ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਰਿਸ਼ਮਾਂ › ›

Featured Posts
ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ..

ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ..

ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ ਹੇਠ ਵਗੇ ਦਰਿਆ ਮੈਂ ਦਰਿਆ ਦੀ ਮੱਛਲੀ ਵੇ ਸੋਹਣਿਆਂ ਬਗਲਾ ਬਣ ਕੇ ਆ। ਕਿਸੇ ਸਮੇਂ ਉੱਚੇ-ਲੰਮੇ ਟਾਹਲੀ ਦੇ ਰੁੱਖ ਪੰਜਾਬ ਦੇ ਪਿੰਡਾਂ, ਖੇਤਾਂ, ਰਾਹ-ਰਸਤਿਆਂ ਆਦਿ ਦਾ ਸ਼ਿੰਗਾਰ ਹੁੰਦੇ ਸਨ। ਅੱਜ ਇਹ ਰੁੱਖ ਲੋਪ ਤਾਂ ਨਹੀਂ ਹੋ ਰਿਹਾ ਪ੍ਰੰਤੂ ਸਾਡੇ ਸੂਬੇ ਵਿੱਚ ਇਸ ਰੁੱਖ ਦੀ ਗਿਣਤੀ ਵਿੱਚ ਕਾਫ਼ੀ ...

Read More

ਜ਼ਿੰਦਗੀ ਜਿਊਣ ਦਾ ਸਲੀਕਾ

ਜ਼ਿੰਦਗੀ ਜਿਊਣ ਦਾ ਸਲੀਕਾ

ਜੀਵਨ ਜਾਚ ਗੁਰਪ੍ਰੀਤ ਸਿੰਘ ਜ਼ਿੰਦਗੀ ਜਿਊਣ ਦਾ ਸਲੀਕਾ ਬਹੁਤ ਘੱਟ ਲੋਕਾਂ ਨੂੰ ਹੁੰਦਾ ਹੈ, ਪਰ ਜਿਨ੍ਹਾਂ ਨੂੰ ਇਹ ਸਲੀਕਾ ਹੁੰਦਾ ਹੈ, ਉਹ ਆਪਣੀ ਜ਼ਿੰਦਗੀ ਦਾ ਭਰਪੂਰ ਆਨੰਦ ਮਾਣਦੇ ਹਨ। ਜ਼ਿਆਦਾਤਰ ਲੋਕ ਸਾਰੀ ਜ਼ਿੰਦਗੀ  ਸੰਤੁਸ਼ਟੀ ਤੇ ਖ਼ੁਸ਼ੀ ਦੀ ਭਾਲ ਵਿੱਚ ਇੱਧਰ-ਉੱਧਰ ਭਟਕਦੇ ਰਹਿੰਦੇ ਹਨ ਕਿਉਂਕਿ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਹੀ ਇਹ ਚੀਜ਼ਾਂ ਨਸੀਬ ...

Read More

ਲੋਕ ਗੀਤਾਂ ਦਾ ਵਿਲੱਖਣ ਰੂਪ ‘ਬਾਲੋ ਮਾਹੀਆ’

ਲੋਕ ਗੀਤਾਂ ਦਾ ਵਿਲੱਖਣ ਰੂਪ ‘ਬਾਲੋ ਮਾਹੀਆ’

ਸਤਨਾਮ ਸਿੰਘ ਕੈਂਥ ਪੰਜਾਬੀ ਲੋਕ ਗੀਤਾਂ ਦੇ ਕਈ ਰੂਪ ਪ੍ਰਚੱਲਿਤ ਰਹੇ ਹਨ। ਉਨ੍ਹਾਂ ਵਿੱਚੋਂ ਕਈ ਰੂਪ ਤਾਂ ਆਪਣੀ ਹੋਂਦ ਗਵਾ ਚੁੱਕੇ ਹਨ, ਪਰ ਕਈਆਂ ਦਾ ਵਜੂਦ ਅਜੇ ਵੀ ਕਾਇਮ ਹੈ। ਅਜਿਹੇ ਹੀ ਕਾਵਿ ਰੂਪਾਂ ਵਿੱਚੋਂ ਇੱਕ ਪ੍ਰਚੱਲਿਤ ਰੂਪ “ਬਾਲੋ ਮਾਹੀਆ” ਹੈ। ਮਾਹੀਆ, ਟੱਪਾ, ਬਾਲੋ ਆਦਿ ਇਸਦੇ ਹੋਰ ਵੱਖੋ-ਵੱਖ   ਪ੍ਰਚੱਲਿਤ ਨਾਂ ਹਨ। ...

Read More

ਵਿਸਰ ਗਈ ਵਿਆਹ ਦੀ ਰਸਮ-ਖਾਰੇ ਚਡ਼੍ਹਨਾ

ਵਿਸਰ ਗਈ ਵਿਆਹ ਦੀ ਰਸਮ-ਖਾਰੇ ਚਡ਼੍ਹਨਾ

ਡਾ. ਪ੍ਰਿਤਪਾਲ ਸਿੰਘ ਮਹਿਰੋਕ ਖਾਰੇ ਚਡ਼੍ਹਨਾ ਵਿਆਹ ਨਾਲ ਸਬੰਧਿਤ ਇੱਕ ਰਸਮ ਦਾ ਨਾਂ ਸੀ ਜੋ ਵਰ ਅਤੇ ਕੰਨਿਆ ਦੋਹਾਂ ਦੇ ਘਰੀਂ ਨਿਭਾਈ ਜਾਂਦੀ ਰਹੀ ਹੈ। ਕਾਨਿਆਂ ਦੇ ਬਣੇ ਚੌਰਸ ਟੋਕਰੇ ਨੂੰ ਖਾਰਾ ਕਿਹਾ ਜਾਂਦਾ ਸੀ। ਜੰਝ ਚਡ਼੍ਹਨ ਵਾਲੇ ਦਿਨ ਵਰ ਅਤੇ ਕੰਨਿਆ ਨੂੰ ਉਨ੍ਹਾਂ ਦੇ ਆਪਣੇ-ਆਪਣੇ ਘਰੀਂ ਖਾਰੇ ਉੱਪਰ ਬਿਠਾ ਕੇ ...

Read More

ਮਲਵਈ ਸੱਭਿਆਚਾਰ ਦਾ ਦਰਪਣ: ਮਾਲਵੇ ਦੇ ਲੋਕਗੀਤ

ਮਲਵਈ ਸੱਭਿਆਚਾਰ ਦਾ ਦਰਪਣ: ਮਾਲਵੇ ਦੇ ਲੋਕਗੀਤ

ਬਲਦੇਵ ਸਿੰਘ (ਸੜਕਨਾਮਾ) ਕਿਸੇ ਵੀ ਸਮਾਜ ਦੇ ਸੱਭਿਆਚਾਰਕ ਵਿਰਸੇ ਨੂੰ ਸਮਝਣ ਲਈ ਲੋਕਗੀਤ ਬੇਹੱਦ ਸਹਾਈ ਹੁੰਦੇ ਹਨ। ਇਹ ਉਸ ਸੱਭਿਆਚਾਰ ਦਾ ਅਮੀਰ ਖ਼ਜ਼ਾਨਾ ਹੁੰਦੇ ਹਨ। ਇਨ੍ਹਾਂ ਰਾਹੀਂ ਸਾਨੂੰ ਸਮਾਜਿਕ ਬਣਤਰ, ਆਰਥਿਕ ਅਤੇ ਰਾਜਨੀਤਕ ਸਥਿਤੀ, ਰਸਮਾਂ-ਰਿਵਾਜਾਂ, ਮੇਲੇ-ਤਿਉਹਾਰਾਂ, ਜਨ-ਸਾਧਾਰਨ ਦੇ ਦੁਖਾਂ-ਸੁਖਾਂ, ਰਹਿਣ-ਸਹਿਣ, ਰਿਸ਼ਤਿਆਂ, ਖਾਣ-ਪੀਣ ਆਦਿ ਦਾ ਸਹਿਜ-ਭਾਅ ਹੀ ਪਤਾ ਲੱਗ ਜਾਂਦਾ ਹੈ। ਗੱਲ ...

Read More

ਘਰ ਦਾ ਮੁਖੀ ਕੌਣ?

ਘਰ ਦਾ ਮੁਖੀ ਕੌਣ?

ਕਰਨੈਲ ਸਿੰਘ ਸੋਮਲ ਕਈ ਸਾਲ ਪਹਿਲਾਂ ਦੀ ਗੱਲ ਹੈ। ਮਰਦਮਸ਼ੁਮਾਰੀ ਹੋ ਰਹੀ ਸੀ। ਘਰ ਘਰ ਜਾ ਕੇ ਫਾਰਮ ਭਰੇ ਜਾ ਰਹੇ ਸਨ। ਇਸੇ ਸਿਲਸਿਲੇ ਵਿੱਚ ਇੱਕ ਮੁਲਾਜ਼ਮ ਬੀਬੀ ਆਪਣੀ ਡਿਊਟੀ ਨਿਭਾਉਂਦੀ ਹੋਈ ਸਾਡੇ ਘਰ ਆਈ। ਉਸ ਕੋਲ ਪ੍ਰੋਫਾਰਮੇ ਵਿੱਚ ਇੱਕ ਕਾਲਮ ਸੀ ਕਿ ਪਰਿਵਾਰ ਦਾ ਮੁਖੀ ਕੌਣ ਹੈ? ਉਸ ਨੇ ਜਿਉਂ ...

Read More

ਖ਼ੁਸ਼ੀ ਦੇ ਅੰਗ ਸੰਗ

ਖ਼ੁਸ਼ੀ ਦੇ ਅੰਗ ਸੰਗ

ਡਾ. ਜਗਦੀਸ਼ ਕੌਰ ਵਾਡੀਆ ਖ਼ੁਸ਼ੀ ਨੂੰ ਕਈ ਨਾਵਾਂ ਨਾਲ ਸੰਬੋਧਨ ਕੀਤਾ ਜਾ ਸਕਦਾ ਹੈ- ਖ਼ੁਸ਼ੀ, ਹੁਲਾਰਾ, ਪ੍ਰਸੰਨਤਾ, ਆਨੰਦ, ਮੌਜ-ਮਸਤੀ ਆਦਿ। ਹਰ ਇਨਸਾਨ ਇੱਕ ਸੁਚੱਜੀ, ਖੁਸ਼ਹਾਲ ਜ਼ਿੰਦਗੀ ਜਿਊਣਾ ਚਾਹੁੰਦਾ ਹੈ ਜਿਸ ਵਿੱਚ ਕਈ ਗੁਣਾਂ ਦਾ ਸੁਮੇਲ ਹੁੰਦਾ ਹੈ। ਜਿਵੇਂ ਮਨੋਰੰਜਨ, ਦਿਲਚਸਪੀ, ਜੋਸ਼, ਉਤਸ਼ਾਹ, ਉਤਸੁਕਤਾ, ਪ੍ਰਾਪਤੀ, ਸੰਤੁਸ਼ਟੀ, ਮਨ ਦੀ ਸ਼ਾਂਤੀ ਆਦਿ। ਉਸ ਦੀ ...

Read More


ਸਫ਼ਲਤਾ ਦਾ ਮੰਤਰ ਹੈ ਸੰਘਰਸ਼

Posted On October - 15 - 2016 Comments Off on ਸਫ਼ਲਤਾ ਦਾ ਮੰਤਰ ਹੈ ਸੰਘਰਸ਼
ਸੰਘਰਸ਼ ਹੀ ਜ਼ਿੰਦਗੀ ਦਾ ਦੂਜਾ ਨਾਮ ਹੈ। ਕਿਸੇ ਵੀ ਵਿਅਕਤੀ ਦੀ ਤਰੱਕੀ ਜਾਂ ਸ਼ਕਤੀ ਉਸ ਦੁਆਰਾ ਕੀਤੇ ਗਏ ਯਤਨਾਂ ਅਤੇ ਸੰਘਰਸ਼ ਦਾ ਹੀ ਨਤੀਜਾ ਹੁੰਦੀ ਹੈ। ਜਿਹੜੇ ਵਿਅਕਤੀ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਹਰ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਦ੍ਰਿੜ੍ਹ ਨਿਸ਼ਚੇ ਨਾਲ ਕਰਦੇ ਹਨ, ਉਹੀ ਆਪਣੀ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰਦੇ ਹਨ। ....

ਚਿੱਠੀਏ ਸੱਜਣਾਂ ਦੀਏ…

Posted On October - 8 - 2016 Comments Off on ਚਿੱਠੀਏ ਸੱਜਣਾਂ ਦੀਏ…
ਚਿੱਠੀਆਂ ਸਾਡੇ ਜੀਵਨ ਅਤੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੁੰਦੀਆਂ ਸਨ। ਮਨੁੱਖੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਿੱਚ ਇਨ੍ਹਾਂ ਦੀ ਅਹਿਮ ਭੂਮਿਕਾ ਹੁੰਦੀ ਸੀ। ਚਿੱਠੀਆਂ ਦੋ ਦਿਲਾਂ ਨੂੰ ਜੋੜਨ, ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਅਤੇ ਉਮੀਦ ਦਾ ਮਹੱਤਵਪੂਰਨ ਵਸੀਲਾ ਸਨ। ....

ਜੋ ਇਸ਼ਕ ਨਮਾਜ਼ਾਂ ਪੜ੍ਹਦੇ ਨੇ…

Posted On October - 8 - 2016 Comments Off on ਜੋ ਇਸ਼ਕ ਨਮਾਜ਼ਾਂ ਪੜ੍ਹਦੇ ਨੇ…
ਤਿੰਨ ਅੱਖਰਾਂ ਦੀ ਸੰਯੁਕਤੀ ਤੋਂ ਬਣਿਆ ਸ਼ਬਦ ‘ਪਿਆਰ’ ਆਪਣੇ ਅੰਦਰ ਬ੍ਰਹਿਮੰਡ ਜਿੰਨੀ ਵਿਸ਼ਾਲਤਾ ਸਮੋਈ ਬੈਠਾ ਹੈ। ਪੰਜਾਬ ਦੀ ਧਰਤੀ ’ਤੇ ਆਸ਼ਕਾਂ ਦੁਆਰਾ ਕਮਾਏ ਸੱਚੇ-ਸੁੱਚੇ ਇਸ਼ਕ ਨੇ ਆਸ਼ਕੀ ਨੂੰ ਪੰਜਾਬੀ ਸੰਸਕ੍ਰਿਤੀ ਦੇ ਨਿਵੇਕਲੇ ਪਛਾਣ ਚਿੰਨ੍ਹ ਵਜੋਂ ਸਥਾਪਿਤ ਕੀਤਾ। ....

ਜ਼ਿੰਦਗੀ ਜਿਊਣ ਦੀ ਕਲਾ

Posted On October - 8 - 2016 Comments Off on ਜ਼ਿੰਦਗੀ ਜਿਊਣ ਦੀ ਕਲਾ
ਜ਼ਿੰਦਗੀ ਬਹੁਤ ਖ਼ੂਬਸੂਰਤ ਹੈ। ਦੁੱਖ ਸੁੱਖ ਜ਼ਿੰਦਗੀ ਦੀ ਗੱਡੀ ਦੇ ਦੋ ਪਹੀਏ ਹਨ ਜੋ ਇਸ ਗੱਡੀ ਨੂੰ ਚਲਾਉਂਦੇ ਹਨ। ਇਹ ਪੂਰਾ ਜੀਵਨ ਸਾਡੇ ਨਾਲ ਨਾਲ ਚੱਲਦੇ ਹਨ। ਸੁਖ ਅਤੇ ਦੁੱਖ ਦੋਵਾਂ ਵਿੱਚੋਂ ਕੋਈ ਵੀ ਸਦੀਵੀ ਨਹੀਂ ਹੁੰਦਾ। ਜੇ ਅੱਜ ਦੁੱਖਾਂ ਦਾ ਹਨੇਰਾ ਹੈ ਤਾਂ ਕੱਲ੍ਹ ਸੁਖਾਂ ਭਰੀ ਸਵੇਰ ਵੀ ਹੋਵੇਗੀ। ਇਸ ਲਈ ਜ਼ਿੰਦਗੀ ਨੂੰ ਪ੍ਰਸੰਨ ਚਿੱਤ ਹੋ ਕੇ ਜੀਓ। ....

ਸ਼ਾਮ ਚੁਰਾਸੀ ਨਗਰ ਦੇ ਬੋਹੜ

Posted On October - 8 - 2016 Comments Off on ਸ਼ਾਮ ਚੁਰਾਸੀ ਨਗਰ ਦੇ ਬੋਹੜ
ਬੋਹੜ ਮੇਰੇ ਨਗਰ ਦੀ ਆਨ ਤੇ ਸ਼ਾਨ ਸਨ। ਇਨ੍ਹਾਂ ਦੀ ਵਿਸ਼ਾਲਤਾ ਮੇਰੇ ਨਗਰ ਦੀ ਸਦੀਆਂ ਪੁਰਾਣੀ ਤਹਿਜ਼ੀਬ ਦੀ ਗਵਾਹੀ ਭਰਦੀ ਸੀ। ਇਹ ਮੇਰੇ ਨਗਰ ਦੀ ਸਾਂਝੀਵਾਲਤਾ ਦੇ ਪ੍ਰਤੀਕ ਸਨ। ਨਗਰ ਦੇ ਹਰ ਜਾਤ ਅਤੇ ਮਜ਼ਹਬ ਦੇ ਲੋਕਾਂ ਨੂੰ ਜੋੜ ਕੇ ਰੱਖਣਾ ਇਨ੍ਹਾਂ ਦੀ ਫਿਤਰਤ ਸੀ। ਨਗਰ ਵਿੱਚ ਵੱਡੇ ਬੋਹੜਾਂ ਦੀ ਗਿਣਤੀ ਗਿਆਰਾਂ ਦੇ ਕਰੀਬ ਹੀ ਸੀ, ਪਰ ਇਨ੍ਹਾਂ ਦੀ ਖ਼ੂਬਸੂਰਤੀ ਨਗਰ ਨੂੰ ਚਾਰ ਚੰਦ ਲਗਾਉਂਦੀ ....

ਲੜਕੀਆਂ ਦਾ ਤਿਉਹਾਰ ‘ਸਾਂਝੀ ਮਾਈ’

Posted On October - 1 - 2016 Comments Off on ਲੜਕੀਆਂ ਦਾ ਤਿਉਹਾਰ ‘ਸਾਂਝੀ ਮਾਈ’
ਦੇਸ਼ ਵਿੱਚ ਮਨਾਏ ਜਾਂਦੇ ਤਿਉਹਾਰਾਂ ਵਿੱਚੋਂ ‘ਸਾਂਝੀ ਮਾਈ’ ਦਾ ਤਿਉਹਾਰ ਖ਼ਾਸਕਰ ਕੁਆਰੀਆਂ ਲੜਕੀਆਂ ਵੱਲੋਂ ਸ਼ਰਧਾ ਤੇ ਚਾਵਾਂ-ਮਲ੍ਹਾਰਾਂ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੀ ਸ਼ੁਰੂਆਤ ਦੁਸਹਿਰੇ ਤੋਂ ਦਸ ਦਿਨ ਪਹਿਲਾਂ ਸ਼ੁਰੂ ਹੁੰਦੇ ਨਰਾਤਿਆਂ ਦੇ ਪਹਿਲੇ ਦਿਨ ਹੁੰਦੀ ਹੈ ਜਦੋਂਕਿ ਦੁਸਹਿਰੇ ਦੇ ਤਿਉਹਾਰ ਵਾਲੇ ਦਿਨ ਦੇ ਪਹੁ-ਫੁਟਾਲੇ ਨਾਲ ਇਸ ਤਿਉਹਾਰ ਦਾ ਅੰਤ ਹੋ ਜਾਂਦਾ ਹੈ। ....

ਕਸਰਤ ਦਾ ਸਾਧਨ ਉੱਖਲੀ ਤੇ ਮੂਹਲੀ

Posted On October - 1 - 2016 Comments Off on ਕਸਰਤ ਦਾ ਸਾਧਨ ਉੱਖਲੀ ਤੇ ਮੂਹਲੀ
ਮਸ਼ੀਨੀ ਯੁੱਗ ਨੇ ਸਾਡੇ ਤੋਂ ਸਰੀਰ ਨੂੰ ਤੰਦਰੁਸਤ ਰੱਖਣ ਵਾਲੀਆਂ ਘਰੇਲੂ ਕਸਰਤਾਂ ਦੇ ਸਾਧਨ ਵੀ ਖੋਹ ਲਏ ਹਨ। ਜਿਵੇਂ ਹੱਥੀਂ ਕੁਤਰਾ ਕਰਨ ਵਾਲੀ ਮਸ਼ੀਨ। ਇਸ ਨਾਲ ਕੁਤਰਾ ਕਰਦੇ ਸਾਂ ਤਾਂ ਸਰੀਰ ਪਸੀਨੋਂ-ਪਸੀਨਾ ਹੋ ਕੇ ਹਲਕਾ ਫੁੱਲ ਹੋ ਜਾਂਦਾ ਸੀ। ਹੁਣ ਇਨ੍ਹਾਂ ਮਸ਼ੀਨਾਂ ਉੱਤੇ ਇੰਜਣ ਫਿੱਟ ਹੋ ਗਏ ਹਨ। ....

ਖੇਤੀ ਨਾਲ ਜੁਡ਼ੀ ਰੀਤ: ਕਪਾਹ ਦਾ ਫੁਡ਼੍ਹਕਣਾ

Posted On October - 1 - 2016 Comments Off on ਖੇਤੀ ਨਾਲ ਜੁਡ਼ੀ ਰੀਤ: ਕਪਾਹ ਦਾ ਫੁਡ਼੍ਹਕਣਾ
ਪੁਰਾਤਨ ਸਮੇਂ ਵਿੱਚ ਖੇਤੀਬਾਡ਼ੀ ਦੀ ਪ੍ਰਫੁੱਲਤਾ ਲਈ ਖੇਤੀ ਨਾਲ ਸਬੰਧਿਤ ਬਹੁਤ ਸਾਰੀਆਂ ਰਹੁ-ਰੀਤਾਂ ਪ੍ਰਚੱਲਿਤ ਸਨ। ਇਨ੍ਹਾਂ ਵਿੱਚੋਂ ਕਈ ਰਹੁ-ਰੀਤਾਂ ਦਾ ਵਿਗਿਆਨਕ ਆਧਾਰ ਹੁੰਦਾ ਸੀ ਅਤੇ ਕਈ ਵਿਸ਼ਵਾਸ ਤੇ ਮਿੱਥਾਂ ’ਤੇ ਆਧਾਰਿਤ ਸਨ। ਮਾਲਵਾ ਖੇਤਰ ਵਿੱਚ ਕਪਾਹ ਦੀ ਖੇਤੀ ਵੱਡੇ ਪੱਧਰ ’ਤੇ ਕੀਤੀ ਜਾਂਦੀ ਸੀ। ....

ਆਉ! ਲੋੜਵੰਦਾਂ ਨਾਲ ਦੀਵਾਲੀ ਮਨਾਈਏ

Posted On October - 1 - 2016 Comments Off on ਆਉ! ਲੋੜਵੰਦਾਂ ਨਾਲ ਦੀਵਾਲੀ ਮਨਾਈਏ
ਖ਼ੁਸ਼ੀਆਂ ਦੇ ਖੰਭ ਲਾ ਕੇ ਚਾਵਾਂ, ਸੱਧਰਾਂ ਅਤੇ ਉਮੰਗਾਂ ਦੇ ਅੰਬਰ ’ਤੇ ਉੱਡਣ ਨੂੰ ਕਿਸ ਦਾ ਜੀਅ ਨਹੀਂ ਕਰਦਾ। ਕੌਣ ਨਹੀਂ ਚਾਹੁੰਦਾ ਕਿ ਉਸ ਦਾ ਹਰ ਦਿਨ ਲੋਹੜੀ ਅਤੇ ਹਰ ਰਾਤ ਦੀਵਾਲੀ ਵਰਗੀ ਹੋਵੇ। ਕੌਣ ਨਹੀਂ ਚਾਹੁੰਦਾ ਕਿ ਉਸ ਦੀ ਅੱਖ ਮਗਰੋਂ ਖੁੱਲ੍ਹੇ ਅਤੇ ਦੁਨੀਆਂ ਭਰ ਦੀਆਂ ਸੁੱਖ ਸਹੂਲਤਾਂ ਉਸ ਦੇ ਸਿਰਹਾਣੇ ਪਹਿਲਾਂ ਪਈਆਂ ਹੋਣ। ....

ਘਰ ਵੀ ਲੱਗੇ ਸੁੰਦਰ ਅਤੇ ਥਕਾਵਟ ਵੀ ਨਾ ਹੋਵੇ

Posted On October - 1 - 2016 Comments Off on ਘਰ ਵੀ ਲੱਗੇ ਸੁੰਦਰ ਅਤੇ ਥਕਾਵਟ ਵੀ ਨਾ ਹੋਵੇ
ਤਕਰੀਬਨ ਹਰ ਔਰਤ ਦੀ ਇਹ ਸ਼ਿਕਾਇਤ ਹੈ ਕਿ ਇੱਕ ਕੰਮ ਮੁੱਕਿਆ ਨਹੀਂ ਤੇ ਦੂਜਾ ਸ਼ੁਰੂ। ਸਾਰਾ ਦਿਨ ਆਰਾਮ ਕਰਨ ਦੀ ਫ਼ੁਰਸਤ ਨਹੀਂ ਮਿਲਦੀ। ਘਰ ਸਾਫ਼-ਸੁਥਰਾ ਦਿਸੇ, ਇੰਨਾ ਕੰਮ ਤਾਂ ਕਰਨਾ ਹੀ ਹੋਵੇਗਾ, ਪਰ ਸਾਰਾ-ਸਾਰਾ ਦਿਨ ਕੰਮ ਵਿੱਚ ਰੁੱਝੇ ਰਹਿਣਾ ਵੀ ਥਕਾਵਟ ਲਿਆਉਂਦਾ ਹੈ। ....

ਸਾਕਾਰਾਤਮਕ ਜ਼ਿੰਦਗੀ ਦਾ ਸੁਨਹਿਰੀ ਤੋਹਫ਼ਾ

Posted On September - 24 - 2016 Comments Off on ਸਾਕਾਰਾਤਮਕ ਜ਼ਿੰਦਗੀ ਦਾ ਸੁਨਹਿਰੀ ਤੋਹਫ਼ਾ
ਜ਼ਿੰਦਗੀ ਰੱਬ ਵੱਲੋਂ ਮਿਲਿਆ ਸਭ ਤੋਂ ਅਨਮੋਲ ਤੋਹਫ਼ਾ ਹੈ। ਇਸ ਕਾਇਨਾਤ ਵਿੱਚ ਵੱਖ ਵੱਖ ਸੁਭਾਅ, ਅਮੀਰ ਗ਼ਰੀਬ, ਗੋਰੇ ਕਾਲੇ ਭਾਵ ਹਰ ਤਰ੍ਹਾਂ ਦੇ ਲੋਕ ਵਸਦੇ ਹਨ। ਹਰ ਮਨੁੱਖ ਕਿਸੇ ਨਾ ਕਿਸੇ ਰਿਸ਼ਤੇ ਨੂੰ ਸਮਰਪਿਤ ਹੋ ਕੇ ਆਪਣੀ ਜ਼ਿੰਦਗੀ ਬਿਤਾਉਂਦਾ ਹੈ। ....

ਬੋਹੜ ਦਿਲਾਂ ਦੀਆਂ ਜਾਣੇ

Posted On September - 24 - 2016 Comments Off on ਬੋਹੜ ਦਿਲਾਂ ਦੀਆਂ ਜਾਣੇ
ਬੋਹੜ ਅਤੇ ਮਨੁੱਖ ਦੀ ਸਾਂਝ ਪਤਾ ਨਹੀਂ ਕਿੰਨੀਆਂ ਸਦੀਆਂ ਪੁਰਾਣੀ ਹੈ। ਇਕੱਲੇ ਮਨੁੱਖ ਦੀ ਗੱਲ ਨਹੀਂ ਸਗੋਂ ਪਸ਼ੂ ਪੰਛੀ, ਕੀੜੇ ਮਕੌੜੇ ਆਦਿ ਸਭਨਾਂ ਦੇ ਦਿਲਾਂ ਦਾ ਜਾਣੂੰ ਹੈ, ਬੋਹੜ। ਜਾਪਦਾ ਹੈ ਜਿਵੇਂ ਬੋਹੜ ਵਰਗੇ ਵਿਸ਼ਾਲ ਰੁੱਖ ਨੂੰ ਵੇਖਦਿਆਂ ਹੀ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਹੋਵੇਗਾ: ....

ਆਨਲਾਈਨ ਦੋਸਤੀ ਦਾ ਵਧ ਰਿਹਾ ਰੁਝਾਨ

Posted On September - 24 - 2016 Comments Off on ਆਨਲਾਈਨ ਦੋਸਤੀ ਦਾ ਵਧ ਰਿਹਾ ਰੁਝਾਨ
ਅੱਜਕੱਲ੍ਹ ਹਰ ਚੀਜ਼ ਆਨਲਾਈਨ ਮਿਲਦੀ ਹੈ। ਲੋਕਾਂ ਵਿੱਚ ਆਨਲਾਈਨ ਖ਼ਰੀਦਦਾਰੀ ਦਾ ਰੁਝਾਨ ਕਾਫ਼ੀ ਵਧ ਚੁੱਕਿਆ ਹੈ। ਦੋਸਤ ਵੀ ਆਨਲਾਈਨ ਬਣ ਜਾਂਦੇ ਹਨ। ਸ਼ੋਸਲ ਮੀਡੀਆ ਵਿੱਚ ਫੇਸਬੁਕ, ਵਟਸਐਪ ਆਦਿ ਰਾਹੀਂ ਦੋਸਤ ਬਣਾਉਣ ਦਾ ਪ੍ਰਚਲਨ ਵਧ ਗਿਆ ਹੈ। ....

ਉਰਲੇ ਪਾਸੇ ਢਾਬ ਸੁਣੀਂਦੀ ਪਰਲੇ ਪਾਸੇ ਟੋਭਾ

Posted On September - 24 - 2016 Comments Off on ਉਰਲੇ ਪਾਸੇ ਢਾਬ ਸੁਣੀਂਦੀ ਪਰਲੇ ਪਾਸੇ ਟੋਭਾ
ਪੰਜਾਬੀ ਲੋਕ ਸਾਹਿਤ ਵਿੱਚ ਛੱਪੜਾਂ, ਟੋਭਿਆਂ, ਢਾਬਾਂ ਤੇ ਤਲਾਬਾਂ ਦਾ ਥਾਂ ਥਾਂ ’ਤੇ ਹੋਇਆ ਜ਼ਿਕਰ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪਾਣੀ ਦੇ ਕੁਦਰਤੀ ਤੇ ਰਵਾਇਤੀ ਸੋਮਿਆਂ ਦੀ ਪੰਜਾਬੀ ਜਨ ਜੀਵਨ ਨਾਲ ਕਿੰਨੀ ਆਪਮੁਹਾਰੀ ਤੇ ਪੀਢੀ ਸਾਂਝ ਰਹੀ ਹੈ। ....

ਮਾਵਾਂ ਤੇ ਧੀਆਂ ਦੀ ਦੋਸਤੀ ਨੀਂ ਮਾਏ…

Posted On September - 17 - 2016 Comments Off on ਮਾਵਾਂ ਤੇ ਧੀਆਂ ਦੀ ਦੋਸਤੀ ਨੀਂ ਮਾਏ…
ਇਸ ਸ਼੍ਰਿਸ਼ਟੀ ਵਿੱਚ ਹਰ ਚੀਜ਼ ਪਰਿਵਰਤਨਸ਼ੀਲ ਹੈ। ਪਰਿਵਰਤਨ ਕੁਦਰਤ ਦਾ ਇੱਕ ਨਿਯਮ ਹੈ। ਪਰ ਮਮਤਾ ਕੱਲ੍ਹ ਵੀ ਉਹੀ ਸੀ, ਅੱਜ ਵੀ ਉਹੀ ਹੈ ਤੇ ਯੁੱਗਾਂ ਯੁਗਾਂਤਰਾਂ ਤਕ ਉਵੇਂ ਹੀ ਰਹੇਗੀ। ਮਾਂ ਤਾਂ ਹੁੰਦੀ ਹੀ ਮੋਹ ਮਮਤਾ ਦੀ ਮੂਰਤ ਹੈ। ਇੱਕ ਨਵੇਂ ਜੀਵਨ ਨੂੰ ਧਰਤੀ ’ਤੇ ਲਿਆਉਣ ਦਾ ਬਲ ਪਰਮਾਤਮਾ ਨੇ ਮਾਂ ਨੂੰ ਹੀ ਬਖ਼ਸ਼ਿਆ ਹੈ। ਮਾਂ ਹੀ ਹੈ ਜੋ ਖ਼ੁਦ ਤੱਤੀਆਂ ਹਵਾਵਾਂ, ਝੱਖੜ ਜਰ ਕੇ ....

ਰਮਤੇ ਯੋਗੀ ਹੀ ਲੁੱਟਦੇ ਹਨ ਬੁੱਲੇ

Posted On September - 17 - 2016 Comments Off on ਰਮਤੇ ਯੋਗੀ ਹੀ ਲੁੱਟਦੇ ਹਨ ਬੁੱਲੇ
ਵਿਅਕਤੀ ਨੂੰ ਜਗਤ ਤਮਾਸ਼ੇ ਨਾਲ ਜੋੜ ਕੇ ਰੱਖਣਾ ਬਹੁਤ ਵੱਡਾ ਮਸਲਾ ਹੈ। ਜ਼ਿੰਦਗੀ ਨਾਲ ਇਕਸੁਰਤਾ ਹੀ ਵਿਸ਼ਵ ਸ਼ਾਂਤੀ ਦਾ ਧੁਰਾ ਹੈ। ਮਨੁੱਖ ਸਾਰੇ ਕੰਮ ਆਰਥਿਕ ਲਾਭ ਲਈ ਨਹੀਂ ਕਰਦਾ। ਕੁਝ ਕੰਮ ਸਾਡੀ ਰੂਹ ਨਾਲ ਜੁੜੇ ਹੁੰਦੇ ਹਨ ਜਿਨ੍ਹਾਂ ਨੂੰ ਕਰਦੇ ਹੋਏ ਸਾਨੂੰ ਬੋਝ ਮਹਿਸੂਸ ਨਹੀਂ ਹੁੰਦਾ। ਇਸੇ ਲਈ ਕਿਹਾ ਜਾਂਦਾ ਹੈ ਕਿ ਆਪਣੀ ਰੂਹ ਨਾਲ ਜੁੜੇ ਕੰਮ ਨੂੰ ਆਪਣੀ ਰੋਜ਼ੀ ਦਾ ਸਾਧਨ ਬਣਾ ਲਉ ਤਾਂ ....
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.