ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਮਾਲਵਾ › ›

Featured Posts
ਪੇਰੈਂਟਸ ਐਸੋਸੀਏਸ਼ਨ ਨੇ ਸਿੱਖਿਆ ਅਧਿਕਾਰੀ ਦਾ ਪੁਤਲਾ ਫੂਕਿਆ

ਪੇਰੈਂਟਸ ਐਸੋਸੀਏਸ਼ਨ ਨੇ ਸਿੱਖਿਆ ਅਧਿਕਾਰੀ ਦਾ ਪੁਤਲਾ ਫੂਕਿਆ

ਖੇਤਰੀ ਪ੍ਰਤੀਨਿਧ ਬਠਿੰਡਾ, 29 ਮਾਰਚ ਪੇਰੈਂਟਸ ਅਤੇ ਪੇਰੈਂਟਸ ਰਾਈਟਸ ਐਸੋਸੀਏਸ਼ਨ ਦੇ ਮਰਨ ਵਰਤ ‘ਤੇ ਬੈਠੇ ਮੁਕੇਸ਼ ਗੋਇਲ ਤੇ ਜਗਦੀਸ਼ ਰਾਏ ਦੀ ਜ਼ਿਲਾ ਪ੍ਰਸ਼ਾਸਨ ਵੱਲੋਂ ਕੋਈ ਸਾਰ ਨਾ ਲਏ ਜਾਣ ਦੇ ਰੋਸ ਵਜੋਂ ਅੱਜ ਡੀ.ਈ.ਓ ਐਲੀਮੈਂਟਰੀ ਦਾ ਐਸੋਸੀਏਸ਼ਨ ਦੇ ਵਰਕਰਾਂ ਨੇ ਪੁਤਲਾ ਫੂਕਿਆ। ਇਸ ਦੌਰਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਾਈਵੇਟ ਸਕੂਲਾਂ ...

Read More

ਜੇਸੀਬੀ ਤੇ ਆਲਟੋ ਦੀ ਟੱਕਰ ਵਿੱਚ ਇੱਕ ਹਲਾਕ, ਤਿੰਨ ਜ਼ਖ਼ਮੀ

ਜੇਸੀਬੀ ਤੇ ਆਲਟੋ ਦੀ ਟੱਕਰ ਵਿੱਚ ਇੱਕ ਹਲਾਕ, ਤਿੰਨ ਜ਼ਖ਼ਮੀ

ਨਿੱਜੀ ਪੱਤਰ ਪ੍ਰੇਰਕ ਕੋਟਕਪੂਰਾ, 29 ਮਾਰਚ ਕੋਟਕਪੂਰਾ-ਮੋਗਾ ਰੋਡ ’ਤੇ ਸਥਿਤ ਰਿਲਾਇੰਸ ਪੈਟਰੋਲ ਪੰਪ ਨੇੜੇ ਜੇ.ਸੀ.ਬੀ. ਤੇ ਆਲਟੋ ਕਾਰ ਦੀ ਟੱਕਰ ਦਰਮਿਆਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪੁਲੀਸ ਨੇ ਜੇਸੀਬੀ ਅਪਰੇਟਰ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਦੁਪਹਿਰ ...

Read More

ਦੋਦਾ ਰਜਵਾਹੇ ’ਚ ਪਾੜ ਪਿਆ, 100 ਏਕੜ ਕਣਕ ਪਾਣੀ ’ਚ ਡੁੱਬੀ

ਦੋਦਾ ਰਜਵਾਹੇ ’ਚ ਪਾੜ ਪਿਆ, 100 ਏਕੜ ਕਣਕ ਪਾਣੀ ’ਚ ਡੁੱਬੀ

ਦਵਿੰਦਰ ਮੋਹਨ ਬੇਦੀ ਗਿੱਦੜਬਾਹਾ, 29 ਮਾਰਚ ਅੱਜ ਸਵੇਰੇ ਕਰੀਬ 6 ਵਜੇ ਦੋਦਾ ਰਜਬਾਹੇ ਵਿੱਚ 30 ਫੁੱਟ ਚੌੜਾ ਪਾੜ ਪੈਣ ਕਾਰਨ ਕਰੀਬ 100 ਏਕੜ ਪੱਕਣ ਕਿਨਾਰੇ ਖੜੀ ਕਣਕ ਦੀ ਫ਼ਸਲ ਵਿੱਚ ਪਾਣੀ ਭਰ ਗਿਆ। ਜਾਣਕਾਰੀ ਅਨੁਸਾਰ ਦੋਦਾ ਰਜਵਾਹਾ ਕਾਉਣੀ ਤੋਂ ਧੂਲਕੋਟ ਜਾਣ ਵਾਲੀ ਸੜਕ ਨੇੜਿਓਂ ਟੁੱਟ ਗਿਆ ਜਿਸ ਕਾਰਨ ਆਸ-ਪਾਸ ਦੇ ਖੇਤਾਂ ਵਿੱਚ ...

Read More

ਹਸਪਤਾਲ ਦੇ ਆਈ.ਸੀ.ਯੂ. ਵਿੱਚ ਚੂਹਿਆਂ ਦਾ ਹਮਲਾ

ਹਸਪਤਾਲ ਦੇ ਆਈ.ਸੀ.ਯੂ. ਵਿੱਚ ਚੂਹਿਆਂ ਦਾ ਹਮਲਾ

ਨਿੱਜੀ ਪੱਤਰ ਪ੍ਰੇਰਕ ਫ਼ਰੀਦਕੋਟ, 29 ਮਾਰਚ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਅਤਿ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਮੈਡੀਸਨ ਵਿਭਾਗ ਵਿੱਚ ਸਥਾਪਿਤ ਕੀਤੇ ਗਏ ਆਈ.ਸੀ.ਯੂ. ਵਿੱਚ ਦਾਖ਼ਲ ਹੋਏ ਤਿੰਨ ਮਰੀਜ਼ਾਂ ਨੂੰ ਚੂਹਿਆਂ ਨੇ ਜ਼ਖ਼ਮੀ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਆਈ.ਸੀ.ਯੂ. ਵਿਭਾਗ ਵਿੱਚ ਬੈੱਡ ਨੰਬਰ 3 ਉੱਪਰ ਪਿੰਡ ਦੇਵੀਵਾਲਾ ...

Read More

ਕਰਜ਼ਾ ਵਸੂਲਣ ਆਏ ਬੈਂਕ ਅਧਿਕਾਰੀ ਘਰ ਵਿੱਚ ਡੱਕੇ

ਕਰਜ਼ਾ ਵਸੂਲਣ ਆਏ ਬੈਂਕ ਅਧਿਕਾਰੀ ਘਰ ਵਿੱਚ ਡੱਕੇ

ਪੱਤਰ ਪ੍ਰੇਰਕ ਨਿਹਾਲ ਸਿੰਘ ਵਾਲਾ, 29 ਮਾਰਚ ਪਿੰਡ ਰੌਂਤਾ ਵਿੱਚ ਕਰਜ਼ਾਈ ਕਿਸਾਨ ਦੇ ਘਰ ਵਸੂਲੀ ਲਈ ਆਏ ਬੈਂਕ ਅਧਿਕਾਰੀਆਂ ਨੂੰ ਅੱਜ ਭਾਰਤੀ ਕਿਸਾਨ ਯੂਨੀਅਨ ਵੱਲੋਂ ਘਰ ਅੰਦਰ ਹੀ ਡੱਕ ਲਿਆ ਗਿਆ। ਪਿੰਡ ਦੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਕਿਸਾਨ ਪਰਿਵਾਰ ਨੂੰ ਪ੍ਰੇਸ਼ਾਨ ਨਾ ਕਰਨ ਦਾ ਵਾਅਦਾ ਲੈ ਕੇ ਜਥੇਬੰਦੀ ਨੇ ਬੈਂਕ ਅਧਿਕਾਰੀਆਂ ਨੂੰ ...

Read More

ਕਿਸਾਨਾਂ ਵੱਲੋਂ ਕਣਕ ਦੀ ਹੱਥੀਂ ਕਟਾਈ ਸ਼ੁਰੂ

ਕਿਸਾਨਾਂ ਵੱਲੋਂ ਕਣਕ ਦੀ ਹੱਥੀਂ ਕਟਾਈ ਸ਼ੁਰੂ

ਰਾਜਿੰਦਰ ਮਰਾਹੜ ਭਗਤਾ ਭਾਈ, 29 ਮਾਰਚ ਮਾਲਵੇ ਦੇ ਇਸ ਇਲਾਕੇ ਵਿੱਚ ਅਗੇਤੀ ਕਣਕ ਦੀ ਹੱਥੀਂ ਵਾਢੀ ਦਾ ਕੰਮ ਸ਼ੁਰੂ ਹੋ ਗਿਆ ਹੈ। ਮੌਸਮ ਦੀ ਚੱਲ ਰਹੀ ਖਰਾਬੀ ਕਾਰਨ ਕਿਸਾਨ ਭਰਾ ਜਲਦੀ-ਜਲਦੀ ਵਾਢੀ ਦਾ ਕੰਮ ਨਿਬੇੜਨ ਲਈ ਯਤਨਸ਼ੀਲ ਹਨ। ਆਮ ਤੌਰ ‘ਤੇ ਪਹਿਲਾਂ ਕਣਕ ਦੀ ਵਾਢੀ ਵਿਸਾਖੀ ਤੋਂ ਬਾਅਦ ਹੀ ਸ਼ੁਰੂ ਹੁੰਦੀ ਸੀ ...

Read More

ਮੁਕਤਸਰ ਜੇਲ੍ਹ ਵਿੱਚ ਕਿਤਾਬਘਰ ਬਣਾਉਣ ਦਾ ਫ਼ੈਸਲਾ

ਮੁਕਤਸਰ ਜੇਲ੍ਹ ਵਿੱਚ ਕਿਤਾਬਘਰ ਬਣਾਉਣ ਦਾ ਫ਼ੈਸਲਾ

ਨਿੱਜੀ ਪੱਤਰ ਪ੍ਰੇਰਕ ਸ੍ਰੀ ਮੁਕਤਸਰ ਸਾਹਿਬ, 29 ਮਾਰਚ ਮੁਕਤਸਰ ਦੀ ਜ਼ਿਲਾ ਜੇਲ੍ਹ ਵਿਚ ਬੰਦ ਕੈਦੀਆਂ ਦਾ ਬੌਧਿਕ ਸੁਧਾਰ ਕਰਨ ਲਈ ਪ੍ਰਸ਼ਾਸਨ ਨੇ ਕਿਤਾਬਾਂ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ ਹੈ। ਅੱਜ ਜ਼ਿਲਾ ਅਤੇ ਸੈਸ਼ਨ ਜੱਜ ਕਿਸ਼ੋਰ ਕੁਮਾਰ, ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਅਤੇ ਐਸ. ਐਸ. ਪੀ. ਬਲਜੋਤ ਸਿੰਘ ਰਾਠੌੜ ਨੇ ਅਚਾਨਕ ਜ਼ਿਲਾ ਸੁਧਾਰ ...

Read More


‘ਨਵੀਂ ਫੁੱਟ ਦਾ ਆਧਾਰ ਨਾ ਬਣੇ ਲਿੰਗਕ ਸਮਾਨਤਾ ਦਾ ਸਵਾਲ’

Posted On March - 26 - 2017 Comments Off on ‘ਨਵੀਂ ਫੁੱਟ ਦਾ ਆਧਾਰ ਨਾ ਬਣੇ ਲਿੰਗਕ ਸਮਾਨਤਾ ਦਾ ਸਵਾਲ’
ਜੋਗਿੰਦਰ ਸਿੰਘ ਮਾਨ ਮਾਨਸਾ, 26 ਮਾਰਚ ਕੁਦਰਤ-ਮਾਨਵ ਕੇਂਦਰਤ ਏਜੰਡੇ ਉਪਰ ਮਾਨਸਾ ਵਿਚ ਅੱਜ ਦੋ ਰੋਜ਼ਾ ਕੌਮੀ ਮਹਿਲਾ ਕਾਨਫਰੰਸ ਆਰੰਭ ਹੋਈ ਜਿਸ ਦੇ ਖੁੱਲ੍ਹੇ ਸੈਸ਼ਨ ਦੀ ਸ਼ੁਰੂਆਤ ਦੌਰਾਨ ਮੰਚ ਉਪਰ ਸ਼ੋਭਾ ਕਰਾਂਡੇ ਪੂਨੇ, ਸਰਸਵਤੀ ਹੈਦਰਾਬਾਦ, ਸਾਗਰਿਕਾ ਬੈਨਰਜੀ ਕਲਕੱਤਾ, ਗੁਰਮੀਤ ਕੌਰ ਪੰਜਾਬ, ਡਾ. ਜੀਵਨਜੋਤ ਕੌਰ, ਬਿੰਦੂ ਜਿੰਦਲ ਦਿੱਲੀ, ਜੈ ਸ੍ਰੀ ਘਾੜੀ ਮੁੰਬਈ ਨੇ ਪ੍ਰਧਾਨਗੀ ਮੰਡਲ ਵਿਚ ਭਾਗ ਲਿਆ। ਕੁਦਰਤ-ਮਾਨਵ ਕੇਂਦਰਤ ਲੋਕ ਲਹਿਰ ਸਮੇਤ ਯੁਵਾ ਭਾਰਤ ਅਤੇ ਸਗੁਨਾ ਸੰਗਠਨ (ਮਹਾਂਰਾਸ਼ਟਰ) 

ਨਵੀਂ ਸਰਕਾਰ ਕੱਸੇਗੀ ਸ਼ਰਾਬ ਦੀ ਵਿਕਰੀ ’ਤੇ ਸ਼ਿਕੰਜਾ

Posted On March - 26 - 2017 Comments Off on ਨਵੀਂ ਸਰਕਾਰ ਕੱਸੇਗੀ ਸ਼ਰਾਬ ਦੀ ਵਿਕਰੀ ’ਤੇ ਸ਼ਿਕੰਜਾ
ਪੱਤਰ ਪ੍ਰੇਰਕ ਹੰਡਿਆਇਆ, 26 ਮਾਰਚ ਨਸ਼ੇ ਨੂੰ ਠੱਲ੍ਹ ਪਾਊਣ ਦੇ ਏਜੰਡੇ ’ਤੇ ਸੂਬੇ ਦੀ ਸੱਤਾ ’ਤੇ ਕਾਬਜ਼ ਹੋਈ  ਕਾਂਗਰਸ ਸਰਕਾਰ ਨੇ ਸ਼ਰਾਬ ਵਿਕਰੀ ’ਤੇ ਸ਼ਿਕੰਜਾ ਕਸਣ ’ਤੇ ਮੋਹਰ ਲਾਈ ਹੈ। ਨਵੇਂ ਸਾਲ ਦੌਰਾਨ ਸੂਬਾ ਪੱਧਰ ’ਤੇ 140 ਲੱਖ ਪਰੂਫ ਲੀਟਰ ਦੇਸੀ ਸ਼ਰਾਬ ਤੇ 95 ਲੱਖ ਪਰੂਫ ਲੀਟਰ ਅੰਗਰੇਜੀ ਸ਼ਰਾਬ ਘਟਾਊਣ ਦੀ ਯੋਜਨਾ ਹੈ। ਇਸਦੇ ਨਾਲ ਹੀ ਨੈਸ਼ਨਲ ਹਾਈਵੇਅ ਤੇ ਸਟੇਟ ਹਾਈਵੇਅ ਤੋਂ ਸ਼ਰਾਬ ਦੇ ਠੇਕੇ ਦੂਰ ਕਰਨ ਦੇ ਸਖ਼ਤ ਹੁਕਮ ਜਾਰੀ ਕੀਤੇ ਹਨ। ਇਸ ਨਾਲ ਨਵੇਂ ਸਾਲ ’ਚ 782 ਠੇਕਿਆਂ ਦੀ ਗਿਣਤੀ ਘਟ ਜਾਵੇਗੀ। ਆਬਕਾਰੀ 

ਅਮਿਤਾ ਨੇ ਆਪਣੇ ਤਾਏ ਬਲਵੰਤ ਗਾਰਗੀ ਦੀ ਜਨਮ ਭੂਮੀ ਨੂੰ ਕੀਤਾ ਸਿਜਦਾ

Posted On March - 26 - 2017 Comments Off on ਅਮਿਤਾ ਨੇ ਆਪਣੇ ਤਾਏ ਬਲਵੰਤ ਗਾਰਗੀ ਦੀ ਜਨਮ ਭੂਮੀ ਨੂੰ ਕੀਤਾ ਸਿਜਦਾ
ਪ੍ਰਮੋਦ ਸਿੰਗਲਾ ਸ਼ਹਿਣਾ, 26 ਮਾਰਚ ਪ੍ਰਸਿੱਧ ਲੇਖਕ ਅਤੇ ਨਾਟਕਕਾਰ ਬਲਵੰਤ ਗਾਰਗੀ ਦੇ ਸ਼ਹਿਣਾ ਵਿਖੇ ਸਥਿਤ ਜਨਮ ਸਥਲ ਨੂੰ ਸਿਜਦਾ ਕਰਨ ਲਈ ਅੱਜ ਉਨਾਂ ਦੀ ਭਤੀਜੀ ਅਮੀਤਾ ਗਾਰਗੀ, ਦੋਹਤਾ ਅਨੰਦ ਅਤੇ ਸੰਗੀਤ ਨਾਟਕ ਅਕੈਡਮੀ ਨਵੀਂ ਦਿੱਲੀ ਦੀ ਟੀਮ ਪੁੱਜੀ। ਉਨ੍ਹਾਂ ਸ਼ਹਿਣਾ ਦੇ ਮੇਨ ਬਾਜ਼ਾਰ ਪੁੱਜ ਕੇ ਲੋਕਾਂ ਨਾਲ ਬਲਵੰਤ ਗਾਰਗੀ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੀ ਭਤੀਜੀ ਅਮਿਤਾ ਗਾਰਗੀ ਨੇ ਕਿਹਾ ਕਿ ਉਸ ਨੂੰ ਆਪਣੇ ਬਜ਼ੁਰਗਾਂ ਦੇ ਸਥਾਨ, ਮਿੱਟੀ ਤੇ ਆਕੇ ਬੇਹੱਦ ਮਾਣ ਮਹਿਸੂਸ ਹੋਇਆ। 

ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ

Posted On March - 26 - 2017 Comments Off on ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ
ਪੱਤਰ ਪ੍ਰੇਰਕ ਭਦੌੜ, 26 ਮਾਰਚ ਸ਼ਹਿਣਾ ਭਦੌੜ ਟਰੱਕ ਆਪਰੇਟਰਜ਼ ਯੂਨੀਅਨ ਦੀ ਪ੍ਰਧਾਨਗੀ ਦੀ ਕੱਲ੍ਹ ਹੋਈ ਚੋਣ ਨੂੰ ਕਾਂਗਰਸੀਆਂ ਨੇ ਚੈਲਿੰਜ ਕਰਦੇ ਹੋਏ ਇਸ ਨੂੰ ਰੱਦ ਕਰ ਦਿੱਤਾ ਤੇ ਨਵੇਂ ਸਿਰੇ ਤੋਂ ਪ੍ਰਧਾਨਗੀ ਦੀ ਚੋਣ ਕਰਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਕਰਕੇ ਪ੍ਰਧਾਨਗੀ ਨੂੰ ਲੈ ਕੇ ਅਕਾਲੀ ਤੇ ਕਾਂਗਰਸੀ ਆਹਮੋ-ਸਾਹਮਣੇ ਹੋ ਗਏ ਹਨ। ਦੋਨਾਂ ਧਿਰਾਂ ਵੱਲੋਂ ਅੰਦਰਖਾਤੇ ਆਪਰੇਟਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਬੀਤੇ ਕੱਲ੍ਹ ਸਾਬਕਾ ਚੇਅਰਮੈਨ ਸੀਨੀਅਰ ਅਕਾਲੀ ਆਗੂ 

ਸ਼ਹਿਣਾ ਦੇ ਕਾਂਗਰਸੀ ਆਗੂਆਂ ਦਾ ਵਫ਼ਦ ਬੀਡੀਪੀਓ ਨੂੰ ਮਿਲਿਆ

Posted On March - 26 - 2017 Comments Off on ਸ਼ਹਿਣਾ ਦੇ ਕਾਂਗਰਸੀ ਆਗੂਆਂ ਦਾ ਵਫ਼ਦ ਬੀਡੀਪੀਓ ਨੂੰ ਮਿਲਿਆ
ਪੱਤਰ ਪ੍ਰੇਰਕ ਸ਼ਹਿਣਾ, 26 ਮਾਰਚ ਕਸਬੇ ਸ਼ਹਿਣਾ ਦੇ ਕਾਂਗਰਸੀ ਆਗੂਆਂ ਦਾ ਇੱਕ ਵਫ਼ਦ ਕਾਂਗਰਸ ਕਿਸਾਨ ਮਜ਼ਦੂਰ ਸੈੱਲ ਦੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਕਲਕੱਤਾ ਦੀ ਅਗਵਾਈ ਹੇਠ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼ਹਿਣਾ ਸੁਖਵਿੰਦਰ ਸਿੰਘ ਸਿੱਧੂ ਨੂੰ ਮਿਲਿਆ। ਵਫ਼ਦ ਨੇ ਮੰਗ ਕੀਤੀ ਕਿ ਕਸਬੇ ਸ਼ਹਿਣਾ ਦੇ ਵਿਕਾਸ ਕਾਰਜਾਂ ’ਚ ਤੇਜੀ ਲਿਆਂਦੀ ਜਾਵੇ। ਸ਼੍ਰੀ ਕਲਕੱਤਾ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨੂੰ ਦੱਸਿਆ ਕਿ ਕਸਬੇ ਸ਼ਹਿਣਾ ’ਚ ਬਜ਼ੁਰਗਾਂ ਨੂੰ ਪੈਨਸ਼ਨਾਂ ਵੰਡੀਆ ਨੂੰ 4-5 ਮਹੀਨੇ 

ਗੁਡਵਿਲ ਸਕੂਲ ਦੇ ਬੱਚਿਆਂ ਨੇ ਸੱਭਿਆਚਾਰਕ ਰੰਗ ਬਿਖੇਰੇ

Posted On March - 26 - 2017 Comments Off on ਗੁਡਵਿਲ ਸਕੂਲ ਦੇ ਬੱਚਿਆਂ ਨੇ ਸੱਭਿਆਚਾਰਕ ਰੰਗ ਬਿਖੇਰੇ
ਖੇਤਰੀ ਪ੍ਰਤੀਨਿਧ ਬਠਿੰਡਾ, 26 ਮਾਰਚ ਗੁਡਵਿਲ ਪਬਲਿਕ ਹਾਈ ਸਕੂਲ ਪਰਸ ਰਾਮ ਨਗਰ ਬਠਿੰਡਾ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਦੁਰਗਾ ਪ੍ਰਸਾਦ ਬਾਂਸਲ ਡੀ.ਪੀ. ਸੰਨਜ਼ ਪਹੁੰਚੇ ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਐਡਵੋਕੇਟ ਸੁਖਦਰਸ਼ਨ ਕੁਮਾਰ ਗਰਗ ਨੇ ਸ਼ਿਰਕਤ ਕੀਤੀ। ਉਨ੍ਹਾਂ ਸ਼ਮ੍ਹਾਂ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕਰਵਾਈ। ਸ਼ੁਰੂਆਤ ਵਿੱਚ ਵਿਦਿਆਰਥੀਆਂ ਨੇ ਧਾਰਮਿਕ ਗੀਤ ਗਾਇਆ। ਸੁਸਾਇਟੀ ਪ੍ਰਧਾਨ ਪੀ.ਕੇ. ਬਾਂਸਲ ਅਤੇ ਕਾਰਜਕਾਰੀ ਪ੍ਰਧਾਨ ਮਨੋਹਰ 

ਕੋਟਫੱਤਾ ਕਾਂਡ: ਥਾਣੇ ਦੇ ਘਿਰਾਓ ਦੀਆਂ ਤਿਆਰੀਆਂ ਲਈ ਰੋਸ ਮਾਰਚ

Posted On March - 26 - 2017 Comments Off on ਕੋਟਫੱਤਾ ਕਾਂਡ: ਥਾਣੇ ਦੇ ਘਿਰਾਓ ਦੀਆਂ ਤਿਆਰੀਆਂ ਲਈ ਰੋਸ ਮਾਰਚ
ਨਿੱਜੀ ਪੱਤਰ ਪ੍ਰੇਰਕ ਮੌੜ ਮੰਡੀ, 26 ਮਾਰਚ ਪਿਛਲੇ ਦਿਨੀ ਕਸਬਾ ਕੋਟ ਫ਼ੱਤਾ ਵਿੱਚ ਦੋ ਦਲਿਤ ਬੱਚਿਆਂ ਦੀ ਤਾਂਤਰਿਕਾਂ ਵੱਲੋਂ ਦਾਦੀ ਨਾਲ ਮਿਲ ਕੇ ਹੱਤਿਆ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਮਾਮਲੇ ’ਚ ਨਾਮਜ਼ਦ ਤਾਂਤਰਿਕ ਨੂੰ ਬਚਾਉਣ ਦੀਆਂ ਕੋਸ਼ਿਸਾਂ ਖਿਲਾਫ਼ 28 ਮਾਰਚ ਨੂੰ ਥਾਣਾ ਕੋਟ ਫ਼ੱਤਾ ਦੇ ਘਿਰਾਓ ਦੀਆਂ ਤਿਆਰੀਆਂ ਸਬੰਧੀ ਅੱਜ ਐਕਸ਼ਨ ਕਮੇਟੀ ਆਗੂਆਂ ਅਤੇ ਜਥੇਬੰਦੀਆਂ ਵੱਲੋ ਕੋਟ ਫ਼ੱਤਾ ਪਿੰਡ ਤੇ ਮੰਡੀ ਵਿੱਚ ਰੋਸ ਮਾਰਚ ਕੱਢਿਆ ਗਿਆ। ਦੱਸਣਯੋਗ ਹੈ ਕਿ ਬੀਤੀ 8 ਮਾਰਚ ਦੀ ਸ਼ਾਮ ਨੂੰ 

ਮਹਿਮਾ ਸਰਜਾ ਦੇ ਕਣਕ ਖ਼ਰੀਦ ਕੇਂਦਰ ’ਚ ਲੱਗੇ ਰੂੜੀਆਂ ਦੇ ਢੇਰ

Posted On March - 26 - 2017 Comments Off on ਮਹਿਮਾ ਸਰਜਾ ਦੇ ਕਣਕ ਖ਼ਰੀਦ ਕੇਂਦਰ ’ਚ ਲੱਗੇ ਰੂੜੀਆਂ ਦੇ ਢੇਰ
ਪੱਤਰ ਪ੍ਰੇਰਕ ਗੋਨਿਆਣਾ ਮੰਡੀ, 26 ਮਾਰਚ ਪੰਜਾਬ ਵਿੱਚ ਕਾਂਗਰਸ ਦੀ ਨਵੀਂ ਬਣੀ ਸਰਕਾਰ ਦਾ ਅਜੇ ਚਾਅ ਨਹੀਂ ਲੱਥਾ ਪਰ ਪੰਜਾਬ ਸਰਕਾਰ ਦਾ ਖੇਤੀਬਾੜੀ ਨਾਲ ਸਬੰਧਤ ਪੇਪਰ ਪਹਿਲੀ ਅਪਰੈਲ ਤੋਂ ਸ਼ੁਰੂ ਹੋ ਜਾਵੇਗਾ। ਪੰਜਾਬ ਵਿੱਚ ਕਣਕ ਪੱਕ ਕੇ ਮੰਡੀਆਂ ਵਿੱਚ ਆਉਣ ਲਈ ਤਿਆਰ ਹੈ। ਪਰ ਪੰਜਾਬ ਸਰਕਾਰ ਦੇ ਚਹੇਤੇ ਵਿਭਾਗ ਮੰਡੀਕਰਨ ਬੋਰਡ  ਵੱਲੋਂ ਕੋਈ ਪ੍ਰਬੰਧ ਨਹੀਂ ਕੀਤੇ ਗਏ।  ਪੂਰੇ ਪੰਜਾਬ ’ਚ ਮੰਡੀਕਰਨ ਵਿਭਾਗ ਦਾ ਬਾਬਾ ਆਦਮ ਨਿਰਾਲਾ ਹੈ ਜਿਸ ਨੇ ਜਿਣਸ ਕੇਂਦਰਾਂ ਦੀ ਸਫ਼ਾਈ ਦਾ ਊਤਾ 

ਬਾਜਾਖਾਨਾ ਬਲਾਕ ਦੇ ਪੰਜ ਪਿੰਡ ਤੰਬਾਕੂ ਮੁਕਤ ਕਰਾਰ

Posted On March - 26 - 2017 Comments Off on ਬਾਜਾਖਾਨਾ ਬਲਾਕ ਦੇ ਪੰਜ ਪਿੰਡ ਤੰਬਾਕੂ ਮੁਕਤ ਕਰਾਰ
ਪੱਤਰ ਪ੍ਰੇਰਕ ਬਾਜਾਖਾਨਾ, 26 ਮਾਰਚ ਸਿਵਲ ਸਰਜਨ, ਫਰੀਦਕੋਟ ਡਾ. ਰਾਮ ਲਾਲ ਜੀ ਅਤੇ ਜ਼ਿਲਾ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਡਾ. ਹਰਪ੍ਰੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ, ਸੀ.ਐਚ.ਸੀ. ਬਾਜਾਖਾਨਾ ਡਾ. ਮੁਰਾਰੀ ਲਾਲ ਦੀ ਅਗਵਾਈ ਹੇਠ ਚਲਾਈ ਮੁਹਿੰਮ ਅਤੇ ਪਿੰਡਾਂ ਦੀ ਪੰਚਾਇਤਾਂ ਦੇ ਸਹਿਯੋਗ ਸਦਕਾ ਬਲਾਕ ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਦੇ ਪੰਜ ਪਿੰਡ ਗੁਰੂ ਕੀ ਢਾਬ, ਕੋਠੇ ਕੇਹਰ ਸਿੰਘ, ਕੋਠੇ ਮਾਹਲਾ ਸਿੰਘ, ਚੱਕ ਭਾਗ ਸਿੰਘ ਅਤੇ ਸਿਬੀਆਂ 

ਬਾਬਾ ਕਾਲੂ ਨਾਥ ਮੇਲੇ ਦਾ ਆਗਾਜ਼

Posted On March - 26 - 2017 Comments Off on ਬਾਬਾ ਕਾਲੂ ਨਾਥ ਮੇਲੇ ਦਾ ਆਗਾਜ਼
ਭਗਵਾਨ ਦਾਸ ਗਰਗ ਨਥਾਣਾ, 26 ਮਾਰਚ ਨਥਾਣਾ ਨਗਰ ਦੇ ਬਾਨੀ ਬਾਬਾ ਕਾਲੂ ਨਾਥ ਦੀ ਯਾਦ ਵਿੱਚ ਹਰ ਸਾਲ ਚੇਤਰਵਦੀ ਚੌਦਸ ਨੂੰ ਲੱਗਣ ਵਾਲਾ ਸਾਲਾਨਾ ਜੋੜ ਮੇਲਾ ਅੱਜ ਪੂਰੇ ਸ਼ਾਨੋ ਸ਼ੌਕਤ ਨਾਲ ਆਰੰਭ ਹੋ ਗਿਆ ਹੈ। ਇਹ ਮੇਲਾ ਬਾਬਾ ਕਾਲੂ ਨਾਥ ਦੀ ਬਰਸੀ ਵਜੋਂ ਮਨਾਇਆ ਜਾਂਦਾ ਹੈ। ਚੇਤਰਵਦੀ ਤੇਰਸ ਦੀ ਸਵੇਰੇ ਸਵਖ਼ਤੇ ਢੋਲ ਵਜਾ ਕੇ ਮੇਲੇ ਦਾ ਸੱਦਾ ਦਿੱਤਾ ਜਾਂਦਾ ਹੈ। ਇਸ ਦਿਨ ਰਮਾਣੇ ਲੋਕ ਮੰਦਰ ‘ਚ ਆ ਕੇ ਚੌਕੀ ਭਰਦੇ ਹਨ ਅਤੇ ਰਾਤ ਭਰ ਨਾਥ ਜੀ ਦੇ ਇਤਿਹਾਸ ਨੂੰ ਸਰਵਣ ਕਰਦੇ ਹਨ। ਚੌਦਸ ਦੇ ਦਿਨ 

ਫਲੈਕਸ ਬੋਰਡਾਂ ਵਿੱਚ ਨਵੇਂ ਕਾਂਗਰਸੀਆਂ ਦੀ ਭਰਮਾਰ

Posted On March - 26 - 2017 Comments Off on ਫਲੈਕਸ ਬੋਰਡਾਂ ਵਿੱਚ ਨਵੇਂ ਕਾਂਗਰਸੀਆਂ ਦੀ ਭਰਮਾਰ
ਪੱਤਰ ਪ੍ਰੇਰਕ ਮਲੋਟ, 26 ਮਾਰਚ ਉੱਪ ਮੰਡਲ ਵਿੱਚ ਟਕਸਾਲੀ ਕਾਂਗਰਸੀ ਆਗੂਆਂ ਦੀਆਂ ਸੱਧਰਾਂ ਨੂੰ ਕਰੀਬ ਇੱਕ ਦਹਾਕੇ ਬਾਅਦ ਬੂਰ ਪੈਣ ਲੱਗਿਆ ਹੈ। ਸਰਕਾਰੇ ਦਰਬਾਰੇ ਪੁੱਛ ਪ੍ਰਤੀਤ ਆਰੰਭ ਹੋ ਗਈ ਹੈ।  ਇਸ ਪ੍ਰਕਿਰਿਆ ਤਹਿਤ ਕੌਮੀ ਰਾਹ ਦੇ ਦੋਵੇਂ ਪਾਸੇ ਲੱਗੇ ਫਲੈਕਸ ਬੋਰਡਾਂ ’ਤੇ ਆਗੂਆਂ ਤੇ ਸਮਰਥਕਾਂ ਦੇ ਚਿਹਰੇ ਚਮਕਣ ਲੱਗੇ ਹਨ ਅਤੇ ਗੱਠਜੋੜ ਦੇ ਚਹੇਤੇ ਹਾਸ਼ੀਏ ’ਤੇ ਵਿਖਾਈ ਨਹੀਂ ਦਿੰਦੇ। ਸਿਆਸੀ ਹਵਾ ਬਦਲਣ ਕਾਰਨ ਸ਼ਹਿਰੀ ਤੇ ਪੇਂਡੂ ਖੇਤਰ ਵਿੱਚ ਭਾਜਪਾ ਦਾ ਆਧਾਰ ਕਾਇਮ ਕਰਨ 

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ

Posted On March - 25 - 2017 Comments Off on ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ
ਪੱਤਰ ਪ੍ਰੇਰਕ ਮਾਨਸਾ, 25 ਮਾਰਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾਂ ਵਿਖੇ ਸੈਂਟਰ ਹੈੱਡ ਟੀਚਰ ਤਰਸੇਮ ਸਿੰਘ ਦੀ ਅਗਵਾਈ ਵਿੱਚ ਵਿੱਦਿਅਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਸੈਂਟਰ ਖਿਆਲਾ ਕਲਾਂ ਅਧੀਨ ਆਉਂਦੇ ਵੱਖ-ਵੱਖ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੇ ਹਿੱਸਾ ਲਿਆ। ਅਧਿਆਪਕ ਬਲਜਿੰਦਰ ਸਿੰਘ ਨੇ ਦੱਸਿਆ ਕਿ ਕਵਿਤਾ ਉਚਾਰਣ ਵਿੱਚ ਅਰਸ਼ਪ੍ਰੀਤ ਕੌਰ ਖਿਆਲਾ ਕਲਾਂ, ਖੁਸ਼ਪ੍ਰੀਤ ਕੌਰ ਪਿੰਡ ਭੁਪਾਲ ਤੇ ਵੀਰਾਂ ਰਾਣੀ 

ਪੰਜਾਬ ਕੋ ਐਜੂਕੇਸ਼ਨ ਸਕੂਲ ਦਾ ਨਤੀਜਾ ਸ਼ਾਨਦਾਰ

Posted On March - 25 - 2017 Comments Off on ਪੰਜਾਬ ਕੋ ਐਜੂਕੇਸ਼ਨ ਸਕੂਲ ਦਾ ਨਤੀਜਾ ਸ਼ਾਨਦਾਰ
ਪੱਤਰ ਪ੍ਰੇਰਕ ਬਾਘਾਪੁਰਾਣਾ, 25 ਮਾਰਚ ਪੰਜਾਬ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਦਾ ਸੈਸ਼ਨ 2016-17 ਦਾ ਨਤੀਜਾ ਸ਼ਾਨਦਾਰ ਰਿਹਾ। ਨਤੀਜਿਆਂ ‘ਚ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਗੁਰਦੇਵ ਸਿੰਘ, ਡਾਇਰੈਕਟਰ ਸੰਦੀਪ ਮਹਿਤਾ, ਕੋਆਰਡੀਨੇਟਰ ਇਕਬਾਲ ਸਿੰਘ ਤੇ ਸਾਇੰਸ ਕੋਆਰਡੀਨੇਟਰ ਮੁਕੇਸ਼ ਅਰੋੜਾ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਨਤੀਜੇ ਮੁਤਾਬਕ ਗਿਆਰਵੀਂ ਸ਼੍ਰੇਣੀ ਨਾਨ ਮੈਡੀਕਲ ਵਿੱਚੋਂ ਅਮਨਪ੍ਰੀਤ ਕੌਰ 

ਇਨਕਲਾਬੀ ਹੋਣ ਦੇ ਨਾਲ ਭਗਤ ਸਿੰਘ ਸਨ ਨਿੱਗਰ ਲੇਖਕ ਤੇ ਚੰਗੇ ਸਰੋਤਾ: ਡਾ. ਸਿੱਧੂ

Posted On March - 25 - 2017 Comments Off on ਇਨਕਲਾਬੀ ਹੋਣ ਦੇ ਨਾਲ ਭਗਤ ਸਿੰਘ ਸਨ ਨਿੱਗਰ ਲੇਖਕ ਤੇ ਚੰਗੇ ਸਰੋਤਾ: ਡਾ. ਸਿੱਧੂ
ਪੱਤਰ ਪ੍ਰੇਰਕ ਚਾਉਕੇ, 25 ਮਾਰਚ ਮਾਤਾ ਸੁੰਦਰੀ ਗਰਲਜ਼ ਕਾਲਜ ਢੱਡੇ ਦੇ ਇਤਿਹਾਸ ਤੇ ਰਾਜਨੀਤੀ ਵਿਭਾਗ ਵੱਲੋਂ ਭਗਤ ਸਿੰਘ ਦੀ ਸੋਚ ਤੇ ਫਿਲਾਸਫ਼ੀ ਨਾਲ ਦੋਸਤੀ ਵਿਸ਼ੇ ’ਤੇ ਇਕ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਡਾ. ਸੁਮੇਲ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਤੇ ਬੁਲਾਰੇ ਦੇ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਭਾਸ਼ਣ ਦੌਰਾਨ ਸ਼ਹੀਦ ਭਗਤ ਸਿੰਘ ਦੀ ਨਿੱਗਰ ਸੋਚ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤੀਆਂ ਕੁਰਬਾਨੀਆਂ ਬਾਰੇ ਵਿਦਿਆਰਥਣਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਭਗਤ ਸਿੰਘ 

ਬਲਾਕ ਸ਼ਹਿਣਾ ਦੇ ਪਿੰਡਾਂ ਵਿੱਚ ਲਾਏ ਪੌਦੇ ਸੁੱਕੇ

Posted On March - 25 - 2017 Comments Off on ਬਲਾਕ ਸ਼ਹਿਣਾ ਦੇ ਪਿੰਡਾਂ ਵਿੱਚ ਲਾਏ ਪੌਦੇ ਸੁੱਕੇ
ਪੱਤਰ ਪ੍ਰੇਰਕ ਸ਼ਹਿਣਾ, 25 ਮਾਰਚ ਤੇਜੀ ਨਾਲ ਘੱਟ ਰਹੇ ਦਰਖਤਾਂ ਨੂੰ ਦੇਖਦੇ ਹੋਏ ਆਮ ਲੋਕਾਂ ਚਿੰਤਤ ਹਨ। ਪੰਜਾਬ ਸਰਕਾਰ, ਬੁੱਧੀਜੀਵੀ ਵਰਗ ਹਰ ਸਾਲ ਨਵੇਂ ਪੌਦੇ ਲਾਉਣ ਦਾ ਹੋਕਾ ਦਿੰਦਾ ਹੈ। ਸਰਕਾਰੀ ਸਕੂਲਾਂ, ਕਲੱਬਾਂ ਵੱਲੋਂ ਹਰ ਸਾਲ ਹਜ਼ਾਰਾਂ ਪੌਦੇ ਲਾਏ ਜਾ ਰਹੇ ਹਨ ਪ੍ਰੰਤੂ ਦਰਖਤ ਫੇਰ ਵੀ ਘਟ ਰਹੇ ਹਨ ਅਤੇ ਨਵੇਂ ਲਾਏ ਜਾ ਰਹੇ ਪੌਦੇ ਵੀ ਘਟਣ ਕਾਰਨ ਮੌਸਮ ਦੀ ਦਿਨੋ ਦਿਨ ਪ੍ਰਭਾਵਿਤ ਹੋ ਰਿਹਾ ਹੈ। ਸੜਕਾਂ ਤੇ ਮਕਾਨ ਬਣਾਉਣ ਆਦਿ ਸਮੇਂ ਹਜ਼ਾਰਾਂ ਦਰੱਖਤ ਕੱਟੇ ਜਾ ਰਹੇ ਹਨ। ਬਲਾਕ ਸ਼ਹਿਣਾ ਦੇ 23 

ਥਰਮਲ ਪ੍ਰਬੰਧਕਾਂ ’ਤੇ ਠੇਕਾ ਮਜ਼ਦੂਰਾਂ ਦੀਆਂ ਮੰਗਾਂ ਅਣਦੇਖੀਆਂ ਕਰਨ ਦਾ ਦੋਸ਼

Posted On March - 25 - 2017 Comments Off on ਥਰਮਲ ਪ੍ਰਬੰਧਕਾਂ ’ਤੇ ਠੇਕਾ ਮਜ਼ਦੂਰਾਂ ਦੀਆਂ ਮੰਗਾਂ ਅਣਦੇਖੀਆਂ ਕਰਨ ਦਾ ਦੋਸ਼
ਪੱਤਰ ਪ੍ਰੇਰਕ ਭੁੱਚੋ ਮੰਡੀ, 25 ਮਾਰਚ ਜੀਐਚਟੀਪੀ ਕੰਟਰੈਕਟਰ ਵਰਕਰਜ਼ ਯੂਨੀਅਨ (ਆਜ਼ਾਦ) ਲਹਿਰਾ ਮੁਹੱਬਤ ਵੱਲੋਂ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ। ਇਸ ਮੌਕੇ  ਕਾਮਿਆਂ ਦੀਆ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਜਨਰਲ ਸਕੱਤਰ ਰਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਕੰਪਨੀਆਂ ਵੱਲੋਂ ਕਾਮਿਆਂ ਨੂੰ ਮਾਰਚ 2014 ਤੋਂ 8.33 ਫੀਸਦੀ ਦੇ ਹਿਸਾਬ ਨਾਲ ਬੋਨਸ ਦੇਣਾ ਬਣਦਾ ਸੀ, ਜੋ ਹਾਲੇ ਤੱਕ ਨਹੀਂ ਦਿੱਤਾ ਗਿਆ। 
Page 8 of 5,592« First...45678910111213...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.