ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 10 ਮਈ
ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ ਕਰਨ ਦੇ ਮਾਮਲੇ ਵਿਚ ਅੱਜ ਇੱਥੋਂ ਦੇ ਚੀਫ ਜੁਡੀਸ਼ੀਲ ਮੈਜਿਸਟਰੇਟ ਏ.ਕੇ. ਜੈਨ ਵੱਲੋਂ ਬਾਬਾ ਪਿਆਰਾ ਸਿੰਘ ਭਨਿਆਰਾਂ ਵਾਲਾ ਅਤੇ ਉਸ ਦੇ 7 ਸ਼ਰਧਾਲੂਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਅਤੇ ਇਨ੍ਹਾਂ ਨੂੰ ਸਜ਼ਾ ਸੁਣਾਉਣ ਲਈ 13 ਮਈ ਦਾ ਦਿਨ ਨਿਸ਼ਚਤ ਕੀਤਾ ਗਿਆ ਹੈ। ਅਦਾਲਤ ਵੱਲੋਂ ਦੋਸ਼ੀਆਂ ਨੂੰ ਸੋਮਵਾਰ ਨੂੰ ਅਦਾਲਤ ਵਿਚ ਹਾਜ਼ਰ ਹੋਣ ਲਈ ਪਾਬੰਦ ਕੀਤਾ ਗਿਆ ਹੈ, ਜਦੋਂ ਕਿ ਇਸ ਮਾਮਲੇ ਵਿਚ ਨਾਮਜ਼ਦ 5 ਵਿਅਕਤੀਆਂ ਨੂੰ
ਨਵੀਂ ਦਿੱਲੀ, 10 ਮਈ
ਭਾਰਤ ਨੇ ਅੱਜ ਸਾਫ਼ ਕੀਤਾ ਹੈ ਕਿ ਦਿੱਲੀ ਵਿਚ ਬੰਬ ਧਮਾਕੇ ਸਬੰਧੀ ਕੇਸ ਵਿਚ ਸਜ਼ਾ-ਏ-ਮੌਤ ਦਾ ਸਾਹਮਣਾ ਕਰ ਰਹੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਨਾਲ ਜਰਮਨੀ ਦਾ ਕੋਈ ਸਬੰਧ ਨਹੀਂ ਹੈ, ਜਿਸ ਵੱਲੋਂ ਭੁੱਲਰ ਲਈ ਭਾਰਤ ਨੂੰ ਰਹਿਮ ਦੀ ਅਪੀਲ ਕੀਤੀ ਜਾ ਰਹੀ ਹੈ। ਸੂਤਰਾਂ ਨੇ ਕਿਹਾ, ”ਖਾਲਿਸਤਾਨੀ ਦਹਿਸ਼ਤਗਰਦ ਲਈ ਰਹਿਮ ਦੀ ਮੰਗ ਕਰਨ ਦੀ ਕਾਨੂੰਨੀ ਤੌਰ ‘ਤੇ ਜਰਮਨੀ ਦੀ ਕੋਈ ਤੁਕ ਨਹੀਂ ਬਣਦੀ।”
ਗੌਰਤਲਬ ਹੈ ਕਿ ਅਜਿਹੀਆਂ ਰਿਪੋਰਟਾਂ ਹਨ ਕਿ ਜਰਮਨੀ ਦੇ ਰਾਸ਼ਟਰਪਤੀ ਤੇ
* ਅੰਤ੍ਰਿੰਗ ਕਮੇਟੀ ਦੀ ਮੀਟਿੰਗ ‘ਚ ਫੈਸਲਾ * ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 15 ਨੂੰ
ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਮਈ
ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਵਿਵਾਦ ਦਾ ਮਾਮਲਾ ਹੁਣ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਹੱਲ ਕੀਤਾ ਜਾਵੇਗਾ ਅਤੇ ਉਨ੍ਹਾਂ ਦਾ ਫੈਸਲਾ ਸਾਰਿਆਂ ‘ਤੇ ਲਾਗੂ ਹੋਵੇਗਾ। ਇਹ ਖੁਲਾਸਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦਿੱਤਾ। ਉਹ ਅੱਜ ਇਥੇ ਅੰਤ੍ਰਿੰਗ ਕਮੇਟੀ ਦੀ ਬੈਠਕ ਵਿਚ ਹਿੱਸਾ ਲੈਣ
ਬੰਗਲੌਰ, 10 ਮਈ
ਕਾਂਗਰਸੀ ਆਗੂ ਸਿੱਧਾਰਮੱਈਆ ਨੂੰ ਕਰਨਾਟਕ ਦਾ ਮੁੱਖ ਮੰਤਰੀ ਚੁਣ ਲਿਆ ਗਿਆ ਹੈ। ਕਾਂਗਰਸ ਵਿਧਾਇਕ ਦਲ ਵਲੋਂ ਉਨ੍ਹਾਂ ਨੂੰ ਨੇਤਾ ਚੁਣੇ ਜਾਣ ਤੋਂ ਬਾਅਦ ਰਾਜਪਾਲ ਐਚ.ਆਰ. ਭਾਰਦਵਾਜ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਦਿੱਤਾ ਹੈ। ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਕੁਲ ਹਿੰਦ ਕਾਂਗਰਸ ਕਮੇਟੀ ਵੱਲੋਂ ਬਣਾਈ ਚਾਰ ਮੈਂਬਰੀ ਕਮੇਟੀ ਦੇ ਮੁਖੀ ਰੱਖਿਆ ਮੰਤਰੀ ਏ ਕੇ ਐਂਟਨੀ ਨੇ ਸ੍ਰੀ ਸਿੱਧਾਰਮੱਈਆ ਦੀ ਕਾਂਗਰਸ ਵਿਧਾਇਕ ਦਲ ਦੇ ਨੇਤਾ ਵਜੋਂ ਹੋਈ ਚੋਣ ਦਾ ਐਲਾਨ ਕੀਤਾ। ਨੇਤਾ
ਸ੍ਰੀਨਗਰ, 10 ਮਈ
ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਦਹਿਸ਼ਤਪਸੰਦਾਂ ਨੇ ਏਐਸਆਈ ਫਾਰੂਕ ਅਹਿਮਦ ਨੂੰ ਮਾਰ ਸੁੱਟਿਆ। ਉਸ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਯਾਦ ਰਹੇ ਕਿ 27 ਅਪਰੈਲ ਨੂੰ ਦਹਿਸ਼ਤਪਸੰਦਾਂ ਨੇ ਸੋਪੋਰ (ਜ਼ਿਲ੍ਹਾ ਬਾਰਾਮੁੱਲਾ) ਵਿਚ ਚਾਰ ਪੁਲੀਸ ਮੁਲਾਜ਼ਮ ਮਾਰ ਦਿੱਤੇ ਸਨ।
-ਪੀ.ਟੀ.ਆਈ.
ਟ੍ਰਿਬਿਊਨ ਨਿਊਜ਼ ਸਰਵਿਸ
ਰੋਮ, 10 ਮਈ
ਇਟਲੀ ਦੇ ਸ਼ਹਿਰ ਸਬੋਧੀਆ ਨੇੜੇ ਇਕ ਸੜਕ ਹਾਦਸੇ ‘ਚ 36 ਸਾਲਾਂ ਪੰਜਾਬੀ ਦੀ ਮੌਤ ਹੋ ਗਈ। ਸੁਖਵੰਤ ਸਿੰਘ (36 ਸਾਲ) ਸਬੋਧੀਆਂ ਵਿਖੇ ਰਹਿੰਦਾ ਸੀ, ਪਿਛਲੀ ਸ਼ਾਮ ਜਦੋਂ ਉਹ ਖੇਤੀਬਾੜੀ ਦੇ ਕੰਮ ਤੋਂ ਸਾਈਕਲ ‘ਤੇ ਸਵਾਰ ਹੋ ਕੇ ਘਰ ਪਰਤ ਰਿਹਾ ਸੀ ਤਾਂ ਸਬੋਧੀਆ ਤਰਾਚੀਨਾ ਰੋਡ ‘ਤੇ ਇਕ ਕਾਰ ਬੇਕਾਬੂ ਹੋ ਕੇ ਉਸ ‘ਤੇ ਜਾ ਚੜ੍ਹੀ, ਜਿਸ ਕਾਰਨ ਮੌਕੇ ‘ਤੇ ਹੀ ਸੁਖਵੰਤ ਦੀ ਮੌਤ ਹੋ ਗਈ। ਕਾਰ ਡਰਾਈਵਰ ਖਿਲਾਫ ਤਰਾਚੀਨਾ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਨਵੀਂ ਦਿੱਲੀ, 10 ਮਈ
ਡੀਜ਼ਲ ਦੀ ਕੀਮਤ ਵਿਚ ਅੱਜ 1.02 ਰੁਪਏ ਪ੍ਰਤੀ ਲਿਟਰ ਦਾ ਵਾਧਾ ਕਰ ਦਿੱਤਾ ਗਿਆ ਹੈ। ਇਸ ਸਾਲ ਦੌਰਾਨ ਇਹ ਚੌਥੀ ਵਾਰ ਹੈ ਕਿ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ। ਜਨਵਰੀ ਵਿਚ ਫੈਸਲਾ ਹੋਇਆ ਸੀ ਕਿ ਕੀਮਤ ਵਿਚ ਹਰ ਮਹੀਨੇ 50 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਵੇਗਾ। ਪਰ ਤੇਲ ਕੰਪਨੀਆਂ ਨੇ ਸਰਕਾਰ ਲਈ ਮੁਸ਼ਕਲ ਪੈਦਾ ਨਾ ਕਰਦਿਆਂ ਅਪਰੈਲ ਵਿਚ (ਸੈਸ਼ਨ ਕਾਰਨ) ਕੀਮਤ ਨਹੀਂ ਸੀ ਵਧਾਈ। ਇਸ ਕਰਕੇ ਇਸ ਮਹੀਨੇ ਇਕ ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਦਿੱਲੀ ਵਿਚ ਹੁਣ ਡੀਜ਼ਲ ਦੀ ਕੀਮਤ 48.67 ਰੁਪਏ
ਨਵੀਂ ਦਿੱਲੀ, 10 ਮਈ
ਬਾਲੀਵੁੱਡ ਅਦਾਕਾਰ ਸੰਜੇ ਦੱਤ ਦੇ ਜੇਲ੍ਹ ਜਾਣ ਤੋਂ ਬਚਣ ਦੇ ਸਾਰੇ ਰਾਹ ਅੱਜ ਬੰਦ ਹੋ ਗਏ ਜਦੋਂ 1993 ਦੇ ਮੁੰਬਈ ਬੰਬ ਧਮਾਕਿਆਂ ਸਬੰਧੀ ਦੋਸ਼ੀ ਕਰਾਰ ਦੇਣ ਦੇ ਫੈਸਲੇ ਖ਼ਿਲਾਫ਼ ਉਸ ਦੀ ਨਜ਼ਰਸਾਨੀ ਪਟੀਸ਼ਨ ਸੁਪਰੀਮ ਕੋਰਟ ਨੇ ਅੱਜ ਰੱਦ ਕਰ ਦਿੱਤੀ। ਸੁਪਰੀਮ ਕੋਰਟ ਦੇ ਜਸਟਿਸ ਪੀ. ਸਦਾਸ਼ਿਵਮ ਤੇ ਜਸਟਿਸ ਬੀ.ਐਸ. ਚੌਹਾਨ ਦੇ ਬੈਂਚ ਨੇ ਆਪਣੇ 21 ਮਾਰਚ ਦੇ ਫੈਸਲੇ ਉੱਤੇ ਨਜ਼ਰਸਾਨੀ ਕਰਨ ਤੋਂ ਸਾਫ਼ ਨਾਂਹ ਕਰਦਿਆਂ ਸੰਜੇ ਦੱਤ ਦੀ ਪਟੀਸ਼ਨ ਸਿੱਧੀ ਹੀ ਖ਼ਾਰਜ ਕਰ ਦਿੱਤੀ।
ਹੁਣ 53 ਸਾਲਾ ਸੰਜੇ ਦੱਤ ਨੂੰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਮਈ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਾਧੂ ਬਿਜਲੀ ਵੇਚਣ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਵੱਖਰੀ ਪਾਵਰ ਟ੍ਰੇਡਿੰਗ ਕੰਪਨੀ ਬਣਾਉਣ ਲਈ ਸਹਿਮਤੀ ਦੇ ਦਿੱਤੀ ਹੈ। ਰਾਜ ਵਿੱਚ ਸਥਾਪਤ ਕੀਤੇ ਜਾ ਰਹੇ ਥਰਮਲ ਪਲਾਂਟਾਂ ਵਿੱਚੋਂ ਪੈਦਾ ਹੋਣ ਵਾਲੀ ਵਾਧੂ ਬਿਜਲੀ ਹੋਰ ਰਾਜਾਂ ਨੂੰ ਵੇਚੀ ਜਾਵੇਗੀ। ਇਸ ਸਬੰਧੀ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਦੀ ਐਲ ਐਂਡ ਟੀ ਦੇ ਡਾਇਰੈਕਟਰ ਐਸ.ਐਨ. ਰਾਏ ਨਾਲ ਹੋਈ ਮੀਟਿੰਗ ਦੌਰਾਨ ਕੀਤਾ ਗਿਆ। ਸ੍ਰੀ ਬਾਦਲ
ਨਵੀਂ ਦਿੱਲੀ, 9 ਮਈ
ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿਚ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਸ਼ਾਮਲ ਨਹੀਂ ਹੋਏ। ਇਸ ਨਾਲ ਉਨ੍ਹਾਂ ਦੇ ਅਸਤੀਫ਼ੇ ਦੀਆਂ ਕਿਆਸ-ਅਰਾਈਆਂ ਹੋਰ ਵਧ ਗਈਆਂ ਹਨ। ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਦਾ ਮਹਿਕਮਾ ਬਦਲਣ ਬਾਰੇ ਗੱਲ ਵੀ ਚੱਲ ਨਿਕਲੀ ਹੈ। ਕਾਂਗਰਸ ਦੇ ਤਰਜਮਾਨ ਅਤੇ ਕੈਬਨਿਟ ਮੰਤਰੀ ਮਨੀਸ਼ ਤਿਵਾੜੀ ਨੇ ਦਾਅਵਾ ਕੀਤਾ ਹੈ ਕਿ ਕੈਬਨਿਟ ਮੀਟਿੰਗ ਵਿਚ ਸ੍ਰੀ ਬਾਂਸਲ ਦੇ ਮਾਮਲੇ ’ਤੇ ਕੋਈ ਚਰਚਾ ਨਹੀਂ ਹੋਈ ਹੈ। ਇਸੇ ਦੌਰਾਨ ਕੈਬਨਿਟ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 9 ਮਈ
ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਤੇ ਭਾਜਪਾ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਜੇ ਚੋਣ ਲਈ ਤਾਂ ਅੰਮ੍ਰਿਤਸਰ ਤੋਂ ਹੀ ਲੜਨਗੇ, ਕਿਸੇ ਹੋਰ ਹਲਕੇ ਤੋਂ ਨਹੀਂ। ਉਂਜ ਟਿਕਟ ਦੇਣ ਦਾ ਫੈਸਲਾ ਕਰਨਾ ਪਾਰਟੀ ਦੇ ਹੱਥ ਹੈ। ਇਹ ਗੱਲ ਉਨ੍ਹਾਂ ਪੱਤਰਕਾਰਾਂ ਨਾਲ ਗੁਫ਼ਤਗੂ ਦੌਰਾਨ ਕਹੀ। ਗ਼ੌਰਤਲਬ ਹੈ ਕਿ ਪਾਰਟੀ ਦੇ ਕੌਮੀ ਮੰਚ ’ਚੋਂ ਦਰਕਿਨਾਰ ਕਰਨ ਤੋਂ ਬਾਅਦ ਉਨ੍ਹਾਂ ਦੀ ਪਤਨੀ ਤੇ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਨਵਜੋਤ
ਨਵੀਂ ਦਿੱਲੀ, 9 ਮਈ
ਕਰਨਾਟਕ ਵਿਚ ਕਾਂਗਰਸ ਵੱਲੋਂ ਚੋਣਾਂ ਜਿੱਤਣ ਬਾਅਦ ਮੁੱਖ ਮੰਤਰੀ ਦੀ ਚੋਣ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਹਾਈ ਕਮਾਨ ਨੇ ਇਸ ਮੰਤਵ ਲਈ ਚਾਰ ਨਿਗਰਾਨਾਂ ਦੀ ਨਿਯੁਕਤੀ ਕੀਤੀ ਹੈ ਜਿਹੜੇ ਭਲਕੇ ਕਰਨਾਟਕ ਜਾ ਕੇ ਜਿੱਤੇ ਨਵੇਂ ਪਾਰਟੀ ਵਿਧਾਇਕਾਂ ਦੀ ਰਾਇ ਲੈਣਗੇ। ਪਾਰਟੀ ਦੇ ਜਨਰਲ ਸਕੱਤਰ ਜਨਾਰਦਨ ਦਿਵੇਦੀ ਨੇ ਦੱਸਿਆ ਕਿ ਸੀਨੀਅਰ ਕੇਂਦਰੀ ਮੰਤਰੀ ਏ.ਕੇ. ਐਂਟਨੀ, ਪਾਰਟੀ ਦੇ ਕਰਨਾਟਕ ਲਈ ਇੰਚਾਰਜ ਜਨਰਲ ਸਕੱਤਰ ਮਧੂਸੂਦਨ ਮਿਸਤਰੀ, ਕਰਨਾਟਕ ਚੋਣਾਂ ਲਈ ਸਕਰੀਨਿੰਗ ਕਮੇਟੀ
ਨਵੀਂ ਦਿੱਲੀ, 9 ਮਈ
ਸੁਪਰੀਮ ਕੋਰਟ ਵੱਲੋਂ ਸੀਬੀਆਈ ਨੂੰ ‘ਪਿੰਜਰੇ ਦਾ ਤੋਤਾ’ ਕਰਾਰ ਦਿੱਤੇ ਜਾਣ ਉਪਰ ਏਜੰਸੀ ਦੇ ਡਾਇਰੈਕਟਰ ਰਣਜੀਤ ਸਿਨਹਾ ਨੇ ਕਿਹਾ ਹੈ ਕਿ ਅਦਾਲਤ ਨੇ ਜੋ ਕਿਹਾ, ‘ਉਹ ਸਾਰਾ ਸੱਚ ਹੈ’। ਸੁਪਰੀਮ ਕੋਰਟ ਨੇ ਕੋਲ ਬਲਾਕ ਅਲਾਟਮੈਂਟ ਮਾਮਲੇ ਵਿਚ ਸੀਬੀਆਈ ਨੂੰ ‘ਪਿੰਜਰੇ ਦਾ ਤੋਤਾ’ ਕਰਾਰ ਦਿੰਦਿਆਂ ਕਿਹਾ ਸੀ ਕਿ ਉਹ ਉਹੀ ਬੋਲੀ ਬੋਲਦੀ ਹੈ, ਜੋ ਉਸ ਦੇ ਸਰਪ੍ਰਸਤ ਚਾਹੁੰਦੇ ਹਨ। ਇਸ ਬਾਰੇ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀ ਸਿਨਹਾ ਨੇ ਕਿਹਾ, ‘ਸੁਪਰੀਮ ਕੋਰਟ ਨੇ ਜੋ
ਸ਼ਿਮਲਾ, 9 ਮਈ
ਕੁੱਲੂ-ਮੰਡੀ ਮੁੱਖ ਮਾਰਗ ਉਪਰ ਕੱਲ੍ਹ ਇਕ ਬੱਸ ਦੇ ਬਿਆਸ ਦਰਿਆ ਵਿਚ ਡਿੱਗਣ ਦੇ ਕਾਰਨਾਂ ਦਾ ਪਤਾ ਲਾਉਣ ਲਈ ਰਾਜ ਸਰਕਾਰ ਨੇ ਨਿਆਂਇਕ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 40 ਹੋ ਗਈ ਹੈ। ਇਨ੍ਹਾਂ ਵਿਚੋਂ 35 ਮ੍ਰਿਤਕਾਂ ਦੀ ਸ਼ਨਾਖਤ ਹੋ ਗਈ ਹੈ। ਮਰਨ ਵਾਲਿਆਂ ਵਿਚ ਵੀਹ ਮਹਿਲਾਵਾਂ ਹਨ। -ਪੀਟੀਆਈ.
ਪੱਤਰ ਪ੍ਰੇਰਕ
ਟੋਰਾਂਟੋ, 9 ਮਈ
ਉਂਟਾਰੀਓ ਸੂਬਾਈ ਸਰਕਾਰ ਵਿਚ ਇਕਲੌਤੇ ਪੰਜਾਬੀ ਮੰਤਰੀ ਹਰਿੰਦਰ ਤੱਖਰ ਨੇ ਅੱਜ ਅਚਾਨਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਿਸ ਕਾਰਨ ਭਾਈਚਾਰੇ ਅਤੇ ਸਿਆਸੀ ਹਲਕਿਆਂ ਵਿਚ ਹੈਰਾਨੀ ਮਹਿਸੂਸ ਕੀਤੀ ਜਾ ਰਹੀ ਹੈ। ਤੱਖਰ (61 ਸਾਲ) ਨੇ ਮੁੱਖ ਮੰਤਰੀ ਕੈਥਲੀਨ ਵਿੰਨ ਨੂੰ ਆਪਣੀ ਸਿਹਤ ਨਾਸਾਜ਼ ਹੋਣ ਦਾ ਕਾਰਨ ਦੱਸ ਕੇ ਅਸਤੀਫਾ ਸੌਂਪ ਦਿੱਤਾ ਹੈ। ਬੇਸ਼ੱਕ ਮੰਤਰੀ ਮੰਡਲ ’ਚੋਂ ਹਟ ਗਏ ਹਨ ਪਰ ਆਪਣੇ ਹਲਕੇ ਮਿਸੀਸਾਗਾ-ਐਰਿਨਡੇਲ ਦੇ ਨੁਮਾਇੰਦੇ ਬਣੇ ਰਹਿਣਗੇ। ਮੁੱਖ ਮੰਤਰੀ
ਪੱਤਰ ਪ੍ਰੇਰਕ
ਪੰਚਕੂਲਾ, 9 ਮਈ
ਹਰਿਆਣਾ ਚੋਣ ਕਮਿਸ਼ਨ ਨੇ ਰਾਜ ਦੀਆਂ 7 ਨਗਰ ਨਿਗਮਾਂ ਤੇ ਦੋ ਨਗਰ ਕੌਂਸਲ ਦੀਆਂ ਚੋਣਾਂ 2 ਜੂਨ ਨੂੰ ਕਰਵਾਉਣ ਦਾ ਅੱਜ ਐਲਾਨ ਕਰ ਦਿੱਤਾ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਇਸ ਸਬੰਧੀ ਰਾਜ ਦੇ ਚੋਣ ਕਮਿਸ਼ਨਰ ਧਰਮਵੀਰ ਨੇ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਅੰਬਾਲਾ, ਪੰਚਕੂਲਾ, ਕਰਨਾਲ, ਪਾਣੀਪਤ, ਹਿਸਾਰ, ਰੋਹਤਕ ਤੇ ਯਮੁਨਾਨਗਰ ਦੀਆਂ ਨਗਰ ਨਿਗਮਾਂ ਤੇ ਕਲਾਨੌਰ (ਰੋਹਤਕ) ਤੇ ਫਾਰੂਖਨਗਰ (ਗੁੜਗਾਉਂ) ਦੇ ਨਾਲ-ਨਾਲ ਨਗਰ ਕੌਂਸਲ ਨਰਵਾਣਾ ਦੇ ਵਾਰਡ ਨੰਬਰ 3 ਤੇ ਘਰੌਂਡਾ