ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਬਾਲ ਫੁਲਵਾੜੀ › ›

Featured Posts
ਖ਼ਜ਼ਾਨੇ ਦਾ ਲਾਲਚ

ਖ਼ਜ਼ਾਨੇ ਦਾ ਲਾਲਚ

ਬਾਲ ਕਹਾਣੀ ਖੁਸ਼ਵਿੰਦਰ ਸ਼ਰਮਾ ਸ਼ਾਮਗੜ੍ਹ ਨਾਂ ਦਾ ਬੜਾ ਮਸ਼ਹੂਰ ਪਿੰਡ ਸੀ। ਉਹ ਪਿੰਡ ਪਹਾੜੀਆਂ ਵਿੱਚ ਘਿਰਿਆ ਹੋਇਆ ਖ਼ੁਸ਼ਹਾਲ ਤੇ ਹਰਿਆ-ਭਰਿਆ ਸੀ। ਉੱਥੋਂ ਦੇ ਲੋਕ ਆਪਸ ਵਿੱਚ ਮਿਲਜੁਲ ਕੇ ਰਹਿੰਦੇ ਸਨ। ਪਿੰਡ ਵਿੱਚ ਇੱਕ ਕਿਲਾ ਸੀ। ਉਸ ਬਾਰੇ ਕਿਹਾ ਜਾਂਦਾ ਸੀ ਕਿ ਇਹ ਕਿਲਾ ਬੜੇ ਪੁਰਾਣੇ ਸਮੇਂ ਤੋਂ ਹੈ ਤੇ ਇਸ ਦੇ ਹੇਠ ...

Read More

ਲੋਪ ਹੋਣ ਦੇ ਨੇੜੇ ਹੈ ‘ਦਰਿਆਈ ਤੇਹਾੜੀ’

ਲੋਪ ਹੋਣ ਦੇ ਨੇੜੇ ਹੈ ‘ਦਰਿਆਈ ਤੇਹਾੜੀ’

ਪੁਸ਼ਪਿੰਦਰ ਜੈ ਰੂਪ ਸੰਪਰਕ: 98140-05552 ਅਸੀਂ ਬੱਚਿਆਂ ਨਾਲ ‘ਹਰੀਕੇ ਪੱਤਣ’ ਪੰਛੀ ਵੇਖਣ ਗਏ ਹੋਏ ਸੀ। ਉੱਥੇ ਦਰਿਆ ਦੀ ਸਤਿਹ ਤੋਂ 4 ਕੁ ਫੁੱਟ ਉੱਚੇ ਦਰਿਆ ਦੇ ਵਹਿਣ ਦੇ ਨਾਲ-ਨਾਲ ਉੱਡਦੇ ਤਿੰਨ-ਚਾਰ ਪੰਛੀਆਂ ਵੱਲ ਇਸ਼ਾਰਾ ਕਰਕੇ ਮੈਂ ਬੱਚਿਆਂ ਨੂੰ ਦੱਸਿਆ ਕਿ ਉਹ ‘ਟਰਨ’ ਹੈ। ਇਹ ‘ਇੰਡੀਅਨ ਰਿਵਰ ਟਰਨ’ ਸਨ। ਉੱਤਰੀ ਧਰੁਵ ਤੋਂ ਦੱਖਣੀ ...

Read More

ਬੱਚੇ ਦੀਆਂ ਅੱਖਾਂ ਦਾ ਰੰਗ ਨੀਲਾ ਕਿਉਂ ਹੁੰਦਾ ਹੈ?

ਬੱਚੇ ਦੀਆਂ ਅੱਖਾਂ ਦਾ ਰੰਗ ਨੀਲਾ ਕਿਉਂ ਹੁੰਦਾ ਹੈ?

ਕਰਨੈਲ ਸਿੰਘ ਰਾਮਗੜ੍ਹ ਬੱਚਿਓ, ਜਨਮ ਸਮੇਂ ਹਰੇਕ ਬੱਚੇ ਦੀਆਂ ਅੱਖਾਂ ਦਾ ਰੰਗ ਨੀਲਾ ਹੁੰਦਾ ਹੈ। ਇਹ ਰੰਗ ਅਸਥਾਈ ਹੁੰਦਾ ਹੈ। ਬੱਚੇ ਦੀ ਉਮਰ ਵਧਣ ਨਾਲ ਅੱਖਾਂ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਹੈ। ਲਗਭਗ 6 ਤੋਂ 9 ਮਹੀਨੇ ਬਾਅਦ ਜ਼ਿਆਦਾਤਰ ਬੱਚਿਆਂ ਵਿੱਚ ਅੱਖਾਂ ਆਪਣਾ ਪੱਕਾ ਰੰਗ ਲੈ ਲੈਂਦੀਆਂ ਹਨ, ਪਰ ਅੱਖਾਂ ...

Read More

ਬਾਲ ਕਿਆਰੀ

ਬਾਲ ਕਿਆਰੀ

ਪਿਆਰਾ ਬਚਪਨ ਭੋਲਾ-ਭਾਲਾ ਪਿਆਰਾ ਬਚਪਨ, ਰੰਗ-ਰੰਗੀਲਾ ਨਿਆਰਾ ਬਚਪਨ। ਮਾਂ ਦੀ ਲੋਰੀ ਸੁਣ ਕੇ ਸੌਂਦਾ, ਹੈ ਅੱਖੀਆਂ ਦਾ ਤਾਰਾ ਬਚਪਨ। ਤੁਰਨਾ ਸਿੱਖਦਾ ਉਂਗਲ ਫੜਕੇ, ਮੰਗਦਾ ਬਹੁਤ ਸਹਾਰਾ ਬਚਪਨ। ਚੋਜਾਂ ਰੀਝਾਂ ਚਾਵਾਂ ਰੰਗਿਆ, ਹੈ ਸਾਰੇ ਦਾ ਸਾਰਾ ਬਚਪਨ। ਪੁਠੀਆਂ- ਸਿੱਧੀਆਂ ਛਾਲਾਂ ਮਾਰੇ, ਲੈਂਦਾ ਬਹੁਤ ਨਜ਼ਾਰਾ ਬਚਪਨ। ਦਾਦੀ ਮਾਂ ਦੀਆਂ ਬਾਤਾਂ ਸੁਣ ਕੇ, ਭਰਦਾ ਬੈਠ ਹੁੰਗਾਰਾ ਬਚਪਨ। ਕੱਚੀ ਉਮਰੇ ਪੱਕੀ ਯਾਰੀ, ਲਾਉਂਦਾ ਨਾ ਕੋਈ ਲਾਰਾ ਬਚਪਨ। ਜੇ ਮਾਪਿਆਂ ...

Read More

ਬਾਲ ਕਿਆਰੀ

ਬਾਲ ਕਿਆਰੀ

ਚਾਈਂ ਚਾਈਂ ਪੜ੍ਹਨ ਭੁੱਲ  ਕੇ  ਵੀ ਕਦੇ ਨਾ ਬਹਾਨਾ ਲਾਈਂ ਤੂੰ, ਚਾਈਂ-ਚਾਈਂ  ਪੜ੍ਹਨ  ਸਕੂਲ ਜਾਈਂ ਤੂੰ। ਹਰ- ਰੋਜ਼  ਉੱਠ  ਕੇ  ਨਹਾਉਣਾ ਬੱਚਿਆ, ਪੈਰੀਂ ਹੱਥ  ਸਭਨਾਂ  ਦੇ  ਲਾਉਣਾ ਬੱਚਿਆ। ਰੋਣ  ਦੀ ਥਾਂ ਜ਼ਿਆਦਾ ਹੱਸ  ਕੇ ਵਿਖਾਈਂ ਤੂੰ, ਚਾਈਂ-ਚਾਈਂ...। ਅਧਿਆਪਕਾਂ ਨੂੰ ਜਾਣੀਂ ਮਾਈ-ਬਾਪ ਦੀ ਤਰ੍ਹਾਂ, ਤੈਨੂੰ  ਦੇਣਗੇ  ਗਿਆਨ  ਰੱਬੀ  ਦਾਤ ਦੀ ਤਰ੍ਹਾਂ। ਗਿਆਨ ਦਾ ਭੰਡਾਰ ਇਕੱਠਾ ਕਰ ਲਿਆਈਂ ਤੂੰ, ਚਾਈਂ-ਚਾਈਂ...। ਜਿਹੜਿਆਂ  ਘਰਾਂ  ਦੇ  ...

Read More

ਕੁੱਤਿਆਂ ਨੂੰ ਜਾਸੂਸੀ ਲਈ ਕਿਉਂ ਵਰਤਦੇ ਹਾਂ?

ਕੁੱਤਿਆਂ ਨੂੰ ਜਾਸੂਸੀ ਲਈ ਕਿਉਂ ਵਰਤਦੇ ਹਾਂ?

ਕਰਨੈਲ ਸਿੰਘ ਰਾਮਗੜ੍ਹ ਬੱਚਿਓ, ਕੁੱਤੇ ਦੇ ਨੱਕ ਵਿੱਚ ਸਪੰਜੀ ਝਿੱਲੀ ਹੁੰਦੀ ਹੈ ਜਿਸ ਵਿੱਚ ਗੰਧ ਨੂੰ ਅਨੁਭਵ ਕਰਨ ਵਾਲੇ ਸੈੱਲ ਹੁੰਦੇ ਹਨ। ਕੁੱਤੇ ਵਿੱਚ ਝਿੱਲੀ ਦਾ ਖੇਤਰਫਲ਼ 26 ਵਰਗ ਇੰਚ ਹੁੰਦਾ ਹੈ। ਜਦੋਂਕਿ ਮਨੁੱਖ ਵਿੱਚ ਝਿੱਲੀ ਦਾ ਖੇਤਰਫਲ਼ 1.6 ਵਰਗ ਇੰਚ ਹੁੰਦਾ ਹੈ। ਕੁੱਤੇ ਵਿੱਚ ਓਲਫੈਕਟਰੀ ਸੈੱਲਾਂ ਦੀ ਗਿਣਤੀ 20 ਤੋਂ ...

Read More

ਮਿੱਠੇ ਸੁਭਾਅ ਦਾ ਫਲ਼

ਮਿੱਠੇ ਸੁਭਾਅ ਦਾ ਫਲ਼

ਪ੍ਰੇਰਕ ਪ੍ਰਸੰਗ ਸੁਰਿੰਦਰ ਕੌਰ ਰੋਮੀ ਰਾਜੇ ਦਾ ਰਾਜ ਪ੍ਰਬੰਧ ਬਹੁਤ ਵਧੀਆ ਸੀ। ਉਹ ਨੇਕ ਦਿਲ ਤੇ ਇਨਸਾਫ਼ ਪਸੰਦ ਰਾਜਾ ਸੀ। ਉਸ ਦੀ ਪਰਜਾ ਉਸ ਦਾ ਬਹੁਤ ਸਤਿਕਾਰ ਕਰਦੀ ਸੀ। ਰਾਜ ਵਿੱਚ ਹਰ ਕੋਈ ਵਿਅਕਤੀ ਬਹੁਤ ਖ਼ੁਸ਼ ਸੀ। ਇੱਕ ਦਿਨ ਰਾਜਾ ਆਪਣੇ ਵਜ਼ੀਰ ਨੂੰ ਲੈ ਕੇ ਨਜ਼ਦੀਕ ਵਾਲੇ ਜੰਗਲ ਵਿੱਚ ਸ਼ਿਕਾਰ ਕਰਨ ਲਈ ...

Read More


 • ਖ਼ਜ਼ਾਨੇ ਦਾ ਲਾਲਚ
   Posted On March - 18 - 2017
  ਸ਼ਾਮਗੜ੍ਹ ਨਾਂ ਦਾ ਬੜਾ ਮਸ਼ਹੂਰ ਪਿੰਡ ਸੀ। ਉਹ ਪਿੰਡ ਪਹਾੜੀਆਂ ਵਿੱਚ ਘਿਰਿਆ ਹੋਇਆ ਖ਼ੁਸ਼ਹਾਲ ਤੇ ਹਰਿਆ-ਭਰਿਆ ਸੀ। ਉੱਥੋਂ ਦੇ ਲੋਕ....
 • ਲੋਪ ਹੋਣ ਦੇ ਨੇੜੇ ਹੈ ‘ਦਰਿਆਈ ਤੇਹਾੜੀ’
   Posted On March - 18 - 2017
  ਅਸੀਂ ਬੱਚਿਆਂ ਨਾਲ ‘ਹਰੀਕੇ ਪੱਤਣ’ ਪੰਛੀ ਵੇਖਣ ਗਏ ਹੋਏ ਸੀ। ਉੱਥੇ ਦਰਿਆ ਦੀ ਸਤਿਹ ਤੋਂ 4 ਕੁ ਫੁੱਟ ਉੱਚੇ ਦਰਿਆ....
 • ਬੱਚੇ ਦੀਆਂ ਅੱਖਾਂ ਦਾ ਰੰਗ ਨੀਲਾ ਕਿਉਂ ਹੁੰਦਾ ਹੈ?
   Posted On March - 18 - 2017
  ਬੱਚਿਓ, ਜਨਮ ਸਮੇਂ ਹਰੇਕ ਬੱਚੇ ਦੀਆਂ ਅੱਖਾਂ ਦਾ ਰੰਗ ਨੀਲਾ ਹੁੰਦਾ ਹੈ। ਇਹ ਰੰਗ ਅਸਥਾਈ ਹੁੰਦਾ ਹੈ। ਬੱਚੇ ਦੀ ਉਮਰ....
 • ਬਾਲ ਕਿਆਰੀ
   Posted On March - 18 - 2017
  ਪਿਆਰਾ ਬਚਪਨ ਭੋਲਾ-ਭਾਲਾ ਪਿਆਰਾ ਬਚਪਨ, ਰੰਗ-ਰੰਗੀਲਾ ਨਿਆਰਾ ਬਚਪਨ। ਮਾਂ ਦੀ ਲੋਰੀ ਸੁਣ ਕੇ ਸੌਂਦਾ, ਹੈ ਅੱਖੀਆਂ ਦਾ ਤਾਰਾ ਬਚਪਨ। ਤੁਰਨਾ ਸਿੱਖਦਾ 

ਆਓ ਵਾਅਦਾ ਨਿਭਾਉਣਾ ਸਿੱਖੀਏ

Posted On July - 16 - 2016 Comments Off on ਆਓ ਵਾਅਦਾ ਨਿਭਾਉਣਾ ਸਿੱਖੀਏ
ਗੱਲ ਸਾਲ 1989 ਦੀ ਹੈ। ਅਰਮੇਨੀਆ ਮੁਲਕ ਵਿੱਚ 8.2 ਤੀਬਰਤਾ ਵਾਲਾ ਭੁਚਾਲ ਆਇਆ ਜਿਸ ਨਾਲ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਅਤੇ ਲਗਪਗ 30,000 ਲੋਕ ਚਾਰ ਮਿੰਟਾਂ ’ਚ ਹੀ ਮਾਰੇ ਗਏ। ਇਹ ਚਾਰ ਮਿੰਟ ਗੁਜ਼ਰਨ ਤੋਂ ਬਾਅਦ ਇੱਕ ਜੋੜਾ ਜੋ ਇਸ ਹੋਣੀ ਤੋਂ ਬਚ ਗਿਆ ਸੀ, ਆਪਣੇ ਬੱਚੇ ਬਾਰੇ ਸੋਚ ਕੇ ਪ੍ਰੇਸ਼ਾਨ ਹੋ ਗਿਆ ਜਿਸ ਨੂੰ ਪਿਤਾ ਸਵੇਰੇ ਹੀ ਸਕੂਲ ਛੱਡ ਕੇ ਆਇਆ ਸੀ। ਉਹ ....

ਸੂਰਜ ਦਾ ਨਵਾਂ ਘਰ

Posted On July - 16 - 2016 Comments Off on ਸੂਰਜ ਦਾ ਨਵਾਂ ਘਰ
ਪੁਰਾਣੇ ਸਮੇਂ ਦੀ ਗੱਲ ਹੈ ਕਿ ਸੂਰਜ ਤੇ ਪਾਣੀ ਇਕੱਠੇ ਰਹਿੰਦੇ ਸਨ। ਉਹ ਦੋਵੇਂ ਪੱਕੇ ਮਿੱਤਰ ਸਨ। ਰੋਜ਼ ਸੂਰਜ ਹੀ ਪਾਣੀ ਦੇ ਘਰ ਜਾਂਦਾ ਸੀ। ਇੱਕ ਦਿਨ ਸੂਰਜ ਨੇ ਪਾਣੀ ਨੂੰ ਕਿਹਾ, ‘‘ਪਾਣੀ ਮਿੱਤਰ, ਤੂੰ ਮੇਰੇ ਘਰ ਕਿਉਂ ਨਹੀਂ ਆਉਂਦਾ?’’ ਪਾਣੀ ਨੇ ਜਵਾਬ ਦਿੱਤਾ, ‘‘ਮੇਰਾ ਪਰਿਵਾਰ ਬਹੁਤ ਵੱਡਾ ਹੈ, ਜੇ ਅਸੀਂ ਸਾਰੇ ਲੋਕ ਤੇਰੇ ਘਰ ਆ ਗਏ ਤਾਂ ਤੈਨੂੰ ਆਪਣਾ ਘਰ ਛੱਡਣਾ ਪੈ ਜਾਵੇਗਾ।’’ ....

ਅਬਾਬੀਲ/ਤਾਰ ਪੂੰਝਾ

Posted On July - 16 - 2016 Comments Off on ਅਬਾਬੀਲ/ਤਾਰ ਪੂੰਝਾ
ਤਾਰ ਪੂੰਝਾ ਚਿੜੀਆਂ ਦਾ ਇਹ ਨਾਮ ਇਨ੍ਹਾਂ ਦੀ ਪੂਛ ’ਤੇ ਲੱਗੀਆਂ ਤਾਰਾਂ ਕਰਕੇ ਪਿਆ। ਇਸੇ ਤਾਰ ਵਰਗੇ ਪੂੰਝੇ ਕਰਕੇ ਇਨ੍ਹਾਂ ਨੂੰ ਅੰਗਰੇਜ਼ੀ ਵਿੱਚ ਵੀ ‘ਵਾਇਰ ਟੇਲ ਸਵੈਲੋ’ ਕਹਿੰਦੇ ਹਨ। ਇਨ੍ਹਾਂ ਦੇ ਪਰਿਵਾਰ ਨੂੰ ‘ਹਿਰੁਨਡੀਨੀਡੇਈ’ ਸੱਦਦੇ ਹਨ ਜਿਸ ਵਿੱਚ 83 ਜਾਤੀਆਂ ਦੇ ਪੰਛੀ ਹਨ ਜਿੰਨਾਂ ਸਾਰਿਆਂ ਨੂੰ ਅੰਗਰੇਜ਼ੀ ਵਿੱਚ ‘ਸਵੈਲੋਸ’, ‘ਸਵਿਫਟਸ’ ਜਾਂ ‘ਮਾਰਟਿਨਜ਼’ ਕਹਿੰਦੇ ਹਨ। ਇਸ ‘ਤਾਰ ਪੂੰਝੇ’ ਦਾ ਤਕਨੀਕੀ ਨਾਮ ‘ਹਿਰੰਨਡੁ ਸਮਿਥੀ ਫਿਲੀਫਿਰਾ’ ਹੈ। ....

ਬਾਲ ਕਿਆਰੀ

Posted On July - 16 - 2016 Comments Off on ਬਾਲ ਕਿਆਰੀ
ਕਿੱਧਰ ਗੁੰਮ ਗਏ ਖੇਲ ਲੁਕਣਮੀਟੀ ਤੇ ਗੁੱਲੀ ਡੰਡਾ, ਕਿੱਧਰ ਗੁੰਮ ਗਏ ਖੇਲ? ਨਜ਼ਰ ਕਿਤੇ ਹੁਣ ਆਉਂਦੀ ਕਿਉਂ ਨਾ, ਬੱਚਿਆਂ ਵਾਲੀ ‘ਰੇਲ’। ਨਾ ਘੁੱਤੀ, ਨਾ ਬੰਟੇ ਦਿਸਦੇ, ਨਾ ਪੀਚੋ, ਨਾ ਕਿੱਕਲੀ। ਕੋਈ ਬਣਦਾ ਰਾਜਾ ਰਾਣੀ, ਜਾਂ ਬਣਦਾ ਫੁੱਲ ਤਿਤਲੀ। ਰੱਸੀ ਖਿੱਚਣਾ, ਊਠਕ ਬੈਠਕ ਜਾਂ ਫਿਰ ਹੈੱਡ ਕਿ ਟੇਲ? ਲੁਕਣਮੀਟੀ ਤੇ ਗੁੱਲੀ ਡੰਡਾ, ਕਿੱਧਰ ਗੁੰਮ ਗਏ ਖੇਲ? ਕੂਕਾਂ ਕਾਂਗੜੇ ਤੇ ਗਲੀਆਂ ਵਿੱਚ, ਚੱਲਦੀ ਸੀ ਪਿੱਲ ਚੋਟ। ਖ਼ੂਬ ਹਾਰਦੇ ਜਿੱਤਦੇ ਸਾਂ, ਇੱਕ ਦੂਜੇ ਤੋਂ ਅਖਰੋਟ। ‘ਰਾਜਾ’ ਵੀ ਝੱਟ ‘ਚੋਰ’ 

ਸੌਦਾਗਰ ਦੀ ਬੁਝਾਰਤ

Posted On July - 9 - 2016 Comments Off on ਸੌਦਾਗਰ ਦੀ ਬੁਝਾਰਤ
ਬਾਲ ਕਹਾਣੀ ਵਿਪਨ ਜਲਾਲਾਬਾਦੀ ਬਹੁਤ ਪੁਰਾਣੀ ਗੱਲ ਹੈ ਕਿ ਕਿਸੇ ਦੇਸ਼ ਦਾ ਰਾਜਾ ਬਹੁਤ ਹੀ ਬਹਾਦਰ ਅਤੇ ਸਿਆਣਾ ਸੀ। ਉਸ ਦੇ ਸਾਰੇ ਦਰਬਾਰੀ, ਸੈਨਾਪਤੀ ਅਤੇ ਵਜ਼ੀਰ ਵੀ ਬਹੁਤ ਬੁੱਧੀਮਾਨ ਸਨ। ਇੱਕ ਦਿਨ ਉਨ੍ਹਾਂ ਦੇ ਰਾਜ ਵਿੱਚ ਇੱਕ ਸੌਦਾਗਰ ਆਇਆ। ਉਹ ਰਾਜ ਮਹੱਲ ਵੱਲ ਚੱਲ ਪਿਆ। ਉਸ ਨੇ ਬਾਹਰ ਪਹਿਰੇਦਾਰਾਂ ਨੂੰ ਦੱਸਿਆ ਕਿ ਮੈਂ ਇੱਕ ਸੌਦਾਗਰ ਹਾਂ, ਮੈਂ ਰਾਜੇ ਨੂੰ ਮਿਲਣਾ ਚਾਹੁੰਦਾ ਹਾਂ। ਪਹਿਰੇਦਾਰ ਅੰਦਰ ਗਏ ਅਤੇ ਰਾਜੇ ਨੂੰ ਸਾਰੀ ਗੱਲ ਦੱਸੀ। ਰਾਜਾ ਨੇ ਤੁਰੰਤ ਕਿਹਾ ਕਿ ਉਸ ਸੌਦਾਗਰ ਨੂੰ 

ਮੀਂਹ ਪੈਣ ਤੋਂ ਬਾਅਦ ਹਲਕੀ ਸੁਗੰਧ ਕਿਉਂ ਆਉਂਦੀ ਹੈ?

Posted On July - 9 - 2016 Comments Off on ਮੀਂਹ ਪੈਣ ਤੋਂ ਬਾਅਦ ਹਲਕੀ ਸੁਗੰਧ ਕਿਉਂ ਆਉਂਦੀ ਹੈ?
ਬੱਚਿਓ, ਮੀਂਹ ਪੈਣ ਸਮੇਂ ਜਾਂ ਕੁਝ ਸਮੇਂ ਬਾਅਦ ਹਵਾ ਵਿੱਚੋਂ ਹਲਕੀ ਜਿਹੀ ਸੁਗੰਧ ਆਉਂਦੀ ਹੈ। ਆਮ ਤੌਰ ’ਤੇ ਇਹ ਗਰਮੀਆਂ ਦੇ ਮੌਸਮ ਵਿੱਚ ਆਉਂਦੀ ਹੈ। ਅਜਿਹਾ ਇਸ ਕਰਕੇ ਹੁੰਦਾ ਹੈ ਕਿਉਂਕਿ ਧਰਤੀ ’ਤੇ ਮਿੱਟੀ ਵਿੱਚ ਬਹੁਤ ਸਾਰੇ ਬੈਕਟੀਰੀਆ ਰਹਿੰਦੇ ਹਨ। ਗਰਮ ਵਾਤਾਵਰਨ ਵਿੱਚ ਐਕਟਿਨੋ ਬੈਕਟੀਰੀਆ ਕਾਰਬਨਿਕ ਪਦਾਰਥਾਂ ਦਾ ਅਪਘਟਨ ਕਰਦੇ ਹਨ ਜਾਂ ਸਰਲ ਪਦਾਰਥਾਂ ਵਿੱਚ ਤੋੜ ਦਿੰਦੇ ਹਨ, ਜਿਸ ਕਾਰਨ ਖ਼ਾਸ ਰਸਾਇਣ ਪੈਦਾ ਹੁੰਦਾ ਹੈ। ਇਸ ਰਸਾਇਣ ਦਾ ਨਾਂ ਕੀਊਸਮਿਨ ਹੈ। ਇਹ ਰਸਾਇਣ ਉੱਡਣਸ਼ੀਲ ਹੈ। 

ਬਾਲ ਕਿਆਰੀ

Posted On July - 9 - 2016 Comments Off on ਬਾਲ ਕਿਆਰੀ
ਆਇਆ ਕਿੱਧਰੋਂ ਇਹ ਮੀਂਹ ਪਏ ਕਿੱਧਰੋਂ ਗੜੇ, ਕੁਝ ਪਾ ਲਏ ਪਰਾਤ, ਕੁਝ ਹੱਥਾਂ ’ਚ ਫੜੇ। ਕੁਝ ਹੱਥਾਂ ਉੱਤੇ ਚੁੱਕੇ, ਕੁਝ ਜੇਬਾਂ ਵਿੱਚ ਪਾਏ, ਕੁਝ ਆਪ ਅਸੀਂ ਖਾਧੇ, ਕੁਝ ਦਾਦੀ ਨੂੰ ਖੁਆਏ। ਵੇਖੀ ਛੱਤ ਹੋਈ ਚਿੱਟੀ, ਜਦੋਂ ਕੋਠੇ ’ਤੇ ਚੜ੍ਹੇ। ਆਇਆ ਕਿੱਧਰੋਂ ਇਹ ਮੀਂਹ, ਪਏ ਕਿੱਧਰੋਂ ਗੜੇ। ਹਾੜ੍ਹ ਵਿੱਚ ਕਿੰਜ ਆਇਆ, ਉੱਤਰ ਸਿਆਲ ਵੇਖੋ, ਵੱਜ ਰਹੇ ਦੰਦ ਆਪੇ, ਕਿਵੇਂ ਦੰਦਾਂ ਨਾਲ ਵੇਖੋ। ਬੰਦ ਹੋ ਗਏ ਪੱਖੇ, ਹੋ ਗਏ ਕੂਲਰ ਖੜੇ, ਆਇਆ ਕਿੱਧਰੋਂ ਇਹ ਮੀਂਹ, ਪਏ ਕਿੱਧਰੋਂ ਗੜੇ। ਅੱਧੀ ਰਾਤ ਤਕ ਜਿਹੇ ਸੀ, ਠਹਾਕੇ 

ਚੂਹੇ ਦਾ ਪਿੱਛਾ ਕਿਉਂ ਕਰਦੀ ਹੈ ਬਿੱਲੀ?

Posted On July - 9 - 2016 Comments Off on ਚੂਹੇ ਦਾ ਪਿੱਛਾ ਕਿਉਂ ਕਰਦੀ ਹੈ ਬਿੱਲੀ?
ਡਾ. ਹਰਬੰਸ ਸਿੰਘ ਚਾਵਲਾ ਨਾਈਜੀਰੀਆ (ਦੱਖਣੀ ਅਫ਼ਰੀਕਾ) ਦੇ ਲੋਕ ਦੱਸਦੇ ਹਨ ਕਿ ਉਨ੍ਹਾਂ ਦੇ ਦੇਸ਼ ਵਿੱਚ ਇੱਕ ਰਾਜਾ ਰਾਜ ਕਰਦਾ ਸੀ। ਉਹ ਸੁਭਾਅ ਦਾ ਬੜਾ ਸਖ਼ਤ ਸੀ ਪਰ ਤਾਂ ਵੀ ਉਸ ਨੇ ਕਈ ਛੋਟੇ ਜਾਨਵਰ ਪਾਲ ਰੱਖੇ ਸਨ ਜਿਨ੍ਹਾਂ ਨੂੰ ਉਹ ਬਹੁਤ ਪਿਆਰ ਕਰਦਾ ਸੀ। ਇਨ੍ਹਾਂ ਜੀਵ-ਜੰਤੂਆਂ ਵਿੱਚ ਹੀ ਇੱਕ ਬਿੱਲੀ ਅਤੇ ਇੱਕ ਚੂਹਾ ਵੀ ਸਨ ਜੋ ਸਦਾ  ਰਾਜੇ ਦੇ ਨਾਲ ਹੀ ਰਹਿੰਦੇ ਸਨ। ਬਿੱਲੀ ਘਰ ਸੰਭਾਲਦੀ ਸੀ ਤੇ ਚੂਹਾ ਘਰ ਦੀ ਨਿਗਰਾਨੀ ਕਰਦਾ ਸੀ। ਰਾਜੇ ਨੇ ਉਨ੍ਹਾਂ ਨੂੰ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ 

ਪੰਜਾਬੀ ਬਾਲ ਸਾਹਿਤ ਵਿੱਚ ਨਰਸਰੀ ਗੀਤ

Posted On July - 9 - 2016 Comments Off on ਪੰਜਾਬੀ ਬਾਲ ਸਾਹਿਤ ਵਿੱਚ ਨਰਸਰੀ ਗੀਤ
ਅਵਤਾਰ ਸਿੰਘ ਸੰਧੂ ਬਾਲ ਸਾਹਿਤ, ਉਹ ਮੌਖਿਕ ਜਾਂ ਲਿਖਤੀ ਰਚਨਾ ਹੁੰਦੀ ਹੈ ਜਿਸ ਨੂੰ ਪੜ੍ਹ ਕੇ ਜਾਂ ਸੁਣ ਕੇ ਬਾਲ ਖ਼ੁਸ਼ ਹੁੰਦਾ ਹੈ। ਜੇ ਉਹ ਉਸ ਵਿੱਚੋਂ ਕੋਈ ਸਿੱਖਿਆ ਗ੍ਰਹਿਣ ਕਰਦਾ ਹੈ ਤਾਂ ਇਹ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੈ। ਹੁਣ ਸੁਆਲ ਪੈਦਾ ਹੁੰਦਾ ਹੈ ਕਿ ਬਾਲ ਸਾਹਿਤ ਕਿਉਂ ਪੜ੍ਹਨਾ ਚਾਹੀਦਾ ਹੈ? ਸਾਡੀਆਂ ਜੋ ਇਨਸਾਨੀ ਨੈਤਿਕ ਕਦਰਾਂ ਕੀਮਤਾਂ ਹਨ, ਉਨ੍ਹਾਂ ਦੀ ਬੁਨਿਆਦ ਜਨਮ ਸਮੇਂ ਹੀ ਬੱਚੇ ਦੇ ਮਨ ਵਿੱਚ ਰੱਖ ਹੋ ਜਾਂਦੀ ਹੈ ਅਤੇ ਉਸ ਬੁਨਿਆਦ ਨੂੰ ਬਾਲ ਸਾਹਿਤ ਪੱਕਿਆਂ ਕਰਦਾ 

ਕੋਇਲ ਤੇ ਕਾਂ ਦੀ ਕਹਾਣੀ, ਜਿਹੜੀ ਸਦੀਆਂ ਪੁਰਾਣੀ

Posted On July - 2 - 2016 Comments Off on ਕੋਇਲ ਤੇ ਕਾਂ ਦੀ ਕਹਾਣੀ, ਜਿਹੜੀ ਸਦੀਆਂ ਪੁਰਾਣੀ
ਅੰਡਿਆਂ ਅਤੇ ਬੱਚਿਆਂ ਦੀ ਸੰਭਾਲ ਲਈ ਪੰਛੀਆਂ ਨੂੰ ਅੰਡੇ ਦੇਣ ਦੀ ਰੁੱਤੇ ਆਲ੍ਹਣਿਆਂ ਦੀ ਸਖ਼ਤ ਲੋੜ ਮਹਿਸੂਸ ਹੁੰਦੀ ਹੈ। ਇਸ ਲਈ ਲਗਪਗ ਹਰ ਪੰਛੀ ਉਪਯੁਕਤ ਸਮੇਂ ਆਲ੍ਹਣਾ ਬਣਾਉਂਦਾ ਹੈ। ....

ਬਾਲ ਕਿਆਰੀ

Posted On July - 2 - 2016 Comments Off on ਬਾਲ ਕਿਆਰੀ
ਬੜੀ ਪਿਆਰੀ ਮੇਰੀ ਮਾਂ ਸਭ ਤੋਂ ਨਿਆਰੀ ਮੇਰੀ ਮਾਂ। ....

ਇਮਾਨਦਾਰ ਨੌਕਰ

Posted On July - 2 - 2016 Comments Off on ਇਮਾਨਦਾਰ ਨੌਕਰ
ਸੀਤ ਵਣ ਵਿੱਚ ਬੀਰੂ ਨਾਂ ਦਾ ਇੱਕ ਹਿਰਨ ਰਹਿੰਦਾ ਸੀ। ਜਦੋਂ ਉਸ ਨੂੰ ਪੜ੍ਹ-ਲਿਖ ਕੇ ਵੀ ਕੋਈ ਨੌਕਰੀ ਨਾ ਮਿਲੀ ਤਾਂ ਉਸ ਨੇ ਆਪਣੀ ਪਤਨੀ ਦੀ ਸਲਾਹ ਨਾਲ ਆਪਣੇ ਹੀ ਮੁਹੱਲੇ ’ਚ ਕਰਿਆਨੇ ਦੀ ਦੁਕਾਨ ਕਰ ਲਈ। ਉਹ ਬਹੁਤ ਇਮਾਨਦਾਰ ਤੇ ਮਿਹਨਤੀ ਸੀ। ਹੌਲੀ-ਹੌਲੀ ਮਿਹਨਤ ਕੀਤੀ ਰਾਸ ਆ ਗਈ ਅਤੇ ਉਸ ਦੀ ਦੁਕਾਨ ’ਤੇ ਕਾਫ਼ੀ ਗਾਹਕ ਪੈਣ ਲੱਗ ਪਏ। ਇਸ ਤਰ੍ਹਾਂ ਉਸ ਦਾ ਕੰਮ ਕਾਫ਼ੀ ....

ਸਬਕ

Posted On July - 2 - 2016 Comments Off on ਸਬਕ
ਇੱਕ ਵਾਰ ਦੀ ਗੱਲ ਹੈ ਕਿ ਇੱਕ ਪਹਾੜੀ ਦੀ ਚੋਟੀ ’ਤੇ ਇੱਕ ਮਿੰਨੀ ਨਾਂ ਦੀ ਚਿੜੀ ਦਾ ਆਲ੍ਹਣਾ ਸੀ। ਉਸ ਦੇ ਨਾਲ ਉਸ ਦੀ ਇੱਕ ਸਹੇਲੀ ਟਿੰਨੀ ਰਹਿੰਦੀ ਸੀ। ਆਲ੍ਹਣੇ ਵਿੱਚ ਮਿੰਨੀ ਦੇ ਬੋਟ ਵੀ ਸਨ। ਇੱਕ ਦਿਨ ਟਿੰਨੀ ਨੂੰ ਕਿਸੇ ਕੰਮ ਕਾਰਨ ਕਿਤੇ ਬਾਹਰ ਜਾਣਾ ਪੈ ਗਿਆ ਤੇ ਮਿੰਨੀ ਨੇ ਵੀ ਬੋਟਾਂ ਲਈ ਚੋਗਾ ਚੁਗਣ ਜਾਣਾ ਸੀ। ਉਹ ਬੱਚਿਆਂ ਨੂੰ ਸਮਝਾਉਣ ਲੱਗੀ ਕਿ ਤੁਸੀਂ ....

ਬਾਲ ਕਿਆਰੀ

Posted On June - 25 - 2016 Comments Off on ਬਾਲ ਕਿਆਰੀ
ਬਾਂਦਰ ਵੰਡ ਇੱਕ ਵਾਰੀ ਕੁਝ ਘਰਾਂ ਦੇ ਲਾਗੇ, ਬਿੱਲੀਆਂ ਸਨ ਦੋ ਰਹਿੰਦੀਆਂ, ਆਪਸ ਦੇ ਵਿੱਚ ਸਾਂਝ ਸੀ ਗੂੜ੍ਹੀ, ’ਕੱਠੀਆਂ ਉੱਠਦੀਆਂ ਬਹਿੰਦੀਆਂ। ਇੱਕ ਦਿਨ ਭੋਜਨ ਲੱਭਣ ਗਈਆਂ, ਦੋਵੇਂ ਬਣ ਕੇ ਜੋਟੀ, ਮਿਲ ਗਈ  ਆਖ਼ਰ ਕਿਸੇ ਦੇ ਘਰ ’ਚੋਂ, ਦੋਹਾਂ ਨੂੰ ਇੱਕ ਰੋਟੀ। ਬਿੱਲੀਆਂ ਦੋ ਸਨ, ਰੋਟੀ ਇੱਕ ਸੀ; ਸੋਚਣ ਕਿੰਜ ਵੰਡੀ ਪਾਈਏ? ਤਾਂ ਜੋ ਸਬਰ ਸ਼ੁਕਰ ਨਾਲ ਖਾ ਕੇ, ਛੇਤੀ ਘਰ ਮੁੜ ਜਾਈਏ। ਇੱਕ ਦੂਜੀ ਨਾਲ ਨਹੀਂ ਸੀ ਕਰਨੀ, ਚਾਹੁੰਦੀਆਂ ਬੇਇਨਸਾਫ਼ੀ, ਕਹਿੰਦੀਆਂ ਪੂਰਾ ਹਿੱਸਾ ਮਿਲ ਜਾਏ, ਏਨਾ ਹੀ ਬਸ ਕਾਫ਼ੀ। ਰਾਹ 

ਲੇਲੇ ਦੀ ਸਿਆਣਪ

Posted On June - 25 - 2016 Comments Off on ਲੇਲੇ ਦੀ ਸਿਆਣਪ
ਬਾਲ ਕਹਾਣੀ ਬਹਾਦਰ ਸਿੰਘ ਗੋਸਲ ਭੇਡ ਦੇ ਬੱਚੇ ਕਲਿਆਣ ਲੇਲੇ ਨੂੰ ਸਕੂਲੋਂ ਗਰਮੀ ਦੀਆਂ ਛੁੱਟੀਆਂ ਹੋ ਗਈਆਂ ਸਨ। ਹੁਣ ਉਹ ਹਰ ਰੋਜ਼ ਆਪਣੀ ਮਾਂ ਭੇਡ ਨੂੰ ਉਸ ਨੂੰ ਨਾਨੀ ਦੇ ਘਰ ਭੇਜਣ ਲਈ ਆਖ ਤੰਗ ਕਰਦਾ। ਕਲਿਆਣ ਦੀ ਨਾਨੀ ਦਾ ਘਰ ਜੰਗਲ ਤੋਂ ਪਾਰ ਸੀ। ਇਸ ਲਈ ਉਸ ਦੀ ਮਾਂ ਉਸ ਨੂੰ ਭੇਜਣ ਲਈ ਹਾਮੀ ਨਾ ਭਰਦੀ। ਇੱਕ ਦਿਨ ਜਦੋਂ ਕਲਿਆਣ ਅੜ ਕੇ ਬੈਠ ਗਿਆ ਤਾਂ ਮਾਂ ਨੇ ਕਿਹਾ, ‘‘ਬੇਟਾ, ਤੈਨੂੰ ਪਤਾ ਏ ਨਾ, ਤੇਰੀ ਨਾਨੀ ਦੇ ਘਰ ਜਾਣ ਲਈ ਸੰਘਣਾ ਜੰਗਲ ਪਾਰ ਕਰਨਾ ਪਵੇਗਾ ਜੋ ਖਤਰੇ ਤੋਂ ਖਾਲੀ ਨਹੀਂ। ਹੁਣ 

ਵਿਗਿਆਨਕ ਕਵਿਤਾ

Posted On June - 25 - 2016 Comments Off on ਵਿਗਿਆਨਕ ਕਵਿਤਾ
ਅੰਬਰ ਦੇ ਵਿੱਚ ਚੜ੍ਹ ਪਵੇ, ਜਦੋਂ ਘਟਾ ਘਨਘੋਰ। ਨ੍ਹੇਰੀ ਝੱਖੜ ਝੁੱਲਦੇ, ਕੂ ਕੂ ਕੂਕਣ ਮੋਰ। ਮੈਂ ਬੱਦਲਾਂ ’ਚੋਂ ਜਨਮੀ, ਗਰਜ਼ਾਂ ਕਰਦੀ ਸ਼ੋਰ। ਗਰਜ਼ ਸੁਣੇਂਦੀ ਮਗਰੋਂ ਮੇਰੀ, ਪਹਿਲਾਂ ਪਏ ਲਿਸ਼ਕੋਰ। ਬੈਂਜਾਮਿਨ ਸੀ ਮੀਂਹ ਵਾਲੇ ਦਿਨ, ਰਿਹਾ ਪਤੰਗ ਉਡਾ। ਗਿੱਲੀ ਰੇਸ਼ਮ ਡੋਰ ’ਚੋਂ, ਮੈਂ ਚੁਪਕੇ ਗਈ ਆ। ....
Page 10 of 101« First...6789101112131415...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.