ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਲੁਧਿਆਣਾ › ›

Featured Posts
ਮਾਮੂਲੀ ਖਹਿਬਾਜ਼ੀ ਨੇ ਧਾਰਿਆ ਖੂਨੀ ਝੜਪ ਦਾ ਰੂਪ

ਮਾਮੂਲੀ ਖਹਿਬਾਜ਼ੀ ਨੇ ਧਾਰਿਆ ਖੂਨੀ ਝੜਪ ਦਾ ਰੂਪ

ਗੁਰਦੀਪ ਸਿੰਘ ਟੱਕਰ ਮਾਛੀਵਾੜਾ, 25 ਮਾਰਚ ਸਥਾਨਕ ਥਾਣੇ ਅਧੀਨ ਪੈਂਦੇ ਪਿੰਡ ਬਲੀਏਵਾਲ ਵਿੱਚ ਮੁੰਡਿਆਂ ਦੀ ਆਪਸੀ ਖਹਿਬਾਜ਼ੀ ਅੱਜ ਉਸ ਵੇਲੇ ਖੂਨੀ ਰੂਪ ਧਾਰ ਗਈ ਜਦੋਂ ਇੱਕ ਧਿਰ ਨੇ ਦੂਸਰੀ ਧਿਰ ਦੇ ਘਰ ਜਾ ਕੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇੱਕ ਨੌਜਵਾਨ ਤੇ ਉਨ੍ਹਾਂ ਦੇ ਘਰ ਮਿਲਣ ਆਇਆ ਉਸ ਦਾ ਬਜ਼ੁਰਗ ਨਾਨਾ ...

Read More

ਸੰਘਰਸ਼ ਕਮੇਟੀ ਤੇ ਸਕੂਲੀ ਬੱਚਿਆਂ ਦੇ ਮਾਪਿਆਂ ਵੱਲੋਂ ਮੁਜ਼ਾਹਰਾ

ਸੰਘਰਸ਼ ਕਮੇਟੀ ਤੇ ਸਕੂਲੀ ਬੱਚਿਆਂ ਦੇ ਮਾਪਿਆਂ ਵੱਲੋਂ ਮੁਜ਼ਾਹਰਾ

ਜਸਬੀਰ ਸ਼ੇਤਰਾ ਜਗਰਾਉਂ, 25 ਮਾਰਚ ਪ੍ਰਾਈਵੇਟ ਸਕੂਲਾਂ ਵੱਲੋਂ ਕਥਿਤ ਤੌਰ ’ਤੇ ਕੀਤੀ ਜਾਂਦੀ ਲੁੱਟ ਖ਼ਿਲਾਫ਼ ਬਣੀ ਸੰਘਰਸ਼ ਕਮੇਟੀ ਨੇ ਅੱਜ ਕੀਤੇ ਐਲਾਨ ਮੁਤਾਬਕ ਇੱਥੇ ਇਕ ਸਕੂਲ ਦੇ ਬਾਹਰ ਸਕੂਲੀ ਬੱਚਿਆਂ ਦੇ ਮਾਪਿਆਂ ਨਾਲ ਮਿਲ ਕੇ ਧਰਨਾ ਦਿੱਤਾ। ਇਸ ਮੌਕੇ ਬੇਸ਼ੱਕ ਸ਼ਾਂਤਮਈ ਮੁਜ਼ਾਹਰਾ ਕੀਤਾ ਗਿਆ,ਪਰ ਮੌਕੇ ’ਤੇ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ ...

Read More

ਨਗਰ ਕੌਂਸਲ ਵੱਲੋਂ ਸੱਤ ਦਿਨਾਂ ਦੇ ਅੰਦਰ ਟਾਵਰ ਲਾਹੁਣ ਦਾ ਨੋਟਿਸ

ਨਗਰ ਕੌਂਸਲ ਵੱਲੋਂ ਸੱਤ ਦਿਨਾਂ ਦੇ ਅੰਦਰ ਟਾਵਰ ਲਾਹੁਣ ਦਾ ਨੋਟਿਸ

ਪੱਤਰ ਪ੍ਰੇਰਕ ਮਾਛੀਵਾੜਾ, 25 ਮਾਰਚ ਸਥਾਨਕ ਵਡੇਹਰਾ ਮੁਹੱਲੇ ਵਿੱਚ ਇੱਕ ਮੋਬਾਈਲ ਕੰਪਨੀ ਵੱਲੋਂ ਕਿਸੇ ਘਰ ਦੀ ਛੱਤ ’ਤੇ ਟਾਵਰ ਲਾਏ ਜਾਣ ਕਰਕੇ ਇਨ੍ਹਾਂ ਮੁਹੱਲਾ ਵਾਸੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੁਹੱਲਾ ਵਾਸੀਆਂ ਨੇ ਨਗਰ ਕੌਂਸਲ ਮਾਛੀਵਾੜਾ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਜਿਸ ’ਤੇ ਨਗਰ ਕੌਂਸਲ ਨੇ ਕੰਪਨੀ ਨੂੰ ਟਾਵਰ ਲਾਹੁਣ ...

Read More

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕਿਸਾਨ ਮੇਲਾ ਸਮਾਪਤ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕਿਸਾਨ ਮੇਲਾ ਸਮਾਪਤ

ਸਤਵਿੰਦਰ ਬਸਰਾ ਲੁਧਿਆਣਾ, 25 ਮਾਰਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਬੀਤੇ ਦਿਨੀਂ ਸ਼ੁਰੂ ਹੋਇਆ ਕਿਸਾਨ ਮੇਲਾ ਅੱਜ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸਹਾਇਕ ਧੰਦੇ ਅਪਨਾਉਣ ’ਤੇ ਜ਼ੋਰ ਦਿੰਦਾ ਹੋਇਆ ਸਮਾਪਤ ਹੋ ਗਿਆ। ਜੇਤੂਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਵਜੋਂ ਪਹੁੰਚੇ ’ਵਰਸਿਟੀ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਕਿਸਾਨਾਂ ਦੇ ...

Read More

ਐਸੋਸੀਏਸ਼ਨ ਦਾ ਵਫ਼ਦ ਮੰਤਰੀ ਨੂੰ ਮਿਲਿਆ

ਐਸੋਸੀਏਸ਼ਨ ਦਾ ਵਫ਼ਦ ਮੰਤਰੀ ਨੂੰ ਮਿਲਿਆ

ਪੱਤਰ ਪ੍ਰੇਰਕ ਪਾਇਲ, 25 ਮਾਰਚ ਗਜ਼ਟਿਡ ਐਜੂਕੇਸ਼ਨਲ ਸਕੂਲ ਸਰਵਿਸ ਐਸੋਸੀਏਸ਼ਨ(ਗੈਸਾ) ਦੇ ਸੂਬਾ ਪ੍ਰਧਾਨ ਹਰਪ੍ਰੀਤਇੰਦਰ ਸਿੰਘ ਖ਼ਾਲਸਾ ਅਤੇ ਸੂਬਾ ਜਨਰਲ ਸਕੱਤਰ ਸੁਖਮੰਦਰਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਪੀ.ਈ.ਐਸ. ਅਧਿਕਾਰੀਆਂ ਦਾ ਵਫ਼ਦ ਅੱਜ ਇੱਥੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੂੰ ਮਿਲਿਆ। ਇਸ ਵਫ਼ਦ ਵਿੱਚ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਤੇ ਡੀਪੀਆਈ ਪੱਧਰ ਤੱਕ ਦੇ ਅਧਿਕਾਰੀ ਵੀ ...

Read More

ਤਰਸੇਮ ਜੱਸੋਵਾਲ ਬਣੇ ਕੈਂਟਰ ਯੂਨੀਅਨ ਮਾਛੀਵਾੜਾ ਦੇ ਪ੍ਰਧਾਨ

ਤਰਸੇਮ ਜੱਸੋਵਾਲ ਬਣੇ ਕੈਂਟਰ ਯੂਨੀਅਨ ਮਾਛੀਵਾੜਾ ਦੇ ਪ੍ਰਧਾਨ

ਪੱਤਰ ਪ੍ਰੇਰਕ ਮਾਛੀਵਾੜਾ, 25 ਮਾਰਚ ਪੰਜਾਬ ਵਿੱਚ ਸੱਤਾ ਬਦਲਣ ਤੋਂ ਬਾਅਦ ਟਰੱਕ ਅਤੇ ਕੈਂਟਰ ਯੂਨੀਅਨ ਦੀਆਂ ਪ੍ਰਧਾਨਗੀਆਂ ਬਦਲਣ ਦਾ ਦੌਰ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਅੱਜ ਮਾਛੀਵਾੜਾ ਦੀ ਕੈਂਟਰ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਹੋਈ, ਜਿਸ ਵਿੱਚ ਤਰਸੇਮ ਸਿੰਘ ਜੱਸੋਵਾਲ ਨੂੰ ਪ੍ਰਧਾਨ ਚੁਣ ਲਿਆ ਗਿਆ। ਮਾਛੀਵਾੜਾ ਬਲਾਕ ਕਾਂਗਰਸ ਦੇ ਪ੍ਰਧਾਨ ਸੁਰਿੰਦਰ ਕੁੰਦਰਾ ...

Read More

ਆਰੀਆ ਕਾਲਜ ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਯੁਵਕ ਮੇਲੇ ’ਚ ਮਾਰੀਆਂ ਮੱਲਾਂ

ਆਰੀਆ ਕਾਲਜ ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਯੁਵਕ ਮੇਲੇ ’ਚ ਮਾਰੀਆਂ ਮੱਲਾਂ

ਖੇਤਰੀ ਪ੍ਰਤੀਨਿਧ ਲੁਧਿਆਣਾ, 25 ਮਾਰਚ ਆਰੀਆ ਕਾਲਜ ਲੁਧਿਆਣਾ ਦੇ ਵਿਦਿਆਰਥੀ ਬਲਰਾਮ ਰਾਜਪੂਤ ਨੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਅਤੇ ਭਾਰਤ ਸਰਕਾਰ ਦੇ ਖੇਡ ਤੇ ਯੁਵਕ ਸਰਗਰਮੀਆਂ ਵਿਭਾਗ ਵੱਲੋਂ ਚੰਡੀਗੜ੍ਹ ਵਿੱਚ 23 ਤੋਂ 25 ਮਾਰਚ ਤੱਕ ਹੋਏ ਯੁਵਕ ਮੇਲੇ ਦੇ ਮੋਨੋ-ਐਕਟਿੰਗ ਮੁਕਾਬਲਿਆਂ ਵਿੱਚ ਦੂਜਾ ਸਥਾਨ ਹਾਸਲ ਕਰਕੇ ਕਾਲਜ ਤੇ ਲੁਧਿਆਣਾ ਜ਼ਿਲ੍ਹੇ ਦਾ ਨਾਂ ਰੌਸ਼ਨ ...

Read More


ਪ੍ਰਦੀਪ ਕੁਮਾਰ ਅਗਰਵਾਲ ਨੇ ਲੁਧਿਆਣਾ ਦੇ ਡੀਸੀ ਵਜੋਂ ਅਹੁਦਾ ਸੰਭਾਲਿਆ

Posted On March - 17 - 2017 Comments Off on ਪ੍ਰਦੀਪ ਕੁਮਾਰ ਅਗਰਵਾਲ ਨੇ ਲੁਧਿਆਣਾ ਦੇ ਡੀਸੀ ਵਜੋਂ ਅਹੁਦਾ ਸੰਭਾਲਿਆ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 17 ਮਾਰਚ ਸਨਅਤੀ ਸ਼ਹਿਰ ਵਿੱਚ ਏਡੀਸੀ ਤੇ ਨਗਰ ਨਿਗਮ ਕਮਿਸ਼ਨਰ ਵਜੋਂ ਸੇਵਾਵਾਂ ਦੇ ਚੁੱਕੇ 2006 ਬੈਚ ਦੇ ਆਈ.ਏ.ਐਸ. ਅਧਿਕਾਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਲੁਧਿਆਣਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਚਾਰਜ ਸਾਂਭਾ ਲਿਆ ਹੈ।  ਚਾਰਜ ਛੱਡਣ ਵਾਲੇ ਅਧਿਕਾਰੀ ਰਵੀ ਭਗਤ ਨੇ ਉਨ੍ਹਾਂ ਨੂੰ ਅਹੁਦੇ ਦਾ ਕਾਰਜਭਾਰ ਸੰਭਾਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਵ-ਨਿਯੁਕਤ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਪਾਰਦਰਸ਼ੀ 

ਬੱਸ ਤੇ ਕਾਰ ਦੀ ਟੱਕਰ ਵਿੱਚ ਇੱਕ ਗੰਭੀਰ ਜ਼ਖ਼ਮੀ

Posted On March - 17 - 2017 Comments Off on ਬੱਸ ਤੇ ਕਾਰ ਦੀ ਟੱਕਰ ਵਿੱਚ ਇੱਕ ਗੰਭੀਰ ਜ਼ਖ਼ਮੀ
ਪੱਤਰ ਪ੍ਰੇਰਕ ਮੁੱਲਾਂਪੁਰ ਦਾਖਾ, 17 ਮਾਰਚ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਸਥਿਤ ਪਿੰਡ ਮੰਡਿਆਣੀ ਨੇੜੇ ਜਗਰਾਉਂ ਵਾਲੇ ਪਾਸਿਓਂ ਆ ਰਹੀ ਕਰਤਾਰ ਕੰਪਨੀ ਦੀ ਬੱਸ ਅਤੇ ਹਾਂਡਾ ਸਿਟੀ ਕਾਰ ਦੀ ਆਪਸੀ ਟੱਕਰ ਵਿੱਚ ਕਾਰ ਚਾਲਕ ਤਾਜਵੀਰ ਸਿੰਘ ਵਾਸੀ ਲੁਧਿਆਣਾ ਗੰਭੀਰ ਜ਼ਖਮੀ ਹੋ ਗਿਆ। ਤਾਜਵੀਰ ਸਿੰਘ ਦਾ ਚੂਲਾ ਟੁੱਟ ਗਿਆ ਹੈ ਅਤੇ ਉਹ ਲੁਧਿਆਣਾ ਦੇ ਮੈਡੀਵੇਅ ਹਸਪਤਾਲ ਵਿੱਚ ਇਲਾਜ ਅਧੀਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰਤਾਰ ਕੰਪਨੀ ਦੀ ਬੱਸ (ਨੰਬਰ ਪੀ.ਬੀ 10 ਐਫ.ਐਫ 7705) ਜਗਰਾਉਂ ਤੋਂ ਲੁਧਿਆਣਾ 

14 ਸਾਲਾ ਲੜਕਾ ਭੇਤਭਰੀ ਹਾਲਤ ਵਿੱਚ ਲਾਪਤਾ

Posted On March - 17 - 2017 Comments Off on 14 ਸਾਲਾ ਲੜਕਾ ਭੇਤਭਰੀ ਹਾਲਤ ਵਿੱਚ ਲਾਪਤਾ
ਪੱਤਰ ਪ੍ਰੇਰਕ ਅਮਲੋਹ, 17 ਮਾਰਚ ਨੇਡ਼ਲੇ ਪਿੰਡ ਮਾਜਰਾ ਮੰਨਾ ਸਿੰਘ ਵਾਲਾ ਵਿੱਚ 14 ਸਾਲਾ ਲੜਕਾ ਭੇਤਭਰੀ ਹਾਲਤ ਵਿੱਚ ਗੁੰਮ ਹੋ ਗਈ ਹੈ। ਪੁਲੀਸ ਨੂੰ ਦਿੱਤੀ ਜਾਣਕਾਰੀ ਵਿੱਚ ਪ੍ਰਤਾਪ ਸਿੰਘ ਪੁੱਤਰ ਰਾਜਪਾਲ ਸਿੰਘ ਨੇ ਦੱਸਿਆ ਕਿ ਉਹ ਪਿੰਡ ਜਗਜਪੁਰ ਜ਼ਿਲ੍ਹਾ ਬਲੁੰਦ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਪਿੰਡ ਮਾਜਰਾ ਮੰਨਾ ਸਿੰਘ ਵਾਲਾ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਸਦਾ ਲੜਕਾ ਰਾਹੁਲ ਸੱਤਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਸਕੂਲ ਨਹੀਂ ਜਾ ਰਿਹਾ ਸੀ। 

ਦੁਕਾਨਦਾਰ ਦੀ ਕੁੱਟਮਾਰ ਕਰਕੇ ਦਸ ਹਜ਼ਾਰ ਲੁੱਟੇ

Posted On March - 17 - 2017 Comments Off on ਦੁਕਾਨਦਾਰ ਦੀ ਕੁੱਟਮਾਰ ਕਰਕੇ ਦਸ ਹਜ਼ਾਰ ਲੁੱਟੇ
ਪੱਤਰ ਪ੍ਰੇਰਕ ਰਾਏਕੋਟ, 17 ਮਾਰਚ ਕੁਝ ਅਣਪਛਾਤੇ ਵਿਅਕਤੀਆਂ ਨੇ ਬੀਤੀ ਰਾਤ ਇੱਕ ਦੁਕਾਨਦਾਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਕੋਲੋਂ ਦਸ ਹਜ਼ਾਰ ਰੁਪਏ ਖੋਹ ਲਏ। ਕੁੱਟਮਾਰ ਦਾ ਸ਼ਿਕਾਰ ਹੋਏ ਅਸਲਮ ਖਾਂ ਪੁੱਤਰ ਸਲਾਮਦੀਨ ਵਾਸੀ ਪਿੰਡ ਕਮੋਂ ਭੈਣੀ (ਮਾਲੇਰਕੋਟਲਾ) ਨੇ ਦੱਸਿਆ ਕਿ ਉਹ ਰਾਏਕੋਟ ਸ਼ਹਿਰ ਵਿੱਚ ਮੋਟਰਾਂ ਬੰਨ੍ਹਣ ਦਾ ਕੰਮ ਕਰਦਾ ਹੈ। ਬੀਤੀ ਰਾਤ ਜਦੋਂ ਉਹ ਆਪਣੀ ਦੁਕਾਨ ’ਤੇ ਬੈਠਾ ਸੀ ਤਾਂ ਬੂਟਾ ਸਿੰਘ ਨਾਂ ਦੇ ਇੱਕ ਵਿਅਕਤੀ ਨਾਲ ਆਏ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਕੁੱਟਮਾਰ 

ਨਿਗਮ ਅਫ਼ਸਰਾਂ ਨੇ ਨਵੇਂ ਬਜਟ ਵਿੱਚ ਘਟਾਏ ਟੀਚੇ

Posted On March - 17 - 2017 Comments Off on ਨਿਗਮ ਅਫ਼ਸਰਾਂ ਨੇ ਨਵੇਂ ਬਜਟ ਵਿੱਚ ਘਟਾਏ ਟੀਚੇ
ਗਗਨਦੀਪ ਅਰੋੜਾ ਲੁਧਿਆਣਾ, 17 ਮਾਰਚ ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੇ ਅਫ਼ਸਰਾਂ ਦੀ ਕਾਰਗੁਜ਼ਾਰੀ ਸਾਲ 2017-18 ਦੇ ਤਿਆਰ ਕੀਤੇ ਬਜਟ ਵਿੱਚ ਦੇਖਣ ਲਾਇਕ ਹੈ। ਨਗਰ ਨਿਗਮ ਅਫ਼ਸਰਾਂ ਦੇ ਹਾਲਾਤ ਇਹ ਹਨ ਕਿ ਮੌਜੂਦਾ ਵਿੱਤੀ ਵਰ੍ਹੇ ਵਿੱਚ ਉਹ ਜਿਨ੍ਹਾਂ ਸ਼ਾਖਾਵਾਂ ਵਿੱਚ ਮਾਲੀਆ ਇਕੱਠਾ ਕਰਨ ਦੇ ਟੀਚੇ ਪੂਰੇ ਨਹੀਂ ਕਰ ਸਕੇ ਹਨ, ਹੁਣ ਆਗਾਮੀ ਵਿੱਤੀ ਵਰ੍ਹੇ ਲਈ ਤਿਆਰ ਕੀਤੇ ਬਜਟ ਵਿੱਚ ਉਨ੍ਹਾਂ ਸ਼ਾਖਾਵਾਂ ਤੋਂ ਹੋਣ ਵਾਲੀ ਆਮਦਨ ਦੇ ਟੀਚੇ ਹੀ ਘਟਾ ਦਿੱਤੇ ਹਨ।  ਵਿੱਤੀ ਸਾਲ 2017-18 ਲਈ ਨਗਰ ਨਿਗਮ ਲੁਧਿਆਣਾ 

ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਏਗਾ ਸੁਖਦੇਵ ਨਗਰ ਦਾ ਸਰਕਾਰੀ ਪ੍ਰਾਇਮਰੀ ਸਕੂਲ

Posted On March - 17 - 2017 Comments Off on ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਏਗਾ ਸੁਖਦੇਵ ਨਗਰ ਦਾ ਸਰਕਾਰੀ ਪ੍ਰਾਇਮਰੀ ਸਕੂਲ
ਖੇਤਰੀ ਪ੍ਰਤੀਨਿਧ ਲੁਧਿਆਣਾ, 17 ਮਾਰਚ ਲੁਧਿਆਣਾ ਦੇ ਬਲਾਕ ਨੰਬਰ 2 ਦੇ ਸੁਖਦੇਵ ਨਗਰ  ਵਿੱਚ ਬਣਿਆ ਸਰਕਾਰੀ ਪ੍ਰਾਇਮਰੀ ਸਕੂਲ ਸ਼ਹਿਰ ਦੇ ਕਈ ਪ੍ਰਾਈਵੇਟ ਸਕੂਲਾਂ ਦੀਆਂ ਇਮਾਰਤਾਂ ਅਤੇ ਦਿਖ ਨੂੰ ਮਾਤ ਪਾਉਂਦਾ ਨਜ਼ਰ ਆ ਰਿਹਾ ਹੈ। ਸਕੂਲ ਦੀ ਚੰਗੀ ਦਿਖ ਬਣਾਉਣ ਵਿੱਚ ਹੈੱਡ ਟੀਚਰ ਸੁਖਧੀਰ ਸਿੰਘ ਸੇਖੋਂ ਦੀ ਪ੍ਰੇਰਨਾ ਸਦਕਾ ਯੂਬੀ ਗਰੁੱਪ ਆਫ਼ ਇੰਡਸਟਰੀਜ਼ ਦੇ ਪ੍ਰਬੰਧਕਾਂ ਨੇ ਅਹਿਮ ਯੋਗਦਾਨ ਪਾਇਆ ਹੈ। ਸ੍ਰੀ ਸੇਖੋਂ ਨੇ ਦੱਸਿਆ ਕਿ ਯੂਬੀ ਗਰੁੱਪ ਵੱਲੋਂ ਸਕੂਲ ਦੀ ਦਿਖ ਨੂੰ ਬਦਲਣ ਲਈ ਪਿਛਲੇ ਦੋ 

20 ਬਜ਼ੁਰਗਾਂ ਨੂੰ ਪੈਨਸ਼ਨ ਤੇ ਰਾਸ਼ਨ ਵੰਡਿਆ

Posted On March - 17 - 2017 Comments Off on 20 ਬਜ਼ੁਰਗਾਂ ਨੂੰ ਪੈਨਸ਼ਨ ਤੇ ਰਾਸ਼ਨ ਵੰਡਿਆ
ਨਿੱਜੀ ਪੱਤਰ ਪ੍ਰੇਰਕ ਜਗਰਾਉਂ, 17 ਮਾਰਚ ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਵੱਲੋਂ 83ਵਾਂ ਸੰਸਾਰ ਚੰਦ ਵਰਮਾ ਯਾਦਗਾਰੀ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਰੋਹ ਕਰਾਇਆ ਗਿਆ। ਹੀਰੋ ਮੋਟਰਜ਼ ਦੀ ਸਥਾਨਕ ਡੀਲਰਸ਼ਿਪ ਏਐਸ ਆਟੋ ਮੋਬਾਈਲਜ਼ ਵਿੱਚ ਇਹ ਸਮਾਗਮ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ (ਯੂਕੇ) ਦੀ ਅਗਵਾਈ ਹੇਠ ਹੋਇਆ। ਇਸ ਮੌਕੇ ਪ੍ਰਧਾਨ ਨਰੇਸ਼ ਵਰਮਾ ਤੇ ਸਰਪ੍ਰਸਤ ਗੁਰਿੰਦਰ ਸਿੰਘ ਸਿੱਧੂ ਸਮੇਤ ਹਰਵਿੰਦਰ ਸਿੰਘ, ਹਰਨੇਕ ਸਿੰਘ, ਪਿਆਰਾ ਸਿੰਘ, ਗੁਰਮੇਲ ਸਿੰਘ, ਬਿੰਦਰ ਮਨੀਲਾ, ਰਾਜਦੀਪ ਢਿੱਲੋਂ ਵੀ 

ਪੰਜਾਬੀ ਸਾਹਿਤ ਅਕਾਦਮੀ ਵੱਲੋਂ ਨਵੀਂ ਸਰਕਾਰ ਨੂੰ ਵਧਾਈ

Posted On March - 17 - 2017 Comments Off on ਪੰਜਾਬੀ ਸਾਹਿਤ ਅਕਾਦਮੀ ਵੱਲੋਂ ਨਵੀਂ ਸਰਕਾਰ ਨੂੰ ਵਧਾਈ
ਖੇਤਰੀ ਪ੍ਰਤੀਨਿਧ ਲੁਧਿਆਣਾ, 17 ਮਾਰਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ 12 ਮਾਰਚ ਨੂੰ ਹੋਈ ਪ੍ਰਬੰਧਕੀ ਬੋਰਡ ਦੀ ਮੀਟਿੰਗ ਵਿੱਚ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਨੇ ਕਾਂਗਰਸ ਪਾਰਟੀ ਦੀ ਜਿੱਤ ’ਤੇ ਵਧਾਈ ਸੰਦੇਸ਼ ਦਿੱਤਾ। ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਨਵੀਂ ਸਰਕਾਰ ਆਉਣ ਨਾਲ ਆਸ ਬੱਝੀ ਹੈ ਕਿ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਪ੍ਰਤੀ ਸੁਹਿਰਦ ਪਹੁੰਚ ਅਪਣਾਈ ਜਾਵੇਗੀ। ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਨਵੀਂ ਸਰਕਾਰ ਪੰਜਾਬੀ ਭਾਸ਼ਾ, 

ਕਾਂਗਰਸੀਆਂ ਨੇ ਭੈਣੀ ਦੀ ਅਗਵਾਈ ’ਚ ਵੰਡੇ ਲੱਡੂ

Posted On March - 17 - 2017 Comments Off on ਕਾਂਗਰਸੀਆਂ ਨੇ ਭੈਣੀ ਦੀ ਅਗਵਾਈ ’ਚ ਵੰਡੇ ਲੱਡੂ
ਪੱਤਰ ਪ੍ਰੇਰਕ ਮੁੱਲਾਂਪੁਰ ਦਾਖਾ, 17 ਮਾਰਚ ਸਥਾਨਕ ਕਸਬੇ ਅੰਦਰ ਕਾਂਗਰਸ ਸਰਕਾਰ ਬਣਨ ਦੀ ਖੁਸ਼ੀ ਵਿੱਚ  ਮੇਜਰ ਸਿੰਘ ਭੈਣੀ ਦੀ ਅਗਵਾਈ ਹੇਠ ਕਾਂਗਰਸੀਆ ਵਰਕਰਾਂ ਦੀ ਇੱਕ ਮੀਟਿੰਗ ਸੱਦੀ ਗਈ। ਖਰਕਰਾਂ ਵੱਲੋਂ ਜਤਾਈ ਗਈ ਖੁਸ਼ੀ ਅਤੇ ਵੱਡੀ ਗਿਣਤੀ ਵਿੱਚ ਵਰਕਰਾਂ ਵੱਲੋਂ ਸ਼ਾਮਲ ਹੋਣ ਕਰਕੇ ਇਸ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ। ਮੀਟਿੰਗ ਵਿੱਚ ਬਹੁਗਿਣਤੀ ਬੁਲਾਰਿਆ ਨੇ ਬੋਲਦਿਆ ਕਿਹਾ ਕਿ ਵੋਟ ਕਾਂਗਰਸ ਪਾਰਟੀ ਨੂੰ ਨਹੀਂ ਬਲਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਈ ਹੈ।  ਇਸ ਮੌਕੇ ਦਾਖਾ ਹਲਕੇ ਤੋਂ 

ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸਹਿਜ ਪਾਠ

Posted On March - 17 - 2017 Comments Off on ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸਹਿਜ ਪਾਠ
ਨਿੱਜੀ ਪੱਤਰ ਪ੍ਰੇਰਕ ਜਗਰਾਉਂ, 17 ਮਾਰਚ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਜੀਐਚਜੀ ਅਕੈਡਮੀ ਵਿੱਚ ਅੱਜ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸਹਿਜ ਪਾਠ ਦੇ ਭੋਗ ਪਾਏ ਗਏ। ਵਿਦਿਆਰਥੀਆਂ ਵੱਲੋਂ ਸਲੋਕ ਪੜ੍ਹੇ ਗਏ ਅਤੇ ਅਨੰਦ ਸਾਹਿਬ ਦਾ ਪਾਠ ਕੀਤਾ ਗਿਆ। ਉਪਰੰਤ ਸੱਤਵੀਂ ਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤੇ ਗਏ। ਨਰਸਰੀ ਜਮਾਤ ਦੇ ਬੱਚਿਆਂ ਦਾ ਸਕੂਲ ਵਿੱਚ ਪਹਿਲੇ ਦਿਨ ਪਹੁੰਚਣ ’ਤੇ ਅਧਿਆਪਕਾਂ ਵੱਲੋਂ ਸਵਾਗਤ ਕੀਤਾ ਗਿਆ। ਬੱਚਿਆਂ ਨੂੰ ਸਭ ਤੋਂ ਪਹਿਲਾਂ ਸਕੂਲ ਪਹੁੰਚਣ 

ਮਰੀਜ਼ ਦੀ ਮੌਤ ਹੋਣ ਮਗਰੋਂ ਪਰਿਵਾਰਕ ਮੈਂਬਰਾਂ ਵੱਲੋਂ ਹੰਗਾਮਾ

Posted On March - 16 - 2017 Comments Off on ਮਰੀਜ਼ ਦੀ ਮੌਤ ਹੋਣ ਮਗਰੋਂ ਪਰਿਵਾਰਕ ਮੈਂਬਰਾਂ ਵੱਲੋਂ ਹੰਗਾਮਾ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 16 ਮਾਰਚ ਸਿਵਲ  ਹਸਪਤਾਲ ਵਿੱਚ ਵੀਰਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇੱਕ ਮਰੀਜ਼ ਦੀ ਮੌਤ ਹੋ  ਗਈ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਹੰਗਾਮਾ ਕਰ ਦਿੱਤਾ। ਪਰਿਵਾਰ ਵਾਲਿਆਂ ਨੇ ਇਸ ਲਈ  ਸਿਵਲ ਹਸਪਤਾਲ ਦੇ ਡਾਕਟਰਾਂ ਤੇ ਸਟਾਫ਼ ’ਤੇ ਜ਼ਿੰਮੇਵਾਰੀ ਸਹੀ ਢੰਗ ਨਾਲ ਨਾ ਨਿਭਾਉਣ ਦਾ  ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਆਪਣੇ ਸਟਾਫ਼ ਤੋਂ ਸੀਪੀਆਰ  ਕਰਾਉਣ ਦੀ ਥਾਂ ਉਥੇਂ ਖੜ੍ਹੇ ਇੱਕ ਕੈਦੀ ਤੋਂ ਕਰਵਾ ਦਿੱਤੀ। 

24 ਘੰਟੇ ਅਮੋਨੀਆ ਗੈਸ ਦੀ ਦਹਿਸ਼ਤ ਵਿੱਚ ਰਹੇ ਦੀਪ ਨਗਰ ਦੇ ਲੋਕ

Posted On March - 16 - 2017 Comments Off on 24 ਘੰਟੇ ਅਮੋਨੀਆ ਗੈਸ ਦੀ ਦਹਿਸ਼ਤ ਵਿੱਚ ਰਹੇ ਦੀਪ ਨਗਰ ਦੇ ਲੋਕ
ਸ਼ਿਮਲਾਪੁਰੀ ਦੀਪ ਨਗਰ ਇਲਾਕੇ ਵਿੱਚ 20 ਸਾਲਾਂ ਤੋਂ ਬੰਦ ਪਈ ਫੈਕਟਰੀ ਵਿੱਚ ਬੁੱਧਵਾਰ ਦੁਪਹਿਰ ਨੂੰ ਅਮੋਨੀਆ ਗੈਸ ਲੀਕ ਹੋਣ ਤੋਂ ਬਾਅਦ ਫੈਕਟਰੀ ਮਾਲਕਾਂ ਨੇ ਕਾਰੀਗਰਾਂ ਤੋਂ ਠੀਕ ਕਰਵਾ ਕੇ ਕਾਬੂ ਪਾ ਲਿਆ ਪਰ ਦੇਰ ਰਾਤ ਨੂੰ ਫੈਕਟਰੀ ’ਚ ਫਿਰ ਤੋਂ ਗੈਸ ਲੀਕ ਹੋਣ ਲੱਗੀ। ....

ਰਜ਼ੀਆ ਸੁਲਤਾਨਾ ਤੇ ਧਰਮਸੋਤ ਦੇ ਮੰਤਰੀ ਬਣਨ ’ਤੇ ਲੱਡੂ ਵੰਡੇ

Posted On March - 16 - 2017 Comments Off on ਰਜ਼ੀਆ ਸੁਲਤਾਨਾ ਤੇ ਧਰਮਸੋਤ ਦੇ ਮੰਤਰੀ ਬਣਨ ’ਤੇ ਲੱਡੂ ਵੰਡੇ
ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 16 ਮਾਰਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਿੱਚ ਨਵੀਂ ਬਣੀ ਸਰਕਾਰ ਵਿੱਚ ਮਾਲੇਰਕੋਟਲਾ ਦੀ ਵਿਧਾਇਕਾ ਰਜ਼ੀਆ ਸੁਲਤਾਨਾ ਦੇ ਲੋਕ ਨਿਰਮਾਣ ਵਿਭਾਗ (ਇਮਾਰਤ ਅਤੇ ਸੜਕ) ਅਤੇ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਬਣਨ ’ਤੇ ਸ਼ਹਿਰ ਅੰਦਰ ਕਾਂਗਰਸੀ ਆਗੂਆਂ ਤੇ ਵਰਕਰਾਂ ਤੋਂ ਇਲਾਵਾ ਉਨ੍ਹਾਂ ਦੇ ਹਮਾਇਤੀਆਂ ਨੇ ਲੱਡੂ ਵੰਡੇ ਤੇ ਭੰਗੜੇ ਪਾਏ। ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ ਐਨ.ਐਸ.ਯੂ.ਆਈ. ਵੱਲੋਂ ਜ਼ਿਲ੍ਹਾ ਪ੍ਰਧਾਨ ਮੁਹੰਮਦ 

ਅਮੋਨੀਆ ਗੈਸ ਦੀ ਦਹਿਸ਼ਤ ਵਿੱਚ ਰਹੇ ਦੀਪ ਨਗਰ ਵਾਸੀ

Posted On March - 16 - 2017 Comments Off on ਅਮੋਨੀਆ ਗੈਸ ਦੀ ਦਹਿਸ਼ਤ ਵਿੱਚ ਰਹੇ ਦੀਪ ਨਗਰ ਵਾਸੀ
ਟਿ੍ਰਬਿੳੂਨ ਨਿੳੂਜ਼ ਸਰਵਿਸ ਲੁਧਿਆਣਾ, 16 ਮਾਰਚ ਸ਼ਿਮਲਾਪੁਰੀ ਦੀਪ ਨਗਰ ਇਲਾਕੇ ਵਿੱਚ 20 ਸਾਲਾਂ ਤੋਂ ਬੰਦ ਪਈ ਫੈਕਟਰੀ ਵਿੱਚ ਬੁੱਧਵਾਰ ਦੁਪਹਿਰ ਨੂੰ ਅਮੋਨੀਆ ਗੈਸ ਲੀਕ ਹੋਣ ਤੋਂ ਬਾਅਦ ਫੈਕਟਰੀ ਮਾਲਕਾਂ ਨੇ ਕਾਰੀਗਰਾਂ ਤੋਂ ਠੀਕ ਕਰਵਾ ਕੇ ਕਾਬੂ ਪਾ ਲਿਆ ਪਰ ਦੇਰ ਰਾਤ ਨੂੰ ਫੈਕਟਰੀ ’ਚ ਫਿਰ ਤੋਂ ਗੈਸ ਲੀਕ ਹੋਣ ਲੱਗੀ। ਇਸ ਨਾਲ ਇਲਾਕੇ ’ਚ ਇਸਦਾ ਅਸਰ ਦਿਖਣ ਲੱਗਿਆ ਤੇ ਲੋਕ ਆਪਣੇ ਘਰ ਛੱਡ ਕੇ ਇਲਾਕੇ ਦੇ ਧਾਰਮਿਕ ਸਥਾਨਾਂ ’ਤੇ ਚਲੇ ਗਏ। ਲੋਕਾਂ ਨੇ 24 ਘੰਟੇ ਗੈਸ ਲੀਕ ਦੀ ਦਹਿਸ਼ਤ ਵਿੱਚ ਕੱਢੇ। ਸੂਚਨਾ 

ਮੈਰੀਟੋਰੀਅਸ ਸਕੂਲ ਦੇ ਅਧਿਆਪਕਾਂ ਨੇ ਲਾਇਆ ਧਰਨਾ

Posted On March - 16 - 2017 Comments Off on ਮੈਰੀਟੋਰੀਅਸ ਸਕੂਲ ਦੇ ਅਧਿਆਪਕਾਂ ਨੇ ਲਾਇਆ ਧਰਨਾ
ਸਤਵਿੰਦਰ ਬਸਰਾ ਲੁਧਿਆਣਾ, 16 ਮਾਰਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੁਪਨਮਈ ਪ੍ਰਾਜੈਕਟ ਤਹਿਤ ਖੋਲ੍ਹੇ ਮੈਰੀਟੋਰੀਅਸ ਸਕੂਲਾਂ ਵਿੱਚੋਂ ਲੁਧਿਆਣਾ ਦਾ ਸਕੂਲ ਅਧਿਆਪਕਾਂ ਦੀ ਕਮੀ ਨਾਲ ਜੂਝ ਰਿਹਾ ਹੈ। ਇੱਥੇ ਹੀ ਅੰਗਰੇਜ਼ੀ ਪੜ੍ਹਾਉਂਦੇ ਇੱਕ ਅਧਿਆਪਕ ਦਾ ਕੰਟਰੈਕਟ ਰੀਨਿਊ ਨਾ ਕੀਤੇ ਜਾਣ ’ਤੇ ਅਧਿਆਪਕਾਂ ਨੇ ਰੋਸ ਵਜੋਂ ਅੱਜ ਦੂਜੇ ਦਿਨ ਵੀ ਸਕੂਲ ਦੇ ਬਾਹਰ ਰੋਸ ਧਰਨਾ ਦਿੱਤਾ। ਸਕੂਲ ਪ੍ਰਿੰਸੀਪਲ ਨੇ ਵੀ ਖਾਲੀ ਅਸਾਮੀਆਂ ਹੋਣ ਦੀ ਗੱਲ ਮੰਨੀ ਹੈ। ਜਾਣਕਾਰੀ ਅਨੁਸਾਰ ਕੁੱਝ ਸਾਲ 

ਮਾਰੂਤੀ ਮਜ਼ਦੂਰਾਂ ਨੂੰ ਦੋਸ਼ੀ ਕਰਾਰ ਦੇਣ ਵਿਰੁੱਧ ਮੁਜ਼ਾਹਰਾ

Posted On March - 16 - 2017 Comments Off on ਮਾਰੂਤੀ ਮਜ਼ਦੂਰਾਂ ਨੂੰ ਦੋਸ਼ੀ ਕਰਾਰ ਦੇਣ ਵਿਰੁੱਧ ਮੁਜ਼ਾਹਰਾ
ਜਸਬੀਰ ਸ਼ੇਤਰਾ ਜਗਰਾਉਂ, 16 ਮਾਰਚ ਇਲਾਕੇ ਦੀਆਂ ਜਨਤਕ ਜਥੇਬੰਦੀਆਂ ਨੇ ਮਾਰੂਤੀ ਸਜ਼ੂਕੀ ਦੇ ਮਜ਼ਦੂਰਾਂ ਨੂੰ ਕਥਿਤ ਝੂਠੇ ਕੇਸਾਂ ਦੇ ਆਧਾਰ ‘ਤੇ ਦੋਸ਼ੀ ਕਰਾਰ ਦੇਣ ਵਿਰੁੱਧ ਅੱਜ ਇੱਥੇ ਰੋਸ ਮਾਰਚ ਕੀਤਾ ਅਤੇ ਬੱਸ ਅੱਡੇ ਦੇ ਬਾਹਰ ਨਾਅਰੇਬਾਜ਼ੀ ਕੀਤੀ। ਪਹਿਲਾਂ ਇਨ੍ਹਾਂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਇੱਥੇ ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ ਵਿੱਚ ਹੋਈ। ਵੱਖ-ਵੱਖ ਜਥੇਬੰਦੀਆਂ ਦੇ ਵਰਕਰਾਂ ਨੇ ਮਾਰੂਤੀ ਸਜ਼ੂਕੀ ਫੈਕਟਰੀ ਮਾਨੇਸਰ ਦੇ 31 ਮਜ਼ਦੂਰਾਂ ਨੂੰ ਗੁੜਗਾਉਂ ਦੀ ਸੈਸ਼ਨ ਕੋਰਟ ਵੱਲੋਂ ਭਲਕੇ 
Page 9 of 1,517« First...567891011121314...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.