ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਮੁੱਖ ਸਫ਼ਾ › ›

Featured Posts
ਲਾਲ ਬੱਤੀ ਵਾਲੀ ਕਾਰ ਨੇ ਕਸੂਤੀ ਫਸਾਈ ਸਰਕਾਰ

ਲਾਲ ਬੱਤੀ ਵਾਲੀ ਕਾਰ ਨੇ ਕਸੂਤੀ ਫਸਾਈ ਸਰਕਾਰ

ਪ੍ਰਵਾਨਗੀ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਸ਼ਾਮ ਨੂੰ ਲਿਆ ਵਾਪਸ;  ਜਾਰੀ ਹੋਵੇਗਾ ਸੋਧਿਆ ਨੋਟੀਫਿਕੇਸ਼ਨ ਬਲਵਿੰਦਰ ਜੰਮੂ ਚੰਡੀਗੜ੍ਹ, 28 ਮਾਰਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਲ ਬੱਤੀ ਕਲਚਰ ਖਤਮ ਕਰਨ ਦੇ ਮੁੱਦੇ ’ਤੇ ਸਰਕਾਰ ਦੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ, ਮੰਤਰੀ, ਵਿਧਾਇਕ ਆਪਣੀਆਂ ਕਾਰਾਂ ’ਤੇ ਲਾਲ ਬੱਤੀ ਨਹੀਂ ਲਾਉਣਗੇ। ਇਸ ਤੋਂ ਪਹਿਲਾਂ ...

Read More

ਮੁਕਾਬਲੇ ਦੌਰਾਨ ਜਵਾਨਾਂ ’ਤੇ ਪਥਰਾਅ ਕਰਦੇ ਤਿੰਨ ਨੌਜਵਾਨ ਹਲਾਕ

ਮੁਕਾਬਲੇ ਦੌਰਾਨ ਜਵਾਨਾਂ ’ਤੇ ਪਥਰਾਅ ਕਰਦੇ ਤਿੰਨ ਨੌਜਵਾਨ ਹਲਾਕ

ਬਡਗਾਮ ਘਟਨਾ ’ਚ ਇਕ ਦਹਿਸ਼ਤਗਰਦ ਦੀ ਵੀ ਮੌਤ; ਵੱਖਵਾਦੀਆਂ ਵੱਲੋਂ ਹੜਤਾਲ ਅੱਜ ਸ੍ਰੀਨਗਰ, 28 ਮਾਰਚ ਕਸ਼ਮੀਰ ਵਾਦੀ ਦੇ ਬਡਗਾਮ ਜ਼ਿਲ੍ਹੇ ਵਿੱਚ ਅੱਜ ਦਹਿਸ਼ਤਗਰਦਾਂ ਨਾਲ ਮੁਕਾਬਲੇ ਵਾਲੀ ਥਾਂ ਵਿਰੋਧ ਮੁਜ਼ਾਹਰਾ ਕਰ ਰਹੇ ਲੋਕਾਂ ਖ਼ਿਲਾਫ਼ ਜਵਾਨਾਂ ਵੱਲੋਂ ਕੀਤੀ ਕਾਰਵਾਈ ਕਾਰਨ ਤਿੰਨ ਆਮ ਸ਼ਹਿਰੀ ਮਾਰੇ ਗਏ। ਇਹ ਅਤਿਵਾਦ-ਵਿਰੋਧੀ ਅਪਰੇਸ਼ਨ ਇਕੋ-ਇਕ ਦਹਿਸ਼ਤਗਰਦ ਦੇ ਮਾਰੇ ਜਾਣ ...

Read More

ਰਾਜਪਾਲ ਦੇ ਭਾਸ਼ਣ ’ਚੋਂ ਕਾਂਗਰਸ ਦੇ ‘ਮੈਨੀਫੈਸਟੋ’ ਦਾ ਝਲਕਾਰਾ

ਰਾਜਪਾਲ ਦੇ ਭਾਸ਼ਣ ’ਚੋਂ ਕਾਂਗਰਸ ਦੇ ‘ਮੈਨੀਫੈਸਟੋ’ ਦਾ ਝਲਕਾਰਾ

ਬਦਨੌਰ ਨੇ ਕੈਪਟਨ ਸਰਕਾਰ ਦਾ ਏਜੰਡਾ ਕੀਤਾ ਪੇਸ਼; ਪਿਛਲੀ ਸਰਕਾਰ ਨੂੰ ਲਾਏ ਰਗੜੇ ਦਵਿੰਦਰ ਪਾਲ ਚੰਡੀਗੜ੍ਹ, 28 ਮਾਰਚ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਅੱਜ 15ਵੀਂ ਵਿਧਾਨ ਸਭਾ ਦੇ ਪਹਿਲੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਭਵਿੱਖ ਦਾ ਏਜੰਡਾ ਪੇਸ਼ ਕੀਤਾ। ਰਾਜਪਾਲ ਦੇ ਭਾਸ਼ਣ ’ਚੋਂ ਕਾਂਗਰਸ ...

Read More

ਜੀਐਸਟੀ ਬਿੱਲਾਂ ਨੂੰ ਸਹਿਮਤੀ ਨਾਲ ਪਾਸ ਕਰਾਉਣਾ ਚਾਹੁੰਦੀ ਹੈ ਸਰਕਾਰ: ਜੇਤਲੀ

ਜੀਐਸਟੀ ਬਿੱਲਾਂ ਨੂੰ ਸਹਿਮਤੀ ਨਾਲ ਪਾਸ ਕਰਾਉਣਾ ਚਾਹੁੰਦੀ ਹੈ ਸਰਕਾਰ: ਜੇਤਲੀ

* ਕਾਂਗਰਸ ਨੂੰ ਜੀਐਸਟੀ ਬਿਲ ਦਾ ਮੌਜੂਦਾ ਰੂਪ ਪ੍ਰਵਾਨ ਨਹੀਂ ਨਵੀਂ ਦਿੱਲੀ, 28 ਮਾਰਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਜੀਐਸਟੀ ਬਿੱਲ ‘ਸਾਂਝੀ ਪ੍ਰਭੂਸੱਤਾ’ ਦੇ ਸਿਧਾਂਤ ’ਤੇ ਅਧਾਰਤ ਹੈ ਤੇ ਸਰਕਾਰ ਮੀਲਪੱਥਰ ਮੰਨੇ ਜਾਂਦੇ ਇਨ੍ਹਾਂ ਟੈਕਸ ਸੁਧਾਰਾਂ ਨੂੰ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਪਾਸ ਕਰਾਉਣਾ ਚਾਹੁੰਦੀ ਹੈ। ਸ੍ਰੀ ਜੇਤਲੀ ਇਥੇ ...

Read More

ਲਾਲ ਸਿੰਘ ਬਣੇ ਮੰਡੀਕਰਨ ਬੋਰਡ ਦੇ ਚੇਅਰਮੈਨ

ਲਾਲ ਸਿੰਘ ਬਣੇ ਮੰਡੀਕਰਨ ਬੋਰਡ ਦੇ ਚੇਅਰਮੈਨ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਕੈਪਟਨ ਸਰਕਾਰ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਅਤੇ 40 ਵਰ੍ਹਿਆਂ ਤੋਂ ਲਗਾਤਾਰ  ਕਾਂਗਰਸ ਦੇ ਅਹੁਦੇਦਾਰ ਚਲੇ ਆ ਰਹੇ ਸਾਬਕਾ ਮੰਤਰੀ ਲਾਲ ਸਿੰਘ ਨੂੰ ਪੰਜਾਬ ਮੰਡੀ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਇਸ ਤਹਿਤ ਕੈਬਨਿਟ ਮੰਤਰੀ ਦਾ ਦਰਜਾ ਦਿਤਾ ਗਿਆ ਹੈ। ਗ਼ੌਰਤਲਬ ਹੈ ...

Read More

ਸਾਬਕਾ ਖੇਤੀਬਾੜੀ ਮੰਤਰੀ ਗੁਰਦੇਵ ਬਾਦਲ ਦਾ ਦੇਹਾਂਤ

ਸਾਬਕਾ ਖੇਤੀਬਾੜੀ ਮੰਤਰੀ ਗੁਰਦੇਵ ਬਾਦਲ ਦਾ ਦੇਹਾਂਤ

ਨਿੱਜੀ ਪੱਤਰ ਪ੍ਰੇਰਕ ਫ਼ਰੀਦਕੋਟ, 28 ਮਾਰਚ ਫ਼ਰੀਦਕੋਟ ਦੇ ਵਸਨੀਕ ਤੇ ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਅਤੇ ਸੱਤ ਵਾਰ ਵਿਧਾਇਕ ਰਹੇ ਗੁਰਦੇਵ ਸਿੰਘ ਬਾਦਲ ਦਾ ਲੰਬੀ ਬਿਮਾਰੀ ਮਗਰੋਂ ਅੱਜ ਦਇਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਦੇਰ ਸ਼ਾਮ ਇੱਥੋਂ ਦੇ ਸ਼ਾਂਤੀਵਣ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ...

Read More

‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ’ਚੋਂ ਵਾਕਆਊਟ

‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ’ਚੋਂ ਵਾਕਆਊਟ

ਰੌਲੇ-ਰੱਪੇ ਦੌਰਾਨ ਹੀ ਰਾਣਾ ਕੇ.ਪੀ. ਸਿੰਘ ਨੂੰ ‘ਸਰਬਸੰਮਤੀ’ ਨਾਲ ਸਪੀਕਰ ਚੁਣਿਆ; ਬਾਦਲ ਪਿਓ-ਪੁੱਤ ਫਿਰ ਰਹੇ ਗੈਰਹਾਜ਼ਰ ਦਵਿੰਦਰ ਪਾਲ ਚੰਡੀਗੜ੍ਹ, 27 ਮਾਰਚ ਪੰਜਾਬ ਵਿਧਾਨ ਸਭਾ ਵਿੱਚ ਅੱਜ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ’ਤੇ ਬਹਿਸ ਦੀ ਮੰਗ ਕਰਦਿਆਂ ਭਾਰੀ ਸ਼ੋਰ-ਸ਼ਰਾਬਾ ਕੀਤਾ ਅਤੇ ਸਪੀਕਰ ਦੀ ਚੋਣ ਦੌਰਾਨ ਸਦਨ ਦੀ ਕਾਰਵਾਈ ਦਾ ...

Read More


ਕ੍ਰਿਸ਼ਨਾ ਅੱਜ ਹੋਣਗੇ ਭਾਜਪਾ ਵਿੱਚ ਸ਼ਾਮਲ

Posted On March - 21 - 2017 Comments Off on ਕ੍ਰਿਸ਼ਨਾ ਅੱਜ ਹੋਣਗੇ ਭਾਜਪਾ ਵਿੱਚ ਸ਼ਾਮਲ
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਸ.ਐਮ. ਕ੍ਰਿਸ਼ਨਾ ਬੁੱਧਵਾਰ ਨੂੰ ਨਵੀਂ ਦਿੱਲੀ ਵਿਖੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਹਾਜ਼ਰੀ ਵਿੱਚ ਭਾਜਪਾ ’ਚ ਸ਼ਾਮਲ ਹੋਣਗੇ। ਉਨ੍ਹਾਂ ਸੱਤ ਹਫ਼ਤੇ ਪਹਿਲਾਂ ਕਾਂਗਰਸ ਛੱਡ ਦਿੱਤੀ ਸੀ। ....

ਕਾਵੇਰੀ ਜਲ ਵਿਵਾਦ: ਆਖਰੀ ਸੁਣਵਾਈ 11 ਜੁਲਾਈ ਨੂੰ

Posted On March - 21 - 2017 Comments Off on ਕਾਵੇਰੀ ਜਲ ਵਿਵਾਦ: ਆਖਰੀ ਸੁਣਵਾਈ 11 ਜੁਲਾਈ ਨੂੰ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਤਿੰਨ ਰਾਜਾਂ ਤਾਮਿਲ ਨਾਡੂ, ਕਰਨਾਟਕ ਤੇ ਕੇਰਲਾ ਵੱਲੋਂ 2007 ਵਿੱਚ ਕਾਵੇਰੀ ਜਲ ਵਿਵਾਦ ਟ੍ਰਿਬਿਊਨਲ (ਸੀਡਬਲਿਊਡੀਟੀ) ਵੱਲੋਂ 15 ਦਿਨਾਂ ਲਈ ਪਾਣੀ ਸਾਂਝਾ ਕਰਨ ਦੇ ਜਾਰੀ ਅਵਾਰਡ ਖ਼ਿਲਾਫ਼ ਦਾਇਰ ਅਪੀਲਾਂ ’ਤੇ ਆਖਰੀ ਸੁਣਵਾਈ 11 ਜੁਲਾਈ ਨੂੰ ਕਰੇਗੀ। ....

ਕੈਪਟਨ ਨੇ ਸਿੱਧੂ ਦਾ ਮਾਮਲਾ ਅਤੁਲ ਨੰਦਾ ਕੋਲ ਭੇਜਿਆ

Posted On March - 21 - 2017 Comments Off on ਕੈਪਟਨ ਨੇ ਸਿੱਧੂ ਦਾ ਮਾਮਲਾ ਅਤੁਲ ਨੰਦਾ ਕੋਲ ਭੇਜਿਆ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕਪਿਲ ਸ਼ਰਮਾ ਦਾ ਸ਼ੋਅ ਕਰਨ ਸਬੰਧੀ ਮਾਮਲਾ ਐਡਵੋਕੇਟ ਜਨਰਲ ਅਤੁਲ ਨੰਦਾ ਕੋਲ ਵਿਚਾਰ ਲਈ ਭੇਜ ਦਿੱਤਾ ਹੈ। ਸ੍ਰੀ ਨੰਦਾ ਨੇ ਪੁਸ਼ਟੀ ਕੀਤੀ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸਥਾਨਕ ਸਰਕਾਰਾਂ, ਸੈਰ-ਸਪਾਟਾ ਅਤੇ ਸੱਭਿਆਚਾਰਕ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਮੰਤਰੀ ਹੁੰਦਿਆਂ ਟੀਵੀ ਸ਼ੋਅ ਜਾਰੀ ਰੱਖਣ ਦਾ ਮਾਮਲਾ ਭੇਜਿਆ ਹੈ, ਪਰ ਇਸ ਸਬੰਧੀ ਅਜੇ ਕੋਈ ....

ਬਾਬਰੀ ਵਿਵਾਦ: ਸੁਪਰੀਮ ਕੋਰਟ ਵੱਲੋਂ ਸੁਲ੍ਹਾ ਦਾ ਸੁਝਾਅ

Posted On March - 21 - 2017 Comments Off on ਬਾਬਰੀ ਵਿਵਾਦ: ਸੁਪਰੀਮ ਕੋਰਟ ਵੱਲੋਂ ਸੁਲ੍ਹਾ ਦਾ ਸੁਝਾਅ
ਸੁਪਰੀਮ ਕੋਰਟ ਨੇ ਅਯੁੱਧਿਆ ਵਿੱਚ ਰਾਮ ਜਨਮਭੂਮੀ-ਬਾਬਰੀ ਮਸਜਿਦ ਜ਼ਮੀਨ ਵਿਵਾਦ ਨੂੰ ਅਦਾਲਤ ਬਾਹਰ ਹੱਲ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ‘ਧਾਰਮਿਕ ਤੇ ਸੰਵੇਦਨਸ਼ੀਲ’ ਮੁੱਦਿਆਂ ਦਾ ਗੱਲਬਾਤ ਰਾਹੀਂ ਬਿਹਤਰੀਨ ਹੱਲ ਕੱਢਿਆ ਜਾ ਸਕਦਾ ਹੈ। ਚੀਫ ਜਸਟਿਸ ਜੇ ਐਸ ਖੇਹਰ ਨੇ ਇਸ ਮਾਮਲੇ ’ਚ ਸਾਲਸੀ ਦੀ ਪੇਸ਼ਕਸ਼ ਵੀ ਕੀਤੀ ਹੈ ਹਾਲਾਂਕਿ ਉਨ੍ਹਾਂ ਦੀ ਅਗਵਾਈ ਵਾਲੇ ਬੈਂਚ ਨੇ ਸੁਝਾਅ ਦਿੱਤਾ ਹੈ ਕਿ ਇਸ ਵਿਵਾਦਤ ਮੁੱਦੇ ਦੇ ਹੱਲ ਲਈ ....

‘ਜੰਗੀ ਪੱਧਰ ’ਤੇ ਭਰੀਆਂ ਜਾ ਰਹੀਆਂ ਨੇ ਜੱਜਾਂ ਦੀਆਂ ਖਾਲੀ ਅਸਾਮੀਆਂ’

Posted On March - 21 - 2017 Comments Off on ‘ਜੰਗੀ ਪੱਧਰ ’ਤੇ ਭਰੀਆਂ ਜਾ ਰਹੀਆਂ ਨੇ ਜੱਜਾਂ ਦੀਆਂ ਖਾਲੀ ਅਸਾਮੀਆਂ’
ਸੁਪਰੀਮ ਕੋਰਟ ਨੇ ਅੱਜ ਆਖਿਆ ਕਿ ਉਚੇਰੀ ਨਿਆਂਪਾਲਿਕਾ ਦੀਆਂ ਨਿਯੁਕਤੀਆਂ ਲਈ ਮੈਮੋਰੰਡਮ ਆਫ਼ ਪ੍ਰੋਸੀਜ਼ਰ (ਐਮਓਪੀ) ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਹਾਈ ਕੋਰਟਾਂ ਵਿੱਚ ਖ਼ਾਲੀ ਜੱਜਾਂ ਦੀਆਂ ਅਸਾਮੀਆਂ ਭਰਨ ਦਾ ਕੰਮ ‘ਜੰਗੀ ਪੱਧਰ’ ਉਤੇ ਜਾਰੀ ਹੈ। ਚੀਫ਼ ਜਸਟਿਸ ਜੇ.ਐਸ. ਖੇਹਰ ਦੀ ਅਗਵਾਈ ਵਾਲੇ ਬੈਂਚ ਨੇ ਇਹ ਟਿੱਪਣੀ ਕਰਦਿਆਂ ਉਨ੍ਹਾਂ ਵੱਖ-ਵੱਖ ਲੋਕ ਹਿੱਤ ਪਟੀਸ਼ਨਾਂ ਦਾ ਨਿਬੇੜਾ ਕਰ ਦਿੱਤਾ, ਜਿਨ੍ਹਾਂ ਵਿੱਚ ਜੱਜਾਂ ਦੀਆਂ ਖ਼ਾਲੀ ਅਸਾਮੀਆਂ ਭਰਨ ....

ਸਿੱਧੂ ਦੇ ਟੀਵੀ ਸ਼ੋਅ ਦੇ ਮਾਮਲੇ ਦੀ ਹੋਵੇਗੀ ਕਾਨੂੰਨੀ ਪਰਖ: ਕੈਪਟਨ

Posted On March - 21 - 2017 Comments Off on ਸਿੱਧੂ ਦੇ ਟੀਵੀ ਸ਼ੋਅ ਦੇ ਮਾਮਲੇ ਦੀ ਹੋਵੇਗੀ ਕਾਨੂੰਨੀ ਪਰਖ: ਕੈਪਟਨ
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬੀਤੇ ਦਿਨੀਂ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਟੀਵੀ ਸ਼ੋਅ ਕਾਰਨ ‘ਹਿੱਤਾਂ ਦੇ ਟਕਰਾਅ’ ਸਬੰਧੀ ਵਿਵਾਦ ਵਿੱਚ ਫਸਦੇ ਨਜ਼ਰ ਆ ਰਹੇ ਹਨ। ਸ੍ਰੀ ਸਿੱਧੂ ਵੱਲੋਂ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਵਿੱਚ ਹਿੱਸਾ ਲਏ ਜਾਣ ਦੇ ਮੁੱਦੇ ਉਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਉਹ ਕਾਨੂੰਨੀ ਰਾਇ ਲੈਣ ਲਈ ਇਹ ਮਾਮਲਾ ਪੰਜਾਬ ਦੇ ....

ਸਰਜੀਕਲ ਸਟਰਾਈਕ ਦੇ ਕਮਾਂਡਰ ਮੇਜਰ ਸੂਰੀ ਦਾ ਕੀਰਤੀ ਚੱਕਰ ਨਾਲ ਸਨਮਾਨ

Posted On March - 21 - 2017 Comments Off on ਸਰਜੀਕਲ ਸਟਰਾਈਕ ਦੇ ਕਮਾਂਡਰ ਮੇਜਰ ਸੂਰੀ ਦਾ ਕੀਰਤੀ ਚੱਕਰ ਨਾਲ ਸਨਮਾਨ
ਭਾਰਤੀ ਫ਼ੌਜ ਵੱਲੋਂ ਐਲਓਸੀ ਤੋਂ ਪਾਰ ਮਕਬੂਜ਼ਾ ਕਸ਼ਮੀਰ ਵਿੱਚ ਕੀਤੀ ਗਈ ਸਰਜੀਕਲ ਸਟਰਾਈਕ ਦੀ ਅਗਵਾਈ ਕਰਨ ਵਾਲੇ ਮੇਜਰ ਰੋਹਿਤ ਸੂਰੀ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅੱਜ ਅਮਨ ਦੇ ਦੌਰ ਦੇ ਦੂਜੇ ਸਭ ਤੋਂ ਵੱਡੇ ਫ਼ੌਜੀ ਐਵਾਰਡ ਕੀਰਤੀ ਚੱਕਰ ਨਾਲ ਸਨਮਾਨਤ ਕੀਤਾ। ਬੀਤੇ ਸਾਲ ਪਠਾਨਕੋਟ ਏਅਰਬੇਸ ਉਤੇ ਅਤਿਵਾਦੀ ਹਮਲੇ ਵਿੱਚ ਬਹਾਦਰੀ ਦਿਖਾਉਣ ਵਾਲੇ ਭਾਰਤੀ ਹਵਾਈ ਫ਼ੌਜ ਦੇ ਕਾਰਪੋਰਲ ਗੁਰਸੇਵਕ ਸਿੰਘ ਨੂੰ ਮਰਨ ਪਿੱਛੋਂ ਸੂਰਿਆ ਚੱਕਰ ਨਾਲ ....

ਪਾਕਿ ਵੱਲੋਂ ਭਾਰਤ ਦਾ ਉਪ ਹਾਈ ਕਮਿਸ਼ਨਰ ਤਲਬ

Posted On March - 21 - 2017 Comments Off on ਪਾਕਿ ਵੱਲੋਂ ਭਾਰਤ ਦਾ ਉਪ ਹਾਈ ਕਮਿਸ਼ਨਰ ਤਲਬ
ਪਾਕਿਸਤਾਨ ਨੇ ਭਾਰਤੀ ਸੈਨਾ ਵੱਲੋਂ ਕੰਟਰੋਲ ਰੇਖਾ ’ਤੇ ਕਥਿਤ ਤੌਰ ’ਤੇ ਬਿਨਾਂ ਭੜਕਾਹਟ ਗੋਲੀਬਾਰੀ ਕਰਨ ’ਤੇ ਭਾਰਤ ਦੇ ਉਪ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਹੈ। ਪਾਕਿਸਤਾਨ ਵਿਦੇਸ਼ ਵਿਭਾਗ ਅਨੁਸਾਰ ਦੱਖਣੀ ਏਸ਼ੀਆ ਤੇ ਸਾਰਕ ਦੇ ਡਾਇਰੈਕਟਰ ਜਨਰਲ ਮੁਹੰਮਦ ਫ਼ੈਜ਼ਲ ਨੇ ਭਾਰਤ ਦੇ ਉਪ ਹਾਈ ਕਮਿਸ਼ਨਰ ਜੇ.ਪੀ. ਸਿੰਘ ਨੂੰ ਤਲਬ ਕਰ ਕੇ ਭਾਰਤੀ ਸੈਨਾ ਵੱਲੋਂ ਕੰਟਰੋਲ ਰੇਖਾ ’ਤੇ ਕੀਤੀ ਗੋਲੀਬੰਦੀ ਦੀ ਉਲੰਘਣਾ ਦੀ ਨਿੰਦਾ ....

ਰਾਜੌਰੀ ਗਾਰਡਨ ਤੋਂ ਸਿਰਸਾ ਬਣੇ ਅਕਾਲੀ-ਭਾਜਪਾ ਗੱਠਜੋਡ਼ ਦੇ ਉਮੀਦਵਾਰ

Posted On March - 21 - 2017 Comments Off on ਰਾਜੌਰੀ ਗਾਰਡਨ ਤੋਂ ਸਿਰਸਾ ਬਣੇ ਅਕਾਲੀ-ਭਾਜਪਾ ਗੱਠਜੋਡ਼ ਦੇ ਉਮੀਦਵਾਰ
ਵਿਧਾਨ ਸਭਾ ਹਲਕਾ ਰਾਜੌਰੀ ਗਾਰਡਨ ਦੀ ਜ਼ਿਮਨੀ ਚੋਣ ਲਈ ਅਕਾਲੀ-ਭਾਜਪਾ ਗਠਜੋਡ਼ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਉਮੀਦਵਾਰ ਐਲਾਨਿਆ ਹੈ, ਉਹ ਸਵੇਰੇ ਪਰਚਾ ਭਰਨਗੇ। ....

ਕੈਬਨਿਟ ਵੱਲੋਂ ਜੀਐਸਟੀ ਨਾਲ ਸਬੰਧਤ ਚਾਰ ਬਿਲਾਂ ਨੂੰ ਮਨਜ਼ੂਰੀ

Posted On March - 20 - 2017 Comments Off on ਕੈਬਨਿਟ ਵੱਲੋਂ ਜੀਐਸਟੀ ਨਾਲ ਸਬੰਧਤ ਚਾਰ ਬਿਲਾਂ ਨੂੰ ਮਨਜ਼ੂਰੀ
ਕੇਂਦਰੀ ਮੰਤਰੀ ਮੰਡਲ ਨੇ ਵਸਤਾਂ ਤੇ ਸੇਵਾਵਾਂ ਕਰ (ਜੀਐਸਟੀ) ਨੂੰ ਲਾਗੂ ਕਰਨ ਲਈ ਜ਼ਰੂਰੀ ਚਾਰ ਸਬੰਧਤ ਕਾਨੂੰਨਾਂ ਨੂੰ ਅੱਜ ਮਨਜ਼ੂਰੀ ਦੇ ਦਿੱਤੀ। ਇਨ੍ਹਾਂ ਬਿਲਾਂ ਨੂੰ ਇਸੇ ਹਫ਼ਤੇ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ, ਤਾਂ ਕਿ ਜੀਐਸਟੀ ਨੂੰ ਪਹਿਲੀ ਜੁਲਾਈ ਤੋਂ ਲਾਗੂ ਕੀਤਾ ਜਾ ਸਕੇ। ਬਿਲਾਂ ਨੂੰ ਪਹਿਲਾਂ ਸੰਸਦ ਵੱਲੋਂ ਅਤੇ ਫਿਰ ਇਕ ਵੱਖਰੇ ਬਿਲ ਨੂੰ ਦੇਸ਼ ਦੀਆਂ ਸਾਰੀਆਂ ਵਿਧਾਨ ਸਭਾਵਾਂ ਵੱਲੋਂ ਮਨਜ਼ੂਰੀ ਦਿੱਤੇ ਜਾਣ ਨਾਲ ਇਕ ਮੁਲਕ-ਇਕ ....

ਕਾਰ ਦਰੱਖ਼ਤ ’ਚ ਵੱਜਣ ਕਾਰਨ ਚਾਰ ਨੌਜਵਾਨ ਹਲਾਕ

Posted On March - 20 - 2017 Comments Off on ਕਾਰ ਦਰੱਖ਼ਤ ’ਚ ਵੱਜਣ ਕਾਰਨ ਚਾਰ ਨੌਜਵਾਨ ਹਲਾਕ
ਰਾਜਸਥਾਨ ਦੇ ਜ਼ਿਲ੍ਹਾ ਸ੍ਰੀ ਗੰਗਾਨਗਰ ਦੇ ਕਸਬਾ ਰਾਵਲਾ ਮੰਡੀ ਤੋਂ ਤਕਰੀਬਨ ਇੱਕ ਕਿਲੋਮੀਟਰ ਦੂਰ ਖਾਜੂਵਾਲਾ ਰੋਡ ’ਤੇ ਐਤਵਾਰ ਦੇਰ ਸ਼ਾਮ ਇੱਕ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਅ ਗਈ, ਜਿਸ ਕਾਰਨ ਕਾਰ ’ਚ ਸਵਾਰ ਚਾਰ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ। ਇਹ ਸਾਰੇ ਨੌਜਵਾਨ ਘੜਸਾਨਾ ਮੰਡੀ ਦੇ ਰਹਿਣ ਵਾਲੇ ਸਨ। ....

ਹਾਦਸੇ ਮਗਰੋਂ ਲੋਕਾਂ ਨੇ ਨਿਊ ਦੀਪ ਬੱਸ ਭੰਨੀ

Posted On March - 20 - 2017 Comments Off on ਹਾਦਸੇ ਮਗਰੋਂ ਲੋਕਾਂ ਨੇ ਨਿਊ ਦੀਪ ਬੱਸ ਭੰਨੀ
ਇਥੋਂ ਨੇੜਲੇ ਪਿੰਡ ਕਲੇਰ ਕੋਲ ਫ਼ਰੀਦਕੋਟ ਤੋਂ ਅੰਮ੍ਰਿਤਸਰ ਜਾ ਰਹੀ ਨਿਊ ਦੀਪ ਟਰਾਂਸਪੋਰਟ ਕੰਪਨੀ ਦੀ ਬੱਸ ਨੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 17 ਸਾਲਾ ਲੜਕੀ ਤੇ ਉਸ ਦਾ ਪਿਤਾ ਜ਼ਖ਼ਮੀ ਹੋ ਗਏ। ਬੱਸ ਚਾਲਕ ’ਤੇ ਅਣਗਹਿਲੀ ਦੇ ਦੋਸ਼ ਲਾਉਂਦਿਆਂ ਸਵਾਰੀਆਂ ਤੇ ਚਸ਼ਮਦੀਦਾਂ ਨੇ ਗੁੱਸੇ ਵਿੱਚ ਆ ਕੇ ਬੱਸ ਭੰਨ ਦਿੱਤੀ। ਬੱਸ ਦੀ ਭੰਨਤੋੜ ਦੇ ਰੌਲੇ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਮੋਟਰਸਾਈਕਲ ਨੂੰ ....

ਅਕਾਲੀ ਸਿਆਸਤ ਵਿੱਚ ਸੀਮਤ ਹੋਣ ਲੱਗੀ ਬਾਬਾ ਬੋਹੜ ਦੀ ਛਾਂ

Posted On March - 20 - 2017 Comments Off on ਅਕਾਲੀ ਸਿਆਸਤ ਵਿੱਚ ਸੀਮਤ ਹੋਣ ਲੱਗੀ ਬਾਬਾ ਬੋਹੜ ਦੀ ਛਾਂ
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਵਿੱਖ ਵਿੱਚ ਸਿਆਸੀ ਸਰਗਰਮੀਆਂ ਸੀਮਤ ਕਰਨ ਦੇ ਸੰਕੇਤ ਦਿੱਤੇ ਹਨ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਉਮਰ ਦੇ ਨੌਵੇਂ ਦਹਾਕੇ ਨੂੰ ਢੁੱਕੇ ਸ੍ਰੀ ਬਾਦਲ ਨੇ ਕਿਹਾ ‘‘ਮੇਰੀ ਸਿਹਤ ਹੁਣ ਠੀਕ ਨਹੀਂ ਰਹਿੰਦੀ, ਇਸ ਲਈ ਜ਼ਿਆਦਾ ਕੰਮ ਕਰਨ ਦੀ ਸਮਰੱਥਾ ਨਹੀਂ ਰਹੀ।’’ ਪਾਰਟੀ ਦੇ ਇਕ ਸੀਨੀਅਰ ਆਗੂ ਨੇ ਆਪਣਾ ਨਾਮ ਗੁਪਤ ਰੱਖਦਿਆਂ ....

ਵੱਡੇ ਬਾਦਲ ਨੂੰ ਚੰਡੀਗੜ੍ਹ ਵਿੱਚ ਆਸ਼ਿਆਨੇ ਦੀ ਤਲਾਸ਼

Posted On March - 20 - 2017 Comments Off on ਵੱਡੇ ਬਾਦਲ ਨੂੰ ਚੰਡੀਗੜ੍ਹ ਵਿੱਚ ਆਸ਼ਿਆਨੇ ਦੀ ਤਲਾਸ਼
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੋ ਦਹਾਕੇ ਬਾਅਦ ਰਾਜਧਾਨੀ ਚੰਡੀਗੜ੍ਹ ਵਿੱਚ ਸਰਕਾਰੀ ਰਿਹਾਇਸ਼ ਤੋਂ ਸੱਖਣਾ ਹੋਣਾ ਪੈ ਰਿਹਾ ਹੈ। ਸਾਬਕਾ ਮੁੱਖ ਮੰਤਰੀ ਇਨ੍ਹੀਂ ਦਿਨੀਂ ਚੰਡੀਗੜ੍ਹ ਵਿੱਚ ਕਿਰਾਏ ਦੇ ਮਕਾਨ ਦੀ ਤਲਾਸ਼ ਵਿੱਚ ਹਨ। ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਮੁੱਖ ਵਿਰੋਧੀ ਧਿਰ ਦਾ ਰੁਤਬਾ ਨਾ ਮਿਲਣ ਕਰਕੇ ਸ੍ਰੀ ਬਾਦਲ ਵਿਰੋਧੀ ਧਿਰ ਦੇ ਨੇਤਾ ਨਾ ਬਣਨ ਦੀ ਹੈਸੀਅਤ ਵਿੱਚ ....

ਭਾਰਤ ਵਿੱਚ ਬਿਨਾਂ ਚੀਰ-ਫਾੜ ਤੋਂ ਦਿਲ ਦੀ ਬਾਈਪਾਸ ਸਰਜਰੀ ਸ਼ੁਰੂ

Posted On March - 20 - 2017 Comments Off on ਭਾਰਤ ਵਿੱਚ ਬਿਨਾਂ ਚੀਰ-ਫਾੜ ਤੋਂ ਦਿਲ ਦੀ ਬਾਈਪਾਸ ਸਰਜਰੀ ਸ਼ੁਰੂ
ਡਾਕਟਰਾਂ ਨੇ ਮੈਡੀਕਲ ਦੇ ਖੇਤਰ ਵਿੱਚ ਇੱਕ ਹੋਰ ਮਾਅਰਕਾ ਮਾਰਦਿਆਂ ਦਿਲ ਦੇ ਅਪਰੇਸ਼ਨ ਵੇਲੇ ਚੀਰ-ਫਾੜ ਤੋਂ ਮੁਕਤੀ ਦੇ ਦਿੱਤੀ ਹੈ। ਭਾਰਤ ਵਿੱਚ ਹੁਣ ਪੱਸਲੀਆਂ ਕੱਟਣ ਤੋਂ ਬਿਨਾਂ ਓਪਨ ਹਾਰਟ ਬਾਈਪਾਸ ਸਰਜਰੀ ਸ਼ੁਰੂ ਹੋ ਗਈ ਹੈ। ਰਿਬ ਕੇਜ ਵਿਚਲੀਆਂ ਖ਼ਾਲੀ ਥਾਵਾਂ ਜਾਂ ਪੱਸਲੀਆਂ ਦੇ ਹੇਠਾਂ ਛੋਟਾ ਕੱਟ ਲਾ ਕੇ ਦਿਲ ਦਾ ਅਪਰੇਸ਼ਨ ਕਰਨ ਦੀ ਨਵੀਂ ਤਕਨੀਕ ਸ਼ੁਰੂ ਕੀਤੀ ਗਈ ਹੈ। ....

ਭਾਰਤ ਤੇ ਪਾਕਿ ਅਧਿਕਾਰੀਆਂ ਵੱਲੋਂ ਸਿੰਧੂ ਜਲ ਸੰਧੀ ਬਾਰੇ ਗੱਲਬਾਤ

Posted On March - 20 - 2017 Comments Off on ਭਾਰਤ ਤੇ ਪਾਕਿ ਅਧਿਕਾਰੀਆਂ ਵੱਲੋਂ ਸਿੰਧੂ ਜਲ ਸੰਧੀ ਬਾਰੇ ਗੱਲਬਾਤ
ਦੋ ਸਾਲਾਂ ਦੇ ਵਕਫ਼ੇ ਬਾਅਦ ਸਿੰਧੂ ਜਲ ਕਮਿਸ਼ਨ ਦੀ ਅੱਜ ਇਥੇ ਸ਼ੁਰੂ ਹੋਈ ਦੋ-ਰੋਜ਼ਾ ਬੈਠਕ ਵਿੱਚ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਨੇ ਸਿੰਧੂ ਬੇਸਿਨ ਬਾਰੇ ਸਮੱਸਿਆਵਾਂ ਉਤੇ ਵਿਚਾਰ ਵਟਾਂਦਰਾ ਕੀਤਾ। ਅੱਜ ਦੀ ਬੈਠਕ ਸਥਾਈ ਸਿੰਧੂ ਜਲ ਕਮਿਸ਼ਨ ਦਾ 113ਵਾਂ ਸੈਸ਼ਨ ਹੈ। ਇਸ ਤੋਂ ਪਹਿਲਾਂ ਕਮਿਸ਼ਨ ਦੀ ਬੈਠਕ 2015 ਵਿੱਚ ਹੋਈ ਸੀ। ਸਤੰਬਰ 2016 ਵਿੱਚ ਬੈਠਕ ਦੀ ਯੋਜਨਾ ਬਣਾਈ ਸੀ ਪਰ ਉੜੀ ਅਤਿਵਾਦੀ ਹਮਲੇ ਬਾਅਦ ਸਥਿਤੀ ....
Page 6 of 2,051« First...234567891011...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.