ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਮਾਲਵਾ › ›

Featured Posts
ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

ਨਿੱਜੀ ਪੱਤਰ ਪ੍ਰੇਰਕ ਜਲਾਲਾਬਾਦ,  26 ਮਾਰਚ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪਵਿੱਤਰ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਜੰਡਵਾਲਾ ਭੀਮੇਸ਼ਾਹ ਤੋਂ ਸ਼ੁਰੂ ਹੋ ਕੇ ਜਲਾਲਾਬਾਦ ਹਲਕੇ ਦੇ ਵੱਖ ਵੱਖ ਪਿੰਡਾਂ ਵਿਚੋਂ ਹੁੰਦਾ ਹੋਇਆ ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ ਵਿਖੇ ਪੁੱਜਾ। ਜਿਸਦਾ ਸੰਗਤਾਂ ਵਲੋਂ ਭਰਵਾ ...

Read More

ਸੜਕ ਹਾਦਸੇ ਵਿੱਚ ਐਸਡੀਐਮ ਸਮੇਤ ਪੰਜ ਜ਼ਖ਼ਮੀ

ਸੜਕ ਹਾਦਸੇ ਵਿੱਚ ਐਸਡੀਐਮ ਸਮੇਤ ਪੰਜ ਜ਼ਖ਼ਮੀ

ਨਿੱਜੀ ਪੱਤਰ ਪ੍ਰੇਰਕ ਮੋਗਾ, 26 ਮਾਰਚ ਇੱਥੇ ਧਰਮਕੋਟ ਸਬ ਡਿਵੀਜ਼ਨ ਤਹਿਤ ਸਤਲੁਜ ਦਰਿਆ ਨੇੜਲੇ ਪਿੰਡਾਂ ਵਿੱਚ ਰੇਤਾ ਖੱਡਿਆਂ ਦੀ ਚੈਕਿੰਗ ਕਰਨ ਗਏ ਐਸਡੀਐਮ ਦੀ ਗੱਡੀ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿੱਚ ਡਰਾਈਵਰ ਪਰਮਜੀਤ ਸਿੰਘ, ਗੰਨਮੈਨ ਮੇਜਰ ਸਿੰਘ, ਰੀਡਰ ਜਸਕਰਨ ਸਿੰਘ ਅਤੇ ਪਟਵਾਰੀ ਨੈਬ ਸਿੰਘ ਜ਼ਖ਼ਮੀ ਹੋ ਗਏ। ਗੰਭੀਰ ਜ਼ਖ਼ਮੀ ਹੋਏ ਐਸਡੀਐਮ ਜਸਪਾਲ ...

Read More

ਕੰਧ ਡਿੱਗਣ ਨਾਲ ਵਿਅਕਤੀ ਦੀ ਮੌਤ: ਬੱਚੀ ਜ਼ਖ਼ਮੀ

ਕੰਧ ਡਿੱਗਣ ਨਾਲ ਵਿਅਕਤੀ ਦੀ ਮੌਤ: ਬੱਚੀ ਜ਼ਖ਼ਮੀ

ਪੱਤਰ ਪ੍ਰੇਰਕ ਰਾਮਪੁਰਾ ਫੂਲ, 26 ਮਾਰਚ ਪਿੰਡ ਫੂਲੇਵਾਲਾ ਵਿੱਚ ਕੰਧ ਵਿੱਚ ਟ੍ਰੈਕਟਰ ਵੱਜਣ ਕਾਰਨ ਕੰਧ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਇੱਕ ਬੱਚੀ ਜ਼ਖ਼ਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਸ਼ਾਮ ਛੇ ਵਜੇ ਦੇ ਕਰੀਬ ਪਿੰਡ ਫੂਲੇਵਾਲਾ ਵਾਸੀ ਗੁਲਾਬ ਸਿੰਘ ਆਪਣੇ ਘਰੋਂ ਟ੍ਰੈਕਟਰ ਬਾਹਰ ਕੱਢ ਰਿਹਾ ਸੀ। ਇਸ ...

Read More

ਪੰਜਾਬੀ ਭਾਸ਼ਾ ਵਿੱਚ ਨਵੀਂ ਰੂਹ ਫੂਕਣ ਲਈ ਨਵੀਂ ਪੀੜ੍ਹੀ ਨੂੰ ਅੱਗੇ ਆਉਣ ਦਾ ਸੱਦਾ

ਪੰਜਾਬੀ ਭਾਸ਼ਾ ਵਿੱਚ ਨਵੀਂ ਰੂਹ ਫੂਕਣ ਲਈ ਨਵੀਂ ਪੀੜ੍ਹੀ ਨੂੰ ਅੱਗੇ ਆਉਣ ਦਾ ਸੱਦਾ

ਪੱਤਰ ਪ੍ਰੇਰਕ ਸਮਾਲਸਰ, 26 ਮਾਰਚ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਵਿਖੇ ਸਾਹਿਤ ਅਕਾਦਮੀ, ਨਵੀਂ ਦਿੱਲੀ ਤੇ ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ ਦੇ ਸਹਿਯੋਗ ਸਦਕਾ  ‘ਪੰਜਾਬੀਅਤ: ਵਰਤਮਾਨ ਅਤੇ ਭਵਿੱਖ’ ਵਿਸ਼ੇ ’ਤੇ ਦੋ ਰੋਜ਼ਾ ਕੌਮਾਂਤਰੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਸੁਖਾਨੰਦ ਕਾਲਜ ਦੇ ਆਈ.ਕਿਊ.ਏ.ਸੀ. ਅਤੇ ਪੰਜਾਬੀ ਵਿਭਾਗ ਵੱਲੋਂ ਕਰਵਾਇਆ ਗਿਆ। ਪਹਿਲੇ ਦਿਨ ਦੇ ...

Read More

‘ਨਵੀਂ ਫੁੱਟ ਦਾ ਆਧਾਰ ਨਾ ਬਣੇ ਲਿੰਗਕ ਸਮਾਨਤਾ ਦਾ ਸਵਾਲ’

‘ਨਵੀਂ ਫੁੱਟ ਦਾ ਆਧਾਰ ਨਾ ਬਣੇ ਲਿੰਗਕ ਸਮਾਨਤਾ ਦਾ ਸਵਾਲ’

ਜੋਗਿੰਦਰ ਸਿੰਘ ਮਾਨ ਮਾਨਸਾ, 26 ਮਾਰਚ ਕੁਦਰਤ-ਮਾਨਵ ਕੇਂਦਰਤ ਏਜੰਡੇ ਉਪਰ ਮਾਨਸਾ ਵਿਚ ਅੱਜ ਦੋ ਰੋਜ਼ਾ ਕੌਮੀ ਮਹਿਲਾ ਕਾਨਫਰੰਸ ਆਰੰਭ ਹੋਈ ਜਿਸ ਦੇ ਖੁੱਲ੍ਹੇ ਸੈਸ਼ਨ ਦੀ ਸ਼ੁਰੂਆਤ ਦੌਰਾਨ ਮੰਚ ਉਪਰ ਸ਼ੋਭਾ ਕਰਾਂਡੇ ਪੂਨੇ, ਸਰਸਵਤੀ ਹੈਦਰਾਬਾਦ, ਸਾਗਰਿਕਾ ਬੈਨਰਜੀ ਕਲਕੱਤਾ, ਗੁਰਮੀਤ ਕੌਰ ਪੰਜਾਬ, ਡਾ. ਜੀਵਨਜੋਤ ਕੌਰ, ਬਿੰਦੂ ਜਿੰਦਲ ਦਿੱਲੀ, ਜੈ ਸ੍ਰੀ ਘਾੜੀ ਮੁੰਬਈ ਨੇ ਪ੍ਰਧਾਨਗੀ ...

Read More

ਅਮਿਤਾ ਨੇ ਆਪਣੇ ਤਾਏ ਬਲਵੰਤ ਗਾਰਗੀ ਦੀ ਜਨਮ ਭੂਮੀ ਨੂੰ ਕੀਤਾ ਸਿਜਦਾ

ਅਮਿਤਾ ਨੇ ਆਪਣੇ ਤਾਏ ਬਲਵੰਤ ਗਾਰਗੀ ਦੀ ਜਨਮ ਭੂਮੀ ਨੂੰ ਕੀਤਾ ਸਿਜਦਾ

ਪ੍ਰਮੋਦ ਸਿੰਗਲਾ ਸ਼ਹਿਣਾ, 26 ਮਾਰਚ ਪ੍ਰਸਿੱਧ ਲੇਖਕ ਅਤੇ ਨਾਟਕਕਾਰ ਬਲਵੰਤ ਗਾਰਗੀ ਦੇ ਸ਼ਹਿਣਾ ਵਿਖੇ ਸਥਿਤ ਜਨਮ ਸਥਲ ਨੂੰ ਸਿਜਦਾ ਕਰਨ ਲਈ ਅੱਜ ਉਨਾਂ ਦੀ ਭਤੀਜੀ ਅਮੀਤਾ ਗਾਰਗੀ, ਦੋਹਤਾ ਅਨੰਦ ਅਤੇ ਸੰਗੀਤ ਨਾਟਕ ਅਕੈਡਮੀ ਨਵੀਂ ਦਿੱਲੀ ਦੀ ਟੀਮ ਪੁੱਜੀ। ਉਨ੍ਹਾਂ ਸ਼ਹਿਣਾ ਦੇ ਮੇਨ ਬਾਜ਼ਾਰ ਪੁੱਜ ਕੇ ਲੋਕਾਂ ਨਾਲ ਬਲਵੰਤ ਗਾਰਗੀ ਬਾਰੇ ਵਿਚਾਰਾਂ ਸਾਂਝੀਆਂ ...

Read More

ਸ਼ਹਿਣਾ ਦੇ ਕਾਂਗਰਸੀ ਆਗੂਆਂ ਦਾ ਵਫ਼ਦ ਬੀਡੀਪੀਓ ਨੂੰ ਮਿਲਿਆ

ਸ਼ਹਿਣਾ ਦੇ ਕਾਂਗਰਸੀ ਆਗੂਆਂ ਦਾ ਵਫ਼ਦ ਬੀਡੀਪੀਓ ਨੂੰ ਮਿਲਿਆ

ਪੱਤਰ ਪ੍ਰੇਰਕ ਸ਼ਹਿਣਾ, 26 ਮਾਰਚ ਕਸਬੇ ਸ਼ਹਿਣਾ ਦੇ ਕਾਂਗਰਸੀ ਆਗੂਆਂ ਦਾ ਇੱਕ ਵਫ਼ਦ ਕਾਂਗਰਸ ਕਿਸਾਨ ਮਜ਼ਦੂਰ ਸੈੱਲ ਦੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਕਲਕੱਤਾ ਦੀ ਅਗਵਾਈ ਹੇਠ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼ਹਿਣਾ ਸੁਖਵਿੰਦਰ ਸਿੰਘ ਸਿੱਧੂ ਨੂੰ ਮਿਲਿਆ। ਵਫ਼ਦ ਨੇ ਮੰਗ ਕੀਤੀ ਕਿ ਕਸਬੇ ਸ਼ਹਿਣਾ ਦੇ ਵਿਕਾਸ ਕਾਰਜਾਂ ’ਚ ਤੇਜੀ ਲਿਆਂਦੀ ਜਾਵੇ। ...

Read More


ਪ੍ਰੀਤਮ ਕੋਟਭਾਈ ਦੇ ਪਹਿਲੇ ਸੰਗਤ ਦਰਸ਼ਨ ਪ੍ਰੋਗਰਾਮ ਵਿੱਚ ਪਿਆ ਰੌਲਾ

Posted On March - 21 - 2017 Comments Off on ਪ੍ਰੀਤਮ ਕੋਟਭਾਈ ਦੇ ਪਹਿਲੇ ਸੰਗਤ ਦਰਸ਼ਨ ਪ੍ਰੋਗਰਾਮ ਵਿੱਚ ਪਿਆ ਰੌਲਾ
ਪਵਨ ਗੋਇਲ ਭੁੱਚੋ ਮੰਡੀ, 21 ਮਾਰਚ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਮਾਰਕੀਟ ਕਮੇਟੀ ਦੇ ਦਫ਼ਤਰ ਵਿੱਚ ਰੱਖੇ ਸੰਗਤ ਦਰਸ਼ਨ ਪ੍ਰੋਗਰਾਮ ਵਿੱਚ ਉਸ ਸਮੇਂ ਰੌਲਾ ਪੈ ਗਿਆ, ਜਦੋਂ ਪੁਰਾਣੇ ਕਾਂਗਰਸੀ, ਨਵੇਂ ਬਣੇ ਕਾਂਗਰਸੀਆਂ ਨੂੰ ਮੂਹਰਲੀਆਂ ਕੁਰਸੀਆਂ ’ਤੇ ਬੈਠੇ ਦੇਖ ਕੇ ਭੜਕ ਗਏ। ਉਨ੍ਹਾਂ ਨੂੰ ਸ਼ਾਂਤ ਕਰਨ ਲਈ ਵਿਧਾਇਕ ਨੇ ਬੰਦ ਕਮਰਾ ਮੀਟਿੰਗ ਕੀਤੀ। ਇਸ ਵਿੱਚ ਸੂਬਾਈ ਸਕੱਤਰ ਤੇਜਾ ਸਿੰਘ ਦੰਦੀਵਾਲ, ਬਲਾਕ 

ਨਸ਼ਾ ਤਸਕਰਾਂ ਦਾ ਸਾਥ ਨਾ ਦਿਓ ਸਾਧ ਸੰਗਤ ਜੀ…

Posted On March - 21 - 2017 Comments Off on ਨਸ਼ਾ ਤਸਕਰਾਂ ਦਾ ਸਾਥ ਨਾ ਦਿਓ ਸਾਧ ਸੰਗਤ ਜੀ…
ਕੈਪਟਨ ਸਰਕਾਰ ਨੇ ਗੁਰੂ ਘਰਾਂ ’ਚੋਂ ਮੁਨਿਆਦੀ ਕਰਾ ਕੇ ਨਸ਼ਾ ਤਸਕਰਾਂ ਨੂੰ ਤਾੜਨਾ ਦੇਣੀ ਸ਼ੁਰੂ ਕਰ ਦਿੱਤੀ ਹੈ। ਬਠਿੰਡਾ ਖ਼ਿੱਤੇ ਦੇ ਪਿੰਡਾਂ ਦੇ ਗੁਰੂ ਘਰਾਂ ਚੋਂ ਦੋ ਦਿਨਾਂ ਤੋਂ ਮੁਨਿਆਦੀ ਹੋ ਰਹੀ ਹੈ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਸੁਨੇਹਾ ਦੱਸਿਆ ਜਾ ਰਿਹਾ ਹੈ। ....

ਫ਼ਰੀਦਕੋਟ ਜ਼ਿਲੇ ਦੇ ਸੱਤ ਚੇਅਰਮੈਨਾਂ ਵੱਲੋਂ ਅਸਤੀਫ਼ਾ

Posted On March - 21 - 2017 Comments Off on ਫ਼ਰੀਦਕੋਟ ਜ਼ਿਲੇ ਦੇ ਸੱਤ ਚੇਅਰਮੈਨਾਂ ਵੱਲੋਂ ਅਸਤੀਫ਼ਾ
ਨਿੱਜੀ ਪੱਤਰ ਪ੍ਰੇਰਕ ਫ਼ਰੀਦਕੋਟ, 21 ਮਾਰਚ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨਵੀਂ ਸਰਕਾਰ ਬਣਨ ਤੋਂ ਕੁਝ ਦਿਨਾਂ ਬਾਅਦ ਹੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਫਰੀਦਕੋਟ ਜ਼ਿਲੇ ਵਿੱਚ ਬਣਾਏ ਗਏ ਸੱਤ ਚੇਅਰਮੈਨਾਂ ਨੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਕੇਸ਼ ਕੁਮਾਰ ਹੈਪੀ ਗਰਗ, ਕੋਟਕਪੂਰਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਰਸ਼ਨ ਸਿੰਘ, ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ 

ਚੋਰ ਗਰੋਹ ਦੇ ਨੌਂ ਮੈਂਬਰ ਕਾਬੂ

Posted On March - 21 - 2017 Comments Off on ਚੋਰ ਗਰੋਹ ਦੇ ਨੌਂ ਮੈਂਬਰ ਕਾਬੂ
ਪੱਤਰ ਪ੍ਰੇਰਕ ਧਨੌਲਾ, 21 ਮਾਰਚ ਬੀਤੀ ਰਾਤ ਇੱਥੇ ਟਰੱਕ ਯੂਨੀਅਨ ਨਜ਼ਦੀਕ ਟਰਾਂਸਪੋਰਟ ਨਾਲ ਸਬੰਧਿਤ ਕਾਰੋਬਾਰ ਕਰਦੇ ਵਿਜੈ ਕੁਮਾਰ ਦੀ ਦੁਕਾਨ ਐਸਪੀ ਮੋਟਰਜ਼ ਵਿੱਚ ਪਏ ਵਾਹਨਾਂ ਦੇ ਕਾਗਜ਼ਾਤ ਤੇ ਦੁਕਾਨ ਅੰਦਰ ਪਏ ਹੋਰ ਸਾਮਾਨ ਨੂੰ ਅੱਗ ਲਾਉਣ ਤੇ ਨੇੜੇ ਹੀ ਇੱਕ ਹੋਰ ਦੁਕਾਨ ਗੋਰਾ ਟੀ ਸਟਾਲ ਵਿੱਚ ਪਿਆ ਖਾਣ ਪੀਣ ਦਾ ਸਾਮਾਨ ਖਿਲਾਰਨ ਤੇ ਕੁਝ ਸਾਮਾਨ ਚੋਰੀ ਕਰ ਕੇ ਲਿਜਾਣ ਦੇ ਮਾਮਲੇ ਦੀ ਡੀਐਸਪੀ ਬਰਨਾਲਾ ਪਲਵਿੰਦਰ ਸਿੰਘ ਚੀਮਾ ਤੇ ਐਸਐਚਓ ਧਨੌਲਾ ਦਵਿੰਦਰ ਸਿੰਘ ਨੇ ਜਾਂਚ ਕੀਤੀ। ਪੁਲੀਸ ਨੇ 

ਔਰਤ ਨੇ ਨਹਿਰ ’ਚ ਛਾਲ ਮਾਰੀ, ਨੌਜਵਾਨਾਂ ਨੇ ਬਚਾਇਆ

Posted On March - 21 - 2017 Comments Off on ਔਰਤ ਨੇ ਨਹਿਰ ’ਚ ਛਾਲ ਮਾਰੀ, ਨੌਜਵਾਨਾਂ ਨੇ ਬਚਾਇਆ
ਪੱਤਰ ਪ੍ਰੇਰਕ ਸ਼ਹਿਣਾ, 21 ਮਾਰਚ ਇੱਥੋਂ ਦੇ ਨਹਿਰ ਵਾਲੇ ਬੱਸ ਸਟੈਂਡ ਕੋਲ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਇੱਕ ਔਰਤ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਮੌਕੇ ’ਤੇ ਕੁਝ ਨੌਜਵਾਨਾਂ ਨੂੰ ਪਤਾ ਲੱਗਣ ’ਤੇ ਉਨ੍ਹਾਂ ਉਸ ਨੂੰ ਨਹਿਰ ’ਚੋਂ ਸਹੀ ਸਲਾਮਤ ਕੱਢ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਬਲਵੰਤ ਕੌਰ ਵਾਸੀ ਕਰਮਗੜ੍ਹ ਕੁਝ ਸਮੇਂ ਤੋਂ ਬੀਮਾਰ ਚੱਲ ਰਹੀ ਸੀ ਜੋ ਬੱਸ ਰਾਹੀਂ ਸ਼ਹਿਣਾ ਆ ਗਈ ਅਤੇ ਨਹਿਰ ਵਾਲੇ ਬੱਸ ਅੱਡੇ ’ਤੇ ਉਤਰ ਕੇ ਨਹਿਰ ’ਚ ਛਾਲ ਮਾਰ ਦਿੱਤੀ। ਇਸ ਦੌਰਾਨ ਵਣ ਵਿਭਾਗ 

ਤਨਖਾਹ ਗ੍ਰਾਂਟ ਦਾ ਮਾਮਲਾ: ਰੰਧਾਵਾ ਦੀ ਜ਼ਮਾਨਤ ਅਰਜ਼ੀ ਰੱਦ

Posted On March - 21 - 2017 Comments Off on ਤਨਖਾਹ ਗ੍ਰਾਂਟ ਦਾ ਮਾਮਲਾ: ਰੰਧਾਵਾ ਦੀ ਜ਼ਮਾਨਤ ਅਰਜ਼ੀ ਰੱਦ
ਨਿੱਜੀ ਪੱਤਰ ਪ੍ਰੇਰਕ ਫ਼ਰੀਦਕੋਟ, 21 ਮਾਰਚ ਚੀਫ਼ ਜੁਡੀਸ਼ਲ ਮੈਜਿਸਟਰੇਟ ਫਰੀਦਕੋਟ ਨੇ ਸੁਖ ਸਾਗਰ ਸੁਸਾਇਟੀ ਦੇ ਮੁਖੀ ਅਤੇ ਆਦਰਸ਼ ਸਕੂਲਾਂ ਦੇ ਚੇਅਰਮੈਨ ਨਰਿੰਦਰ ਸਿੰਘ ਰੰਧਾਵਾ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਨਰਿੰਦਰ ਰੰਧਾਵਾ ਖਿਲਾਫ਼ ਪੁਲੀਸ ਨੇ ਆਈਪੀਸੀ ਦੀ ਧਾਰਾ 420/406 ਤਹਿਤ ਕੇਸ ਦਰਜ ਕੀਤਾ ਸੀ। ਚੇਅਰਮੈਨ ਖਿਲਾਫ਼ ਦੋਸ਼ ਲੱਗੇ ਸਨ ਕਿ ਪੰਜਾਬ ਸਰਕਾਰ ਨੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਲਈ ਤਨਖਾਹਾਂ ਮੈਨੇਜਮੈਂਟ ਨੂੰ ਭੇਜੀਆਂ ਸਨ ਪਰੰਤੂ ਮੈਨੇਜਮੈਂਟ ਨੇ ਇਹ ਤਨਖਾਹ ਅਧਿਆਪਕਾਂ ਨੂੰ 

ਵਰਨਾਲਾ ਵਿੱਚ ਪਤੀ ਵੱਲੋਂ ਖ਼ੁਦਕੁਸ਼ੀ

Posted On March - 21 - 2017 Comments Off on ਵਰਨਾਲਾ ਵਿੱਚ ਪਤੀ ਵੱਲੋਂ ਖ਼ੁਦਕੁਸ਼ੀ
ਨਿੱਜੀ ਪੱਤਰ ਪੇ੍ਰਕ ਫ਼ਿਰੋਜ਼ਪੁਰ, 21 ਮਾਰਚ ਪਤਨੀ ਦੇ ਕਥਿਤ ਨਾਜਾਇਜ਼ ਸਬੰਧਾਂ ਤੋਂ ਦੁਖੀ ਇੱਕ ਵਿਅਕਤੀ ਨੇ ਆਪਣੇ ਹੀ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਥਾਣਾ ਸਦਰ ਜ਼ੀਰਾ ਵਿੱਚ ਮੁਲਜ਼ਮ ਔਰਤ ਤੇ ਉਸ ਦੇ ਪ੍ਰੇਮੀ ਖ਼ਿਲਾਫ਼ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਦੋਵਾਂ ਮੁਲਜ਼ਮਾਂ ਦੀ ਅਜੇ ਗ੍ਰਿਫ਼ਤਾਰੀ ਨਹੀਂ ਹੋਈ। ਇਹ ਘਟਨਾ ਪਿੰਡ ਵਰਨਾਲਾ ਦੀ ਹੈ। ਇੱਥੋਂ ਦੇ ਰਹਿਣ ਵਾਲੇ ਬਾਜ ਸਿੰਘ ਦਾ ਵਿਆਹ 13-14 ਸਾਲ ਪਹਿਲਾਂ ਬਸਤੀ ਗੋਦਾਮਾਂ ਵਾਲੀ ਦੀ ਵਸਨੀਕ ਬਲਜਿੰਦਰ ਕੌਰ ਨਾਲ 

ਬੁਰਾਈਆਂ ਦੇ ਖ਼ਾਤਮੇ ਲਈ ਸਮਾਜਿਕ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇਗਾ

Posted On March - 21 - 2017 Comments Off on ਬੁਰਾਈਆਂ ਦੇ ਖ਼ਾਤਮੇ ਲਈ ਸਮਾਜਿਕ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇਗਾ
ਪੱਤਰ ਪ੍ਰੇਰਕ ਮਾਨਸਾ, 21 ਮਾਰਚ ਮਾਨਸਾ ਦੇ ਡਿਪਟੀ ਕਮਿਸ਼ਨਰ ਧਰਮਪਾਲ ਗੁਪਤਾ ਨੇ ਕਿਹਾ ਕਿ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਨਹਿਰੂ ਯੁਵਾ ਕੇਂਦਰ ਮਾਨਸਾ ਨਾਲ ਸਬੰਧਿਤ ਕਲੱਬਾਂ ਤੇ ਜ਼ਿਲ੍ਹੇ ਦੀਆਂ ਹੋਰ ਸਮਾਜਿਕ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਸਮਾਜ ਦੇ ਵਿਕਾਸ ਵਿੱਚ ਯੋਗਦਾਨ ਪਾਉਣ। ਉਹ ਨਹਿਰੂ ਯੁਵਾ ਕੇਂਦਰ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਸਨ। ਇਸ ਤੋਂ ਪਹਿਲਾਂ 

ਲੋੜ ਪੈਣ ’ਤੇ ਸੁਰੱਖਿਆ ਲਈ ਜਾ ਸਕਦੀ ਹੈ: ਬੁੱਧ ਰਾਮ

Posted On March - 21 - 2017 Comments Off on ਲੋੜ ਪੈਣ ’ਤੇ ਸੁਰੱਖਿਆ ਲਈ ਜਾ ਸਕਦੀ ਹੈ: ਬੁੱਧ ਰਾਮ
ਪੱਤਰ ਪ੍ਰੇਰਕ ਬੋਹਾ, 21 ਮਾਰਚ   ਪੰਜਾਬ ਕੈਬਨਟ ਵੱਲੋ ਲਏ ਗਏ ਫੈਸਲੇ ਆਮ ਆਦਮੀ ਪਾਰਟੀ ਦਾ ਏਜੰਡਾ ਹਨ। ਵੀ.ਵੀ.ਆਈ.ਪੀ. ਕਲਚਰ ਅਤੇ ਇੰਸਪੈਕਟਰੀ ਰਾਜ ਦੇ ਖਾਤਮੇ ਬਾਰੇ ਜੋ ਆਮ ਆਦਮੀ ਪਾਰਟੀ ਦੇ ਚੋਣ ਏਜੰਡੇ ਵਿਚ ਲੋਕਾਂ ਨਾਲ ਵਾਅਦਾ ਕੀਤਾ ਸੀ ਕੈਪਟਨ ਸਰਕਾਰ ਨੇ ਉਨ੍ਹਾਂ ਦੀ ਨਕਲ ਕੀਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੁਢਲਾਡਾ ਵਿਧਾਨ ਸਭਾ ਹਲਕੇ ਤੋ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਅੱਜ ਬੋਹਾ ਖੇਤਰ ਦੇ ਪਿੰਡ ਮੰਘਾਣੀਆਂ ਵਿਖੇ ਇੱਕ ਸਮਾਜਿਕ ਸਮਾਰੋਹ 

ਐੱਸਐੱਸਡੀ ਗਰਲਜ਼ ਕਾਲਜ ਵਿੱਚ ਅਥਲੈਟਿਕ ਮੀਟ

Posted On March - 21 - 2017 Comments Off on ਐੱਸਐੱਸਡੀ ਗਰਲਜ਼ ਕਾਲਜ ਵਿੱਚ ਅਥਲੈਟਿਕ ਮੀਟ
ਖੇਤਰੀ ਪ੍ਰਤੀਨਿਧ ਬਠਿੰਡਾ, 21 ਮਾਰਚ ਐੱਸ.ਐੱਸ.ਡੀ. ਗਰਲਜ਼ ਕਾਲਜ ਬਠਿੰਡਾ ਵਿੱਚ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ ਜਿਸ ਦੌਰਾਨ ਐੱਸ.ਐੱਸ.ਡੀ. ਸਭਾ ਦੇ ਪ੍ਰਧਾਨ ਅਤੇ ਸੀਨੀਅਰ ਐਡਵੋਕੇਟ ਅਭੈ ਸਿੰਗਲਾ ਮੁੱਖ ਮਹਿਮਾਨ ਵਜੋਂ ਪੁੱਜੇ ਜਦਕਿ ਪ੍ਰਧਾਨ ਐੱਸ.ਐੱਸ.ਡੀ. ਗਰੁੱਪ ਆਫ਼ ਕਾਲਿਜਜ਼ ਸੋਮ ਨਾਥ ਬਾਗਲਾ, ਚੇਅਰਮੈਨ ਸੀਨੀਅਰ ਐਡਵੋਕੇਟ ਨੰਦ ਲਾਲ ਗਰਗ, ਜਨਰਲ ਸੈਕਟਰੀ ਸੀਨੀਅਰ ਐਡਵੋਕੇਟ ਜਤਿੰਦਰ ਕੁਮਾਰ ਗੁਪਤਾ, ਉਪ ਪ੍ਰਧਾਨ ਸੀਨੀਅਰ ਐਡਵੋਕੇਟ ਜਸਵੰਤ ਰਾਏ ਸਿੰਗਲਾ, ਐਸ.ਐਸ.ਡੀ. ਡਬਲਿਯੂ 

ਸਟੇਟ ਬੈਂਕ ਆਫ ਪਟਿਆਲਾ ਨੇ 500 ਸਿਖਿਆਰਥੀਆਂ ਨੂੰ ਸਿਖਲਾਈ ਦੇਣ ਦਾ ਟੀਚਾ ਪੂਰਾ ਕੀਤਾ

Posted On March - 21 - 2017 Comments Off on ਸਟੇਟ ਬੈਂਕ ਆਫ ਪਟਿਆਲਾ ਨੇ 500 ਸਿਖਿਆਰਥੀਆਂ ਨੂੰ ਸਿਖਲਾਈ ਦੇਣ ਦਾ ਟੀਚਾ ਪੂਰਾ ਕੀਤਾ
ਨਿੱਜੀ ਪੱਤਰ ਪ੍ਰੇਰਕ ਸ੍ਰੀ ਮੁਕਤਸਰ ਸਾਹਿਬ, 21 ਮਾਰਚ ਸਟੇਟ ਬੈਂਕ ਆਫ਼ ਪਟਿਆਲਾ ਦੀ ਮੁਕਤਸਰ ਸਥਿਤ ਪੇਂਡੂ ਸਵੈ ਰੁਜ਼ਗਾਰ ਸੰਸਥਾ (ਆਰਸੇਟੀ) ਨੇ ਪਿਛਲੇ ਦਿਨੀਂ ਵੱਖ ਵੱਖ ਸਿਖਲਾਈ ਪ੍ਰੋਗਰਾਮਾਂ ਤਹਿਤ 49 ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡ ਕੇ ਰੁਜ਼ਗਾਰ ਚਲਾਉਣ ਦੇ ਕਾਬਲ ਕਰ ਦਿੱਤਾ। ਇਸ ਮੌਕੇ ਡਾਇਰੈਕਟਰ ਖਾਦੀ ਤੇ ਪੇਂਡੂ ਇੰਡਸਟਰੀ ਕਮਿਸ਼ਨ ਚੰਡੀਗੜ੍ਹ ਪੀ.ਐਸ. ਵੈਦ ਸ਼ਾਮਲ ਹੋਏ। ਸੰਸਥਾ ਨੇ 500 ਸਿਖਿਆਰਥੀਆਂ ਨੂੰ ਸਿਖਲਾਈ ਦੇਣ ਦਾ ਟੀਚਾ ਪੂਰਾ ਕਰ ਲਿਆ ਹੈ।  ਸੰਸਥਾ ਦੇ ਡਾਇਰੈਕਟਰ 

ਆਲੂਆਂ ਦੀ ਪੁਟਾਈ ਮਗਰੋਂ ਮੱਕੀ ਦੀ ਬਿਜਾਈ ਨੇ ਫੜਿਆ ਜ਼ੋਰ

Posted On March - 21 - 2017 Comments Off on ਆਲੂਆਂ ਦੀ ਪੁਟਾਈ ਮਗਰੋਂ ਮੱਕੀ ਦੀ ਬਿਜਾਈ ਨੇ ਫੜਿਆ ਜ਼ੋਰ
ਪੱਤਰ ਪ੍ਰੇਰਕ ਚਾਉਕੇ, 21 ਮਾਰਚ ਆਲੂਆਂ ਦੇ ਭਾਅ ਵਿੱਚ ਆਈ ਮੰਦੀ ਤੋਂ ਬਾਅਦ ਆਲੂ ਕਾਸ਼ਤਕਾਰ ਚੰਗੀ ਆਮਦਨ ਲੈਣ ਲਈ ਹੁਣ ਮੱਕੀ ਦੀ ਬਿਜਾਈ ਕਰਨ ਲੱਗ ਪਏ ਹਨ। ਆਲੂਆਂ ਦੀ ਪੁਟਾਈ ਮਾਰਚ ਮਹੀਨੇ ਹੋ ਜਾਂਦੀ ਹੈ ਤੇ ਝੋਨੇ ਦੀ ਲਵਾਈ ਜੂਨ ਮਹੀਨੇ ਵਿੱਚ ਸ਼ੁਰੂ ਹੁੰਦੀ ਹੈ, ਇਸ ਲਈ ਆਲੂ ਕਾਸ਼ਤਕਾਰ ਆਲੂਆਂ ਦੇ ਭਾਅ ਵਿੱਚ ਆਈ ਮੰਦੀ ਦੀ ਭਰਪਾਈ ਕਰਨ ਲਈ ਤੀਜੀ ਫ਼ਸਲ ਦੀ ਬਿਜਾਈ ਕਰ ਰਹੇ ਹਨ। ਪਿੰਡ ਮੰਡੀ ਕਲਾਂ ਦੇ ਕਿਸਾਨ ਪ੍ਰਿਤਪਾਲ ਸਿੰਘ ਔਲਖ ਨੇ ਦੱਸਿਆ ਕਿ ਉਨ੍ਹਾਂ ਨੇ ਆਲੂ ਦੀ ਪੁਟਾਈ ਤੋਂ 

ਲੜਕੀਆਂ ਨੂੰ ਵਿੱਦਿਆ ਦੇਣ ਤੋਂ ਵੱਡਾ ਕੋਈ ਦਾਨ ਨਹੀਂ: ਸੰਤ ਲੋਪੋ

Posted On March - 21 - 2017 Comments Off on ਲੜਕੀਆਂ ਨੂੰ ਵਿੱਦਿਆ ਦੇਣ ਤੋਂ ਵੱਡਾ ਕੋਈ ਦਾਨ ਨਹੀਂ: ਸੰਤ ਲੋਪੋ
ਪੱਤਰ ਪ੍ਰੇਰਕ ਬਾਜਾਖਾਨਾ, 21 ਮਾਰਚ ‘ਹਰ ਮਨੁੱਖ ਲਈ ਪਹਿਲਾਂ ਰੱਬ ਦਾ ਨਾਂ ਲੈਣਾ, ਫਿਰ ਸੱਚੀ ਸੁੱਚੀ ਕਿਰਤ ਕਰਨੀ, ਮਾਤਾ ਪਿਤਾ ਦੀ ਸੇਵਾ ਕਰਨੀ ਤੇ ਤ੍ਰਿਵੈਣੀਆਂ ਲਾਉਣੀਆਂ ਜ਼ਰੂਰੀ ਹਨ।’ ਇਹ ਸ਼ਬਦ ਦਰਬਾਰ ਸੰਪ੍ਰਦਾਇ ਲੋਪੋ ਦੇ ਮੁੱਖ ਸੇਵਾਦਾਰ ਸੰਤ ਜਗਜੀਤ ਸਿੰਘ ਲੋਪੋ ਨੇ ਪਿੰਡ ਡੋਡ ਵਿੱਚ ਦੋ ਦਿਨਾਂ ਕਥਾ ਪ੍ਰਵਾਹ ਦੀ ਸਮਾਪਤੀ ਦੌਰਾਨ ਕਹੇ। ਸੰਤ ਜਗਜੀਤ ਸਿੰਘ ਨੇ ਕਿਹਾ ਕਿ ਸਾਨੂੰ ਵਹਿਮਾਂ-ਭਰਮਾ ਤੇ ਅੰਧ-ਵਿਸ਼ਵਾਸ ਦਾ ਤਿਆਗ ਕਰ ਕੇ ਆਪਣਾ ਮਾਨਸਿਕ ਪ੍ਰਦੂਸ਼ਣ ਸਾਫ਼ ਕਰਨ ਦੇ ਨਾਲ-ਨਾਲ ਵਾਤਾਵਰਨ 

ਬਾਜਾਖਾਨਾ ਵਿੱਚ ਪੁਰਾਣਾ ਖੂਹ ਕੀਤਾ ਆਬਾਦ

Posted On March - 21 - 2017 Comments Off on ਬਾਜਾਖਾਨਾ ਵਿੱਚ ਪੁਰਾਣਾ ਖੂਹ ਕੀਤਾ ਆਬਾਦ
ਪੱਤਰ ਪ੍ਰੇਰਕ ਬਾਜਾਖਾਨਾ 21 ਮਾਰਚ ‘ਦਿਨੋ ਦਿਨ ਪਾਣੀ ਦੀ ਘਾਟ ਕਾਰਨ ਪੰਜਾਬ ਦੇ ਬਹੁਤ ਸਾਰੇ ਇਲਾਕੇ ਡਾਰਕ ਜ਼ੋਨ ’ਚ ਚਲੇ ਗਏ ਹਨ। ਪਹਿਲੇ ਸਮਿਆਂ ’ਚ ਪਾਣੀ ਦੇ ਸਰੋਤ ਜਿਵੇਂ ਕਿ ਨਲਕੇ, ਟਿਊਬਵੈੱਲ, ਮੋਟਰਾਂ ਆਦਿ ਨਹੀਂ ਹੁੰਦੇ ਸਨ ਜਿਸ ਕਰਕੇ ਜ਼ਿਆਦਾਤਰ ਲੋਕ  ਪੁਰਾਤਨ ਖੂਹਾਂ ’ਚੋਂ ਪਾਣੀ ਦੀ ਜ਼ਰੂਰਤ ਪੂਰੀ ਕਰਿਆ ਕਰਦੇ ਸਨ। ਪਰ ਹੁਣ  ਆਧੁਨਿਕ ਸਾਧਨਾਂ ਸਬਮਰਸੀਬਲ ਮੋਟਰਾਂ, ਡੂੰਘੇ ਬੋਰ ਅਤੇ ਜ਼ਿਆਦਾ ਪਾਣੀ ਲੈਣ ਵਾਲੀਆਂ ਫ਼ਸਲਾਂ ਬੀਜ ਕੇ ਲੋਕੀਂ  ਧੜਾਧੜ ਪਾਣੀ ਦੀ ਬਰਬਾਦੀ ਕਰ ਰਹੇ ਹਨ ਜਿਸ ਨਾਲ 

ਰਾਸ਼ਨ ਡਿੱਪੂ ਹੋਲਡਰ ਯੂਨੀਅਨ ਵੱਲੋਂ ਵਿਧਾਇਕ ਜ਼ੀਰਾ ਨੂੰ ਮੰਗ ਪੱਤਰ

Posted On March - 21 - 2017 Comments Off on ਰਾਸ਼ਨ ਡਿੱਪੂ ਹੋਲਡਰ ਯੂਨੀਅਨ ਵੱਲੋਂ ਵਿਧਾਇਕ ਜ਼ੀਰਾ ਨੂੰ ਮੰਗ ਪੱਤਰ
ਪੱਤਰ ਪ੍ਰੇਰਕ ਜ਼ੀਰਾ, 21 ਮਾਰਚ ਰਾਸ਼ਨ ਡਿੱਪੂ ਹੋਲਡਰ ਯੂਨੀਅਨ ਜ਼ੀਰਾ ਨੇ ਪੰਜਾਬ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਸਬੰਧ ਵਿੱਚ ਜ਼ੀਰਾ ਹਲਕੇ ਦੇ ਨਵੇਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਮੰਗ ਪੱਤਰ ਦਿੱਤਾ ਹੈ। ਇਸ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਰਾਸ਼ਨ ਡਿੱਪੂ ਹੋਲਡਰ ਯੂਨੀਅਨ ਦੇ ਆਗੂਆਂ  ਨੇ ਦੱਸਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਗ਼ਰੀਬਾਂ  ਨੂੰ ਸਸਤੇ ਭਾਅ ਦੇ ਗੈਸ ਸਿਲੰਡਰ ਦਾ ਲਾਰਾ ਲਾ ਕੇ ਉਨ੍ਹਾਂ ਤੋਂ ਡਿੱਪੂਆਂ ਤੋਂ ਮਿਲਦਾ ਮਿੱਟੀ ਦਾ ਤੇਲ 

ਗੁਰਮੀਤ ਬੁੱਲਾ ਦਸ ਸਾਲਾਂ ਬਾਅਦ ਮੁੜ ਟਰੱਕ ਯੂਨੀਅਨ ਦੇ ਪ੍ਰਧਾਨ ਬਣੇ

Posted On March - 21 - 2017 Comments Off on ਗੁਰਮੀਤ ਬੁੱਲਾ ਦਸ ਸਾਲਾਂ ਬਾਅਦ ਮੁੜ ਟਰੱਕ ਯੂਨੀਅਨ ਦੇ ਪ੍ਰਧਾਨ ਬਣੇ
ਨਿੱਜੀ ਪੱਤਰ ਪ੍ਰੇਰਕ ਸ੍ਰੀ ਮੁਕਤਸਰ ਸਾਹਿਬ, 21 ਮਾਰਚ ਪੰਜਾਬ ‘ਚ ਕਾਂਗਰਸ ਸਰਕਾਰ ਬਣਨ ਉਪਰੰਤ ਹੀ ਪੂਰੇ ਪੰਜਾਬ ’ਚ ਟਰੱਕ ਯੂਨੀਅਨ ’ਤੇ ਕਾਂਗਰਸੀ ਕਾਬਜ਼ ਹੋ ਰਹੇ ਹਨ ਜਿਸ ਨੂੰ ਲੈ ਕੇ ਕਈ ਜ਼ਿਲਿਆਂ ਵਿਚ ਪਿਛਲੇ ਕਈ ਦਿਨਾਂ ਤੋਂ ਪ੍ਰਧਾਨਗੀ ਲਈ ਚੱਲ ਰਹੀ ਕਸ਼ਮਕਸ਼ ਸੁਖਾਵੇਂ ਢੰਗ ਨਾਲ ਹੱਲ ਹੋ ਗਈ ਹੈ। ਪ੍ਰਧਾਨਗੀ ਵਾਸਤੇ ਕਈ ਕਾਂਗਰਸੀ ਆਗੂ ਤਰਲੋਮੱਛੀ ਹੋ ਰਹੇ ਹਨ ਪਰ ਮੁਕਤਸਰ ਤੋਂ ਕਾਂਗਰਸੀ ਉਮੀਦਵਾਰ ਕਰਨ ਕੌਰ ਬਰਾੜ ਆਪਣੀ ਹਾਰ ਤੋਂ ਬਾਅਦ ਹਲਕੇ ਤੋਂ ਬਾਹਰ ਅਤੇ ਖਾਮੋਸ਼ ਹੋਣ ਕਰਕੇ ਪ੍ਰਧਾਨਗੀ 
Page 9 of 5,586« First...567891011121314...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.