ਅਠਾਰਵੀਂ ਸ਼ਤਾਬਦੀ ਦੇ ਸ਼ੁਰੂ ਵਿੱਚ ਖੋਜ ਅਤੇ ਅਧਿਐਨ ਦੇ ਜ਼ਰੀਏ ਖਗੋਲਸ਼ਾਸਤਰ ਨੂੰ ਨਵਾਂ ਰੂਪ ਦੇਣ ਵਾਲੇ ਸਮਰਾਟ ਸਵਾਈ ਜੈ ਸਿੰਘ (ਦੂਜੇ) ਦਾ ਨਾਂ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਸਮਾਂ, ਸੂਰਜ ਅਤੇ ਤਾਰਿਆਂ ਦੀ ਸਥਿਤੀ ਜਾਣਨ ਲਈ ਕੁਝ ਅਦਭੁੱਤ ਯੰਤਰਾਂ ਨੂੰ ਖੋਜਿਆ ਅਤੇ ਥਾਂ-ਥਾਂ ਜੰਤਰ-ਮੰਤਰ ਦੀ ਸਥਾਪਨਾ ਕਰਕੇ ਜਨਤਾ ਨੂੰ ਖਗੋਲ ਵਿੱਦਿਆ ਵੱਲ ਆਕਰਸ਼ਿਤ ਕੀਤਾ।
ਸੰਨ 1686 ਵਿੱਚ ਜਨਮੇ ਜੈ ਸਿੰਘ ਅਧਿਐਨ ਨੂੰ ਬੜਾ ਪਿਆਰ ਕਰਨ ਵਾਲੇ ਸਨ। ਉਨ੍ਹਾਂ ਨੇ ਜੈਪੁਰ ਵਰਗਾ ਸੁੰਦਰ ਨਗਰ ਵਸਾਇਆ।
ਕੀਕੁਣ ਦਿਸੇ ਪੁਲਾੜ
ਕਿਵੇਂ ਆਕਾਸ਼ ਦਿਸੇ
ਲੱਭੇ ਨਵੇਂ ਵਸੀਲੇ
ਸੋਚਾਂ ਸੋਚ ਕਿਸੇ
’ਕੱਠੇ ਹੋ ਕੇ ਖੋਜੀਆਂ
ਇੱਕ ਜੁਗਤ ਬਣਾਈ
ਹੱਬਲ ਦੂਰਬੀਨ ਗਈ
ਵਿੱਚ ਪੁਲਾੜ ਟਿਕਾਈ
ਐਡਵਿਨ.ਪੀ. ਹੱਬਲ ਸੀ
ਅਮਰੀਕਾ ਦਾ ਵਿਗਿਆਨੀ
ਦੂਰਬੀਨ ਇਹ ਹੋਣਹਾਰ
ਉਸੇ ਦੀ ਖੋਜ ਨਿਸ਼ਾਨੀ
ਹਿਲਜੁਲ ਵਿੱਚ ਪੁਲਾੜ ਦੇ
ਵੇਂਹਦੀ ਦਿਨ ਰਾਤ
ਫੋਟੋਆਂ ਖਿੱਚੇ, ਘੱਲੇ
ਪਾਉਂਦੀ ਰਹਿੰਦੀ ਬਾਤ
ਇਸ ਦੀਆਂ ਨਜ਼ਰਾਂ ਨੂੰ ਦੀਂਹਦੀਆਂ
ਆਕਾਸ਼ ਗੰਗਾਵਾਂ
ਟਿਕ ਟਿਕ ਦੇਖਣ ਮੰਗਲ ਨੂੰ
ਇਹਦੀਆਂ ਤੇਜ਼ ਨਿਗ੍ਹਾਵਾਂ
ਉੱਥੋਂ ਦੇ ਮੌਸਮ ਤੇ
ਉਸ ਧਰਤੀ ਦਾ
ਬਾਲ ਕਹਾਣੀ
ਬਹੁਤ ਪੁਰਾਣੇ ਸਮੇਂ ਦੀ ਗੱਲ ਹੈ। ਸਤਲੁਜ ਦੇ ਕਿਨਾਰੇ ਇੱਕ ਪਿੰਡ ’ਚ ਦੋ ਭਰਾ ਰਹਿੰਦੇ ਸਨ। ਵੱਡੇ ਭਰਾ ਕੋਲ ਬਹੁਤ ਸਾਰਾ ਧਨ ਸੀ ਪਰ ਛੋਟਾ ਭਰਾ ਗ਼ਰੀਬ ਸੀ। ਇੱਕ ਵਾਰ ਲੋਕ ਨਵੇਂ ਸਾਲ ਦੀਆਂ ਖ਼ੁਸ਼ੀਆਂ ਮਨਾ ਰਹੇ ਸਨ ਤਾਂ ਛੋਟੇ ਭਰਾ ਕੋਲ ਖਾਣ ਨੂੰ ਕੁਝ ਨਹੀਂ ਸੀ। ਉਹ ਵੱਡੇ ਭਰਾ ਦੇ ਘਰ ਗਿਆ। ਉਸ ਨੇ ਵੱਡੇ ਭਰਾ ਤੋਂ ਇੱਕ ਸੇਰ ਚੌਲ ਉਧਾਰ ਮੰਗੇ ਪਰ ਵੱਡੇ ਭਰਾ ਨੇ ਸਾਫ਼ ਇਨਕਾਰ ਕਰ ਦਿੱਤਾ। ਜਦੋਂ ਛੋਟਾ ਭਰਾ ਘਰ ਉਦਾਸ ਮੁੜ ਰਿਹਾ ਸੀ ਤਾਂ ਉਸ ਨੂੰ ਰਸਤੇ ’ਚ ਇੱਕ ਬੁੱਢਾ
ਮਾਂ ਤਾਂ ਯਾਰੋ ਪੂਜਣ ਜੋਗੀ
ਤੀਰਥ ਵਰਗੀ ਥਾਂ ਹੁੰਦੀ ਏ।
ਮਾਂ ਅਰਸ਼ਾਂ ਦੀਆਂ ਪਰੀਆਂ ਵਰਗੀ
ਠੰਢੀ-ਮਿੱਠੀ ਛਾਂ ਹੁੰਦੀ ਏ।
ਹਰ ਸਾਹ ਦੇ ਨਾਲ ਦਏ ਅਸੀਸਾਂ
ਘਰ ਵਿੱਚ ‘ਕਪਿਲਾ ਗਾਂ’ ਹੁੰਦੀ ਏ।
ਸੁੱਖ ਵੰਡੇ ਤੇ ਦੁੱਖ ਵੰਡਾਵੇ
ਬੱਚਿਆਂ ਲਈ ਕੁਰਬਾਂ ਹੁੰਦੀ ਏ।
ਪਿਓ ਦਾ ਰਿਸ਼ਤਾ ਪਾਕ-ਪਵਿੱਤਰ
ਮਾਂ ਦੀ ਆਪਣੀ ਥਾਂ ਹੁੰਦੀ ਏ।
ਪਿਓ ਦੇ ਨਾਵੇਂ ਮਿਲਖ ਜਗੀਰਾਂ
ਧਰਤੀ ਮਾਂ ਦੇ ਨਾਂ ਹੁੰਦੀ ਏ।
ਮਮਤਾ ਦਾ ਦਰਿਆ ਭਰ ਵਗਦਾ
ਸਿਦਕ ਦਾ ਸਾਗਰ ਤਾਂ ਹੁੰਦੀ ਏ।
ਪੁੱਤ ਕਪੁੱਤੇ ਦੀ ਸੁੱਖ ਮੰਗਦੀ
ਮਾਂ ਨਾ ਕਦੀ ਕੁਮਾਂ
ਕਹਾਣੀ
ਮਾ. ਬੋਹੜ ਸਿੰਘ ਮੱਲ੍ਹਣ
ਮੋਬਾਈਲ: 96461-41243
ਆਪਣੀ ਸੁਬ੍ਹਾ ਲੇਟ ਉੱਠਣ ਦੀ ਭੈੜੀ ਆਦਤ ਦੇ ਉਲਟ ਇੱਕ ਦਿਨ ਮੈਂ ਮੂੰਹ-ਝਾਖਰੇ ਹੀ ਜਾਗ ਪਿਆ। ਮੈਂ ਵੇਖਿਆ ਕਿ ਮਾਂ ਸਾਡੀ ਵੀਹ-ਬਾਈ ਫੁੱਟ ਉੱਚੀ ਕੱਚੀ ਸਬ੍ਹਾਤ ਉੱਤੇ ਮੁੱਠਾਂ ਭਰ ਭਰ ਕਣਕ ਦੇ ਦਾਣੇ ਸੁੱਟ ਰਹੀ ਸੀ। ਮਾਂ ਨੇ ਪੰਜ-ਛੇ ਵਾਰ ਦਾਣੇ ਉਪਰ ਵੱਲ ਵਗਾਹੇ ਜਿਨ੍ਹਾਂ ਵਿੱਚੋਂ ਕੁਝ ਸਬ੍ਹਾਤ ਦੀ ਛੱਤ ’ਤੇ ਡਿੱਗ ਗਏ। ਬਚਦੇ ਨਾਲ ਬਣੇ ਹੋਏ ਚੁੱਲ੍ਹੇ-ਚੌਂਕੇ ਉੱਤੇ ਆ ਡਿੱਗੇ ਜਦੋਂਕਿ ਬਾਕੀ ਰਸੋਈ ਦੇ ਨਾਲ ਕੱਢੀ ਕੰਧੋਲੀ ਦੇ
ਗ਼ਜ਼ਲ
ਪੈਸੇ ਦੀ ਅੱਗ ਲੂਹ ਦਿੰਦੀ ਹੈ, ਕਰਮਸ਼ੀਲ ਕਿਰਿਆਵਾਂ ਨੂੰ
ਹੌਲੀ ਹੌਲੀ ਡੀਕ ਜਾਂਦੀ ਹੈ ਸਤਲੁਜ ਬਿਆਸ ਝਨਾਵਾਂ ਨੂੰ
ਖਾਣਯੋਗ ਰਹੀਆਂ ਨਾ ਫ਼ਸਲਾਂ, ਕਿਰਤ ਵਿਹੂਣੀਆਂ ਹੋਈਆਂ ਨਸਲਾਂ
ਵੱਧ ਉਪਜ ਦਾ ਲਾਲਚ ਖਾ ਗਿਆ ਬੋਹੜ ਪਿੱਪਲ ਦੀਆਂ ਛਾਵਾਂ ਨੂੰ
ਦੌੜ ਦੌੜ ਕੇ ਥੱਕ ਗਏ ਹਾਂ, ਵੱਡੇ ਬਣ ਬਣ ਅੱਕ ਗਏ ਹਾਂ
ਰੋਜ਼ ਸਵੇਰੇ ਭੱਜ ਤੁਰਦੇ ਹਾਂ ਦਿਲ ਤੋਂ ਉਲਟ ਦਿਸ਼ਾਵਾਂ ਨੂੰ
ਬਿਲਡਿੰਗ ਜਿਹੇ ਮਕਾਨਾਂ ਅੰਦਰ, ਚੁੱਪ ਜਿਹੇ ਸ਼ਮਸ਼ਾਨਾਂ ਅੰਦਰ
ਕਿੰਨੇ ਚਾਅ ਨਾਲ ਭੋਗ ਰਹੇ ਹਾਂ, ਤਨਵਰਧਕ ਸੁਵਿਧਾਵਾਂ ਨੂੰ
ਥਾਂ-ਥਾਂ
ਮਿੰਨੀ ਕਹਾਣੀ
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਕੂਲ ਦੇ ਦਫ਼ਤਰ ਵਿੱਚ ਬੈਠਦਿਆਂ ਹੀ ਪ੍ਰਿੰਸੀਪਲ ਕੋਲ ਰੋਸ ਪ੍ਰਗਟ ਕੀਤਾ, ‘‘ਉਹ ਸਾਹਮਣੇ ਕਮਰੇ ਵਿੱਚ ਜਿਹੜਾ ਤੁਹਾਡਾ ਅਧਿਆਪਕ ਪੜ੍ਹਾ ਰਿਹਾ ਹੈ ਇੰਜ ਲੱਗਦਾ ਹੈ ਜਿਵੇਂ ਉਸ ਨੂੰ ਅਕਲ ਹੀ ਨਹੀਂ ਹੁੰਦੀ। ਮੈਂ ਦਰਵਾਜ਼ੇ ਅੱਗੇ ਦੋ ਮਿੰਟ ਖੜ੍ਹ ਕੇ ਆਇਆ ਹਾਂ। ਉਸ ਨੇ ਮੇਰੀ ਭੋਰਾ ਪ੍ਰਵਾਹ ਨਹੀਂ ਕੀਤੀ ਅਤੇ ਨਾ ਹੀ ਕੋਈ ਦੁਆ-ਸਲਾਮ ਕੀਤੀ ਹੈ।’’ ਪ੍ਰਿੰਸੀਪਲ ਨੇ ਬੜੇ ਮਾਣ ਨਾਲ ਕਿਹਾ, ‘‘ਉਹ ਤਾਂ ਬੜਾ ਮਿਹਨਤੀ, ਸਮੇਂ ਦਾ ਪਾਬੰਦ ਅਤੇ ਬਹੁਤ ਹੀ ਅਕਲਮੰਦ ਅਧਿਆਪਕ
ਲੇਬਰ ਚੌਕ
ਪਾਰਖੂ ਨਜ਼ਰਾਂ ਟੋਲਦੀਆਂ
ਹੱਟੇ-ਕੱਟੇ ਮਜ਼ਦੂਰ
ਦਿਹਾੜੀ ‘ਸਾਢੇ ਤਿੰਨ ਸੌ’
ਨਜ਼ਰੇ ਜੋ ਚੜ੍ਹਨੋਂ ਰਹਿ ਗਏ
ਦੋ ਸੌ ਵਿੱਚ ਚਲੇ ਗਏ
ਰਹਿੰਦੇ ਖੂੰਹਦੇ…ਕੁੱਬੇ…
ਕਰੜੇ ਬਰੜੇ ਝੁਰੜੀਆਂ ਵਾਲੇ
ਸੌ ਸੌ ਦੀ ਭੇਂਟ ਚੜ੍ਹੇ
ਮੈਂ ਸੱਠਾਂ ਵਿੱਚ ਗਿਆ
ਸੱਠਾਂ ਨੂੰ ਜੋ ਟੱਪ ਗਿਆ
ਸ਼ੁਕਰ ਐ ਦਾਤਾ ਮੇਰਿਆ
ਨਿਕੰਮਾ ਕਹਾਉਣੋਂ ਬਚ ਗਿਆ…
ਕਸ਼ਮੀਰ ਵਾਸੀ ਵੱਲੋਂ
ਪਰਬਤਾਂ ਦੀ ਬੁਲੰਦ ਉਚਾਈ
ਨਰਮ ਬਰਫ਼ ਦੀ ਚਟਿਆਈ
ਫ਼ਿਜ਼ਾ ਵਿੱਚ ਭਰੀ ਹੋਈ ਸੀਤ
ਹਵਾ ਦੇ ਸ਼ੂਕਦੇ ਹੋਏ ਗੀਤ
ਡਲ ਦਾ ਸ਼ਾਂਤ ਖੜ੍ਹਿਆ ਪਾਣੀ
ਸ਼ਿੰਗਾਰੇ
ਇਸ ਜੱਗ ਉੱਤੇ ਉਸ ਦਾ ਜਿਊਣ ਕਾਹਦਾ,
ਜਿਹਨੂੰ ਮਾਂ ਦਾ ਪਿਆਰ ਨਾ ਨਸੀਬ ਹੋਵੇ।
ਵੱਡੇ-ਵੱਡਿਆਂ ਨੂੰ ਵੀ ਮਾਤ ਉਹ ਦੇ ਦਿੰਦਾ,
ਭਾਵੇਂ ਕਿੱਡਾ ਹੀ ਬੰਦਾ ਗ਼ਰੀਬ ਹੋਵੇ।
ਗੁਰੂਆਂ-ਭਗਤਾਂ ਨੇ ਮਾਂ ਨੂੰ ਰੱਬ ਕਿਹਾ,
ਭਾਵੇਂ ਉਹ ਨਾਨਕ ਹੋਵੇ ਜਾਂ ਫ਼ਰੀਦ ਹੋਵੇ।
ਮਾਂ ਨੂੰ ਦੁੱਖ ਦੇਣ ਵਾਲੇ ਨੂੰ ਨਾ ਸੁੱਖ ਮਿਲਦਾ,
ਭਾਵੇਂ ਉਹ ਰੱਬ ਦੇ ਕਿੰਨਾ ਹੀ ਕਰੀਬ ਹੋਵੇ।
ਮਾਂ ਦੇ ਪਿਆਰ ਦੀ ਮਿਠਾਸ ਨਾ ਮਿਲੇ ਕਿਤੇ,
ਚੀਜ਼ ਕਿੰਨੀ ਹੀ ਭਾਵੇਂ ਲਜ਼ੀਜ਼ ਹੋਵੇ।
ਦੁਰਕਾਰਦੀ ਨਾ ਆਪਣੇ ਇਹ ਲਾਡਲੇ ਨੂੰ,
ਬੱਚਾ ਕਿੰਨਾ ਹੀ ਭਾਵੇਂ ਨਾਚੀਜ਼
ਬਾਲ ਕਹਾਣੀ
ਦੁਪਹਿਰ ਤੋਂ ਬਾਅਦ ਦਾ ਸਮਾਂ ਸੀ। ਜੰਗਲ ਦੇ ਸਾਰੇ ਜਾਨਵਰ ਬੋਹੜ ਦੇ ਦਰੱਖ਼ਤ ਥੱਲੇ ਇੱਕ ਵੱਡੇ ਗੋਲ ਚੱਕਰ ‘ਚ ਬੈਠੇ ਸਨ। ਸ਼ੇਰ, ਰਿੱਛ, ਬਘਿਆੜ, ਹਿਰਨ, ਧਾਰੀਦਾਰ ਗਧਾ, ਜੰਗਲੀ ਨੀਲ ਗਾਂ, ਲੂੰਬੜੀ, ਗਿੱਦੜ, ਹਾਥੀ, ਚੀਤਾ, ਬਾਰਾਂਸਿੰਗਾ, ਸੇਹ, ਬਾਂਦਰ, ਬਿੱਲੀ ਅਤੇ ਜੰਗਲੀ ਸੂਰ ਇੱਕ-ਦੂਜੇ ਬਾਰੇ ਠਹਾਕੇ ਲਾ-ਲਾ ਕੇ ਗੱਲਾਂ ਕਰ ਰਹੇ ਸਨ। ਜਦੋਂ ਹਾਸੇ ਦੇ ਠਹਾਕੇ ਲੱਗਦੇ ਸੀ ਤਾਂ ਬੋਹੜ ਦੀਆਂ ਟਾਹਣੀਆਂ ਅਤੇ ਪੱਤੇ ਝੂਲਦੇ ਸੀ। ਬਾਂਦਰ, ਗਿੱਦੜ ਨੂੰ ਕਹਿ ਰਿਹਾ ਸੀ, ”ਨਾ ਜਾਇਆ ਕਰ ਸ਼ਹਿਰ, ਸ਼ਹਿਰ
ਪੁਰਾਣੇ ਸਮੇਂ ਦੀ ਗੱਲ ਹੈ ਕਿ ਯਾਤਰੀਆਂ ਦਾ ਇੱਕ ਕਾਫ਼ਲਾ ਰੇਗਿਸਤਾਨ ‘ਚੋਂ ਗੁਜ਼ਰ ਰਿਹਾ ਸੀ। ਅਚਾਨਕ ਡਾਕੂਆਂ ਦੇ ਗਰੋਹ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਉਨ੍ਹਾਂ ਦਾ ਸਰਦਾਰ ਗਾਜ਼ੀ ਖਾਂ ਸੀ। ਉਸ ਦੇ ਹੁਕਮ ਨਾਲ ਸਾਰੇ ਮੁਸਾਫ਼ਰਾਂ ਦੀ ਤਲਾਸ਼ੀ ਲੈ ਕੇ ਗਹਿਣੇ ਤੇ ਸਾਮਾਨ ਲੁੱਟ ਲਿਆ ਗਿਆ। ਦਸ-ਗਿਆਰਾਂ ਸਾਲਾਂ ਦੇ ਇੱਕ ਬਾਲਕ ਕੋਲੋਂ ਕੁਝ ਵੀ ਨਹੀਂ ਮਿਲਿਆ। ਸਰਦਾਰ ਗਾਜ਼ੀ ਖਾਂ ਨੇ ਬੱਚੇ ਤੋਂ ਪੁੱਛਿਆ, ”ਤੇਰੇ ਕੋਲੋਂ ਕੋਈ ਵੀ ਕੀਮਤੀ ਚੀਜ਼ ਨਹੀਂ ਮਿਲੀ, ਤੂੰ ਯਤੀਮ ਜਾਂ ਗ਼ਰੀਬ ਤਾਂ ਨਹੀਂ?”
ਉਸ ਬਾਲਕ
ਦਿਲਚਸਪ ਵਿਰੋਧ
ਜੇਲ੍ਹ ਵਿੱਚ ਆਪਣੀ ਧੀ ਇੰਦਰਾ ਦੇ ਨਾਂ ਇੱਕ ਚਿੱਠੀ ਵਿੱਚ ਪੰਡਿਤ ਜਵਾਹਰਲਾਲ ਨਹਿਰੂ ਨੇ ਹਿੰਦੁਸਤਾਨੀ ਜ਼ੁਬਾਨ ਦੇ ਗੁਣਾਂ ਬਾਰੇ ਲਿਖਿਆ, ”ਗ਼ੁਲਾਮੀ ਨੇ ਸਾਡੇ ਦਿਮਾਗ਼ਾਂ ਨੂੰ ਇੰਨਾ ਜਕੜ ਲਿਆ ਹੈ ਕਿ ਅਸੀਂ ਅੰਗਰੇਜ਼ੀ ਬੋਲਣ ਤੇ ਲਿਖਣ ਵਿੱਚ ਮਾਣ ਮਹਿਸੂਸ ਕਰਦੇ ਹਾਂ।” ਪਹਿਲੀਆਂ ਦੋ ਸਤਰਾਂ ਲਿਖਣ ਪਿੱਛੋਂ ਉਨ੍ਹਾਂ ਨੇ ਲਿਖਿਆ, ”ਪਰ ਇੰਦਰਾ ਤੂੰ ਹੱਸੇਂਗੀ ਕਿ ਮੈਂ ਵੀ ਕਿੰਨਾ ਵੱਡਾ ਧੋਖੇਬਾਜ਼ ਹਾਂ ਕਿ ਜਿਸ ਜ਼ੁਬਾਨ ਦਾ ਵਿਰੋਧ ਕਰ ਰਿਹਾ ਹਾਂ, ਉਸੇ ਜ਼ੁਬਾਨ ‘ਚ ਤੈਨੂੰ ਚਿੱਠੀ
ਆ ਦੋਸਤਾ ਕਰ ਲਈਏ ਪੜ੍ਹਾਈ,
ਹੁਣ ਤੋਂ ਛੱਡ ਕੇ ਕਰਨੀ ਲੜਾਈ,
ਹੁਣ ਕਦੇ ਨਾ ਗੰਵਾਈ ਸਮਾਂ ਅਜਾਈਂ,
ਆ ਦੋਸਤਾ ਕਰ ਲਈਏ ਪੜ੍ਹਾਈ।
ਇਹ ਦਿਨ ਨੇ ਹੁਣ ਪੜ੍ਹਨ ਦੇ,
ਪੜ੍ਹ ਕੇ ਸਭ ਤੋਂ ਅੱਗੇ ਖੜ੍ਹਨ ਦੇ,
ਸਭ ਝਗੜੇ ਛੱਡ ਬਣ ਭਾਈ-ਭਾਈ,
ਆ ਦੋਸਤਾ ਕਰ ਲਈਏ ਪੜ੍ਹਾਈ।
ਪੜ੍ਹ ਕੇ ਹੈ ਉੱਚੀ ਮੰਜ਼ਿਲ ‘ਤੇ ਖੜ੍ਹਨਾ,
ਬੁਰਾਈਆਂ ਦੇ ਖਿਲਾਫ਼ ਵੀ ਹੈ ਲੜਨਾ,
ਅਫ਼ਸਰ ਬਣ ਗੁੱਡੀ ਅੰਬਰੀਂ ਚੜ੍ਹਾਈਂ,
ਆ ਦੋਸਤਾ ਕਰ ਲਈਏ ਪੜ੍ਹਾਈ।
ਇੱਕ ਵਾਰ ਲੰਘਿਆ ਵੇਲਾ ਹੱਥ ਨਹੀਓਂ ਆਉਂਦਾ,
ਜੋ ਪੜ੍ਹਦਾ ਨਹੀਂ ਸਾਰੀ ਉਮਰ ਪਛਤਾਉਂਦਾ,
ਦੁੱਧ ਘਿਓ
1. ਸਭ ਤੋਂ ਪਹਿਲਾਂ ਸੰਨ 1862 ਵਿੱਚ ਕਲਕੱਤਾ, ਮੁੰਬਈ, ਮਦਰਾਸ ਹਾਈ ਕੋਰਟਾਂ ਹੋਂਦ ਵਿੱਚ ਆਈਆਂ।
2. ਚੌਥੀ ਹਾਈ ਕੋਰਟ 1866 ਵਿੱਚ ਅਲਾਹਾਬਾਦ ਵਿਖੇ ਸਥਾਪਤ ਕੀਤੀ ਗਈ।
3. ਭਾਰਤ ਦਾ ਸੰਵਿਧਾਨ ਹਰ ਰਾਜ ਵਿੱਚ ਹਾਈ ਕੋਰਟ ਸਥਾਪਤ ਕਰਨ ਦੀ ਇਜਾਜ਼ਤ ਦਿੰਦਾ ਹੈ।
4. ਮੌਜੂਦਾ ਸਮੇਂ ਦੇਸ਼ ਵਿੱਚ 21 ਹਾਈ ਕੋਰਟ ਹਨ।
5. ਦਿੱਲੀ ਅਜਿਹਾ ਕੇਂਦਰ ਸ਼ਾਸਤ ਪ੍ਰਦੇਸ਼ ਹੈ ਜਿਸ ਦੀ ਵੱਖ ਹਾਈ ਕੋਰਟ ਹੈ।
6. ਹਰ ਹਾਈ ਕੋਰਟ ਵਿੱਚ ਇੱਕ ਚੀਫ਼ ਜਸਟਿਸ ਤੇ ਬਾਕੀ ਜੱਜ ਹੁੰੰਦੇ ਹਨ।
7. ਮੁੱਖ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ।
8. ਬਾਕੀ
ਅਸੀਂ ਆਪਣੇ ਘਰ
ਭੀੜੇ ਸਮਝ ਲਏ
ਹਰ ਗ਼ਮੀ ਖ਼ੁਸ਼ੀ ’ਚ
’ਕੱਠੇ ਹੋਣ ਲਈ
ਮੋਕਲੇ ਪੈਲਿਸਾਂ ’ਚ
ਚਲੇ ਗਏ…।
ਸ਼ਗਨ ਕਰਨੇ
ਤੇ ਵਿਚਾਰਨੇ
ਅਸੀਂ ਭੁੱਲ ਗਏ
ਬੱਸ…
ਵੀਡਿਓ ਮੂਵੀ ਬਣਾਉਣ
ਉਪਰ ਹੀ ਡੁੱਲ੍ਹ ਗਏ।
ਕੌਣ ਪਾਉਂਦਾ ਹੁਣ
ਵਿਆਂਹਦੜਾਂ ਨੂੰ ਮਾਂਈਏ।
ਮਾਂਈਏ ਪੈਣ ਜੋਗਾ
ਵਿਹਲ ਹੀ ਕਿਸ ਕੋਲ?
ਕੋਈ ਤਾਈ, ਚਾਚੀ,
ਮਾਮੀ, ਭੂਆ
ਵਿਆਂਹਦੜ ਮੁੰਡੇ ਕੁੜੀ ਨੂੰ
ਮਾਂਈਏ ’ਚ ਨਾ ਦਿੰਦੀ
ਬਦਾਮਾਂ ਵਾਲੀ
ਪੰਜੀਰੀ ਰਲਾ ਕੇ
‘ਗੀਤ ਬਿਠਾਉਣਾ’ ਤਾਂ
ਲੋਕ ਭੁੱਲ ਹੀ ਗਏ
ਕੋਈ ਨਾ ਗਾਉਂਦਾ
ਪੰਜ ਜਾਂ ਸੱਤ ਦਿਨ
ਟਿਕੀ ਰਾਤ ਤਕ
ਲੰਮੇ
ਅਮਰੀਕਾ ਤੋਂ ਸਾਡੀ ਧੀ ਹੰਸੋ ਦਾ ਲੰਮਾ ਫੋਨ ਆਇਆ ਸੀ। ਉਹ ਕਿੰਨਾ ਚਿਰ ਹੀ ਗੱਲਾਂ ਕਰਦੀ ਰਹੀ ਸੀ। ਹਮੇਸ਼ਾਂ ਹੱਸ-ਹੱਸ ਗੱਲਾਂ ਕਰਨ ਵਾਲੀ ਧੀ ਨੂੰ ਇਸ ਵਾਰ ਕੀ ਹੋ ਗਿਆ ਸੀ? ਉਸ ਦੇ ਬੋਲ ਟੁੱਟ-ਟੁੱਟ ਕੇ ਆ ਰਹੇ ਸਨ। ਉਹਦੀ ਆਵਾਜ਼ ਤੋਂ ਲੱਗਦਾ ਸੀ ਜਿਵੇਂ ਰੋ ਰਹੀ ਹੋਵੇ। ਪਲ-ਪਲ ਪਿੱਛੋਂ ਬੁਸਬੁਸ ਜਿਹੀ ਕਰਦੀ ਜਾਪਦੀ ਸੀ। ਕਹਿ ਰਹੀ ਸੀ:
‘‘ਡੈਡੀ, ਹੁਣ ਪਤਾ ਲੱਗਦੈ ਬਈ ਇੱਥੇ ਇੰਡੀਆ ਈ ਰਹਿੰਦੇ ਤਾਂ ਚੰਗਾ ਸੀ। ਕੀ ਲੈਣਾ ਸੀ ਪਰਾਈ ਧਰਤੀ ’ਤੇ ਆ ਕੇ? ਕੰਨ ਵੀ ਗੁਆਏ ਤੇ ਗਹਿਣੇ ਵੀ। ਜਿਹੋ-ਜਿਹੀ ਵੀ ਸੀ, ਆਪਣੀ