ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਮਾਲਵਾ › ›

Featured Posts
ਪੇਰੈਂਟਸ ਐਸੋਸੀਏਸ਼ਨ ਨੇ ਸਿੱਖਿਆ ਅਧਿਕਾਰੀ ਦਾ ਪੁਤਲਾ ਫੂਕਿਆ

ਪੇਰੈਂਟਸ ਐਸੋਸੀਏਸ਼ਨ ਨੇ ਸਿੱਖਿਆ ਅਧਿਕਾਰੀ ਦਾ ਪੁਤਲਾ ਫੂਕਿਆ

ਖੇਤਰੀ ਪ੍ਰਤੀਨਿਧ ਬਠਿੰਡਾ, 29 ਮਾਰਚ ਪੇਰੈਂਟਸ ਅਤੇ ਪੇਰੈਂਟਸ ਰਾਈਟਸ ਐਸੋਸੀਏਸ਼ਨ ਦੇ ਮਰਨ ਵਰਤ ‘ਤੇ ਬੈਠੇ ਮੁਕੇਸ਼ ਗੋਇਲ ਤੇ ਜਗਦੀਸ਼ ਰਾਏ ਦੀ ਜ਼ਿਲਾ ਪ੍ਰਸ਼ਾਸਨ ਵੱਲੋਂ ਕੋਈ ਸਾਰ ਨਾ ਲਏ ਜਾਣ ਦੇ ਰੋਸ ਵਜੋਂ ਅੱਜ ਡੀ.ਈ.ਓ ਐਲੀਮੈਂਟਰੀ ਦਾ ਐਸੋਸੀਏਸ਼ਨ ਦੇ ਵਰਕਰਾਂ ਨੇ ਪੁਤਲਾ ਫੂਕਿਆ। ਇਸ ਦੌਰਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਾਈਵੇਟ ਸਕੂਲਾਂ ...

Read More

ਜੇਸੀਬੀ ਤੇ ਆਲਟੋ ਦੀ ਟੱਕਰ ਵਿੱਚ ਇੱਕ ਹਲਾਕ, ਤਿੰਨ ਜ਼ਖ਼ਮੀ

ਜੇਸੀਬੀ ਤੇ ਆਲਟੋ ਦੀ ਟੱਕਰ ਵਿੱਚ ਇੱਕ ਹਲਾਕ, ਤਿੰਨ ਜ਼ਖ਼ਮੀ

ਨਿੱਜੀ ਪੱਤਰ ਪ੍ਰੇਰਕ ਕੋਟਕਪੂਰਾ, 29 ਮਾਰਚ ਕੋਟਕਪੂਰਾ-ਮੋਗਾ ਰੋਡ ’ਤੇ ਸਥਿਤ ਰਿਲਾਇੰਸ ਪੈਟਰੋਲ ਪੰਪ ਨੇੜੇ ਜੇ.ਸੀ.ਬੀ. ਤੇ ਆਲਟੋ ਕਾਰ ਦੀ ਟੱਕਰ ਦਰਮਿਆਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪੁਲੀਸ ਨੇ ਜੇਸੀਬੀ ਅਪਰੇਟਰ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਦੁਪਹਿਰ ...

Read More

ਦੋਦਾ ਰਜਵਾਹੇ ’ਚ ਪਾੜ ਪਿਆ, 100 ਏਕੜ ਕਣਕ ਪਾਣੀ ’ਚ ਡੁੱਬੀ

ਦੋਦਾ ਰਜਵਾਹੇ ’ਚ ਪਾੜ ਪਿਆ, 100 ਏਕੜ ਕਣਕ ਪਾਣੀ ’ਚ ਡੁੱਬੀ

ਦਵਿੰਦਰ ਮੋਹਨ ਬੇਦੀ ਗਿੱਦੜਬਾਹਾ, 29 ਮਾਰਚ ਅੱਜ ਸਵੇਰੇ ਕਰੀਬ 6 ਵਜੇ ਦੋਦਾ ਰਜਬਾਹੇ ਵਿੱਚ 30 ਫੁੱਟ ਚੌੜਾ ਪਾੜ ਪੈਣ ਕਾਰਨ ਕਰੀਬ 100 ਏਕੜ ਪੱਕਣ ਕਿਨਾਰੇ ਖੜੀ ਕਣਕ ਦੀ ਫ਼ਸਲ ਵਿੱਚ ਪਾਣੀ ਭਰ ਗਿਆ। ਜਾਣਕਾਰੀ ਅਨੁਸਾਰ ਦੋਦਾ ਰਜਵਾਹਾ ਕਾਉਣੀ ਤੋਂ ਧੂਲਕੋਟ ਜਾਣ ਵਾਲੀ ਸੜਕ ਨੇੜਿਓਂ ਟੁੱਟ ਗਿਆ ਜਿਸ ਕਾਰਨ ਆਸ-ਪਾਸ ਦੇ ਖੇਤਾਂ ਵਿੱਚ ...

Read More

ਹਸਪਤਾਲ ਦੇ ਆਈ.ਸੀ.ਯੂ. ਵਿੱਚ ਚੂਹਿਆਂ ਦਾ ਹਮਲਾ

ਹਸਪਤਾਲ ਦੇ ਆਈ.ਸੀ.ਯੂ. ਵਿੱਚ ਚੂਹਿਆਂ ਦਾ ਹਮਲਾ

ਨਿੱਜੀ ਪੱਤਰ ਪ੍ਰੇਰਕ ਫ਼ਰੀਦਕੋਟ, 29 ਮਾਰਚ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਅਤਿ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਮੈਡੀਸਨ ਵਿਭਾਗ ਵਿੱਚ ਸਥਾਪਿਤ ਕੀਤੇ ਗਏ ਆਈ.ਸੀ.ਯੂ. ਵਿੱਚ ਦਾਖ਼ਲ ਹੋਏ ਤਿੰਨ ਮਰੀਜ਼ਾਂ ਨੂੰ ਚੂਹਿਆਂ ਨੇ ਜ਼ਖ਼ਮੀ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਆਈ.ਸੀ.ਯੂ. ਵਿਭਾਗ ਵਿੱਚ ਬੈੱਡ ਨੰਬਰ 3 ਉੱਪਰ ਪਿੰਡ ਦੇਵੀਵਾਲਾ ...

Read More

ਕਰਜ਼ਾ ਵਸੂਲਣ ਆਏ ਬੈਂਕ ਅਧਿਕਾਰੀ ਘਰ ਵਿੱਚ ਡੱਕੇ

ਕਰਜ਼ਾ ਵਸੂਲਣ ਆਏ ਬੈਂਕ ਅਧਿਕਾਰੀ ਘਰ ਵਿੱਚ ਡੱਕੇ

ਪੱਤਰ ਪ੍ਰੇਰਕ ਨਿਹਾਲ ਸਿੰਘ ਵਾਲਾ, 29 ਮਾਰਚ ਪਿੰਡ ਰੌਂਤਾ ਵਿੱਚ ਕਰਜ਼ਾਈ ਕਿਸਾਨ ਦੇ ਘਰ ਵਸੂਲੀ ਲਈ ਆਏ ਬੈਂਕ ਅਧਿਕਾਰੀਆਂ ਨੂੰ ਅੱਜ ਭਾਰਤੀ ਕਿਸਾਨ ਯੂਨੀਅਨ ਵੱਲੋਂ ਘਰ ਅੰਦਰ ਹੀ ਡੱਕ ਲਿਆ ਗਿਆ। ਪਿੰਡ ਦੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਕਿਸਾਨ ਪਰਿਵਾਰ ਨੂੰ ਪ੍ਰੇਸ਼ਾਨ ਨਾ ਕਰਨ ਦਾ ਵਾਅਦਾ ਲੈ ਕੇ ਜਥੇਬੰਦੀ ਨੇ ਬੈਂਕ ਅਧਿਕਾਰੀਆਂ ਨੂੰ ...

Read More

ਕਿਸਾਨਾਂ ਵੱਲੋਂ ਕਣਕ ਦੀ ਹੱਥੀਂ ਕਟਾਈ ਸ਼ੁਰੂ

ਕਿਸਾਨਾਂ ਵੱਲੋਂ ਕਣਕ ਦੀ ਹੱਥੀਂ ਕਟਾਈ ਸ਼ੁਰੂ

ਰਾਜਿੰਦਰ ਮਰਾਹੜ ਭਗਤਾ ਭਾਈ, 29 ਮਾਰਚ ਮਾਲਵੇ ਦੇ ਇਸ ਇਲਾਕੇ ਵਿੱਚ ਅਗੇਤੀ ਕਣਕ ਦੀ ਹੱਥੀਂ ਵਾਢੀ ਦਾ ਕੰਮ ਸ਼ੁਰੂ ਹੋ ਗਿਆ ਹੈ। ਮੌਸਮ ਦੀ ਚੱਲ ਰਹੀ ਖਰਾਬੀ ਕਾਰਨ ਕਿਸਾਨ ਭਰਾ ਜਲਦੀ-ਜਲਦੀ ਵਾਢੀ ਦਾ ਕੰਮ ਨਿਬੇੜਨ ਲਈ ਯਤਨਸ਼ੀਲ ਹਨ। ਆਮ ਤੌਰ ‘ਤੇ ਪਹਿਲਾਂ ਕਣਕ ਦੀ ਵਾਢੀ ਵਿਸਾਖੀ ਤੋਂ ਬਾਅਦ ਹੀ ਸ਼ੁਰੂ ਹੁੰਦੀ ਸੀ ...

Read More

ਮੁਕਤਸਰ ਜੇਲ੍ਹ ਵਿੱਚ ਕਿਤਾਬਘਰ ਬਣਾਉਣ ਦਾ ਫ਼ੈਸਲਾ

ਮੁਕਤਸਰ ਜੇਲ੍ਹ ਵਿੱਚ ਕਿਤਾਬਘਰ ਬਣਾਉਣ ਦਾ ਫ਼ੈਸਲਾ

ਨਿੱਜੀ ਪੱਤਰ ਪ੍ਰੇਰਕ ਸ੍ਰੀ ਮੁਕਤਸਰ ਸਾਹਿਬ, 29 ਮਾਰਚ ਮੁਕਤਸਰ ਦੀ ਜ਼ਿਲਾ ਜੇਲ੍ਹ ਵਿਚ ਬੰਦ ਕੈਦੀਆਂ ਦਾ ਬੌਧਿਕ ਸੁਧਾਰ ਕਰਨ ਲਈ ਪ੍ਰਸ਼ਾਸਨ ਨੇ ਕਿਤਾਬਾਂ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ ਹੈ। ਅੱਜ ਜ਼ਿਲਾ ਅਤੇ ਸੈਸ਼ਨ ਜੱਜ ਕਿਸ਼ੋਰ ਕੁਮਾਰ, ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਅਤੇ ਐਸ. ਐਸ. ਪੀ. ਬਲਜੋਤ ਸਿੰਘ ਰਾਠੌੜ ਨੇ ਅਚਾਨਕ ਜ਼ਿਲਾ ਸੁਧਾਰ ...

Read More


ਕੁੱਤੇ ਨੇ 15 ਜਣਿਆਂ ਨੂੰ ਵੱਢਿਆ

Posted On March - 29 - 2017 Comments Off on ਕੁੱਤੇ ਨੇ 15 ਜਣਿਆਂ ਨੂੰ ਵੱਢਿਆ
ਪੱਤਰ ਪ੍ਰੇਰਕ ਬਟਾਲਾ, 28 ਮਾਰਚ ਬੀਤੇ ਕਈ ਮਹੀਨਿਆਂ ਤੋਂ ਆਵਾਰਾ ਤੇ ਖੂੰਖਾਰ ਕੁੱਤਿਆਂ ਵੱਲੋਂ ਬਟਾਲਾ ਖੇਤਰ ਵਿਚ ਦਹਿਸਤ ਮਚਾਈ ਜਾ ਰਹੀ ਹੈ।  ਅੱਜ ਸ਼ਹਿਰ ਵਿਚ ਹਲਕਾਏ ਕੁੱਤੇ ਨੇ ਇਕ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਵੱਢ ਕੇ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀਆਂ ਵਿੱਚ ਬੱਚੇ, ਔਰਤਾਂ ਤੇ ਬਜ਼ੁਰਗ ਸ਼ਾਮਿਲ ਹਨ। ਸੂਚਨਾ ਮਿਲਣ ’ਤੇ ਨਗਰ ਕੌਂਸਲ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਹਲਕਾਏ ਕੁੱਤੇ ਸਣੇ ਚਾਰ ਹੋਰਨਾਂ ਆਵਾਰਾ ਕੁੱਤਿਆਂ ਨੂੰ ਕਾਬੂ ਕਰ ਲਿਆ। ਨਗਰ ਕੌਂਸਲ ਪ੍ਰਧਾਨ ਨਰੇਸ਼ ਮਹਾਜਨ 

ਡਾ. ਸੰਧੂ ਦੀ ਪੁਸਤਕ ‘ਦੁੱਖ ਡਾਰੋਂ ਵਿਛੜੀ ਕੂੰਜ’ ਲੋਕ ਅਰਪਣ

Posted On March - 28 - 2017 Comments Off on ਡਾ. ਸੰਧੂ ਦੀ ਪੁਸਤਕ ‘ਦੁੱਖ ਡਾਰੋਂ ਵਿਛੜੀ ਕੂੰਜ’ ਲੋਕ ਅਰਪਣ
ਪੱਤਰ ਪ੍ਰੇਰਕ ਅੰਮ੍ਰਿਤਸਰ, 28 ਮਾਰਚ ਡਾ. ਕਾਬਲ ਸਿੰਘ ਸੰਧੂ ਦੀ ਦੂਜੀ ਕਥਾ ਪੁਸਤਕ ‘ਦੁੱਖ ਡਾਰੋਂ ਵਿਛੜੀ ਕੂੰਜ’ ਇਥੇ ਪੰਜਾਬੀ ਸਾਹਿਤ ਸੰਗਮ ਵੱਲੋਂ ਵਿਰਸਾ ਵਿਹਾਰ ਵਿੱਚ ਕਰਾਏ ਗਏ ਵਿਸ਼ੇਸ਼ ਸਾਹਿਤਕ ਸਮਾਗਮ ਵਿਚ ਲੋਕ ਅਰਪਣ ਕੀਤੀ ਗਈ। ਇਹ ਪੁਸਤਕ ਸਰਬਜੀਤ ਸਿੰਘ ਸੰਧੂ ਨੇ ਸੰਪਾਦਤ ਕੀਤੀ ਹੈ। ਬਲਜੀਤ ਕੌਰ ਰਿਆੜ ਨੇ ਕਿਹਾ ਕਿ ਇਸ ਕਹਾਣੀ ਸੰਗ੍ਰਹਿ ਵਿਚ ਲੇਖਕ ਨੇ ਜਿਥੇ ਇਕ ਪਾਸੇ ਵਿਅਕਤੀ ਦੀ ਸਮਾਜਿਕ ਗਿਰਾਵਟ, ਸੁਆਰਥੀ ਬਿਰਤੀ ਤੇ ਇਕੱਲਤਾ ਦੇ ਦੁਖਾਂਤ ਨੂੰ ਉਭਾਰਿਆ ਹੈ, ਉਥੇ ਨਾਲ ਹੀ ਔਰਤ ਦੀ 

ਕੋਟਫੱਤਾ ਕਾਂਡ: ਐਕਸ਼ਨ ਕਮੇਟੀ ਵੱਲੋਂ ਥਾਣੇ ਅੱਗੇ ਧਰਨਾ

Posted On March - 28 - 2017 Comments Off on ਕੋਟਫੱਤਾ ਕਾਂਡ: ਐਕਸ਼ਨ ਕਮੇਟੀ ਵੱਲੋਂ ਥਾਣੇ ਅੱਗੇ ਧਰਨਾ
ਕੁਲਦੀਪ ਸਿੰਘ ਭੁੱਲਰ ਮੌੜ ਮੰਡੀ, 28 ਮਾਰਚ ਬੀਤੇ ਦਿਨੀ ਕੋਟ ਫ਼ੱਤਾ ਵਿਚ ਕਰੂਰ ਤਸੀਹੇ ਦੇ ਕੇ ਮਾਰੇ ਗਏ ਮਾਸੂਮ ਬੱਚਿਆਂ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਮਾਮਲੇ ਨਾਲ ਸੰਬੰਧਤ ਤਾਂਤਰਿਕ ਨੂੰ ਕਥਿਤ ਤੌਰ ’ਤੇ ਬਚਾਉਣ ਦੇ ਕੀਤੇ ਜਾ ਰਹੇ ਯਤਨਾਂ ਖਿਲਾਫ਼ ਐਕਸ਼ਨ ਕਮੇਟੀ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਥਾਣਾ ਕੋਟਫੱਤਾ ਵਿਚ ਧਰਨਾ ਲਗਾਇਆ ਗਿਆ। ਧਰਨੇ ਵਿੱਚ ਕੋਟ ਫ਼ੱਤਾ, ਕੋਟ ਭਾਰਾ ਤੋਂ ਇਲਾਵਾ  ਆਸ ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ  ਨੌਜਵਾਨ ਸ਼ਾਮਲ ਹੋਏ। ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ 

ਪ੍ਰੀਖਿਆ ਕੇਂਦਰ ਵਿੱਚ ਫ਼ਰਜ਼ੀ ਨਿਗਰਾਨ ਦਾ ਮਾਮਲਾ ਸਾਹਮਣੇ ਆਇਆ

Posted On March - 28 - 2017 Comments Off on ਪ੍ਰੀਖਿਆ ਕੇਂਦਰ ਵਿੱਚ ਫ਼ਰਜ਼ੀ ਨਿਗਰਾਨ ਦਾ ਮਾਮਲਾ ਸਾਹਮਣੇ ਆਇਆ
ਪੱਤਰ ਪ੍ਰੇਰਕ ਮਾਨਸਾ, 28 ਮਾਰਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉੱਡਣ ਦਸਤੇ ਵੱਲੋਂ ਚੱਲ ਰਹੀ ਦਸਵੀਂ ਜਮਾਤ ਦੇ ਸਾਇੰਸ ਵਿਸ਼ੇ ਦੀ ਪ੍ਰੀਖਿਆ ਦੌਰਾਨ ਅਚਨਚੇਤ ਚੈਕਿੰਗ ਦੌਰਾਨ ਮਾਨਸਾ ਦੇ ਇੱਕ ਕੇਂਦਰ ’ਚ ਨਿਗਰਾਨ ਬਣ ਕੇ ਡਿਊਟੀ ਦੇ ਰਹੀ ਅਧਿਆਪਕਾ ਅੜਿੱਕੇ ਆਈ ਹੈ। ਇਸ ਸਬੰਧੀ ਉਚ ਅਧਿਕਾਰੀਆਂ ਨੇ ਸਿੱਖਿਆ ਬੋਰਡ ਨੂੰ ਪੱਤਰ ਭੇਜ ਕੇ ਇਸ ਦੀ ਸੂਚਨਾ ਦਿੱਤੀ ਹੈ ਅਤੇ ਇਸ ‘ਤੇ ਕਾਰਵਾਈ ਮੰਗੀ ਹੈ। ਉਡਣ ਦਸਤਾ ਟੀਮ ਦੇ ਇੰਚਾਰਜ ਹਰਦੇਵ ਸਿੰਘ ਜਵੰਧਾ ਮੈਂਬਰ ਬੋਰਡ ਆਫ਼ ਡਾਇਰੈਕਟਰ ਪੰਜਾਬ ਸਕੂਲ ਸਿੱਖਿਆ 

ਭਦੌੜ ਟਰੱਕ ਯੂਨੀਅਨ ’ਤੇ ਕਾਂਗਰਸ ਦਾ ਕਬਜ਼ਾ; ਜਗਦੀਪ ਜੱਗੀ ਪ੍ਰਧਾਨ ਬਣੇ

Posted On March - 28 - 2017 Comments Off on ਭਦੌੜ ਟਰੱਕ ਯੂਨੀਅਨ ’ਤੇ ਕਾਂਗਰਸ ਦਾ ਕਬਜ਼ਾ; ਜਗਦੀਪ ਜੱਗੀ ਪ੍ਰਧਾਨ ਬਣੇ
ਰਾਜਿੰਦਰ ਵਰਮਾ ਭਦੌੜ, 28 ਮਾਰਚ ਸ਼ਹਿਣਾ ਭਦੌੜ ਟਰੱਕ ਅਪਰੇਟਰਜ਼ ਯੂਨੀਅਨ ਦੀ ਪ੍ਰਧਾਨਗੀ ਦੇ ਚੱਲ ਰਹੇ ਰੇੜਕੇ ‘ਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ 10 ਸਾਲਾਂ ਤੋਂ ਟਰੱਕ ਯੂਨੀਅਨ ਦੇ ਪ੍ਰਧਾਨ ਰਹੇ ਬੀਰਇੰਦਰ ਸਿੰਘ ਜ਼ੈਲਦਾਰ ਨੇ ਯੂਨੀਅਨ ਦੀ ਸਟੇਜ ’ਤੇ ਆ ਕੇ ਟਰੱਕ ਯੂਨੀਅਨ ਦੀ ਪ੍ਰਧਾਨਗੀ ਜ਼ਿਲਾ ਕਾਂਗਰਸ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਜੱਗੀ ਨੂੰ ਸੌਪ ਦਿੱਤੀ। ਇਸ ਮੌਕੇ ਟਰੱਕ ਯੂਨੀਅਨ ‘ਚ ਡੀ.ਐਸ.ਪੀ. ਤਪਾ ਸਮੇਤ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਹੋਈ ਸੀ। ਦੱਸਣਯੋਗ ਹੈਕਿ ਤਿੰਨ ਦਿਨ 

ਠੇਕਿਆਂ ਦੀ ਬੋਲੀ ’ਤੇ ਨੋਟਬੰਦੀ ਦਾ ਪਰਛਾਵਾਂ

Posted On March - 28 - 2017 Comments Off on ਠੇਕਿਆਂ ਦੀ ਬੋਲੀ ’ਤੇ ਨੋਟਬੰਦੀ ਦਾ ਪਰਛਾਵਾਂ
ਨਿੱਜੀ ਪੱਤਰ ਪ੍ਰੇਰਕ ਸ੍ਰੀ ਮੁਕਤਸਰ ਸਾਹਿਬ, 28 ਮਾਰਚ ਪਿਛਲੇ ਵਰ੍ਹੇ ਹੋਈ ਨੋਟਬੰਦੀ ਨੇ ਆਬਕਾਰੀ ਵਿਭਾਗ ਦੇ ਬੋਝੇ ਖਾਲੀ ਕਰ ਦਿੱਤੇ ਹਨ। ਮੁਕਤਸਰ ਜ਼ਿਲ੍ਹੇ ਦੇ ਦੋ ਗਰੁੱਪਾਂ ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਨਾ ਹੋਣ ਕਰਕੇ ਵਿਭਾਗ ਨੂੰ ਕਰੀਬ 65 ਕਰੋੜ ਰੁਪਏ ਦਾ ਇੱਕੋ ਵਾਰ ਘਾਟਾ ਪੈ ਗਿਆ ਹੈ। ਬਾਕੀ ਗਰੁੱਪਾਂ ਵਿੱਚ ਵੀ ਮਾਮਲੇ ਦੀ ਉਗਰਾਹੀ ਸਬੰਧੀ ਬੇਯਕੀਨੀ ਬਣੀ ਹੋਈ ਹੈ। ਵਿਭਾਗ ਦੇ ਈਟੀਓ ਮਧੁਰ ਭਾਟੀਆ ਨੇ ਦੱਸਿਆ ਕਿ ਮੁਕਤਸਰ ਜ਼ਿਲ੍ਹੇ ਵਿੱਚ ਕੁੱਲ ਪੰਜ ਗਰੁੱਪ ਬਣਾਏ ਗਏ ਸਨ ਜਿਨ੍ਹਾਂ 

ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ

Posted On March - 28 - 2017 Comments Off on ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ
ਜੋਗਿੰਦਰ ਸਿੰਘ ਮਾਨ ਮਾਨਸਾ, 28 ਮਾਰਚ ਸਰਵ ਸਿੱਖਿਆ ਅਭਿਆਨ ਤਹਿਤ ਪ੍ਰਵੇਸ਼ ਪ੍ਰਾਜੈਕਟ ਵਿਚ ਕੰਮ ਕਰ ਰਹੇ 1200 ਦੇ ਕਰੀਬ ਈ.ਟੀ.ਟੀ. ਅਧਿਆਪਕਾਂ ਨੂੰ ਫਾਰਗ ਕਰ ਕੇ ਵਾਪਸ ਭੇਜਣ ਤੋਂ ਬਾਅਦ ਉਨ੍ਹਾਂ ਦੇ ਪਿੱਤਰੀ ਸਕੂਲਾਂ ਨੇ ਸੁੱਖ ਦਾ ਸਾਹ ਲਿਆ ਹੈ। ‘ਪੜ੍ਹੋ ਪੰਜਾਬ’ ਤੋਂ ਬਾਅਦ ਪ੍ਰਾਇਮਰੀ ਸਕੂਲਾਂ ਵਿਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਨਵੀਆਂ ਤਕਨੀਕਾਂ ਅਤੇ ਖੇਡ ਵਿਧੀਆਂ ਨਾਲ ਸ਼ੁਰੂ ਹੋਏ ਪ੍ਰਵੇਸ਼ ਪ੍ਰਾਜੈਕਟ ਨਾਲ ਅਧਿਆਪਕਾਂ ਅਤੇ ਬੱਚਿਆਂ ਵਿਚ ਇਕ ਵੱਡੀ ਆਸ ਜਾਗੀ ਸੀ ਪਰ ਸਿਆਸਤ 

ਸੜਕ ਹਾਦਸੇ ਵਿੱਚ ਨੌਜਵਾਨ ਹਲਾਕ

Posted On March - 28 - 2017 Comments Off on ਸੜਕ ਹਾਦਸੇ ਵਿੱਚ ਨੌਜਵਾਨ ਹਲਾਕ
ਪੱਤਰ ਪ੍ਰੇਰਕ ਜ਼ੀਰਾ, 28 ਮਾਰਚ ਜ਼ੀਰਾ-ਮੱਲਾਂਵਾਲਾ ਸੜਕ ’ਤੇ ਸਥਿਤ ਬਲਾਕ ਜ਼ੀਰਾ ਦੇ ਪਿੰਡ ਕੱਚਰਭੰਨ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿਕਪ੍ਰੀਤ ਸਿੰਘ ਪੁੱਤਰ ਠਾਣਾ ਸਿੰਘ ਵਾਸੀ ਪਿੰਡ ਵਲਟੋਹਾ ਆਪਣੀ ਜੈੱਨ ਕਾਰ ਨੰਬਰ-ਡੀ.ਐਲ. 03 ਸੀ. ਐਲ. -5390 ਦੀ ਜ਼ੀਰਾ ਤੋਂ ਸਰਵਿਸ ਕਰਵਾ ਕੇ ਆਪਣੇ ਪਿੰਡ ਨੂੰ ਵਾਪਸ ਜਾ ਰਿਹਾ ਸੀ ਕਿ ਪਿੰਡ ਕੱਚਰਭੰਨ ਨਜ਼ਦੀਕ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਜਾ 

ਮੁਲਾਜ਼ਮ ਤੋਂ ਨਗ਼ਦੀ ਨਾਲ ਭਰਿਆ ਬੈਗ ਖੋਹਿਆ

Posted On March - 28 - 2017 Comments Off on ਮੁਲਾਜ਼ਮ ਤੋਂ ਨਗ਼ਦੀ ਨਾਲ ਭਰਿਆ ਬੈਗ ਖੋਹਿਆ
ਪੱਤਰ ਪ੍ਰੇਰਕ ਮਾਨਸਾ, 28 ਮਾਰਚ ਪਿੰਡ ਖਿਆਲੀ ਚਹਿਲਾਂਵਾਲੀ ਵਿੱਚ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਫਾਇਨਾਂਸ ਕੰਪਨੀ ਵਿੱਚ ਕੰਮ ਕਰਦੇ ਇੱਕ ਮੁਲਾਜ਼ਮ ਤੋਂ ਨਗ਼ਦੀ ਭਰਿਆ ਬੈਗ ਤੇ ਇੱਕ ਟੈਬ ਖੋਹ ਲਿਆ। ਟੈਬ ਦੀ ਕੀਮਤ 17 ਹਜ਼ਾਰ ਰੁਪਏ ਹੈ। ਥਾਣਾ ਝੁਨੀਰ ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਗਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਬੰਗੀ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ, ਹਾਲ ਆਬਾਦ ਮਾਨਸਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਇੱਕ ਫਾਇਨਾਂਸ ਕੰਪਨੀ ਵਿੱਚ 

ਵਿਆਹੁਤਾ ਔਰਤ ਵੱਲੋਂ ਫਾਹਾ ਲਾ ਕੇ ਖ਼ੁਦਕੁਸ਼ੀ

Posted On March - 28 - 2017 Comments Off on ਵਿਆਹੁਤਾ ਔਰਤ ਵੱਲੋਂ ਫਾਹਾ ਲਾ ਕੇ ਖ਼ੁਦਕੁਸ਼ੀ
ਖੇਤਰੀ ਪ੍ਰਤੀਨਿਧ ਬਰਨਾਲਾ, 28 ਮਾਰਚ ਪਿੰਡ ਮਾਂਗੇਵਾਲ ਵਿੱਚ ਵਿਆਹੁਤਾ ਔਰਤ ਵੱਲੋਂ ਆਰਥਿਕ ਤੰਗੀ ਦੇ ਚਲਦਿਆਂ ਘਰ ਅੰਦਰ ਹੀ ਆਪਣੀ ਚੁੰਨੀ ਨਾਲਾ ਫਾਹਾ ਲਾ ਕੇ ਖੁਦਕਸ਼ੀ ਕਰ ਲਈ। ਪੁਲੀਸ ਨੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਪੁਲੀਸ ਥਾਣਾ ਠੁੱਲੀਵਾਲ ਦੇ ਮੁੱਖ ਅਫਸਰ ਜਰਨੈਲ ਸਿੰਘ ਨੇ ਦੱਸਿਆ ਕਿ ਲਖਵੀਰ ਕੌਰ (24) ਪਤਨੀ ਪਵਨਦੀਪ ਸਿੰਘ ਵਾਸੀ ਮਾਂਗੇਵਾਲ ਜੋ ਘਰ ਦੀ ਆਰਥਿਕ ਹਾਲਤ ਮਾੜੀ ਹੋਣ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ। ਅੱਜ ਉਸ ਨੇ ਸਵੇਰੇ 9 ਕੁ ਵਜੇ ਦੇ 

ਐਤਕੀਂ ਕਿਸਾਨਾਂ ਨੇ ਲੁੱਟਿਆ ਖੇਤਰੀ ਕਿਸਾਨ ਮੇਲਾ

Posted On March - 28 - 2017 Comments Off on ਐਤਕੀਂ ਕਿਸਾਨਾਂ ਨੇ ਲੁੱਟਿਆ ਖੇਤਰੀ ਕਿਸਾਨ ਮੇਲਾ
ਚਰਨਜੀਤ ਭੁੱਲਰ ਬਠਿੰਡਾ, 28 ਮਾਰਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਕਿਸਾਨ ਮੇਲੇ ਵਿੱਚ ਐਤਕੀਂ ਸਿਆਸੀ ਮੇਲੀਆਂ ਦੇ ਗਾਇਬ ਰਹਿਣ ਕਰਕੇ ਮੇਲੇ ’ਤੇ ਕਿਸਾਨੀ ਰੰਗ ਚੜ੍ਹਿਆ ਰਿਹਾ। ਭਾਵੇਂ ਕਿਸਾਨਾਂ ਦਾ ਇਕੱਠ ਪਿਛਲੇ ਵਰ੍ਹਿਆਂ ਨਾਲੋਂ ਘੱਟ ਸੀ ਪਰ ਤਕਨੀਕੀ ਸੈਸ਼ਨ ਪ੍ਰਭਾਵਸ਼ਾਲੀ ਰਿਹਾ। ਰੁਝੇਵੇਂ ਕਰਕੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਵੀ ਖੇਤਰੀ ਮੇਲੇ ਵਿੱਚ ਨਹੀਂ ਪੁੱਜ ਸਕੇ। ’ਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. 

ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ

Posted On March - 28 - 2017 Comments Off on ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ
ਪੱਤਰ ਪ੍ਰੇਰਕ ਜ਼ੀਰਾ, 28 ਮਾਰਚ ਬਲਾਕ ਜ਼ੀਰਾ ਦੇ ਪਿੰਡ ਲਹਿਰਾ ਰੋਹੀ ਵਿੱਚ ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰਾ ਰੋਹੀ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਪ੍ਰਿੰਸੀਪਲ ਮੈਡਮ ਪਰਮੇਲ ਕੌਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਸਮਾਗਮ ਦੀ ਸ਼ੁਰੂਆਤ ਸਕੂਲ ਦੇ ਬੱਚਿਆਂ ਨੇ ਸ਼ਬਦ ਨਾਲ ਕੀਤੀ। ਇਸ ਮੌਕੇ ਰੰਗਾਰੰਗ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਬੱਚਿਆਂ ਨੇ ਸੱਭਿਆਚਾਰਕ ਗੀਤਾਂ ’ਤੇ ਪੇਸ਼ਕਾਰੀ ਦਿੱਤੀ ਤੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਸੰਦੇਸ਼ ਦਿੰਦਿਆਂ ਭਰੂਣ ਹੱਤਿਆ ਬਾਰੇ ਜਾਗਰੂਕ ਕਰਦਾ 

ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਵੱਲੋਂ ਧਰਨਾ

Posted On March - 28 - 2017 Comments Off on ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਵੱਲੋਂ ਧਰਨਾ
ਨਿੱਜੀ ਪੱਤਰ ਪ੍ਰੇਰਕ ਫ਼ਰੀਦਕੋਟ, 28 ਮਾਰਚ ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਨੇ ਕੇਂਦਰ ਕਮੇਟੀ ਦੇ ਸੱਦੇ ’ਤੇ ਮੁੱਖ ਡਾਕਘਰ ਫ਼ਰੀਦਕੋਟ ਸਾਹਮਣੇ ਮੰਗਾਂ ਦੀ ਪੂਰਤੀ ਲਈ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਬਲਜੀਤ ਸਿੰਘ ਨੇ ਕਿਹਾ ਕਿ ਡਾਕ ਸੇਵਕਾਂ ਦੀ ਸੱਤਵੇਂ ਪੇਅ- ਕਮਿਸ਼ਨ ਦੀ ਰਿਪੋਰਟ ਦਸੰਬਰ 2016 ਵਿੱਚ ਵਿਭਾਗ ਨੂੰ ਸੌਂਪਣ ਦੇ ਬਾਵਜੂਦ ਕੇਂਦਰ ਵੱਲੋਂ ਇਸ ਨੂੰ ਲਾਗੂ ਨਹੀਂ ਕੀਤਾ ਗਿਆ, ਜਿਸ ਕਰਕੇ ਕਰਮਚਾਰੀਆਂ ਵਿੱਚ ਰੋਸ ਹੈ। ਡਾਕ ਸੇਵਕ ਬਿੱਕਰ ਸਿੰਘ, ਬਲਵਿੰਦਰ 

ਗਿੱਧੇ ਵਿੱਚ ਫਿਰੋਜ਼ਪੁਰ ਦੀਆਂ ਮੁਟਿਆਰਾਂ ਅੱਵਲ

Posted On March - 28 - 2017 Comments Off on ਗਿੱਧੇ ਵਿੱਚ ਫਿਰੋਜ਼ਪੁਰ ਦੀਆਂ ਮੁਟਿਆਰਾਂ ਅੱਵਲ
ਨਿੱਜੀ ਪੱਤਰ ਪੇ੍ਰਕ ਫ਼ਿਰੋਜ਼ਪੁਰ, 28 ਮਾਰਚ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਮੱਖਣ ਸ਼ਾਹ ਲੁਬਾਣਾ ਭਵਨ ਚੰਡੀਗੜ੍ਹ ਵਿੱਚ ਕਰਵਾਏ ਰਾਜ ਪੱਧਰੀ ਆਲ ਓਪਨ ਯੁਵਕ ਮੇਲੇ ਵਿੱਚ ਲੋਕ ਨਾਚ ਦੇ ਮੁਕਾਬਲਿਆਂ ਵਿੱਚ ਸਾਰੇ ਜ਼ਿਲ੍ਹਿਆਂ ਨੂੰ ਪਛਾੜ ਕੇ ਫਿਰੋਜ਼ਪੁਰ ਦੀਆਂ  ਮੁਟਿਆਰਾਂ ਨੇ ਗਿੱਧੇ ਦੇ ਪਿੜ੍ਹ ਵਿੱਚ ਬੋਲੀਆਂ ਦੀ ਝੜੀ ਲਾਉਂਦਿਆਂ ਫ਼ਿਰੋਜ਼ਪੁਰ ਦੀ ਸਰਦਾਰੀ ਮੁੜ ਕਾਇਮ ਕਰ ਦਿੱਤੀ। ਤਿੰਨ ਰੋਜ਼ਾ ਇਸ ਯੁਵਕ ਮੇਲੇ ਦੇ ਦੂਜੇ ਦਿਨ ਭੰਗੜੇ ਦੇ ਮੁਕਾਬਲਿਆਂ ਦੌਰਾਨ ਫਿਰੋਜ਼ਪੁਰ ਦੇ ਗੱਭਰੂਆਂ ਨੇ 

ਮਨੁੱਖ ਨੂੰ ਤਣਾਓ ਮੁਕਤ ਬਣਾਉਂਦਾ ਹੈ ਰਾਜਯੋਗ: ਕੁਮਾਰੀ ਗੀਤਾ

Posted On March - 28 - 2017 Comments Off on ਮਨੁੱਖ ਨੂੰ ਤਣਾਓ ਮੁਕਤ ਬਣਾਉਂਦਾ ਹੈ ਰਾਜਯੋਗ: ਕੁਮਾਰੀ ਗੀਤਾ
ਨਿੱਜੀ ਪੱਤਰ ਪ੍ਰੇਰਕ ਕੋਟਕਪੂਰਾ, 28 ਮਾਰਚ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਇਸ਼ਵਰੀ ਵਿਸ਼ਵ ਵਿਦਿਆਲਿਆ ਤਪੱਸਿਆ ਧਾਮ ਦੇ ਬ੍ਰਹਮਾ ਕੁਮਾਰੀ ਪ੍ਰੇਮ ਦੀਦੀ ਦੀ ਸਰਪ੍ਰਸਤੀ ਤੇ ਕੋਟਕਪੂਰਾ ਸੈਂਟਰ ਇੰਚਾਰਜ ਬ੍ਰਹਮਾ ਕੁਮਾਰੀ ਸੰਗੀਤਾ ਦੀਦੀ ਦੀ ਪ੍ਰਧਾਨਗੀ ਹੇਠ ਸਮੂਹ ਬ੍ਰਹਮਾ ਕੁਮਾਰੀ ਭੈਣਾਂ ਦੇ ਸਹਿਯੋਗ ਨਾਲ ਅੰਮ੍ਰਿਤ ਪੈਲੇਸ ਵਿੱਚ ਵਪਾਰ ਵਿੱਚ ਸਫ਼ਲਤਾ ਤੇ ਪਰਿਵਾਰ ਵਿੱਚ ਕੁਸ਼ਲਤਾ ਪ੍ਰਾਪਤ ਕਰਨ ਦੇ ਵਿਸ਼ੇ ’ਤੇ ਸੈਮੀਨਾਰ ਕਰਾਇਆ ਗਿਆ। ਸੈਮੀਨਾਰ ਵਿੱਚ ਬ੍ਰਹਮਾ ਕੁਮਾਰੀਜ਼ ਦੀ ਮੁੱਖ ਸ਼ਾਖਾ ਮਾਊਂਟ 

ਖੇਤ ਮਜ਼ਦੂਰਾਂ ਵੱਲੋਂ ਏਡੀਸੀ ਦਫ਼ਤਰ ਅੱਗੇ ਧਰਨਾ

Posted On March - 28 - 2017 Comments Off on ਖੇਤ ਮਜ਼ਦੂਰਾਂ ਵੱਲੋਂ ਏਡੀਸੀ ਦਫ਼ਤਰ ਅੱਗੇ ਧਰਨਾ
ਨਿੱਜੀ ਪੱਤਰ ਪ੍ਰੇਰਕ ਸ੍ਰੀ ਮੁਕਤਸਰ ਸਾਹਿਬ, 28 ਮਾਰਚ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ’ਤੇ ਸੂਬਾ ਮੀਤ ਪ੍ਰਧਾਨ ਕਾਮਰੇਡ ਹਰੀ ਰਾਮ ਚੱਕ ਸ਼ੇਰੇਵਾਲਾ, ਜ਼ਿਲ੍ਹਾ ਪ੍ਰਧਾਨ ਹਰਬਿੰਦਰ ਸਿੰਘ ਤੇ ਜੰਗੀਰ ਸਿੰਘ ਰੁਪਾਣਾ ਦੀ ਅਗਵਾਈ ਹੇਠ ਮਨਰੇਗਾ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਸਬੰਧੀ ਸ਼ਹਿਰ ਵਿੱਚ ਮਾਰਚ ਕਰਨ ਪਿੱਛੋਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਮੰਗ ਪੱਤਰ ਸੌਂਪਿਆ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ 
Page 3 of 5,59212345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.