ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਲੁਧਿਆਣਾ › ›

Featured Posts
ਲੁਧਿਆਣਾ ਨਗਰ ਨਿਗਮ ਦੀ ਮੀਟਿੰਗ ਹੰਗਾਮੇ ਦੀ ਭੇਟ ਚੜ੍ਹੀ

ਲੁਧਿਆਣਾ ਨਗਰ ਨਿਗਮ ਦੀ ਮੀਟਿੰਗ ਹੰਗਾਮੇ ਦੀ ਭੇਟ ਚੜ੍ਹੀ

ਗਗਨਦੀਪ ਅਰੋੜਾ ਲੁਧਿਆਣਾ, 30 ਮਾਰਚ ਨਗਰ ਨਿਗਮ ਵਿੱਚ ਵਿਰੋਧੀ ਧਿਰ ਹੋਣ ਦੇ ਬਾਵਜੂਦ ਇੱਕ ਪਾਸੇ ਚੁੱਪਚਾਪ ਬੈਠਣ ਵਾਲੇ ਕਾਂਗਰਸੀ ਕੌਂਸਲਰਾਂ ਦੇ ਅੱਜ ਨਗਰ ਨਿਗਮ ਵਿੱਚ ਹੌਸਲੇ ਬੁਲੰਦ ਦਿਖਾਈ ਦਿੱਤੇ। ਨਗਰ ਨਿਗਮ ਲੁਧਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੇਅਰ ਹਰਚਰਨ ਸਿੰਘ ਗੋਹਲਵਾੜੀਆ ਨੇ 1248 ਕਰੋੜ ਰੁਪਏ ਦਾ ਬਜਟ ਪਾਸ ਕਰਨ ਲਈ ਮੀਟਿੰਗ ਸੱਦੀ ...

Read More

ਪਰਿਵਾਰ ਵੱਲੋਂ ਨਿੱਜੀ ਹਸਪਤਾਲ ਦੇ ਬਾਹਰ ਧਰਨਾ

ਪਰਿਵਾਰ ਵੱਲੋਂ ਨਿੱਜੀ ਹਸਪਤਾਲ ਦੇ ਬਾਹਰ ਧਰਨਾ

ਜਸਬੀਰ ਸ਼ੇਤਰਾ ਜਗਰਾਉਂ, 30 ਮਾਰਚ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਅੱਜ ਇਕ ਪਰਿਵਾਰ ਨੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਧਰਨਾ ਲਾਇਆ ਅਤੇ ਡਾਕਟਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੁਜ਼ਾਹਰਾਕਾਰੀਆਂ ਦਾ ਦੋਸ਼ ਸੀ ਕਿ ਡਾਕਟਰਾਂ ਨੇ ਬੱਚੇ ਦਾ ਸਹੀ ਇਲਾਜ ਨਹੀਂ ਕੀਤਾ ਅਤੇ ਇਲਾਜ ਬਦਲੇ ਦਵਾਈਆਂ ਤੇ ਹੋਰ ਖਰਚਿਆਂ ਦੇ ਸਾਢੇ ਤਿੰਨ ਲੱਖ ...

Read More

ਅਸਲੇ ਸਮੇਤ ਫੜੇ ਨੌਜਵਾਨ ਅਦਾਲਤ ਵਿੱਚ ਪੇਸ਼

ਅਸਲੇ ਸਮੇਤ ਫੜੇ ਨੌਜਵਾਨ ਅਦਾਲਤ ਵਿੱਚ ਪੇਸ਼

ਪੱਤਰ ਪ੍ਰੇਰਕ ਜਗਰਾਉਂ, 30 ਮਾਰਚ ਪੁਲੀਸ ਨੇ ਬੀਤੇ ਕੱਲ੍ਹ ਟਰੱਕ ਅਪਰੇਟਰ ਯੂਨੀਅਨ ’ਚ ਬੈਠੇ ਕੁਝ ਨੌਜਵਾਨਾਂ  ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਮਗਰੋਂ ਅੱਜ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।  ਸੀਨੀਅਰ ਪੁਲੀਸ ਕਪਤਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਛਾਪਾ ਮਾਰ ਕੇ ਪੁਲੀਸ ਨੇ ਪੰਜ ਨੌਜਵਾਨ ਸੁਖਜਿੰਦਰ ...

Read More

ਲੁਧਿਆਣਾ ਦੀ ਗਿੱਲ ਦਾਣਾ ਮੰਡੀ ’ਚ ਪ੍ਰਬੰਧਾਂ ਦੀ ਘਾਟ

ਲੁਧਿਆਣਾ ਦੀ ਗਿੱਲ ਦਾਣਾ ਮੰਡੀ ’ਚ ਪ੍ਰਬੰਧਾਂ ਦੀ ਘਾਟ

ਸਤਵਿੰਦਰ ਬਸਰਾ ਲੁਧਿਆਣਾ, 30 ਮਾਰਚ ਕਣਕ ਦੀ ਸਰਕਾਰੀ ਖ਼ਰੀਦ ਭਲਕ ਤੋਂ ਸ਼ੁਰੂ ਹੋਣ ਵਾਲੀ ਹੈ ਪਰ ਅਜੇ ਤਕ ਇੱਥੋਂ ਦੀ ਗਿੱਲ ਦਾਣਾ ਮੰਡੀ ਵਾਲੇ ਸ਼ੈੱਡ ਦੀ ਸਫਾਈ ਨਹੀਂ ਕੀਤੀ ਗਈ। ਕਣਕ ਰੱਖਣ ਲਈ ਵਰਤੀ ਜਾਂਦੀ ਨਾਲ ਲੱਗਦੀ ਥਾਂ ’ਤੇ ਭੰਗੂੜੇ ਤੇ ਸਰਕਸ ਵਾਲਿਆਂ ਨੇ ਆਪਣੇ ਤੰਬੂ ਗੱਡੇ ਹੋਏ ਹਨ। ਕਣਕ ਦੀ ਖਰੀਦ ...

Read More

ਅਵਾਰਾ ਕੁੱਤਿਆਂ ਵੱਲੋਂ ਚਾਰ ਵਿਅਕਤੀਆਂ ਤੇ ਹਮਲਾ

ਅਵਾਰਾ ਕੁੱਤਿਆਂ ਵੱਲੋਂ ਚਾਰ ਵਿਅਕਤੀਆਂ ਤੇ ਹਮਲਾ

ਗੁਰਦੀਪ ਸਿੰਘ ਟੱਕਰ ਮਾਛੀਵਾੜਾ, 30 ਮਾਰਚ ਸ਼ਹਿਰ ’ਚ ਘੁੰਮਦੇ ਅਵਾਰਾ ਕੁੱਤਿਆਂ ਨੇ ਪਿਛਲੇ 2 ਦਿਨਾਂ ’ਚ ਬੱਚਿਆਂ ਤੇ ਔਰਤਾਂ ਸਮੇਤ 4 ਵਿਅਕਤੀਆਂ ਨੂੰ ਵੱਢ ਲਿਆ। ਇੱਥੋਂ ਦੇ ਹਰੇਕ ਮੁਹੱਲੇ, ਗਲੀ ਤੇ ਬਜ਼ਾਰਾਂ ਵਿੱਚ ਅਵਾਰਾ ਕੁੱਤਿਆਂ ਦੇ ਝੁੰਡ ਆਮ ਘੁੰਮਦੇ ਦਿਖਾਈ ਦਿੰਦੇ ਹਨ। ਇਨ੍ਹਾਂ ਕੁੱਤਿਆਂ ਵੱਲੋਂ ਕਈ ਲੋਕਾਂ ’ਤੇ ਹਮਲਾ ਕੀਤਾ ਜਾ ਚੁੱਕਾ ...

Read More

ਪੁਲੀਸ ਨੇ ਸ਼ਰਾਰਤੀ ਨੌਜਵਾਨਾਂ ਦੇ ਕੰਨਾਂ ਨੂੰ ਹੱਥ ਲੁਆਏ

ਪੁਲੀਸ ਨੇ ਸ਼ਰਾਰਤੀ ਨੌਜਵਾਨਾਂ ਦੇ ਕੰਨਾਂ ਨੂੰ ਹੱਥ ਲੁਆਏ

ਪੱਤਰ ਪ੍ਰੇਰਕ ਜਗਰਾਉਂ, 30 ਮਾਰਚ ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਵੱਲੋਂ ਸਥਾਪਿਤ ਕੀਤੇ ਵਿਸ਼ੇਸ਼ ਸੈੱਲ ਦੇ ਇੰਚਾਰਜ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਸਕੂਲ ਕਾਲਜ ਲੱਗਣ ਦੇ ਸਮੇਂ ਅਤੇ ਦੁਪਹਿਰ ਬਾਅਦ ਛੁੱਟੀ ਹੋਣ ਮੌਕੇ ਗੇੜੇ ਲਾਉਣ ਵਾਲੇ ਮੁੰਡਿਆਂ ਦੀ ਭੁਗਤ ਸਵਾਰੀ। ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬਹੁਗਿਣਤੀ ਨੌਜਵਾਨਾਂ ਕੋਲ ਜੋ ਮੋਟਰਸਾਈਕਲ ਹਨ ਉਨ੍ਹਾਂ ...

Read More

ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ

ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ

ਖੇਤਰੀ ਪ੍ਰਤੀਨਿਧ ਲੁਧਿਆਣਾ, 30 ਮਾਰਚ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵਿਮੈਨ ਦੇ ਅੱਜ ਹੋਏ 13ਵੇਂ ਸਾਲਾਨਾ ਇਨਾਮ ਵੰਡ ਸਮਾਗਮ ਵਿੱਚ 210 ਵਿਦਿਆਰਥਣਾਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਸਮਾਗਮ ਵਿੱਚ ਫੋਰਟਿਸ ਹਸਪਤਾਲ ਦੇ ਡਾਇਰੈਕਟਰ ਵੀਵਨ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ...

Read More


ਗ਼ਦਰੀ ਸਮਾਗਮ 26 ਨੂੰ

Posted On March - 22 - 2017 Comments Off on ਗ਼ਦਰੀ ਸਮਾਗਮ 26 ਨੂੰ
ਲੁਧਿਆਣਾ: ਗ਼ਦਰੀ ਸ਼ਹੀਦ ਲਾਲ ਸਿੰਘ ਸਾਹਿਬਆਣਾ ਦੀ ਯਾਦ ਵਿੱਚ ਸਮਾਗਮ 26 ਮਾਰਚ ਨੂੰ ਸਵੇਰੇ 9 ਵਜੇ ਪਿੰਡ ਸਾਹਿਬਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਲਾਲ ਸਿੰਘ ਯਾਦਗਾਰੀ ਕਮੇਟੀ ਦੇ ਆਗੂ ਕਮਲਜੀਤ ਸਿੰਘ ਸਾਹਿਬਆਣਾ ਨੇ ਦੱਸਿਆ ਕਿ ਇਸ ਮੌਕੇ ਰਾਜਵਿੰਦਰ ਸਮਰਾਲਾ ਅਤੇ ਹਰਵਿੰਦਰ ਦੀਵਾਨਾ ਦੀਆਂ ਨਾਟਕ ਟੀਮਾਂ ਵੱਲੋਂ ਨਾਟਕ ਤੇ ਕੋਰੀਓਗਰਾਫੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਮੌਕੇ ਭਾਸ਼ਨ ਮੁਕਾਬਲੇ ਤੋਂ ਇਲਾਵਾ ਔਰਤਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਜਾਣਗੀਆਂ। -ਖੇਤਰੀ ਪ੍ਰਤੀਨਿਧ  

ਇਮਾਰਤ ਦੀ ਕੀਮਤ 200 ਕਰੋੜ, ਕਿਰਾਇਆ 20 ਹਜ਼ਾਰ

Posted On March - 21 - 2017 Comments Off on ਇਮਾਰਤ ਦੀ ਕੀਮਤ 200 ਕਰੋੜ, ਕਿਰਾਇਆ 20 ਹਜ਼ਾਰ
ਗਗਨਦੀਪ ਅਰੋੜਾ ਲੁਧਿਆਣਾ, 21 ਮਾਰਚ ਲੁਧਿਆਣਾ ਨਗਰ ਸੁਧਾਰ ਟਰੱਸਟ ਦਾ ਇੱਕ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ ਜਿੱਥੇ ਟਰੱਸਟ ਦੇ ਅਧਿਕਾਰੀਆਂ ਤੇ ਮੌਜੂਦਾ ਭਾਜਪਾ ਦੇ ਚੇਅਰਮੈਨ ਨੇ ਸ਼ਹਿਰ ਦੇ ਪੌਸ਼ ਇਲਾਕੇ ਰਾਣੀ ਝਾਂਸੀ ਰੋਡ ਸਥਿਤ ਨਗਰ ਸੁਧਾਰ ਟਰੱਸਟ ਦੀ 200 ਕਰੋੜ ਰੁਪਏ ਦੀ ਬਿਲਡਿੰਗ ਦੇ ਬਾਹਰ ਦੋ ਰੈਸਟੋਰੈਂਟ ਵਰਗੇ ਟਰੱਕਾਂ ਨੂੰ 20 ਹਜ਼ਾਰ ਰੁਪਏ ਮਹੀਨਾ ਕਿਰਾਏ ’ਤੇ ਬਿਲਡਿੰਗ ਦਾ ਬਾਹਰ ਵਾਲਾ ਹਿੱਸਾ ਦੇ ਦਿੱਤਾ ਹੈ। ਇਸ ਬਿਲਡਿੰਗ ਨੂੰ ਵੇਚਣ ਦੇ ਲਈ ਨਗਰ ਸੁਧਾਰ ਟਰੱਸਟ ਨੇ ਕੁਝ 

ਪਰਵਾਸੀ ਔਰਤ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ

Posted On March - 21 - 2017 Comments Off on ਪਰਵਾਸੀ ਔਰਤ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 21 ਮਾਰਚ ਇੱਥੇ ਦੀ ਪ੍ਰਕਾਸ਼ ਕਲੋਨੀ ਦੀ ਰਹਿਣ ਵਾਲੀ ਇੱਕ ਔਰਤ ਨੇ ਅੱਜ ਸਵੇਰੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ  ਪਤਾ ਉਸ ਵੇਲੇ ਚੱਲਿਆ ਜਦੋਂ ਦੇਰ ਸ਼ਾਮ ਨੂੰ ਉਸ ਦਾ ਘਰਵਾਲਾ ਕੰਮ ਤੋਂ ਵਾਪਸ ਆਇਆ। ਉਸ ਨੇ ਕਮਰੇ ਵਿੱਚ ਲਾਸ਼ ਲਟਕਦੇ ਦੇਖ ਤੁਰੰਤ ਰੋਲਾ ਪਾਇਆ। ਆਸਪਾਸ ਦੇ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਇਸ ਦੀ ਸੂਚਨਾ ਪੁਲੀਸ ਕੰਟਰੋਲ ਰੂਮ ਤੇ ਦਿੱਤੀ। ਮ੍ਰਿਤਕ ਔਰਤ ਦੀ ਪਛਾਣ ਸੰਗੀਤਾ ਦੇਵੀ ਵੱਜੋਂ ਹੋਈ ਹੈ। ਥਾਣਾ 

ਪ੍ਰੀਖਿਆ ਕੇਂਦਰ ਦੀ ਜਾਂਚ ਨੇ ਖੋਲ੍ਹੀ ਤਾਲਮੇਲ ਦੀ ਘਾਟ ਦੀ ਪੋਲ

Posted On March - 21 - 2017 Comments Off on ਪ੍ਰੀਖਿਆ ਕੇਂਦਰ ਦੀ ਜਾਂਚ ਨੇ ਖੋਲ੍ਹੀ ਤਾਲਮੇਲ ਦੀ ਘਾਟ ਦੀ ਪੋਲ
ਸਤਵਿੰਦਰ ਬਸਰਾ ਲੁਧਿਆਣਾ, 21 ਮਾਰਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਲਈ ਜ਼ਿਲ੍ਹੇ ਵਿੱਚ ਬਣਾਏ ਗਏ ਪ੍ਰੀਖਿਆ ਕੇਂਦਰਾਂ ਵਿੱਚੋਂ ਕਈ ਕੇਂਦਰ ਬੋਰਡ ਦੀਆਂ ਸ਼ਰਤਾਂ ਨੂੰ ਵੀ ਪੂਰਾ ਨਹੀਂ ਕਰਦੇ। ਅਜਿਹੇ ਹੀ ਇੱਕ ਸੈਂਟਰ ਦੀ ਨਕਲ ਵਿਰੋਧੀ ਫਰੰਟ ਵੱਲੋਂ ਜ਼ਿਲ੍ਹੇ ਦੇ ਕੰਟਰੋਲ ਰੂਮ ਅਤੇ ਹੋਰ ਉਚ ਅਧਿਕਾਰੀਆਂ ਕੋਲ ਲਿਖਤੀ ਸ਼ਿਕਾਇਤ ਕੀਤੀ ਸੀ ਪਰ ਅਫਸੋਸ ਇਸ ਦੀ ਜਾਂਚ ਅਤੇ ਸ਼ਿਕਾਇਤ ਸਬੰਧੀ ਕੰਟਰੋਲ ਰੂਮ ਅਤੇ ਜ਼ਿਲ੍ਹਾ ਅਧਿਕਾਰੀ ਦੇ ਬਿਆਨ ਵੱਖੋ 

ਮਿਸ ਯੂਰਪ ਪੰਜਾਬਣ ਦਾ ਲੁਧਿਆਣਾ ਵਿੱਚ ਸਵਾਗਤ

Posted On March - 21 - 2017 Comments Off on ਮਿਸ ਯੂਰਪ ਪੰਜਾਬਣ ਦਾ ਲੁਧਿਆਣਾ ਵਿੱਚ ਸਵਾਗਤ
ਖੇਤਰੀ ਪ੍ਰਤੀਨਿਧ ਲੁਧਿਆਣਾ, 21 ਮਾਰਚ ਮਿਸ ਯੂਰਪ ਪੰਜਾਬਣ ਏਕਲਪ੍ਰੀਤ ਕੌਰ ਦਾ ਲੁਧਿਆਣਾ ਪੁੱਜਣ ’ਤੇ ਸੱਭਿਆਚਾਰਕ ਸੱਥ ਪੰਜਾਬ ਵਲੋਂ ਮਿਸ ਪੰਜਾਬਣ ਮੁਕਾਬਲਿਆਂ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਸੱਕਤਰ ਜਨਰਲ ਡਾ. ਨਿਰਮਲ ਜੌੜਾ, ਸੱਕਤਰ ਵਤਨਜੀਤ ਤੇ ਹੋਰਨਾਂ ਵੱਲੋਂ  ਸੁਆਗਤ ਕੀਤਾ ਗਿਆ। ਜਰਮਨੀ ਵਿਚ ਰਹਿਣ ਵਾਲੀ ਇਸ ਖੂਬਸੂਰਤ ਮੁਟਿਆਰ ਨੂੰ ਪਿਛਲੇ ਮਹੀਨੇ ਹੀ ਇਸ ਟਾਈਟਲ ਨਾਲ ਨਿਵਾਜਿਆ ਗਿਆ ਸੀ । ਡੈਂਟਲ ਸਰਜਨ ਦੀ ਡਿਗਰੀ ਹਾਸਲ ਕਰ ਚੁੱਕੀ ਏਕਲਪ੍ਰੀਤ ਜਰਮਨੀ ਵਿਚ ਪੰਜਾਬੀ 

ਕੈਮਰਿਆਂ ਦੀ ਰਿਕਾਰਡਿੰਗ ਦਾ ਸਾਮਾਨ ਚੋਰੀ

Posted On March - 21 - 2017 Comments Off on ਕੈਮਰਿਆਂ ਦੀ ਰਿਕਾਰਡਿੰਗ ਦਾ ਸਾਮਾਨ ਚੋਰੀ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 21 ਮਾਰਚ ਪੁਲੀਸ ਵੱਲੋਂ ਸੇਫ਼ ਸਿਟੀ ਪ੍ਰੋਜੈਕਟ ਤਹਿਤ ਸ਼ਹਿਰ ਦੇ ਕਈ ਇਲਾਕਿਆਂ ‘ਚ ਸੀਸੀਟੀਵੀ ਕੈਮਰੇ ਲਗਾ ਰੱਖੇ ਹਨ ਤਾਂ ਕਿ ਹਰ ਵਿਅਕਤੀ ‘ਤੇ ਨਜ਼ਰ ਰੱਖੀ ਜਾ ਸਕੇ, ਪਰ ਚੋਰ ਗਰੋਹ ਦੇ ਮੈਂਬਰਾਂ ਨੇ ਡੀਸੀ ਦਫ਼ਤਰ ਦੇ ਬਾਹਰ ਲੱਗੇ ਕੈਮਰੇ ਦਾ ਡੀਵੀਆਰ ਤੇ ਰਿਕਾਰਡਿੰਗ ਦਾ ਸਾਮਾਨ ਚੋਰੀ ਕਰ ਲਿਆ। ਘਟਨਾ ਦਾ ਪਤਾ ਲੱਗਦੇ ਹੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਇਸ ਮਾਮਲੇ ’ਚ ਸਬ ਇੰਸਪੈਕਟਰ ਹਰਪ੍ਰੀਤ ਕੌਰ ਦੀ ਸ਼ਿਕਾਇਤ ’ਤੇ 

ਪ੍ਰਾਪਰਟੀ ਡੀਲਰ ਦੀ ਕਾਰ ਲੁੱਟੀ

Posted On March - 21 - 2017 Comments Off on ਪ੍ਰਾਪਰਟੀ ਡੀਲਰ ਦੀ ਕਾਰ ਲੁੱਟੀ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 21 ਮਾਰਚ ਇਥੇ ਬੀਤੀ ਰਾਤ ਡੀਆਈਜੀ ਦੇ ਘਰ ਦੇ ਬਾਹਰੋਂ ਤਿੰਨ ਲੁਟੇਰਿਆਂ ਨੇ ਇੱਕ ਪ੍ਰਾਪਰਟੀ ਡੀਲਰ ਦੇ ਕੋਲੋਂ ਗੰਨ ਪੁਆਇੰਟ ’ਤੇ ਕਾਰ ਲੁੱਟ ਲਈ। ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਬਾਅਦ ਆਰਤੀ ਚੌਂਕ ਵਾਲੀ ਸਾਈਡ ਕਾਰ ਲੈ ਕੇ ਫਰਾਰ ਹੋ ਗਏ। ਕਾਰ ਵਿੱਚ ਰੱਖਿਆ ਪ੍ਰਾਪਰਟੀ ਡੀਲਰ ਦਾ ਮੋਬਾਈਲ ਫੋਨ ਨੂੰ ਲੁਟੇਰੇ ਨਾਲ ਲੈ ਕੇ ਫ਼ਰਾਰ ਹੋ ਗਏ। ਬਾੜੇਵਾਲ ਦੇ ਰਹਿਣ ਵਾਲੇ ਪ੍ਰਾਪਰਟੀ ਡੀਲਕ ਸੰਜੈ ਖੰਨਾ ਨੇ ਇਸ ਦੀ ਜਾਣਕਾਰੀ ਪੁਲੀਸ ਕੰਟਰੋਲ ਰੂਮ 

ਨਾਬਾਲਗ ਨਾਲ ਜਬਰ ਜਨਾਹ ਦੇ ਦੋਸ਼ ਤਹਿਤ ਮੁਲਜ਼ਮ ਗ੍ਰਿਫ਼ਤਾਰ

Posted On March - 21 - 2017 Comments Off on ਨਾਬਾਲਗ ਨਾਲ ਜਬਰ ਜਨਾਹ ਦੇ ਦੋਸ਼ ਤਹਿਤ ਮੁਲਜ਼ਮ ਗ੍ਰਿਫ਼ਤਾਰ
ਪੱਤਰ ਪ੍ਰੇਰਕ ਮੰਡੀ ਗੋਬਿੰਦਗੜ੍ਹ, 21 ਮਾਰਚ ਨਾਬਾਲਗ ਲੜਕੀ ਨੂੰ ਵਰਗ਼ਲਾ ਕੇ ਵਿਆਹ ਦਾ ਝਾਂਸਾ ਦੇ ਕੇ ਵਾਰ ਵਾਰ ਜਬਰ ਜਨਾਹ ਕਰਨ ਵਾਲੇ ਗਰੋਹ ਦੇ ਇੱਕ ਮੈਂਬਰ ਨੂੰ ਸਥਾਨਕ ਪੁਲੀਸ ਨੇ ਕਾਬੂ ਕੀਤਾ ਹੈ। ਅਮਲੋਹ ਦੀ ਅਦਾਲਤ ਨੇ ਮੁਲਜ਼ਮ ਨੂੰ ਨਾਭਾ ਜੇਲ੍ਹ ਭੇਜ ਦਿੱਤਾ ਹੈ। ਥਾਣਾ ਮੁਖੀ ਇੰਸਪੈਕਟਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਰਾਜਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫ਼ਤਹਿਗੜ੍ਹ ਨਿਊਆਂ ਵਾਸੀ ਔਰਤ ਦੇ ਬਿਆਨਾਂ ’ਤੇ ਪੁਲੀਸ ਨੇ ਇਹ ਮੁੱਕਦਮਾ 

ਅਵਾਰਾ ਕੁੱਤਿਆਂ ਦੀ ਸਮੱਸਿਆ ਹੱਲ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਧਰਨਾ

Posted On March - 21 - 2017 Comments Off on ਅਵਾਰਾ ਕੁੱਤਿਆਂ ਦੀ ਸਮੱਸਿਆ ਹੱਲ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਧਰਨਾ
ਜਸਬੀਰ ਸ਼ੇਤਰਾ ਜਗਰਾਉਂ, 21 ਮਾਰਚ ਮਨੁੱਖੀ ਜਾਨਾਂ ਲਈ ਖ਼ਤਰਾ ਬਣੇ ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਪੱਕੇ ਹੱਲ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਅੱਜ ਇਥੇ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ। ਸਥਾਨਕ ਉਪ ਮੰਡਲ ਮੈਜਿਸਟਰੇਟ ਦੇ ਦਫ਼ਤਰ ਅੱਗੇ ਇਹ ਧਰਨਾ ਅਕਾਲੀ ਦਲ ਕਿਸਾਨ ਵਿੰਗ ਦੀ ਅਗਵਾਈ ਵਿੱਚ ਲਾਇਆ ਗਿਆ। ਧਰਨੇ ਦਾ ਐਲਾਨ ਦੋ ਹਫ਼ਤੇ ਪਹਿਲਾਂ ਜਥੇਬੰਦੀ ਦੇ ਸੂਬਾਈ ਮੀਤ ਪ੍ਰਧਾਨ ਬੂਟਾ ਸਿੰਘ ਚਕਰ ਨੇ ਕੀਤਾ ਸੀ। ਧਰਨੇ ਵਿੱਚ ਬੋਰੀ ਬਿਸਤਰਾ ਲੈ ਕੇ ਸ਼ਾਮਲ ਹੋਏ ਬੂਟਾ 

ਰੇਲਵੇ ਸਟੇਸ਼ਨ ਤੋਂ ਪਰਤ ਰਹੀ ਔਰਤ ਦਾ ਪਰਸ ਝਪਟਿਆ

Posted On March - 21 - 2017 Comments Off on ਰੇਲਵੇ ਸਟੇਸ਼ਨ ਤੋਂ ਪਰਤ ਰਹੀ ਔਰਤ ਦਾ ਪਰਸ ਝਪਟਿਆ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 21 ਮਾਰਚ ਲੁਟੇਰਾ ਗਰੋਹ ਦੇ ਮੈਂਬਰਾਂ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘’ਚ ਦੋ ਲੋਕਾਂ ਤੋਂ ਪਰਸ ਖੋਹ ਲਿਆ। ਮਾਧੋਪੁਰੀ ਦੀ ਅਸ਼ੋਕ ਗ਼ਲੀ ’ਚ ਰਹਿੰਦੇ ਪ੍ਰਮੋਦ ਕੁਮਾਰ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਹ ਸ਼ਹਿਰ ਤੋਂ ਆਪਣੀ ਪਤਨੀ ਦੇ ਨਾਲ ਬਾਹਰ ਗਿਆ ਹੋਇਆ ਸੀ। 20 ਮਾਰਚ ਸ਼ਾਮ ਨੂੰ ਉਹ ਰੇਲ ਗੱਡੀ ਰਾਹੀਂ ਵਾਪਸ ਲੁਧਿਆਣਾ ਪੁੱਜੇ ਸਨ। ਉਨ੍ਹਾਂ ਆਪਣੇ ਘਰ ਜਾਣ ਲਈ ਰੇਲਵੇ ਸਟੇਸ਼ਨ ਤੋਂ ਰਿਕਸ਼ਾ ਲਿਆ। ਜਦੋਂ ਉਹ ਮਾਧੋਪੁਰੀ ਕੋਲ ਪੁੱਜੇ 

‘ਕਾਇਆ-ਕਲਪ’ ਮੁਕਾਬਲਾ: ਚੌਂਕੀਮਾਨ ਦੇ ਸਿਹਤ ਕੇਂਦਰ ਨੇ ਜਿੱਤਿਆ ਐਵਾਰਡ

Posted On March - 21 - 2017 Comments Off on ‘ਕਾਇਆ-ਕਲਪ’ ਮੁਕਾਬਲਾ: ਚੌਂਕੀਮਾਨ ਦੇ ਸਿਹਤ ਕੇਂਦਰ ਨੇ ਜਿੱਤਿਆ ਐਵਾਰਡ
ਪੱਤਰ ਪ੍ਰੇਰਕ ਜਗਰਾਉਂ, 21 ਮਾਰਚ ਸਵੱਛ ਭਾਰਤ ਅਭਿਆਨ ਤਹਿਤ ਸਿਹਤ ਵਿਭਾਗ ਵੱਲੋਂ ਮਰੀਜ਼ਾਂ ਨੂੰ ਉੱਚ ਦਰਜੇ ਦੀਆਂ ਸਹੂਲਤਾਂ ਦੇਣ ਲਈ ਹਸਪਤਾਲਾਂ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਦੀ ਆਰੰਭੀ ‘‘ਕਾਇਆ ਕਲਪ’’ ਮੁਹਿੰਮ ਤਹਿਤ ਮੁਕਾਬਲਿਆਂ ਦਾ ਦੌਰ ਆਰੰਭ ਹੈ। ਜ਼ਿਲ੍ਹਾ ਲੁਧਿਆਣਾ ਸਿਵਲ ਸਰਜਣ ਦਫਤਰ ਅਧੀਨ ਆਉਂਦੇ ਪ੍ਰਾਇਮਰੀ ਹੈਲਥ ਸੈਂਟਰਾਂ ਦੇ ਮੁਕਾਬਲੇ ਹੋਏ ਇਨ੍ਹਾਂ ਮੁਕਾਬਲਿਆਂ ’ਚ ਬਲਾਕ ਹਠੂਰ ਅਧੀਨ ਆਉਂਦੀ ਮਿੰਨੀ ਪੀ.ਐਚ.ਸੀ. ਚੌਂਕੀਮਾਨ ਨੇ ਜ਼ਿਲ੍ਹੇ ਵਿੱਚੋਂ ਤੀਸਰਾ 

ਦੇਸ਼ ਭਗਤ ਯੂਨੀਵਰਸਿਟੀ ਵਿੱਚ ਯੁਵਕ ਮੇਲਾ ਸਮਾਪਤ

Posted On March - 21 - 2017 Comments Off on ਦੇਸ਼ ਭਗਤ ਯੂਨੀਵਰਸਿਟੀ ਵਿੱਚ ਯੁਵਕ ਮੇਲਾ ਸਮਾਪਤ
ਪੱਤਰ ਪ੍ਰੇਰਕ ਮੰਡੀ ਗੋਬਿੰਦਗੜ੍ਹ, 21 ਮਾਰਚ ਦੇਸ਼ ਭਗਤ ਯੂਨੀਵਰਸਿਟੀ ਵਿਖੇ ਯੁਵਕ ਮੇਲਾ-2017 ਅੱਜ ਸਮਾਪਤ ਹੋ ਗਿਆ। ਇਹ ਪ੍ਰੋਗਰਾਮ ਡਾਇਰੈਕਟਰੇਟ ਯੂਥ ਸਰਵਿਸਿਜ਼, ਪੰਜਾਬ ਅਤੇ ਸਹਾਇਕ ਡਾਇਰੈਕਟਰੇਟ ਯੂਥ ਸਰਵਿਸਿਜ਼ ਫਤਿਹਗੜ੍ਹ ਸਾਹਿਬ ਦੇ ਸਹਿਯੋਗ ਨਾਲ ਕਰਵਾਇਆ ਗਿਆ। ਵਿਦਾਇਗੀ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਚਾਂਸਲਰ ਡਾ. ਜ਼ੋਰਾ ਸਿੰਘ ਦੁਆਰਾ ਕੀਤੀ ਗਈ। ਇਸ ਦੌਰਾਨ ਬਲਵਿੰਦਰ ਸਿੰਘ ਮੱਲੀ (ਪ੍ਰਿੰਸੀਪਲ, ਕੋਰੀਡੀਆ ਕਾਲਜ, ਸੰਘੋਲ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ 

ਗੁਰੂ ਹਰਗੋਬਿੰਦ ਸਾਹਿਬ ਨੂੰ ਸਮਰਪਿਤ ਕਵੀ ਦਰਬਾਰ

Posted On March - 21 - 2017 Comments Off on ਗੁਰੂ ਹਰਗੋਬਿੰਦ ਸਾਹਿਬ ਨੂੰ ਸਮਰਪਿਤ ਕਵੀ ਦਰਬਾਰ
ਪੱਤਰ ਪ੍ਰੇਰਕ ਮੰਡੀ ਗੋਬਿੰਦਗੜ੍ਹ, 21 ਮਾਰਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚੱਲ ਰਹੇ 40 ਰੋਜ਼ਾ ਚਰਨ ਛੋਹ ਗੁਰਮਤਿ ਸਮਾਗਮ ਤਹਿਤ ਇਤਿਹਾਸਕ ਗੁਰਦੁਆਰਾ ਛੇਵੇਂ ਪਾਤਸ਼ਾਹੀ ਵਿਖੇ ਕਵੀ ਦਰਬਾਰ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਰਾਮ ਸਿੰਘ ਅਲਬੇਲਾ, ਹਰਨੇਕ ਸਿੰਘ ਬਡਾਲੀ ਨੇ ਆਪਣੀ ਧਾਰਮਿਕ ਰਚਨਾ ਨਾਲ ਕੀਤੀ। ਇਸ ਮਗਰੋਂ ਅਮਨਦੀਪ ਸਿੰਘ ਦੀਪ ਤੇ ਰਣਜੋਧ ਸਿੰਘ ਖ਼ਾਨਪੁਰੀ ਨੇ ਤਰੁੰਨਮ ਵਿੱਚ ਗੀਤ ਗਾ ਕੇ ਗੁਰੂ ਹਰਗੋਬਿੰਦ ਸਾਹਿਬ ਦਾ ਆਸ਼ੀਰਵਾਦ ਲਿਆ। ਸ਼ਹਿਰ ਵਿੱਚ ਕਾਰੋਬਾਰ 

ਦੁੱਧ ਚੁਆਈ ਮੁਕਾਬਲਿਆਂ ਦੇ ਜੇਤੂਆਂ ਨੂੰ ਵੰਡੇ ਇਨਾਮ

Posted On March - 21 - 2017 Comments Off on ਦੁੱਧ ਚੁਆਈ ਮੁਕਾਬਲਿਆਂ ਦੇ ਜੇਤੂਆਂ ਨੂੰ ਵੰਡੇ ਇਨਾਮ
ਪੱਤਰ ਪ੍ਰੇਰਕ ਸਮਰਾਲਾ, 21 ਮਾਰਚ ਪਸ਼ੂ ਹਸਪਤਾਲ ਸਮਰਾਲਾ ਵੱਲੋਂ ਬਲਾਕ ਵਿੱਚ ਪੈਂਦੇ ਪਿੰਡਾਂ ਵਿੱਚ ਟੀਮਾਂ ਭੇਜ ਕੇ ਮੱਝ, ਗਾਂ ਅਤੇ ਬੱਕਰੀਆਂ ਦੇ ਦੁੱਧ ਚੋਣ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੇ ਜੇਤੂ ਪਸ਼ੂ ਪਾਲਕਾਂ ਨੂੰ ਪਸ਼ੂ ਹਸਪਤਾਲ ਸਮਰਾਲਾ ਵਿੱਚ ਸਮਾਗਮ ਕਰਕੇ ਇਨਾਮ ਵੰਡੇ ਗਏ। ਇਨਾਮ ਵੰਡਣ ਦੀ ਰਸਮ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕੀਤੀ। ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਡਾ. ਰਾਜਪਾਲ ਜਿੰਦਲ ਤੇ ਡਾ. ਤੇਜਵਿੰਦਰ ਸਿੰਘ ਨੇ ਦੱਸਿਆ ਕਿ ਪਿੰਡਾਂ ਵਿੱਚ ਟੀਮਾਂ 

ਕੈਪਟਨ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਵਚਨਬੱਧ: ਦਾਖਾ

Posted On March - 21 - 2017 Comments Off on ਕੈਪਟਨ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਵਚਨਬੱਧ: ਦਾਖਾ
ਨਿੱਜੀ ਪੱਤਰ ਪ੍ਰੇਰਕ ਜਗਰਾਉਂ, 21 ਮਾਰਚ ਸਾਬਕਾ ਮੰਤਰੀ ਤੇ ਕਾਂਗਰਸ ਪਾਰਟੀ ਦੀ ਟਿਕਟ ’ਤੇ ਜਗਰਾਉਂ ਤੋਂ ਚੋਣ ਲੜਨ ਵਾਲੇ ਸੀਨੀਅਰ ਕਾਂਗਰਸੀ ਆਗੂ ਮਲਕੀਤ ਸਿੰਘ ਦਾਖਾ ਨੇ ਅੱਜ ਇਥੇ ਸਿੱਧਵਾਂ ਬੇਟ ਰੋਡ ’ਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਦੌਰਾਨ ਆਖਿਆ ਕਿ ਪੰਜਾਬ ਵਿੱਚੋਂ ਨਸ਼ਿਆਂ ਦਾ ਖ਼ਾਤਮਾ ਕਾਂਗਰਸ ਸਰਕਾਰ ਦੀ ਪਹਿਲੀ ਤਰਜ਼ੀਹ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਸ਼ਿਆਂ ਦੇ ਖ਼ਾਤਮੇ ਬਾਰੇ ਆਪਣੀ ਵਚਨਬੱਧਤਾ ਪ੍ਰਗਟਾ ਚੁੱਕੇ ਹਨ ਅਤੇ ਉਨ੍ਹਾਂ ਸਖ਼ਤੀ ਨਾਲ ਡਿਪਟੀ ਕਮਿਸ਼ਨਰਾਂ 

ਫਾਰਗ ਟੀਚਰ ਦੇ ਹੱਕ ਵਿੱਚ ਨਿੱਤਰੀਆਂ ਅਧਿਆਪਕ ਜਥੇਬੰਦੀਆਂ

Posted On March - 20 - 2017 Comments Off on ਫਾਰਗ ਟੀਚਰ ਦੇ ਹੱਕ ਵਿੱਚ ਨਿੱਤਰੀਆਂ ਅਧਿਆਪਕ ਜਥੇਬੰਦੀਆਂ
ਸਤਵਿੰਦਰ ਬਸਰਾ ਲੁਧਿਆਣਾ, 20 ਮਾਰਚ ਚੰਗਾ ਪਹਿਰਾਵਾ ਨਾ ਪਾਉਣ ਅਤੇ ਕਾਰਗੁਜ਼ਾਰੀ ਤਸੱਲੀਬਖਸ਼ ਨਾ ਹੋਣ ਆਦਿ ਦੇ ਦੋਸ਼ ਲਾ ਕੇ ਨੌਕਰੀਓਂ ਹਟਾਉਣ ਵਾਲੇ ਮੈਰੀਟੋਰੀਅਸ ਸਕੂਲ ਦੇ ਇੱਕ ਅਧਿਆਪਕ ਨੂੰ ਉਸ ਸਮੇਂ ਇਨਸਾਫ ਮਿਲਣ ਦੀ ਆਸ ਬੱਝੀ ਜਦੋਂ ਹੋਰ ਅਧਿਆਪਕ ਜੱਥੇਬੰਦੀਆਂ ਨੇ ਉਸ ਦੇ ਮਾਮਲੇ ਨੂੰ ਸੂਬਾ ਪੱਧਰ ’ਤੇ ਉਠਾਉਣ ਲਈ ਹਮਾਇਤ ਦੇਣ ਦਾ ਵਾਅਦਾ ਕੀਤਾ। ਇਸ ਸਬੰਧੀ ਇਨ੍ਹਾਂ ਅਧਿਆਪਕ ਜੱਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਪੰਜਾਬੀ ਭਵਨ ਵਿੱਚ ਹੋਈ। ਜਾਣਕਾਰੀ ਅਨੁਸਾਰ ਰਵਿੰਦਰ ਸਿੰਘ ਨਾਂ 
Page 10 of 1,523« First...6789101112131415...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.