ਭਾਰਤ ਦੇ ਪ੍ਰਧਾਨ ਮੰਤਰੀ ਨੇ ਚੀਨ ਕੋਲ ਘੁਸਪੈਠ ਦਾ ਮੁੱਦਾ ਉਠਾਇਆ !    ਬਨੂੜ ਵਿੱਚ ਕਾਂਗਰਸੀ ਤੇ ਅਕਾਲੀ ਵਰਕਰਾਂ ’ਚ ਝੜਪ, ਚਾਰ ਫੱਟੜ !    ਬੱਸ ਬੇਕਾਬੂ ਹੋਣ ਕਾਰਨ 35 ਸਵਾਰੀਆਂ ਜ਼ਖ਼ਮੀ !    ਹਾਕਮ ਧਿਰ ਨੇ ਬੇਖੌਫ਼ ਹੋ ਕੇ ਭੁਗਤਾਈਆਂ ਸਾਰੇ ਸਾਰੇ ਟੱਬਰਾਂ ਦੀਆਂ ਵੋਟਾਂ !    ਟੋਰਾਂਟੋ ਪੰਜਾਬੀ ਫਿਲਮ ਮੇਲੇ ਦਾ ਦੂਜਾ ਦਿਨ !    ਅਮਰੀਕੀ ਦੀ ਨਿਕਲੀ 59 ਕਰੋੜ ਡਾਲਰ ਦੀ ਲਾਟਰੀ !    ਸਿਆਸੀ ਗੰਧਲੇਪਣ ਤੋਂ ਅੱਕੇ ਬਾਬੇ ਵੋਟ ਪਾਉਣ ਤੋਂ ਆਕੀ !    ਖ਼ਾਲਸਾ ਸਕੂਲ ਦੇ ਨਜ਼ਦੀਕ ਤੰਬਾਕੂ ਦੀ ਸ਼ਰੇਆਮ ਵਿਕਰੀ !    ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ: ਢੀਂਡਸਾ !    ਅਮਰੀਕਾ 'ਚ ਕਿਉਂ ਹੋ ਰਹੇ ਨੇ ਸਿੱਖਾਂ 'ਤੇ ਹਮਲੇ? !    

ਮਾਝਾ-ਦੋਆਬਾ › ›

Featured Posts
ਪਾਬੰਦੀ ਦੇ ਬਾਵਜੂਦ ਖੁੱਲ੍ਹਾ ਰਿਹਾ ਠੇਕਾ

ਪਾਬੰਦੀ ਦੇ ਬਾਵਜੂਦ ਖੁੱਲ੍ਹਾ ਰਿਹਾ ਠੇਕਾ

ਪੱਤਰ ਪ੍ਰੇਰਕ ਤਲਵਾੜਾ, 19 ਮਈ ਜ਼ਿਲ੍ਹਾ ਪ੍ਰ੍ਰੀਸ਼ਦ ਤੇ ਬਲਾਕ ਸਮਿਤੀਆਂ ਦੀਆਂ ਆਮ ਚੋਣਾਂ ’ਚ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਜਿੱਥੇ ਪ੍ਰਸ਼ਾਸਨ ਪੱਬਾਂ ਭਾਰ ਦਿਖਾਈ ਦਿੱਤਾ, ਉੱਥੇ ਹੀ ਵੋਟਾਂ ਵਾਲੇ ਦਿਨ ਮੁੱਖ ਚੋਣ ਕਮਿਸ਼ਨ ਵੱਲੋਂ ਸਮੁੱਚੇ ਪੰਜਾਬ ’ਚ ਸ਼ਹਿਰੀ ਖੇਤਰ ਨੂੰ ਛੱਡ ਕੇ ਸਮੂਹ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਜਾਰੀ ...

Read More

ਵੋਟਾਂ ਪਾਉਣ ਦਾ ਕਾਰਜ ਸ਼ਾਂਤੀਪੂਰਵਕ ਸਿਰੇ ਚੜ੍ਹਿਆ

ਵੋਟਾਂ ਪਾਉਣ ਦਾ ਕਾਰਜ ਸ਼ਾਂਤੀਪੂਰਵਕ ਸਿਰੇ ਚੜ੍ਹਿਆ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 19 ਮਈ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀ ਦੀਆਂ ਚੋਣਾਂ ਲਈ ਅੱਜ ਇਥੇ ਜ਼ਿਲ੍ਹੇ ਵਿਚ 58 ਫੀਸਦੀ ਵੋਟਾਂ ਪਈਆਂ ਹਨ ਅਤੇ ਵੋਟਾਂ ਪਾਉਣ ਦਾ ਕੰਮ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਸਮੁੱਚੇ ਤੌਰ ’ਤੇ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਿਆ। ਵੋਟਾਂ ਦੀ ਗਿਣਤੀ 21 ਮਈ ਨੂੰ ਹੋਵੇਗੀ। ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ...

Read More

ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪਾਉਣ ਦਾ ਕੰਮ ਮੁਕੰਮਲ

ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪਾਉਣ ਦਾ ਕੰਮ ਮੁਕੰਮਲ

ਪੱਤਰ ਪ੍ਰੇਰਕ ਦੀਨਾਨਗਰ, 19 ਮਈ ਇਸ ਹਲਕੇ ਦੀਆਂ ਤਿੰਨ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਦੀਨਾਨਗਰ ਦੇ 16 ਸਮਿਤੀ ਜ਼ੋਨਾਂ ਵਿੱਚ ਵੋਟਾਂ ਪੈਣ ਦਾ ਕੰਮ ਅੱਜ ਅਮਨ-ਅਮਾਨ ਨਾਲ ਸੰਪੰਨ ਹੋਇਆ। ਇੱਥੇ ਕੁੱਲ 55 ਫ਼ੀਸਦੀ ਪੋਲਿੰਗ ਹੋਣ ਦੀ ਸੂਚਨਾ ਹੈ। ਪੋਲਿੰਗ ਘੱਟ ਹੋਣ ਦਾ ਸਭ ਤੋਂ ਵੱਡਾ ਕਾਰਨ ਅਤਿ ਦੀ ਗਰਮੀ ਪੈਣਾ ਮੰਨਿਆ ਗਿਆ ਹੈ। ਸਵੇਰੇ ...

Read More

ਮੈਡੀਕਲ ’ਚੋਂ ਕਿਰਨਦੀਪ ਨੇ ਪ੍ਰਾਪਤ ਕੀਤੇ 93 ਫੀਸਦ ਅੰਕ

ਮੈਡੀਕਲ ’ਚੋਂ ਕਿਰਨਦੀਪ ਨੇ ਪ੍ਰਾਪਤ ਕੀਤੇ 93 ਫੀਸਦ ਅੰਕ

ਪੱਤਰ ਪ੍ਰੇਰਕ ਟਾਂਡਾ, 19 ਮਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਝਾਵਾਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਸਾਇੰਸ (ਮੈਡੀਕਲ ਗਰੁੱਪ) ਵਿੱਚ 450 ਵਿੱਚੋਂ 421 (93.56) ਫੀਸਦੀ ਅੰਕ ਹਾਸਲ ਕਰਕੇ ਪੰਜਾਬ ’ਚੋਂ ਦੂਜਾ ਤੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਪਿਤਾ ...

Read More

ਭੁੱਖ ਹੜਤਾਲ ’ਤੇ ਬੈਠੀ ਵਿਧਵਾ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਮੰਗੀ

ਭੁੱਖ ਹੜਤਾਲ ’ਤੇ ਬੈਠੀ ਵਿਧਵਾ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਮੰਗੀ

ਨਿੱਜੀ ਪੱਤਰ ਪ੍ਰੇਰਕ ਬਟਾਲਾ, 19 ਮਈ ਪਤੀ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਸਬੰਧੀ ਬੀਤੇ ਚਾਰ ਦਿਨਾਂ ਤੋਂ ਭੁੱਖ ਹੜਤਾਲ  ’ਤੇ ਬੈਠੀ ਵਿਧਵਾ ਵੱਲੋਂ ਭਾਰਤ ਸਰਕਾਰ ਦੇ ਐਸ.ਸੀ./ਐਸ.ਟੀ. ਕਮਿਸ਼ਨ ਦੇ ਚੇਅਰਮੈਨ, ਮਨੁੱਖੀ ਅਧਿਕਾਰ ਕਮਿਸ਼ਨ, ਡੀ.ਜੀ.ਪੀ. ਪੰਜਾਬ ਨੂੰ ਪੱਤਰ ਭੇਜ ਕੇ ਨਿਆਂ ਦੀ ਮੰਗ ਕੀਤੀ ਗਈ ਹੈ। ਪੀੜਤ ਔਰਤ ਨੇ ਇਨਸਾਫ਼ ਮਿਲਣ ...

Read More

ਮਾਂ-ਬੋਲੀ ਦੇ ਮਹੱਤਵ ਬਾਰੇ ਚਰਚਾ ਅਤੇ ਕਵੀ ਦਰਬਾਰ

ਮਾਂ-ਬੋਲੀ ਦੇ ਮਹੱਤਵ ਬਾਰੇ ਚਰਚਾ ਅਤੇ ਕਵੀ ਦਰਬਾਰ

ਸਾਹਿਤਕ  ਪਰਿਕਰਮਾ ਨਿੱਜੀ ਪੱਤਰ ਪ੍ਰੇਰਕ ਜਲੰਧਰ, 19 ਮਈ ਪੰਜਾਬੀ ਲਿਖਾਰੀ ਸਭਾ ਦੀ  ਇਕੱਤਰਤਾ ਵਿਚ ਓਮ ਪ੍ਰਕਾਸ਼ ਛਾਬੜਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜਦੋਂਕਿ ਪ੍ਰਧਾਨਗੀ ਮੰਡਲ ਵਿਚ ਕਸ਼ਮੀਰ ਸਿੰਘ ਚੀਮਾ ਤੇ ਮੋਹਣ ਸਿੰਘ ਸਹਿਗਲ ਸ਼ਾਮਲ ਸਨ। ਗੁਰਬਚਨ ਕੌਰ ਦੂਆ ਨੇ ਸਮਾਗਮ ਦੇ ਮੁੱਢ ਵਿਚ ਮਾਂ-ਬੋਲੀ ਨੂੰ ਜੀਵਨ ਦੇ ਹਰ ਸ਼ੋਅਬੇ ਵਿਚ ਅਪਨਾਉਣ ਦੀ ਅਪੀਲ ...

Read More

ਕਿਸਾਨਾਂ ਨੇ ਡੀ.ਸੀ. ਦਫ਼ਤਰ ਦੇ ਅੱਗਿਓਂ ਧਰਨਾ ਚੁੱਕ ਕੇ ਰੇਲ ਆਵਾਜਾਈ ਰੋਕੀ

ਕਿਸਾਨਾਂ ਨੇ ਡੀ.ਸੀ. ਦਫ਼ਤਰ ਦੇ ਅੱਗਿਓਂ ਧਰਨਾ ਚੁੱਕ ਕੇ ਰੇਲ ਆਵਾਜਾਈ ਰੋਕੀ

ਗੁਰਬਖਸ਼ਪੁਰੀ ਤਰਨ ਤਾਰਨ, 18 ਮਈ ਜੀਉਬਾਲਾ ਕਾਂਡ ਵਿੱਚ ਜੇਲ੍ਹੀਂ ਬੰਦ ਕਿਸਾਨਾਂ ਨੂੰ ਰਿਹਾਅ ਕਰਾਉਣ ਦੀ ਮੰਗ ਸਬੰਧੀ ਇੱਥੇ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਧਰਨਾ ਦੇ ਰਹੇ ਕਿਸਾਨਾਂ ਨੇ ਧਰਨਾ ਚੁੱਕ ਕੇ ਕਿਸਾਨਾਂ ਨੇ ਜੰਡਿਆਲਾ ਗੁਰੂ ਨੇੜੇ ਜਾ ਕੇ ਰੇਲ ਆਵਾਜਾਈ ਰੋਕ ਦਿੱਤੀ। ਇਸ ਪਿੱਛੋਂ ਪੈਦਾ ਹੋਈ ਸਥਿਤੀ ਨਾਲ ਨਿਪਟਣ ਲਈ ਰੇਲਵੇ ਅਧਿਕਾਰੀਆਂ ...

Read More


ਜ਼ਿਆਦਾ ਸ਼ਰਾਬ ਪੀਣ ਕਾਰਨ ਬਜ਼ੁਰਗ ਦੀ ਮੌਤ

Posted On May - 20 - 2013 ADD COMMENTS
ਪੱਤਰ ਪ੍ਰੇਰਕ ਹੁਸ਼ਿਆਰਪੁਰ, 19 ਮਈ ਹੁਸ਼ਿਆਰਪੁਰ ਦੇ ਪਿੰਡ ਰਾਮਪੁਰ ਥਿਆੜਾ ਵਿਖੇ 70 ਸਾਲਾ ਇਕ ਵਿਅਕਤੀ ਦੀ ਜ਼ਿਆਦਾ ਸ਼ਰਾਬ ਪੀਣ ਕਾਰਨ ਮੌਤ ਹੋ ਗਈ। ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ’ਚ ਵੋਟਰਾਂ ਨੂੰ ਭਰਮਾਉਣ ਲਈ ਸਿਆਸੀ ਪਾਰਟੀਆਂ ਵੱਲੋਂ ਵਰਤਾਈ ਸ਼ਰਾਬ ਕਾਰਨ ਇਹ ਮੌਤ ਹੋਈ ਹੈ, ਹਾਲਾਂਕਿ ਸਬੰਧਤ ਪਰਿਵਾਰ ਨੇ ਇਸ ਤੋਂ ਇਨਕਾਰ ਕੀਤਾ ਹੈ। ਨੰਬਰਦਾਰ ਸੋਹਣ ਸਿੰਘ ਨੂੰ ਅੱਜ ਸਵੇਰੇ ਨਾਜ਼ੁਕ ਹਾਲਤ ਵਿਚ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਕੁਝ ਚਿਰ ਬਾਅਦ 

ਸਕੂਟਰੀ ਨਾਲ ਟੱਕਰ ਮਗਰੋਂ ਇਨੋਵਾ ਪਲਟੀ, ਚਾਰ ਜ਼ਖ਼ਮੀ

Posted On May - 20 - 2013 ADD COMMENTS
ਨਿੱਜੀ ਪੱਤਰ ਪ੍ਰੇਰਕ ਗੜ੍ਹਸ਼ੰਕਰ, 19 ਮਈ ਅੱਜ ਇੱਥੇ ਗੜ੍ਹਸ਼ੰਕਰ ਆਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਪਿੰਡ ਰੋੜਮਜਾਰਾ ਨਜ਼ਦੀਕੀ ਇਕ ਇਨੋਵਾ ਕਾਰ ਪਲਟਣ ਕਾਰਨ ਤਿੰਨ ਜਣੇ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਗੜ੍ਹਸ਼ੰਕਰ ’ਚ ਇਲਾਜ ਲਈ ਲਿਆਂਦਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇਨੋਵਾ ਕਾਰ ਗੜ੍ਹਸ਼ੰਕਰ ਵੱਲੋਂ ਆਨੰਦਪੁਰ ਸਾਹਿਬ ਵੱਲ ਜਾ ਰਹੀ ਸੀ ਕਿ ਇਕ ਸਕੂਟਰੀ ਨਾਲ ਟਕਰਾਉਣ ’ਤੇ ਬੇਕਾਬੂ ਹੋਈ ਪਿੰਡ ਰੋੜ ਮਜਾਰਾ ਨਜ਼ਦੀਕ ਇਕ ਪੁਲੀ ਕੋਲ ਬੁਰੀ ਤਰ੍ਹਾਂ ਪਲਟ 

ਸ਼ੱਕੀ ਵੋਟ ਦੇ ਮਾਮਲੇ ਕਾਰਨ ਕਾਂਗਰਸ ਤੇ ਅਕਾਲੀ ਉਮੀਦਵਾਰਾਂ ਵਿੱਚ ਤਕਰਾਰ

Posted On May - 19 - 2013 ADD COMMENTS
ਪੱਤਰ ਪ੍ਰੇਰਕ ਬਟਾਲਾ, 19 ਮਈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ ਦੌਰਾਨ ਡੇਰਾ ਬਾਬਾ ਨਾਨਕ  ਦੇ ਪਿੰਡ ਅਠਵਾਲ ਵਿੱਚ ਸਮਿਤੀ ਜ਼ੋਨ ਨੰਬਰ 7 ’ਚ ਸ਼ੱਕੀ ਵੋਟ ਦੇ ਮਾਮਲੇ ਕਾਰਨ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਵਿੱਚ ਤਕਰਾਰ ਹੋ ਗਿਆ। ਇਸ ਦੌਰਾਨ ਕਾਂਗਰਸ ਦੇ ਬਲਾਕ ਸਮਿਤੀ ਉਮੀਦਵਾਰ ਨੇ ਅਕਾਲੀ ਉਮੀਦਵਾਰ ਦੀ ਕਥਿਤ ਤੌਰ ’ਤੇ ਪੱਗ ਲਾਹ ਦਿੱਤੀ। ਇਸ ਘਟਨਾ ਮਗਰੋਂ ਚੋਣ ਪ੍ਰੀਕਿਰਿਆ ਇੱਕ ਘੰਟਾ ਠੱਪ ਰਹੀ। ਓਧਰ ਅਕਾਲੀ ਉਮੀਦਵਾਰ ਨੇ ਹਲਕੇ ਦੇ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ 

ਮਾਨ ਵੱਲੋਂ ਕਲਕੱਤਾ ਨੂੰ ਅਕਾਲੀ ਦਲ (ਅ) ਵਿੱਚ ਸ਼ਾਮਲ ਹੋਣ ਦਾ ਸੱਦਾ

Posted On May - 19 - 2013 ADD COMMENTS
ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 19 ਮਈ ਲੋਕ ਸਭਾ ਚੋਣਾ ਤੋਂ ਪਹਿਲਾਂ ਵੱਖ-ਵੱਖ ਅਕਾਲੀ ਦਲਾਂ ਨੇ ਇਕੱਠੇ ਕਰਕੇ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਚੁਣੌਤੀ ਦੇਣ ਦੀ ਨੀਤੀ ਤਹਿਤ ਯਤਨਸ਼ੀਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਨਰਲ ਸਕੱਤਰ ਜਸਵੰਤ ਸਿੰਘ ਮਾਨ ਤੇ ਹੋਰਨਾਂ ਆਗੂਆਂ ਨੇ ਅੱਜ ਇੱਥੇ ਸਿੱਖ ਵਿਦਵਾਨ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਮਨਜੀਤ ਸਿੰਘ ਕਲਕੱਤਾ ਨਾਲ ਮੁਲਾਕਾਤ ਕਰਕੇ ਪਾਰਟੀ ’ਚ ਸ਼ਾਮਲ ਹੋਣ ਦਾ 

ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪਾਉਣ ਦਾ ਕੰਮ ਮੁਕੰਮਲ

Posted On May - 19 - 2013 ADD COMMENTS
ਪੱਤਰ ਪ੍ਰੇਰਕ ਦੀਨਾਨਗਰ, 19 ਮਈ ਇਸ ਹਲਕੇ ਦੀਆਂ ਤਿੰਨ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਦੀਨਾਨਗਰ ਦੇ 16 ਸਮਿਤੀ ਜ਼ੋਨਾਂ ਵਿੱਚ ਵੋਟਾਂ ਪੈਣ ਦਾ ਕੰਮ ਅੱਜ ਅਮਨ-ਅਮਾਨ ਨਾਲ ਸੰਪੰਨ ਹੋਇਆ। ਇੱਥੇ ਕੁੱਲ 55 ਫ਼ੀਸਦੀ ਪੋਲਿੰਗ ਹੋਣ ਦੀ ਸੂਚਨਾ ਹੈ। ਪੋਲਿੰਗ ਘੱਟ ਹੋਣ ਦਾ ਸਭ ਤੋਂ ਵੱਡਾ ਕਾਰਨ ਅਤਿ ਦੀ ਗਰਮੀ ਪੈਣਾ ਮੰਨਿਆ ਗਿਆ ਹੈ। ਸਵੇਰੇ ਲੋਕਾਂ ’ਚ ਵੋਟਾਂ ਪਾਉਣ ਲਈ ਉਤਸ਼ਾਹ ਸੀ ਪਰ 12 ਵਜੇ ਤੋਂ ਬਾਅਦ ਇੱਕਾ-ਦੁੱਕਾ ਲੋਕ ਹੀ ਵੋਟ ਪਾਉਣ ਲਈ ਆਉਂਦੇ ਦੇਖੇ ਗਏ। ਹਾਂਲਾਕਿ ਇਨ੍ਹਾਂ ਚੋਣਾਂ ਵਿੱਚ ਬਜ਼ੁਰਗਾਂ ’ਚ ਭਾਰੀ 

ਭਾਜਪਾ ਵਿਧਾਇਕ ਨੇ ਤੈਸ਼ ’ਚ ਆ ਕੇ ਵੋਟਰ ਦੇ ਮਾਰਿਆ ਥੱਪੜ

Posted On May - 19 - 2013 ADD COMMENTS
ਪੱਤਰ ਪ੍ਰੇਰਕ ਪਠਾਨਕੋਟ, 19 ਮਈ ਅੱਜ ਪੰਚਾਇਤੀ ਸਮਿਤੀ ਦੀਆਂ ਚੋਣਾਂ ਸਮੇਂ ਸਿਹੋੜਾ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਜ਼ੋਨ ਨੰਬਰ 6 ਭੋਆ ਅਤੇ ਬਲਾਕ ਨਰੋਟ ਜੈਮਲ ਸਿੰਘ ਦੇ ਬੂਥ ਨੰਬਰ 42 ਉਪਰ ਉਸ ਸਮੇਂ ਸਥਿਤੀ ਤਣਾਅ-ਪੂਰਵਕ ਬਣ ਗਈ ਜਦੋਂ ਭਾਜਪਾ ਦੀ ਵਿਧਾਇਕ ਸ੍ਰੀਮਤੀ ਸੀਮਾ ਕੁਮਾਰੀ ਦੇ ਪਤੀ ਵਿਨੋਦ ਕੁਮਾਰ ਨੇ ਉਥੇ ਲਾਈਨ ਵਿਚ ਲੱਗੇ ਹੋਏ ਵੋਟਰਾਂ ਦੇ ਸ਼ਨਾਖਤੀ ਕਾਰਡ ਚੈੱਕ ਕਰਨੇ ਸ਼ੁਰੂ ਕਰ ਦਿੱਤੇ। ਵੋਟਾਂ ਪਾਉਣ ਵਾਲੀ ਲਾਈਨ ਵਿਚ ਲੱਗੇ ਜਸਬੀਰ ਸਿੰਘ ਨੇ ਜਦੋਂ ਇਤਰਾਜ਼ ਕੀਤਾ ਤਾਂ ਦੋਵਾਂ 

ਸੰਤੋਸ਼ ਚੌਧਰੀ ਵੱਲੋਂ ਪੋਲਿੰਗ ਅਧਿਕਾਰੀਆਂ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ

Posted On May - 19 - 2013 ADD COMMENTS
ਪੱਤਰ ਪ੍ਰੇਰਕ ਹੁਸ਼ਿਆਰਪੁਰ, 19 ਮਈ ਕਾਂਗਰਸ ਦੀ ਮੈਂਬਰ ਪਾਰਲੀਮੈਂਟ ਸੰਤੋਸ਼ ਚੌਧਰੀ ਨੇ ਸੂਬਾ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ ਕਿ ਵਿਧਾਨ ਸਭਾ ਹਲਕਾ   ਸ਼ਾਮਚੁਰਾਸੀ ਦੇ ਬਲਾਕ ਹੁਸ਼ਿਆਰਪੁਰ-1 ਦੇ ਕਾਂਗਰਸ ਦੇ ਉਮੀਦਵਾਰਾਂ ਅਤੇ ਚੋਣ ਏਜੰਟਾਂ ਨੂੰ ਆਪਣੇ ਸ਼ਨਾਖਤੀ ਕਾਰਡ, ਪੋਲਿੰਗ ਏਜੰਟ ਫ਼ਾਰਮ ਅਤੇ ਗਿਣਤੀ ਏਜੰਟ ਫ਼ਾਰਮ ਲੈਣ ਲਈ ਬਹੁਤ ਪ੍ਰੇਸ਼ਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਬੰਧਤ ਪੋਲਿੰਗ ਅਧਿਕਾਰੀਆਂ ਨਾਲ ਨਿੱਜੀ ਤੌਰ ’ਤੇ ਗੱਲ ਕੀਤੀ ਪਰ ਇਸ ਦੇ ਬਾਵਜੂਦ 18 ਮਈ ਦੇਰ ਰਾਤ ਤੱਕ 

ਮੈਡੀਕਲ ’ਚੋਂ ਕਿਰਨਦੀਪ ਨੇ ਪ੍ਰਾਪਤ ਕੀਤੇ 93 ਫੀਸਦ ਅੰਕ

Posted On May - 19 - 2013 ADD COMMENTS
ਪੱਤਰ ਪ੍ਰੇਰਕ ਟਾਂਡਾ, 19 ਮਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਝਾਵਾਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਸਾਇੰਸ (ਮੈਡੀਕਲ ਗਰੁੱਪ) ਵਿੱਚ 450 ਵਿੱਚੋਂ 421 (93.56) ਫੀਸਦੀ ਅੰਕ ਹਾਸਲ ਕਰਕੇ ਪੰਜਾਬ ’ਚੋਂ ਦੂਜਾ ਤੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਪਿਤਾ ਸੁਰਿੰਦਰ ਸਿੰਘ ਮਾਤਾ ਦਲਬੀਰ ਸਿੰਘ ਕੌਰ ਦੀ ਧੀ ਨੇ ਆਪਣੀ ਪ੍ਰਾਪਤੀ ਦਾ ਸਿਹਰਾ ਦਾਦਾ ਸੰਪੂਰਨ ਸਿੰਘ ਗੁਰਾਇਆ ਤੇ 

ਬਿਜਲੀ ਦੇ ਸਾਮਾਨ ਦੀ ਦੁਕਾਨ ’ਚੋਂ ਲੱਖਾਂ ਦਾ ਮਾਲ ਅਤੇ ਨਕਦੀ ਚੋਰੀ

Posted On May - 19 - 2013 ADD COMMENTS
ਪੱਤਰ ਪ੍ਰੇਰਕ ਮਾਹਿਲਪੁਰ, 19 ਮਈ ਅੱਜ ਸਵੇਰੇ ਇੱਥੇ ਮੁੱਖ ਬਜ਼ਾਰ ਸਥਿਤ ਇਲੈਕਟਰਾਨਿਕਸ ਦੀ ਦੁਕਾਨ ’ਤੇ ਚੋਰਾਂ ਵੱਲੋਂ ਦੁਕਾਨ ਦੇ ਤਾਲੇ ਤੋੜ ਕੇ ਅੰਦਰੋਂ ਕਰੀਬ ਦੋ ਲੱਖ ਰੁਪਏ ਦਾ ਸਾਮਾਨ ਚੋਰੀ ਕਰ  ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰ ਗਰੋਹ ਦੇ ਮੈਂਬਰ ਚੌਕੀਦਾਰ ਨਾਲ ਗੱਲਾਂ ਕਰਦੇ ਰਹੇ ਅਤੇ ਉਹ ਇਸ ਗਰੋਹ ਨੂੰ ਦੁਕਾਨਦਾਰ ਹੀ ਸਮਝਦਾ ਰਿਹਾ। ਇਸ ਦੌਰਾਨ ਅੱਡੇ ਵਿੱਚ ਹਾਕਰ ਅਖਬਾਰਾਂ ਦੇ ਬੰਡਲ ਖੋਲ੍ਹ ਰਹੇ ਸਨ। ਚੋਰਾਂ ਨੇ ਨਾਟਕੀ ਢੰਗ ਨਾਲ ਦੁਕਾਨ ਦੇ ਜਿੰਦਰੇ ਭੰਨਕੇ ਅੰਦਰੋਂ ਸਾਮਾਨ 

ਵੋਟ ਪਰਚੀ ਸਹੀ ਨਾ ਮੋੜਨ ਕਰਕੇ ਵੋਟਾਂ ਰੱਦ ਹੋਣ ਦਾ ਖਦਸ਼ਾ

Posted On May - 19 - 2013 ADD COMMENTS
ਪੱਤਰ ਪ੍ਰੇਰਕ ਤਰਨ ਤਾਰਨ, 19 ਮਈ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀਆਂ ਪਰਚੀ ਰਾਹੀਂ ਪਈਆਂ ਵੋਟਾਂ ਦੌਰਾਨ ਅਨੇਕਾਂ ਵੋਟਰਾਂ ਵੱਲੋਂ ਪਰਚੀਆਂ ਨੂੰ ਗਲਤ ਤਰੀਕੇ ਨਾਲ ਮੋੜਨ ਕਾਰਨ ਵੋਟਾਂ ਦੇ ਰੱਦ ਹੋਣ ਦੀ ਵੱਧ ਸੰਭਾਵਨਾ ਬਣ ਗਈ ਹੈ। ਇਸ ਪਰਚੀ ਪ੍ਰਕਿਰਿਆ ਨਾਲ ਜਦੋਂ ਪਹਿਲਾਂ ਵੋਟਰ ਵੋਟ ਪਾਇਆ ਕਰਦਾ ਸੀ ਤਾਂ ਪਰਚੀ ਮੋੜਨ ਲਈ ਉਮੀਦਵਾਰਾਂ ਦੇ ਨਾਲ-ਨਾਲ ਚੋਣ ਅਮਲੇ ਵੱਲੋਂ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਪਰ ਜਦੋਂ ਤੋਂ ਇਲੈਕਟ੍ਰਾਨਿਕਸ ਵੋਟਿੰਗ ਮਸ਼ੀਨ (ਈ.ਵੀ.ਐਮ.) ਦੀ ਵਰਤੋਂ ਹੋਣ ਲੱਗੀ 

ਮੋਟਰਸਾਈਕਲ, ਸੋਨੇ ਦੀ ਚੇਨ ਤੇ ਮੋਬਾਈਲ ਲੁੱਟੇ

Posted On May - 19 - 2013 ADD COMMENTS
ਪੱਤਰ ਪ੍ਰੇਰਕ ਪਠਾਨਕੋਟ, 19 ਮਈ ਤਿੰਨ ਅਣਪਛਾਤੇ ਵਿਅਕਤੀਆਂ ਨੇ ਇੱਕ ਵਿਅਕਤੀ ਕੋਲੋਂ ਰਾਤ ਸਮੇਂ ਉਸ ਦਾ ਮੋਟਰਸਾਈਕਲ, ਗਲ ਵਿੱਚ ਪਾਈ ਸੋਨੇ ਦੀ ਚੇਨੀ ਅਤੇ ਮੋਬਾਈਲ ਫੋਨ ਲੁੱਟ ਲਏ। ਥਾਣਾ ਡਵੀਜ਼ਨ ਨੰਬਰ 1, ਪਠਾਨਕੋਟ ਦੀ ਪੁਲੀਸ ਨੇ ਆਈ.ਪੀ.ਸੀ. ਦੀ ਧਾਰਾ 382 ਤਹਿਤ ਖੋਹ ਕਰਨ ਦਾ ਪਰਚਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਪਠਾਨਕੋਟ ਦੇ ਮੁਹੱਲਾ ਗਰੀਨ ਫੀਲਡ ਗਲੀ ਨੰਬਰ 2 ਦੇ ਵਾਸੀ ਦੀਪਕ ਸੈਣੀ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਇਆ ਕਿ ਉਹ ਆਪਣੇ ਮੋਟਰਸਾਈਕਲ ਬਜਾਜ ਡਿਸਕਵਰ ਉਪਰ ਰਾਤ ਨੂੰ 10.30 ਵਜੇ ਜਗਿਆਲ 

ਭੁੱਖ ਹੜਤਾਲ ’ਤੇ ਬੈਠੀ ਵਿਧਵਾ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਮੰਗੀ

Posted On May - 19 - 2013 ADD COMMENTS
ਨਿੱਜੀ ਪੱਤਰ ਪ੍ਰੇਰਕ ਬਟਾਲਾ, 19 ਮਈ ਪਤੀ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਸਬੰਧੀ ਬੀਤੇ ਚਾਰ ਦਿਨਾਂ ਤੋਂ ਭੁੱਖ ਹੜਤਾਲ  ’ਤੇ ਬੈਠੀ ਵਿਧਵਾ ਵੱਲੋਂ ਭਾਰਤ ਸਰਕਾਰ ਦੇ ਐਸ.ਸੀ./ਐਸ.ਟੀ. ਕਮਿਸ਼ਨ ਦੇ ਚੇਅਰਮੈਨ, ਮਨੁੱਖੀ ਅਧਿਕਾਰ ਕਮਿਸ਼ਨ, ਡੀ.ਜੀ.ਪੀ. ਪੰਜਾਬ ਨੂੰ ਪੱਤਰ ਭੇਜ ਕੇ ਨਿਆਂ ਦੀ ਮੰਗ ਕੀਤੀ ਗਈ ਹੈ। ਪੀੜਤ ਔਰਤ ਨੇ ਇਨਸਾਫ਼ ਮਿਲਣ ਤੋਂ ਬਾਅਦ ਹੀ ਭੁੱਖ ਹੜਤਾਲ ਛੱਡਣ ਦਾ ਫ਼ੈੈਸਲਾ ਲਿਆ ਹੈ। ਅੱਜ ਬਸਪਾ ਨੇ ਵਿਧਵਾ  ਦੇ ਹੱਕ ਵਿੱਚ ਡਟਣ ਦਾ ਐਲਾਨ ਕਰਦਿਆਂ ਪੁਲੀਸ ’ਤੇ ਮਾਮਲੇ ਨੂੰ 

ਮਾਂ-ਬੋਲੀ ਦੇ ਮਹੱਤਵ ਬਾਰੇ ਚਰਚਾ ਅਤੇ ਕਵੀ ਦਰਬਾਰ

Posted On May - 19 - 2013 ADD COMMENTS
ਸਾਹਿਤਕ  ਪਰਿਕਰਮਾ ਨਿੱਜੀ ਪੱਤਰ ਪ੍ਰੇਰਕ ਜਲੰਧਰ, 19 ਮਈ ਪੰਜਾਬੀ ਲਿਖਾਰੀ ਸਭਾ ਦੀ  ਇਕੱਤਰਤਾ ਵਿਚ ਓਮ ਪ੍ਰਕਾਸ਼ ਛਾਬੜਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜਦੋਂਕਿ ਪ੍ਰਧਾਨਗੀ ਮੰਡਲ ਵਿਚ ਕਸ਼ਮੀਰ ਸਿੰਘ ਚੀਮਾ ਤੇ ਮੋਹਣ ਸਿੰਘ ਸਹਿਗਲ ਸ਼ਾਮਲ ਸਨ। ਗੁਰਬਚਨ ਕੌਰ ਦੂਆ ਨੇ ਸਮਾਗਮ ਦੇ ਮੁੱਢ ਵਿਚ ਮਾਂ-ਬੋਲੀ ਨੂੰ ਜੀਵਨ ਦੇ ਹਰ ਸ਼ੋਅਬੇ ਵਿਚ ਅਪਨਾਉਣ ਦੀ ਅਪੀਲ ਕੀਤੀ। ਗੁਰਵਿੰਦਰ ਕੌਰ ਨੇ ਵੀ ਸਮਾਜਿਕ ਵਾਤਾਵਰਣ ਅਤੇ ਸਕੂਲਾਂ ਵਿਚ ਮਾਂ ਬੋਲੀ ਪੰਜਾਬੀ ਪੜ੍ਹਾਉਣ ਬਾਰੇ ਵਿਚਾਰ ਰੱਖੇ। ਗੁਰਵਿੰਦਰ 

ਕਿਸਾਨਾਂ ਨੇ ਡੀ.ਸੀ. ਦਫ਼ਤਰ ਦੇ ਅੱਗਿਓਂ ਧਰਨਾ ਚੁੱਕ ਕੇ ਰੇਲ ਆਵਾਜਾਈ ਰੋਕੀ

Posted On May - 19 - 2013 ADD COMMENTS
ਗੁਰਬਖਸ਼ਪੁਰੀ ਤਰਨ ਤਾਰਨ, 18 ਮਈ ਜੀਉਬਾਲਾ ਕਾਂਡ ਵਿੱਚ ਜੇਲ੍ਹੀਂ ਬੰਦ ਕਿਸਾਨਾਂ ਨੂੰ ਰਿਹਾਅ ਕਰਾਉਣ ਦੀ ਮੰਗ ਸਬੰਧੀ ਇੱਥੇ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਧਰਨਾ ਦੇ ਰਹੇ ਕਿਸਾਨਾਂ ਨੇ ਧਰਨਾ ਚੁੱਕ ਕੇ ਕਿਸਾਨਾਂ ਨੇ ਜੰਡਿਆਲਾ ਗੁਰੂ ਨੇੜੇ ਜਾ ਕੇ ਰੇਲ ਆਵਾਜਾਈ ਰੋਕ ਦਿੱਤੀ। ਇਸ ਪਿੱਛੋਂ ਪੈਦਾ ਹੋਈ ਸਥਿਤੀ ਨਾਲ ਨਿਪਟਣ ਲਈ ਰੇਲਵੇ ਅਧਿਕਾਰੀਆਂ ਨੂੰ  ਬਕਾਇਦਾ ਚਾਲੂ ਨਾ ਕੀਤੀ ਹੋਈ ਤਰਨ ਤਾਰਨ-ਗੋਇੰਦਵਾਲ ਰੇਲਵੇ ਲਾਈਨ ਉਪਰੋਂ ਹੀ ਰੇਲਾਂ ਲੰਘਾਉਣੀਆਂ ਪਈਆਂ। ਇਸ ਨਾਲ ਜਿੱਥੇ ਖੇਮਕਰਨ-ਅੰਮ੍ਰਿਤਸਰ 

ਬਟਾਲਾ ’ਚ ਹਾਕਮ ਧਿਰ ਦੇ ਦੋ ਆਗੂਆਂ ਦਾ ਵਕਾਰ ਦਾਅ ’ਤੇ

Posted On May - 19 - 2013 ADD COMMENTS
ਦਲਬੀਰ ਸੱਖੋਵਾਲੀਆ ਬਟਾਲਾ,18 ਮਈ ਹਾਕਮ ਧਿਰ ਦੇ ਮੁੱਖ ਸੰਸਦੀ ਸਕੱਤਰ ਦੇਸਰਾਜ ਧੁੱਗਾ ਤੇ ਇਸੇ ਹਲਕੇ ਤੋਂ ਤਿੰਨ ਵਾਰ ਵਿਧਾਇਕ ਬਣੇ ਸਾਬਕਾ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਦਾ ਵਕਾਰ ਦਾਅ ’ਤੇ ਲੱਗਾ ਹੋਇਆ ਹੈ। ਦੋਵੇਂ ਸਿਆਸੀ ਆਗੂ ਆਪੋ ਆਪਣੀ ‘ਪੈਠ’ ਬਣਾਉਣ ਲਈ ਜਿੱਥੇ ਹਰ ਹੀਲਾ ਵਰਤ ਰਹੇ ਹਨ, ਉੱਥੇ ਹੀ ਵੋਟਰ ਇਸ ਜਿੱਤ-ਹਾਰ ਦੇ ਭਵਿੱਖ ’ਚ ਪੈਣ ਵਾਲੇ ਪ੍ਰਭਾਵ ਦਾ ਲੇਖਾ ਜੋਖਾ ਹੁਣ ਤੋਂ ਹੀ ਕੱਢਣ ਲੱਗ ਪਏ ਹਨ। ਜਾਣਕਾਰ ਦੱਸਦੇ ਹਨ ਕਿ ਅਕਾਲੀ ਦਲ ਦੇ ਕੁਝ ਆਗੂ ਬਲਾਕ ਸਮਿਤੀ ਦੇ ਕੁਝ ਜ਼ੋਨਾਂ ਤੋਂ 

ਰੇਲਵੇ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗੇ

Posted On May - 19 - 2013 ADD COMMENTS
ਪੱਤਰ ਪ੍ਰੇਰਕ ਤਰਨ ਤਾਰਨ, 18 ਮਈ ਸਰਹਾਲੀ ਪੁਲੀਸ ਨੇ ਰੇਲਵੇ ਬੋਰਡ ’ਚ ਲੋਕਾਂ ਨੂੰ ਭਰਤੀ ਕਰਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਬਟੋਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ,  ਮੁਲਜ਼ਮਾਂ ਖ਼ਿਲਾਫ਼ ਦਫਾ 420, 120 ਬੀ ਅਧੀਨ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਸ਼ਨਾਖਤ ਗੁਰਮੇਜ ਸਿੰਘ ਵਾਸੀ ਸਰਹਾਲੀ, ਅਜੀਤ ਸਿੰਘ ਵਾਸੀ ਬ੍ਰਹਮਪੁਰਾ ਅਤੇ ਚਰਨਜੀਤ ਸਿੰਘ ਵਾਸੀ ਭੈਲ ਢਾਏ ਵਾਲਾ ਵਜੋਂ ਕੀਤੀ ਗਈ ਹੈ। ਇਹ ਮਾਮਲਾ ਪੁਲੀਸ ਦੇ ਧਿਆਨ ਵਿਚ ਸਰਹਾਲੀ ਦੇ ਇਕ ਵਾਸੀ ਗੁਰਮੀਤ ਸਿੰਘ ਨੇ ਲਿਆਂਦਾ। ਮੁਲਜ਼ਮਾਂ 
Page 1 of 1012345678910

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 35 °CWidespread Dust
    Chandigarh, India 36 °CHaze
    Ludhiana,India 36 °CHaze
    Dehradun,India 32 °CHaze

ਕ੍ਰਿਕਟ

Powered by : Mediology Software Pvt Ltd.