ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

ਮਾਝਾ-ਦੋਆਬਾ › ›

Featured Posts
ਨਿੱਜੀ ਸਕੂਲ ਵੱਲੋਂ ਵਧਾਈਆਂ ਫੀਸਾਂ ਦੇ ਵਿਰੋਧ ’ਚ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ

ਨਿੱਜੀ ਸਕੂਲ ਵੱਲੋਂ ਵਧਾਈਆਂ ਫੀਸਾਂ ਦੇ ਵਿਰੋਧ ’ਚ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ

ਪੱਤਰ ਪ੍ਰੇਰਕ ਮੁਕੇਰੀਆਂ, 23 ਫਰਵਰੀ ਇੱਥੇ ਚੱਕ ਅੱਲਾ ਬਖ਼ਸ਼ ਵਿੱਚ ਇੱਕ ਨਿੱਜੀ ਸਕੂਲ ਦੇ ਪ੍ਰਬੰਧਕਾਂ ਵੱਲੋਂ ਫੀਸਾਂ ਵਿੱਚ ਕੀਤੇ ਗਏ ਵਾਧੇ ਦੇ ਵਿਰੋਧ ਵਿੱਚ ਬੱਚਿਆਂ ਦੇ ਮਾਪਿਆਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਲੱਖਣ ਸਿੰਘ ਜੱਗੀ ਤੇ ਕਸ਼ਮੀਰ ਸਿੰਘ ਨੇ ਕੀਤੀ। ਸਕੂਲ ਪ੍ਰਬੰਧਕਾਂ ਵੱਲੋਂ ...

Read More

ਪੰਜਾਬੀ ਨਾਵਲ ‘ਕਹਾਣੀ ਧਾਰਾ’ ਦਾ ਵਿਸ਼ੇਸ਼ ਅੰਕ ਰਿਲੀਜ਼

ਪੰਜਾਬੀ ਨਾਵਲ ‘ਕਹਾਣੀ ਧਾਰਾ’ ਦਾ ਵਿਸ਼ੇਸ਼ ਅੰਕ ਰਿਲੀਜ਼

ਨਿੱਜੀ ਪੱਤਰ ਪ੍ਰੇਰਕ ਜਲੰਧਰ, 23 ਫਰਵਰੀ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਚ ਤ੍ਰੈਮਾਸਿਕ ‘ਕਹਾਣੀ ਧਾਰਾ’ ਦਾ ‘ਪੰਜਾਬੀ ਨਾਵਲ-ਸਿਰਜਣ ਪ੍ਰਕਿਰਿਆ ਤੇ ਚਿੰਤਨ’ ਵਿਸ਼ੇਸ਼ ਅੰਕ ਰਿਲੀਜ਼ ਕੀਤਾ ਗਿਆ। ਇਸ ਮੌਕੇ ਮੈਗਜ਼ੀਨ ਦੇ ਸੰਪਾਦਕ ਭਗਵੰਤ ਰਸੂਲਪੁਰੀ ਨੇ ਕਿਹਾ ਕਿ ਸਮਕਾਲੀ ਪੰਜਾਬੀ ਨਾਵਲ ਨੂੰ ਸਮਝਣ ਲਈ ਇਸ ਅੰਕ ਵਿਚ ਉਨ੍ਹਾਂ ਨੇ ਪੰਜਾਬੀ ਦੇ ਪ੍ਰਸਿੱਧ 17 ਨਾਵਲਕਾਰਾਂ ...

Read More

ਦਲਜੀਤ ਅਜਨੋਹਾ ਦੀ ਧਾਰਮਿਕ ਪੁਸਤਕ ‘ਗੁਰੂ ਮਹਿਮਾ’ ਰਿਲੀਜ਼

ਦਲਜੀਤ ਅਜਨੋਹਾ ਦੀ ਧਾਰਮਿਕ ਪੁਸਤਕ ‘ਗੁਰੂ ਮਹਿਮਾ’ ਰਿਲੀਜ਼

ਪੱਤਰ ਪ੍ਰੇਰਕ ਗੜ੍ਹਸ਼ੰਕਰ, 23 ਫ਼ਰਵਰੀ ਸਥਾਨਕ ਡੇਰਾ ਧੂਣੇ ਵਾਲੇ ਵਿਚ ਇੱਕ ਸਮਾਗਮ ਡੇਰਾ ਸੰਚਾਲਕ ਹਰੀ ਦਾਸ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿਚ ਪੱਤਰਕਾਰ ਦਲਜੀਤ ਅਜਨੋਹਾ ਦੀ ਪਲੇਠੀ ਧਾਰਮਿਕ ਪੁਸਤਕ ‘ਗੁਰੂ ਮਹਿਮਾ’ ਰਿਲੀਜ਼ ਕੀਤੀ ਗਈ। ਪੁਸਤਕ ਰਿਲੀਜ਼ ਕਰਦਿਆਂ ਮਹੰਤ ਕ੍ਰਿਪਾਲ ਦਾਸ ਮਹਾਂਮੰਡਲੇਸ਼ਵਰ ਅੰਮ੍ਰਿਤਸਰ ਨੇ ਕਿਹਾ ਕਿ ਦਲਜੀਤ ਸਿੰਘ ਨੇ ਸੰਤ ਬਾਬਾ ਧਿਆਨ ...

Read More

ਸ਼ਿਵਰਾਤਰੀ ਮੌਕੇ ਵੱਖ-ਵੱਖ ਥਾਈਂ ਸ਼ੋਭਾ ਯਾਤਰਾ ਕੱਢੀ

ਸ਼ਿਵਰਾਤਰੀ ਮੌਕੇ ਵੱਖ-ਵੱਖ ਥਾਈਂ ਸ਼ੋਭਾ ਯਾਤਰਾ ਕੱਢੀ

ਪੱਤਰ ਪ੍ਰੇਰਕ ਹੁਸ਼ਿਆਰਪੁਰ, 23 ਫਰਵਰੀ ਸ਼ਿਵਰਾਤਰੀ ਅਤੇ ਉਤਸਵ ਕਮੇਟੀ ਵਲੋਂ ਸ਼ਿਵਰਾਤਰੀ ਦੇ ਸਬੰਧ ’ਚ ਬੁੱਧ ਰਾਮ ਕਲੋਨੀ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਹ ਸ਼ੋਭਾ ਯਾਤਰਾ ਰੇਲਵੇ ਰੋਡ, ਘੰਟਾ ਘਰ, ਵਾਲਮੀਕ ਚੌਕ, ਗਊਸ਼ਾਲਾ ਬਜ਼ਾਰ, ਬੈਂਕ ਬਜ਼ਾਰ, ਕਣਕ ਮੰਡੀ, ਪ੍ਰਤਾਪ ਚੌਕ, ਕਸ਼ਮੀਰੀ ਬਜ਼ਾਰ, ਕੋਤਵਾਲੀ ਬਜ਼ਾਰ, ਗੋਰਾਂ ਗੇਟ, ਕਮੇਟੀ ਬਜ਼ਾਰ, ਬਹਾਦੁਰਪੁਰ ਚੌਕ, ਮਾਲ ਰੋਡ ...

Read More

ਗੁਰੂ ਨਾਨਕ ਨੈਸ਼ਨਲ ਕਾਲਜ ’ਚ ਸੱਭਿਆਚਾਰਕ ਸਮਾਗਮ

ਗੁਰੂ ਨਾਨਕ ਨੈਸ਼ਨਲ ਕਾਲਜ ’ਚ ਸੱਭਿਆਚਾਰਕ ਸਮਾਗਮ

ਨਿੱਜੀ ਪੱਤਰ ਪ੍ਰੇਰਕ ਜਲੰਧਰ, 23 ਫਰਵਰੀ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਵਿਚ ਸਾਲਾਨਾ ਸਭਿਆਚਾਰਕ ਪ੍ਰੋਗਰਾਮ ‘ਰਬਾਬ’ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਗੀਤ, ਲੋਕ ਗੀਤ, ਭੰਗੜਾ, ਗਿੱਧਾ, ਲੋਕ ਨਾਚ, ਸਕਿੱਟਾਂ ਆਦਿ ਪੇਸ਼ ਕੀਤੇ। ਪ੍ਰੋਗਰਾਮ ਵਿਚ ਮੈਂਬਰ ਰਾਜ ਸੂਚਨਾ ਕਮਿਸ਼ਨ ਨਿਧੜਕ ਸਿੰਘ ਬਰਾੜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਹਰ ਵੱਡਾ ...

Read More

ਸੜਕ ’ਤੇ ਪਾਣੀ ਫੈਲਣ ਖ਼ਿਲਾਫ਼ ਇਲਾਕਾ ਵਾਸੀਆਂ ਵੱਲੋਂ ਪ੍ਰਦਰਸ਼ਨ

ਸੜਕ ’ਤੇ ਪਾਣੀ ਫੈਲਣ ਖ਼ਿਲਾਫ਼ ਇਲਾਕਾ ਵਾਸੀਆਂ ਵੱਲੋਂ ਪ੍ਰਦਰਸ਼ਨ

ਪੱਤਰ ਪ੍ਰੇਰਕ ਗੁਰਦਾਸਪੁਰ, 23 ਫਰਵਰੀ ਸ਼ਹਿਰ ਦੇ ਬਟਾਲਾ ਰੋਡ ਉਤੇ ਪੈਂਦੇ ਜੀਵਨ ਵਾਲ ਬੱਬਰੀ ਨੇੜਿਉਂ ਲੰਘਦਾ ਨਿਕਾਸੀ ਨਾਲਾ ਲੋਕਾਂ ਲਈ ਪ੍ਰੇਸ਼ਾਨੀਆਂ ਦਾ ਸਬੱਬ ਬਣਿਆ ਹੋਇਆ ਹੈ। ਇਥੋਂ ਗੰਦਾ ਪਾਣੀ ਓਵਰ ਫਲੋਅ ਹੋ ਕੇ ਸੜਕ ਉੱਤੇ ਫੈਲਣ ਕਾਰਨ ਲੋਕਾਂ ਦਾ ਲੰਘਣਾ ਵੀ ਔਖਾ ਹੋ ਗਿਆ ਹੈ। ਇਲਾਕਾ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਸਮੱਸਿਆ ਦਾ ...

Read More

ਪੈਟਰੋਲ ਪੰਪ ਦੇ ਕਰਿੰਦੇ ਦੀ ਗੋਲੀਆਂ ਮਾਰ ਕੇ ਹੱਤਿਆ

ਪੈਟਰੋਲ ਪੰਪ ਦੇ ਕਰਿੰਦੇ ਦੀ ਗੋਲੀਆਂ ਮਾਰ ਕੇ ਹੱਤਿਆ

ਲਖਨਪਾਲ ਸਿੰਘ ਮਜੀਠਾ, 23 ਫਰਵਰੀ ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਸ਼ਾਮਨਗਰ ਦੇ ਪੈਟਰੋਲ ਪੰਪ ਦੇ ਕਰਿੰਦੇ ਦੀ ਅੱਜ ਅਣਪਛਾਤੇ ਲੁਟੇਰਿਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਪੈਟਰੋਲੀਅਮ ਦੇ ਪਦਮ ਸੇਵਾ ਕੇਂਦਰ ਸ਼ਾਮਨਗਰ ਵਿੱਚ ਅੱਜ ਬਾਅਦ ਦੁਪਹਿਰ ਇੱਕ ਪਲੈਟੀਨਾ ਮੋਟਰਸਾਈਕਲ ’ਤੇ ਸਵਾਰ ਦੋ ਅਣਪਛਾਤੇ ਨੌਜਵਾਨ ਆਏ ਅਤੇ ...

Read More


ਠੇਕਾ ਮੁਲਾਜ਼ਮਾਂ ਨੇ ਰੋਸ ਮਾਰਚ ਕਰਨ ਮਗਰੋਂ ਸਰਕਾਰ ਦੀ ਅਰਥੀ ਫੂਕੀ

Posted On February - 22 - 2017 Comments Off on ਠੇਕਾ ਮੁਲਾਜ਼ਮਾਂ ਨੇ ਰੋਸ ਮਾਰਚ ਕਰਨ ਮਗਰੋਂ ਸਰਕਾਰ ਦੀ ਅਰਥੀ ਫੂਕੀ
ਪੱਤਰ ਪ੍ਰੇਰਕ ਤਰਨ ਤਾਰਨ, 22 ਫਰਵਰੀ ਪੰਜਾਬ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਝੰਡੇ ਹੇਠ ਅੱਜ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੁੱਖ ਮੰਗ ਸਬੰਧੀ ਇੱਥੇ ਰੈਲੀ ਕੀਤੀ। ਮਗਰੋਂ ਕਰਮਚਾਰੀਆਂ ਨੇ ਸ਼ਹਿਰ ਵਿੱਚ ਰੋਸ ਮਾਰਚ ਕਰ ਕੇ ਸਰਕਾਰ ਦੀ ਅਰਥੀ     ਵੀ ਸਾੜੀ| ਇਸ ਐਕਸ਼ਨ ਵਿੱਚ ਠੇਕਾ ਤੇ ਆਊਟ ਸੋਰਸਿੰਗ ਅਧਾਰ ’ਤੇ ਕੰਮ ਕਰਦੇ ਕਰਮਚਾਰੀਆਂ ਨੇ ਹਿੱਸਾ ਲਿਆ| ਮੁਲਾਜ਼ਮਾਂ ਨੂੰ ਬਲਕਾਰ ਵਲਟੋਹਾ, ਕਾਰਜ ਸਿੰਘ ਕੈਰੋਂ, ਗੁਰਪ੍ਰੀਤ ਸਿੰਘ ਗੰਡੀਵਿੰਡ, ਰੂਰਲ ਫਾਰਮਾਸਿਸਟ 

ਨਡਾਲਾ-ਸੁਭਾਨਪੁਰ ਸੜਕ ਉੱਤੇ ਘੋਨੇ ਪੁਲ ’ਤੇ ਚਾਰਦੀਵਾਰੀ ਬਣਾਈ

Posted On February - 22 - 2017 Comments Off on ਨਡਾਲਾ-ਸੁਭਾਨਪੁਰ ਸੜਕ ਉੱਤੇ ਘੋਨੇ ਪੁਲ ’ਤੇ ਚਾਰਦੀਵਾਰੀ ਬਣਾਈ
ਪੱਤਰ ਪ੍ਰੇਰਕ ਨਡਾਲਾ, 22 ਫਰਵਰੀ ਲੰਮੇ ਸਮੇਂ ਤੋਂ ਨਡਾਲਾ-ਸੁਭਾਨਪੁਰ ਸੜਕ ’ਤੇ ਪਿੰਡ ਤਾਜਪੁਰ ਨੇੜੇ ਪੁਰਾਣਾ ਛੋਟਾ ਪੁਲ ਹਾਦਸਿਆਂ ਨੂੰ ਸੱਦਾ ਦੇ ਰਿਹਾ ਸੀ। ਸਬੰਧਿਤ ਵਿਭਾਗ ਦੀ ਅਣਦੇਖੀ ਕਾਰਨ ਇੱਥੇ ਕਈ ਲੋਕ ਮੌਤ ਦੇ ਮੂੰਹ ਵਿੱਚ ਚਲੇ ਗਏ। ਇਸ ਸਬੰਧੀ ‘ਪੰਜਾਬੀ ਟ੍ਰਿਬਿਊਨ’ ਵਿੱਚ ਲੱਗੀਆਂ ਖ਼ਬਰਾਂ ਮਗਰੋਂ ਹੁਣ ਵਿਭਾਗ ਹਰਕਤ ਵਿੱਚ ਆਇਆ ਹੈ ਤੇ ਇਸ ਘੋਨੇ ਪੁਲ ਦੇ ਦੋਵੇਂ ਪਾਸੇ ਦੀਵਾਰ ਬਣਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਰੀਬ ਦੋ ਸਾਲ ਪਹਿਲਾਂ ਇਸ ਮੁੱਖ ਸੜਕ ਨੂੰ 18 ਤੋਂ 23 ਫੁੱਟ ਚੌੜਾ ਤਾਂ 

ਬਿਜਲੀ ਮੁਲਾਜ਼ਮਾਂ ਵੱਲੋਂ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਸੰਘਰਸ਼ ਦਾ ਐਲਾਨ

Posted On February - 22 - 2017 Comments Off on ਬਿਜਲੀ ਮੁਲਾਜ਼ਮਾਂ ਵੱਲੋਂ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਸੰਘਰਸ਼ ਦਾ ਐਲਾਨ
ਪੱਤਰ ਪ੍ਰੇਰਕ ਅਜਨਾਲਾ, 22 ਫਰਵਰੀ ਪਾਵਰਕੌਮ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਜਿਵੇਂ ਪੇਅ ਬੈਂਡ ਦਾ ਮਸਲਾ ਹੱਲ ਕਰਨਾ,  ਨਵੀਂ ਭਰਤੀ ਕਰਨਾ, ਖਾਲੀ ਅਸਾਮੀਆਂ ਭਰਨਾ, ਤਰਸ ਦੇ ਆਧਾਰ ’ਤੇ ਨੌਕਰੀਆਂ ਦੇਣਾ ਆਦਿ ਨੂੰ ਲਾਗੂ ਕਰਨ ਵਿੱਚ ਮੈਨੇਜਮੈਂਟ ਢਿੱਲ-ਮੱਠ ਵਰਤ ਰਹੀ ਹੈ ਅਤੇ ਧਰਨੇ-ਮੁਜ਼ਾਹਰਿਆਂ ਵਿੱਚ ਸ਼ਾਮਲ ਹੋਣ ਵਾਲੇ ਮੁਲਾਜ਼ਮਾਂ ਦੀ ਸਰਵਿਸ ਬਰੇਕ ਕਰ ਰਹੀ ਹੈ। ਮੈਨੇਜਮੈਂਟ ਦੇ ਇਸ ਫ਼ੈਸਲੇ ਵਿਰੁਧ ਸਮੂਹ ਬਿਜਲੀ ਕਰਮਚਾਰੀ ਜਾਇੰਟ ਫੋਰਮ ਦੀ ਪਟਿਆਲਾ ਵਿੱਚ 

ਏਟੀਐਮ ਬਦਲ ਕੇ ਲੁੱਟਣ ਵਾਲੇ ਗਰੋਹ ਖ਼ਿਲਾਫ਼ ਕੇਸ ਦਰਜ

Posted On February - 22 - 2017 Comments Off on ਏਟੀਐਮ ਬਦਲ ਕੇ ਲੁੱਟਣ ਵਾਲੇ ਗਰੋਹ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ ਤਰਨ ਤਾਰਨ, 22 ਫਰਵਰੀ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਜਾਅਲਸਾਜ਼ਾਂ ਦੇ ਚਾਰ-ਮੈਂਬਰੀ ਗਰੋਹ ਖ਼ਿਲਾਫ਼ ਜ਼ਿਲ੍ਹਾ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਵੱਲੋਂ ਕੀਤੀ ਗਈ ਜਾਂਚ ਦੇ ਆਧਾਰ ’ਤੇ ਧਾਰਾ 420, 120-ਬੀ ਅਧੀਨ ਕੇਸ ਦਰਜ ਕੀਤਾ ਹੈ| ਇਸ ਗਰੋਹ ਵੱਲੋਂ ਸਾਲ ਪਹਿਲਾਂ ਕਸਬਾ ਗੋਇੰਦਵਾਲ ਸਾਹਿਬ ਦੇ ਵਾਸੀ ਭਾਰਤੀ ਫੌਜ ਦੇ ਸੇਵਾਮੁਕਤ ਹੌਲਦਾਰ ਅਮਰ ਸਿੰਘ ਦਾ ਬੈਂਕ ਦਾ ਏ.ਟੀ.ਐਮ. ਬਦਲ ਕੇ ਉਸ ਦੇ ਖਾਤੇ ਵਿੱਚੋਂ ਕਰੀਬ 1.05 ਰੁਪਏ ਦੀ ਰਕਮ ਕਢਵਾ ਲਈ ਗਈ ਸੀ| ਜਾਅਲਸਾਜ਼ਾਂ ਦੇ ਗਰੋਹ ਵਿੱਚੋਂ ਇੱਕ 

ਲੰਮਾ ਸਮਾਂ ਬੀਤਣ ਦੇ ਬਾਵਜੂਦ ਸਾਬਕਾ ਵਿਧਾਇਕ ਦੇ ਘਰ ਦਾ ਰਸਤਾ ਕੱਚਾ

Posted On February - 22 - 2017 Comments Off on ਲੰਮਾ ਸਮਾਂ ਬੀਤਣ ਦੇ ਬਾਵਜੂਦ ਸਾਬਕਾ ਵਿਧਾਇਕ ਦੇ ਘਰ ਦਾ ਰਸਤਾ ਕੱਚਾ
ਗੁਰਭੇਜ ਸਿੰਘ ਰਾਣਾ ਸ੍ਰੀ ਹਰਗੋਬਿੰਦਪੁਰ, 22 ਫਰਵਰੀ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਪੰਜਾਬ ਸਰਕਾਰ ਵਿੱਚ ਵਿਧਾਇਕ ਰਹੇ ਕਾਮਰੇਡ ਗੁਰਨਾਮ ਸਿੰਘ ਧੀਰੋਵਾਲ ਦੇ ਘਰ ਨੂੰ ਜਾਂਦਾ ਰਸਤਾ ਅੱਜ ਵੀ ਕੱਚਾ ਹੈ, ਜਿਸ ਵੱਲ ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ। ਕਾਮਰੇਡ ਗੁਰਨਾਮ ਸਿੰਘ ਸੀਪੀਆਈ ਦੇ ਸੀਨੀਅਰ ਆਗੂ ਸਨ, ਜਿਨ੍ਹਾਂ ਨੂੰ ਸੀਪੀਆਈ ਵੱਲੋਂ 1992     ਵਿੱਚ ਸ੍ਰੀ ਹਰਗੋਬਿੰਦਪੁਰ ਤੋਂ ਚੋਣ ਲੜਾਈ ਗਈ ਸੀ। ਸਾਬਕਾ ਵਿਧਾਇਕ ਕਾਮਰੇਡ ਗੁਰਨਾਮ ਸਿੰਘ ਧੀਰੋਵਾਲ ਦਾ ਘਰ ਸ੍ਰੀ ਹਰਗੋਬਿੰਦਪੁਰ 

ਠੇਕਾ ਮੁਲਾਜ਼ਮਾਂ ਵੱਲੋਂ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰਾ

Posted On February - 22 - 2017 Comments Off on ਠੇਕਾ ਮੁਲਾਜ਼ਮਾਂ ਵੱਲੋਂ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰਾ
ਪੱਤਰ ਪ੍ਰੇਰਕ ਹੁਸ਼ਿਆਰਪੁਰ, 21 ਫਰਵਰੀ ਵੱਖ-ਵੱਖ ਵਿਭਾਗਾਂ ’ਚ ਪਿਛਲੇ ਲੰਬੇ ਸਮੇਂ ਤੋਂ ਠੇਕੇ ’ਤੇ ਸੇਵਾਵਾਂ ਨਿਭਾਅ ਰਹੇ ਕਰਮਚਾਰੀਆਂ ਨੇ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਇੱਥੇ ਜ਼ਿਲ੍ਹਾ ਪ੍ਰਧਾਨ ਗੁਰਜਿੰਦਰ ਸਿੰਘ ਬਨਵੈਤ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰਾ ਕੀਤਾ ਅਤੇ ਅਫਸਰਸ਼ਾਹੀ ਦੀ ਅਰਥੀ ਫੂਕੀ। ਉਨ੍ਹਾਂ ਨੇ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਖਿਲਾਫ਼ ਵੀ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਕਮਿਸ਼ਨਰ ਨਵਨੀਤ ਕੌਰ ਬਲ ਨੂੰ ਮੰਗ ਪੱਤਰ ਦਿੱਤਾ। ਰੋਸ 

ਪਰਵਾਸੀ ਭਾਰਤੀ ਕਰੰਸੀ ਬਦਲਣ ਲਈ ਮੰਝਧਾਰ ’ਚ ਫਸੇ

Posted On February - 22 - 2017 Comments Off on ਪਰਵਾਸੀ ਭਾਰਤੀ ਕਰੰਸੀ ਬਦਲਣ ਲਈ ਮੰਝਧਾਰ ’ਚ ਫਸੇ
ਪੱਤਰ ਪ੍ਰੇਰਕ ਫਿਲੌਰ, 21 ਫਰਵਰੀ ਨੋਟਬੰਦੀ ਕਾਰਨ ਵਿਦੇਸ਼ਾਂ ’ਚੋਂ ਆ ਰਹੇ ਪਰਵਾਸੀ ਕਾਫੀ ਪ੍ਰੇਸ਼ਾਨ ਹਨ। ਵੱਡੀ ਮੁਸ਼ਕਲ ਉਨ੍ਹਾਂ ਪਰਵਾਸੀਆਂ ਦੀ ਹੈ, ਜਿਨ੍ਹਾਂ ਕੋਲ ਵਿਦੇਸ਼ੀ ਪਾਸਪੋਰਟ ਹਨ। ਬੁਨਿਆਦੀ ਤੌਰ ’ਤੇ ਭਾਰਤ ਦੇ ਹੋਣ ਦੇ ਬਾਵਜੂਦ ਅਜਿਹੇ ਪ੍ਰਵਾਸੀ ਆਪਣੀ ਕਰੰਸੀ ਬਦਲਾਉਣ ਤੋਂ ਅਸਮਰਥ ਹੋ ਗਏ ਹਨ। ਇਨ੍ਹਾਂ ਪਰਵਾਸੀ ਭਾਰਤੀਆਂ ਨੇ ਦੱਸਿਆ ਕਿ ਹਵਾਈ ਅੱਡੇ ’ਤੇ ਉਨ੍ਹਾਂ ਪਾਸੋਂ ਕੋਈ ਫਾਰਮ ਆਦਿ ਨਹੀਂ ਭਰਵਾਇਆ ਗਿਆ ਜਦੋਂ ਕਿ ਭਾਰਤੀ ਪਾਸਪੋਰਟ ਰੱਖਣ ਵਾਲੇ ਪਰਵਾਸੀ ਭਾਰਤੀਆਂ 

ਆਰਸੀਐਫ ਵਿੱਚ ਨਿੱਜੀਕਰਨ ਵਿਰੁੱਧ ਰੇਲਵੇ ਮੁਲਾਜ਼ਮਾਂ ਨੂੰ ਕੀਤਾ ਲਾਮਬੰਦ

Posted On February - 22 - 2017 Comments Off on ਆਰਸੀਐਫ ਵਿੱਚ ਨਿੱਜੀਕਰਨ ਵਿਰੁੱਧ ਰੇਲਵੇ ਮੁਲਾਜ਼ਮਾਂ ਨੂੰ ਕੀਤਾ ਲਾਮਬੰਦ
ਨਿੱਜੀ ਪੱਤਰ ਪ੍ਰੇਰਕ ਕਪੂਰਥਲਾ, 21 ਫਰਵਰੀ ਰੇਲ ਕੋਚ ਫੈਕਟਰੀ (ਆਰਸੀਐਫ) ਐਂਪਲਾਈਜ਼ ਯੂਨੀਅਨ ਵੱਲੋਂ ਫੈਕਟਰੀ ਵਿੱਚ ਭਾਰਤ ਸਰਕਾਰ ਅਤੇ ਰੇਲਵੇ ਬੋਰਡ ਵੱਲੋਂ ਕਥਿਤ ਤੌਰ ’ਤੇ ਆਊਟ ਸੋਰਸਿੰਗ, ਨਿੱਜੀਕਰਨ, ਨਵੀਂ ਭਰਤੀ ਬੰਦ ਕਰਨ ਤੇ ਠੇਕੇਦਾਰੀ ਸਿਸਟਮ ਦੇ ਵਿਰੋਧ ਵਿੱਚ ਚਲਾਈ ਜਾ ਰਹੀ ਜਨ ਜਾਗਰਨ ਮੁਹਿੰਮ ਤਹਿਤ ਅੱਜ ਫਰਨੀਸ਼ਿੰਗ ਸ਼ਾਪ ਵਿੱਚ ਕਰਮਚਾਰੀਆਂ ਨੂੰ ਲਾਮਬੰਦ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਨੇ ਦੋਸ਼ ਲਾਇਆ ਕਿ ਭਾਰਤ ਸਰਕਾਰ ਸਿਰਫ਼ ਅਮੀਰ 

ਫੈਕਟਰੀ ਦੇ ਬਾਹਰ ਇਲਾਕਾ ਵਾਸੀਆਂ ਵੱਲੋਂ ਨਾਅਰੇਬਾਜ਼ੀ

Posted On February - 22 - 2017 Comments Off on ਫੈਕਟਰੀ ਦੇ ਬਾਹਰ ਇਲਾਕਾ ਵਾਸੀਆਂ ਵੱਲੋਂ ਨਾਅਰੇਬਾਜ਼ੀ
ਪੱਤਰ ਪ੍ਰੇਰਕ ਹੁਸ਼ਿਆਰਪੁਰ, 21 ਫਰਵਰੀ ਸੋਮਵਾਰ ਦੇਰ ਰਾਤ ਹਰਿਆਣਾ ਰੋਡ ’ਤੇ ਪਿੰਡ ਦੌਲੋਵਾਲ ਵਿੱਚ ਸੈਂਚਰੀ ਪਲਾਈਬੋਰਡ ਫੈਕਟਰੀ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਉੱਥੇ ਪਹੁੰਚ ਗਏ ਅਤੇ ਫੈਕਟਰੀ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੋਸ਼ ਲਗਾਇਆ ਕਿ ਨਿਯਮਾਂ ਦੇ ਉਲਟ ਰਾਤ ਨੂੰ ਵੀ ਇੱਥੇ ਕੰਮ ਚੱਲਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ। ਮੌਕੇ ’ਤੇ ਕਾਫੀ ਚਿਰ ਰੌਲਾ ਰੱਪਾ ਪੈਂਦਾ ਰਿਹਾ। 

ਮਨਰੇਗਾ ਵਰਕਰਾਂ ਵੱਲੋਂ ਕੰਮ ਨਾ ਮਿਲਣ ਕਰਕੇ ਰੋਸ ਪ੍ਰਦਰਸ਼ਨ

Posted On February - 22 - 2017 Comments Off on ਮਨਰੇਗਾ ਵਰਕਰਾਂ ਵੱਲੋਂ ਕੰਮ ਨਾ ਮਿਲਣ ਕਰਕੇ ਰੋਸ ਪ੍ਰਦਰਸ਼ਨ
ਪੱਤਰ ਪ੍ਰੇਰਕ ਗੜ੍ਹਸ਼ੰਕਰ, 21 ਫਰਵਰੀ ਲੇਬਰ ਪਾਰਟੀ ਭਾਰਤ ਤੇ ਮਨਰੇਗਾ ਲੇਬਰ ਮੂਵਮੈਂਟ ਪੰਜਾਬ ਵੱਲੋਂ ਖੇਤਰ ਦੇ ਪਿੰਡ ਸੈਲਾ ਖੁਰਦ ’ਚ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਮਨਜਿੰਦਰ ਕੁਮਾਰ ਦੀ ਅਗਵਾਈ ਹੇਠ ਪਿੰਡ ਦੇ ਮਨਰੇਗਾ ਵਰਕਰਾਂ ਨੂੰ ਸਾਲ 2009 ਤੋਂ ਸਕੀਮ ਅਧੀਨ ਕੋਈ ਕੰਮ ਨਾ ਮਿਲਣ ਕਾਰਨ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਇਸ ਪਿੰਡ ਦੇ ਮਨਰੇਗਾ ਵਰਕਰ ਸਾਲ 2009 ਤੋਂ ਮਨਰੇਗਾ ਸਕੀਮ ਅਧੀਨ ਸਾਲ ’ਚ 100 ਦਿਨਾਂ ਦੇ ਕੰਮ 

ਤਨਖਾਹ ਨਾ ਮਿਲਣ ਕਾਰਨ ਸਿੱਖਿਆ ਪ੍ਰੋਵਾਈਡਰ ਪ੍ਰੇਸ਼ਾਨ

Posted On February - 22 - 2017 Comments Off on ਤਨਖਾਹ ਨਾ ਮਿਲਣ ਕਾਰਨ ਸਿੱਖਿਆ ਪ੍ਰੋਵਾਈਡਰ ਪ੍ਰੇਸ਼ਾਨ
ਪੱਤਰ ਪ੍ਰੇਰਕ ਗੜ੍ਹਸ਼ੰਕਰ, 21 ਫਰਵਰੀ ਸਿੱਖਿਆ ਪ੍ਰੋਵਾਈਡਰਾਂ ਵਜੋਂ ਸੂਬੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਕੰਮ ਕਰ ਰਹੇ ਅਧਿਆਪਕ ਪਿਛਲੇ ਪੰਜ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ। ਸਰਕਾਰ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਆਖਰੀ ਤਨਖਾਹ ਅਕਤੂਬਰ ਮਹੀਨੇ ਦੌਰਾਨ ਜਾਰੀ ਕੀਤੀ ਗਈ ਸੀ ਪਰ ਇਸ ਪਿੱਛੋਂ ਸਿੱਖਿਆ ਵਿਭਾਗ ਨੇ ਇਨ੍ਹਾਂ ਅਧਿਆਪਕਾਂ ਨੂੰ ਕੋਈ ਤਨਖਾਹ ਨਹੀਂ ਦਿੱਤੀ ਜਿਸ ਕਰਕੇ ਇਹ ਅਧਿਆਪਕ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਇਸ ਬਾਰੇ ਗੱਲ 

ਸਕੂਲ ਵਿੱਚ ਲੁੱਟ ਦੀ ਕੋਸ਼ਿਸ਼, ਚੌਂਕੀਦਾਰ ਗੰਭੀਰ ਜ਼ਖਮੀ

Posted On February - 22 - 2017 Comments Off on ਸਕੂਲ ਵਿੱਚ ਲੁੱਟ ਦੀ ਕੋਸ਼ਿਸ਼, ਚੌਂਕੀਦਾਰ ਗੰਭੀਰ ਜ਼ਖਮੀ
ਪੱਤਰ ਪ੍ਰੇਰਕ ਆਦਮਪੁਰ ਦੋਆਬਾ, 21 ਫਰਵਰੀ   ਬੀਤੀ ਦੇਰ ਰਾਤ ਇਥੋ ਐਮ ਆਰ ਇੰਟਰਨੈਸ਼ਨਲ ਸਕੂਲ ਵਿੱਚ ਪੰਜ ਨਕਾਬਪੋਸ਼ ਲੁਟੇਰਿਆਂ ਵੱਲੋਂ ਲੁੱਟ ਦੀ ਨੀਅਤ ਨਾਲ ਦਾਖਿਲ ਹੋ ਕੇ ਸਕੂਲ ਦੇ  ਚੌਂਕੀਦਾਰ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ । ਸਕੂਲ ਵਿਚ ਰਹਿੰਦੇ ਲੋਕਾਂ ਵਲੋਂ  ਰੌਲਾ ਪਾਉਣ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ ।ਗੰਭੀਰ ਜ਼ਖਮੀ ਆਸ ਬਹਾਦਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ ਬਾਰ੍ਹਾ ਵਜੇ ਨਕਾਬਪੋਸ਼ ਲੁਟੇਰੇ ਸਕੂਲ ਦੇ ਪਿਛਲੀ ਕੰਧ ਤੋੜ ਸਕੂਲ  ਅੰਦਰ ਦਾਖਿਲ 

ਨਜਾਇਜ਼ ਖਣਨ, 3 ਮਸ਼ੀਨਾਂ ਜ਼ਬਤ, 3 ਕਾਬੂ

Posted On February - 22 - 2017 Comments Off on ਨਜਾਇਜ਼ ਖਣਨ, 3 ਮਸ਼ੀਨਾਂ ਜ਼ਬਤ, 3 ਕਾਬੂ
ਪੱਤਰ ਪ੍ਰੇਰਕ ਪਠਾਨਕੋਟ, 21 ਫਰਵਰੀ ਜ਼ਿਲ੍ਹਾ ਪਠਾਨਕੋਟ ਦੀ ਪੁਲੀਸ ਨੇ ਗੈਰ ਕਾਨੂੰਨੀ ਮਾਈਨਿੰਗ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਮਸ਼ੀਨਾਂ ਸਮੇਤ ਕਾਬੂ ਕਰਕੇ 7 ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਨਿਲੰਬਰੀ ਵਿਜੇ ਜਗਦਲੇ ਨੇ ਦੱਸਿਆ ਕਿ 20 ਫਰਵਰੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਆਨੇੜ ਵਿੱਚ ਕੁਝ ਲੋਕ ਜੇ.ਸੀ.ਬੀ. ਮਸ਼ੀਨ  ਅਤੇ ਟਿਪਰਾਂ ਨਾਲ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਹਨ ਜਿਸ ’ਤੇ ਕੁਲਵਿੰਦਰ ਸਿੰਘ ਮੁੱਖ ਅਫ਼ਸਰ ਥਾਨਾ ਸਦਰ 

ਅੰਗਰੇਜ਼ੀ ਸਕੂਲਾਂ ’ਚ ਪੰਜਾਬੀ ਬੋਲਣ ’ਤੇ ਰੋਕਾਂ ਤੋਂ ਮਾਂ ਬੋਲੀ ਦੇ ਹਮਦਰਦ ਦੁਖੀ

Posted On February - 22 - 2017 Comments Off on ਅੰਗਰੇਜ਼ੀ ਸਕੂਲਾਂ ’ਚ ਪੰਜਾਬੀ ਬੋਲਣ ’ਤੇ ਰੋਕਾਂ ਤੋਂ ਮਾਂ ਬੋਲੀ ਦੇ ਹਮਦਰਦ ਦੁਖੀ
ਪਾਲ ਸਿੰਘ ਨੌਲੀ ਜਲੰਧਰ, 21 ਫਰਵਰੀ ਕੌਮਾਂਤਰੀ ਪੱਧਰ ’ਤੇ ਮਨਾਏ ਗਏ ਮਾਂ ਬੋਲੀ ਦਿਵਸ ’ਤੇ ਪੰਜਾਬੀ ਨਾਲ ਜੁੜੇ ਲੇਖਕਾਂ, ਸਾਹਿਤਕਾਰਾਂ ਅਤੇ ਕਵੀਆਂ ਨੇ ਜਿਥੇ ਮਾਂ ਬੋਲੀ ਦਿਵਸ ’ਤੇ ਸਮੁੱਚੇ ਪੰਜਾਬੀਆਂ ਨੂੰ ਵਧਾਈ ਦਿੱਤੀ ਉਥੇ ਨਾਲ ਹੀ ਇਹ ਸੱਦਾ ਦਿੱਤਾ ਕਿ ਉਹ ਇਕਜੁੱਟ ਹੋ ਕੇ ਆਪਣੀ ਮਾਂ ਬੋਲੀ ਨੂੰ ਬਚਾਉਣ ਲਈ ਹੰਭਲਾ ਮਾਰਨ। ਪੰਜਾਬੀ ਜਾਗ੍ਰਿਤੀ ਮੰਚ ਵੱਲੋਂ ਸੱਤਵਾਂ ਪੰਜਾਬੀ ਜਾਗ੍ਰਿਤੀ ਮਾਰਚ ਲਾਇਲਪੁਰ ਖਾਲਸਾ ਸਕੂਲ ਨਕੋਦਰ ਰੋਡ ਤੋਂ ਸ਼ੁਰੂ ਕਰਕੇ ਸ਼ਹਿਰ ਦੇ ਬਜ਼ਾਰਾਂ ’ਚੋਂ 

ਅਧਿਆਪਕਾਂ ਵੱਲੋਂ 24 ਫਰਵਰੀ ਦੀ ਏਕਤਾ ਕਨਵੈੱਨਸ਼ਨ ਵਿੱਚ ਸ਼ਾਮਿਲ ਹੋਣ ਦਾ ਫ਼ੈਸਲਾ

Posted On February - 22 - 2017 Comments Off on ਅਧਿਆਪਕਾਂ ਵੱਲੋਂ 24 ਫਰਵਰੀ ਦੀ ਏਕਤਾ ਕਨਵੈੱਨਸ਼ਨ ਵਿੱਚ ਸ਼ਾਮਿਲ ਹੋਣ ਦਾ ਫ਼ੈਸਲਾ
ਪੱਤਰ ਪ੍ਰੇਰਕ ਰਈਆ 21 ਫਰਵਰੀ ‘ਅਧਿਆਪਕ ਏਕਤਾ ਕਮੇਟੀ’ ਵੱਲੋਂ ਪੰਜਾਬ ਦੇ ਅਧਿਆਪਕਾਂ ਦੀ ਇੱਕ ਸਾਂਝੀ ਜਥੇਬੰਦੀ ਦੀ ਉਸਾਰੀ ਨੂੰ ਲੈ ਕੇ 24 ਫਰਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾਈ ‘ਏਕਤਾ ਕਨਵੈੱਨਸ਼ਨ’ ਕੀਤੀ ਜਾ ਰਹੀ ਹੈ। ਜਿਸ ਦੀ ਤਿਆਰੀ ਵਜੋਂ ‘ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ, ਅਧਿਆਪਕ ਏਕਤਾ ਮੰਚ, 3442 ਟੀਚਰਜ਼ ਯੂਨੀਅਨ ਅਤੇ 7654 ਅਧਿਆਪਕ ਸਾਂਝਾ ਫ਼ਰੰਟ’ ਦੀ ਸਾਂਝੀ ਮੀਟਿੰਗ ਰਈਆ ਵਿਖੇ ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜਰਮਨਜੀਤ ਸਿੰਘ, ਅਸ਼ਵਨੀ 

ਸਿੱਖਿਆ ਅਫਸਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

Posted On February - 22 - 2017 Comments Off on ਸਿੱਖਿਆ ਅਫਸਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਖੇਤਰੀ ਪ੍ਰਤੀਨਿਧ ਜਲੰਧਰ, 21 ਫਰਵਰੀ ਵਿਜੀਲੈਂਸ ਬਿਊਰੋ ਨੇ ਸਿੱਖਿਆ ਅਫ਼ਸਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਅਧਿਕਾਰੀਆਂ ਨੇ ਸਿੱਖਿਆ ਅਫਸਰ ਵਿਨੈ ਕੁਮਾਰ ਨੂੰ 15 ਹਜ਼ਾਰ ਰਿਸ਼ਵਤ ਲੈਂਦਿਆਂ ਕਾਬੂ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਇੰਸਪੈਕਟਰ ਮਦਨ ਲਾਲ ਨੇ ਦੱਸਿਆ ਕਿ ਕਮਿਸਟਰੀ ਲੈਕਚਰਾਰ ਜਗਤਿੰਦਰ ਸਿੰਘ ’ਤੇ ਮੁਕੱਦਮਾ ਦਰਜ ਹੋਣ ਕਰਕੇ ਮੁਅੱਤਲ ਕੀਤਾ ਗਿਆ ਸੀ ਤੇ ਉਸ ਨੂੰ ਮੁਅੱਤਲੀ ਦੌਰਾਨ ਸਰਕਲ ਐਜੂਕੇਸ਼ਨ ਅਫਸਰ ਬਣਾ ਦਿੱਤਾ 
Page 5 of 3,74612345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.