ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਸੰਪਾਦਕੀ › ›

Featured Posts
ਧਰਮ-ਨਿਰਪੱਖ ਲੋਕਤੰਤਰ ਦੀ ਸਾਰਥਿਕਤਾ ਅਜੇ ਵੀ ਬਰਕਰਾਰ

ਧਰਮ-ਨਿਰਪੱਖ ਲੋਕਤੰਤਰ ਦੀ ਸਾਰਥਿਕਤਾ ਅਜੇ ਵੀ ਬਰਕਰਾਰ

ਅਭੈ ਸਿੰਘ ਗਿਆਰਾਂ ਮਾਰਚ ਨੂੰ ਟੀਵੀ ਉੱਪਰ ਖ਼ਬਰਾਂ ਵੇਖਦਿਆਂ ਬਹੁਤ ਵੱਡੇ ਅਚੰਭੇ ਹੋਏ। ਯੂ.ਪੀ. ਵਿੱਚ ਭਾਜਪਾ ਦੀ ਇੰਨੀ ਵੱਡੀ ਜਿੱਤ ਨੇ ਬਹੁਤ ਲੋਕਾਂ ਨੂੰ ਹੈਰਾਨ ਕੀਤਾ। ਅਗਾਂਹਵਧੂ ਵਿਚਾਰਾਂ, ਧਰਮ-ਨਿਰਪੱਖ ਸੋਚ, ਸਹਿਣਸ਼ੀਲਤਾ ਅਤੇ ਅਮਨ ਭਾਈਚਾਰੇ ਦੇ ਸਮਰਥਕਾਂ ਨੂੰ ਚੋਣ ਨਤੀਜਿਆਂ ਨਾਲ ਇੱਕ ਕਿਸਮ ਦਾ ਧੱਕਾ ਮਹਿਸੂਸ ਹੋਇਆ। ਯੂਪੀ ਵਿੱਚ ਭਾਜਪਾ ਦਾ ਸਭ ਤੋਂ ...

Read More

ਇੱਕ ਤੀਰ ਨਾਲ ਤਿੰਨ ਨਿਸ਼ਾਨੇ

ਇੱਕ ਤੀਰ ਨਾਲ ਤਿੰਨ ਨਿਸ਼ਾਨੇ

ਮਾਸਟਰ ਕੁਲਵਿੰਦਰ ਸਿੰਘ ਮਾਨਸਾ ਗੱਲ ਪਿਛਲੇ ਵਰ੍ਹੇ ਦੀ ਹੈ। ਅਸੀਂ ਸਾਡੇ ਸਰਕਾਰੀ ਮਿਡਲ ਸਕੂਲ, ਸਹਾਰਨਾ (ਮਾਨਸਾ) ਦੇ ਖੇਡ ਦੇ ਮੈਦਾਨ ਵਿੱਚ ਮਗਨਰੇਗਾ ਸਕੀਮ  ਅਧੀਨ ਭਰਤ ਪਾਉਣ ਬਾਰੇ  ਪਿੰਡ ਦੇ ਸਰਪੰਚ ਤੇ ਪੰਚਾਇਤ  ਮੈਬਰਾਂ  ਨਾਲ  ਗੱਲਬਾਤ  ਕਰ ਰਹੇ ਸੀ। ਬਰਸਾਤ ਦੇ ਮੌਸਮ ਦੌਰਾਨ ਖੇਡ ਦੇ ਮੈਦਾਨ ਵਾਲਾ ਹਿੱਸਾ ਨੀਵਾਂ ਹੋਣ ਕਰਕੇ ਉੱਥੇ ...

Read More

ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਬਿਆਨਾਂ ਨਾਲੋਂ ਅਮਲਾਂ ਦੀ ਵੱਧ ਲੋੜ 27 ਮਾਰਚ ਦੇ ਪੰਜਾਬੀ ਟ੍ਰਿਬਿਊਨ ਦੇ ਦੂਜੇ ਪੰਨੇ ’ਤੇ ‘ਵਧ ਰਹੇ ਸੜਕ ਹਾਦਸਿਆਂ ਤੋਂ ਕੈਪਟਨ ਚਿੰਤਤ’ ਸਿਰਲੇਖ ਹੇਠ ਛਪੀ ਖ਼ਬਰ, ਪੰਜਾਬ ਅੰਦਰ ਆਏ ਦਿਨ ਵਾਪਰਦੇ ਸੜਕ ਹਾਦਸਿਆਂ ’ਚ ਜਾਂਦੀਆਂ ਕੀਮਤੀ ਜਾਨਾਂ ਪ੍ਰਤੀ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ...

Read More

ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਸਿਆਸੀ ਨਿਯੁਕਤੀਆਂ ’ਤੇ ਸਵਾਲ 25 ਮਾਰਚ ਦੀ ਸੰਪਾਦਕੀ ਵਿੱਚ ਸਿਆਸੀ ਨਿਯੁਕਤੀਆਂ ’ਤੇ ਸਵਾਲ ਉਠਾ ਕੇ ਅਖ਼ਬਾਰ ਨੇ ਆਪਣੀ ਸਾਰਥਿਕ ਭੂਮਿਕਾ ਨਿਭਾਈ ਹੈ। ਕੈਪਟਨ ਸਰਕਾਰ ਸਿਆਸੀ ਨਿਯੁਕਤੀਆਂ ਕਰਕੇ ਸਰਕਾਰੀ ਖ਼ਜ਼ਾਨੇ ’ਤੇ ਵਾਧੂ ਭਾਰ ਪਾ ਰਹੀ ਹੈ। ਇਸ ਤੋਂ ਇਲਾਵਾ ਸੰਸਦੀ ਸਕੱਤਰਾਂ ਦੀਆਂ ਨਿਯੁਕਤੀਆਂ ਵੀ ਕਰਨ ਜਾ ਰਹੀ ਹੈ। ਸਰਕਾਰ ਜੇ ਸੰਸਦੀ ਸਕੱਤਰ ...

Read More

ਅਰਥਾਂ ਦਾ ਅਨਰਥ

ਅਰਥਾਂ ਦਾ ਅਨਰਥ

ਇੰਦਰਜੀਤ ਭਲਿਆਣ ਚਲੋ ਬਈ ਨਾਨਕਿਓ ਪ੍ਰਸ਼ਾਦਾ ਛਕ ਲੋ ਪਹਿਲਾਂ, ਫੇਰ ਕਰਦੇ ਆਂ ਲੇਣ-ਦੇਣ’’, ਫੁਫੜ ਨੇ ਨਾਲ਼ਦੇ ਘਰ ਦੇ ਵਰਾਂਡੇ ਵੱਲ ਇਸ਼ਾਰਾ ਕਰਦਿਆਂ ਸਾਨੂੰ ਤਾਕੀਦ ਕੀਤੀ। ਅਸੀਂ ਵਰਾਂਡੇ ਵਿੱਚ ਪਹਿਲਾਂ ਹੀ ਵਿਛਾਏ ਟਾਟਾਂ ਉੱਤੇ ਜਾ ਬੈਠੇ। ਵਿਆਹ ਵਿੱਚ ਸ਼ਾਮਲ ਹੋਣ ਆਏ ਹੋਰ ਕਈ ਪ੍ਰਾਹੁਣਿਆਂ ਨੂੰ ਵੀ ਸਾਡੇ ਨਾਲ ਹੀ ਬਿਠਾ ਦਿੱਤਾ ਗਿਆ। ...

Read More

ਪੰਜਾਬੀ ਕਦਰਾਂ-ਕੀਮਤਾਂ ਦੇ ਨਿਘਾਰ ’ਚ ਖ਼ਪਤਕਾਰੀ ਵਰਤਾਰੇ ਦੀ ਭੂਮਿਕਾ

ਪੰਜਾਬੀ ਕਦਰਾਂ-ਕੀਮਤਾਂ ਦੇ ਨਿਘਾਰ ’ਚ ਖ਼ਪਤਕਾਰੀ ਵਰਤਾਰੇ ਦੀ ਭੂਮਿਕਾ

ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਅਤੇ ਖਿੱਤਿਆਂ ਵਿੱਚ ਜਾਣ ਦਾ ਮੈਨੂੰ ਮੌਕਾ ਮਿਲਿਆ ਹੈ। ਅਮਰੀਕਾ ਵਿੱਚ 40 ਸਾਲ ਰਹਿਣ ਨੇ ਮੈਨੂੰ ਸੰਸਾਰ ਦੇ ਲਗਪਗ ਹਰ ਦੇਸ਼ ਅਤੇ ਖਿੱਤੇ ਨਾਲ ਸਬੰਧਿਤ ਲੋਕਾਂ ਨਾਲ ਨਾ ਸਿਰਫ਼ ਮਿਲਣ-ਜੁੜਨ ਦਾ ਮੌਕਾ ਦਿੱਤਾ ਸਗੋਂ ਅਮਰੀਕਾ ਵਿੱਚ ਮਨੁੱਖੀ ਅਧਿਕਾਰਾਂ ਨੂੰ ਅਮਰੀਕਨ ਵਸੋਂ ਦੀ ਵਿਭਿੰਨਤਾ ਨਾਲ ਜੋੜਨ ...

Read More

ਆਪੇ ਹੀ ਕਾਜੁ ਸਵਾਰੀਐ...

ਆਪੇ ਹੀ ਕਾਜੁ ਸਵਾਰੀਐ...

ਅਮਰੀਕ ਸਿੰਘ ਦਿਆਲ ਸਾਲ 1994 ਵਿੱਚ ਮੈਂ ਬੀ.ਏ. ਦੇ ਆਖ਼ਰੀ ਸਾਲ ਵਿੱਚ ਸਰਕਾਰੀ ਕਾਲਜ ਪੋਜੇਵਾਲ ਵਿਖੇ ਦਾਖ਼ਲਾ ਲਿਆ ਸੀ।  ਭਾਵੇਂ ਹੁਣ ਕਸਬਾ ਪੋਜੇਵਾਲ ਸ਼ਹੀਦ ਭਗਤ ਸਿੰਘ ਨਗਰ ਦਾ ਹਿੱਸਾ ਹੈ ਪਰ ਉਸ ਵਕਤ ਇਹ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਹੁੰਦਾ ਸੀ।  ਸਾਡੇ ਲਾਗਲੇ ਪਿੰਡ ਖੁਰਾਲੀ (ਖੁਰਾਲਗੜ੍ਹ ਸਾਹਿਬ) ਤੋਂ ਸਵੇਰੇ ਸਾਢੇ ਸੱਤ ਵਜੇ ਪੰਜਾਬ ...

Read More


ਪਾਠਕਾਂ ਦੇ ਖ਼ਤ

Posted On March - 28 - 2017 Comments Off on ਪਾਠਕਾਂ ਦੇ ਖ਼ਤ
27 ਮਾਰਚ ਦੇ ਪੰਜਾਬੀ ਟ੍ਰਿਬਿਊਨ ਦੇ ਦੂਜੇ ਪੰਨੇ ’ਤੇ ‘ਵਧ ਰਹੇ ਸੜਕ ਹਾਦਸਿਆਂ ਤੋਂ ਕੈਪਟਨ ਚਿੰਤਤ’ ਸਿਰਲੇਖ ਹੇਠ ਛਪੀ ਖ਼ਬਰ, ਪੰਜਾਬ ਅੰਦਰ ਆਏ ਦਿਨ ਵਾਪਰਦੇ ਸੜਕ ਹਾਦਸਿਆਂ ’ਚ ਜਾਂਦੀਆਂ ਕੀਮਤੀ ਜਾਨਾਂ ਪ੍ਰਤੀ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰਦੀ ਹੈ। ....

ਪਾਠਕਾਂ ਦੇ ਖ਼ਤ

Posted On March - 27 - 2017 Comments Off on ਪਾਠਕਾਂ ਦੇ ਖ਼ਤ
ਸਿਆਸੀ ਨਿਯੁਕਤੀਆਂ ’ਤੇ ਸਵਾਲ 25 ਮਾਰਚ ਦੀ ਸੰਪਾਦਕੀ ਵਿੱਚ ਸਿਆਸੀ ਨਿਯੁਕਤੀਆਂ ’ਤੇ ਸਵਾਲ ਉਠਾ ਕੇ ਅਖ਼ਬਾਰ ਨੇ ਆਪਣੀ ਸਾਰਥਿਕ ਭੂਮਿਕਾ ਨਿਭਾਈ ਹੈ। ਕੈਪਟਨ ਸਰਕਾਰ ਸਿਆਸੀ ਨਿਯੁਕਤੀਆਂ ਕਰਕੇ ਸਰਕਾਰੀ ਖ਼ਜ਼ਾਨੇ ’ਤੇ ਵਾਧੂ ਭਾਰ ਪਾ ਰਹੀ ਹੈ। ਇਸ ਤੋਂ ਇਲਾਵਾ ਸੰਸਦੀ ਸਕੱਤਰਾਂ ਦੀਆਂ ਨਿਯੁਕਤੀਆਂ ਵੀ ਕਰਨ ਜਾ ਰਹੀ ਹੈ। ਸਰਕਾਰ ਜੇ ਸੰਸਦੀ ਸਕੱਤਰ ਬਣਾਉਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਸਪਸ਼ਟ ਕਹੇ ਕਿ ਉਨ੍ਹਾਂ ਨੂੰ ਸਿਰਫ਼ ਅਹੁਦਾ ਮਿਲੇਗਾ, ਮਾਣ-ਭੱਤੇ ਤੇ ਸਹੂਲਤਾਂ ਨਹੀਂ। -ਜਸਕਰਨ 

ਅਰਥਾਂ ਦਾ ਅਨਰਥ

Posted On March - 27 - 2017 Comments Off on ਅਰਥਾਂ ਦਾ ਅਨਰਥ
ਇੰਦਰਜੀਤ ਭਲਿਆਣ ਚਲੋ ਬਈ ਨਾਨਕਿਓ ਪ੍ਰਸ਼ਾਦਾ ਛਕ ਲੋ ਪਹਿਲਾਂ, ਫੇਰ ਕਰਦੇ ਆਂ ਲੇਣ-ਦੇਣ’’, ਫੁਫੜ ਨੇ ਨਾਲ਼ਦੇ ਘਰ ਦੇ ਵਰਾਂਡੇ ਵੱਲ ਇਸ਼ਾਰਾ ਕਰਦਿਆਂ ਸਾਨੂੰ ਤਾਕੀਦ ਕੀਤੀ। ਅਸੀਂ ਵਰਾਂਡੇ ਵਿੱਚ ਪਹਿਲਾਂ ਹੀ ਵਿਛਾਏ ਟਾਟਾਂ ਉੱਤੇ ਜਾ ਬੈਠੇ। ਵਿਆਹ ਵਿੱਚ ਸ਼ਾਮਲ ਹੋਣ ਆਏ ਹੋਰ ਕਈ ਪ੍ਰਾਹੁਣਿਆਂ ਨੂੰ ਵੀ ਸਾਡੇ ਨਾਲ ਹੀ ਬਿਠਾ ਦਿੱਤਾ ਗਿਆ। ਇੱਕ ਪਾਸੇ ਪਏ ਤਖਤਪੋੋਸ਼ ’ਤੇ ਪਰਿਵਾਰ ਦੇ ਬਜ਼ੁਰਗ ਵੀ ਬੈਠ ਗਏ। ਉਦੋਂ ਰੋਟੀ ਵਰਤਾਉਣ ਤੋਂ ਪਹਿਲਾਂ ਹੱਥ ਧੁਆਉਣ ਦਾ ਰਿਵਾਜ ਸੀ। ਸਾਡੇ ਵੀ ਹੱਥ ਧੁਆਏ 

ਪੰਜਾਬੀ ਕਦਰਾਂ-ਕੀਮਤਾਂ ਦੇ ਨਿਘਾਰ ’ਚ ਖ਼ਪਤਕਾਰੀ ਵਰਤਾਰੇ ਦੀ ਭੂਮਿਕਾ

Posted On March - 27 - 2017 Comments Off on ਪੰਜਾਬੀ ਕਦਰਾਂ-ਕੀਮਤਾਂ ਦੇ ਨਿਘਾਰ ’ਚ ਖ਼ਪਤਕਾਰੀ ਵਰਤਾਰੇ ਦੀ ਭੂਮਿਕਾ
ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਅਤੇ ਖਿੱਤਿਆਂ ਵਿੱਚ ਜਾਣ ਦਾ ਮੈਨੂੰ ਮੌਕਾ ਮਿਲਿਆ ਹੈ। ਅਮਰੀਕਾ ਵਿੱਚ 40 ਸਾਲ ਰਹਿਣ ਨੇ ਮੈਨੂੰ ਸੰਸਾਰ ਦੇ ਲਗਪਗ ਹਰ ਦੇਸ਼ ਅਤੇ ਖਿੱਤੇ ਨਾਲ ਸਬੰਧਿਤ ਲੋਕਾਂ ਨਾਲ ਨਾ ਸਿਰਫ਼ ਮਿਲਣ-ਜੁੜਨ ਦਾ ਮੌਕਾ ਦਿੱਤਾ ਸਗੋਂ ਅਮਰੀਕਾ ਵਿੱਚ ਮਨੁੱਖੀ ਅਧਿਕਾਰਾਂ ਨੂੰ ਅਮਰੀਕਨ ਵਸੋਂ ਦੀ ਵਿਭਿੰਨਤਾ ਨਾਲ ਜੋੜਨ ਦੇ ਸੰਕਲਪ ਨੂੰ ਉਤਸ਼ਾਹਿਤ ਕਰਨ ਲਈ ਵੱਖ ਵੱਖ ਪਿਛੋਕੜ ਦੇ ਲੋਕਾਂ ਨਾਲ ਅਸਰਦਾਰ ਅੰਤਰਕਿਰਿਆ ਦਾ ਮੌਕਾ ਵੀ ਦਿੱਤਾ। ਇਸ ਸਮੇਂ ਮੇਰਾ ਪੰਜਾਬ ਨਾਲ ਵਾਹ-ਵਾਸਤਾ ਬਹੁਤ 

ਯੋਗੀ ਦੀਆਂ ਗ਼ਲਤ ਤਰਜੀਹਾਂ

Posted On March - 27 - 2017 Comments Off on ਯੋਗੀ ਦੀਆਂ ਗ਼ਲਤ ਤਰਜੀਹਾਂ
ਉੱਤਰ ਪ੍ਰਦੇਸ਼ ਵਿੱਚ ਯੋਗੀ ਆਦਿਤਿਆਨਾਥ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਨਾ ਸਿਰਫ਼ ਮੀਟ ਫੈਕਟਰੀਆਂ ਤੇ ਕਸਾਈਖਾਨਿਆਂ ਖ਼ਿਲਾਫ਼ ਮੁਹਿੰਮ ਛੇੜ ਰੱਖੀ ਹੈ ਸਗੋਂ ਮਹਿਲਾਵਾਂ ਦੀ ਛੇੜਛਾੜ ਰੋਕਣ ਲਈ ਐਂਟੀ-ਰੋਮੀਓ ਦਸਤੇ ਵੀ ਸਰਗਰਮ ਕਰ ਦਿੱਤੇ ਹਨ। ਅਜਿਹੇ ਕਦਮਾਂ ਪਿੱਛੇ ਇਰਾਦੇ ਭਾਵੇਂ ਨੇਕ ਹੋਣ, ਪਰ ਨਤੀਜੇ ਬੁਰੇ ਹੀ ਸਾਹਮਣੇ ਆਏ ਹਨ। ਜਾਇਜ਼ ਮੀਟ ਫੈਕਟਰੀਆਂ ਤੇ ਕਸਾਈਖਾਨੇ ਵੀ ਸਰਕਾਰੀ ਮੁਹਿੰਮ ਨਾਲ ਜੁੜੀਆਂ ਵਧੀਕੀਆਂ ਦਾ ਸ਼ਿਕਾਰ ਹੋਣ ਲੱਗੇ ਹਨ ਅਤੇ ਉੱਪਰੋਂ ਅਖੌਤੀ ਗਊ ਭਗਤਾਂ ਨੇ ਮੀਟ ਦੀਆਂ 

ਨਸ਼ਿਆਂ ਦੀ ਜਾਂਚ ਦਾ ਹਸ਼ਰ

Posted On March - 27 - 2017 Comments Off on ਨਸ਼ਿਆਂ ਦੀ ਜਾਂਚ ਦਾ ਹਸ਼ਰ
ਪਿਛਲੇ ਸਾਲਾਂ ਦੌਰਾਨ ਪੰਜਾਬ ਵਿੱਚ ਪਸਰੇ ਨਸ਼ਿਆਂ ਦੇ ਪ੍ਰਵਾਹ ਸਬੰਧੀ ਹਾਈਕੋਰਟ ਦੇ ਹੁਕਮਾਂ ’ਤੇ ਬਣੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਸਿਆਸੀ ਆਗੂਆ ਨੂੰ ਦਿੱਤੀ ਗਈ ਕਲੀਨ ਚਿੱਟ ਉੱਤੇ ਸਵਾਲ ਖੜ੍ਹੇ ਹੋਣੇ ਸੁਭਾਵਿਕ ਹਨ। ‘ਸਿੱਟ’ ਦੁਆਰਾ 16 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕੀਤੀ ਗਈ 1700 ਪੰਨਿਆਂ ਦੀ ਰਿਪੋਰਟ ਵਿੱਚ ਬਰਖ਼ਾਸਤ ਡੀਐਸਪੀ ਜਗਦੀਸ਼ ਸਿੰਘ ਭੋਲਾ ਸਮੇਤ 20 ਮੁਲਜ਼ਮਾਂ ਦੇ ਨਾਂ ਸ਼ਾਮਲ ਹਨ ਪਰ ਕਿਸੇ ਵੀ ਸਿਆਸੀ ਆਗੂ ਦਾ ਨਾਂ ਤਾਂ ਕੀ, ਜ਼ਿਕਰ ਤਕ ਵੀ ਨਹੀਂ ਹੈ। ਰਿਪੋਰਟ ਵਿੱਚ ਇਨ੍ਹਾਂ ਮੁਲਜ਼ਮਾਂ 

ਉਦਾਰਵਾਦੀ ਕਦਰਾਂ ਦਾ ਹੋਕਾ

Posted On March - 26 - 2017 Comments Off on ਉਦਾਰਵਾਦੀ ਕਦਰਾਂ ਦਾ ਹੋਕਾ
ਯੂਨੀਵਰਸਿਟੀਆਂ ਵਿੱਚ ਸੌੜੀਆਂ ਸੋਚਾਂ ਤੇ ਸੌੜੀਆਂ ਵਲਗਣਾਂ ਤੋਂ ਉੱਚਾ ਉੱਠ ਕੇ ਵਿਚਾਰਾਂ ਦੇ ਪ੍ਰਗਟਾਵੇ ਲਈ ਖੁੱਲ੍ਹੀ ਫ਼ਿਜ਼ਾ ਪ੍ਰਦਾਨ ਕੀਤੇ ਜਾਣ ਦਾ ਉਪ ਰਾਸ਼ਟਪਤੀ ਹਾਮਿਦ ਅਨਸਾਰੀ ਦਾ ਸੱਦਾ ਸ਼ਲਾਘਾਯੋਗ ਹੈ। ....

ਗੁਰਦਾਸਪੁਰ ਜੇਲ੍ਹ ਕਾਂਡ ਦੀ ਚੁਣੌਤੀ

Posted On March - 26 - 2017 Comments Off on ਗੁਰਦਾਸਪੁਰ ਜੇਲ੍ਹ ਕਾਂਡ ਦੀ ਚੁਣੌਤੀ
ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਗੈਂਗਸਟਰ ਕੈਦੀਆਂ ਵੱਲੋਂ ਜੇਲ੍ਹ ਮੁਲਾਜ਼ਮਾਂ ਨੂੰ ਕੁੱਟਣ, ਬੈਰਕ ਨੂੰ ਅੱਗ ਲਾਉਣ ਅਤੇ ਭੱਜਣ ਦੀ ਕੋਸ਼ਿਸ਼ ਵਿੱਚ ਜੇਲ੍ਹ ਦੀ ਬਾਹਰਲੀ ਕੰਧ ਨੂੰ ਤੋੜਨ ਦੀ ਦਲੇਰਾਨਾ ਕਾਰਵਾਈ ਨੇ ਜਿੱਥੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਚੱਲ ਰਹੀਆਂ ਗ਼ੈਰਕਾਨੂੰਨੀਆਂ ਨੂੰ ਪੂਰੀ ਤਰ੍ਹਾਂ ਬੇਪਰਦ ਕਰਕੇ ਰੱਖ ਦਿੱਤਾ ਹੈ, ਉੱਥੇ ਜੇਲ੍ਹ ਵਿਭਾਗ ਅਤੇ ਪ੍ਰਸਾਸ਼ਨ ਦੀ ਕਾਰਜਕੁਸ਼ਲਤਾ ’ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ....

ਰਾਜਪਾਲ ਦੇ ਭਾਸ਼ਣ ਉੱਤੇ ਬਹਿਸ ਦਾ ਸਵਾਲ

Posted On March - 26 - 2017 Comments Off on ਰਾਜਪਾਲ ਦੇ ਭਾਸ਼ਣ ਉੱਤੇ ਬਹਿਸ ਦਾ ਸਵਾਲ
ਪੰਜਾਬ ਵਿਧਾਨ ਸਭਾ ਦੇ ਗਲਿਆਰਿਆਂ ਵਿੱਚ ਇਹ ਸਰਗੋਸ਼ੀਆਂ ਜ਼ੋਰਾਂ ’ਤੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ, ਪੰਜਾਬ ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ ’ਤੇ ਪੇਸ਼ ਕੀਤੇ ਜਾਣ ਵਾਲੇ ਧੰਨਵਾਦ ਦੇ ਪ੍ਰਸਤਾਵ ਅਤੇ ਰਾਜਪਾਲ ਜੀ ਵੱਲੋਂ ਸਦਨ ਵਿੱਚ ਦਿੱਤੇ ਭਾਸ਼ਣ ਉੱਤੇ ਸਦਨ ਵਿੱਚ ਕੀਤੀ ਜਾਣ ਵਾਲੀ ਅਧਿਨਿਯਮਕ ਬਹਿਸ ਨੂੰ ਵਿਧਾਨ ਸਭਾ ਦੇ ਅਗਲੇ ਸੈਸ਼ਨ ਲਈ ਮੁਲਤਵੀ ਕਰਨਾ ਚਾਹੁੰਦੀ ਹੈ। ....

ਆਪੇ ਹੀ ਕਾਜੁ ਸਵਾਰੀਐ…

Posted On March - 26 - 2017 Comments Off on ਆਪੇ ਹੀ ਕਾਜੁ ਸਵਾਰੀਐ…
ਸਾਲ 1994 ਵਿੱਚ ਮੈਂ ਬੀ.ਏ. ਦੇ ਆਖ਼ਰੀ ਸਾਲ ਵਿੱਚ ਸਰਕਾਰੀ ਕਾਲਜ ਪੋਜੇਵਾਲ ਵਿਖੇ ਦਾਖ਼ਲਾ ਲਿਆ ਸੀ। ਭਾਵੇਂ ਹੁਣ ਕਸਬਾ ਪੋਜੇਵਾਲ ਸ਼ਹੀਦ ਭਗਤ ਸਿੰਘ ਨਗਰ ਦਾ ਹਿੱਸਾ ਹੈ ਪਰ ਉਸ ਵਕਤ ਇਹ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਹੁੰਦਾ ਸੀ। ....

ਪਾਠਕਾਂ ਦੇ ਖ਼ਤ

Posted On March - 26 - 2017 Comments Off on ਪਾਠਕਾਂ ਦੇ ਖ਼ਤ
ਜਗਤਾਰ ਸਿੰਘ ਦਾ ਨਜ਼ਰੀਆ ਪੰਨੇ ਉੱਤੇ ਛਪਿਆ ਲੇਖ (24 ਮਾਰਚ) ਕੁਝ ਵੱਡੇ ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਬੇਲੋੜੀ ਕਾਹਲ ਵਿੱਚ ਲਿਖਿਆ ਇਹ ਲੇਖ ਕੈਪਟਨ ਦੇ ਹੱਕ ਵਿੱਚ ਕਾਫ਼ੀ ਉਲਾਰ ਹੋ ਗਿਆ ਜਾਪਦਾ ਹੈ ਕਿਉਂਕਿ ‘ਅਮਲਾਂ ’ਤੇ ਹੋਣਗੇ ਨਿਬੇੜੇ’ ਵਾਲੀ ਸਥਿਤੀ ਤਾਂ ਅਜੇ ਆਉਣੀ ਹੈ। ....

ਡਾਕ ਐਤਵਾਰ ਦੀ

Posted On March - 25 - 2017 Comments Off on ਡਾਕ ਐਤਵਾਰ ਦੀ
ਬੈਂਕਰ ਪਰਿਵਾਰ ਸਮੱਸਿਆਵਾਂ ਦੀ ਜੜ੍ਹ ਨਹੀਂ ਐਤਵਾਰ 19 ਮਾਰਚ ਦੇ ਅੰਕ ਵਿੱਚ ਪ੍ਰਕਾਸ਼ਿਤ ਇੱਕ ਲੇਖ ਰਾਹੀਂ ਡਾ. ਦਲਜੀਤ ਸਿੰਘ ਨੇ ਦੁਨੀਆਂ ਭਰ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਇੱਕ ਬੈਂਕਰ ਪਰਿਵਾਰ ਰੌਠਚਾਈਲਡ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਪਹਿਲਾਂ ਆਪਣੀਆਂ ਪੁਸਤਕਾਂ ਵਿੱਚ ਵੀ ਅਜਿਹੇ ਲੇਖ ਲਿਖੇ ਹਨ ਜੋ ਇਹ ਕਹਿੰਦੇ ਹਨ ਕਿ ਦੂਜੀ ਸੰਸਾਰ ਜੰਗ ਮੌਕੇ ਗੈਸ ਚੈਂਬਰਾਂ ਵਿੱਚ ਯਹੂਦੀਆਂ ਨੂੰ ਸਾੜਨ ਵਾਲੀ ਗੱਲ ਐਵੇਂ ਘੜੀ ਗਈ ਹੈ, ਅਮਰੀਕਾ ਨੇ ਆਪਣੇ ਜੌੜੇ ਟਾਵਰਾਂ 

ਖ਼ਬਰਦਾਰੀ ਦਾ ਸਮਾਂ

Posted On March - 25 - 2017 Comments Off on ਖ਼ਬਰਦਾਰੀ ਦਾ ਸਮਾਂ
ਪੰਜਾਬ ਦੀ ਵਰਤਮਾਨ ਰਾਜਸੀ ਸਮਾਜਿਕ ਦ੍ਰਿਸ਼ਾਵਲੀ ਬਾਰੇ ਸੋਚਦਿਆਂ ਅੱਠਤਾਲੀ ਸਾਲ ਪੁਰਾਣੀ ਫ਼ਿਲਮ ‘ਭੁਵਨ ਸ਼ੋਮ’ (1969) ਦੀ ਅਚਾਨਕ ਯਾਦ ਆ ਗਈ। ਬਾਂਗਲਾ ਫ਼ਿਲਮਸਾਜ਼ ਮ੍ਰਿਣਾਲ ਸੇਨ ਦੀ ਇਹ ਪਹਿਲੀ ਹਿੰਦੀ ਫ਼ਿਲਮ ਸੀ ਅਤੇ ਇਸ ਨੇ 1970ਵਿਆਂ ਦੀ ਸਮਾਨੰਤਰ ਸਿਨਮਾ ਲਹਿਰ ਦੇ ਆਗਾਜ਼ ਵਿੱਚ ਮੁੱਖ ਯੋਗਦਾਨ ਪਾਇਆ। ਮਾਰਕਸਵਾਦ ਨਾਲ ਪ੍ਰਤੀਬੱਧਤਾ ਲਈ ਜਾਣੇ ਜਾਂਦੇ ਮ੍ਰਿਣਾਲ ਸੇਨ ਇਸ ਤੋਂ ਪਹਿਲਾਂ ‘ਆਕਾਸ਼ ਕੁਸੁਮ’, ‘ਨੀਲ ਆਕਾਸ਼ੇਰ ਨੀਚੇ’ ਤੇ ‘ਰਾਤ ਭੋਰ’ ਵਰਗੀਆਂ ਖ਼ੂਬਸੂਰਤ ....

ਧਰਮ ਰਾਹੀਂ ਵਾਤਾਵਰਣ ਦੀ ਸੰਭਾਲ ਦਾ ਹੰਭਲਾ

Posted On March - 25 - 2017 Comments Off on ਧਰਮ ਰਾਹੀਂ ਵਾਤਾਵਰਣ ਦੀ ਸੰਭਾਲ ਦਾ ਹੰਭਲਾ
ਵਾਤਾਵਰਨ ਵਿਸ਼ਵ-ਵਿਆਪੀ ਮੁੱਦਾ ਹੈ। ਅੱਜ ਦੁਨੀਆਂ ਦੇ ਹਰੇਕ 10 ਵਿੱਚੋਂ 9 ਲੋਕ ਗੰਦੀ ਹਵਾ ਵਿੱਚ ਸਾਹ ਲੈ ਰਹੇ ਹਨ। ਪ੍ਰਦੂਸ਼ਣ ਕਾਰਨ ਹਰ ਸਾਲ ਦੁਨੀਆਂ ਵਿੱਚ 60 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਹੈ। ਆਲਮੀ ਤਪਸ਼ ਪੂਰੇ ਸੰਸਾਰ ਲਈ ਇਸ ਵੇਲੇ ਸਭ ਤੋਂ ਚਿੰਤਾਜਨਕ ਸਮੱਸਿਆ ਹੈ। ਵਿਸ਼ਵ ਸਿਹਤ ਸੰਗਠਨ ਸਮੇਤ ਸੰਸਾਰ ਭਾਈਚਾਰੇ ਦੀਆਂ ਵਾਤਾਵਰਨ ਸਬੰਧੀ ਚਿੰਤਤ ਹੋਰ ਜਥੇਬੰਦੀਆਂ ਅਤੇ ਸੰਸਥਾਵਾਂ ਦੁਨੀਆਂ ਵਿੱਚ ਜ਼ਹਿਰੀਲੇ ਹੋ ....

ਪੰਜਾਬ ਸਰਕਾਰਾਂ ਦੀ ਪੰਜਾਬੀ ਭਾਸ਼ਾ ਵੱਲ ਬੇਰੁਖ਼ੀ

Posted On March - 25 - 2017 Comments Off on ਪੰਜਾਬ ਸਰਕਾਰਾਂ ਦੀ ਪੰਜਾਬੀ ਭਾਸ਼ਾ ਵੱਲ ਬੇਰੁਖ਼ੀ
ਇਕ ਗੱਲ ਤਾਂ ਬੜੀ ਸਾਫ ਸਪਸ਼ਟ ਹੈ ਕਿ ਪੰਜਾਬ, ਭਾਵੇਂ ਭਾਸ਼ਾ ਦੇ ਆਧਾਰ ’ਤੇ ਪੰਜਾਬੀ ਸੂਬਾ ਬਣਿਆ ਹੈ ਪਰ ਇੱਥੇ ਸਿਰਫ਼ ਇਕ ਮਾਂ ਦੇ ਜਾਏ ਪੁੱਤਰ ਤੋਂ ਬਿਨਾਂ ਹੋਰ ਕਿਸੇ ਨੇ ਪੰਜਾਬੀ ਮਾਂ ਬੋਲੀ ਨੂੰ ਉਹ ਮਾਣ-ਸਤਿਕਾਰ ਨਹੀਂ ਦਿੱਤਾ ਜੋ ਉਸ ਨੇ ਇੱਕ ਝਟਕੇ ਵਿੱਚ ਦੇ ਦਿੱਤਾ ਸੀ। ਸਾਰੇ ਪੰਜਾਬੀ ਪ੍ਰੇਮੀ ਉਸ ਦੇ ਨਾਂ ਤੋਂ ਜ਼ਰੂਰ ਜਾਣਦੇ ਹੋਣਗੇ। ਉਹ ਸੀ ਲਛਮਣ ਸਿੰਘ ਗਿੱਲ ਜਿਹੜਾ ਮੁਸ਼ਕਲ ....

ਪਾਠਕਾਂ ਦੇ ਖ਼ਤ

Posted On March - 24 - 2017 Comments Off on ਪਾਠਕਾਂ ਦੇ ਖ਼ਤ
ਕਾਨੂੰਨ ਹੀ ਕਰੇ ਨਿਤਾਰਾ 23 ਮਾਰਚ ਦਾ ਸੰਪਾਦਕੀ ‘ਅਯੁੱਧਿਆ : ਕਾਨੂੰਨ ਕਰੇ ਨਿਤਾਰਾ’ ਦੇਸ਼ ਦੀ ਸਰਬਉੱਚ ਅਦਾਲਤ ਨੂੰ ਬਾਬਰੀ ਮਸਜਿਦ ਦੇ ਵਿਵਾਦ ’ਚ ਆਪਣੇ ਪੱਧਰ ’ਤੇ ਫ਼ੈਸਲਾ ਸੁਣਾਉਣ ਦੀ ਗੱਲ ਕਰਦੀ ਹੈ। ਵੈਸੇ ਹੀ ਇਹ ਮਾਮਲਾ ਇੰਨਾ ਪੇਚੀਦਾ ਹੋ ਚੁੱਕਿਆ ਹੈ ਕਿ ਹੁਣ ਆਪਸੀ ਗੱਲਬਾਤ ਤੇ ਸੁਲ੍ਹਾ-ਸਫ਼ਾਈ ਦੀ ਗੁੰਜਾਇਸ਼ ਨਹੀਂ ਰਹੀ। ਅਜਿਹੇ ਹਾਲਾਤ ਵਿੱਚ ਸਰਬਉੱਚ ਅਦਾਲਤ ਵੱਲੋਂ ਦਹਾਕਿਆਂ ਪੁਰਾਣੇ ਵਿਵਾਦ ਨੂੰ ਸੁਲ੍ਹਾ ਵਾਰਤਾ ਨਾਲ ਹੱਲ ਕਰਨ ਦਾ ਸੁਝਾਅ ਬੇਮਾਅਨਾ ਨਜ਼ਰ ਆ ਰਿਹਾ ਹੈ। ਇਸੇ 
Page 1 of 85412345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ