ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਲੁਧਿਆਣਾ › ›

Featured Posts
ਮਾਮੂਲੀ ਖਹਿਬਾਜ਼ੀ ਨੇ ਧਾਰਿਆ ਖੂਨੀ ਝੜਪ ਦਾ ਰੂਪ

ਮਾਮੂਲੀ ਖਹਿਬਾਜ਼ੀ ਨੇ ਧਾਰਿਆ ਖੂਨੀ ਝੜਪ ਦਾ ਰੂਪ

ਗੁਰਦੀਪ ਸਿੰਘ ਟੱਕਰ ਮਾਛੀਵਾੜਾ, 25 ਮਾਰਚ ਸਥਾਨਕ ਥਾਣੇ ਅਧੀਨ ਪੈਂਦੇ ਪਿੰਡ ਬਲੀਏਵਾਲ ਵਿੱਚ ਮੁੰਡਿਆਂ ਦੀ ਆਪਸੀ ਖਹਿਬਾਜ਼ੀ ਅੱਜ ਉਸ ਵੇਲੇ ਖੂਨੀ ਰੂਪ ਧਾਰ ਗਈ ਜਦੋਂ ਇੱਕ ਧਿਰ ਨੇ ਦੂਸਰੀ ਧਿਰ ਦੇ ਘਰ ਜਾ ਕੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇੱਕ ਨੌਜਵਾਨ ਤੇ ਉਨ੍ਹਾਂ ਦੇ ਘਰ ਮਿਲਣ ਆਇਆ ਉਸ ਦਾ ਬਜ਼ੁਰਗ ਨਾਨਾ ...

Read More

ਸੰਘਰਸ਼ ਕਮੇਟੀ ਤੇ ਸਕੂਲੀ ਬੱਚਿਆਂ ਦੇ ਮਾਪਿਆਂ ਵੱਲੋਂ ਮੁਜ਼ਾਹਰਾ

ਸੰਘਰਸ਼ ਕਮੇਟੀ ਤੇ ਸਕੂਲੀ ਬੱਚਿਆਂ ਦੇ ਮਾਪਿਆਂ ਵੱਲੋਂ ਮੁਜ਼ਾਹਰਾ

ਜਸਬੀਰ ਸ਼ੇਤਰਾ ਜਗਰਾਉਂ, 25 ਮਾਰਚ ਪ੍ਰਾਈਵੇਟ ਸਕੂਲਾਂ ਵੱਲੋਂ ਕਥਿਤ ਤੌਰ ’ਤੇ ਕੀਤੀ ਜਾਂਦੀ ਲੁੱਟ ਖ਼ਿਲਾਫ਼ ਬਣੀ ਸੰਘਰਸ਼ ਕਮੇਟੀ ਨੇ ਅੱਜ ਕੀਤੇ ਐਲਾਨ ਮੁਤਾਬਕ ਇੱਥੇ ਇਕ ਸਕੂਲ ਦੇ ਬਾਹਰ ਸਕੂਲੀ ਬੱਚਿਆਂ ਦੇ ਮਾਪਿਆਂ ਨਾਲ ਮਿਲ ਕੇ ਧਰਨਾ ਦਿੱਤਾ। ਇਸ ਮੌਕੇ ਬੇਸ਼ੱਕ ਸ਼ਾਂਤਮਈ ਮੁਜ਼ਾਹਰਾ ਕੀਤਾ ਗਿਆ,ਪਰ ਮੌਕੇ ’ਤੇ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ ...

Read More

ਨਗਰ ਕੌਂਸਲ ਵੱਲੋਂ ਸੱਤ ਦਿਨਾਂ ਦੇ ਅੰਦਰ ਟਾਵਰ ਲਾਹੁਣ ਦਾ ਨੋਟਿਸ

ਨਗਰ ਕੌਂਸਲ ਵੱਲੋਂ ਸੱਤ ਦਿਨਾਂ ਦੇ ਅੰਦਰ ਟਾਵਰ ਲਾਹੁਣ ਦਾ ਨੋਟਿਸ

ਪੱਤਰ ਪ੍ਰੇਰਕ ਮਾਛੀਵਾੜਾ, 25 ਮਾਰਚ ਸਥਾਨਕ ਵਡੇਹਰਾ ਮੁਹੱਲੇ ਵਿੱਚ ਇੱਕ ਮੋਬਾਈਲ ਕੰਪਨੀ ਵੱਲੋਂ ਕਿਸੇ ਘਰ ਦੀ ਛੱਤ ’ਤੇ ਟਾਵਰ ਲਾਏ ਜਾਣ ਕਰਕੇ ਇਨ੍ਹਾਂ ਮੁਹੱਲਾ ਵਾਸੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੁਹੱਲਾ ਵਾਸੀਆਂ ਨੇ ਨਗਰ ਕੌਂਸਲ ਮਾਛੀਵਾੜਾ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਜਿਸ ’ਤੇ ਨਗਰ ਕੌਂਸਲ ਨੇ ਕੰਪਨੀ ਨੂੰ ਟਾਵਰ ਲਾਹੁਣ ...

Read More

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕਿਸਾਨ ਮੇਲਾ ਸਮਾਪਤ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕਿਸਾਨ ਮੇਲਾ ਸਮਾਪਤ

ਸਤਵਿੰਦਰ ਬਸਰਾ ਲੁਧਿਆਣਾ, 25 ਮਾਰਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਬੀਤੇ ਦਿਨੀਂ ਸ਼ੁਰੂ ਹੋਇਆ ਕਿਸਾਨ ਮੇਲਾ ਅੱਜ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸਹਾਇਕ ਧੰਦੇ ਅਪਨਾਉਣ ’ਤੇ ਜ਼ੋਰ ਦਿੰਦਾ ਹੋਇਆ ਸਮਾਪਤ ਹੋ ਗਿਆ। ਜੇਤੂਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਵਜੋਂ ਪਹੁੰਚੇ ’ਵਰਸਿਟੀ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਕਿਸਾਨਾਂ ਦੇ ...

Read More

ਐਸੋਸੀਏਸ਼ਨ ਦਾ ਵਫ਼ਦ ਮੰਤਰੀ ਨੂੰ ਮਿਲਿਆ

ਐਸੋਸੀਏਸ਼ਨ ਦਾ ਵਫ਼ਦ ਮੰਤਰੀ ਨੂੰ ਮਿਲਿਆ

ਪੱਤਰ ਪ੍ਰੇਰਕ ਪਾਇਲ, 25 ਮਾਰਚ ਗਜ਼ਟਿਡ ਐਜੂਕੇਸ਼ਨਲ ਸਕੂਲ ਸਰਵਿਸ ਐਸੋਸੀਏਸ਼ਨ(ਗੈਸਾ) ਦੇ ਸੂਬਾ ਪ੍ਰਧਾਨ ਹਰਪ੍ਰੀਤਇੰਦਰ ਸਿੰਘ ਖ਼ਾਲਸਾ ਅਤੇ ਸੂਬਾ ਜਨਰਲ ਸਕੱਤਰ ਸੁਖਮੰਦਰਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਪੀ.ਈ.ਐਸ. ਅਧਿਕਾਰੀਆਂ ਦਾ ਵਫ਼ਦ ਅੱਜ ਇੱਥੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੂੰ ਮਿਲਿਆ। ਇਸ ਵਫ਼ਦ ਵਿੱਚ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਤੇ ਡੀਪੀਆਈ ਪੱਧਰ ਤੱਕ ਦੇ ਅਧਿਕਾਰੀ ਵੀ ...

Read More

ਤਰਸੇਮ ਜੱਸੋਵਾਲ ਬਣੇ ਕੈਂਟਰ ਯੂਨੀਅਨ ਮਾਛੀਵਾੜਾ ਦੇ ਪ੍ਰਧਾਨ

ਤਰਸੇਮ ਜੱਸੋਵਾਲ ਬਣੇ ਕੈਂਟਰ ਯੂਨੀਅਨ ਮਾਛੀਵਾੜਾ ਦੇ ਪ੍ਰਧਾਨ

ਪੱਤਰ ਪ੍ਰੇਰਕ ਮਾਛੀਵਾੜਾ, 25 ਮਾਰਚ ਪੰਜਾਬ ਵਿੱਚ ਸੱਤਾ ਬਦਲਣ ਤੋਂ ਬਾਅਦ ਟਰੱਕ ਅਤੇ ਕੈਂਟਰ ਯੂਨੀਅਨ ਦੀਆਂ ਪ੍ਰਧਾਨਗੀਆਂ ਬਦਲਣ ਦਾ ਦੌਰ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਅੱਜ ਮਾਛੀਵਾੜਾ ਦੀ ਕੈਂਟਰ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਹੋਈ, ਜਿਸ ਵਿੱਚ ਤਰਸੇਮ ਸਿੰਘ ਜੱਸੋਵਾਲ ਨੂੰ ਪ੍ਰਧਾਨ ਚੁਣ ਲਿਆ ਗਿਆ। ਮਾਛੀਵਾੜਾ ਬਲਾਕ ਕਾਂਗਰਸ ਦੇ ਪ੍ਰਧਾਨ ਸੁਰਿੰਦਰ ਕੁੰਦਰਾ ...

Read More

ਆਰੀਆ ਕਾਲਜ ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਯੁਵਕ ਮੇਲੇ ’ਚ ਮਾਰੀਆਂ ਮੱਲਾਂ

ਆਰੀਆ ਕਾਲਜ ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਯੁਵਕ ਮੇਲੇ ’ਚ ਮਾਰੀਆਂ ਮੱਲਾਂ

ਖੇਤਰੀ ਪ੍ਰਤੀਨਿਧ ਲੁਧਿਆਣਾ, 25 ਮਾਰਚ ਆਰੀਆ ਕਾਲਜ ਲੁਧਿਆਣਾ ਦੇ ਵਿਦਿਆਰਥੀ ਬਲਰਾਮ ਰਾਜਪੂਤ ਨੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਅਤੇ ਭਾਰਤ ਸਰਕਾਰ ਦੇ ਖੇਡ ਤੇ ਯੁਵਕ ਸਰਗਰਮੀਆਂ ਵਿਭਾਗ ਵੱਲੋਂ ਚੰਡੀਗੜ੍ਹ ਵਿੱਚ 23 ਤੋਂ 25 ਮਾਰਚ ਤੱਕ ਹੋਏ ਯੁਵਕ ਮੇਲੇ ਦੇ ਮੋਨੋ-ਐਕਟਿੰਗ ਮੁਕਾਬਲਿਆਂ ਵਿੱਚ ਦੂਜਾ ਸਥਾਨ ਹਾਸਲ ਕਰਕੇ ਕਾਲਜ ਤੇ ਲੁਧਿਆਣਾ ਜ਼ਿਲ੍ਹੇ ਦਾ ਨਾਂ ਰੌਸ਼ਨ ...

Read More


ਬਹਾਲ ਹੋ ਸਕਦੇ ਨੇ ਜਬਰੀ ਸੇਵਾਮੁਕਤ ਕੀਤੇ ਪੁਲੀਸ ਮੁਲਾਜ਼ਮ

Posted On March - 24 - 2017 Comments Off on ਬਹਾਲ ਹੋ ਸਕਦੇ ਨੇ ਜਬਰੀ ਸੇਵਾਮੁਕਤ ਕੀਤੇ ਪੁਲੀਸ ਮੁਲਾਜ਼ਮ
ਗਗਨਦੀਪ ਅਰੋੜਾ ਲੁਧਿਆਣਾ, 24 ਮਾਰਚ ਸ਼ਹਿਰ ਦੇ ਨਵੇਂ ਪੁਲੀਸ ਕਮਿਸ਼ਨਰ ਵਜੋਂ ਚਾਰਜ ਸਾਂਭਣ ਤੋਂ ਬਾਅਦ ਚਲਾਨ ਨਾ ਕੱਟਣ ਦੇ ਜ਼ੁਬਾਨੀ ਦਿੱਤੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੋ ਸਬ ਇੰਸਪੈਕਟਰ ਤੇ ਇੱਕ ਟਰੈਫਿਕ ਮੁਨਸ਼ੀ ਨੂੰ ਜਬਰੀ ਸੇਵਾ ਮੁਕਤ ਕਰਨ ਵਾਲੇ ਮਾਮਲੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਤਿੰਨਾਂ ਮੁਲਾਜ਼ਮਾਂ ਨੂੰ ਇੱਕ ਹਫ਼ਤੇ ਦੇ ਅੰਦਰ ਬਹਾਲ ਕੀਤਾ ਜਾ ਸਕਦਾ ਹੈ। ਇਹ ਖੁਲਾਸਾ ਪੁਲੀਸ ਕਮਿਸ਼ਨਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਕੁੰਵਰ 

ਪਾਵਰਕੌਮ ਦਾ ਸਾਮਾਨ ਕਬਾੜੀਏ ਤੋਂ ਬਰਾਮਦ

Posted On March - 24 - 2017 Comments Off on ਪਾਵਰਕੌਮ ਦਾ ਸਾਮਾਨ ਕਬਾੜੀਏ ਤੋਂ ਬਰਾਮਦ
ਰਾਮ ਗੋਪਾਲ ਰਾਏਕੋਟੀ ਰਾਏਕੋਟ, 24 ਮਾਰਚ ਅੱਜ ਦੇਰ ਸ਼ਾਮ ਮਲੇਰਕੋਟਲਾ ਰੋਡ ‘ਤੇ ਬਕਾਇਆ ਬਿਜਲੀ ਬਿੱਲਾਂ ਦੀ ਉਗਰਾਹੀ ਕਰ ਰਹੀ ਬਿਜਲੀ ਅਧਿਕਾਰੀਆਂ ਦੀ ਇੱਕ ਟੀਮ ਨੂੰ ਕਬਾੜੀਏ ਦੀ ਦੁਕਾਨ ’ਚੋਂ ਚੋਰੀ ਹੋਏ ਬਿਜਲੀ ਦੇ ਸਾਮਾਨ ਦੀ ਇੱਕ ਵੱਡੀ ਖੇਪ ਬਰਾਮਦ ਹੋਈ, ਜਿਸਦੀ ਸੂਚਨਾ ਟੀਮ ਵੱਲੋਂ ਐਸਡੀਓ ਨਰਿੰਦਰ ਸਿੰਘ ਨੂੰ ਦਿੱਤੀ ਗਈ। ਐਸਡੀਓ ਨੇ ਦੱਸਿਆ ਕਿ ਦੁਕਾਨ ਵਿੱਚੋਂ ਵੱਡੀ ਮਾਤਰਾ ਵਿੱਚ ਵਿਭਾਗ ਦਾ ਚੋਰੀ ਹੋਇਆ ਸਾਮਾਨ ਮਿਲਿਆ ਹੈ, ਜਿਸ ਵਿੱਚ 50 ਦੇ ਕਰੀਬ ਸਿੰਗਲ ਫੇਸ ਮੀਟਰ, ਥ੍ਰੀ ਫੇਸ ਦੇ 3 ਮੀਟਰ 

ਨਗਰ ਨਿਗਮ ਵੱਲੋਂ ਪੰਜ ਮੈਰਿਜ ਪੈਲੇਸ ਸੀਲ

Posted On March - 24 - 2017 Comments Off on ਨਗਰ ਨਿਗਮ ਵੱਲੋਂ ਪੰਜ ਮੈਰਿਜ ਪੈਲੇਸ ਸੀਲ
ਗਗਨਦੀਪ ਅਰੋੜਾ ਲੁਧਿਆਣਾ,  24 ਮਾਰਚ ਸ਼ਹਿਰ ਵਿੱਚ ਅੱਜ ਬਿਲਡਿੰਗ ਬਾਈਲਾਜ਼ ਤੇ ਸਰਕਾਰ ਦੇ ਨਿਯਮਾਂ ਦਾ ਉਲੰਘਣ ਕਰਨ ਵਾਲੇ ਪੰਜ ਮੈਰਿਜ ਪੈਲਸਾਂ ਨੂੰ ਨਗਰ ਨਿਗਮ ਦੀ ਟੀਮ ਨੇ ਸੀਲ ਕਰ ਦਿੱਤਾ। ਜ਼ਿਆਦਾਤਰ ਥਾਵਾਂ ’ਤੇ ਸ਼ਾਂਤਮਈ ਢੰਗ ਨਾਲ ਇਹ ਕਾਰਵਾਈ ਹੋ ਗਈ। ਜਦਕਿ ਪਿਛਲੀ ਵਾਰ ਨਗਰ ਨਿਗਮ ਦੇ ਏਟੀਪੀ ’ਤੇ ਲੋਕ ਇਨਸਾਫ਼ ਪਾਰਟੀ ਦੇ ਮੈਂਬਰਾਂ ਨੇ ਹਮਲਾ ਕਰ ਦਿੱਤਾ ਸੀ। ਨਗਰ ਨਿਗਮ ਦੀ ਟੀਮ ਅੱਜ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਤੇ ਬਿਲਡਿੰਗ ਬਰਾਂਚ ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਗਈ 

ਸਾਨੂੰ ਨਸ਼ਾ ਤਸਕਰੀ ਦੇ ਝੂਠੇ ਕੇਸਾਂ ਵਿੱਚ ਜੇਲ੍ਹਾਂ ਅੰਦਰ ਡੱਕਿਆ

Posted On March - 24 - 2017 Comments Off on ਸਾਨੂੰ ਨਸ਼ਾ ਤਸਕਰੀ ਦੇ ਝੂਠੇ ਕੇਸਾਂ ਵਿੱਚ ਜੇਲ੍ਹਾਂ ਅੰਦਰ ਡੱਕਿਆ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 24 ਮਾਰਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਐਸਐਸ ਸਾਰੋਂ ਦੀ ਅਗਵਾਈ ‘ਚ ਆਏ ਇੱਕ ਉਚ ਪੱਧਰੀ ਵਫ਼ਦ ਨੇ ਅੱਜ ਕੇਂਦਰੀ ਜੇਲ੍ਹ, ਬੋਸਟਲ ਜੇਲ੍ਹ ਤੇ ਮਹਿਲਾ ਜੇਲ੍ਹ ਦਾ ਤਿੰਨ ਘੰਟਿਆਂ ਤੱਕ ਦੌਰਾ ਕੀਤਾ। ਇਸ ਦੌਰਾਨ ਕੈਦੀਆਂ ਤੇ ਹਵਾਲਾਤੀਆਂ ਨਾਲ-ਨਾਲ ਜੇਲ੍ਹ ਕਰਮੀਆਂ ਦੀਆਂ ਵੀ ਸਮੱਸਿਆਵਾਂ ਸੁਣੀਆਂ ਗਈਆਂ ਤੇ ਮਿਲਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ। ਜਸਟਿਸ ਸਾਰੋਂ ਦੇ ਨਾਲ ਜੱਜ ਕਰਮਜੀਤ ਸਿੰਘ ਕੰਗ, ਸੀਜੇਐਮ ਜਮਿੰਦਰ ਸਿੰਘ, ਲੁਧਿਆਣਾ ਦੇ ਪੁਲੀਸ 

ਖੇਤੀ ਹਾਦਸੇ ਦੇ ਪੀੜਤਾਂ ਦੇ ਵਾਰਸਾਂ ਨੂੰ ਚੈੱਕ ਵੰਡੇ

Posted On March - 24 - 2017 Comments Off on ਖੇਤੀ ਹਾਦਸੇ ਦੇ ਪੀੜਤਾਂ ਦੇ ਵਾਰਸਾਂ ਨੂੰ ਚੈੱਕ ਵੰਡੇ
ਪੱਤਰ ਪ੍ਰੇਰਕ ਮੁੱਲਾਂਪੁਰ ਦਾਖਾ, 24 ਮਾਰਚ ਸਥਾਨਕ ਮਾਰਕੀਟ ਕਮੇਟੀ ਦੇ ਦਫਤਰ ਵਿੱਚ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ ਵੱਲੋਂ ਖੇਤੀਬਾੜੀ ਦੇ ਹਾਦਸੇ ਦਾ ਸ਼ਿਕਾਰ ਹੋਏ ਦੋ ਪੀੜਤਾਂ ਨੂੰ ਢਾਈ ਲੱਖ ਰੁਪਏ ਦੀ ਰਕਮ ਦੀ ਵਿੱਤੀ ਸਹਾਇਤਾ ਦੇ ਚੈੱਕ ਦਿੱਤੇ ਗਏ। ਇਸ ਮੌਕੇ ਚੇਅਰਮੈਨ ਅਮਰਜੀਤ ਸਿੰਘ ਨੇ ਦੱਸਿਆ ਕਿ ਰੰਗੀਲਾ ਯਾਦਵ ਦੀ ਮੋਟਰ ’ਤੇ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ। ਸਰਕਾਰ ਵੱਲੋਂ ਉਸ ਦੇ ਪਰਿਵਾਰ ਨੂੰ ਦੋ ਲੱਖ ਦੀ ਸਹਾਇਤਾ ਰਾਸ਼ੀ ਭੇਜੀ ਗਈ ਹੈ, ਜਿਹੜੀ ਉਸ ਦੇ ਪਿਤਾ ਬਹਾਦਰ ਯਾਦਵ ਨੂੰ 

ਸਕੂਲ ਵਿੱਚ ਇਨਕਲਾਬੀ ਸੱਭਿਆਚਾਰਕ ਸਮਾਗਮ

Posted On March - 24 - 2017 Comments Off on ਸਕੂਲ ਵਿੱਚ ਇਨਕਲਾਬੀ ਸੱਭਿਆਚਾਰਕ ਸਮਾਗਮ
ਖੇਤਰੀ ਪ੍ਰਤੀਨਿਧ ਲੁਧਿਆਣਾ, 24 ਮਾਰਚ ਸਰਕਾਰੀ ਖੇੜੀ-ਝਮੇੜੀ ਸਕੂਲ ਵਿੱਚ ਇਨਕਲਾਬੀ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਕਰਵਾਏ ਇਸ ਸਮਾਗਮ ਦੀ ਸ਼ੁਰੂਆਤ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕਰਨ ਨਾਲ਼ ਹੋਈ। ਸ਼ਹੀਦ ਭਗਤ ਸਿੰਘ ਯਾਦਗਾਰੀ ਕਮੇਟੀ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਇਲਾਕੇ ਦੇ ਸਰਪੰਚਾਂ, ਪੰਚਾਂ, ਯੂਥ ਕਲੱਬਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ। ਸਰਕਾਰੀ ਹਾਈ ਸਕੂਲ 

ਪੁਲੀਸ ਨੇ ਨਸ਼ਾ ਤਸਕਰਾਂ ਖਿਲਾਫ਼ ਆਰੰਭੀ ਮੁਹਿੰਮ

Posted On March - 24 - 2017 Comments Off on ਪੁਲੀਸ ਨੇ ਨਸ਼ਾ ਤਸਕਰਾਂ ਖਿਲਾਫ਼ ਆਰੰਭੀ ਮੁਹਿੰਮ
ਪੱਤਰ ਪ੍ਰੇਰਕ ਜਗਰਾਉਂ, 24 ਮਾਰਚ ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਨਵਨਿਯੁਕਤ ਸੀਨੀਅਰ ਪੁਲੀਸ ਕਪਤਾਨ ਸੁਰਜੀਤ ਸਿੰਘ ਨੇ ਜ਼ਿਲ੍ਹੇ ਦਾ ਕਾਰਜ ਭਾਰ ਸੰਭਾਲਣ ਮਗਰੋਂ ਨਸ਼ਾ ਤਸਕਰਾਂ, ਗੁੰਡਾ ਅਨਸਰਾਂ ਅਤੇ ਚੋਰੀ, ਲੁੱਟਖੋਹ ਦੀਆ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹਾਂ ਖਿਲਾਫ਼ ਵੱਡੀ ਪੱਧਰ ’ਤੇ ਮੁਹਿੰਮ ਆਰੰਭ ਦਿੱਤੀ ਹੈ। ਥਾਣਾ ਸਿੱਧਵਾਂ ਬੇਟ ਦੇ ਇਲਾਕੇ ਵਿੱਚ ਸੀਨੀਅਰ ਪੁਲੀਸ ਕਪਤਾਨ ਨੇ ਆਪ ਉਸ ਟੀਮ ਵਿੱਚ ਸ਼ਾਮਲ ਹੁੰਦਿਆ ਨਸ਼ਾ ਤਸਕਰਾਂ ਦੇ ਅੱਡਿਆਂ ’ਤੇ ਛਾਪੇ ਮਾਰੇ ਅਤੇ ਪਿੰਡਾਂ 

ਵੱਖ-ਵੱਖ ਕਾਲਜਾਂ ਦਾ ਨਤੀਜਾ ਰਿਹਾ ਸ਼ਾਨਦਾਰ

Posted On March - 24 - 2017 Comments Off on ਵੱਖ-ਵੱਖ ਕਾਲਜਾਂ ਦਾ ਨਤੀਜਾ ਰਿਹਾ ਸ਼ਾਨਦਾਰ
ਖੇਤਰੀ ਪ੍ਰਤੀਨਿਧ ਲੁਧਿਆਣਾ, 24 ਮਾਰਚ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ ਦੀਆਂ ਵਿਦਿਆਰਥਣਾਂ ਦਾ ਪੰਜਾਬ ਯੂਨੀਵਰਸਿਟੀ ਵੱਲੋਂ ਬੀਸੀਏ ਸਮੈਸਟਰ ਪਹਿਲਾ ਦਾ ਐਲਾਨਿਆ ਨਤੀਜਾ ਸ਼ਾਨਦਾਰ ਰਿਹਾ। ਕਾਲਜ ਦੀ ਵਿਦਿਆਰਥਣ ਤਾਨੀਆ ਨੇ 79.53 ਫ਼ੀਸਦੀ ਅੰਕਾਂ ਨਾਲ ਕਾਲਜ ਵਿੱਚੋਂ ਪਹਿਲਾ, ਸਿਮਰਨ ਕੌਰ ਨੇ 75.76 ਫ਼ੀਸਦੀ ਅੰਕਾਂ ਨਾਲ ਦੂਜਾ ਜਦਕਿ ਗਾਰਗੀ ਨੇ 74.35 ਫ਼ੀਸਦੀ ਅੰਕਾਂ ਨਾਲ ਕਾਲਜ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ, ਸਕੱਤਰ ਕੰਵਲਇੰਦਰ 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਿਸਾਨ ਮੇਲਾ ਅੱਜ ਤੋਂ

Posted On March - 23 - 2017 Comments Off on ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਿਸਾਨ ਮੇਲਾ ਅੱਜ ਤੋਂ
ਸਤਵਿੰਦਰ ਬਸਰਾ ਲੁਧਿਆਣਾ, 23 ਮਾਰਚ ਵਿਸ਼ਵ ਵਿੱਚ ਖੇਤੀ ਖੋਜਾਂ ਲਈ ਮਸ਼ਹੂਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਭਲਕੇ 24 ਮਾਰਚ ਤੋਂ ਸ਼ੁਰੂ ਹੋ ਰਹੇ ਦੋ ਰੋਜ਼ਾ ਕਿਸਾਨ ਮੇਲੇ ਵਿੱਚ ਕਿਸਾਨਾਂ ਲਈ ਖੇਤੀਬਾੜੀ ਸਾਹਿਤ, ਨਵੀਂ ਖੇਤੀ ਮਸ਼ੀਨਰੀ ਤੇ ਫਸਲਾਂ ਦੀਆਂ ਨਵੀਆਂ ਕਿਸਮਾਂ ਸਬੰਧੀ ਵਡਮੁੱਲੀ ਜਾਣਕਾਰੀ ਉਪਲੱਬਧ ਹੋਵੇਗੀ। ਮੁੱਖ ਮੇਲਾ ਮੈਦਾਨ ਦੇ ਨਾਲ ਨਾਲ ਹੋਰ ਥਾਵਾਂ ’ਤੇ ਕਰੀਬ 300 ਸਟਾਲ ਲਾਏ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਇਸ ਮੇਲੇ ਵਿੱਚ ਆਉਣ ਵਾਲੇ ਕਿਸਾਨਾਂ 

ਮਜ਼ਦੂਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ

Posted On March - 23 - 2017 Comments Off on ਮਜ਼ਦੂਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ
ਖੇਤਰੀ ਪ੍ਰਤੀਨਿਧ ਲੁਧਿਆਣਾ, 23 ਮਾਰਚ ਲੁਧਿਆਣਾ ਵਿੱਚ ਵੱਖ ਵੱਖ ਮਜ਼ਦੂਰ ਅਤੇ ਜਮਹੂਰੀ ਜੱਧੇਬੰਦੀਆਂ ਦੀ ਕਾਮਰੇਡ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਮਾਰੂਤੀ ਸਜ਼ੂਕੀ ਕੰਪਨੀ ਦੇ ਮਜ਼ਦੂਰਾਂ ਦੇ ਆਗੂਆਂ ਨੂੰ ਸਜ਼ਾ ਦੇਣ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਇਕੱਤਰ ਹੋਏ ਜੱਥੇਬੰਦੀਆਂ ਦੇ ਆਗੂਆਂ ਨੇ 4 ਅਪਰੈਲ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ। ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਇਸ ਸਜ਼ਾ ਨੂੰ ਮਾਰੂਤੀ ਸਜੂਕੀ ਮਜ਼ਦੂਰ ਲਹਿਰ 

ਸਮਰਾਲਾ ਇਲਾਕੇ ਦੇ ਕਿਸਾਨਾਂ ਵੱਲੋਂ ਰਾਜਮਾਂਹ ਦੀ ਕਾਸ਼ਤ

Posted On March - 23 - 2017 Comments Off on ਸਮਰਾਲਾ ਇਲਾਕੇ ਦੇ ਕਿਸਾਨਾਂ ਵੱਲੋਂ ਰਾਜਮਾਂਹ ਦੀ ਕਾਸ਼ਤ
ਪੱਤਰ ਪ੍ਰੇਰਕ ਸਮਰਾਲਾ, 23 ਮਾਰਚ ਸਮਰਾਲਾ ਦੇ ਆਸ ਪਾਸ ਦੇ ਇਲਾਕੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਕੁੱਝ ਕਿਸਾਨਾਂ ਨੇ ਪਹਿਲੀ ਵਾਰ ਦੋ ਕਿਸਮ ਦੇ ਰਾਜਮਾਂਹ ਲਾਲ ਅਤੇ ਚਿਤਰਾ ਦੀ ਫਸਲ ਬੀਜਣ ਵਿੱਚ ਦਿਲਚਸਪੀ ਦਿਖਾਈ ਹੈ।  ਇਸ ਸਬੰਧ ਵਿੱਚ ਦਿਵਾਲਾ ਦੇ ਸੁਖਦੀਪ ਸਿੰਘ ਅਤੇ ਪਵਾਤ ਦੇ ਪਰਮਜੀਤ ਸਿੰਘ ਅਤੇ ਹੋਰ ਕਈ ਕਿਸਾਨਾਂ ਨੇ ਇਸ ਫਸਲ ਨੂੰ ਬੀਜਿਆ ਹੈ। ਫਿਲਹਾਲ ਇਸ ਬੀਜ ਲਈ ਲੁਧਿਆਣੇ ਦੀ ਐਗਰੀਕਲਚਰ ਯੂਨੀਵਰਸਿਟੀ ਨੇ ਟੈਸਟਿੰਗ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਨੂੰ ਬੀਜ ਭੇਜ ਦਿੱਤੇ 

‘ਜਲਵਾਯੂ ਪਰਿਵਰਤਨ ਦਾ ਖੇਤੀਬਾੜੀ ’ਤੇ ਪ੍ਰਭਾਵ’ ਵਿਸ਼ੇ ਉੱਤੇ ਸੈਮੀਨਾਰ

Posted On March - 23 - 2017 Comments Off on ‘ਜਲਵਾਯੂ ਪਰਿਵਰਤਨ ਦਾ ਖੇਤੀਬਾੜੀ ’ਤੇ ਪ੍ਰਭਾਵ’ ਵਿਸ਼ੇ ਉੱਤੇ ਸੈਮੀਨਾਰ
ਪੱਤਰ ਪ੍ਰੇਰਕ ਮੰਡੀ ਗੋਬਿੰਦਗੜ੍ਹ, 23 ਮਾਰਚ ਦੇਸ਼ ਭਗਤ ਯੂਨੀਵਰਸਿਟੀ ਫੈਕਲਟੀ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ਜਲਵਾਯੂ ਪਰਿਵਰਤਨ ਅਤੇ ਇਸ ਦਾ ਖੇਤੀਬਾੜੀ ’ਤੇ ਪ੍ਰਭਾਵ ਵਿਸ਼ੇ ਉੱਪਰ ਸੈਮੀਨਾਰ ਕੀਤਾ ਗਿਆ। ਇਸ ਸੈਮੀਨਾਰ ਨੂੰ ਨੈਸ਼ਨਲ ਬੈਂਕ ਫ਼ਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਬਾਰਡ) ਵਲੋਂ ਸਪਾਂਸਰ ਕੀਤਾ ਗਿਆ ਜਦੋਂਕਿ ਪੰਜਾਬ ਸਟੇਟ ਕਾਊਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਵਲੋਂ ਵੀ ਸਹਿਯੋਗ ਦਿੱਤਾ ਗਿਆ।  ਸੈਮੀਨਾਰ ਵਿੱਚ ਰਿਸਰਚ ਸਕਾਲਰਾਂ, ਅਧਿਆਪਕਾਂ, ਮਾਹਿਰਾਂ 

ਮਾਸਟਰ ਤਾਰਾ ਸਿੰਘ ਅਤੇ ਡੀਡੀ ਜੈਨ ਕਾਲਜ ਦਾ ਨਤੀਜਾ ਸ਼ਾਨਦਾਰ

Posted On March - 23 - 2017 Comments Off on ਮਾਸਟਰ ਤਾਰਾ ਸਿੰਘ ਅਤੇ ਡੀਡੀ ਜੈਨ ਕਾਲਜ ਦਾ ਨਤੀਜਾ ਸ਼ਾਨਦਾਰ
ਖੇਤਰੀ ਪ੍ਰਤੀਨਿਧ ਲੁਧਿਆਣਾ, 23 ਮਾਰਚ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ ਲੁਧਿਆਣਾ ਦੀਆਂ ਬੀਕਾਮ ਸਮੈਸਟਰ ਤੀਜਾ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਦੁਆਰਾ ਐਲਾਨੇ ਨਤੀਜਿਆਂ ’ਚ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਕਾਲਜ ਦੀ ਵਿਦਿਆਰਥਣ ਗਗਨਦੀਪ ਕੌਰ ਨੇ 86.50 ਫੀਸਦੀ ਅੰਕ ਪ੍ਰਾਪਤ ਕਰਕੇ ਲੁਧਿਆਣਾ ਜ਼ਿਲ੍ਹੇ ’ਚੋਂ ਪਹਿਲਾ ਤੇ ਯੂਨੀਵਰਸਿਟੀ ਵਿੱਚੋਂ ਪੰਜਵਾਂ ਸਥਾਨ ਹਾਸਲ ਕੀਤਾ। ਟਵਿੰਕਲ ਨੇ 83.17 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ’ਚੋਂ ਦੂਜਾ ਅਤੇ ਮੁਸਕਾਨ ਨੇ 80.83 ਫੀਸਦੀ 

ਦੇਸ਼ ਖ਼ਾਤਰ ਜਾਨਾਂ ਵਾਰਨ ਵਾਲੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀਆਂ

Posted On March - 23 - 2017 Comments Off on ਦੇਸ਼ ਖ਼ਾਤਰ ਜਾਨਾਂ ਵਾਰਨ ਵਾਲੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀਆਂ
ਖੇਤਰੀ ਪ੍ਰਤੀਨਿਧ ਲੁਧਿਆਣਾ, 23 ਮਾਰਚ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ  ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਕਰਾਇਆ ਗਿਆ। ਇਸ ਮੌਕੇ ਸਕੂਲ ਅੰਦਰ ਲੱਗੇ ਸ਼ਹੀਦ ਸੁਖਦੇਵ ਦੇ ਬੁੱਤ ਉੱਪਰ ਹਾਰ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸੇ ਦੌਰਾਨ ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੱਚਿਆਂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਉਪਰ ਚਾਨਣਾ ਪਾਇਆ ਅਤੇ ‘ਇੰਨਕਲਾਬ ਜਿੰਦਾਬਾਦ’, ‘ਭਾਰਤ 

ਰਾਸ਼ਨ ਬੈਲੇਂਸ ਸਕੀਮ ਅਧੀਨ ਕਿੱਟਾਂ ਵੰਡੀਆਂ

Posted On March - 23 - 2017 Comments Off on ਰਾਸ਼ਨ ਬੈਲੇਂਸ ਸਕੀਮ ਅਧੀਨ ਕਿੱਟਾਂ ਵੰਡੀਆਂ
ਖੇਤਰੀ ਪ੍ਰਤੀਨਿਧ ਧੂਰੀ, 23 ਮਾਰਚ ਕਿਸਾਨਾਂ ਵੱਲੋਂ ਅਪਣਾਏ ਡੇਅਰੀ ਕਿੱਤੇ ਨੂੰ ਪ੍ਰਫੁਲਿਤ ਕਰਨ ਦੇ ਮਕਸਦ ਨਾਲ ਵੇਰਕਾ ਸੰਗਰੂਰ ਡੇਅਰੀ ਵੱਲੋਂ ਜਰਨਲ ਮੈਨੇਜਰ ਐਸਐਸ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੇ ਸਹਿਯੋਗ ਨਾਲ ਚੱਲ ਰਹੀ ਪਸ਼ੂ-ਆਹਾਰ ਸਕੀਮ ਤਹਿਤ ਸਭਾਵਾਂ ਨਾਲ ਜੁੜੇ ਰਾਜੋਮਾਜਰਾ ਦੇ 16 ਵਿਅਕਤੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਮੌਕੇ ਪਿੰਡ ਰਾਜੋਮਾਜਰਾ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੇਰਕਾ ਸੰਗਰੂਰ ਡੇਅਰੀ ਦੇ ਡਾਇਰੈਕਟਰ ਪਰਮਿੰਦਰ 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਿਸਾਨ ਮੇਲਾ ਅੱਜ ਤੋਂ

Posted On March - 23 - 2017 Comments Off on ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਿਸਾਨ ਮੇਲਾ ਅੱਜ ਤੋਂ
ਸਤਵਿੰਦਰ ਬਸਰਾ ਲੁਧਿਆਣਾ, 23 ਮਾਰਚ ਵਿਸ਼ਵ ਵਿੱਚ ਖੇਤੀ ਖੋਜਾਂ ਲਈ ਮਸ਼ਹੂਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਭਲਕੇ 24 ਮਾਰਚ ਤੋਂ ਸ਼ੁਰੂ ਹੋ ਰਹੇ ਦੋ ਰੋਜ਼ਾ ਕਿਸਾਨ ਮੇਲੇ ਵਿੱਚ ਕਿਸਾਨਾਂ ਲਈ ਖੇਤੀਬਾੜੀ ਸਾਹਿਤ, ਨਵੀਂ ਖੇਤੀ ਮਸ਼ੀਨਰੀ ਤੇ ਫਸਲਾਂ ਦੀਆਂ ਨਵੀਆਂ ਕਿਸਮਾਂ ਸਬੰਧੀ ਵਡਮੁੱਲੀ ਜਾਣਕਾਰੀ ਉਪਲੱਬਧ ਹੋਵੇਗੀ। ਮੁੱਖ ਮੇਲਾ ਮੈਦਾਨ ਦੇ ਨਾਲ ਨਾਲ ਹੋਰ ਥਾਵਾਂ ’ਤੇ ਕਰੀਬ 300 ਸਟਾਲ ਲਾਏ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਇਸ ਮੇਲੇ ਵਿੱਚ ਆਉਣ ਵਾਲੇ ਕਿਸਾਨਾਂ ਦੀ ਸਹੂਲਤ 
Page 2 of 1,51712345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.