ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

ਮਾਲਵਾ › ›

Featured Posts
ਅਬਜ਼ਰਵਰਾਂ ਦੇ ਪਹਿਰੇ ਹੇਠ ਹੋਵੇਗੀ ਬਾਰ੍ਹਵੀਂ ਦੀ ਪ੍ਰੀਖਿਆ

ਅਬਜ਼ਰਵਰਾਂ ਦੇ ਪਹਿਰੇ ਹੇਠ ਹੋਵੇਗੀ ਬਾਰ੍ਹਵੀਂ ਦੀ ਪ੍ਰੀਖਿਆ

ਚਰਨਜੀਤ ਭੁੱਲਰ ਬਠਿੰਡਾ, 27 ਫਰਵਰੀ ਬਠਿੰਡਾ ਖ਼ਿੱਤੇ ਵਿੱਚ ਭਲਕੇ 28 ਫਰਵਰੀ ਤੋਂ ਬਾਰ੍ਹਵੀਂ ਦੀ ਪ੍ਰੀਖਿਆ ਅਬਜ਼ਰਵਰਾਂ ਦੇ ਸਖ਼ਤ ਪਹਿਰੇ ਹੇਠ ਹੋਵੇਗੀ, ਜਿਸ ਲਈ ਸਭ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ। ਐਤਕੀਂ ਹਰ ਪ੍ਰੀਖਿਆ ਕੇਂਦਰ ਵਿੱਚ ਅਬਜ਼ਰਵਰ ਤਾਇਨਾਤ ਰਹਿਣਗੇ ਜਦੋਂਕਿ ਪਿਛਲੇ ਵਰ੍ਹਿਆਂ ਵਿੱਚ ਕੁਝ ਚੋਣਵੇਂ ਪ੍ਰੀਖਿਆ ਕੇਂਦਰਾਂ ਵਿੱਚ ਹੀ ਅਬਜ਼ਰਵਰਾਂ ਦੀ ਡਿਊਟੀ ਲੱਗਦੀ ...

Read More

‘ਆਪ’ ਵੱਲੋਂ ਚੋਣ ਨਤੀਜੇ ਤੋਂ ਪਹਿਲਾਂ ਹੀਂ ‘ਨਸ਼ਾ ਮੁਕਤ ਪੰਜਾਬ’ ਮੁਹਿੰਮ ਸ਼ੁਰੂ

‘ਆਪ’ ਵੱਲੋਂ ਚੋਣ ਨਤੀਜੇ ਤੋਂ ਪਹਿਲਾਂ ਹੀਂ ‘ਨਸ਼ਾ ਮੁਕਤ ਪੰਜਾਬ’ ਮੁਹਿੰਮ ਸ਼ੁਰੂ

ਟ੍ਰਿਬਿਊਨ ਨਿਊਜ਼ ਸਰਵਿਸ ਬਠਿੰਡਾ, 27 ਫਰਵਰੀ ਆਮ ਆਦਮੀ ਪਾਰਟੀ (ਆਪ) ਨੇ ਹਕੂਮਤ ਬਣਨ ਤੋਂ ਪਹਿਲਾਂ ਹੀ ‘ਨਸ਼ਾ ਮੁਕਤ ਪੰਜਾਬ ਮੁਹਿੰਮ’ ਵਿੱਢ ਦਿੱਤੀ ਹੈ। ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਲਿਖਤੀ ਸੁਨੇਹੇ ਵਾਲਾ ‘ਮੁੜ ਵਸੇਬਾ ਫਾਰਮ’ ਵੰਡਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ‘ਆਪ’ ਤਰਫ਼ੋਂ ਇੱਕ ਫਾਰਮ ਪ੍ਰਿੰਟ ਕਰਾਇਆ ਗਿਆ ਹੈ, ਜਿਸ ਉਪਰ ...

Read More

ਨਹਿਰ ਟੁੱਟਣ ਕਾਰਨ 70 ਏਕੜਾਂ ਵਿੱਚ ਭਰਿਆ ਪਾਣੀ

ਨਹਿਰ ਟੁੱਟਣ ਕਾਰਨ 70 ਏਕੜਾਂ ਵਿੱਚ ਭਰਿਆ ਪਾਣੀ

ਜੋਗਿੰਦਰ ਸਿੰਘ ਮਾਨ ਮਾਨਸਾ, 27 ਫਰਵਰੀ ਮਾਨਸਾ ਨੇੜੇ ਰਜਵਾਹੇ ਵਿੱਚ ਪਾੜ ਪੈ ਜਾਣ ਨਾਲ ਕਿਸਾਨਾਂ ਦੀ ਪੱਕਣ ‘ਤੇ ਆਈ 70 ਏਕੜ ਕਣਕ ਦਾ ਨੁਕਸਾਨ ਹੋਣ ਦੀ ਸੂਚਨਾ ਮਿਲੀ ਹੈ, ਜਦੋਂ ਕਿ ਪਾੜ ਪੈਣ ਕਾਰਨ ਦੂਰ-ਦੂਰ ਤੱਕ ਪਾਣੀ ਫੈਲ ਗਿਆ ਹੈ ਜਿਸ ਨੂੰ ਕੱਢਣ ਲਈ ਕਿਸਾਨ ਆਪਣੇ ਤੌਰ ‘ਤੇ ਯਤਨ ਕਰ ਰਹੇ ਹਨ। ...

Read More

ਕਾਰ ਵਿਚਲਾ ਗੈਸ ਸਿਲੰਡਰ ਫਟਿਆ; ਬਾਪ-ਪੁੱਤ ਬਚੇ

ਕਾਰ ਵਿਚਲਾ ਗੈਸ ਸਿਲੰਡਰ ਫਟਿਆ; ਬਾਪ-ਪੁੱਤ ਬਚੇ

ਪੱਤਰ ਪ੍ਰੇਰਕ ਮਾਨਸਾ, 27 ਫਰਵਰੀ ਪਿੰਡ ਤਾਮਕੋਟ ਲਾਗੇ ਪਿੰਡ ਜੋਗਾ ਵਿਖੇ ਇੱਕ ਮਾਰੂਤੀ ਕਾਰ ਸਿਲੰਡਰ ਤੋਂ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ। ਜਦੋਂ ਸਿਲੰਡਰ ਦਾ ਪਟਾਕਾ ਪਿਆ ਤਾਂ ਕਾਰ ਵਿੱਚੋਂ ਭਾਂਬੜ ਬਣ ਉਠਿਆ। ਕਾਰ ਸਵਾਰ ਪਿਓ-ਪੁੱਤਰ ਨੇ ਫੁਰਤੀ ਨਾਲ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ।  ਕਾਰ ਵਿਚ ਭਰਿਆ 50 ਹਜ਼ਾਰ ...

Read More

ਪੁਲੀਸ ਕੇਸ ਰੱਦ ਕਰਨ ਦੇ ਭਰੋਸੇ ਮਗਰੋਂ ਧਰਨਾ ਸਮਾਪਤ

ਪੁਲੀਸ ਕੇਸ ਰੱਦ ਕਰਨ ਦੇ ਭਰੋਸੇ ਮਗਰੋਂ ਧਰਨਾ ਸਮਾਪਤ

ਪੱਤਰ ਪ੍ਰੇਰਕ ਮਾਨਸਾ, 27 ਫਰਵਰੀ ਪਿੰਡ ਡੇਲੂਆਣਾ ਵਿੱਚ ਹੀਰਾ ਲਾਲ ਭੱਠਾ ਮਾਲਕ ਦੇ ਪਥੇਰ ਵਿੱਚ ਜਮਾਂਦਾਰ ਪ੍ਰੇਮ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਇੱਕ ਗਰੀਬ ਨਾਬਾਲਿਗ ਭੱਠਾ ਮਜ਼ਦੂਰ ਲੜਕੀ ਨਾਲ ਕੀਤੀ ਕਥਿਤ ਧੱਕਾਸ਼ਾਹੀ ਤੋਂ ਬਾਅਦ ਪੁਲੀਸ ਵੱਲੋਂ ਬਿਨਾਂ ਵਜ੍ਹਾ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ ਗਏ ਲੜਕੀ ਦੇ ਪਿਤਾ ਦੀ ਰਿਹਾਈ ਲਈ 18 ਫਰਵਰੀ ...

Read More

ਮਜ਼ਦੂਰਾਂ ਦੇ ਹੱਕਾਂ ਲਈ ਖੇਤ ਮਜ਼ਦੂਰ ਯੂਨੀਅਨ ਵੱਲੋਂ ਧਰਨੇ ਸ਼ੁਰੂ

ਮਜ਼ਦੂਰਾਂ ਦੇ ਹੱਕਾਂ ਲਈ ਖੇਤ ਮਜ਼ਦੂਰ ਯੂਨੀਅਨ ਵੱਲੋਂ ਧਰਨੇ ਸ਼ੁਰੂ

ਨਿੱਜੀ ਪੱਤਰ ਪ੍ਰੇਰਕ ਸ੍ਰੀ ਮੁਕਤਸਰ ਸਾਹਿਬ, 27 ਫਰਵਰੀ ਮਗਨਰੇਗਾ ਦੇ ਕੀਤੇ ਕੰਮ ਦੇ ਬਕਾਏ ਅਤੇ ਮਗਨਰੇਗਾ ਦਾ ਕੰਮ ਚਲਾਉਣ ਦੇ ਨਾਲ ਵਿਧਵਾ, ਨਿਆਸਰਿਤ, ਬੁਢਾਪਾ ਅਤੇ ਅੰਗਹੀਨ ਪੈਨਸ਼ਨਾਂ ਦੇ ਬਕਾਏ ਲੈਣ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸ਼ੁਰੂ ਕੀਤੇ ਜਾਣ ਧਰਨਿਆਂ ਦੀ ਲੜੀ ਸਬੰਧੀ ਲੋਕਾਂ ਨੂੰ ਜਾਗਰੁਕ ਕਰਨ ...

Read More

ਪੁਲੀਸ ਨੇ ਮੋਹਕਮ ਅਰਾਈਆਂ ਕਤਲ ਕੇਸ ਸੁਲਝਾਇਆ

ਪੁਲੀਸ ਨੇ ਮੋਹਕਮ ਅਰਾਈਆਂ ਕਤਲ ਕੇਸ ਸੁਲਝਾਇਆ

ਪੱਤਰ ਪ੍ਰੇਰਕ ਫਾਜ਼ਿਲਕਾ, 27 ਫ਼ਰਵਰੀ ਜਲਾਲਾਬਾਦ ਦੇ ਪਿੰਡ ਮੋਹਕਮ ਅਰਾਈਆਂ ਵਿੱਚ ਲਗਪਗ ਇੱਕ ਹਫ਼ਤਾ ਪਹਿਲਾਂ ਹੋਏ ਕਤਲ ਕੇਸ ਦੀ ਗੁੱਥੀ ਸੁਲਝਾਉਂਦੇ ਹੋਏ ਪੁਲੀਸ ਨੇ ਮੁਲਜ਼ਮ ਛਿੰਦਰ ਸਿੰਘ ਨੂੰ ਕਾਬੂ ਕਰ ਲਿਆ ਹੈ। ਪੱਤਰਕਾਰ ਸੰਮੇਲਨ ਦੌਰਾਨ ਐਸਐਸਪੀ ਡਾ. ਕੇਤਨ ਬਲੀਰਾਮ ਪਾਟਿਲ ਨੇ ਦੱਸਿਆ ਕਿ ਇੱਕ ਹਫ਼ਤਾ ਪਹਿਲਾਂ ਪਿੰਡ ਮੋਹਕਮ ਅਰਾਈਆਂ ਦੇ ਖੇਤਾਂ ਵਿੱਚ ...

Read More


‘ਆਪ’ ਵੱਲੋਂ ਚੋਣ ਨਤੀਜੇ ਤੋਂ ਪਹਿਲਾਂ ਹੀਂ ‘ਨਸ਼ਾ ਮੁਕਤ ਪੰਜਾਬ’ ਮੁਹਿੰਮ ਸ਼ੁਰੂ

Posted On February - 27 - 2017 Comments Off on ‘ਆਪ’ ਵੱਲੋਂ ਚੋਣ ਨਤੀਜੇ ਤੋਂ ਪਹਿਲਾਂ ਹੀਂ ‘ਨਸ਼ਾ ਮੁਕਤ ਪੰਜਾਬ’ ਮੁਹਿੰਮ ਸ਼ੁਰੂ
ਟ੍ਰਿਬਿਊਨ ਨਿਊਜ਼ ਸਰਵਿਸ ਬਠਿੰਡਾ, 27 ਫਰਵਰੀ ਆਮ ਆਦਮੀ ਪਾਰਟੀ (ਆਪ) ਨੇ ਹਕੂਮਤ ਬਣਨ ਤੋਂ ਪਹਿਲਾਂ ਹੀ ‘ਨਸ਼ਾ ਮੁਕਤ ਪੰਜਾਬ ਮੁਹਿੰਮ’ ਵਿੱਢ ਦਿੱਤੀ ਹੈ। ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਲਿਖਤੀ ਸੁਨੇਹੇ ਵਾਲਾ ‘ਮੁੜ ਵਸੇਬਾ ਫਾਰਮ’ ਵੰਡਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ‘ਆਪ’ ਤਰਫ਼ੋਂ ਇੱਕ ਫਾਰਮ ਪ੍ਰਿੰਟ ਕਰਾਇਆ ਗਿਆ ਹੈ, ਜਿਸ ਉਪਰ ਅਰਵਿੰਦ ਕੇਜਰੀਵਾਲ ਦੀ ਤਸਵੀਰ ਛਪੀ ਹੋਈ ਹੈ ਅਤੇ ਨਾਲ ਹੀ ਕੇਜਰੀਵਾਲ ਦੇ ਦਸਤਖਤਾਂ ਹੇਠ ਇੱਕ ਲਿਖਤੀ ਸੁਨੇਹਾ ਵੀ ਛਾਪਿਆ ਗਿਆ ਹੈ। ਨਕੋਦਰ ਸਮਾਗਮਾਂ 

ਕਾਰ ਵਿਚਲਾ ਗੈਸ ਸਿਲੰਡਰ ਫਟਿਆ; ਬਾਪ-ਪੁੱਤ ਬਚੇ

Posted On February - 27 - 2017 Comments Off on ਕਾਰ ਵਿਚਲਾ ਗੈਸ ਸਿਲੰਡਰ ਫਟਿਆ; ਬਾਪ-ਪੁੱਤ ਬਚੇ
ਪੱਤਰ ਪ੍ਰੇਰਕ ਮਾਨਸਾ, 27 ਫਰਵਰੀ ਪਿੰਡ ਤਾਮਕੋਟ ਲਾਗੇ ਪਿੰਡ ਜੋਗਾ ਵਿਖੇ ਇੱਕ ਮਾਰੂਤੀ ਕਾਰ ਸਿਲੰਡਰ ਤੋਂ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ। ਜਦੋਂ ਸਿਲੰਡਰ ਦਾ ਪਟਾਕਾ ਪਿਆ ਤਾਂ ਕਾਰ ਵਿੱਚੋਂ ਭਾਂਬੜ ਬਣ ਉਠਿਆ। ਕਾਰ ਸਵਾਰ ਪਿਓ-ਪੁੱਤਰ ਨੇ ਫੁਰਤੀ ਨਾਲ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ।  ਕਾਰ ਵਿਚ ਭਰਿਆ 50 ਹਜ਼ਾਰ ਰੁਪਏ ਦਾ ਬਿਜਲੀ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਮੌੜ ਮੰਡੀ ਤੋਂ ਮਾਰੂਤੀ ਕਾਰ ਰਾਹੀਂ ਪੁਸ਼ਪ ਕੁਮਾਰ ਤੇ ਉਸ ਦਾ ਪੁੱਤਰ ਵਿਜੈ ਕੁਮਾਰ ਬਿਜਲੀ 

ਪੁਲੀਸ ਕੇਸ ਰੱਦ ਕਰਨ ਦੇ ਭਰੋਸੇ ਮਗਰੋਂ ਧਰਨਾ ਸਮਾਪਤ

Posted On February - 27 - 2017 Comments Off on ਪੁਲੀਸ ਕੇਸ ਰੱਦ ਕਰਨ ਦੇ ਭਰੋਸੇ ਮਗਰੋਂ ਧਰਨਾ ਸਮਾਪਤ
ਪੱਤਰ ਪ੍ਰੇਰਕ ਮਾਨਸਾ, 27 ਫਰਵਰੀ ਪਿੰਡ ਡੇਲੂਆਣਾ ਵਿੱਚ ਹੀਰਾ ਲਾਲ ਭੱਠਾ ਮਾਲਕ ਦੇ ਪਥੇਰ ਵਿੱਚ ਜਮਾਂਦਾਰ ਪ੍ਰੇਮ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਇੱਕ ਗਰੀਬ ਨਾਬਾਲਿਗ ਭੱਠਾ ਮਜ਼ਦੂਰ ਲੜਕੀ ਨਾਲ ਕੀਤੀ ਕਥਿਤ ਧੱਕਾਸ਼ਾਹੀ ਤੋਂ ਬਾਅਦ ਪੁਲੀਸ ਵੱਲੋਂ ਬਿਨਾਂ ਵਜ੍ਹਾ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ ਗਏ ਲੜਕੀ ਦੇ ਪਿਤਾ ਦੀ ਰਿਹਾਈ ਲਈ 18 ਫਰਵਰੀ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਚੱਲ ਰਿਹਾ ਦਿਨ-ਰਾਤ ਦਾ ਧਰਨਾ ਅੱਜ ਜੇਤੂ ਹੋ ਨਿਬੜਿਆ। ਧਰਨੇ ਦੇ ਜੇਤੂ ਹੋਣ ਦਾ ਦਾਅਵਾ ਲਾਲ ਝੰਡਾ ਭੱਠਾ 

ਮਜ਼ਦੂਰਾਂ ਦੇ ਹੱਕਾਂ ਲਈ ਖੇਤ ਮਜ਼ਦੂਰ ਯੂਨੀਅਨ ਵੱਲੋਂ ਧਰਨੇ ਸ਼ੁਰੂ

Posted On February - 27 - 2017 Comments Off on ਮਜ਼ਦੂਰਾਂ ਦੇ ਹੱਕਾਂ ਲਈ ਖੇਤ ਮਜ਼ਦੂਰ ਯੂਨੀਅਨ ਵੱਲੋਂ ਧਰਨੇ ਸ਼ੁਰੂ
ਨਿੱਜੀ ਪੱਤਰ ਪ੍ਰੇਰਕ ਸ੍ਰੀ ਮੁਕਤਸਰ ਸਾਹਿਬ, 27 ਫਰਵਰੀ ਮਗਨਰੇਗਾ ਦੇ ਕੀਤੇ ਕੰਮ ਦੇ ਬਕਾਏ ਅਤੇ ਮਗਨਰੇਗਾ ਦਾ ਕੰਮ ਚਲਾਉਣ ਦੇ ਨਾਲ ਵਿਧਵਾ, ਨਿਆਸਰਿਤ, ਬੁਢਾਪਾ ਅਤੇ ਅੰਗਹੀਨ ਪੈਨਸ਼ਨਾਂ ਦੇ ਬਕਾਏ ਲੈਣ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸ਼ੁਰੂ ਕੀਤੇ ਜਾਣ ਧਰਨਿਆਂ ਦੀ ਲੜੀ ਸਬੰਧੀ ਲੋਕਾਂ ਨੂੰ ਜਾਗਰੁਕ ਕਰਨ ਲਈ ਪਿੰਡ-ਪਿੰਡ ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਪਿੰਡ ਭਾਗਸਰ ਵਿੱਚ ਬੈਠਕ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂ ਤਰਸੇਮ ਸਿੰਘ ਖੁੰਡੇ 

ਪੁਲੀਸ ਨੇ ਮੋਹਕਮ ਅਰਾਈਆਂ ਕਤਲ ਕੇਸ ਸੁਲਝਾਇਆ

Posted On February - 27 - 2017 Comments Off on ਪੁਲੀਸ ਨੇ ਮੋਹਕਮ ਅਰਾਈਆਂ ਕਤਲ ਕੇਸ ਸੁਲਝਾਇਆ
ਪੱਤਰ ਪ੍ਰੇਰਕ ਫਾਜ਼ਿਲਕਾ, 27 ਫ਼ਰਵਰੀ ਜਲਾਲਾਬਾਦ ਦੇ ਪਿੰਡ ਮੋਹਕਮ ਅਰਾਈਆਂ ਵਿੱਚ ਲਗਪਗ ਇੱਕ ਹਫ਼ਤਾ ਪਹਿਲਾਂ ਹੋਏ ਕਤਲ ਕੇਸ ਦੀ ਗੁੱਥੀ ਸੁਲਝਾਉਂਦੇ ਹੋਏ ਪੁਲੀਸ ਨੇ ਮੁਲਜ਼ਮ ਛਿੰਦਰ ਸਿੰਘ ਨੂੰ ਕਾਬੂ ਕਰ ਲਿਆ ਹੈ। ਪੱਤਰਕਾਰ ਸੰਮੇਲਨ ਦੌਰਾਨ ਐਸਐਸਪੀ ਡਾ. ਕੇਤਨ ਬਲੀਰਾਮ ਪਾਟਿਲ ਨੇ ਦੱਸਿਆ ਕਿ ਇੱਕ ਹਫ਼ਤਾ ਪਹਿਲਾਂ ਪਿੰਡ ਮੋਹਕਮ ਅਰਾਈਆਂ ਦੇ ਖੇਤਾਂ ਵਿੱਚ ਦਿਨ ਦਿਹਾੜੇ ਹੰਸਾ ਸਿੰਘ ਦੇ ਹੋਏ ਕਤਲ ਦੇ ਮਾਮਲੇ ਨੂੰ ਪੁਲੀਸ ਨੇ ਅੱਜ ਸੁਲਝਾ ਲਿਆ ਹੈ। ਮੁਲਜ਼ਮ ਉਸ ਸਮੇਂ ਕਾਬੂ ਕੀਤਾ 

ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

Posted On February - 27 - 2017 Comments Off on ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ
ਪੱਤਰ ਪ੍ਰੇਰਕ ਬਰਨਾਲਾ, 27 ਫਰਵਰੀ ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਕਲੱਬ ਵੱਲੋਂ ਸੂਬਾ ਪੱਧਰੀ ਖੇਡਾਂ ਅਤੇ ਵਿੱਦਿਅਕ ਪ੍ਰਾਪਤੀ ਸਮਾਗਮ ਇੱਥੇ ਗਰੀਨ ਪੈਲੇਸ ਵਿੱਚ ਪ੍ਰਧਾਨ ਰਾਮਪਾਲ ਸਿੰਗਲਾ ਦੀ ਅਗਵਾਈ ਹੇਠ ਕਰਵਾਇਆ ਗਿਆ। ਜੋਤੀ ਪ੍ਰਚੰਡ ਦੀ ਰਸਮ ਬਲਤੇਜ ਸਿੰਘ ਟੋਰਾਂਟੋ (ਕੈਨੇਡਾ) ਨੇ ਕੀਤੀ। ਸਮਾਰੋਹ ਵਿੱਚ ਪੰਜਾਬ ਵਿੱਚੋਂ ਵਿੱਦਿਅਕ ਖੇਤਰ ’ਚ ਪਹਿਲੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਰਿਸ਼ਵਜੀਤ ਸਿੰਘ (+2 ਸਾਇੰਸ) (ਗੁਰਦਾਸਪੁਰ), ਸਾਹਿਮ ਮਿੱਡਾ (+2 ਕਾਮਰਸ) (ਲੁਧਿਆਣਾ), ਪ੍ਰੀਕਸ਼ਤਾ (+2) ਹਿਊਮੈਨਟੀਜ਼ 

ਹਥਿਆਰ ਚੁੱਕਣ ’ਤੇ ਪਾਬੰਦੀ

Posted On February - 27 - 2017 Comments Off on ਹਥਿਆਰ ਚੁੱਕਣ ’ਤੇ ਪਾਬੰਦੀ
ਪੱਤਰ ਪ੍ਰੇਰਕ ਮਾਨਸਾ, 27 ਫਰਵਰੀ ਜ਼ਿਲ੍ਹਾ ਮੈਜਿਸਟ੍ਰੇਟ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹਾ ਮਾਨਸਾ ਦੀ ਹਦੂਦ ਅੰਦਰ ਹਰ ਕਿਸਮ ਦਾ ਹਥਿਆਰ ਜਾਂ ਅਸਲਾ ਚੁੱਕਣ ‘ਤੇ ਮੁਕੰਮਲ ਤੌਰ ‘ਤੇ ਪਾਬੰਦੀ ਲਗਾਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਘੋਸ਼ਿਤ ਕੀਤੇ ਗਏ ਪ੍ਰੋਗਰਾਮ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਚੋਣਾਂ ਸਬੰਧੀ ਪੂਰੇ ਪੰਜਾਬ ਵਿਚ ਚੋਣ ਜ਼ਾਬਤਾ ਲਾਗੂ ਕੀਤਾ ਗਿਆ ਹੈ। 4 ਫਰਵਰੀ ਨੂੰ ਹੋਈ ਪੋਲਿੰਗ ਤੋਂ ਬਾਅਦ 11 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਣੀ ਹੈ, ਜਿਸ ਦੇ ਮੱਦੇਨਜ਼ਰ 

ਹਰਜੋਤ ਮਿਸ ਫੇਅਰਵੈੱਲ ਤੇ ਉਦੈ ਸਿੰਘ ਮਿਸਟਰ ਫੇਅਰਵੈੱਲ ਬਣੇ

Posted On February - 27 - 2017 Comments Off on ਹਰਜੋਤ ਮਿਸ ਫੇਅਰਵੈੱਲ ਤੇ ਉਦੈ ਸਿੰਘ ਮਿਸਟਰ ਫੇਅਰਵੈੱਲ ਬਣੇ
ਪੱਤਰ ਪ੍ਰੇਰਕ ਭੁੱਚੋ ਮੰਡੀ, 27 ਫਰਵਰੀ ਸੇਂਟ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਵਿੱਚ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ। ਇਸ ਦੌਰਾਨ ਫੇਅਰਵੈੱਲ ਪਾਰਟੀ ਮੌਕੇ ਕਰਵਾਏ ਮੁਕਾਬਲੇ ਵਿੱਚ ਹਰਜੋਤ ਕੌਰ ਨੂੰ ਮਿਸ ਫੇਅਰਵੈੱਲ ਅਤੇ ਉਦੈ ਸਿੰਘ ਨੂੰ ਮਿਸਟਰ ਫੇਅਰਵੈੱਲ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਵਿਦਿਆਰਥੀਆਂ ਨੇ ਕਵਿਤਾਵਾਂ ਰਾਹੀਂ ਆਪਣੇ 

ਸ਼ੇਅਰੋ-ਸ਼ਾਇਰੀ ਨੇ ਮਹਿਕਾਈ ਬਸੰਤ ਮੁਬਾਰਕ ਸ਼ਾਮ

Posted On February - 27 - 2017 Comments Off on ਸ਼ੇਅਰੋ-ਸ਼ਾਇਰੀ ਨੇ ਮਹਿਕਾਈ ਬਸੰਤ ਮੁਬਾਰਕ ਸ਼ਾਮ
ਨਿੱਜੀ ਪੱਤਰ ਪ੍ਰੇਰਕ ਫ਼ਰੀਦਕੋਟ, 27 ਫ਼ਰਵਰੀ ਬਸੰਤ ਰੁੱਤ ਦੀ ਆਮਦ ਤੇ ਸੁਰ ਆਂਗਣ ਸੰਸਥਾ ਵੱਲੋਂ ਬਸੰਤ ਮੁਬਾਰਕ ਵਿਸ਼ੇ ‘ਤੇ ਸੰਗੀਤਕ ਸ਼ਾਮ ਸਜਾਈ ਗਈ ਜਿਸ ਦਾ ਆਗਾਜ਼ ਕੈਨੇਡਾ ਤੋਂ ਆਏ ਸ਼੍ਰੀਮਤੀ ਸੁਖਵਿੰਦਰਜੀਤ ਕੌਰ ਸਮਰਾ, ਡਾ. ਪ੍ਰੋ. ਰਾਜੇਸ਼ ਮੋਹਨ ਅਤੇ ਪ੍ਰਸਿੱਧ ਪੰਜਾਬੀ ਸ਼ਾਇਰ ਵਿਜੈ ਵਿਵੇਕ ਨੇ ਸ਼ਮਾ ਰੌਸ਼ਨ ਕਰ ਕੇ ਕੀਤਾ। ਸੰਗੀਤਕ ਮਹਿਫ਼ਲ ਦੀ ਸ਼ੁਰੂਆਤ ਕੈਨੇਡਾ ਤੋਂ ਆਈ ਯੁਵਾ ਕਲਾਕਾਰ ਪੁਰਨਾਰ ਸਮਰਾ ਨੇ “ਲੋ ਫਿਰ ਬਸੰਤ ਆਈ” ਨਜਮ ਗਾ ਕੇ ਕੀਤੀ। ਇਸ ਉਪਰੰਤ ਪੁਰਨੂਰ ਨੇ ਇੱਕ ਗ਼ਜ਼ਲ “ਆਪਣੇ ਪੀਆ ਸੇ 

ਪੁਲੀਸ ਸਾਂਝ ਕੇਂਦਰ ਦੀਆਂ ਕੰਧਾਂ ’ਚ ਤਰੇੜਾਂ; ਫਰਸ਼ ਟੁੱਟਣ ਲੱਗਿਆ

Posted On February - 27 - 2017 Comments Off on ਪੁਲੀਸ ਸਾਂਝ ਕੇਂਦਰ ਦੀਆਂ ਕੰਧਾਂ ’ਚ ਤਰੇੜਾਂ; ਫਰਸ਼ ਟੁੱਟਣ ਲੱਗਿਆ
ਪੱਤਰ ਪ੍ਰੇਰਕ ਬੋਹਾ, 27 ਫਰਵਰੀ ਮਹਿਜ਼ ਕੁਝ ਮਹੀਨੇ ਪਹਿਲਾਂ ਬਣੇ ਬੋਹਾ ਦੇ ਪੁਲੀਸ ਸਾਂਝ ਕੇਦਰ ਦੀ ਇਮਾਰਤ ਦੀਆਂ ਕੰਧਾਂ ’ਚ ਤਰੇੜਾਂ ਆ ਚੁੱਕੀਆਂ ਹਨ ਤੇ ਫਰਸ਼ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ। ਪੁਲੀਸ ਸਾਂਝ ਕੇਂਦਰ ਬੋਹਾ ਦੇ ਕਮੇਟੀ ਮੈਂਬਰ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਸੰਤੋਖ ਸਾਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਸਾਂਝ ਕੇਂਦਰ ਫਰਵਰੀ 2014 ਨੂੰ ਲੋਕ ਅਰਪਿਤ ਕੀਤਾ ਗਿਆ ਸੀ ਪਰ ਇੰਨੇ ਥੋੜ੍ਹੇ ਸਮੇਂ ’ਚ ਹੀ ਇਸ ਦੀ ਇਮਾਰਤ ਵਿੱਚ ਤਰੇੜਾਂ ਆ ਚੁੱਕੀਆਂ ਹਨ ਅਤੇ ਫਰਸ਼ 

ਟਰੈਕਟਰ-ਟਰਾਲੀ ਪਲਟਣ ਨਾਲ ਡਰਾਈਵਰ ਹਲਾਕ; ਸਾਥੀ ਜ਼ਖ਼ਮੀ

Posted On February - 27 - 2017 Comments Off on ਟਰੈਕਟਰ-ਟਰਾਲੀ ਪਲਟਣ ਨਾਲ ਡਰਾਈਵਰ ਹਲਾਕ; ਸਾਥੀ ਜ਼ਖ਼ਮੀ
ਪੱਤਰ ਪ੍ਰੇਰਕ ਫਾਜ਼ਿਲਕਾ, 27 ਫਰਵਰੀ ਜ਼ਿਲ੍ਹੇ ਦੇ ਪਿੰਡ ਭੰਗਾਲਾ ਦੇ ਨੇੜੇ ਅੱਜ ਸਵੇਰੇ ਇਕ ਟ੍ਰੈਕਟਰ ਟਰਾਲੀ ਪਲਟਣ ਨਾਲ ਟ੍ਰੈਕਟਰ ਚਾਲਕ ਦੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਲਾਸ਼ ਨੂੰ ਪੁਲੀਸ ਨੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਅਬੋਹਰ ਦੇ ਲਾਸ਼ ਘਰ ਵਿੱਚ ਰਖਵਾਇਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਹਨੂੰਮਾਨਗੜ੍ਹ ਦੇ ਪਿੰਡ ਫਤਹਿਪੁਰ ਵਾਸੀ ਗੁਲਾਬ ਕਾਦਰ ਪੁੱਤਰ ਸੱਤਾਰ ਖ਼ਾਨ (30 ਸਾਲ) ਬੀਤੀ ਸ਼ਾਮ ਆਪਣੇ ਸਾਥੀ ਗੁਰਪ੍ਰੀਤ ਦੇ ਨਾਲ ਟ੍ਰੈਕਟਰ ਟਰਾਲੀ 

ਪਾਵਰਕੌਮ ਤੇ ਈ-ਗਵਰਨੈਂਸ ਸੁਸਾਇਟੀ ਵਿਚਾਲੇ ‘ਤਲਖ਼ੀ’ ਵਾਲਾ ਮਾਹੌਲ

Posted On February - 27 - 2017 Comments Off on ਪਾਵਰਕੌਮ ਤੇ ਈ-ਗਵਰਨੈਂਸ ਸੁਸਾਇਟੀ ਵਿਚਾਲੇ ‘ਤਲਖ਼ੀ’ ਵਾਲਾ ਮਾਹੌਲ
ਪੰਜਾਬ ਸਟੇਟ ਈ-ਗਵਰਨੈਂਸ ਸੁਸਾਇਟੀ ਅਤੇ ਪਾਵਰਕੌਮ ਵਿਚਾਲੇ ਰੱਸਾਕਸ਼ੀ ਜਾਰੀ ਹੈ। ਸੂਬੇ ਵਿਚਲੇ ਸੇਵਾ ਕੇਂਦਰਾਂ ਨੂੰ ਡਿਫ਼ਾਲਟਰਾਂ ਦੀ ਸੂਚੀ ਵਿੱਚ ਪਾ ਕੇ ਕੁਨੈਕਸ਼ਨ ਕੱਟੇ ਜਾਣ ’ਤੇ ਦੋਹਾਂ ਧਿਰਾਂ ਵਿਚਾਲੇ ਇਹ ਤਣਾਤਣੀ ਬਣੀ ਹੈ। ....

ਆਦਰਸ਼ ਸਕੂਲ ਵਿੱਚ ਸੱਭਿਆਚਾਰਕ ਪ੍ਰੋਗਰਾਮ

Posted On February - 27 - 2017 Comments Off on ਆਦਰਸ਼ ਸਕੂਲ ਵਿੱਚ ਸੱਭਿਆਚਾਰਕ ਪ੍ਰੋਗਰਾਮ
ਪੱਤਰ ਪ੍ਰੇਰਕ ਬੋਹਾ, 27 ਫਰਵਰੀ ਸ਼ਹੀਦ ਊਧਮ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀਆ ਵੱਲੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ  ਪਾਰਟੀ ਦੇਣ ਲਈ ਇੱਕ ਸੱਭਿਆਚਾਰਕ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਗਿੱਧੇ ਭੰਗੜੇ, ਗੀਤ ਸੰਗੀਤ ਕੋਰੀਓਗਰਾਫੀ, ਸਕਿੱਟ, ਲੋਕ ਨਾਚ ਸੰਮੀ ਤੇ ਮਿਮਿਕਰੀ  ਆਦਿ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਸਕੂਲ ਮੁਖੀ ਡਾ. ਮਹਿੰਦਰ ਕੌਰ  ਤੇ ਵਾਈਸ ਪ੍ਰਿੰਸੀਪਲ  ਹਰਬੰਸ ਕੌਰ ਨੇ ਕਿਹਾ ਕਿ ਸਖ਼ਤ ਮਿਹਨਤ, ਦ੍ਰਿੜ 

ਚੌਕ ਵਿੱਚ ਕੱਟ ਨਾ ਰੱਖਣ ਤੋਂ ਬੱਸ ਅਪਰੇਟਰ ਪ੍ਰੇਸ਼ਾਨ

Posted On February - 27 - 2017 Comments Off on ਚੌਕ ਵਿੱਚ ਕੱਟ ਨਾ ਰੱਖਣ ਤੋਂ ਬੱਸ ਅਪਰੇਟਰ ਪ੍ਰੇਸ਼ਾਨ
ਪੱਤਰ ਪ੍ਰੇਰਕ ਰਾਮਪੁਰਾ ਫੂਲ, 27 ਫਰਵਰੀ ਮਿਨੀ ਬੱਸ ਅਪਰੇਟਰਜ਼ ਯੂਨੀਅਨ ਰਾਮਪੁਰਾ ਫੂਲ ਦੀ ਹੰਗਾਮੀ ਮੀਟਿੰਗ ਪ੍ਰਧਾਨ ਪਰਮਜੀਤ ਸਿੰਘ ਮਾਨ ਦੀ ਅਗਵਾਈ ਸਥਾਨਕ ਬੱਸ ਸਟੈਂਡ ’ਤੇ ਸਥਿਤ ਯੂਨੀਅਨ ਦੇ ਦਫ਼ਤਰ ਵਿਖੇ ਹੋਈ।  ਮੀਟਿੰਗ ਵਿੱਚ ਵਿਚਾਰ ਕੀਤਾ ਗਿਆ ਕਿ ਐਨ ਐਚ 7 ਹਾਈਵੇਅ ਬਣ ਰਹੀ ਹੈ। ਇਸ ਵਿੱਚ ਬੱਸ ਸਟੈਂਡ ਟੀ ਪੁਆਇੰਟ ’ਤੇ ਨਕਸ਼ੇ ਮੁਤਾਬਿਕ ਕੋਈ ਕੱਟ ਨਹੀਂ ਰੱਖਿਆ ਗਿਆ ਹੈ ਜਿਸ ਕਾਰਨ ਬੱਸ ਅਪਰੇਟਰਾਂ ਅਤੇ ਸਵਾਰੀਆਂ ਨੂੰ ਬੱਸ ਸਟੈਂਡ ਵਿੱਚ ਆਉਣ ਜਾਣ ਲਈ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ 

ਮੰਡੀਰਾਂ ਵਾਲਾ ਦੇ ਨੌਜਵਾਨਾਂ ਨੇ ਸਟੇਡੀਅਮ ਦਾ ਘੇਰਾ ਵਧਾਇਆ

Posted On February - 27 - 2017 Comments Off on ਮੰਡੀਰਾਂ ਵਾਲਾ ਦੇ ਨੌਜਵਾਨਾਂ ਨੇ ਸਟੇਡੀਅਮ ਦਾ ਘੇਰਾ ਵਧਾਇਆ
ਯਸ਼ ਚਟਾਨੀ ਬਾਘਾਪੁਰਾਣਾ, 27 ਫਰਵਰੀ ਪਿੰਡ ਮੰਡੀਰਾਂ ਵਾਲਾ ਦੇ ਉੱਦਮੀ ਨੌਜਵਾਨਾਂ ਨੇ ਨਵੀਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਜਿਹੀਆਂ ਅਲਾਮਤਾਂ ਤੋਂ ਬਚਾਉਣ ਦੇ ਉਪਰਾਲੇ ਵਜੋਂ ਪਿੰਡ ਦੀ ਪੰਚਾਇਤੀ ਜ਼ਮੀਨ ਨੂੰ ਪੱਧਰਾ ਕਰਕੇ ਪਹਿਲਾਂ ਬਣੇ ਛੋਟੇ ਸਟੇਡੀਅਮ ਦੇ ਘੇਰੇ ਨੂੰ ਹੋਰ ਵਿਸ਼ਾਲ ਕੀਤਾ ਹੈ। ਉਨ੍ਹਾਂ ਇਸ ਵਿੱਚ ਵੱਖ ਵੱਖ ਅੱਠ ਖੇਡਾਂ ਲਈ ਮੈਦਾਨ ਵਿਕਸਿਤ ਕੀਤੇ ਹਨ। ਬਾਬਾ ਮੁਰਲੀ ਦਾਸ ਸਪੋਰਟਸ ਕਲੱਬ ਮੰਡੀਰਾਂ ਵਾਲਾ ਦੇ ਕਾਰਕੁਨਾਂ ਪਰਮਜੀਤ ਸਿੰਘ ਪ੍ਰਧਾਨ, ਪਵਨ ਹੇਅਰ ਮੀਤ ਪ੍ਰਧਾਨ, ਮਨਜਿੰਦਰ 

ਫੂਲ ਕਤਲ ਕੇਸ ਵਿੱਚ ਮੁਲਜ਼ਮ ਗ੍ਰਿਫ਼ਤਾਰ

Posted On February - 27 - 2017 Comments Off on ਫੂਲ ਕਤਲ ਕੇਸ ਵਿੱਚ ਮੁਲਜ਼ਮ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ ਬਠਿੰਡਾ, 27 ਫਰਵਰੀ ਬਠਿੰਡਾ ਪੁਲੀਸ ਨੇ ਫੂਲ ਟਾਊਨ ਦੇ ਜੀਵਨ ਕੁਮਾਰ ਉਰਫ ਮਾਮੂ ਦੇ ਕਤਲ ਕੇਸ ‘ਚ ਪ੍ਰਦੀਪ ਕੁਮਾਰ ਉਰਫ ਗੱਗੀ ਵਾਸੀ ਫੂਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਲਾ ਪੁਲੀਸ ਤਰਫ਼ੋਂ ਇਸ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ ਜਿਸ ਨੇ  ਪ੍ਰਦੀਪ ਕੁਮਾਰ ਨੂੰ ਇਸ ਕੇਸ ਵਿਚ ਮੁਲਜ਼ਮ ਪਾਇਆ ਹੈ। ਐਸ.ਐਸ.ਪੀ ਬਠਿੰਡਾ ਸਵੱਪਨ ਸ਼ਰਮਾ ਨੇ ਇਸ ਮਾਮਲੇ ਵਿਚ ਇੰਸਪੈਕਟਰ ਜਸਕਰਨ ਸਿੰਘ, ਮੁੱਖ ਅਫ਼ਸਰ ਥਾਣਾ ਫੂਲ ਅਤੇ ਐਸ.ਆਈ ਮੋਹਨ ਲਾਲ, ਮੁੱਖ ਅਫਸਰ ਥਾਣਾ 
Page 1 of 5,53612345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.