ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਮੁੱਖ ਸਫ਼ਾ › ›

Featured Posts
ਲਾਲ ਬੱਤੀ ਵਾਲੀ ਕਾਰ ਨੇ ਕਸੂਤੀ ਫਸਾਈ ਸਰਕਾਰ

ਲਾਲ ਬੱਤੀ ਵਾਲੀ ਕਾਰ ਨੇ ਕਸੂਤੀ ਫਸਾਈ ਸਰਕਾਰ

ਪ੍ਰਵਾਨਗੀ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਸ਼ਾਮ ਨੂੰ ਲਿਆ ਵਾਪਸ;  ਜਾਰੀ ਹੋਵੇਗਾ ਸੋਧਿਆ ਨੋਟੀਫਿਕੇਸ਼ਨ ਬਲਵਿੰਦਰ ਜੰਮੂ ਚੰਡੀਗੜ੍ਹ, 28 ਮਾਰਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਲ ਬੱਤੀ ਕਲਚਰ ਖਤਮ ਕਰਨ ਦੇ ਮੁੱਦੇ ’ਤੇ ਸਰਕਾਰ ਦੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ, ਮੰਤਰੀ, ਵਿਧਾਇਕ ਆਪਣੀਆਂ ਕਾਰਾਂ ’ਤੇ ਲਾਲ ਬੱਤੀ ਨਹੀਂ ਲਾਉਣਗੇ। ਇਸ ਤੋਂ ਪਹਿਲਾਂ ...

Read More

ਮੁਕਾਬਲੇ ਦੌਰਾਨ ਜਵਾਨਾਂ ’ਤੇ ਪਥਰਾਅ ਕਰਦੇ ਤਿੰਨ ਨੌਜਵਾਨ ਹਲਾਕ

ਮੁਕਾਬਲੇ ਦੌਰਾਨ ਜਵਾਨਾਂ ’ਤੇ ਪਥਰਾਅ ਕਰਦੇ ਤਿੰਨ ਨੌਜਵਾਨ ਹਲਾਕ

ਬਡਗਾਮ ਘਟਨਾ ’ਚ ਇਕ ਦਹਿਸ਼ਤਗਰਦ ਦੀ ਵੀ ਮੌਤ; ਵੱਖਵਾਦੀਆਂ ਵੱਲੋਂ ਹੜਤਾਲ ਅੱਜ ਸ੍ਰੀਨਗਰ, 28 ਮਾਰਚ ਕਸ਼ਮੀਰ ਵਾਦੀ ਦੇ ਬਡਗਾਮ ਜ਼ਿਲ੍ਹੇ ਵਿੱਚ ਅੱਜ ਦਹਿਸ਼ਤਗਰਦਾਂ ਨਾਲ ਮੁਕਾਬਲੇ ਵਾਲੀ ਥਾਂ ਵਿਰੋਧ ਮੁਜ਼ਾਹਰਾ ਕਰ ਰਹੇ ਲੋਕਾਂ ਖ਼ਿਲਾਫ਼ ਜਵਾਨਾਂ ਵੱਲੋਂ ਕੀਤੀ ਕਾਰਵਾਈ ਕਾਰਨ ਤਿੰਨ ਆਮ ਸ਼ਹਿਰੀ ਮਾਰੇ ਗਏ। ਇਹ ਅਤਿਵਾਦ-ਵਿਰੋਧੀ ਅਪਰੇਸ਼ਨ ਇਕੋ-ਇਕ ਦਹਿਸ਼ਤਗਰਦ ਦੇ ਮਾਰੇ ਜਾਣ ...

Read More

ਰਾਜਪਾਲ ਦੇ ਭਾਸ਼ਣ ’ਚੋਂ ਕਾਂਗਰਸ ਦੇ ‘ਮੈਨੀਫੈਸਟੋ’ ਦਾ ਝਲਕਾਰਾ

ਰਾਜਪਾਲ ਦੇ ਭਾਸ਼ਣ ’ਚੋਂ ਕਾਂਗਰਸ ਦੇ ‘ਮੈਨੀਫੈਸਟੋ’ ਦਾ ਝਲਕਾਰਾ

ਬਦਨੌਰ ਨੇ ਕੈਪਟਨ ਸਰਕਾਰ ਦਾ ਏਜੰਡਾ ਕੀਤਾ ਪੇਸ਼; ਪਿਛਲੀ ਸਰਕਾਰ ਨੂੰ ਲਾਏ ਰਗੜੇ ਦਵਿੰਦਰ ਪਾਲ ਚੰਡੀਗੜ੍ਹ, 28 ਮਾਰਚ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਅੱਜ 15ਵੀਂ ਵਿਧਾਨ ਸਭਾ ਦੇ ਪਹਿਲੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਭਵਿੱਖ ਦਾ ਏਜੰਡਾ ਪੇਸ਼ ਕੀਤਾ। ਰਾਜਪਾਲ ਦੇ ਭਾਸ਼ਣ ’ਚੋਂ ਕਾਂਗਰਸ ...

Read More

ਜੀਐਸਟੀ ਬਿੱਲਾਂ ਨੂੰ ਸਹਿਮਤੀ ਨਾਲ ਪਾਸ ਕਰਾਉਣਾ ਚਾਹੁੰਦੀ ਹੈ ਸਰਕਾਰ: ਜੇਤਲੀ

ਜੀਐਸਟੀ ਬਿੱਲਾਂ ਨੂੰ ਸਹਿਮਤੀ ਨਾਲ ਪਾਸ ਕਰਾਉਣਾ ਚਾਹੁੰਦੀ ਹੈ ਸਰਕਾਰ: ਜੇਤਲੀ

* ਕਾਂਗਰਸ ਨੂੰ ਜੀਐਸਟੀ ਬਿਲ ਦਾ ਮੌਜੂਦਾ ਰੂਪ ਪ੍ਰਵਾਨ ਨਹੀਂ ਨਵੀਂ ਦਿੱਲੀ, 28 ਮਾਰਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਜੀਐਸਟੀ ਬਿੱਲ ‘ਸਾਂਝੀ ਪ੍ਰਭੂਸੱਤਾ’ ਦੇ ਸਿਧਾਂਤ ’ਤੇ ਅਧਾਰਤ ਹੈ ਤੇ ਸਰਕਾਰ ਮੀਲਪੱਥਰ ਮੰਨੇ ਜਾਂਦੇ ਇਨ੍ਹਾਂ ਟੈਕਸ ਸੁਧਾਰਾਂ ਨੂੰ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਪਾਸ ਕਰਾਉਣਾ ਚਾਹੁੰਦੀ ਹੈ। ਸ੍ਰੀ ਜੇਤਲੀ ਇਥੇ ...

Read More

ਲਾਲ ਸਿੰਘ ਬਣੇ ਮੰਡੀਕਰਨ ਬੋਰਡ ਦੇ ਚੇਅਰਮੈਨ

ਲਾਲ ਸਿੰਘ ਬਣੇ ਮੰਡੀਕਰਨ ਬੋਰਡ ਦੇ ਚੇਅਰਮੈਨ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਕੈਪਟਨ ਸਰਕਾਰ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਅਤੇ 40 ਵਰ੍ਹਿਆਂ ਤੋਂ ਲਗਾਤਾਰ  ਕਾਂਗਰਸ ਦੇ ਅਹੁਦੇਦਾਰ ਚਲੇ ਆ ਰਹੇ ਸਾਬਕਾ ਮੰਤਰੀ ਲਾਲ ਸਿੰਘ ਨੂੰ ਪੰਜਾਬ ਮੰਡੀ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਇਸ ਤਹਿਤ ਕੈਬਨਿਟ ਮੰਤਰੀ ਦਾ ਦਰਜਾ ਦਿਤਾ ਗਿਆ ਹੈ। ਗ਼ੌਰਤਲਬ ਹੈ ...

Read More

ਸਾਬਕਾ ਖੇਤੀਬਾੜੀ ਮੰਤਰੀ ਗੁਰਦੇਵ ਬਾਦਲ ਦਾ ਦੇਹਾਂਤ

ਸਾਬਕਾ ਖੇਤੀਬਾੜੀ ਮੰਤਰੀ ਗੁਰਦੇਵ ਬਾਦਲ ਦਾ ਦੇਹਾਂਤ

ਨਿੱਜੀ ਪੱਤਰ ਪ੍ਰੇਰਕ ਫ਼ਰੀਦਕੋਟ, 28 ਮਾਰਚ ਫ਼ਰੀਦਕੋਟ ਦੇ ਵਸਨੀਕ ਤੇ ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਅਤੇ ਸੱਤ ਵਾਰ ਵਿਧਾਇਕ ਰਹੇ ਗੁਰਦੇਵ ਸਿੰਘ ਬਾਦਲ ਦਾ ਲੰਬੀ ਬਿਮਾਰੀ ਮਗਰੋਂ ਅੱਜ ਦਇਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਦੇਰ ਸ਼ਾਮ ਇੱਥੋਂ ਦੇ ਸ਼ਾਂਤੀਵਣ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ...

Read More

‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ’ਚੋਂ ਵਾਕਆਊਟ

‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ’ਚੋਂ ਵਾਕਆਊਟ

ਰੌਲੇ-ਰੱਪੇ ਦੌਰਾਨ ਹੀ ਰਾਣਾ ਕੇ.ਪੀ. ਸਿੰਘ ਨੂੰ ‘ਸਰਬਸੰਮਤੀ’ ਨਾਲ ਸਪੀਕਰ ਚੁਣਿਆ; ਬਾਦਲ ਪਿਓ-ਪੁੱਤ ਫਿਰ ਰਹੇ ਗੈਰਹਾਜ਼ਰ ਦਵਿੰਦਰ ਪਾਲ ਚੰਡੀਗੜ੍ਹ, 27 ਮਾਰਚ ਪੰਜਾਬ ਵਿਧਾਨ ਸਭਾ ਵਿੱਚ ਅੱਜ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ’ਤੇ ਬਹਿਸ ਦੀ ਮੰਗ ਕਰਦਿਆਂ ਭਾਰੀ ਸ਼ੋਰ-ਸ਼ਰਾਬਾ ਕੀਤਾ ਅਤੇ ਸਪੀਕਰ ਦੀ ਚੋਣ ਦੌਰਾਨ ਸਦਨ ਦੀ ਕਾਰਵਾਈ ਦਾ ...

Read More


ਕਰਜ਼ੇ ਤੋਂ ਪ੍ਰੇਸ਼ਾਨ ਦੋ ਖੇਤ ਮਜ਼ਦੂਰਾਂ ਵੱਲੋਂ ਖ਼ੁਦਕੁਸ਼ੀ

Posted On March - 19 - 2017 Comments Off on ਕਰਜ਼ੇ ਤੋਂ ਪ੍ਰੇਸ਼ਾਨ ਦੋ ਖੇਤ ਮਜ਼ਦੂਰਾਂ ਵੱਲੋਂ ਖ਼ੁਦਕੁਸ਼ੀ
ਮਾਨਸਾ ਜ਼ਿਲ੍ਹੇ ਦੇ ਪਿੰਡ ਘੁਰਕਣੀ ਦੇ ਮਜ਼ਦੂਰ ਸੁਖਦੇਵ ਸਿੰਘ (34) ਨੇ ਸਪਰੇਅ ਪੀਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਸੁਖਦੇਵ ਸਿੰਘ ਦੇ ਪਿਤਾ ਬਾਬੂ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਕਿਸਾਨ ਸੁਖਦੇਵ ਸਿੰਘ (34) ਕਰਜ਼ੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਉਸ ’ਤੇ 2. 50 ਲੱਖ ਦੇ ਕਰੀਬ ਕਰਜ਼ਾ ਸੀ ਜੋ ਵੱਖ-ਵੱਖ ਲੋਕਾਂ ਦੀ ਦੇਣਦਾਰੀ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਸੁਖਦੇਵ ਸਿੰਘ ਨੇ ....

‘ਗਾਇਬ’ ਮੌਲਵੀ ਅੱਜ ਵਤਨ ਪਰਤਣਗੇ

Posted On March - 19 - 2017 Comments Off on ‘ਗਾਇਬ’ ਮੌਲਵੀ ਅੱਜ ਵਤਨ ਪਰਤਣਗੇ
ਦਿੱਲੀ ਹਜ਼ਰਤ ਨਿਜ਼ਾਮੂਦੀਨ ਦਰਗਾਹ ਦੇ ਮੁਖੀ ਸਣੇ ਦੋ ਭਾਰਤੀ ਮੌਲਵੀ ਜੋ ਪਾਕਿਸਤਾਨ ਵਿੱਚ ਲਾਪਤਾ ਹੋ ਗਏ ਸੀ, ਸੁਰੱਖਿਅਤ ਹਨ ਤੇ ਭਲਕੇ ਭਾਰਤ ਪੁੱਜ ਜਾਣਗੇ। ਇਹ ਜਾਣਕਾਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਰਾਹੀਂ ਦਿੱਤੀ। ....

ਜਨਰਲ ਰਾਵਤ ਜਾਣਗੇ ਨੇਪਾਲ

Posted On March - 19 - 2017 Comments Off on ਜਨਰਲ ਰਾਵਤ ਜਾਣਗੇ ਨੇਪਾਲ
ਭਾਰਤੀ ਫੌਜ ਦੇ ਮੁਖੀ ਬਿਪਿਨ ਰਾਵਤ 28 ਮਾਰਚ ਨੂੰ ਚਾਰ ਦਿਨਾ ਦੌਰੇ ’ਤੇ ਨੇਪਾਲ ਜਾਣਗੇ। ਇਸ ਦੌਰਾਨ ਉਹ ਉਥੋਂ ਦੇ ਉੱਚ ਆਗੂਆਂ ਨਾਲ ਦੁਪਾਸੜ ਰੱਖਿਆ ਸਹਿਯੋਗ ਬਾਰੇ ਗੱਲਬਾਤ ਕਰਨਗੇ। ....

ਲੁਧਿਆਣਾ ਦੇ ਨੌਜਵਾਨ ਦੀ ਹੈਦਰਾਬਾਦ ’ਚ ਮੌਤ

Posted On March - 19 - 2017 Comments Off on ਲੁਧਿਆਣਾ ਦੇ ਨੌਜਵਾਨ ਦੀ ਹੈਦਰਾਬਾਦ ’ਚ ਮੌਤ
ਹੈਦਰਾਬਾਦ ਸਥਿਤ ਇੰਸਟੀਚਿਊਟ ਆਫ਼ ਮੈਨੇਜਮੈਂਟ ‘ਚ ਐਮਬੀਏ ਦੀ ਪੜ੍ਹਾਈ ਕਰ ਰਹੇ ਮੋਹਕ ਅੱਗਰਵਾਲ ਦੀ ਸ਼ੱਕੀ ਹਾਲਤਾਂ ’ਚ ਮੌਤ ਹੋ ਗਈ। ਦੂਜੇ ਪਾਸੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਲੜਕੇ ਦਾ ਕਤਲ ਹੋਇਆ ਹੈ, ਜਦੋਂ ਕਿ ਕਾਲਜ ਪ੍ਰਬੰਧਕ ਤੇ ਹੈਦਰਾਬਾਦ ਪੁਲੀਸ ਦਾ ਕਹਿਣਾ ਹੈ ਕਿ ਇਹ ਇੱਕ ਹਾਦਸਾ ਹੈ। ਹੈਦਰਾਬਾਦ ਪੁਲੀਸ ਨੇ ਇਸ ਮਾਮਲੇ ਵਿੱਚ ਚਾਰ ਨੌਜਵਾਨਾਂ ਖਿਲਾਫ਼ ਧਾਰਾ 304-ਏ ਤਹਿਤ ਕੇਸ ਕੀਤਾ ....

ਜ਼ਹਿਰੀਲੀ ਗੈਸ ਕਾਰਨ ਦੋ ਮਜ਼ਦੂਰਾਂ ਦੀ ਮੌਤ

Posted On March - 18 - 2017 Comments Off on ਜ਼ਹਿਰੀਲੀ ਗੈਸ ਕਾਰਨ ਦੋ ਮਜ਼ਦੂਰਾਂ ਦੀ ਮੌਤ
ਇਥੋਂ ਨੇੜਲੇ ਪਿੰਡ ਗੁਰੂਸਰ ਮਹਿਰਾਜ ਵਿੱਚ ਅੱਜ ਰਜਵਾਹੇ ਨੇੜੇ ਤਕਰੀਬਨ 25 ਫੁੱਟ ਡੂੰਘੇ ਸੀਵਰੇਜ ਦੇ ਡਿੱਗ ਵਿੱਚ ਮੋਟਰ ਦੀ ਰਿਪੇਅਰ ਕਰਦੇ ਸਮੇਂ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਇਨ੍ਹਾਂ ਦੀ ਪਛਾਣ ਜਗਦੀਸ਼ ਸਿੰਘ (45) ਤੇ ਰਵੀ (25) ਵਾਸੀ ਪਿੰਡ ਮਹਿਰਾਜ ਵਜੋਂ ਹੋਈ ਹੈ। ਮਾਲਵਾ ਵੈੱਲਫੇਅਰ ਸੁਸਾਇਟੀ ਤੇ ਸਹਾਰਾ ਗਰੁੱਪ ਦੇ ਮੈਂਬਰਾਂ ਨੇ ਕਾਫ਼ੀ ਜੱਦੋ-ਜਹਿਦ ਬਾਅਦ ਮਜ਼ਦੂਰਾਂ ਨੂੰ ਖੂਹ ਵਿੱਚੋਂ ਕੱਢ ਕੇ ....

ਕੈਪਟਨ ਵਜ਼ਾਰਤ ਵਲੋਂ ਪਹਿਲੀ ਮੀਟਿੰਗ ’ਚ ਫ਼ੈਸਲਿਆਂ ਦਾ ਸੈਂਕੜਾ

Posted On March - 18 - 2017 Comments Off on ਕੈਪਟਨ ਵਜ਼ਾਰਤ ਵਲੋਂ ਪਹਿਲੀ ਮੀਟਿੰਗ ’ਚ ਫ਼ੈਸਲਿਆਂ ਦਾ ਸੈਂਕੜਾ
ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਅੱਜ ਆਪਣੀ ਪਹਿਲੀ ਕੈਬਨਿਟ ਮੀਟਿੰਗ ਦੌਰਾਨ ਲਾਲ ਬੱਤੀ ਕਲਚਰ ਖਤਮ ਕਰਨ, ਕਿਸਾਨਾਂ ਦੇ ਕਰਜ਼ਿਆਂ ਦਾ ਨਿਬੇੜਾ ਕਰਨ ਲਈ ਵਜ਼ਾਰਤ ਦੀ ਸਬ ਕਮੇਟੀ ਬਣਾਉਣ, ਹਰ ਤਰ੍ਹਾਂ ਦੇ ਮਾਫੀਆ ਨੂੰ ਨੇਸਤੋ-ਨਾਬੂਦ ਕਰਨ ਲਈ ਟਾਸਕ ਫੋਰਸ ਕਾਇਮ ਕਰਨ, ਸ਼ਕਤੀਸ਼ਾਲੀ ਲੋਕਪਾਲ ਬਣਾਉਣ, ਡੀਟੀਓ ਦੇ ਦਫਤਰ ਖਤਮ ਕਰਨ ਸਮੇਤ ਸੌ ਤੋਂ ਵੱਧ ਅਹਿਮ ਫੈਸਲੇ ਕੀਤੇ ਹਨ। ਇਨ੍ਹਾਂ ਫੈਸਲਿਆਂ ਨਾਲ ਸੂਬੇ ਦੀ ਨੁਹਾਰ ਤੇ ....

ਸਿੱਧੂ ਨੇ ਬਚਾਏ ਇੰਪਰੂਵਮੈਂਟ ਟਰੱਸਟ

Posted On March - 18 - 2017 Comments Off on ਸਿੱਧੂ ਨੇ ਬਚਾਏ ਇੰਪਰੂਵਮੈਂਟ ਟਰੱਸਟ
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਦਖ਼ਲ ਨਾਲ ਅੱਜ ਸੂਬੇ ਵਿਚਲੇ ਇੰਪਰੂਵਮੈਂਟ ਟਰੱਸਟਾਂ ਦਾ ਵਜੂਦ ਖ਼ਤਮ ਹੋਣ ਤੋਂ ਬਚ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਚੋਣ ਮੈਨੀਫੈਸਟੋ ਵਿੱਚ ਇੰਪਰੂਵਮੈਂਟ ਟਰੱਸਟ ਖ਼ਤਮ ਕਰਨ ਦੇ ਕੀਤੇ ਵਾਅਦੇ ਨੂੰ ਪੁਗਾਉਣਾ ਚਾਹੁੰਦੇ ਸੀ, ਪਰ ਸ੍ਰੀ ਸਿੱਧੂ ਨੇ ਦਖ਼ਲ ਦਿੰਦਿਆਂ ਕਿਹਾ ਕਿ ਟਰੱਸਟ ਭੰਗ ਕਰਨੇ ਇੰਨਾ ਸੌਖਾ ਕੰਮ ਨਹੀਂ ਹੈ। ਸਥਾਨਕ ....

ਭਰਾਡ਼ਾ ਕਰ ਰਿਹਾ ਸੀ ਟਰੰਪ ਦੇ ਮੰਤਰੀ ਖ਼ਿਲਾਫ਼ ਜਾਂਚ

Posted On March - 18 - 2017 Comments Off on ਭਰਾਡ਼ਾ ਕਰ ਰਿਹਾ ਸੀ ਟਰੰਪ ਦੇ ਮੰਤਰੀ ਖ਼ਿਲਾਫ਼ ਜਾਂਚ
ਭਾਰਤੀ-ਅਮਰੈਕਿਨ ਅਟਾਰਨੀ ਪ੍ਰੀਤ ਭਰਾਡ਼ਾ, ਜਿਨ੍ਹਾਂ ਨੂੰ ਹਾਲ ਹੀ ਵਿੱਚ ਟਰੰਪ ਪ੍ਰਸ਼ਾਸਨ ਵੱਲੋਂ ਬਰਤਰਫ਼ ਕੀਤਾ ਗਿਆ ਹੈ, ਸਿਹਤ ਤੇ ਮਨੁੱਖੀ ਸੇਵਾਵਾਂ ਮੰਤਰੀ ਟੌਮ ਪ੍ਰਾਈਸ ਵੱਲੋਂ ਸਿਹਤ ਸਬੰਧੀ ਸਟਾਕ ਦੀ ਕੀਤੀ ਖਰੀਦੋ-ਫਰੋਖਤ ’ਚ ਲੱਗੇ ਦੋਸ਼ਾਂ ਦੀ ਪਡ਼ਤਾਲ ਕਰ ਰਿਹਾ ਸੀ। ਇਹ ਖੁਲਾਸਾ ਨਿਊਯਾਰਕ ਅਾਧਾਰਤ ਖੋਜੀ ਮੀਡੀਆ ‘ਪ੍ਰੋਪਬਲਿਕਾ’ ਨੇ ਕੀਤਾ ਹੈ, ਜਿਸ ਨੂੰ ਜ਼ਿਆਦਾਤਰ ਸਿਹਤ ਸਬੰਧੀ ਮੁੱਦਿਆਂ ਬਾਰੇ ਖੋਜੀ ਰਿਪੋਰਟਿੰਗ ਲਈ ਜਾਣਿਆ ਜਾਂਦਾ ਹੈ। ....

ਤਿ੍ਵੇਂਦਰ ਰਾਵਤ ਬਣੇ ਉੱਤਰਾਖੰਡ ਦੇ 9ਵੇਂ ਮੁੱਖ ਮੰਤਰੀ

Posted On March - 18 - 2017 Comments Off on ਤਿ੍ਵੇਂਦਰ ਰਾਵਤ ਬਣੇ ਉੱਤਰਾਖੰਡ ਦੇ 9ਵੇਂ ਮੁੱਖ ਮੰਤਰੀ
ਤ੍ਰਿਵੇਂਦਰ ਸਿੰਘ ਰਾਵਤ, ਜਿਨ੍ਹਾਂ ਦੀਆਂ ਜੜ੍ਹਾਂ ਆਰਐਸਐਸ ਨਾਲ ਜੁੜੀਆਂ ਹਨ ਤੇ ਭਾਜਪਾ ਲੀਡਰਸ਼ਿਪ ਦਾ ਵਿਸ਼ਵਾਸ ਹਾਸਲ ਹੈ, ਨੇ ਅੱਜ ਉੱਤਰਾਖੰਡ ਦੇ 9ਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਸ੍ਰੀ ਰਾਵਤ ਤੋਂ ਇਲਾਵਾ ਸੱਤ ਵਿਧਾਇਕਾਂ ਨੇ ਕੈਬਨਿਟ ਮੰਤਰੀ ਅਤੇ ਦੋ ਨੇ ਰਾਜ ਮੰਤਰੀ ਵਜੋਂ ਹਲਫ਼ ਲਿਆ। ਰਾਜਪਾਲ ਕੇਕੇ ਪਾਲ ਨੇ ਇਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ....

ਯੋਗੀ ਹੱਥ ਆਈ ਯੂਪੀ ਦੀ ਕਮਾਨ

Posted On March - 18 - 2017 Comments Off on ਯੋਗੀ ਹੱਥ ਆਈ ਯੂਪੀ ਦੀ ਕਮਾਨ
ਕੱਟੜਵਾਦੀ ਹਿੰਦੂਤਵ ਵਿਚਾਰਧਾਰਾ ਦੇ ਬਿੰਬ ਮੰਨੇ ਜਾਂਦੇ ਵਿਵਾਦਿਤ ਆਗੂ ਯੋਗੀ ਆਦਿੱਤਿਆਨਾਥ ਉੱਤਰ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ ਹੋਣਗੇ ਜਦਕਿ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕੇਸ਼ਵ ਚੰਦ ਮੌਰਿਆ ਤੇ ਲਖਨਊ ਦੇ ਮੇਅਰ ਦਿਨੇਸ਼ ਸ਼ਰਮਾ ਦੋਵਾਂ ਨੂੰ ਉਪ ਮੁੱਖ ਮੰਤਰੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਗੋਰਖਪੁਰ ਤੋਂ ਪੰਜ ਵਾਰ ਸੰਸਦ ਮੈਂਬਰ ਰਹੇ 44 ਸਾਲਾ ਯੋਗੀ ਆਦਿਤਿਆਨਾਥ ਦੀ ਨਿਯੁਕਤੀ ਨੇ ਸਿਆਸੀ ਹਲਕਿਆਂ ’ਚ ਨਵੀਂ ਚੁੰਝ ਚਰਚਾ ਛੇੜ ਦਿੱਤੀ ਹੈ। ....

ਲਾਪਤਾ ਭਾਰਤੀ ਮੌਲਵੀ ਲੱਭੇ; ਵਤਨ ਵਾਪਸੀ ਭਲਕੇ

Posted On March - 18 - 2017 Comments Off on ਲਾਪਤਾ ਭਾਰਤੀ ਮੌਲਵੀ ਲੱਭੇ; ਵਤਨ ਵਾਪਸੀ ਭਲਕੇ
ਦਿੱਲੀ ਦੀ ਹਜ਼ਰਤ ਨਿਜ਼ਾਮੂਦੀਨ ਦਰਗਾਹ ਦੇ ਲਾਪਤਾ ਦੋ ਮੌਲਵੀਆਂ ਸੱਯਦ ਆਸਿਫ ਨਿਜ਼ਾਮੀ ਅਤੇ ਉਸ ਦੇ ਭਤੀਜੇ ਨਾਜ਼ਿਮ ਨਿਜ਼ਾਮੀ ਬਾਰੇ ‘ਪਤਾ ਲੱਗ ਗਿਆ ਹੈ ਅਤੇ ਉਹ ਅੱਜ ਸ਼ਾਮ ਕਰਾਚੀ ਪਹੁੰਚ ਗਏ ਹਨ।’ ਪਾਕਿਸਤਾਨ ਨੇ ਅੱਜ ਭਾਰਤ ਨੂੰ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਮੁਤਾਬਕ, ‘ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਦੋਵੇਂ ਭਾਰਤੀ ਮੌਲਵੀਆਂ ਬਾਰੇ ਪਤਾ ਲੱਗ ਗਿਆ ਹੈ ਅਤੇ ਉਹ ਕਰਾਚੀ ਪਹੁੰਚ ਗਏ ....

ਔਰਤਾਂ ਨੂੰ ਨੌਕਰੀਆਂ ’ਚ 33 ਫ਼ੀਸਦੀ ਰਾਖਵਾਂਕਰਨ

Posted On March - 18 - 2017 Comments Off on ਔਰਤਾਂ ਨੂੰ ਨੌਕਰੀਆਂ ’ਚ 33 ਫ਼ੀਸਦੀ ਰਾਖਵਾਂਕਰਨ
ਪੰਜਾਬ ਮੰਤਰੀ ਮੰਡਲ ਵੱਲੋਂ ਅੱਜ ਆਪਣੀ ਮੀਟਿੰਗ ਦੌਰਾਨ ਲਏ ਅਹਿਮ ਫ਼ੈਸਲਿਆਂ ਵਿੱਚ ਸਰਕਾਰੀ ਨੌਕਰੀਆਂ ’ਚ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਅਤੇ ਪੰਚਾਇਤੀ ਅਤੇ ਸਥਾਨਕ ਸ਼ਹਿਰੀ ਸੰਸਥਾਵਾਂ ਵਿੱਚ ਰਾਖਵਾਂਕਰਨ 33 ਫ਼ੀਸਦੀ ਤੋਂ ਵਧਾ ਕੇ 50 ਫ਼ੀਸਦੀ ਕਰਨਾ ਵੀ ਸ਼ਾਮਲ ਹੈ। ਆਜ਼ਾਦੀ ਘੁਲਾਟੀਆਂ ਨੂੰ ਇਕ-ਇਕ ਘਰ ਅਤੇ 300 ਯੁੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਉਨ੍ਹਾਂ ਨੂੰ ਇਕ-ਇਕ ਟਿਊਬਵੈੱਲ ਕੁਨੈਕਸ਼ਨ ਮਿਲੇਗਾ ਤੇ ਸੂਬੇ ਦੇ ਸ਼ਾਹਰਾਹਾਂ ’ਤੇ ਟੌਲ ਟੈਕਸ ....

ਆਗਰਾ ਛਾਉਣੀ ਰੇਲਵੇ ਸਟੇਸ਼ਨ ਨੇੜੇ ਦੋ ਧਮਾਕੇ

Posted On March - 18 - 2017 Comments Off on ਆਗਰਾ ਛਾਉਣੀ ਰੇਲਵੇ ਸਟੇਸ਼ਨ ਨੇੜੇ ਦੋ ਧਮਾਕੇ
ਆਗਰਾ ਛਾਉਣੀ ਰੇਲਵੇ ਸਟੇਸ਼ਨ ’ਤੇ ਅੱਜ ਸਵੇਰੇ ਘੱਟ ਤੀਬਰਤਾ ਵਾਲੇ ਦੋ ਧਮਾਕੇ ਹੋਏ ਜਦਕਿ ਇਸ ਤੋਂ ਕੁਝ ਘੰਟਿਆਂ ਪਹਿਲਾਂ ਇਥੋਂ 20 ਕਿਲੋਮੀਟਰ ਦੂਰ ਅੰਡੇਮਾਨ ਐਕਸਪ੍ਰੈੱਸ ਗੱਡੀ ਚਾਲਕ ਦੀ ਚੌਕਸੀ ਕਰ ਕੇ ਵੱਡਾ ਰੇਲ ਹਾਦਸਾ ਟਲ ਗਿਆ। ਪੁਲੀਸ ਨੇ ਮਗਰੋਂ ਨੇੜਲੇ ਰੇਲਵੇ ਸਟੇਸ਼ਨ ਤੋਂ ਦਹਿਸ਼ਤੀ ਹਮਲੇ ਦੀ ਧਮਕੀ ਵਾਲਾ ਨੋਟ ਵੀ ਬਰਾਮਦ ਕੀਤਾ ਹੈ। ਉਂਜ ਦੋਵਾਂ ਘਟਨਾਵਾਂ ’ਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਧਮਾਕਿਆਂ ਤੋਂ ....

ਸ਼ਹੀਦ ਭਗਤ ਸਿੰਘ ਦੇ ਪਿਸਤੌਲ ਸਬੰਧੀ ਕੇਂਦਰ ਤੇ ਪੰਜਾਬ ਸਰਕਾਰਾਂ ਨੂੰ ਨੋਟਿਸ

Posted On March - 18 - 2017 Comments Off on ਸ਼ਹੀਦ ਭਗਤ ਸਿੰਘ ਦੇ ਪਿਸਤੌਲ ਸਬੰਧੀ ਕੇਂਦਰ ਤੇ ਪੰਜਾਬ ਸਰਕਾਰਾਂ ਨੂੰ ਨੋਟਿਸ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਉਸ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਬੀਅੈਸਅੈਫ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਇੰਦੌਰ ਸਥਿਤ ਬੀਅੈਸਅੈਫ ਦੇ ਅਜਾਇਬਘਰ ਵਿੱਚ ਪਏ ਸ਼ਹੀਦ ਭਗਤ ਸਿੰਘ ਦੇ ਪਿਸਤੌਲ ਨੂੰ ਖਟਕਡ਼ ਕਲਾਂ ਸਥਿਤ ਅਜਾਇਬਘਰ ਵਿੱਚ ਰੱਖਣ ਦੀ ਮੰਗ ਕੀਤੀ ਗਈ ਹੈ। ....

ਹਲਫ਼ਦਾਰੀ ਤੋਂ ਪਹਿਲਾਂ ਹੀ ਕੈਪਟਨ ਸਰਕਾਰ ’ਤੇ ਪਿਆ ਕਰੋੜਾਂ ਦਾ ਬੋਝ

Posted On March - 18 - 2017 Comments Off on ਹਲਫ਼ਦਾਰੀ ਤੋਂ ਪਹਿਲਾਂ ਹੀ ਕੈਪਟਨ ਸਰਕਾਰ ’ਤੇ ਪਿਆ ਕਰੋੜਾਂ ਦਾ ਬੋਝ
ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਨੇ ਨਵੀਂ ਕੈਪਟਨ ਸਰਕਾਰ ਵੱਲੋਂ 16 ਮਾਰਚ ਨੂੰ ਕਾਰਜਭਾਰ ਸਾਂਭਣ ਤੋਂ ਕੇਵਲ ਦੋ ਦਿਨ ਪਹਿਲਾਂ ਇਕ ਅਹਿਮ ਫੈਸਲਾ ਕਰ ਕੇ ਖਜ਼ਾਨੇ ਉੱਤੇ ਕਰੋੜਾਂ ਰੁਪਏ ਦਾ ਬੋਝ ਪਾ ਦਿੱਤਾ ਹੈ। ਪਹਿਲਾਂ ਹੀ ਸੂਬੇ ਦੇ ਖਾਲੀ ਖ਼ਜ਼ਾਨੇ ਉਪਰ ਹੋਰ ਬੋਝ ਪੈਣ ਨਾਲ ਨਵੇਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸਿਰਦਰਦੀ ਵਧ ਸਕਦੀ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਇੰਜਨੀਅਰਾਂ ਸਮੇਤ ਹੋਰ ਵਰਗਾਂ ....

ਕਿਸਾਨਾਂ ਦਾ ਭਵਿੱਖ ਸੁਨਹਿਰੀ: ਰਾਜਨਾਥ

Posted On March - 18 - 2017 Comments Off on ਕਿਸਾਨਾਂ ਦਾ ਭਵਿੱਖ ਸੁਨਹਿਰੀ: ਰਾਜਨਾਥ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਭਰੋਸਾ ਦਿੱਤਾ ਕਿ ਸਾਲ 2022 ਤਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ। ਉਨ੍ਹਾਂ ਨੇ ਵੱਡੀਆਂ ਸੰਭਾਵਨਾਵਾਂ ਭਰਪੂਰ ਖੇਤੀਬਾੜੀ ਸੈਕਟਰ ਨੂੰ 21ਵੀਂ ਸਦੀ ਦਾ ਚੜ੍ਹਦਾ ਸੂਰਜ ਕਰਾਰ ਦਿੱਤਾ। ....
Page 8 of 2,051« First...45678910111213...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.