ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਸੰਪਾਦਕੀ › ›

Featured Posts
ਪੰਜਾਬ ਦੇ ਖੇਤੀ ਖੇਤਰ ਲਈ ਜਲ ਸੰਕਟ ਦੀਆਂ ਵੰਗਾਰਾਂ

ਪੰਜਾਬ ਦੇ ਖੇਤੀ ਖੇਤਰ ਲਈ ਜਲ ਸੰਕਟ ਦੀਆਂ ਵੰਗਾਰਾਂ

ਡਾ. ਮਨਜੀਤ ਸਿੰਘ ਕੰਗ* ਵੀਹਵੀਂ ਸਦੀ ਦੇ ਛੇਵੇਂ ਦਹਾਕੇ ਦੌਰਾਨ ‘ਹਰੇ ਇਨਕਲਾਬ’ ਦੀ ਸ਼ੁਰੂਆਤ ਮਗਰੋਂ ਭਾਰਤ ਨੂੰ ਖੁਰਾਕੀ ਸੁਰੱਖਿਆ ਮੁਹੱਈਆ ਕਰਵਾਉਣ ਲਈ ਪੰਜਾਬ ਦੇ ਜ਼ਿਆਦਾਤਰ ਕਿਸਾਨਾਂ ਨੇ ਝੋਨੇ-ਕਣਕ ਦਾ ਦੋ-ਫ਼ਸਲੀ ਚੱਕਰ ਅਪਣਾ ਲਿਆ। ਹਰੇ ਇਨਕਲਾਬ ਦੀ ਮੂਹਰਲੀ ਸਫ਼ ਵਿੱਚ ਹੋਣ ਕਾਰਨ ਪੰਜਾਬ ਨੇ ਇਸ ਦੀ ਭਾਰੀ ਕੀਮਤ ਚੁਕਾਈ ਹੈ ਜੋ ਜ਼ਮੀਨ ...

Read More

ਬਹਾਨਾ ਬਣਾਉਣ ਦਾ ਪਛਤਾਵਾ

ਬਹਾਨਾ ਬਣਾਉਣ ਦਾ ਪਛਤਾਵਾ

ਸਰਦਾਰਾ ਸਿੰਘ ਢੱਡਾ ਇਹ ਗੱਲ ਅੱਜ ਤੋਂ ਲਗਪਗ 60-65 ਸਾਲ ਪਹਿਲਾਂ ਦੀ ਹੈ। 1960 ਦੇ ਅਗਸਤ ਮਹੀਨੇ ਦੇ ਸ਼ੁਰੂ ’ਚ ਹੀ ਮੈਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਕਲਰਕ ਦੀ ਨੌਕਰੀ ਸ਼ੁਰੂ ਕੀਤੀ ਸੀ। ਜਿਸ ਸ਼ਾਖਾ ਵਿੱਚ ਮੈਂ ਹਾਜ਼ਰੀ ਦਿੱਤੀ, ਉਸੇ ’ਚ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦਾ ਇੱਕ ਜਾਟ ਮਿਸਟਰ ਮਲਿਕ ਵੀ ਕਲੈਰੀਕਲ ...

Read More

ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਸਿਆਸਤ ਵਿਚਲਾ ਮਸਖ਼ਰਾਪਣ 28 ਮਾਰਚ ਦੇ ‘ਲੋਕ ਸੰਵਾਦ’ ਪੰਨੇ ’ਤੇ ਪੁਸ਼ਕਰ ਰਾਜ ਦੀ ਰਚਨਾ ‘ਸਿਆਸਤ ਵਿਚਲਾ ਮਸਖ਼ਰਾਪਣ’ ਪੜ੍ਹੀ। ਲੇਖਕ ਨੇ ਬਿਲਕੁਲ ਸਹੀ ਲਿਖਿਆ ਹੈ ਕਿ ਸਿਆਸਤ ਤਾਂ ਪਹਿਲਾਂ ਹੀ ਮਸਖ਼ਰਿਆ ਨਾਲ ਭਰੀ ਪਈ ਹੈ ਤੇ ਹੁਣ ਕਈ ਹੋਰ ਮਸਖ਼ਰੇ ਵੀ ਇਸ ਵਿੱਚ ਭਰਤੀ ਹੋ ਗਏ ਹਨ। ਬਾਕੀ ਲੇਖਕ ਦਾ ਇਹ ਕਹਿਣਾ ...

Read More

ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਪਰਵਾਸੀ ਪੰਜਾਬੀਆਂ ਬਾਰੇ ਅਸੰਤੁਲਿਤ ਵਿਚਾਰ 28 ਮਾਰਚ ਦੇ ਅੰਕ ਵਿੱਚ ‘ਪਰਵਾਸੀ ਪੰਜਾਬੀਆਂ ਦੀ ਫ਼ੋਕੀ ਚਮਕ ਕਿੱਥੋਂ ਤਕ ਜਾਇਜ਼?’ ਲੇਖ ਪੜ੍ਹ ਕੇ ਇੰਜ ਲੱਗਿਆ ਜਿਵੇਂ ਕੋਈ ਮੇਰੇ ਮੂੰਹ ’ਤੇ ਖੜ੍ਹ ਕੇ ਮੈਨੂੰ ਗਾਲ੍ਹਾਂ ਕੱਢ ਰਿਹਾ ਹੋਵੇ। ਲੇਖਕ ਮੁਤਾਬਿਕ ਬਾਹਰਲੇ ਦੇਸ਼ਾਂ ਵਿੱਚ ਵਸਣ ਵਾਲੇ ਲੋਕ ਬਹੁਤ ਲਾਲਚੀ ਅਤੇ ਠੱਗ ਕਿਸਮ ਦੇ ਲੋਕ ਹਨ, ...

Read More

ਮੇਰੇ ਨਾਲ ਕੌਣ ਖੇਡੂ...?

ਮੇਰੇ ਨਾਲ ਕੌਣ ਖੇਡੂ...?

ਦਰਸ਼ਨ ਸਿੰਘ ਬਹੁਤ ਹੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਵਿਹਲ ਕੱਢ ਕੇ ਮੈਂ ਆਪਣੇ ਨੂੰਹ ਪੁੱਤ ਕੋਲ ਵਿਦੇਸ਼ ਜਾਣ ਦਾ ਮਨ ਬਣਾਇਆ। ਉਹ ਦੋਵੇਂ ਮੈਨੂੰ ਆਉਣ ਲਈ ਕਈ ਵਾਰ ਕਹਿ ਚੁੱਕੇ ਸਨ। ਨਾਂਹ-ਨੁੱਕਰ ਕਰਨੀ ਵੀ ਹੁਣ ਮੁਸ਼ਕਿਲ ਸੀ। ਦੋ ਕੁ ਹਫ਼ਤੇ ਲਈ ਮੈਂ ਉੱਥੇ ਰਹਿਣਾ ਸੀ। ਮੈਂ ਕੁਝ ਲੋੜੀਂਦੇ ਜ਼ਰੂਰੀ ਕੱਪੜੇ ...

Read More

ਕਿਉਂ ਬੇਅਸਰ ਹਨ ਮੋਦੀ-ਵਿਰੋਧੀ ਦੁਹਾਈਆਂ ?

ਕਿਉਂ ਬੇਅਸਰ ਹਨ ਮੋਦੀ-ਵਿਰੋਧੀ ਦੁਹਾਈਆਂ ?

ਯੋਗੇਂਦਰ ਯਾਦਵ ਉਦਾਰਵਾਦੀ ਭਾਰਤ ਨੂੰ ਅੱਜ-ਕੱਲ੍ਹ ਨਰਿੰਦਰ ਮੋਦੀ ਦਾ ਪਰਛਾਵਾਂ ਸਤਾ ਰਿਹਾ ਹੈ। ਪਿਛਲੇ ਤਿੰਨ ਵਰ੍ਹਿਆਂ ਦੌਰਾਨ ਮੋਦੀ ਨੇ ਆਪਣਾ ਇੱਕ ਕੱਦ-ਬੁੱਤ ਤਾਕਤ ਤੇ ਪਹੁੰਚ ਚੋਖੀ ਵਧਾ ਲਈ ਹੈ। ਉਨ੍ਹਾਂ ਦੇ ਵਿਰੋਧੀ ਭਾਵੇਂ ਲਗਾਤਾਰ ਉਨ੍ਹਾਂ ਦਾ ਮੁਕਾਬਲਾ ਕਰ ਰਹੇ ਹਨ ਪਰ ਉਹ ਲੜਾਈਆਂ ਹਾਰਦੇ ਜਾ ਰਹੇ ਹਨ। ਉਹ ਉਨ੍ਹਾਂ ਨੂੰ ਹਰਾ ...

Read More

ਧਰਮ-ਨਿਰਪੱਖ ਲੋਕਤੰਤਰ ਦੀ ਸਾਰਥਿਕਤਾ ਅਜੇ ਵੀ ਬਰਕਰਾਰ

ਧਰਮ-ਨਿਰਪੱਖ ਲੋਕਤੰਤਰ ਦੀ ਸਾਰਥਿਕਤਾ ਅਜੇ ਵੀ ਬਰਕਰਾਰ

ਅਭੈ ਸਿੰਘ ਗਿਆਰਾਂ ਮਾਰਚ ਨੂੰ ਟੀਵੀ ਉੱਪਰ ਖ਼ਬਰਾਂ ਵੇਖਦਿਆਂ ਬਹੁਤ ਵੱਡੇ ਅਚੰਭੇ ਹੋਏ। ਯੂ.ਪੀ. ਵਿੱਚ ਭਾਜਪਾ ਦੀ ਇੰਨੀ ਵੱਡੀ ਜਿੱਤ ਨੇ ਬਹੁਤ ਲੋਕਾਂ ਨੂੰ ਹੈਰਾਨ ਕੀਤਾ। ਅਗਾਂਹਵਧੂ ਵਿਚਾਰਾਂ, ਧਰਮ-ਨਿਰਪੱਖ ਸੋਚ, ਸਹਿਣਸ਼ੀਲਤਾ ਅਤੇ ਅਮਨ ਭਾਈਚਾਰੇ ਦੇ ਸਮਰਥਕਾਂ ਨੂੰ ਚੋਣ ਨਤੀਜਿਆਂ ਨਾਲ ਇੱਕ ਕਿਸਮ ਦਾ ਧੱਕਾ ਮਹਿਸੂਸ ਹੋਇਆ। ਯੂਪੀ ਵਿੱਚ ਭਾਜਪਾ ਦਾ ਸਭ ਤੋਂ ...

Read More


 •  Posted On March - 30 - 2017
  ਵਿਧਾਨ ਸਭਾਵਾਂ ਦੇ ਪਲੇਠੇ ਇਜਲਾਸ ਮਹਿਜ਼ ਰਸਮੀ ਹੁੰਦੇ ਹਨ। ਇਸ ਪੱਖੋਂ ਪੰਦਰਵੀਂ ਪੰਜਾਬ ਵਿਧਾਨ ਸਭਾ ਦਾ ਬੁੱਧਵਾਰ ਨੂੰ ਸਮਾਪਤ ਹੋਇਆ....
 •  Posted On March - 30 - 2017
  ਪਹਿਲੀ ਅਪਰੈਲ ਤੋਂ ਭਾਰਤ ਸਟੇਜ-3 (ਬੀਐੱਸ-3) ਮੋਟਰ ਗੱਡੀਆਂ ਦੀ ਵਿਕਰੀ ਬੰਦ ਕੀਤੇ ਜਾਣ ਦੇ ਸੁਪਰੀਮ ਕੋਰਟ ਦੇ ਬੁੱਧਵਾਰ ਦੇ ਹੁਕਮਾਂ....
 • ਪੰਜਾਬ ਦੇ ਖੇਤੀ ਖੇਤਰ ਲਈ ਜਲ ਸੰਕਟ ਦੀਆਂ ਵੰਗਾਰਾਂ
   Posted On March - 30 - 2017
  ਵੀਹਵੀਂ ਸਦੀ ਦੇ ਛੇਵੇਂ ਦਹਾਕੇ ਦੌਰਾਨ ‘ਹਰੇ ਇਨਕਲਾਬ’ ਦੀ ਸ਼ੁਰੂਆਤ ਮਗਰੋਂ ਭਾਰਤ ਨੂੰ ਖੁਰਾਕੀ ਸੁਰੱਖਿਆ ਮੁਹੱਈਆ ਕਰਵਾਉਣ ਲਈ ਪੰਜਾਬ ਦੇ....
 • ਬਹਾਨਾ ਬਣਾਉਣ ਦਾ ਪਛਤਾਵਾ
   Posted On March - 30 - 2017
  ਇਹ ਗੱਲ ਅੱਜ ਤੋਂ ਲਗਪਗ 60-65 ਸਾਲ ਪਹਿਲਾਂ ਦੀ ਹੈ। 1960 ਦੇ ਅਗਸਤ ਮਹੀਨੇ ਦੇ ਸ਼ੁਰੂ ’ਚ ਹੀ ਮੈਂ ਪੰਜਾਬ....

ਕੈਪਟਨ ਨੇ ਦਿਖਾਇਆ ਫ਼ਿਰਕੂ ਸਿਆਸਤ ਨੂੰ ਠੱਲ੍ਹ ਪਾਉਣ ਦਾ ਰਾਹ

Posted On March - 23 - 2017 Comments Off on ਕੈਪਟਨ ਨੇ ਦਿਖਾਇਆ ਫ਼ਿਰਕੂ ਸਿਆਸਤ ਨੂੰ ਠੱਲ੍ਹ ਪਾਉਣ ਦਾ ਰਾਹ
ਫਰਵਰੀ 2017 ਵਿੱਚ ਹੋ ਕੇ ਹਟੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮੈਦਾਨ ਵਿੱਚ ਉਤਰੀਆਂ ਤਿੰਨਾਂ ਪ੍ਰਮੁੱਖ ਸਿਆਸੀ ਧਿਰਾਂ ਇਸ ਤੱਥ ਤੋਂ ਭਲੀ-ਭਾਂਤ ਜਾਣੂ ਸਨ ਕਿ ਇਨ੍ਹਾਂ ਚੋਣਾਂ ਨੇ ਇਸ ਬਹੁਤ ਹੀ ਸੰਵੇਦਨਸ਼ੀਲ ਤੇ ਸਰਹੱਦੀ ਸੂਬੇ ਵਿੱਚ ਸਰਕਾਰ ਬਣਾਉਣ ਲਈ ਕਿਸੇ ਪਾਰਟੀ ਦੀ ਹੀ ਚੋਣ ਨਹੀਂ ਕਰਨੀ, ਬਲਕਿ ਇਨ੍ਹਾਂ ਚੋਣ ਨਤੀਜਿਆਂ ਨੇ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਹੋਣੀ ਤੈਅ ਕਰਨੀ ਹੈ। ....

ਧੀ ਦੀ ਛਟੀ

Posted On March - 23 - 2017 Comments Off on ਧੀ ਦੀ ਛਟੀ
ਧੁੱਪੇ ਬੈਠ ਕੇ ਮੈਂ ਨਿਬੰਧਾਂ ਦੀ ਇੱਕ ਕਿਤਾਬ ਪੜ੍ਹ ਰਿਹਾ ਸੀ। ਅਜੇ ਦੋ ਨਿਬੰਧ ਹੀ ਪੜ੍ਹੇ ਸਨ ਕਿ ਮੇਰੇ ਭਤੀਜੇ ਨੇ ਆ ਕੇ ਕਿਹਾ, ‘‘ਬੜੇ ਪਾਪਾ, ਆਪਾਂ ਨੇ ਅੱਜ ਰਾਹੀ ਦੀ ਦੁਕਾਨ ਤੋਂ ਕਾਪੀਆਂ ਲੈ ਕੇ ਆਉਣੀਆਂ ਹਨ।’’ ....

ਪਾਠਕਾਂ ਦੇ ਖ਼ਤ

Posted On March - 23 - 2017 Comments Off on ਪਾਠਕਾਂ ਦੇ ਖ਼ਤ
22 ਮਾਰਚ ਦੇ ਨਜ਼ਰੀਆ ਪੰਨੇ ’ਤੇ ਡਾ. ਗਿਆਨ ਸਿੰਘ ਦਾ ਮੁੱਖ ਲੇਖ ਗਿਆਨਵਰਧਕ ਹੈ। ਇਸ ਅਨੁਸਾਰ 1991 ਤੋਂ ਅਪਣਾਈਆਂ ਗਈਆਂ ਨਵੀਆਂ ਆਰਥਿਕ ਨੀਤੀਆਂ ਕਾਰਨ ਵਧੀਆਂ ਆਰਥਿਕ ਅਸਮਾਨਤਾਵਾਂ ਨੇ ਖੇਤੀਬਾੜੀ ਨੂੰ ਘਾਟੇ ਵਾਲਾ ਧੰਦਾ ਬਣਾ ਦਿੱਤਾ ਜਿਸ ਦੇ ਸਿੱਟੇ ਵਜੋਂ ਕਿਸਾਨ ਖ਼ੁਦਕੁਸ਼ੀਆਂ ਵਿੱਚ ਵੱਡੇ ਪੱਧਰ ’ਤੇ ਵਾਧਾ ਦਰਜ ਕੀਤਾ ਗਿਆ। ....

ਪਾਠਕਾਂ ਦੇ ਖ਼ਤ

Posted On March - 22 - 2017 Comments Off on ਪਾਠਕਾਂ ਦੇ ਖ਼ਤ
‘ਲੋਕ ਸੰਵਾਦ’ ਰਾਹੀਂ ਮੰਥਨ ਦਾ ਉੱਦਮ 21 ਮਾਰਚ ਦਾ ‘ਲੋਕ ਸੰਵਾਦ’ ਪੰਨਾ ਪੰਜਾਬ ਚੋਣਾਂ ਦੇ ਨਤੀਜਿਆਂ ਦੀ ਘੋਖ ਨੂੰ ਸਮਰਪਿਤ ਕਰਕੇ ਅਖ਼ਬਾਰ ਨੇ ਲੋਕ ਮਨਾਂ ਦੀ ਸਹੀ ਪੜਚੋਲ ਕੀਤੀ ਹੈ। ਪਹਿਲੀ ਵਾਰ ਹੋਇਆ ਹੈ ਕਿ ਜਿਸ ਨਵੀਂ ਪਾਰਟੀ ਨੇ ਚੋਣਾਂ ਤੋਂ ਕਾਫ਼ੀ ਸਮਾਂ ਪਹਿਲਾਂ ਤਿਆਰੀ ਵਿੱਢ ਦਿੱਤੀ ਸੀ, ਉਸ ਨੂੰ ਆਪਣੀ ਤੇ ਲੋਕਾਂ ਦੀ ਆਸ ਤੋਂ ਕਿਤੇ ਘੱਟ ਹੁੰਗਾਰ ਮਿਲਿਆ। ‘ਲੋਕ ਸੰਵਾਦ’ ਨੇ ਕਈ ਕਾਰਨ ਤਲਾਸ਼ੇ ਹਨ। ਪੂਰੀ ਵਾਹ ਲਾਉਣ ਦੇ ਬਾਵਜੂਦ ਲੋਕਾਂ ਵਿੱਚੋਂ ਸੰਸੇ ਤੇ ਕਈ ਕਿਸਮ ਦੇ ਸ਼ੱਕ ਆਮ ਆਦਮੀ 

ਤਕਨਾਲੋਜੀ ਤੇ ਜਵਾਨੀ ਦੇ ਗੁਆਚਦੇ ਰਾਹ

Posted On March - 22 - 2017 Comments Off on ਤਕਨਾਲੋਜੀ ਤੇ ਜਵਾਨੀ ਦੇ ਗੁਆਚਦੇ ਰਾਹ
ਮੇਰੇ ਪਿੰਡ ਗੁਆਂਢ ਵਿੱਚ ਰਹਿੰਦੇ ਇੱਕ ਸਨੇਹੀ ਦਾ ਇਕਲੌਤਾ ਬੇਟਾ ਕੁਝ ਮਹੀਨੇ ਪਹਿਲਾਂ ਹੀ ਸਿਹਤ ਵਿਭਾਗ ਵਿੱਚ ਚੰਗੇ ਅਹੁਦੇ ’ਤੇ ਚੁਣਿਆ ਗਿਆ ਸੀ। ਛੁੱਟੀ ਵਾਲੀ ਇੱਕ ਸਵੇਰ ਮੈਂ ਉਨ੍ਹਾਂ ਦੇ ਘਰ ਪੈ ਰਿਹਾ ਰੌਲਾ-ਰੱਪਾ ਤਾਂ ਸੁਣ ਲਿਆ ਸੀ, ਪਰ ਇਹ ਸੋਚ ਕੇ ਚੁੱਪ ਰਿਹਾ ਕਿ ਵਸਦੇ ਘਰਾਂ ’ਚ ਕਦੇ ਬੋਲ-ਬੁਲਾਰਾ ਹੋ ਹੀ ਜਾਂਦਾ ਹੈ। ਸ਼ਾਮ ਨੂੰ ਜਦੋਂ ਮੈਂ ਆਪਣੇ ਉਸ ਸਨੇਹੀ ਤੋਂ ਸਵੇਰ ਵਾਲੀ ....

ਚੀਨ ਨੂੰ ਦੋਸਤੀ ਨਹੀਂ, ਕਾਰੋਬਾਰੀ ਹਿੱਤ ਪਿਆਰੇ

Posted On March - 22 - 2017 Comments Off on ਚੀਨ ਨੂੰ ਦੋਸਤੀ ਨਹੀਂ, ਕਾਰੋਬਾਰੀ ਹਿੱਤ ਪਿਆਰੇ
ਸ੍ਰੀਲੰਕਾ ਦੇ ਤੱਤਕਾਲੀਨ ਰਾਸ਼ਟਰਪਤੀ ਮਹਿੰਦਾ ਰਾਜਪਕਸੇ ਨੂੰ ਪ੍ਰਤੱਖ ਰੂਪ ਵਿੱਚ ਇਹ ਯਕੀਨ ਸੀ ਕਿ ਚੀਨ ਸੈਂਟਾ ਕਲਾਜ਼ ਦਾ 21ਵੀਂ ਸਦੀ ਦਾ ਅਵਤਾਰ ਸੀ। ਉਨ੍ਹਾਂ ਨੇ ਆਪਣੇ ਹਲਕੇ ਹੰਬਨਟੋਟਾ ਨੂੰ ‘ਦੱਖਣੀ ਏਸ਼ੀਆ ਦੇ ਸਿੰਗਾਪੁਰ’ ਵਿੱਚ ਤਬਦੀਲ ਕਰਨ ਲਈ ਪੂਰੀ ਟੇਕ ਚੀਨ ਉੱਤੇ ਰੱਖਣੀ ਵਾਜਬ ਸਮਝੀ। ਆਪਣੀ ਇੱਛਾ ਨੂੰ ਪੁਗਾਉਣ ਲਈ ਉਨ੍ਹਾਂ ਚੀਨ ਨੂੰ ਹੰਬਨਟੋਟਾ ਬੰਦਰਗਾਹ ਤੋਂ ਪਾਵਰ ਪਲਾਂਟ, ਹਵਾਈ ਅੱਡਾ, ਕ੍ਰਿਕਟ ਸਟੇਡੀਅਮ ਤੇ ਖੇਡ ਕੰਪਲੈਕਸ ਆਦਿ ....

ਕੱਟੜਪੰਥੀਆਂ ਨੂੰ ਸਜ਼ਾ

Posted On March - 22 - 2017 Comments Off on ਕੱਟੜਪੰਥੀਆਂ ਨੂੰ ਸਜ਼ਾ
ਜਰਮਨੀ ਦੇ ਸ਼ਹਿਰ ਐੱਸਐੱਨ ਦੀ ਇੱਕ ਅਦਾਲਤ ਨੇ ਉਸ ਦੇਸ਼ ਵਿੱਚ ਹੀ ਜਨਮੇ ਤਿੰਨ ਇਸਲਾਮੀ ਕੱਟੜਪੰਥੀ ਗਭਰੇਟਾਂ ਨੂੰ ਇੱਕ ਗੁਰਦੁਆਰੇ ਉੱਤੇ ਹਮਲੇ ਲਈ ਛੇ ਤੋਂ ਸੱਤ ਸਾਲਾਂ ਤਕ ਦੀ ਨਜ਼ਰਬੰਦੀ ਦੀ ਸਜ਼ਾ ਸੁਣਾ ਕੇ ਇਹ ਸਖ਼ਤ ਸੁਨੇਹਾ ਦਿੱਤਾ ਹੈ ਕਿ ਨਸਲੀ ਜਾਂ ਮਜ਼ਹਬੀ ਹਿੰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਹਿੰਸਕ ਗੁਨਾਹ ਕਰਨ ਵਾਲੇ ਨੂੰ ਆਪਣੀ ਕਰਨੀ ਦਾ ਖਮਿਆਜ਼ਾ ਭੁਗਤਣਾ ਪਵੇਗਾ। ਇਨ੍ਹਾਂ ਤਿੰਨਾਂ ਮੁੰਡਿਆਂ ਨੇ ....

ਅਯੁੱਧਿਆ : ਕਾਨੂੰਨ ਹੀ ਕਰੇ ਨਿਤਾਰਾ

Posted On March - 22 - 2017 Comments Off on ਅਯੁੱਧਿਆ : ਕਾਨੂੰਨ ਹੀ ਕਰੇ ਨਿਤਾਰਾ
ਮੰਗਲਵਾਰ ਨੂੰ ਰਾਮ ਜਨਮ ਭੂਮੀ-ਬਾਬਰੀ ਮਸਜਿਦ ਕੇਸ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਵੱਲੋਂ ਦਿੱਤਾ ਸੁਝਾਅ ਕਿ ਸਬੰਧਿਤ ਧਿਰਾਂ ਅਦਾਲਤੀ ਕਾਰਵਾਈ ਵਿੱਚ ਫਸੇ ਰਹਿਣ ਦੀ ਥਾਂ ਆਪਸੀ ਵਾਰਤਾਲਾਪ ਦੇ ਸੁਲ੍ਹਾ-ਸਫ਼ਾਈ ਨਾਲ ਇਹ ਮਾਮਲਾ ਨਜਿੱਠ ਲੈਣ, ਆਪਣੇ ਵਿੱਚ ਇੱਕ ਚੰਗੀ ਪਹਿਲ ਸੀ, ਪਰ ਇਸ ਤੋਂ ਵਿਵਾਦ ਉੱਠਣਾ ਸੁਭਾਵਿਕ ਸੀ ਅਤੇ ਵਿਵਾਦ ਫ਼ੌਰੀ ਤੌਰ ’ਤੇ ਉੱਠ ਵੀ ਪਿਆ ਹੈ। ਜਿਸ ਕਿਸਮ ਦਾ ਮਾਹੌਲ ਇਸ ਵੇਲੇ ਉੱਤਰ ਪ੍ਰਦੇਸ਼ ....

ਪਾਠਕਾਂ ਦੇ ਖ਼ਤ

Posted On March - 21 - 2017 Comments Off on ਪਾਠਕਾਂ ਦੇ ਖ਼ਤ
ਸਿੱਧੂ ਨੂੰ ਨੇਕ ਨਸੀਹਤ 20 ਮਾਰਚ ਦੇ ਅੰਕ ਵਿੱਚ ਮੁੱਖ ਸੰਪਾਦਕ ਹਰੀਸ਼ ਖਰੇ ਵੱਲੋਂ ‘ਕੌਫ਼ੀ ਤੇ ਗੱਪ-ਸ਼ੱਪ’ ਕਾਲਮ ਵਿੱਚ ਬੋਲੇ ਗਏ ਸੱਚ ਬੜੇ ਮੁੱਲਵਾਨ ਹਨ। ਭਾਵੇਂ ਨਵਜੋਤ ਸਿੰਘ ਸਿੱਧੂ ਨੇ ਇਸ ਵਾਰ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਰਾਜਨੀਤੀ ਵਿੱਚ ਦ੍ਰਿੜ੍ਹ ਸ਼ਖ਼ਸੀਅਤ ਵਜੋਂ ਆਪਣਾ ਲੋਹਾ ਮਨਵਾਇਆ ਹੈ, ਪਰ ਉਨ੍ਹਾਂ ਦੀਆਂ ਤਰਜੀਹਾਂ ਬਾਰੇ ਸੰਸੇ ਅਜੇ ਕਾਇਮ ਹਨ। ਜੇਕਰ ਉਹ ਲੇਖਕ ਦੀ ਸਲਾਹ ਅਨੁਸਾਰ ਮਸਖ਼ਰੇਪਣ ਵਾਲਾ ਪੇਸ਼ਾ ਤਿਆਗ ਕੇ ਸੰਜੀਦਾ ਸਿਆਸਤਦਾਨ ਵਜੋਂ ਵਿਚਰਨ ਤਾਂ ਉਹ ਇਸ ਖੇਤਰ ਵਿੱਚ 

ਪਾਣੀ ਦੀ ਸੁਚੱਜੀ ਸੰਭਾਲ ਬਿਨਾਂ ਨਹੀਂ ਹੋਣਾ ਗੁਜ਼ਾਰਾ

Posted On March - 21 - 2017 Comments Off on ਪਾਣੀ ਦੀ ਸੁਚੱਜੀ ਸੰਭਾਲ ਬਿਨਾਂ ਨਹੀਂ ਹੋਣਾ ਗੁਜ਼ਾਰਾ
ਪਾਣੀ ਤੋਂ ਬਿਨਾਂ ਮਨੁੱਖੀ ਹੋਂਦ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਜਦੋਂ ਕਿਤੇ ਪਾਣੀ ਦੀ ਕਿੱਲਤ ਆਉਂਦੀ ਹੈ ਤਾਂ ਲੋਕਾਂ ਦੇ ਸਾਹ ਸੁੱਕ ਜਾਂਦੇ ਹਨ। ਸੰਯੁਤਰ ਰਾਸ਼ਟਰ ਸੰਘ ਨੇ ਆਪਣੀ ਰਿਪੋਰਟ ਵਿੱਚ ਵੱਖੋ-ਵੱਖਰੇ ਮੁਲਕਾਂ ਨੂੰ ਪਾਣੀਆਂ ਕਰਕੇ ਝਗੜਨ ਤੋਂ ਰੋਕਣ ਲਈ ਕੁਝ ਤਜਵੀਜ਼ਾਂ ਵੀ ਦਿੱਤੀਆਂ ਹਨ। ਇਹ ਵੀ ਤੌਂਖ਼ਲਾ ਪੈਦਾ ਹੋ ਗਿਆ ਹੈ ਕਿ ਜੇ ਅਗਲਾ ਵਿਸ਼ਵ ਯੁੱਧ ਲੜਿਆ ਗਿਆ ਤਾਂ ਉਸ ਦੀ ਵਜ੍ਹਾ ਪਾਣੀ ....

ਕਿਸਾਨ ਖ਼ੁਦਕੁਸ਼ੀਆਂ ਬਾਰੇ ਸੁਪਰੀਮ ਕੋਰਟ ਦੀ ਚਿੰਤਾ ਜਾਇਜ਼

Posted On March - 21 - 2017 Comments Off on ਕਿਸਾਨ ਖ਼ੁਦਕੁਸ਼ੀਆਂ ਬਾਰੇ ਸੁਪਰੀਮ ਕੋਰਟ ਦੀ ਚਿੰਤਾ ਜਾਇਜ਼
ਤਿੰਨ ਮਾਰਚ 2017 ਨੂੰ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਬਾਰੇ ਪਟੀਸ਼ਨ ਦੀ ਸੁਣਵਾਈ ਕਰ ਰਹੇ ਸੁਪਰੀਮ ਕੋਰਟ ਦੇ ਇੱਕ ਬੈਂਚ, ਜਿਸ ਵਿੱਚ ਚੀਫ ਜਸਟਿਸ ਜੇ.ਐੱਸ. ਖੇਹਰ, ਜਸਟਿਸ ਡੀ.ਵਾਈ. ਚੰਦਰਚੂੜ੍ਹ ਅਤੇ ਜਸਟਿਸ ਐੱਸ.ਕੇ. ਕੌਲ ਸਨ, ਨੇ ਕਿਹਾ ਕਿ ਕਿਸਾਨ ਖ਼ੁਦਕੁਸ਼ੀਆਂ ਦਾ ਮਾਮਲਾ ਬੇਹੱਦ ਅਹਿਮ ਹੈ। ਸੁਪਰੀਮ ਕੋਰਟ ਨੂੰ ਲੱਗ ਰਿਹਾ ਹੈ ਕਿ ਸਰਕਾਰ ਗ਼ਲਤ ਦਿਸ਼ਾ ਵੱਲ ਜਾ ਰਹੀ ਹੈ। ਕਿਸਾਨ ਬੈਂਕਾਂ ਤੋਂ ਕਰਜ਼ਾ ਲੈਂਦੇ ਹਨ ਅਤੇ ਜਦੋਂ ਉਹ ....

‘ਆਪ’ ਦਾ ਚਿੰਤਨ-ਮੰਥਨ

Posted On March - 21 - 2017 Comments Off on ‘ਆਪ’ ਦਾ ਚਿੰਤਨ-ਮੰਥਨ
ਆਮ ਆਦਮੀ ਪਾਰਟੀ (ਆਪ) ਵੱਲੋਂ ਸੋਮਵਾਰ ਨੂੰ ਜਲੰਧਰ ਵਿੱਚ ਕੀਤਾ ਗਿਆ ਜਿੱਤ-ਹਾਰ ਦਾ ਲੇਖਾ-ਜੋਖਾ ਇਸ ਪੱਖੋਂ ਲਾਹੇਵੰਦਾ ਰਿਹਾ ਕਿ ਇਸ ਵਿੱਚ ਸ਼ਾਮਿਲ ਸੂਬਾਈ ਆਗੂਆਂ ਅਤੇ ਵਿਧਾਨ ਸਭਾ ਚੋਣਾਂ ਜਿੱਤੇ-ਹਾਰੇ ਉਮੀਦਵਾਰਾਂ ਨੂੰ ਆਪੋ-ਆਪਣੀ ਭੜਾਸ ਕੱਢਣ ਦਾ ਮੌਕਾ ਮਿਲ ਗਿਆ। ਇਸ ਤਰ੍ਹਾਂ ਮਨ ਦਾ ਗ਼ੁਬਾਰ ਕੱਢਣਾ ਜਮਹੂਰੀਅਤ ਲਈ ਇੱਕ ਸੁਖਾਵਾਂ ਅਮਲ ਹੈ। ਅਜਿਹਾ ਹੋਣ ਨਾਲ ਨਾ ਸਿਰਫ਼ ਨਾਰਾਜ਼ਾਂ ਦੀ ਨਾਰਾਜ਼ਗੀ ਦੀ ਡਿਗਰੀ ਘੱਟ ਜਾਂਦੀ ਹੈ, ਸਗੋਂ ਲੀਡਰਸ਼ਿਪ ....

ਨਿਆਂਇਕ ਨਿਯੁਕਤੀਆਂ ਦਾ ਰਾਹ ਪੱਧਰਾ

Posted On March - 21 - 2017 Comments Off on ਨਿਆਂਇਕ ਨਿਯੁਕਤੀਆਂ ਦਾ ਰਾਹ ਪੱਧਰਾ
ਜੱਜਾਂ ਦੀਆਂ ਨਿਯੁਕਤੀਆਂ ਸਬੰਧੀ ਵਿਧੀ-ਵਿਧਾਨ (ਮੈਮੋਰੰਡਮ ਆਫ਼ ਪ੍ਰੋਸੀਜਰ) ਪ੍ਰਵਾਨ ਹੋਣ ਨਾਲ ਦੇਸ਼ ਦੇ ਵੱਖ-ਵੱਖ ਹਾਈ ਕੋਰਟਾਂ ਵਿੱਚ ਖਾਲੀ ਅਸਾਮੀਆਂ ਭਰਨ ਦਾ ਰਾਹ ਪੱਧਰਾ ਹੋ ਗਿਆ ਹੈ। ਇਹ ਸਵਾਗਤਯੋਗ ਪੇਸ਼ਕਦਮੀ ਹੈ ਅਤੇ ਇਸ ਨਾਲ ਸਰਕਾਰ ਤੇ ਸੁਪਰੀਮ ਕੋਰਟ ਦਰਮਿਆਨ ਬੇਲੋੜਾ ਟਕਰਾਅ ਵੀ ਟਲਣਾ ਯਕੀਨੀ ਹੋ ਗਿਆ ਹੈ। ਪਹਿਲਾਂ ਸੁਣਵਾਈ-ਅਧੀਨ ਮੁਕੱਦਮਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧੇ ਅਤੇ ਹਾਈ ਕੋਰਟਾਂ ਵਿੱਚ ਵਧ ਰਹੀਆਂ ਖਾਲੀ ਅਸਾਮੀਆਂ ਨੂੰ ਲੈ ਕੇ ....

ਪਾਠਕਾਂ ਦੇ ਖ਼ਤ

Posted On March - 20 - 2017 Comments Off on ਪਾਠਕਾਂ ਦੇ ਖ਼ਤ
ਖਾਲੀ ਖ਼ਜ਼ਾਨੇ ਦੀ ਸਮੱਸਿਆ 16 ਮਾਰਚ ਦੇ ਸੰਪਾਦਕੀ ‘ਕਪਤਾਨ ਦੀ ਦੂਜੀ ਪਾਰੀ’ ਵਿੱਚ ਨਵੀਂ ਸਰਕਾਰ ਲਈ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸਭ ਤੋਂ ਵੱਡੀ ਮੁਸ਼ਕਿਲ ਖ਼ਜ਼ਾਨਾ ਖਾਲੀ ਹੋਣ ਦੀ ਹੈ ਜੋ ਕਿ ਨਵੀਂ ਸਰਕਾਰ ਨੂੰ ਅਕਾਲੀ-ਭਾਜਪਾ ਸਰਕਾਰ ਤੋਂ ਵਿਰਸੇ ਵਿੱਚ ਮਿਲਿਆ ਹੈ। ਦੂਜੀ ਸੰਪਾਦਕੀ ‘ਫੂਲਕਾ ਤੇ ਖਹਿਰਾ ਦੀ ਚੋਣ’ ਨੂੰ ਸਹੀ ਦਰਸਾਉਂਦੀ ਹੈ। ਇਹ ਹੈ ਵੀ ਠੀਕ। ਢੰਗ-ਤਰੀਕਾ ਭਾਵੇਂ ਕੋਈ ਵੀ ਅਪਣਾਇਆ ਗਿਆ ਹੈ, ਪਰੰਤੂ ਚੋਣ ਸਹੀ ਕੀਤੀ ਗਈ ਹੈ। -ਮਾਸਟਰ ਨਾਜਰ ਸਿੰਘ, ਭੀਖੀ (ਮਾਨਸਾ) ਧੀਆਂ 

ਕੀ ਨਗਰ ਸੁਧਾਰ ਟਰੱਸਟਾਂ ਨੂੰ ਖ਼ਤਮ ਕਰਨ ਦੀ ਸਚਮੁੱਚ ਲੋੜ ਹੈ ?

Posted On March - 20 - 2017 Comments Off on ਕੀ ਨਗਰ ਸੁਧਾਰ ਟਰੱਸਟਾਂ ਨੂੰ ਖ਼ਤਮ ਕਰਨ ਦੀ ਸਚਮੁੱਚ ਲੋੜ ਹੈ ?
ਪੰਜਾਬ ਕੈਬਨਿਟ ਦੀ ਪਲੇਠੀ ਮੀਟਿੰਗ ਦੇ ਵਿੱਚ ਰੱਖੇ ਗਏ ਨਗਰ ਸੁਧਾਰ ਟਰੱਸਟਾਂ ਨੂੰ ਖ਼ਤਮ ਕਰਨ ਦੇ ਮੁੱਦੇ ਨੂੰ ਹਾਲ ਦੀ ਘੜੀ ਪਾਸ ਨਹੀਂ ਕੀਤਾ ਗਿਆ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਮੁੱਦੇ ’ਤੇ ਅੰਤਿਮ ਫ਼ੈਸਲੇ ਲਈ ਅਜੇ ਸਮਾਂ ਮੰਗਿਆ ਹੈ ਅਤੇ ਉਨ੍ਹਾਂ ਦੇ ਵਿਚਾਰ ਅਨੁਸਾਰ ਨਗਰ ਸੁਧਾਰ ਟਰੱਸਟ ਵਿਕਾਸ ਲਈ ਜ਼ਰੂਰੀ ਹਨ। ਇਸ ਤੋਂ ਇਹ ਗੱਲ ਤਾਂ ਸਪਸ਼ਟ ਹੈ ਕਿ ਸਥਾਨਕ ਸਰਕਾਰਾਂ ....

ਬੇਬੁਨਿਆਦ ਹਨ ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਬਾਰੇ ਸੰਸੇ

Posted On March - 20 - 2017 Comments Off on ਬੇਬੁਨਿਆਦ ਹਨ ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਬਾਰੇ ਸੰਸੇ
ਸਾਲ 1997 ਦੀ ਸ਼ੁਰੂਆਤ ਵਿੱਚ ਜਦੋਂ ਮੈਂ ਭਾਰਤ ਦਾ ਮੁੱਖ ਚੋਣ ਕਮਿਸ਼ਨਰ ਸੀ, ਉਦੋਂ ਕੰਪਟਰੋਲਰ ਤੇ ਆਡੀਟਰ ਜਨਰਲ (ਕੈਗ) ਵੱਲੋਂ ਚੋਣ ਕਮਿਸ਼ਨ ਉੱਤੇ ਕੁਝ ਸਵਾਲ ਖੜ੍ਹੇ ਕੀਤੇ ਗਏ। 1977 ਵਿੱਚ ਇਲੈਕਟ੍ਰੌਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਨੂੰ ਭਾਰਤ ਸਰਕਾਰ ਵੱਲੋਂ ਇਲੈਕਟ੍ਰੌਨਿਕ ਵੋਟਿੰਗ ਮਸ਼ੀਨ ਤਿਆਰ ਕਰਨ ਲਈ ਆਖਿਆ ਗਿਆ। ਮਗਰੋਂ ਇਸ ਕੰਮ ਵਿੱਚ ਭਾਰਤ ਇਲੈਕਟ੍ਰੋਨਿਕਸ ਲਿਮਟਿਡ ਵੀ ਸ਼ਾਮਿਲ ਹੋਈ। ....
Page 3 of 85412345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ