ਕਿਸੇ ਵੀ ਸਕੂਲ ਨੇ ਭਾਸ਼ਾ ਵਿਭਾਗ ਤੋਂ ਲਈਆਂ ਪੁਸਤਕਾਂ ’ਤੇ ਨਹੀਂ ਕੀਤਾ ਇਤਰਾਜ਼ !    ਆਪਣੀ ਛੱਡ ਗੁਆਂਢੀ ਰਾਜਾਂ ਦੀ ‘ਦੇਸੀ ਕਣਕ’ ਖਾਣ ਲੱਗੇ ਮਲਵਈ !    ਆਈਸੀਸੀ ਵੱਲੋਂ ਚੈਂਪੀਅਨਜ਼ ਟਰਾਫੀ ਲਈ ਵੈੱਬਸਾਈਟ ਲਾਂਚ !    ਮਸਨੂਈ ਪੈਰ ਨਾਲ ਮਾਊਂਟ ਐਵਰੈਸਟ ਸਰ ਕਰਨ ਵਾਲੀ ਅਰੁਣਿਮਾ ਨੂੰ ਖੇਡ ਮੰਤਰੀ ਵੱਲੋਂ ਵਧਾਈ !    ਰਊਫ਼ ਦੀ ਆਈਸੀਸੀ ਪੈਨਲ ਵਿਚੋਂ ਛਾਂਟੀ !    ਗੰਭੀਰ ਰੈੱਡ ਬੁਲਿਟਨ ਐਪਲੀਕੇਸ਼ਨ ’ਚ ਸ਼ਾਮਲ !    ਹਸਪਤਾਲ ਵਿੱਚੋਂ ਹਵਾਲਾਤੀ ਫ਼ਰਾਰ !    ਨੌਜਵਾਨ ਨੇ ਫਾਹਾ ਲਿਆ !    ਬਲਾਤਕਾਰੀ ਅਧਿਆਪਕ ਨੂੰ ਉਮਰ ਕੈਦ !    ਭੱਦਰਵਾਹ ਖੇਤਰ ’ਚ ਭੂਚਾਲ ਦੇ ਹਲਕੇ ਝਟਕੇ !    

ਸੰਪਾਦਕੀ › ›

Featured Posts
ਗ਼ਦਰੀਆਂ ਦੀ ਨਜ਼ਰ ’ਚ ਕਰਤਾਰ ਸਿੰਘ ਸਰਾਭਾ

ਗ਼ਦਰੀਆਂ ਦੀ ਨਜ਼ਰ ’ਚ ਕਰਤਾਰ ਸਿੰਘ ਸਰਾਭਾ

ਚੌਵੀ ਮਈ 1896 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਭਾ ਵਿਖੇ ਮਾਤਾ ਸਾਹਿਬ ਕੌਰ ਦੀ ਕੁੱਖੋਂ ਪਿਤਾ ਮੰਗਲ ਸਿੰਘ ਦੇ ਘਰ ਪੈਦਾ ਹੋਇਆ ਕਰਤਾਰ ਸਿੰਘ ਸਰਾਭਾ, ਤੂਫ਼ਾਨ ਬਣ ਕੇ ਆਇਆ, ਗ਼ਦਰ ਦੇ ਅੰਬਰ ’ਤੇ ਸੂਹਾ ਤਾਰਾ ਬਣ ਕੇ ਚਮਕਿਆ ਅਤੇ ਨਿੱਕੀ ਉਮਰੇ ਅਮਿੱਟ ਯਾਦਾਂ ਛੱਡਦਾ ਹੋਇਆ 17 ਨਵੰਬਰ 1915 ਨੂੰ ਸਾਥੀਆਂ ...

Read More

ਹਿੰਮਤ ਦਾ ਸਿਰਨਾਵਾਂ ਐਵਰੈਸਟ

ਹਿੰਮਤ ਦਾ ਸਿਰਨਾਵਾਂ ਐਵਰੈਸਟ

ਉਚੇ ਪਰਬਤਾਂ ਦੀਆਂ ਟੀਸੀਆਂ ਚੜ੍ਹਨਾ, ਡੂੰਘੇ ਸਮੁੰਦਰਾਂ ਨੂੰ ਤੈਰਨਾ ਅਤੇ ਸੰਘਣੇ ਜੰਗਲਾਂ ਦੀ ਵਿਸ਼ਾਲਤਾ ਨੂੰ ਜਾਨਣਾ ਹਮੇਸ਼ਾਂ ਮਨੁੱਖ ਦਾ ਸੁਪਨਾ ਰਿਹਾ ਹੈ। ਇਸੇ ਤਾਂਘ ਵਿੱਚੋਂ ਹੀ ਨਵੀਆਂ ਧਰਤੀਆਂ ਦੀ ਖੋਜ ਹੋਈ ਅਤੇ ਪਰਬਤਾਂ ਦੀਆਂ ਉਚਾਈਆਂ ਮਨੁੱਖ ਨੇ ਆਪਣੇ ਹੱਥੀਂ ਮਾਪੀਆਂ। ਲੰਮੇ ਸਮੇਂ ਤੋਂ ਮਨੁੱਖ ਦੇ ਸਿਦਕ ਅਤੇ ਹਿੰਮਤ ਦੀ ਪਰਖ ...

Read More

ਭਲੇ ਅਮਰਦਾਸ ਗੁਣ ਤੇਰੇ

ਭਲੇ ਅਮਰਦਾਸ ਗੁਣ ਤੇਰੇ

ਗੁਰੂ ਅਮਰਦਾਸ ਜੀ ਦੁਆਰਾ ਗੁਰਬਾਣੀ ਦੇ ਰੂਪ ਵਿੱਚ ਦਿੱਤਾ ਗਿਆ ਉਪਦੇਸ਼ ਮਨੁੱਖਤਾ ਲਈ ਕਲਿਆਣਕਾਰੀ ਅਤੇ ਅਮੋਲਕ ਹੈ। ਆਪ ਜੀ ਨੇ ਜੀਵਨ ਦੇ ਹਰੇਕ ਪਹਿਲੂ ਨੂੰ ਬਾਖ਼ੂਬੀ ਸਮਝਦਿਆਂ ਗੁਰਬਾਣੀ ਉਪਦੇਸ਼ ਦੇ ਨਾਲ-ਨਾਲ ਸਮਾਜਿਕ ਪੱਖ ਤੋਂ ਲੋਕ ਭਲਾਈ ਲਈ ਸਾਰਥਿਕ ਉਪਰਾਲੇ ਕੀਤੇ। ਮਨੁੱਖੀ ਜੀਵਨ ਨੂੰ ਬਿਹਤਰ ਅਤੇ ਗੁਣੀ ਬਣਾਉਣ ਲਈ ਕਾਰਜਸ਼ੀਲ ਰਹੇ ...

Read More

ਜਾਂਚ ਏਜੰਸੀਆਂ ਖ਼ੁਦਮੁਖਤਿਆਰ ਹੋਣ: ਸੰਗਮਾ

ਜਾਂਚ ਏਜੰਸੀਆਂ ਖ਼ੁਦਮੁਖਤਿਆਰ ਹੋਣ: ਸੰਗਮਾ

? ਭ੍ਰਿਸ਼ਚਾਟਾਰ, ਗ਼ਰੀਬੀ, ਬੇਰੁਜ਼ਗਾਰੀ ਅਤੇ ਘੁਟਾਲਿਆਂ ਵਿੱਚ ਘਿਰੇ ਭਾਰਤੀ ਢਾਂਚੇ ਦਾ ਅਜਿਹਾ ਹਾਲ ਕਿਉਂ ਹੋਇਆ ਹੈ? - ਭਾਰਤ ਦਾ ਮੌਜੂਦਾ ਦੌਰ ਲੀਡਰਸ਼ਿਪ ਦੀ ਘਾਟ ਨਾਲ ਜੂਝ ਰਿਹਾ ਹੈ ਜਿਸ ਕਰਕੇ ਹਰ ਵਰਗ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਮੌਜੂਦਾ ਯੂ.ਪੀ.ਏ. ਸਰਕਾਰ ਵਿੱਚ ਤਾਕਤ ਦੇ ਦੋ ਕੇਂਦਰ ਹੋਣ ਕਰਕੇ ਫ਼ੈਸਲੇ ਲੈਣ ’ਚ ...

Read More

ਪਾਕਿਸਤਾਨ ਨੂੰ ਦਰਪੇਸ਼ ਚੁਣੌਤੀਆਂ

ਪਾਕਿਸਤਾਨ ਨੂੰ ਦਰਪੇਸ਼ ਚੁਣੌਤੀਆਂ

ਬੀਤੇ ਸ਼ਨਿੱਚਰਵਾਰ ਨੂੰ ਜਦੋਂ ਪਾਕਿਸਤਾਨ ਚੋਣਾਂ ਦੀ ਘੁੰਮਣਘੇਰੀ ਵਿੱਚ ਉਲਝਿਆ ਹੋਇਆ ਸੀ ਤਾਂ ਨਵਾਜ਼ ਸ਼ਰੀਫ਼ ਸ਼ਾਂਤ ਚਿੱਤ ਸਨ। ਚੋਣ ਨਤੀਜਿਆਂ ਨੂੰ ਲੈ ਕੇ ਉਹ ਬੇਫ਼ਿਕਰ ਦਿਸਦੇ ਸਨ ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਨ੍ਹਾਂ ਦੀ ਪਾਰਟੀ ਸਭ ਤੋਂ ਵੱਧ ਸੀਟਾਂ ਲੈ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਵੇਗੀ ...

Read More

ਭਾਰਤ ਵਿੱਚ ਬਜ਼ੁਰਗਾਂ ਦੀ ਹੋਣੀ

ਭਾਰਤ ਵਿੱਚ ਬਜ਼ੁਰਗਾਂ ਦੀ ਹੋਣੀ

ਪੰਜਾਬ ਦੀ ਉੱਚ ਅਦਾਲਤ ਤੋਂ ਸੇਵਾਮੁਕਤ ਹੋਏ ਮੁੱਖ ਜੱਜ ਵੱਲੋਂ ਆਪਣੇ ਬੁਢਾਪੇ ਦੇ ਦਿਨਾਂ ਵਿੱਚ ਉੱਚ ਅਦਾਲਤ ਨੂੰ ਆਪਣੇ ਪੁੱਤਰ ਵੱਲੋਂ ਕੀਤੇ ਜਾ ਰਹੇ ਦੁਰਵਿਵਹਾਰ ਸਬੰਧੀ ਲਾਈ ਗਈ ਗੁਹਾਰ ਨੇ ਸਾਡੇ ਸਮਾਜਿਕ ਢਾਂਚੇ ਦੇ ਖੇਰੂੰ-ਖੇਰੂੰ ਹੋਣ ਦੀ ਸਹੀ ਤਸਵੀਰ ਪੇਸ਼ ਕਰ ਦਿੱਤੀ ਹੈ। ਉਨ੍ਹਾਂ ਆਪਣੀ ਲਿਖਤੀ ਅਪੀਲ ਵਿੱਚ ਕਿਹਾ ਹੈ ...

Read More

ਨਸ਼ਿਆਂ ਦਾ ਪ੍ਰਕੋਪ ਤੇ ਪੰਚਾਇਤਾਂ ਦੀ ਭੂਮਿਕਾ

ਨਸ਼ਿਆਂ ਦਾ ਪ੍ਰਕੋਪ ਤੇ ਪੰਚਾਇਤਾਂ ਦੀ ਭੂਮਿਕਾ

ਮੋਹਨ ਸ਼ਰਮਾ ਨਸ਼ਿਆਂ ਕਾਰਨ ਪੰਜਾਬੀ ਆਰਥਿਕ, ਮਾਨਸਿਕ ਅਤੇ ਸਰੀਰਕ ਤੌਰ 'ਤੇ ਖੋਖਲੇ ਹੁੰਦੇ ਜਾ ਰਹੇ ਹਨ। ਪੰਜਾਬ ਦੀ ਅੰਦਾਜ਼ਨ 2.77 ਕਰੋੜ ਦੀ ਅਬਾਦੀ ਵਿੱਚੋਂ 68.84 ਫ਼ੀਸਦੀ ਲੋਕ ਪਿੰਡਾਂ ਵਿੱਚ ਰਹਿੰਦੇ ਹਨ। ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪੇਂਡੂ ਲੋਕਾਂ ਵਿੱਚ 76.47 ਫ਼ੀਸਦੀ ਸ਼ਰਾਬ, 40.14 ਫ਼ੀਸਦੀ ਅਫ਼ੀਮ, 25.29 ਫ਼ੀਸਦੀ ਜ਼ਰਦਾ, ...

Read More


  •  Posted On May - 23 - 2013
    ਚੁਣੌਤੀਆਂ ਦੇ ਬਾਵਜੂਦ ਸਫ਼ਲਤਾ ਦਾ ਦਾਅਵਾ ਯੂ.ਪੀ.ਏ.-2 ਦੇ ਚਾਰ ਸਾਲ ਪੂਰੇ ਹੋਣ ’ਤੇ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੁਆਰਾ ਜਾਰੀ ਕੀਤੇ 
  •  Posted On May - 23 - 2013
    ਸਿਹਤ ਢਾਂਚੇ ਨੂੰ ਬਿਹਤਰ ਬਣਾਉਣ ਦੀ ਲੋੜ ਟੀ.ਬੀ. ਜਾਂ ਟਿਊਬਰਕਲੌਸਿਸ ਨੂੰ ਸ਼ੁਰੂ ਤੋਂ ਹੀ ‘ਨਾਮੁਰਾਦ ਬੀਮਾਰੀ’ ਵਜੋਂ ਜਾਣਿਆ ਜਾਂਦਾ ਹੈ। 
  • ਹਿੰਮਤ ਦਾ ਸਿਰਨਾਵਾਂ ਐਵਰੈਸਟ
     Posted On May - 23 - 2013
    ਉਚੇ ਪਰਬਤਾਂ ਦੀਆਂ ਟੀਸੀਆਂ ਚੜ੍ਹਨਾ, ਡੂੰਘੇ ਸਮੁੰਦਰਾਂ ਨੂੰ ਤੈਰਨਾ ਅਤੇ ਸੰਘਣੇ ਜੰਗਲਾਂ ਦੀ ਵਿਸ਼ਾਲਤਾ ਨੂੰ ਜਾਨਣਾ ਹਮੇਸ਼ਾਂ ਮਨੁੱਖ ਦਾ ਸੁਪਨਾ 
  • ਗ਼ਦਰੀਆਂ ਦੀ ਨਜ਼ਰ ’ਚ ਕਰਤਾਰ ਸਿੰਘ ਸਰਾਭਾ
     Posted On May - 23 - 2013
    ਚੌਵੀ ਮਈ 1896 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਭਾ ਵਿਖੇ ਮਾਤਾ ਸਾਹਿਬ ਕੌਰ ਦੀ ਕੁੱਖੋਂ ਪਿਤਾ ਮੰਗਲ ਸਿੰਘ ਦੇ ਘਰ ਪੈਦਾ ਹੋਇਆ ਕਰਤਾਰ ਸਿੰਘ ਸਰਾਭਾ, 

ਨੀਤੀਆਂ ਵਿੱਚ ਬਦਲਾਅ ਦੀ ਜ਼ਰੂਰਤ

Posted On April - 26 - 2013 ADD COMMENTS
ਸੁਰਿੰਦਰ ਮਚਾਕੀ ਸੰਪਰਕ: 95013-00848 ਯੂ.ਪੀ.ਏ. ਸਰਕਾਰ ਨੂੰ ਲਗਾਤਾਰ ਵਧ ਰਹੀ ਮਹਿੰਗਾਈ, ਡੂੰਘੇ ਹੋ ਰਹੇ ਰੁਜ਼ਗਾਰ ਸੰਕਟ, ਅਮਰਵੇਲ ਵਾਂਗ ਵਧ ਰਹੇ ਭ੍ਰਿਸ਼ਟਾਚਾਰ, ਨਿੱਤ  ਜਨਤਕ  ਹੁੰਦੇ ਘੁਟਾਲਿਆਂ, ਲੋਕਾਂ ਵਿੱਚ ਨਿਰੰਤਰ ਡਿੱਗ ਰਹੀ ਸਾਖ਼ ਅਤੇ ਬਰੂਹਾਂ ’ਤੇ ਖੜ੍ਹੀਆਂ 2014 ਦੀਆਂ ਲੋਕ ਸਭਾ ਚੋਣਾਂ ਆਦਿ  ਮੁੱਦਿਆਂ ਦਾ ਸਾਹਮਣਾ ਕਰਨ ਲਈ ਜਿੱਥੇ ਲੋੜੀਂਦੀ ਰਾਜਸੀ ਅਤੇ ਇੱਛਾ ਸ਼ਕਤੀ ਦੀ ਜ਼ਰੂਰਤ ਹੈ ਉੱਥੇ ਨੀਤੀਆਂ ਵਿੱਚ ਬਦਲਾਅ ਦੀ ਵੀ ਲੋੜ ਹੈ। ਲੋਕ ਮਨਾਂ ਵਿੱਚ ਯੂ.ਪੀ.ਏ. ਪ੍ਰਤੀ ਗੁੱਸਾ 

ਗ਼ਰੀਬੀ ਅਤੇ ਭੁੱਖਮਰੀ ਦਾ ਬਿਰਤਾਂਤ

Posted On April - 26 - 2013 ADD COMMENTS
ਓ.ਪੀ. ਵਰਮਾ ਕੁਝ ਲੋਕਾਂ ਦਾ ਮੰਨਣਾ ਹੈ ਕਿ ਸਾਡੇ ਮੁਲਕ ਵਿੱਚ ਵਿਕਾਸ ਬਹੁਤ ਹੋ ਗਿਆ ਹੈ, ਤਰੱਕੀ ਦਾ ਅੰਤ ਨਹੀਂ ਹੈ, ਯੋਜਨਾਵਾਂ ਸਫ਼ਲ ਹੋ ਰਹੀਆਂ ਹਨ, ਪ੍ਰਾਪਤੀਆਂ ਅਣਗਿਣਤ ਹਨ ਪਰ ਦੂਜੇ ਪਾਸੇ ਕੁਝ ਲੋਕ ਇਹ ਵੀ ਕਹਿੰਦੇ ਵੇਖੇ ਗਏ ਹਨ ਕਿ ਇਸ ਵਿੱਚ ਸਾਡਾ ਵੀ ਹੱਥ ਹੈ, ਅਸੀਂ ਤੁਹਾਡੇ ਬਣਾਏ ਪੈਮਾਨਿਆਂ ਦੇ ਬਦਲਣ ਵਾਲਿਆਂ ਨਾਲ ਸਹਿਮਤ ਨਹੀਂ ਹੋਏ, ਜੇਕਰ ਅਸੀਂ ਸੱਤਾ ਵਿੱਚ ਹੁੰਦੇ ਤਾਂ ਇਸ ਤਰੱਕੀ ਇਸ ਤੋਂ ਜ਼ਿਆਦਾ ਹੋਣੀ ਸੀ ਪਰ ਲੋਕਾਂ, ਆਮ ਜਨਤਾ ਅਤੇ ਬੇਘਰਾਂ ਨੂੰ ਪਤਾ ਹੈ ਕਿ ਉਹ ਸਾਰੇ ਝੂਠ ਬੋਲ ਰਹੇ 

ਚੋਰੀਓਂ ਖਾਧੀ ਬਰਫ਼ੀ ਦਾ ਸੁਆਦ

Posted On April - 26 - 2013 ADD COMMENTS
ਸੋਹਨ ਲਾਲ ਗੁਪਤਾ ਗੱਲ 1965 ਦੀ ਹੈ। ਮੈਂ ਸਰਕਾਰੀ ਹਾਈ ਸਕੂਲ ਸਮਾਣਾ ਵਿਖੇ ਨੌਵੀਂ ਜਮਾਤ ’ਚ ਪੜ੍ਹਦਾ ਸਾਂ। ਮੇਰਾ ਵੱਡਾ ਭਰਾ ਸਮਾਣੇ ਦੇ ਨੇੜੇ ਹੀ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਸੀ। ਅਸੀਂ ਸਕੂਲ ਦੇ ਨੇੜੇ ਹੀ ਬਣੇ ਇੱਕ ਮਕਾਨ ਵਿੱਚ ਕਿਰਾਏ ’ਤੇ ਰਹਿੰਦੇ ਸਾਂ। ਸਾਡੇ ਨਾਲ ਮੇਰੇ ਤਾਏ ਦਾ ਲੜਕਾ ਅੰਗਰੇਜ਼ ਵੀ ਰਹਿੰਦਾ ਸੀ ਜੋ ਦਸਵੀਂ ’ਚ ਪੜ੍ਹਦਾ ਸੀ। ਸਾਲਾਨਾ ਇਮਤਿਹਾਨਾਂ ਵੇਲੇ ਸਾਡੇ ਪਿੰਡ ਦੇ ਮਹਾਜਨ ਭਾਈਚਾਰੇ ’ਚੋਂ ਇੱਕ ਮੁੰਡਾ ਹਰੀ ਸਮਾਣੇ ਆ ਗਿਆ। ਉਸ ਨੇ ਦਸਵੀਂ ਜਮਾਤ ਦੇ ਪ੍ਰਾਈਵੇਟ 

ਸਮਾਜ ਸੇਵਾ

Posted On April - 26 - 2013 ADD COMMENTS
ਪ੍ਰੋ. ਮਨਜੀਤ ਤਿਆਗੀ ਅੱਜ-ਕੱਲ੍ਹ ਵਿਅਕਤੀ ਦੂਜਿਆਂ ਨਾਲੋਂ ਅੱਗੇ ਵਧਣ ਲਈ ਜਾਇਜ਼-ਨਾਜਾਇਜ਼ ਢੰਗ ਵਰਤਣ ਤੋਂ ਗੁਰੇਜ਼ ਨਹੀਂ ਕਰਦਾ। ਆਪਣੇ ਸਵਾਰਥ ਲਈ ਉਹ ਆਪਣੇ ਸਕਿਆਂ ਨਾਲ ਵੀ ਲਿਹਾਜ਼ ਨਹੀਂ ਕਰਦਾ ਪਰ ਇਸ ਦੇ ਉਲਟ ਜਦੋਂ ਅਸੀਂ ਕਿਸੇ ਲੋੜਵੰਦ ਦੀ ਮਦਦ ਕਰਦੇ ਹਾਂ ਤਾਂ ਸਾਨੂੰ ਬੇਹੱਦ ਸਕੂਨ ਮਿਲਦਾ ਹੈ। ਕਿਸੇ ਮੁਸੀਬਤਾਂ ਨਾਲ ਘਿਰੇ ਆਦਮੀ ਦੀ ਮਦਦ ਕਰਨ ’ਤੇ ਜੋ ਸਕੂਨ ਮਿਲਦਾ ਹੈ, ਉਸ ਦਾ ਸੁਆਦਾ ਵੱਖਰਾ ਹੀ ਹੁੰਦਾ ਹੈ। ਜਦੋਂ ਅਸੀਂ ਨਿੱਕੀਆਂ-ਨਿੱਕੀਆਂ ਖ਼ੁਸ਼ੀਆਂ ਨੂੰ ਮਾਨਣ ਦੀ ਜਾਚ ਸਿੱਖ ਲੈਂਦੇ ਹਾਂ 

ਪਾਠਕਾਂ ਦੇ ਖ਼ਤ

Posted On April - 26 - 2013 ADD COMMENTS
ਮਾਂ-ਬੋਲੀ ‘ਘਰ ਪਰਿਵਾਰ’ ਪੰਨੇ ’ਤੇ ਡਾ. ਹਰਚੰਦ ਸਿੰਘ ਸਰਹਿੰਦੀ ਦੀ ਲਿਖਤ ‘ਕੁੱਖ ’ਚ ਹੀ ਸ਼ੁਰੂ ਹੋ ਜਾਂਦੈ ਮਾਂ-ਬੋਲੀ ਦਾ ਪਹਿਲਾ ਪਾਠ’ ਚੰਗੀ ਲੱਗੀ। ਜਰਮਨੀ ਦੀ ਵਿਗਿਆਨਕ ਖੋਜ ਤੋਂ ਪਤਾ ਲੱਗਿਆ ਹੈ ਕਿ ਬੱਚਿਆਂ ਦੇ ਰੋਣ ਦੇ ਸਵਰ ਅਤੇ ਆਵਾਜ਼ ਦੇ ਉਤਰਾਅ-ਚੜ੍ਹਾਅ ਤੋਂ ਮਾਂ-ਬੋਲੀ ਦਾ ਅੰਦਾਜ਼ਾ ਲੱਗ ਜਾਂਦਾ ਹੈ। ਇਸੇ ਅੰਕ ਵਿੱਚ ਸੁਖਮੰਦਰ ਸਿੰਘ ਤੂਰ ਨੇ ‘ਤਿੜਕ ਰਹੇ ਪਰਿਵਾਰਕ ਰਿਸ਼ਤੇ’ ਵਿੱਚ ਵਰਤਮਾਨ ਸਮੇਂ ਵਿੱਚ ਮਾਂ-ਬਾਪ ਵੱਲੋਂ ਬੱਚਿਆਂ ਨੂੰ ਪੂਰਾ ਸਮਾਂ ਨਾ ਦੇਣ ਦੀ ਵਿਆਖਿਆ ਕੀਤੀ ਹੈ। ਮਾਂ-ਬਾਪ 

ਪਾਠਕਾਂ ਦੇ ਖ਼ਤ

Posted On April - 25 - 2013 ADD COMMENTS
ਮੰਗ ‘ਆਟਾ-ਦਾਲ ਸਕੀਮ’ ਨੇ ਪੰਜਾਬ ਸਰਕਾਰ ਨੂੰ ਦੁਬਾਰਾ ਸੱਤਾ ਪ੍ਰਾਪਤ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਲੱਖਾਂ ਗ਼ਰੀਬ ਪਰਿਵਾਰਾਂ ਨੂੰ ਇਸ ਸਕੀਮ ਨਾਲ ਅੱਜ ਮਹਿੰਗਾਈ ਦੇ ਜ਼ਮਾਨੇ ਵਿੱਚ ਕੁਝ ਰਾਹਤ ਮਹਿਸੂਸ ਹੋਈ ਹੈ। ਸ਼ੁਰੂ-ਸ਼ੁਰੂ ਵਿੱਚ ਇਹ ਸਕੀਮ ਬਹੁਤ ਵਧੀਆ ਚੱਲੀ। ਹਰ ਨੀਲੇ ਕਾਰਡ ਧਾਰਕ ਨੂੰ ਸਰਕਾਰ ਪਾਸੋਂ ਕਣਕ ਅਤੇ ਦਾਲਾਂ ਸਮੇਂ-ਸਮੇਂ ਸਿਰ ਪ੍ਰਾਪਤ ਹੋਈਆਂ। ਹੌਲੀ-ਹੌਲੀ ਆਟਾ ਅਤੇ ਦਾਲਾਂ ’ਚ ਕਟੌਤੀ ਕਰ ਦਿੱਤੀ ਗਈ। ਹੁਣ ਤਾਂ ਲਗਪਗ ਪਿਛਲੇ 6 ਮਹੀਨੇ ਤੋਂ ਕੇਵਲ ਕਣਕ ਹੀ ਵੰਡੀ 

ਨਸ਼ਾਮੁਕਤ ਸਮਾਜ ਦਾ ਤਸੱਵਰ

Posted On April - 25 - 2013 ADD COMMENTS
ਨਿਰਮਲਜੀਤ ਸਿੰਘ ਚਾਨੇ ਸਾਡੇ ਸਮਾਜ ਵਿੱਚ ਨਸ਼ਿਆਂ ਦੀ ਵਧ ਰਹੀ ਵਰਤੋਂ ਵੱਡੀ ਸਮਾਜਿਕ ਸਮੱਸਿਆ ਬਣਦੀ ਜਾ ਰਹੀ ਹੈ। ਇਸ ਸਮੱਸਿਆ ਕਾਰਨ ਹਰ ਰੋਜ਼ ਅਣਗਿਣਤ ਮਨੁੱਖੀ ਜਾਨਾਂ ਅਜਾਈਂ ਜਾ ਰਹੀਆਂ ਹਨ, ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ, ਬਚਪਨ ਸੜਕਾਂ ’ਤੇ ਰੁਲਣ ਲਈ ਮਜਬੂਰ  ਹੈ ਅਤੇ ਮਹਿੰਗਾਈ ਦਿਨੋਂ-ਦਿਨ ਵਧ ਰਹੀ ਹੈ। ਜੇਕਰ ਆਉਣ ਵਾਲੇ ਸਮੇਂ ਵਿੱਚ ਇਸ ਸਮੱਸਿਆ ਨੂੰ ਰੋਕਣ ਲਈ ਸੁਹਿਰਦ ਯਤਨ ਨਾ ਕੀਤੇ ਗਏ ਤਾਂ ਇਹ ਸਮੱਸਿਆ ਹੋਰ ਵੀ ਗੰਭੀਰ ਬਣ ਜਾਵੇਗੀ। ਕਿਸੇ ਸਮੇਂ ਗਿਣਤੀ ਦੇ ਹੀ ਕੁਝ ਨਸ਼ੇ ਹੁੰਦੇ 

ਭੂਤਾਂ ਦੇ ਪੈਟਰੋਲ ਪੀਣ ਦੀ ਅਸਲੀਅਤ

Posted On April - 25 - 2013 ADD COMMENTS
ਪ੍ਰੇਮ ਲਤਾ ਕੁਝ ਸਮਾਂ ਪਹਿਲਾਂ ਮੈਨੂੰ ਦੂਰ ਦੇ ਰਿਸ਼ਤੇ ਵਿੱਚੋਂ ਲੱਗਦੇ ਆਪਣੇ ਭਰਾ ਨੂੰ ਮਿਲਣ ਦਾ ਮੌਕਾ ਮਿਲਿਆ। ਰਾਜ਼ੀ-ਖ਼ੁਸ਼ੀ ਉਪਰੰਤ ਉਸ ਨੇ ਮੇਰੇ ਕੋਲ ਚਿੰਤਾ ਜ਼ਾਹਰ ਕੀਤੀ ਕਿ ਮੇਰੇ ਛੋਟੇ ਭਰਾ ਦਾ ਇੱਕ ਲੜਕਾ ਹੈ ਜੋ ਕਿ 19 ਸਾਲ ਦਾ ਹੈ। ਉਹ ਚਾਰ ਕੁੜੀਆਂ ਤੋਂ ਬਾਅਦ ਹੋਇਆ ਸੀ। ਪਹਿਲਾਂ ਤਾਂ ਉਹ ਠੀਕ-ਠਾਕ ਸੀ ਪਰ ਹੁਣ ਉਸ ਨੂੰ ਪਤਾ ਨੀ ਕੀ ਹੋ ਗਿਆ ਹੈ। ਉਹ ਸਾਰਾ ਦਿਨ ਭੂਤਾਂ-ਪ੍ਰੇਤਾਂ ਦੀਆਂ ਗੱਲਾਂ ਕਰਦਾ ਰਹਿੰਦਾ ਹੈ। ਕਦੇ-ਕਦੇ ਅੱਧੀ ਰਾਤ ਨੂੰ ਉੱਠ ਕੇ ਘਰੋਂ ਭੱਜ ਜਾਂਦਾ ਹੈ। ਕਦੇ-ਕਦੇ 

ਰੋਸ ਪ੍ਰਗਟਾਵੇ ਦੀ ਆਜ਼ਾਦੀ ਦਾ ਸਵਾਲ

Posted On April - 25 - 2013 ADD COMMENTS
 ਸੁਦੀਪ ਸਿੰਘ ਪਿਛਲੇ ਕੁਝ ਸਮੇਂ ਵਿੱਚ ਕਿਸਾਨ-ਮਜ਼ਦੂਰ ਅੰਦੋਲਨਾਂ ਦੌਰਾਨ ਸੈਂਕੜੇ ਮਜ਼ਦੂਰ-ਕਿਸਾਨ ਮਰਦ-ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਦੇ ਕਈ ਪਿੰਡਾਂ-ਸ਼ਹਿਰਾਂ ਵਿੱਚ ਹਾਲੇ ਵੀ ਨਾਕੇ ਲੱਗੇ ਹੋਏ ਹਨ ਜਿੱਥੇ ਕਾਫ਼ੀ ਪੁਲੀਸ ਬਲ ਤਾਇਨਾਤ ਹੈ। ਬਠਿੰਡਾ ਸ਼ਹਿਰ ਵਿੱਚ ਅਣ-ਐਲਾਨਿਆ ਕਰਫਿਊ ਲਗਾ ਦਿੱਤਾ ਗਿਆ ਸੀ। ਸ਼ਹਿਰ ਦਾ ਬੱਸ ਅੱਡਾ ਬੰਦ ਸੀ ਅਤੇ ਹਜ਼ਾਰਾਂ ਸਵਾਰੀਆਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਸੀ। ਧਰਨੇ ਤੋਂ ਬਾਅਦ ਵੀ ਪਿੰਡਾਂ ਅੰਦਰ ਦਫਾ 144 ਦੇ ਐਲਾਨ 

ਆਰਥਿਕ ਵਿਕਾਸ ਦਰ ਵਿੱਚ ਤੇਜ਼ੀ

Posted On April - 25 - 2013 ADD COMMENTS
ਠੋਸ ਪ੍ਰਸ਼ਾਸਨਿਕ ਫ਼ੈਸਲੇ ਜ਼ਰੂਰੀ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ ਦੇ ਚੇਅਰਮੈਨ ਅਤੇ ਅਰਥ-ਸ਼ਾਸਤਰੀ ਸੀ. ਰੰਗਰਾਜਨ ਵੱਲੋਂ ਪੇਸ਼ ਕੀਤੇ ਗਏ ਸਾਲ 2012-13 ਦੇ ਆਰਥਿਕ ਸਰਵੇਖਣ ਸਬੰਧੀ ਰਿਪੋਰਟ ਅਨੁਸਾਰ ਦੇਸ਼ ਦੀ ਆਰਥਿਕ ਵਿਕਾਸ ਦਰ ਵਿੱਚ ਹੁਲਾਰਾ ਆਉਣ ਦੀ ਆਸ ਹੈ। ਰਿਪੋਰਟ ਅਨੁਸਾਰ ਦੇਸ਼ ਦੀ ਮੌਜੂਦਾ ਵਿਕਾਸ ਦਰ 6.4 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਸਹੀ ਨੀਤੀਗਤ ਅਤੇ ਪ੍ਰਸ਼ਾਸਕੀ ਫ਼ੈਸਲੇ ਲੈਣ ਨਾਲ ਇਹ ਟੀਚਾ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਲ ਆਉਣ ਦੀ ਸੰਭਾਵਨਾ ਘੱਟ ਹੀ ਨਜ਼ਰ ਆਉਂਦੀ 

ਕੈਂਸਰ ਪੀੜਤਾਂ ਲਈ ਫੰਡ

Posted On April - 25 - 2013 ADD COMMENTS
ਪੈਸੇ ਦਾ ਸਦਉਪਯੋਗ ਯਕੀਨੀ ਹੋਵੇ ਕੈਂਸਰ ਪੀੜਤਾਂ ਅਤੇ ਨਸ਼ਿਆਂ ਦੇ ਆਦੀ ਮਰੀਜ਼ਾਂ ਦੇ ਇਲਾਜ ਲਈ ਲੋੜੀਂਦਾ ਢੁਕਵਾਂ ਬੁਨਿਆਦੀ ਢਾਂਚਾ ਤਿਆਰ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਬਣਾਈ ਜਾ ਰਹੀ ਤਜਵੀਜ਼ ਸ਼ਲਾਘਾਯੋਗ ਕਹੀ ਜਾ ਸਕਦੀ ਹੈ। ਸੂਬਾ ਸਰਕਾਰ ਨੇ ਇਸ ਕਾਰਜ ਵਾਸਤੇ ਅੰਮ੍ਰਿਤਸਰ ਅਤੇ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਵਿੱਚ 180 ਕਰੋੜ ਰੁਪਏ ਦੀ ਲਾਗਤ ਨਾਲ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਰੇਡੀਓਥਰੈਪੀ ਅਤੇ ਰੇਡੀਓ-ਡਾਇਓਮੋਨਿਸ ਯੂਨਿਟ ਸਥਾਪਤ ਕਰਨ ਦੀ ਯੋਜਨਾ 

ਮਨਰੇਗਾ ਸਕੀਮ ’ਚ ਬੇਨਿਯਮੀਆਂ

Posted On April - 24 - 2013 ADD COMMENTS
ਉੱਚ ਪੱਧਰੀ ਜਾਂਚ ਜ਼ਰੂਰੀ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੁਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ਸਬੰਧੀ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਦੁਆਰਾ ਪੇਸ਼ ਕੀਤੀ ਰਿਪੋਰਟ ਨਾਲ ਯੂ.ਪੀ.ਏ. ਸਰਕਾਰ ਮੁੜ ਵਿਵਾਦਾਂ ਵਿੱਚ ਘਿਰ ਗਈ ਹੈ। ਕੈਗ ਨੇ ਆਪਣੀ ਰਿਪੋਰਟ ਵਿੱਚ ਮਨਰੇਗਾ ਦੇ ਅਮਲ ਵਿੱਚ ਖਾਮੀਆਂ ਆਉਣ ਤੋਂ ਇਲਾਵਾ 13 ਹਜ਼ਾਰ ਕਰੋੜ ਰੁਪਏ ਦੀ ਗੜਬੜ ਦਾ ਵੀ ਜ਼ਿਕਰ ਕੀਤਾ ਹੈ ਜਿਸ ਨਾਲ ਮਨਮੋਹਨ ਸਰਕਾਰ ਦੀ ਪਰੇਸ਼ਾਨੀ ਵਧਣੀ ਸੁਭਾਵਿਕ ਹੈ। ਕੈਗ ਅਨੁਸਾਰ ਮਨਰੇਗਾ ਸਕੀਮ ਅਧੀਨ ਬੀਤੇ ਸਾਲਾਂ ਵਿੱਚ ਸਹੀ ਨਿਗਰਾਨੀ 

ਚੀਨੀ ਘੁਸਪੈਠ ਦਾ ਮੁੱਦਾ

Posted On April - 24 - 2013 ADD COMMENTS
ਭਾਰਤ ਨੂੰ ਚੌਕਸ ਰਹਿਣ ਦੀ ਜ਼ਰੂਰਤ ਪੂਰਬੀ ਲੱਦਾਖ ਦੇ ਦੌਲਤ ਬੇਗ ਓਲਡੀ ਸੈਕਟਰ ਵਿੱਚ ਅਸਲ ਕੰਟਰੋਲ ਰੇਖਾ ਦੇ ਭਾਰਤੀ ਪਾਸੇ 10 ਕਿਲੋਮੀਟਰ ਅੰਦਰ ਚੀਨੀ ਫ਼ੌਜ ਦੇ ਕੁਝ ਸਿਪਾਹੀਆਂ ਦੀ ਘੁਸਪੈਠ ਭਾਰਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਚੀਨ ਦੀ ਇਹ ਕਾਰਵਾਈ 1962 ਦੇ ਭਾਰਤ-ਚੀਨ ਯੁੱਧ ਤੋਂ ਬਾਅਦ ਦੋਵਾਂ ਮੁਲਕਾਂ ਵਿੱਚ ਸਰਹੱਦ ਸਬੰਧੀ ਨਿਸ਼ਚਿਤ ਕੰਟਰੋਲ ਰੇਖਾ ਬਾਰੇ ਅਨਿਸ਼ਚਿਤਤਾ ਵਾਲੀ ਸਥਿਤੀ ਦਾ ਨਾਜਾਇਜ਼ ਲਾਭ ਉਠਾਉਣ ਦਾ ਸਪਸ਼ਟ ਸੰਕੇਤ ਹੈ। ਚੀਨੀ ਫ਼ੌਜ ਦੀ ਇਸ ਘੁਸਪੈਠ ਨਾਲ ਭਾਰਤ ਦੇ ਰਣਨੀਤਕ ਮਾਹਰਾਂ 

ਪੱਛਮੀ ਸੱਭਿਅਤਾ ’ਚ ਗੁਆਚੀ ਪੰਜਾਬ ਦੀ ਪੱਗ

Posted On April - 24 - 2013 ADD COMMENTS
ਡਾ. ਸਵਰਾਜ ਸਿੰਘ ਅੱਜ ਪੰਜਾਬ ਦੇ ਸੁਹਿਰਦ, ਸੰਜੀਦਾ ਅਤੇ ਗੰਭੀਰ ਪੰਜਾਬੀ, ਪੰਜਾਬ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਦੀ ਦਸ਼ਾ ਅਤੇ ਦਿਸ਼ਾ ਤੋਂ ਬਹੁਤ ਚਿੰਤਤ ਹਨ। ਦੂਜੇ ਪਾਸੇ ਕੁਝ ਲੋਕ ਉਪਰੀ ਬਣਾਉਟੀ ਲਿਸ਼ਕ-ਪੁਸ਼ਕ ਅਤੇ ਚਕਾਚੌਂਧ ਤੋਂ ਪ੍ਰਭਾਵਿਤ ਹੋ ਕੇ ਇਹ ਭਰਮ ਪਾਲ ਰਹੇ ਹਨ ਕਿ ਪੰਜਾਬੀਆਂ ਦੀ ਬੱਲੇ-ਬੱਲੇ ਹੋ ਰਹੀ ਹੈ ਪਰ ਸੁਹਿਰਦ ਪੰਜਾਬੀ ਚਿੰਤਤ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਪੰਜਾਬੀ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਦਾ ਘਾਣ ਹੋ ਰਿਹਾ ਹੈ। ਪੰਜਾਬੀ ਜੀਵਨ-ਜੁਗਤ ਨਾਲ ਛੇੜਛਾੜ ਕੀਤੀ 

ਸੁਰਾਂ ਦੀ ਸ਼ਹਿਜ਼ਾਦੀ ਦਾ ਵਿਛੋੜਾ

Posted On April - 24 - 2013 ADD COMMENTS
ਪੰਜਾਬੀ ਗੀਤਾਂ ਦੀ ਖਣਕਦੀ ਹੋਈ ਆਵਾਜ਼ ਸ਼ਮਸ਼ਾਦ ਬੇਗ਼ਮ ਹਮੇਸ਼ਾ ਲਈ ਖ਼ਾਮੋਸ਼ ਹੋ ਗਈ ਹੈ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸ਼ਮਸ਼ਾਦ ਬੇਗਮ ਪੰਜਾਬ ਦੀ ਧੀ ਸੀ। ਅਣਵੰਡੇ ਹਿੰਦੋਸਤਾਨ ਵਿੱਚ ਸ਼ਮਸ਼ਾਦ ਬੇਗ਼ਮ ਨੇ 14 ਅਪਰੈਲ 1919 ਨੂੰ ਅੰਮ੍ਰਿਤਸਰ ਵਿੱਚ ਅੱਖਾਂ ਖੋਲ੍ਹੀਆਂ ਸਨ। ਸ਼ਮਸ਼ਾਦ ਪੰਜਾਬੀ ਅਤੇ ਹਿੰਦੀ-ਉਰਦੂ ਗੀਤਾਂ ਦੀ ਖ਼ਾਲਸ ਹਿੰਦੁਸਤਾਨੀ ਘਰੇਲੂ ਆਵਾਜ਼ ਸੀ ਜਿਸ ਦੇ ਗੀਤਾਂ ’ਚੋਂ ਭਾਰਤ ਅਤੇ ਖ਼ਾਸ ਕਰਕੇ ਪੰਜਾਬੀਅਤ ਤੇ ਭਾਰਤੀਪਣ ਦੀ ਖ਼ੁਸ਼ਬੋ ਆਉਂਦੀ ਸੀ। ਸ਼ਮਸ਼ਾਦ ਨੇ 1950 ਤੋਂ 1980 ਤਕ ਬਾਲੀਵੁੱਡ ਅਤੇ ਪੰਜਾਬੀ 

ਇੰਜ ਪਿਆ 17 ਸਿੱਖ ਰੈਜਮੈਂਟ ਦਾ ਨਾਂ ਟਾਈਗਰ ਬਟਾਲੀਅਨ

Posted On April - 24 - 2013 ADD COMMENTS
ਅਮਰੀਕ ਸਿੰਘ ਕਾਰਗਿਲ ਦੀ ਲੜਾਈ ਵਿੱਚ ਹਿੱਸਾ ਲੈਣ ਵਾਲੇ ਟਾਈਗਰ ਫ਼ੌਜੀਆਂ ਨੂੰ ਫ਼ੌਜ ਵਿੱਚ ‘ਟਾਈਗਰ ਬਟਾਲੀਅਨ’ ਕਿਹਾ ਜਾਂਦਾ ਹੈ, ਜੋ ਕਿ ‘17 ਸਿੱਖ ਰੈਜਮੈਂਟ’ ਹੈ। ਮੇਰੇ ਚਾਚਾ ਮੋਦਨ ਸਿੰਘ ਸੰਨ 1938 ਵਿੱਚ 17 ਸਿੱਖ ਰੈਜਮੈਂਟ ਵਿੱਚ ਭਰਤੀ ਹੋਏ ਸਨ। ਇਹ ਗੱਲ ਅੰਗਰੇਜ਼ਾਂ ਵੇਲੇ ਦੀ ਹੈ। ਗਵਾਲੀਅਰ ਤੋਂ ਸੜਕੀ ਰਸਤੇ ਬੰਬੇ ਰੋਡ ’ਤੇ ਸ਼ਿਵਪੁਰੀ ਸ਼ਹਿਰ ਵਿਖੇ ਇਹ ਰਜਮੈਂਟ ਉਤਰੀ ਹੋਈ ਸੀ। ਲਾਂਗਰੀ ਜੰਗਲ ਵਿੱਚ ਲੱਕੜਾਂ ਲੈਣ ਲਈ ਚਲੇ ਗਏ। ਉੱਥੇ ਇੱਕ ਲਾਂਗਰੀ ਇੱਕ ਘੁਰਨੇ ਅੰਦਰ ਦੇਖਣ ਲੱਗ ਪਿਆ। ਘੁਰਨੇ 
Page 10 of 1012345678910

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 45 °CHaze
    Chandigarh, India 37 °CSunny
    Ludhiana,India 46 °CSunny
    Dehradun,India 34 °CHaze

ਕ੍ਰਿਕਟ

Powered by : Mediology Software Pvt Ltd.