ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਮਾਲਵਾ › ›

Featured Posts
ਪੇਰੈਂਟਸ ਐਸੋਸੀਏਸ਼ਨ ਨੇ ਸਿੱਖਿਆ ਅਧਿਕਾਰੀ ਦਾ ਪੁਤਲਾ ਫੂਕਿਆ

ਪੇਰੈਂਟਸ ਐਸੋਸੀਏਸ਼ਨ ਨੇ ਸਿੱਖਿਆ ਅਧਿਕਾਰੀ ਦਾ ਪੁਤਲਾ ਫੂਕਿਆ

ਖੇਤਰੀ ਪ੍ਰਤੀਨਿਧ ਬਠਿੰਡਾ, 29 ਮਾਰਚ ਪੇਰੈਂਟਸ ਅਤੇ ਪੇਰੈਂਟਸ ਰਾਈਟਸ ਐਸੋਸੀਏਸ਼ਨ ਦੇ ਮਰਨ ਵਰਤ ‘ਤੇ ਬੈਠੇ ਮੁਕੇਸ਼ ਗੋਇਲ ਤੇ ਜਗਦੀਸ਼ ਰਾਏ ਦੀ ਜ਼ਿਲਾ ਪ੍ਰਸ਼ਾਸਨ ਵੱਲੋਂ ਕੋਈ ਸਾਰ ਨਾ ਲਏ ਜਾਣ ਦੇ ਰੋਸ ਵਜੋਂ ਅੱਜ ਡੀ.ਈ.ਓ ਐਲੀਮੈਂਟਰੀ ਦਾ ਐਸੋਸੀਏਸ਼ਨ ਦੇ ਵਰਕਰਾਂ ਨੇ ਪੁਤਲਾ ਫੂਕਿਆ। ਇਸ ਦੌਰਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਾਈਵੇਟ ਸਕੂਲਾਂ ...

Read More

ਜੇਸੀਬੀ ਤੇ ਆਲਟੋ ਦੀ ਟੱਕਰ ਵਿੱਚ ਇੱਕ ਹਲਾਕ, ਤਿੰਨ ਜ਼ਖ਼ਮੀ

ਜੇਸੀਬੀ ਤੇ ਆਲਟੋ ਦੀ ਟੱਕਰ ਵਿੱਚ ਇੱਕ ਹਲਾਕ, ਤਿੰਨ ਜ਼ਖ਼ਮੀ

ਨਿੱਜੀ ਪੱਤਰ ਪ੍ਰੇਰਕ ਕੋਟਕਪੂਰਾ, 29 ਮਾਰਚ ਕੋਟਕਪੂਰਾ-ਮੋਗਾ ਰੋਡ ’ਤੇ ਸਥਿਤ ਰਿਲਾਇੰਸ ਪੈਟਰੋਲ ਪੰਪ ਨੇੜੇ ਜੇ.ਸੀ.ਬੀ. ਤੇ ਆਲਟੋ ਕਾਰ ਦੀ ਟੱਕਰ ਦਰਮਿਆਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪੁਲੀਸ ਨੇ ਜੇਸੀਬੀ ਅਪਰੇਟਰ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਦੁਪਹਿਰ ...

Read More

ਦੋਦਾ ਰਜਵਾਹੇ ’ਚ ਪਾੜ ਪਿਆ, 100 ਏਕੜ ਕਣਕ ਪਾਣੀ ’ਚ ਡੁੱਬੀ

ਦੋਦਾ ਰਜਵਾਹੇ ’ਚ ਪਾੜ ਪਿਆ, 100 ਏਕੜ ਕਣਕ ਪਾਣੀ ’ਚ ਡੁੱਬੀ

ਦਵਿੰਦਰ ਮੋਹਨ ਬੇਦੀ ਗਿੱਦੜਬਾਹਾ, 29 ਮਾਰਚ ਅੱਜ ਸਵੇਰੇ ਕਰੀਬ 6 ਵਜੇ ਦੋਦਾ ਰਜਬਾਹੇ ਵਿੱਚ 30 ਫੁੱਟ ਚੌੜਾ ਪਾੜ ਪੈਣ ਕਾਰਨ ਕਰੀਬ 100 ਏਕੜ ਪੱਕਣ ਕਿਨਾਰੇ ਖੜੀ ਕਣਕ ਦੀ ਫ਼ਸਲ ਵਿੱਚ ਪਾਣੀ ਭਰ ਗਿਆ। ਜਾਣਕਾਰੀ ਅਨੁਸਾਰ ਦੋਦਾ ਰਜਵਾਹਾ ਕਾਉਣੀ ਤੋਂ ਧੂਲਕੋਟ ਜਾਣ ਵਾਲੀ ਸੜਕ ਨੇੜਿਓਂ ਟੁੱਟ ਗਿਆ ਜਿਸ ਕਾਰਨ ਆਸ-ਪਾਸ ਦੇ ਖੇਤਾਂ ਵਿੱਚ ...

Read More

ਹਸਪਤਾਲ ਦੇ ਆਈ.ਸੀ.ਯੂ. ਵਿੱਚ ਚੂਹਿਆਂ ਦਾ ਹਮਲਾ

ਹਸਪਤਾਲ ਦੇ ਆਈ.ਸੀ.ਯੂ. ਵਿੱਚ ਚੂਹਿਆਂ ਦਾ ਹਮਲਾ

ਨਿੱਜੀ ਪੱਤਰ ਪ੍ਰੇਰਕ ਫ਼ਰੀਦਕੋਟ, 29 ਮਾਰਚ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਅਤਿ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਮੈਡੀਸਨ ਵਿਭਾਗ ਵਿੱਚ ਸਥਾਪਿਤ ਕੀਤੇ ਗਏ ਆਈ.ਸੀ.ਯੂ. ਵਿੱਚ ਦਾਖ਼ਲ ਹੋਏ ਤਿੰਨ ਮਰੀਜ਼ਾਂ ਨੂੰ ਚੂਹਿਆਂ ਨੇ ਜ਼ਖ਼ਮੀ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਆਈ.ਸੀ.ਯੂ. ਵਿਭਾਗ ਵਿੱਚ ਬੈੱਡ ਨੰਬਰ 3 ਉੱਪਰ ਪਿੰਡ ਦੇਵੀਵਾਲਾ ...

Read More

ਕਰਜ਼ਾ ਵਸੂਲਣ ਆਏ ਬੈਂਕ ਅਧਿਕਾਰੀ ਘਰ ਵਿੱਚ ਡੱਕੇ

ਕਰਜ਼ਾ ਵਸੂਲਣ ਆਏ ਬੈਂਕ ਅਧਿਕਾਰੀ ਘਰ ਵਿੱਚ ਡੱਕੇ

ਪੱਤਰ ਪ੍ਰੇਰਕ ਨਿਹਾਲ ਸਿੰਘ ਵਾਲਾ, 29 ਮਾਰਚ ਪਿੰਡ ਰੌਂਤਾ ਵਿੱਚ ਕਰਜ਼ਾਈ ਕਿਸਾਨ ਦੇ ਘਰ ਵਸੂਲੀ ਲਈ ਆਏ ਬੈਂਕ ਅਧਿਕਾਰੀਆਂ ਨੂੰ ਅੱਜ ਭਾਰਤੀ ਕਿਸਾਨ ਯੂਨੀਅਨ ਵੱਲੋਂ ਘਰ ਅੰਦਰ ਹੀ ਡੱਕ ਲਿਆ ਗਿਆ। ਪਿੰਡ ਦੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਕਿਸਾਨ ਪਰਿਵਾਰ ਨੂੰ ਪ੍ਰੇਸ਼ਾਨ ਨਾ ਕਰਨ ਦਾ ਵਾਅਦਾ ਲੈ ਕੇ ਜਥੇਬੰਦੀ ਨੇ ਬੈਂਕ ਅਧਿਕਾਰੀਆਂ ਨੂੰ ...

Read More

ਕਿਸਾਨਾਂ ਵੱਲੋਂ ਕਣਕ ਦੀ ਹੱਥੀਂ ਕਟਾਈ ਸ਼ੁਰੂ

ਕਿਸਾਨਾਂ ਵੱਲੋਂ ਕਣਕ ਦੀ ਹੱਥੀਂ ਕਟਾਈ ਸ਼ੁਰੂ

ਰਾਜਿੰਦਰ ਮਰਾਹੜ ਭਗਤਾ ਭਾਈ, 29 ਮਾਰਚ ਮਾਲਵੇ ਦੇ ਇਸ ਇਲਾਕੇ ਵਿੱਚ ਅਗੇਤੀ ਕਣਕ ਦੀ ਹੱਥੀਂ ਵਾਢੀ ਦਾ ਕੰਮ ਸ਼ੁਰੂ ਹੋ ਗਿਆ ਹੈ। ਮੌਸਮ ਦੀ ਚੱਲ ਰਹੀ ਖਰਾਬੀ ਕਾਰਨ ਕਿਸਾਨ ਭਰਾ ਜਲਦੀ-ਜਲਦੀ ਵਾਢੀ ਦਾ ਕੰਮ ਨਿਬੇੜਨ ਲਈ ਯਤਨਸ਼ੀਲ ਹਨ। ਆਮ ਤੌਰ ‘ਤੇ ਪਹਿਲਾਂ ਕਣਕ ਦੀ ਵਾਢੀ ਵਿਸਾਖੀ ਤੋਂ ਬਾਅਦ ਹੀ ਸ਼ੁਰੂ ਹੁੰਦੀ ਸੀ ...

Read More

ਮੁਕਤਸਰ ਜੇਲ੍ਹ ਵਿੱਚ ਕਿਤਾਬਘਰ ਬਣਾਉਣ ਦਾ ਫ਼ੈਸਲਾ

ਮੁਕਤਸਰ ਜੇਲ੍ਹ ਵਿੱਚ ਕਿਤਾਬਘਰ ਬਣਾਉਣ ਦਾ ਫ਼ੈਸਲਾ

ਨਿੱਜੀ ਪੱਤਰ ਪ੍ਰੇਰਕ ਸ੍ਰੀ ਮੁਕਤਸਰ ਸਾਹਿਬ, 29 ਮਾਰਚ ਮੁਕਤਸਰ ਦੀ ਜ਼ਿਲਾ ਜੇਲ੍ਹ ਵਿਚ ਬੰਦ ਕੈਦੀਆਂ ਦਾ ਬੌਧਿਕ ਸੁਧਾਰ ਕਰਨ ਲਈ ਪ੍ਰਸ਼ਾਸਨ ਨੇ ਕਿਤਾਬਾਂ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ ਹੈ। ਅੱਜ ਜ਼ਿਲਾ ਅਤੇ ਸੈਸ਼ਨ ਜੱਜ ਕਿਸ਼ੋਰ ਕੁਮਾਰ, ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਅਤੇ ਐਸ. ਐਸ. ਪੀ. ਬਲਜੋਤ ਸਿੰਘ ਰਾਠੌੜ ਨੇ ਅਚਾਨਕ ਜ਼ਿਲਾ ਸੁਧਾਰ ...

Read More


ਡੀਸੀ ਵੱਲੋਂ ਅਧਿਕਾਰੀਆਂ ਨੂੰ ਵਿਕਾਸ ਕੰਮ ਜਲਦੀ ਨਿਬੇੜਨ ਦੇ ਆਦੇਸ਼

Posted On March - 29 - 2017 Comments Off on ਡੀਸੀ ਵੱਲੋਂ ਅਧਿਕਾਰੀਆਂ ਨੂੰ ਵਿਕਾਸ ਕੰਮ ਜਲਦੀ ਨਿਬੇੜਨ ਦੇ ਆਦੇਸ਼
ਨਿੱਜੀ ਪੱਤਰ ਪ੍ਰੇਰਕ ਜਲਾਲਾਬਾਦ, 29 ਮਾਰਚ ਜ਼ਿਲ੍ਹਾ ਪੱਧਰੀ ਵਿਕਾਸ ਕਮੇਟੀ ਦੀ ਮਹੀਨਾਵਾਰ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਫਾਜ਼ਿਲਕਾ ਵਿੱਚ ਹੋਈ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕੰਮਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਅਤੇ ਉਨ੍ਹਾਂ ਕੰਮਾਂ ਦੇ ਵਰਤੋਂ ਸਰਟੀਫਿਕੇਟ ਜਮ੍ਹਾਂ ਕਰਵਾਏ ਜਾਣ। ਉਨ੍ਹਾਂ ਇੰਦਰਾ ਅਵਾਸ ਯੋਜਨਾ ਤਹਿਤ ਬਣ 

ਬਰਗਾੜੀ ਦੇ ਗੁੜ ਦੀ ਮਿਠਾਸ ਦੂਜੇ ਸਾਲ ਵੀ ਬਰਕਰਾਰ

Posted On March - 29 - 2017 Comments Off on ਬਰਗਾੜੀ ਦੇ ਗੁੜ ਦੀ ਮਿਠਾਸ ਦੂਜੇ ਸਾਲ ਵੀ ਬਰਕਰਾਰ
ਪੱਤਰ ਪ੍ਰੇਰਕ ਬਾਜਾਖਾਨਾ, 29 ਮਾਰਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਹਰ ਸਾਲ ਫ਼ਸਲਾਂ ਅਤੇ ਫ਼ਲ-ਸਬਜ਼ੀਆਂ ਆਦਿ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਉਤਪਾਦਕਾਂ ਦਾ ਸਨਮਾਨ ਪੱਤਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਜਾਂਦਾ ਹੈ। ਬਰਗਾੜੀ ਦੇ ਭੁਪਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਚਾਨੀ ਨੇ ਪਿਛਲੇ ਸਾਲ ਗੁੜ ਬਣਾਉਣ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ। ਉਨ੍ਹਾਂ ਨੇ ਇਸ ਵਾਰ ਵੀ ਲੁਧਿਆਣਾ ਵਿੱਚ ਕਿਸਾਨ ਮੇਲੇ ਦੌਰਾਨ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ 

ਕੈਦੀਆਂ ਨੂੰ ਟੀਬੀ ਰੋਗ ਬਾਰੇ ਦਿੱਤੀ ਜਾਣਕਾਰੀ

Posted On March - 29 - 2017 Comments Off on ਕੈਦੀਆਂ ਨੂੰ ਟੀਬੀ ਰੋਗ ਬਾਰੇ ਦਿੱਤੀ ਜਾਣਕਾਰੀ
ਨਿੱਜੀ ਪੱਤਰ ਪ੍ਰੇਰਕ ਸ੍ਰੀ ਮੁਕਤਸਰ ਸਾਹਿਬ, 29 ਮਾਰਚ ਜ਼ਿਲ੍ਹਾ ਜੇਲ੍ਹ ਵਿੱਚ ਸਮਾਜ ਸੇਵੀ ਸੰਸਥਾ ‘ਸੰਕਲਪ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ’ ਦੇ ਸਹਿਯੋਗ ਨਾਲ ਜ਼ਿਲ੍ਹਾ ਕੋਆਰਡੀਨੇਟਰ ਅਰਸ਼ਦੀਪ ਸਿਘ ਦੀ ਦੇਖਰੇਖ ਤੇ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਅਮਨਦੀਪ ਕੌਰ ਦੀ ਅਗਵਾਈ ਹੇਠ ਬੰਦੀਆਂ ਨੂੰ ਪ੍ਰਾਜੈਕਟ ਅਕਸ਼ੈ ਤਹਿਤ ਟੀ.ਬੀ. ਰੋਗ ਤੋਂ ਜਾਣੂ ਕਰਵਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਨਰਿੰਦਰ ਸਿੰਘ ਪੰਮਾ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਅਮਨਦੀਪ ਕੌਰ ਵੱਲੋਂ ਟੀ. ਬੀ. ਦੇ ਸ਼ੱਕੀ ਮਰੀਜ਼ਾਂ 

ਪੰਜਾਬ ਵਾਤਾਵਰਣ ਬਚਾਓ ਮੰਚ ਦੀ ਮੀਟਿੰਗ

Posted On March - 29 - 2017 Comments Off on ਪੰਜਾਬ ਵਾਤਾਵਰਣ ਬਚਾਓ ਮੰਚ ਦੀ ਮੀਟਿੰਗ
ਪੱਤਰ ਪ੍ਰੇਰਕ ਬਾਜਾਖਾਨਾ 29 ਮਾਰਚ ਪੰਜਾਬ ਵਾਤਾਵਰਣ ਬਚਾਓ ਮੰਚ ਦੀ ਮੀਟਿੰਗ ਬਾਜਾਖਾਨਾ ਵਿੱਚ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੀ ਕਿਸਾਨ ਸਲਾਹਕਾਰ ਕਮੇਟੀ ਮੈਂਬਰ ਜੀਤ ਸਿੰਘ ਗਿੱਲ ਡੋਡ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਵਿਚਾਰ ਕੀਤੀ ਗਈ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਦਾ ਮਸਲਾ ਪੰਜਾਬ ਦੇ ਵਾਤਾਵਰਣ ਨੂੰ ਤਬਾਹ ਕਰਨ ਲਈ ਬਹੁਤ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ ਸਿਰਫ ਰੀਪਰ (ਝੋਨੇ ਦੀ ਕਰਚੇ ਵੱਢਣ ਵਾਲੀ ਛੋਟੀ ਮਸ਼ੀਨ) ਬਣਾਉਣ ਅਤੇ ਚਲਾਉਣ  

13 ਗ਼ਰੀਬ ਲੜਕੀਆਂ ਦੇ ਸਮੂਹਿਕ ਵਿਆਹ

Posted On March - 29 - 2017 Comments Off on 13 ਗ਼ਰੀਬ ਲੜਕੀਆਂ ਦੇ ਸਮੂਹਿਕ ਵਿਆਹ
ਪੱਤਰ ਪ੍ਰੇਰਕ ਜ਼ੀਰਾ, 29 ਮਾਰਚ ਪਿੰਡ ਅਕਾਲੀਆਂ ਵਾਲਾ ਵਿੱਚ ਮਿਸਲ ਜੱਸਾ ਸਿੰਘ ਰਾਮਗੜ੍ਹੀਆ, ਸਮੂਹ ਨਗਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਵਾਂਗ ਕਾਰਗਿਲ ਸ਼ਹੀਦ ਜਿਉਣ ਸਿੰਘ ਮਾਛੀਵਾਲਾ ਦੀ ਯਾਦ ਨੂੰ ਸਮਰਪਿਤ 13 ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕੀਤੇ ਗਏ। ਸਮਾਗਮ ਵਿੱਚ ਬਾਬਾ ਗੁਰਦੀਪ ਸਿੰਘ ਜੱਥੇਦਾਰ ਮਿਸਲ ਜੱਸਾ ਸਿੰਘ ਰਾਮਗੜ੍ਹੀਆ ਤੋਂ ਇਲਾਵਾ ਜਗਤਾਰ ਸਿੰਘ ਚਾਚੋਵਾਲ, ਸੁਖਮੰਦਰ ਸਿੰਘ ਸਮਰਾ ਲੋਹਗੜ੍ਹ ਯੂਐਸਏ, ਰਕੇਸ਼ ਕੁਮਾਰ ਭੰਡਾਰੀ ਜਲੰਧਰ, ਗੁਲਬਾਗ ਸਿੰਘ , ਦਲਜੀਤ 

ਡਰਾਇੰਗ ਮੁਕਾਬਲੇ ਵਿੱਚ ਖੁਸ਼ਪ੍ਰੀਤ ਅੱਵਲ

Posted On March - 29 - 2017 Comments Off on ਡਰਾਇੰਗ ਮੁਕਾਬਲੇ ਵਿੱਚ ਖੁਸ਼ਪ੍ਰੀਤ ਅੱਵਲ
ਪੱਤਰ ਪ੍ਰੇਰਕ ਗਿੱਦੜਬਾਹਾ, 29 ਮਾਰਚ ਸਥਾਨਕ ਜਗਨਨਾਥ ਜੈਨ ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ ਚੱਲ ਰਿਹਾ ਤਿੰਨ ਰੋਜ਼ਾ ਵੈਦਿਕ ਚੇਤਨਾ ਕੈਂਪ ਸਮਾਪਤ ਹੋ ਗਿਆ। ਇਸ ਕੈਂਪ ਦੌਰਾਨ ਵਿਦਿਆਰਥੀਆਂ ਦੇ ਵੱਖ ਵੱਖ ਮੁਕਾਬਲੇ ਵੀ ਕਰਵਾਏ ਗਏ। ਇਸ ਦੌਰਾਨ ਡਰਾਇੰਗ ਮੁਕਾਬਲੇ ਵਿੱਚੋਂ ਖੁਸ਼ਪ੍ਰੀਤ ਕੌਰ ਜਮਾਤ ਛੇਵੀਂ ਤੇ ਅਪੇਕਸ਼ਾ ਜਮਾਤ ਪੰਜਵੀਂ ਨੇ ਪਹਿਲਾ, ਤਨਵੀ ਤੇ ਪੱਲਵੀ ਨੇ ਦੂਜਾ ਸਥਾਨ ਹਾਸਲ ਕੀਤਾ। ਵੇਸਟ ਮਟੀਰੀਅਲ ਤੋਂ ਵਸਤਾਂ ਤਿਆਰ ਕਰਨ ਵਿੱਚ ਭੂਮਿਕਾ ਤੇ ਸਾਨੀਆ ਨੇ ਪਹਿਲਾ, ਤਨਵੀ 

ਗੋਗਾ ਜੈਨ ਬਣੇ ਟਰੱਕ ਯੂਨੀਅਨ ਜ਼ੀਰਾ ਦੇ ਪ੍ਰਧਾਨ

Posted On March - 29 - 2017 Comments Off on ਗੋਗਾ ਜੈਨ ਬਣੇ ਟਰੱਕ ਯੂਨੀਅਨ ਜ਼ੀਰਾ ਦੇ ਪ੍ਰਧਾਨ
ਪੱਤਰ ਪ੍ਰੇਰਕ ਜ਼ੀਰਾ, 29 ਮਾਰਚ ਸਾਬਕਾ ਮੰਤਰੀ ਅਤੇ ਕਿਸਾਨ-ਖੇਤ ਮਜ਼ਦੂਰ ਸੈੱਲ ਪੰਜਾਬ ਕਾਂਗਰਸ ਦੇ ਚੇਅਰਮੈਨ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਅਤੇ ਐਮਐਲਏ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਟਰੱਕ ਯੂਨੀਅਨ ਜ਼ੀਰਾ ਦੇ ਪ੍ਰਧਾਨ ਦੀ ਚੋਣ ਸਬੰਧੀ 5 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਜਿਨ੍ਹਾਂ  ਵਿੱਚ ਹਰੀਸ਼ ਕੁਮਾਰ ਜੈਨ (ਗੋਗਾ), ਬਾਬੂ ਰਾਮ ਭੜਾਣਾ, ਗੁਰਨਾਮ ਸਿੰਘ ਬੰਡਾਲਾ, ਅਸ਼ੋਕ ਕੁਮਾਰ ਕਥੂਰੀਆ ਅਤੇ ਜਸਬੀਰ ਸਿੰਘ ਬੰਬ ਟਰੱਕ ਯੂਨੀਅਨ ਜ਼ੀਰਾ ਦੇ ਸਰਬਸੰਮਤੀ ਨਾਲ ਕਮੇਟੀ ਮੈਂਬਰ ਚੁਣੇ ਗਏ। ਇਸ ਮਗਰੋਂ 

ਛੀਨੀਵਾਲ ਕਲਾਂ ਵਿੱਚ ਅੱਖਾਂ ਦੀ ਜਾਂਚ ਲਈ ਕੈਂਪ

Posted On March - 29 - 2017 Comments Off on ਛੀਨੀਵਾਲ ਕਲਾਂ ਵਿੱਚ ਅੱਖਾਂ ਦੀ ਜਾਂਚ ਲਈ ਕੈਂਪ
ਖੇਤਰੀ ਪ੍ਰਤੀਨਿਧ ਬਰਨਾਲਾ, 29 ਮਾਰਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਪੋਰਟਸ ਅਤੇ ਵੈੱਲਫੇਅਰ ਕਮੇਟੀ ਛੀਨੀਵਾਲ ਕਲਾਂ ਵੱਲੋਂ ਐਨਆਰਆਈ ਵੀਰਾਂ ਤੇ ਨਗਰ ਨਿਵਾਸੀਆਂ ਦੇ ਭਰਵੇਂ ਦੇ ਸਹਿਯੋਗ ਨਾਲ ਅੱਖਾਂ ਦਾ 7ਵਾਂ ਮੁਫ਼ਤ ਅਪਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸੀਐਮਓ ਹਰਜਿੰਦਰ ਸਿੰਘ ਆਂਡਲੂ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਸਾਨੂੰ ਆਪਣੀਆਂ ਰੋਜ਼ਾਨਾ ਦੀਆਂ ਖਾਣ ਪੀਣ ਦੀਆਂ ਆਦਤਾਂ ਦਾ ਵਿਸੇਸ਼ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਲੱਬ ਦੇ ਪ੍ਰਬੰਧਕਾਂ 

ਬਿਜਲੀ ਦੀਆਂ ਢਿੱਲੀਆਂ ਤਾਰਾਂ ਨੇ ਕਿਸਾਨਾਂ ਦੇ ਸਾਹ ਸੁਕਾਏ

Posted On March - 29 - 2017 Comments Off on ਬਿਜਲੀ ਦੀਆਂ ਢਿੱਲੀਆਂ ਤਾਰਾਂ ਨੇ ਕਿਸਾਨਾਂ ਦੇ ਸਾਹ ਸੁਕਾਏ
ਪੱਤਰ ਪ੍ਰੇਰਕ ਸਰਦੂਲਗੜ੍ਹ, 29 ਮਾਰਚ ਕਣਕਾਂ ਦੇ ਸੁਨਹਿਰੀ ਹੁੰਦੇ ਰੰਗ ਨੂੰ ਦੇਖ ਕੇ ਜਿੱਥੇ ਵੱਡੀ ਗਿਣਤੀ ਕਿਸਾਨ ਖ਼ੁਸ਼ ਹਨ, ਉੱਥੇ ਹੀ ਖੇਤਾਂ ਵਿੱਚ ਬਿਜਲੀ ਲਾਈਨਾਂ ਤੇ ਭੱਠਿਆਂ ਦੇ ਨਜ਼ਦੀਕ ਵਾਲੀਆਂ ਜ਼ਮੀਨਾਂ ਵਾਲੇ ਕਿਸਾਨ ਚਿੰਤਤ ਹਨ। ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਕਿਸਾਨਾਂ ਨੂੰ ਤਾਰਾਂ ਦੇ ਭਿੜਨ ਕਰਕੇ ਕੋਈ ਚੰਗਿਆੜੀ ਕਣਕ ਦੇ ਖੇਤ ਵਿੱਚ ਪੈਣ ਦਾ ਡਰ ਹੈ। ਮੀਰਪੁਰ ਕਲਾਂ ਦੇ ਕਿਸਾਨ ਆਗੂ ਗੁਰਤੇਜ਼ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਕਈ ਪਿੰਡਾਂ ਵਿੱਚ ਬਿਜਲੀ ਦੀਆਂ ਤਾਰਾਂ ਵਿੱਚੋਂ 

ਲੰਗਰ ਲਈ ਆਲੂਆਂ ਦੇ 7 ਟਰੱਕ ਰਵਾਨਾ

Posted On March - 29 - 2017 Comments Off on ਲੰਗਰ ਲਈ ਆਲੂਆਂ ਦੇ 7 ਟਰੱਕ ਰਵਾਨਾ
ਪੱਤਰ ਪ੍ਰੇਰਕ ਤਪਾ ਮੰਡੀ 29 ਮਾਰਚ ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ 2500 ਗੱਟੇ ਆਲੂਆਂ ਦੇ 7 ਟਰੱਕਾਂ    ਵਿੱਚ ਭਰ ਕੇ ਪਿੰਡ ਘੜੈਲੀ ਤੋਂ ਰਵਾਨਾ ਕੀਤੇ ਗਏ। ਘੜੈਲੀ ਦੇ ਗੁਰੂਘਰ ਦੇ ਸੇਵਾਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਪਿੰਡ ਘੜੈਲੀ ਅਤੇ ਆਸ ਪਾਸ ਦੇ ਪਿੰਡਾਂ ਵਿੱਚੋਂ  ਸੰਤ ਬਾਬਾ ਮੇਜਰ ਸਿੰਘ ਸਾਹਨੇਵਾਲ ਵਾਲਿਆਂ ਦੀ ਅਗਵਾਈ  ਹੇਠ ਪਿਛਲੇ ਕਈ ਸਾਲਾ ਤੋਂ ਲਗਾਤਾਰ  ਤਖਤ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਮੌਕੇ 

ਯੁਵਕ ਮੇਲੇ ਵਿੱਚ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ

Posted On March - 29 - 2017 Comments Off on ਯੁਵਕ ਮੇਲੇ ਵਿੱਚ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ
ਪੱਤਰ ਪ੍ਰੇਰਕ ਅਜੀਤਵਾਲ, 29 ਮਾਰਚ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ  ਮੋਗਾ ਵੱਲੋਂ  ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ  ਦੀ ਅਗਵਾਈ  ਹੇਠ  ਵਾਈ.ਆਰ.ਐੱਸ. ਪੌਲੀਟੈਕਨਿਕ ਕਾਲਜ ਵਿੱਚ  ਦੋ ਰੋਜ਼ਾ ਯੁਵਕ ਮੇਲਾ ਕਰਵਾਇਆ ਗਿਆ। ਇਸ ਯੁਵਕ ਮੇਲੇ ਵਿੱਚ ਲੋਕ ਕਲਾਵਾਂ ਅਤੇ ਲੋਕ ਵੰਨਗੀਆਂ, ਭੰਗੜਾ, ਪੁਰਾਤਨ ਪਹਿਰਾਵਾ, ਕਵੀਸ਼ਰੀ ਅਤੇ ਰਵਾਇਤੀ  ਲੋਕ ਕਲਾਵਾਂ, ਮੋਨੋ ਐਕਟਿੰਗ ਤੇ ਗਿੱਧਾ  ਆਦਿ ਦੇ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਦੌਰਾਨ ਐੱਸ.ਡੀ.ਐੱਮ ਨਿਹਾਲ ਸਿੰਘ ਵਾਲਾ ਸੁਖਪ੍ਰੀਤ ਸਿੰਘ ਤੇ 

ਠੇਕਿਆਂ ਦੀ ਅਲਾਟਮੈਂਟ ਦਾ ਡਰਾਅ ਮੁਲਤਵੀ

Posted On March - 29 - 2017 Comments Off on ਠੇਕਿਆਂ ਦੀ ਅਲਾਟਮੈਂਟ ਦਾ ਡਰਾਅ ਮੁਲਤਵੀ
ਨਿੱਜੀ ਪੱਤਰ ਪ੍ਰੇਰਕ ਮੋਗਾ, 29 ਮਾਰਚ ਪੰਜਾਬ ਸਰਕਾਰ ਦੀ ਨਵੀਂ ਆਬਕਾਰੀ ਨੀਤੀ  2017-18 ਤਹਿਤ ਜ਼ਿਲ੍ਹੇ ਵਿੱਚ ਸ਼ਰਾਬ ਠੇਕਿਆਂ ਦੀ ਅਲਾਟਮੈਂਟ ਲਈ ਤਿੰਨ ਗਰੁੱਪ ਬਣਾਏ ਗਏ ਸਨ। ਇੰਨ੍ਹਾਂ ਤਿੰਨਾਂ ਗਰੁੱਪਾਂ ਵਿੱਚੋਂ  ਵਿਭਾਗ ਨੂੰ ਇੱਕ ਗਰੁੱਪ ਲਈ ਇੱਕ ਹੀ ਅਰਜ਼ੀ ਪ੍ਰਾਪਤ ਹੋਣ ਕਾਰਨ ਡਰਾਅ ਕੱਢਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਜੋਗਿੰਦਰ ਕੁਮਾਰ ਸਿੰਗਲਾ ਨੇ ਦੱਸਿਆ ਕਿ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਲਈ ਜ਼ਿਲ੍ਹੇ ਦੇ ਤਿੰਨ ਗਰੁੱਪ ਬਣਾਏ ਗਏ ਸਨ। ਉਨ੍ਹਾਂ 

ਸਰਕਾਰ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇ: ਕਿਸਾਨ ਯੂਨੀਅਨ

Posted On March - 29 - 2017 Comments Off on ਸਰਕਾਰ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇ: ਕਿਸਾਨ ਯੂਨੀਅਨ
ਪੱਤਰ ਪੇ੍ਰਕ ਝੁਨੀਰ, 29 ਮਾਰਚ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰਾ) ਦੇ ਜ਼ਿਲ੍ਹਾ ਪ੍ਰਧਾਨ ਮਲੂਕ ਸਿੰਘ ਹੀਰਕੇ, ਬਲਾਕ ਪ੍ਰਧਾਨ ਨਾਨਕ ਸਿੰਘ ਜੌੜਕੀਆਂ ਤੇ ਜਨਰਲ ਸਕੱਤਰ ਮਾਘ ਸਿੰਘ ਮਾਖਾ ਨੇ ਕਿਹਾ ਕਿ ਰਾਜ ਸਰਕਾਰ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਲਈ ਅਸਰਦਾਰ ਪ੍ਰਕਿਰਿਆ ਸ਼ੁਰੂ ਕਰੇ ਤਾਂ ਕਿ ਕਿਸਾਨ ਮਾਨਸਿਕ ਤੌਰ ’ਤੇ ਕੁਝ ਰਾਹਤ ਮਹਿਸੂਸ ਕਰ ਸਕਣ। ਆਗੂਆਂ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਜਦੋਂ ਤਕ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ 

ਵਿਰਾਸਤੀ ਸਵਾਲ-ਜਵਾਬ ਮੁਕਾਬਲਾ

Posted On March - 29 - 2017 Comments Off on ਵਿਰਾਸਤੀ ਸਵਾਲ-ਜਵਾਬ ਮੁਕਾਬਲਾ
ਪੱਤਰ ਪ੍ਰੇਰਕ ਸਮਾਲਸਰ , 29 ਮਾਰਚ ਸੰਤ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਵਿੱਚ ਪੰਜਾਬੀ ਵਿਭਾਗ ਵੱਲੋਂ ‘ਵਿਰਾਸਤੀ ਸਵਾਲ-ਜਵਾਬ ਮੁਕਾਬਲਾ’ ਕਰਾਇਆ ਗਿਆ। ਇਸ ਮੁਕਾਬਲੇ ਦਾ ਉਦਘਾਟਨ ਕਾਲਜ ਦੇ ਉਪ ਚੇਅਰਮੈਨ ਮੱਖਣ ਸਿੰਘ, ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ, ਉਪ ਪ੍ਰਿੰਸੀਪਲ ਪ੍ਰੋ. ਗੁਰਜੀਤ ਕੌਰ ਤੇ ਸਹਾਇਕ ਪ੍ਰੋ. ਸਤਵਿੰਦਰ ਕੌਰ ਨੇ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਪਵਨਜੀਤ ਕੌਰ ਤੇ ਸੁਖਵੀਰ ਕੌਰ ਨੇ ਨਿਭਾਈ। ਤਿੰਨ-ਤਿੰਨ ਵਿਦਿਆਰਥਣਾਂ ਦੀਆਂ ਚਾਰ ਟੀਮਾਂ ਨੂੰ ਸਤਲੁਜ, 

ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ

Posted On March - 29 - 2017 Comments Off on ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ
ਨਿੱਜੀ ਪੱਤਰ ਪ੍ਰੇਰਕ ਮਾਨਸਾ,29 ਮਾਰਚ ਸਰਕਾਰੀ ਪ੍ਰਾਇਮਰੀ ਸਕੂਲ ਕੋਟ ਧਰਮੂ ਵਿੱਚ ਸਾਲਾਨਾ ਵਿਦਾਇਗੀ ਸਮਾਗਮ ਕਰਵਾਇਆ ਗਿਆ। ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਨਿੱਘੀ ਵਿਦਾਇਗੀ ਦਿੱਤੀ ।  ਛੋਟੀਆਂ ਜਮਾਤਾਂ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਏ ਫੈਂਸੀ ਡਰੈੱਸ, ਕੋਰੀਓਗ੍ਰਾਫੀ ਵਣਜਾਰਾ, ਲੋਕ-ਗੀਤ ‘ਚਿੜੀਆਂ ਦਾ ਚੰਬਾ’ ਖਿੱਚ ਦਾ ਕੇਂਦਰ 

ਸਮਾਜ ਸੁਧਾਰ ਤੇ ਇਕਜੁੱਟਤਾ ਦਾ ਸੁਨੇਹਾ ਦਿੰਦਾ ਨਾਟ ਮੇਲਾ ਸਮਾਪਤ

Posted On March - 29 - 2017 Comments Off on ਸਮਾਜ ਸੁਧਾਰ ਤੇ ਇਕਜੁੱਟਤਾ ਦਾ ਸੁਨੇਹਾ ਦਿੰਦਾ ਨਾਟ ਮੇਲਾ ਸਮਾਪਤ
ਨਿੱਜੀ ਪੱਤਰ ਪ੍ਰੇਰਕ ਮਾਨਸਾ, 29 ਮਾਰਚ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਗਊਸ਼ਾਲਾ ਭਵਨ ਵਿੱਚ ਕਰਵਾਇਆ ਗਿਆ ਤਿੰਨ ਰੋਜ਼ਾ ਨਾਟ ਮੇਲਾ ਇਕਜੁੱਟਤਾ ਤੇ ਸਮਾਜ ਸੁਧਾਰ ਦਾ ਸੁਨੇਹਾ ਦਿੰਦਾ ਸਮਾਪਤ ਹੋ ਗਿਆ। ਮੇਲੇ ਦੇ ਆਖ਼ਰੀ ਦਿਨ ਪ੍ਰੋ. ਅਜਮੇਰ ਸਿੰਘ ਔਲਖ ਦੀ ਜੀਵਨੀ ’ਤੇ ਅਧਾਰਿਤ ਦਸਤਾਵੇਜ਼ੀ ਫਿਲਮ ‘ਧਰਤੀ ਦਾ ਜਾਇਆ’ ਪੇਸ਼ ਕੀਤੀ ਗਈ। ਡਾ. ਕੁਲਦੀਪ ਸਿੰਘ ਦੀਪ ਵੱਲੋਂ ਲਿਖੇ ਨਾਟਕ ‘ਸਿਲਸਿਲਾ’ ਦਾ ਮੰਚਨ ਕੀਤਾ ਗਿਆ। ਅਧਿਆਪਕ ਕਾਲਾ ਸਿੰਘ ਉੱਭਾ ਨੇ ਬੰਸਰੀ ਵਾਦਨ ਕੀਤਾ। ਦੀਪ ਡਾਂਸ ਅਕੈਡਮੀ 
Page 2 of 5,59212345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.