ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਰਿਸ਼ਮਾਂ › ›

Featured Posts
ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ..

ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ..

ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ ਹੇਠ ਵਗੇ ਦਰਿਆ ਮੈਂ ਦਰਿਆ ਦੀ ਮੱਛਲੀ ਵੇ ਸੋਹਣਿਆਂ ਬਗਲਾ ਬਣ ਕੇ ਆ। ਕਿਸੇ ਸਮੇਂ ਉੱਚੇ-ਲੰਮੇ ਟਾਹਲੀ ਦੇ ਰੁੱਖ ਪੰਜਾਬ ਦੇ ਪਿੰਡਾਂ, ਖੇਤਾਂ, ਰਾਹ-ਰਸਤਿਆਂ ਆਦਿ ਦਾ ਸ਼ਿੰਗਾਰ ਹੁੰਦੇ ਸਨ। ਅੱਜ ਇਹ ਰੁੱਖ ਲੋਪ ਤਾਂ ਨਹੀਂ ਹੋ ਰਿਹਾ ਪ੍ਰੰਤੂ ਸਾਡੇ ਸੂਬੇ ਵਿੱਚ ਇਸ ਰੁੱਖ ਦੀ ਗਿਣਤੀ ਵਿੱਚ ਕਾਫ਼ੀ ...

Read More

ਜ਼ਿੰਦਗੀ ਜਿਊਣ ਦਾ ਸਲੀਕਾ

ਜ਼ਿੰਦਗੀ ਜਿਊਣ ਦਾ ਸਲੀਕਾ

ਜੀਵਨ ਜਾਚ ਗੁਰਪ੍ਰੀਤ ਸਿੰਘ ਜ਼ਿੰਦਗੀ ਜਿਊਣ ਦਾ ਸਲੀਕਾ ਬਹੁਤ ਘੱਟ ਲੋਕਾਂ ਨੂੰ ਹੁੰਦਾ ਹੈ, ਪਰ ਜਿਨ੍ਹਾਂ ਨੂੰ ਇਹ ਸਲੀਕਾ ਹੁੰਦਾ ਹੈ, ਉਹ ਆਪਣੀ ਜ਼ਿੰਦਗੀ ਦਾ ਭਰਪੂਰ ਆਨੰਦ ਮਾਣਦੇ ਹਨ। ਜ਼ਿਆਦਾਤਰ ਲੋਕ ਸਾਰੀ ਜ਼ਿੰਦਗੀ  ਸੰਤੁਸ਼ਟੀ ਤੇ ਖ਼ੁਸ਼ੀ ਦੀ ਭਾਲ ਵਿੱਚ ਇੱਧਰ-ਉੱਧਰ ਭਟਕਦੇ ਰਹਿੰਦੇ ਹਨ ਕਿਉਂਕਿ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਹੀ ਇਹ ਚੀਜ਼ਾਂ ਨਸੀਬ ...

Read More

ਲੋਕ ਗੀਤਾਂ ਦਾ ਵਿਲੱਖਣ ਰੂਪ ‘ਬਾਲੋ ਮਾਹੀਆ’

ਲੋਕ ਗੀਤਾਂ ਦਾ ਵਿਲੱਖਣ ਰੂਪ ‘ਬਾਲੋ ਮਾਹੀਆ’

ਸਤਨਾਮ ਸਿੰਘ ਕੈਂਥ ਪੰਜਾਬੀ ਲੋਕ ਗੀਤਾਂ ਦੇ ਕਈ ਰੂਪ ਪ੍ਰਚੱਲਿਤ ਰਹੇ ਹਨ। ਉਨ੍ਹਾਂ ਵਿੱਚੋਂ ਕਈ ਰੂਪ ਤਾਂ ਆਪਣੀ ਹੋਂਦ ਗਵਾ ਚੁੱਕੇ ਹਨ, ਪਰ ਕਈਆਂ ਦਾ ਵਜੂਦ ਅਜੇ ਵੀ ਕਾਇਮ ਹੈ। ਅਜਿਹੇ ਹੀ ਕਾਵਿ ਰੂਪਾਂ ਵਿੱਚੋਂ ਇੱਕ ਪ੍ਰਚੱਲਿਤ ਰੂਪ “ਬਾਲੋ ਮਾਹੀਆ” ਹੈ। ਮਾਹੀਆ, ਟੱਪਾ, ਬਾਲੋ ਆਦਿ ਇਸਦੇ ਹੋਰ ਵੱਖੋ-ਵੱਖ   ਪ੍ਰਚੱਲਿਤ ਨਾਂ ਹਨ। ...

Read More

ਵਿਸਰ ਗਈ ਵਿਆਹ ਦੀ ਰਸਮ-ਖਾਰੇ ਚਡ਼੍ਹਨਾ

ਵਿਸਰ ਗਈ ਵਿਆਹ ਦੀ ਰਸਮ-ਖਾਰੇ ਚਡ਼੍ਹਨਾ

ਡਾ. ਪ੍ਰਿਤਪਾਲ ਸਿੰਘ ਮਹਿਰੋਕ ਖਾਰੇ ਚਡ਼੍ਹਨਾ ਵਿਆਹ ਨਾਲ ਸਬੰਧਿਤ ਇੱਕ ਰਸਮ ਦਾ ਨਾਂ ਸੀ ਜੋ ਵਰ ਅਤੇ ਕੰਨਿਆ ਦੋਹਾਂ ਦੇ ਘਰੀਂ ਨਿਭਾਈ ਜਾਂਦੀ ਰਹੀ ਹੈ। ਕਾਨਿਆਂ ਦੇ ਬਣੇ ਚੌਰਸ ਟੋਕਰੇ ਨੂੰ ਖਾਰਾ ਕਿਹਾ ਜਾਂਦਾ ਸੀ। ਜੰਝ ਚਡ਼੍ਹਨ ਵਾਲੇ ਦਿਨ ਵਰ ਅਤੇ ਕੰਨਿਆ ਨੂੰ ਉਨ੍ਹਾਂ ਦੇ ਆਪਣੇ-ਆਪਣੇ ਘਰੀਂ ਖਾਰੇ ਉੱਪਰ ਬਿਠਾ ਕੇ ...

Read More

ਮਲਵਈ ਸੱਭਿਆਚਾਰ ਦਾ ਦਰਪਣ: ਮਾਲਵੇ ਦੇ ਲੋਕਗੀਤ

ਮਲਵਈ ਸੱਭਿਆਚਾਰ ਦਾ ਦਰਪਣ: ਮਾਲਵੇ ਦੇ ਲੋਕਗੀਤ

ਬਲਦੇਵ ਸਿੰਘ (ਸੜਕਨਾਮਾ) ਕਿਸੇ ਵੀ ਸਮਾਜ ਦੇ ਸੱਭਿਆਚਾਰਕ ਵਿਰਸੇ ਨੂੰ ਸਮਝਣ ਲਈ ਲੋਕਗੀਤ ਬੇਹੱਦ ਸਹਾਈ ਹੁੰਦੇ ਹਨ। ਇਹ ਉਸ ਸੱਭਿਆਚਾਰ ਦਾ ਅਮੀਰ ਖ਼ਜ਼ਾਨਾ ਹੁੰਦੇ ਹਨ। ਇਨ੍ਹਾਂ ਰਾਹੀਂ ਸਾਨੂੰ ਸਮਾਜਿਕ ਬਣਤਰ, ਆਰਥਿਕ ਅਤੇ ਰਾਜਨੀਤਕ ਸਥਿਤੀ, ਰਸਮਾਂ-ਰਿਵਾਜਾਂ, ਮੇਲੇ-ਤਿਉਹਾਰਾਂ, ਜਨ-ਸਾਧਾਰਨ ਦੇ ਦੁਖਾਂ-ਸੁਖਾਂ, ਰਹਿਣ-ਸਹਿਣ, ਰਿਸ਼ਤਿਆਂ, ਖਾਣ-ਪੀਣ ਆਦਿ ਦਾ ਸਹਿਜ-ਭਾਅ ਹੀ ਪਤਾ ਲੱਗ ਜਾਂਦਾ ਹੈ। ਗੱਲ ...

Read More

ਘਰ ਦਾ ਮੁਖੀ ਕੌਣ?

ਘਰ ਦਾ ਮੁਖੀ ਕੌਣ?

ਕਰਨੈਲ ਸਿੰਘ ਸੋਮਲ ਕਈ ਸਾਲ ਪਹਿਲਾਂ ਦੀ ਗੱਲ ਹੈ। ਮਰਦਮਸ਼ੁਮਾਰੀ ਹੋ ਰਹੀ ਸੀ। ਘਰ ਘਰ ਜਾ ਕੇ ਫਾਰਮ ਭਰੇ ਜਾ ਰਹੇ ਸਨ। ਇਸੇ ਸਿਲਸਿਲੇ ਵਿੱਚ ਇੱਕ ਮੁਲਾਜ਼ਮ ਬੀਬੀ ਆਪਣੀ ਡਿਊਟੀ ਨਿਭਾਉਂਦੀ ਹੋਈ ਸਾਡੇ ਘਰ ਆਈ। ਉਸ ਕੋਲ ਪ੍ਰੋਫਾਰਮੇ ਵਿੱਚ ਇੱਕ ਕਾਲਮ ਸੀ ਕਿ ਪਰਿਵਾਰ ਦਾ ਮੁਖੀ ਕੌਣ ਹੈ? ਉਸ ਨੇ ਜਿਉਂ ...

Read More

ਖ਼ੁਸ਼ੀ ਦੇ ਅੰਗ ਸੰਗ

ਖ਼ੁਸ਼ੀ ਦੇ ਅੰਗ ਸੰਗ

ਡਾ. ਜਗਦੀਸ਼ ਕੌਰ ਵਾਡੀਆ ਖ਼ੁਸ਼ੀ ਨੂੰ ਕਈ ਨਾਵਾਂ ਨਾਲ ਸੰਬੋਧਨ ਕੀਤਾ ਜਾ ਸਕਦਾ ਹੈ- ਖ਼ੁਸ਼ੀ, ਹੁਲਾਰਾ, ਪ੍ਰਸੰਨਤਾ, ਆਨੰਦ, ਮੌਜ-ਮਸਤੀ ਆਦਿ। ਹਰ ਇਨਸਾਨ ਇੱਕ ਸੁਚੱਜੀ, ਖੁਸ਼ਹਾਲ ਜ਼ਿੰਦਗੀ ਜਿਊਣਾ ਚਾਹੁੰਦਾ ਹੈ ਜਿਸ ਵਿੱਚ ਕਈ ਗੁਣਾਂ ਦਾ ਸੁਮੇਲ ਹੁੰਦਾ ਹੈ। ਜਿਵੇਂ ਮਨੋਰੰਜਨ, ਦਿਲਚਸਪੀ, ਜੋਸ਼, ਉਤਸ਼ਾਹ, ਉਤਸੁਕਤਾ, ਪ੍ਰਾਪਤੀ, ਸੰਤੁਸ਼ਟੀ, ਮਨ ਦੀ ਸ਼ਾਂਤੀ ਆਦਿ। ਉਸ ਦੀ ...

Read More


ਮਨੁੱਖੀ ਜ਼ਿੰਦਗੀ ’ਚੋਂ ਗ਼ਾਇਬ ਹੋ ਰਿਹਾ ਹਾਸਾ ਠੱਠਾ

Posted On September - 17 - 2016 Comments Off on ਮਨੁੱਖੀ ਜ਼ਿੰਦਗੀ ’ਚੋਂ ਗ਼ਾਇਬ ਹੋ ਰਿਹਾ ਹਾਸਾ ਠੱਠਾ
ਅੱਜ ਹਰ ਇੱਕ ਵਿਅਕਤੀ ਦੀ ਜ਼ਿੰਦਗੀ ਰੁਝੇਵਿਆਂ ਭਰੀ ਹੋ ਗਈ ਹੈ ਅਤੇ ਸਾਰੇ ਆਪੋ ਆਪਣੇ ਕੰਮ-ਕਾਜ ਲਈ ਭੱਜ ਦੌੜ ਕਰ ਰਹੇ ਹਨ। ਪਦਾਰਥਵਾਦ ਦਾ ਅਸਰ ਹਰ ਮਨੁੱਖ ਉੱਤੇ ਹੈ। ਹਰ ਕੋਈ ਧਨ ਦੌਲਤ, ਐਸ਼ੋ ਆਰਾਮ ਤੇ ਸੁੱਖ ਸਹੂਲਤਾਂ ਦਾ ਆਨੰਦ ਮਾਣਨ ਵਿੱਚ ਦੂਜਿਆਂ ਤੋਂ ਅੱਗੇ ਰਹਿਣਾ ਚਾਹੁੰਦਾ ਹੈ। ਕਿਸੇ ਕੋਲ ਬੈਠਣ, ਗੱਲਾਂ ਕਰਨ, ਦੁੱਖ ਸੁੱਖ ਵੰਡਣ ਤੇ ਹਾਸਾ ਠੱਠਾ ਕਰਨ ਦਾ ਸਮਾਂ ਹੀ ਨਹੀਂ ਰਿਹਾ। ....

ਡੋਰੀਆ ਗੰਢੇ ਦੀ ਛਿੱਲ ਵਰਗਾ…

Posted On September - 17 - 2016 Comments Off on ਡੋਰੀਆ ਗੰਢੇ ਦੀ ਛਿੱਲ ਵਰਗਾ…
ਤਬਦੀਲੀ ਕੁਦਰਤ ਦਾ ਅਟੱਲ ਨਿਯਮ ਹੈ। ਵਕਤ ਨਾਲ ਸਾਡੇ ਰਿਸ਼ਤੇ ਨਾਤਿਆਂ, ਸਮਾਜਿਕ ਨਿਯਮਾਂ, ਆਰਥਿਕ ਢਾਂਚੇ ਅਤੇ ਕੰਮਕਾਜ ਦੇ ਤੌਰ ਤਰੀਕਿਆਂ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ। ਹਰੇ ਇਨਕਲਾਬ ਨੇ ਖੇਤੀ ਦੇ ਤੌਰ ਤਰੀਕੇ ਬਦਲ ਦਿੱਤੇ ਹਨ। ਪਿਛਲੇ ਸਮਿਆਂ ਵਿੱਚ ਮਸ਼ੀਨਰੀ ਦੀ ਘਾਟ ਕਾਰਨ ਸਾਰੇ ਪਰਿਵਾਰਾਂ ਵੱਲੋਂ ਸਖ਼ਤ ਮੁਸ਼ੱਕਤ ਕੀਤੀ ਜਾਂਦੀ ਸੀ। ਉਸ ਸਮੇਂ ਫ਼ਸਲਾਂ ਦੀ ਗੁਡਾਈ, ਬਿਜਾਈ, ਕਟਾਈ ਅਤੇ ਹੋਰ ਕੰਮ ਆਪ ਹੱਥੀਂ ਕੀਤੇ ਜਾਂਦੇ ਸਨ। ....

ਭੁੱਲੇ ਚੁੱਕੇ ਪੇਂਡੂ ਵਿਰਸੇ ਦੀ ਝਲਕ- ਛੰਦ ਪਰਾਗੇ

Posted On September - 10 - 2016 Comments Off on ਭੁੱਲੇ ਚੁੱਕੇ ਪੇਂਡੂ ਵਿਰਸੇ ਦੀ ਝਲਕ- ਛੰਦ ਪਰਾਗੇ
ਪੰਜਾਬ ਦੀ ਰੂਹ ਪਿੰਡਾਂ ਵਿੱਚ ਵਸਦੀ ਹੈ। ਪਿੰਡ ਪੰਜਾਬੀ ਸਭਿਆਚਾਰ ਦੇ ਪ੍ਰਗਟਾਵੇ ਦਾ ਕੇਂਦਰ ਬਿੰਦੂ ਹੈ। ਪੰਜਾਬੀ ਵਰਤਾਰੇ ਦੀਆਂ ਬਹੁਤ ਸਾਰੀਆਂ ਰਸਮਾਂ ਸ਼ਹਿਰਾਂ ਦੀ ਨਿਸਬਤ ਪਿੰਡਾਂ ਵਿੱਚ ਅਜੇ ਵੀ ਬਾਖ਼ੂਬੀ ਨਿਭਾਈਆਂ ਜਾਂਦੀਆਂ ਹਨ। ਪੈਲੇਸਾਂ ਵਿੱਚ ਕੀਤੇ ਜਾਂਦੇ ਸ਼ਹਿਰੀ ਚਮਕ-ਦਮਕ ਵਾਲੇ ਵਿਆਹਾਂ ਵਿੱਚ ਅਸਲ ਸੁਹਜ-ਸੁਆਦ ਅਤੇ ਰਿਸ਼ਤਿਆਂ ਦਾ ਤਹਿ ਦਰ ਤਹਿ ਮੋਹ-ਪਿਆਰ ਨਹੀਂ ਦਿੱਸਦਾ। ....

ਜ਼ਿੰਦਗੀ ਜਿਊਣ ਦਾ ਸਲੀਕਾ

Posted On September - 10 - 2016 Comments Off on ਜ਼ਿੰਦਗੀ ਜਿਊਣ ਦਾ ਸਲੀਕਾ
ਜਿਉਂ ਜਿਉਂ ਮਨੁੱਖ ਤਕਨਾਲੋਜੀ ਉੱਤੇ ਵਧੇਰੇ ਨਿਰਭਰ ਹੋ ਰਿਹਾ ਹੈ, ਮਨੁੱਖੀ ਜੀਵਨ ਜਟਿਲਤਾਵਾਂ ਨਾਲ ਭਰ ਰਿਹਾ ਹੈ। ਅਸੀਂ ਨਿੱਤ ਨਵੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ। ਮਾਨਸਿਕ ਰੋਗਾਂ ਦੇ ਮਾਹਿਰਾਂ ਕੋਲ ਮਰੀਜ਼ਾਂ ਦੀ ਭੀੜ ਵਧ ਰਹੀ ਹੈ। ਆਏ ਦਿਨ ਲੋਕ ਖ਼ੁਦਕੁਸ਼ੀਆਂ ਕਰ ਰਹੇ ਹਨ। ਆਖ਼ਰ ਕੀ ਕਾਰਨ ਹੈ ਕਿ ਦੁਨੀਆਂ ਵਿੱਚ ਆਇਆ ਚੰਗਾ ਭਲਾ ਮਨੁੱਖ ਆਪਣੀ ਹੀ ਜ਼ਿੰਦਗੀ ਤੋਂ ਅਵਾਜ਼ਾਰ ਹੋਇਆ ਪਿਆ ਹੈ? ....

ਆਓ ਸੰਭਾਲੀਏ ਤਾਰ-ਤਾਰ ਹੋ ਰਹੇ ਰਿਸ਼ਤਿਆਂ ਨੂੰ

Posted On September - 10 - 2016 Comments Off on ਆਓ ਸੰਭਾਲੀਏ ਤਾਰ-ਤਾਰ ਹੋ ਰਹੇ ਰਿਸ਼ਤਿਆਂ ਨੂੰ
ਕਿਸੇ ਸਮੇਂ ਸਾਰੇ ਰਿਸ਼ਤੇ ਆਪਣੇ, ਬੜੇ ਪਿਆਰੇ ਪਿਆਰੇ ਲੱਗਦੇ ਸਨ, ਪਰਿਵਾਰਕ ਸਾਂਝ ਸੀ, ਘਰਾਂ ਵਿੱਚ ਵੱਖਰੇਵੇਂ ਨਹੀਂ ਸਨ ਸਗੋਂ ਕਈ ਪੀੜ੍ਹੀਆਂ ਤਕ ਵੱਡੇ ਪਰਿਵਾਰ ਇਕੱਠੇ ਇੱਕ ਛੱਤ ਹੇਠ ਰਹਿੰਦੇ ਸਨ ਤੇ ਸਭ ਦੀ ਇੱਕ ਸਾਂਝੀ ਰਸੋਈ ਹੁੰਦੀ। ਪਤਾ ਹੀ ਨਹੀਂ ਸੀ ਲੱਗਦਾ ਕਿ ਬੱਚੇ ਕਿਵੇਂ ਪਲ ਗਏ, ਵੱਡੇ ਹੋਏ ਤੇ ਅੱਗੋਂ ਉਨ੍ਹਾਂ ਦੇ ਪਰਿਵਾਰ ਬਣੇ। ਉਸ ਵੇਲੇ ਰਿਸ਼ਤਿਆਂ ਵਿੱਚ ਮੋਹ ਪਿਆਰ ਤੇ ਅਪਣੱਤ ਸੀ। ....

ਬਿਨਾਂ ਸ਼ਰਤ ਖ਼ੁਸ਼ ਰਹਿਣ ਦੀ ਆਦਤ ਪਾਓ

Posted On September - 10 - 2016 Comments Off on ਬਿਨਾਂ ਸ਼ਰਤ ਖ਼ੁਸ਼ ਰਹਿਣ ਦੀ ਆਦਤ ਪਾਓ
ਵਿਅਕਤੀਗਤ ਜ਼ਿੰਦਗੀ ਸ਼ਰਤਾਂ ਉੱਤੇ ਆਧਾਰਿਤ ਹੈ। ਆਧੁਨਿਕਤਾ ਦੇ ਤੇਜ਼ੀ ਦੇ ਯੁੱਗ ਵਿੱਚ ਹਰ ਵਿਅਕਤੀ ਦੀ ਜ਼ਿੰਦਗੀ ਸ਼ਰਤਾਂ ਭਰਪੂਰ ਹੋ ਗਈ ਹੈ। ਵਿਅਕਤੀ ਪਹਿਲਾਂ ਸ਼ਰਤ ਰੱਖਦਾ ਹੈ, ਫਿਰ ਖ਼ੁਸ਼ ਹੁੰਦਾ ਹੈ। ਜਿਵੇਂ ‘ਜੇ ਮੇਰਾ ਆਹ ਕੰਮ ਹੋ ਜਾਵੇ ਤਾਂ ਮੈਂ ਖ਼ੁਸ਼ ਹੋਵਾਂਗਾ, ਜੇ ਮੇਰਾ ਉਹ ਕੰਮ ਹੋ ਜਾਵੇ ਤਾਂ ਮੈਂ ਖ਼ਸ਼ ਹੋਵਾਂਗਾ’। ਪਰ ਅਜਿਹਾ ਹੁੰਦਾ ਨਹੀਂ। ....

ਮਨੋਰੰਜਨ ਤੇ ਗਿਆਨ ਦਾ ਸੋਮਾ- ਲੋਕ ਬੁਝਾਰਤਾਂ

Posted On September - 3 - 2016 Comments Off on ਮਨੋਰੰਜਨ ਤੇ ਗਿਆਨ ਦਾ ਸੋਮਾ- ਲੋਕ ਬੁਝਾਰਤਾਂ
ਆਦਿ ਕਾਲ ਤੋਂ ਹੀ ਲੋਕ ਬੁਝਾਰਤਾਂ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਰਹੀਆਂ ਹਨ। ਇਹ ਆਦਿ ਮਨੁੱਖ ਦੇ ਮੁਢਲੇ ਮਨੋਰੰਜਕ ਸਾਧਨ ਹੀ ਨਹੀਂ ਰਹੀਆਂ ਬਲਕਿ ਇਹ ਉਨ੍ਹਾਂ ਦੇ ਵਸਤੂ ਗਿਆਨ ਨੂੰ ਪ੍ਰਚੰਡ ਕਰਨ ਦਾ ਵੀ ਪ੍ਰਮੁੱਖ ਸਾਧਨ ਸਨ। ....

ਡਰਦੀ ਮਾਰੀ ਅੱਖ ਨਾ ਖੋਲ੍ਹਾਂ…

Posted On September - 3 - 2016 Comments Off on ਡਰਦੀ ਮਾਰੀ ਅੱਖ ਨਾ ਖੋਲ੍ਹਾਂ…
ਸੋਹਣੀ ਜ਼ਿੰਦਗੀ ਜਿਊਣ ਲਈ ਤਾਅ-ਉਮਰ ਇੱਕ ਖ਼ਾਸ ਸਹਾਰੇ ਦੀ ਲੋੜ ਬਣੀ ਰਹਿੰਦੀ ਹੈ। ਸਾਡੀ ਸੰਸਕ੍ਰਿਤੀ ਵਿੱਚ ਪਤੀ-ਪਤਨੀ ਦੇ ਰਿਸ਼ਤੇ ਨੂੰ ਸਭ ਰਿਸ਼ਤਿਆਂ ਨਾਲੋਂ ਵਧੀਕ ਅਹਿਮੀਅਤ ਵਾਲਾ ਮੰਨਿਆ ਗਿਆ। ਬਿਨਾਂ ਸ਼ੱਕ ਲਮੇਰੇ ਪੰਧ ਦੇ ਰਾਹੀ ਹੋਣ ਕਰਕੇ ਇਸ ਦੋਪਹੀਆ ਗੱਡੀ ਦੇ ਸਫ਼ਰ ਵਿੱਚ ਉਤਰਾਅ-ਚੜ੍ਹਾਅ ਤੇ ਗਿਲੇ ਸ਼ਿਕਵੇ ਉਪਜਦੇ ਰਹਿੰਦੇ ਹਨ। ....

ਜ਼ਿੰਦਗੀ ਦਾ ਨਿਚੋੜ ਬੁਢਾਪਾ

Posted On September - 3 - 2016 Comments Off on ਜ਼ਿੰਦਗੀ ਦਾ ਨਿਚੋੜ ਬੁਢਾਪਾ
ਜ਼ਿੰਦਗੀ ਦੇ ਅਨੇਕਾਂ ਵਹਿਣਾਂ ਵਿੱਚੋਂ ਵਹਿ ਕੇ ਅੰਤ ਮਨੁੱਖ ਬੁਢਾਪੇ ਦੀ ਪੱਤਣ ’ਤੇ ਆ ਬੈਠਦਾ ਹੈ। ਇਸ ਸਮੇਂ ਮਨੁੱਖ ਆਪਣੇ ਜੀਵਨ ਦੀ ਸਵੈ-ਪੜਚੋਲ ਕਰਦਾ ਹੈ। ਇੱਥੇ ਪਹੁੰਚ ਕੇ ਮਨੁੱਖ ਬਚਪਨ ਦੀਆਂ ਤੋਤਲੀਆਂ ਤੇ ਜੁਆਨੀ ਦੇ ਹੰਕਾਰ ਦੀਆਂ ਗੱਲਾਂ ਨਾਲ ਗੁੱਥਮ-ਗੁੱਥੇ ਹੁੰਦਾ ਹੈ। ਜ਼ਿੰਦਗੀ ਵਿੱਚ ਮਨ ਦੇ ਆਖੇ ਲੱਗ ਕੇ ਕੀਤੀਆਂ ਵਧੀਕੀਆਂ ’ਤੇ ਪਛਤਾਵਾ ਕਰਦਾ ਹੈ। ....

ਆਓ, ਰਿਸ਼ਤਿਆਂ ਦੀਆਂ ਟੁੱਟਦੀਆਂ ਤੰਦਾਂ ਗੰਢੀਏ

Posted On September - 3 - 2016 Comments Off on ਆਓ, ਰਿਸ਼ਤਿਆਂ ਦੀਆਂ ਟੁੱਟਦੀਆਂ ਤੰਦਾਂ ਗੰਢੀਏ
ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਰਿਸ਼ਤਿਆਂ ਦੀ ਪਾਕੀਜ਼ਗੀ ਅਤੇ ਸੰਜੀਦਗੀ ਤੇਜ਼ੀ ਨਾਲ ਖ਼ਤਮ ਹੋ ਰਹੀ ਹੈ। ਸਾਡੇ ਜੀਵਨ ਪੱਧਰ ਵਿੱਚ ਆ ਰਹੀਆਂ ਤਬਦੀਲੀਆਂ, ਜਿੱਥੇ ਸਾਨੂੰ ਨਵੇਂ ਜ਼ਮਾਨੇ ਦਾ ਹਾਣੀ ਬਣਾ ਰਹੀਆਂ ਹਨ, ਉੱਥੇ ਸਾਨੂੰ ਆਪਣੀਆਂ ਜੜ੍ਹਾਂ ਤੋਂ ਵੀ ਵੱਖ ਕਰ ਰਹੀਆਂ ਹਨ। ....

ਬੱਚੇ ਦੇ ਹਰ ਸਵਾਲ ਨੂੰ ਗੰਭੀਰਤਾ ਨਾਲ ਲੈਣ ਮਾਪੇ

Posted On September - 3 - 2016 Comments Off on ਬੱਚੇ ਦੇ ਹਰ ਸਵਾਲ ਨੂੰ ਗੰਭੀਰਤਾ ਨਾਲ ਲੈਣ ਮਾਪੇ
ਜਦੋਂ ਬੱਚਾ ਛੋਟਾ ਹੁੰਦਾ ਹੈ ਤਾਂ ਉਹ ਆਪਣੇ ਚਾਰੇ ਪਾਸੇ ਦੇਖਦਾ ਹੈ ਪਰ ਉਸ ਸਮੇਂ ਉਸ ਨੂੰ ਆਪਣੇ ਘੇਰੇ ਦਾ ਗਿਆਨ ਨਹੀਂ ਹੁੰਦਾ ਪਰ ਜਿਵੇਂ-ਜਿਵੇਂ ਉਹ ਵੱਡਾ ਹੁੰਦਾ ਹੈ, ਆਪਣੇ ਮਾਹੌਲ ਨੂੰ ਪਛਾਣਨ ਲੱਗ ਜਾਂਦਾ ਹੈ। ਹੌਲੀ ਹੌਲੀ ਉਸ ਦੀ ਚੇਤਨਾ ਵਿੱਚ ਯਾਦ ਰੱਖਣ ਦੀ ਤਾਕਤ ਵੀ ਪੈਦਾ ਹੋ ਜਾਂਦੀ ਹੈ। ....

ਫੁੱਲ ਵੇ ਗੁਲਾਬ ਦਿਆ…

Posted On August - 27 - 2016 Comments Off on ਫੁੱਲ ਵੇ ਗੁਲਾਬ ਦਿਆ…
ਫੁੱਲਾਂ ਦਾ ਰਾਜਾ, ਖ਼ੂਬਸੂਰਤੀ ਅਤੇ ਮਹਿਕਾਂ ਦੀ ਹੱਟ, ਪਿਆਰ ਦਾ ਪ੍ਰਤੀਕ ਮੰਨਿਆ ਜਾਣ ਵਾਲਾ ਗੁਲਾਬ, ਸ਼ਰਤ ’ਤੇ ਹਰ ਹਿੱਸੇ, ਹਰ ਦੇਸ਼ ਅਤੇ ਕੌਮ ਦੁਆਰਾ ਪਸੰਦ ਕੀਤਾ ਜਾਂਦਾ ਹੈ। ਹਿੰਦੂ ਮਿਥਿਹਾਸ ਦੀ ਗੱਲ ਕਰੀਏ ਤਾਂ ਸੁਣਨ ਵਿੱਚ ਆਉਂਦਾ ਹੈ ਕਿ ਬ੍ਰਹਮਾ ਅਤੇ ਵਿਸ਼ਨੂੰ ਇਸ ਗੱਲ ਨੂੰ ਲੈ ਕੇ ਬਹਿਸ ਰਹੇ ਸਨ ਕਿ ਕਮਲ ਦਾ ਫੁੱਲ ਜ਼ਿਆਦਾ ਖ਼ੂਬਸੂਰਤ ਹੈ ਜਾਂ ਫਿਰ ਗੁਲਾਬ ਦਾ। ....

ਘੱਗਰੇ ਵੀ ਗਏ…

Posted On August - 27 - 2016 Comments Off on ਘੱਗਰੇ ਵੀ ਗਏ…
ਘੱਗਰੇ ਦਾ ਨਾਂ ਸੁਣਦਿਆਂ ਹੀ ਮੇਰੇ ਮਨ ਵਿੱਚ ਬਚਪਨ ਵੇਲੇ ਦੀ ਪਿੰਡ ਦੀ ਨੁਹਾਰ ਫ਼ਿਲਮ ਵਾਂਗ ਚੱਲ ਪੈਂਦੀ ਹੈ। ਪਿੰਡ ਦਾ ਖੂਹ, ਪਿੰਡ ਦੇ ਵਿਚਕਾਰ ਜਿਹੇ ਸੀ। ਸਾਡੇ ਬੂਹੇ ਅੱਗੋਂ ਸੱਪ ਵਾਂਗ ਵਲ ਖਾਂਦੀ ਗਲੀ ਖੂਹ ਤੀਕ ਪਹੁੰਚਦੀ ਸੀ। ....

ਜ਼ਿੰਦਗੀ ਖ਼ੂਬਸੂਰਤ ਹੈ

Posted On August - 27 - 2016 Comments Off on ਜ਼ਿੰਦਗੀ ਖ਼ੂਬਸੂਰਤ ਹੈ
ਜਿਊਣਾ ਤਾਂ ਚਾਹੁੰਦੇ ਹਾਂ, ਪਰ ਕੋਈ ਜਿਊਣ ਹੀ ਨਹੀਂ ਦਿੰਦਾ। ਇਹ ਵਿਚਾਰ ਹਰ ਕਿਸੇ ਦੇ ਦਿਮਾਗ਼ ਵਿੱਚ ਕਦੇ ਨਾ ਕਦੇ ਜ਼ਰੂਰ ਉਪਜਿਆ ਹੋਵੇਗਾ। ਮਸਲਾ ਇਹ ਨਹੀਂ ਕਿ ਕੋਈ ਜਿਊਣ ਨਹੀਂ ਦਿੰਦਾ ਸਗੋਂ ਅਸਲ ਵਿਚਾਰਨਯੋਗ ਮੁੱਦਾ ਇਹ ਹੈ ਕਿ ਅਸੀਂ ਜਿਊਣ ਦੀ ਕੋਸ਼ਿਸ਼ ਕਿੰਨੀ ਕਰਦੇ ਹਾਂ। ....

ਵਿੱਸਰ ਗਈਆਂ ਚਿੱਠੀਆਂ ਤੇ ਸਿਰਨਾਵੇਂ

Posted On August - 27 - 2016 Comments Off on ਵਿੱਸਰ ਗਈਆਂ ਚਿੱਠੀਆਂ ਤੇ ਸਿਰਨਾਵੇਂ
ਕਦੇ ਸਮਾਂ ਸੀ ਸਾਕ ਸਬੰਧੀਆਂ, ਰਿਸ਼ਤੇਦਾਰਾਂ, ਯਾਰਾਂ-ਮਿੱਤਰਾਂ ਜਾਂ ਹੋਰ ਨਜ਼ਦੀਕੀਆਂ ਦੀ ਸੁੱਖ-ਸਾਂਦ ਜਾਣਨ ਜਾਂ ਵਿਆਹ-ਸ਼ਾਦੀ ਆਦਿ ਦੀ ਖ਼ਬਰ ਪਹੁੰਚਾਉਣ ਲਈ ਚਿੱਠੀ ਇੱਕ ਅਹਿਮ ਕੜੀ ਦਾ ਕੰਮ ਕਰਦੀ ਸੀ। ਪਹਿਲਾਂ ਚਿੱਠੀਆਂ ਕਈ ਪ੍ਰਕਾਰ ਦੀਆਂ ਹੁੰਦੀਆਂ ਸਨ, ਜਿਵੇਂ ਆਮ ਚਿੱਠੀ, ਵਿਆਹ ਦੀ ਚਿੱਠੀ, ਸਰਕਾਰੀ ਚਿੱਠੀ, ਮਰਗਤ ਦੀ ਚਿੱਠੀ ਜਾਂ ਸ਼ਗਨਾਂ ਦੀ ਚਿੱਠੀ। ....

ਮਾਪੇ ਖ਼ੁਸ਼ ਤਾਂ ਰੱਬ ਖ਼ੁਸ਼

Posted On August - 20 - 2016 Comments Off on ਮਾਪੇ ਖ਼ੁਸ਼ ਤਾਂ ਰੱਬ ਖ਼ੁਸ਼
ਸਿਆਣਿਆਂ ਦਾ ਕਥਨ ਹੈ ਕਿ ‘ਜੇ ਮਾਪੇ ਖ਼ੁਸ਼ ਤਾਂ ਰੱਬ ਖ਼ੁਸ਼’। ਮਾਪਿਆਂ ਨੂੰ ਰੱਬ ਦਾ ਰੂਪ ਇਸ ਲਈ ਕਿਹਾ ਗਿਆ ਹੈ ਕਿਉਂਕਿ ਬੱਚੇ ਭਾਵੇਂ ਉਨ੍ਹਾਂ ਨਾਲ ਕਿਹੋ ਜਿਹਾ ਸਲੂਕ ਕਰਨ ਪਰ ਮਾਂ-ਪਿਓ ਦੇ ਮੂੰਹੋਂ ਸਦਾ ਉਨ੍ਹਾਂ ਲਈ ਅਸੀਸਾਂ ਹੀ ਨਿਕਲਦੀਆਂ ਹਨ। ਪੁੱਤ ਭਾਵੇਂ ਕਪੁੱਤ ਹੋ ਜਾਣ ਪਰ ਮਾਪੇ ਕਦੇ ਕੁਮਾਪੇ ਨਹੀਂ ਹੁੰਦੇ। ਬਚਪਨ ਵਿੱਚ ਮਾਂ ਸਾਰੀ-ਸਾਰੀ ਰਾਤ ਜਾਗ ਕੇ ਆਪ ਗਿੱਲੇ ਥਾਂ ਪੈ ਕੇ ਪੁੱਤ ....
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.