ਹਰਿਆਣਾ ਦੇ 1 ਮਾਰਚ 2013 ਨੂੰ ਪੇਸ਼ ਕੀਤੇ ਬਜਟ ਵਿਚ 2443.23 ਕਰੋੜ ਰੁਪਏ ਘਾਟਾ ਵਿਖਾਇਆ ਗਿਆ ਹੈ। ਲੋਕਾਂ ’ਤੇ ਟੈਕਸਾਂ ਦਾ ਨਵਾਂ ਬੋਝ ਨਹੀਂ ਪਾਇਆ ਗਿਆ। ਇਹ ਬਜਟ 66,178.49 ਕਰੋੜ ਦਾ ਹੋਵੇਗਾ। ਸੂਬੇ ਦੀ ਸਾਲਾਨਾ ਯੋਜਨਾ 18,000 ਕਰੋੜ ਤੈਅ ਕੀਤੀ ਗਈ ਹੈ ਜਿਹੜੀ ਪਿਛਲੇ ਸਾਲ ਨਾਲੋਂ 24% ਵੱਧ ਹੈ। ਇਸ ਵਿਚ ਕੇਂਦਰੀ ਸਕੀਮਾਂ ਦੀ 2352.65 ਕਰੋੜ ਰਕਮ ਸ਼ਾਮਲ ਹੋਣ ਨਾਲ ਇਹ 20352.65 ਕਰੋੜ ਹੋ ਜਾਵੇਗੀ।
ਦੂਜੇ ਪਾਸੇ ਪੰਜਾਬ ਦਾ ਬਜਟ ਘਾਟਾ 1746 ਕਰੋੜ ਹੈ। ਵਿੱਤ ਮੰਤਰੀ ਨੇ ਆਮਦਨ ਦਾ ਟੀਚਾ 42666 ਕਰੋੜ ਦੱਸਿਆ ਹੈ ਤੇ ਬੱਝਵੇਂ ਖਰਚੇ 44412
ਬਜਵਾੜਾ: ਇਤਿਹਾਸਕ ਅਤੇ ਪੁਰਾਤਨ ਘਟਨਾਵਾਂ ਅਤੇ ਨਿਸ਼ਾਨੀਆਂ ਨੂੰ ਸਾਂਭੀ ਬੈਠਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਪੁਰਾਤਨ ਪਿੰਡ ਬਜਵਾੜਾ ਅਤੀਤ ਤੋਂ ਵਰਤਮਾਨ ਅਤੇ ਭਵਿੱਖ ਦੇ ਕਈ ਨਕਸ਼ ਸਮੋਈ ਬੈਠਾ ਹੈ। ਦੁਆਬੇ ਖਿੱਤੇ ਦੇ ਜ਼ਰਖੇਜ਼ ਜ਼ਿਲ੍ਹੇ ਹੁਸ਼ਿਆਰਪੁਰ ਦੇ ਪੂਰਬੀ ਹਿੱਸੇ ਵਿਚ ਸ਼ਿਵਾਲਿਕ ਦੀ ਗੋਦ ’ਚ ਵਸਿਆ ਇਹ ਪਿੰਡ ਇਕ ਪਾਸੇ ਊਨਾ ਮਾਰਗ ਅਤੇ ਦੂਜੇ ਪਾਸੇ ਚੰਡੀਗੜ੍ਹ ਮਾਰਗ ਨਾਲ ਮਿਲਦਾ ਹੈ। ਇਤਿਹਾਸ ਵਿਚ ਇਸ ਪਿੰਡ ਨੂੰ ਨਗਰ ਵਜੋਂ ਜਾਣਿਆ ਜਾਂਦਾ ਰਿਹਾ ਹੈ,
ਇਸ ਦਾ ਘੇਰਾ ਲਗਪਗ 27 ਕਿਲੋਮੀਟਰ ਹੁੰਦਾ
ਬਾਦਲ ਸਰਕਾਰ ਦਾ ਮੁਖੀ ਪ੍ਰਕਾਸ਼ ਸਿੰਘ ਬਾਦਲ ਸ਼ਾਂਤ ਚਿੱਤ, ਮਿੱਠ ਬੋਲੜਾ, ਧੀਰਜ ਅਤੇ ਸਹਿਣਸ਼ੀਲਤਾ ਵਾਲੀ ਸ਼ਖਸੀਅਤ ਦਾ ਵਿਅਕਤੀ ਹੈ। ਉਨ੍ਹਾਂ ਨੂੰ ਕੋਈ ਵੀ ਆਮ ਆਦਮੀ ਆਪਣੀ ਸਮੱਸਿਆ ਲੈ ਕੇ ਮਿਲ ਸਕਦਾ ਹੈ। ਇਹ ਗੱਲ ਵੱਖਰੀ ਹੈ ਕਿ ਡਿਊਟੀ ’ਤੇ ਖੜ੍ਹਾ ਸੁਰੱਖਿਆ ਅਮਲਾ ਆਮ ਆਦਮੀ ਨੂੰ ਮੁੱਖ ਮੰਤਰੀ ਤਕ ਜਾਣ ਹੀ ਨਹੀਂ ਦਿੰਦਾ। ਸਰਕਾਰ ਦੀ ਦੂਜੀ ਪ੍ਰਾਪਤੀ ਇਹ ਹੈ ਕਿ ਇਸ ਨੇ ਸੂਬੇ ਵਿੱਚ ਸੜਕਾਂ ਦਾ ਜਾਲ ਵਿਛਾ ਕੇ ਪੁਲਾਂ ਦੀ ਉਸਾਰੀ ਕੀਤੀ ਹੈ। ਇਸ ਨਾਲ ਆਵਾਜਾਈ ਦੀ ਸਮੱਸਿਆ ਕੁਝ ਹੱਦ ਤਕ ਘਟੀ ਹੈ ਪਰ
ਹਰਿਆਣਾ ਸੂਬਾ ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਾਲ ਲੱਗਦਾ ਹੋਣ ਕਰਕੇ ਹਰ ਖੇਤਰ ਵਿਚ ਚੰਗੀ ਤਰੱਕੀ ਕਰ ਰਿਹਾ ਹੈ। ਫਿਰ ਵੀ ਪੰਜਾਬ ਦੇ ਮੁਕਾਬਲੇ ਕਈ ਪੱਖਾਂ ਵਿਚ ਕਾਫੀ ਪਿੱਛੇ ਹੈ। ਪੰਜਾਬ ਦੀ ਲਗਪਗ ਸਾਰੀ ਜ਼ਮੀਨ ਸਿੰਜਾਈ ਹੇਠ ਹੈ। ਹਰਿਆਣਾ ਦੇ ਕਾਫੀ ਇਲਾਕਿਆਂ ਵਿਚ ਪਾਣੀ ਦੀ ਬਹੁਤ ਘਾਟ ਹੈ। ਪੰਜਾਬ ਦੇ ਮੁਕਾਬਲੇ ਹਰਿਆਣਾ ਦੀ ਖੇਤੀ ਪਛੜੀ ਹੋਈ ਹੈ। ਪੰਜਾਬ ਦੇ ਲੋਕਾਂ ਦਾ ਖਾਣ-ਪੀਣ, ਰਹਿਣ-ਸਹਿਣ, ਪਹਿਨਣ ਦਾ ਮਿਆਰ ਹਰਿਆਣਾ ਦੇ ਲੋਕਾਂ ਨਾਲੋਂ ਕਾਫ਼ੀ ਉੱਚਾ ਹੈ। ਪੰਜਾਬ ਦੇ ਲੋਕ ਰੋਟੀ-ਰੋਜ਼ੀ ਦੀ ਭਾਲ
ਮੰਢਿਆਲਾ: ਅੰਮ੍ਰਿਤਸਰ ਤੋਂ ਸ੍ਰੀ ਹਰਗੋਬਿੰਦਪੁਰ ਨੂੰ ਜਾਂਦਿਆਂ ਜਦੋਂ ਅਠਵਾਲ ਪੁਲ ਤੋਂ ਨਹਿਰ ਅੱਪਰਬਾਰੀ ਦੁਆਬ ਦੀ ਸਭਰਾਵਾਂ ਸ਼ਾਖ਼ ਨੂੰ ਪਾਰ ਕਰੀਏ ਤਾਂ ਇਕ ਕਿਲੋਮੀਟਰ ਦੀ ਵਿੱਥ ‘ਤੇ ਪਿੰਡ ਮੰਢਿਆਲਾ ਆਉਂਦਾ ਹੈ। ਇਸ ਦੇ ਆਲੀਸ਼ਾਨ ਗੁਰਦੁਆਰੇ ਦੀ ਝਲਕ ਸਭ ਤੋਂ ਪਹਿਲਾਂ ਪੈਂਦੀ ਹੈ। ਇਹ ਮੇਰਾ ਪਿੰਡ ਹੈ। ਇਹ ਬਟਾਲਾ ਤਹਿਸੀਲ ਵਿੱਚ ਪੈਂਦਾ ਹੈ। ਅੰਮ੍ਰਿਤਸਰ ਤੋਂ ਸ੍ਰੀ ਹਰਗੋਬਿੰਦਪੁਰ ਜਾਣ ਵਾਲੀ ਸੜਕ ਇਸ ਦੀ ਸੱਜੀ ਵੱਖੀ ਨਾਲ ਖਹਿੰਦੀ ਅੱਗੇ ਲੰਘ ਜਾਂਦੀ ਹੈ। ਭੂਗੋਲਿਕ ਸਥਿਤੀ
ਸਵਾਮੀਨਾਥਨ ਦੀ ਪੰਜਾਬ ਬਾਰੇ ਰਿਪੋਰਟ ਨਾਲ ਅੰਸ਼ਿਕ ਰੂਪ ਵਿਚ ਹੀ ਸਹਿਮਤ ਹੋ ਜਾ ਸਕਦਾ ਹੈ। ਜਿਥੋਂ ਤਕ ਗੈਰ-ਉਤਪਾਦਿਤ ਸਬਸਿਡੀਆਂ ਦਾ ਪ੍ਰਸ਼ਨ ਹੈ, ਪੱਤਰਕਾਰ ਨੇ ਠੀਕ ਫ਼ਰਮਾਇਆ ਹੈ। ਜਿਹੜੇ ਕਾਰਨਾਂ ਕਰਕੇ ਪੰਜਾਬ ਪਛੜਿਆ ਰਿਹਾ ਹੈ, ਉਨ੍ਹਾਂ ਕਾਰਨਾਂ ਦੇ ਹੁੰਦੇ ਦੂਜੇ ਪ੍ਰਾਂਤ ਤੇ ਸਮੁੱਚਾ ਦੇਸ਼ ਤਰੱਕੀ ਕਰ ਰਿਹਾ, ਇਸ ਵਿਚਾਰ ਨਾਲ ਸਹਿਮਤ ਹੋਣਾ ਮੁਸ਼ਕਲ ਜਾਪਦਾ ਹੈ। ਰਾਜਸਥਾਨ ਦੀ ਉੱਨਤੀ ਦਾ ਕਾਰਨ, ਸਰਹੱਦੀ ਪ੍ਰਾਂਤ ਹੁੰਦਿਆਂ ਹੋਇਆਂ ਵੀ ਉਸ ਦੀ ਵਿਸ਼ਾਲਤਾ ਤੇ ਖਣਿਜ ਭਰਪੂਰ ਪਦਾਰਥਾਂ ਨਾਲ ਲੈਸ
ਪੂਹਲਾ: ਮੇਰਾ ਪਿੰਡ ਪੂਹਲਾ, ਜ਼ਿਲ੍ਹਾ ਬਠਿੰਡਾ ਦੇ ਸਿੱਧੂਆਂ ਦੇ 22 ਪਿੰਡਾਂ ਵਿਚੋਂ ਇਕ ਵੱਡਾ ਪਿੰਡ ਹੈ। ਇਸ ਵਿਚ ਚਾਰ ਪੱਤੀਆਂ ਅਤੇ ਤਿੰਨ ਸਰਕਾਰੀ ਸਕੂਲ ਹਨ। ਇਹ ਪਿੰਡ ਨਹਿਰ ਸਰਹੰਦ ਉਪਰ ਸਥਿਤ ਹੈ। 1947 ਤੋਂ ਪਹਿਲਾਂ ਦੀ ਸੜਕ ਪੱਕੀ ਬਣੀ ਹੋਈ ਹੈ। ਸਿੱਧੂਆਂ ਦਾ ਮੁੱਢਲਾ ਤੇ ਕੇਂਦਰ ਪਿੰਡ ਮਹਿਰਾਜ ਹੈ ਜਿਸ ਦੀਆਂ 9 ਪੰਚਾਇਤਾਂ ਹਨ। ਪਿੰਡ ਵਿਚ ਇਕ ਪੁਰਾਣਾ ਖੂਹ ਤੇ ਦੋ ਸਾਂਝੇ ਖੂਹ ਤੇ ਦੋ ਸਾਂਝੇ ਖੁੱਲ੍ਹੇ ਤੇ ਉੱਚੇ ਦਰਵਾਜ਼ੇ ਹਨ ਜੋ ਪਿੰਡ ਦੇ ਲੋਕਾਂ ਨੇ ਪੂਰੀ ਤਰ੍ਹਾਂ
ਜਿਸ ਜ਼ਮਾਨੇ ਵਿਚ ਅਸੀਂ ਘਰੋਂ 60 ਮੀਲ ਦੂਰ ਮਾਪਿਆਂ ਦੀਆਂ ਅੱਖਾਂ ਤੋਂ ਪਰੇ ਹੋਸਟਲ ਵਿਚ ਆਪੇ ਪਕਾ-ਖਾ ਕੇ ਪੜ੍ਹੇ ਹਾਂ, ਦੂਰ ਬੈਠੇ ਵੀ ਮਾਪਿਆਂ ਦਾ ਡਰ ਮੰਨਦੇ ਸੀ। ਹੁਣ ਤਾਂ ਧੀ ਦੀ, ਪੁੱਤ ਦੀ ਵਾਧੂ ਆਜ਼ਾਦੀ ਨੇ ਸਭਨਾਂ ਦਾ ਖਾਨਾ ਖਰਾਬ ਕਰ ਦਿੱਤਾ ਹੈ। ਰਹਿੰਦਾ-ਖੂੰਹਦਾ ਬੇੜਾ ਮੋਬਾਈਲਾਂ ਨੇ ਗਰਕ ਕਰ ਦਿੱਤਾ ਹੈ। ਮਾਪੇ ਨਸੀਹਤ ਹੀ ਨਾ ਦੇਣ ਸਗੋਂ ਮਾਸਟਰ ਜਸਵੰਤ ਸਿੰਘ ਨਲਵੀ ਵਾਂਗ ਧੀਆਂ-ਪੁੱਤਾਂ ਨੂੰ ਡਰਾਵਾ ਵੀ ਦੇਣ ਤਾਂ ਹੀ ਧੀਆਂ ਪੁੱਤ ਆਪ ਹੁਦਰਾਪਣ ਛੱਡ ਕੇ ਕਾਬੂ ਵਿਚ ਰਹਿਣਗੇ। ਮਾਵਾਂ
ਬਲਵਿੰਦਰ ਜੰਮੂ
ਪੰਜਾਬ ਨੂੰ 80ਵਿਆਂ ਵਿੱਚ ਦੇਸ਼ ਦੇ ਵਿਕਾਸ ਦਾ ਮਾਡਲ ਸੂਬਾ ਮੰਨਿਆ ਜਾਂਦਾ ਸੀ ਪਰ ਹੁਣ ਇਹ ਵਿਕਾਸ ਦਾ ਮਾਡਲ ਸੂਬਾ ਨਹੀਂ ਰਿਹਾ ਤੇ ਇਸ ਵਿੱਚੋਂ ਵੱਖ ਕਰਕੇ 1966 ਵਿਚ ਬਣਾਇਆ ਗਿਆ ਗੁਆਂਢੀ ਸੂਬਾ ਹਰਿਆਣਾ ਕਰਜ਼ੇ ਦੇ ਬੋਝ ਨੂੰ ਛੱਡ ਕੇ ਜ਼ਿਆਦਾਤਰ ਮਾਮਲਿਆਂ ਵਿੱਚ ਇਸ ਨਾਲੋਂ ਕਾਫੀ ਅੱਗੇ ਨਿਕਲ ਗਿਆ ਹੈ। ਸਾਲ 2011-12 ਵਿੱਚ ਪੰਜਾਬ ਦਾ ਤਨਖਾਹਾਂ, ਪੈਨਸ਼ਨਾਂ, ਵਿਆਜ ਅਤੇ ਸਬਸਿਡੀ ਦਾ ਖਰਚਾ 94.74 ਫੀਸਦੀ ਹੋ ਗਿਆ ਸੀ ਤੇ ਇਸ ਦੇ ਮੁਕਾਬਲੇ ਹਰਿਆਣਾ ਦਾ ਖਰਚਾ 68.01 ਫੀਸਦੀ ਸੀ। ਇਸ ਕਰਕੇ ਪੰਜਾਬ
ਪੰਜਾਬ ਵਿੱਚ ਅਮਨ ਤੇ ਕਾਨੂੰਨ ਦੀ ਵਿਗੜਦੀ ਜਾ ਰਹੀ ਸਥਿਤੀ ਹਰੇਕ ਪੰਜਾਬੀ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਕਾਂਗਰਸ ਦੋਸ਼ ਲਾ ਰਹੀ ਹੈ ਕਿ ਰਾਜ ਦੇ ਥਾਣਿਆਂ ਉੱਪਰ ‘ਜਥੇਦਾਰਾਂ’ ਦਾ ਗਲਬਾ ਹੈ ਜਦਕਿ ਅਕਾਲੀ ਦਲ ਦਾਅਵਾ ਕਰ ਰਿਹਾ ਹੈ ਕਿ ਰਾਜ ਸਰਕਾਰ ਦੀ ਪੁਲੀਸ ਵਿੱਚ ਕੋਈ ਸਿਆਸੀ ਦਖਲਅੰਦਾਜ਼ੀ ਨਹੀਂ ਹੈ। ਫਰੀਦਕੋਟ ਅਗਵਾ ਕਾਂਡ, ਅੰਮ੍ਰਿਤਸਰ ਵਿਖੇ ਆਪਣੀ ਧੀ ਦੀ ਇੱਜ਼ਤ ਬਚਾਉਣ ਲਈ ਥਾਣੇਦਾਰ ਦਾ ਇਕ ਅਕਾਲੀ ਆਗੂ ਵੱਲੋਂ ਸ਼ਰ੍ਹੇਆਮ ਕਤਲ ਕਰਨ, ਖਾਲੜਾ ਪੁਲੀਸ ਵੱਲੋਂ ਉਤਰਾਖੰਡ ਦੇ ਕਤਲ ਦੇ ਮੁਲਜ਼ਮਾਂ
ਤਰਲੋਚਨ ਸਿੰਘ
ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਚਲਾਈਆਂ ਲੋਕ-ਲੁਭਾਊ ਸਕੀਮਾਂ ਖਜ਼ਾਨਾ ਖਾਲੀ ਹੋਣ ਕਾਰਨ ਅੱਧਵਾਟੇ ਲੁੜਕੀਆਂ ਪਈਆਂ ਹਨ। ਲਾਭਕਾਰੀਆਂ ਨੂੰ ਜਿੱਥੇ ਪੈਨਸ਼ਨਾਂ ਦੀ ਲੰਮੀ ਉਡੀਕ ਕਰਨੀ ਪੈਂਦੀ ਹੈ, ਉੱਥੇ ਨੀਲੇ ਕਾਰਡ ਧਾਰਕ ਪਰਿਵਾਰ ਪੰਜਾਬ ਸਰਕਾਰ ਦੀ ਸਸਤੀ ਦਾਲ ਤੋਂ ਤਰਸੇ ਪਏ ਹਨ। ਇੱਥੋਂ ਤੱਕ ਕਿ ਕੇਂਦਰ ਸਰਕਾਰ ਦੀਆਂ ਸਮਾਜ ਭਲਾਈ ਸਕੀਮਾਂ ਦਾ ਵੀ ਪੂਰਾ ਬਜਟ ਰਾਜ ਸਰਕਾਰ ਨਹੀਂ ਖਰਚ ਸਕੀ।
ਖਾਸ ਕਰਕੇ ਅਕਾਲੀ ਦਲ-ਭਾਜਪਾ ਗੱਠਜੋੜ ਵੱਲੋਂ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ
ਪੰਜਾਬ ਸਰਕਾਰ ਨੂੰ ਨਵੇਂ ਬਜਟ ਵਿੱਚ ਕੋਈ ਟੈਕਸ ਨਹੀਂ ਲਾਉਣਾ ਚਾਹੀਦਾ। ਜਾਇਦਾਦ ਟੈਕਸ ਵੀ ਨਾ ਲਾਇਆ ਜਾਵੇ। ਰੇਤਾ, ਬਜਰੀ, ਇੱਟਾਂ, ਸੀਮਿੰਟ, ਲੋਹਾ ਆਦਿ ਦੇ ਭਾਅ ਕਾਫੀ ਹੱਦ ਤਕ ਘਟਾਏ ਜਾਣ। ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕੀਤਾ ਜਾਵੇ। ਛੋਟੇ ਕਿਸਾਨਾਂ ਨੂੰ ਬਿਜਲੀ ਦੀ ਮੋਟਰ ਦਾ ਕੁਨੈਕਸ਼ਨ ਮੁਫਤ ਦੇ ਕੇ ਚੋਣ ਵਾਅਦਾ ਪੂਰਾ ਕਰਨਾ ਚਾਹੀਦਾ ਹੈ। ਵੱਖ ਵੱਖ ਵਿਭਾਗਾਂ ਵਿੱਚ ਪਈਆਂ ਸਾਰੀਆਂ ਖਾਲੀ ਅਸਾਮੀਆਂ ਨਿਰੋਲ ਮੈਰਿਟ ਦੇ ਆਧਾਰ ‘ਤੇ ਹੀ ਭਰੀਆਂ ਜਾਣ। ਕਿਸਾਨਾਂ ਨੂੰ ਫਸਲਾਂ ਦੇ ਲਾਹੇਵੰਦ
ਸਿਰਨਾਵੇਂ
ਇਹ ਗੱਲ ਜੁੱਗਾਂ-ਜੁਗਾਂਤਰਾਂ ਤੋਂ
ਹੈ ਉਸੇ ਤਰ੍ਹਾਂ ਬਰਕਰਾਰ
ਪਈ ਹੈ ਅੱਜ ਵੀ…
ਉਂਜ ਦੀ ਉਂਜ ਦਰਾਰ
ਤੇਰੇ ਤੇ ਮੇਰੇ…
ਰੁਤਬੇ ਦੇ ਵਿਚਕਾਰ
ਕਹਿੰਦੈ ਅੱਜ ਵੀ ਪੈਰ ਦੀ ਜੁੱਤੀ
ਮੱਤ ਹੈ ਇਸ ਦੀ ਪਿੱਛੇ ਕੁੰਨੀ
ਪਰ ਮੈਂ ਨਹੀਂ…
ਇਨ੍ਹਾਂ ਸ਼ਬਦਾਂ ਦੀ ਹੁਣ ਮੁਹਤਾਜ
ਮੈਨੂੰ ਆਪਣੀ ਹੋਂਦ ਦਾ ਹੈ ਲਿਹਾਜ਼
ਕੀ ਤੂੰ ਨਹੀਂ ਜਾਣਦਾ…?
ਰੱਬ ਤੋਂ ਬਾਅਦ ਲਿਆ ਜਾਂਦਾ
ਦੂਜਾ ਮੇਰਾ ਹੀ ਨਾਂ
ਨਾਨਕ ਦੀਆਂ ਨਜ਼ਰਾਂ ਵਿੱਚ
ਕੀ ਸੀ ਮੇਰੀ ਥਾਂ…?
ਅਫ਼ਸੋਸ! ਤੂੰ ਅੱਜ ਤਕ ਅਣਜਾਣ ਹੈਂ
ਕਿ ਮੈਂ ਕੌਣ ਹਾਂ…?
ਮੈਂ
ਆਪਣੀ ਬੱਚੀ ਲਈ
ਆ, ਮੇਰੀ ਬੱਚੀਏ!
ਆ, ਤੇਰੇ ਲਈ ਲੋਰੀ ਗਾਵਾਂ।
ਪੈਦਾ ਹੋਣ ’ਤੇ ਤੇਰੇ
ਲੰਮੀ ਹੇਕ ’ਚ ਘੋੜੀ ਗਾਵਾਂ।
ਲੱਡੂ ਵੀ ਵੰਡਾਂ
ਤੇ ਲੋਹੜੀ ਵੀ ਮਨਾਵਾਂ
ਤੇਰੀ ਆਮਦ ’ਤੇ ਕਰਾਂ ਸ਼ਗਨ
ਅਸੀਸਾਂ ਮਿੱਠੀਆਂ
ਤੇਰੀ ਝੋਲੀ ਪਾਵਾਂ
ਚੁਗ ਲਵਾਂ ਮੈਂ
ਕੰਢੇ ਤੇਰੀਆਂ ਰਾਹਾਂ ’ਚੋਂ
ਤੇ ਦੁਆਵਾਂ ਦੇ
ਫੁੱਲ ਵਿਛਾਵਾਂ
ਤੇਰੀ ਸੋਹਲ ਜਿਹੀ ਜਿੰਦ ਨੂੰ
ਤਰਬੀਅਤ ਦੀ ਜਾਗ ਲਾਵਾਂ
ਕਿ ਸਵੈ-ਭਰੋਸੇ ਨਾਲ ਲਬਰੇਜ਼ ਤੂੰ
ਹੈਵਾਨੀਅਤ ਨਾਲ ਆਢਾ ਲੈ ਸਕੇਂ
ਅਸੀਸਾਂ ਮੇਰੀਆਂ ਦਾ ਘੇਰਾ
ਤੇਰਾ ਸੁਰੱਖਿਆ ਕਵਚ ਬਣਿਆ ਰਹੇ
ਮਲੀਨ
ਹਰਵੇਲ ਸਿੰਘ ਸੈਣੀ , ਮੋਬਾਈਲ: 97798-55065
ਮਹਿਲਾ ਵਰਗ ਦੇ ਮਾਣ-ਸਨਮਾਨ ਨੂੰ ਉੱਚਾ ਚੁੱਕਣ ਲਈ 8 ਮਾਰਚ ਨੂੰ ਪੂਰੀ ਦੁਨੀਆਂ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। 1990 ’ਚ ਜਰਮਨੀ ਦੇ ਇੱਕ ਸ਼ਹਿਰ ਵਿੱਚ ਔਰਤਾਂ ਦੀ ਹੋਈ ਵੱਡੀ ਕਾਨਫ਼ਰੰਸ ਦੌਰਾਨ ਇਹ ਦਿਨ ਹੋਂਦ ਵਿੱਚ ਆਇਆ। ਇਸ ਦਿਨ ਸਾਰੀ ਦੁਨੀਆਂ ਦੀਆਂ ਔਰਤਾਂ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੀਆਂ ਹਨ ਅਤੇ ਸਰਕਾਰ ਵੱਲੋਂ ਔਰਤਾਂ ਦੇ ਹੱਕਾਂ ਵਿੱਚ ਐਲਾਨ ਕੀਤੇ ਜਾਂਦੇ ਹਨ। ਕੇਂਦਰ ਦੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਵੱਲੋਂ
ਡਾ. ਜੈਸਮੀਨ ਕੌਰ
ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਮਕਸਦ ਔਰਤ ਪ੍ਰਤੀ ਸਤਿਕਾਰ ਨੂੰ ਜ਼ਾਹਰ ਕਰਨਾ ਅਤੇ ਉਸ ਦੀਆਂ ਸਮਾਜਿਕ, ਆਰਥਿਕ ਤੇ ਰਾਜਨੀਤਕ ਉਪਲੱਬਧੀਆਂ ਨੂੰ ਸਿਜਦਾ ਕਰਨਾ ਹੈ। ਭਾਰਤ ਦੀ ਪਹਿਲੀ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਨੇ ਇੱਕ ਸੁੰਦਰਤਾ ਮੁਕਾਬਲੇ ਦੇ ਫਾਈਨਲ ਰਾਊਂਡ ਵਿੱਚ ਕਿਹਾ ਸੀ, ‘‘ਇੱਕ ਮਾਂ ਅਤੇ ਇੱਕ ਔਰਤ ਹੀ ਹੈ, ਜੋ ਇੱਕ ਬੱਚੇ ਨੂੰ ਜ਼ਿੰਦਗੀ ਦਿੰਦੀ ਹੈ। ਉਹੀ ਮਰਦ ਨੂੰ ਪਿਆਰ ਦੀ ਪਰਿਭਾਸ਼ਾ ਸਮਝਾਉਂਦੀ ਹੈ।’’ ਉਸ ਦੇ ਇਸ ਜਵਾਬ ਉੱਤੇ ਸਭ ਨੇ ਤਾੜੀਆਂ ਦੀ ਬੁਛਾੜ