* 1.10 ਕਰੋੜ ਵੋਟਰ ਪਾਉਣਗੇ ਵੋਟਾਂ * 19350 ਪੋਲਿੰਗ ਬੂਥ ਬਣਾਏ
ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਮਈ
ਪੰਜਾਬ ਵਿੱਚ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਦੇ ਪਹਿਲੇ ਅਮਲ ਲਈ ਭਲਕੇ ਵੋਟਾਂ ਪੈਣਗੀਆਂ। ਸੂਬੇ ਦੇ ਦਿਹਾਤੀ ਖੇਤਰ ਨਾਲ ਸਬੰਧੀ 1 ਕਰੋੜ 10 ਲੱਖ ਵੋਟਰ ਜ਼ਿਲ੍ਹਾ ਪ੍ਰੀਸ਼ਦਾਂ ਤੇ ਪੰਚਾਇਤ ਸਮਿਤੀਆਂ ਦੇ ਮੈਂਬਰਾਂ ਦੀ ਚੋਣ ਲਈ ਵੋਟਾਂ ਪਾਉਣਗੇ। ਇਨ੍ਹਾਂ ਸੰਸਥਾਵਾਂ ਲਈ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਵੋਟਾਂ ਬੈਲਟ ਪੇਪਰ ਰਾਹੀਂ ਪਾਈਆਂ ਜਾਣਗੀਆਂ। ਜ਼ਿਲ੍ਹਾ
ਲੱਦਾਖ ’ਚ ਘੁਸਪੈਠ ਸਮੇਤ ਸਾਰੇ ਦੁਵੱਲੇ ਮੁੱਦਿਆਂ ’ਤੇ ਹੋਵੇਗੀ ਚਰਚਾ
ਨਵੀਂ ਦਿੱਲੀ, 18 ਮਈ
ਚੀਨ ਦੇ ਪ੍ਰਧਾਨ ਮੰਤਰੀ ਲੀ. ਖਚਿਆਂਗ ਤਿੰਨ ਦਿਨਾਂ ਦੇ ਦੌਰੇ ’ਤੇ ਭਲਕੇ ਇਥੇ ਪੁੱਜ ਰਹੇ ਹਨ। ਪ੍ਰਧਾਨ ਮੰਤਰੀ ਬਣਨ ਮਗਰੋਂ ਉਨ੍ਹਾਂ ਦਾ ਇਹ ਪਹਿਲਾ ਵਿਦੇਸ਼ੀ ਦੌਰਾ ਹੈ ਤੇ ਇਸ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਸੂਤਰਾਂ ਅਨੁਸਾਰ ਸ੍ਰੀ ਲੀ ਦੇ ਦੌਰੇ ਮੌਕੇ ਭਾਰਤ ਉਨ੍ਹਾਂ ਅੱਗੇ ਚੀਨੀ ਫੌਜਾਂ ਵੱਲੋਂ ਲੱਦਾਖ ’ਚ ਕੀਤੀ ਗਈ ਘੁਸਪੈਠ ਬਾਰੇ ਆਪਣੀਆਂ ਚਿੰਤਾਵਾਂ ਜ਼ਾਹਰ ਕਰੇਗਾ। ਚੀਨੀ ਪ੍ਰਧਾਨ
ਜਾਂਚ ਟੀਮਾਂ ਅਹਿਮਦਾਬਾਦ, ਮੁੰਬਈ, ਹੈਦਰਾਬਾਦ ਤੇ ਕੋਲਕਾਤਾ ਪੁੱਜੀਆਂ
ਮੁੰਬਈ/ਨਵੀਂ ਦਿੱਲੀ, 18 ਮਈ
ਆਈਪੀਐਲ ਸਪੌਟ ਫਿਕਸਿੰਗ ਦੀ ਤਹਿ ਤਕ ਜਾਂਦਿਆਂ ਮੁੰਬਈ ਕਰਾਈਮ ਬਰਾਂਚ ਨੇ ਇਕ ਹੋਟਲ ਦੇ ਕਮਰੇ ਵਿਚ ਸ੍ਰੀਸ਼ਾਂਤ ਦਾ ਲੈਪਟਾਪ, ਆਈ ਪੈਡ ਅਤੇ ਇਕ ਮੋਬਾਈਲ ਫੋਨ ਬਰਾਮਦ ਕੀਤਾ ਹੈ। ਇਸੇ ਦੌਰਾਨ ਦਿੱਲੀ ਪੁਲੀਸ ਨੇ ਇਸ ਕਾਂਡ ਦੀਆਂ ਪਰਤਾਂ ਖੋਲ੍ਹਣ ਲਈ ਆਪਣੀਆਂ ਟੀਮਾਂ ਮੁੰਬਈ, ਅਹਿਮਦਾਬਾਦ, ਕੋਲਕਾਤਾ ਤੇ ਹੈਦਰਾਬਾਦ ਲਈ ਰਵਾਨਾ ਕੀਤੀਆਂ ਹਨ। ਦਿੱਲੀ ਪੁਲੀਸ ਕ੍ਰਿਕਟਰ ਸ੍ਰੀਸ਼ਾਂਤ ਅਜੀਤ ਚੰਦੀਲਾ
ਲੁਧਿਆਣਾ ਦੀ ਮਹਿਕ ਤੇ ਮਲੋਟ ਦੀ ਮਨਿੰਦਰ ਬਰਾਬਰ ਅੰਕ ਲੈ ਕੇ ਅੱਵਲ
ਦਰਸ਼ਨ ਸਿੰਘ ਸੋਢੀ
ਮੁਹਾਲੀ, 18 ਮਈ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਵਰ੍ਹੇ ਮਾਰਚ ਮਹੀਨੇ ਲਏ ਬਾਰ੍ਹਵੀਂ ਜਮਾਤ ਦੇ ਸਾਲਾਨਾ ਇਮਤਿਹਾਨ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਵਾਰੀ ਫੇਰ ਕੁੜੀਆਂ ਨੇ ਵੱਧ ਪੁਜ਼ੀਸ਼ਨਾਂ ਹਾਸਲ ਕਰ ਕੇ ਆਪਣੀ ਸਰਦਾਰੀ ਬਰਕਰਾਰ ਰੱਖੀ। ਨਤੀਜਿਆਂ ਵਿਚ ਭਾਵੇਂ ਨਿਜੀ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਧ ਮੱਲਾਂ ਮਾਰੀਆਂ ਹਨ ਪਰ ਸਰਕਾਰੀ ਸਕੂਲਾਂ ਦਾ ਨਤੀਜਾ ਵੀ ਕਾਫੀ ਚੰਗਾ ਰਿਹਾ ਹੈ ਅਤੇ ਪੇਂਡੂ ਸਕੂਲਾਂ
ਦਵਿੰਦਰ ਸਿੰਘ ਭੰਗੂ
ਰਈਆ, 18 ਮਈ
ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਲਾਇਆ ਹੋਇਆ ਪੱਕਾ ਮੋਰਚਾ ਅੱਜ ਚੁੱਕ ਲਿਆ ਤੇ ਗਹਿਰੀ ਮੰਡੀ ਰੇਲਵੇ ਸਟੇਸ਼ਨ ਉਤੇ ਜਾ ਕੇ ਉਥੇ ਅੰਮ੍ਰਿਤਸਰ-ਦਿੱਲੀ ਰੇਲ ਲਾਈਨ ਉਤੇ ਆਵਾਜਾਈ ਲਈ ਬੰਦ ਕਰ ਦਿੱਤੀ। ਆਪਣੀਆਂ ਮੰਗਾਂ ਦੇ ਹੱਕ ਵਿੱਚ ਅੱਜ ਰੇਲ ਆਵਾਜਾਈ ਰੋਕ ਕੇ ਬੈਠੇ ਕਿਸਾਨਾਂ ਦਾ ਆਖ਼ਰਕਾਰ ਦੇਰ ਸ਼ਾਮ ਸਰਕਾਰ ਨਾਲ ਮੰਗਾਂ ਮੰਨਣ ਸਬੰਧੀ ਸਮਝੌਤਾ ਹੋ ਗਿਆ। ਇਸ ਮਗਰੋਂ ਉਨ੍ਹਾਂ ਰਾਤ ਲਗਪਗ 9 ਵਜੇ ਧਰਨਾ ਖ਼ਤਮ ਕਰ ਦਿੱਤਾ। ਇਸ
ਨਵੀਂ ਦਿੱਲੀ, 18 ਮਈ
ਕੋਲਾ ਬਲਾਕ ਵੰਡ ਘਪਲੇ ਵਿੱਚ ਜਾਂਚ ਟੀਮ ਦਾ ਮੁਖੀ ਰਹੇ ਸੀਬੀਆਈ ਦੇ ਸੀਨੀਅਰ ਅਧਿਕਾਰੀ ਵਿਵੇਕ ਦੱਤ ਤੇ ਤਿੰਨ ਹੋਰਨਾਂ ਨੂੰ ਇੱਥੋਂ ਦੀ ਅਦਾਲਤ ਨੇ ਤਿੰਨ ਦਿਨਾਂ ਲਈ ਏਜੰਸੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਨ੍ਹਾਂ ਉੱਪਰ ਜ਼ਮੀਨ ਵਿਵਾਦ ’ਚ ਇਕ ਵਪਾਰੀ ਦਾ ਸਾਥ ਦੇਣ ’ਤੇ ਉਸ ਤੋਂ 7 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਹੈ।
ਐਸਪੀ ਦੱਤ, ਸੀਬੀਆਈ ਇੰਸਪੈਕਟਰ ਰਾਜੇਸ਼ ਚੰਦਰ ਕਰਨਾਟਕ, ਕਥਿਤ ਦਲਾਲ ਰਾਜੇਸ਼ ਪਚੀਸੀਆ ਤੇ ਵਪਾਰੀ ਦਿਨੇਸ਼ ਚੰਦ ਗੁਪਤਾ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ
ਪੱਤਰ ਪ੍ਰੇਰਕ
ਫਿਰੋਜ਼ਪੁਰ 18 ਮਈ
ਫਿਰੋਜ਼ਪੁਰ ਦੇ ਮੱਲਾਵਾਲਾ ਮੱਖੂ ਰੋਡ ’ਤੇ ਸਥਿਤ ਪਿੰਡ ਜੱਟਾਂਵਾਲੀ ਵਿਖੇ ਰੰਜਿਸ਼ ਕਾਰਨ ਇਕ ਪਰਿਵਾਰ ਨੂੰ ਅੱਗ ਨਾਲ ਸਾੜਨ ਵਾਲੇ ਮੁੱਖ ਮੁਲਜ਼ਮ ਲਖਵਿੰਦਰ ਪਾਲ ਸਿੰਘ ਨੂੰ ਪੁਲੀਸ ਨੇ ਅੱਜ ਸਵੇਰੇ ਕਰੀਬ 9 ਵਜੇ ਅੰਬਾਲਾ ਰੇਲਵੇ ਸਟੇਸ਼ਨ ਨੇੜਿਓਂ ਕਾਬੂ ਕਰ ਲਿਆ ਹੈ। ਵਾਰਦਾਤ ਤੋਂ ਬਾਅਦ ਲਖਵਿੰਦਰ ਪਾਲ ਸਿੰਘ ਫਰਾਰ ਸੀ ਅਤੇ ਵੱਖ-ਵੱਖ ਪੁਲੀਸ ਟੀਮਾਂ ਉਸ ਨੂੰ ਕਾਬੂ ਕਰਨ ਲਈ ਛਾਪੇ ਮਾਰ ਰਹੀਆਂ ਸਨ। ਐਸਐਸਪੀ ਫਿਰੋਜ਼ਪੁਰ ਵਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ
ਨਵੀਂ ਦਿੱਲੀ, 18 ਮਈ
ਸਾਂਝੀ ਪਾਰਲੀਮਾਨੀ ਕਮੇਟੀ (ਜੇ.ਪੀ.ਸੀ.) ਦੀ ਦੋ ਜੀ ਸਪੈਕਟਰਮ ਘੁਟਾਲੇ ਬਾਰੇ ਮੀਟਿੰਗ ਹੁਣ ਜੂਨ ਵਿਚ ਹੋਣ ਦੀ ਸੰਭਾਵਨਾ ਹੈ। ਕਮੇਟੀ ਦੀ ਖਰੜਾ ਰਿਪੋਰਟ (ਡਰਾਫਟ ਰਿਪੋਰਟ) ਤੇ ਮੈਂਬਰਾਂ ਦਰਮਿਆਨ ਮਤਭੇਦ ਪੈਦਾ ਹੋ ਗਏ ਸਨ ਅਤੇ ਬਹੁਤੇ ਮੈਂਬਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਵਿੱਤ ਮੰਤਰੀ ਨੂੰ ‘ਕਲੀਨ ਚਿੱਟ’ ਦੇਣ ਦਾ ਵਿਰੋਧ ਕਰ ਰਹੇ ਹਨ। ਜੇ.ਪੀ.ਸੀ. ਚੇਅਰਮੈਨ ਪੀ.ਸੀ. ਚਾਕੋ ਨੇ ਕਿਹਾ ਕਿ ਕਮੇਟੀ ਦੀ ਜੂਨ ਮਹੀਨੇ ਮੀਟਿੰਗ ਹੋਵੇਗੀ।
ਪੀਟੀਆਈ
ਪੱਤਰ ਪ੍ਰੇਰਕ
ਖਰੜ 18 ਮਈ
ਖਰੜ-ਬਨੂੜ ਸੜਕ ਉਤੇ ਅੱਜ ਤੜਕੇ ਹੋਏ ਇੱਕ ਦਰਦਨਾਕ ਹਾਦਸੇ ਵਿੱਚ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਦੋ ਕੁਐਸਟ ਇੰਸੀਟੀਚਿਊਟ ਝੰਜੇੜੀ ਅਤੇ ਇੱਕ ਸੀ.ਜੀ.ਸੀ. ਕਾਲਜ ਲਾਂਡਰਾ ਦਾ ਵਿਦਿਆਰਥੀ ਸੀ।
ਪ੍ਰਾਪਤ ਸੂਚਨਾ ਅਨੁਸਾਰ ਹਾਦਸਾ ਤੜਕੇ ਪੌਣੇ 1 ਵਜੇ ਦੇ ਕਰੀਬ ਖਰੜ-ਮੁਹਾਲੀ ਸੜਕ ਉਤੇ ਟਰੈਕਟਰ ਫੈਕਟਰੀ ਦੇ ਨਜ਼ਦੀਕ ਹੋਇਆ। ਤਿੰਨੋਂ ਨੌਜਵਾਨ ਖਰੜ ਤੋਂ ਇੱਕ ਮੋਟਰਸਾਈਕਲ ’ਤੇ ਲਾਂਡਰਾਂ ਵੱਲ ਨੂੰ ਜਾ ਰਹੇ ਸਨ। ਇਸ ਫੈਕਟਰੀ ਦੇ ਸਹਾਇਕ ਸਕਿਉਰਟੀ ਅਫਸਰ
ਨਵੀਂ ਦਿੱਲੀ, 17 ਮਈ
ਸੀਬੀਆਈ ਦੀ ਇਕ ਵਿਸ਼ੇਸ਼ ਟੀਮ ਨੇ ਅੱਜ ਰਾਤ ਆਪਣੇ ਹੀ ਸੀਨੀਅਰ ਅਫ਼ਸਰ ਵਿਵੇਕ ਦੱਤ ਨੂੰ ਇਕ ਕਾਰੋਬਾਰੀ ਵਿਅਕਤੀ ਪਾਸੋਂ 7 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਸੀਬੀਆਈ ਹੈੱਡਕੁਆਰਟਰਜ਼ ਦੇ ਬਾਹਰੋਂ ਕੀਤੀ ਗਈ। ਵਿਵੇਕ ਦੱਤ ਕੋਲਾ ਬਲਾਕ ਘੁਟਾਲੇ ਦੀ ਜਾਂਚ ਕਰਨ ਵਾਲੀ ਟੀਮ ਦਾ ਮੁੱਖ ਤਫਤੀਸ਼ੀ ਅਫਸਰ ਸੀ ਅਤੇ ਜਿਸ ਵਿਅਕਤੀ ਤੋਂ ਉਸ ਨੇ ਰਿਸ਼ਵਤ ਲਈ, ਉਹ ਵੀ ਇਸ ਘੁਟਾਲੇ ਨਾਲ ਜੁੜੀ ਇਕ ਕੰਪਨੀ ਨਾਲ ਸਬੰਧਤ ਹੈ।
ਸੀਬੀਆਈ ਦੇ ਹਲਕਿਆਂ ਨੇ ਦੱਸਿਆ ਕਿ
ਨਵੀਂ ਦਿੱਲੀ, 17 ਮਈ
ਸੁਪਰੀਮ ਕੋਰਟ ਨੇ ਸੀਬੀਆਈ ਨੂੰ ਖ਼ੁਦਮੁਖ਼ਤਾਰੀ ਦੇਣ ਦੇ ਮਾਮਲੇ ਦੀ ਨਿਰਖ਼-ਪਰਖ਼ ਕਰ ਰਹੇ ਮੰਤਰੀ ਸਮੂਹ ਦੇ ਕੰਮਕਾਜ ਵਿੱਚ ਦਖ਼ਲ ਦੇਣ ਤੋਂ ਨਾਂਹ ਕਰ ਦਿੱਤੀ ਹੈ। ਅਦਾਲਤ ਨੇ ਅੱਜ ਇਸ ਸਬੰਧੀ ਏਜੰਸੀ ਦੇ ਅਧਿਕਾਰੀਆਂ ਵੱਲੋਂ ਦਾਇਰ ਉਹ ਪਟੀਸ਼ਨ ਖ਼ਾਰਜ ਕਰ ਦਿੱਤੀ, ਜਿਸ ਵਿੱਚ ਮੰਤਰੀ ਸਮੂਹ ਨੂੰ ਇਹ ਹਦਾਇਤ ਦੇਣ ਦੀ ਮੰਗ ਕੀਤੀ ਗਈ ਸੀ ਕਿ ਉਹ ਆਪਣੀਆਂ ਸਿਫ਼ਾਰਸ਼ਾਂ ਦੇਣ ਤੋਂ ਪਹਿਲਾਂ ਸੀਬੀਆਈ ਬਾਰੇ ਸੰਸਦੀ ਕਮੇਟੀਆਂ ਦੀਆਂ ਰਿਪੋਰਟਾਂ ਨੂੰ ਵਿਚਾਰੇ।
ਸੁਪਰੀਮ ਕੋਰਟ ਦੇ ਜਸਟਿਸ ਬੀ.ਐਸ.
ਚੋਣ ਪ੍ਰਚਾਰ ਬੰਦ, ਵੋਟਾਂ ਭਲਕੇ
ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਮਈ
ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦਾਂ ਤੇ ਪੰਚਾਇਤ ਸਮਿਤੀਆਂ ਲਈ ਚੋਣ ਪ੍ਰਚਾਰ ਅੱਜ ਦੇਰ ਸ਼ਾਮ ਖ਼ਤਮ ਹੋ ਗਿਆ। ਇਨ੍ਹਾਂ ਸੰਸਥਾਵਾਂ ਲਈ ਵੋਟਾਂ ਐਤਵਾਰ 19 ਮਈ ਨੂੰ ਪੈਣਗੀਆਂ। ਪੰਚਾਇਤੀ ਚੋਣਾਂ ਇੱਕ ਅਜਿਹਾ ਚੋਣ ਅਮਲ ਹੈ ਜਿੱਥੇ 1 ਕਰੋੜ 10 ਲੱਖ ਤੋਂ ਵੱਧ ਵੋਟਰ ਚਾਰ ਵਾਰੀ (ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸਮਿਤੀ, ਸਰਪੰਚ ਅਤੇ ਪੰਚ) ਆਪਣੀ ਵੋਟ ਦਾ ਪ੍ਰਯੋਗ ਕਰਨਗੇ। ਕਮਿਸ਼ਨ ਵੱਲੋਂ ਸੁਰੱਖਿਆ ਲਈ 45 ਹਜ਼ਾਰ ਦੇ ਕਰੀਬ
ਨਵੀਂ ਦਿੱਲੀ, 17 ਮਈ
ਦਿੱਲੀ ਪੁਲੀਸ ਦੇ ਇਕ ਅਧਿਕਾਰੀ ਨੇ ਅੱਜ ਦਾਅਵਾ ਕੀਤਾ ਹੈ ਕਿ ਸਪੌਟ ਫਿਕਸਿੰਗ ਸਬੰਧੀ ਗ੍ਰਿਫਤਾਰ ਕੀਤੇ ਗਏ ਰਾਜਸਥਾਨ ਰਾਇਲਜ਼ ਦੇ ਤਿੰਨ ਗੇਂਦਬਾਜ਼ਾਂ ਵਿਚ ਐਸ ਸ੍ਰੀਸ਼ਾਂਤ ਅਤੇ ਅੰਕਿਤ ਚਵਾਨ ਨੇ ਸਪੌਟ ਫਿਕਸਿੰਗ ਵਿਚ ਆਪਣੀ ਸ਼ਮੂਲੀਅਤ ਕਬੂਲ ਲਈ ਹੈ। ਦੂਜੇ ਪਾਸੇ ਇਨ੍ਹਾਂ ਖਿਡਾਰੀਆਂ ਦੇ ਵਕੀਲਾਂ ਨੇ ਆਪਣੇ ਮੁਵੱਕਿਲਾਂ ਨੂੰ ਬੇਕਸੂਰ ਅਤੇ ‘ਗ਼ਲਤ ਢੰਗ ਨਾਲ ਫਸਾਏ ਗਏ’ ਕਰਾਰ ਦਿੱਤਾ ਹੈ।
ਇਕ ਪੁਲੀਸ ਅਫਸਰ ਨੇ ਕਿਹਾ, ”ਸ੍ਰੀਸ਼ਾਂਤ ਨੇ ਸਪੌਟ ਫਿਕਸਿੰਗ ਕਬੂਲ ਲਈ ਹੈ।
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਮਈ
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਅੱਜ ਜ਼ਿਲ੍ਹੇ ਦੇ ਪੁਲੀਸ ਥਾਣਾ ਲੋਪੋਕੇ ਦੇ ਸਰਹੱਦੀ ਪਿੰਡ ਚੱਕ ਮਿਸ਼ਰੀ ਖਾਂ ਵਿਖੇ ਹਾਕਮ ਸ਼ੋ੍ਰਮਣੀ ਅਕਾਲੀ ਦਲ ਅਤੇ ਕਾਂਗਰਸੀ ਸਮਰਥਕਾਂ ਦੀ ਇਕ ਖੂਨੀ ਝੜਪ ਵਿਚ ਦੋ ਵਿਅਕਤੀ ਮਾਰੇ ਗਏ। ਮ੍ਰਿਤਕਾਂ ਵਿਚ ਇਕ ਕਾਂਗਰਸੀ ਤੇ ਇਕ ਅਕਾਲੀ ਕਾਰਕੁੰਨ ਸ਼ਾਮਲ ਹੈ, ਜਦੋਂਕਿ ਕੁਝ ਲੋਕ ਜ਼ਖਮੀ ਵੀ ਹੋਏ ਹਨ।
ਮ੍ਰਿਤਕਾਂ ਦੀ ਸ਼ਨਾਖਤ ਅਕਾਲੀ ਕਾਰਕੁੰਨ ਬਲਕਾਰ ਸਿੰਘ (24) ਪੁੱਤਰ ਬਲਵਿੰਦਰ ਸਿੰਘ
ਚਰਨਜੀਤ ਭੁੱਲਰ
ਬਠਿੰਡਾ,17 ਮਈ
ਬਠਿੰਡਾ ਪੁਲੀਸ ਨੇ ਆਦਮਪੁਰਾ ਘਟਨਾ ਦੇ ਮਾਮਲੇ ਵਿੱਚ ਅੱਠ ਮੁਲਜ਼ਮਾਂ ਦੀ ਸ਼ਨਾਖ਼ਤ ਕਰ ਲਈ ਹੈ ਜਿਨ੍ਹਾਂ ‘ਚੋਂ ਦੋ ਮੁਲਜ਼ਮਾਂ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਲੱਖਾ ਸਧਾਣਾ ‘ਤੇ ਹਮਲਾ ਕਰਨ ਦੀ ਸਾਜ਼ਿਸ਼ ਬਠਿੰਡਾ ਜੇਲ੍ਹ ਵਿੱਚ ਘੜੀ ਗਈ, ਜਿਥੇ ਉਸ ‘ਤੇ ਕਾਤਲਾਨਾ ਹਮਲਾ ਕਰਨ ਵਾਲਾ ਗੁਰਤੇਜ ਸਿੰਘ ਨੰਬਰਦਾਰ ਵਾਸੀ ਸਿਧਾਣਾ ਬੰਦ ਹੈ। ਪੁਲੀਸ ਨੇ ਗੁਰਤੇਜ ਸਿੰਘ ਨੰਬਰਦਾਰ ਨੂੰ ਪੋ੍ਰਡਕਸ਼ਨ ਵਾਰੰਟ ‘ਤੇ ਬਠਿੰਡਾ ਜੇਲ੍ਹ ‘ਚੋਂ ਲੈ ਲਿਆ ਹੈ ਜਿਸ ਤੋਂ ਪੁੱਛਗਿੱਛ
ਨਵੀਂ ਦਿੱਲੀ, 17 ਮਈ
ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੂੰ ‘ਹਿੰਦੂ ਅਤਿਵਾਦ’ ਬਾਰੇ ਕੀਤੀ ਟਿੱਪਣੀ ਸਬੰਧੀ ਤਲਬ ਕਰਨ ਦੇ ਕੇਸ ਬਾਰੇ ਫੈਸਲਾ ਅਦਾਲਤ ਨੇ ਫਿਰ ਅੱਗੇ ਪਾ ਦਿੱਤਾ ਹੈ। ਮੈਟਰੋਪਾਲਿਟਨ ਮੈਜਿਸਟਰੇਟ ਅਮਿਤਾਭ ਰਾਵਤ ਨੇ ਹੁਣ ਇਹ ਫੈਸਲਾ 22 ਮਈ ਨੂੰ ਸੁਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਬਾਰੇ ਕੁਝ ਤੱਥ ਪਤਾ ਕਰਨੇ ਅਜੇ ਬਾਕੀ ਹਨ। ਗ੍ਰਹਿ ਮੰਤਰੀ ਨੂੰ ਤਲਬ ਕਰਨ ਬਾਰੇ ਪਟੀਸ਼ਨ ਵੀ.ਪੀ. ਕੁਮਾਰ ਨੇ ਆਪਣੀ ਵਕੀਲ ਮੋਨਿਕਾ ਅਰੋੜਾ ਰਾਹੀਂ ਪਾਈ