ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਵਿਸ਼ੇਸ਼ ਪੰਨਾ › ›

Featured Posts
ਨੌਜਵਾਨ ਸੋਚ: ਕੀ ਕੀ ਕਰੇ ਨਵੀਂ ਸਰਕਾਰ ?

ਨੌਜਵਾਨ ਸੋਚ: ਕੀ ਕੀ ਕਰੇ ਨਵੀਂ ਸਰਕਾਰ ?

ਪ੍ਰਸ਼ਾਸਨਿਕ ਕੰਮਾਂ ਵਿੱਚ ਪਾਰਦਰਸ਼ਤਾ ਆਵੇ ਨਵੀਂ ਸਰਕਾਰ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਹਨ। ਪੰਜਾਬ ਰਾਜਨੀਤਿਕ, ਸਮਾਜਿਕ, ਸੱਭਿਆਚਾਰਕ ਤੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਨਵੀਂ ਸਰਕਾਰ ਨੂੰ ਸੂਬੇ ਦੀ ਮਾਲੀ ਹਾਲਤ ਮਜ਼ਬੂਤ ਕਰਨੀ ਪਵੇਗੀ। ਸਿੱਖਿਆ, ਸਿਹਤ ਤੇ ਟਰਾਂਸਪੋਰਟ ਵਰਗੇ ਜਨਤਕ ਖੇਤਰਾਂ ਨੂੰ ਮਜ਼ਬੂਤ ਕਰਨਾ ਪਵੇਗਾ। ਪੰਜਾਬ ਦੀ ਰੂਹ ਆਖੇ ਜਾਂਦੇ ਖੇਤੀ ਸੈਕਟਰ ...

Read More

ਨੋਟਾ ਬਣਿਆ ਭਾਰਤੀ ਚੋਣ ਪ੍ਰਣਾਲੀ ਦਾ ਅਹਿਮ ਅੰਗ

ਨੋਟਾ ਬਣਿਆ ਭਾਰਤੀ ਚੋਣ ਪ੍ਰਣਾਲੀ ਦਾ ਅਹਿਮ ਅੰਗ

ਗਿਆਨਸ਼ਾਲਾ ਸੰਦੀਪ ਅਰੋੜਾ ਸਾਲ 2013 ਵਿੱਚ ਵੋਟਰਾਂ ਨੂੰ ‘ਉਪਰੋਕਤ ਵਿੱਚੋਂ ਕੋਈ ਨਹੀਂ’ (ਨੋਟਾ) ਦਾ ਰਾਜਨੀਤਿਕ ਅਧਿਕਾਰ ਦੇਣ ਤੋਂ ਬਾਅਦ ਭਾਰਤ ਇਸ ਮਾਮਲੇ ਵਿੱਚ ਦੁਨੀਆਂ ਦਾ 14ਵਾਂ ਦੇਸ਼ ਬਣ ਗਿਆ। 2013 ਤੋਂ ਪਹਿਲਾਂ ਭਾਵੇਂ ਮਤਦਾਨ ਵਿਵਹਾਰ ਰੂਲਜ਼ (1961) ਦੇ ਸੈਕਸ਼ਨ 49 (ਰ) ਅਧੀਨ ਇਹ ਸੁਵਿਧਾ ਸੀ ਕਿ ਕੋਈ ਵੀ ਵੋਟਰ ਪ੍ਰੀਜ਼ਾਈਡਿੰਗ ਅਫ਼ਸਰ ਕੋਲੋਂ ...

Read More

ਕਿਵੇਂ ਕਰੀਏ ਤਕਨੀਕੀ ਕਾਲਜ ਤੇ ਵਿਸ਼ੇ ਦੀ ਚੋਣ ?

ਕਿਵੇਂ ਕਰੀਏ ਤਕਨੀਕੀ ਕਾਲਜ ਤੇ ਵਿਸ਼ੇ ਦੀ ਚੋਣ ?

ਕਰੀਅਰ ਸੇਧ ਡਾ. ਜਗਰੂਪ ਸਿੰਘ ਅੱਜ ਹਰ ਪਾਸੇ ਤਕਨਾਲੋਜੀ ਦਾ ਬੋਲਬਾਲਾ ਹੈ। ਨੌਜਵਾਨ ਵੀ ਤਕਨਾਲੋਜੀ ਦੇ ਖੇਤਰ ਵਿੱਚ ਕਰੀਅਰ ਬਣਾਉਣ ਨੂੰ ਤਰਜੀਹ ਦੇ ਰਹੇ ਹਨ। ਮਾਪਿਆਂ ਨੂੰ ਵੀ ਲੱਗਦਾ ਹੈ ਕਿ ਬੱਚਿਆਂ ਨੂੰ ਸਾਧਾਰਨ ਡਿਗਰੀਆਂ ਨਾਲੋਂ ਤਕਨੀਕੀ ਲਾਈਨ ’ਚ ਸਿੱਖਿਆ ਦਿਵਾਈ ਜਾਵੇ। ਤਕਨੀਕੀ ਵਿੱਦਿਆ ਹਾਸਲ ਕਰਨ ਦਾ ਸਭ ਤੋਂ ਸੌਖਾ ਤੇ ਆਸਾਨ ...

Read More

ਚੰਗੇ-ਮਾੜੇ ਦੀ ਪ੍ਰੀਖਿਆ ’ਚੋਂ ਗੁਜ਼ਰ ਰਿਹਾ ਹੈ ਸੋਸ਼ਲ ਮੀਡੀਆ

ਰਾਜਦੀਪ ਸਿੰਘ ਸਿੱਧੂ ਸੰਚਾਰ ਸਾਧਨ ਮਨੁੱਖੀ ਜੀਵਨ ਦਾ ਅਹਿਮ ਅੰਗ ਹਨ। ਕੁਝ ਸਾਲ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਨਵੇਂ ਸੰਚਾਰ ਸਾਧਨਾਂ ਦੀ ਵਰਤੋਂ ਜ਼ਿੰਦਗੀ ਵਿੱਚ ਇੰਨੀ ਵਧ ਜਾਵੇਗੀ ਕਿ ਇਹ ਮਨੁੱਖੀ ਸੋਚ, ਸਮਝ, ਵਿਹਾਰ ਤੇ ਨਜ਼ਰੀਏ ਨੂੰ ਵੀ ਪ੍ਰਭਾਵਿਤ ਕਰਗੇ। ਨਵੀਨ ਸੰਚਾਰ ਸਾਧਨਾਂ ਵਿੱਚ ਸ਼ੁਮਾਰ ਸੋਸ਼ਲ ਮੀਡੀਆ ਨੈੱਟਵਰਕ ...

Read More

ਆਵਾਜਾਈ ਦੇ ਖੇਤਰ ਦੀ ਕ੍ਰਾਂਤੀਕਾਰੀ ਤਕਨਾਲੋਜੀ

ਆਵਾਜਾਈ ਦੇ ਖੇਤਰ ਦੀ ਕ੍ਰਾਂਤੀਕਾਰੀ ਤਕਨਾਲੋਜੀ

ਵਿਸ਼ਵਦੀਪ ਸਿੰਘ ਬਰਾੜ ਜੇਕਰ 1200 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਇੱਕ ਤੋਂ ਦੂਜੀ ਜਗ੍ਹਾ ਜਾਣ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਸੁਪਨਾ ਹੀ ਮੰਨਿਆ ਜਾਂਦਾ ਹੈ ਪਰ ਅਸਲ ਵਿੱਚ ਦੁਨੀਆਂ ਦੇ ਬਹੁਤ ਸਾਰੇ ਇੰਜਨੀਅਰ ਇਸ ਉਪਰ ਕੰਮ ਕਰ ਰਹੇ ਹਨ। ਇਸ ਤਕਨੀਕ ਨੂੰ ਹਾਈਪਰਲੂਪ ਦਾ ਨਾਮ ਦਿੱਤਾ ਗਿਆ ਹੈ। ...

Read More

ਵਿਗਿਆਨ ਵਿਸ਼ੇ ਦੀ ਸਿੱਖਿਆ ਵਿੱਚ ਪੰਜਾਬੀ ਮਾਧਿਅਮ ਦੀ ਮਹੱਤਤਾ

ਵਿਗਿਆਨ ਵਿਸ਼ੇ ਦੀ ਸਿੱਖਿਆ ਵਿੱਚ ਪੰਜਾਬੀ ਮਾਧਿਅਮ ਦੀ ਮਹੱਤਤਾ

ਡਾ. ਜਸਪਾਲ ਸਿੰਘ ਹੀਰੋਂ ਕਲਾਂ ਅਜੋਕੇ ਸਮੇਂ ਵਿੱਚ ਵਿਗਿਆਨ ਮਨੁੱਖੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਪਰ ਜੇਕਰ ਵਿੱਦਿਅਕ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿਦਿਆਰਥੀ ਵਿਗਿਆਨ ਨੂੰ ਹਊਆ ਮੰਨਦੇ। ਇਸ ਲਈ ਬਹੁਤੇ ਵਿਦਿਆਰਥੀ ਵਿਗਿਆਨ ਦੀ ਸਮਝ ਤੋਂ ਕੋਹਾਂ ਦੂਰ ਹਨ। ਵਿਗਿਆਨ ਵਿਸ਼ੇ ਦੇ ਸਿਧਾਂਤ, ਵਿਧੀਆਂ, ਸਿੱਟੇ ਤੇ ਭਵਿੱਖ ਅਜੇ ...

Read More

ਅੰਬਰੀਂ ਉਡਾਰੀ ਲਾਉਣ ਦੇ ਚਾਹਵਾਨਾਂ ਲਈ ਅਹਿਮ ਵਿਕਲਪ

ਅੰਬਰੀਂ ਉਡਾਰੀ ਲਾਉਣ ਦੇ ਚਾਹਵਾਨਾਂ ਲਈ ਅਹਿਮ ਵਿਕਲਪ

ਮਨਿੰਦਰ ਕੌਰ ਅਸਮਾਨ ਵਿੱਚ ਉਡਾਰੀ ਲਾਉਣ ਦੀ ਇੱਛਾ ਹਰ ਇੱਕ ਦੀ ਹੁੰਦੀ ਹੈ। ਖ਼ਾਸ ਕਰਕੇ ਨੌਜਵਾਨਾਂ ਵਿੱਚ ਅੰਬਰਾਂ ਨੂੰ ਛੂਹਣ ਦੀ ਚਾਹਤ ਅਤੇ ਜਜ਼ਬਾ ਹੁੰਦਾ ਹੈ। ਅਜਿਹੇ ਹੁਨਰਮੰਦ ਨੌਜਵਾਨ ਪਾਇਲਟ ਬਣ ਕੇ ਆਪਣਾ ਭਵਿੱਖ ਰੌਸ਼ਨ ਕਰ ਸਕਦੇ ਹਨ। ਇੱਕ ਕਮਰਸ਼ੀਅਲ ਪਾਇਲਟ ਦੀ ਔਸਤ ਤਨਖ਼ਾਹ ਇੱਕ ਲੱਖ ਤੋਂ ਸਾਢੇ ਚਾਰ ਲੱਖ ...

Read More


ਨੌਜਵਾਨ ਸੋਚ: ‘ਆਪ’ ਦੀ ਆਪਾਧਾਪੀ

Posted On September - 21 - 2016 Comments Off on ਨੌਜਵਾਨ ਸੋਚ: ‘ਆਪ’ ਦੀ ਆਪਾਧਾਪੀ
ਆਮ ਆਦਮੀ ਪਾਰਟੀ ਪਿਛਲੇ ਕੁਝ ਸਮੇਂ ਤੋਂ ਵਿਵਾਦਾਂ ਵਿੱਚ ਘਿਰੀ ਹੋਈ ਹੈ। ਪੰਜਾਬ ਵਿੱਚ ‘ਆਪ’ ਦਾ ਵਧਦਾ ਰੁਝਾਨ ਲੋਕਾਂ ਦੇ ਮਨਾਂ ਅੰਦਰ ਹੁਣ ਤੱਕ ਦੀਆਂ ਪੰਜਾਬ ਸਰਕਾਰਾਂ ਤੋਂ ਪੈਦਾ ਹੋਈ ਨਿਰਾਸ਼ਾ ਹੈ। ਇਸ ਮਾਮਲੇ ਵਿੱਚ ਕੁਝ ਨੁਕਤੇ ਵਿਚਾਰਨਯੋਗ ਹਨ। ....

ਨੌਜਵਾਨ ਸੋਚ

Posted On September - 14 - 2016 Comments Off on ਨੌਜਵਾਨ ਸੋਚ
ਆਪਣੇ ਪੈਰੀਂ ‘ਆਪ’ ਕੁਹਾੜਾ ਅੰਨਾ ਹਜ਼ਾਰੇ ਦੀ ‘ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ’ ਵਿੱਚੋਂ ਨਿਕਲੀ ਆਮ ਆਦਮੀ ਪਾਰਟੀ (ਆਪ) ਨੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ’ਚ ਸੋਲ੍ਹਵੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ’ਚੋਂ 4 ਸੀਟਾਂ ਜਿੱਤ ਕੇ ਚੰਗੀ ਸ਼ੁਰੂਆਤ ਕੀਤੀ ਤੇ ਫਿਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ 70 ’ਚੋਂ 67 ਸੀਟਾਂ ’ਤੇ ਜਿੱਤ ਪ੍ਰਾਪਤ ਕਰਕੇ ਬਾਕੀ ਸਿਆਸੀ ਧਿਰਾਂ ਨੂੰ ਨੁੱਕਰੇ ਲਾ ਦਿੱਤਾ ਅਤੇ ਪਰ ਹੁਣ ਪਾਰਟੀ ਦੇ ‘ਝਾੜੂ’ ਦੀਆਂ ਤੀਲਾਂ ਬਿਖਰਨੀਆਂ ਸ਼ੁਰੂ ਹੋ ਗਈਆਂ 

ਇੰਟਰਵਿਊ ’ਚ ਸੰਵਾਦ ਦੀ ਮਹੱਤਤਾ

Posted On September - 14 - 2016 Comments Off on ਇੰਟਰਵਿਊ ’ਚ ਸੰਵਾਦ ਦੀ ਮਹੱਤਤਾ
ਸੰਵਾਦ ਜਾਂ ਸੰਚਾਰ ਤੋਂ ਭਾਵ ਹੈ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਜਾਂ ਸਮੂਹ ਨੂੰ ਆਪਸ ਵਿੱਚ ਸਮਝ ਆਉਣ ਵਾਲੀ ਭਾਸ਼ਾ ’ਚ ਗੱਲ ਦੱਸਣਾ ਜਾਂ ਭਾਵ ਪ੍ਰਗਟਾਉਣਾ। ਸੰਚਾਰ ਪ੍ਰਕਿਰਿਆ ਦੇ ਕੁਝ ਬੁਨਿਆਦੀ ਅਸੂਲ ਹਨ ਜਿਨ੍ਹਾਂ ਦੀ ਵਰਤੋਂ ਨਾਲ ਹੀ ਸੰਦੇਸ਼ ਜਾਂ ਸੂਚਨਾ ਦਾ ਸਫ਼ਲ ਅਦਾਨ-ਪ੍ਰਦਾਨ ਹੋ ਸਕਦਾ ਹੈ, ਜਿਵੇਂ ਸੰਵਾਦ ਦਾ ਉਦੇਸ਼ ਜਾਂ ਸੰਕਲਪ, ਸੰਦੇਸ਼ ਨਸ਼ਰ ਕਰਨ ਸਮੇਂ ਦਿੱਤੇ ਸੰਕੇਤ, ਸੈਨਤ ਜਾਂ ਦਿੱਤੇ ਸੰਕੇਤ ਦੀ ਪ੍ਰਵਾਨਗੀ, ....

ਨੁਕਸਾਨ ਵੀ ਹਨ ਜਿੰਮ ਕਲਚਰ ਦੇ

Posted On September - 14 - 2016 Comments Off on ਨੁਕਸਾਨ ਵੀ ਹਨ ਜਿੰਮ ਕਲਚਰ ਦੇ
ਨੌਜਵਾਨ ਪੀੜ੍ਹੀ ਭਾਵੇਂ ਆਪਣੀ ਸਿਹਤ ਬਣਾਉਣ ਦੇ ਪੇਸ਼ੇਨਜ਼ਰ ਸਵੇਰ ਦੀ ਸੈਰ ਨਾਲੋਂ ਜਿੰਮ ਜਾਣ ਨੂੰ ਤਰਜੀਹ ਦਿੰਦੀ ਹੈ ਪਰ ਕੀ ਬੰਦ ਕਮਰਿਆਂ ਵਿੱਚ ਮਸ਼ੀਨਰੀ ਦੇ ਸਹਾਰੇ ਵਹਾਇਆ ਪਸੀਨਾ ਸਵੇਰ ਦੀ ਠੰਢੀ ਤੇ ਸ਼ੁੱਧ ਹਵਾ ਵਿੱਚ ਕਸਰਤ ਕਰਨ ਦੇ ਬਰਾਬਰ ਅਸਰਦਾਰ ਹੋ ਸਕਦਾ ਹੈ? ....

ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂ

Posted On September - 14 - 2016 Comments Off on ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂ
ਵਿਦਿਆਰਥੀ ਜੀਵਨ ਬੇਫ਼ਿਕਰਾ ਤੇ ਮਸਤਮੌਲਾ ਹੁੰਦਾ ਹੈ। ਇਸ ਲਈ ਵਿਦਿਆਰਥੀ ਅਕਸਰ ਆਪਣੀ ਖ਼ੁਰਾਕ ਪ੍ਰਤੀ ਸੁਚੇਤ ਨਹੀਂ ਹੁੰਦੇ। ਪਹਿਲੇ ਵੇਲਿਆਂ ਵਿੱਚ ਖੇਡ-ਕੁੱਦ ਜਿਹੀਆਂ ਸਰੀਰਕ ਕਿਰਿਆਵਾਂ ਵਿਦਿਆਰਥੀਆਂ ਦੇ ਰੱਜਵਾਂ ਭੋਜਨ ਕਰਨ ’ਚ ਰੁਕਾਵਟ ਬਣਦੀਆਂ ਸਨ ਤੇ ਹੁਣ ਮਨੋਰੰਜਨ ਦੇ ਬਿਜਲਈ ਸਾਧਨਾਂ ਕਾਰਨ ਅਜਿਹਾ ਹੋ ਰਿਹਾ ਹੈ। ਕਈ ਵਾਰ ਲੋਹੜੇ ਦੀ ਭੁੱਖ ਹੋਣ ਦੇ ਬਾਵਜੂਦ ਬੱਚੇ ਟੀਵੀ ਅੱਗੋਂ ਨਹੀਂ ਉੱਠਦੇ ਤੇ ਕਈ ਮੋਬਾਈਲਾਂ ਗੇਮਾਂ ’ਚ ਹੀ ਗੁਆਚੇ ....

ਪੰਜਾਬ ਵਰਸਿਟੀ ਦੀਆਂ ਵਿਦਿਆਰਥੀ ਚੋਣਾਂ ’ਚ ਖੱਬੇ-ਪੱਖੀ ਰਾਜਨੀਤੀ ਦਾ ਉਭਾਰ

Posted On September - 14 - 2016 Comments Off on ਪੰਜਾਬ ਵਰਸਿਟੀ ਦੀਆਂ ਵਿਦਿਆਰਥੀ ਚੋਣਾਂ ’ਚ ਖੱਬੇ-ਪੱਖੀ ਰਾਜਨੀਤੀ ਦਾ ਉਭਾਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਵਿੱਚ ਖੱਬੇ-ਪੱਖੀ ਰਾਜਨੀਤੀ ਨਿਵੇਕਲੇ ਅੰਦਾਜ਼ ’ਚ ਉੱਭਰੀ ਹੈ। ਉਂਜ ਵਿਦਿਆਰਥੀ ਆਗੂ ਇਸ ਨਵੇਂ ਰੁਝਾਨ ਨੂੰ ‘ਪੀਪਲਜ਼ ਰਾਜਨੀਤੀ’ ਜਾਂ ‘ਲੋਕ-ਪੱਖੀ ਰਾਜਨੀਤੀ’ ਦਾ ਨਾਂ ਦਿੰਦੇ ਹਨ। ਇਹ ਨਵਾਂ ਰੁਝਾਨ 7 ਸਤੰਬਰ ਨੂੰ ਸਟੂਡੈਂਟਸ ਕੌਂਸਲ ਦੀਆਂ ਚੋਣਾਂ ਦੇ ਨਤੀਜੇ ਆਉਣ ’ਤੇ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਛੋਟੀ ਜਿਹੀ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਫਾਰ ਸੁਸਾਇਟੀ (ਐਸਐਫਐਸ) ਨੇ ਸਖ਼ਤ ਮੁਕਾਬਲੇ ਵਿੱਚ 2494 ਵੋਟਾਂ ਹਾਸਲ ਕਰਕੇ ....

ਵਸੀਹ ਹੁੰਦੇ ਜਾ ਰਹੇ ਨੇ ਲੇਬਰ ਚੌਕਾਂ ਦੇ ਦਾੲਿਰੇ

Posted On April - 30 - 2016 Comments Off on ਵਸੀਹ ਹੁੰਦੇ ਜਾ ਰਹੇ ਨੇ ਲੇਬਰ ਚੌਕਾਂ ਦੇ ਦਾੲਿਰੇ
ਚਰਨਜੀਤ ਭੁੱਲਰ ਬਠਿੰਡਾ, 30 ਅਪਰੈਲ ਪੰਜਾਬ ਦੇ ਹਰ ਛੋਟੇ-ਵੱਡੇ ਸ਼ਹਿਰ ਵਿੱਚ ਹੁਣ ਲੇਬਰ ਚੌਕ ਹੈ। ਇੱਥੋਂ ਤੱਕ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵੱਡੇ ਪਿੰਡਾਂ ਵਿੱਚ ਵੀ ਲੇਬਰ ਚੌਕ ਬਣ ਗਏ ਹਨ। ਮਾਲਵਾ ਖ਼ਿੱਤੇ ਵਿੱਚ ਕਰੀਬ 32 ਲੇਬਰ ਚੌਕ ਹਨ, ਜਿਨ੍ਹਾਂ ਵਿੱਚ ਦਿਨ ਚਡ਼੍ਹਦੇ ਹੀ ਕਿਰਤੀ ਖਡ਼੍ਹ ਜਾਂਦੇ ਹਨ। ਹੁਣ ਤਾਂ ਇਨ੍ਹਾਂ ਲੇਬਰ ਚੌਕਾਂ ਵਿੱਚ ਖੇਤਾਂ ਤੋਂ ਬਾਹਰ ਹੋਏ ਕਿਸਾਨ ਵੀ ਮੂੰਹ ਲੁਕਾ ਕੇ ਖਡ਼੍ਹਦੇ ਹਨ। ਬਠਿੰਡਾ ਦੇ ਲੇਬਰ ਚੌਕ ਵਿੱਚ ਜਦੋਂ ‘ਹੈ ਕੋਈ ਜੱਟਾਂ ਦਾ ਮੁੰਡਾ’ ਅਾਵਾਜ਼ ਪੈਂਦੀ ਹੈ 

ਹਰ ਵਰਗ ਦੇ ਮੁਲਾਜ਼ਮ ਤੇ ਬੇਰੁਜ਼ਗਾਰ ਅੱਜ ਕਰਨਗੇ ਆਵਾਜ਼ ਬੁਲੰਦ

Posted On April - 30 - 2016 Comments Off on ਹਰ ਵਰਗ ਦੇ ਮੁਲਾਜ਼ਮ ਤੇ ਬੇਰੁਜ਼ਗਾਰ ਅੱਜ ਕਰਨਗੇ ਆਵਾਜ਼ ਬੁਲੰਦ
ਤਰਲੋਚਨ ਸਿੰਘ ਚੰਡੀਗੜ੍ਹ, 30 ਅਪਰੈਲ ਪਿਛਲੇ ਕਈ ਸਾਲਾਂ ਤੋਂ ਵਿੱਤੀ ਸੰਕਟ ਵਿੱਚ ਉਲਝੇ ਪੰਜਾਬ ਦੇ ਸਰਕਾਰੀ ਅਤੇ ਠੇਕਾ ਮੁਲਾਜ਼ਮਾਂ ਸਮੇਤ ਵੱਖ-ਵੱਖ ਸਕੀਮਾਂ ਅਧੀਨ ਕੰਮ ਕਰਦੇ ਕਾਮੇ ਅਤੇ ਬੇਰੁਜ਼ਗਾਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਪੰਜਾਬ ਵਿੱਚ ਇਨ੍ਹਾਂ ਵਰਗਾਂ ਵੱਲੋਂ ਕਈ ਸਾਲਾਂ ਤੋਂ ਕਈ ਤਰ੍ਹਾਂ ਦੇ ਸੰਘਰਸ਼ ਛੇੜ ਕੇ ਇਨਸਾਫ ਮੰਗਿਆ ਜਾ ਰਿਹਾ ਹੈ ਪਰ ਫਿਲਹਾਲ ਇਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ। ਰੋਸ ਵਜੋਂ ਸਰਕਾਰੀ ਤੇ ਠੇਕਾ ਮੁਲਾਜ਼ਮ, ਵੱਖ-ਵੱਖ ਸਕੀਮਾਂ ਅਧੀਨ ਕੰਮ ਕਰਦੇ ਮੁਲਾਜ਼ਮ 

ਉਸਾਰੀ ਕਾਰਜਾਂ ਨੂੰ ਧੱਕਾ; ਮਜ਼ਦੂਰਾਂ ਦੀ ਤਦਾਦ ਵਿੱਚ ੲਿਜ਼ਾਫ਼ਾ

Posted On April - 30 - 2016 Comments Off on ਉਸਾਰੀ ਕਾਰਜਾਂ ਨੂੰ ਧੱਕਾ; ਮਜ਼ਦੂਰਾਂ ਦੀ ਤਦਾਦ ਵਿੱਚ ੲਿਜ਼ਾਫ਼ਾ
ਰਵੇਲ ਸਿੰਘ ਭਿੰਡਰ ਪਟਿਆਲਾ, 30 ਅਪਰੈਲ ਪੰਜਾਬ ਵਿੱਚ ਉਸਾਰੀ ਮਜ਼ਦੂਰਾਂ ਦੀ ਦਿਨੋਂ-ਦਿਨ ਸੰਖਿਆ ਵਧਣ ਕਰ ਕੇ ਕੰਮ ਵੰਡਿਆ ਜਾਣ ਨਾਲ ਬਹੁਤੇ ਮਜ਼ਦੂਰ ਹੁਣ ਵਿਹਲੇ ਬੈਠਕੇ ਹੀ ਦਿਨ ਗੁਜ਼ਾਰਨ ਲਈ ਮਜਬੂਰ ਹਨ। ਸੂਬੇ ਦੇ ਸ਼ਹਿਰਾਂ ਤੇ ਕਸਬਿਆਂ ਦੇ ਚੌਕਾਂ ਵਿੱਚ ਖਡ਼੍ਹਨ ਵਾਲੇ ਮਜ਼ਦੂਰਾਂ ਨੂੰ ਰੋਜ਼ਾਨਾ ਦਿਹਾਡ਼ੀ ਨਾ ਮਿਲਣ ਦੀ ਚਿੰਤਾ ਹੁੰਦੀ ਹੈ। ਪੰਜਾਬ ਵਿੱਚ ਇਸ ਵੇਲੇ ਮਨਰੇਗਾ ਸਮੇਤ 25 ਲੱਖ ਮਜ਼ਦੂਰ ਹਨ, ਜਿਨ੍ਹਾਂ ਵਿੱਚੋਂ ਸਿਰਫ਼ ਚਾਰ ਲੱਖ ਮਜ਼ਦੂਰ  ਹੀ ਪੰਜਾਬ ਬਿਲਡਿੰਗ ਐਂਡ ਅਦਰ ਕਨਸਟਰੱਕਸ਼ਨ 

ਪਿੰਡ ਦੀ ਪਾਰਲੀਮੈਂਟ ਸਾਹਮਣੇ ਜਵਾਬਦੇਹੀ ਦਾ ਸੰਕਟ

Posted On April - 22 - 2016 Comments Off on ਪਿੰਡ ਦੀ ਪਾਰਲੀਮੈਂਟ ਸਾਹਮਣੇ ਜਵਾਬਦੇਹੀ ਦਾ ਸੰਕਟ
ਹਮੀਰ ਸਿੰਘ ਸੰਵਿਧਾਨ ਦੀ 73ਵੀਂ ਸੋਧ ਨੂੰ 23 ਸਾਲ ਗੁਜ਼ਰ ਗਏ ਹਨ। 24 ਅਪਰੈਲ 1993 ਨੂੰ ਪੰਚਾਇਤੀ ਸੰਸਥਾਵਾਂ ਨੂੰ ਰਾਜ ਦਾ ਹਿੱਸਾ ਸਮਝਦਿਆਂ ਵਿੱਤੀ ਅਤੇ ਪ੍ਰਸ਼ਾਸਨਿਕ ਅਧਿਕਾਰਾਂ ਵਾਲੀਆਂ ਸੰਸਥਾਵਾਂ ਦੇ ਰੂਪ ਵਿੱਚ ਪ੍ਰਵਾਨ ਕੀਤਾ ਗਿਆ। ਪੰਚਾਇਤਾਂ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਨਿਯਮਤ ਚੋਣਾਂ, ਸੂਬੇ ਦੇ ਚੋਣ ਕਮਿਸ਼ਨ, ਵਿੱਤ ਕਮਿਸ਼ਨ ਸਥਾਪਿਤ ਕਰਨ ਦੇ ਨਾਲ ਪੇਂਡੂ ਵਿਕਾਸ ਨਾਲ ਸਬੰੰਧਿਤ 29 ਵਿਭਾਗ ਪੰਚਾਇਤੀ ਰਾਜ ਸੰਸਥਾਵਾਂ ਦੇ ਹਵਾਲੇ ਕਰਨ ਦਾ ਸੰਵਿਧਾਨਕ ਫ਼ੈਸਲਾ ਕੀਤਾ 

ਵਿੱਦਿਆ ਦਾ ਮਹੱਤਵ ਜ਼ਰੂਰ ਹੈ ਪਰ ਅਨਪਡ਼੍ਹ ਹੋਣਾ ਗੁਨਾਹ ਨਹੀਂ

Posted On April - 22 - 2016 Comments Off on ਵਿੱਦਿਆ ਦਾ ਮਹੱਤਵ ਜ਼ਰੂਰ ਹੈ ਪਰ ਅਨਪਡ਼੍ਹ ਹੋਣਾ ਗੁਨਾਹ ਨਹੀਂ
ਡਾ. ਪਿਆਰਾ ਲਾਲ ਗਰਗ ਦੇਸ਼ ਵਿੱਚ ਸੰਵਿਧਾਨਕ ਦੀ 73ਵੀਂ ਸੋਧ ਨੇ ਪੰਚਾਇਤਾਂ ਨੂੰ ਰਾਜਸੀ ਪ੍ਰਬੰਧ ਦੇ ਹਿੱਸੇ ਦੇ ਰੂਪ ਵਿੱਚ ਸਵੀਕਾਰ ਕਰ  ਲਿਆ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਸ ਤਰ੍ਹਾਂ ਕੇਂਦਰ ਅਤੇ ਰਾਜ ਸਰਕਾਰਾਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਉੱਠ ਰਹੇ ਹਨ ਉਸੇ ਤਰ੍ਹਾਂ ਪੰਚਾਇਤੀ ਰਾਜ ਸੰਸਥਾਵਾਂ ਵੀ ਆਪਣੀ ਕਾਬਲੀਅਤ ਨੂੰ ਪੂਰੇ ਰੂਪ ਵਿੱਚ ਸਾਬਤ ਨਹੀਂ ਕਰ ਸਕੀਆਂ। ਇਸ ਦੇ ਕਾਰਨਾਂ ਦੀ ਭਾਲ ਸਮੇਂ ਸੱਤਾਧਾਰੀ ਧਿਰਾਂ ਆਪਣੇ ਗਿਰੇਬਾਨ ਵਿੱਚ ਝਾਕਣ ਦੇ ਬਜਾਇ ਕਈ ਤਕਨੀਕੀ ਅਤੇ ਗ਼ੈਰ-ਜਮਹੂਰੀ 

ਪੰਚਾਇਤਾਂ ਅਤੇ ਧੀਆਂ ਦਾ ਹੋਵੇਗਾ ਸਨਮਾਨ

Posted On April - 22 - 2016 Comments Off on ਪੰਚਾਇਤਾਂ ਅਤੇ ਧੀਆਂ ਦਾ ਹੋਵੇਗਾ ਸਨਮਾਨ
ਗੁਰਦੀਪ ਸਿੰਘ ਲਾਲੀ ਪੰਜਾਬ ਵਿੱਚ ਨਸ਼ਿਆਂ ਕਾਰਨ ਤਬਾਹ ਹੋ ਰਹੇ ਘਰ, ਟੁੱਟ ਰਹੇ ਪਰਿਵਾਰਕ ਰਿਸ਼ਤੇ, ਅੌਰਤਾਂ ਉੱਪਰ ਹੋ ਰਹੇ ਅੱਤਿਆਚਾਰ, ਅਣਗੌਲੇ ਹੋ ਰਹੇ ਪੰਚਾਇਤੀ ਅਧਿਕਾਰ, ਸਮਾਜਿਕ ਕਦਰਾਂ ਕੀਮਤਾਂ ਦੇ ਹੋ ਰਹੇ ਘਾਣ ਅਤੇ ਸਿਆਸੀ ਖ਼ੁਦਗਰਜ਼ੀ ਦੇ ਮਾਹੌਲ ਨੂੰ ਸੁਧਾਰਨ ਲਈ ਪਿਛਲੇ ਕੁਝ ਸਮੇਂ ਦੌਰਾਨ ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡਾਂ ਦੀਆਂ ਕੁਡ਼ੀਆਂ ਦਾ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਸਮਾਜ ਲਈ ਚੰਗਾ ਸ਼ਗਨ ਹੈ। ਸਮਾਜ ਸੇਵੀ ਸੰਸਥਾ ਸਾਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ 

ਪੰਚਾਇਤੀ ਰਾਜ ਸੰਸਥਾਵਾਂ ਦੇ ਸਨਮਾਨ ਦਾ ਮਹੱਤਵ

Posted On April - 22 - 2016 Comments Off on ਪੰਚਾਇਤੀ ਰਾਜ ਸੰਸਥਾਵਾਂ ਦੇ ਸਨਮਾਨ ਦਾ ਮਹੱਤਵ
ਤਾਮਕੋਟ ਨੂੰ ਗ੍ਰਾਮ ਸਭਾ ਸਨਮਾਨ ਮਾਨਸਾ ਨੇਡ਼ਲੇ ਪਿੰਡ ਤਾਮਕੋਟ ਦੀ ਪੰਚਾਇਤ ਨੂੰ ਇਸ ਵਾਰ ਰਾਸ਼ਟਰੀ ਗੌਰਵ ਗ੍ਰਾਮ ਸਭਾ ਲਈ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਇਸ ਪੰਚਾਇਤ ਨੂੰ ਮਹਾਤਮਾ ਗਾਂਧੀ ਮਗਨਰੇਗਾ ਐਵਾਰਡ ਅਤੇ ਪੰਚਾਇਤੀ ਕਾਰਗੁਜ਼ਾਰੀ ਸਬੰਧੀ ਕੌਮੀ ਐਵਾਰਡ ਵੀ ਪ੍ਰਾਪਤ ਹੋ ਚੁੱਕੇ ਹਨ। ਪੰਚਾਇਤ ਨੂੰ ਇਹ ਸਨਮਾਨ ਸਵੱਛ ਭਾਰਤ ਤੋਂ ਲੈ ਕੇ ਪਿੰਡ ਦੀ ਕਾਰਗੁਜ਼ਾਰੀ, ਸਫ਼ਾਈ, ਸੈਮੀਨਾਰ, ਭਰੂਣ ਹੱਤਿਆ ਦੇ ਖ਼ਿਲਾਫ਼ ਜਾਗਰੂਕਤਾ, ਸਮਾਜਿਕ ਬੁਰਾਈਆਂ ਖ਼ਿਲਾਫ਼ ਆਪਸੀ ਏਕਤਾ ਅਤੇ ਪੰਚਾਇਤ 

ਡਾ. ਅੰਬੇਦਕਰ ਬਨਾਮ ਮਹਾਤਮਾ ਗਾਂਧੀ

Posted On April - 13 - 2016 Comments Off on ਡਾ. ਅੰਬੇਦਕਰ ਬਨਾਮ ਮਹਾਤਮਾ ਗਾਂਧੀ
ਡਾ. ਅੰਬੇਦਕਰ ਦੀ ਕਿਤਾਬ ‘ਜਾਤਪਾਤ ਦਾ ਬੀਜਨਾਸ਼’ ਦੇ ਮੁੱਖਬੰਦ ’ਤੇ ਆਧਾਰਿਤ ਅਰੁੰਧਤੀ ਰਾਏ ਨਾਲ ਸਬਾ ਨਵਵੀ ਦੀ ਵਾਰਤਾਲਾਪ ਦੇ ਕੁੱਝ ਅੰਸ਼: ਡਾ. ਬੀ. ਆਰ. ਅੰਬੇਦਕਰ ਨੂੰ 1936 ਵਿੱਚ ਇੱਕ ਹਿੰਦੂ ਸੁਧਾਰਵਾਦੀ ਗਰੁੱਪ ਜਾਤਪਾਤ ਤੋਡ਼ਕ ਮੰਡਲ ਵੱਲੋਂ ਲਾਹੌਰ ਵਿੱਚ ਸਾਲਾਨਾ ਤਕਰੀਰ ਕਰਨ ਦਾ ਸੱਦਾ ਦਿੱਤਾ ਗਿਆ। ਜਦੋਂ ਤਕਰੀਰ ਦੇ ਮੇਜ਼ਬਾਨਾਂ ਨੂੰ ਤਕਰੀਰ ਦਾ ਪਾਠ ਭੇਜਿਆ ਗਿਆ ਤਾਂ ਉਨ੍ਹਾਂ ਨੂੰ ਲੱਗਿਆ ਕਿ ਇਹ ‘‘ਸਹਿਣਯੋਗ’’ ਨਹੀਂ ਅਤੇ ਉਨ੍ਹਾਂ ਨੇ ਸੱਦਾ ਵਾਪਸ ਲੈ ਲਿਆ। ਇਸ ’ਤੇ ਡਾ. ਅੰਬੇਦਕਰ ਨੇ 

ਜ਼ਾਤ-ਪਾਤ ਦੇ ਕੋਹਡ਼ ਦੀ ਮਰਜ਼ ਪਛਾਣਨ ਵਾਲਾ ਡਾਕਟਰ

Posted On April - 13 - 2016 Comments Off on ਜ਼ਾਤ-ਪਾਤ ਦੇ ਕੋਹਡ਼ ਦੀ ਮਰਜ਼ ਪਛਾਣਨ ਵਾਲਾ ਡਾਕਟਰ
ਪ੍ਰੋ. ਸੁਲੱਖਣ ਮੀਤ ਡਾ. ਭੀਮ ਰਾਓ ਅੰਬੇਦਕਰ ਦਾ ਜਨਮ 14 ਅਪਰੈਲ 1891 ਨੂੰ ਮਹਾਰਾਸ਼ਟਰ ਦੇ ਛੋਟੇ ਜਿਹੇ ਪਿੰਡ ਮਹੂ ਵਿੱਚ ਹੋਇਆ। ਡਾ. ਅੰਬੇਦਕਰ, ਰਾਮਜੀ ਤੇ ਭੀਮਾ ਬਾਈ ਦੀ 14ਵੀਂ ਸੰਤਾਨ ਸਨ। ਭੀਮ ਰਾਓ ਅੰਬੇਦਕਰ ਸਿਰਫ਼ ਸਿੱਖਿਅਾ ਸ਼ਾਸਤਰੀ, ਮਾਨਵਵਾਦੀ, ਲੇਖਕ, ਸਮਾਜ ਸੁਧਾਰਕ ਤੇ ਕਾਨੂੰਨਘਾਡ਼ੇ ਹੀ ਨਹੀਂ ਸਨ, ਸਗੋਂ ਸੰਗਰਾਮੀ ਵੀ ਸਨ। ਉਹ ਅਜਿਹੇ ਡਾਕਟਰ ਸਨ ਜਿਨ੍ਹਾਂ ਨੇ ਭਾਰਤੀ ਸਮਾਜ ਦਾ ਵਿਸ਼ਲੇਸ਼ਣ ਅਤੇ ਨਿਰੀਖਣ ਹੀ ਨਹੀਂ ਕੀਤਾ, ਸਗੋਂ ਰੋਗੀ ਸਮਾਜ ਦੀ ਨਬਜ਼ ਦੇਖ ਕੇ ਉਸ ਦਾ ਢੁਕਵਾਂ ਇਲਾਜ 

ਸਿਰਫ਼ ਦਲਿਤ ਨੇਤਾ ਹੀ ਨਹੀਂ ਸਨ ਬਾਬਾ ਸਾਹਿਬ

Posted On April - 13 - 2016 Comments Off on ਸਿਰਫ਼ ਦਲਿਤ ਨੇਤਾ ਹੀ ਨਹੀਂ ਸਨ ਬਾਬਾ ਸਾਹਿਬ
ਦਲਬੀਰ ਸਿੰਘ ਧਾਲੀਵਾਲ ਤਕਰੀਬਨ ਇੱਕ ਸਦੀ ਪਹਿਲਾਂ ਜਿਨ੍ਹਾਂ ਲੋਕਾਂ ਲਈ ਵਿੱਦਿਆ, ਨੌਕਰੀਆਂ, ਨਿਆਂ ਤੇ ਰਾਜਸੀ ਅਧਿਕਾਰਾਂ ਆਦਿ ਦੇ ਦਰਵਾਜ਼ੇ ਬੰਦ ਸਨ, ਉਹ ਅੱਜ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਦਲਿਤ ਵਰਗ ਨੂੰ ਬਰਾਬਰੀ ਦਾ ੲਿਹ ਹੱਕ ਡਾ. ਭੀਮ ਰਾਓ ਅੰਬੇਦਕਰ ਦੀ ਯੋਗਤਾ ਅਤੇ ਸਵੈ-ਤਿਆਗ ਵਾਲੇ ਸੰਘਰਸ਼ ਸਦਕਾ ਹੀ ਮਿਲਿਆ। ਡਾ. ਭੀਮ ਰਾਓ ਅੰਬੇਦਕਰ ਨੇ ਕਿਹਾ ਸੀ ‘‘ਜੋ ਕੌਮ ਅਾਪਣਾ ਇਤਿਹਾਸ ਨਹੀਂ ਜਾਣਦੀ, ਉਹ ਇਤਿਹਾਸ ਬਣਾ ਵੀ ਨਹੀਂ ਸਕਦੀ।’’ ਉਨ੍ਹਾਂ ਇਹ ਵੀ ਕਿਹਾ ਸੀ ‘‘ਸਾਡਾ 
Page 7 of 59« First...3456789101112...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.