ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਸੰਪਾਦਕੀ › ›

Featured Posts
ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਪਰਵਾਸੀ ਪੰਜਾਬੀਆਂ ਬਾਰੇ ਅਸੰਤੁਲਿਤ ਵਿਚਾਰ 28 ਮਾਰਚ ਦੇ ਅੰਕ ਵਿੱਚ ‘ਪਰਵਾਸੀ ਪੰਜਾਬੀਆਂ ਦੀ ਫ਼ੋਕੀ ਚਮਕ ਕਿੱਥੋਂ ਤਕ ਜਾਇਜ਼?’ ਲੇਖ ਪੜ੍ਹ ਕੇ ਇੰਜ ਲੱਗਿਆ ਜਿਵੇਂ ਕੋਈ ਮੇਰੇ ਮੂੰਹ ’ਤੇ ਖੜ੍ਹ ਕੇ ਮੈਨੂੰ ਗਾਲ੍ਹਾਂ ਕੱਢ ਰਿਹਾ ਹੋਵੇ। ਲੇਖਕ ਮੁਤਾਬਿਕ ਬਾਹਰਲੇ ਦੇਸ਼ਾਂ ਵਿੱਚ ਵਸਣ ਵਾਲੇ ਲੋਕ ਬਹੁਤ ਲਾਲਚੀ ਅਤੇ ਠੱਗ ਕਿਸਮ ਦੇ ਲੋਕ ਹਨ, ...

Read More

ਮੇਰੇ ਨਾਲ ਕੌਣ ਖੇਡੂ...?

ਮੇਰੇ ਨਾਲ ਕੌਣ ਖੇਡੂ...?

ਦਰਸ਼ਨ ਸਿੰਘ ਬਹੁਤ ਹੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਵਿਹਲ ਕੱਢ ਕੇ ਮੈਂ ਆਪਣੇ ਨੂੰਹ ਪੁੱਤ ਕੋਲ ਵਿਦੇਸ਼ ਜਾਣ ਦਾ ਮਨ ਬਣਾਇਆ। ਉਹ ਦੋਵੇਂ ਮੈਨੂੰ ਆਉਣ ਲਈ ਕਈ ਵਾਰ ਕਹਿ ਚੁੱਕੇ ਸਨ। ਨਾਂਹ-ਨੁੱਕਰ ਕਰਨੀ ਵੀ ਹੁਣ ਮੁਸ਼ਕਿਲ ਸੀ। ਦੋ ਕੁ ਹਫ਼ਤੇ ਲਈ ਮੈਂ ਉੱਥੇ ਰਹਿਣਾ ਸੀ। ਮੈਂ ਕੁਝ ਲੋੜੀਂਦੇ ਜ਼ਰੂਰੀ ਕੱਪੜੇ ...

Read More

ਕਿਉਂ ਬੇਅਸਰ ਹਨ ਮੋਦੀ-ਵਿਰੋਧੀ ਦੁਹਾਈਆਂ ?

ਕਿਉਂ ਬੇਅਸਰ ਹਨ ਮੋਦੀ-ਵਿਰੋਧੀ ਦੁਹਾਈਆਂ ?

ਯੋਗੇਂਦਰ ਯਾਦਵ ਉਦਾਰਵਾਦੀ ਭਾਰਤ ਨੂੰ ਅੱਜ-ਕੱਲ੍ਹ ਨਰਿੰਦਰ ਮੋਦੀ ਦਾ ਪਰਛਾਵਾਂ ਸਤਾ ਰਿਹਾ ਹੈ। ਪਿਛਲੇ ਤਿੰਨ ਵਰ੍ਹਿਆਂ ਦੌਰਾਨ ਮੋਦੀ ਨੇ ਆਪਣਾ ਇੱਕ ਕੱਦ-ਬੁੱਤ ਤਾਕਤ ਤੇ ਪਹੁੰਚ ਚੋਖੀ ਵਧਾ ਲਈ ਹੈ। ਉਨ੍ਹਾਂ ਦੇ ਵਿਰੋਧੀ ਭਾਵੇਂ ਲਗਾਤਾਰ ਉਨ੍ਹਾਂ ਦਾ ਮੁਕਾਬਲਾ ਕਰ ਰਹੇ ਹਨ ਪਰ ਉਹ ਲੜਾਈਆਂ ਹਾਰਦੇ ਜਾ ਰਹੇ ਹਨ। ਉਹ ਉਨ੍ਹਾਂ ਨੂੰ ਹਰਾ ...

Read More

ਧਰਮ-ਨਿਰਪੱਖ ਲੋਕਤੰਤਰ ਦੀ ਸਾਰਥਿਕਤਾ ਅਜੇ ਵੀ ਬਰਕਰਾਰ

ਧਰਮ-ਨਿਰਪੱਖ ਲੋਕਤੰਤਰ ਦੀ ਸਾਰਥਿਕਤਾ ਅਜੇ ਵੀ ਬਰਕਰਾਰ

ਅਭੈ ਸਿੰਘ ਗਿਆਰਾਂ ਮਾਰਚ ਨੂੰ ਟੀਵੀ ਉੱਪਰ ਖ਼ਬਰਾਂ ਵੇਖਦਿਆਂ ਬਹੁਤ ਵੱਡੇ ਅਚੰਭੇ ਹੋਏ। ਯੂ.ਪੀ. ਵਿੱਚ ਭਾਜਪਾ ਦੀ ਇੰਨੀ ਵੱਡੀ ਜਿੱਤ ਨੇ ਬਹੁਤ ਲੋਕਾਂ ਨੂੰ ਹੈਰਾਨ ਕੀਤਾ। ਅਗਾਂਹਵਧੂ ਵਿਚਾਰਾਂ, ਧਰਮ-ਨਿਰਪੱਖ ਸੋਚ, ਸਹਿਣਸ਼ੀਲਤਾ ਅਤੇ ਅਮਨ ਭਾਈਚਾਰੇ ਦੇ ਸਮਰਥਕਾਂ ਨੂੰ ਚੋਣ ਨਤੀਜਿਆਂ ਨਾਲ ਇੱਕ ਕਿਸਮ ਦਾ ਧੱਕਾ ਮਹਿਸੂਸ ਹੋਇਆ। ਯੂਪੀ ਵਿੱਚ ਭਾਜਪਾ ਦਾ ਸਭ ਤੋਂ ...

Read More

ਇੱਕ ਤੀਰ ਨਾਲ ਤਿੰਨ ਨਿਸ਼ਾਨੇ

ਇੱਕ ਤੀਰ ਨਾਲ ਤਿੰਨ ਨਿਸ਼ਾਨੇ

ਮਾਸਟਰ ਕੁਲਵਿੰਦਰ ਸਿੰਘ ਮਾਨਸਾ ਗੱਲ ਪਿਛਲੇ ਵਰ੍ਹੇ ਦੀ ਹੈ। ਅਸੀਂ ਸਾਡੇ ਸਰਕਾਰੀ ਮਿਡਲ ਸਕੂਲ, ਸਹਾਰਨਾ (ਮਾਨਸਾ) ਦੇ ਖੇਡ ਦੇ ਮੈਦਾਨ ਵਿੱਚ ਮਗਨਰੇਗਾ ਸਕੀਮ  ਅਧੀਨ ਭਰਤ ਪਾਉਣ ਬਾਰੇ  ਪਿੰਡ ਦੇ ਸਰਪੰਚ ਤੇ ਪੰਚਾਇਤ  ਮੈਬਰਾਂ  ਨਾਲ  ਗੱਲਬਾਤ  ਕਰ ਰਹੇ ਸੀ। ਬਰਸਾਤ ਦੇ ਮੌਸਮ ਦੌਰਾਨ ਖੇਡ ਦੇ ਮੈਦਾਨ ਵਾਲਾ ਹਿੱਸਾ ਨੀਵਾਂ ਹੋਣ ਕਰਕੇ ਉੱਥੇ ...

Read More

ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਬਿਆਨਾਂ ਨਾਲੋਂ ਅਮਲਾਂ ਦੀ ਵੱਧ ਲੋੜ 27 ਮਾਰਚ ਦੇ ਪੰਜਾਬੀ ਟ੍ਰਿਬਿਊਨ ਦੇ ਦੂਜੇ ਪੰਨੇ ’ਤੇ ‘ਵਧ ਰਹੇ ਸੜਕ ਹਾਦਸਿਆਂ ਤੋਂ ਕੈਪਟਨ ਚਿੰਤਤ’ ਸਿਰਲੇਖ ਹੇਠ ਛਪੀ ਖ਼ਬਰ, ਪੰਜਾਬ ਅੰਦਰ ਆਏ ਦਿਨ ਵਾਪਰਦੇ ਸੜਕ ਹਾਦਸਿਆਂ ’ਚ ਜਾਂਦੀਆਂ ਕੀਮਤੀ ਜਾਨਾਂ ਪ੍ਰਤੀ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ...

Read More

ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਸਿਆਸੀ ਨਿਯੁਕਤੀਆਂ ’ਤੇ ਸਵਾਲ 25 ਮਾਰਚ ਦੀ ਸੰਪਾਦਕੀ ਵਿੱਚ ਸਿਆਸੀ ਨਿਯੁਕਤੀਆਂ ’ਤੇ ਸਵਾਲ ਉਠਾ ਕੇ ਅਖ਼ਬਾਰ ਨੇ ਆਪਣੀ ਸਾਰਥਿਕ ਭੂਮਿਕਾ ਨਿਭਾਈ ਹੈ। ਕੈਪਟਨ ਸਰਕਾਰ ਸਿਆਸੀ ਨਿਯੁਕਤੀਆਂ ਕਰਕੇ ਸਰਕਾਰੀ ਖ਼ਜ਼ਾਨੇ ’ਤੇ ਵਾਧੂ ਭਾਰ ਪਾ ਰਹੀ ਹੈ। ਇਸ ਤੋਂ ਇਲਾਵਾ ਸੰਸਦੀ ਸਕੱਤਰਾਂ ਦੀਆਂ ਨਿਯੁਕਤੀਆਂ ਵੀ ਕਰਨ ਜਾ ਰਹੀ ਹੈ। ਸਰਕਾਰ ਜੇ ਸੰਸਦੀ ਸਕੱਤਰ ...

Read More


 •  Posted On March - 29 - 2017
  ਕਸ਼ਮੀਰ ਵਾਦੀ ਦੇ ਬਡਗ਼ਾਮ ਜ਼ਿਲ੍ਹੇ ਵਿੱਚ ਦਹਿਸ਼ਤੀਆਂ ਨਾਲ ਮੁਕਾਬਲੇ ਦੌਰਾਨ ਪਥਰਾਓ ਕਰਨ ਵਾਲੇ ਲੋਕਾਂ ਉੱਤੇ ਸੁਰੱਖਿਆ ਬਲਾਂ ਦੀ ਫਾਇਰਿੰਗ ਕਾਰਨ....
 •  Posted On March - 29 - 2017
  ਆਧਾਰ ਕਾਰਡ ਬਾਰੇ ਸੁਪਰੀਮ ਕੋਰਟ ਦੇ ਹਾਲੀਆ ਫ਼ੈਸਲੇ ਨੇ ਸਰਕਾਰ ਲਈ ਸਥਿਤੀ ਵੀ ਸੁਖ਼ਾਲੀ ਬਣਾਈ ਹੈ ਅਤੇ ਆਮ ਆਦਮੀ ਲਈ....
 • ਕਿਉਂ ਬੇਅਸਰ ਹਨ ਮੋਦੀ-ਵਿਰੋਧੀ ਦੁਹਾਈਆਂ ?
   Posted On March - 29 - 2017
  ਉਦਾਰਵਾਦੀ ਭਾਰਤ ਨੂੰ ਅੱਜ-ਕੱਲ੍ਹ ਨਰਿੰਦਰ ਮੋਦੀ ਦਾ ਪਰਛਾਵਾਂ ਸਤਾ ਰਿਹਾ ਹੈ। ਪਿਛਲੇ ਤਿੰਨ ਵਰ੍ਹਿਆਂ ਦੌਰਾਨ ਮੋਦੀ ਨੇ ਆਪਣਾ ਇੱਕ ਕੱਦ-ਬੁੱਤ....
 • ਮੇਰੇ ਨਾਲ ਕੌਣ ਖੇਡੂ…?
   Posted On March - 29 - 2017
  ਬਹੁਤ ਹੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਵਿਹਲ ਕੱਢ ਕੇ ਮੈਂ ਆਪਣੇ ਨੂੰਹ ਪੁੱਤ ਕੋਲ ਵਿਦੇਸ਼ ਜਾਣ ਦਾ ਮਨ ਬਣਾਇਆ।....

ਗੁਆਚਦੇ ਜਾ ਰਹੇ ਬਚਪਨ ਦੀ ਪੁਕਾਰ

Posted On March - 1 - 2017 Comments Off on ਗੁਆਚਦੇ ਜਾ ਰਹੇ ਬਚਪਨ ਦੀ ਪੁਕਾਰ
ਦਾਦੀ ਜੀ ਦੇ ਪ੍ਰਲੋਕ ਸਿਧਾਰਨ ਕਰਕੇ ਉਨ੍ਹਾਂ ਦੀਆਂ ਅੰਤਿਮ ਰਸਮਾਂ ਅਦਾ ਕਰਨ ਬਾਅਦ ਮੈਂ ਕਈ ਸਾਲਾਂ ਬਾਅਦ ਆਪਣੀਆਂ ਪੰਜ ਭੂਆ ਤੇ ਚਾਚਿਆਂ-ਚਾਚੀਆਂ ਦੇ ਧੀਆਂ-ਪੁੱਤਾਂ ਅਤੇ ਪੋਤਰੇ-ਪੋਤਰੀਆਂ ਦੇ ਵਿਚਕਾਰ ਰਾਤ ਗੁਜ਼ਾਰੀ। ਰਵਾਇਤ ਮੁਤਾਬਿਕ ਸਾਡਾ ਸਭ ਦਾ ਵਿਛੌਣਾ ਧਰਤੀ ’ਤੇ ਦਰੀਆਂ ਵਿਛਾ ਕੇ ਕੀਤਾ ਗਿਆ ਸੀ। ਰਾਤ ਨੂੰ ਸਾਰੇ ਹੀ ਆਪੋ-ਆਪਣੀਆਂ ਰਜ਼ਾਈਆਂ ਲੈ ਕੇ ਨੇੜੇ ਨੇੜੇ ਹੋ ਕੇ ਬੈਠ ਗਏ। ਵੱਡਿਆਂ ਨਾਲ ਰਜ਼ਾਈਆਂ ’ਚ ਬੱਚੇ ਆ ਵੜੇ ....

ਕਾਲਿਖੋ ਪੁਲ ਦੀ ਖ਼ੁਦਕੁਸ਼ੀ ਤੇ ਖ਼ਾਮੋਸ਼ੀ ਦੀ ਸਾਜ਼ਿਸ਼

Posted On March - 1 - 2017 Comments Off on ਕਾਲਿਖੋ ਪੁਲ ਦੀ ਖ਼ੁਦਕੁਸ਼ੀ ਤੇ ਖ਼ਾਮੋਸ਼ੀ ਦੀ ਸਾਜ਼ਿਸ਼
ਹਾਲ ਹੀ ਵਿੱਚ ਗੱਦੀਓਂ ਲਾਹੇ ਇੱਕ ਮੁੱਖ ਮੰਤਰੀ ਨੇ ਖ਼ੁਦਕੁਸ਼ੀ ਕਰ ਲਈ। ਉਸ ਨੇ ਆਪਣੇ ਖ਼ੁਦਕੁਸ਼ੀ ਨੋਟ ਵਿੱਚ ਕੁਝ ਸਿਖ਼ਰਲੇ ਸੂਬਾਈ ਤੇ ਕੌਮੀ ਸਿਆਸਤਦਾਨਾਂ ਅਤੇ ਕੁਝ ਜੱਜਾਂ ਦਾ ਨਾਂ ਲਿਆ। ਇਨ੍ਹਾਂ ਦੋਸ਼ਾਂ ਦੀ ਪੜਤਾਲ ਨਹੀਂ ਹੋਈ। ਕੁਝ ਮਹੀਨੇ ਬਾਅਦ, ਟੈਕਸ ਅਧਿਕਾਰੀਆਂ ਨੇ ਦਿੱਲੀ ਦੇ ਇੱਕ ਵਕੀਲ ਦੇ ਘਰ ਛਾਪਾ ਮਾਰਿਆ ਅਤੇ ਬਹੁਤ ਸਾਰੀ ਨਕਦੀ ਬਰਾਮਦ ਕੀਤੀ। ਉਸ ਦਾ ਦਾਅਵਾ ਸੀ ਕਿ ਨਕਦੀ ਉਸ ਦੀ ਨਹੀਂ ....

ਨਿਆਂਇਕ ਅੰਮ੍ਰਿਤਧਾਰਾ

Posted On March - 1 - 2017 Comments Off on ਨਿਆਂਇਕ ਅੰਮ੍ਰਿਤਧਾਰਾ
ਇਸ ਵਿੱਚ ਕੋਈ ਅਤਿਕਥਨੀ ਨਹੀਂ ਕਿ ਸੁਪਰੀਮ ਕੋਰਟ ਉੱਪਰ ਕੇਸਾਂ ਦਾ ਬੋਝ ਬਹੁਤ ਜ਼ਿਆਦਾ ਹੈ। ਇਸ ਵੇਲੇ 60 ਹਜ਼ਾਰ ਤੋਂ ਵੱਧ ਮੁਕੱਦਮੇ ਸਰਬਉੱਚ ਅਦਾਲਤ ਕੋਲ ਸੁਣਵਾਈ-ਅਧੀਨ ਹਨ। ਪਰ ਅਜਿਹੇ ਬੋਝ ਦੇ ਬਾਵਜੂਦ ਇਸ ਹਕੀਕਤ ਨੂੰ ਵੀ ਦਰਕਿਨਾਰ ਨਹੀਂ ਕੀਤਾ ਜਾ ਸਕਦਾ ਕਿ ਇਹੋ ਹੀ ਉਹ ਆਖ਼ਰੀ ਅਦਾਲਤ ਹੈ ਜਿੱਥੋਂ ਹਰ ਕਿਸੇ ਨੂੰ ਇਨਸਾਫ਼ ਮਿਲਣ ਦੀ ਉਮੀਦ ਹੁੰਦੀ ਹੈ। ਇਸੇ ਤਰ੍ਹਾਂ ਸੁਪਰੀਮ ਕੋਰਟ ਨੇ ਹੀ ਇਹ ....

ਦਿੱਲੀ ਗੁਰਦੁਆਰਾ ਚੋਣਾਂ ਦੇ ਨਤੀਜੇ

Posted On March - 1 - 2017 Comments Off on ਦਿੱਲੀ ਗੁਰਦੁਆਰਾ ਚੋਣਾਂ ਦੇ ਨਤੀਜੇ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਬੁੱਧਵਾਰ ਨੂੰ ਆਏ ਨਤੀਜੇ ਸਿਰਸਾ ਡੇਰਾ ਵਿਵਾਦ ’ਚ ਉਲਝੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਕਾਫ਼ੀ ਰਾਹਤ ਵਾਲੇ ਹਨ। ਕੁਲ 46 ਸੀਟਾਂ ਵਿੱਚ 35 ਜਿੱਤ ਕੇ ਜਿੱਥੇ ਇਹ ਦਲ ਲਗਾਤਾਰ ਦੂਜੀ ਵਾਰ ਇਸ ਕਮੇਟੀ ਦਾ ਪ੍ਰਬੰਧ ਸੰਭਾਲਣ ਵਿੱਚ ਸਫ਼ਲ ਹੋਇਆ ਹੈ, ਉੱਥੇ ਆਪਣੀਆਂ ਸਾਰੀਆਂ ਵਿਰੋਧੀ ਧਿਰਾਂ ਨੂੰ ਦਿੱਲੀ ਦੀ ਸਿੱਖ ਸਿਆਸਤ ਵਿੱਚੋਂ ਅਲੱਗ-ਥਲੱਗ ਕਰਨ ਵਿੱਚ ਵੀ ਕਾਮਯਾਬ ਰਿਹਾ ....

ਗੁਰਮਿਹਰ ਦੀ ਵਤਨਪ੍ਰਸਤੀ

Posted On February - 28 - 2017 Comments Off on ਗੁਰਮਿਹਰ ਦੀ ਵਤਨਪ੍ਰਸਤੀ
ਉਸ ਦਾ ਨਾਮ ਗੁਰਮਿਹਰ ਹੈ। ਜਿਸ ਕਿਸਮ ਦੇ ਸਾਹਸ ਦਾ ਉਸ ਨੇ ਮੁਜ਼ਾਹਰਾ ਕੀਤਾ, ਉਹ ਸੱਚਮੁੱਚ ਹੀ ਉਸ ਉੱਪਰ ਗੁਰੂ ਦੀ ਮਿਹਰ ਹੋਣ ਦਾ ਪ੍ਰਭਾਵ ਦਿੰਦਾ ਹੈ। ਉਸ ਨੇ ਭਾਵੇਂ ਹੁਣ ਆਪਣੇ ਪਰਿਵਾਰਕ ਹਾਲਾਤ ਕਾਰਨ ਏਬੀਵੀਪੀ ਖ਼ਿਲਾਫ਼ ਮੁਹਿੰਮ ਤੋਂ ਖ਼ੁਦ ਨੂੰ ਅਲਹਿਦਾ ਕਰ ਲਿਆ ਹੈ, ਫਿਰ ਵੀ ਜਿਸ ਜਿਗਰੇ ਨਾਲ ਉਸ ਨੇ ਵਿਚਾਰਧਾਰਕ ਆਜ਼ਾਦੀ ਦੇ ਹੱਕ ਵਿੱਚ ਪਰਚਮ ਬੁਲੰਦ ਕੀਤਾ, ਉਸ ਲਈ ਉਹ ਸਲਾਮ ਦੀ ....

ਨੰਨ੍ਹੀ ਛਾਂ ਦਾ ਮੁੜ ਆਗਾਜ਼

Posted On February - 28 - 2017 Comments Off on ਨੰਨ੍ਹੀ ਛਾਂ ਦਾ ਮੁੜ ਆਗਾਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਚਰਚਿਤ ਪ੍ਰਾਜੈਕਟ ‘ਨੰਨ੍ਹੀ ਛਾਂ’ ਨੂੰ ਮੁੜ ਅਪਣਾਉਂਦਿਆਂ ‘ਬੂਟਾ ਪ੍ਰਸ਼ਾਦਿ’ ਵੰਡਣ ਦਾ ਕੰਮ ਸ਼ੁਰੂ ਕਰਨ ਨਾਲ ਵਿਵਾਦ ਉੱਠਣੇ ਸੁਭਾਵਿਕ ਹਨ। ਜ਼ਿਕਰਯੋਗ ਹੈ ਕਿ ਅਗਸਤ 2008 ਵਿੱਚ ਇਹ ਯੋਜਨਾ ਉੱਘੇ ਕਾਰਪੋਰੇਟ ਘਰਾਣੇ ਰਨਬੈਕਸੀ ਦੀ ਪਹਿਲਕਦਮੀ ’ਤੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਅੰਮ੍ਰਿਤਸਰ ਤੋਂ ਹਰਸਿਮਰਤ ਕੌਰ ਬਾਦਲ ਦੁਆਰਾ ਸ਼ੁਰੂ ਕੀਤੀ ਗਈ ਸੀ। ....

ਹਿੰਸਾ ਦੀ ਵਾਪਸੀ: ਅਤੀਤ ਤੋਂ ਸਬਕ ਸਿੱਖਣ ਦੀ ਲੋੜ

Posted On February - 28 - 2017 Comments Off on ਹਿੰਸਾ ਦੀ ਵਾਪਸੀ: ਅਤੀਤ ਤੋਂ ਸਬਕ ਸਿੱਖਣ ਦੀ ਲੋੜ
ਵੱਖ ਵੱਖ ਵਿਵਾਦਾਂ ਵਿੱਚ ਘਿਰੇ ਹੋਏ ਡੇਰਾ ਸਿਰਸਾ ਦੇ ਦੋ ਪੈਰੋਕਾਰਾਂ ਨੂੰ ਪਿਛਲੇ ਦਿਨੀਂ ਅਹਿਮਦਗੜ੍ਹ ਮੰਡੀ ਨੇੜੇ ਗੋਲੀਆਂ ਮਾਰ ਕੇ ਮਾਰ ਦੇਣ ਦੀ ਘਟਨਾ ਨਾਲ ਉਹ ਸਾਰਾ ਘਟਨਾਕ੍ਰਮ ਮੁੜ ਚੇਤੇ ਆ ਗਿਆ ਹੈ ਜਿਸ ਨੇ 13 ਅਪਰੈਲ 1978 ਵਿੱਚ ਅੰਮ੍ਰਿਤਸਰ ਵਿਖੇ ਹੋਏ ਸਿੱਖਾਂ ਤੇ ਨਿਰੰਕਾਰੀਆਂ ਵਿੱਚ ਹੋਏ ਹਿੰਸਕ ਟਕਰਾਅ ਨੂੰ ਜਨਮ ਦਿੱਤਾ ਸੀ। ....

ਪਰਉਪਕਾਰੀ ਅਧਿਆਪਕਾਵਾਂ ਨੇ ਬਚਾਇਆ ਮੇਰਾ ਭਵਿੱਖ

Posted On February - 28 - 2017 Comments Off on ਪਰਉਪਕਾਰੀ ਅਧਿਆਪਕਾਵਾਂ ਨੇ ਬਚਾਇਆ ਮੇਰਾ ਭਵਿੱਖ
ਗੱਲ ਉਸ ਸਮੇਂ ਦੀ ਹੈ ਜਦੋਂ ਮੈਂ ਪਿੰਡ ਨੌਰਾ (ਨਵਾਂ ਸ਼ਹਿਰ) ਵਿੱਚ ਦੋ ਸਾਲਾ ਪ੍ਰਾਇਮਰੀ ਅਧਿਆਪਕ ਸਿਖਲਾਈ ਕੋਰਸ (ਜੇ.ਬੀ.ਟੀ.) ਕਰਨਾ ਆਰੰਭ ਕੀਤਾ ਸੀ। ਬਚਪਨ ਵਿੱਚ ਹੀ ਮੇਰੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਸੀ। ....

ਪਾਠਕਾਂ ਦੇ ਖ਼ਤ

Posted On February - 28 - 2017 Comments Off on ਪਾਠਕਾਂ ਦੇ ਖ਼ਤ
27 ਫਰਵਰੀ ਦੀ ਸੰਪਾਦਕੀ ‘ਨਸਲਪ੍ਰਸਤੀ ਦੀ ਵਾਪਸੀ’ ਵਿਚਾਰਨਯੋਗ ਹੈ। ਅਮਰੀਕਾ ਵਿੱਚ ਇੱਕ ਭਾਰਤੀ ਇੰਜਨੀਅਰ ਦੀ ਹੱਤਿਆ ਅਤਿ ਨਿੰਦਣਯੋਗ ਹੈ। ਇਸ ਤਰ੍ਹਾਂ ਦੀ ਨਸਲੀ ਹਿੰਸਾ ਨੂੰ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਠਹਿਰਾਇਆ ਜਾ ਸਕਦਾ। ਅਮਰੀਕਾ ਵਿੱਚ ਹੁਣ ਤਕ ਅਜਿਹੀਆਂ ਦਰਜਨਾਂ ਨਸਲੀ ਹਿੰਸਕ ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਢੰਡੋਰਾ ਪਿੱਟਣ ਵਾਲਾ ਇਹ ਮੁਲਕ ਆਪਣੀ ਭੂਮੀ ’ਤੇ ਇਸ ਤਰ੍ਹਾਂ ਦੀਆਂ ਨਸਲੀ ਘਟਨਾਵਾਂ ਰੋਕਣ ....

ਪਾਠਕਾਂ ਦੇ ਖ਼ਤ

Posted On February - 27 - 2017 Comments Off on ਪਾਠਕਾਂ ਦੇ ਖ਼ਤ
ਦੁਖਦਾਈ ਵਰਤਾਰਾ 25 ਫਰਵਰੀ ਦੇ ਅੰਕ ਵਿੱਚ ‘ਪਿਤਾ ਵੱਲੋਂ ਆਪਣੀ ਨਾਬਾਲਗ ਲੜਕੀ ਨਾਲ ਜਬਰ ਜਨਾਹ’ ਵਾਲੀ ਖ਼ਬਰ ਪੜ੍ਹਕੇ ਦੁੱਖ ਹੋਇਆ ਕਿ ਅਸੀਂ ਕਿਹੜੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ। ਨਾਲ ਹੀ ਬੱਚੀ ਦੇ ਅਧਿਆਪਕਾਂ ਪ੍ਰਤੀ ਧੰਨਵਾਦ ਦੀ ਭਾਵਨਾ ਜਾਗੀ ਜਿਨ੍ਹਾਂ ਨੇ ਬੱਚੀ ਦੀ ਮਦਦ ਕੀਤੀ। -ਮਲਕੀਤ ਸਿੰਘ ਸਿੱਧੂ, ਬਣਾਂਵਾਲਾ (ਮਾਨਸਾ) ਪਾਣੀਆਂ ਨੂੰ ਅੱਗ ਲਾਉਣ ਦੇ ਯਤਨ 24 ਫਰਵਰੀ ਦੀ ਸੰਪਾਦਕੀ ਪੜ੍ਹੀ ਤੇ ਬਹੁਤ ਚੰਗੀ ਲੱਗੀ। ਪਾਣੀਆਂ ਵਰਗੇ ਸੰਵੇਦਨਸ਼ੀਲ ਮੁੱਦੇ ’ਤੇ ਸਿਆਸਤ 

ਵਿਗਿਆਨਕ ਸੱਭਿਆਚਾਰ ਬਨਾਮ ਭਾਰਤੀ ਸੱਭਿਆਚਾਰ

Posted On February - 27 - 2017 Comments Off on ਵਿਗਿਆਨਕ ਸੱਭਿਆਚਾਰ ਬਨਾਮ ਭਾਰਤੀ ਸੱਭਿਆਚਾਰ
ਮਹਾਨ ਵਿਗਿਆਨੀ ਚੰਦਰਸ਼ੇਖਰ ਵੈਂਕਟਰਮਨ ਦੀ ਖੋਜ ‘ਰਮਨ ਪ੍ਰਭਾਵ’ ਨੂੰ ਸਮਰਪਿਤ 28 ਫਰਵਰੀ ਦਾ ਦਿਨ ਹਰ ਸਾਲ ਸਾਡੇ ਦੇਸ਼ ਵਿੱਚ ‘ਰਾਸ਼ਟਰੀ ਵਿਗਿਆਨ ਦਿਵਸ’ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਹ ਖੋਜ ਉਨ੍ਹਾਂ ਨੇ 1928 ਨੂੰ ਪੂਰੀ ਕੀਤੀ। ਇਸ ਖੋਜ ਰਾਹੀਂ ਉਨ੍ਹਾਂ ਨੇ ਵੱਖ ਵੱਖ ਪਦਾਰਥਾਂ ਵਿੱਚੋਂ ਲੰਘਣ ਦੌਰਾਨ ਪ੍ਰਕਾਸ਼ ਦੇ ਖਿੰਡਾਓ ’ਤੇ ਪੈਣ ਵਾਲੇ ਪ੍ਰਭਾਵਾਂ ਨੂੰ ਦੁਨੀਆਂ ਸਾਹਮਣੇ ਰੱਖਿਆ ਸੀ। ਇਸ ਮਹਾਨ ਖੋਜ ਕਾਰਜ ਲਈ ਉਨ੍ਹਾਂ ....

ਵਿਸ਼ਵੀਕਰਨ ਦੇ ਦੌਰ ਵਿੱਚ ਪੰਜਾਬ ਦੀ ਰਾਜਨੀਤੀ

Posted On February - 27 - 2017 Comments Off on ਵਿਸ਼ਵੀਕਰਨ ਦੇ ਦੌਰ ਵਿੱਚ ਪੰਜਾਬ ਦੀ ਰਾਜਨੀਤੀ
ਪੰਜਾਬ ਹਮੇਸ਼ਾਂ ਹੀ ਖ਼ੁਸ਼ਹਾਲੀ ਦਾ ਪ੍ਰਤੀਕ ਰਿਹਾ ਹੈ। ਇਸ ਖ਼ੁਸ਼ਹਾਲੀ ਸਦਕਾ ਹੀ ਇਹ ਭੂਗੋਲਿਕ ਖਿੱਤਾ ਹਮੇਸ਼ਾਂ ਹੀ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ ਹੈ। ਆਰਥਿਕ ਪੱਖ ਤੋਂ ਖ਼ੁਸ਼ਹਾਲ ਇਸ ਸੂਬੇ ਦੀ ਰਾਜਨੀਤਕ ਸਥਿਤੀ ਵੀ ਨਿਰੰਤਰ ਬਦਲਦੀ ਰਹੀ ਹੈ। ਇਸ ਹਾਲਤ ਦੀਆਂ ਜੜ੍ਹਾਂ ਕਿਤੇ ਨਾ ਕਿਤੇ ਸ਼ੁਰੂਆਤੀ ਦੌਰ ਨਾਲ ਜੁੜ ਜਾਂਦੀਆਂ ਹਨ ਜਦੋਂ ਪੰਜਾਬ ਸੂਬੇ ਦਾ ਆਪਣਾ ਕੋਈ ਵਜੂਦ ....

ਜੇਲ੍ਹ ਨਾਲੋਂ ਜ਼ਮਾਨਤ ਭਲੀ

Posted On February - 27 - 2017 Comments Off on ਜੇਲ੍ਹ ਨਾਲੋਂ ਜ਼ਮਾਨਤ ਭਲੀ
ਮੁਕੱਦਮੇ ਭੁਗਤਦੇ ਮੁਲਜ਼ਮਾਂ ਦਾ ਜੇਲ੍ਹਾਂ ਵਿੱਚ ਰੁਲਦੇ ਰਹਿਣਾ ਸਾਡੇ ਦੇਸ਼ ਵਿੱਚ ਆਮ ਵਰਤਾਰਾ ਹੈ। ਕਈ ਤਾਂ ਅਜਿਹੇ ਹਵਾਲਾਤੀ ਹੁੰਦੇ ਹਨ ਜਿਨ੍ਹਾਂ ਦੇ ਮੁਕੱਦਮਿਆਂ ਦਾ ਜਦੋਂ ਤਕ ਫ਼ੈਸਲਾ ਹੁੰਦਾ ਹੈ, ਉਦੋਂ ਤਕ ਉਹ ਜੁਰਮ ਅਧੀਨ ਮਿਲਣ ਵਾਲੀ ਵੱਧ ਤੋਂ ਵੱਧ ਸਜ਼ਾ ਤੋਂ ਵੀ ਜ਼ਿਆਦਾ ਸਮਾਂ ਜੇਲ੍ਹ ਵਿੱਚ ਗੁਜ਼ਾਰ ਚੁੱਕੇ ਹੁੰਦੇ ਹਨ। ਕਈ ਹੋਰ ਅਜਿਹੇ ਹਨ ਜੋ ਮੁਕੱਦਮਿਆਂ ਵਿੱਚੋਂ ਬਰੀ ਹੋ ਜਾਂਦੇ ਹਨ, ਪਰ ਉਦੋਂ ਤਕ ਉਨ੍ਹਾਂ ....

ਆਲੂ ਉਤਪਾਦਕਾਂ ਦਾ ਦਰਦ

Posted On February - 27 - 2017 Comments Off on ਆਲੂ ਉਤਪਾਦਕਾਂ ਦਾ ਦਰਦ
ਪੰਜਾਬ ਵਿੱਚ ਆਲੂਆਂ ਦੀ ਫ਼ਸਲ ਦੀ ਹੋ ਰਹੀ ਬੇਕਦਰੀ ਨਾਲ ਜਿੱਥੇ ਇੱਕ ਵਾਰ ਮੁੜ ਕਿਸਾਨਾਂ ਦਾ ਦਰਦ ਸਾਹਮਣੇ ਆਇਆ ਹੈ, ਉੱਥੇ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਵੀ ਪਰਦਾਫਾਸ਼ ਹੋ ਗਿਆ ਹੈ। ਮਹਿੰਗੇ ਭਾਅ ਬੀਜ, ਖਾਦਾਂ ਤੇ ਕੀੜੇਮਾਰ ਦਵਾਈਆਂ ਆਦਿ ਖ਼ਰੀਦ ਕੇ ਹੱਡਭੰਨਵੀਂ ਮਿਹਨਤ ਕਰਕੇ ਪਾਲੀ ਆਲੂਆਂ ਦੀ ਫ਼ਸਲ ਦੀ ਮੰਡੀ ਵਿੱਚ ਕੀਮਤ ਸਿਰਫ਼ ਇੱਕ ਰੁਪਏ ਕਿਲੋ ਹੀ ਮਿਲ ਰਹੀ ਹੈ। ....

ਪਾਠਕਾਂ ਦੇ ਖ਼ਤ

Posted On February - 26 - 2017 Comments Off on ਪਾਠਕਾਂ ਦੇ ਖ਼ਤ
ਦਿੱਲੀ ਦੇ ਸਿੱਖਾਂ ਨੂੰ ਸਹੀ ਸਲਾਹ ਦਿੱਲੀ ਗੁਰਦੁਆਰਾ ਚੋਣਾਂ ਬਾਰੇ ਭਾਈ ਅਸ਼ੋਕ ਸਿੰਘ ਬਾਗੜੀਆਂ ਦੇ  ਲੇਖ (25 ਫਰਵਰੀ) ਵਿੱਚ ਸਹੀ ਸਲਾਹ ਦਿੱਤੀ ਗਈ ਕਿ ਦਿੱਲੀ ਦੇ ਸਿੱਖ ਵੋਟਰਾਂ ਨੂੰ ਪੰਜਾਬ ਦੀ ਸਿਆਸਤ ਤੋਂ ਅਛੋਹ ਰਹਿੰਦਿਆਂ ਆਪਣੇ ਹਿੱਤਾਂ ਮੁਤਾਬਿਕ ਵੋਟਾਂ ਦੇਣੀਆਂ ਚਾਹੀਦੀਆਂ ਹਨ। ਪੰਜਾਬ ਵਾਲੀ ਰਾਜਨੀਤੀ ਤੋਂ ਦੂਰ ਰਹਿਣ ਵਿੱਚ ਹੀ ਦਿੱਲੀ ਤੇ ਹੋਰ ਥਾਵਾਂ ਦੇ ਸਿੱਖਾਂ ਦਾ ਭਲਾ ਹੈ। ਮੇਰੀ ਰਾਇ ਹੈ ਕਿ ਉਨ੍ਹਾਂ ਨੂੰ ਆਪਸ ਵਿੱਚ ਲੜਨ ਦੀ ਥਾਂ ਸੰਗਤ ਤੇ ਪੰਗਤ ਦੇ ਸੰਕਲਪ ਨੂੰ ਮਜ਼ਬੂਤ 

ਨਿਘਰਦੀਆਂ ਜਾ ਰਹੀਆਂ ਨੇ ਇਨਸਾਨੀ ਕਦਰਾਂ ਕੀਮਤਾਂ

Posted On February - 26 - 2017 Comments Off on ਨਿਘਰਦੀਆਂ ਜਾ ਰਹੀਆਂ ਨੇ ਇਨਸਾਨੀ ਕਦਰਾਂ ਕੀਮਤਾਂ
ਵੋਟਾਂ ਤੋਂ ਦੋ ਦਿਨ ਪਹਿਲਾਂ ਦੀ ਗੱਲ ਹੈ। ਮੇਰਾ ਬੇਟਾ ਤੇ ਮੈਂ ਦੋਵੇਂ ਸ਼ਾਮ ਦੀ ਡਿਊਟੀ ਲਈ ਘਰ ਤੋਂ ਦਫ਼ਤਰ ਨੂੰ ਸਾਢੇ ਪੰਜ ਕੁ ਵਜੇ ਨਿਕਲੇ ਸੀ। ਕਾਰ ਬੇਟਾ ਚਲਾ ਰਿਹਾ ਸੀ। ਮੈਂ ਉਸ ਦੇ ਨਾਲ ਮੂਹਰਲੀ ਸੀਟ ’ਤੇ ਬੈਠਾ ਵਟਸਐਪ ਵੇਖਣ ਦਾ ਲਾਭ ਲੈ ਰਿਹਾ ਸੀ। ....
Page 9 of 854« First...567891011121314...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.