ਬੁਢਾਪੇ ਵਿੱਚ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਲਈ ਮਜਬੂਰ ਸੇਵਾਮੁਕਤ ਅਫ਼ਸਰ !    ਛੇੜਛਾੜ ਰੋਕਣ ਲਈ ਸਾਰੇ ਬੱਸ ਅੱਡਿਆਂ ਵਿੱਚ ਲੱਗਣਗੇ ਸੀ.ਸੀ.ਟੀ.ਵੀ. ਕੈਮਰੇ !    ‘ਨੌਜਵਾਨਾਂ ਨੂੰ ਫ਼ੌਜ ਪ੍ਰਤੀ ਉਤਸ਼ਾਹਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ’ !    ਹਾਈ ਕੋਰਟ ਵੱਲੋਂ ’ਵਰਸਿਟੀ ਰਜਿਸਟਰਾਰ ਨੂੰ ਹਲਫ਼ਨਾਮਾ ਦਾਇਰ ਕਰਨ ਦੇ ਆਦੇਸ਼ !    ਸਾਬਕਾ ਸਪੀਕਰ ਕਾਹਲੋਂ ਨੇ ਪੇਸ਼ੀ ਭੁਗਤੀ !    ਦੇਣਦਾਰ ਵੱਲੋਂ ਧੱਕਾ ਮਾਰਨ ਨਾਲ ਗੁਆਂਢੀ ਬਜ਼ੁਰਗ ਦੀ ਮੌਤ !    ਤਰਨ ਤਾਰਨ ਜ਼ਿਲ੍ਹਾ ਪ੍ਰੀਸ਼ਦ ਵਿੱਚ ਬ੍ਰਹਮਪੁਰਾ ਦਾ ਹੱਥ ਉੱਚਾ !    ਅਕਾਲੀ ਵਿਧਾਇਕ ਵਲਟੋਹਾ ਤੇ ਸੰਧੂ ਅਦਾਲਤ ’ਚ ਪੇਸ਼ !    ਪੰਜਾਬ ਦੇ ਬਾਸਕਟਬਾਲ ਕੋਚ ਸੁਬਰਾਮਨੀਅਨ ਦਾ ਚਲਾਣਾ !    ਵਾਰਨਰ ਨੂੰ 5750 ਡਾਲਰ ਦਾ ਜੁਰਮਾਨਾ !    

ਸੰਪਾਦਕੀ › ›

Featured Posts
ਭਲੇ ਅਮਰਦਾਸ ਗੁਣ ਤੇਰੇ

ਭਲੇ ਅਮਰਦਾਸ ਗੁਣ ਤੇਰੇ

ਗੁਰੂ ਅਮਰਦਾਸ ਜੀ ਦੁਆਰਾ ਗੁਰਬਾਣੀ ਦੇ ਰੂਪ ਵਿੱਚ ਦਿੱਤਾ ਗਿਆ ਉਪਦੇਸ਼ ਮਨੁੱਖਤਾ ਲਈ ਕਲਿਆਣਕਾਰੀ ਅਤੇ ਅਮੋਲਕ ਹੈ। ਆਪ ਜੀ ਨੇ ਜੀਵਨ ਦੇ ਹਰੇਕ ਪਹਿਲੂ ਨੂੰ ਬਾਖ਼ੂਬੀ ਸਮਝਦਿਆਂ ਗੁਰਬਾਣੀ ਉਪਦੇਸ਼ ਦੇ ਨਾਲ-ਨਾਲ ਸਮਾਜਿਕ ਪੱਖ ਤੋਂ ਲੋਕ ਭਲਾਈ ਲਈ ਸਾਰਥਿਕ ਉਪਰਾਲੇ ਕੀਤੇ। ਮਨੁੱਖੀ ਜੀਵਨ ਨੂੰ ਬਿਹਤਰ ਅਤੇ ਗੁਣੀ ਬਣਾਉਣ ਲਈ ਕਾਰਜਸ਼ੀਲ ਰਹੇ ...

Read More

ਜਾਂਚ ਏਜੰਸੀਆਂ ਖ਼ੁਦਮੁਖਤਿਆਰ ਹੋਣ: ਸੰਗਮਾ

ਜਾਂਚ ਏਜੰਸੀਆਂ ਖ਼ੁਦਮੁਖਤਿਆਰ ਹੋਣ: ਸੰਗਮਾ

? ਭ੍ਰਿਸ਼ਚਾਟਾਰ, ਗ਼ਰੀਬੀ, ਬੇਰੁਜ਼ਗਾਰੀ ਅਤੇ ਘੁਟਾਲਿਆਂ ਵਿੱਚ ਘਿਰੇ ਭਾਰਤੀ ਢਾਂਚੇ ਦਾ ਅਜਿਹਾ ਹਾਲ ਕਿਉਂ ਹੋਇਆ ਹੈ? - ਭਾਰਤ ਦਾ ਮੌਜੂਦਾ ਦੌਰ ਲੀਡਰਸ਼ਿਪ ਦੀ ਘਾਟ ਨਾਲ ਜੂਝ ਰਿਹਾ ਹੈ ਜਿਸ ਕਰਕੇ ਹਰ ਵਰਗ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਮੌਜੂਦਾ ਯੂ.ਪੀ.ਏ. ਸਰਕਾਰ ਵਿੱਚ ਤਾਕਤ ਦੇ ਦੋ ਕੇਂਦਰ ਹੋਣ ਕਰਕੇ ਫ਼ੈਸਲੇ ਲੈਣ ’ਚ ...

Read More

ਪਾਕਿਸਤਾਨ ਨੂੰ ਦਰਪੇਸ਼ ਚੁਣੌਤੀਆਂ

ਪਾਕਿਸਤਾਨ ਨੂੰ ਦਰਪੇਸ਼ ਚੁਣੌਤੀਆਂ

ਬੀਤੇ ਸ਼ਨਿੱਚਰਵਾਰ ਨੂੰ ਜਦੋਂ ਪਾਕਿਸਤਾਨ ਚੋਣਾਂ ਦੀ ਘੁੰਮਣਘੇਰੀ ਵਿੱਚ ਉਲਝਿਆ ਹੋਇਆ ਸੀ ਤਾਂ ਨਵਾਜ਼ ਸ਼ਰੀਫ਼ ਸ਼ਾਂਤ ਚਿੱਤ ਸਨ। ਚੋਣ ਨਤੀਜਿਆਂ ਨੂੰ ਲੈ ਕੇ ਉਹ ਬੇਫ਼ਿਕਰ ਦਿਸਦੇ ਸਨ ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਨ੍ਹਾਂ ਦੀ ਪਾਰਟੀ ਸਭ ਤੋਂ ਵੱਧ ਸੀਟਾਂ ਲੈ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਵੇਗੀ ...

Read More

ਭਾਰਤ ਵਿੱਚ ਬਜ਼ੁਰਗਾਂ ਦੀ ਹੋਣੀ

ਭਾਰਤ ਵਿੱਚ ਬਜ਼ੁਰਗਾਂ ਦੀ ਹੋਣੀ

ਪੰਜਾਬ ਦੀ ਉੱਚ ਅਦਾਲਤ ਤੋਂ ਸੇਵਾਮੁਕਤ ਹੋਏ ਮੁੱਖ ਜੱਜ ਵੱਲੋਂ ਆਪਣੇ ਬੁਢਾਪੇ ਦੇ ਦਿਨਾਂ ਵਿੱਚ ਉੱਚ ਅਦਾਲਤ ਨੂੰ ਆਪਣੇ ਪੁੱਤਰ ਵੱਲੋਂ ਕੀਤੇ ਜਾ ਰਹੇ ਦੁਰਵਿਵਹਾਰ ਸਬੰਧੀ ਲਾਈ ਗਈ ਗੁਹਾਰ ਨੇ ਸਾਡੇ ਸਮਾਜਿਕ ਢਾਂਚੇ ਦੇ ਖੇਰੂੰ-ਖੇਰੂੰ ਹੋਣ ਦੀ ਸਹੀ ਤਸਵੀਰ ਪੇਸ਼ ਕਰ ਦਿੱਤੀ ਹੈ। ਉਨ੍ਹਾਂ ਆਪਣੀ ਲਿਖਤੀ ਅਪੀਲ ਵਿੱਚ ਕਿਹਾ ਹੈ ...

Read More

ਨਸ਼ਿਆਂ ਦਾ ਪ੍ਰਕੋਪ ਤੇ ਪੰਚਾਇਤਾਂ ਦੀ ਭੂਮਿਕਾ

ਨਸ਼ਿਆਂ ਦਾ ਪ੍ਰਕੋਪ ਤੇ ਪੰਚਾਇਤਾਂ ਦੀ ਭੂਮਿਕਾ

ਮੋਹਨ ਸ਼ਰਮਾ ਨਸ਼ਿਆਂ ਕਾਰਨ ਪੰਜਾਬੀ ਆਰਥਿਕ, ਮਾਨਸਿਕ ਅਤੇ ਸਰੀਰਕ ਤੌਰ 'ਤੇ ਖੋਖਲੇ ਹੁੰਦੇ ਜਾ ਰਹੇ ਹਨ। ਪੰਜਾਬ ਦੀ ਅੰਦਾਜ਼ਨ 2.77 ਕਰੋੜ ਦੀ ਅਬਾਦੀ ਵਿੱਚੋਂ 68.84 ਫ਼ੀਸਦੀ ਲੋਕ ਪਿੰਡਾਂ ਵਿੱਚ ਰਹਿੰਦੇ ਹਨ। ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪੇਂਡੂ ਲੋਕਾਂ ਵਿੱਚ 76.47 ਫ਼ੀਸਦੀ ਸ਼ਰਾਬ, 40.14 ਫ਼ੀਸਦੀ ਅਫ਼ੀਮ, 25.29 ਫ਼ੀਸਦੀ ਜ਼ਰਦਾ, ...

Read More

ਜਾਸੂਸੀ ਤੇ ਤਸਕਰੀ ਦੀ ਦੁਨੀਆਂ

ਜਾਸੂਸੀ ਤੇ ਤਸਕਰੀ ਦੀ ਦੁਨੀਆਂ

ਇਕਬਾਲ ਸਿੰਘ ਲਾਲਪੁਰਾ ਸੰਪਰਕ: 97800-03333 ਫਿਲਮਾਂ ਅਤੇ ਜਾਸੂਸੀ ਨਾਵਲਾਂ ਦੇ ਹੀਰੋ ਦੀਆਂ ਕਾਲਪਨਿਕ ਦੇਸ਼ ਪਿਆਰ, ਜਾਨ ਦਾ ਜੋਖਮ ਉਠਾ ਕੇ, ਦੇਸ਼ ਵਿਰੋਧੀਆਂ ਨੂੰ ਮਾਤ ਦੇਣ ਲਈ, ਉਨ੍ਹਾਂ ਦੇ ਘਰ ਅੰਦਰ ਪਹੁੰਚਣ ਦੀਆਂ ਕਹਾਣੀਆਂ ਬੜੇ ਚਾਅ ਨਾਲ ਪੜ੍ਹੀਆਂ ਜਾਂਦੀਆਂ ਹਨ। ਫਿਲਮਾਂ ਵਿੱਚ ਤਾਂ ਇੱਕ ਮਰਦ ਜਾਸੂਸ ਦੂਜੇ ਦੇਸ਼ ਦੀ ਔਰਤ ਜਾਸੂਸ ਨੂੰ ਵਿਦੇਸ਼ ...

Read More

ਸਰਵਮੀਤ ਨੂੰ ਯਾਦ ਕਰਦਿਆਂ...

ਸਰਵਮੀਤ ਨੂੰ ਯਾਦ ਕਰਦਿਆਂ...

ਸਮਾਂ ਸੱਚਮੁੱਚ ਅਜਿਹੀ ਅਲੋਕਾਰੀ ਸ਼ੈਅ ਹੈ ਜੋ ਸਾਡੇ ਕਦੇ ਹੱਥ ਨਹੀਂ ਆਉਂਦੀ। ਸਮਾਂ ਕਰੜੇ ਖੰਭ ਲਗਾਈ ਲਗਾਤਾਰ ਉੱਡਦਾ ਰਹਿੰਦਾ ਹੈ ਅਤੇ ਪਿੱਛੇ ਛੱਡਦਾ ਜਾਂਦਾ ਹੈ ਯਾਦਾਂ ਦੀਆਂ ਪੈੜਾਂ। 18 ਮਈ ਨੂੰ ਸਰਵਮੀਤ ਨੂੰ ਸਾਡੇ ਤੋਂ ਵਿਛੜਿਆਂ 7 ਸਾਲ ਹੋ ਜਾਣਗੇ ਪਰ ਯਕੀਨ ਨਹੀਂ ਆਉਂਦਾ ਕਿ ਭੌਤਿਕ ਤੌਰ ’ਤੇ ਹੁਣ ਉਹ ...

Read More


  •  Posted On May - 22 - 2013
    ਅਧਿਆਪਕ ਪੱਕੇ ਹੋਣ ਦੇਸ਼ ਦੇ ਵੱਖ-ਵੱਖ ਸੂਬਿਆਂ ਵੱਲੋਂ ਯੋਗਤਾ ਦੀ ਪਰਵਾਹ ਕੀਤੇ ਬਿਨਾਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਐਡਹਾਕ ਅਧਿਆਪਕਾਂ 
  • ਜਾਂਚ ਏਜੰਸੀਆਂ ਖ਼ੁਦਮੁਖਤਿਆਰ ਹੋਣ: ਸੰਗਮਾ
     Posted On May - 22 - 2013
    ? ਭ੍ਰਿਸ਼ਚਾਟਾਰ, ਗ਼ਰੀਬੀ, ਬੇਰੁਜ਼ਗਾਰੀ ਅਤੇ ਘੁਟਾਲਿਆਂ ਵਿੱਚ ਘਿਰੇ ਭਾਰਤੀ ਢਾਂਚੇ ਦਾ ਅਜਿਹਾ ਹਾਲ ਕਿਉਂ ਹੋਇਆ ਹੈ? - ਭਾਰਤ ਦਾ ਮੌਜੂਦਾ ਦੌਰ 
  •  Posted On May - 22 - 2013
    ਸਖ਼ਤ ਕਦਮ ਚੁੱਕਣ ਦੀ ਲੋੜ ਵਿਸ਼ਵ ਪ੍ਰਸਿੱਧ ਮਰਹੂਮ ਭਲਵਾਨ ਅਤੇ ਅਦਾਕਾਰ ਦਾਰਾ ਸਿੰਘ ਦੇ ਬੇਟੇ ਅਤੇ ਬਾਲੀਵੁੱਡ ਐਕਟਰ ਵਿੰਦੂ ਰੰਧਾਵਾ ਦੀ 
  •  Posted On May - 22 - 2013
    ਡਾ. ਰਿਪੁਦਮਨ ਸਿੰਘ ਮੇਰੇ ਇੱਕ ਮਿੱਤਰ ਪਰਿਵਾਰ ਦੀ ਧੀ ਇੱਕ ਸੁਸਾਇਟੀ ਦੇ ਮਕਾਨ ਵਿੱਚ ਰਹਿੰਦੀ ਹੈ। ਮਨ ਇਹ ਸੋਚ ਕੇ ਸ਼ਾਂਤ ਰਿਹਾ ਕਿ ਸੁਰੱਖਿਆ 

ਨਸ਼ੇੜੀਆਂ ਦਾ ਧੁੰਦਲਾ ਸੰਸਾਰ

Posted On May - 13 - 2013 ADD COMMENTS
ਅਪਰੈਲ ਦੇ ਦੂਜੇ ਪੰਦਰਵਾੜੇ ਦੌਰਾਨ ਨਸ਼ਿਆਂ ਵਿਰੁੱਧ ਜੱਦੋ-ਜਹਿਦ ਲਈ ਵਿਸ਼ੇਸ਼ ਯਤਨਾਂ ਦੀ ਤਿਆਰੀ ਕੀਤੀ ਗਈ। ਇਸ ਦੌਰਾਨ ਔਰਤਾਂ ਦੇ ਪਰਸ ਖੋਹ ਕੇ ਅਤੇ ਵਾਲੀਆਂ ਧੂਹ ਕੇ ਨਸ਼ੇ ਦੀ ਲਤ ਪੂਰੀ ਕਰਨ ਵਾਲੇ ਨੌਜਵਾਨਾਂ ਕੋਲੋਂ ਬਹੁਤ ਲਾਭਦਾਇਕ ਜਾਣਕਾਰੀ ਪ੍ਰਾਪਤ ਹੋਈ। ਜ਼ਿਲ੍ਹੇ ਦੇ ਚੋਣਵੇਂ ਅਧਿਕਾਰੀਆਂ ਨੂੰ ਲੈ ਕੇ ਮੈਂ ਸਲਾਈਡ ਪ੍ਰਾਜੈਕਟਰ ਰਾਹੀਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਦੀਆਂ ਸਲਾਈਡਾਂ ਦਿਖਾ ਕੇ ਉਨ੍ਹਾਂ ਨੂੰ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਨ ਲੱਗਿਆ। 

ਯਾਰ ਅਣਮੁੱਲੇ

Posted On May - 13 - 2013 ADD COMMENTS
ਹਰਜਿੰਦਰ ਸਿੰਘ ਅੱਜ-ਕੱਲ੍ਹ ਜਦੋਂ ਅਸੀਂ ਨੌਜਵਾਨਾਂ ਬਾਰੇ ਵੱਖ-ਵੱਖ ਤਰ੍ਹਾਂ ਦੀਆਂ ਮਾੜੀਆਂ ਖ਼ਬਰਾਂ ਪੜ੍ਹਦੇ ਹਾਂ ਤਾਂ ਮਨ ਬਹੁਤ ਦੁਖੀ ਹੋ ਜਾਂਦਾ ਹੈ। ਅਜੋਕੀ ਪੀੜ੍ਹੀ ਦੇ ਬੱਚਿਆਂ ਵਿੱਚ ਸਹਿਣਸ਼ੀਲਤਾ, ਦੋਸਤੀ ਅਤੇ ਦੂਜਿਆਂ ਦੀ ਇੱਜ਼ਤ ਕਰਨ ਦੀ ਭਾਵਨਾ ਲਗਪਗ ਖ਼ਤਮ ਹੁੰਦੀ ਜਾ ਰਹੀ ਹੈ। ਮੈਂ ਮਈ 1982 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਤੌਰ ਟਾਈਪਿਸਟ ਨੌਕਰੀ ਜੁਆਇਨ ਕੀਤੀ ਤਾਂ ਮੇਰੀ ਉਮਰ ਸਿਰਫ਼ 21 ਕੁ ਸਾਲ ਦੀ ਸੀ। ਸਾਲ 2000 ਵਿੱਚ ਮੇਰੇ ਕੋਲ ਪੁਰਾਣਾ ਪ੍ਰੀਆ ਸਕੂਟਰ ਹੁੰਦਾ 

ਰੋਹਤਕ ਵਿੱਚ ਬੇਲੋੜਾ ਟਕਰਾਅ

Posted On May - 13 - 2013 ADD COMMENTS
ਪੁਲੀਸ ਅਤੇ ਪ੍ਰਸ਼ਾਸਨ ਕਟਹਿਰੇ ਵਿੱਚ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਵਿੱਚ ਕਰੌਂਥਾ ਪਿੰਡ ਵਿਖੇ ਲੋਕਾਂ ਅਤੇ ਪੁਲੀਸ ਵਿਚਕਾਰ ਹੋਇਆ ਹਿੰਸਕ ਟਕਰਾਅ ਬੇਹੱਦ ਮੰਦਭਾਗੀ ਘਟਨਾ ਹੈ। ਇਸ ਦੁਖਾਂਤ ਵਿੱਚ ਤਿੰਨ ਦੀ ਮੌਤ ਅਤੇ 100 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਅਤੇ ਪ੍ਰਸ਼ਾਸਨ ਦੀ ਸਮਝਦਾਰੀ ਨਾਲ ਇਸ ਟਕਰਾਅ ਨੂੰ ਟਾਲਿਆ ਜਾ ਸਕਦਾ ਸੀ ਪਰ ਦੂਰਅੰਦੇਸ਼ੀ ਦੀ ਘਾਟ ਕਾਰਨ ਅਜਿਹਾ ਨਹੀਂ ਹੋ ਸਕਿਆ। ਕਰੌਂਥਾ ਦੇ ਆਸ਼ਰਮ ਸਤਲੋਕ ਸਬੰਧੀ ਵਾਦ-ਵਿਵਾਦ ਨਵਾਂ ਨਹੀਂ ਹੈ। ਪਹਿਲਾਂ ਵੀ ਸਾਲ 2006 ਵਿੱਚ 

ਬੋਤਲ ਬੰਦ ਪਾਣੀ ਦਾ ਮੁੱਦਾ

Posted On May - 13 - 2013 ADD COMMENTS
ਸ਼ੁੱਧਤਾ ਯਕੀਨੀ ਬਣਾਈ ਜਾਵੇ ਮੁਲਕ ਭਰ ਵਿੱਚ ਵੱਖ-ਵੱਖ ਕੰਪਨੀਆਂ ਵੱਲੋਂ ਲੋਕਾਂ ਨੂੰ ਪੀਣ ਲਈ ਮੁਹੱਈਆ ਕਰਵਾਏ ਜਾ ਰਹੇ ਬੋਤਲ ਬੰਦ ਪਾਣੀ ਦੀ ਸ਼ੁੱਧਤਾ ਬਾਰੇ ਕਾਫ਼ੀ ਸਮੇਂ ਤੋਂ ਸਵਾਲ ਉੱਠ ਰਹੇ ਹਨ। ਐੱਨ.ਡੀ. ਏ. ਦੀ ਸਰਕਾਰ ਸਮੇਂ ਸਿਹਤ ਮੰਤਰੀ ਸੁਸ਼ਮਾ ਸਵਰਾਜ ਨੇ ਇਹ ਮੁੱਦਾ ਉਠਾਇਆ ਸੀ ਪਰ ਕੋਈ ਕਾਰਵਾਈ ਨਹੀਂ ਸੀ ਹੋਈ। ਅਦਾਲਤਾਂ ਵੱਲੋਂ ਇਸ ਦੀ ਅਸ਼ੁੱਧਤਾ ਸਬੰਧੀ ਕੀਤੀਆਂ ਗਈਆਂ ਟਿੱਪਣੀਆਂ ਅਤੇ ਸਿਹਤ ਵਿਭਾਗ ਨੂੰ ਇਸ ਸਬੰਧੀ ਮਿਲੀਆਂ ਅਨੇਕਾਂ ਸ਼ਿਕਾਇਤਾਂ ਤੋਂ ਬਾਅਦ ਆਖ਼ਰ ਕੇਂਦਰੀ ਸਿਹਤ 

ਪਾਕਿਸਤਾਨ ’ਚ ਜਮਹੂਰੀਅਤ ਦੀ ਜਿੱਤ

Posted On May - 12 - 2013 ADD COMMENTS
ਭਾਰਤ-ਪਾਕਿ ਸਬੰਧ ਸੁਖਾਵੇਂ ਹੋਣ ਦੀ ਆਸ ਹਿੰਸਾ ਅਤੇ ਦਹਿਸ਼ਤ ਦੇ ਬਾਵਜੂਦ ਕੌਮੀ ਅਸੈਂਬਲੀ ਅਤੇ ਚਾਰ ਰਾਜਾਂ ਦੀਆਂ ਵਿਧਾਨ ਸਭਾਵਾਂ ਲਈ ਵੱਡੀ ਗਿਣਤੀ ਵਿੱਚ ਪਾਕਿਸਤਾਨੀ ਵੋਟਰਾਂ ਨੇ ਆਪਣੇ ਵੋਟ ਦਾ ਹੱਕ ਇਸਤੇਮਾਲ ਕਰਕੇ ਮੁਲਕ ਵਿੱਚ ਜਮਹੂਰੀਅਤ ਨੂੰ ਪੱਕੇ ਪੈਰੀਂ ਕਰ ਵਿਖਾਇਆ ਹੈ। ਇਹ ਚੋਣਾਂ ਪਾਰਟੀਆਂ ਦੀ ਜਿੱਤ-ਹਾਰ ਤੋਂ ਉੱਪਰ ਅਤਿਵਾਦੀ, ਫ਼ਿਰਕੂ, ਕੱਟੜਪੰਥੀ ਅਤੇ ਤਾਨਾਸ਼ਾਹੀ ਤਾਕਤਾਂ ਨੂੰ ਭਾਂਜ ਦੇ ਕੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਅਗਨੀ ਪ੍ਰੀਖਿਆ ਸਨ ਜਿਸ ਵਿੱਚ ਪਾਕਿਸਤਾਨੀ 

ਅਖ਼ਬਾਰ ਦੀ ਕੀਮਤ

Posted On May - 12 - 2013 ADD COMMENTS
ਦਰਸ਼ਨ ਸਿੰਘ ਮਨ ਨੂੰ ਪਿਆਰੀਆਂ ਲੱਗਣ ਵਾਲੀਆਂ ਚੀਜ਼ਾਂ ਜਿੰਦ ਵੇਚ ਕੇ ਵੀ ਖ਼ਰੀਦਣੀਆਂ ਸਸਤੀਆਂ ਲੱਗਦੀਆਂ ਹਨ। ਮਹਿੰਗੇ ਵੇਲਿਆਂ ’ਚ ਮੁੱਲ ਸਿਖ਼ਰਾਂ ਛੋਂਹਦੇ ਹੋਣ ਤਾਂ ਮਨੁੱਖ ਸੌ ਵਾਰ ਸੋਚਦਾ ਹੈ, ਮਨ ਮਾਰਦਾ ਹੈ, ਹੱਥ ਪਿਛਾਂਹ ਖਿੱਚਦਾ ਹੈ ਜਾਂ ਭਾਅ ਪੁੱਛ ਕੇ ਅਗਾਂਹ ਤੁਰ ਜਾਂਦਾ ਹੈ। ਉਂਜ ਮੁੱਲ ਨੈਤਿਕ ਵੀ ਹੁੰਦੇ ਹਨ ਅਤੇ ਵਪਾਰਕ ਵੀ। ਨੈਤਿਕ ਮੁੱਲਾਂ ਲਈ ਤਾਂ ਮੰਦੀ ਦਾ ਦੌਰ ਚੱਲ ਹੀ ਰਿਹਾ ਹੈ ਪਰ ਨਿੱਤ ਵਧਦੇ ਵਪਾਰਕ ਮੁੱਲਾਂ ਨੇ ਤਾਂ ਜਿਉਣਾ ਹੋਰ ਵੀ ਦੁੱਭਰ ਕਰ ਰੱਖਿਆ ਹੈ। 

ਪੰਜਾਬ ਨੂੰ ਨਵੇਂ ਰਾਹਾਂ ਦੀ ਤਲਾਸ਼

Posted On May - 12 - 2013 ADD COMMENTS
ਡਾ. ਕਮਲਜੀਤ ਸਿੰਘ ਟਿੱਬਾ ਪੰਜਾਬ ਕਦੇ ਭਾਰਤ ਲਈ ਮਜ਼ਬੂਤ ਢਾਲ ਬਣਿਆ, ਕਦੇ ਸ਼ਕਤੀਸ਼ਾਲੀ ਤਲਵਾਰ ਅਤੇ ਕਦੇ ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ। ਇਸੇ ਲਈ ਪੰਜਾਬ ਵਿੱਚੋਂ ਗੁਰੂ ਨਾਨਕ ਦਾ ਪੈਗ਼ਾਮ ਸੂਰਜ ਬਣ ਕੇ ਉਗਮਿਆ ਜਿਸਨੇ ਸਰਬੱਤ ਦੇ ਭਲੇ ਦੀ ਆਵਾਜ਼ ਨੂੰ ਚਾਰੇ ਕੂੰਟਾਂ ਵਿੱਚ ਗੂੰਜਾ ਦਿੱਤਾ। ਪੰਜਾਬ ਦੀਆਂ ਜੜ੍ਹਾਂ ਸਿੰਧੂ ਘਾਟੀ ਦੀ ਅਤਿਅੰਤ ਵਿਕਸਤ ਸੱਭਿਅਤਾ ਵਿੱਚ ਹਨ। ਪੰਜਾਬ ਦੀ ਮਜ਼ਬੂਤੀ ਹੀ ਭਾਰਤ-ਭੂਮੀ ਨੂੰ ਮਜ਼ਬੂਤ ਰੱਖ ਸਕੀ ਹੈ। ਪੱਛਮ ਵੱਲੋਂ ਆਏ ਹਰ ਹਮਲਾਵਰ ਦੀ ਪਹਿਲੀ 

ਬੱਚੇ ਹੌਲੇ, ਬਸਤੇ ਭਾਰੀ!

Posted On May - 12 - 2013 ADD COMMENTS
ਕੁਲਦੀਪ ਸਿੰਘ ਧਨੌਲਾ ਕਈ ਵਾਰ ਬੱਚਿਆਂ ਦੇ ਕਿਤਾਬਾਂ ਵਾਲੇ ਭਾਰੀ ਬੈਗ ਦੇਖ ਕੇ ਤਰਸ ਆਉਂਦੈ। ਧਿਆਨ ਅਤੀਤ ਵੱਲ ਚਲਿਆ ਜਾਂਦੈ ਕਿਉਂਕਿ ਉਨ੍ਹਾਂ ਵੇਲਿਆਂ ਵਿੱਚ ਬੱਚੇ ਭਾਰੀ ਅਤੇ ਬਸਤੇ ਹੌਲੇ ਹੁੰਦੇ ਸਨ। ਉਸ ਸਮੇਂ ਖਾਣ-ਪੀਣ ਵਾਲੀਆਂ ਚੀਜ਼ਾਂ ਵੀ ਖ਼ਾਲਸ ਹੋਣ ਕਾਰਨ ਬੱਚੇ ਸਿਹਤਮੰਦ ਹੁੰਦੇ ਸਨ। ਉਸ ਸਮੇਂ ਜਿਹੋ ਜਿਹੀ ਅੰਗਰੇਜ਼ੀ ਛੇਵੀਂ ਕਲਾਸ ਤੋਂ ਲੱਗਦੀ ਸੀ ਅਤੇ ਓਹੀ ਫੱਟੀ ਹਟ ਜਾਂਦੀ ਸੀ, ਭਾਵ ਕਿਤਾਬਾਂ ਦਾ ਅੱਜ ਦੇ ਮੁਕਾਬਲੇ ਬਹੁਤਾ ਵਾਧਾ ਨਹੀਂ ਹੁੰਦਾ ਸੀ ਅਤੇ ਗਿਣਤੀ ਦੀਆਂ 

ਸੰਕਟ ਵਿੱਚ ਘਿਰਿਆ ਲੋਕਤੰਤਰ

Posted On May - 12 - 2013 ADD COMMENTS
ਕਿਰਨਦੀਪ ਕੌਰ ਭਾਰਤੀ ਸੰਵਿਧਾਨ ਵਿਸ਼ਵ ਦਾ ਸਭ ਤੋਂ ਵੱਡਾ ਲਿਖਤ ਸੰਵਿਧਾਨ ਹੈ। ਇਸਦੇ ਨਿਰਮਾਣ ਵਿੱਚ ਕਈ ਦੇਸ਼ਾਂ ਦੇ ਸੰਵਿਧਾਨਾਂ ਅਤੇ ਖ਼ਾਸ ਤੌਰ ’ਤੇ ਬਰਤਾਨਵੀ ਸੰਵਿਧਾਨ ਦਾ ਅਹਿਮ ਯੋਗਦਾਨ ਹੈ। ਸੰਵਿਧਾਨ ਯਕੀਨੀ ਬਣਾਉਂਦਾ ਹੈ ਕਿ ਸਰਕਾਰਾਂ ਕਾਨੂੰਨ ਅਨੁਸਾਰ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਨ ਅਤੇ ਲੋਕਾਂ ਦੇ ਜਮਰੂਹੀ ਹੱਕ ਸੁਰੱਖਿਅਤ ਬਣਾਏ ਜਾ ਸਕਣ ਪਰ ਮੌਜੂਦਾ ਸਮੇਂ ਭਾਰਤੀ ਰਾਜਨੀਤਕ ਪ੍ਰਣਾਲੀ ਵਧੀਆ ਢੰਗ ਨਾਲ ਕਾਰਗੁਜ਼ਾਰੀ ਨਹੀਂ ਕਰ ਰਹੀ ਜਿਸ ਨਾਲ ਲੋਕਤੰਤਰ ਦੀ ਭਾਵਨਾ 

ਲੰਮੀ ਉਮਰ ਭੋਗਣ ਦਾ ਆਦਰਸ਼

Posted On May - 11 - 2013 ADD COMMENTS
ਸੁਰਜੀਤ ਸਿੰਘ ਢਿੱਲੋਂ ਸੰਪਰਕ: 0175-2214547 ਮਨੁੱਖ ਜੀਵ-ਸੰਸਾਰ ਦਾ ਅਨੋਖਾ ਪ੍ਰਾਣੀ ਹੈ ਅਤੇ ਇਹ ਅਤਿ ਸਫਲ ਜੀਵਨ ਭੋਗ ਰਿਹਾ ਪ੍ਰਾਣੀ ਜਾਪਦਾ ਹੈ। ਵੱਡੇ ਆਕਾਰ ਦੇ ਪ੍ਰਾਣੀਆਂ ’ਚ, ਇਸ ਦੀ ਸਭ ਤੋਂ ਵੱਧ ਗਿਣਤੀ ਹੈ ਅਤੇ ਇਸ ਦਾ ਹੋਰਨਾਂ ਦੇ ਟਾਕਰੇ ਅਥਾਹ ਪੁੰਜ ਹੈ। ਇਹ, ਪ੍ਰਿਥਵੀ ਉਪਰ ਠੰਢੇ, ਗਰਮ, ਖੁਸ਼ਕ, ਨਮ, ਉੱਚੇ-ਨੀਵੇਂ, ਹਰ ਪ੍ਰਕਾਰ ਦੇ ਸਥਾਨ ’ਤੇ ਵਿਚਰ ਰਿਹਾ ਹੈ। ਪਰ ਉਮਰ ਬਿਤਾਉਂਦਿਆਂ, ਇਸ ਨੂੰ ਦੁੱਖ ਵੀ ਉਚੇਚੇ ਭੋਗਣੇ ਪੈ ਰਹੇ ਹਨ। ਸਭ ਤੋਂ ਵਡੇਰਾ ਦੁੱਖ ਇਸ 

ਜੇ ਹੌਸਲਾ ਕਰ ਲੈਂਦਾ

Posted On May - 11 - 2013 ADD COMMENTS
ਡਾ. ਅਜੀਤ ਸਿੰਘ ਜਦੋਂ 54-55 ਦੇ ਸੈਸ਼ਨ ਵਿਚ ਮੈਂ ਡੀ.ਐਮ. ਕਾਲਜ, ਮੋਗਾ ਵਿਚ ਬੀ.ਟੀ. ਦਾ ਦਾਖਲਾ ਲਿਆ ਤਾਂ ਪੰਜਾਬੀ ਲੇਖਕ ਦੇ ਤੌਰ ’ਤੇ ਮੇਰਾ ‘ਚੰਗਾ-ਚੋਖਾ’ ਨਾਂ ਬਣ ਗਿਆ ਸੀ। ਇਹ ਨਹੀਂ ਕਿ ਮੈਂ ਬਹੁਤ ਸਾਰਾ ਲਿਖਿਆ ਸੀ। ਇਹ ਸੀ ਕਿ ਮੈਂ ਬਹੁਤ ਚੰਗੇ ਪੰਜਾਬੀ ਦੇ ਅਖ਼ਬਾਰ ਤੇ ਬਹੁਤ ਹੀ ਪ੍ਰਸਿੱਧ ਪੰਜਾਬੀ ਮਾਸਿਕ ਪੱਤਰਾਂ ਵਿਚ ਛਪਿਆ ਸੀ। ਸੱਚੀ ਗੱਲ ਤਾਂ ਇਹ ਹੈ ਕਿ ਮੈਨੂੰ ਆਪਣੇ ਚਾਚੇ ਦੇ ਹਮ-ਜਮਾਤੀ ਜਸਵੰਤ ਸਿੰਘ ‘ਕੰਵਲ’ ਨੂੰ ਲਿਖਦਿਆਂ ਦੇਖ, ਲੇਖਕ ਬਣਨ ਦੀ ਲੱਲ ਲੱਗ ਗਈ ਸੀ। 

ਡਾਕ ਐਤਵਾਰ ਦੀ

Posted On May - 11 - 2013 ADD COMMENTS
ਸੰਪਾਦਕੀ ਅਖ਼ਬਾਰ ਵਿੱਚ ਛਪਦੇ ਸੰਪਾਦਕੀ ਪੜ੍ਹਨ ਲਈ ਹਰੇਕ ਐਤਵਾਰ ਦੀ ਤੀਬਰਤਾ ਨਾਲ ਉਡੀਕ ਹੁੰਦੀ ਹੈ। ਸੰਪਾਦਕੀ ਗਿਆਨ ਦਾ ਭੰਡਾਰ ਹੋਣ ਦੇ ਨਾਲ-ਨਾਲ ਜਾਣਕਾਰੀ ਭਰਪੂਰ ਵੀ ਹੁੰਦੇ ਹਨ। ਸੰਪਾਦਕੀ ਪੜ੍ਹਨ ਤੋਂ ਬਾਅਦ ਇੰਜ ਲੱਗਦਾ ਹੈ ਜਿਵੇਂ ਦਿਨ ਸਕਾਰਥ ਹੋ ਗਿਆ ਹੈ ਅਤੇ ਅਗਲੇ ਐਤਵਾਰ ਦੀ ਦੁਬਾਰਾ ਉਡੀਕ ਸ਼ੁਰੂ ਹੋ ਜਾਂਦੀ ਹੈ। ਮੈਗਜ਼ੀਨ ਸੈਕਸ਼ਨ ਵਿੱਚ ਡਾ. ਸਾਹਿਬ ਸਿੰਘ ਅਰਸ਼ੀ ਦੀਆਂ ਗਜ਼ਲਾਂ ਵੀ ਪਸੰਦ ਆਈਆਂ। ਸੰਪਾਦਕੀ ਤੋਂ ਇਲਾਵਾ ਹਰੇਕ ਤਰ੍ਹਾਂ ਦੀ ਰਚਨਾ ਪੜ੍ਹੇ ਤੋਂ ਬਿਨਾਂ ਨਹੀਂ ਰਿਹਾ 

ਮਹਾਨ ਸੁਤੰਤਰਤਾ ਸੰਗਰਾਮੀ ਦਾ ਸਫ਼ਰ

Posted On May - 11 - 2013 ADD COMMENTS
ਪ੍ਰਕਾਸ਼ ਚੰਦ ਵੱਲਾ ਦਾ ਜਨਮ ਆਪ ਦੇ ਨਾਨਕੇ ਪਿੰਡ ਖਡੂਰ ਸਾਹਿਬ (ਅੰਮ੍ਰਿਤਸਰ) ਵਿਖੇ 20 ਮਾਰਚ, 1920 ਈ. ਨੂੰ ਹੋਇਆ। ਆਪ ਅਜੇ ਛੋਟੀ ਉਮਰ ਦੇ ਹੀ ਸਨ ਕਿ ਆਪ ਦੇ ਸਿਰ ਤੋਂ ਮਾਤਾ ਦਾ ਸਾਇਆ ਉਠ ਗਿਆ। ਆਪ ਨੇ ਮੁੱਢਲੀ ਵਿਦਿਆ ਖਡੂਰ ਸਾਹਿਬ ਅਤੇ ਫਤਿਹਾਬਾਦ ਤੋਂ ਪ੍ਰਾਪਤ ਕੀਤੀ ਅਤੇ 1936 ਈ. ਵਿਚ ਮੈਟ੍ਰਿਕ ਦੀ ਪ੍ਰੀਖਿਆ ਸਰਕਾਰੀ ਸਕੂਲ ਟਾਊਨ ਹਾਲ, ਅੰਮ੍ਰਿਤਸਰ ਤੋਂ ਪਾਸ ਕੀਤੀ। ਆਪ ਨੇ ਉਮਰ ਦੇ ਪਹਿਲੇ 27 ਸਾਲ ਅੰਗਰੇਜ਼ੀ ਹਕੂਮਤ ਦੇ ਦੌਰਾਨ ਬਤੀਤ ਕੀਤੇ। ਇਹ ਸਮਾਂ ਅੰਗਰੇਜ਼ੀ ਹਕੂਮਤ ਦੇ ਖ਼ਿਲਾਫ਼ ਰੋਹ-ਵਿਦਰੋਹ  

ਦਹਿਸ਼ਤ ਦੇ ਸਾਏ ਹੇਠ ਪਾਕਿਸਤਾਨੀ ਚੋਣਾਂ ਅੱਜ

Posted On May - 10 - 2013 ADD COMMENTS
ਸੁਤੰਤਰਤਾ ਅਤੇ ਨਿਰਪੱਖਤਾ ’ਤੇ ਪ੍ਰਸ਼ਨਚਿੰਨ੍ਹ ਬਰਕਰਾਰ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਅੱਜ ਹੋ ਰਹੀਆਂ ਕੌਮੀ ਅਸੈਂਬਲੀ ਚੋਣਾਂ ਨਾ ਕੇਵਲ ਪਾਕਿਸਤਾਨ ਬਲਕਿ ਭਾਰਤ ਸਮੇਤ ਸਮੁੱਚੇ ਕੌਮਾਂਤਰੀ ਸੰਦਰਭ ਵਿੱਚ ਮਹੱਤਵਪੂਰਨ ਹਨ। ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਪਾਕਿਸਤਾਨ ਵਿੱਚ ਅਤਿਵਾਦੀ ਤਾਕਤਾਂ ਅਤੇ ਗੁਆਂਢੀ ਮੁਲਕਾਂ ਨਾਲ ਸਬੰਧਾਂ ਤੋਂ ਇਲਾਵਾ ਕੌਮਾਂਤਰੀ ਭਵਿੱਖੀ ਕੂਟਨੀਤੀ ਦੀ ਨਿਸ਼ਾਨਦੇਹੀ ਕਰਨੀ ਹੈ। ਪਾਕਿਸਤਾਨ ਦੇ ਬਤੌਰ ਸੁਤੰਤਰ ਮੁਲਕ ਹੋਂਦ ਵਿੱਚ ਆਉਣ ਬਾਅਦ 12 ਕੌਮੀ ਅਸੈਂਬਲੀਆਂ 

ਜ਼ੋਰਾਵਰਾਂ ਦੀ ਜਗੀਰ ਬਣੀਆਂ ਪੰਚਾਇਤੀ ਸੰਸਥਾਵਾਂ

Posted On May - 10 - 2013 ADD COMMENTS
ਗੁਰਮੀਤ ਪਲਾਹੀ ਸੰਪਰਕ: 98158-02070 ਪੰਜਾਬ ਵਿੱਚ 2008 ਵਿੱਚ ਹੋਈਆਂ ਗ੍ਰਾਮ  ਪੰਚਾਇਤਾਂ, ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਆਮ ਚੋਣਾਂ ਦਾ ਸਮਾਂ ਜੁਲਾਈ 2013 ਵਿੱਚ ਖ਼ਤਮ ਹੋ ਰਿਹਾ ਹੈ। ਪੰਜਾਬ ਦੇ ਪੰਚਾਇਤੀ ਰਾਜ ਕਾਨੂੰਨ ਅਨੁਸਾਰ 13110 ਗ੍ਰਾਮ ਪੰਚਾਇਤਾਂ , 145 ਪੰਚਾਇੰਤ ਸਮਿਤੀਆਂ ਅਤੇ 22 ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਇਸੇ ਮਹੀਨੇ ਵਿੱਚ ਹੋ ਰਹੀਆਂ ਹਨ ਜਿਸ ਸਬੰਧੀ ਚੋਣ ਕਮਿਸ਼ਨ ਪੰਜਾਬ ਵੱਲੋਂ ਚੋਣ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ। 19 ਮਈ 2013 ਨੂੰ ਬਲਾਕ ਸਮਿਤੀ 

ਕਿਹੋ ਜਿਹੀ ਹੋਵੇ ਨਵੀਂ ਸਨਅਤੀ ਨੀਤੀ?

Posted On May - 10 - 2013 ADD COMMENTS
ਸਤਨਾਮ ਸਿੰਘ ਕੰਡਾ ਪੰਜਾਬ ਸਰਕਾਰ ਨਵੀ ਸਨਅਤ ਨੀਤੀ ਤਿਆਰ ਕਰਨ ਜਾ ਰਹੀ ਹੈ। ਸਨਅਤਾਂ ਨੂੰ ਉਤਸ਼ਾਹਿਤ ਕਰਨ ਲਈ ਸਨਅਤਕਾਰਾਂ ’ਤੇ ਆਧਾਰਿਤ 17 ਮੈਂਬਰੀ ਕਮੇਟੀ ਦੇ ਐਲਾਨ ਤੋਂ ਇਲਾਵਾ ਅਲੱਗ-ਅਲੱਗ ਵਿਭਾਗਾਂ ਦੇ ਸਰਕਾਰੀ ਅਫ਼ਸਰਾਂ ਦੀ 18 ਮੈਂਬਰੀ ਕਮੇਟੀ ਬਣਾਈ ਗਈ ਹੈ। ਪੰਜਾਬ ਦੀ ਗੱਠਜੋੜ ਸਰਕਾਰ ਨੇ 2007 ਨੂੰ ਨਵੀਂ ਉਦਯੋਗ ਨੀਤੀ ਬਣਾਉਣ ਦਾ ਫ਼ੈਸਲਾ ਕੀਤਾ ਸੀ। ਅੱਜ 6 ਸਾਲ ਗੁਜ਼ਰ ਜਾਣ ਤਕ ਵੀ ਨਵੀਂ ਨੀਤੀ ਲਾਗੂ ਨਹੀਂ ਹੋਈ ਹੈ। 2009 ਵਿੱਚ ਪੰਜਾਬ ਸਰਕਾਰ ਨੇ ਹੋਟਲ ਉਦਯੋਗ ਨੂੰ ਵੀ ਛੋਟੀਆਂ ਸਨਅਤਾਂ ਭਾਵ 
Page 4 of 1012345678910

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 45 °CWidespread Dust
    Chandigarh, India 45 °CSunny
    Ludhiana,India 45 °CSunny
    Dehradun,India 37 °CHaze

ਕ੍ਰਿਕਟ

Powered by : Mediology Software Pvt Ltd.