ਇਟਲੀ ਦੇ ਰਾਜਦੂਤ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ !    ਨਾਈਟ ਕਲੱਬ ਹਮਲੇ ਦੇ ਮਸ਼ਕੂਕ ਨੇ ਜੁਰਮ ਕਬੂਲਿਆ !    ਆਜ਼ਾਦ ਉਮੀਦਵਾਰ ਨੇ 85 ਸੌ ਦੇ ਸਿੱਕਿਆਂ ਨਾਲ ਭਰੀ ਜ਼ਾਮਨੀ !    ਸੈਲਫੀ ਮਾਮਲੇ ’ਚ ਸ਼ਹਾਬੂਦੀਨ ਖ਼ਿਲਾਫ਼ ਕੇਸ ਦਰਜ !    ਪ੍ਰਾਈਵੇਟ ਬਿਲਡਰ ਨੂੰ ਦਸ ਲੱਖ ਦਾ ਜੁਰਮਾਨਾ !    ਮਲੇਰਕੋਟਲਾ ਦਾ ਖ਼ੂਨੀ ਸਾਕਾ !    ਮਹਾਨ ਗ਼ਦਰੀ ਯੋਧਾ ਸੀ ਤੇਜਾ ਸਿੰਘ ਸਫ਼ਰੀ ਸਰਾਭਾ !    ਪਰਜਾ ਮੰਡਲ ਲਹਿਰ ਦੇ ਸੰਸਥਾਪਕ ਸੇਵਾ ਸਿੰਘ ਠੀਕਰੀਵਾਲਾ !    ਸ੍ਰੀਨਗਰ ਦਾ ਸ਼ੰਕਰਾਚਾਰੀਆ ਮੰਦਰ !    ਦੇਸ਼ ਭਗਤੀ ਤੇ ਰੂਹਾਨੀਅਤ ਦਾ ਸੁਮੇਲ !    

ਬਾਲ ਫੁਲਵਾੜੀ › ›

Featured Posts
ਅਰਸ਼ ਸਮਝ ਗਈ

ਅਰਸ਼ ਸਮਝ ਗਈ

ਬਾਲ ਕਹਾਣੀ ਅਮਰਜੀਤ ਸਿੰਘ ਮਾਨ ਅਰਸ਼ ਚੌਥੀ ਵਿੱਚ ਪੜ੍ਹਦੀ ਇੱਕ ਪਿਆਰੀ ਬੱਚੀ ਸੀ। ਉਹ ਹਰੇਕ ਸਾਲ ਛੁੱਟੀਆਂ ਵਿੱਚ ਆਪਣੇ ਨਾਨਕੇ ਘਰ ਜ਼ਰੂਰ ਜਾਂਦੀ ਸੀ। ਨਾਨਕੇ ਘਰ ਸਾਰੇ ਉਸ ਨੂੰ ਬਹੁਤ ਪਿਆਰ ਕਰਦੇ ਸਨ। ਖ਼ਾਸ ਕਰਕੇ ਉਸ ਦਾ ਮਾਮਾ ਜੋ ਇੱਕ ਸਕੂਲ ਅਧਿਆਪਕ ਸੀ। ਅਰਸ਼ ਵੀ ਹੋਰਾਂ ਨਾਲੋਂ ਆਪਣੇ ਮਾਮੇ ਨੂੰ ਜ਼ਿਆਦਾ ਮੋਹ ...

Read More

ਬਾਲ ਕਿਆਰੀ

ਬਾਲ ਕਿਆਰੀ

ਸਲੇਟਾਂ ਹੁਣ ਕੀਹਨੂੰ ਨੇ ਯਾਦ ਸਲੇਟਾਂ, ਐਨੇ ਵਰ੍ਹਿਆਂ ਬਾਅਦ ਸਲੇਟਾਂ। ਲੈਂਦੇ ਤਦ ਬੱਤੀਆਂ ਦੀ ਡੱਬੀ, ਕਰਦੀਆਂ ਜਦ ਫ਼ਰਿਆਦ ਸਲੇਟਾਂ। ਨੋਟ ਬਚਾਉਂਦੀਆਂ ਸਨ ਮਾਪਿਆਂ ਦੇ, ਤਾਂ ਹੀ ਲੈਂਦੀਆਂ ਦਾਦ ਸਲੇਟਾਂ। ਮੇਟ ਦਿਓ ਝੱਟ ਗ਼ਲਤ ਅੱਖਰ ਨੂੰ, ਇਸ ਪੱਖੋਂ ਆਜ਼ਾਦ ਸਲੇਟਾਂ। ਕਲਮ, ਦਵਾਤ, ਫੱਟੀਆਂ ਦੇ ਨਾਲ, ਛੇੜੀ ਰੱਖਦੀਆਂ ਨਾਦ ਸਲੇਟਾਂ। ਕੰਨੀ ਨਾਲ ਵਧਾ ਲੈਂਦੀਆਂ ਸਨ, ਆਪਣੀ ਹੋਰ ਮਿਆਦ ਸਲੇਟਾਂ। ਪੱਥਰ ਦੀਆਂ ਛੇਤੀ ਦੇਣੇ, ਹੁੰਦੀਆਂ ਸਨ ਬਰਬਾਦ ...

Read More

ਪ੍ਰਦੂਸ਼ਣ ਮਾਪਣ ਦਾ ਯੰਤਰ ਵੀ ਹੈ ਗਊ ਬਗਲਾ

ਪ੍ਰਦੂਸ਼ਣ ਮਾਪਣ ਦਾ ਯੰਤਰ ਵੀ ਹੈ ਗਊ ਬਗਲਾ

ਪੁਸ਼ਪਿੰਦਰ ਜੈ ਰੂਪ ਸੰਪਰਕ: 98140-05552 ਮੈਂ ਆਪਣੇ ਨਾਨਕੇ ਪਿੰਡ ਮੱਝਾਂ ਦੇ ਪੈਰਾਂ ਕੋਲ 10-12 ਚਿੱਟੇ ਰੰਗ ਦੇ ਬਗਲੇ ਛੜੱਪੇ ਅਤੇ ਝਪੱਟੇ ਮਾਰਦੇ ਮੱਝਾਂ ਦੇ ਤੁਰਨ ਨਾਲ ਘਾਹ ਵਿੱਚੋਂ ਉੱਡ ਰਹੇ ਕੀੜੇ-ਮਕੌੜੇ ਬੋਚਕੇ ਖਾਂਦੇ ਦੇਖੇ। ਇਨ੍ਹਾਂ ਨੂੰ ‘ਗਊ ਬਗਲਾ’ ਆਖਿਆ ਜਾਂਦਾ ਹੈ। ਇਹ ਏਸ਼ੀਆਈ ਦੇਸ਼ਾਂ ਦੀ ਉਪਜ ਹੈ, ਪਰ ਹੁਣ ਤਕਰੀਬਨ ਸਾਰੀ ਦੁਨੀਆਂ ...

Read More

ਬਹੁਤ ਗੁਣਕਾਰੀ ਹੈ ਮੂੰਗਫ਼ਲੀ

ਬਹੁਤ ਗੁਣਕਾਰੀ ਹੈ ਮੂੰਗਫ਼ਲੀ

ਬੱਚਿਓ, ਸਰਦੀਆਂ ਵਿੱਚ ਤੁਸੀਂ ਮੂੰਗਫ਼ਲੀ ਬੜੇ ਸਵਾਦ ਨਾਲ ਖਾਂਦੇ ਹੋ। ਇਹ ਸਿਹਤ ਲਈ ਬੜੀ ਲਾਭਦਾਇਕ ਹੁੰਦੀ ਹੈ। ਜਿਵੇਂ ਕੇ ਇਸ ਦੇ ਨਾਮ ਤੋਂ ਹੀ ਜ਼ਾਹਿਰ ਹੈ ਇਹ ਇੱਕ ਫ਼ਲੀਦਾਰ ਪੌਦਾ ਹੁੰਦਾ ਹੈ। ਇਹ ਆਮ ਕਰਕੇ ਸਾਰਾ ਸਾਲ ਆਸਾਨੀ ਨਾਲ ਉਪਲੱਬਧ ਰਹਿੰਦੀ ਹੈ। ਇਸ ਨੂੰ ਖਾਣ ਲਈ ਕਈ ਤਰੀਕਿਆਂ ਨਾਲ ਵਰਤਿਆ ...

Read More

ਬਿੱਲੀਆਂ ਦਾ ਵਚਿੱਤਰ ਸੰਸਾਰ

ਬਿੱਲੀਆਂ ਦਾ ਵਚਿੱਤਰ ਸੰਸਾਰ

ਸੁਖਮੰਦਰ ਸਿੰਘ ਤੂਰ ਬੱਚਿਓ! ਉਂਜ ਤਾਂ ਬਿੱਲੀਆਂ ਪੂਰੇ ਵਿਸ਼ਵ ਵਿੱਚ ਪਾਈਆਂ ਜਾਂਦੀਆਂ ਹਨ, ਪਰ ਸਭ ਤੋਂ ਡਰਾਉਣੀਆਂ ਬਿੱਲੀਆਂ ਉੱਤਰੀ ਅਮਰੀਕਾ ਦੇ ਸੰਘਣੇ ਜੰਗਲਾਂ ਵਿੱਚ ਵੇਖਣ ਨੂੰ ਮਿਲਦੀਆਂ ਹਨ। ਇਹ ਲੂੰਬੜੀ ਅਤੇ ਕੁੱਤੇ ਨੂੰ ਵੀ ਆਪਣੇ ਤਿੱਖੇ ਪੰਜਿਆਂ ਨਾਲ ਜ਼ਖ਼ਮੀ ਕਰ ਦਿੰਦੀਆਂ ਹਨ ਅਤੇ ਫਿਰ ਉਨ੍ਹਾਂ ਦਾ ਖ਼ੂਨ ਚੂਸਦੀਆਂ ਹਨ। ਇਸੇ ਕਰਕੇ ...

Read More

ਬਾਲ ਕਿਆਰੀ

ਬਾਲ ਕਿਆਰੀ

ਨਵਾਂ ਸਾਲ ਨਵਾਂ ਸਾਲ 2017 ਆਇਆ, ਬਾਲਾਂ ਲਈ ਸੁਗਾਤਾਂ ਲਿਆਇਆ। ਬਾਰਾਂ ਮਹੀਨੇ ਵਿੱਦਿਆ, ਖੁਸ਼ੀ ਖੇੜੇ, ਤਿੱਥ ਤਿਉਹਾਰਾਂ, ਮਨੋਰੰਜਨ ਕਰਵਾਇਆ। ਜਨਵਰੀ ’ਚ ਗਣਤੰਤਰ ਮਨਾਇਆ, ਫਰਵਰੀ ਬਸੰਤ ਰੁੱਤ ਲੈ ਆਇਆ। ਮਾਰਚ ’ਚ ਆਇਆ ਰੰਗਾਂ ਦਾ ਤਿਉਹਾਰ, ਹੋਲੀ ਹੈ ਹੋਲੀ, ਬਾਲ ਟੋਲੀਆਂ ਸ਼ੋਰ ਮਚਾਇਆ। ਅਪਰੈਲ ਮਹੀਨੇ ਸੋਨ ਰੰਗੀ ਕਣਕ ਘਰ ਆਈ, ਭੰਗੜੇ ਦੇ ਢੋਲ ’ਤੇ ਗੱਭਰੂਆਂ ਵਿਸਾਖੀ ਮਨਾਈ। ਜ਼ਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ...

Read More

ਅਸਲੀ ਖ਼ਜ਼ਾਨਾ

ਅਸਲੀ ਖ਼ਜ਼ਾਨਾ

ਬਾਲ ਕਹਾਣੀ ਗੁਰਚਰਨ ਸਿੰਘ ਇੱਕ ਦਿਨ ਰਾਜੇ ਕੋਲ ਇੱਕ ਜੋਤਿਸ਼ੀ ਆਇਆ। ਰਾਜੇ ਤੋਂ ਇਨਾਮ ਲੈਣ ਦੇ ਲਾਲਚ ਵਿੱਚ ਉਸ ਨੇ ਰਾਜੇ ਨੂੰ ਕਿਹਾ ਮਹਾਰਾਜ ‘ਮੈਂ ਆਪਣੀ ਦਿਵ ਦ੍ਰਿਸ਼ਟੀ ਰਾਹੀਂ ਦੇਖਿਆ ਹੈ ਕਿ ਤੁਹਾਡੇ ਰਾਜ ਵਿੱਚ ਕਿਸੇ ਥਾਂ ਬਹੁਤ ਵੱਡਾ ਖ਼ਜ਼ਾਨਾ ਦੱਬਿਆ ਹੋਇਆ ਹੈ। ਇਸ ਨੂੰ ਹਾਸਲ ਕਰਕੇ ਤੁਸੀਂ ਦੁਨੀਆਂ ਦੇ ਸਭ ਤੋਂ ...

Read More


 • ਅਰਸ਼ ਸਮਝ ਗਈ
   Posted On January - 14 - 2017
  ਅਰਸ਼ ਚੌਥੀ ਵਿੱਚ ਪੜ੍ਹਦੀ ਇੱਕ ਪਿਆਰੀ ਬੱਚੀ ਸੀ। ਉਹ ਹਰੇਕ ਸਾਲ ਛੁੱਟੀਆਂ ਵਿੱਚ ਆਪਣੇ ਨਾਨਕੇ ਘਰ ਜ਼ਰੂਰ ਜਾਂਦੀ ਸੀ। ਨਾਨਕੇ....
 • ਬਾਲ ਕਿਆਰੀ
   Posted On January - 14 - 2017
  ਹੁਣ ਕੀਹਨੂੰ ਨੇ ਯਾਦ ਸਲੇਟਾਂ, ਐਨੇ ਵਰ੍ਹਿਆਂ ਬਾਅਦ ਸਲੇਟਾਂ।....
 •  Posted On January - 14 - 2017
  ਬੱਚਿਓ, ਅਸਮਾਨ ਵਿੱਚ ਜਿਹੜੀ ਬਿਜਲੀ ਕੜਕਦੀ ਹੈ, ਉਹ ਕਿਵੇਂ ਪੈਦਾ ਹੁੰਦੀ ਹੈ, ਕਿੰਨੇ ਵੋਲਟ ਦੀ ਹੁੰਦੀ ਹੈ ਅਤੇ ਇਸ ਵਿੱਚੋਂ....
 • ਪ੍ਰਦੂਸ਼ਣ ਮਾਪਣ ਦਾ ਯੰਤਰ ਵੀ ਹੈ ਗਊ ਬਗਲਾ
   Posted On January - 14 - 2017
  ਮੈਂ ਆਪਣੇ ਨਾਨਕੇ ਪਿੰਡ ਮੱਝਾਂ ਦੇ ਪੈਰਾਂ ਕੋਲ 10-12 ਚਿੱਟੇ ਰੰਗ ਦੇ ਬਗਲੇ ਛੜੱਪੇ ਅਤੇ ਝਪੱਟੇ ਮਾਰਦੇ ਮੱਝਾਂ ਦੇ ਤੁਰਨ....

ਬਸ, ਪੰਜ ਮਿੰਟ

Posted On September - 3 - 2016 Comments Off on ਬਸ, ਪੰਜ ਮਿੰਟ
‘‘ਵਿਜੇ ਬੇਟਾ, ਕਣਕ ਪਿਹਾ ਲਿਆ। ਸਾਫ਼ ਕਰਕੇ ਪੀਪੇ ਵਿੱਚ ਰੱਖੀ ਐ।’’ ਮਾਂ ਨੇ ਕਮਰੇ ਦੀ ਦੇਹਲੀ ’ਤੇ ਆ ਕੇ ਕਿਹਾ। ਚਲਦੇ ਟੀ.ਵੀ. ਸਾਹਮਣੇ ਬੈਠੇ ਵਿਜੇ ਦੇ ਮੱਥੇ ’ਤੇ ਵੱਟ ਪੈ ਗਏ। ਉਸ ਨੇ ਕੋਈ ਜਵਾਬ ਨਾ ਦਿੱਤਾ। ‘‘ਸੁਣਿਆ ਨ੍ਹੀਂ ਤੂੰ? ਮੈਂ ਕਣਕ ਪਿਹਾਉਣ ਲਈ ਆਖਿਐ।’’ ਮਾਂ ਨੇ ਉੱਚੀ ਆਵਾਜ਼ ਵਿੱਚ ਕਿਹਾ। ....

ਬਾਲ ਕਿਆਰੀ

Posted On August - 29 - 2016 Comments Off on ਬਾਲ ਕਿਆਰੀ
ਟਿੱਡਾ ਅਤੇ ਕੀੜੀ ਇੱਕ ਟਿੱਡਾ, ਇੱਕ ਸੀ ਕੀੜੀ, ਜੰਗਲ ਦੇ ਵਿੱਚ ਰਹਿੰਦੇ। ਮਿਲਦੇ ਗਿਲਦੇ ਇੱਕ ਦੂਜੇ ਨੂੰ ਹੈਲੋ ਹਾਏ ਕਹਿੰਦੇ। ਨੇੜੇ ਨੇੜੇ ਹੀ ਸਨ ਉਨ੍ਹਾਂ ਦੇ ਘਰ, ਦੋਵਾਂ ਦੇ ਸੁਭਾਅ ਵਿੱਚ ਸੀ ਚੋਖਾ ਅੰਤਰ ਪਰ। ਟਿੱਡਾ ਬਹੁਤ ਸੀ ਆਲਸੀ, ਕਰਦਾ ਨਾ ਕੰਮਕਾਰ। ਇੱਧਰੋਂ ਉੱਧਰੋਂ ਖਾ ਪੀ ਕੇ ਲੈਂਦਾ ਸੀ ਡੰਗ ਸਾਰ। ਨੱਚਦਾ ਗਾਣੇ ਗਾਉਂਦਾ ਕਰਦਾ ਨਿੱਤ ਕਲੋਲ। ਆਪਣੇ ਸੰਗੀ ਸਾਥੀਆਂ ਨੂੰ ਕਰਦਾ ਟਿੱਚਰ ਮਖੌਲ। ਕੀੜੀ ਬੜੀ ਸੀ ਉੱਦਮੀ ਜਾਗੇ ਸੁਬ੍ਹਾ ਸਵੇਰ। ਸਾਰੇ ਕੰਮ ਮੁਕਾ ਕੇ ਬਹਿੰਦੀ ਸੀ ਉਹ 

ਬਾਲ ਕਿਆਰੀ

Posted On August - 27 - 2016 Comments Off on ਬਾਲ ਕਿਆਰੀ
 ਪੜ੍ਹਾਈ ਆ ਜਾ ਆੜੀ ਆਪਾਂ ਪੜ੍ਹੀਏ, ਸ਼ਰਾਰਤ ਆਪਾਂ ਕਦੇ ਨਾ ਕਰੀਏ। ਮਿਹਨਤ ਕਰਨੀ ਆਪਾਂ ਰੱਜ ਕੇ, ਸਫ਼ਲਤਾ ਆਉਂਦੀ ਵੇਖੀਂ ਭੱਜ ਕੇ। ਪੜ੍ਹ ਕੇ ਆਪਾਂ ਹੋਣਾ ਹੈਗਾ ਪਾਸ, ਨਕਲ ਦੇ ਉੱਤੇ ਨਾ ਰੱਖਣੀ ਆਸ। ਵੱਡਿਆਂ ਦਾ ਸਤਿਕਾਰ ਹੈ ਕਰਨਾ, ਛੋਟਿਆਂ ਨਾਲ ਪਿਆਰ ਹੈ ਕਰਨਾ। ਪੜ੍ਹ ਕੇ ਵੱਡੇ ਅਫ਼ਸਰ ਹੈ ਬਣਨਾ, ਮਾਪਿਆਂ ਦਾ ਨਾਂ ਰੌਸ਼ਨ ਕਰਨਾ। ਨਾਂ ਦੀ ਗੁੱਡੀ ਅੰਬਰੀਂ ਚੜ੍ਹਾੳਣੀ, ‘ਕੰਚਨ’ ਡੈਡੀ ਦੀ ਸ਼ਾਨ ਵਧਾਉਣੀ। – ਕੁਲਦੀਪ ਸਿੰਘ ਕੰਚਨ ਸੰਪਰਕ: 98553-56029  ਦੁਨੀਆਂ ਨੇ ਅੱਖੀਂ 

ਬੰਬੀ/ਭੁਜੰਗਾ

Posted On August - 27 - 2016 Comments Off on ਬੰਬੀ/ਭੁਜੰਗਾ
ਭੁਜੰਗਾ ਪੂਰੇ ਦਾ ਪੂਰਾ ਪਾਣੀ ਦੀ ਸਤਹਿ ਦੇ ਹੇਠ ਹੁੰਦਾ ਹੈ। ਬਸ, ਇਸ ਦੀ ਮਖਮਲੀ ਸਲੇਟੀ ਭੂਰੇ ਰੰਗ ਦੀ ਗਰਦਨ ਜਿਸ ਦੇ ਪਾਸਿਆਂ ਉੱਤੇ ਪੀਲੀਆਂ ਧਾਰੀਆਂ ਹੁੰਦੀਆਂ ਹਨ, ਛੋਟਾ ਜਿੰਨਾ ਸਿਰ ਅਤੇ ਨੇਜੇ ਵਰਗੀ ਚੁੰਝ ਹੀ ਪਾਣੀ ਤੋਂ ਬਾਹਰ ਦਿਸਦੇ ਹਨ। ਇਸ ਲਈ ਇਸ ਪੰਛੀ ਨੂੰ ਪਣਡੁੱਬੀ ਵੀ ਕਹਿੰਦੇ ਹਨ। ਇਸ ਦੇ ਨਾਲ ਇਸ ਨੂੰ ‘ਬੰਬੀ’ ਵੀ ਸੱਦਿਆ ਜਾਂਦਾ ਹੈ। ਇਸ ਦੀ ਸੱਪ ....

ਨੀਲੇ ਗਿੱਦੜ ਦੀ ਚਲਾਕੀ

Posted On August - 27 - 2016 Comments Off on ਨੀਲੇ ਗਿੱਦੜ ਦੀ ਚਲਾਕੀ
ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਗਿੱਦੜ ਘੁੰਮਦਾ ਹੋਇਆ ਸ਼ਹਿਰ ਵਿੱਚ ਆ ਵੜਿਆ। ਉੱਥੇ ਉਸ ਨੂੰ ਘੁੰਮਦੇ ਨੂੰ ਦੇਖ ਕੇ ਸ਼ਹਿਰ ਦੇ ਕੁੱਤੇ ਭੌਂਕਣ ਲੱਗੇ ਅਤੇ ਉਸ ਦੇ ਮਗਰ ਦੌੜ ਪਏ। ਦੌੜਦਾ ਹੋਇਆ ਗਿੱਦੜ ਲਲਾਰੀ ਦੇ ਰੰਗ ਵਾਲੇ ਮੱਟ ਵਿੱਚ ਡਿੱਗ ਪਿਆ। ਜਦੋਂ ਗਿੱਦੜ ਮੱਟ ਵਿੱਚੋਂ ਬਾਹਰ ਨਿਕਲਿਆ ਤਾਂ ਉਸ ਦਾ ਸਰੀਰ ਰੰਗ ਚੜ੍ਹਨ ਨਾਲ ਨੀਲਾ ਹੋ ਗਿਆ ਸੀ। ....

ਪਿੰਡ ਤੇ ਸ਼ਹਿਰ

Posted On August - 27 - 2016 Comments Off on ਪਿੰਡ ਤੇ ਸ਼ਹਿਰ
ਗਰਮੀ ਦੀਆਂ ਛੁੱਟੀਆਂ ਵਿੱਚ ਨੀਰਜ ਇੱਕ ਹਫ਼ਤਾ ਆਪਣੇ ਨਾਨਕੇ ਰਹਿ ਕੇ ਆਇਆ ਸੀ। ਉੱਥੇ ਰਹਿ ਕੇ ਉਸ ਨੇ ਆਪਣੇ ਮਾਮਾ-ਮਾਮੀ ਅਤੇ ਉਨ੍ਹਾਂ ਦੇ ਪੁੱਤ ਨਾਲ ਖ਼ੂਬ ਆਨੰਦ ਮਾਣਿਆ। ਉਹ ਦੋਵੇਂ ਹੀ ਪੰਜਵੀਂ ਜਮਾਤ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਇਕੱਠੇ ਬੈਠ ਕੇ ਆਪਣਾ ਛੁੱਟੀਆਂ ਵਾਲਾ ਕੰਮ ਮੁਕਾ ਲਿਆ ਸੀ। ਸ਼ਹਿਰ ਵਿੱਚ ਰਹਿੰਦੇ ਹੋਣ ਕਰਕੇ ਰੋਹਿਤ ਦਾ ਬਾਹਰ ਤਾਂ ਆਉਣਾ-ਜਾਣਾ ਘੱਟ ਸੀ ਪਰ ਘਰ ਵਿੱਚ ਮਨੋਰੰਜਨ ਦੇ ....

ਸੁਨਹਿਰੀ ਮੱਛੀ

Posted On August - 20 - 2016 Comments Off on ਸੁਨਹਿਰੀ ਮੱਛੀ
ਇੱਕ ਵਾਰ ਇੱਕ ਟਾਪੂ ’ਤੇ ਛੋਟੀ ਜਿਹੀ ਡਿੱਗੀ-ਢੱਠੀ ਝੌਂਪੜੀ ਵਿੱਚ ਇੱਕ ਬੁੱਢਾ ਆਦਮੀ ਤੇ ਔਰਤ ਰਹਿੰਦੇ ਸਨ। ਬੁੱਢਾ ਆਦਮੀ ਸਮੁੰਦਰ ਵਿੱਚ ਆਪਣਾ ਜਾਲ ਸੁੱਟਦਾ ਅਤੇ ਮੱਛੀਆਂ ਫੜਨ ਦੀ ਕੋਸ਼ਿਸ਼ ਕਰਦਾ। ਜੋ ਕੁਝ ਉਸ ਨੂੰ ਮਿਲਦਾ, ਉਸ ਨਾਲ ਉਨ੍ਹਾਂ ਦਾ ਗੁਜ਼ਾਰਾ ਮਸਾਂ ਹੀ ਹੁੰਦਾ। ....

ਹੰਕਾਰੀ ਹਾਥੀ

Posted On August - 20 - 2016 Comments Off on ਹੰਕਾਰੀ ਹਾਥੀ
ਇੱਕ ਜੰਗਲ ਵਿੱਚ ਕੋਈ ਵੀ ਸ਼ੇਰ ਨਹੀਂ ਸੀ ਪਰ ਉੱਥੇ ਇੱਕ ਬਹੁਤ ਵੱਡਾ ਤੇ ਹੰਕਾਰੀ ਹਾਥੀ ਰਹਿੰਦਾ ਸੀ ਜੋ ਹਰ ਰੋਜ਼ ਛੋਟੇ-ਛੋਟੇ ਜਾਨਵਰਾਂ ਤੇ ਪੰਛੀਆਂ ਨੂੰ ਮਾਰ ਦਿੰਦਾ ਸੀ। ਸਾਰੇ ਜਾਨਵਰ ਤੇ ਪੰਛੀ ਉਸ ਹਾਥੀ ਤੋਂ ਬਹੁਤ ਹੀ ਦੁਖੀ ਸਨ। ....

ਮੱਛਰ ਦੇ ਕੱਟਣ ਤੋਂ ਬਾਅਦ ਖੁਰਕ ਕਿਉਂ ਹੁੰਦੀ ਹੈ?

Posted On August - 20 - 2016 Comments Off on ਮੱਛਰ ਦੇ ਕੱਟਣ ਤੋਂ ਬਾਅਦ ਖੁਰਕ ਕਿਉਂ ਹੁੰਦੀ ਹੈ?
ਮੱਛਰ ਇੱਕ ਕੀਟ ਹੈ। ਮਾਦਾ ਮੱਛਰ ਹੀ ਮਨੁੱਖ ਨੂੰ ਕੱਟਦਾ ਹੈ। ਇਹ ਮਨੁੱਖ ਰਾਹੀਂ ਛੱਡੀ ਗਈ ਕਾਰਬਨ ਡਾਈਆਕਸਾਈਡ ਨੂੰ 100 ਫੁੱਟ ਦੀ ਦੂਰੀ ਤੋਂ ਮਹਿਸੂਸ ਕਰ ਲੈਂਦਾ ਹੈ। ਇਸ ਦੀ ਸੁੰਡ ਪਤਲੀ ਅਤੇ ਤਿੱਖੀ ਹੁੰਦੀ ਹੈ। ਇਸ ਦੀ ਸੁੰਡ ਵਿੱਚ ਦੋ ਨਲੀਆਂ ਹੁੰਦੀਆਂ ਹਨ। ....

ਬਾਲ ਕਿਆਰੀ

Posted On August - 20 - 2016 Comments Off on ਬਾਲ ਕਿਆਰੀ
ਹੱਸੀਏ ਹਸਾਈਏ ਅਸੀਂ ਕੀ? ਖ਼ੁਸ਼ੀ ਵਿੱਚ ਨੱਚੀਏ ਤੇ ਗਾਈਏ ਅਸੀਂ ਕੀ? ਦੱਸ ਦਾਦੀ, ਹੱਸੀਏ ਹਸਾਈਏ ਅਸੀਂ ਕੀ? ਟੀਕੇ ਬਿਨਾਂ ਮਿਲਦੀ ਨਾ ਮੱਝ ਸਾਡੀ  ਬੂਰੀ ਹੁਣ, ਲੱਗੇ ਨਾ ਸੁਆਦ ਤੇਰੀ ਕੁੱਟੀ ਹੋਈ ਚੂਰੀ ਹੁਣ। ਮਨਭਾਉਂਦੀ ਖੀਰ, ਦੱਸ ਖਾਈਏ ਅਸੀਂ ਕੀ? ਦੱਸ ਦਾਦੀ, ਹੱਸੀਏ ਹਸਾਈਏ ਅਸੀਂ ਕੀ? ਇੱਕ ਇਹ ਸਪੀਕਰਾਂ ਨੇ ਸਿਰ ਸਾਡਾ ਖਾ ਲਿਆ, ਦੂਜਾ ਲੰਮੇ ਹਾਰਨਾਂ ਨੇ ਲੰਮੇ ਸਾਨੂੰ ਪਾ ਲਿਆ। ਇਹਦੇ ਵਿੱਚ ਪੜ੍ਹੀਏ-ਪੜ੍ਹਾਈਏ ਅਸੀਂ ਕੀ? ਦੱਸ ਦਾਦੀ, ਹੱਸੀਏ ਹਸਾਈਏ ਅਸੀਂ ਕੀ? ਹੌਲੀ ਹੌਲੀ ਰੁੱਖਾਂ ਨੂੰ ਕੁਹਾੜੇ 

ਬਾਲ ਕਿਆਰੀ

Posted On August - 13 - 2016 Comments Off on ਬਾਲ ਕਿਆਰੀ
ਬਚਪਨ ਬਾਦਸ਼ਾਹੀ ਤੇ ਬੇਪਰਵਾਹੀ, ਨਿੱਘੀ ਗੋਦ ਹੰਢਾਵੇ ਬਚਪਨ। ਉਮਰਾਂ ਮੇਟੇ ਸਭਨਾਂ ਨੂੰ ਫਿਰ, ਤੋਤਲੇ ਬੋਲ ਬੁਲਾਵੇ ਬਚਪਨ। ਜੋ ਬੋਲੇ ਸੋ ਮਿਲਦਾ ਇਸ ਨੂੰ, ਆਪਣੇ ਬੋਲ ਪੁਗਾਵੇ ਬਚਪਨ। ਬਾਪੂ ਆਪਣੇ ਪੁੱਤਰਾਂ ਵਿੱਚੋਂ, ਆਪਣਾ ਖ਼ੁਦ ਹੰਢਾਵੇ ਬਚਪਨ। ਰੀਝਾਂ, ਖ਼ੁਸ਼ੀਆਂ, ਚਾਵਾਂ ਭਰਿਆ, ਮੈਥੋਂ ਦੂਰ ਨਾ ਜਾਵੇ ਬਚਪਨ। ਵੇਖੇ ਪਰਖੇ ਤੇ ਆਪਣੀ ਸਮਝੇ, ਹਵਾਈ ਕਿਲ੍ਹੇ ਬਣਾਵੇ ਬਚਪਨ। ਅਸਲੀ ਨਹੀਂ ਹੈ, ਫਿਰ ਵੀ ਅਸਲੀ, ਡੌਰੇਮੌਨ ਨੂੰ ਚਾਹਵੇ ਬਚਪਨ। ਭੁੱਖ ਪਿਆਸ ਨਾ ਇਸ ਨੂੰ ਲੱਗੇ, ਖੇਡਣ ਗਲੀਏਂ ਜਦ 

ਕਿੰਨੀ ਪਾਵਰ ਦਾ ਹੋਵੇ ਇਨਵਰਟਰ?

Posted On August - 13 - 2016 Comments Off on ਕਿੰਨੀ ਪਾਵਰ ਦਾ ਹੋਵੇ ਇਨਵਰਟਰ?
ਇੰਜ: ਰਾਜ ਕੁਮਾਰ ਅਗਰਵਾਲ ਇਨਵਰਟਰ ਇੱਕ ਇਲੈਕਟ੍ਰਾਨਿਕ ਮਸ਼ੀਨ ਹੈ ਜੋ ਬੈਟਰੀ ਦੀ ਸਹਾਇਤਾ ਨਾਲ ਡਾਇਰੈਕਟ ਕਰੰਟ (43) ਨੂੰ ਅਲਟਰਨੇਟ ਕਰੰਟ (13) ਵਿੱਚ ਬਦਲਦੀ ਹੈ, ਜਿਸ ਨਾਲ ਪਾਵਰਕੱਟ ਵੇਲੇ ਬਿਜਲੀ ਦੇ ਉਪਕਰਣ ਚੱਲਦੇ ਰਹਿੰਦੇ ਹਨ। ਯੂ.ਪੀ.ਐੱਸ ਤੇ ਇਨਵਰਟਰ ਇੱਕੋ ਜਿਹਾ ਕੰਮ ਕਰਦੇ ਹਨ, ਫ਼ਰਕ ਸਿਰਫ਼ ਐਨਾ ਹੈ ਕਿ ਯੂ.ਪੀ.ਐੱਸ ਬਿਜਲੀ ਸ਼ੁਰੂ ਕਰਨ ਵਿੱਚ 3 ਤੋਂ 5 ਮਿਲੀ ਸੈਕਿੰਡ ਲੈਂਦਾ ਹੈ ਜਦੋਂਕਿ ਇਨਵਰਟਰ 500 ਮਿਲੀ ਸੈਕਿੰਡ ਲੈ ਲੈਂਦਾ ਹੈ। ਇਨਵਰਟਰ ਕਿਸੇ ਕਿਸਮ ਦਾ ਸ਼ੋਰ ਜਾਂ ਵਾਤਾਵਰਣ ਨੂੰ ਦੂਸ਼ਿਤ 

ਪ੍ਰੇਰਕ ਪ੍ਰਸੰਗ

Posted On August - 13 - 2016 Comments Off on ਪ੍ਰੇਰਕ ਪ੍ਰਸੰਗ
ਸਿਆਣੇ ਦਾ ਕਿਹਾ ਬਲਜਿੰਦਰ ਮਾਨ ਜੰਗਲ ਵਿੱਚ ਇੱਕ ਛੱਪੜ ਸੀ ਜਿਸ ਵਿੱਚ ਮੱਛੀਆਂ, ਡੱਡੂ ਅਤੇ ਹੋਰ ਪਾਣੀ ਵਾਲੇ ਜਾਨਵਰ ਰਹਿੰਦੇ ਸਨ। ਹਲਕੀ ਜਿਹੀ ਬਾਰਿਸ਼ ਹੋਈ ਤਾਂ ਡੱਡੂਆਂ ਨੇ ਟਰੈਂ ਟਰੈਂ ਨਾਲ ਸਾਰਾ ਜੰਗਲ ਸਿਰ ’ਤੇ ਚੁੱਕ ਲਿਆ। ਇੱਕ ਬਜ਼ੁਰਗ ਸਿਆਣੇ ਡੱਡੂ ਨੇ ਉਨ੍ਹਾਂ ਨੂੰ ਚੁੱਪ ਕਰਨ ਲਈ ਬੇਨਤੀ ਕੀਤੀ ਤੇ ਸਮਝਾਇਆ ਕਿ ਸਾਨੂੰ ਉੱਚੀ ਨਹੀਂ ਬੋਲਣਾ ਚਾਹੀਦਾ। ਜੇ ਸਾਡੀ ਆਵਾਜ਼ ਸ਼ਿਕਾਰੀਆਂ ਦੇ ਕੰਨਾਂ ਤਕ ਪਹੁੰਚ ਗਈ ਤਾਂ ਕੋਈ ਨਹੀਂ ਬਚਣਾ।’’ ਕਈ ਦਿਨਾਂ ਤੋਂ ਜੰਗਲ ਵਿੱਚ ਸ਼ਿਕਾਰੀ ਘੁੰਮਦੇ 

ਕਬੂਤਰ ਦਾ ਪਛਤਾਵਾ

Posted On August - 13 - 2016 Comments Off on ਕਬੂਤਰ ਦਾ ਪਛਤਾਵਾ
ਬਾਲ ਕਹਾਣੀ ਰਣਜੀਤ ਸਿੰਘ ਨੂਰਪੁਰਾ ਇਹ ਗੱਲ ਓਦੋਂ ਦੀ ਹੈ ਜਦੋਂ ਕਬੂਤਰ ਆਲ੍ਹਣਾ ਨਹੀਂ ਸਨ ਬਣਾਇਆ ਕਰਦੇ ਅਤੇ ਕਬੂਤਰੀਆਂ ਜ਼ਮੀਨ ’ਤੇ ਹੀ ਆਂਡੇ ਦੇ ਦਿਆ ਕਰਦੀਆਂ ਸਨ। ਇੱਕ ਦਿਨ ਲੂੰਬੜੀ ਅੱਖ ਬਚਾ ਕੇ ਇੱਕ ਕਬੂਤਰੀ ਦੇ ਦੋਵੇਂ ਅੰਡੇ ਖਾ ਗਈ। ਪਤਾ ਲੱਗਣ ’ਤੇ ਕਬੂਤਰ-ਕਬੂਤਰੀ ਬਹੁਤ ਰੋਏ ਤੇ ਕਈ ਦਿਨ ਉਦਾਸ ਰਹੇ। ਕੁਝ ਦਿਨ ਲੰਘ ਜਾਣ ਮਗਰੋਂ ਉਨ੍ਹਾਂ ਨੇ ਵੀ ਕਿਸੇ ਦਰੱਖਤ ’ਤੇ ਆਲ੍ਹਣਾ ਬਣਾ ਲੈਣ ਦਾ ਫ਼ੈਸਲਾ ਕਰ ਲਿਆ। ਕਬੂਤਰ ਤੀਲੇ ਲਿਆਉਣ ਲੱਗਾ ਤੇ ਕਬੂਤਰੀ ਆਲ੍ਹਣਾ ਬਣਾਉਣ ਲੱਗੀ 

ਸਵਾਰਥੀ

Posted On August - 6 - 2016 Comments Off on ਸਵਾਰਥੀ
ਨੰਦਾਦੇਵੀ ਜੰਗਲ ਵਿੱਚ ਅੰਬ ਦਾ ਇੱਕ ਬਹੁਤ ਵੱਡਾ ਅਤੇ ਪੁਰਾਣਾ ਰੁੱਖ ਸੀ। ਉਸ ਰੁੱਖ ’ਤੇ ਬਾਂਦਰ-ਬਾਂਦਰੀ ਦਾ ਇੱਕ ਜੋੜਾ ਰਹਿੰਦਾ ਸੀ ਅਤੇ ਰੁੱਖ ਦੀ ਜੜ੍ਹ ਵਿੱਚ ਕਾਲੀਆਂ ਕੀੜੀਆਂ ਦਾ ਘਰ ਸੀ ਜਿੱਥੇ ਹਜ਼ਾਰਾਂ ਕੀੜੀਆਂ ਰਹਿੰਦੀਆਂ ਸਨ। ਬਾਂਦਰ-ਬਾਂਦਰੀ ਅਤੇ ਕੀੜੀਆਂ ਵਿੱਚ ਬਹੁਤ ਗੂੜ੍ਹੀ ਦੋਸਤੀ ਸੀ ਪਰ ਬਾਂਦਰ ਤੇ ਬਾਂਦਰੀ ਨਹੀਂ ਚਾਹੁੰਦੇ ਸਨ ਕਿ ਇਸ ਰੁੱਖ ’ਤੇ ਕੋਈ ਹੋਰ ਜਾਨਵਰ ਵੀ ਰਹੇ। ਇਸ ....

ਸ਼ਹਿਦ ਦੀਆਂ ਮੱਖੀਆਂ ਦਾ ਰੌਚਿਕ ਸੰਸਾਰ

Posted On August - 6 - 2016 Comments Off on ਸ਼ਹਿਦ ਦੀਆਂ ਮੱਖੀਆਂ ਦਾ ਰੌਚਿਕ ਸੰਸਾਰ
ਸ਼ਹਿਦ ਦੀਆਂ ਮੱਖੀਆਂ ਦਾ ਸੰਸਾਰ ਬੜਾ ਹੀ ਰੌਚਕ ਹੈ| ਮੱਖੀਆਂ ਦੇ ਛੱਤੇ ਦਾ ਜੀਵਨ ਬੜਾ ਤਰਤੀਬਵਾਰ ਹੁੰਦਾ ਹੈ| ਹਰ ਮੱਖੀ ਆਪਣਾ ਕੰਮ ਭਲੀ-ਭਾਂਤ ਜਾਣਦੀ ਹੈ ਅਤੇ ਲਗਨ ਨਾਲ ਕਰਦੀ ਹੈ| ਮੱਖੀਆਂ ਦੇ ਛੱਤੇ ਵਿੱਚ ਤਿੰਨ ਪ੍ਰਕਾਰ ਦੀਆਂ ਮੱਖੀਆਂ ਹੁੰਦੀਆਂ ਹਨ| ਸਭ ਤੋਂ ਮੁੱਖ ਰਾਣੀ ਮੱਖੀ ਹੁੰਦੀ ਹੈ| ਇਹ ਚਾਰ-ਪੰਜ ਸਾਲ ਤਕ ਜਿਉਂਦੀ ਰਹਿੰਦੀ ਹੈ| ....
Page 6 of 99« First...234567891011...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ