੌਂਸਲ ਪ੍ਰਧਾਨ ਸ਼ੇਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ 3 ਜਨਵਰੀ 2017 ਨੂੰ ਪੱਤਰ ਜਾਰੀ ਕੀਤਾ ਗਿਆ ਸੀ ਜੋ ਉਨ੍ਹਾਂ ਨੂੰ ਅੱਜ ਪ੍ਰਾਪਤ ਹੋਇਆ ਹੈ। ਪੱਤਰ ਅਨੁਸਾਰ ਸ਼ਹਿਰ ਨਾਲ ਲੱਗਦੇ ਪਿੰਡ ਸ਼ਮਸ਼ੇਰ ਨਗਰ ਦੇ ਕੁੱਝ ਇਲਾਕੇ, ਪਿੰਡ ਸ਼ੇਖ਼ੂਪੁਰਾ ਦਾ ਸਾਰਾ ਰਕਬਾ, ਪਿੰਡ ਰਾਮਦਾਸ 

ਵਿਕਾਸ ਕਾਰਜ ਛੇਤੀ ਮੁਕੰਮਲ ਕਰਨ ਦੀ ਹਦਾਇਤ

Posted On February - 22 - 2017 Comments Off on ਵਿਕਾਸ ਕਾਰਜ ਛੇਤੀ ਮੁਕੰਮਲ ਕਰਨ ਦੀ ਹਦਾਇਤ
ਪੱਤਰ ਪ੍ਰੇਰਕ ਰੂਪਨਗਰ, 21 ਫਰਵਰੀ ਡਿਪਟੀ ਕਮਿਸ਼ਨਰ  ਕਰਨੇਸ਼ ਸ਼ਰਮਾ ਨੇ  ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ ਵਿੱਚ ਚੱਲ ਰਹੇ ਵੱਖ ਵੱਖ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਂਦੇ ਹੋਏ ਇਨ੍ਹਾਂ ਨੂੰ ਜਲਦੀ ਮੁਕੰਮਲ ਕਰਵਾਇਆ ਜਾਵੇ  ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਇੱਥੇ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕੰਮਾਂ ਦਾ ਅੱਜ ਜਾਇਜ਼ਾ ਲੈਣ ਲਈ ਬੁਲਾਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਸਰਦੀ ਦਾ ਮੌਸਮ ਖਤਮ ਹੋਣ ਵਾਲਾ ਹੈ ਇਸ ਲਈ ਲੁਕ ਦੇ ਕੰਮ 

ਡੀਸੀ ਤੇ ਐਸਐਸਪੀ ਵੱਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ

Posted On February - 22 - 2017 Comments Off on ਡੀਸੀ ਤੇ ਐਸਐਸਪੀ ਵੱਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ
ਪੱਤਰ ਪ੍ਰੇਰਕ ਫਤਹਿਗੜ੍ਹ ਸਾਹਿਬ, 21 ਫਰਵਰੀ ਜ਼ਿਲ੍ਹਾ ਪੱਤਰਕਾਰ ਯੂਨੀਅਨ ਦੀ ਇਕ ਮੀਟਿੰਗ ਅੱਜ ਬੱਚਤ ਭਵਨ ਵਿਚ ਹੋਈਹ ਜਿਸ ਵਿਚ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਅਤੇ ਜ਼ਿਲ੍ਹਾ ਪੁਲੀਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਯੂਨੀਅਨ ਵੱਲੋਂ ਤਿਆਰ ਨਵੇਂ ਸਾਲ ਦਾ ਕੈਲੰਡਰ ਰਿਲੀਜ਼ ਕੀਤਾ। ਉਨ੍ਹਾਂ ਕਿਹਾ ਕਿ ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਦਾ ਰਾਜਨੀਤੀ, ਪ੍ਰਸ਼ਾਸਨ ’ਤੇ ਡੂੰਘਾ ਪ੍ਰਭਾਵ ਹੁੰਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਪੱਤਰਕਾਰਾਂ ਨੂੰ ਸੱਚੇ ਮਨੋ ਆਪਣੀ ਕਲਮ ਰਾਹੀਂ ਸਮਾਜ ਦੀ 

ਕਾਲਜ ਵਿੱਚ ਵਿਸ਼ਵ ਮਾਤ ਭਾਸ਼ਾ ਦਿਵਸ ਮਨਾਇਆ

Posted On February - 22 - 2017 Comments Off on ਕਾਲਜ ਵਿੱਚ ਵਿਸ਼ਵ ਮਾਤ ਭਾਸ਼ਾ ਦਿਵਸ ਮਨਾਇਆ
ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ, 21 ਫਰਵਰੀ ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਡਾ. ਜਗਜੀਵਨ ਸਿੰਘ ਦੀ ਅਗਵਾਈ ਹੇਠ ਵਿਸ਼ਵ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਇਸ ਮੌਕੇ ਪੰਜਾਬੀ ਨੂੰ ਦਿਲੋਂ ਅਪਣਾਉਣ ਦੀ ਰੁਚੀ ਪੈਦਾ ਕਰਨ ਲਈ ਵਿਭਾਗ ਵੱਲੋਂ ਸੁੰਦਰ ਅਤੇ ਸ਼ੁੱਧ ਲਿਖਤ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿਚ ਵੱਖ-ਵੱਖ ਵਿਭਾਗਾਂ ਦੇ 81 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਪਰਮਿੰਦਰ ਕੌਰ, ਅਮਨੀਤ ਕੌਰ, ਅਤੇ ਹਰਸਿਮਰਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ 

ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਕੌਹਰੀਆਂ ਵਿੱਚ ਭਰਵੀਂ ਰੈਲੀ

Posted On February - 21 - 2017 Comments Off on ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਕੌਹਰੀਆਂ ਵਿੱਚ ਭਰਵੀਂ ਰੈਲੀ
ਮਜ਼ਦੂਰਾਂ ਨਾਲ ਧੱਕਾ ਕਰਨ ਵਾਲੀ ‘ਨਕਲੀ’ ਜਥੇਬੰਦੀ ਦੀ ਧਮਕੀ ਤੋਂ ਨਹੀਂ ਡਰਾਂਗੇ: ਸੂਬਾ ਪ੍ਰਧਾਨ ਰਣਜੀਤ ਸਿੰਘ ਸ਼ੀਤਲ ਦਿੜ੍ਹਬਾ ਮੰਡੀ, 21 ਫਰਵਰੀ ਪਿੰਡ ਕੌਹਰੀਆਂ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਖ਼ਿਲਾਫ਼ ਜਲੂਰ ਕਾਂਡ ਨਾਲ ਸੰਬਧਤ ਧੜੇ ਵੱਲੋਂ ਕੀਤੀ ਨਾਅਰੇਬਾਜ਼ੀ ਖ਼ਿਲਾਫ਼ ਕਿਸਾਨ ਜਥੇਬੰਦੀ ਨੇ ਕੌਹਰੀਆਂ ਵਿੱਚ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਸੂਬਾ ਪ੍ਰਧਾਨ 

ਅਕਾਲੀਆਂ ਦੇ ਸੱਤਾ ’ਚੋਂ ਸਫ਼ਾਏ ਨਾਲ ਗੈਂਗਸਟਰਾਂ ਦਾ ਅੰਤ ਨਿਸ਼ਚਿਤ: ਭੱਠਲ

Posted On February - 21 - 2017 Comments Off on ਅਕਾਲੀਆਂ ਦੇ ਸੱਤਾ ’ਚੋਂ ਸਫ਼ਾਏ ਨਾਲ ਗੈਂਗਸਟਰਾਂ ਦਾ ਅੰਤ ਨਿਸ਼ਚਿਤ: ਭੱਠਲ
ਪੱਤਰ ਪ੍ਰੇਰਕ ਲਹਿਰਾਗਾਗਾ, 21 ਫਰਵਰੀ ਕਾਂਗਰਸ ਦੀ ਸੀਨੀਅਰ ਆਗੂ ਅਤੇ  ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਗੈਂਗਸਟਰਾਂ ਨੂੰ ਥਾਪੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਦੇ ਨਾਲ ਪੰਜਾਬ ਵਿੱਚੋਂ ਗੈਂਗਸਟਰਾਂ ਦਾ ਵੀ ਖਾਤਮਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ 11 ਮਾਰਚ ਨੂੰ ਨਤੀਜੇ ਆਉਣ ਮਗਰੋਂ ਕਾਂਗਰਸ ਦੀ ਸਰਕਾਰ ਗੈਂਗਸਟਰਾਂ ’ਤੇ ਨਕੇਲ ਪਾਉਣ ਲਈ ਵਚਨਬੱਧ ਹੈ। ਇੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੀਬੀ ਭੱਠਲ 

ਹਾਈ ਕੋਰਟ ਜਾਣਗੇ ਫ਼ਾਰਗ ਕੀਤੇ ਪੁਨਰ ਨਿਯੁਕਤ ਅਧਿਆਪਕ

Posted On February - 21 - 2017 Comments Off on ਹਾਈ ਕੋਰਟ ਜਾਣਗੇ ਫ਼ਾਰਗ ਕੀਤੇ ਪੁਨਰ ਨਿਯੁਕਤ ਅਧਿਆਪਕ
ਗੁਰਨਾਮ ਸਿੰਘ ਅਕੀਦਾ ਪਟਿਆਲਾ, 21 ਫਰਵਰੀ ਪੁਨਰ ਨਿਯੁਕਤ ਅਧਿਆਪਕਾਂ ਨੂੰ ਯੂਨੀਵਰਸਿਟੀ ਵੱਲੋਂ 28 ਫਰਵਰੀ ਨੂੰ ਫਾਰਗ ਕਰਨ ਦੇ ਫ਼ੈਸਲੇ ਵਿਰੁੱਧ ਪੁਨਰ ਨਿਯੁਕਤ ਅਧਿਆਪਕਾਂ ਦੀ ਜਥੇਬੰਦੀ (ਰੀਐਂਪਲਾਈਡ ਟੀਚਰਜ਼ ਵੈੱਲਫੇਅਰ ਐਸੋਸੀਏਸ਼ਨ) ਨੇ ਫ਼ੈਸਲਾ ਕੀਤਾ ਹੈ ਕਿ ਹਾਈ ਕੋਰਟ ਵਿੱਚ ਅਧਿਆਪਕਾਂ ਦਾ ਪੱਖ ਰੱਖਿਆ ਜਾਵੇਗਾ ਕਿਉਂਕਿ ਯੂਨੀਵਰਸਿਟੀ ਨੇ ਕਥਿਤ ਤੌਰ ’ਤੇ ਕਰਮਚਾਰੀਆਂ ਦੇ ਦਬਾਅ ਹੇਠ ਉਨ੍ਹਾਂ ਨੂੰ ਫ਼ਾਰਗ ਕਰਨ ਦੇ ਫ਼ੈਸਲੇ ਲਈ ਕਿਸੇ ਵੀ ਨਿਯਮ ਨੂੰ ਨਹੀਂ ਮੰਨਿਆ ਤੇ ਨਾ ਹੀ ਸਮਝੌਤੇ ਅਨੁਸਾਰ 

ਫੰਡਾਂ ਦੇ ਸੋਕੇ ਕਾਰਨ ਸਰਕਾਰੀ ਦਫ਼ਤਰਾਂ ਨੂੰ ਬਿਜਲੀ ਬਿੱਲ ਭਰਨੇ ਹੋਏ ਔਖੇ

Posted On February - 21 - 2017 Comments Off on ਫੰਡਾਂ ਦੇ ਸੋਕੇ ਕਾਰਨ ਸਰਕਾਰੀ ਦਫ਼ਤਰਾਂ ਨੂੰ ਬਿਜਲੀ ਬਿੱਲ ਭਰਨੇ ਹੋਏ ਔਖੇ
ਮਾਲਵੇ ਵਿਚਲੇ ਸਰਕਾਰੀ ਦਫ਼ਤਰਾਂ ਨੂੰ 183 ਕਰੋੜ ਦੇ ਬਿਜਲੀ ਬਿੱਲ ਭਰਨੇ ਔਖੇ ਹੋ ਗਏ ਹਨ। ਪਾਵਰਕੌਮ ਨੇ ਹੁਣ ਸਰਕਾਰੀ ਦਫ਼ਤਰਾਂ ਨੂੰ ਬਿਜਲੀ ਬਿੱਲ ਤਾਰਨ ਦੀ ਚਿਤਾਵਨੀ ਦਿੱਤੀ ਹੈ। ਪਾਵਰਕੌਮ ਨੇ ਮਾਲਵਾ ਖਿੱਤੇ ਦੇ ਸਰਕਾਰੀ ਦਫ਼ਤਰਾਂ ਵੱਲ 183 ਕਰੋੜ ਦੇ ਬਕਾਏ ਕੱਢੇ ਹਨ। ਬਠਿੰਡਾ ਤੇ ਮਾਨਸਾ ਦੇ ਸਰਕਾਰੀ ਦਫ਼ਤਰਾਂ ਤੋਂ 77.90 ਕਰੋੜ ਰੁਪਏ ਦੀ ਰਕਮ ਨਹੀਂ ਤਾਰੀ ਜਾ ਸਕੀ, ਜਦੋਂਕਿ ਮੁਕਤਸਰ ਸਰਕਲ ਦੇ ਸਰਕਾਰੀ ਦਫ਼ਤਰਾਂ ਵੱਲ ....

ਸਕੂਲ ਬੋਰਡ ਨੇ ਬਾਰ੍ਹਵੀਂ ਦੇ ਰੋਲ ਨੰਬਰ ਵੈੱਬਸਾਈਟ ਉੱਤੇ ਕੀਤੇ ਅਪਲੋਡ

Posted On February - 21 - 2017 Comments Off on ਸਕੂਲ ਬੋਰਡ ਨੇ ਬਾਰ੍ਹਵੀਂ ਦੇ ਰੋਲ ਨੰਬਰ ਵੈੱਬਸਾਈਟ ਉੱਤੇ ਕੀਤੇ ਅਪਲੋਡ
ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 21 ਫਰਵਰੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਦੀ ਸਾਲਾਨਾ ਪ੍ਰੀਖਿਆ ਸਬੰਧੀ ਸਾਰੀਆਂ ਤਿਆਰੀਆਂ ਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਬਾਰ੍ਹਵੀਂ ਦੀ (ਸਮੇਤ ਓਪਨ ਸਕੂਲ, ਵਾਧੂ ਵਿਸ਼ਾ, ਕਾਰਗੁਜ਼ਾਰੀ ਵਧਾਉਣ ਲਈ) ਲਿਖਤੀ ਪ੍ਰੀਖਿਆ 28 ਫਰਵਰੀ ਤੋਂ 24 ਮਾਰਚ ਤੱਕ ਹੋਵੇਗੀ। ਇਮਤਿਹਾਨਾਂ ਦਾ ਸਮਾਂ ਬਾਅਦ ਦੁਪਹਿਰ 2 ਵਜੇ ਸ਼ਾਮ 5.15 ਵਜੇ ਤੱਕ ਹੋਵੇਗਾ। ਸਕੂਲ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਦੱਸਿਆ ਕਿ ਰੈਗੂੁਲਰ ਵਿਦਿਆਰਥੀਆਂ ਦੇ ਰੋਲ ਨੰਬਰ ਸਕੂਲਾਂ 
Page 5 of 4,83012345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.