ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

ਰਿਸ਼ਮਾਂ › ›

Featured Posts
ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ

ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ

ਡਾ. ਰਾਜਵੰਤ ਕੌਰ ਪੰਜਾਬੀ ਪੂਰੇ ਵਿਸ਼ਵ ਵਿੱਚ ਭਾਰਤੀ ਵਿਆਹ ਸਮਾਗਮ ਆਪਣੀ ਵਿਲੱਖਣ ਪਹਿਚਾਣ ਰੱਖਦੇ ਹਨ। ਇੱਥੇ ਸਿਰਫ਼ ਮਨੁੱਖਾਂ ਦੇ ਹੀ ਨਹੀਂ ਦੇਵੀ-ਦੇਵਤਿਆਂ, ਪੌਦਿਆਂ ਅਤੇ ਜਾਨਵਰਾਂ ਦੇ ਵਿਆਹ ਵੀ ਬੜੇ ਧੂਮ-ਧਾਮ ਨਾਲ ਕੀਤੇ ਜਾਂਦੇ ਹਨ। ਅਜੋਕੇ ਸਮਾਜ ਵਿੱਚ ਗ਼ਰੀਬ ਬੰਦੇ ਲਈ ਧੀ-ਪੁੱਤ ਦਾ ਵਿਆਹ ਕਰਨਾ ਸਹਿਜ ਕਾਰਜ ਨਹੀਂ ਰਿਹਾ। ਇਸ ਨੇ ਬੇਹੱਦ ...

Read More

ਖੁਸ਼ੀਆਂ ਦੀ ਵਿਗਿਆਨਕ ਰਵਾਇਤ ਨਿੰਮ ਬੰਨ੍ਹਣਾ

ਖੁਸ਼ੀਆਂ ਦੀ ਵਿਗਿਆਨਕ ਰਵਾਇਤ ਨਿੰਮ ਬੰਨ੍ਹਣਾ

ਰਣਜੀਤ ਸਿੰਘ ਟੱਲੇਵਾਲ ਸਮਾਜ ਦੀ ਸਿਰਜਣਾ ਤੋਂ ਲੈ ਕੇ ਵੱਖ-ਵੱਖ ਮੌਕਿਆਂ ’ਤੇ ਖ਼ੁਸ਼ੀਆਂ ਮਨਾਉਣ ਦੀਆਂ ਰਵਾਇਤਾਂ ਮਨੁੱਖੀ ਜੀਵਨ ਵਿੱਚ ਚਲਦੀਆਂ ਆਉਂਦੀਆਂ ਹਨ। ਸਮੇਂ-ਸਮੇਂ ’ਤੇ ਇਨ੍ਹਾਂ ਰਵਾਇਤਾਂ ਦੇ ਮਨਾਉਣ ਦੇ ਢੰਗ ਬਦਲਦੇ ਰਹਿੰਦੇ ਹਨ। ਕਈ ਰਵਾਇਤਾਂ ਲੋਪ ਵੀ ਹੋ ਜਾਂਦੀਆਂ ਹਨ, ਪਰ ਕਈ ਰਵਾਇਤਾਂ ਅਜਿਹੀਆਂ ਹਨ ਜੋ ਪੀੜ੍ਹੀ-ਦਰ-ਪੀੜ੍ਹੀ ਚਲਦੀਆਂ ਆ ਰਹੀਆਂ ਹਨ, ...

Read More

ਸਾਡੇ ਖੂਹ ਉੱਤੇ ਵਸਦਾ ਰੱਬ ਨੀਂ...

ਸਾਡੇ ਖੂਹ ਉੱਤੇ ਵਸਦਾ ਰੱਬ ਨੀਂ...

ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਆਓ ਤੁਹਾਨੂੰ ਪੁਰਾਣੇ ਵੇਲਿਆਂ ਦੇ ਖੂਹ ਦੀ ਸੈਰ ਕਰਾਈਏ। ਸਾਡੇ ਪਿੰਡ ਦੀ ਦਾਸਕੀ ਪੱਤੀ ਦੇ ਨੇੜੇ ਹੀ ਖੂਹ ਸੀ। ਨੇੜੇ ਹੋਣ ਕਰਕੇ ਉਸ ਨੂੰ ਨਿਆਈਆਂ ਵਾਲਾ ਖੂਹ ਕਹਿੰਦੇ ਸਨ। ਉਦੋਂ ਮੈਂ ਪੰਜਵੀਂ ਵਿੱਚ ਪੜ੍ਹਦਾ ਸੀ। ਖੇਤਾਂ ਦੀ ਸਿੰਜਾਈ ਦਾ ਉਸ ਸਮੇਂ ਖੂਹ ਹੀ ਮੁੱਖ ਸਾਧਨ ਹੁੰਦਾ ਸੀ। ਵਾਰੀ ...

Read More

ਜ਼ਿੰਦਗੀ ਦੀ ਖ਼ੂਬਸੂਰਤੀ ਦਾ ਜਸ਼ਨ ਹੈ ਮੁਸਕਰਾਹਟ

ਜ਼ਿੰਦਗੀ ਦੀ ਖ਼ੂਬਸੂਰਤੀ ਦਾ ਜਸ਼ਨ ਹੈ ਮੁਸਕਰਾਹਟ

ਕੈਲਾਸ਼ ਚੰਦਰ ਸ਼ਰਮਾ ਹਰ ਇਨਸਾਨ ਦਾ ਚਿਹਰਾ ਉਸ ਦੀਆਂ ਅੰਦਰੂਨੀ ਭਾਵਨਾਵਾਂ ਦਾ ਸੂਚਨਾ ਤੰਤਰ ਹੈ, ਅਨੇਕਾਂ ਸੁਨੇਹਿਆਂ ਨੂੰ ਬਿਨਾਂ ਆਵਾਜ਼ ਦੇ ਆਦਾਨ-ਪ੍ਰਦਾਨ ਕਰਨ ਦਾ ਸਰਵੋਤਮ ਅਤੇ ਮੁਫ਼ਤ ਦਾ ਸਾਧਨ। ਵਿਅਕਤੀ ਦੇ ਚਿਹਰੇ ਨੂੰ ਵੇਖਦਿਆਂ ਹੀ ਉਸ ਦੇ ਅੰਦਰ ਦੇ ਦੁਖ-ਦਰਦ, ਦੂਜੇ ਪ੍ਰਤੀ ਨਫ਼ਰਤ ਜਾਂ ਪਿਆਰ ਦਾ ਪ੍ਰਗਟਾਵਾ ਅਤੇ ਉਸ ਦੀ ਅੰਦਰੂਨੀ ...

Read More

ਜੱਗ ਜਿਊਣ ਵੱਡੀਆਂ ਭਰਜਾਈਆਂ...

ਜੱਗ ਜਿਊਣ ਵੱਡੀਆਂ ਭਰਜਾਈਆਂ...

ਸਰਬਜੀਤ ਸਿੰਘ ਝੱਮਟ ਸਾਡੇ ਸਮਾਜ ਦਾ ਦਸਤੂਰ ਹੈ ਕਿ ਕੁੜੀ ਜਦੋਂ ਜਵਾਨ ਹੋ ਜਾਂਦੀ ਹੈ ਤਾਂ ਉਸ ਦਾ ਵਿਆਹ ਕਰਕੇ ਉਸ ਨੂੰ ਸਹੁਰੀਂ ਤੋਰ ਦਿੱਤਾ ਜਾਂਦਾ ਹੈ। ਉਸ ਨੂੰ ਸਹੁਰੇ ਘਰ ਜਾ ਕੇ ਵੀ ਆਪਣਾ ਪੇਕਾ ਘਰ ਅਕਸਰ ਯਾਦ ਆਉਂਦਾ ਹੀ ਰਹਿੰਦਾ ਹੈ। ਸਮੇਂ ਦੇ ਨਾਲ ਮਾਂ-ਪਿਓ ਸਦੀਵੀ ਤੌਰ ’ਤੇ ਤੁਰ ...

Read More

ਪ੍ਰਦੇਸਣ ਧੀਆਂ

ਪ੍ਰਦੇਸਣ ਧੀਆਂ

ਪਰਮਜੀਤ ਕੌਰ ਸਰਹਿੰਦ ਧੀ ਜਦੋਂ ਇਸ ਦੁਨੀਆਂ ’ਤੇ ਆਉਂਦੀ ਹੈ ਚਾਹੀ ਜਾਂ ਅਣਚਾਹੀ ਉਸ ਦਾ ਜਨਮ ਹੋਣ ਸਾਰ ਉਸ ਦੇ ਨਾਂ ਨਾਲ ਕੁਝ ਵਿਸ਼ੇਸ਼ਣ ਜਾਂ ਪੜਨਾਂਵ ਜੁੜ ਜਾਂਦੇ ਹਨ। ਜਿਵੇਂ ਬੇਗਾਨਾ ਧਨ, ਚਾਰ ਦਿਨਾਂ ਦੀ ਪ੍ਰਾਹੁਣੀ ਤੇ ਪ੍ਰਦੇਸਣ। ਇੱਥੋਂ ਤਕ ਕਿ ਇਸ ਨੂੰ ਰੂੜੀ ਦਾ ਕੂੜਾ ਕਹਿਣੋਂ ਵੀ ਗੁਰੇਜ਼ ਨਹੀਂ ਕੀਤਾ ...

Read More

ਖਿਆਲਾਂ ਦੀ ਆਬਸ਼ਾਰ ਤੇ ਅੰਦਰਲੀ ਸੁੰਦਰਤਾ

ਖਿਆਲਾਂ ਦੀ ਆਬਸ਼ਾਰ ਤੇ ਅੰਦਰਲੀ ਸੁੰਦਰਤਾ

ਅਜੀਤ ਸਿੰਘ ਚੰਦਨ ਸੁੰਦਰ ਚਿਹਰੇ ਨੂੰ ਸੁੰਦਰ ਖਿਆਲ ਹੋਰ ਰੱਬਤਾ ਪ੍ਰਦਾਨ ਕਰ ਦਿੰਦੇ ਹਨ। ਜਿੰਨੇ ਤੁਹਾਡੇ ਖਿਆਲ ਸੁੰਦਰ ਤੋਂ ਉਚੇਰੀ ਸੂਝ ਵਾਲੇ ਹੋਣਗੇ; ਓਨੀ ਹੀ ਤੁਹਾਡੇ ਚਿਹਰੇ ਦੀ ਖੂਬਸੂਰਤੀ ਵੱਧ ਜਾਵੇਗੀ। ਖਿਆਲਾਂ ਦੀ ਖੂਬਸੂਰਤੀ ਤੋਂ ਬਿਨਾਂ ਕੋਈ ਚਿਹਰਾ ਕਿਵੇਂ ਖੂਬਸੂਰਤ ਹੋ ਸਕਦਾ ਹੈ। ਕਿਉਂਕਿ ਖਿਆਲਾਂ ਦੇ ਵਹਿਣ ਤੇ ਸੁੰਦਰ ਵਿਚਾਰਾਂ ਦੀਆਂ ...

Read More


ਉਹ ਮੌਜਾਂ ਭੁੱਲ ਗਏ ਜੋ ਬਾਪੂ ਦੇ ਸਿਰ ’ਤੇ ਕਰੀਆਂ

Posted On January - 28 - 2017 Comments Off on ਉਹ ਮੌਜਾਂ ਭੁੱਲ ਗਏ ਜੋ ਬਾਪੂ ਦੇ ਸਿਰ ’ਤੇ ਕਰੀਆਂ
ਜੇ ਬੀਤੇ ਸਮੇਂ ਦੇ ਸਾਂਝ ਪਿਆਰ ਦੀਆਂ ਲੜੀਆਂ ਦੀ ਤੁਲਨਾ ਅੱਜ ਦੇ ਨਵੇਂ ਜ਼ਮਾਨੇ ਨਾਲ ਕੀਤੀ ਜਾਵੇ ਤਾਂ ਸਾਨੂੰ ਉਹ ਸਾਂਝ ਤੇ ਪਿਆਰ ਦੀਆਂ ਲੜੀਆਂ ਜੋ ਕਦੇ ਆਪਸ ਵਿੱਚ ਜੁੜੀਆਂ ਸਨ ਅੱਜ ਹੌਲੀ-ਹੌਲੀ ਬਿਖਰਦੀਆਂ ਨਜ਼ਰ ਆ ਰਹੀਆਂ ਹਨ। ਵੰਡ ਸਮੇਂ ਮੁਲਕਾਂ ਦੇ ਹੋਏ ਹਿੱਸਿਆਂ ਦਾ ਦੁੱਖ ਅਜੇ ਬਾਕੀ ਹੀ ਸੀ ਕਿ ਇਹ ਵੰਡ ਪਰਿਵਾਰਾਂ ਵਿੱਚ ਵੀ ਆਣ ਖੜ੍ਹੀ ਹੋ ਗਈ। ....

ਆਓ ਥੋੜ੍ਹੇ ਵਿਹਲੇ ਹੋਈਏ

Posted On January - 28 - 2017 Comments Off on ਆਓ ਥੋੜ੍ਹੇ ਵਿਹਲੇ ਹੋਈਏ
ਪੁਰਾਤਨ ਸਮੇਂ ਵਿੱਚ ਇਨਸਾਨ ਕੋਲ ਵਿਹਲੀਆਂ ਗੱਲਾਂ ਕਰਨ ਲਈ ਕਾਫ਼ੀ ਸਮਾਂ ਹੁੰਦਾ ਸੀ। ਜਦੋਂ ਕਿ ਅੱਜ ਦਾ ਇਨਸਾਨ ਸਮੇਂ ਦੀ ਘਾਟ ਕਾਰਨ ਕਈ ਤਰ੍ਹਾਂ ਦੀਆਂ ਮਾਨਸਿਕ ਉਲਝਣਾ ਸਹੇੜ ਬੈਠਾ ਹੈ। ਵਿਹਲੀਆਂ ਗੱਲਾਂ ਨਾਲ ਜਿੱਥੇ ਕੁਝ ਨਾ ਕੁਝ ਸਿੱਖਣ-ਸਮਝਣ ਨੂੰ ਮਿਲਦਾ ਸੀ, ਉੱਥੇ ਮਨ ਵੀ ਤਰੋਤਾਜ਼ਾ ਹੋ ਜਾਂਦਾ ਸੀ। ....

ਪੈਸਾ ਹੀ ਸਭ ਕੁਝ ਨਹੀਂ

Posted On January - 28 - 2017 Comments Off on ਪੈਸਾ ਹੀ ਸਭ ਕੁਝ ਨਹੀਂ
ਪੈਸਾ ਸਾਡੀ ਜ਼ਿੰਦਗੀ ਦਾ ਧੁਰਾ ਹੈ। ਇਹ ਇੱਕ ਅਜਿਹੀ ਕਮਾਲ ਦੀ ਚੀਜ਼ ਹੈ ਜਿਸ ਤੋਂ ਬਿਨਾਂ ਸੁਖਮਈ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਨਾਲ ਜ਼ਿੰਦਗੀ ਦਾ ਹਰ ਸੁੱਖ, ਮਾਣ-ਸਨਮਾਨ, ਵਧੀਆ ਪੜ੍ਹਾਈ ਦਾ ਸੁਪਨਾ ਆਦਿ ਪੂਰੇ ਕੀਤੇ ਜਾ ਸਕਦੇ ਹਨ। ....

ਵੀਡਿਓ ਗੇਮਾਂ, ਕਾਰਟੂਨ ਫ਼ਿਲਮਾਂ ਤੇ ਸਾਡੇ ਬੱਚੇ

Posted On January - 28 - 2017 Comments Off on ਵੀਡਿਓ ਗੇਮਾਂ, ਕਾਰਟੂਨ ਫ਼ਿਲਮਾਂ ਤੇ ਸਾਡੇ ਬੱਚੇ
ਅੱਜ ਦਾ ਦੌਰ, ਨਵੀਨਤਮ ਸੰਚਾਰ ਤਕਨੀਕਾਂ ਦਾ ਦੌਰ ਹੈ। ਅਖ਼ਬਾਰ, ਰੇਡਿਓ, ਟੈਲੀਵਿਜ਼ਨ, ਮੋਬਾਈਲ ਫੋਨ, ਇੰਟਰਨੈੱਟ, ਸੋਸ਼ਲ ਮੀਡੀਆ ਅੰਤਰਗਤ ਫੇਸਬੁੱਕ, ਵਟਸਐੱਪ ਨੇ ਜਣੇ ਖਣੇ ਨਾਲ ਰਾਬਤਾ ਬਣਾ ਲਿਆ ਹੈ। ਇਨ੍ਹਾਂ ਨੇ ਸਾਡੇ ਬੱਚਿਆਂ ਦੀ ਜੀਵਨ ਜਾਚ ਵਿੱਚ ਬੜੀ ਤੇਜ਼ੀ ਨਾਲ ਤਬਦੀਲੀ ਲਿਆਂਦੀ ਹੈ। ....

ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰੀ

Posted On January - 21 - 2017 Comments Off on ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰੀ
ਬੋਲਚਾਲ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਹੈ। ਨਿਮਰਤਾ, ਪਿਆਰ, ਮਿਠਾਸ ਅਤੇ ਸੱਭਿਅਕ ਸ਼ਬਦਾਵਲੀ ਹਰ ਮਨ ’ਤੇ ਡੂੰਘਾ ਅਸਰ ਕਰਦੀ ਹੈ। ਹਰ ਕੋਈ ਮਿਠਬੋਲੜੇ ਵਿਅਕਤੀ ਨਾਲ ਗੱਲ ਕਰਨੀ ਪਸੰਦ ਕਰਦਾ ਹੈ। ਇਸ ਤਰ੍ਹਾਂ ਆਪਸੀ ਸਬੰਧ ਹਮੇਸ਼ਾਂ ਸਾਵੇ ਤੇ ਸੁਖਾਵੇਂ ਬਣੇ ਰਹਿੰਦੇ ਹਨ। ਇਸ ਦੇ ਉਲਟ ਜੇਕਰ ਕਿਸੇ ਵਿਅਕਤੀ ਦੀ ਬੋਲਚਾਲ ਦੀ ਭਾਸ਼ਾ ਖਰਵੀ ਜਾਂ ਅਸੱਭਿਅਕ ਹੁੰਦੀ ਹੈ ਤਾਂ ਉਹ ਹੌਲੀ-ਹੌਲੀ ਉਸ ਦੇ ਸੁਭਾਅ ਦਾ ਅੰਗ ....

ਖੁਰੀਆਂ ਰਿਸ਼ਤਿਆਂ ਦੀਆਂ ਸਾਂਝਾਂ…

Posted On January - 21 - 2017 Comments Off on ਖੁਰੀਆਂ ਰਿਸ਼ਤਿਆਂ ਦੀਆਂ ਸਾਂਝਾਂ…
ਇਹ ਤੇਜ਼ੀ ਨਾਲ ਆਏ ਬਦਲਾਅ ਦਾ ਯੁੱਗ ਹੈ, ਵਰਤਮਾਨ ਸਮੇਂ ਪਿੰਡਾਂ ਵਿੱਚ ਘਰਾਂ ਦੀ ਦਿੱਖ ਬਦਲ ਗਈ ਹੈ ਅਤੇ ਘਰਾਂ ਵਿਚਲੀਆਂ ਚੀਜ਼ਾਂ-ਵਸਤਾਂ ਦਾ ਰੰਗ-ਰੂਪ ਵੀ ਹੋਰ ਹੋ ਗਿਆ ਹੈ। ਇਸ ਪਰਿਵਰਤਨ ਦਾ ਪ੍ਰਭਾਵ ਜੀਵਨ ਦੇ ਹੋਰ ਪਹਿਲੂਆਂ ਉੱਤੇ ਵੀ ਪਿਆ ਹੈ। ਇਸ ਬਦਲਾਅ ਨੇ ਸਾਡੀਆਂ ਸਾਕ-ਸਕੀਰੀਆਂ ਵਿਚਲੀਆਂ ਸਾਂਝਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ ਅਤੇ ਆਮ ਲੋਕਾਂ ਦੇ ਆਪਸੀ ਵਰਤ-ਵਰਤਾਰੇ ਉੱਤੇ ਵੀ ਅਸਰ ਪਾਇਆ ਹੈ। ....

ਸੁੰਦਰਤਾ ਦੇ ਪੁਰਾਣੇ ਤੌਰ ਤਰੀਕੇ

Posted On January - 21 - 2017 Comments Off on ਸੁੰਦਰਤਾ ਦੇ ਪੁਰਾਣੇ ਤੌਰ ਤਰੀਕੇ
ਔਰਤ ਦੀ ਤਸਵੀਰ ਹਰ ਮਨ ਵਿੱਚ ਖੂਬਸੂਰਤ ਹੀ ਹੁੰਦੀ ਹੈ| ਔਰਤ ਖੁਦ ਵੀ ਆਪਣੀ ਖੂਬਸੂਰਤੀ ਨੂੰ ਨਿਖਾਰਨ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ ਇਸ ਵਿੱਚ ਸੁਰਮਾਂ ਪਾਉਣ ਤੋਂ ਲੈ ਕੇ ਪਲਾਸਟਿਕ ਸਰਜਰੀ ਤਕ ਸ਼ਾਮਲ ਹੈ| ....

ਜੇਤੂ ਬਣਨ ਲਈ ਹਾਰਨਾ ਸਿੱਖੋ

Posted On January - 21 - 2017 Comments Off on ਜੇਤੂ ਬਣਨ ਲਈ ਹਾਰਨਾ ਸਿੱਖੋ
ਅੱਜ ਹਰ ਪਾਸੇ ਮੁਕਾਬਲੇਬਾਜ਼ੀ ਤੇ ਦੌੜ ਦਾ ਬੋਲਬਾਲਾ ਹੈ। ਮੁਕਾਬਲਾ ਤੇ ਦੌੜ ਇੱਕ ਸਿੱਕੇ ਦੇ ਦੋ ਪਹਿਲੂ ਹਨ। ਇਨਸਾਨ ਸਭ ਕੁਝ ਸਹਿਜੇ ਹੀ ਮਿਹਨਤ ਨਾਲ ਪ੍ਰਾਪਤ ਕਰ ਲੈਂਦਾ ਹੈ, ਪਰ ਇਨ੍ਹਾਂ ਦੋ ਗੱਲਾਂ ਦਾ ਸਾਕ ਨਹੀਂ ਛੱਡਦਾ। ਕਿਸਮਤ ਹਮੇਸ਼ਾਂ ਬਹਾਦਰਾਂ ਦਾ ਸਾਥ ਦਿੰਦੀ ਹੈ, ਪਰ ਇਨਾਮ ਹਮੇਸ਼ਾ ਜੇਤੂਆਂ ਨੂੰ ਮਿਲਦੇ ਹਨ। ਫਿਰ ਵੀ ਅਫ਼ਸੋਸ ਵਾਲੀ ਤੇ ਵਿਲੱਖਣ ਗੱਲ ਹੈ ਕਿ ਲੋਕਾਂ ਨੂੰ ਮਰਿਆਦਾ ਪੂਰਨ ਢੰਗ ....

ਮਾਂ ਦੀਆਂ ਸੱਧਰਾਂ ਦਾ ਪ੍ਰਗਟਾਵਾ ਲੋਰੀਆਂ

Posted On January - 14 - 2017 Comments Off on ਮਾਂ ਦੀਆਂ ਸੱਧਰਾਂ ਦਾ ਪ੍ਰਗਟਾਵਾ ਲੋਰੀਆਂ
‘ਲੋਰੀ’ ਪੰਜਾਬੀ ਬਾਲ ਗੀਤਾਂ ਦੀ ਉਹ ਵੰਨਗੀ ਹੈ ਜਿਹੜੀ ਬਾਲਾਂ ਨੂੰ ਸਵਾਉਣ ਜਾਂ ਵਰਚਾਉਣ ਵਾਸਤੇ ਗਾਈ ਜਾਂਦੀ ਹੈ। ਇਸ ਦਾ ਮੁੱਢਲਾ ਕੰਮ ਬਾਲ ਨੂੰ ਰੋਂਦਿਆਂ ਤੋਂ ਵਰਚਾਕੇ ਚੁੱਪ ਕਰਾਉਣਾ ਜਾਂ ਥਪਕ-ਥਪਕ ਕੇ ਸਵਾਉਣਾ ਹੁੰਦਾ ਹੈ। ਇਸ ਵਿੱਚ ਮਾਂ ਦੀ ਮਮਤਾ ਤੇ ਪਿਆਰ ਦਾ ਸੇਕ ਹੁੰਦਾ ਹੈ। ਭੈਣ ਦੀ ਪਵਿੱਤਰਤਾ ਤੇ ਪਾਕ-ਮੁਹੱਬਤ ਦਾ ਨਿੱਘ ਵੀ ਹੁੰਦਾ ਹੈ। ....

ਸਿੱਖੀਏ ਬੁਢਾਪੇ ਨੂੰ ਖੁਸ਼ਗਵਾਰ ਬਣਾਉਣ ਦੀ ਜਾਚ

Posted On January - 14 - 2017 Comments Off on ਸਿੱਖੀਏ ਬੁਢਾਪੇ ਨੂੰ ਖੁਸ਼ਗਵਾਰ ਬਣਾਉਣ ਦੀ ਜਾਚ
ਬੁਢਾਪੇ ਤੋਂ ਹਰ ਇਨਸਾਨ ਡਰਦਾ ਹੈ ਕਿਉਂਕਿ ਜਦ ਇਨਸਾਨ ਬੁੱਢਾ ਹੋ ਜਾਂਦਾ ਹੈ ਤਾਂ ਉਸ ਦੀ ਕਦਰ ਘਟਦੀ ਹੈ। ਕੋਈ ਵੀ ਬੁੱਢੇ ਇਨਸਾਨ ਨੂੰ ਗੌਲਣ ਲਈ ਤਿਆਰ ਨਹੀਂ ਤੇ ਕਈ ਵਾਰ ਜੇ ਸਾਹਮਣੇ ਤੋਂ ਕੋਈ ਬੁੱਢਾ ਤੁਰਿਆ ਆਉਂਦਾ ਹੋਵੇ ਤਾਂ ਅਸੀਂ ਉਸ ਨੂੰ ਅਣਗੋਲਿਆ ਕਰਕੇ ਕੋਲੋਂ ਦੀ ਗੁਜ਼ਾਰ ਜਾਂਦੇ ਹਾਂ। ਕਈ ਵਾਰ ਬੁਢਾਪੇ ਵਿੱਚ ਪਹੁੰਚ ਕੇ ਇਨਸਾਨ ਦਿਲ ਛੱਡ ਜਾਂਦਾ ਹੈ ਤੇ ਫਿਰ ਅਜਿਹੀ ਹਾਲਤ ....

ਵੇ ਬੰਨੇ ਬੰਨੇ ਲਾ ਦੇ ਬੇਰੀਆਂ

Posted On January - 14 - 2017 Comments Off on ਵੇ ਬੰਨੇ ਬੰਨੇ ਲਾ ਦੇ ਬੇਰੀਆਂ
ਬੇਰ-ਬੇਰੀਆਂ ਨਾਲ ਸਾਡਾ ਸਬੰਧ ਹਜ਼ਾਰਾਂ ਸਾਲ ਪੁਰਾਣਾ ਹੈ। ਇਤਿਹਾਸਕਾਰਾਂ, ਵਿਗਿਆਨੀਆਂ ਅਤੇ ਪੁਰਾਤਨ ਗ੍ਰੰਥਾਂ ਆਦਿ ਵਿੱਚੋਂ ਨਿਕਲਦੇ ਤੱਥ ਸਾਡੀ ਸਦੀਆਂ ਪੁਰਾਣੀ ਇਸ ਰੁੱਖ ਨਾਲ ਨੇੜਤਾ ਦੀ ਗਵਾਹੀ ਭਰਦੇ ਹਨ। ਜੇਕਰ ਅਸੀਂ ਮਿਥਿਹਾਸ ਵੱਲ ਝਾਤੀ ਮਾਰੀਏ ਤਾਂ ਅਨੇਕ ਗੱਲਾਂ ਸਾਹਮਣੇ ਆਉਂਦੀਆਂ ਹਨ। ਬੇਰ ਨੂੰ ਭਗਵਾਨ ਸ਼ਿਵ ਦਾ ਮਨਪਸੰਦ ਫਲ ਸਮਝਿਆ ਜਾਂਦਾ ਹੈ ਅਤੇ ਬੇਰੀਆਂ ਦੇ ਪੱਤੇ ਅਤੇ ਫਲ ‘ਸ਼ਿਵਰਾਤਰੀ’ ਦੇ ਤਿਉਹਾਰ ’ਤੇ ਭਗਵਾਨ ਨੂੰ ਅਰਪਣ ਕੀਤੇ ....

ਸਰਦੀ ਵਿੱਚ ਦੁਲਹਨਾਂ ਦੇ ਸ਼ਿੰਗਾਰ ਦੀ ਤਿਆਰੀ

Posted On January - 14 - 2017 Comments Off on ਸਰਦੀ ਵਿੱਚ ਦੁਲਹਨਾਂ ਦੇ ਸ਼ਿੰਗਾਰ ਦੀ ਤਿਆਰੀ
ਵਿਆਹ ਵਾਲੇ ਦਿਨ ਦੁਲਹਨ ਦਾ ਖ਼ੂਬਸੂਰਤ ਦਿਖਣਾ ਸਿਰਫ਼ ਮੇਕਅਪ ਜਾਂ ਡਰੈੱਸ ਨਾਲ ਹੀ ਨਹੀਂ ਜੁੜਿਆ ਹੋਇਆ। ਇਸ ਵਿੱਚ ਕਈ ਹਫ਼ਤਿਆਂ ਦੀ ਸਖ਼ਤ ਮਿਹਨਤ ਸ਼ਾਮਿਲ ਹੁੰਦੀ ਹੈ। ਜੇਕਰ ਵਿਆਹ ਤੋਂ ਕੁਝ ਹਫ਼ਤਾ ਪਹਿਲਾਂ ਚਮੜੀ ਪ੍ਰਤੀ ਸਾਵਧਾਨੀ ਵਰਤੀ ਜਾਵੇ ਤਾਂ ਇਹ ਵਿਆਹ ਦੇ ਦਿਨ ਕਾਫ਼ੀ ਮਦਦਗਾਰ ਸਾਬਤ ਹੋ ਸਕਦੀ ਹੈ। ਸਰਦੀਆਂ ਵਿੱਚ ਤੇਲ ਵਾਲੀ ਚਮੜੀ ਵੀ ਖੁਸ਼ਕ ਪੈ ਜਾਂਦੀ ਹੈ ਜਦੋਂਕਿ ਖੁਸ਼ਕ ਚਮੜੀ ਨੂੰ ਕਰੀਮ ਅਤੇ ਤੇਲ ....

ਆਓ ਮੇਲ-ਮਿਲਾਪ ਦਾ ਦਾਇਰਾ ਵਧਾਈਏ

Posted On January - 14 - 2017 Comments Off on ਆਓ ਮੇਲ-ਮਿਲਾਪ ਦਾ ਦਾਇਰਾ ਵਧਾਈਏ
ਜੰਗਲਾਂ ’ਚੋਂ ਨਿਕਲ ਕੇ ਮਨੁੱਖ ਨੇ ਜਦੋਂ ਆਲੇ-ਦੁਆਲੇ ਵਿਚਰਨਾ ਸ਼ੁਰੂ ਕੀਤਾ ਤਾਂ ਮਨੁੱਖੀ ਮੇਲ-ਮਿਲਾਪ ਦਾ ਦਾਇਰਾ ਵਧਿਆ। ਵੱਖ-ਵੱਖ ਸਮਾਜਾਂ ਵਿੱਚ ਬੱਝਣ ਤੋਂ ਬਾਅਦ ਹੀ ਸ਼ਾਇਦ ਮਨੁੱਖ ਨੂੰ ਸੱਭਿਅਕ ਅਤੇ ਸਮਾਜਿਕ ਪ੍ਰਾਣੀ ਦਾ ਦਰਜਾ ਮਿਲਿਆ। ਹੌਲੀ-ਹੌਲੀ ਮਨੁੱਖ ਰਿਸ਼ਤਿਆਂ ਵਿੱਚ ਬੱਝ ਗਿਆ। ਸਮਾਜ ਰੂਪੀ ਮਜ਼ਬੂਤ ਸੰਗਲ ਨੂੰ ਜੋੜੀ ਰੱਖਣ ਲਈ ਰਿਸ਼ਤੇ ਅਹਿਮ ਕੜੀ ਵਜੋਂ ਕੰਮ ਕਰਦੇ ਹਨ। ਮੇਲ-ਮਿਲਾਪ ਨਾਲ ਹੀ ਸਮਾਜਿਕ ਸਰਗਰਮੀਆਂ ਵਧਦੀਆਂ ਅਤੇ ਸੱਭਿਆਚਾਰ ਵਿਰਾਸਤ ਅੱਗੇ ....

ਬਚਪਨ ਦਾ ਪੰਘੂੜਾ

Posted On January - 14 - 2017 Comments Off on ਬਚਪਨ ਦਾ ਪੰਘੂੜਾ
ਬਚਪਨ ਬੜਾ ਪਿਆਰਾ, ਨਿਆਰਾ, ਕੁਝ ਮਿੱਠਾ ਤੇ ਕੁਝ ਖਾਰਾ ਹੁੰਦਾ ਹੈ। ਪਰ ਇਸ ਦੀ ਸੰਭਾਲ ਗਲ ਵਿੱਚ ਪਾਈ ਗਾਨੀ, ਚੜ੍ਹੀ ਜੁਆਨੀ ਤੇ ਅੱਖ ਮਸਤਾਨੀ ਨਾਲੋਂ ਵੱਧ ਕਰਨੀ ਪੈਂਦੀ ਹੈ। ਜਿਨ੍ਹਾਂ ਦਾ ਬਚਪਨ ਦਮਦਾਰ ਹੁੰਦਾ ਹੈ ਉਨ੍ਹਾਂ ਦੀ ਜਵਾਨੀ ਦਾ ਰੰਗ ਲਾਲ ਅਤੇ ਬੁਢਾਪੇ ’ਚ ਚਿਹਰਾ ਰੰਗਦਾਰ ਹੁੰਦਾ ਹੈ। ਉਹ ਬੱਚੇ ਖੁਸ਼ਕਿਸਮਤ ਹੁੰਦੇ ਹਨ ਜਿਨ੍ਹਾਂ ਦੇ ਮਾਪੇ ਮਾਨਸਿਕ ਤੌਰ ’ਤੇ ਪ੍ਰਫੁਲਿੱਤ ਤੇ ....

ਸੱਭਿਆਚਾਰਕ ਵਿਰਸੇ ਦੀਆਂ ਜੜ੍ਹਾਂ ਹਨ ਬੁਝਾਰਤਾਂ

Posted On January - 7 - 2017 Comments Off on ਸੱਭਿਆਚਾਰਕ ਵਿਰਸੇ ਦੀਆਂ ਜੜ੍ਹਾਂ ਹਨ ਬੁਝਾਰਤਾਂ
ਬੁਝਾਰਤਾਂ ਦੀ ਉਤਪਤੀ ਮਨੁੱਖੀ ਸੂਝ-ਬੂਝ ਦੇ ਨਾਲ ਹੀ ਹੋਈ ਮੰਨੀ ਜਾ ਸਕਦੀ ਹੈ। ਜਿਵੇਂ ਸਾਡੇ ਰਹਿਣ-ਸਹਿਣ, ਖਾਣ-ਪੀਣ, ਰਸਮਾਂ-ਰਿਵਾਜ ਅਤੇ ਸੱਭਿਆਚਾਰ ਵਿੱਚੋਂ ਮੁਹਾਵਰੇ, ਅਖਾਣ, ਅਖੌਤਾਂ, ਲੋਕ ਬੋਲੀਆਂ, ਲੋਕਗੀਤ ਹੋਂਦ ਵਿੱਚ ਆਏ, ਬੁਝਾਰਤਾਂ ਵੀ ਇਵੇਂ ਹੀ ਭੂਤਕਾਲ ਵਿੱਚ ਸਮੇਂ-ਸਮੇਂ ਮਨ ਅਤੇ ਸੋਚ ਬੁੱਧੀ ਅਨੁਸਾਰ ਸੰਸਾਰ ਵਿੱਚੋਂ ਪੈਦਾ ਹੁੰਦੀਆਂ ਰਹੀਆਂ ਮੰਨੀਆਂ ਜਾ ਸਕਦੀਆਂ ਹਨ। ਬੁਝਾਰਤਾਂ ਸਾਲਾਂ ਜਾਂ ਦਹਾਕਿਆਂ ਵਿੱਚ ਪੈਦਾ ਨਹੀਂ ਹੋਈਆਂ, ਸਗੋਂ ਸਦੀਆਂ ਵਿੱਚ ਪੰਜਾਬੀ ਲੋਕਧਾਰਾ ਵਿੱਚੋਂ ....

ਅਲੋਪ ਹੋ ਗਈ ‘ਚੱਕੀ ਚੁੰਗ’ ਦੀ ਰਸਮ

Posted On January - 7 - 2017 Comments Off on ਅਲੋਪ ਹੋ ਗਈ ‘ਚੱਕੀ ਚੁੰਗ’ ਦੀ ਰਸਮ
ਚੱਕੀ ਚੁੰਗ ਵਿਆਹ ਨਾਲ ਸਬੰਧਤ ਇੱਕ ਪ੍ਰਸਿੱਧ ਰਸਮ ਹੁੰਦੀ ਸੀ ਜੋ ਬੜੇ ਉਮਾਹ, ਉਤਸ਼ਾਹ ਤੇ ਚਾਅ ਨਾਲ ਕੰਨਿਆਂ ਦੇ ਘਰ ਕੀਤੀ ਜਾਂਦੀ ਸੀ। ਵਿਆਹ ਲਈ ਨਿਯਤ ਕੀਤੇ ਗਏ ਦਿਨ ਤੋਂ ਕਰੀਬ ਇੱਕ ਮਹੀਨਾ ਪਹਿਲਾਂ ਕਿਸੇ ਦਿਨ ਨੂੰ ਸ਼ੁਭ ਮੰਨ ਕੇ ਤੈਅ ਕਰ ਲਿਆ ਜਾਂਦਾ ਸੀ ਤੇ ਮਿੱਥੇ ਹੋਏ ਦਿਨ ਨੂੰ ਕੁੜੀ ਦੀਆਂ ਸਹੇਲੀਆਂ, ਭੈਣਾਂ, ਭਰਜਾਈਆਂ, ਆਂਢ-ਗੁਆਂਢ ਦੀਆਂ ਔਰਤਾਂ ਇਕੱਠੀਆਂ ਹੁੰਦੀਆਂ ਸਨ। ਵਿਆਹ ਵਾਲੀ ਕੁੜੀ ਬਾਹਰੋਂ ....
Page 2 of 8612345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.