ਪਾਕਿ 2000 ਦੇ ਨੋਟ ਦੀ ਨਕਲ ’ਚ ਸਫਲ !    ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ !    ਝੂਠ ਦੇ ਪੈਰ !    ਖੁਸ਼ੀਆਂ ਦੀ ਵਿਗਿਆਨਕ ਰਵਾਇਤ ਨਿੰਮ ਬੰਨ੍ਹਣਾ !    ਸਾਡੇ ਖੂਹ ਉੱਤੇ ਵਸਦਾ ਰੱਬ ਨੀਂ... !    ਸੋਹਣੇ ਸਰੂਪ ਵਾਲਾ ਹੁਸਨੈਨੀ ਪਿੱਦਾ !    ਜ਼ਿੰਦਗੀ ਦੀ ਖ਼ੂਬਸੂਰਤੀ ਦਾ ਜਸ਼ਨ ਹੈ ਮੁਸਕਰਾਹਟ !    ਅੱਗ ਬੁਝਾਉਣ ਵਾਲਾ ਲਾਲ ਸਿਲੰਡਰ !    ਕਿਵੇਂ ਕਰੀਏ ਨੁਕਤਾਚੀਨੀ ? !    ਗੋਵਿੰਦਾ ਦੇ ਬਹਾਨੇ ‘ਆ ਗਿਆ ਹੀਰੋ’ !    

ਮੁੱਖ ਸਫ਼ਾ › ›

Featured Posts
ਅਮਰੀਕਾ ’ਚ ਭਾਰਤੀ ਇੰਜਨੀਅਰ ਦੀ ਹੱਤਿਆ

ਅਮਰੀਕਾ ’ਚ ਭਾਰਤੀ ਇੰਜਨੀਅਰ ਦੀ ਹੱਤਿਆ

ਸਾਬਕਾ ਜਲ ਸੈਨਾ ਅਧਿਕਾਰੀ ਨੇ ‘ਮੇਰੇ ਦੇਸ਼ ’ਚੋਂ ਬਾਹਰ ਨਿਕਲ ਜਾਓ’ ਕਹਿ ਕਿ ਮਾਰੀਆਂ ਗੋਲੀਆਂ; ਇਕ ਭਾਰਤੀ ਸਮੇਤ ਦੋ ਫੱਟੜ ਹਿਊਸਟਨ/ਵਾਸ਼ਿੰਗਟਨ, 24 ਫਰਵਰੀ ਅਮਰੀਕਾ ਦੇ ਸ਼ਹਿਰ ਕਾਂਸਸ ਦੇ ਇਕ ਭੀੜ ਭੜੱਕੇ ਵਾਲੇ ਬਾਰ ਵਿੱਚ ਸਾਬਕਾ ਜਲ ਸੈਨਾ ਅਧਿਕਾਰੀ ਨੇ ਗੋਲੀ ਮਾਰ ਕੇ ਇਕ ਭਾਰਤੀ ਇੰਜਨੀਅਰ ਦੀ ਹੱਤਿਆ ਕਰ ਦਿੱਤੀ ਅਤੇ ਦੋ ਜਣਿਆਂ ...

Read More

ਟਰੈਕਟਰ ਦਾ ਕਰਜ਼ਾ ਮੋੜਨ ਤੋਂ ਅਸਮਰੱਥ ਕਿਸਾਨ ਵੱਲੋਂ ਖ਼ੁਦਕੁਸ਼ੀ

ਟਰੈਕਟਰ ਦਾ ਕਰਜ਼ਾ ਮੋੜਨ ਤੋਂ ਅਸਮਰੱਥ ਕਿਸਾਨ ਵੱਲੋਂ ਖ਼ੁਦਕੁਸ਼ੀ

ਪੱਤਰ ਪ੍ਰੇਰਕ ਸ੍ਰੀ ਮੁਕਤਸਰ ਸਾਹਿਬ, 24 ਫਰਵਰੀ ਪਿੰਡ ਬੱਲਮਗੜ੍ਹ ਦੇ ਕਿਸਾਨ ਜਸਵਿੰਦਰ ਸਿੰਘ ਉਰਫ਼ ਰਾਜਾ (30) ਪੁੱਤਰ ਭਰਪੂਰ ਸਿੰਘ ਨੇ ਕੀਟਨਾਸ਼ਕ ਪੀ ਕੇ ਖ਼ੁਦਕੁਸ਼ੀ ਕਰ ਲਈ। ਜਸਵਿੰਦਰ ਸਿੰਘ ਦੇ ਫੁੱਫੜ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਕਰੀਬ ਇਕ ਸਾਲ ਪਹਿਲਾਂ ਬਠਿੰਡਾ ਦੀ ਫਾਇਨਾਂਸ ਕੰਪਨੀ ਤੋਂ ਕਰੀਬ ਪੰਜ ਲੱਖ ਰੁਪਏ ਦਾ ਕਰਜ਼ਾ ...

Read More

ਟਾਂਡਾ ਕਾਲੀਆ ਦੇ ਨੌਜਵਾਨ ਦੀ ਅਮਰੀਕਾ ਵਿੱਚ ਮੌਤ

ਟਾਂਡਾ ਕਾਲੀਆ ਦੇ ਨੌਜਵਾਨ ਦੀ ਅਮਰੀਕਾ ਵਿੱਚ ਮੌਤ

ਗੁਰਦੀਪ ਸਿੰਘ ਟੱਕਰ ਮਾਛੀਵਾੜਾ, 24 ਫਰਵਰੀ ਅਮਰੀਕਾ ਦੇ ਕੈਲੀਫੋਰਨੀਆ ਪ੍ਰਾਂਤ ਵਿੱਚ ਸੜਕ ਹਾਦਸੇ ਵਿੱਚ ਪਿੰਡ ਟਾਂਡਾ ਕਾਲੀਆ ਦੇ ਨੌਜਵਾਨ ਸੰਦੀਪ ਸਿੰਘ ਉਰਫ਼ ਬੱਬੂ (24) ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਸੰਦੀਪ ਸਿੰਘ 12ਵੀਂ ਜਮਾਤ ਪਾਸ ਕਰਨ ਬਾਅਦ ਤਕਰੀਬਨ 7 ਸਾਲ ਪਹਿਲਾਂ ਅਮਰੀਕਾ ਚਲਾ ਗਿਆ ਸੀ। ਹੁਣ ਉਹ ਕੈਲੀਫੋਰਨੀਆ ਵਿੱਚ ਟਰਾਲਾ ਚਲਾਉਂਦਾ ...

Read More

ਬਿਹਾਰ ਸਟਾਫ਼ ਸਿਲੈਕਸ਼ਨ ਕਮਿਸ਼ਨ ਦਾ ਮੁਖੀ ਗ਼੍ਰਿਫ਼ਤਾਰ

ਬਿਹਾਰ ਸਟਾਫ਼ ਸਿਲੈਕਸ਼ਨ ਕਮਿਸ਼ਨ ਦਾ ਮੁਖੀ ਗ਼੍ਰਿਫ਼ਤਾਰ

ਪਟਨਾ, 24 ਫਰਵਰੀ ਬਿਹਾਰ ਵਿੱਚ ਕਲਰਕਾਂ ਦੀ ਭਰਤੀ ਸਬੰਧੀ ਪੇਪਰ ਲੀਕ ਮਾਮਲੇ ਵਿੱਚ ਇਕ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਬਿਹਾਰ ਸਟਾਫ਼ ਸਿਲੈਕਸ਼ਨ ਕਮਿਸ਼ਨ ਦੇ ਚੇਅਰਮੈਨ ਸੁਧੀਰ ਕੁਮਾਰ ਸਣੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੂਜੇ ਪਾਸੇ ਆਈਏਐਸ ਆਫ਼ੀਸਰਜ਼ ਐਸੋਸੀਏਸ਼ਨ ਨੇ ਗ਼੍ਰਿਫ਼ਤਾਰੀ ਦਾ ਜ਼ੋਰਦਾਰ ਵਿਰੋਧ ਕਰਦਿਆਂ ਮਾਮਲੇ ਦੀ ਸੀਬੀਆਈ   ਜਾਂਚ ਦੀ ਮੰਗ ...

Read More

ਮੋਦੀ ਦੀ ਰੈਲੀ ਤੋਂ ਪਹਿਲਾਂ ਬੰਬ ਬਰਾਮਦ

ਮੋਦੀ ਦੀ ਰੈਲੀ ਤੋਂ ਪਹਿਲਾਂ ਬੰਬ ਬਰਾਮਦ

ਇੰਫਾਲ, 24 ਫਰਵਰੀ ਮਨੀਪੁਰ ਦੇ ਇੰਫਾਲ ਪੱਛਮੀ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਰੈਲੀ ਤੋਂ ਪਹਿਲਾਂ ਹਥਗੋਲਾ ਤੇ ਬੰਬ ਬਰਾਮਦ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਰਾਜ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਲਾਂਗਜਿੰਗ ਅਚੋਬਾ ਵਿੱਚ ਰੈਲੀ ਨੂੰ ਸੰਬੋਧਨ ਕਰਨਾ ਸੀ। ਹਥਗੋਲਾ ਭਾਜਪਾ ਉਮੀਦਵਾਰ ਸੋਬਮ ...

Read More

ਬਿ੍ਟਿਸ਼ ਸੰਸਦ ਮੈਂਬਰ ਵੀਰੇਂਦਰ ਸ਼ਰਮਾ ਨੂੰ ਐਵਾਰਡ

ਬਿ੍ਟਿਸ਼ ਸੰਸਦ ਮੈਂਬਰ ਵੀਰੇਂਦਰ ਸ਼ਰਮਾ ਨੂੰ ਐਵਾਰਡ

ਲੰਡਨ, 24 ਫਰਵਰੀ ਭਾਰਤੀ ਮੂਲ ਦੇ ਬਰਤਾਨਵੀ ਸੰਸਦ ਮੈਂਬਰਾਂ ਵਿੱਚੋਂ ਸਭ ਤੋਂ ਸੀਨੀਅਰ ਵੀਰੇਂਦਰ ਸ਼ਰਮਾ ਨੂੰ ਭਾਰਤ-ਬਰਤਾਨੀਆ ਰਿਸ਼ਤਿਆਂ ਵਿੱਚ ਲਾਮਿਸਾਲ ਯੋਗਦਾਨ ਬਦਲੇ ਪਹਿਲਾ ਡਾ. ਸਤਿਆ ਪਾਲ ਯਾਦਗਾਰੀ ਐਵਾਰਡ ਦਿੱਤਾ ਗਿਆ। ਈਲਿੰਗ ਸਾਊਥ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਨੇ ਬੁੱਧਵਾਰ ਨੂੰ ਲੰਡਨ ਵਿੱਚ ਇਕ ਸਮਾਰੋਹ ਦੌਰਾਨ ਪਰਵਾਸੀ ਭਾਰਤੀ ਸਨਅਤਕਾਰ ਲਾਰਡ ਸਵਰਾਜ ...

Read More

ਸੰਕੇਤਕ ਸਾਬਤ ਹੋਇਆ ਇਨੈਲੋ ਦਾ ‘ਜਲ ਯੁੱਧ’ ਅੰਦੋਲਨ

ਸੰਕੇਤਕ ਸਾਬਤ ਹੋਇਆ ਇਨੈਲੋ ਦਾ ‘ਜਲ ਯੁੱਧ’ ਅੰਦੋਲਨ

ਪੰਜਾਬ ਪੁਲੀਸ ਨੇ ਸ਼ੰਭੂ ਬਾਰਡਰ ’ਤੇ ਅਭੈ ਚੌਟਾਲਾ ਸਮੇਤ ਸੌ ਦੇ ਕਰੀਬ ਆਗੂ ਗ੍ਰਿਫ਼ਤਾਰ ਕਰ ਕੇ ਪਟਿਆਲਾ ਜੇਲ੍ਹ ਭੇਜੇ ਸਰਬਜੀਤ ਭੰਗੂ/ਬਹਾਦਰ ਮਰਦਾਂਪੁਰ ਸ਼ੰਭੂ ਬਾਰਡਰ, 23 ਫਰਵਰੀ ਐਸਵਾਈਐਲ ਨਹਿਰ ਦੀ ਮੁੜ ਪੁਟਾਈ ਕਰਨ ਦੇ ਐਲਾਨ ਤਹਿਤ ਅੱਜ ਸ਼ੰਭੂ ਬਾਰਡਰ ਰਾਹੀਂ ਪੰਜਾਬ ਵਿਚ ਦਾਖ਼ਲ ਹੋਏ ਇਨੈਲੋ ਆਗੂ ਅਭੈ ਚੌਟਾਲਾ ਸਮੇਤ ਸੌ ਦੇ ਕਰੀਬ ਪਾਰਟੀ ਆਗੂਆਂ ...

Read More


ਜਾਟ ਅੰਦੋਲਨ ਦੇ ਜ਼ਖ਼ਮੀਆਂ ਨੂੰ ਮਿਲੇ ਮੁਆਵਜ਼ੇ ਦੇ ਚੈੱਕ

Posted On February - 20 - 2017 Comments Off on ਜਾਟ ਅੰਦੋਲਨ ਦੇ ਜ਼ਖ਼ਮੀਆਂ ਨੂੰ ਮਿਲੇ ਮੁਆਵਜ਼ੇ ਦੇ ਚੈੱਕ
ਜ਼ਿਲ੍ਹਾ ਪ੍ਰਸ਼ਾਸਨ ਨੇ ਪਿਛਲੇ ਸਾਲ ਜਾਟ ਰਾਖਵਾਂਕਰਨ ਹਾਸਲ ਕਰਨ ਲਈ ਕੀਤੇ ਪ੍ਰਦਰਸ਼ਨਾਂ ਦੌਰਾਨ ਜ਼ਖ਼ਮੀ ਹੋਏ 22 ‘ਬੇਗੁਨਾਹ ਲੋਕਾਂ’ ਨੂੰ ਅੱਜ 15 ਲੱਖ ਰੁਪਏ ਦੇ ਚੈੱਕ ਵੰਡੇ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅੱਠ ਵਿਅਕਤੀਆਂ ਨੂੰ ਇੱਕ-ਇੱਕ ਲੱਖ ਰੁਪਏ ਜਦਕਿ 14 ਜਣਿਆਂ ਨੂੰ 50-50 ਹਜ਼ਾਰ ਦੇ ਚੈੱਕ ਦਿੱਤੇ ਗਏ। ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਹੋਏ ਜਾਟ ਸੰਘਰਸ਼ ਦੌਰਾਨ 30 ਲੋਕ ਮਾਰੇ ਗਏ ਅਤੇ ਕਈ ਲੋਕ ਜ਼ਖ਼ਮੀ ....

ਦੱਖਣੀ ਏਸ਼ਿਆਈ ਮੇਲੇ ਦੇ ਬਹੁਤੇ ਵਪਾਰੀ ਹੋਏ ਨਿਰਾਸ਼

Posted On February - 20 - 2017 Comments Off on ਦੱਖਣੀ ਏਸ਼ਿਆਈ ਮੇਲੇ ਦੇ ਬਹੁਤੇ ਵਪਾਰੀ ਹੋਏ ਨਿਰਾਸ਼
ਪੰਜ ਦਿਨ ਚੱਲੇ ਦੱਖਣੀ ਏਸ਼ਿਆਈ ਵਪਾਰਕ ਮੇਲੇ ਦੇ ਆਖਰੀ ਦਿਨਾਂ ’ਚ ਔਰਤਾਂ ਵੱਲੋਂ ਕੀਤੀ ਗਈ ਖਰੀਦਦਾਰੀ ਨੇ ਵਪਾਰੀਆਂ ਨੂੰ ਆਰਥਿਕ ਤੌਰ ’ਤੇ ਧਰਵਾਸ ਦਿੱਤਾ। ਔਰਤਾਂ ਨੇ ਪਸ਼ਮੀਨੇ ਦੇ ਮਹਿੰਗੇ ਭਾਅ ਦੇ ਸ਼ਾਲ ਖਰੀਦਣ ਵਿੱਚ ਪੂਰੀ ਦਿਲਚਸਪੀ ਦਿਖਾਈ। ....

ਰਾਡ ਮਾਰ ਕੇ ਪਤਨੀ ਦੀ ਹੱਤਿਆ

Posted On February - 20 - 2017 Comments Off on ਰਾਡ ਮਾਰ ਕੇ ਪਤਨੀ ਦੀ ਹੱਤਿਆ
ਇਥੇ ਅਨਾਰਦਾਨਾ ਚੌਕ ਨੇੜੇ ਸਥਿਤ ਟੋਭਾ ਬਾਬਾ ਧਿਆਨਾ ਸਿੰਘ ਵਿਖੇ ਇਕ ਵਿਅਕਤੀ ਨੇ ਆਪਣੀ ਸੁੱਤੀ ਪਈ ਪਤਨੀ ਦੇ ਸਿਰ ’ਚ ਰਾਡ ਮਾਰ ਕੇ ਹੱਤਿਆ ਕਰ ਦਿੱਤੀ। ਉਸ ਨੇ ਰਾਡ ਮਾਰ ਕੇ ਆਪਣੇ ਲੜਕੇ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਪਟਿਆਲਾ ਤੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਪੁਲੀਸ ਅਨੁਸਾਰ 45 ਸਾਲਾ ਹਰਚਰਨ ਸਿੰਘ ਉਰਫ਼ ਬਿੱਟੂ ਡਰਾਈਵਰ ਹੈ। ਉਸ ਦਾ ਲੜਕਾ ਵੀਨੂੰ ਮੋਬਾਈਲ ਫੋਨ ....

ਆਰਥਿਕ ਤੰਗੀ ਨੇ ਚਾਰ ਜਾਨਾਂ ਲਈਆਂ

Posted On February - 20 - 2017 Comments Off on ਆਰਥਿਕ ਤੰਗੀ ਨੇ ਚਾਰ ਜਾਨਾਂ ਲਈਆਂ
ਆਰਥਿਕ ਤੰਗੀ ਤੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਸਰਦੂਲਗੜ੍ਹ ’ਚ ਦੋ ਤੇ ਭਗਤਾ ਭਾਈ ’ਚ ਦੋ ਜਣਿਆਂ ਨੇ ਖੁਦਕੁਸ਼ੀ ਕਰ ਲਈ ਹੈ। ਸਰਦੂਲਗੜ੍ਹ (ਪੱਤਰ ਪ੍ਰੇਰਕ): ਤਹਿਸੀਲ ਸਰਦੂਲਗੜ੍ਹ ਦੇ ਪਿੰਡ ਬਾਜੇਵਾਲਾ ਵਿੱਚ ਦੋ ਦਿਨਾਂ ਅੰਦਰ ਇੱਕ ਕਿਸਾਨ ਅਤੇ ਇੱਕ ਮਜ਼ਦੂਰ ਨੇ ਖੁਦਕੁਸ਼ੀ ਕਰ ਲਈ ਹੈ। ਥਾਣਾ ਜੌੜਕੀਆਂ ਦੇ ਤਫਤੀਸ਼ੀ ਅਫ਼ਸਰ ਅਜੈਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਬੀਰਾ ਸਿੰਘ ਪੁੱਤਰ ਕੈਲਾ ਸਿੰਘ ਦੇ ਬਿਆਨਾਂ ਅਨੁਸਾਰ ਗੁਰਜੀਤ ....

ਲਿਖਾਰੀ ਅੱਜ ਦੇਣਗੇ ਗ਼੍ਰਿਫ਼ਤਾਰੀਆਂ

Posted On February - 20 - 2017 Comments Off on ਲਿਖਾਰੀ ਅੱਜ ਦੇਣਗੇ ਗ਼੍ਰਿਫ਼ਤਾਰੀਆਂ
ਪੰਜਾਬੀ ਲੇਖਕ ਸਭਾ ਵੱਲੋਂ ਭਲਕੇ 21 ਫ਼ਰਵਰੀ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਪੰਜਾਬੀ ਬੋਲੀ ਦੇ ਹੱਕ ਲਈ ਸਮੂਹਕ ਗ੍ਰਿਫ਼ਤਾਰੀਆਂ ਦਿੱਤੀਆਂ ਜਾਣਗੀਆਂ। ਕੇਵਲ ਧਾਲੀਵਾਲ ਤੇ ਦੀਪ ਦਵਿੰਦਰ ਸਿੰਘ ਦੀ ਅਗਵਾਈ ਵਿੱਚ ਇਕੱਤਰ ਲੇਖਕਾਂ ਨੇ ਕਿਹਾ ਕਿ ਨਿਰੋਲ ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਏ ਪੰਜਾਬੀ ਸੂਬੇ ਨੂੰ ਹੋਂਦ ਵਿੱਚ ਆਇਆਂ ਅੱਧੀ ਸਦੀ ਤੋਂ ਵੱਧ ਸਮਾਂ ਹੋ ਚੁੱਕਾ ਹੈ, ਪਰ ਅਜੇ ਤਕ ਪੰਜਾਬੀ ਕਾਰ-ਵਿਹਾਰ ਤੇ ....

ਭਾਰਤ-ਪਾਕਿ ਨੇ ਸਮਝੌਤੇ ਦੀ ਮਿਆਦ ਵਧਾਈ

Posted On February - 20 - 2017 Comments Off on ਭਾਰਤ-ਪਾਕਿ ਨੇ ਸਮਝੌਤੇ ਦੀ ਮਿਆਦ ਵਧਾਈ
ਭਾਰਤ ਤੇ ਪਾਕਿਸਤਾਨ ਨੇ ਅੱਜ ਪਰਮਾਣੂ ਹਥਿਆਰਾਂ ਨਾਲ ਸਬੰਧਤ ਹਾਦਸਿਆਂ ਦਾ ਖਤਰਾ ਘਟਾਉਣ ਸਬੰਧੀ ਦੁਵੱਲੇ ਸਮਝੌਤੇ ਦੀ ਮਿਆਦ ਵਿੱਚ ਪੰਜ ਸਾਲ ਦਾ ਵਾਧਾ ਕੀਤਾ ਹੈ। ਇਸ ਸਮਝੌਤੇ ਦੀ ਮੌਜੂਦਾ ਮਿਆਦ 20 ਫਰਵਰੀ 2017 ਤੱਕ ਸੀ। ਦੋਵਾਂ ਮੁਲਕਾਂ ਵਿਚਾਲੇ ਇਹ ਸਮਝੌਤਾ 2007 ਵਿੱਚ ਹੋਇਆ ਸੀ। ....

ਚੀਨੀ ਅਧਿਕਾਰੀਆਂ ਨਾਲ ਜੈਸ਼ੰਕਰ ਦੀ ਮੁਲਾਕਾਤ ਅੱਜ

Posted On February - 20 - 2017 Comments Off on ਚੀਨੀ ਅਧਿਕਾਰੀਆਂ ਨਾਲ ਜੈਸ਼ੰਕਰ ਦੀ ਮੁਲਾਕਾਤ ਅੱਜ
ਵਿਦੇਸ਼ ਸਕੱਤਰ ਐਸ ਜੈਸ਼ੰਕਰ ਮੰਗਲਵਾਰੀਂ ਇਥੇ ਚੀਨ ਦੇ ਅਫ਼ਸਰਾਂ ਨਾਲ ਮੁਲਾਕਾਤ ਕਰਨਗੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਉਹ ਇੱਥੇ ਐਨਐਸਜੀ ’ਚ ਸ਼ਾਮਲ ਹੋਣ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ ਤੇ ਜੈਸ਼-ਏ-ਮੁਹੰਮਦ ਦੇ ਸਰਗਣੇ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਆਲਮੀ ਅਤਿਵਾਦੀ ਐਲਾਨੇ ਜਾਣ ’ਚ ਚੀਨ ਦੇ ਅੜਿੱਕੇ ਵਰਗੇ ਮੁੱਦਿਆਂ ’ਤੇ ਗੱਲਬਾਤ ਕਰਨਗੇ। ....

ਸ਼੍ਰੋਮਣੀ ਕਮੇਟੀ ਵੱਲੋਂ ਨਿਤੀਸ਼ ਦਾ ਸਨਮਾਨ

Posted On February - 19 - 2017 Comments Off on ਸ਼੍ਰੋਮਣੀ ਕਮੇਟੀ ਵੱਲੋਂ ਨਿਤੀਸ਼ ਦਾ ਸਨਮਾਨ
ਦਸਵੇਂ ਗੁਰੂ ਗੋਬਿੰਦ ਸਿੰਘ ਦਾ 350 ਸਾਲਾ ਪ੍ਰਕਾਸ਼ ਪੁਰਬ ਬਿਹਾਰ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਮਗਰੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਹੋਰਨਾਂ ਅਧਿਕਾਰੀਆਂ ਸਮੇਤ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਵਲੋਂ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਉਨ੍ਹਾਂ ਦਾ ਸਨਮਾਨ ਕੀਤਾ। ....

ਐਸਵਾਈਐਲ: ਇਨੈਲੋ ਨੂੰ ਰੋਕਣ ਲਈ ਪੰਜਾਬ ਪੁਲੀਸ ਬਣੀ ਬੰਨ੍ਹ

Posted On February - 19 - 2017 Comments Off on ਐਸਵਾਈਐਲ: ਇਨੈਲੋ ਨੂੰ ਰੋਕਣ ਲਈ ਪੰਜਾਬ ਪੁਲੀਸ ਬਣੀ ਬੰਨ੍ਹ
ਹਰਿਆਣਾ ਦੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਆਗੂ ਅਭੈ ਚੌਟਾਲਾ ਵੱਲੋਂ 23 ਫਰਵਰੀ ਨੂੰ ਪੰਜਾਬ ਵਿੱਚ ਦਾਖ਼ਲ ਹੋ ਕੇ ਸਤਲੁਜ ਯਮੁਨਾ ਲਿੰਕ ਨਹਿਰ (ਐਸਵਾਈਐਲ) ਦੀ ਖੁਦਾਈ ਕਰਨ ਦੀ ਦਿੱਤੀ ਚਿਤਾਵਨੀ ਕਾਰਨ ਦੋਵਾਂ ਰਾਜਾਂ ਵਿਚਕਾਰ ਟਕਰਾਅ ਦੀ ਸਥਿਤੀ ਬਣਦੀ ਜਾ ਰਹੀ ਹੈ। ....

ਜਾਟਾਂ ਵੱਲੋਂ ਨਾਮਿਲਵਰਤਣ ਅੰਦੋਲਨ ਚਲਾਉਣ ਦਾ ਐਲਾਨ

Posted On February - 19 - 2017 Comments Off on ਜਾਟਾਂ ਵੱਲੋਂ ਨਾਮਿਲਵਰਤਣ ਅੰਦੋਲਨ ਚਲਾਉਣ ਦਾ ਐਲਾਨ
ਆਲ ਇੰਡੀਆ ਜਾਟ ਰਾਖਵਾਂਕਰਨ ਸੰਘਰਸ਼ ਕਮੇਟੀ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਅੰਦੋਲਨ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ 26 ਫਰਵਰੀ ਤੋਂ ਸੂਬੇ ਵਿੱਚ ਕਾਲਾ ਦਿਵਸ ਮਨਾਉਣ, ਪਹਿਲੀ ਮਾਰਚ ਤੋਂ ਧਰਨਿਆਂ ਦੀ ਗਿਣਤੀ ਵਧਾ ਕੇ ਸੰਸਦ ਦੇ ਘਿਰਾਓ ਦਾ ਫ਼ੈਸਲਾ ਕੀਤਾ ਗਿਆ ਹੈ। ....

ਹਰ ਮਿੰਟ ਹੁੰਦੀ ਹੈ ਦੋ ਭਾਰਤੀਆਂ ਦੀ ਪ੍ਰਦੂਸ਼ਣ ਨਾਲ ਮੌਤ

Posted On February - 19 - 2017 Comments Off on ਹਰ ਮਿੰਟ ਹੁੰਦੀ ਹੈ ਦੋ ਭਾਰਤੀਆਂ ਦੀ ਪ੍ਰਦੂਸ਼ਣ ਨਾਲ ਮੌਤ
ਭਾਰਤ ਦੀ ਆਬੋ ਹਵਾ ਵਧੇਰੇ ਦੂਸ਼ਿਤ ਹੁੰਦੀ ਜਾ ਰਹੀ ਹੈ। ਹਾਲ ਹੀ ਵਿੱਚ ਹੋਈ ਖੋਜ ਵਿੱਚ ਕਿਹਾ ਗਿਆ ਹੈ ਕਿ ਰੋਜ਼ਾਨਾ ਦੋ ਵਿਅਕਤੀਆਂ ਦੀ ਪ੍ਰਦੂਸ਼ਣ ਕਾਰਨ ਮੌਤ ਹੁੰਦੀ ਹੈ। ਮੈਡੀਕਲ ਜਨਰਲ ‘ਦਿ ਲਾਂਸੇਟ’ ਅਨੁਸਾਰ 10 ਲੱਖ ਭਾਰਤੀਆਂ ਦੀ ਹਰ ਵਰ੍ਹੇ ਹਵਾ ਪ੍ਰਦੂਸ਼ਣ ਕਾਰਨ ਮੌਤ ਹੁੰਦੀ ਹੈ। ....

ਉੱਤਰ ਪ੍ਰਦੇਸ਼: ਤੀਜੇ ਪੜਾਅ ਵਿੱਚ 61% ਮਤਦਾਨ

Posted On February - 19 - 2017 Comments Off on ਉੱਤਰ ਪ੍ਰਦੇਸ਼: ਤੀਜੇ ਪੜਾਅ ਵਿੱਚ 61% ਮਤਦਾਨ
ਉੱਤਰ ਪ੍ਰਦੇਸ਼ ਦੇ ਸੱਤ ਪੜਾਵੀ ਵਿਧਾਨ ਸਭਾ ਚੋਣ ਦੰਗਲ ਦਾ ਤੀਜਾ ਦੌਰ ਅੱਜ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਅੱਜ 61.16 ਫੀਸਦੀ ਮਤਦਾਨ ਰਿਕਾਰਡ ਕੀਤਾ ਗਿਆ। ਅੱਜ ਮਤਦਾਨ ਵਾਲੇ ਯਾਦਵਾਂ ਦੇ ਗੜ੍ਹ ਦੇ 69 ਵਿਧਾਨ ਸਭਾ ਹਲਕੇ ਸੱਤਾਧਾਰੀ ਸਮਾਜਵਾਦੀ ਪਾਰਟੀ ਲਈ ਕਾਫ਼ੀ ਅਹਿਮ ਮੰਨੇ ਜਾਂਦੇ ਹਨ। ....

ਭਗਵੰਤ ਵੱਲੋਂ ਸ਼ਰਮੀਲਾ ਦੀ ਪਾਰਟੀ ਨੂੰ ਤਨਖਾਹ ਦਾਨ

Posted On February - 19 - 2017 Comments Off on ਭਗਵੰਤ ਵੱਲੋਂ ਸ਼ਰਮੀਲਾ ਦੀ ਪਾਰਟੀ ਨੂੰ ਤਨਖਾਹ ਦਾਨ
ਮਨੀਪੁਰ ਦੀਆਂ ਚੋਣਾਂ ਲੜ ਰਹੀ ਸ਼ਰਮੀਲਾ ਦੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 50 ਹਜ਼ਾਰ ਰੁਪਏ ਦੀ ਮਦਦ ਦੇਣ ਤੋਂ ਬਾਅਦ ‘ਆਪ’ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮੈਂਬਰ ਨੇ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਮਦਦ ਵਜੋਂ ਦਿੱਤੀ ਹੈ। ਭਗਵੰਤ ਮਾਨ ਨੇ ਅੱਜ ਟਵੀਟ ਕੀਤਾ, ‘ਸੰਸਦ ਦਾ ਮੈਂਬਰ ਹੋਣ ਦੇ ਨਾਤੇ ਮੈਂ ਆਪਣੀ ਇੱਕ ਮਹੀਨੇ ਦੀ ....

ਡੇਰੇ ਬਾਰੇ ਜਾਂਚ ਦਾ ਘੇਰਾ ਵਧਾਉਣ ਦੀ ਲੋੜ: ਬਡੂੰਗਰ

Posted On February - 19 - 2017 Comments Off on ਡੇਰੇ ਬਾਰੇ ਜਾਂਚ ਦਾ ਘੇਰਾ ਵਧਾਉਣ ਦੀ ਲੋੜ: ਬਡੂੰਗਰ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਡੇਰਾ ਸਿਰਸਾ ਵਿੱਚ ਸਮਰਥਨ ਹਾਸਲ ਕਰਨ ਗਏ ਸਿੱਖ ਆਗੂਆਂ ਦੀ ਚੱਲ ਰਹੀ ਜਾਂਚ ਦੀ ਮੁਕੰਮਲ ਰਿਪੋਰਟ 7 ਮਾਰਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੌਂਪ ਦਿੱਤੀ ਜਾਵੇਗੀ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਮਈ 2007 ਵਿੱਚ ਜਾਰੀ ਹੋਏ ਹੁਕਮਨਾਮੇ ਵਿੱਚ ਸਪੱਸ਼ਟ ....

ਨਾਗਾਲੈਂਡ ਦੇ ਮੁੱਖ ਮੰਤਰੀ ਵੱਲੋਂ ਅਸਤੀਫਾ

Posted On February - 19 - 2017 Comments Off on ਨਾਗਾਲੈਂਡ ਦੇ ਮੁੱਖ ਮੰਤਰੀ ਵੱਲੋਂ ਅਸਤੀਫਾ
ਨਾਗਾਲੈਂਡ ਦੇ ਮੁੱਖ ਮੰਤਰੀ ਟੀਐਨ ਜ਼ੇਲਿਆਂਗ ਨੇ ਸੂਬੇ ਵਿੱਚ ਚੱਲ ਰਹੇ ਸਿਆਸੀ ਮਾਹੌਲ ਦੌਰਾਨ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ਨੂੰ ਸੂਬੇ ਦੇ ਗਵਰਨਰ ਪੀਬੀ ਅਚਾਰੀਆ ਨੇ ਪ੍ਰਵਾਨ ਕਰ ਲਿਆ ਹੈ। ਉਨ੍ਹਾਂ ਨਵੇਂ ਆਗੂ ਦਾ ਇੰਤਜ਼ਾਮ ਹੋਣ ਤੱਕ ਜ਼ੇਲਿਆਂਗ ਨੂੰ ਜ਼ਿੰਮੇਵਾਰੀ ਨਿਭਾਉਣ ਲਈ ਕਿਹਾ ਹੈ। ....

ਮੁਤਬੰਨਾ ਵੀ ਰਾਖਵੇਂਕਰਨ ਦਾ ਹੱਕਦਾਰ: ਹਾਈ ਕੋਰਟ

Posted On February - 19 - 2017 Comments Off on ਮੁਤਬੰਨਾ ਵੀ ਰਾਖਵੇਂਕਰਨ ਦਾ ਹੱਕਦਾਰ: ਹਾਈ ਕੋਰਟ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਅਹਿਮ ਫੈਸਲੇ ਵਿੱਚ ਸਪੱਸ਼ਟ ਕੀਤਾ ਹੈ ਕਿ ਰਾਖਵਾਂਕਰਨ ਦੇ ਘੇਰੇ ਵਿੱਚ ਆਉਂਦੇ ਵਰਗ ਨਾਲ ਸਬੰਧਤ ਵਿਅਕਤੀ ਵੱਲੋਂ ਗੋਦ ਲਏ ਬੱਚੇ ਕੋਲ ਜੇ ਸਮਰੱਥ ਅਧਿਕਾਰੀ ਵੱਲੋਂ ਜਾਰੀ ਸਰਟੀਫਿਕੇਟ ਹੈ ਤਾਂ ਉਸ ਨੂੰ ਅਨੁਸੂਚਿਤ ਜਾਤੀ ਦੇ ਲਾਭ ਲੈਣ ਤੋਂ ਰੋਕਿਆ ਨਹੀਂ ਜਾ ਸਕਦਾ। ....
Page 5 of 2,02612345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.