ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

ਮਾਲਵਾ › ›

Featured Posts
ਅਬਜ਼ਰਵਰਾਂ ਦੇ ਪਹਿਰੇ ਹੇਠ ਹੋਵੇਗੀ ਬਾਰ੍ਹਵੀਂ ਦੀ ਪ੍ਰੀਖਿਆ

ਅਬਜ਼ਰਵਰਾਂ ਦੇ ਪਹਿਰੇ ਹੇਠ ਹੋਵੇਗੀ ਬਾਰ੍ਹਵੀਂ ਦੀ ਪ੍ਰੀਖਿਆ

ਚਰਨਜੀਤ ਭੁੱਲਰ ਬਠਿੰਡਾ, 27 ਫਰਵਰੀ ਬਠਿੰਡਾ ਖ਼ਿੱਤੇ ਵਿੱਚ ਭਲਕੇ 28 ਫਰਵਰੀ ਤੋਂ ਬਾਰ੍ਹਵੀਂ ਦੀ ਪ੍ਰੀਖਿਆ ਅਬਜ਼ਰਵਰਾਂ ਦੇ ਸਖ਼ਤ ਪਹਿਰੇ ਹੇਠ ਹੋਵੇਗੀ, ਜਿਸ ਲਈ ਸਭ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ। ਐਤਕੀਂ ਹਰ ਪ੍ਰੀਖਿਆ ਕੇਂਦਰ ਵਿੱਚ ਅਬਜ਼ਰਵਰ ਤਾਇਨਾਤ ਰਹਿਣਗੇ ਜਦੋਂਕਿ ਪਿਛਲੇ ਵਰ੍ਹਿਆਂ ਵਿੱਚ ਕੁਝ ਚੋਣਵੇਂ ਪ੍ਰੀਖਿਆ ਕੇਂਦਰਾਂ ਵਿੱਚ ਹੀ ਅਬਜ਼ਰਵਰਾਂ ਦੀ ਡਿਊਟੀ ਲੱਗਦੀ ...

Read More

‘ਆਪ’ ਵੱਲੋਂ ਚੋਣ ਨਤੀਜੇ ਤੋਂ ਪਹਿਲਾਂ ਹੀਂ ‘ਨਸ਼ਾ ਮੁਕਤ ਪੰਜਾਬ’ ਮੁਹਿੰਮ ਸ਼ੁਰੂ

‘ਆਪ’ ਵੱਲੋਂ ਚੋਣ ਨਤੀਜੇ ਤੋਂ ਪਹਿਲਾਂ ਹੀਂ ‘ਨਸ਼ਾ ਮੁਕਤ ਪੰਜਾਬ’ ਮੁਹਿੰਮ ਸ਼ੁਰੂ

ਟ੍ਰਿਬਿਊਨ ਨਿਊਜ਼ ਸਰਵਿਸ ਬਠਿੰਡਾ, 27 ਫਰਵਰੀ ਆਮ ਆਦਮੀ ਪਾਰਟੀ (ਆਪ) ਨੇ ਹਕੂਮਤ ਬਣਨ ਤੋਂ ਪਹਿਲਾਂ ਹੀ ‘ਨਸ਼ਾ ਮੁਕਤ ਪੰਜਾਬ ਮੁਹਿੰਮ’ ਵਿੱਢ ਦਿੱਤੀ ਹੈ। ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਲਿਖਤੀ ਸੁਨੇਹੇ ਵਾਲਾ ‘ਮੁੜ ਵਸੇਬਾ ਫਾਰਮ’ ਵੰਡਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ‘ਆਪ’ ਤਰਫ਼ੋਂ ਇੱਕ ਫਾਰਮ ਪ੍ਰਿੰਟ ਕਰਾਇਆ ਗਿਆ ਹੈ, ਜਿਸ ਉਪਰ ...

Read More

ਨਹਿਰ ਟੁੱਟਣ ਕਾਰਨ 70 ਏਕੜਾਂ ਵਿੱਚ ਭਰਿਆ ਪਾਣੀ

ਨਹਿਰ ਟੁੱਟਣ ਕਾਰਨ 70 ਏਕੜਾਂ ਵਿੱਚ ਭਰਿਆ ਪਾਣੀ

ਜੋਗਿੰਦਰ ਸਿੰਘ ਮਾਨ ਮਾਨਸਾ, 27 ਫਰਵਰੀ ਮਾਨਸਾ ਨੇੜੇ ਰਜਵਾਹੇ ਵਿੱਚ ਪਾੜ ਪੈ ਜਾਣ ਨਾਲ ਕਿਸਾਨਾਂ ਦੀ ਪੱਕਣ ‘ਤੇ ਆਈ 70 ਏਕੜ ਕਣਕ ਦਾ ਨੁਕਸਾਨ ਹੋਣ ਦੀ ਸੂਚਨਾ ਮਿਲੀ ਹੈ, ਜਦੋਂ ਕਿ ਪਾੜ ਪੈਣ ਕਾਰਨ ਦੂਰ-ਦੂਰ ਤੱਕ ਪਾਣੀ ਫੈਲ ਗਿਆ ਹੈ ਜਿਸ ਨੂੰ ਕੱਢਣ ਲਈ ਕਿਸਾਨ ਆਪਣੇ ਤੌਰ ‘ਤੇ ਯਤਨ ਕਰ ਰਹੇ ਹਨ। ...

Read More

ਕਾਰ ਵਿਚਲਾ ਗੈਸ ਸਿਲੰਡਰ ਫਟਿਆ; ਬਾਪ-ਪੁੱਤ ਬਚੇ

ਕਾਰ ਵਿਚਲਾ ਗੈਸ ਸਿਲੰਡਰ ਫਟਿਆ; ਬਾਪ-ਪੁੱਤ ਬਚੇ

ਪੱਤਰ ਪ੍ਰੇਰਕ ਮਾਨਸਾ, 27 ਫਰਵਰੀ ਪਿੰਡ ਤਾਮਕੋਟ ਲਾਗੇ ਪਿੰਡ ਜੋਗਾ ਵਿਖੇ ਇੱਕ ਮਾਰੂਤੀ ਕਾਰ ਸਿਲੰਡਰ ਤੋਂ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ। ਜਦੋਂ ਸਿਲੰਡਰ ਦਾ ਪਟਾਕਾ ਪਿਆ ਤਾਂ ਕਾਰ ਵਿੱਚੋਂ ਭਾਂਬੜ ਬਣ ਉਠਿਆ। ਕਾਰ ਸਵਾਰ ਪਿਓ-ਪੁੱਤਰ ਨੇ ਫੁਰਤੀ ਨਾਲ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ।  ਕਾਰ ਵਿਚ ਭਰਿਆ 50 ਹਜ਼ਾਰ ...

Read More

ਪੁਲੀਸ ਕੇਸ ਰੱਦ ਕਰਨ ਦੇ ਭਰੋਸੇ ਮਗਰੋਂ ਧਰਨਾ ਸਮਾਪਤ

ਪੁਲੀਸ ਕੇਸ ਰੱਦ ਕਰਨ ਦੇ ਭਰੋਸੇ ਮਗਰੋਂ ਧਰਨਾ ਸਮਾਪਤ

ਪੱਤਰ ਪ੍ਰੇਰਕ ਮਾਨਸਾ, 27 ਫਰਵਰੀ ਪਿੰਡ ਡੇਲੂਆਣਾ ਵਿੱਚ ਹੀਰਾ ਲਾਲ ਭੱਠਾ ਮਾਲਕ ਦੇ ਪਥੇਰ ਵਿੱਚ ਜਮਾਂਦਾਰ ਪ੍ਰੇਮ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਇੱਕ ਗਰੀਬ ਨਾਬਾਲਿਗ ਭੱਠਾ ਮਜ਼ਦੂਰ ਲੜਕੀ ਨਾਲ ਕੀਤੀ ਕਥਿਤ ਧੱਕਾਸ਼ਾਹੀ ਤੋਂ ਬਾਅਦ ਪੁਲੀਸ ਵੱਲੋਂ ਬਿਨਾਂ ਵਜ੍ਹਾ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ ਗਏ ਲੜਕੀ ਦੇ ਪਿਤਾ ਦੀ ਰਿਹਾਈ ਲਈ 18 ਫਰਵਰੀ ...

Read More

ਮਜ਼ਦੂਰਾਂ ਦੇ ਹੱਕਾਂ ਲਈ ਖੇਤ ਮਜ਼ਦੂਰ ਯੂਨੀਅਨ ਵੱਲੋਂ ਧਰਨੇ ਸ਼ੁਰੂ

ਮਜ਼ਦੂਰਾਂ ਦੇ ਹੱਕਾਂ ਲਈ ਖੇਤ ਮਜ਼ਦੂਰ ਯੂਨੀਅਨ ਵੱਲੋਂ ਧਰਨੇ ਸ਼ੁਰੂ

ਨਿੱਜੀ ਪੱਤਰ ਪ੍ਰੇਰਕ ਸ੍ਰੀ ਮੁਕਤਸਰ ਸਾਹਿਬ, 27 ਫਰਵਰੀ ਮਗਨਰੇਗਾ ਦੇ ਕੀਤੇ ਕੰਮ ਦੇ ਬਕਾਏ ਅਤੇ ਮਗਨਰੇਗਾ ਦਾ ਕੰਮ ਚਲਾਉਣ ਦੇ ਨਾਲ ਵਿਧਵਾ, ਨਿਆਸਰਿਤ, ਬੁਢਾਪਾ ਅਤੇ ਅੰਗਹੀਨ ਪੈਨਸ਼ਨਾਂ ਦੇ ਬਕਾਏ ਲੈਣ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸ਼ੁਰੂ ਕੀਤੇ ਜਾਣ ਧਰਨਿਆਂ ਦੀ ਲੜੀ ਸਬੰਧੀ ਲੋਕਾਂ ਨੂੰ ਜਾਗਰੁਕ ਕਰਨ ...

Read More

ਪੁਲੀਸ ਨੇ ਮੋਹਕਮ ਅਰਾਈਆਂ ਕਤਲ ਕੇਸ ਸੁਲਝਾਇਆ

ਪੁਲੀਸ ਨੇ ਮੋਹਕਮ ਅਰਾਈਆਂ ਕਤਲ ਕੇਸ ਸੁਲਝਾਇਆ

ਪੱਤਰ ਪ੍ਰੇਰਕ ਫਾਜ਼ਿਲਕਾ, 27 ਫ਼ਰਵਰੀ ਜਲਾਲਾਬਾਦ ਦੇ ਪਿੰਡ ਮੋਹਕਮ ਅਰਾਈਆਂ ਵਿੱਚ ਲਗਪਗ ਇੱਕ ਹਫ਼ਤਾ ਪਹਿਲਾਂ ਹੋਏ ਕਤਲ ਕੇਸ ਦੀ ਗੁੱਥੀ ਸੁਲਝਾਉਂਦੇ ਹੋਏ ਪੁਲੀਸ ਨੇ ਮੁਲਜ਼ਮ ਛਿੰਦਰ ਸਿੰਘ ਨੂੰ ਕਾਬੂ ਕਰ ਲਿਆ ਹੈ। ਪੱਤਰਕਾਰ ਸੰਮੇਲਨ ਦੌਰਾਨ ਐਸਐਸਪੀ ਡਾ. ਕੇਤਨ ਬਲੀਰਾਮ ਪਾਟਿਲ ਨੇ ਦੱਸਿਆ ਕਿ ਇੱਕ ਹਫ਼ਤਾ ਪਹਿਲਾਂ ਪਿੰਡ ਮੋਹਕਮ ਅਰਾਈਆਂ ਦੇ ਖੇਤਾਂ ਵਿੱਚ ...

Read More


ਜਣੇਪੇ ਦੌਰਾਨ ਮੌਤ ਦਾ ਮਾਮਲਾ: ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਵਿੱਚ ਧਰਨਾ

Posted On February - 25 - 2017 Comments Off on ਜਣੇਪੇ ਦੌਰਾਨ ਮੌਤ ਦਾ ਮਾਮਲਾ: ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਵਿੱਚ ਧਰਨਾ
ਪੱਤਰ ਪ੍ਰੇਰਕ ਫਾਜ਼ਿਲਕਾ, 25 ਫ਼ਰਵਰੀ ਸਰਕਾਰੀ ਹਸਪਤਾਲ ਅਬੋਹਰ ’ਚ ਬੀਤੇ ਦਿਨੀਂ ਜਣੇਪੇ ਦੌਰਾਨ ਹੋਈ ਔਰਤ ਦੀ ਮੌਤ ਦੇ ਮਾਮਲੇ ’ਚ ਮ੍ਰਿਤਕਾ ਦੇ ਪਰਿਵਾਰ ਵੱਲੋਂ ਸਰਕਾਰੀ ਹਸਪਤਾਲ ਦੀ ਨਰਸ ਤੇ ਐਸਐਮਓ ’ਤੇ ਲਾਪਰਵਾਹੀ ਦਾ ਦੋਸ਼ ਲਗਾਉਂਦਿਆਂ ਅੱਜ  ਪਿੰਡ ਵਾਸੀਆਂ ਨਾਲ ਅਬੋਹਰ ਸਰਕਾਰੀ ਹਸਪਤਾਲ ’ਚ ਧਰਨਾ ਲਗਾਇਆ। ਉਨ੍ਹਾਂ ਨਰਸ ਤੇ ਐਸਐਮਓ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਮਲਕੀਤ ਸਿੰਘ ਵਾਸੀ ਸਤਕੋਸੀ ਦਾਨੇਵਾਲੀ ਨੇ ਦੱਸਿਆ ਕਿ ਉਹ 19 ਫ਼ਰਵਰੀ ਨੂੰ ਆਪਣੀ ਲੜਕੀ ਰਮਨਦੀਪ ਕੌਰ 

ਕੈਂਟਰ ਵਿੱਚੋਂ 20 ਬੋਰੀਆਂ ਭੁੱਕੀ ਚੂਰਾ ਪੋਸਤ ਬਰਾਮਦ

Posted On February - 25 - 2017 Comments Off on ਕੈਂਟਰ ਵਿੱਚੋਂ 20 ਬੋਰੀਆਂ ਭੁੱਕੀ ਚੂਰਾ ਪੋਸਤ ਬਰਾਮਦ
ਖੇਤਰੀ ਪ੍ਰਤੀਨਿਧ ਬਠਿੰਡਾ, 25 ਫਰਵਰੀ ਡੱਬਵਾਲੀ ਰੋਡ ‘ਤੇ ਪਿੰਡ ਕੁਟੀ ਨੂੰ ਮੁੜਨ ਵਾਲੀ ਲਿੰਕ ਰੋਡ ਉੱਪਰ ਸੀ.ਆਈ.ਏ. ਸਟਾਫ ਵੱਲੋਂ ਲਗਾਏ ਗਏ ਨਾਕੇ ਦੌਰਾਨ ਇੱਕ ਕੈਂਟਰ ‘ਚੋਂ 20 ਬੋਰੀਆਂ (7 ਕੁਇੰਟਲ) ਭੁੱਕੀ ਚੂਰਾ ਪੋਸਤ ਬਰਾਮਦ ਕੀਤੀਆਂ ਗਈ। ਮੁਲਜ਼ਮ ਭੱਜਣ ਵਿੱਚ ਕਾਮਯਾਬ ਹੋ ਗਿਆ। ਜਾਣਕਾਰੀ ਅਨੁਸਾਰ ਸੀ.ਆਈ.ਏ-2 ਦੇ ਇੰਚਾਰਜ ਤੇ ਸਬ ਇੰਸਪੈਕਟਰ ਤਰਜਿੰਦਰ ਸਿੰਘ ਦੀ ਅਗਵਾਈ ਵਿੱਚ ਡੱਬਵਾਲੀ ਰੋਡ ‘ਤੇ ਪਿੰਡ ਕੁਟੀ ਨੂੰ ਮੁੜਨ ਵਾਲੀ ਲਿੰਕ ਰੋਡ ‘ਤੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਡੱਬਵਾਲੀ 

ਸਕੂਲ ਵਿੱਚ ਸਾਲਾਨਾ ਸੱਭਿਆਚਾਰਕ ਸਮਾਗਮ

Posted On February - 25 - 2017 Comments Off on ਸਕੂਲ ਵਿੱਚ ਸਾਲਾਨਾ ਸੱਭਿਆਚਾਰਕ ਸਮਾਗਮ
ਪੱਤਰ ਪ੍ਰੇਰਕ ਗੋਨਿਆਣਾ ਮੰਡੀ, 25 ਫਰਵਰੀ ਗੁਰੂ ਗੋਬਿੰਦ ਸਿੰਘ ਸਕੂਲ ਬੱਲੂਆਣਾ ਵਿੱਚ 10ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਕੂਲ ਕੈਂਪਸ ਵਿੱਚ ਹਲਕੇ ਦੀਆਂ ਪੰਚਾਇਤਾ ਤੇ ਬੱਚਿਆਂ ਦੇ ਮਾਪਿਆ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਸ਼ਬਦ ਨਾਲ ਹੋਈ। ਸਕੂਲ ਦੇ ਸਰਪ੍ਰਸਤ ਮੋਹਿਤ ਵਿਰਕ ਨੇ ਮਹਿਮਾਨਾਂ ਅਤੇ ਬੱਚਿਆਂ ਦੇ ਮਾਪਿਆ ਨੂੰ ਜੀ ਆਇਆਂ ਕਿਹਾ। ਮੁੱਖ ਮਹਿਮਾਨ ਵਜੋਂ ਪੰਜਾਬ ਸਕੂਲ ਸਿੱਖਿਆ ਬੋਰਡ ਮੈਨੇਜਰ ਹਰਮਨਜੀਤ ਸਿੰਘ ਪਹੁੰਚੇ। ਪ੍ਰੋਗਰਾਮ ਦੀ ਪ੍ਰਧਾਨਗੀ 

ਢੀਂਗਰਾ ਨੇ ‘ਇਮਾਨਦਾਰ ਕਿਤਾਬਘਰ’ ਨੂੰ ਕੀਤੀਆਂ ਕਿਤਾਬਾਂ ਭੇਟ

Posted On February - 25 - 2017 Comments Off on ਢੀਂਗਰਾ ਨੇ ‘ਇਮਾਨਦਾਰ ਕਿਤਾਬਘਰ’ ਨੂੰ ਕੀਤੀਆਂ ਕਿਤਾਬਾਂ ਭੇਟ
ਨਿੱਜੀ ਪੱਤਰ ਪ੍ਰੇਰਕ ਸ੍ਰੀ ਮੁਕਤਸਰ ਸਾਹਿਬ, 25 ਫਰਵਰੀ ਪੰਜਾਬ ਯੂਨੀਵਰਸਿਟੀ ਦੇ ਖੇਤਰੀ ਕੇਂਦਰ ਮੁਕਤਸਰ ਦੇ ਨਿਰਦੇਸ਼ਕ ਡਾ. ਪਰਮਜੀਤ ਸਿੰਘ ਢੀਂਗਰਾ ਨੇ ਆਪਣਾ ਜਨਮ ਦਿਨ ਮੌਕੇ ਗੁਰੂ ਗੋਬਿੰਦ ਸਿੰਘ ਪਾਰਕ ਸਥਿਤ ‘ਇਮਾਨਦਾਰ ਕਿਤਾਬਘਰ’ ਨੂੰ ਪੁਸਤਕਾਂ ਭੇਟ ਕਰਕੇ ਮਨਾਇਆ। ਡਾ. ਢੀਂਗਰਾ ਨੇ ਕਿਹਾ ਕਿ ਕਿਤਾਬਾਂ ਜ਼ਿੰਦਗੀ ਦੀਆਂ ਮਾਰਗ ਦਰਸ਼ਕ ਹਨ। ਇਨਸਾਨ ਪੂਰੀ ਜ਼ਿੰਦਗੀ ਪੁਸਤਕਾਂ ਪੜ੍ਹਦਿਆਂ ਤੇ ਗਿਆਨ ਹਾਸਲ ਕਰਦਾ ਰਹੇ ਤਾਂ ਸਫ਼ਰ ਚੰਗਾ ਨਿੱਬੜ ਜਾਂਦਾ ਹੈ ਵਰਨਾ ਸਮਾਜਿਕ ਝੰਜਟ ਉਸ ਨੂੰ ਅੰਤਾਂ 

ਪੁਲੀਸ ਸਣੇ ਕਈ ਸਰਕਾਰੀ ਵਿਭਾਗ ਪਾਵਰਕੌਮ ਦੇ ਕਰਜ਼ਈ

Posted On February - 25 - 2017 Comments Off on ਪੁਲੀਸ ਸਣੇ ਕਈ ਸਰਕਾਰੀ ਵਿਭਾਗ ਪਾਵਰਕੌਮ ਦੇ ਕਰਜ਼ਈ
ਪੱਤਰ ਪ੍ਰੇਰਕ ਹੰਡਿਆਇਆ, 25 ਫਰਵਰੀ ਕਸਬਾ ਹੰਡਿਆਇਆ ਦੇ ਪੁਲੀਸ ਅਤੇ ਗ੍ਰਾਮ ਪੰਚਾਇਤ ਪਾਵਰਕੌਮ ਦੇ ਕਰਜ਼ਈ ਵਿਭਾਗ ਹਨ, ਜਿਨ੍ਹਾਂ ’ਤੇ ਕਿਸੇ ਸਮੇਂ ਵੀ ਬਿਜਲੀ ਕਾਮਿਆਂ ਦਾ ਪਲਾਸ/ਕਟਰ ਚਲ ਸਕਦਾ ਹੈ। ਦੱਸਣਯੋਗ ਹੈ ਕਿ ਕਸਬਾ ਹੰਡਿਆਇਆ ਦੇ ਪੁਲੀਸ ਵਿਭਾਗ ਦੇ ਸੀਆਈਏ ਸਟਾਫ਼ ਵੱਲ ਬਿਜਲੀ ਵਿਭਾਗ ਦਾ 1 ਲੱਖ 10 ਹਜ਼ਾਰ ਰੁਪਏ ਬਕਾਇਆ ਖੜ੍ਹਾ ਹੈ। ਇਸੇ ਤਰ੍ਹਾਂ ਕਸਬਾ ਸਥਿਤ ਗ੍ਰਾਮ ਪੰਚਾਇਤ ਵੱਲ 4 ਲੱਖ 57 ਹਜ਼ਾਰ ਰੁਪਏ ਪੈਂਡਿੰਗ ਹਨ। ਇਸ ਤੋਂ ਇਲਾਵਾ ਨੇੜਲੇ ਪਿੰਡ ਦੀਪਗੜ੍ਹ ਵਾਟਰ ਵਰਕਸ ਵੱਲ 5 ਲੱਖ 40 ਹਜ਼ਾਰ 

ਆਦੇਸ਼ ਯੂਨੀਵਰਸਿਟੀ ਵਿੱਚ ਆਗਮਨ ਦਿਵਸ ਨੂੰ ਸਮਰਪਿਤ ਸਮਾਗਮ

Posted On February - 25 - 2017 Comments Off on ਆਦੇਸ਼ ਯੂਨੀਵਰਸਿਟੀ ਵਿੱਚ ਆਗਮਨ ਦਿਵਸ ਨੂੰ ਸਮਰਪਿਤ ਸਮਾਗਮ
ਪੱਤਰ ਪ੍ਰੇਰਕ ਭੁੱਚੋ ਮੰਡੀ, 25 ਫਰਵਰੀ ਆਦੇਸ਼ ਯੂਨੀਵਰਸਿਟੀ ਭੁੱਚੋ ਖੁਰਦ ਵਿੱਚ ਪ੍ਰਬੰਧਕਾਂ ਵੱਲੋਂ ਗੁਰੂ ਗੋਬਿੰਦ ਸਿੰਘ ਦੇ 350ਵੇਂ ਆਗਮਨ ਦਿਵਸ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਦੀ ਸ਼ੁਰੂਆਤ ਮੈਡੀਕਲ ਅਤੇ ਡੈਂਟਲ ਸਾਇੰਸ ਦੇ ਵਿਦਿਆਰਥੀਆਂ ਨੇ ਸ਼ਬਦ ਕੀਰਤਨ ਨਾਲ ਕੀਤੀ। ਅਖੰਡ ਪਾਠ ਦੇ ਭੋਗ ਪਾਏ ਗਏ। ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸਿਧਾਂਤ ਅਤੇ ਫ਼ਲਸਫ਼ੇ ਸਮੇਤ ਪ੍ਰੋਫ਼ੈਸਨਲ ਯੂਨੀਵਰਸਿਟੀ ਕਾਲਜਾਂ ਵਿੱਚ ਵੈਲਯੂ 

ਸਾਲਾਨਾ ਖੇਡਾਂ ਵਿੱਚ ਬਾਬਾ ਜ਼ੋਰਾਵਰ ਸਿੰਘ ਹਾਊਸ ਅੱਵਲ

Posted On February - 25 - 2017 Comments Off on ਸਾਲਾਨਾ ਖੇਡਾਂ ਵਿੱਚ ਬਾਬਾ ਜ਼ੋਰਾਵਰ ਸਿੰਘ ਹਾਊਸ ਅੱਵਲ
ਪੱਤਰ ਪ੍ਰੇਰਕ ਬੁਢਲਾਡਾ, 25 ਫਰਵਰੀ ਭਾਈ ਬਹਿਲੋ ਖਾਲਸਾ ਕਾਲਜ ਫਫੜੇ ਭਾਈਕੇ ਵਿੱਚ ਪ੍ਰਿੰਸੀਪਲ ਡਾ. ਕੁਲਵੰਤ ਕੌਰ ਸੰਧੂ ਦੀ ਅਗਵਾਈ ਵਿੱਚ ਕਰਵਾਈਆਂ ਸਾਲਾਨਾ ਅਥਲੈਟਿਕ ਖੇਡਾਂ ਵਿੱਚ ਬਾਬਾ ਜ਼ੋਰਾਵਰ ਸਿੰਘ ਹਾਊਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਰਵੋਤਮ ਅਥਲੀਟ ਦਾ ਖਿਤਾਬ ਬਾਬਾ ਅਜੀਤ ਸਿੰਘ ਹਾਊਸ ਦੀ ਵੀਰਪਾਲ ਕੌਰ ਨੇ ਜਿੱਤਿਆ। ਖੇਡਾਂ ਦੀ ਸ਼ੁਰੂਆਤ ਪਹਿਲੇ ਸੈਸ਼ਨ ਦੇ ਮੁੱਖ ਮਹਿਮਾਨ ਵਜੋਂ ਪੁੱਜੀ ਡਾ. ਸਿਮਰਤ ਕੌਰ ਪ੍ਰਿੰਸੀਪਲ ਫਿਜ਼ੀਕਲ ਐਜੂਕੇਸ਼ਨ ਕਾਲਜ ਪਟਿਆਲਾ ਨੇ ਝੰਡਾ ਲਹਿਰਾ 

ਭੁੱਚੋ ਵਿੱਚ ਭੜਕੇ ਲੋਕਾਂ ਨੇ ਪੁਲੀਸ ਦੀ ਗੱਡੀ ਘੇਰੀ

Posted On February - 25 - 2017 Comments Off on ਭੁੱਚੋ ਵਿੱਚ ਭੜਕੇ ਲੋਕਾਂ ਨੇ ਪੁਲੀਸ ਦੀ ਗੱਡੀ ਘੇਰੀ
ਪਵਨ ਗੋਇਲ ਭੁੱਚੋ ਮੰਡੀ, 25 ਫਰਵਰੀ ਪਿੰਡ ਭੁੱਚੋ ਕਲਾਂ ਦੇ ਸਟੇਡੀਅਮ ਵਿੱਚ ਰੈਪਿਡ ਰੂਰਲ ਰਿਸਪੌਂਸ ਪੁਲੀਸ ਦੇ ਮੁਲਾਜ਼ਮਾਂ ਵੱਲੋਂ ਉੱਥੇ ਬੈਠੇ ਕੁਝ ਨੌਜਵਾਨਾਂ ਨਾਲ ਕਥਿੱਤ ਤੌਰ ‘ਤੇ ਬਦਤਮੀਜ਼ੀ ਕਰਨ ਅਤੇ ਇੱਕ ਨੌਜਵਾਨ ਦੇ ਥੱਪੜ ਮਾਰੇ ਜਾਣ ਤੋਂ ਭੜਕੇ ਪਿੰਡ ਵਾਸੀਆਂ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਭੁੱਚੋ ਕੈਂਚੀਆਂ ’ਤੇ ਘੇਰ ਲਿਆ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੁਲੀਸ ਅਤੇ ਲੋਕਾਂ ਵਿਚਕਾਰ ਲਗਭਗ ਤਿੰਨ ਘੰਟੇ ਕਸ਼ਮਕਸ਼ ਚਲਦੀ ਰਹੀ। ਅਖ਼ੀਰ ਮਾਮਲੇ ਦੀ ਗੰਭੀਰਤਾ ਨੂੰ 

ਪੀਆਰਟੀਸੀ ਦੀ ਸਰਦਾਰੀ ਬਹਾਲ ਕੀਤੀ ਜਾਵੇ: ਬੈਂਸ

Posted On February - 25 - 2017 Comments Off on ਪੀਆਰਟੀਸੀ ਦੀ ਸਰਦਾਰੀ ਬਹਾਲ ਕੀਤੀ ਜਾਵੇ: ਬੈਂਸ
ਨਿੱਜੀ ਪੱਤਰ ਪ੍ਰੇਰਕ  ਫ਼ਰੀਦਕੋਟ, 25 ਫ਼ਰਵਰੀ ਆਮ ਆਦਮੀ ਪਾਰਟੀ ਨਾਲ ਰਲ਼ ਕੇ ਚੋਣਾਂ ਲੜਣ ਵਾਲੀ ਲੋਕ ਇਨਸਾਫ਼ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਅੱਜ ਇੱਥੇ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਵਰਕਰਾਂ ਅਤੇ ਵੋਟਰਾਂ ਦੇ ਧੰਨਵਾਦ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਬੇਰੁਜ਼ਗਾਰੀ, ਨਸ਼ੇ ਅਤੇ ਭ੍ਰਿਸ਼ਟਾਚਾਰ ਨੂੰ ਪਹਿਲ ਦੇ ਅਧਾਰ ‘ਤੇ ਖਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਮੁੱਚੇ ਕਾਰੋਬਾਰ ‘ਤੇ ਬਾਦਲ 

ਰੈੱਡ ਕਰਾਸ ਦੇ ਵ੍ਹਾਈਟ ਹਾਊਸ ਰੈਸਤਰਾਂ ਤੋਂ ਨਵਾਂ ਰੱਫੜ

Posted On February - 25 - 2017 Comments Off on ਰੈੱਡ ਕਰਾਸ ਦੇ ਵ੍ਹਾਈਟ ਹਾਊਸ ਰੈਸਤਰਾਂ ਤੋਂ ਨਵਾਂ ਰੱਫੜ
ਚਰਨਜੀਤ ਭੁੱਲਰ ਬਠਿੰਡਾ, 25 ਫਰਵਰੀ ਰੈੱਡ ਕਰਾਸ ਬਠਿੰਡਾ ਦੇ ਵ੍ਹਾਈਟ ਹਾਊਸ ਤੋਂ ਨਵਾਂ ਰੱਫੜ ਛਿੜ ਗਿਆ ਹੈ। ਜ਼ਿਲਾ ਪੁਲੀਸ ਵਲੋਂ ਵਾਈਟ ਹਾਊਸ ਦੇ ਠੇਕੇਦਾਰ ਪਵਨ ਕੁਮਾਰ ’ਤੇ ਕੇਸ ਦਰਜ ਕਰ ਲਿਆ ਹੈ ਜਦਕਿ ਨਵੇਂ ਠੇਕੇਦਾਰ ਨੇ ਇਸ ਮਾਮਲੇ ਵਿਚ ਚਿਤਾਵਨੀ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਰੈੱਡ ਕਰਾਸ ਦਾ ਵਾਈਟ ਹਾਊਸ ਸ਼ਹਿਰ ਦੇ ਵਸਨੀਕ ਪਵਨ ਕੁਮਾਰ ਨੂੰ ਸਾਲ 2002 ਵਿਚ ਲੀਜ਼ ’ਤੇ ਦਿੱਤਾ ਗਿਆ ਸੀ ਜਿਸ ਨੂੰ 2006 ਵਿਚ ਮੁੜ 10 ਵਰ੍ਹਿਆਂ ਦੀ ਲੀਜ਼ ’ਤੇ ਦਿੱਤਾ ਗਿਆ ਸੀ। ਵਾਈਟ ਹਾਊਸ ਹੁਣ ਹਾਂਡੀ 

ਪਾਵਰਕੌਮ ਨੇ ਜੈਤੋ ’ਚ ਸਰਕਾਰੀ ਅਦਾਰਿਆਂ ਦੀ ਕੀਤੀ ਬੱਤੀ ਗੁੱਲ

Posted On February - 25 - 2017 Comments Off on ਪਾਵਰਕੌਮ ਨੇ ਜੈਤੋ ’ਚ ਸਰਕਾਰੀ ਅਦਾਰਿਆਂ ਦੀ ਕੀਤੀ ਬੱਤੀ ਗੁੱਲ
ਸ਼ਗਨ ਕਟਾਰੀਆ ਜੈਤੋ, 25 ਫਰਵਰੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੋਟਿਸ ਦੇਣ ਪਿੱਛੋਂ ਹੁਣ ਡਿਫ਼ਾਲਟਰ ਖ਼ਪਤਕਾਰਾਂ ਦੇ ਕੁਨੈਕਸ਼ਨਾਂ ਕੱਟਣ ਲਈ ਹਰਕਤ ‘ਚ ਆ ਗਿਆ ਹੈ। ਮਿਲੇ ਵੇਰਵਿਆਂ ਮੁਤਾਬਿਕ ਜੈਤੋ ਸ਼ਹਿਰ ਦੇ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਵੱਲੋਂ ਪਾਵਰਕੌਮ ਦੇ ਕਰੀਬ 73 ਲੱਖ ਰੁਪਏ ਫਸੇ ਹੋਏ ਹਨ। ਪਾਵਰਕੌਮ ਨੇ ਵੀ ਫਿਲਹਾਲ ਇਨ੍ਹਾਂ ਅਦਾਰਿਆਂ ਨੂੰ ਪ੍ਰਥਮ ਨਿਸ਼ਾਨੇ ’ਤੇ ਰੱਖਿਆ ਹੈ ਜਦਕਿ ਨਿੱਜੀ ਉਪਭੋਗਤਾਵਾਂ ਦਾ ਨੰਬਰ ਇਸ ਤੋਂ ਬਾਅਦ ਲੱਗਣ ਦੀ ਸੂਚਨਾ ਹੈ। ਪਾਵਰਕੌਮ ਨੇ 

ਬੋਹਾ ਨੇੜੇ ਭੱਠਾ ਮਜ਼ਦੂਰ ਲੜਕੀ ਨਾਲ ਜਬਰ-ਜਨਾਹ

Posted On February - 25 - 2017 Comments Off on ਬੋਹਾ ਨੇੜੇ ਭੱਠਾ ਮਜ਼ਦੂਰ ਲੜਕੀ ਨਾਲ ਜਬਰ-ਜਨਾਹ
ਪੱਤਰ ਪ੍ਰੇਰਕ ਬੋਹਾ, 25 ਫਰਵਰੀ ਪਿੰਡ ਰਾਮਪੁਰ ਮੰਡੇਰ ਵਿਖੇ ਭੱਠਾ ਮਜ਼ਦੂਰ ਨਾਬਾਲਗ ਲੜਕੀ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲੀਸ ਨੇ ਗੁਰਪ੍ਰੀਤ ਸਿੰਘ ਉੱਰਫ ਠੋਲੂ ਅਤੇ ਲਛਮਣ ਸਿੰਘ ਵਾਸੀ ਰਾਮਪੁਰ ਮੰਡੇਰ ਖ਼ਿਲਾਫ਼ ਧਾਰਾ 365, 376 ਤੇ 34 ਆਈ.ਪੀ.ਸੀ ਤਹਿਤ ਕੇਸ ਦਰਜ ਕਰ ਲਿਆ ਹੈ। ਸਰਕਾਰੀ ਹਸਪਤਾਲ ਬੁਢਲਾਡਾ ਵਿੱਚ ਜ਼ੇਰੇ ਇਲਾਜ ਪੀੜਤ ਲੜਕੀ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਉੱਤਰ ਪ੍ਰਦੇਸ਼ ਨਾਲ ਸਬੰਧਤ ਹੈ। ਉਹ ਕੁਝ ਸਮੇਂ ਤੋਂ ਮਾਨਸਾ ਜ਼ਿਲ੍ਹੇ 

ਕਨੇਡੂ ਪੀੜਤ ਢਾਈ ਦਰਜਨ ਵਿਦਿਆਰਥੀ ਰਾਜ਼ੀ ਹੋਏ

Posted On February - 25 - 2017 Comments Off on ਕਨੇਡੂ ਪੀੜਤ ਢਾਈ ਦਰਜਨ ਵਿਦਿਆਰਥੀ ਰਾਜ਼ੀ ਹੋਏ
ਪੱਤਰ ਪ੍ਰੇਰਕ ਮਾਨਸਾ, 25 ਫਰਵਰੀ ਸਰਕਾਰੀ ਪ੍ਰਾਇਮਰੀ ਸਕੂਲ ਖਿੱਲਣ ਦੇ 30 ਵਿਦਿਆਰਥੀਆਂ ਦੇ ਕਨੇਡੂ (ਮਮਜ਼) ਦੀ ਬਿਮਾਰੀ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਸਾਰੇ ਬੱਚਿਆਂ ਦਾ ਚੈਕਅਪ ਕਰਕੇ ਇਲਾਜ ਕੀਤਾ। ਇਸ ਮਗਰੋਂ ਅੱਜ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਹੁਣ ਬੱਚੇ ਠੀਕ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਅੰਦਰ ਫੈਲੀ ਇਸ ਬਿਮਾਰੀ ਨੂੰ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਗਿਆ ਅਤੇ ਹੁਣ ਕੋਈ ਵੀ ਵਿਦਿਆਰਥੀ ਇਸ ਬਿਮਾਰੀ ਤੋਂ ਪੀੜਤ ਨਹੀਂ ਹੈ। ਪੀੜਤ ਬੱਚੇ ਇਲਾਜ 

ਕੰਧ ਦੇ ਮਲਬੇ ਹੇਠ ਆਉਣ ਕਾਰਨ ਇੱਕ ਦੀ ਮੌਤ

Posted On February - 25 - 2017 Comments Off on ਕੰਧ ਦੇ ਮਲਬੇ ਹੇਠ ਆਉਣ ਕਾਰਨ ਇੱਕ ਦੀ ਮੌਤ
ਪੱਤਰ ਪ੍ਰੇਰਕ ਫਾਜ਼ਿਲਕਾ, 25 ਫਰਵਰੀ ਫਾਜ਼ਿਲਕਾ ਉਪ ਮੰਡਲ ਦੇ ਪਿੰਡ ਨਵਾਂ ਹਸਤਾ ਵਿੱਚ ਕੱਚੇ ਮਕਾਨ ਨੂੰ ਡੇਗਦੇ ਸਮੇਂ ਆਪਣੇ ਆਪ ਡਿੱਗੀ ਕੰਧ ਦੇ ਹੇਠਾਂ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਸਿਵਲ ਹਸਪਤਾਲ ਵਿੱਚ ਮ੍ਰਿਤਕ ਕਸ਼ਮੀਰ ਸਿੰਘ ਵਾਸੀ ਪਿੰਡ ਨਵਾਂ ਹਸਤਾ ਦੇ ਬੇਟੇ ਫੁੱਮਣ ਸਿੰਘ ਨੇ ਦੱਸਿਆ ਕਿ ਉਹ ਅਤੇ ਹੋਰ ਪਰਿਵਾਰਕ ਮੈਂਬਰ ਬੀਤੀ ਸ਼ਾਮ ਲਗਭਗ 5 ਵਜੇ ਆਪਣੇ ਘਰ ਵਿੱਚ ਬਣੇ ਕੱਚੇ ਕਮਰੇ ਨੂੰ ਡੇਗ ਰਹੇ ਸਨ। ਕਮਰੇ ਦੀ ਛੱਤ ਤਾਂ ਡੇਗ ਦਿੱਤੀ ਗਈ ਸੀ, ਜਦੋਂ ਉਨ੍ਹਾਂ ਕਮਰੇ ਦੀ ਇੱਕ ਪਾਸੇ ਬਣੀ 

ਖੇਤਾਂ ’ਚ ਕੰਮ ਕਰਦੇ ਕਿਸਾਨ ਦੀ ਮੌਤ

Posted On February - 25 - 2017 Comments Off on ਖੇਤਾਂ ’ਚ ਕੰਮ ਕਰਦੇ ਕਿਸਾਨ ਦੀ ਮੌਤ
ਪੱਤਰ ਪ੍ਰੇਰਕ ਤਲਵੰਡੀ ਸਾਬੋ, 25 ਫਰਵਰੀ ਇਸ  ਉਪ ਮੰਡਲ ਅਧੀਨ ਪੈਂਦੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਕਿਸਾਨ ਦੀ ਖੇਤਾਂ ਵਿੱਚ ਕੰਮ ਕਰਦੇ ਸਮੇਂ ਕਿਸੇ ਜ਼ਹਿਰੀਲੇ ਜਾਨਵਰ ਦੇ ਕੱਟਣ ਤੋਂ ਬਾਅਦ ਮੌਤ ਹੋਣ ਦੀ ਸੂਚਨਾ ਮਿਲੀ ਹੈ।   ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜਗਾ ਰਾਮ ਤੀਰਥ ਦਾ ਕਿਸਾਨ ਨਾਜ਼ਰ ਸਿੰੰਘ (35 ਸਾਲ) ਪੁੱਤਰ ਬਹਾਲ ਸਿੰਘ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ ਕਿ ਕਿਸੇ ਜ਼ਹਿਰੀਲੇ ਜਾਨਵਰ ਨੇ ਉਸ ਨੂੰ ਡੱਸ ਲਿਆ।ਇਸ ਤੋਂ ਬਾਅਦ ਜਦ ਉਹ ਘਰ ਆਇਆ ਤਾਂ ਕੁੱਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ। 

ਐਨਫੋਰਸਮੈਂਟ ਵਿੰਗ ਨੇ ਅਕਾਲੀ ਸਰਪੰਚ ਦੇ ਘਰੋਂ ਕੁੰਡੀ ਫੜੀ

Posted On February - 25 - 2017 Comments Off on ਐਨਫੋਰਸਮੈਂਟ ਵਿੰਗ ਨੇ ਅਕਾਲੀ ਸਰਪੰਚ ਦੇ ਘਰੋਂ ਕੁੰਡੀ ਫੜੀ
ਨਿੱਜੀ ਪੱਤਰ ਪ੍ਰੇਰਕ ਕੋਟਕਪੂਰਾ, 25 ਫਰਵਰੀ ਪੰਜਾਬ ਰਾਜ ਪਾਵਰ ਕਾਰਪੋਰਸ਼ਨ ਬਠਿੰਡਾ ਦੇ ਐਨਫੋਰਸਮੈਂਟ ਵਿੰਗ ਨੇ ਅੱਜ ਨੇੜਲੇ ਪਿੰਡ ਮੌੜ ਵਿੱਚ ਛਾਪਾ ਮਾਰ ਕੇ ਪਿੰਡ ਦੇ ਮੌਜੂਦਾ ਸਰਪੰਚ ਦੇ ਘਰ ਬਿਜਲੀ ਚੋਰੀ ਦਾ ਕੇਸ ਫੜਿਆ। ਵਿੰਗ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਬਿਜਲੀ ਦਾ ਮੀਟਰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਇਸ ਸਬੰਧੀ ਕਾਰਪੋਰੇਸ਼ਨ ਦੇ ਉਪ ਮੰਡਲ ਅਫਸਰ ਕੋਟਕਪੂਰਾ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਟੀਮ ਵਿੱਚ ਸ਼ਾਮਲ ਸਰਬਜੀਤ ਕਲਸੀ ਮੁਤਾਬਕ ਸਰਪੰਚ ਜਤਿੰਦਰ ਸਿੰਘ ਸੰਨੀ 
Page 6 of 5,536« First...234567891011...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.