ਪਟਿਆਲਾ, 22 ਮਈ
ਗਰਮੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਭਲਕੇ 23 ਮਈ ਤੋਂ ਰਾਜ ਦੇ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਸਮਾਂ ਬਦਲ ਕੇ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਕਰ ਦਿੱਤਾ ਹੈ। ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਮੁਤਾਬਕ ਪਹਿਲਾਂ ਇਹ ਸਮਾਂ 8 ਵਜੇ ਤੋਂ 2 ਵਜੇ ਤੱਕ ਦਾ ਸੀ ਜੋ ਹੁਣ 2 ਘੰਟੇ ਘਟਾ ਦਿੱਤਾ ਗਿਆ ਹੈ। ਹੁਣ ਅਧਿਆਪਕ ਵੀ 12 ਵਜੇ ਘਰਾਂ ਨੂੰ ਜਾ ਸਕਣਗੇ।
-ਨਿੱਜੀ ਪੱਤਰ ਪ੍ਰੇਰਕ
ਮੁੰਬਈ/ਨਵੀਂ ਦਿੱਲੀ, 22 ਮਈ
ਆਈਪੀਐਲ ਵਿਚ ਸਪੌਟ ਫਿਕਸਿੰਗ ਦਾ ਸੇਕ ਚੇਨਈ ਸੁਪਰਕਿੰਗਜ਼ ਦੇ ਮਾਲਕ ਦੇ ਘਰ ਤੱਕ ਪੁੱਜ ਗਿਆ ਹੈ ਤੇ ਮੁੰਬਈ ਪੁਲੀਸ ਵੱਲੋਂ ਟੀਮ ਮਾਲਕ ਦੇ ਰਿਸ਼ਤੇਦਾਰ ਤੇ ਸੀਈਓ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੁਖੀ ਐਨ. ਸ੍ਰੀਨਿਵਾਸਨ ਦੇ ਜਵਾਈ ਗੁਰੂਨਾਥ ਮਇਅੱਪਨ ਤੋਂ ਛੇਤੀ ਹੀ ਪੁੱਛ ਪੜਤਾਲ ਕੀਤੀ ਜਾ ਸਕਦੀ ਹੈ। ਇਹ ਨਵਾਂ ਨਾਮ ਬਾਲੀਵੁੱਡ ਅਦਾਕਾਰ ਵਿੰਦੂ ਰੰਧਾਵਾ ਤੋਂ ਮੁੰਬਈ ਕਰਾਈਮ ਬਰਾਂਚ ਵੱਲੋਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਸਾਹਮਣੇ ਆਇਆ ਹੈ।
ਕਰਾਈਮ ਬਰਾਂਚ
ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਮਈ
ਪੰਜਾਬ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੌਰਾਨ ਅਕਾਲੀ ਦਲ-ਭਾਜਪਾ ਗਠਜੋੜ ਵੱਲੋਂ ਕਾਂਗਰਸ ਨੂੰ ਦਿੱਤੀ ਵੱਡੀ ਹਾਰ ਨੇ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਸਾਂਭਦਿਆਂ ਹੀ ਧੂੰਆਂਧਾਰ ਸਰਗਰਮੀਆਂ ਵਿੱਢਣ ਵਾਲੇ ਪ੍ਰਤਾਪ ਸਿੰਘ ਬਾਜਵਾ ਦਾ ਰਾਹ ਔਖਾ ਕਰ ਦਿੱਤਾ ਹੈ।
ਇਸ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਘੁਸਰ-ਮੁਸਰ ਸ਼ੁਰੂ ਹੋ ਗਈ ਹੈ। ਖਾਸ ਕਰਕੇ ਹਾਰ ਨੂੰ ਨਵੇਂ ਪ੍ਰਧਾਨ ਲਈ ਵੱਡੀ ਚੁਣੌਤੀ ਮੰਨਿਆ ਜਾ ਰਿਹਾ
ਸਾਰੀਆਂ ਜ਼ਿਲਾ ਪ੍ਰੀਸ਼ਦਾਂ ਅਤੇ ਤਿੰਨ ਚੌਥਾਈ ਬਲਾਕ ਸਮਿਤੀਆਂ ’ਚ ਹਾਕਮ ਗੱਠਜੋੜ ਜੇਤੂ
ਜਿਥੇ ਨਤੀਜੇ ਉਮੀਦਾਂ ਤੋਂ ਉਲਟ ਰਹੇ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਘੁੱਦਾ ਵਾਲੇ ਬਲਾਕ ਸਮਿਤੀ ਜ਼ੋਨ ’ਚ ਅਕਾਲੀ ਉਮੀਦਵਾਰ ਨੂੰ ਹਾਰ ਹੋਈ।
ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਜੱਦੀ ਹਲਕੇ ਕਾਹਨੂੰਵਾਲ ਦੇ ਬਲਾਕ ਸਮਿਤੀ ਜ਼ੋਨਾਂ – ਕਾਹਨੂੰਵਾਲ, ਚੌਕ ਸ਼ਰੀਫ, ਭੈਣੀ ਮੀਆਂ ਖਾਂ ਤੇ ਕੋਟ ਧੰਦਲ ਵਿਚ ਕਾਂਗਰਸ ਨੂੰ ਹਾਰ।
ਗੁਰਦਾਸਪੁਰ ਜ਼ਿਲ੍ਹੇ ਦੇ ਸ੍ਰੀਹਰਗੋਬਿੰਦਪੁਰ
* ਬਾਲੀਵੁੱਡ ਵਿਚੋਂ ਪਹਿਲੀ ਗ੍ਰਿਫਤਾਰੀ
* ਸ੍ਰੀਸ਼ਾਂਤ ਦਾ 26 ਤੱਕ ਪੁਲੀਸ ਰਿਮਾਂਡ * ਰਣਜੀ ਖਿਡਾਰੀ ਯਾਦਵ ਗ੍ਰਿਫ਼ਤਾਰ
ਮੁੰਬਈ, 21 ਮਈ
ਦੇਸ਼ ਦੁਨੀਆਂ ਵਿਚ ਨਾਮ ਚਮਕਾਉਣ ਵਾਲੇ ਮਰਹੂਮ ਭਲਵਾਨ ਦਾਰਾ ਸਿੰਘ ਦੇ ਪੁੱਤ ਤੇ ਬਾਲੀਵੁੱਡ ਅਦਾਕਾਰ ਵਿੰਦੂ ਰੰਧਾਵਾ ਨੂੰ ਆਈਪੀਐਲ ਸਪੌਟ ਫਿਕਸਿੰਗ ਕਾਂਡ ਵਿਚ ਮੁੰਬਈ ਕਰਾਈਮ ਬਰਾਂਚ ਨੇ ਅੱਜ ਗ੍ਰਿਫਤਾਰ ਕਰ ਲਿਆ। ਇਸ ਤਾਜ਼ਾ ਤਰੀਨ ਸਕੈਂਡਲ ਵਿਚ ਬਾਲੀਵੁੱਡ ’ਚੋਂ ਕੀਤੀ ਗਈ ਇਹ ਪਹਿਲੀ ਗ੍ਰਿਫਤਾਰੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ,‘‘ਅਸੀਂ ਵਿੰਦੂ ਤੋਂ ਪੁੱਛ-ਪੜਤਾਲ
ਪੇਈਚਿੰਗ, 21 ਮਈ
ਚੀਨ ਨੇ ਆਪਣੇ ਪ੍ਰਧਾਨ ਮੰਤਰੀ ਲੀ ਖਚਿਆਂਗ ਦੇ ਭਾਰਤ ਦੌਰੇ ਨੂੰ ‘ਸਫਲ’ ਕਰਾਰ ਦਿੱਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੋਂਗ ਲੇਈ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘‘ਲੀ ਖਚਿਆਂਗ ਦੇ ਭਾਰਤ ਦੌਰੇ ਨਾਲ ਦੁਵੱਲੇ ਸਹਿਯੋਗ ਨੂੰ ਹੁਲਾਰਾ ਮਿਲੇਗਾ। ਲੀ ਖੁਦ ਵੀ ਇਸ ਦੌਰੇ ਨੂੰ ‘ਸਫਲ’ ਆਖ ਚੁੱਕੇ ਹਨ ਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਵੇਲੇ ਮਾਹੌਲ ‘ਆਪਣੇ ਘਰ ਵਰਗਾ’ ਹੀ ਲੱਗਿਆ।’’ ਬੁਲਾਰੇ ਨੇ ਕਿਹਾ, ‘‘ਭਾਰਤ ਤੇ ਚੀਨ
ਟਰੇਡ ਯੂਨੀਅਨ ਕਨਫੈਡਰੇਸ਼ਨ ਪਿੱਠ ’ਤੇ ਆਈ
ਲੰਡਨ, 21 ਮਈ
ਫਿਨਲੈਂਡ ਦਾ ਇਕ ਸਿੱਖ ਡਰਾਈਵਰ ਇਸ ਦੇਸ਼ ’ਚ ਕੰਮ ਦੌਰਾਨ ਪੱਗ ਬੰਨ੍ਹਣ ਦੇ ਆਪਣੇ ਹੱਕ ਲਈ ਲੜ ਰਿਹਾ ਹੈ। ਉਸ ਨੂੰ ਉਸ ਦੇ ਮਾਲਕ ਨੇ ਪੱਗ ਨਾ ਬੰਨ੍ਹਣ ਲਈ ਕਿਹਾ ਸੀ।
ਦੇਸ਼ ਦੀ ਰਾਜਧਾਨੀ ਹੇਲਸਿੰਕੀ ਨੇੜੇ ਵਾਂਟਾ ਖੇਤਰ ’ਚ ਵਿਓਲੀਆ ਬੱਸ ਕੰਪਨੀ ’ਚ ਕੰਮ ਕਰਦੇ ਸੁਖਦਰਸ਼ਨ ਸਿੰਘ ਗਿੱਲ ਨੂੰ ਪੱਗ ਬੰਨ੍ਹਣ ਦੇ ਅਧਿਕਾਰ ਦੀ ਲੜਾਈ ਲੜਨੀ ਪੈ ਰਹੀ ਹੈ। ਉਹ 1980ਵਿਆਂ ’ਚ ਫਿਨਲੈਂਡ ਆਇਆ ਸੀ। ਉਹ ਇਸ ਸਕੈਂਡੇਨੇਵੀਆਈ ਮੁਲਕ ’ਚ ਆਉਣ ਵਾਲੇ ਪਹਿਲੇ ਸਿੱਖਾਂ
ਨਵੀਂ ਦਿੱਲੀ, 21 ਮਈ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਦਿੱਲੀ ਹਾਈ ਕੋਰਟ ਨੇ ਛੇ ਹਫਤਿਆਂ ਲਈ ਜ਼ਮਾਨਤ ਦੇ ਦਿੱਤੀ। ਉਹ ਇਸ ਦੌਰਾਨ ਇੱਥੋਂ ਦੇ ਹਸਪਤਾਲ ’ਚ ਪੇਸਮੇਕਰ ਲਗਵਾਉਣ ਲਈ ਅਪਰੇਸ਼ਨ ਕਰਾਉਣਗੇ। ਜਸਟਿਸ ਸਿਧਾਸਰ ਮ੍ਰਿਦੁਲ ਨੇ ਅੰਤਰਿੰਗ ਜ਼ਮਾਨਤ ਸਵੀਕਾਰ ਕਰਦਿਆਂ ਕਿਹਾ ਕਿ ਕੇਸ ਦੇ ਤੱਥ ਤੇ ਹਾਲਾਤ ਦੇਖਦਿਆਂ ਤੇ ਅਪੀਲ ਕਰਤਾ ਦੀ ਡਾਕਟਰੀ ਰਿਪੋਰਟ ਨੂੰ ਧਿਆਨ ਵਿਚ ਰੱਖਦਿਆਂ ਉਸ ਦੀ ਸਜ਼ਾ ਛੇ ਹਫਤਿਆਂ ਲਈ ਮੁਲਤਵੀ ਕੀਤੀ ਜਾਂਦੀ ਹੈ। ਭਾਰਤੀ ਨੈਸ਼ਨਲ ਲੋਕ ਦਲ (ਇਨੈਲੋ)
ਯੂਪੀਏ ਸਰਕਾਰ ਦੀਆਂ ਅਸਫਲਤਾਵਾਂ ਖ਼ਿਲਾਫ਼ ਅੰਦੋਲਨ 27 ਤੋਂ
ਨਵੀਂ ਦਿੱਲੀ, 21 ਮਈ
ਭਾਜਪਾ ਦੇ ਸੀਨੀਅਰ ਆਗੂਆਂ ਨੇ ਅੱਜ 2014 ਦੀਆਂ ਲੋਕ ਸਭਾ ਚੋਣਾਂ ਬਾਰੇ ਰਣਨੀਤੀ ’ਤੇ ਵਿਚਾਰ ਚਰਚਾ ਕੀਤੀ ਅਤੇ ਫੈਸਲਾ ਕੀਤਾ ਕਿ ਸਰਕਾਰ ਦੀਆਂ ‘ਕਮੀਆਂ’ ਅਤੇ ਘੋਟਾਲਿਆਂ ਨੂੰ ਜ਼ੋਰਦਾਰ ਢੰਗ ਨਾਲ ਉਜਾਗਰ ਕੀਤਾ ਜਾਵੇ ਤੇ ਇਸ ਦੇ ਤਹਿਤ ਅਗਲੇ ਹਫਤੇ ਤੋਂ ਇਕ ਅੰਦੋਲਨ ਦੇਸ਼ ਭਰ ’ਚ ਚਲਾਇਆ ਜਾਵੇਗਾ। ਇਸ ਮੀਟਿੰਗ ’ਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਸਨ। ਭਾਜਪਾ ਦੇ ਪਾਰਲੀਮਾਨੀ ਬੋਰਡ ਦੀ ਅੱਜ ਇਥੇ ਮੀਟਿੰਗ
ਨਵੀਂ ਦਿੱਲੀ, 21 ਮਈ
ਦੇਸ਼ ’ਚ ਤਪਸ਼ ਕਹਿਰ ਵਰਤਾ ਰਹੀ ਹੈ। ਮੱਧ ਪ੍ਰਦੇਸ਼ ’ਚ ਅੱਤ ਦੀ ਗਰਮੀ ਨਾਲ ਤਿੰਨ ਮੌਤਾਂ ਹੋ ਗਈਆਂ। ਅੱਜ ਨਾਗਪੁਰ ਵਿੱਚ ਛੇ ਦਹਾਕਿਆਂ ਦੌਰਾਨ ਸਭ ਤੋਂ ਵੱਧ ਗਰਮ ਦਿਨ ਰਿਕਾਰਡ ਕੀਤਾ ਗਿਆ। ਉਥੇ ਪਾਰਾ ਅੱਜ 47.8 ਡਿਗਰੀ ਤਕ ਪੁੱਜ ਚੁੱਕਿਆ ਹੈ।
47.5 ਡਿਗਰੀ ਨਾਲ ਰਾਜਸਥਾਨ ਦਾ ਸ੍ਰੀਗੰਗਾਨਗਰ ਦੇਸ਼ ਦਾ ਦੂਜਾ ਸਭ ਤੋਂ ਗਰਮ ਸਥਾਨ ਰਿਹਾ। ਦਿੱਲੀ ਨੇ ਵੀ ਅੱਜ ਇਸ ਰੁੱਤ ਦੇ ਸਭ ਤੋਂ ਗਰਮ ਦਿਨ ਦੀ ਮਾਰ ਝੱਲੀ। ਇਥੇ ਪਾਰਾ 45 ਡਿਗਰੀ ਤੋਂ ਵੀ ਵਧ ਕੇ 45.1 ਡਿਗਰੀ ’ਤੇ ਚਲਿਆ ਗਿਆ। ਰਾਜਧਾਨੀ ’ਚ ਅੱਜ
ਨਵੀਂ ਦਿੱਲੀ, 21 ਮਈ
ਸੁਪਰੀਮ ਕੋਰਟ ਨੇ ਆਈਪੀਐਲ ਵਿੱਚ ਸਪੌਟ ਫਿਕਸਿੰਗ ਤੇ ਬੇਨਿਯਮੀਆਂ ਨਾਲ ਨਜਿੱਠਣ ’ਚ ਢਿੱਲੜ ਰਵੱਈਏ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਚੰਗੀ ਝਾੜ-ਝੰਬ ਕੀਤੀ ਅਤੇ ਹੁਕਮ ਦਿੱਤਾ ਕਿ ਭਲੇਮਾਨਸਾ ਦੀ ਖੇਡ ਕ੍ਰਿਕਟ ਦਾ ਮਾਣ ਬਹਾਲ ਕਰਨ ਲਈ ‘ਬੇਈਮਾਨਾਂ’ ਖਿਲਾਫ਼ ਕਾਰਵਾਈ ਕੀਤੀ ਜਾਵੇ। ਜਸਟਿਸ ਬੀ.ਐਸ. ਚੌਹਾਨ ਤੇ ਜਸਟਿਸ ਦੀਪਕ ਮਿਸ਼ਰਾ ਦੇ ਬੈਂਚ ਨੇ ਆਈਪੀਐਲ ਉਪਰ ਪਾਬੰਦੀ ਲਗਾਉਣ ਤੋਂ ਇਨਕਾਰ ਕਰਦਿਆਂ ਸਪੌਟ ਫਿਕਸਿੰਗ ਕਾਂਡ ਕਾਰਨ ਦਾਗ਼ਦਾਰ ਹੋਏ ਕ੍ਰਿਕਟ
ਨਵੀਂ ਦਿੱਲੀ, 21 ਮਈ
ਰੱਖਿਆ ਸਕੱਤਰ ਸ਼ਸ਼ੀ ਕਾਂਤ ਸ਼ਰਮਾ ਭਾਰਤ ਦੇ ਨਵੇਂ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਹੋਣਗੇ। ਰਾਸ਼ਟਰਪਤੀ ਪ੍ਰਣਬ ਮੁਖਰਜੀ ਵੀਰਵਾਰ 23 ਮਈ ਨੂੰ ਉਨ੍ਹਾਂ ਨੂੰ ਰਾਜ਼ਦਾਰੀ ਦਾ ਹਲਫ਼ ਦਿਵਾਉਣਗੇ। ਉਹ ਵਿਨੋਦ ਰਾਏ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ ਭਲਕੇ ਖਤਮ ਹੋ ਰਿਹਾ ਹੈ।
-ਪੀ.ਟੀ.ਆਈ.
ਮੁਕੰਦ ਚੀਮਾ
ਸੰਦੌੜ, 21 ਮਈ
ਨੇੜਲੇ ਪਿੰਡ ਬਾਪਲਾ ਦੇ ਇਕ ਨੌਜਵਾਨ ਗੁਰਪ੍ਰੀਤ ਸਿੰਘ ਦੀ ਫਿਲਪੀਨਜ਼ ਦੇ ਇਲੂ ਟਾਪੂ ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੁਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦਾ ਕਤਲ ਪੁਰਾਣੀ ਰੰਜ਼ਿਸ਼ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ। ਨੌਜਵਾਨ ਦੇ ਚਾਚਾ ਕੁਲਵਿੰਦਰ ਸਿੰਘ ਅਤੇ ਰਿਸ਼ਤੇਦਾਰ ਦਲੀਪ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ ਗੋਰਾ (30) ਪੁੱਤਰ ਜਗਜੀਤ ਸਿੰਘ 2004 ਵਿਚ ਫਿਲਪੀਨਜ਼ ਗਿਆ ਸੀ। ਬੀਤੀ ਰਾਤ ਗੁਰਪ੍ਰੀਤ
ਪੱਤਰ ਪ੍ਰੇਰਕ
ਬੋਹਾ, 21 ਮਈ
ਨੇੜਲੇ ਪਿੰਡ ਮੱਲ ਸਿੰਘ ਵਾਲਾ ਵਿਖੇ ਨਾਬਾਲਗ ਕੁੜੀ ਨਾਲ ਤਿੰਨ ਨੌਜਵਾਨਾਂ ਵੱਲੋਂ ਜਬਰ ਜਨਾਹ ਕੀਤਾ ਗਿਆ। ਮੁਲਜ਼ਮ ਫਰਾਰ ਹਨ। ਬੁਢਲਾਡਾ ਦੇ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਲੜਕੀ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਬੀਤੀ ਰਾਤ 10 ਕੁ ਵਜੇ ਜਦੋਂ ਉਹ ਆਪਣੇ ਘਰ ਅੰਦਰ ਕਮਰੇ ਵਿਚ ਸੌਂ ਰਹੀ ਸੀ ਤਾਂ ਉਸ ਦੇ ਹੀ ਪਿੰਡ ਦੇ ਤਿੰਨ ਨੌਜਵਾਨ ਜਸਵੀਰ ਸਿੰਘ ਜੱਸੀ, ਬਲਵਿੰਦਰ ਸਿੰਘ ਤੇ ਹਰਜੀਤ ਸਿੰਘ ਉਸ ਦੇ ਘਰ ਦੀ ਕੰਧ ਟੱਪ ਕੇ ਉਸ ਦੇ ਕਮਰੇ ਵਿਚ ਦਾਖਲ ਹੋ ਗਏ ਤੇ ਉਸ ਦੇ ਮੂੰਹ
ਨਵੀਂ ਦਿੱਲੀ, 21 ਮਈ
ਅਮਰੀਕਾ ਸਥਿਤ ਆਊਟ ਸੋਰਸਿੰਗ ਫਰਮ ਆਈਗੇਟ ਕਾਰਪੋਰੇਸ਼ਨ ਨੇ ਜਿਨਸੀ ਸੋਸ਼ਣ ਦੇ ਦੋਸ਼ ਵਿਚ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਫਨੀਸ਼ ਮੂਰਤੀ ਨੂੰ ਬਰਖਾਸਤ ਕਰ ਦਿੱਤਾ ਹੈ। ਮੂਰਤੀ ਦੇ ਆਪਣੇ ਅਧੀਨ ਇਕ ਮਹਿਲਾ ਮੁਲਾਜ਼ਮ ਨਾਲ ਸਬੰਧ ਸਨ, ਪਰ ਇਨ੍ਹਾਂ ਸਬੰਧਾਂ ਨੂੰ ਲੁਕਾ ਕੇ ਰੱਖਿਆ ਗਿਆ ਸੀ।
-ਪੀ.ਟੀ.ਆਈ.
ਅਲਾਹਾਬਾਦ, 21 ਮਈ
ਅਲਾਹਾਬਾਦ ਹਾਈ ਕੋਰਟ ਨੇ ਦੰਦਸਾਜ਼ ਜੋੜੀ ਰਾਜੇਸ਼ ਤੇ ਨੁਪੁਰ ਤਲਵਾੜ ਦੀ ਉਹ ਪਟੀਸ਼ਨ ਰੱਦ ਕਰ ਦਿੱਤੀ ਹੈ ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਆਰੁਸ਼ੀ-ਹੇਮਰਾਜ ਕਤਲ ਕੇਸ ’ਚ 14 ਗਵਾਹਾਂ ਦੇ ਬਿਆਨ ਲਏ ਜਾਣ। ।
-ਪੀ.ਟੀ.ਆਈ.