ਪਾਕਿ 2000 ਦੇ ਨੋਟ ਦੀ ਨਕਲ ’ਚ ਸਫਲ !    ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ !    ਝੂਠ ਦੇ ਪੈਰ !    ਖੁਸ਼ੀਆਂ ਦੀ ਵਿਗਿਆਨਕ ਰਵਾਇਤ ਨਿੰਮ ਬੰਨ੍ਹਣਾ !    ਸਾਡੇ ਖੂਹ ਉੱਤੇ ਵਸਦਾ ਰੱਬ ਨੀਂ... !    ਸੋਹਣੇ ਸਰੂਪ ਵਾਲਾ ਹੁਸਨੈਨੀ ਪਿੱਦਾ !    ਜ਼ਿੰਦਗੀ ਦੀ ਖ਼ੂਬਸੂਰਤੀ ਦਾ ਜਸ਼ਨ ਹੈ ਮੁਸਕਰਾਹਟ !    ਅੱਗ ਬੁਝਾਉਣ ਵਾਲਾ ਲਾਲ ਸਿਲੰਡਰ !    ਕਿਵੇਂ ਕਰੀਏ ਨੁਕਤਾਚੀਨੀ ? !    ਗੋਵਿੰਦਾ ਦੇ ਬਹਾਨੇ ‘ਆ ਗਿਆ ਹੀਰੋ’ !    

ਵਿਸ਼ੇਸ਼ ਪੰਨਾ › ›

Featured Posts
ਨੌਜਵਾਨ ਸੋਚ  ਕਿਵੇਂ ਕਰੀਏ ਪ੍ਰੀਖਿਆਵਾਂ ਦੀ ਤਿਆਰੀ ?

ਨੌਜਵਾਨ ਸੋਚ ਕਿਵੇਂ ਕਰੀਏ ਪ੍ਰੀਖਿਆਵਾਂ ਦੀ ਤਿਆਰੀ ?

ਮਿਹਨਤ ਤੇ ਸਵੈ-ਭਰੋਸੇ ਦੀ ਲੋੜ ਪ੍ਰੀਖਿਆਵਾਂ ਦੇ ਦਿਨ ਨੇੜੇ ਆਉਂਦਿਆਂ ਹੀ ਬੱਚੇ ਅਕਸਰ ਤਣਾਅ ਵਿੱਚ ਰਹਿਣ ਲੱਗਦੇ ਹਨ ਪਰ ਜੇਕਰ ਪ੍ਰੀਖਿਆਵਾਂ ਨੂੰ ਹਊਆ ਨਾ ਸਮਝ ਕੇ ਆਨੰਦਮਈ ਢੰਗ ਨਾਲ, ਵਿਸ਼ਿਆਂ ਦੀ ਸਹੀ ਯੋਜਨਾਬੰਦੀ, ਸਮਾਂ-ਸਾਰਨੀ ਅਤੇ ਸਵੈ ਭਰੋਸੇ ਨੂੰ ਕਾਇਮ ਰੱਖਦਿਆਂ ਤਿਆਰੀ ਕੀਤੀ ਜਾਵੇ ਤਾਂ ਬਹੁਤ ਚੰਗੇ ਅੰਕ ਪ੍ਰਾਪਤ ਕੀਤੇ ਜਾ ਸਕਦੇ ...

Read More

ਚਾਰਲਸ ਡਾਰਵਿਨ ਅਤੇ ਜੀਵ ਵਿਗਿਆਨ

ਚਾਰਲਸ ਡਾਰਵਿਨ ਅਤੇ ਜੀਵ ਵਿਗਿਆਨ

ਸੁਖਮਿੰਦਰ ਢਿੱਲੋਂ ਵਿਸ਼ਵ ਦੇ ਸਾਰੇ ਧਰਮ ਗ੍ਰੰਥਾਂ ਵਿੱਚ ਇਸ ਗੱਲ ਦਾ ਸਪੱਸ਼ਟ ਜ਼ਿਕਰ ਮਿਲਦਾ ਹੈ ਕਿ ਮਨੁੱਖ ਅਤੇ ਸ੍ਰਿਸ਼ਟੀ ਦੇ ਹਰ ਪ੍ਰਾਣੀ ਦੀ ਰਚਨਾ ਪ੍ਰਮਾਤਮਾ ਨੇ ਆਪਣੀ ਇੱਛਾ ਅਨੁਸਾਰ ਕੀਤੀ ਹੈ। ਇੱਕ ਪੱਛਮੀ ਧਾਰਨਾ ਅਨੁਸਾਰ ਇਹ ਸ੍ਰਿਸ਼ਟੀ ਲਗਪਗ ਛੇ ਹਜ਼ਾਰ ਸਾਲ ਪੁਰਾਣੀ ਹੈ। ਇਹ ਕੁਦਰਤ ਦੇ ਵਿਧਾਨ ਦੁਆਰਾ ਇੱਕ ਵਾਰ ਵਿੱਚ ...

Read More

ਨੌਜਵਾਨਾਂ ’ਚ ਅਸਹਿਣਸ਼ੀਲਤਾ: ਜ਼ਿੰਮੇਵਾਰ ਕੌਣ ?

ਨੌਜਵਾਨਾਂ ’ਚ ਅਸਹਿਣਸ਼ੀਲਤਾ: ਜ਼ਿੰਮੇਵਾਰ ਕੌਣ ?

ਸੁਖਦੇਵ ਸਿੰਘ ਨਿੱਕੂਵਾਲ ਮਨੁੱਖੀ ਜੀਵਨ ਵਿੱਚ ਸਹਿਣਸ਼ੀਲਤਾ ਅਹਿਮ ਗੁਣ ਹੈ। ਇਤਿਹਾਸ ਗਵਾਹ ਹੈ ਕਿ ਹਰ ਸ਼ਾਸਕ ਜਾਂ ਸ਼ਕਤੀਸ਼ਾਲੀ ਇਨਸਾਨ ਨੂੰ ਵੀ ਬਲ ਅਤੇ ਤਾਕਤ ਦੇ ਨਾਲ-ਨਾਲ ਸਹਿਣਸ਼ੀਲਤਾ ਰੱਖਣੀ ਪਈ ਹੈ। ਜਿਨ੍ਹਾਂ ਸ਼ਾਸਕਾਂ ਨੇ ਸਹਿਣਸ਼ੀਲਤਾ ਦਾ ਪੱਲਾ ਫੜਿਆ, ਉਹ ਰਹਿੰਦੀ ਦੁਨੀਆਂ ਤੱਕ ਯਾਦ ਕੀਤੇ ਜਾਂਦੇ ਹਨ। ਅਜੋਕੇ ਸਮੇਂ ਵਿੱਚ ਸਹਿਣਸ਼ੀਲਤਾ ਵਰਗੇ ਗੁਣ ਦੀ ...

Read More

ਬੋਰਡ ਦੀਆਂ ਪ੍ਰੀਖਿਆਵਾਂ ਲਈ ਸਾਇੰਸ ਵਿਸ਼ਿਆਂ ਦੀ ਤਿਆਰੀ ਬਨਾਮ ਚੁਣੌਤੀਆਂ

ਬੋਰਡ ਦੀਆਂ ਪ੍ਰੀਖਿਆਵਾਂ ਲਈ ਸਾਇੰਸ ਵਿਸ਼ਿਆਂ ਦੀ ਤਿਆਰੀ ਬਨਾਮ ਚੁਣੌਤੀਆਂ

ਮਨਿੰਦਰ ਕੌਰ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਦਸਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਵਾਲੀਆਂ ਹਨ। ਕਈ ਵਿਦਿਆਰਥੀ ਇਨ੍ਹਾਂ ਪ੍ਰੀਖਿਆਵਾਂ ਵਿੱਚ ਬਾਜ਼ੀ ਮਾਰਨ ਲਈ ਬਹੁਤ ਪਹਿਲਾਂ ਤੋਂ ਕਮਰ ਕੱਸੀ ਬੈਠੇ ਹਨ ਤੇ ਜਿਹੜੇ ਕਿਸੇ ਕਾਰਨ ਤਿਆਰੀ ਨਹੀਂ ਕਰ ਸਕੇ, ਉਹ ਉਦਾਸੀ ਦੇ ਆਲਮ ਵਿੱਚ ਹਨ। ਸਥਿਤੀ ਭਾਵੇਂ ਕੋਈ ਵੀ ਹੋਵੇ, ਹਿੰਮਤ ...

Read More

ਨੌਜਵਾਨ ਸੋਚ / ਚੋਣਾਂ ਨੇੜੇ ਦਲਬਦਲੀਆਂ ਕਿੰਨੀਆਂ ਕੁ ਜਾਇਜ਼ ?

ਨੌਜਵਾਨ ਸੋਚ / ਚੋਣਾਂ ਨੇੜੇ ਦਲਬਦਲੀਆਂ ਕਿੰਨੀਆਂ ਕੁ ਜਾਇਜ਼ ?

ਦਲਬਦਲੀਆਂ ਸਿਆਸਤ ਲਈ ਵੱੱਡੀ ਚੁਣੌਤੀ ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਅੱਜ ਮੌਕਾਪ੍ਰਸਤ ਅਤੇ ਖ਼ੁਦਗਰਜ਼ੀ ਦਾ ਸੰਤਾਪ ਹੰਢਾ ਰਹੀ ਹੈ। ਹਰ ਛੋਟਾ-ਵੱਡਾ ਵਰਕਰ ਸਬੰਧਤ ਪਾਰਟੀ ਤੋਂ ਟਿਕਟ ਦੀ ਝਾਕ ਰੱਖਦਾ ਹੈ ਤੇ ਜਦੋਂ ਟਿਕਟ ਜਾਂ ਅਹੁਦਾ ਨਹੀਂ ਮਿਲਦਾ ਤਾਂ ਉਹ ਛੜੱਪਾ ਮਾਰ ਕੇ ਔਹ ਜਾਂਦਾ ਹੈ। ਇਹ ਸਮੱਸਿਆ ਪੰਜਾਬ ਸਮੇਤ ਸਮੁੱਚੇ ਭਾਰਤ ਦੇ ...

Read More

ਕੀ ਸ਼ੈਅ ਹੈ ਭੂਚਾਲ ਮਾਪਣ ਵਾਲਾ ਰਿਕਟਰ ਸਕੇਲ ?

ਕੀ ਸ਼ੈਅ ਹੈ ਭੂਚਾਲ ਮਾਪਣ ਵਾਲਾ ਰਿਕਟਰ ਸਕੇਲ ?

ਇੰਜ. ਰਾਜ ਕੁਮਾਰ ਅਗਰਵਾਲ ਭੂਚਾਲ ਦੀ ਤੀਬਰਤਾ ਨੂੰ ਰਿਕਟਰ ਸਕੇਲ ਨਾਲ ਮਾਪਿਆ ਜਾਂਦਾ ਹੈ। ਰਿਕਟਰ ਸਕੇਲ ਨਾਲ ਭੂਚਾਲ ਦੀ ਤੀਬਰਤਾ ਨੂੰ ਮਾਪਣਾ ਪੂਰੀ ਤਰ੍ਹਾਂ ਵਿਗਿਆਨਕ ਤਰੀਕਾ ਹੈ। ਇਸ ਯੰਤਰ ਦਾ ਪੂਰਾ ਨਾਂ ਰਿਕਟਰ ਮੈਗਲੀਟਿਊਡ ਟੈਸਟ ਸਕੇਲ ਹੈ ਪਰ ਛੋਟੇ ਸ਼ਬਦਾਂ ਵਿੱਚ ਇਸ ਨੂੰ ਰਿਕਟਰ ਸਕੇਲ ਹੀ ਆਖਦੇ ਹਨ। ਇਸ ਪੈਮਾਨੇ ਦੀ ...

Read More

ਸਫ਼ਲਤਾ ਦੀ ਕੁੰਜੀ ਹੈ ਸਮੇਂ ਦੀ ਸੁਚੱਜੀ ਵਰਤੋਂ

ਸਫ਼ਲਤਾ ਦੀ ਕੁੰਜੀ ਹੈ ਸਮੇਂ ਦੀ ਸੁਚੱਜੀ ਵਰਤੋਂ

ਪ੍ਰੋ. ਵਿਨੋਦ ਗਰਗ ਸਫ਼ਲਤਾ ਲਈ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ ਪਰ ਸਾਡੀਆਂ ਤਰਜੀਹਾਂ ਅਤੇ ਪ੍ਰਬੰਧਨ ਵੀ ਅਜਿਹਾ ਹੋਣਾ ਚਾਹੀਦਾ ਹੈ ਕਿ ਮਿਹਨਤ ਬੇਕਾਰ ਨਾ ਜਾਵੇ। ਤਰਜੀਹ ਜਾਂ ਪ੍ਰਾਥਮਿਕਤਾ ਦਾ ਮਤਲਬ ਸਮਝਦੇ ਹੋਏ ਸਾਨੂੰ ਆਪਣਾ ਧਿਆਨ ਇਸ ਗੱਲ ’ਤੇ ਕੇਂਦਰਿਤ ਕਰਨਾ ਚਾਹੀਦਾ ਹੈ ਕਿ ਸਾਡੇ ਅਹਿਮ ਟੀਚੇ ਕੀ ਹਨ ਅਤੇ ਅਸੀਂ ਉਨ੍ਹਾਂ ...

Read More


ਸ਼ਬਦਾਂ ਦੀ ਮੌਲ਼ੀ – ਕੁਝ ਪਰਚਿਆਂ ਦੇ ਬਹਾਨੇ

Posted On February - 6 - 2016 Comments Off on ਸ਼ਬਦਾਂ ਦੀ ਮੌਲ਼ੀ – ਕੁਝ ਪਰਚਿਆਂ ਦੇ ਬਹਾਨੇ
ਜਸਵੀਰ ਸਮਰ ਸ਼ਬਦ-ਸਾਹਿਤ-ਸਭਿਆਚਾਰ ਦੇ ਖੇਤਰ ਵਿਚ ਨਵੇਂ ਪਰਚੇ ‘ਵਾਹਗਾ’ (ਜਨਵਰੀ-ਮਾਰਚ, 2016) ਦਾ ਦਾਖਲਾ ਸ਼ੁਭ ਸ਼ਗਨ ਹੈ। ਸੰਪਾਦਕੀ ਵਿਚ ਲਿਖਿਆ ਹੈ ਕਿ ਇਹ ਕੁਝ ਰੂਹਾਂ ਦੀ ਰੀਝ ਹੈ, ਪਰ ਪਰਚੇ ਦੇ ਵਰਕਿਆਂ ਉਤੇ ਚਿਣੇ ਸ਼ਬਦ ਦਸ ਪਾਉਂਦੇ ਹਨ ਕਿ ਇਹ ਪਾਠਕਾਂ ਦੀ ਰੀਝ ਵਿਚ ਵਟ ਜਾਣ ਦੀ ਸਮਰੱਥਾ ਸਮੋਈ ਬੈਠਾ ਹੈ। ਸੰਪਾਦਕ ਚਰਨਜੀਤ ਸੋਹਲ ਅਤੇ ਸੁਖਚੈਨ ਢਿੱਲੋਂ ਨੇ ਆਦਿ ਤੋਂ ਅੰਤ ਤੱਕ ਅਜਿਹੀ ਤਰਤੀਬ ਬੰਨ੍ਹੀ ਹੈ ਜੋ ਸੱਚੀਂ ਧੀਰ ਬੰਨ੍ਹਾਉਂਦੀ ਹੈ। ਮੁੱਖ ਸਫ਼ੇ ਉਤੇ ਅਰਪਨਾ ਕੌਰ ਦਾ ਬਾਬਾ ਨਾਨਕ ਅਤੇ ਅਖ਼ੀਰਲੇ 

ਕਾਇਨਾਤ-ਏ-ਕਿਤਾਬ

Posted On February - 6 - 2016 Comments Off on ਕਾਇਨਾਤ-ਏ-ਕਿਤਾਬ
ਸੰਜਮਪ੍ਰੀਤ ਸਿੰਘ ਕਿਤਾਬਾਂ ਤੁਹਾਡੇ ਮੋਢੇ ਉਤੇ ਹੱਥ ਰੱਖ ਕੇ ਤੁਹਾਨੂੰ ਖ਼ਬਰਦਾਰ ਕਰਦੀਆਂ ਨੇ: ਤੁਹਾਨੂੰ ਬਹੁਤਾ ਕੁਝ ਪਤਾ ਖ਼ੁਸ਼ੀ ਅਤੇ ਗ਼ਮੀ ਹੈ; ਤੁਹਾਡੇ ਕੋਲ ਬਹੁਤਾ ਕੁਝ ਹੈ ਵੀ ਨਹੀਂ। ਚਿਰ ਪਹਿਲਾਂ ਪ੍ਰੋ. ਮੋਹਨ ਸਿੰਘ ਦੀਆਂ ਪੜ੍ਹੀਆਂ ਸਤਰਾਂ ਯਾਦ ਆ ਗਈਆਂ: ਪਡ਼੍ਹ-ਪਡ਼੍ਹ ਕਿਤਾਬਾਂ ਢੇਰ ਕੁੜੇ, ਮੇਰਾ ਵਧਦਾ ਜਾਏ ਹਨੇਰ ਕੁਡ਼ੇ। ਤੁਸੀਂ ਕਿਤਾਬਾਂ ਦੇ ਪੰਨੇ ਪਲਟਦੇ ਹੋ ਤਾਂ ਸ਼ਬਦਾਂ ਦੀ ਸਰਗਮ ਅਤੇ ਪੁਰਾਣੇ ਖਤਾਂ ਦਾ ਨਿੱਘ ਕਿਤੇ ਦਾ ਕਿਤੇ ਲੈ ਜਾਂਦਾ ਹੈ। ਨਾਲ ਹੀ ਵਕਤ ਦੀਆਂ ਵੰਗਾਰਾਂ ਬਾਰੇ 

ਇਟਲੀ ਵਿਚ ਸੱਤ ਦਿਨ

Posted On February - 6 - 2016 Comments Off on ਇਟਲੀ ਵਿਚ ਸੱਤ ਦਿਨ
ਗੁਰਬਚਨ ਜੂਨ 16, 2010: ਫਰਾਂਸ ਦੇ ਪਿੰਡ ਬਾਰਬਰੀ ਵਿਚ ਹਫ਼ਤਾ ਗੁਜ਼ਰ ਜਾਂਦਾ ਹੈ। ਇਹ ਪਿੰਡ ਪੈਰਿਸ ਤੋਂ ਚਾਲ੍ਹੀ ਕੁ ਮੀਲ ਦੀ ਦੂਰੀ ’ਤੇ ਹੈ। ਬਾਹਰਵਾਰ ਪਸ਼ੂਆਂ ਦੇ ਵਾੜੇ ਨੂੰ ਦੋ ਰਿਹਾਇਸ਼ੀ ਘਰਾਂ ਵਿਚ ਤਬਦੀਲ ਕੀਤਾ ਗਿਆ ਹੈ। ਇਕ ਘਰ ਵਿਚ ਮੇਰੀ ਬੇਟੀ ਹਿਨਾ ਆਪਣੇ ਪਤੀ ਨਾਲ ਰਹਿੰਦੀ ਹੈ। ਦੋਨਾਂ ਦੇ ਕੰਮ ਦੀ ਜਗ੍ਹਾ ਬਹੁਤੀ ਦੂਰ ਨਹੀਂ। ਪਿਛਲੇ ਪੰਜ ਸਾਲਾਂ ਤੋਂ ਮੈਂ ਹਰ ਸਾਲ ਫਰਾਂਸ ਆਉਂਦਾ ਰਿਹਾਂ। ਹਰ ਵੇਰ ਮੇਰੀ ਬਿਰਤੀ ਇਟਲੀ ਜਾਣ ਦੀ ਰਹੀ ਹੈ, ਪਰ ਸਬੱਬ ਪੈਦਾ ਨਾ ਹੋ ਸਕਿਆ। ਇਸ ਵੇਰ     ਮੈਂ ਇਟਲੀ 

ਪੰਜਾਬੀ ਭਾਸ਼ਾ ਵਿੱਚ ਸਮਾਸ-ਸਿਰਜਣਾ

Posted On January - 30 - 2016 Comments Off on ਪੰਜਾਬੀ ਭਾਸ਼ਾ ਵਿੱਚ ਸਮਾਸ-ਸਿਰਜਣਾ
ਜਲੌਰ ਸਿੰਘ ਖੀਵਾ ਵਿਸ਼ਵ ਦੀ ਹਰ ਭਾਸ਼ਾ ਵਿੱਚ ਦੋ ਜਾਂ ਦੋ ਤੋਂ ਵੱਧ ਭਾਵ ਅੰਸ਼ਾਂ (ਸਾਰਥਕ ਧੁਨੀਆਂ) ਦੇ ਸੁਮੇਲ ਨਾਲ ਸਮੁੱਚੀ ਸ਼ਬਦ ਸਿਰਜਣਾ ਹੁੰਦੀ ਹੈ, ਜਿਸ ਦੇ ਫਲਸਰੂਪ, ਸੀਮਤ ਧੁਨੀਆਂ ਨਾਲ ਅਸੀਮ ਸ਼ਬਦ ਹੋਂਦ ਵਿੱਚ ਆਉਂਦੇ ਰਹਿੰਦੇ ਹਨ। ਜਿਨ੍ਹਾਂ ਦੇ ਆਕਾਰ ਤੇ ਪ੍ਰਕਾਰ ਵੀ ਅਨੇਕ ਹਨ, ਜਿਨ੍ਹਾਂ ਵਿੱਚ ਸਮਾਜ ਵਿੱਚ ਮਹੱਤਵਪੂਰਨ ਵੰਨਗੀ ਹੈ। ਸਾਡੇ ਨਿਬੰਧ ਦਾ ਸਰੋਕਾਰ ਇਸੇ ਵੰਨਗੀ ਨਾਲ ਹੈ, ਜਿਸ ਨੂੰ ਅਸੀਂ ਪੰਜਾਬੀ ਭਾਸ਼ਾ ਦੇ ਪ੍ਰਸੰਗ ਵਿੱਚ ਵਿਚਾਰਦੇ ਹਾਂ। ਦੋ ਜਾਂ ਦੋ ਤੋਂ ਵੱਧ ਸੰਪੂਰਨ ਸ਼ਬਦਾਂ 

‘ਹੁਣ’ ਤੇ ‘ਹੋਣ’ ਦੀ ਭਾਸ਼ਾ

Posted On January - 30 - 2016 Comments Off on ‘ਹੁਣ’ ਤੇ ‘ਹੋਣ’ ਦੀ ਭਾਸ਼ਾ
ਮਨਮੋਹਨ ਪਿਛਲੇ ਦਿਨੀਂ ਲਾਇਬਰੇਰੀ ’ਚੋਂ ਅੰਗਰੇਜ਼ੀ ਦੇ ਮਹਾਨ ਕਵੀ ਰਾਬਰਟ ਫਰੌਸਟ ਦੀਆਂ ਕਵਿਤਾਵਾਂ ਦੀ ਕਿਤਾਬ ਹੱਥ ਲੱਗ ਗਈ।  ਇਤਫ਼ਾਕਨ ਮੈਂ ਉਸ ਦੌਰਾਨ ਇਕ ਵਾਰ ਫਿਰ ਜਾਂ ਪਾਲ ਸਾਰਤਰ ਦਾ ਅਸਤਿਤਵਵਾਦ ਮੁੜ ਪੜ੍ਹ ਰਿਹਾ ਸਾਂ। ਰਾਬਰਟ ਫਰੌਸਟ ਨੂੰ ਸਾਰਤਰ ਦੇ ਅਸਤਿਤਵਵਾਦੀ ਦ੍ਰਿਸ਼ਟੀ ਤੋਂ ਪੜ੍ਹਦਿਆਂ ਮੈਂ ਰਾਬਰਟ ਫਰੌਸਟ ਨੂੰ  ਜ਼ਿਆਦਾ ਮਾਣ ਸਕਿਆ ਤੇ ਸਾਰਤਰ ਦੇ ਅਸਤਿਤਵਵਾਦੀ ਦਰਸ਼ਨ ਨੂੰ ਵੀ ਹੋਰ ਗ਼ਹਿਰਾਈ ਨਾਲ ਸਮਝ ਸਕਿਆ। ਅੱਜ-ਕੱਲ੍ਹ ਅਸੀਂ ਦੁਨੀਆਂ ’ਚ ਇਕਦਮ ਇਕੱਲੇ ਹਾਂ। ਵਰਤਮਾਨ ਜੀਵਨ 

ਭਾਸ਼ਾ, ਸੱਭਿਆਚਾਰ ਤੇ ਨਵੀਂ ਸੰਚਾਰ ਤਕਨਾਲੋਜੀ

Posted On January - 30 - 2016 Comments Off on ਭਾਸ਼ਾ, ਸੱਭਿਆਚਾਰ ਤੇ ਨਵੀਂ ਸੰਚਾਰ ਤਕਨਾਲੋਜੀ
ਪਵਨਜੀਤ ਕੌਰ ਮਾਤ ਭਾਸ਼ਾਵਾਂ ਅਤੇ ਸਥਾਨਕ ਸੱਭਿਆਚਾਰਾਂ ਦੇ ਸਮੁੱਚੇ ਵਿਕਾਸ ਵਿਚ ਨਵਾਂ ਮੀਡੀਆ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਨਵੇਂ ਮੀਡੀਆ ਦੇ ਰੂਪ ਵਿਚ ਜਾਣੀ ਜਾਂਦੀ ਨਵੀਂ ਸੰਚਾਰ ਤਕਨਾਲੋਜੀ ਟਵਿੱਟਰ, ਫੇਸਬੁੱਕ, ਵਟਸਅੱਪ ਜਿਹੀਆਂ ਵਰਚੂਅਲ ਸੱਥਾਂ ਨੇ ਪੰਜਾਬੀ ਸੱਭਿਆਚਾਰ ਦੀ ਰਵਾਂ-ਰਵਾਂ ਤੁਰੀ ਆਉਂਦੀ ਸਦੀਆਂ ਪੁਰਾਣੀ ਪ੍ਰੰਪਰਾ ਵਿਚ ਇਕ ਹਲਚਲ ਮਚਾ ਦਿੱਤੀ ਹੈ। ਸਾਡੇ ਵਿਰਸੇ, ਸਾਹਿਤ,  ਰਹਿਣ-ਸਹਿਣ, ਜੀਵਨ-ਜਾਂਚ, ਭਾਸ਼ਾ,  ਸੋਚ, ਪਹਿਰਾਵਾ, ਲੋਕ ਕਲਾਵਾਂ, ਰਸਮਾਂ, ਤਿਉਹਾਰਾਂ ਤੇ ਮੇਲਿਆਂ 

ਸਰਵੋਤਮ ਸ਼ਾਇਰ ਤੇ ਖਿਲਜੀ ਸੁਲਤਾਨ

Posted On January - 30 - 2016 Comments Off on ਸਰਵੋਤਮ ਸ਼ਾਇਰ ਤੇ ਖਿਲਜੀ ਸੁਲਤਾਨ
ਪ੍ਰਤੀਕਰਮ ਭਗਵਾਨ ਸਿੰਘ ਕਾਦੀਅਾਂ ਪ੍ਰੋ. ਨਰਿੰਜਨ ਤਸਨੀਮ ਨੇ ਆਪਣੇ ਲੇਖ ਬਾਬਾ-ਏ-ਪੰਜਾਬੀ ਦੀ ਤਲਾਸ਼ (ਅਦਬੀ ਸੰਗਤ) (10 ਜਨਵਰੀ) ਵਿੱਚ ਮੀਰ ਤਕੀ ਮੀਰ ਨੂੰ ਠੀਕ ਹੀ ‘‘ਸਰਵੋਤਮ ਉਰਦੂ ਸ਼ਾਇਰ’’ ਕਿਹਾ ਹੈ। ਮੀਰ ਦੀ ਸਾਰੀ ਜ਼ਿੰਦਗੀ ਅੱਤ ਦੀ ਗਰੀਬੀ ਅਤੇ ਪ੍ਰੇਸ਼ਾਨੀ ਵਿੱਚ ਗੁਜ਼ਰੀ। ਇਸ ਦੀ ਝਲਕ ਉਸ ਦੇ ਕਲਾਮ ਵਿੱਚੋਂ ਮਿਲਦੀ ਹੈ। ਮਸਲਨ: ‘‘ਸ਼ਾਮ ਸੇ ਕੁਛ ਬੁਝਾ ਸਾ ਰਹਿਤਾ ਹੈ। ਦਿਲ ਹੂਆ ਹੈੇ ਚਰਾਗ ਮੁਫਲਿਸ ਕਾ’’ ਅਤੇ ‘‘ਜੋ ਇਸ ਸ਼ੋਰ ਸੇ ਮੀਰ ਰੋਤਾ ਰਹੇਗਾ।।’’ ਤੋ ਹਮਸਾਇਆ ਕਾਹੇ ਕੋ ਸੋਤਾ ਰਹੇਗਾ। ਫਿਰ 

ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ

Posted On January - 15 - 2016 Comments Off on ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ
ਮਨਜੀਤ ਸਿੰਘ ਕਲਕੱਤਾ ਸਰਬੰਸਦਾਨੀ ਗੁਰੂੁ ਗੋਬਿੰਦ ਸਿੰਘ ਭਗਤੀ-ਸ਼ਕਤੀ, ਰਾਜ-ਯੋਗ, ਦੀਨ-ਦੁਨੀ ਅਤੇ ਮੀਰੀ ਪੀਰੀ ਦਾ ਸੁਮੇਲ ਹਨ। ਪਾਤਸ਼ਾਹ ਦਾ ਜੋ ਚਿੱਤਰ ਹਰ ਸਿੱਖ ਸ਼ਰਧਾਲੂ ਦੇ ਹਿਰਦੇ ਵਿੱਚ ਉਕਰਿਆ ਹੋਇਆ ਹੈ ਉਹ ਬੜਾ ਤੇਜੱਸਵੀ, ਓਜ਼ ਭਰਪੂਰ ਤੇ ਜ਼ੁਮਲਾ ਫੈਜ਼ੇ (ਰੱਬੀ ਨੂਰ) ਹੈ। ਉਹ ਨੀਲੇ ਘੋੜੇ ਦੇ ਸ਼ਾਹ ਅਸਵਾਰ, ਚਿੱਟੇ ਬਾਜ਼ ਵਾਲੇ, ਕਲਗੀਆਂ ਵਾਲੇ ਭਾਵ ਸੂਰਮਾ ਸਰੂਪ ਹਨ। ਭਾਈ ਗੁਰਦਾਸ (ਦੂਜਾ) ਸਿੰਘ ਉਨ੍ਹਾਂ ਦੀ ਇਸ ਅਜ਼ੀਮ ਸ਼ਖ਼ਸੀਅਤ ਦਾ ਵਰਨਣ,‘ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ’ 

ਮਰਦ ਅਗੰਮੜਾ – ਸ੍ਰੀ ਗੁਰੂ ਗੋਬਿੰਦ ਸਿੰਘ ਜੀ

Posted On January - 15 - 2016 Comments Off on ਮਰਦ ਅਗੰਮੜਾ – ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਜਥੇਦਾਰ ਅਵਤਾਰ ਸਿੰਘ * ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸਿੱਖ ਧਰਮ ਦੀ ਸਥਾਪਨਾ ਹੱਕ, ਸੱਚ ਅਤੇ ਨਿਆਂ ਦੇ ਹਿੱਤ ਵਿੱਚ ਅਤੇ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਉਣ ਦੇ ਉਦੇਸ਼ ਨੂੰ ਲੈ ਕੇ ਕੀਤੀ ਗਈ ਸੀ। ਇਸੇ ਲਈ ਸਮੇਂ ਦੀਆਂ ਜਾਬਰ ਹਕੂਮਤਾਂ ਵਿਰੁੱਧ ਗੁਰੂ ਸਾਹਿਬਾਨ ਨੇ ਆਵਾਜ਼ ਉਠਾਈ ਅਤੇ ਪੰਜਵੇਂ ਤੇ ਨੌਵੇਂ ਪਾਤਸ਼ਾਹ ਜੀ ਨੇ ਸ਼ਹਾਦਤਾਂ ਦਿੱਤੀਆਂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖੀ ਸਿਧਾਂਤਾਂ ਦੀ ਪੂਰਤੀ ਲਈ ਉਸ ਵਕਤ ਹਿੰਦੁਸਤਾਨ ਵਿੱਚ ਸਮੇਂ ਦੀ ਮੁਗ਼ਲ ਸਰਕਾਰ ਵੱਲੋਂ ਆਮ ਨਾਗਰਿਕਾਂ 

ਚਿੱਤਰਕਾਰ ਸੋਭਾ ਸਿੰਘ ਦੇ ਨਜ਼ਰੀਏ ਤੋਂ ਗੁਰੂ ਗੋਬਿੰਦ ਸਿੰਘ

Posted On January - 15 - 2016 Comments Off on ਚਿੱਤਰਕਾਰ ਸੋਭਾ ਸਿੰਘ ਦੇ ਨਜ਼ਰੀਏ ਤੋਂ ਗੁਰੂ ਗੋਬਿੰਦ ਸਿੰਘ
ਹਰਬੀਰ ਸਿੰਘ ਭੰਵਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਰਬੰਸ ਦਾਨੀ, ਸੂਰਬੀਰ ਯੋਧਾ, ਸੰਤ ਅਤੇ ਸਿਪਾਹੀ ਸਨ ਜਿਨ੍ਹਾਂ ਅੱਗੇ ਆਮ ਲੋਕਾਈ ਦੇ ਸਿਰ ਆਪਣੇ ਆਪ ਸ਼ਰਧਾ ਨਾਲ ਝੁਕ ਜਾਂਦੇ ਹਨ। ਗੁਰੂ ਜੀ ਨੇ ਬਚਪਨ ਤੋਂ ਹੀ ਮੋਹ ਮਾਇਆ ਦੇ ਪਰਛਾਵਿਆਂ ਤੋਂ ਦੂਰ ਬੇਪ੍ਰਵਾਹ ਜੀਵਨ ਬਿਤਾਇਆ। ਪਟਨਾ ਵਿਖੇ ਇੱਕ ਦਿਨ ਖੇਡਦਿਆਂ ਆਪਣੇ ਹੱਥੋਂ  ਸੋਨੇ ਦਾ ਇੱਕ ਕੜਾ ਲਾਹ ਗੰਗਾ ਵਿੱਚ ਸੁੱਟ ਆਏ। ਮਾਂ ਨੇ ਪੁੱਛਿਆ,‘ਬੇਟਾ ਕੜਾ ਕਿੱਥੇ ਸੁੱਟਿਆ ਈ?’ ਬਾਲ ਗੁਰੂ ਨੇ ਝੱਟ ਦੂਜੇ ਹੱਥ ਦਾ ਕੜਾ ਵੀ ਗੰਗਾ ਵਿੱਚ 

ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ

Posted On January - 15 - 2016 Comments Off on ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ
ਤੀਰਥ ਸਿੰਘ ਢਿੱਲੋਂ ਦੁਸ਼ਟ-ਦਮਨ, ਸੰਤ ਸਿਪਾਹੀ, ਮਹਾਨ ਇਨਕਲਾਬੀ ਅਤੇ ਸਾਹਿਤ ਸ਼੍ਰੋਮਣੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸੰਮਤ 1723 ਬਿਕਰਮੀ ਨੂੰ, ਪੋਹ ਸੁਦੀ ਸੱਤਵੀਂ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਹੋਇਆ। ਉਨ੍ਹਾਂ ਦੇ ਜਨਮ ਸਮੇਂ ਨੌਵੇਂ ਗੁਰੂ ਜੀ ਅਤੇ ਉਨ੍ਹਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਆਸਾਮ ਦੇ ਦੌਰੇ ’ਤੇ ਸਨ। ਆਪਣੇ ਦੁਨੀਆਂ ਵਿੱਚ ਅਵਤਾਰ ਧਾਰਨ ਦੇ ਮਕਸਦ ਬਾਰੇ ਬਿਆਨ ਕਰਦਿਆਂ ਗੁਰੂ ਸਾਹਿਬ ਇੰਜ ਦੱਸਦੇ ਹਨ: ਹਮ ਇਹ ਕਾਜ ਜਗਤ ਮੋ ਆਏ।। ਧਰਮ ਹੇਤੇ ਗੁਰਦੇਵ ਪਠਾਏ।।  

ਸਾਲ 2015 ਦੌਰਾਨ ਰਚਿਆ ਗਿਆ ਪ੍ਰਮਾਣਿਕ ਸਾਹਿਤ

Posted On January - 9 - 2016 Comments Off on ਸਾਲ 2015 ਦੌਰਾਨ ਰਚਿਆ ਗਿਆ ਪ੍ਰਮਾਣਿਕ ਸਾਹਿਤ
ਬ੍ਰਹਮਜਗਦੀਸ਼ ਸਿੰਘ ਬੀਤਿਆ ਵਰ੍ਹਾ ਸਾਹਿਤਕ ਸਰਗਰਮੀਆਂ ਨਾਲ ਭਰਪੂਰ ਰਿਹਾ ਹੈ। ਪੰਜਾਬੀ ਦੇ ਚੰਦ ਪ੍ਰਸਿੱਧ ਪ੍ਰਕਾਸ਼ਕ ਕਾਫ਼ੀ ਰੁੱਝੇ ਰਹੇ ਕਿਉਂਕਿ ਦੇਸ਼-ਵਿਦੇਸ਼ ਦੇ ਬਹੁਤੇ ਪੰਜਾਬੀ ਲੋਕ ਆਤਮ-ਅਭਿਵਿਅਕਤੀ ਲਈ ਸਾਹਿਤ ਵੱਲ ਰੁਚਿਤ ਹੋ ਰਹੇ ਹਨ। ਹਰ ਪੰਜਾਬੀ ਆਪਣੇ ਵਰਤਮਾਨ ਅਤੇ ਭਵਿੱਖ ਨੂੰ ਲੈ ਕੇ ਚਿੰਤਾਤੁਰ ਦਿਖਾਈ ਦਿੰਦਾ ਹੈ। ਇਧਰ ਪੰਜਾਬ ਵਿੱਚ ਰਹਿੰਦਿਆਂ ਨਾ ਤਾਂ ਉਸ ਨੂੰ ਆਪਣਾ ਭਵਿੱਖ ਸੁਰੱਖਿਅਤ ਜਾਪਦਾ ਹੈ ਨਾ ਆਪਣੇ ਬੱਚਿਆਂ ਦਾ। ਸੋ, ਹਰ ਪੰਜਾਬੀ ਕਿਵੇਂ ਨਾ ਕਿਵੇਂ ਆਪਣਾ ਦੇਸ਼ ਛੱਡਣ 

ਡਾ. ਅਮਰਜੀਤ ਸਿੰਘ ਕਾਂਗ ਨੂੰ ਯਾਦ ਕਰਿਦਆਂ

Posted On January - 9 - 2016 Comments Off on ਡਾ. ਅਮਰਜੀਤ ਸਿੰਘ ਕਾਂਗ ਨੂੰ ਯਾਦ ਕਰਿਦਆਂ
ਬਰਸੀ ਦੇ ਪ੍ਰਸੰਗ ’ਚ ਡਾ. ਦਲੀਪ ਕੌਰ ਟਿਵਾਣਾ* ਅਮਰਜੀਤ ਸਿੰਘ ਕਾਂਗ ਕਦੀ ਚੇਤਿਓਂ ਵਿਸਰਿਆ ਹੀ ਨਹੀਂ। ਉਹਨੂੰ ਗਿਆਂ ਭਾਵੇਂ ਅੱਜ ਪੂਰੇ ਪੰਜ ਸਾਲ ਹੋ ਗਏ ਨੇ ਪਰ ਅੱਜ ਵੀ ਉਹ ਸਾਡੇ ਵਿਚ ਜਾਪਦਾ ਹੈ। ਅੱਜ ਉਹਦੀ ਬਰਸੀ ਮੌਕੇ ਵਿਸ਼ੇਸ਼ ਰੂਪ ਵਿਚ ‘ਦੋ ਸ਼ਬਦ’ ਲਿਖਦਿਆਂ ਮੈਂ ਮਹਿਸੂਸ ਕਰ ਰਹੀ ਹਾਂ ਕਿ ਡਾ. ਕਾਂਗ ਦੀ ਪੰਜਾਬੀ ਸਾਹਿਤ ਨੂੰ ਅਤੇ ਪੰਜਾਬੀ ਜਗਤ ਨੂੰ ਦੇਣ ਬਹੁਤ ਵੱਡੀ ਰਹੀ ਹੈ ਜਿਸ ਦੀ ਨਿਸ਼ਾਨਦੇਹੀ ਡਾ. ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ‘ਡਾ. 

ਭਾਸ਼ਾ, ਮਾਤ ਭਾਸ਼ਾ ਅਤੇ ਬੱਚੇ ਦਾ ਵਿਕਾਸ

Posted On January - 9 - 2016 Comments Off on ਭਾਸ਼ਾ, ਮਾਤ ਭਾਸ਼ਾ ਅਤੇ ਬੱਚੇ ਦਾ ਵਿਕਾਸ
ਗੁਰਦੀਪ ਸਿੰਘ ਢੁੱਡੀ ਗੱਲ ਭਾਵੇਂ ਹਾਸੇ-ਠੱਠੇ ਦੇ ਲਹਿਜੇ ਵਿੱਚ ਸੁਣੀ ਹੋਵੇ ਪ੍ਰੰਤੂ ਇਹ ਗੱਲ ਸਾਰਿਆਂ ਨੇ ਜ਼ਰੂਰ ਸੁਣੀ ਹੁੰਦੀ ਹੈ ਕਿ ਅਧਿਆਪਕ ਪਹਿਲੀ ਜਮਾਤ ਵਿੱਚ ਆਪਣੇ ਵਿਦਿਆਰਥੀ ਨੂੰ ਪੈਂਤੀ ਅੱਖਰੀ (ੳ ਤੋਂ ੜ ਤੱਕ ਦੀ ਪੜ੍ਹਾਈ) ਪੜ੍ਹਾ ਰਿਹਾ ਸੀ। ਪੈਂਤੀ ਅੱਖਰੀ ਵਾਲੇ ਕੈਦੇ ’ਤੇ ਅੱਖਰਾਂ ਨੂੰ ਸਿਖਾਉਣ ਦੇ ਢੰਗ-ਤਰੀਕਿਆਂ ਵਿੱਚ ਅੱਖਰਾਂ ਦੇ ਨਾਲ ਆਲੇ-ਦੁਆਲੇ ਦਿਸਣ ਵਾਲੀਆਂ ਵਸਤੂਆਂ, ਜਾਨਵਰਾਂ ਦੀਆਂ ਤਸਵੀਰਾਂ ਵੀ ਹੁੰਦੀਆਂ ਹਨ। ਪੈਂਤੀ ਅੱਖਰੀ ਸਿਖਾਏ ਜਾਣ ਵਾਲੇ ਪੰਜਾਬੀ ਦੇ ਕੈਦੇ 

ਬਾਬਾ-ਏ-ਪੰਜਾਬੀ ਦੀ ਤਲਾਸ਼

Posted On January - 9 - 2016 Comments Off on ਬਾਬਾ-ਏ-ਪੰਜਾਬੀ ਦੀ ਤਲਾਸ਼
ਪ੍ਰੋ. ਨਰਿੰਜਨ ਤਸਨੀਮ ਮੀਰ ਤਕੀ ਮੀਰ (ਅਠ੍ਹਾਰਵੀਂ ਸਦੀ ਦਾ ਸਰਵੋਤਮ ਉਰਦੂ ਸ਼ਾਇਰ) ਨੇ ਇਕ ਵਾਰ ਆਪਣੇ ਖ਼ਾਸ ਅੰਦਾਜ਼ ਵਿੱਚ ਕਹਿ ਦਿੱਤਾ: ਏਕ ਆਲਮ ਪਰ ਹੂੰ ਮੈਂ ਛਾਇਆ ਹੂਵਾ। ਮੁਸਤਨਦ (ਪ੍ਰਮਾਣਿਤ) ਹੈ ਮੇਰਾ ਫ਼ਰਮਾਇਆ ਹੂਵਾ। ਉਸ ਦੇ ਇਸ ਕਥਨ ਦਾ ਅੱਜ ਤੱਕ ਕਿਸੇ ਨੇ ਵਿਰੋਧ ਨਹੀਂ ਕੀਤਾ ਕਿਉਂਕਿ ਉਸ ਦੀ ਪਦਵੀ ਤੀਕ ਕੋਈ ਉਰਦੂ ਸ਼ਾਇਰ ਨਹੀਂ ਪਹੁੰਚ ਸਕਿਆ। ਇਹ ਸ਼ਰਫ਼ ਕਿਸੇ ਵਿਰਲੇ ਵਿਅਕਤੀ ਨੂੰ ਹੀ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਕੋਈ-ਕੋਈ ਸਮੀਖਿਆਰ ਹੋਇਆ ਹੈ, ਜਿਸ ਦੀ ਕਿਸੇ ਰਚਨਾ ਪ੍ਰਤੀ ਸਮੀਖਿਆ 

ਕੀ ਪੁਰਾਣੇ ਦਰਦ ਮਿਟਾ ਸਕੇਗਾ ਨਵੇਂ ਸਾਲ ਦਾ ਸਿਰਨਾਵਾਂ ?

Posted On December - 30 - 2015 Comments Off on ਕੀ ਪੁਰਾਣੇ ਦਰਦ ਮਿਟਾ ਸਕੇਗਾ ਨਵੇਂ ਸਾਲ ਦਾ ਸਿਰਨਾਵਾਂ ?
ਹਮੀਰ ਸਿੰਘ ਇੱਕੀਵੀਂ ਸਦੀ ਦਾ ਡੇਢ ਦਹਾਕਾ ਪੂਰਾ ਹੋ ਗਿਆ ਹੈ। ਇਸ ਸਦੀ ਦਾ ਸੋਲਵਾਂ ਸਾਲ ਪੁਰਾਣੀਆਂ ਸਮੱਸਿਆਵਾਂ ਨਾਲ ਲੈਂਦਿਆਂ ਭਵਿੱਖ ਦੀਆਂ ਚੁਣੌਤੀਆਂ ਵੀ ਪੇਸ਼ ਕਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ, ਕਾਂਗਰਸ, ਆਮ ਆਦਮੀ ਪਾਰਟੀ ਤੇ ਹੋਰ ਧਿਰਾਂ ਨੇ ਸੱਤਾ ਉੱਤੇ ਕਬਜ਼ੇ ਨੂੰ ਮਿਸ਼ਨ-17 ਵਜੋਂ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਸੁਭਾਵਿਕ ਹੈ ਕਿ 2016 ਚੋਣ ਸਰਗਰਮੀਆਂ ਅਤੇ ਹਰ ਹੀਲੇ ਸੱਤਾ ਪ੍ਰਾਪਤੀ ਲਈ ਜੂਝ ਰਹੀਆਂ ਸਿਆਸੀ ਪਾਰਟੀਆਂ ਲਈ ਅਸਮਾਨੋਂ ਤਾਰੇ ਤੋੜ ਲਿਆਉਣ ਦੇ ਵਾਅਦਿਆਂ 
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ