ਮੱਧ ਸਾਗਰੀ ਮੁਲਕ ਦੀ ਹਿੰਦ ਮਹਾਂਸਾਗਰ ’ਤੇ ਸਰਦਾਰੀ !    ਸੰਧਿਆ ਦਾ ਚਮਕੀਲਾ ਤਾਰਾ !    ਗੁੱਜਰ ਚਰਵਾਹਿਆਂ ਦੀ ਜੰਨਤ ਜੋਤ !    ਜੱਗੂ ਡਾਕਟਰ !    ਪਛਤਾਵਾ !    ਦਸਮੇਸ਼ ਗੁਰੂ ਬਾਰੇ ਖੋਜ ਭਰਪੂਰ ਪੁਸਤਕ !    ਸੁਚੱਜੀ ਜੀਵਨ ਜਾਚ ਲਈ ਪ੍ਰੇਰਦੇ ਨਿਬੰਧ !    ਮਿਨੀ ਕਹਾਣੀਆਂ !    ਸਰਲ ਤੇ ਭਾਵਪੂਰਤ ਕਵਿਤਾਵਾਂ !    ਗਿਆਨ ਤੇ ਸਾਹਿਤਕ ਰਸ ਦਾ ਸੁਮੇਲ !    

ਪੰਜਾਬ › ›

Featured Posts
ਨਾਬਾਲਗ਼ਾਂ ਵੱਲੋਂ ਤੋੜੇ ਜਾ ਰਹੇ ਨੇ ਟਰੈਫ਼ਿਕ ਨਿਯਮਾਂ ਦੇ ‘ਨਾਕੇ’

ਨਾਬਾਲਗ਼ਾਂ ਵੱਲੋਂ ਤੋੜੇ ਜਾ ਰਹੇ ਨੇ ਟਰੈਫ਼ਿਕ ਨਿਯਮਾਂ ਦੇ ‘ਨਾਕੇ’

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 25 ਫਰਵਰੀ ਪੰਜਾਬ ਵਿੱਚ ਸਰਕਾਰੀ ਤੇ ਪ੍ਰਾਈਵੇਟ ਸਕੂਲ ਅਤੇ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀ ਟਰੈਫ਼ਿਕ ਨਿਯਮਾਂ ਦੀ ਪਾਲਣਾ ਵਿੱਚ ਲਾਪ੍ਰਵਾਹੀ ਵਰਤ ਰਹੇ ਹਨ। ਕਈ ਵਾਰ ਨੌਜਵਾਨ ਨਾਕਿਆਂ ’ਤੇ ਚੈਕਿੰਗ ਲਈ ਰੁਕਣ ਦੀ ਥਾਂ ਪੁਲੀਸ ਕਰਮਚਾਰੀਆਂ ਨੂੰ ਧੱਕਾ ਮਾਰ ਕੇ ਵੀ ਲੰਘ ਜਾਂਦੇ ਹਨ। ਮਾਪੇ ਅਤੇ ਸਕੂਲ ਮੁਖੀ ...

Read More

ਲਾਰਡ ਕ੍ਰਿਸ਼ਨਾ ਸਕੂਲ ਵਿੱਚ ਸਾਲਾਨਾ ਸਮਾਗਮ

ਲਾਰਡ ਕ੍ਰਿਸ਼ਨਾ ਸਕੂਲ ਵਿੱਚ ਸਾਲਾਨਾ ਸਮਾਗਮ

ਪੱਤਰ ਪ੍ਰੇਰਕ ਘਨੌਲੀ, 25 ਫਰਵਰੀ ਅੱਜ ਇੱਥੇ ਲਾਰਡ ਕ੍ਰਿਸ਼ਨਾ ਐਜੂਕੇਸ਼ਨਲ ਚੈਰੀਟੇਬਲ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਸਕੂਲ ਲਾਰਡ ਕ੍ਰਿਸ਼ਨਾ ਪਬਲਿਕ ਸਕੂਲ ਘਨੌਲੀ ਦਾ ਸਾਲਾਨਾ ਸਮਾਗਮ ਕਰਵਾਇਆ ਗਿਆ। ਦੋ ਸੈਸ਼ਨਾਂ ਵਿੱਚ ਕਰਵਾਏ ਗਏ ਸਮਾਗਮ ਦੇ ਪਹਿਲੇ ਸੈਸ਼ਨ ਦੌਰਾਨ ਸਕੂਲ ਅਤੇ ਵਿਦਿਆਰਥੀਆਂ ਦੀ ਚੜ੍ਹਦੀਕਲਾ ਲਈ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਦੂਜੇ ਸੈਸ਼ਨ ਦੌਰਾਨ ...

Read More

ਤੇਜ਼ ਰਫਤਾਰ ਕਾਰ ਨੇ ਔਰਤ ਨੂੰ ਕੁਚਲਿਆ

ਤੇਜ਼ ਰਫਤਾਰ ਕਾਰ ਨੇ ਔਰਤ ਨੂੰ ਕੁਚਲਿਆ

ਪੱਤਰ ਪੇ੍ਰਕ ਨੂਰਪੁਰ ਬੇਦੀ, 25 ਫਰਵਰੀ ਦੇਰ ਰਾਤ ਬਲਾਕ ਨੂਰਪੁਰ ਬੇਦੀ ਦੇ ਪਿੰਡ ਤਖਤਗੜ੍ਹ ਦੀ ਇੱਕ ਔਰਤ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਅਨੀਤਾ ਰਾਣੀ ਆਪਣੇ ਪਤੀ ਹਰਗੋਪਾਲ ਨਾਲ ਮੋਟਰਸਾਈਕਲ ’ਤੇ ਨੰਗਲ ਨੇੜੇ ਪੈਂਦੇ ਪੇਕੇ ਘਰ ਰਾਏਪੁਰ ਬੰਦਲੈਹੜੀ ਵਿਖੇ ਆਪਣੀ ਬਿਮਾਰ ਮਾਤਾ ਦਾ ਹਾਲ ਚਾਲ ਪੁੱਛਣ ...

Read More

ਹਾਫਿਜ਼ਾਬਾਦ ਸਕੂਲ ਵਿੱਚ ਕਰਾਇਆ ਸਾਲਾਨਾ ਸਮਾਰੋਹ

ਹਾਫਿਜ਼ਾਬਾਦ ਸਕੂਲ ਵਿੱਚ ਕਰਾਇਆ ਸਾਲਾਨਾ ਸਮਾਰੋਹ

ਨਿੱਜੀ ਪੱਤਰ ਪ੍ਰੇਰਕ ਚਮਕੌਰ ਸਾਹਿਬ, 25 ਫਰਵਰੀ ਵਿਦਿਆਰਥੀ ਮਿਹਨਤ ਦੇ ਨਾਲ ਕੁਝ ਵੀ ਪ੍ਰਾਪਤ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਕਿਤਾਬੀ ਕੀੜੇ ਨਹੀਂ ਬਣਨਾ ਚਾਹੀਦਾ, ਸਗੋਂ ਹੋਰ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ, ਤਾਂ ਹੀ ਉਨ੍ਹਾਂ ਦਾ ਸਰਬਪੱਖੀ ਵਿਕਾਸ ਹੋ ਸਕਦਾ ਹੈ। ਇਹ ਗੱਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ...

Read More

ਵਿਦਿਆਰਥੀਆਂ ਦੇ ਕੈਪਸ਼ਨ ਅਤੇ ਸਪਾਟ ਰਾਈਟਿੰਗ ਮੁਕਾਬਲੇ

ਵਿਦਿਆਰਥੀਆਂ ਦੇ ਕੈਪਸ਼ਨ ਅਤੇ ਸਪਾਟ ਰਾਈਟਿੰਗ ਮੁਕਾਬਲੇ

ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ, 25 ਫਰਵਰੀ ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਉਦੇਸ਼ ਨਾਲ ਕੈਪਸ਼ਨ ਅਤੇ ਸਪਾਟ ਰਾਈਟਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਲਗਪਗ ਚਾਰ ਦਰਜਨ ਵਿਦਿਆਰਥੀਆਂ ਨੇ ਭਾਗ ਲਿਆ। ਸਪਾਟ ਰਾਈਟਿੰਗ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ‘ਆਰਥਿਕਤਾ ਸੰਸਾਰ ਦੀ ਰਾਜਨੀਤੀ ਵਿੱਚ ...

Read More

ਪੁੱਤ ਦੀ ਲਾਸ਼ ਲੈਣ ਲਈ ਸਪੇਨ ’ਚ ਭਟਕ ਰਹੇ ਨੇ ਮਾਪੇ

ਪੁੱਤ ਦੀ ਲਾਸ਼ ਲੈਣ ਲਈ ਸਪੇਨ ’ਚ ਭਟਕ ਰਹੇ ਨੇ ਮਾਪੇ

ਭਾਰਤ ਸਰਕਾਰ ਤੋਂ ਮੰਗੀ ਮਦਦ; ਤਿੰਨ ਮਹੀਨੇ ਪਹਿਲਾਂ ਹੋਈ ਸੀ ਰਾਜਨਪ੍ਰੀਤ ਦੀ ਮੌਤ ਸਰਬੱਤ ਸਿੰਘ ਕੰਗ ਨਡਾਲਾ, 25 ਫਰਵਰੀ ਪਿੰਡ ਤਲਵੰਡੀ ਪੁਰਦਲ ਵਾਸੀ ਰਾਜਨਪ੍ਰੀਤ ਸਿੰਘ (22) ਪੁੱਤਰ ਜੋਗਿੰਦਰ ਸਿੰਘ ਦੀ ਸਪੇਨ ਦੀ ਰਾਜਧਾਨੀ ਮੈਡਰਿਡ ਵਿੱਚ ਸੜਕ ਹਾਦਸੇ ਮਗਰੋਂ ਮੌਤ ਹੋ ਗਈ ਸੀ। ਹਸਪਤਾਲ ਦੀ ਕਥਿਤ ਲਾਪ੍ਰਵਾਹੀ ਕਾਰਨ ਅਦਾਲਤੀ ਗੇੜ ਵਿੱਚ ਪਏ ਮਾਪੇ ਤਿੰਨ ...

Read More

ਜਗਰਾਉਂ ਦਾ ਰੌਸ਼ਨੀ ਮੇਲਾ ਸ਼ਾਨੋ ਸ਼ੌਕਤ ਨਾਲ ਸ਼ੁਰੂੁ

ਜਗਰਾਉਂ ਦਾ ਰੌਸ਼ਨੀ ਮੇਲਾ ਸ਼ਾਨੋ ਸ਼ੌਕਤ ਨਾਲ ਸ਼ੁਰੂੁ

ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਸਭਿਆਚਾਰਕ ਮੇਲਾ ਜਸਬੀਰ ਸਿੰਘ ਸ਼ੇਤਰਾ ਜਗਰਾਉਂ, 25 ਫਰਵਰੀ ਇੱਥੇ ਲੱਗਣ ਵਾਲਾ ਪ੍ਰਸਿੱਧ ਰੌਸ਼ਨੀ ਮੇਲਾ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ ਤੇ ਪਹਿਲੇ ਦਿਨ ਹੀ ਵੱਡੀ ਗਿਣਤੀ ਸ਼ਰਧਾਲੂ ਪੀਰ ਬਾਬਾ ਮੋਹਕਮਦੀਨ ਦੀ ਦਰਗਾਹ ’ਤੇ ਚੌਂਕੀਆਂ ਭਰਨ ਪੁੱਜੇ। ਬਾਬਾ ਮੀਆਂ ਬਸੰਤ ਬਾਵਾ ਤੇ ਹੋਰ ਪ੍ਰਬੰਧਕਾਂ ਵੱਲੋਂ ਦਰਗਾਹ ’ਤੇ ਚਾਦਰ ਚੜ੍ਹਾਉਣ ...

Read More


ਆਕਾਂਸ਼ ਸੇਨ ਕੇਸ: ਕਾਰ ਭਾਂਬਰੀ ਪਿੰਡ ’ਚੋਂ ਮਿਲੀ

Posted On February - 20 - 2017 Comments Off on ਆਕਾਂਸ਼ ਸੇਨ ਕੇਸ: ਕਾਰ ਭਾਂਬਰੀ ਪਿੰਡ ’ਚੋਂ ਮਿਲੀ
ਪੱਤਰ ਪ੍ਰੇਰਕ ਖੰਨਾ, 20 ਫਰਵਰੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਦੇ ਭਤੀਜੇ ਆਕਾਂਸ਼ ਸੇਨ ਦੇ ਪਿਛਲੇ ਦਿਨੀਂ ਚੰਡੀਗੜ੍ਹ ਦੇ ਸੈਕਟਰ-9 ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਵਰਤੀ ਗਈ ਬੀਐਮਡਬਲਿਊ ਕਾਰ ਨੰਬਰ ਸੀਐਚ01ਏਪੀ-1133 ਪੁਲੀਸ ਨੇ ਖੰਨਾ ਨੇੜਲੇ ਪਿੰਡ ਭਾਂਬਰੀ ਤੋਂ ਬਰਾਮਦ   ਕੀਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸੈਕਟਰ 11, ਚੰਡੀਗੜ੍ਹ ਦੇ ਐਸਐਚਓ ਇੰਸਪੈਕਟਰ ਨਰਿੰਦਰ ਪਟਿਆਲ ਨੇ ਫੋਨ ’ਤੇ ਦੱਸਿਆ ਉਕਤ ਮਾਮਲੇ ਵਿੱਚ ਵਰਤੀ ਗਈ ਬੀਐਮਡਬਲਿਊ ਕਾਰ ਬਰਾਮਦ 

ਕਾਂਗਰਸ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨਾਂ ਦੀ ਛੁੱਟੀ

Posted On February - 20 - 2017 Comments Off on ਕਾਂਗਰਸ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨਾਂ ਦੀ ਛੁੱਟੀ
ਨਿੱਜੀ ਪੱਤਰ ਪ੍ਰੇਰਕ ਜਲੰਧਰ, 20 ਫਰਵਰੀ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਜਿਹੜੇ ਦੋ ਜਣਿਆਂ ਨੂੰ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਬਣਾਇਆ ਸੀ, ਉਨ੍ਹਾਂ ਨੂੰ ਚਲਦਾ ਕਰ ਦਿੱਤਾ ਹੈ। ਇੱਕ ਪ੍ਰਧਾਨ ਨੇ ਅਜੇ ਚਾਰਜ ਵੀ ਨਹੀਂ ਸੰਭਾਲਿਆ ਸੀ ਕਿ ਉਸ ਦੀ ਛੁੱਟੀ ਕਰ ਦਿੱਤੀ ਗਈ। ਪੰਜਾਬ ਕਾਂਗਰਸ ਨੇ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੂੰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਟਿਕਟ ਦੇ ਦਿੱਤੀ ਸੀ ਤੇ ਉਨ੍ਹਾਂ ਦੀ ਥਾਂ ਦਲਜੀਤ ਸਿੰਘ ਆਹਲੂਵਾਲੀਆ ਨੂੰ ਸ਼ਹਿਰੀ ਕਾਂਗਰਸ ਦਾ 

ਗੈਂਗਸਟਰਾਂ ਦੀ ਪੇਸ਼ੀ ਮੌਕੇ ਅਦਾਲਤੀ ਕੰਪਲੈਕਸ ਪੁਲੀਸ ਛਾਉਣੀ ਵਿੱਚ ਤਬਦੀਲ

Posted On February - 20 - 2017 Comments Off on ਗੈਂਗਸਟਰਾਂ ਦੀ ਪੇਸ਼ੀ ਮੌਕੇ ਅਦਾਲਤੀ ਕੰਪਲੈਕਸ ਪੁਲੀਸ ਛਾਉਣੀ ਵਿੱਚ ਤਬਦੀਲ
ਗੁਰਦੀਪ ਸਿੰਘ ਲਾਲੀ ਸੰਗਰੂਰ, 20 ਫਰਵਰੀ ਨਾਭਾ ਜੇਲ੍ਹ ਵਿੱਚ ਬੰਦ ਦੋ ਗੈਂਗਸਟਰਾਂ ਦੀ ਇਰਾਦਾ ਕਤਲ ਦੇ ਇੱਕ ਕੇਸ ਵਿੱਚ ਇੱਥੇ ਅਦਾਲਤ ਵਿੱਚ ਪੇਸ਼ੀ ਦੇ ਮੱਦੇਨਜ਼ਰ ਅਦਾਲਤੀ ਕੰਪਲੈਕਸ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਸੀ। ਸਵੇਰ ਤੋਂ ਹੀ ਜ਼ਿਲ੍ਹੇ ਦੇ ਕਰੀਬ ਅੱਧੀ ਦਰਜਨ ਡੀ.ਐਸ.ਪੀ ਤੇ ਵੱਖ-ਵੱਖ ਥਾਣਿਆਂ ਦੇ ਮੁਖੀਆਂ ਤੋਂ ਇਲਾਵਾ ਵੱਡੀ ਤਾਦਾਦ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਸਨ। ਕਈ ਪੁਲੀਸ ਅਧਿਕਾਰੀ ਸਾਦੇ ਕੱਪੜਿਆਂ ਵਿੱਚ ਸੁਰੱਖਿਆ ’ਤੇ ਤਿਰਛੀ ਨਜ਼ਰ 

ਸ਼੍ਰੋਮਣੀ ਕਮੇਟੀ ਵੱਲੋਂ ਖ਼ਾਲਸਾਈ ਸੱਭਿਆਚਾਰਕ ਉਤਸਵ 21 ਤੇ 22 ਮਾਰਚ ਨੂੰ

Posted On February - 20 - 2017 Comments Off on ਸ਼੍ਰੋਮਣੀ ਕਮੇਟੀ ਵੱਲੋਂ ਖ਼ਾਲਸਾਈ ਸੱਭਿਆਚਾਰਕ ਉਤਸਵ 21 ਤੇ 22 ਮਾਰਚ ਨੂੰ
ਪੱਤਰ ਪ੍ਰੇਰਕ ਅੰਮ੍ਰਿਤਸਰ, 20 ਫਰਵਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਚੇਰੀ ਵਿੱਦਿਆ ਨਾਲ ਸਬੰਧਤ ਅਦਾਰਿਆਂ ਦੇ ਵਿਦਿਆਰਥੀਆਂ ਦਾ 21 ਤੇ 22 ਮਾਰਚ ਨੂੰ ਖਾਲਸਾ ਕਾਲਜ, ਗੜ੍ਹਦੀਵਾਲਾ(ਹੁਸ਼ਿਆਰਪੁਰ) ਵਿਖੇ ਖ਼ਾਲਸਾਈ ਸੱਭਿਆਚਾਰਕ ਉਤਸਵ ਕਰਵਾਇਆ ਜਾਵੇਗਾ। ਇਸ ਉਤਸਵ ਵਿੱਚ ਸ਼੍ਰੋਮਣੀ ਕਮੇਟੀ ਅਧੀਨ ਚੱਲ 

ਅੱਜ ਮਨਾਇਆ ਜਾਵੇਗਾ ਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ

Posted On February - 20 - 2017 Comments Off on ਅੱਜ ਮਨਾਇਆ ਜਾਵੇਗਾ ਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ
ਪੱਤਰ ਪ੍ਰੇਰਕ ਅੰਮ੍ਰਿਤਸਰ, 20 ਫਰਵਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਸ਼ਹੀਦੀ ਸਾਕਾ, ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ 21 ਫਰਵਰੀ ਨੂੰ ਸਵੇਰੇ 10 ਵਜੇ ਮਨਾਇਆ ਜਾਵੇਗਾ।  ਮੈਨੇਜਰ ਸੱਚਖੰਡ, ਸ੍ਰੀ ਦਰਬਾਰ ਸਾਹਿਬ ਸੁਲੱਖਣ ਸਿੰਘ ਨੇ ਇਹ ਜਾਣਕਾਰੀ ਿਦੱਤੀ।  

ਆਲੂ ਕਾਸ਼ਤਕਾਰਾਂ ਵੱਲੋਂ ਕੇਂਦਰ ਸਰਕਾਰ ਨੂੰ ਦੋ ਹਫ਼ਤਿਆਂ ਦਾ ਅਲਟੀਮੇਟਮ

Posted On February - 20 - 2017 Comments Off on ਆਲੂ ਕਾਸ਼ਤਕਾਰਾਂ ਵੱਲੋਂ ਕੇਂਦਰ ਸਰਕਾਰ ਨੂੰ ਦੋ ਹਫ਼ਤਿਆਂ ਦਾ ਅਲਟੀਮੇਟਮ
ਮਨਦੀਪ ਸਿੰਘ ਟੁੱਟ ਜਲੰਧਰ, 20 ਫਰਵਰੀ ਆਲੂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਜਥੇਬੰਦੀ ਪਟੈਟੋ ਗਰੋਅਰਜ਼ ਐਸੋਸੀਏਸ਼ਨ ਨੇ ਆਲੂਆਂ ਦੀ ਫ਼ਸਲ ਲਈ ਕਿਸਾਨਾਂ ਵੱਲੋਂ ਚੁੱਕਿਆ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਨੋਟਬੰਦੀ ਕਾਰਨ ਆਲੂਆਂ ਦੀ ਫ਼ਸਲ ਬਰਬਾਦ ਹੋ ਗਈ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਮੰਗਾਂ ਮੰਨਣ ਲਈ ਦੋ ਹਫ਼ਤਿਆਂ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 

ਅਵਾਰਾ ਕੁੱਤਿਆਂ ਦੀ ਭਰਮਾਰ ਕਾਰਨ ਲੋਕ ਪ੍ਰੇਸ਼ਾਨਨਿੱਜੀ

Posted On February - 20 - 2017 Comments Off on ਅਵਾਰਾ ਕੁੱਤਿਆਂ ਦੀ ਭਰਮਾਰ ਕਾਰਨ ਲੋਕ ਪ੍ਰੇਸ਼ਾਨਨਿੱਜੀ
ਪੱਤਰ ਪ੍ਰੇਰਕ ਚਮਕੌਰ ਸਾਹਿਬ, 20 ਫਰਵਰੀ ਸ਼ਹਿਰ ਅਤੇ ਨਾਲ ਲੱਗਦੇ ਕਸਬਿਆਂ ਅਤੇ ਪਿੰਡਾਂ ਵਿੱਚ ਫਿਰਦੇ ਅਵਾਰਾ ਕੁੱਤੇ ਲੋਕਾਂ ਲਈ ਅੱਜ ਕੱਲ੍ਹ ਬਹੁਤ ਮੁਸੀਬਤ ਬਣੇ ਹੋਏ ਹਨ। ਇਹ ਕੁੱਤੇ ਝੁੰਡ ਬਣਾ ਕੇ ਸੜਕਾਂ, ਗਲੀਆਂ ਅਤੇ ਮੁਹੱਲਿਆਂ ਵਿੱਚ ਆਮ ਗੁੰਮਦੇ ਰਹਿੰਦੇ ਹਨ। ਕੁੱਤਿਆਂ ਦੀ ਦਹਿਸ਼ਤ ਕਾਰਨ ਛੋਟੇ ਬੱਚੇ ਇਕੱਲੇ ਸਕੂਲ ਜਾਣ ਤੋਂ ਵੀ ਡਰਨ ਲੱਗ ਪਏ ਹਨ ਅਤੇ ਔਰਤਾਂ ਅਤੇ ਬੱਚਿਆਂ ਦਾ ਇਕੱਲਿਆਂ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਪਿੰਡਾਂ ਵਿੱਚ ਬਣੀਆਂ ਹੱਡਾ ਰੋੜੀਆਂ ਨੇੜੇ ਇਨ੍ਹਾਂ ਕੁੱਤਿਆਂ 

ਪੀਣ ਵਾਲਾ ਪਾਣੀ ਨਾ ਮਿਲਣ ਕਾਰਨ ਲੋਕ ਪ੍ਰੇਸ਼ਾਨ

Posted On February - 20 - 2017 Comments Off on ਪੀਣ ਵਾਲਾ ਪਾਣੀ ਨਾ ਮਿਲਣ ਕਾਰਨ ਲੋਕ ਪ੍ਰੇਸ਼ਾਨ
ਨਿੱਜੀ ਪੱਤਰ ਪ੍ਰੇਰਕ ਨੰਗਲ,  20 ਫਰਵਰੀ ਨਗਰ ਕੌਂਸਲ ਨੰਗਲ ਦੇ ਵਾਰਡ ਨੰਬਰ  ਚਾਰ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਕਾਰਨ ਭਾਰੀ ਪ੍ਰੇਸ਼ਾਨੀਆਂ ਵਿੱਚੋਂ ਗੁਜ਼ਰਨਾ ਪੈ ਰਿਹਾ। ਵਾਰਡ ਵਾਸੀਆਂ ਵਿੱਚੋਂ ਵੀਨਾ ਕੁਮਾਰੀ,  ਲਕਸ਼ਮੀ ਦੇਵੀ,  ਸੀਤਾ ਦੇਵੀ,  ਬਬਲੀ,ਸੰਜਨਾ,   ਨੀਲਮ ਕੁਮਾਰੀ, ਰਜਨੀ,   ਛੋਟੇ ਲਾਲ,  ਦਿਆ ਨੰਦ,  ਰਵਿੰਦਰ ਕੁਮਾਰ,  ਰਾਜੀਵ, ਕੁਮਾਰ,  ਸਲੋਨੀ, ਟਵਿੰਕਲ, ਕਸ਼ਿਸ਼,  ਸ਼ਿਵਮ, ਕੋਮਲ, ਦਿਪਾਕਸ਼ੀ, ਸੁਪਰੀਆ,  ਰੀਆ, ਮੋਹਨ ਲਾਲ,  ਹਰਜਿੰਦਰ ਸਿੰਘ ਨੇ ਦੱਸਿਆ ਕਿ ਪੀਣ ਵਾਲੇ  ਪਾਣੀ 

ਬਡੂੰਗਰ ਵੱਲੋਂ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਨਿੰਦਾ

Posted On February - 20 - 2017 Comments Off on ਬਡੂੰਗਰ ਵੱਲੋਂ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਨਿੰਦਾ
ਪੱਤਰ ਪ੍ਰੇਰਕ ਫਤਹਿਗੜ੍ਹ ਸਾਹਿਬ, 19 ਫਰਵਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸੁਣਾਈ ਫਾਂਸੀ ਦੀ ਤਰੀਕ ਨੂੰ ਵੈਲੇਨਟਾਈਨ ਡੇਅ ਨਾਲ ਜੋੜਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਮਿਤੀਆਂ ਬਹੁਤ ਅਹਿਮ ਹਨ ਅਤੇ ਇਨ੍ਹਾਂ ਸਬੰਧੀ ਕੁਝ ਵੀ ਛਾਪਣ ਤੋਂ ਪਹਿਲਾਂ ਚੰਗੀ ਤਰ੍ਹਾਂ ਘੋਖ ਕਰ ਲੈਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ 15 ਫਰਵਰੀ ਨੂੰ ਕੁਝ ਅਖਬਾਰਾਂ ਵੱਲੋਂ ਬਿਨਾਂ ਪੜਤਾਲ ਕੀਤਿਆਂ 

ਸੂਬਾ ਪੱਧਰੀ ਧਰਨੇ ਦੀ ਤਿਆਰੀ ਸਬੰਧੀ ਬੈਂਕ ਯੂਨੀਅਨ ਦੀ ਮੀਟਿੰਗ

Posted On February - 20 - 2017 Comments Off on ਸੂਬਾ ਪੱਧਰੀ ਧਰਨੇ ਦੀ ਤਿਆਰੀ ਸਬੰਧੀ ਬੈਂਕ ਯੂਨੀਅਨ ਦੀ ਮੀਟਿੰਗ
ਪੱਤਰ ਪ੍ਰੇਰਕ ਫਤਹਿਗੜ੍ਹ ਸਾਹਿਬ, 19 ਫਰਵਰੀ ਯੂਨਾਈਟਿਡ ਫੋਰਮ ਬੈਂਕ ਯੂਨੀਅਨ ਵੱਲੋਂ ਅੱਜ ਇੱਥੇ ਮੀਟਿੰਗ ਦੌਰਾਨ 22 ਫਰਵਰੀ ਨੂੰ ਚੰਡੀਗੜ੍ਹ ਵਿੱਚ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨੇ ਦੀ ਰੂਪਰੇਖਾ ਤਿਆਰ ਕੀਤੀ ਗਈ। ਇਸ ਮੌਕੇ ਐਂਪਲਾਈਜ਼ ਫੈਡਰੇਸ਼ਨ ਦੇ ਸਹਾਇਕ ਸਕੱਤਰ ਨਰੇਸ਼ ਵੈਦ ਨੇ ਦੱਸਿਆ ਕਿ ਧਰਨੇ ਵਿੱਚ ਪੰਜਾਬ ਬੈਂਕ ਐਂਪਲਾਈਜ਼ ਫੈਡਰੇਸ਼ਨ ਵੀ ਸਮਰਥਨ ਕਰੇਗੀ। ਉਨ੍ਹਾਂ ਕਿਹਾ ਕਿ  ਕੇਂਦਰ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਕਾਰਨ ਬੈਂਕ ਮੁਲਾਜ਼ਮ ਯੂਨੀਅਨਾਂ ਵੱਲੋਂ ਇਹ ਧਰਨਾ ਦਿੱਤਾ 

ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼

Posted On February - 20 - 2017 Comments Off on ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼
ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ,  19 ਫ਼ਰਵਰੀ ਮਨੁੱਖੀ ਅਧਿਕਾਰ ਮੰਚ ਪੰਜਾਬ (ਭਾਰਤ) ਵੱਲੋਂ ਕਰਵਾਏ ਸਭਿਆਚਾਰ ਪ੍ਰੋਗਰਾਮ ਦੌਰਾਨ ਸਕੂਲੀ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਬੱਚਿਆਂ ਨੇ ਸਟਿੱਕ, ਮੋਨੋ ਐਕਟਿੰਗ, ਲੋਕ ਗੀਤ ਅਤੇ ਗਿੱਧਾ, ਭੰਗੜਾ ਪਾ ਕੇ ਸਰੋਤਿਆਂ ਨੂੰ ਕੀਲ ਕੇ ਰੱਖਿਆ। ਇਸ ਮੌਕੇ ਮੁਖ ਮਹਿਮਾਨ ਵਜੋਂ ਪੁੱਜੇ ਡਾ. ਜਸਵੰਤ ਸਿੰਘ ਖੇੜਾ ਨੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਡਾ. ਖੇੜਾ ਨੇ ਕਿਹਾ ਕਿ ਸਮਾਜ 

ਫਿਜ਼ੀਓਥੈਰੇਪੀ ਕੈਂਪ ਦੌਰਾਨ 70 ਮਰੀਜ਼ਾਂ ਦੀ ਜਾਂਚ

Posted On February - 20 - 2017 Comments Off on ਫਿਜ਼ੀਓਥੈਰੇਪੀ ਕੈਂਪ ਦੌਰਾਨ 70 ਮਰੀਜ਼ਾਂ ਦੀ ਜਾਂਚ
ਨਿੱਜੀ ਪੱਤਰ ਪ੍ਰੇਰਕ ਚਮਕੌਰ ਸਾਹਿਬ, 19 ਫਰਵਰੀ ਏਕਮ ਫਿਜ਼ੀਓਥੈਰੇਪੀ ਕਲੀਨਿਕ ਸੱਲੋਮਾਜਰਾ ਵੱਲੋਂ ਇੱਥੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਚੌਕ ਵਿੱਚ ਫਿਜ਼ੀਓਥੈਰੇਪੀ ਦੇ ਸਪੈਸ਼ਲਿਸਟ ਡਾਕਟਰ ਹਰਮਨਦੀਪ ਕੌਰ ਦੀ ਅਗਵਾਈ ਹੇਠ ਪਹਿਲਾ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਲਗਾਇਆ, ਜਿਸ ਵਿੱਚ 70 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ। ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਕੈਂਪ ਵਿੱਚ 20 ਗੋਡਿਆਂ ਦੀ ਬਿਮਾਰੀ ਤੋਂ ਪੀੜਤ ਅਤੇ 50 ਅਧਰੰਗ ਤੇ ਗਰਦਨ ਦੀ ਸਰਵਾਈਕਲ ਤੋਂ ਪੀੜਤ ਮਰੀਜ਼ ਆਏ, ਜਿਨ੍ਹਾਂ ਦਾ ਫਿਜ਼ੀਓਥੈਰੇਪੀ 

ਸਿਲਾਈ ਸੈਂਟਰ ਦੇ ਸਮਾਪਤੀ ਸਮਾਰੋਹ ਮੌਕੇ ਸਰਟੀਫ਼ਿਕੇਟ ਵੰਡੇ

Posted On February - 20 - 2017 Comments Off on ਸਿਲਾਈ ਸੈਂਟਰ ਦੇ ਸਮਾਪਤੀ ਸਮਾਰੋਹ ਮੌਕੇ ਸਰਟੀਫ਼ਿਕੇਟ ਵੰਡੇ
ਨਿੱਜੀ ਪੱਤਰ ਪ੍ਰੇਰਕ ਚਮਕੌਰ ਸਾਹਿਬ, 19 ਫਰਵਰੀ ਪੰਜਾਬ ਕਲਾ ਮੰਚ ਚਮਕੌਰ ਸਾਹਿਬ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਮਨਜੀਤਪੁਰ ਵਿੱਚ ਲੜਕੀਆਂ ਦੀ ਸਿਖਲਾਈ ਲਈ ਚਲਾਏ ਜਾ ਰਹੇ ਸਿਲਾਈ ਸੈਂਟਰ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਕਾਂਗਰਸੀ ਆਗੂ ਡਾ. ਗੁਰਸੇਵਕ ਸਿੰਘ ਪੁਰਖਾਲੀ ਸ਼ਾਮਲ ਹੋਏ। ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਅਮਰਜੀਤ ਸਿੰਘ ਮਾਵੀ ਸ਼ਾਮਲ ਹੋਏ। ਉਨ੍ਹਾਂ ਪੰਜਾਬ ਕਲਾ ਮੰਚ ਵੱਲੋਂ ਕੀਤੇ ਜਾ ਰਹੇ ਸਮਾਜਸੇਵੀ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੰਸਥਾ 

ਪੰਜਾਬ ਯੂਥ ਕਾਂਗਰਸ ਨੇ ਇਨੈਲੋ ਵਿਰੁੱੱਧ ਕਾਰਵਾਈ ਮੰਗੀ

Posted On February - 19 - 2017 Comments Off on ਪੰਜਾਬ ਯੂਥ ਕਾਂਗਰਸ ਨੇ ਇਨੈਲੋ ਵਿਰੁੱੱਧ ਕਾਰਵਾਈ ਮੰਗੀ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 19 ਫਰਵਰੀ ਪੰਜਾਬ ਯੂਥ ਕਾਂਗਰਸ ਨੇ ਇਨੈਲੋ ਵੱਲੋਂ ਸਤਲੁਜ-ਯਮਨਾ ਲਿੰਕ ਨਹਿਰ ਨੂੰ ਪੁੱਟਣ ਦੇ ਕੀਤੇ ਐਲਾਨ ਦਾ ਨੋਟਿਸ ਲੈਂਦਿਆਂ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਹਾਲਾਤ ਨੂੰ ਵਿਗੜਨ ਤੋਂ ਬਚਾਉਣ ਲਈ ਇਨੈਲੋ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇੱਥੇ ਪੰਜਾਬ ਯੂਥ ਕਾਂਗਰਸ ਦੀ ਸਕੱਤਰ ਪੂਨਮ ਕਾਂਗੜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ ਦੀ ਇਨੈਲੋ ਪਾਰਟੀ ਵੱਲੋਂ 23 ਫਰਵਰੀ 

ਛੱਪੜ ਵਾਲੀ ਜਗ੍ਹਾ ’ਤੇ ਉਸਾਰੇ ਘਰ ਖਾਲੀ ਕਰਵਾਉਣ ਖ਼ਿਲਾਫ਼ ਪੰਜ ਘੰਟੇ ਲਾਇਆ ਜਾਮ

Posted On February - 19 - 2017 Comments Off on ਛੱਪੜ ਵਾਲੀ ਜਗ੍ਹਾ ’ਤੇ ਉਸਾਰੇ ਘਰ ਖਾਲੀ ਕਰਵਾਉਣ ਖ਼ਿਲਾਫ਼ ਪੰਜ ਘੰਟੇ ਲਾਇਆ ਜਾਮ
ਮੁਖਤਿਆਰ ਸਿੰਘ ਨੋਗਾਵਾਂ ਦੇਵੀਗੜ੍ਹ, 19 ਫਰਵਰੀ ਪਿੰਡ ਰੌਹੜ ਜਗੀਰ ਵਿੱਚ ਹਾਈ ਕੋਰਟ ਦੇ ਹੁਕਮਾਂ ’ਤੇ ਪਿੰਡ ਵਿੱਚ ਛੱਪੜ ਵਾਲੀ ਜਗ੍ਹਾ ’ਤੇ ਬਣੇ ਘਰ ਖਾਲੀ ਕਰ ਕੇ ਸੀਲ ਕਰਨ ਦੇ ਦਿੱਤੇ ਹੁਕਮਾਂ ਦੀ ਤਾਮੀਲ ਕਰਨ ਮੌਕੇ ਪੀੜਤ ਪਰਿਵਾਰਾਂ ਅਤੇ ਪਿੰਡ ਵਾਸੀਆਂ ਨੇ ਦੇਵੀਗੜ੍ਹ-ਪਹੇਵਾ ਰਾਜ ਮਾਰਗ ਉਤੇ ਅੱਡਾ ਰੌਹੜ ਜਗੀਰ ਵਿੱਚ ਪੰਜ ਘੰਟੇ ਆਵਾਜਾਈ ਠੱਪ ਕੀਤੀ। ਇਸ ਦੌਰਾਨ ਧਰਨਾਕਾਰੀਆਂ ’ਤੇ ਚੜ੍ਹਨ ਲੱਗੀ ਕਾਰ ਦੇ ਡਰਾਈਵਰ ਦੀ ਕੁੱਟਮਾਰ ਤੇ ਗੰਡੀ ਦੀ ਭੰਨ-ਤੋੜ ਵੀ ਕੀਤੀ ਗਈ। ਇਸ ਮੌਕੇ ਤਹਿਸੀਲਦਾਰ 

ਜਲੂਰ ਕਾਂਡ: ਬੀਕੇਯੂ (ਏਕਤਾ) ਉਗਰਾਹਾਂ ਤੇ ਕਿਸਾਨ ਸੰਘਰਸ਼ ਕਮੇਟੀ ’ਚ ਟਕਰਾਅ ਵਧਿਆ

Posted On February - 19 - 2017 Comments Off on ਜਲੂਰ ਕਾਂਡ: ਬੀਕੇਯੂ (ਏਕਤਾ) ਉਗਰਾਹਾਂ ਤੇ ਕਿਸਾਨ ਸੰਘਰਸ਼ ਕਮੇਟੀ ’ਚ ਟਕਰਾਅ ਵਧਿਆ
ਰਮੇਸ਼ ਭਾਰਦਵਾਜ ਲਹਿਰਾਗਾਗਾ, 19 ਫਰਵਰੀ ਪਿੰਡ ਜਲੂਰ ਵਿੱਚ ਦਲਿਤਾਂ ਅਤੇ ਕਿਸਾਨਾਂ ਵਿੱਚ ਪਿਛਲੇ ਸਾਲ ਹੋਏ ਹਿੰਸਕ ਟਕਰਾਅ ਦੇ ਮਾਮਲੇ ’ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਅਤੇ ਕਿਸਾਨ ਬਚਾਓ ਸੰਘਰਸ਼ ਕਮੇਟੀ ਜਲੂਰ ਆਹਮੋ-ਸਾਹਮਣੇ ਹਨ ਤੇ ਦੋਵਾਂ ਜਥੇਬੰਦੀਆਂ ਵਿੱਚ ਟਕਰਾਅ ਵੱਧਣ ਲੱਗਿਆ ਹੈ। ਕਿਸਾਨ ਬਚਾਓ ਸੰਘਰਸ਼ ਕਮੇਟੀ ਜਲੂਰ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਲੂਰ ਮਸਲੇ ਦੇ ਹੱਲ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਨੂੰ ਗੱਲਬਾਤ 
Page 9 of 4,832« First...567891011121314...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.