ਇਟਲੀ ਦੇ ਰਾਜਦੂਤ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ !    ਨਾਈਟ ਕਲੱਬ ਹਮਲੇ ਦੇ ਮਸ਼ਕੂਕ ਨੇ ਜੁਰਮ ਕਬੂਲਿਆ !    ਆਜ਼ਾਦ ਉਮੀਦਵਾਰ ਨੇ 85 ਸੌ ਦੇ ਸਿੱਕਿਆਂ ਨਾਲ ਭਰੀ ਜ਼ਾਮਨੀ !    ਸੈਲਫੀ ਮਾਮਲੇ ’ਚ ਸ਼ਹਾਬੂਦੀਨ ਖ਼ਿਲਾਫ਼ ਕੇਸ ਦਰਜ !    ਪ੍ਰਾਈਵੇਟ ਬਿਲਡਰ ਨੂੰ ਦਸ ਲੱਖ ਦਾ ਜੁਰਮਾਨਾ !    ਮਲੇਰਕੋਟਲਾ ਦਾ ਖ਼ੂਨੀ ਸਾਕਾ !    ਮਹਾਨ ਗ਼ਦਰੀ ਯੋਧਾ ਸੀ ਤੇਜਾ ਸਿੰਘ ਸਫ਼ਰੀ ਸਰਾਭਾ !    ਪਰਜਾ ਮੰਡਲ ਲਹਿਰ ਦੇ ਸੰਸਥਾਪਕ ਸੇਵਾ ਸਿੰਘ ਠੀਕਰੀਵਾਲਾ !    ਸ੍ਰੀਨਗਰ ਦਾ ਸ਼ੰਕਰਾਚਾਰੀਆ ਮੰਦਰ !    ਦੇਸ਼ ਭਗਤੀ ਤੇ ਰੂਹਾਨੀਅਤ ਦਾ ਸੁਮੇਲ !    

ਬਾਲ ਫੁਲਵਾੜੀ › ›

Featured Posts
ਅਰਸ਼ ਸਮਝ ਗਈ

ਅਰਸ਼ ਸਮਝ ਗਈ

ਬਾਲ ਕਹਾਣੀ ਅਮਰਜੀਤ ਸਿੰਘ ਮਾਨ ਅਰਸ਼ ਚੌਥੀ ਵਿੱਚ ਪੜ੍ਹਦੀ ਇੱਕ ਪਿਆਰੀ ਬੱਚੀ ਸੀ। ਉਹ ਹਰੇਕ ਸਾਲ ਛੁੱਟੀਆਂ ਵਿੱਚ ਆਪਣੇ ਨਾਨਕੇ ਘਰ ਜ਼ਰੂਰ ਜਾਂਦੀ ਸੀ। ਨਾਨਕੇ ਘਰ ਸਾਰੇ ਉਸ ਨੂੰ ਬਹੁਤ ਪਿਆਰ ਕਰਦੇ ਸਨ। ਖ਼ਾਸ ਕਰਕੇ ਉਸ ਦਾ ਮਾਮਾ ਜੋ ਇੱਕ ਸਕੂਲ ਅਧਿਆਪਕ ਸੀ। ਅਰਸ਼ ਵੀ ਹੋਰਾਂ ਨਾਲੋਂ ਆਪਣੇ ਮਾਮੇ ਨੂੰ ਜ਼ਿਆਦਾ ਮੋਹ ...

Read More

ਬਾਲ ਕਿਆਰੀ

ਬਾਲ ਕਿਆਰੀ

ਸਲੇਟਾਂ ਹੁਣ ਕੀਹਨੂੰ ਨੇ ਯਾਦ ਸਲੇਟਾਂ, ਐਨੇ ਵਰ੍ਹਿਆਂ ਬਾਅਦ ਸਲੇਟਾਂ। ਲੈਂਦੇ ਤਦ ਬੱਤੀਆਂ ਦੀ ਡੱਬੀ, ਕਰਦੀਆਂ ਜਦ ਫ਼ਰਿਆਦ ਸਲੇਟਾਂ। ਨੋਟ ਬਚਾਉਂਦੀਆਂ ਸਨ ਮਾਪਿਆਂ ਦੇ, ਤਾਂ ਹੀ ਲੈਂਦੀਆਂ ਦਾਦ ਸਲੇਟਾਂ। ਮੇਟ ਦਿਓ ਝੱਟ ਗ਼ਲਤ ਅੱਖਰ ਨੂੰ, ਇਸ ਪੱਖੋਂ ਆਜ਼ਾਦ ਸਲੇਟਾਂ। ਕਲਮ, ਦਵਾਤ, ਫੱਟੀਆਂ ਦੇ ਨਾਲ, ਛੇੜੀ ਰੱਖਦੀਆਂ ਨਾਦ ਸਲੇਟਾਂ। ਕੰਨੀ ਨਾਲ ਵਧਾ ਲੈਂਦੀਆਂ ਸਨ, ਆਪਣੀ ਹੋਰ ਮਿਆਦ ਸਲੇਟਾਂ। ਪੱਥਰ ਦੀਆਂ ਛੇਤੀ ਦੇਣੇ, ਹੁੰਦੀਆਂ ਸਨ ਬਰਬਾਦ ...

Read More

ਪ੍ਰਦੂਸ਼ਣ ਮਾਪਣ ਦਾ ਯੰਤਰ ਵੀ ਹੈ ਗਊ ਬਗਲਾ

ਪ੍ਰਦੂਸ਼ਣ ਮਾਪਣ ਦਾ ਯੰਤਰ ਵੀ ਹੈ ਗਊ ਬਗਲਾ

ਪੁਸ਼ਪਿੰਦਰ ਜੈ ਰੂਪ ਸੰਪਰਕ: 98140-05552 ਮੈਂ ਆਪਣੇ ਨਾਨਕੇ ਪਿੰਡ ਮੱਝਾਂ ਦੇ ਪੈਰਾਂ ਕੋਲ 10-12 ਚਿੱਟੇ ਰੰਗ ਦੇ ਬਗਲੇ ਛੜੱਪੇ ਅਤੇ ਝਪੱਟੇ ਮਾਰਦੇ ਮੱਝਾਂ ਦੇ ਤੁਰਨ ਨਾਲ ਘਾਹ ਵਿੱਚੋਂ ਉੱਡ ਰਹੇ ਕੀੜੇ-ਮਕੌੜੇ ਬੋਚਕੇ ਖਾਂਦੇ ਦੇਖੇ। ਇਨ੍ਹਾਂ ਨੂੰ ‘ਗਊ ਬਗਲਾ’ ਆਖਿਆ ਜਾਂਦਾ ਹੈ। ਇਹ ਏਸ਼ੀਆਈ ਦੇਸ਼ਾਂ ਦੀ ਉਪਜ ਹੈ, ਪਰ ਹੁਣ ਤਕਰੀਬਨ ਸਾਰੀ ਦੁਨੀਆਂ ...

Read More

ਬਹੁਤ ਗੁਣਕਾਰੀ ਹੈ ਮੂੰਗਫ਼ਲੀ

ਬਹੁਤ ਗੁਣਕਾਰੀ ਹੈ ਮੂੰਗਫ਼ਲੀ

ਬੱਚਿਓ, ਸਰਦੀਆਂ ਵਿੱਚ ਤੁਸੀਂ ਮੂੰਗਫ਼ਲੀ ਬੜੇ ਸਵਾਦ ਨਾਲ ਖਾਂਦੇ ਹੋ। ਇਹ ਸਿਹਤ ਲਈ ਬੜੀ ਲਾਭਦਾਇਕ ਹੁੰਦੀ ਹੈ। ਜਿਵੇਂ ਕੇ ਇਸ ਦੇ ਨਾਮ ਤੋਂ ਹੀ ਜ਼ਾਹਿਰ ਹੈ ਇਹ ਇੱਕ ਫ਼ਲੀਦਾਰ ਪੌਦਾ ਹੁੰਦਾ ਹੈ। ਇਹ ਆਮ ਕਰਕੇ ਸਾਰਾ ਸਾਲ ਆਸਾਨੀ ਨਾਲ ਉਪਲੱਬਧ ਰਹਿੰਦੀ ਹੈ। ਇਸ ਨੂੰ ਖਾਣ ਲਈ ਕਈ ਤਰੀਕਿਆਂ ਨਾਲ ਵਰਤਿਆ ...

Read More

ਬਿੱਲੀਆਂ ਦਾ ਵਚਿੱਤਰ ਸੰਸਾਰ

ਬਿੱਲੀਆਂ ਦਾ ਵਚਿੱਤਰ ਸੰਸਾਰ

ਸੁਖਮੰਦਰ ਸਿੰਘ ਤੂਰ ਬੱਚਿਓ! ਉਂਜ ਤਾਂ ਬਿੱਲੀਆਂ ਪੂਰੇ ਵਿਸ਼ਵ ਵਿੱਚ ਪਾਈਆਂ ਜਾਂਦੀਆਂ ਹਨ, ਪਰ ਸਭ ਤੋਂ ਡਰਾਉਣੀਆਂ ਬਿੱਲੀਆਂ ਉੱਤਰੀ ਅਮਰੀਕਾ ਦੇ ਸੰਘਣੇ ਜੰਗਲਾਂ ਵਿੱਚ ਵੇਖਣ ਨੂੰ ਮਿਲਦੀਆਂ ਹਨ। ਇਹ ਲੂੰਬੜੀ ਅਤੇ ਕੁੱਤੇ ਨੂੰ ਵੀ ਆਪਣੇ ਤਿੱਖੇ ਪੰਜਿਆਂ ਨਾਲ ਜ਼ਖ਼ਮੀ ਕਰ ਦਿੰਦੀਆਂ ਹਨ ਅਤੇ ਫਿਰ ਉਨ੍ਹਾਂ ਦਾ ਖ਼ੂਨ ਚੂਸਦੀਆਂ ਹਨ। ਇਸੇ ਕਰਕੇ ...

Read More

ਬਾਲ ਕਿਆਰੀ

ਬਾਲ ਕਿਆਰੀ

ਨਵਾਂ ਸਾਲ ਨਵਾਂ ਸਾਲ 2017 ਆਇਆ, ਬਾਲਾਂ ਲਈ ਸੁਗਾਤਾਂ ਲਿਆਇਆ। ਬਾਰਾਂ ਮਹੀਨੇ ਵਿੱਦਿਆ, ਖੁਸ਼ੀ ਖੇੜੇ, ਤਿੱਥ ਤਿਉਹਾਰਾਂ, ਮਨੋਰੰਜਨ ਕਰਵਾਇਆ। ਜਨਵਰੀ ’ਚ ਗਣਤੰਤਰ ਮਨਾਇਆ, ਫਰਵਰੀ ਬਸੰਤ ਰੁੱਤ ਲੈ ਆਇਆ। ਮਾਰਚ ’ਚ ਆਇਆ ਰੰਗਾਂ ਦਾ ਤਿਉਹਾਰ, ਹੋਲੀ ਹੈ ਹੋਲੀ, ਬਾਲ ਟੋਲੀਆਂ ਸ਼ੋਰ ਮਚਾਇਆ। ਅਪਰੈਲ ਮਹੀਨੇ ਸੋਨ ਰੰਗੀ ਕਣਕ ਘਰ ਆਈ, ਭੰਗੜੇ ਦੇ ਢੋਲ ’ਤੇ ਗੱਭਰੂਆਂ ਵਿਸਾਖੀ ਮਨਾਈ। ਜ਼ਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ...

Read More

ਅਸਲੀ ਖ਼ਜ਼ਾਨਾ

ਅਸਲੀ ਖ਼ਜ਼ਾਨਾ

ਬਾਲ ਕਹਾਣੀ ਗੁਰਚਰਨ ਸਿੰਘ ਇੱਕ ਦਿਨ ਰਾਜੇ ਕੋਲ ਇੱਕ ਜੋਤਿਸ਼ੀ ਆਇਆ। ਰਾਜੇ ਤੋਂ ਇਨਾਮ ਲੈਣ ਦੇ ਲਾਲਚ ਵਿੱਚ ਉਸ ਨੇ ਰਾਜੇ ਨੂੰ ਕਿਹਾ ਮਹਾਰਾਜ ‘ਮੈਂ ਆਪਣੀ ਦਿਵ ਦ੍ਰਿਸ਼ਟੀ ਰਾਹੀਂ ਦੇਖਿਆ ਹੈ ਕਿ ਤੁਹਾਡੇ ਰਾਜ ਵਿੱਚ ਕਿਸੇ ਥਾਂ ਬਹੁਤ ਵੱਡਾ ਖ਼ਜ਼ਾਨਾ ਦੱਬਿਆ ਹੋਇਆ ਹੈ। ਇਸ ਨੂੰ ਹਾਸਲ ਕਰਕੇ ਤੁਸੀਂ ਦੁਨੀਆਂ ਦੇ ਸਭ ਤੋਂ ...

Read More


 • ਅਰਸ਼ ਸਮਝ ਗਈ
   Posted On January - 14 - 2017
  ਅਰਸ਼ ਚੌਥੀ ਵਿੱਚ ਪੜ੍ਹਦੀ ਇੱਕ ਪਿਆਰੀ ਬੱਚੀ ਸੀ। ਉਹ ਹਰੇਕ ਸਾਲ ਛੁੱਟੀਆਂ ਵਿੱਚ ਆਪਣੇ ਨਾਨਕੇ ਘਰ ਜ਼ਰੂਰ ਜਾਂਦੀ ਸੀ। ਨਾਨਕੇ....
 • ਬਾਲ ਕਿਆਰੀ
   Posted On January - 14 - 2017
  ਹੁਣ ਕੀਹਨੂੰ ਨੇ ਯਾਦ ਸਲੇਟਾਂ, ਐਨੇ ਵਰ੍ਹਿਆਂ ਬਾਅਦ ਸਲੇਟਾਂ।....
 •  Posted On January - 14 - 2017
  ਬੱਚਿਓ, ਅਸਮਾਨ ਵਿੱਚ ਜਿਹੜੀ ਬਿਜਲੀ ਕੜਕਦੀ ਹੈ, ਉਹ ਕਿਵੇਂ ਪੈਦਾ ਹੁੰਦੀ ਹੈ, ਕਿੰਨੇ ਵੋਲਟ ਦੀ ਹੁੰਦੀ ਹੈ ਅਤੇ ਇਸ ਵਿੱਚੋਂ....
 • ਪ੍ਰਦੂਸ਼ਣ ਮਾਪਣ ਦਾ ਯੰਤਰ ਵੀ ਹੈ ਗਊ ਬਗਲਾ
   Posted On January - 14 - 2017
  ਮੈਂ ਆਪਣੇ ਨਾਨਕੇ ਪਿੰਡ ਮੱਝਾਂ ਦੇ ਪੈਰਾਂ ਕੋਲ 10-12 ਚਿੱਟੇ ਰੰਗ ਦੇ ਬਗਲੇ ਛੜੱਪੇ ਅਤੇ ਝਪੱਟੇ ਮਾਰਦੇ ਮੱਝਾਂ ਦੇ ਤੁਰਨ....

ਸੌਦਾਗਰ ਦੀ ਬੁਝਾਰਤ

Posted On July - 9 - 2016 Comments Off on ਸੌਦਾਗਰ ਦੀ ਬੁਝਾਰਤ
ਬਾਲ ਕਹਾਣੀ ਵਿਪਨ ਜਲਾਲਾਬਾਦੀ ਬਹੁਤ ਪੁਰਾਣੀ ਗੱਲ ਹੈ ਕਿ ਕਿਸੇ ਦੇਸ਼ ਦਾ ਰਾਜਾ ਬਹੁਤ ਹੀ ਬਹਾਦਰ ਅਤੇ ਸਿਆਣਾ ਸੀ। ਉਸ ਦੇ ਸਾਰੇ ਦਰਬਾਰੀ, ਸੈਨਾਪਤੀ ਅਤੇ ਵਜ਼ੀਰ ਵੀ ਬਹੁਤ ਬੁੱਧੀਮਾਨ ਸਨ। ਇੱਕ ਦਿਨ ਉਨ੍ਹਾਂ ਦੇ ਰਾਜ ਵਿੱਚ ਇੱਕ ਸੌਦਾਗਰ ਆਇਆ। ਉਹ ਰਾਜ ਮਹੱਲ ਵੱਲ ਚੱਲ ਪਿਆ। ਉਸ ਨੇ ਬਾਹਰ ਪਹਿਰੇਦਾਰਾਂ ਨੂੰ ਦੱਸਿਆ ਕਿ ਮੈਂ ਇੱਕ ਸੌਦਾਗਰ ਹਾਂ, ਮੈਂ ਰਾਜੇ ਨੂੰ ਮਿਲਣਾ ਚਾਹੁੰਦਾ ਹਾਂ। ਪਹਿਰੇਦਾਰ ਅੰਦਰ ਗਏ ਅਤੇ ਰਾਜੇ ਨੂੰ ਸਾਰੀ ਗੱਲ ਦੱਸੀ। ਰਾਜਾ ਨੇ ਤੁਰੰਤ ਕਿਹਾ ਕਿ ਉਸ ਸੌਦਾਗਰ ਨੂੰ 

ਮੀਂਹ ਪੈਣ ਤੋਂ ਬਾਅਦ ਹਲਕੀ ਸੁਗੰਧ ਕਿਉਂ ਆਉਂਦੀ ਹੈ?

Posted On July - 9 - 2016 Comments Off on ਮੀਂਹ ਪੈਣ ਤੋਂ ਬਾਅਦ ਹਲਕੀ ਸੁਗੰਧ ਕਿਉਂ ਆਉਂਦੀ ਹੈ?
ਬੱਚਿਓ, ਮੀਂਹ ਪੈਣ ਸਮੇਂ ਜਾਂ ਕੁਝ ਸਮੇਂ ਬਾਅਦ ਹਵਾ ਵਿੱਚੋਂ ਹਲਕੀ ਜਿਹੀ ਸੁਗੰਧ ਆਉਂਦੀ ਹੈ। ਆਮ ਤੌਰ ’ਤੇ ਇਹ ਗਰਮੀਆਂ ਦੇ ਮੌਸਮ ਵਿੱਚ ਆਉਂਦੀ ਹੈ। ਅਜਿਹਾ ਇਸ ਕਰਕੇ ਹੁੰਦਾ ਹੈ ਕਿਉਂਕਿ ਧਰਤੀ ’ਤੇ ਮਿੱਟੀ ਵਿੱਚ ਬਹੁਤ ਸਾਰੇ ਬੈਕਟੀਰੀਆ ਰਹਿੰਦੇ ਹਨ। ਗਰਮ ਵਾਤਾਵਰਨ ਵਿੱਚ ਐਕਟਿਨੋ ਬੈਕਟੀਰੀਆ ਕਾਰਬਨਿਕ ਪਦਾਰਥਾਂ ਦਾ ਅਪਘਟਨ ਕਰਦੇ ਹਨ ਜਾਂ ਸਰਲ ਪਦਾਰਥਾਂ ਵਿੱਚ ਤੋੜ ਦਿੰਦੇ ਹਨ, ਜਿਸ ਕਾਰਨ ਖ਼ਾਸ ਰਸਾਇਣ ਪੈਦਾ ਹੁੰਦਾ ਹੈ। ਇਸ ਰਸਾਇਣ ਦਾ ਨਾਂ ਕੀਊਸਮਿਨ ਹੈ। ਇਹ ਰਸਾਇਣ ਉੱਡਣਸ਼ੀਲ ਹੈ। 

ਬਾਲ ਕਿਆਰੀ

Posted On July - 9 - 2016 Comments Off on ਬਾਲ ਕਿਆਰੀ
ਆਇਆ ਕਿੱਧਰੋਂ ਇਹ ਮੀਂਹ ਪਏ ਕਿੱਧਰੋਂ ਗੜੇ, ਕੁਝ ਪਾ ਲਏ ਪਰਾਤ, ਕੁਝ ਹੱਥਾਂ ’ਚ ਫੜੇ। ਕੁਝ ਹੱਥਾਂ ਉੱਤੇ ਚੁੱਕੇ, ਕੁਝ ਜੇਬਾਂ ਵਿੱਚ ਪਾਏ, ਕੁਝ ਆਪ ਅਸੀਂ ਖਾਧੇ, ਕੁਝ ਦਾਦੀ ਨੂੰ ਖੁਆਏ। ਵੇਖੀ ਛੱਤ ਹੋਈ ਚਿੱਟੀ, ਜਦੋਂ ਕੋਠੇ ’ਤੇ ਚੜ੍ਹੇ। ਆਇਆ ਕਿੱਧਰੋਂ ਇਹ ਮੀਂਹ, ਪਏ ਕਿੱਧਰੋਂ ਗੜੇ। ਹਾੜ੍ਹ ਵਿੱਚ ਕਿੰਜ ਆਇਆ, ਉੱਤਰ ਸਿਆਲ ਵੇਖੋ, ਵੱਜ ਰਹੇ ਦੰਦ ਆਪੇ, ਕਿਵੇਂ ਦੰਦਾਂ ਨਾਲ ਵੇਖੋ। ਬੰਦ ਹੋ ਗਏ ਪੱਖੇ, ਹੋ ਗਏ ਕੂਲਰ ਖੜੇ, ਆਇਆ ਕਿੱਧਰੋਂ ਇਹ ਮੀਂਹ, ਪਏ ਕਿੱਧਰੋਂ ਗੜੇ। ਅੱਧੀ ਰਾਤ ਤਕ ਜਿਹੇ ਸੀ, ਠਹਾਕੇ 

ਚੂਹੇ ਦਾ ਪਿੱਛਾ ਕਿਉਂ ਕਰਦੀ ਹੈ ਬਿੱਲੀ?

Posted On July - 9 - 2016 Comments Off on ਚੂਹੇ ਦਾ ਪਿੱਛਾ ਕਿਉਂ ਕਰਦੀ ਹੈ ਬਿੱਲੀ?
ਡਾ. ਹਰਬੰਸ ਸਿੰਘ ਚਾਵਲਾ ਨਾਈਜੀਰੀਆ (ਦੱਖਣੀ ਅਫ਼ਰੀਕਾ) ਦੇ ਲੋਕ ਦੱਸਦੇ ਹਨ ਕਿ ਉਨ੍ਹਾਂ ਦੇ ਦੇਸ਼ ਵਿੱਚ ਇੱਕ ਰਾਜਾ ਰਾਜ ਕਰਦਾ ਸੀ। ਉਹ ਸੁਭਾਅ ਦਾ ਬੜਾ ਸਖ਼ਤ ਸੀ ਪਰ ਤਾਂ ਵੀ ਉਸ ਨੇ ਕਈ ਛੋਟੇ ਜਾਨਵਰ ਪਾਲ ਰੱਖੇ ਸਨ ਜਿਨ੍ਹਾਂ ਨੂੰ ਉਹ ਬਹੁਤ ਪਿਆਰ ਕਰਦਾ ਸੀ। ਇਨ੍ਹਾਂ ਜੀਵ-ਜੰਤੂਆਂ ਵਿੱਚ ਹੀ ਇੱਕ ਬਿੱਲੀ ਅਤੇ ਇੱਕ ਚੂਹਾ ਵੀ ਸਨ ਜੋ ਸਦਾ  ਰਾਜੇ ਦੇ ਨਾਲ ਹੀ ਰਹਿੰਦੇ ਸਨ। ਬਿੱਲੀ ਘਰ ਸੰਭਾਲਦੀ ਸੀ ਤੇ ਚੂਹਾ ਘਰ ਦੀ ਨਿਗਰਾਨੀ ਕਰਦਾ ਸੀ। ਰਾਜੇ ਨੇ ਉਨ੍ਹਾਂ ਨੂੰ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ 

ਪੰਜਾਬੀ ਬਾਲ ਸਾਹਿਤ ਵਿੱਚ ਨਰਸਰੀ ਗੀਤ

Posted On July - 9 - 2016 Comments Off on ਪੰਜਾਬੀ ਬਾਲ ਸਾਹਿਤ ਵਿੱਚ ਨਰਸਰੀ ਗੀਤ
ਅਵਤਾਰ ਸਿੰਘ ਸੰਧੂ ਬਾਲ ਸਾਹਿਤ, ਉਹ ਮੌਖਿਕ ਜਾਂ ਲਿਖਤੀ ਰਚਨਾ ਹੁੰਦੀ ਹੈ ਜਿਸ ਨੂੰ ਪੜ੍ਹ ਕੇ ਜਾਂ ਸੁਣ ਕੇ ਬਾਲ ਖ਼ੁਸ਼ ਹੁੰਦਾ ਹੈ। ਜੇ ਉਹ ਉਸ ਵਿੱਚੋਂ ਕੋਈ ਸਿੱਖਿਆ ਗ੍ਰਹਿਣ ਕਰਦਾ ਹੈ ਤਾਂ ਇਹ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੈ। ਹੁਣ ਸੁਆਲ ਪੈਦਾ ਹੁੰਦਾ ਹੈ ਕਿ ਬਾਲ ਸਾਹਿਤ ਕਿਉਂ ਪੜ੍ਹਨਾ ਚਾਹੀਦਾ ਹੈ? ਸਾਡੀਆਂ ਜੋ ਇਨਸਾਨੀ ਨੈਤਿਕ ਕਦਰਾਂ ਕੀਮਤਾਂ ਹਨ, ਉਨ੍ਹਾਂ ਦੀ ਬੁਨਿਆਦ ਜਨਮ ਸਮੇਂ ਹੀ ਬੱਚੇ ਦੇ ਮਨ ਵਿੱਚ ਰੱਖ ਹੋ ਜਾਂਦੀ ਹੈ ਅਤੇ ਉਸ ਬੁਨਿਆਦ ਨੂੰ ਬਾਲ ਸਾਹਿਤ ਪੱਕਿਆਂ ਕਰਦਾ 

ਕੋਇਲ ਤੇ ਕਾਂ ਦੀ ਕਹਾਣੀ, ਜਿਹੜੀ ਸਦੀਆਂ ਪੁਰਾਣੀ

Posted On July - 2 - 2016 Comments Off on ਕੋਇਲ ਤੇ ਕਾਂ ਦੀ ਕਹਾਣੀ, ਜਿਹੜੀ ਸਦੀਆਂ ਪੁਰਾਣੀ
ਅੰਡਿਆਂ ਅਤੇ ਬੱਚਿਆਂ ਦੀ ਸੰਭਾਲ ਲਈ ਪੰਛੀਆਂ ਨੂੰ ਅੰਡੇ ਦੇਣ ਦੀ ਰੁੱਤੇ ਆਲ੍ਹਣਿਆਂ ਦੀ ਸਖ਼ਤ ਲੋੜ ਮਹਿਸੂਸ ਹੁੰਦੀ ਹੈ। ਇਸ ਲਈ ਲਗਪਗ ਹਰ ਪੰਛੀ ਉਪਯੁਕਤ ਸਮੇਂ ਆਲ੍ਹਣਾ ਬਣਾਉਂਦਾ ਹੈ। ....

ਬਾਲ ਕਿਆਰੀ

Posted On July - 2 - 2016 Comments Off on ਬਾਲ ਕਿਆਰੀ
ਬੜੀ ਪਿਆਰੀ ਮੇਰੀ ਮਾਂ ਸਭ ਤੋਂ ਨਿਆਰੀ ਮੇਰੀ ਮਾਂ। ....

ਇਮਾਨਦਾਰ ਨੌਕਰ

Posted On July - 2 - 2016 Comments Off on ਇਮਾਨਦਾਰ ਨੌਕਰ
ਸੀਤ ਵਣ ਵਿੱਚ ਬੀਰੂ ਨਾਂ ਦਾ ਇੱਕ ਹਿਰਨ ਰਹਿੰਦਾ ਸੀ। ਜਦੋਂ ਉਸ ਨੂੰ ਪੜ੍ਹ-ਲਿਖ ਕੇ ਵੀ ਕੋਈ ਨੌਕਰੀ ਨਾ ਮਿਲੀ ਤਾਂ ਉਸ ਨੇ ਆਪਣੀ ਪਤਨੀ ਦੀ ਸਲਾਹ ਨਾਲ ਆਪਣੇ ਹੀ ਮੁਹੱਲੇ ’ਚ ਕਰਿਆਨੇ ਦੀ ਦੁਕਾਨ ਕਰ ਲਈ। ਉਹ ਬਹੁਤ ਇਮਾਨਦਾਰ ਤੇ ਮਿਹਨਤੀ ਸੀ। ਹੌਲੀ-ਹੌਲੀ ਮਿਹਨਤ ਕੀਤੀ ਰਾਸ ਆ ਗਈ ਅਤੇ ਉਸ ਦੀ ਦੁਕਾਨ ’ਤੇ ਕਾਫ਼ੀ ਗਾਹਕ ਪੈਣ ਲੱਗ ਪਏ। ਇਸ ਤਰ੍ਹਾਂ ਉਸ ਦਾ ਕੰਮ ਕਾਫ਼ੀ ....

ਸਬਕ

Posted On July - 2 - 2016 Comments Off on ਸਬਕ
ਇੱਕ ਵਾਰ ਦੀ ਗੱਲ ਹੈ ਕਿ ਇੱਕ ਪਹਾੜੀ ਦੀ ਚੋਟੀ ’ਤੇ ਇੱਕ ਮਿੰਨੀ ਨਾਂ ਦੀ ਚਿੜੀ ਦਾ ਆਲ੍ਹਣਾ ਸੀ। ਉਸ ਦੇ ਨਾਲ ਉਸ ਦੀ ਇੱਕ ਸਹੇਲੀ ਟਿੰਨੀ ਰਹਿੰਦੀ ਸੀ। ਆਲ੍ਹਣੇ ਵਿੱਚ ਮਿੰਨੀ ਦੇ ਬੋਟ ਵੀ ਸਨ। ਇੱਕ ਦਿਨ ਟਿੰਨੀ ਨੂੰ ਕਿਸੇ ਕੰਮ ਕਾਰਨ ਕਿਤੇ ਬਾਹਰ ਜਾਣਾ ਪੈ ਗਿਆ ਤੇ ਮਿੰਨੀ ਨੇ ਵੀ ਬੋਟਾਂ ਲਈ ਚੋਗਾ ਚੁਗਣ ਜਾਣਾ ਸੀ। ਉਹ ਬੱਚਿਆਂ ਨੂੰ ਸਮਝਾਉਣ ਲੱਗੀ ਕਿ ਤੁਸੀਂ ....

ਬਾਲ ਕਿਆਰੀ

Posted On June - 25 - 2016 Comments Off on ਬਾਲ ਕਿਆਰੀ
ਬਾਂਦਰ ਵੰਡ ਇੱਕ ਵਾਰੀ ਕੁਝ ਘਰਾਂ ਦੇ ਲਾਗੇ, ਬਿੱਲੀਆਂ ਸਨ ਦੋ ਰਹਿੰਦੀਆਂ, ਆਪਸ ਦੇ ਵਿੱਚ ਸਾਂਝ ਸੀ ਗੂੜ੍ਹੀ, ’ਕੱਠੀਆਂ ਉੱਠਦੀਆਂ ਬਹਿੰਦੀਆਂ। ਇੱਕ ਦਿਨ ਭੋਜਨ ਲੱਭਣ ਗਈਆਂ, ਦੋਵੇਂ ਬਣ ਕੇ ਜੋਟੀ, ਮਿਲ ਗਈ  ਆਖ਼ਰ ਕਿਸੇ ਦੇ ਘਰ ’ਚੋਂ, ਦੋਹਾਂ ਨੂੰ ਇੱਕ ਰੋਟੀ। ਬਿੱਲੀਆਂ ਦੋ ਸਨ, ਰੋਟੀ ਇੱਕ ਸੀ; ਸੋਚਣ ਕਿੰਜ ਵੰਡੀ ਪਾਈਏ? ਤਾਂ ਜੋ ਸਬਰ ਸ਼ੁਕਰ ਨਾਲ ਖਾ ਕੇ, ਛੇਤੀ ਘਰ ਮੁੜ ਜਾਈਏ। ਇੱਕ ਦੂਜੀ ਨਾਲ ਨਹੀਂ ਸੀ ਕਰਨੀ, ਚਾਹੁੰਦੀਆਂ ਬੇਇਨਸਾਫ਼ੀ, ਕਹਿੰਦੀਆਂ ਪੂਰਾ ਹਿੱਸਾ ਮਿਲ ਜਾਏ, ਏਨਾ ਹੀ ਬਸ ਕਾਫ਼ੀ। ਰਾਹ 

ਲੇਲੇ ਦੀ ਸਿਆਣਪ

Posted On June - 25 - 2016 Comments Off on ਲੇਲੇ ਦੀ ਸਿਆਣਪ
ਬਾਲ ਕਹਾਣੀ ਬਹਾਦਰ ਸਿੰਘ ਗੋਸਲ ਭੇਡ ਦੇ ਬੱਚੇ ਕਲਿਆਣ ਲੇਲੇ ਨੂੰ ਸਕੂਲੋਂ ਗਰਮੀ ਦੀਆਂ ਛੁੱਟੀਆਂ ਹੋ ਗਈਆਂ ਸਨ। ਹੁਣ ਉਹ ਹਰ ਰੋਜ਼ ਆਪਣੀ ਮਾਂ ਭੇਡ ਨੂੰ ਉਸ ਨੂੰ ਨਾਨੀ ਦੇ ਘਰ ਭੇਜਣ ਲਈ ਆਖ ਤੰਗ ਕਰਦਾ। ਕਲਿਆਣ ਦੀ ਨਾਨੀ ਦਾ ਘਰ ਜੰਗਲ ਤੋਂ ਪਾਰ ਸੀ। ਇਸ ਲਈ ਉਸ ਦੀ ਮਾਂ ਉਸ ਨੂੰ ਭੇਜਣ ਲਈ ਹਾਮੀ ਨਾ ਭਰਦੀ। ਇੱਕ ਦਿਨ ਜਦੋਂ ਕਲਿਆਣ ਅੜ ਕੇ ਬੈਠ ਗਿਆ ਤਾਂ ਮਾਂ ਨੇ ਕਿਹਾ, ‘‘ਬੇਟਾ, ਤੈਨੂੰ ਪਤਾ ਏ ਨਾ, ਤੇਰੀ ਨਾਨੀ ਦੇ ਘਰ ਜਾਣ ਲਈ ਸੰਘਣਾ ਜੰਗਲ ਪਾਰ ਕਰਨਾ ਪਵੇਗਾ ਜੋ ਖਤਰੇ ਤੋਂ ਖਾਲੀ ਨਹੀਂ। ਹੁਣ 

ਵਿਗਿਆਨਕ ਕਵਿਤਾ

Posted On June - 25 - 2016 Comments Off on ਵਿਗਿਆਨਕ ਕਵਿਤਾ
ਅੰਬਰ ਦੇ ਵਿੱਚ ਚੜ੍ਹ ਪਵੇ, ਜਦੋਂ ਘਟਾ ਘਨਘੋਰ। ਨ੍ਹੇਰੀ ਝੱਖੜ ਝੁੱਲਦੇ, ਕੂ ਕੂ ਕੂਕਣ ਮੋਰ। ਮੈਂ ਬੱਦਲਾਂ ’ਚੋਂ ਜਨਮੀ, ਗਰਜ਼ਾਂ ਕਰਦੀ ਸ਼ੋਰ। ਗਰਜ਼ ਸੁਣੇਂਦੀ ਮਗਰੋਂ ਮੇਰੀ, ਪਹਿਲਾਂ ਪਏ ਲਿਸ਼ਕੋਰ। ਬੈਂਜਾਮਿਨ ਸੀ ਮੀਂਹ ਵਾਲੇ ਦਿਨ, ਰਿਹਾ ਪਤੰਗ ਉਡਾ। ਗਿੱਲੀ ਰੇਸ਼ਮ ਡੋਰ ’ਚੋਂ, ਮੈਂ ਚੁਪਕੇ ਗਈ ਆ। ....

ਲਾਲ ਮੁਨੀਆ

Posted On June - 25 - 2016 Comments Off on ਲਾਲ ਮੁਨੀਆ
ਛੋਟੀਆਂ, ਗੋੋਲ ਅਤੇ ਕਾਲੀ ਪੂਛ ਵਾਲੀਆਂ ਲਾਲ ਚਿੜੀਆਂ ਦਾ ਨਾਮ ‘ਸੁਰਖਾ’ ਜਾਂ ‘ਲਾਲ ਮੁਨੀਆ’ ਇਨ੍ਹਾਂ ਦੇ ਲਾਲ ਰੰਗ ਕਰਕੇ ਪਿਆ ਹੈ। ਅੰਗਰੇਜ਼ੀ ਵਿੱਚ ਵੀ ਇਨ੍ਹਾਂ ਨੂੰ ‘ਰੈੱਡ ਮੁਨੀਆ’, ‘ਰੈੱਡ ਅਵਾਡਾਵਾਟ’ ਅਤੇ ‘ਸਟਰਾਵਰੀ ਫਿੰਚ’ ਇਸੇ ਕਰਕੇ ਕਹਿੰਦੇ ਹਨ। ਕੋਈ ਸੌ-ਡੇਢ ਸੌ ਸਾਲ ਪਹਿਲਾਂ ਭਾਰਤ ਦੇ ਅਹਿਮਦਾਬਾਦ ਸ਼ਹਿਰ ਵਿੱਚੋਂ ਇਨ੍ਹਾਂ ਸੋਹਣੀਆਂ ਲਾਲ ਚਿੜੀਆਂ ਨੂੰ ਫੜ ਕੇ ਬਾਹਰਲੇ ਦੇਸ਼ਾਂ ਨੂੰ ਭੇਜਣ ਦਾ ਵਪਾਰ ਚੱਲਦਾ ਸੀ। ....

ਬਾਲ ਕਿਆਰੀ

Posted On June - 18 - 2016 Comments Off on ਬਾਲ ਕਿਆਰੀ
ਸੂਰਜ ਨਾਨਾ ਸੂਰਜ ਨਾਨਾ ਅੱਗ ਨਾ ਬਰਸਾਓ, ਸਾਡੇ ’ਤੇ ਕੁਝ ਰਹਿਮ ਕਮਾਓ! ਅਸੀਂ ਨਿੱਕੇ-ਨਿੱਕੇ ਕੋਮਲ ਬਾਲ, ਗਰਮੀ ਕੀਤਾ ਹਾਲੋ-ਬੇਹਾਲ। ਬੱਤੀ ਦਾ ਬੇੜਾ ਹੋਇਆ ਗਰਕ, ਕਿੱਦਾਂ ਕਰੀਏ ਹੋਮ ਵਰਕ? ਜੇ ਹੋਮ ਵਰਕ ਨਾ ਹੋਇਆ ਪੂਰਾ ਸਹਿਣਾ ਪਊ ਮਾਸਟਰ ਦਾ ਘੂਰਾ। ਸਾਡੇ ’ਤੇ ਕੁਝ ਤਰਸ ਖਾਓ, ਬੱਦਲਾਂ ਦੇ ਓਹਲੇ ਲੁਕ ਜਾਓ। – ਮਲਕੀਤ ਬਸਰਾ ਸੰਪਰਕ: 94172-81854 ਚਿੜੀਏ ਹੁਣ ਕਿਉਂ ਨਾ ਘਰ ਆਵੇਂ ਚਿੜੀਏ? ਸੁੱਤੇ ਪਿਆਂ ਜਗਾਵੇਂ ਚਿੜੀਏ? ਚੀਂ-ਚੀਂ ਤੇਰੀ ਲZਗਦੀ ਪਿਆਰੀ। ਉੱਡ ਗਈ ਕਿੱਥੇ 

ਭਾਰਤ ਦਾ ਸਭ ਤੋਂ ਛੋਟਾ ਸੱਪ

Posted On June - 18 - 2016 Comments Off on ਭਾਰਤ ਦਾ ਸਭ ਤੋਂ ਛੋਟਾ ਸੱਪ
ਭਾਰਤੀ ਸੱਪਾਂ ਵਿੱਚ ਨਾਗਰਾਜ ਜਾਂ ਕਿੰਗ ਕੋਬਰਾ ਦਾ ਵਿਸ਼ੇਸ਼ ਸਥਾਨ ਹੈ। ਇਹ, ਜੇ ਜ਼ਹਿਰੀਲੀ ਕਿਸਮ ਦੇ ਸੱਪਾਂ ਵਿੱਚੋਂ ਸਭ ਤੋਂ ਭਾਰਾ ਨਹੀਂ ਤਾਂ ਲੰਮਾ ਜ਼ਰੂਰ ਹੈ। ਇਸ ਦੀ ਲੰਬਾਈ ਪੰਜ ਮੀਟਰ (ਸੋਲਾਂ ਫੁੱਟ) ਤਕ ਜਾਂ ਸ਼ਾਇਦ ਇਸ ਤੋਂ ਵੀ ਵੱਧ ਹੋ ਸਕਦੀ ਹੈ। ਕਿੰਗ ਕੋਬਰਾ ਆਪਣੇ ਸਰੀਰ ਦੇ ਇੱਕ-ਤਿਹਾਈ ਹਿੱਸੇ ਨੂੰ ਚੁੱਕ ਕੇ ਖੜ੍ਹਾ ਹੋ ਸਕਦਾ ਹੈ। ਦੁਨੀਆਂ ਦਾ ਸਭ ਤੋਂ ਲੰਮਾ ਸੱਪ 1920ਵਿਆਂ ਵਿੱਚ ....

ਅਮਰੀਕਾ ਦਾ ਵ੍ਹਾਈਟ ਹਾਊਸ ਸਫ਼ੈਦ ਕਿਉਂ ਹੈ?

Posted On June - 18 - 2016 Comments Off on ਅਮਰੀਕਾ ਦਾ ਵ੍ਹਾਈਟ ਹਾਊਸ ਸਫ਼ੈਦ ਕਿਉਂ ਹੈ?
ਵ੍ਹਾਈਟ ਹਾਊਸ, ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦਾ ਸਰਕਾਰੀ ਨਿਵਾਸ ਸਥਾਨ ਹੈ। ਇਹ ਵਾਸ਼ਿੰਗਟਨ ਡੀ.ਸੀ. ਸ਼ਹਿਰ ਵਿੱਚ ਸਥਿਤ ਹੈ। ਜਦੋਂ ਇਸ ਭਵਨ ਦਾ ਨਿਰਮਾਣ ਹੋਇਆ ਸੀ, ਉਦੋਂ ਨਾ ਤਾਂ ਇਸ ਦਾ ਰੰਗ ਸਫ਼ੈਦ ਸੀ ਅਤੇ ਨਾ ਹੀ ਇਸ ਦਾ ਨਾਂ ਵ੍ਹਾਈਟ ਹਾਊਸ ਸੀ। ਇਸ ਭਵਨ ਦੇ ਨਿਰਮਾਣ ਦਾ ਨਕਸ਼ਾ ਜੇਮਸ ਹਾਬਨ ਨਾਮਕ ਇੰਜਨੀਅਰ ਨੇ ਤਿਆਰ ਕੀਤਾ ਸੀ। 13 ਅਕਤੂਬਰ 1792 ਵਿੱਚ ਇਸ ਭਵਨ ਦੀ ਨੀਂਹ ....
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.