ਵਿਦੇਸ਼ ਸਕੱਤਰ ਦੇ ਅਹੁਦੇ ਦੀ ਮਿਆਦ ਵਧਾਈ !    ਸੁਪਰੀਮ ਕੋਰਟ ਨੇ ਨਸ਼ਿਆਂ ਖ਼ਿਲਾਫ਼ ਚੁੱਕੇ ਕਦਮਾਂ ਬਾਰੇ ਪੁੱਛਿਆ !    ਗੁਪਤ ਕੋਡਾਂ ਰਾਹੀਂ ਵੋਟਰਾਂ ਨੂੰ ਆਟਾ, ਚਾਵਲ ਤੇ ਸ਼ਰਾਬ ਵੰਡਣ ਦੀ ਚਰਚਾ !    ਟੈਸਟ ਰੈਂਕਿੰਗਜ਼: ਪਾਕਿਸਤਾਨ ਨੂੰ ਪਛਾੜ ਕੇ ਨਿਊਜ਼ੀਲੈਂਡ ਪੰਜਵੇਂ ਨੰਬਰ ’ਤੇ !    ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾ ਕੇ ਕੀਤਾ ‘ਕਲੀਨ ਸਵੀਪ’ !    ਪੰਜਾਬ ’ਚ ਤਿੰਨ-ਧਿਰੀ ਮੁਕਾਬਲਾ ਦੱਸਣ ਪਿੱਛੇ ਡੂੰਘੀ ਸਾਜ਼ਿਸ਼: ਅਨੰਦ ਸ਼ਰਮਾ !    ਹੈਰੋਇਨ ਸਮੇਤ ਨੌਜਵਾਨ ਕਾਬੂ !    ਸ਼੍ਰੋਮਣੀ ਅਕਾਲੀ ਦਲ ਦੀ ਸਿਧਾਂਤਕ ਅਸਪੱਸ਼ਟਤਾ !    ਸਦਾ ਹੀ ਲੱਗਿਆ ਰਹੇ ਚੋਣ ਜ਼ਾਬਤਾ !    ਸਿੱਖਿਆ ਦੇ ਪਸਾਰ ਤੋਂ ਅਵੇਸਲੇ ਰਾਜਨੀਤਕ ਦਲ !    

ਸੰਪਾਦਕੀ › ›

Featured Posts
ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਨਵਜੋਤ ਸਿੱਧੂ ਦੀ ਲੇਟ ਲਤੀਫ਼ੀ ਪੰਜਾਬ ਦੀਆਂ ਚੋਣਾਂ ਦੇ ਮਹਿਜ਼ 12 ਕੁ ਦਿਨ ਬਾਕੀ ਬਚੇ ਹਨ। ਪਰ ਜਿਸ ਢੰਗ ਨਾਲ ਨਵਜੋਤ ਸਿੰਘ ਸਿੱਧੂ ਨੇ ਬਾਦਲਾਂ ਵਿਰੁੱਧ ਕਾਂਗਰਸ ਵਿੱਚ ਰਲ ਕੇ ਮੁਹਿੰਮ ਸ਼ੁਰੂ ਕੀਤੀ ਹੈ, ਉਹ ਰੰਗ ਨਹੀਂ ਲਿਆਵੇਗੀ। ਲੋਕ ਹੁਣ ਪੁੱਛਣਗੇ, ‘‘ਜਨਾਬ! ਦਸ ਸਾਲ ਤਾਂ ਤੁਸੀਂ  ਹਾਸਰਸ ਚੈਨਲਾਂ ’ਤੇ ਠਹਾਕੇ ਮਾਰਦੇ ...

Read More

ਪੰਜਾਬ ਦੀ ਸਿਆਸਤ ’ਚ ਪਰਵਾਸੀ ਪੰਜਾਬੀਆਂ ਦੀ ਭੂਮਿਕਾ

ਪੰਜਾਬ ਦੀ ਸਿਆਸਤ ’ਚ ਪਰਵਾਸੀ ਪੰਜਾਬੀਆਂ ਦੀ ਭੂਮਿਕਾ

ਸਿੱਧੂ ਦਮਦਮੀ ਪੰਜਾਬੀਆਂ ਦੀ ਵਸੋਂ ਵਾਲੇ ਪਰਦੇਸਾਂ ਵਿੱਚ ਅੱਜ-ਕੱਲ੍ਹ ਹਫ਼ਤਾਵਾਰੀ ਪਾਰਟੀਆਂ, ਪਰਿਵਾਰਕ ਸਮਾਗਮਾਂ ਅਤੇ ਗੁਰਦੁਆਰਿਆਂ ਦੇ ਇਕੱਠਾਂ ਸਮੇਤ ਹਰ ਜਗ੍ਹਾ ਪੰਜਾਬ ਦੀਆਂ ਚੋਣਾਂ ਦੀ ਚਰਚਾ ਹੋ ਰਹੀ ਹੈ। ਹਰ ਪਰਵਾਸੀ ਪੰਜਾਬੀ ਇਨ੍ਹਾਂ ਬਾਰੇ ਸੂਚਨਾਵਾਂ ਤੇ ਸੁਝਾਵਾਂ ਨਾਲ ਭਰਿਆ ਪਿਆ ਹੈ। ਪਰਵਾਸੀ ਪੰਜਾਬੀ ਵਸੋਂ ਵਾਲੇ ਦੇਸ਼ਾਂ ਦੇ ਕੌਮਾਂਤਰੀ ਹਵਾਈ ਅੱਡਿਆਂ ’ਤੇ ਭਾਰਤ ...

Read More

ਸਮਾਜਿਕ ਅਸੰਤੁਲਨ ਪੈਦਾ ਕਰ ਸਕਦੀ ਹੈ ਲੜਕੀਆਂ ਦੀ ਘਟ ਰਹੀ ਗਿਣਤੀ

ਸਮਾਜਿਕ ਅਸੰਤੁਲਨ ਪੈਦਾ ਕਰ ਸਕਦੀ ਹੈ ਲੜਕੀਆਂ ਦੀ ਘਟ ਰਹੀ ਗਿਣਤੀ

ਕੁਲਦੀਪ ਚੰਦ ਸਾਲ 2009 ਤੋਂ ਹਰ ਸਾਲ 24 ਜਨਵਰੀ ਨੂੰ ਦੇਸ਼ ਵਿੱਚ ਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਜਾਂਦਾ ਹੈ। ਸਰਕਾਰ ਨੇ 24 ਜਨਵਰੀ ਦਾ ਦਿਨ ਇਸ ਲਈ ਚੁਣਿਆ ਕਿਉਂਕਿ ਇਹ ਉਹ ਦਿਨ ਸੀ ਜਦੋਂ 1966 ਵਿੱਚ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ  ਨੇ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਦੇ ...

Read More

ਕਾਨੂੰਨੀ ਦਸਤਾਵੇਜ਼ ਬਣਨਾ ਚਾਹੀਦਾ ਹੈ ਚੋਣ ਮੈਨੀਫੈਸਟੋ

ਕਾਨੂੰਨੀ ਦਸਤਾਵੇਜ਼ ਬਣਨਾ ਚਾਹੀਦਾ ਹੈ ਚੋਣ ਮੈਨੀਫੈਸਟੋ

ਮੱਖਣ ਕੁਹਾੜ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਵੇਲੇ ਜੰਗ ਦੇ ਮੈਦਾਨ ਵਾਲੀ ਹਾਲਤ ਬਣ ਜਾਂਦੀ ਹੈ। ਸਰਮਾਏਦਾਰ ਤੇ ਜਾਗੀਰਦਾਰ ਪਾਰਟੀਆਂ ਵੋਟਾਂ ਬਟੋਰਨ ਲਈ ਆਪਣਾ ਅੱਡੀ ਚੋਟੀ ਦਾ ਜ਼ੋਰ ਲਾਉਂਦੀਆਂ ਹਨ। ਕੋਈ ਵੀ ਕੋਝਾ ਅਤੇ ਘਟੀਆ ਹਥਿਆਰ ਵਰਤਣ ਤੋਂ ਕੋਈ ਗੁਰੇਜ਼ ਨਹੀਂ ਕੀਤਾ ਜਾਂਦਾ। ਝੂਠ ਤੇ ਛਲ ਕਪਟ ਦਾ ਖ਼ੂਬ ਸਹਾਰਾ ...

Read More

ਸਿੱਖ ਧਰਮ ਉੱਤੇ ਸਿਆਸਤ ਦਾ ਪ੍ਰਭਾਵ

ਸਿੱਖ ਧਰਮ ਉੱਤੇ ਸਿਆਸਤ ਦਾ ਪ੍ਰਭਾਵ

ਭਾਈ ਅਸ਼ੋਕ ਸਿੰਘ ਬਾਗੜੀਆ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੇ ਖ਼ਿਲਾਫ਼ ਪੰਥ ਪ੍ਰਵਾਨਿਤ ਅਰਦਾਸ ਦੀ ਨਕਲ ਦੀ ਪੇਸ਼ਕਾਰੀ ਸਮੇਂ ਮੌਜੂਦ ਰਹਿਣ ਤੇ ਇਤਰਾਜ਼ ਨਾ ਕਰਨ ਦਾ ਜੋ ਦੋਸ਼ ਲੱਗਿਆ ਹੈ, ਉਸ ਦਾ ਫ਼ੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਣਾਇਆ ਗਿਆ ਅਤੇ ਸ੍ਰੀ ਮਲੂਕਾ ਨੇ ਇਸ ਹੁਕਮ ਨੂੰ ਬਤੌਰ ਸਿੱਖ ਖਿੜੇ ਮੱਥੇ ...

Read More

ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਵਿਸ਼ਵੀਕਰਨ ਦਾ ਨਿਘਰਿਆ ਸੰਕਲਪ 20 ਜਨਵਰੀ ਦੇ ਅੰਕ ਵਿੱਚ ਕੇ.ਸੀ.ਸਿੰਘ ਦਾ ਲੇਖ ਇੱਕ ਨਵੀਂ ਇਬਾਰਤ ਪੇਸ਼ ਕਰਦਾ ਹੈ। ਹਰ ਮੁਲਕ ਦਾ ਨੇਤਾ ਆਪਣੇ ਮੁਲਕ ਨੂੰ ਅੱਵਲ ਨੰਬਰ ਬਣਾਉਣਾ ਚਾਹੁੰਦਾ ਹੈ। ਜੇਕਰ ਅਜਿਹਾ ਹੀ ਕਰਨਾ ਹੈ ਤਾਂ ਵਿਸ਼ਵੀਕਰਨ ਦੀ ਲੋੜ ਹੀ ਕੀ ਹੈ? ਮੇਰੇ ਖਿਆਲ ਅਨੁਸਾਰ ਵਿਸ਼ਵੀਕਰਨ ਦਾ ਅਸਲ ਸੰਕਲਪ ਹੈ ਗ਼ਰੀਬ ...

Read More

ਸਿਆਸਤ, ਧਰਮ ਅਤੇ ਵਿਗਿਆਨ

ਸਿਆਸਤ, ਧਰਮ ਅਤੇ ਵਿਗਿਆਨ

ਅੱਜ ਅਸੀਂ ਅਜਿਹੀਆਂ ਵਿਚਾਰ-ਪ੍ਰਣਾਲੀਆਂ ਦੀ ਅਗਵਾਈ ਅਧੀਨ ਵਿਚਰ ਰਹੇ ਹਾਂ ਜਿਹੜੀਆਂ ਇਕ ਦੂਜੀ ਨਾਲ ਮੇਲ ਨਹੀਂ ਖਾ ਰਹੀਆਂ। ਇਹ ਹਨ: ਸਿਆਸਤ, ਧਰਮ ਅਤੇ ਵਿਗਿਆਨ। ਧਰਮ ਲਈ ਲੋਕਾਂ ਦੇ ਮਨ ’ਚ ਸ਼ਰਧਾ ਹੈ ਅਤੇ ਵਿਗਿਆਨ ਲਈ ਸਨਮਾਨ, ਜਦਕਿ ਸਿਆਸਤ ਹਰ ਇਕ ਨੂੰ ਨਿਰਾਸ਼ ਕਰ ਰਹੀ ਹੈ। ਸਾਡੀ ਆਪਣੀ ਕੌਮ, ਪਰ, ਸਿਆਸਤ ...

Read More


ਅਲੇਪੋ ਨਗਰ ’ਚ ਮਨੁੱਖਤਾ ਦੇ ਘਾਣ ਦੀ ਦਾਸਤਾਨ

Posted On January - 19 - 2017 Comments Off on ਅਲੇਪੋ ਨਗਰ ’ਚ ਮਨੁੱਖਤਾ ਦੇ ਘਾਣ ਦੀ ਦਾਸਤਾਨ
ਅਲੇਪੋ, ਅਰਬ ਦੇਸ਼ ਸੀਰੀਆ ਦਾ ਸਭ ਤੋਂ ਵੱਡਾ ਅਤੇ ਤਜਾਰਤ ਪੱਖੋਂ ਸਭ ਤੋਂ ਪ੍ਰਸਿੱਧ ਨਗਰ ਸੀ। ਇਸ ਨਗਰ ਦਾ ਨਿਵੇਕਲਾਪਨ ਨਾ ਕੇਵਲ ਇੱਥੋਂ ਦਾ ਬਹੁਪੱਖੀ ਸੱਭਿਆਚਾਰ ਹੋਣਾ ਹੀ ਨਹੀਂ ਸੀ ਬਲਕਿ ਇਸ ਨੂੰ ਪੁਰਾਤਨ ਸੱਭਿਅਤਾ ਸੰਭਾਲਣ ਦਾ ਵੀ ਮਾਣ ਪ੍ਰਾਪਤ ਸੀ। ਇਹ ਨਗਰ ਇਤਿਹਾਸਕ ਨਜ਼ਰਈਏ ਤੋਂ ਕਈ ਪ੍ਰਸਿੱਧ ਇਮਾਰਤਾਂ ਅਤੇ ਅਨੇਕਾਂ ਮਨਮੋਹਕ ਕੁਦਰਤੀ ਦ੍ਰਿਸ਼ਾਂ ਨੂੰ ਆਪਣੇ ਹਿਰਦੇ ਵਿੱਚ ਸਮੋਈ ਬੈਠਾ ਸੀ। ਕਿਸੇ ਸਮੇਂ ਇਸ ਦੇ ....

ਆਲਮੀਕਰਨ ਦਾ ਬਦਲਿਆ ਰੂਪ ਤੇ ਮੁਹਾਂਦਰਾ

Posted On January - 19 - 2017 Comments Off on ਆਲਮੀਕਰਨ ਦਾ ਬਦਲਿਆ ਰੂਪ ਤੇ ਮੁਹਾਂਦਰਾ
ਪਿਛਲੇ ਇੱਕ ਹਫ਼ਤੇ ਦੌਰਾਨ ਦੁਨੀਆਂ ਨੂੰ ਦੋ ਅਜੀਬੋ-ਗਰੀਬ ਨਜ਼ਾਰੇ ਵੇਖਣ ਨੂੰ ਮਿਲੇ ਹਨ : ਪਹਿਲਾ ਭਾਰਤ ਤੇ ਚੀਨ ਦੇ ਆਗੂਆਂ ਵੱਲੋਂ ਵਿਸ਼ਵੀਕਰਨ ਤੇ ਮੁਕਤ ਵਪਾਰ, ਜਿਸ ਨੂੰ ਦਹਾਕਿਆਂ ਤੋਂ ਵਿਕਾਸਸ਼ੀਲ ਮੁਲਕ ਤਕੜੇ ਮੁਲਕ ਵੱਲੋਂ ਕਮਜ਼ੋਰ ਦਾ ਸ਼ੋਸ਼ਣ ਕੀਤੇ ਜਾਣ ਲਈ ਵਰਤੇ ਜਾਂਦੇ ਹਥਿਆਰ ਵਜੋਂ ਵੇਖਦੇ ਹਨ, ਦੀ ਪੈਰਵੀ ਕਰਨੀ ਅਤੇ ਦੂਜਾ, ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਮੁਲਕ ਦੀ ਖੁਫ਼ੀਆ ਏਜੰਸੀ ਨਾਲ ਉਸ ਰਿਪੋਰਟ ....

ਸਲਮਾਨ ਕੇਸ ਬਾਰੇ ਸਵਾਲ ਬਰਕਰਾਰ

Posted On January - 19 - 2017 Comments Off on ਸਲਮਾਨ ਕੇਸ ਬਾਰੇ ਸਵਾਲ ਬਰਕਰਾਰ
ਫਿਲਮ ਅਭਿਨੇਤਾ ਸਲਮਾਨ ਖ਼ਾਨ ਇੱਕ ਹੋਰ ਕੇਸ ਵਿੱਚੋਂ ਬਰੀ ਹੋ ਗਿਆ ਹੈ। ਇਹ ਕੇਸ ਅਸਲਾ ਐਕਟ ਤਹਿਤ 18 ਸਾਲ ਪਹਿਲਾਂ ਦਰਜ ਕੀਤਾ ਗਿਆ ਸੀ। ਜੋਧਪੁਰ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਇਸਤਗਾਸਾ ਪੱਖ (ਭਾਵ ਪੁਲੀਸ) ਅਸਲਾ ਐਕਟ ਦੀਆਂ ਵੱਖ ਵੱਖ ਧਾਰਾਵਾਂ ਦੇ ਤਹਿਤ ਜੁਰਮ ਨੂੰ ਸਾਬਤ ਕਰਨ ਵਿੱਚ ਨਾਕਾਮ ਰਿਹਾ ਹੈ। ਲਿਹਾਜ਼ਾ, ਸਬੂਤਾਂ ਦੀ ਘਾਟ ਕਾਰਨ ਸਲਮਾਨ ਨੂੰ ‘ਬਾਇੱਜ਼ਤ ਬਰੀ ਕੀਤਾ ....

ਬਰਾਬਰੀ ਦੇ ਅਧਿਕਾਰ ਦਾ ਸੱਚ

Posted On January - 19 - 2017 Comments Off on ਬਰਾਬਰੀ ਦੇ ਅਧਿਕਾਰ ਦਾ ਸੱਚ
ਪੰਜਾਬ ਵਿਧਾਨ ਸਭਾ ਦੀਆਂ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਲਈ ਦਾਖ਼ਲ ਹੋਈਆਂ ਨਾਮਜ਼ਦਗੀਆਂ ਦੇ ਅੰਕੜੇ ਸਿਆਸੀ ਪਾਰਟੀਆਂ ਵੱਲੋਂ ਔਰਤਾਂ ਦੇ ਸ਼ਕਤੀਕਰਨ ਲਈ ਕੀਤੇ ਜਾ ਰਹੇ ਦਾਅਵਿਆਂ ਦੀ ਫੂਕ ਕੱਢਦੇ ਨਜ਼ਰ ਆ ਰਹੇ ਹਨ। ਚੋਣਾਂ ਲੜ ਰਹੀਆਂ ਚਾਰ ਪ੍ਰਮੁੱਖ ਪਾਰਟੀਆਂ- ਸ਼੍ਰੋਮਣੀ ਅਕਾਲੀ ਦਲ, ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵੱਲੋਂ ਸੂਬਾਈ ਵਿਧਾਨ ਸਭਾ ਦੀਆਂ 117 ਸੀਟਾਂ ਲਈ ਕੁੱਲ ਮਿਲਾ ਕੇ ਸਿਰਫ਼ 26 ਔਰਤਾਂ ਨੂੰ ਉਮੀਦਵਾਰ ....

ਵਿਰੋਧੀਆਂ ਦਾ ਬੇਲੋੜਾ ਵਿਰੋਧ ਕਿਉਂ ?

Posted On January - 18 - 2017 Comments Off on ਵਿਰੋਧੀਆਂ ਦਾ ਬੇਲੋੜਾ ਵਿਰੋਧ ਕਿਉਂ ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 9 ਨਵੰਬਰ ਤੋਂ ਲਾਗੂ ਕੀਤੀ ਗਈ ਨੋਟਬੰਦੀ ਸਵਾ ਦੋ ਮਹੀਨੇ ਪੁਰਾਣੀ ਹੋ ਗਈ ਹੈ। ਹੁਣ ਤਾਂ ਇਸ ਨਾਲ ਜੁੜੀਆਂ ਦਿੱਕਤਾਂ ਵੀ ਕਾਫ਼ੀ ਘਟ ਗਈਆਂ ਹਨ। ਕਈ ਏਟੀਐੱਮ ਭਾਵੇਂ ਅਜੇ ਵੀ ਨੋਟਾਂ ਤੋਂ ਖਾਲੀ ਮਿਲਦੇ ਹਨ, ਪਰ ਹੁਣ ਬੈਂਕਾਂ ਜਾਂ ਏਟੀਐੱਮ ਕਿਓਸਕਾਂ ਦੇ ਬਾਹਰ ਕਤਾਰਾਂ ਆਮ ਤੌਰ ’ਤੇ ਨਜ਼ਰ ਨਹੀਂ ਆਉਂਦੀਆਂ। ....

ਗ਼ਰੀਬੀ ਅਮੀਰੀ ਦਾ ਵਧ ਰਿਹਾ ਪਾੜਾ

Posted On January - 18 - 2017 Comments Off on ਗ਼ਰੀਬੀ ਅਮੀਰੀ ਦਾ ਵਧ ਰਿਹਾ ਪਾੜਾ
ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾ ਆਕਸਫੈਮ ਦੀ ਸੋਮਵਾਰ ਨੂੰ ਜਾਰੀ ਰਿਪੋਰਟ ਵਿੱਚ ਭਾਰਤ ਸਮੇਤ ਸਮੁੱਚੇ ਸੰਸਾਰ ਦੇ ਮੁਲਕਾਂ ਵਿੱਚ ਗ਼ਰੀਬੀ-ਅਮੀਰੀ ਦੇ ਵਧ ਰਹੇ ਪਾੜੇ ਸਬੰਧੀ ਪੇਸ਼ ਅੰਕੜੇ ਪ੍ਰੇਸ਼ਾਨੀ ਪੈਦਾ ਕਰਨ ਵਾਲੇ ਹਨ। ....

ਕੀ ਤਬਦੀਲੀ ਦਾ ਰੁਝਾਨ ਰਾਹਤਕਾਰੀ ਵੀ ਹੋਵੇਗਾ ?

Posted On January - 18 - 2017 Comments Off on ਕੀ ਤਬਦੀਲੀ ਦਾ ਰੁਝਾਨ ਰਾਹਤਕਾਰੀ ਵੀ ਹੋਵੇਗਾ ?
ਕੀ ਪੰਜਾਬ ਵਿੱਚ ਉਹ ਤਬਦੀਲੀ ਆਵੇਗੀ, ਜਿਸ ਦੀ ਪਿਛਲੇ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਹੈ ਤੇ ਜਿਸ ਲਈ ਹੁਣ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ? ਇਸ ਵੇਲੇ ਇਹੋ ਵੱਡਾ ਸੁਆਲ ਹੈ, ਜੋ 4 ਫ਼ਰਵਰੀ ਨੂੰ ਪੰਜਾਬ ਵਿਧਾਨ ਸਭਾ ਦੀ ਚੋਣ ਲਈ ਪੈਣ ਵਾਲੀਆਂ ਵੋਟਾਂ ਤੋਂ ਪਹਿਲਾਂ ਪੁੱਛਿਆ ਜਾ ਰਿਹਾ ਹੈ। ....

ਬਾਲ ਮਨਾਂ ਦਾ ਕੋਰਾ ਕਾਗਜ਼ ਤੇ ਹਮਦਰਦੀ ਦੇ ਕੁਝ ਹਰਫ਼

Posted On January - 18 - 2017 Comments Off on ਬਾਲ ਮਨਾਂ ਦਾ ਕੋਰਾ ਕਾਗਜ਼ ਤੇ ਹਮਦਰਦੀ ਦੇ ਕੁਝ ਹਰਫ਼
ਤੀਹ ਕੁ ਵਰ੍ਹੇ ਪਹਿਲਾਂ ਅਸੀਂ ਬੱਸ ਰਾਹੀਂ ਰਾਜਪੁਰੇ ਤੋਂ ਚੰਡੀਗੜ੍ਹ ਆ ਕੇ ਗੁਲਾਬ-ਮੇਲੇ ਵਿੱਚ ਬਾਲਾਂ ਨੂੰ ਘੁਮਾ ਰਹੇ ਸੀ। ਅੱਠ ਕੁ ਸਾਲ ਦੀ ਇੱਕ ਕੁੜੀ ਦੋ ਉੱਚੇ ਬਾਂਸਾਂ ਸਹਾਰੇ ਬੰਨ੍ਹੀ ਰੱਸੀ ਉੱਤੇ ਬੜੇ ਹੈਰਾਨੀਜਨਕ ਕਰਤੱਬ ਦਿਖਾ ਰਹੀ ਸੀ। ....

ਪਾਠਕਾਂ ਦੇ ਖ਼ਤ

Posted On January - 18 - 2017 Comments Off on ਪਾਠਕਾਂ ਦੇ ਖ਼ਤ
ਨੇਤਾਵਾਂ ਨੂੰ ਸਿਰੋਪਾਓ ਦੀ ਰੀਤ ਕਿਉਂ ? ਗੁਰੂਆਂ ਦੀ ਸਿੱਖਿਆ ਅਨੁਸਾਰ ਸਭ ਬਰਾਬਰ ਹਨ। ਇਸੇ ਲਈ ਗੁਰੂਆਂ ਨੇ ਲੰਗਰ ਪ੍ਰਥਾ ਚਲਾਈ ਸੀ, ਪਰ ਅੱਜਕਲ੍ਹ ਗੁਰਦੁਆਰਿਆਂ ਵਿਖੇ ਨਤਮਸਤਕ ਹੋਣ ਆਉਂਦੇ ਵੀਆਈਪੀਜ਼ ਨੂੰ ਸਿਰੋਪਾਓ ਦੇਣੇ ਜਾਂ ਚੜ੍ਹਾਵੇ ਦੇ ਰੂਪ ਵਿੱਚ ਆਏ ਪੈਸਿਆਂ ਬਦਲੇ ਸਿਰੋਪਾਓ ਦੇਣੇ ਗ਼ਲਤ ਪ੍ਰਥਾ ਹੈ। ਜੇਕਰ ਇਹ ਰੀਤ ਤੋਰੀ ਹੀ ਜਾ ਚੁੱਕੀ ਹੈ ਤਾਂ ਫਿਰ 17 ਜਨਵਰੀ ਦੇ ਅੰਕ ਵਿੱਚ ਲੱਗੀ ਖ਼ਬਰ ਅਨੁਸਾਰ ‘ਕੇਜਰੀਵਾਲ ਨੂੰ ਸਿਰੋਪਾਓ ਦੇਣ ਦਾ ਸ਼੍ਰੋਮਣੀ ਕਮੇਟੀ ਜਾਂਚ ਕਰੇਗੀ’ ਬੜੀ ਹਾਸੋਹੀਣੀ 

ਸਾਈਬਰ ਧਮਕੀਆਂ ਤੇ ਜ਼ਾਇਰਾ ਵਸੀਮ

Posted On January - 17 - 2017 Comments Off on ਸਾਈਬਰ ਧਮਕੀਆਂ ਤੇ ਜ਼ਾਇਰਾ ਵਸੀਮ
ਸੁਪਰਹਿੱਟ ਫਿਲਮ ‘ਦੰਗਲ’ ਵਿੱਚ ਮਹਾਂਵੀਰ ਫ਼ੋਗਾਟ (ਆਮਿਰ ਖ਼ਾਨ) ਦੀ ਬੇਟੀ ਗੀਤਾ ਫ਼ੋਗਾਟ ਦੀ ਭੂਮਿਕਾ ਨਿਭਾਉਣ ਵਾਲੀ ਕਸ਼ਮੀਰੀ ਕੁੜੀ ਜ਼ਾਇਰਾ ਵਸੀਮ ਵੱਲੋਂ ਮੰਗੀ ਗਈ ‘ਜਨਤਕ ਮੁਆਫ਼ੀ’ ਦਾ ਮਾਮਲਾ ਸੋਸ਼ਲ ਮੀਡੀਆ ਦੀ ਡਰਾਉਣ-ਧਮਕਾਉਣ ਲਈ ਦੁਰਵਰਤੋਂ ਵਾਲੇ ਪੱਖ ਨੂੰ ਉਜਾਗਰ ਕਰਨ ਤੋਂ ਇਲਾਵਾ ਅਸਹਿਣਸ਼ੀਲਤਾ ਦੇ ਪਸਾਰ ਵਾਲਾ ਪਹਿਲੂ ਵੀ ਸਾਹਮਣੇ ਲਿਆਉਂਦਾ ਹੈ। ....

ਮੌਕਾਪ੍ਰਸਤੀ ਦੀ ਸਿਆਸਤ

Posted On January - 17 - 2017 Comments Off on ਮੌਕਾਪ੍ਰਸਤੀ ਦੀ ਸਿਆਸਤ
ਪੰਜਾਬ ਵਿਧਾਨ ਸਭਾ ਦੀਆਂ ਅਗਲੇ ਮਹੀਨੇ ਹੋਣ ਜਾ ਰਹੀਆਂ ਚੋਣਾਂ ਸੂਬੇ ਦੇ ਸਿਆਸਤਦਾਨਾਂ ਦੇ ਗਿਰਗਿਟ ਵਾਂਗ ਰੰਗ ਬਦਲਣ ਦਾ ਅਨੈਤਿਕ ਪਰ ਦਿਲਚਸਪ ਨਜ਼ਾਰਾ ਪੇਸ਼ ਕਰ ਰਹੀਆਂ ਹਨ। ਚੋਣ ਲੜ ਰਹੀਆਂ ਪ੍ਰਮੁੱਖ ਪਾਰਟੀਆਂ ਦੇ ਤਿੰਨ ਦਰਜਨ ਦੇ ਕਰੀਬ ਆਗੂਆਂ ਨੇ ਟਿਕਟ ਦੀ ਚਾਹਤ ਵਿੱਚ ਸਾਰੇ ਅਸੂਲ ਛਿੱਕੇ ਟੰਗ ਕੇ ਪਾਲੇ ਬਦਲ ਲਏ ਹਨ। ....

ਲੋਕ ਰਾਜ ਵਾਸਤੇ ਗੰਭੀਰ ਖ਼ਤਰਾ ਹੈ ਪੱਥਰਾਂ ਤੇ ਜੁੱਤਿਆਂ ਦੀ ਰਾਜਨੀਤੀ

Posted On January - 17 - 2017 Comments Off on ਲੋਕ ਰਾਜ ਵਾਸਤੇ ਗੰਭੀਰ ਖ਼ਤਰਾ ਹੈ ਪੱਥਰਾਂ ਤੇ ਜੁੱਤਿਆਂ ਦੀ ਰਾਜਨੀਤੀ
ਇਸ ਵਾਰ ਪੰਜਾਬ ਵਿੱਚ ਚੋਣਾਂ ਦਾ ਮਾਹੌਲ ਬਹੁਤ ਜ਼ਿਆਦਾ ਸਰਗਰਮੀ ਵਾਲਾ ਜਾਪ ਰਿਹਾ ਹੈ। ਚੋਣ ਕਮਿਸ਼ਨ ਵੱਲੋਂ ਐਲਾਨ ਕਰਨ ਤੋਂ ਲਗਪਗ ਇੱਕ ਸਾਲ ਪਹਿਲਾਂ ਤੋਂ ਹੀ ਵੋਟਾਂ ਬਾਰੇ ਚਰਚਾ ਹੋਣ ਲੱਗ ਪਈ ਸੀ। ਇਸ ਦਾ ਕਾਰਨ ਰਾਜਨੀਤਕ ਚੇਤਨਾ ਦਾ ਵਧਦਾ ਰੁਝਾਨ ਵੀ ਹੋ ਸਕਦਾ ਹੈ ਅਤੇ ਪਿਛਲੇ ਦਸ ਸਾਲ ਤੋਂ ਅਕਾਲੀ-ਭਾਜਪਾ ਰਾਜ ਰਹਿਣਾ ਵੀ ਹੋ ਸਕਦਾ ਹੈ। ....

ਈ-ਪੋਸਟਲ ਮਤ-ਪੱਤਰ ਰਾਹੀਂ ਫ਼ੌਜੀ ਪ੍ਰਭਾਵਿਤ ਕਰਨਗੇ ਚੋਣਾਂ

Posted On January - 17 - 2017 Comments Off on ਈ-ਪੋਸਟਲ ਮਤ-ਪੱਤਰ ਰਾਹੀਂ ਫ਼ੌਜੀ ਪ੍ਰਭਾਵਿਤ ਕਰਨਗੇ ਚੋਣਾਂ
ਭਾਰਤ ਸਰਕਾਰ ਨੇ ਚੋਣ ਨਿਯਮਾਂ ’ਚ ਤਰਮੀਮ ਕਰਕੇ ਸਰਵਿਸ ਮਤਦਾਤਾ ਨੂੰ ਈ-ਪੋਸਟਲ ਮਤ-ਪੱਤਰ ਦੇ ਜ਼ਰੀਏ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਅਧਿਕਾਰ ਦੇ ਦਿੱਤੇ ਹਨ। ....

ਪਾਠਕਾਂ ਦੇ ਖ਼ਤ

Posted On January - 17 - 2017 Comments Off on ਪਾਠਕਾਂ ਦੇ ਖ਼ਤ
ਪੰਜਾਬ ਦੇ ਰਾਜਸੀ ਮੰਚ ਬਾਰੇ ਅਹਿਮ ਰਚਨਾ 16 ਜਨਵਰੀ ਦੇ ਨਜ਼ਰੀਆ ਪੰਨੇ ’ਤੇ ਡਾ. ਸੁਖਦਿਆਲ ਸਿੰਘ ਦਾ ਲੇਖ ‘ਵਿਵਾਦਾਂ ਵਿੱਚ ਘਿਰੀ ਪੰਜਾਬ ਦੀ ਮੌਜੂਦਾ ਸਿਆਸਤ’ ਪੰਜਾਬ ਦੇ ਰਾਜਸੀ ਮੰਚ ਦੇ ਵੱਡੇ ਪਰਦੇ ’ਤੇ ਪ੍ਰਦਰਸ਼ਿਤ ਕੁਝ ਅਹਿਮ ਗਤੀਵਿਧੀਆਂ ਬਾਰੇ ਨਿਰਪੱਖ ਲੇਖਾ-ਜੋਖਾ ਪੇਸ਼ ਕਰਦਾ ਹੈ। ਇਸ ਵਿੱਚ ਪਾਠਕਾਂ ਨਾਲ ਸਾਂਝੇ ਕੀਤੇ ਗਏ ਸਾਰੇ ਮਹੱਤਵਪੂਰਨ ਨੁਕਤੇ ਪੰਜਾਬ ਵਿੱਚ 4 ਫਰਵਰੀ ਨੂੰ ਹੋਣ ਜਾ ਰਹੀ ਜਮਹੂਰੀ ਪ੍ਰੀਖਿਆ ਦੀ ਤਿਆਰੀ ਦੇ ਸੰਦਰਭ ਵਿੱਚ ਸਮਝਣ ਅਤੇ ਵਿਚਾਰਨਯੋਗ ਹਨ। -ਗੁਰਮੀਤ ਸਿੰਘ 

ਅਮਨ-ਕਾਨੂੰਨ ’ਤੇ ਪ੍ਰਸ਼ਨ ਚਿੰਨ੍ਹ

Posted On January - 17 - 2017 Comments Off on ਅਮਨ-ਕਾਨੂੰਨ ’ਤੇ ਪ੍ਰਸ਼ਨ ਚਿੰਨ੍ਹ
ਸ਼ਨਿਚਰਵਾਰ ਨੂੰ ਲੁਧਿਆਣਾ ਵਿੱਚ ਜਗਰਾਉਂ ਪੁਲ ਨੇੜੇ ਹਿੰਦੂ ਤਖ਼ਤ ਨਾਂ ਦੀ ਜਥੇਬੰਦੀ ਦੇ ਇੱਕ ਆਗੂ ਅਮਿਤ ਸ਼ਰਮਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਘਟਨਾ ਨੇ ਇੱਕ ਵਾਰ ਮੁੜ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਚੋਣਾਂ ਕਾਰਨ ਸਖ਼ਤ ਚੌਕਸੀ ਦੇ ਬਾਵਜੂਦ ਕਾਤਲ ਹੱਤਿਆ ਕਰਨ ਉਪਰੰਤ ਬਚ ਕੇ ਨਿਕਲਣ ਵਿੱਚ ਕਾਮਯਾਬ ਹੋ ਗਏ। ....

ਥਲ ਸੈਨਾ ਮੁਖੀ ਦੀ ਚੇਤਾਵਨੀ

Posted On January - 17 - 2017 Comments Off on ਥਲ ਸੈਨਾ ਮੁਖੀ ਦੀ ਚੇਤਾਵਨੀ
ਥਲ ਸੈਨਾ ਦੇ ਨਵੇਂ ਮੁਖੀ ਜਨਰਲ ਬਿਪਿਨ ਰਾਵਤ ਨੇ ਫ਼ੌਜੀਆਂ ਵੱਲੋਂ ਸੋਸ਼ਲ ਮੀਡੀਆ ਨੂੰ ਸ਼ਿਕਾਇਤਾਂ ਉਭਾਰਨ ਦੇ ਮੰਚ ਵਜੋਂ ਵਰਤਣ ਖ਼ਿਲਾਫ਼ ਚੇਤਾਵਨੀ ਦੇ ਕੇ ਇੱਕ ਚੰਗਾ ਕਦਮ ਚੁੱਕਿਆ ਹੈ। ਸੀਮਾ ਸੁਰੱਖਿਆ ਬਲ (ਬੀਐੱਸਐੱਫ਼) ਦੇ ਇੱਕ ਕਾਂਸਟੇਬਲ ਨੇ ਸਰਹੱਦੀ ਮੋਰਚਿਆਂ ’ਤੇ ਤਾਇਨਾਤ ਜਵਾਨਾਂ ਨੂੰ ਸਪਲਾਈ ਕੀਤੀ ਜਾਂਦੀ ਖ਼ੁਰਾਕ ਦਾ ਮਾਮਲਾ ਸੋਸ਼ਲ ਮੀਡੀਆ ਰਾਹੀਂ ਉਠਾ ਕੇ ਨੀਮ ਫ਼ੌਜੀ ਬਲਾਂ ਵਿੱਚ ਭ੍ਰਿਸ਼ਟਾਚਾਰ ਤੇ ਸੰਵੇਦਨਹੀਣਤਾ ਨੂੰ ਬੇਪਰਦ ਕੀਤਾ ਸੀ। ....
Page 2 of 83512345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ