ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਵਿਸਰਿਆ ਵਿਰਸਾ › ›

Featured Posts

ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲਿਆ

Posted On September - 25 - 2014 Comments Off on ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲਿਆ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਅਣਾ, 25 ਸਤੰਬਰ ਘਰ ਦਾ ਖਰਚਾ ਪੂਰਾ ਨਾ ਹੋਣ ਤੋਂ ਪ੍ਰੇਸ਼ਾਨ ਸ਼ਰਾਬ ਦੇ ਨਸ਼ੇ ਵਿੱਚ ਤਿਲਕ ਨਗਰ ਵਾਸੀ ਜੋਨਸਨ (22) ਨੇ ਬੁੱਧਵਾਰ  ਦੇਰ ਰਾਤ ਆਪਣੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਦੇਰ ਰਾਤ ਉਸ ਦੀ ਮਾਂ ਇੰਦੂ ਉਸ ਨੂੰ ਬੁਲਾਉਣ ਲਈ ਕਮਰੇ ਵਿੱਚ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ 

ਖੰਡਰ ਬਣ ਰਹੇ ਨੇ ਮਾਲੇਰਕੋਟਲਾ ਰਿਆਸਤ ਦੇ ਸ਼ਾਹੀ ਮਕਬਰੇ

Posted On February - 21 - 2014 Comments Off on ਖੰਡਰ ਬਣ ਰਹੇ ਨੇ ਮਾਲੇਰਕੋਟਲਾ ਰਿਆਸਤ ਦੇ ਸ਼ਾਹੀ ਮਕਬਰੇ
ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 21 ਫਰਵਰੀ ਪੰਜਾਬ ਦੀ ਇੱਕੋ-ਇੱਕ ਮੁਸਲਿਮ ਰਿਆਸਤ ਮਾਲੇਰਕੋਟਲਾ ਦੇ ਨਵਾਬੀ ਖ਼ਾਨਦਾਨ ਨਾਲ ਸਬੰਧਤ ਸ਼ਾਹੀ ਮਕਬਰਿਆਂ ਦੀ ਹਾਲਤ ਸਾਂਭ-ਸੰਭਾਲ ਖੁਣੋਂ ਦਿਨੋ-ਦਿਨ ਖ਼ਸਤਾ ਹੁੰਦੀ ਜਾ ਰਹੀ ਹੈ। ਇੱਥੇ ਸਰਹਿੰਦੀ ਦਰਵਾਜ਼ੇ ਦੇ ਬਾਹਰ ਪੰਜਾਬ ਐਂਡ ਸਿੰਧ ਬੈਂਕ ਨਾਲ ਲੱਗਦੀ ਕਰੀਬ ਅੱਠ ਵਿੱਘੇ ਜ਼ਮੀਨ ਵਿੱਚ ਫੈਲੇ ਸ਼ਾਹੀ ਮਕਬਰਿਆਂ ਵਿੱਚ ਰਿਆਸਤ ਦੇ ਸਮੇਂ-ਸਮੇਂ ਸਿਰ ਰਹੇ ਨਵਾਬ, ਨਵਾਬਾਂ ਦੀਆਂ ਬੇਗ਼ਮਾਂ, ਨਵਾਬ ਖ਼ਾਨਦਾਨ ਦੇ ਪਰਿਵਾਰਕ ਜੀਅ, ਰਿਆਸਤੀ ਫ਼ੌਜਾਂ ਅਤੇ ਪੁਲੀਸ 

ਫ਼ਰੀਦਕੋਟ ਦੇ ਸ਼ਾਹੀ ਟਰੱਸਟ ਨੂੰ ਝਟਕਾ

Posted On February - 13 - 2014 Comments Off on ਫ਼ਰੀਦਕੋਟ ਦੇ ਸ਼ਾਹੀ ਟਰੱਸਟ ਨੂੰ ਝਟਕਾ
ਨਿੱਜੀ ਪੱਤਰ ਪ੍ਰੇਰਕ   ਫਰੀਦਕੋਟ, 13 ਫਰਵਰੀ ਫ਼ਰੀਦਕੋਟ ਰਿਆਸਤ ਦੇ ਰਾਜਿਆਂ ਦੀਆਂ ਬਣੀਆਂ ਸ਼ਾਹੀ ਸਮਾਧਾਂ ਦਾ ਕਬਜ਼ਾ ਮਹਾਰਾਜਾ ਖੇਵਾ ਜੀ ਟਰੱਸਟ ਨੂੰ ਨਹੀਂ ਮਿਲ ਸਕੇਗਾ। ਮੌਜੂਦਾ ਸਮੇਂ ਵਿੱਚ ਸ਼ਾਹੀ ਸਮਾਧਾਂ ਦਾ ਕਬਜ਼ਾ ਫ਼ਰੀਦਕੋਟ ਰਿਆਸਤ ਦੇ ਪੁਰਖਿਆਂ ਦੇ ਚੇਲਿਆਂ ਕੋਲ ਚੱਲਿਆ ਆ ਰਿਹਾ ਹੈ। ਸ਼ਾਹੀ ਟਰੱਸਟ ਨੇ ਫਰਵਰੀ 2000 ਵਿੱਚ ਜ਼ਿਲ੍ਹਾ ਅਦਾਲਤ ਵਿੱਚ ਦਾਅਵਾ ਦਾਇਰ ਕਰਕੇ ਮੰਗ ਕੀਤੀ ਸੀ ਕਿ ਖੁਦ ਨੂੰ ਸ਼ਾਹੀ ਪਰਿਵਾਰ ਦਾ ਚੇਲਾ ਅਖਵਾਉਣ ਵਾਲੇ ਬਲਦੇਵ ਦਾਸ ਤੋਂ ਸ਼ਾਹੀ ਸਮਾਧਾਂ ਦਾ ਕਬਜ਼ਾ ਵਾਪਸ 

ਸਰਕਾਰੀ ਬੇਰੁਖ਼ੀ ਕਾਰਨ ਢਹਿ ਢੇਰੀ ਹੋਈ ਵਿਰਾਸਤੀ ਇਮਾਰਤ ਕਿਲ੍ਹਾ ਮੁਬਾਰਕ

Posted On February - 12 - 2014 Comments Off on ਸਰਕਾਰੀ ਬੇਰੁਖ਼ੀ ਕਾਰਨ ਢਹਿ ਢੇਰੀ ਹੋਈ ਵਿਰਾਸਤੀ ਇਮਾਰਤ ਕਿਲ੍ਹਾ ਮੁਬਾਰਕ
ਹਰਵਿੰਦਰ ਕੌਰ ਨੌਹਰਾ ਨਾਭਾ, 12 ਫਰਵਰੀ ਇਥੋਂ ਦੀ ਵਿਰਾਸਤੀ ਇਮਾਰਤ ਕਿਲ੍ਹਾ ਮੁਬਾਰਕ ਸਾਂਭ-ਸੰਭਾਲ ਪੱਖੋਂ ਖੰਡਰ ਦਾ ਰੂਪ ਧਾਰਦੀ ਜਾ ਰਹੀ ਹੈ। ਭਾਵੇਂ ਕਿ ਸਮੇਂ ਸਮੇਂ ਇਸ ਕਿਲ੍ਹੇ ਅੰਦਰ ਵੱਖ-ਵੱਖ ਅਦਾਰੇ ਚੱਲਦੇ ਰਹੇ ਹਨ, ਪਰ ਅੱਜ ਇਹ ਇਮਾਰਤ ਸੁੰਨਸਾਨ ਪਈ ਹੈ। ਇਸ ਕਿਲ੍ਹੇ ਦਾ ਕੁਝ ਹਿੱਸਾ ਢਹਿ ਚੁੱਕਾ ਹੈ ਤੇ ਕੁਝ ਢਹਿਣ ਕਿਨਾਰੇ ਹੈ। ਕਿਲ੍ਹੇ ਦੀ ਹਾਲਤ ਦੇਖ ਕੇ ਪਤਾ ਚੱਲਦਾ ਹੈ ਕਿ ਪੰਜਾਬ ਸਰਕਾਰ ਨੇ ਇਸ ਨੂੰ ਲਾਵਾਰਸ ਛੱਡ ਦਿੱਤਾ ਹੈ। ਅਚਾਰੀਆ ਨਿਗਮ ਸਰੂਪ ਨੇ ਦੱਸਿਆ ਕਿ ਨਾਭਾ ਦੇ ਮਹਾਰਾਜਾ 

ਭਗਤ ਸਿੰਘ ਦੀ ਯਾਦਗਾਰ, ਸਰਕਾਰ ਗਈ ਵਿਸਾਰ

Posted On January - 22 - 2014 Comments Off on ਭਗਤ ਸਿੰਘ ਦੀ ਯਾਦਗਾਰ, ਸਰਕਾਰ ਗਈ ਵਿਸਾਰ
ਸੁਰਜੀਤ ਮਜਾਰੀ ਬੰਗਾ, 21 ਜਨਵਰੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕੇਂਦਰ ਸਰਕਾਰ ਵੱਲੋਂ ਕੌਮੀ ਪੱਧਰ ਦਾ ਮਿਊਜ਼ੀਅਮ ਬਣਾਉਣ ਦਾ ਕੰਮ ਅੱਧ-ਵਿਚਾਲੇ ਬੰਦ ਕਰ ਦਿੱਤਾ ਹੈ। ਸਰਕਾਰ ਨੇ ਇਸ ਵਾਸਤੇ 17 ਕਰੋੜ ਰੁਪਏ ਦਾ ਬਜਟ ਰੱਖਿਆ ਸੀ ਜੋ ਕਿ ਪਹਿਲੀ ਕਿਸ਼ਤ ਦੇ 6 ਕਰੋੜ ਤੋਂ ਬਾਅਦ ਧੇਲਾ ਨਹੀਂ ਅੱਪੜਿਆ। ਪਿੰਡ ਦੀ ਪੰਚਾਇਤ ਵੱਲੋਂ ਸ਼ਹੀਦ ਦੇ ਸਨਮਾਨ ਹਿੱਤ ਇਹ ਯਾਦਗਾਰ ਦੇ ਨਿਰਮਾਣ ਲਈ ਅੱਠ ਏਕੜ ਤੋਂ ਉਪਰ ਜ਼ਮੀਨ ਸਰਕਾਰ ਦੇ ਸਪੁਰਦ ਕੀਤੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ 

ਖੰਡਰ ਬਣਦਾ ਜਾ ਰਿਹਾ ਹੈ ਸੁਨਾਮ ਦਾ ਇਤਿਹਾਸਕ ਕਿਲਾ

Posted On January - 21 - 2014 Comments Off on ਖੰਡਰ ਬਣਦਾ ਜਾ ਰਿਹਾ ਹੈ ਸੁਨਾਮ ਦਾ ਇਤਿਹਾਸਕ ਕਿਲਾ
ਬੀਰ ਇੰਦਰ ਸਿੰਘ ਬਨਭੌਰੀ ਸੁਨਾਮ, 20 ਜਨਵਰੀ ਇਤਿਹਾਸਕ ਇਬਾਰਤਾਂ ਪਾਉਂਦਾ ਸ਼ਹਿਰ ਸੁਨਾਮ ਦਾ ਕਿਲਾ ਆਪਣੇ ਅੰਤਲੇ ਸਾਹਾਂ ’ਤੇ ਹੈ। ਆਪਣੇ ਵਿੱਚ ਕਈ ਸਦੀਆਂ ਦੀਆਂ ‘ਗੱਲਾਂ’ ਸਮੋਈ ਖਲ੍ਹੋਤੀਆਂ ਇਸ ਕਿਲੇ ਦੀਆਂ ਦੀਆਂ ਢਹਿੰਦੀਆਂ ਦੀਵਾਰਾਂ ਹਾਲੇ ਵੀ ਇਸ ਆਸ ਵਿੱਚ ਜਾਪਦੀਆਂ ਹਨ ਕਿ ਕੋਈ ਨਾ ਕੋਈ ਉਨ੍ਹਾਂ ਦੀ ‘ਬਾਤ’ ਜ਼ਰੂਰ ਪੱੁਛੇਗਾ। ਇਹ ਕਿਲਾ ਹੌਲੀ ਹੌਲੀ ਇੱਟਾਂ ਦੇ ਢੇਰ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ। ਸਥਾਨਕ ਲੋਕਾਂ ਮੁਤਾਬਕ ਇਹ ਕਿਲਾ ਅੱਜਕੱਲ੍ਹ ਲੋਕ ਨਿਰਮਾਣ ਵਿਭਾਗ ਅਧੀਨ 

ਖ਼ੰਡਰ ਬਣੀ ਬਾਦਸ਼ਾਹ ਜਹਾਂਗੀਰ ਦੀ ਆਰਾਮਗਾਹ

Posted On January - 16 - 2014 Comments Off on ਖ਼ੰਡਰ ਬਣੀ ਬਾਦਸ਼ਾਹ ਜਹਾਂਗੀਰ ਦੀ ਆਰਾਮਗਾਹ
ਦਿਲਬਾਗ ਗਿੱਲ ਅਟਾਰੀ: ਇਥੋਂ15 ਕਿਲੋਮੀਟਰ ਦੂਰ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਲੋਪੋਕੇ ਨੇੜੇ ਵਸੇ ਪ੍ਰੀਤਨਗਰ, ਜਿਸ ਨੂੰ ਲੇਖਕਾਂ ਦਾ ਮੱਕਾ ਵੀ ਕਿਹਾ ਜਾਂਦਾ ਹੈ, ਵਿੱਚ ਮੁਗਲ ਕਾਲ ਦੀ ਭਵਨ ਨਿਰਮਾਣ ਕਲਾ ਦਾ ਅਦਭੁੱਤ ਨਮੂਨਾ ਬਾਦਸ਼ਾਹ ਜਹਾਂਗੀਰ ਦੀ ਆਰਾਮਗਾਹ ਹੈ, ਜੋ ਅੱਜ ਖੰਡਰ ਦਾ ਰੂਪ ਧਾਰ ਚੁੱਕੀ ਹੈ। ਇਹ ਆਰਾਮਗਾਹ ਮੁਗਲ ਬਾਦਸ਼ਾਹ ਜਹਾਂਗੀਰ ਨੇ ਬਣਵਾਈ ਸੀ। ਕਿਹਾ ਜਾਂਦਾ ਹੈ ਕਿ ਮੁਗ਼ਲ ਬਾਦਸ਼ਾਹ ਜਹਾਂਗੀਰ ਦਿੱਲੀ ਦਰਬਾਰ ਤੋਂ ਲਾਮ ਲਸ਼ਕਰ ਸਮੇਤ ਲਾਹੌਰ ਕੂਚ ਕਰਨ ਲੱਗਿਆਂ 

ਧਾਰੀਵਾਲ ਨੂੰ ਵਸਾਉਣ ਵਾਲੀ ਗਰਮ ਕੱਪੜਾ ਮਿੱਲ ਖੁਦ ਉਜੜਨ ਕੰਢੇ

Posted On January - 13 - 2014 Comments Off on ਧਾਰੀਵਾਲ ਨੂੰ ਵਸਾਉਣ ਵਾਲੀ ਗਰਮ ਕੱਪੜਾ ਮਿੱਲ ਖੁਦ ਉਜੜਨ ਕੰਢੇ
ਜਤਿੰਦਰ ਸਿੰਘ ਬੈਂਸ ਗੁਰਦਾਸਪੁਰ, 13 ਜਨਵਰੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਨੂੰ ਵਸਾਉਣ ਵਾਲੀ ਧਾਰੀਵਾਲ ਦੀ ਪ੍ਰਸਿਧ ਗਰਮ ਕੱਪੜਾ ਮਿੱਲ ‘ਨਿਊ ਐਗਰਟਨ ਵੂਲਨ ਮਿੱਲ’ਹੁਣ ਖੁਦ ਉਜੜਨ ਕੰਢੇ ਹੈ। ਮਿੱਲ ਦੇ ਹਾਲਾਤ ਨੂੰ ਵੇਖਦਿਆਂ ਕਿਸੇ ਸਮੇਂ ਵੀ ਪੱਕੇ ਪੈਰੀਂ ਤਾਲਾਬੰਦੀ ਹੋ ਸਕਦੀ ਹੈ। ਕਿਸੇ ਵੇਲੇ ਮਿੱਲ ਦੀ ਦੇਸ਼ ਅੰਦਰ ਤੂਤੀ ਬੋਲਦੀ ਸੀ। ਧਾਰੀਵਾਲ ਦੀ ਲੋਈ ਲੋਕਾਂ ਵੱਲੋਂ ਖਾਸ ਤੌਰ ’ਤੇ ਪਸੰਦ ਕੀਤੀ ਜਾਂਦੀ ਸੀ ਅਤੇ ਲੋਕ ਲੋਈ ਨੂੰ ਆਪਣੇ ਸਨੇਹੀਆਂ ਨੂੰ ਤੋਹਫ਼ੇ ਵਜੋਂ ਭੇਟ 

ਮਾਤਾ ਨਰਾਇਣ ਕੌਰ ਯਾਦਗਾਰੀ ਪਾਰਕ ਹੋਇਆ ਵੀਰਾਨ

Posted On January - 13 - 2014 Comments Off on ਮਾਤਾ ਨਰਾਇਣ ਕੌਰ ਯਾਦਗਾਰੀ ਪਾਰਕ ਹੋਇਆ ਵੀਰਾਨ
ਬੀਰ ਇੰਦਰ ਸਿੰਘ ਬਨਭੌਰੀ ਸੁਨਾਮ, 13 ਜਨਵਰੀ ਸ਼ਹੀਦ ਊਧਮ ਸਿੰਘ ਦੀ ਮਾਤਾ ਨਰਾਇਣ ਕੌਰ ਦੀ ਯਾਦ ’ਚ ਗੌਰਮਿੰਟ ਸਕੂਲ ਸੁਨਾਮ ਕੋਲ ਬਣਿਆ ‘ਯਾਦਗਾਰੀ ਪਾਰਕ’ ਅੱਜ ਮਿਉਂਸਪਲ ਕੌਂਸਲ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ। ਪਾਰਕ ’ਚ ਅੱਜ ਫੁੱਲਾਂ ਦੀ ਥਾਂ ਜੰਗਲੀ ਘਾਹ-ਫੂਸ ਨੇ ਲੈ ਲਈ ਹੈ ਜਿਹੜਾ ਕਿ ਦੂਰੋਂ ਕਿਸੇ ਵੀਰਾਨ ਜਗ੍ਹਾ ਦਾ ਭੁਲੇਖਾ ਪਾਉਂਦਾ ਹੈ। ਥਾਂ-ਥਾਂ ਤੋਂ ਟੁੱਟੀ ਚਾਰਦੀਵਾਰੀ ਅਤੇ ਪਾਰਕ ਅੰਦਰ ਚਿਰਾਂ ਤੋਂ ਖਿੱਲਰਿਆ ਕੂੜਾ-ਕਰਕਟ ਇਸ ਦੀ ਮਾੜੀ ਹਾਲਤ ਦੀ ਮੂੰਹ ਬੋਲਦੀ ਤਸਵੀਰ 

ਪੰਜ ਸਦੀਆਂ ਦਾ ਇਤਿਹਾਸ ਸਮੋਈ ਬੈਠਾ ਡੇਰਾ ਠਾਕੁਰ ਦੁਆਰਾ ਮੰਦਿਰ ਮਕਸੂਦੜਾ

Posted On January - 13 - 2014 Comments Off on ਪੰਜ ਸਦੀਆਂ ਦਾ ਇਤਿਹਾਸ ਸਮੋਈ ਬੈਠਾ ਡੇਰਾ ਠਾਕੁਰ ਦੁਆਰਾ ਮੰਦਿਰ ਮਕਸੂਦੜਾ
ਦੇਵਿੰਦਰ ਸਿੰਘ ਜੱਗੀ ਪਾਇਲ: ਪੁਰਾਤਨ ਡੇਰਾ ਠਾਕੁਰ ਦੁਆਰਾ ਮੰਦਰ ਮਕਸੂਦੜਾ ਅੱਜ ਤੋਂ ਕਰੀਬ 550 ਸਾਲ ਪਹਿਲਾਂ ਢਾਬ ਦੇ ਕਿਨਾਰੇ ਸਥਾਪਿਤ ਹੋਇਆ ਸੀ, ਜਿਸ ਦੇ ਅੱਗਿਉਂ ਦੀ ਪਾਣੀ ਵਗਦਾ ਹੁੰਦਾ ਸੀ। ਇੱਥੇ ਸਿਰਫ ਮਕਸੂਦ ਖਾਂ ਨਾਂ ਦੇ  ਪਠਾਣ ਦੀ ਹਵੇਲੀ ਹੁੰਦੀ ਸੀ। ਇਸ ਨਗਰ ਦਾ ਨਾਂ ਵੀ ਮਕਸੂਦ ਖਾਂ ਤੋਂ ਮਕਸੂਦੜਾ ਬਣਿਆ। ਇਸ ਪੁਰਾਤਨ ਡੇਰਾ ਠਾਕੁਰ ਦੁਆਰਾ ਮੰਦਰ ਦੇ ਚਾਰ ਚੁਫੇਰੇ ਇੱਕ ਪਿੰਡ ਵੱਸਿਆ ਹੋਇਆ ਹੈ। ਪੰਜ ਦਹਾਕੇ ਪਹਿਲਾਂ ਸਥਾਪਿਤ ਹੋਏ ਇਸ ਡੇਰੇ ਦੇ ਗੱਦੀ ਨਸ਼ੀਨ ਬਾਬਾ 

ਵਕਤ ਦੇ ਨਾਲ ਬਦਲਦਾ ਰਿਹਾ ਕਰੰਸੀ ਦਾ ਰੂਪ

Posted On January - 8 - 2014 Comments Off on ਵਕਤ ਦੇ ਨਾਲ ਬਦਲਦਾ ਰਿਹਾ ਕਰੰਸੀ ਦਾ ਰੂਪ
ਪਰਵਿੰਦਰ ਸਿੰਘ ਜੌਲੀ ਪੱਟੀ, 7 ਜਨਵਰੀ ਅਜੋਕੇ ਯੁੱਗ ਦੀ ਨਵੀਂ ਪੀੜ੍ਹੀ ਨੂੰ ਸ਼ਾਇਦ ਹੀ ਪਤਾ ਹੋਵੇ ਕਿ ਪਿਛਲੇ ਸਮੇਂ ਦੌਰਾਨ ਸਾਡੀ ਕਰੰਸੀ ਵਿੱਚ ਟਕੇ, ਪੈਸੇ, ਆਨੇ, ਦੁਆਨੀ, ਧੇਲਾ, ਪਾਈ, ਦਮੜੀ, ਸਿੱਕੇ ਦਸ ਪੈਸੇ, ਪੰਜ ਪੈਸੇ ਆਦਿ ਚੱਲਦੇ ਸਨ ਤੇ ਇਨ੍ਹਾਂ ’ਤੇ ਕਈ ਤਰ੍ਹਾਂ ਦੇ ਗੀਤ ਵੀ ਪ੍ਰਚਲਿਤ ਸਨ। ਪਰ ਅੱਜ ਦੇ ਯੁੱਗ ਵਿੱਚ ਇਸ ਨੂੰ ਜਾਨਣ ਤੇ ਪਛਾਣਨ ਦੀ ਲੋੜ ਸਾਡੇ ਬੱਚਿਆਂ ਤੋਂ ਕੋਹਾਂ ਦੂਰ ਹੈ। ਪਹਿਲੇ ਸਮੇਂ ਵਿੱਚ ਟਕੇ, ਪੈਸੇ, ਆਨੇ, ਦੁਆਨੀਆਂ ਤੇ ਰੁਪਏ ਦੇ ਸਿੱਕੇ ਪ੍ਰਚਲਿਤ ਸਨ। ਇਕ ਰੁਪਏ 

ਅੰਮ੍ਰਿਤਸਰ ਦੇ ਯਤੀਮਖ਼ਾਨੇ ਵਿੱਚ ਗੁਜ਼ਾਰਿਆ ਸੀ ਊਧਮ ਸਿੰਘ ਨੇ ਆਪਣਾ ਬਚਪਨ

Posted On January - 8 - 2014 Comments Off on ਅੰਮ੍ਰਿਤਸਰ ਦੇ ਯਤੀਮਖ਼ਾਨੇ ਵਿੱਚ ਗੁਜ਼ਾਰਿਆ ਸੀ ਊਧਮ ਸਿੰਘ ਨੇ ਆਪਣਾ ਬਚਪਨ
ਮਨਮੋਹਨ ਸਿੰਘ ਢਿੱਲੋਂ ਅੰਮ੍ਰਿਤਸਰ, 7 ਜਨਵਰੀ 13 ਅਪਰੈਲ, 1919 ਵਿੱਚ ਵਾਪਰੇ ਜਲ੍ਹਿਆਂਵਾਲਾ ਬਾਗ ਸਾਕੇ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਸਨੇ ਆਪਣਾ ਬਚਪਨ ਇੱਥੋਂ ਦੇ ਯਤੀਮਖ਼ਾਨੇ ਵਿੱਚ ਗੁਜ਼ਾਰਿਆ ਸੀ ਅਤੇ ਯਤੀਮਖ਼ਾਨੇ ਵਿੰਚ ਚਲਦੇ ਸਕੂਲ ਵਿੱਚ ਹੀ ਮੁੱਢਲੀ ਵਿਦਿਆ ਪ੍ਰਾਪਤ ਕੀਤੀ ਸੀ। ਇਹ ਯਤੀਮਖਾਨਾ ਚੀਫ਼ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਬੰਧ ਹੇਠ ਚੱਲ ਰਿਹਾ ਹੈ। ਚੀਫ਼ ਖਾਲਸਾ ਦੀਵਾਨ ਵੱਲੋਂ ਹਾਲ ਹੀ ਵਿੱਚ ਕੌਮੀ ਸ਼ਹੀਦ ਊਧਮ ਸਿੰਘ 

ਸਰਦਾਰ ਸ਼ਾਮ ਸਿੰਘ ਅਟਾਰੀ ਦੇ ਦਾਦੇ ਦਾ ਵਸਾਇਆ ਪਿੰਡ ਕਾਉਂਕੇ

Posted On January - 8 - 2014 Comments Off on ਸਰਦਾਰ ਸ਼ਾਮ ਸਿੰਘ ਅਟਾਰੀ ਦੇ ਦਾਦੇ ਦਾ ਵਸਾਇਆ ਪਿੰਡ ਕਾਉਂਕੇ
ਦਿਲਬਾਗ ਗਿੱਲ ਅਟਾਰੀ , 7 ਜਨਵਰੀ ਕਾਉਂਕੇ ਅੰਮ੍ਰਿਤਸਰ ਜ਼ਿਲ੍ਹੇ ਦਾ ਸਰਹੱਦੀ ਪਿੰਡ ਹੈ, ਜੋ ਅਟਾਰੀ ਤੋਂ ਸੜਕ ਰਸਤੇ ਲਗਪਗ ਤਿੰਨ ਕਿਲੋਮੀਟਰ ਦੂਰ ਅਤੇ ਅੰਮ੍ਰਿਤਸਰ ਤੋਂ 26 ਕਿਲੋਮੀਟਰ ਦੂਰ  ਅੰਮ੍ਰਿਤਸਰ-ਅਟਾਰੀ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਹੈ। ਸਿੱਖ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਵਡੇਰੇ ਗੌਹਰ ਸਿੰਘ ਅਤੇ ਕੌਰ ਸਿੰਘ ਜਦੋਂ ਜਗਰਾਵਾਂ ਨੇੜਲਾ ਪਿੰਡ ਕਾਉਂਕੇ ਛੱਡ ਕੇ ਮਾਝੇ ਵਿੱਚ ਆਏ ਤਾਂ ਉਨ੍ਹਾਂ ਨੇ ਆਪਣੇ ਜੱਦੀ ਪਿੰਡ ਕਾਉਂਕੇ ਦੀ ਯਾਦ ਨੂੰ ਸਦੀਵੀਂ ਬਣਾਉਣ ਲਈ ਇੱਥੇ ਪਿੰਡ 

ਬਾਬਾ ਸ੍ਰੀ ਚੰਦ ਦੀ ਯਾਦ ਵਿੱਚ ਸਥਾਪਤ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ

Posted On January - 8 - 2014 Comments Off on ਬਾਬਾ ਸ੍ਰੀ ਚੰਦ ਦੀ ਯਾਦ ਵਿੱਚ ਸਥਾਪਤ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ
ਜਤਿੰਦਰ ਸਿੰਘ ਬੈਂਸ ਗੁਰਦਾਸਪੁਰ, 7 ਜਨਵਰੀ ਸ੍ਰੀ ਗੁਰੂ ਨਾਨਕ ਦੇਵ ਦੇ ਵੱਡੇ ਸਪੁੱਤਰ ਸ੍ਰੀ ਚੰਦ ਦੀ ਯਾਦ ’ਚ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਗਾਹਲੜੀ ਵਿਖੇ ਇਤਿਹਾਸਕ  ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਸਥਿਤ ਹੈ। ਗੁਰਦੁਆਰਾ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਕੁਝ ਹੀ ਮੀਲ ਦੂਰ ਹੈ। ਜਦੋਂਕਿ ਗੁਰਦਾਸਪੁਰ ਸ਼ਹਿਰ ਤੋਂ ਦੂਰੀ 10 ਕਿਲੋਮੀਟਰ ਦੇ ਕਰੀਬ ਬਣਦੀ ਹੈ। ਗੁਰਦੁਆਰਾ ਸਾਹਿਬ ਦੀ ਵਿਸ਼ਾਲ ਸੁੰਦਰ ਇਮਾਰਤ ਵੇਖਣਯੋਗ ਹੈ ਅਤੇ ਇਲਾਕੇ ਅੰਦਰ ਇਸ ਇਤਿਹਾਸਕ ਗੁਰਦੁਆਰਾ 

ਦਸੂਹਾ ਸ਼ਹਿਰ ਦੀ ਇਤਿਹਾਸਕ ਦਿੱਖ ਨੂੰ ਖ਼ਤਰਾ

Posted On January - 5 - 2014 Comments Off on ਦਸੂਹਾ ਸ਼ਹਿਰ ਦੀ ਇਤਿਹਾਸਕ ਦਿੱਖ ਨੂੰ ਖ਼ਤਰਾ
ਭਗਵਾਨ ਦਾਸ ਸੰਦਲ ਦਸੂਹਾ­ 5 ਜਨਵਰੀ ਜਲੰਧਰ -ਪਠਾਨਕੋਟ ਕੌਮੀ ਸ਼ਾਹਰਾਹ ‘ਤੇ ਸਥਿਤ ਬਲਾਕ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਇਤਿਹਾਸਕ ਸ਼ਹਿਰ ਹੈ। ਮਹਾਭਾਰਤ ਕਾਲ ਵੇਲੇ ਇਸ ਨੂੰ ਰਾਜਾ ਵਿਰਾਟ ਨੇ ਵਸਾਇਆ ਸੀ। ਜਿਸ ਕਾਰਨ ਇਸ ਨੂੰ ਰਾਜਾ ਵਿਰਾਟ ਦੀ ਨਗਰੀ ਨਾਲ ਵੀ ਜਾਣਿਆ ਜਾਂਦਾ ਹੈ। ¢ਪਾਂਡਵਾਂ ਅਤੇ ਛੇਂਵੀਂ ਪਾਤਸ਼ਾਹੀ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਇਹ ਸ਼ਹਿਰ ਹੁਣ ਪੰਜਾਬ ਸਰਕਾਰ ਅਤੇ ਪੁਰਾਤੱਤਵ ਵਿਭਾਗ ਦੀ ਬੇਰੁਖੀ ਕਾਰਨ ਕਈ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ। 

ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਦਸ ਸਾਲਾਂ ਤੋਂ ਬੰਦ ਪਿਆ ਹੈ ਸ਼ੀਸ਼ ਮਹਿਲ

Posted On January - 4 - 2014 Comments Off on ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਦਸ ਸਾਲਾਂ ਤੋਂ ਬੰਦ ਪਿਆ ਹੈ ਸ਼ੀਸ਼ ਮਹਿਲ
ਜਗਜੀਤ ਸਿੰਘ ਹੁਸ਼ਿਆਰਪੁਰ, 4  ਜਨਵਰੀ ਇੱਥੋਂ ਦਾ ਸ਼ੀਸ਼ ਮਹਿਲ ਆਪਣੀ ਪਛਾਣ ਗੁਆਉਂਦਾ ਜਾ ਰਿਹਾ ਹੈ। ਸ਼ੀਸ਼ ਮਹਿਲ ਕਰੀਬ ਪਿਛਲੇ 10 ਸਾਲਾਂ ਤੋਂ ਬੰਦ ਪਿਆ ਹੈ। ਇਸ ਦੇ ਬੰਦ ਹੋਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਇਸ   ਮਹਿਲ ਦੀ ਸੁੰਦਰਤਾ ਕਾਇਮ ਰੱਖਣ ਲਈ ਸਰਕਾਰ ਜਾਂ ਸਮਾਜ ਸੇਵੀ ਸੰਸਥਾ ਨੇ ਕੋਈ ਉਪਰਾਲਾ ਨਹੀਂ ਕੀਤਾ। ਇਸ ਦੀ ਸਾਂਭ-ਸੰਭਾਲ ਆਤਮਾ ਨੰਦ ਜੈਨ ਸਭਾ ਹੀ ਕਰ ਰਹੀ ਹੈ ਤੇ ਆਪਣੀ ਵਿੱਤੀ ਸਮਰੱਥਾ ਅਨੁਸਾਰ ਹੀ ਇਸਦੀ ਮੁਰੰਮਤ ਕਰਵਾ ਸਕੀ ਹੈ। ਦੱਸਿਆ ਜਾਂਦਾ ਹੈ ਕਿ ਕਰੀਬ ਸੌ 
Page 1 of 41234
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.