ਭਾਜਪਾ ਅਤੇ ਕਾਂਗਰਸ ਹੋਈਆਂ ‘ਆਪ’ ਦੁਆਲੇ !    ਸੁਧਾਰ ਕਾਲਜ ਨੇ ਜਿੱਤੀ ਪੰਜਾਬ ’ਵਰਸਿਟੀ ਹਾਕੀ ਚੈਂਪੀਅਨਸ਼ਿਪ !    ਨੌਜਵਾਨ ਸੋਚ: ਵਿਦੇਸ਼ਾਂ ਵੱਲ ਪਰਵਾਸ - ਕਿੰਨਾ ਕੁ ਜਾਇਜ਼ ? !    ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ ਦਾ ਮਸਲਾ !    ਨੌਕਰੀਆਂ ਲਈ ਭਟਕਣ ਦੀ ਬਜਾਏ ਉੱਦਮੀ ਬਣਨ ਦੀ ਲੋੜ !    ਨੌਜਵਾਨ ਤੇ ਫੈਸ਼ਨਪ੍ਰਸਤੀ !    ਕਿਵੇਂ ਦੂਰ ਕਰੀਏ ਬੋਰਡ ਦੀਆਂ ਪ੍ਰੀਖਿਆਵਾਂ ਦਾ ਡਰ ? !    ਕੇਂਦਰੀ ਬਜਟ: ਮਾਇਆਵਤੀ ਵੱਲੋਂ ਚੋਣ ਕਮਿਸ਼ਨ ਦੇ ਆਦੇਸ਼ਾਂ ਦਾ ਸਵਾਗਤ !    ਰਾਹੁਲ ਨੂੰ ਕੁੜਤੇ ਦੀ ਤਰਪਾਈ ਲਈ ਹਜ਼ਾਰ ਦਾ ਚੈੱਕ ਘੱਲਿਆ !    ਰਾਜਨੀਤਕ ਵਿੰਗ ਸਰਵੇ ਤੋਂ ਬਾਅਦ ਉਮੀਦਵਾਰਾਂ ਦੇ ਸਮਰਥਨ ਦਾ ਲਵੇਗਾ ਫੈਸਲਾ: ਡੇਰਾ ਮੁਖੀ !    

ਮਾਝਾ-ਦੋਆਬਾ › ›

Featured Posts
ਬਾਜਵਾ ਵੱਲੋਂ ਕਾਂਗਰਸੀ ਉਮੀਦਵਾਰ ਪਾਹੜਾ ਦੇ ਹੱਕ ’ਚ ਚੋਣ ਰੈਲੀ

ਬਾਜਵਾ ਵੱਲੋਂ ਕਾਂਗਰਸੀ ਉਮੀਦਵਾਰ ਪਾਹੜਾ ਦੇ ਹੱਕ ’ਚ ਚੋਣ ਰੈਲੀ

ਟ੍ਰਿਬਿਊਨ ਨਿਊਜ਼ ਸਰਵਿਸ ਗੁਰਦਾਸਪੁਰ,  24 ਜਨਵਰੀ ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਬਰਿੰਦਰਮੀਤ ਸਿੰਘ ਪਾਹੜਾ ਦੀ ਹਮਾਇਤ ਵਿੱਚ ਪਿੰਡ ਗੋਹਤ ਪੋਖਰ ਵਿਖੇ ਚੋਣ ਰੈਲੀ ਕੀਤੀ ਗਈ। ਇਸ ਮੌਕੇ ਸ੍ਰੀ ਪਾਹੜਾ ਦੀ ਚੋਣ ਮੁਹਿੰਮ ਨੂੰ ਉੱਦੋਂ ਵੱਡਾ ਹੁੰਗਾਰਾ ਮਿਲਿਆ ...

Read More

ਪੁਲੀਸ ਅਤੇ ਪੈਰਾ ਮਿਲਟਰੀ ਨੇ ਕੀਤੀ ਖੰਡਰਾਂ ਦੀ ਚੈਕਿੰਗ

ਪੁਲੀਸ ਅਤੇ ਪੈਰਾ ਮਿਲਟਰੀ ਨੇ ਕੀਤੀ ਖੰਡਰਾਂ ਦੀ ਚੈਕਿੰਗ

ਪੱਤਰ ਪ੍ਰੇਰਕ ਪਠਾਨਕੋਟ, 24 ਜਨਵਰੀ ਅੱਜ ਉੱਚਾ ਥੱੜਾ ਕਲੋਨੀ ਵਿੱਚ ਸਥਿਤ ਖੰਡਰ ਦਾ ਰੂਪ ਧਾਰਨ ਕਰ ਚੁੱਕੇ ਪੁਰਾਣੇ ਕੁਆਰਟਰਾਂ ਦੀ ਪੰਜਾਬ ਪੁਲੀਸ ਅਤੇ ਪੈਰਾ ਮਿਲਟਰੀ ਵੱਲੋਂ ਡੁੂੰਘਾਈ ਨਾਲ ਚੈਕਿੰਗ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਨਿਲੰਬਰੀ ਵਿਜੇ ਜਗਦਲੇ ਨੇ ਦੱਸਿਆ ਕਿ ਪੰਜਾਬ ਪੁਲੀਸ ਅਤੇ ਪੈਰਾ ਮਿਲਟਰੀ ਵੱਲੋਂ ਸਾਂਝੇ ਤੌਰ ’ਤੇ ਚੈਕਿੰਗ ਮੁਹਿੰਮ ਚਲਾਇਆ ...

Read More

ਅਜੇ ਵੀ ਔਰਤਾਂ ਅਤੇ ਬਜ਼ੁਰਗ ਬੈਂਕਾਂ ਵਿੱਚ ਹੋ ਰਹੇ ਨੇ ਖੱਜਲ

ਅਜੇ ਵੀ ਔਰਤਾਂ ਅਤੇ ਬਜ਼ੁਰਗ ਬੈਂਕਾਂ ਵਿੱਚ ਹੋ ਰਹੇ ਨੇ ਖੱਜਲ

ਪੱਤਰ ਪ੍ਰੇਰਕ ਕਾਹਨੂੰਵਾਨ, 24 ਜਨਵਰੀ ਨੋਟਬੰਦੀ ਤੋਂ ਬਾਅਦ ਅੱਜ ਢਾਈ ਮਹੀਨੇ ਬਾਅਦ ਅੱਜ ਵੀ ਪੇਂਡੂ ਖੇਤਰ ਦੇ ਲੋਕਾਂ ਨੂੰ ਬੈਂਕਾਂ ਵਿਚੋਂ ਆਪਣੀ ਜਮਾਂ ਪੂਜੀ ਪ੍ਰਾਪਤ ਕਰਨ ਤੋਂ ਇਲਾਵਾ ਬਜ਼ੁਰਗ ਪੈਨਸ਼ਨਰਾਂ, ਸਾਬਕਾ ਫ਼ੌਜੀਆਂ ਅਤੇ ਸੇਵਾ ਮੁਕਤ ਮੁਲਾਜ਼ਮਾਂ ਨੂੰ ਬੈਂਕਾਂ ਅਤੇ ਏਟੀਐਮ ਅੱਗੇ ਖੱਜਲ ਖ਼ਰਾਬੀ ਭੁਗਤਣੀ ਪੈ ਰਹੀ ਹੈ। ਨੇੜਲੇ ਪਿੰਡ ਭੱਟੀਆਂ ਦੇ ਰਾਸ਼ਟਰੀ ...

Read More

ਤਿੰਨ ਸੌ ਪਰਿਵਾਰ ਲੋਧੀਨੰਗਲ ਦੀ ਹਮਾਇਤ ’ਤੇ ਨਿੱਤਰੇ

ਤਿੰਨ ਸੌ ਪਰਿਵਾਰ ਲੋਧੀਨੰਗਲ ਦੀ ਹਮਾਇਤ ’ਤੇ ਨਿੱਤਰੇ

ਟ੍ਰਿਬਿਊਨ ਨਿਊਜ਼ ਸਰਵਿਸ ਬਟਾਲਾ, 24 ਜਨਵਰੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਹਲਕਾ ਬਟਾਲਾ ਤੋਂ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ, ਜਦੋਂ ਭਾਜਪਾ ਦੇ ਯੁਵਾ ਆਗੂ  ਹਰਸਿਮਰਨ ਸਿੰਘ ਹੀਰਾ ਵਾਲੀਆ ਦੇ ਯਤਨਾਂ  ਸਦਕਾ 300 ਪਰਿਵਾਰ ਭਾਜਪਾ ’ਚ ਸ਼ਾਮਲ ਹੋ ਕੇ ਉਮੀਦਵਾਰ ਲੋਧੀਨੰਗਲ ਦੀ ਖੁੱਲ੍ਹ ਕੇ ਹਮਾਇਤ ...

Read More

ਪੱਟੀ ਵਿੱਚ ਨਾਕਸ ਸਫਾਈ ਪ੍ਰਬੰਧਾਂ ਤੋਂ ਦੁਕਾਨਦਾਰ ਹੋਏ ਔਖੇ

ਪੱਟੀ ਵਿੱਚ ਨਾਕਸ ਸਫਾਈ ਪ੍ਰਬੰਧਾਂ ਤੋਂ ਦੁਕਾਨਦਾਰ ਹੋਏ ਔਖੇ

ਪੱਤਰ ਪੇ੍ਰਕ ਪੱਟੀ, 24 ਜਨਵਰੀ ਸ਼ਹਿਰ ’ਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰਾਂ ਨੇ ਸ਼ਹਿਰ ਵਾਸੀਆਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਬਾਂਸ ਬਜ਼ਾਰ ਤੇ ਘਾਟੀ ਬਜ਼ਾਰ ਵਿਖੇ ਲੱਗੇ ਗੰਦਗੀ ਦੇ ਢੇਰ ਦੁਕਾਨਦਾਰਾਂ ਲਈ ਸਿਰਦਰਦ ਬਣੇ ਹੋਏ ਹਨ। ਇਸ ਸੰਬੰਧੀ ਅਰਜਿੰਦਰ ਸਿੰਘ ਬਿੱਲਾ, ਕੁਲਦੀਪ ਸਿੰਘ ਤੇ ਬਲਵਿੰਦਰ ਸਿੰਘ ਆਦਿ ਦਾ ਕਹਿਣਾ ਸੀ ਕਿ ਗੰਦੀ ...

Read More

ਧਾਰਮਿਕ ਪ੍ਰੀਖਿਆ ਵਿੱਚ ਅੱਵਲ ਬੱਚਿਆਂ ਨੂੰ ਦਿੱਤੇ ਵਜ਼ੀਫ਼ੇ

ਧਾਰਮਿਕ ਪ੍ਰੀਖਿਆ ਵਿੱਚ ਅੱਵਲ ਬੱਚਿਆਂ ਨੂੰ ਦਿੱਤੇ ਵਜ਼ੀਫ਼ੇ

ਪੱਤਰ ਪੇ੍ਰਕ ਪੱਟੀ, 24 ਜਨਵਰੀ ਗੁਰੁੂ ਰਾਮਦਾਸ ਪਬਲਿਕ ਹਾਈ ਸਕੂਲ ਘਰਿਆਲਾ ਵਿਖੇ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਧਾਰਮਿਕ ਪ੍ਰੀਖਿਆ ਲਈ ਗਈ। ਇਸ ਪ੍ਰੀਖਿਆ ਵਿਚ 60 ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਭਾਈ ਗੁਰਬਚਨ ਸਿੰਘ ਕਲਸੀਆਂ ਨੇ ਕਿਹਾ ਕਿ ਐਸਜੀਪੀਸੀ ਵੱਲੋਂ ਹਰ ਸਾਲ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ ਤਾਂ ਕਿ ...

Read More

ਬਾਦਲ ਸਰਕਾਰ ਵੇਲੇ ਸਿੱਖ ਪੰਥ ਨੂੰ ਢਾਹ ਲੱਗੀ: ਛੋਟੇਪੁਰ

ਬਾਦਲ ਸਰਕਾਰ ਵੇਲੇ ਸਿੱਖ ਪੰਥ ਨੂੰ ਢਾਹ ਲੱਗੀ: ਛੋਟੇਪੁਰ

ਟ੍ਰਿਬਿਊਨ ਨਿਊਜ਼ ਸਰਵਿਸ ਗੁਰਦਾਸਪੁਰ, 24 ਜਨਵਰੀ ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਆਪਣਾ ਪੰਜਾਬ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਇਲਾਕੇ ਦੇ ਪਿੰਡ ਜੌੜਾ ਛੱਤਰਾਂ ਵਿਖੇ ਚੋਣ ਮੀਟਿੰਗ ਕੀਤੀ ਗਈ। ਇਲਾਕੇ ਦੇ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸੁਆਗਤ ਕੀਤਾ ਗਿਆ। ਸ੍ਰੀ ਛੋਟੇਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ...

Read More


ਜੇਲ੍ਹ ਭਰੋ ਅੰਦੋਲਨ: ਪੁਲੀਸ ਨੇ ਆਂਗਨਵਾੜੀ ਵਰਕਰਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਕੀਤਾ ਗੁਰੇਜ਼

Posted On January - 21 - 2017 Comments Off on ਜੇਲ੍ਹ ਭਰੋ ਅੰਦੋਲਨ: ਪੁਲੀਸ ਨੇ ਆਂਗਨਵਾੜੀ ਵਰਕਰਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਕੀਤਾ ਗੁਰੇਜ਼
ਪੱਤਰ ਪ੍ਰੇਰਕ ਤਰਨ ਤਾਰਨ, 20 ਜਨਵਰੀ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ‘ਜੇਲ੍ਹ ਭਰੋ ਅੰਦੋਲਨ’ ਦੇ ਸੱਦੇ ’ਤੇ ਅੱਜ ਇਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦਫ਼ਾ 144 ਤੋੜ ਕੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰਨ ਆਈਆਂ ਜਥੇਬੰਦੀ ਦੀਆਂ 250 ਵਰਕਰਾਂ ਨੂੰ ਪ੍ਰਸ਼ਾਸ਼ਨ ਨੇ ਗ੍ਰਿਫਤਾਰ ਕਰਨ ਤੋਂ ਗੁਰੇਜ਼ ਹੀ ਕੀਤਾ| ਸਰਕਾਰ ਅਤੇ ਪ੍ਰਸ਼ਾਸ਼ਨ ਖਿਲਾਫ਼ ਨਾਅਰੇਬਾਜ਼ੀ ਕਰਦੀਆਂ ਇਨ੍ਹਾਂ ਵਰਕਰਾਂ ਨੂੰ ਸ਼ਾਂਤ ਕਰਨ ਲਈ ਡਿਪਟੀ ਕਮਿਸ਼ਨਰ 

ਸਿਸੋਦੀਆ ਵੱਲੋਂ ਸਨਅਤਾਂ ਨੂੰ ਸੁਰਜੀਤ ਕਰਨ ਦਾ ਭਰੋਸਾ

Posted On January - 21 - 2017 Comments Off on ਸਿਸੋਦੀਆ ਵੱਲੋਂ ਸਨਅਤਾਂ ਨੂੰ ਸੁਰਜੀਤ ਕਰਨ ਦਾ ਭਰੋਸਾ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 20 ਜਨਵਰੀ ਦਿੱਲੀ ਦੇ ਉੱਪ ਮੁੱਖ ਮੰਤਰੀ ਅਤੇ ‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਅੱਜ ਇਥੇ ਵਪਾਰੀ ਵਰਗ ਨਾਲ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਕਿ ਪੰਜਾਬ ਵਿੱਚ ਆਪ ਸਰਕਾਰ ਆਉਣ ‘ਤੇ ਸਨਅਤਾਂ ਨੂੰ ਵਿਸ਼ੇਸ਼ ਪੈਕੇਜ ਦਿੱਤਾ ਜਾਵੇਗਾ ਅਤੇ ਸੈਰ ਸਪਾਟਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਸੂਬੇ ਵਿੱਚ ਸੇਲ ਟੈਕਸ ਦੀ ਦਰ ਵਪਾਰੀਆਂ ਨਾਲ ਗੱਲਬਾਤ ਕਰਕੇ ਗਵਾਂਢੀ ਸੂਬਿਆਂ ਦੇ ਮੁਕਾਬਲੇ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ 

ਪੰਜਾਬ ਵਿੱਚ ਲਾਏ ਜਾਣਗੇ ਖੇਤੀਬਾੜੀ ਆਧਾਰਿਤ ਉਦਯੋਗ: ਵੜੈਚ

Posted On January - 21 - 2017 Comments Off on ਪੰਜਾਬ ਵਿੱਚ ਲਾਏ ਜਾਣਗੇ ਖੇਤੀਬਾੜੀ ਆਧਾਰਿਤ ਉਦਯੋਗ: ਵੜੈਚ
ਨਿੱਜੀ ਪੱਤਰ ਪ੍ਰੇਰਕ ਬਟਾਲਾ, 20 ਜਨਵਰੀ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਖੇਤੀਬਾੜੀ ਆਧਾਰਤ ਉਦਯੋਗ ਲਗਾਏ ਜਾਣਗੇ ਤਾਂ ਜੋ ਛੋਟੀ ਕਿਸਾਨੀ ਨੂੰ ਵੀ ਮੁਨਾਫ਼ੇ ਵਾਲਾ ਕਿੱਤਾ ਬਣਾਇਆ ਜਾ ਸਕੇ। ਇਹ ਵਾਅਦਾ ਅੱਜ  ਹਲਕਾ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਪਾਰਟੀ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਹਲਕੇ ਦੇ ਪਿੰਡਾਂ ’ਚ ਡੋਰ-ਟੂ-ਡੋਰ ਚੋਣ ਪ੍ਰਚਾਰ ਦੌਰਾਨ ਸੰਬੋਧਨ ਕਰਦਿਆਂ ਕੀਤਾ। ਅੱਜ ਪਿੰਡ ਦੁਨੀਆ ਸੰਧੂ, ਨੌਸ਼ਹਿਰਾ ਮੱਝਾ ਸਿੰਘ, ਭਗਤੂਪੁਰਾ , ਤੱਤਲਾ, 

ਗਠਜੋੜ ਨੂੰ ਜਿਤਾਉਣ ਲਈ ਨਰਿੰਦਰ ਤੋਮਰ ਨੇ ਵੋਟਰਾਂ ਨੂੰ ਕੀਤੀ ਅਪੀਲ

Posted On January - 21 - 2017 Comments Off on ਗਠਜੋੜ ਨੂੰ ਜਿਤਾਉਣ ਲਈ ਨਰਿੰਦਰ ਤੋਮਰ ਨੇ ਵੋਟਰਾਂ ਨੂੰ ਕੀਤੀ ਅਪੀਲ
ਪੱਤਰ ਪ੍ਰੇਰਕ ਫਗਵਾੜਾ, 20 ਜਨਵਰੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਇੰਚਾਰਜ ਤੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅਕਾਲੀ ਭਾਜਪਾ ਦੇ ਉਮੀਦਵਾਰ ਸੋਮ ਪ੍ਰਕਾਸ਼ ਨੂੰ ਜਿਤਾਉਣ ਦੀ ਅਪੀਲ ਕੀਤੀ ਹੈ। ਮੁਹੱਲਾ ਗੋਬਿੰਦਪੁਰਾ, ਹਰਗੋਬਿੰਦ ਨਗਰ ’ਚ ਅੱਜ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਲੋਕਾਂ ਨੂੰ ਸਰਹੱਦੀ ਸੂਬੇ ਦੀ ਸੁਰੱਖਿਆ ਤੇ ਰਾਜ ਦੇ ਵਿਕਾਸ ਲਈ ਮੁੜ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੀ ਨੋਟਬੰਦੀ ਸਬੰਧੀ ਕਿਹਾ ਕਿ ਇਹ ਫੈਸਲਾ 

ਸਿਲੰਡਰਾਂ ’ਤੇ ਸਟਿੱਕਰ ਲਾ ਕੇ ਕੀਤਾ ਵੋਟਰਾਂ ਨੂੰ ਜਾਗਰੂਕ

Posted On January - 21 - 2017 Comments Off on ਸਿਲੰਡਰਾਂ ’ਤੇ ਸਟਿੱਕਰ ਲਾ ਕੇ ਕੀਤਾ ਵੋਟਰਾਂ ਨੂੰ ਜਾਗਰੂਕ
ਪੱਤਰ ਪ੍ਰੇਰਕ ਹੁਸ਼ਿਆਰਪੁਰ, 20 ਜਨਵਰੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੋਟਰਾਂ ਨੂੰ ਵੋਟ ਪਾਉਣ ਸਬੰਧੀ ਜਾਗਰੂਕ ਕਰਨ ਲਈ ਜਿੱਥੇ ਬਬਲੀ ਅੰਟੀ ਦੇ ਵੀਡੀਓ ਕਲਿੱਪ ਰਾਹੀਂ ਸਵੀਪ ਪ੍ਰੋਗਰਾਮ ਤਹਿਤ ਜਾਗਰੂਕਤਾ ਲਿਆਂਦੀ ਗਈ ਹੈ, ਉੱਥੇ ਹੁਸ਼ਿਆਰ ਸਿੰਘ ਦੇ ਜਾਰੀ ਕੀਤੇ ਗਏ ਮਾਸਕੋਟਸ ਵੋਟਰਾਂ ਅਤੇ ਨੌਜਵਾਨਾਂ ਦੇ ਲਈ ਵਿਸੇਸ਼ ਖਿੱਚ ਦਾ ਕੇਂਦਰ ਰਹੇ ਹਨ। ਹੁਣ ਪ੍ਰਸ਼ਾਸਨ ਨੇ ਇਕ ਹੋਰ ਉਪਰਾਲਾ ਕਰਦਿਆਂ ਜ਼ਿਲ੍ਹੇ ਦੀਆਂ 34 ਦੇ ਕਰੀਬ ਗੈਸ ਏਜੰਸੀਆਂ ਵਲੋਂ ਦਿੱਤੇ ਜਾਣ ਵਾਲੇ ਗੈਸ ਸਿਲੰਡਰਾਂ ਉੱਤੇ ਵਿਸ਼ੇਸ਼ ਵੋਟਰ 

ਕਾਂਗਰਸ ਨੇ ਨੌਜਵਾਨਾਂ ਦੇ ਦਿਲ ਜਿੱਤੇ: ਪਹਿਲਵਾਨ

Posted On January - 21 - 2017 Comments Off on ਕਾਂਗਰਸ ਨੇ ਨੌਜਵਾਨਾਂ ਦੇ ਦਿਲ ਜਿੱਤੇ: ਪਹਿਲਵਾਨ
ਪੱਤਰ ਪ੍ਰੇਰਕ ਹੁਸ਼ਿਆਰਪੁਰ, 20 ਜਨਵਰੀ ਕਾਂਗਰਸ ਦੇ ਖੇਡ ਸੈਲ ਦੇ ਜ਼ਿਲ੍ਹਾ ਚੇਅਰਮੈਨ ਮੁਨੀਸ਼ ਪਹਿਲਵਾਨ ਨੇ ਪਾਰਟੀ ਉਮੀਦਵਾਰ ਸੁੰਦਰ ਸ਼ਾਮ ਅਰੋੜਾ ਦੇ ਹੱਕ ’ਚ ਕੀਤੇ ਜਨਤਕ ਇਕੱਠ ਨੂੰ ਸੰਬਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਨੌਜਵਾਨਾਂ ਲਈ ਰੁਜ਼ਗਾਰ ਅਤੇ ਵਿਕਾਸ ਦੀਆਂ ਹੋਰ ਯੋਜਨਾਵਾਂ ਦੀ ਕੀਤੀ ਘੋਸ਼ਣਾ ਨੂੰ ਲੈ ਕੇ ਨੌਜਵਾਨਾਂ ’ਚ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਲੋਕਪੱਖੀ ਨੀਤੀਆਂ ਕਾਰਨ ਲੋਕਾਂ ਨੇ ਪੰਜਾਬ ਦੀ ਸੱਤਾ ਕਾਂਗਰਸ ਦੇ ਹੱਥ ਦੇਣ ਦਾ ਮਨ ਬਣਾ 

ਰਿਹਾਇਸ਼ੀ ਕਲੋਨੀ ਵਿੱਚ ਲੇਬਰ ਕੋਰਟ ਦਫਤਰ ਖੋਲ੍ਹਣ ਖਿਲਾਫ਼ ਪ੍ਰਦਰਸ਼ਨ

Posted On January - 21 - 2017 Comments Off on ਰਿਹਾਇਸ਼ੀ ਕਲੋਨੀ ਵਿੱਚ ਲੇਬਰ ਕੋਰਟ ਦਫਤਰ ਖੋਲ੍ਹਣ ਖਿਲਾਫ਼ ਪ੍ਰਦਰਸ਼ਨ
ਖੇਤਰੀ ਪ੍ਰਤੀਨਿਧ ਅੰਮ੍ਰਿਤਸਰ, 20 ਜਨਵਰੀ ਇੰਪਰੂਵਮੈਂਟ ਟਰੱਸਟ ਵਲੋਂ ਵਿਕਸਤ ਕੀਤੀ ਨਿਊ ਅੰਮ੍ਰਿਤਸਰ ਰਿਹਾਇਸ਼ੀ ਕਲੋਨੀ ਵਿੱਚ ਲੇਬਰ ਕੋਰਟ ਦਾ ਦਫਤਰ ਖੁੱਲ੍ਹਣ ’ਤੇ ਇਲਾਕਾ ਵਾਸੀਆਂ ਵਲੋਂ ਪ੍ਰਦਰਸ਼ਨ ਕੀਤਾ ਗਿਆ। ਕਲੋਨੀ ਦੀ ਬੀ-ਬਲਾਕ ਸਥਿਤ ਕਿਰਾਏ ’ਤੇ ਲਈ ਕੋਠੀ ਨੰ. 32 ਵਿੱਚ ਖੁੱਲ੍ਹੇ ਲੇਬਰ ਕੋਰਟ ਦਫਤਰ ਨੂੰ ਤੁਰੰਤ ਬੰਦ ਕਰਵਾਉਣ ਲਈ ਨਿਊ ਅੰਮ੍ਰਿਤਸਰ ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਚੌਹਾਨ ਦੀ ਅਗਵਾਈ ਵਿੱਚ ਹੋਏ ਪ੍ਰਦਰਸ਼ਨ ਵਿੱਚ ਇਲਾਕਾ ਵਾਸੀਆਂ ਤੋਂ ਇਲਾਵਾ 

ਪ੍ਰੋ.ਰਾਕੇਸ਼ ਬਾਵਾ ਦੀ ਪੁਸਤਕ ਰਿਲੀਜ਼

Posted On January - 21 - 2017 Comments Off on ਪ੍ਰੋ.ਰਾਕੇਸ਼ ਬਾਵਾ ਦੀ ਪੁਸਤਕ ਰਿਲੀਜ਼
ਪੱਤਰ ਪ੍ਰੇਰਕ ਆਦਮਪੁਰ ਦੋਆਬਾ, 20 ਜਨਵਰੀ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਵਿਚ ਮੀਡੀਆ ਅਤੇ ਫਿਲਮਾਂ ਦਾ ਸਮਾਜ ਪ੍ਰਤੀ ਯੋਗਦਾਨ ਵਿਸ਼ੇ ’ਤੇ ਸੈਮੀਨਾਰ ਪ੍ਰਿੰਸੀਪਲ ਡਾ. ਸਾਹਿਬ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜਨਲ ਕੈਂਪਸ ਜਲੰਧਰ ਦੇ ਮਾਸ ਮੀਡੀਆ ਅਤੇ ਕਮਿਊਨੀਕੇਸ਼ਨ ਵਿਭਾਗ ਦੇ ਮੁਖੀ ਡਾ.ਨਰਮਤਾ ਜੋਸ਼ੀ ਹਾਜ਼ਰ ਹੋਏ। ਕਮਲਜੀਤ ਸਿੰਘ ਨੇ ਮੀਡੀਆ ਦੀ ਸਮਾਜ ਵਿੱਚ ਉਸਾਰੂ ਭੂਮਿਕਾ ਸਬੰਧੀ ਦੱਸਿਆ। ਡਾ. ਜੋਸ਼ੀ ਨੇ ਭਾਰਤੀ ਫਿਲਮਾਂ ਦੀ ਸਮਾਜ 

ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਵੱਲੋਂ ਗੁਲਸ਼ਨ ਦੇ ਹੱਕ ’ਚ ਪ੍ਰਚਾਰ

Posted On January - 21 - 2017 Comments Off on ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਵੱਲੋਂ ਗੁਲਸ਼ਨ ਦੇ ਹੱਕ ’ਚ ਪ੍ਰਚਾਰ
ਨਿੱਜੀ ਪੱਤਰ ਪ੍ਰੇਰਕ ਜਲੰਧਰ, 20 ਜਨਵਰੀ ਆਮ ਆਦਮੀ ਪਾਰਟੀ ਦੇ ਆਗੂ ਅਤੇ ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਨੇ ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਦੇ ਉਮੀਦਵਾਰ ਗੁਲਸ਼ਨ ਸ਼ਰਮਾ ਦੇ ਹੱਕ ਵਿਚ ਭਰਵੀਂ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ’ਚ ਆਮ ਆਦਮੀ ਪਾਰਟੀ ਨੇ ਜਿੱਤਣ ਤੋਂ ਪਹਿਲਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਸਰਕਾਰ ਦੇ ਗਠਨ ਤੋਂ ਮਗਰੋਂ ਹੀ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਦੀ ਤਰਜ਼ ’ਤੇ ਸਾਰੀਆਂ ਸਹੂਲਤਾਂ ਪੰਜਾਬ ਦੇ ਲੋਕਾਂ 

ਆਂਗਣਵਾੜੀ ਵਰਕਰਾਂ ਵੱਲੋਂ ਦੇਸ਼ ਭਗਤ ਯਾਦਗਾਰੀ ਹਾਲ ਵਿੱਚ ਪ੍ਰਦਰਸ਼ਨ

Posted On January - 21 - 2017 Comments Off on ਆਂਗਣਵਾੜੀ ਵਰਕਰਾਂ ਵੱਲੋਂ ਦੇਸ਼ ਭਗਤ ਯਾਦਗਾਰੀ ਹਾਲ ਵਿੱਚ ਪ੍ਰਦਰਸ਼ਨ
ਨਿੱਜੀ ਪੱਤਰ ਪ੍ਰੇਰਕ ਜਲੰਧਰ, 20 ਜਨਵਰੀ ਆਪਣੀਆਂ ਮੰਗਾਂ ਨੂੰ ਲੈ ਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ, ਆਸ਼ਾ ਵਰਕਰ ਅਤੇ ਮਿੱਡ-ਡੇ ਮੀਲ ਵੱਲੋਂ ਸੈਂਟਰ ਆਫ ਟਰੇਡ ਯੂਨੀਅਨ ਦੇ ਸੱਦੇ ’ਤੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਰੋਸ ਰੈਲੀ ਕੀਤੀ ਗਈ। ਜਥੇਬੰਦੀ ਵੱਲੋਂ ਜੇਲ੍ਹ ਭਰੋ ਅੰਦੋਲਨ ਦੇ ਕੀਤੇ ਐਲਾਨ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਆਂਗਣਵਾੜੀ ਵਰਕਰਾਂ ਨੂੰ ਅਜਿਹਾ ਕਰਨ ਤੋਂ ਰੋਕਦਿਆਂ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਨਾਲ ਪੂੁਰੀ ਤਰ੍ਹਾਂ ਸਹਿਯੋਗ ਕਰਨ ਲਈ ਤਿਆਰ ਹੈ ਤੇ ਉਨ੍ਹਾਂ ਦੀਆਂ ਮੰਗਾਂ 

ਡੇਢ ਮਹੀਨੇ ਪਹਿਲਾਂ ਬਣੀ ਸੜਕ ਕਈ ਥਾਵਾਂ ਤੋਂ ਟੁੱਟੀ

Posted On January - 21 - 2017 Comments Off on ਡੇਢ ਮਹੀਨੇ ਪਹਿਲਾਂ ਬਣੀ ਸੜਕ ਕਈ ਥਾਵਾਂ ਤੋਂ ਟੁੱਟੀ
ਜੋਗਿੰਦਰ ਕੁੱਲੇਵਾਲ ਗੜ੍ਹਸ਼ੰਕਰ, 20 ਜਨਵਰੀ ਸੂਬਾ ਸਰਕਾਰ ਵਲੋਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਅੰਦਰ ਵਿਕਾਸ ਦੀਆਂ ਹਨੇਰੀਆਂ ਲਿਆਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਤਨੌਰ, ਸਲੇਮਪੁਰ, ਬਿਲੜੋਂ, ਹਾਜੀਪੁਰ ਨੂੰ ਜਾਂਦੀ ਸੜਕ ਦੀ ਮਾੜੀ ਹਾਲਤ ਨੂੰ ਦੇਖ ਕੇ ਇਨ੍ਹਾਂ ਦਾਅਵਿਆਂ ਦੀ ਫੂਕ ਨਿਕਲ ਜਾਂਦੀ ਹੈ। ਇਸ ਸੜਕ ਦਾ ਨਿਰਮਾਣ ਡੇਢ ਮਹੀਨਾ ਪਹਿਲਾਂ ਹੀ ਹੋਇਆ  ਹੈ। ਜਦਕਿ ਇਹ ਕਈ ਥਾਵਾਂ ਤੋਂ ਬੁਰੀ ਤਰ੍ਹਾਂ ਨਾਲ ਟੁੱਟ ਗਈ ਹੈ।  ਇਨ੍ਹਾਂ ਪਿੰਡਾਂ ਦੇ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਸੂਬੇ ਦੇ 

ਸਹਾਇਕ ਕਮਿਸ਼ਨਰ ਵੱਲੋਂ ਅਣਅਧਿਕਾਰਿਤ ਅਹਾਤਿਆਂ ਖਿ਼ਲਾਫ਼ ਕਾਰਵਾਈ

Posted On January - 21 - 2017 Comments Off on ਸਹਾਇਕ ਕਮਿਸ਼ਨਰ ਵੱਲੋਂ ਅਣਅਧਿਕਾਰਿਤ ਅਹਾਤਿਆਂ ਖਿ਼ਲਾਫ਼ ਕਾਰਵਾਈ
ਪੱਤਰ ਪ੍ਰੇਰਕ ਨਵਾਂਸ਼ਹਿਰ, 20 ਜਨਵਰੀ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਜਤਿੰਦਰ ਕੌਰ ਨੇ ਅਣ-ਅਧਿਕਾਰਿਤ ਅਹਾਤਿਆਂ ’ਤੇ ਕਾਰਵਾਈ ਕਰਦਿਆਂ ਚਾਰ ਅਜਿਹੀਆਂ ਗੈਰ-ਮੰਨਜੂਰਸ਼ੁਦਾ ਥਾਵਾਂ ਨੂੰ ਬੰਦ ਕਰਵਾ ਦਿੱਤਾ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ 134 ਸ਼ਰਾਬ ਦੀਆਂ ਦੁਕਾਨਾਂ ਹਨ। ਸ਼ਹਿਰੀ ਖੇਤਰ ਦੀਆਂ ਦੁਕਾਨਾਂ ਨਾਲ ਅਹਾਤਾ ਖੋਲ੍ਹਣ ਦੀ ਵਿਭਾਗੀ ਫ਼ੀਸ 30 ਹਜ਼ਾਰ ਰੁਪਏ ਸਲਾਨਾ ਹੈ ਜਦਕਿ ਪੇਂਡੂ ਖੇਤਰ ਵਿੱਚ ਅੰਗਰੇਜ਼ੀ ਤੇ ਦੇਸੀ ਠੇਕੇ ਨਾਲ ਅਹਾਤਾ ਖੋਲ੍ਹਣ ਦੀ ਵਿਭਾਗੀ ਫ਼ੀਸ 8 ਹਜ਼ਾਰ 

ਸਿੱਖਿਆ ਸ਼ਾਸਤਰੀ ਡਾ. ਰਾਜੇਸ਼ ਮਹਾਜਨ ਦਾ ਸਨਮਾਨ

Posted On January - 21 - 2017 Comments Off on ਸਿੱਖਿਆ ਸ਼ਾਸਤਰੀ ਡਾ. ਰਾਜੇਸ਼ ਮਹਾਜਨ ਦਾ ਸਨਮਾਨ
ਪੱਤਰ ਪ੍ਰੇਰਕ ਦਸੂਹਾ, 20 ਜਨਵਰੀ ਇਥੇ ਸਥਿਤ ਸ਼ੁਸ਼ੀਲਾ ਵਤੀ ਜਗਦੀਸ਼ ਚੰਦਰ ਡੀਏਵੀ ਪਬਲਿਕ ਸਕੂਲ ਵਿਖੇ ਸਿੱਖਿਆ ਸ਼ਾਸ਼ਤਰੀ ਪ੍ਰਿੰਸੀਪਲ ਰਾਜੇਸ਼ ਕੁਮਾਰ ਮਹਾਜਨ ਦਾ ਸਿੱਖਿਆ ਦੇ ਪਸਾਰ ‘ਚ ਮਹੱਤਵਪੂਰਨ ਯੋਗਦਾਨ ਦੇਣ ਬਦਲੇ ਵਿਸ਼ੇਸ਼ ਸਨਮਾਨ ਕੀਤਾ ਗਿਆ । ਪ੍ਰਿੰ. ਰੋਹਿਤ ਸਲਾਰੀਆ ਦੀ ਅਗਵਾਈ ਹੇਠ ਕਰਵਾਏ ਇਸ ਸਨਮਾਨ ਸਮਾਰੋਹ ਵਿੱਚ  ਜੇ.ਪੀ. ਸ਼ੂਰ ਡਾਇਰੈਕਟਰ ਡੀਏਵੀ ਪ੍ਰਬੰਧਕ ਕਮੇਟੀ ਨਵੀਂ ਦਿੱਲੀ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਰਿਜ਼ਨਲ ਡਾਇਰੈਕਟਰ ਪੀ.ਪੀ. ਸ਼ਰਮਾ, ਚੇਅਰਪਰਸਨ ਡਾ. 

ਭੂਰੀਵਾਲੇ ਪਬਲਿਕ ਸਕੂਲ ਵੱਲੋਂ ਇਨਾਮ ਵੰਡ ਸਮਾਗਮ

Posted On January - 21 - 2017 Comments Off on ਭੂਰੀਵਾਲੇ ਪਬਲਿਕ ਸਕੂਲ ਵੱਲੋਂ ਇਨਾਮ ਵੰਡ ਸਮਾਗਮ
ਪੱਤਰ ਪ੍ਰੇਰਕ ਗੜ੍ਹਸ਼ੰਕਰ, 20 ਜਨਵਰੀ ਇਲਾਕਾ ਬੀਤ ’ਚ ਸਥਿਤ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਪਬਲਿਕ ਸਕੂਲ ਮਨਸੋਵਾਲ ਵਿਖੇ ਪ੍ਰਿੰਸੀਪਲ ਕੰਚਨ ਬਾਲਾ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਭੂਰੀਵਾਲੇ ਵਿੱਦਿਅਕ ਸੰਸਥਾਵਾਂ ਦੇ ਸਰਪ੍ਰਸਤ ਅਚਾਰੀਆ ਸਵਾਮੀ ਸ਼੍ਰੀ ਚੇਤਨਾ ਨੰਦ ਜੀ  ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਸਮਾਰੋਹ ਦੀ ਸ਼ੁਰੂਆਤ ਛੋਟੇ ਬੱਚਿਆਂ ਨੇ ‘ਮੰਗਲਾਚਰਣ’ ਸ਼ਬਦ ਦੀ ਅਰਦਾਸ ਨਾਲ ਕੀਤੀ। ਇਸ ਮਗਰੋਂ ਸਵਾਮੀ ਅਚਾਰੀਆ ਨੇ ਸ਼ਮਾ ਰੌਸ਼ਨ 

ਦਿੱਲੀ ਦੇ ਵਿਧਾਇਕ ‘ਆਪ’ ਉਮੀਦਵਾਰ ਦੇ ਹੱਕ ਵਿੱਚ ਨਿੱਤਰੇ

Posted On January - 21 - 2017 Comments Off on ਦਿੱਲੀ ਦੇ ਵਿਧਾਇਕ ‘ਆਪ’ ਉਮੀਦਵਾਰ ਦੇ ਹੱਕ ਵਿੱਚ ਨਿੱਤਰੇ
ਨਿੱਜੀ ਪੱਤਰ ਪ੍ਰੇਰਕ ਕਪੂਰਥਲਾ, 20 ਜਨਵਰੀ ਆਪ ਉਮੀਦਵਾਰ ਸੁਖਵੰਤ ਸਿੰਘ ਪੱਡਾ ਦੇ ਹੱਕ ਵਿੱਚ ਦਿੱਲੀ ਤੋਂ ਆਏ ਵਿਧਾਇਕ ਅਤੇ ਐਨਆਰਆਈ ਚੋਣ ਪ੍ਰਚਾਰ ਵਿੱਚ ਜੁਟ ਗਏ ਹਨ। ਇਸ ਟੀਮ ਨੇ ਸ਼ਹਿਰ ਦੇ ਬਜ਼ਾਰਾਂ ਅਤੇ ਡੋਰ ਟੂ ਡੋਰ ਜਾ ਕੇ ਪੱਡਾ ਦਾ ਪ੍ਰਚਾਰ ਕੀਤਾ ਅਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਐਨਆਰਆਈਜ਼ ਵਲੋਂ ਚਲਾਈ ਪ੍ਰਚਾਰ ਮੁਹਿੰਮ ਨਾਲ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਨੂੰ ਬਲ ਮਿਲਿਆ ਹੈ। ਦਿੱਲੀ ਤੋਂ ਕ੍ਰਿਸ਼ਨ ਨਗਰ ਦੇ ਐਮਐਲਏ ਐਸ ਕੇ ਬੰਗਾ ਆਪਣੀ ਟੀਮ ਨਾਲ ਪੱਡਾ 

ਵੱਖ-ਵੱਖ ਘਟਨਾਵਾਂ ਵਿੱਚ ਦੋ ਨੌਜਵਾਨਾਂ ਸਮੇਤ ਚਾਰ ਹਲਾਕ

Posted On January - 20 - 2017 Comments Off on ਵੱਖ-ਵੱਖ ਘਟਨਾਵਾਂ ਵਿੱਚ ਦੋ ਨੌਜਵਾਨਾਂ ਸਮੇਤ ਚਾਰ ਹਲਾਕ
ਪੱਤਰ ਪ੍ਰੇਰਕ ਬਟਾਲਾ, 20 ਜਨਵਰੀ ਬਟਾਲਾ ਖੇਤਰ ਵਿੱਚ ਵਾਪਰੀਆਂ ਤਿੰਨ ਵੱਖ-ਵੱਖ ਘਟਨਾਵਾਂ ਵਿੱਚ ਦੋ ਨੌਜਵਾਨਾਂ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਬਟਾਲਾ ਬਾਈਪਾਸ ’ਤੇ ਸਥਿਤ ਅੱਡਾ ਹਰਦੋਢੰਡੇ ਨੇੜੇ ਕਿਸੇ ਅਣਪਛਾਤੇ ਵਾਹਨ ਵੱਲੋਂ ਇਕ ਕਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੇ ਜਾਣ ਕਰਕੇ ਕਾਰ ਚਕਨਾਚੂਰ ਹੋ ਗਈ ਤੇ ਉਸ ਵਿੱਚ ਸਵਾਰ ਗੁਰਿੰਦਰ ਸਿੰਘ ਗਿੰਦਾ ਪੁੱਤਰ ਬਘੇਲ ਸਿੰਘ ਅਤੇ ਬਲਬੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਕਾਦੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਅਨੁਸਾਰ ਕਾਰ 
Page 9 of 3,680« First...567891011121314...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.